.

ਮਨਮੋਹਣੀ ਸ਼ਬਦਾਵਲੀ-ਰੂਪ ‘ਸਮਰਪਣ’ ਅਤੇ ਸਤਿਗੁਰਾਂ

ਦੇ ਪਾਵਨ ਮੁਖਾਰਬਿੰਦ ਵਿਚੋਂ ਅਖਵਾਏ ਇਹ ਬਚਨ?

‘ਪ੍ਰਾਤਕਾਲ ਪੂਜਾ ਜੋ ਚੜੈ, ਸਭ ਹੀ ਦਰਬ ਤੁਮ੍ਹਾਰ’।

ਪੁਸਤਕ ਦੇ ਅਰੰਭ ਵਿੱਚ ‘ਸਪਰਪਣ’ ਦੀ ਘੋਸ਼ਨਾ ਦੇ ਇਹ ਸ਼ਬਦ-

“ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼-ਉਤਸਵ ਤੇ

ਉਨ੍ਹਾਂ ਸਮੂਹ ਸ਼ਹੀਦਾਂ ਨੂੰ ਜਿਨ੍ਹਾਂ ਨੇ ਗੁਰਸਿੱਖੀ ਦੇ ਬੂਟੇ ਨੂੰ ਸੁਜੀਤ ਰੱਖਣ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ”

ਪੜ੍ਹਨ ਉਪ੍ਰੰਤ 111 ਸਫ਼ਿਆਂ ਦੀ ਲੰਮੀ ਚੌੜੀ ਭੂਮਕਾ ਵਾਚਣ ਤੋਂ ‘ਗੁਰ ਬਿਾਲਸ ਪਾਤਸ਼ਾਹੀ 6’ ਪੁਸਤਕ ਦੀ ਸੰਪਾਦਨਾ ਕਰਨ ਵਿੱਚ ਕੀਤੀ ਕਰੜੀ ਘਾਲਣਾ ਦਾ ਵਿਸਥਾਰ ਪੜ੍ਹੀਏ ਤਾਂ ਸੁਤੇ ਹੀ ਪਾਠਕ ਦੇ ਮਨ ਵਿੱਚ ਇਹ ਯਕੀਨ ਪ੍ਰਪੱਕ ਹੁੰਦਾ ਹੈ ਕਿ, ਪੰਥ ਦੇ ਸਿੰਘ ਸਾਹਿਬਾਨ ਨੇ ਅਥਵਾ 14 ਮਹਾਨ ਵਿਭੂਤੀਆਂ ਵਲੋਂ ਗੁਰੂ ਪੰਥ ਲਈ ਜੂਨ 1998 ਤੋਂ ਸੁਗ਼ਾਤ ਵਜੋਂ Release ਕੀਤੀ ਇਹ ਪੁਸਤਕ, ਗੁਰਸਿੱਖੀ ਦੇ ਸੋਕੇ ਪਏ (ਉਸੇ, ਸਮਰਪਣ ਵਾਲੇ ਸਿੱਖੀ ਦੇ) ਬੂਟੇ ਲਈ, ਨਿਰਸੰਦੇਹ ਬੜਾ ਕੀਮਤੀ Fertilizer ਦਾ ਕੰਮ ਕਰੇਗੀ। ਪਰ, ਭਾਵੇਂ ਹੁਣ ਤੱਕ ਵਿਚਾਰੀ ਪੁਸਤਕ ਦਾ ਕੋਈ ਇੱਕ ਸਫ਼ਾ ਵੀ ਗੁਰਬਾਣੀ ਦੇ ਅਨਕੂਲ ਸਿੱਧ ਨਹੀਂ ਹੋ ਸਕਿਆ, ਹਰ ਮੋੜ ਤੇ ਲਿਖਾਰੀ, ਟੱਲ ਖੜਕਾ ਖੜਕਾ ਕੇ ਦੇਵੀ ਦੇਵਤਿਆਂ ਦਾ ਮਨ ਪਰਚਾਵਾ ਕਰਨ ਲਈ ਪੰਥ ਨੂੰ ਦੇਵ-ਮੰਦਰਾਂ ਵਲ ਨੂੰ ਧੱਕੀ ਤੁਰਿਆ ਜਾਂਦਾ ਹੀ ਮਿਲਦਾ ਹੈ, ਪਰ 446ਵੇਂ ਦੋਹਰੇ ਦੇ ਇਹ ਬਚਨ “ਪ੍ਰਾਤਕਾਲ ਪੂਜਾ ਜੋ ਚੜੈ, ਸਭ ਹੀ ਦਰਬ ਤੁਮ੍ਹਾਰ”। ਭਾਈ ਮਨੀ ਸਿੰਘ ਜੀ ਦੀ ਜ਼ਬਾਨੀ ਪੰਚਮ ਪਾਤਸ਼ਾਹ ਜੀ ਦੇ ਕਹੇ ਦਰਸਾਉਣ ਵਾਲਾ ਅਨਰਥ, ਅਸਹਿ ਬਣ ਖਲੋਤਾ ਹੈ। ਹਰਿ ਸੁਆਸ ਇੱਕ ਹੌਕਾ, ਇੱਕ ਹੂਕ ਬਣ ਰਿਹਾ ਹੈ- ਹਾਏ! ਇਹ ਕੀ ਭਾਣਾ ਵਰਤਿਆ? (ਸਤਿਗੁਰੂ ਗ੍ਰੰਥ ਸਾਹਿਬ-ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਲ ਪਿੱਠ ਕਰਕੇ, ਪੁਸਤਕ ਦੇ ਸੰਪਾਦਕ ਅਤੇ ਪ੍ਰਸੰਸਕ 14 ਰਤਨ ਰੂਪ-) ਪੰਥ ਦੀ High Command ਨੇ ਤਾਂ ਇਹ ਫ਼ਤਵਾ ਦਾਗ਼ ਦਿੱਤਾ ਕਿ, ਸਤਿਗੁਰੂ ਨਾਨਕ ਸਾਹਿਬ ਜੀ ਵੀ, ਬ੍ਰਾਹਮਣ ਮੰਗਤੇ ਵਾਗ ਹੀ ਪੂਜਾ ਦੇ ਧਾਨ ਤੇ ਹੀ ਝਾਕ ਲਾਈ ਰੱਖਦੇ ਸਨ?

ਬ੍ਰਾਹਮਣੀ ਗਿਆਨ ਦੀ ਉਪਜ ਸਾਧ-ਗੱਦੀਆਂ ਚਲਾ ਰਿਹਾ ਡੇਰਾਵਾਦ, ਖ਼ਾਲਸਾ ਪੰਥ ਵਿੱਚ ਕਮਜ਼ੋਰੀ ਪੈਦਾ ਕਰਨ ਹਿਤ, ਨਵੇਂ ਧੜੇ ਪੈਦਾ ਕਰਦੇ ਰਹਿਣ ਲਈ, ਪ੍ਰਗਟ ਹੁੰਦੇ ਰਹਿੰਦੇ ਸਾਧਾਂ ਸੰਤਾਂ ਦੇ ਪਰਚਾਰ ਦੇ ਕਾਰਨ, ਅਸੀਂ ਸਾਰੇ ਹੀ, ਨਾਰੀਅਲ, ਧੂਪ, ਦੀਵੇ, ਭੋਗ, ਅਥਵਾ ਮਾਇਆ ਅਦਿ ਸਮੱਗ੍ਰੀ ਨਾਲ, ਦੇਵੀ ਦੇਵਤੇ ਦੀ ਪੂਜਾ ਦੇ ਬ੍ਰਾਹਮਣੀ ਭਰਮ ਨੂੰ ਸਤਿਗੁਰੂ ਜੀ ਦੇ ਦਰਬਾਰ ਦਾ ਅੰਗ ਬਣਿਆ ਅਤੇ ਬਣਦਾ ਜਾ ਰਿਹਾ ਝੱਲੀ ਤੁਰੋ ਜਾ ਰਹੇ ਹਾਂ। ਪਰਮਾਤਮਾ ਦੀ ਪੂਜਾ ਕੋਣ ਸਕਦਾ ਹੈ? ਇਸ ਸ਼ੰਕੇ ਨੂੰ ਦੂਰ ਕਰਨ ਲਈ ਪੰਚਮ ਗੁਰੂ ਨਾਨਾਕ ਸਾਹਿਬ ਜੀ ਦਾ ਇਹ ਫ਼ੁਰਮਾਨ:-

56- ਬਿਲਾਵਲੁ ਮਹਲਾ 5॥ ਕਵਨੁ ਜਾਨੈ ਪ੍ਰਭ ਤੁਮੑਰੀ ਸੇਵਾ॥ ਪ੍ਰਭ ਅਵਿਨਾਸੀ ਅਲਖ ਅਭੇਵਾ॥ 1 ॥ ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ॥ ਊਚ ਮਹਲ ਸੁਆਮੀ ਪ੍ਰਭ ਮੇਰੇ॥ ਤੂ ਅਪਰੰਪਰ ਠਾਕੁਰ ਮੇਰੇ॥ 1 ॥ ਰਹਾਉ॥ ਏਕਸ ਬਿਨੁ ਨਾਹੀ ਕੋ ਦੂਜਾ॥ ਤੁਮੑ ਹੀ ਜਾਨਹੁ ਅਪਨੀ ਪੂਜਾ॥ 2 ॥ ਆਪਹੁ ਕਛੂ ਨ ਹੋਵਤ ਭਾਈ॥ ਜਿਸੁ ਪ੍ਰਭੁ ਦੇਵੈ ਸੋ ਨਾਮੁ ਪਾਈ॥ 3 ॥ ਕਹੁ ਨਾਨਕ ਜੋ ਜਨੁ ਪ੍ਰਭ ਭਾਇਆ॥ ਗੁਣ ਨਿਧਾਨ ਪ੍ਰਭੁ ਤਿਨ ਹੀ ਪਾਇਆ॥ 4 ॥ 10 ॥ 15 ॥ {805

ਪਾਠਕਾਂ ਦੇ ਦਰਬਾਰ ਵਿਚ, ਨਦੀ-ਕਿਨਾਰੇ ਇਸ ਨਿਮਾਣੇ ਦਾਸਰੇ ਦੀ ਬਾਰ ਬਾਰ ਏਹੀ ਦੁਹਾਈ ਹੈ, ਕਿ - “ਬਿਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ” ਪੁਸਤਕ ਅਵੱਲ ਤਾਂ ਸਾਰੇ ਭਾਗ ਪੜ੍ਹਨ ਨਹੀਂ ਤਾਂ ਬ੍ਰਾਹਮਣੀ ਗਿਆਨ ਦੀ ਉਪਜ ਸਾਧ-ਗੱਦੀਆਂ ਚਲਾ ਰਿਹਾ ਡੇਰਾਵਾਦ, ਅਥਵਾ, ਜੀਊਦੀਆਂ ਕੌਮਾਂ ਤੋਂ ਘੱਟ ਪਹਿਲੇ ਭਾਗ ਦੇ ਤੀਜੇ ਕਾਂਡ ਵਿਚੋਂ ਪੂਜਾ ਅਤੇ ਪੂਜਾ ਦੇ ਧਾਨ ਬਾਰੇ, ਗੁਰੂ ਸ਼ਬਦਾਂ ਦੇ ਪਰਮਾਣਾ ਨਾਲ ਬੜੇ ਵਿਸਥਾਰ ਨਾਲ ਲਿਖੀਆਂ ਗੁਰਮਤਿ ਵਿਚਾਰਾਂ ਪੜ੍ਹ-ਵਿਚਾਰ ਕੇ ਸਚੇਤ ਹੋਵੋ। ਸਾਡੀ ਜਥੇਦਾਰੀ ਸਾਡੇ ਨਾਲ ਜੋ ਧਰੋਹ ਕਰ ਰਹੀ ਹੈ ਉਸ ਤੋਂ ਵੀ ਹਰ ਦਮ ਸੁਚੇਤ ਰਹੋ। ਦਾਸ ਗੁਰਬਿਲਾਸ ਪਾਤਸ਼ਾਹੀ ਪੁਸਤਕ ਜੋ ਪੰਥ ਦੇ ਹੀ ਸਰਮਾਏ ਨਾਲ ਛਪਵਾਈ ਸੀ, ਦਿਆਂ ਯਤਨਾ ਨਾਲ ਐਵੇਂ ਵਿਖਾਵੇ ਨੂੰ ਵਾਪਸ ਲੈ ਲਈ ਸੀ, ਪਰ, ਉਂਜ ਹੋਰ ਵੀ ਘਾਤਕ ਨਵੇਂ ਰੂਪ ਵਿੱਚ ਧੜਾ ਧੜ ਵਿਕ ਰਹੀ ਹੈ।}

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
.