.

ਸਿੱਖੀ ਸੰਭਾਲ ਸਿੰਘਾ!

(ਕਿਸ਼ਤ ਪਹਿਲੀ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਅਰੰਭਕ ਜਾਣਕਾਰੀ- ਦਰਅਸਲ ਹੱਥਲੇ ਸਮੂਚੇ ਵਿਸ਼ੇ ਨੂੰ ਗੁਰੂ ਕੀਆਂ ਸੰਗਤਾਂ ਤੀਕ ਪਹਚੁਾਉਣ ਲਈ ਅਸੀਂ ਇਸ ਨੂੰ ਸੱਤ ਖੰਡਾਂ (ਭਾਗਾਂ) `ਚ ਵੰਡ ਰਹੇ ਹਾਂ। ਇਸ ਤਰ੍ਹਾਂ ਇਸ ਦਾ ਪਹਿਲਾ ਖੰਡ ਹੈ ਜਿਸ `ਚ ਸਾਬਤ ਕੀਤਾ ਗਿਆ ਹੈ ਸੰਸਾਰ ਭਰ `ਚ ਕੇਵਲ ਤੇ ਕੇਵਲ ਇੱਕੋ ਇੱਕ ਸਿੱਖ ਧਰਮ ਹੀ ਹੈ ਜਿਹੜਾ ਨਿਵੇਕਲਾ, ਸੰਪੂਰਣ, ਸਰਬ ਉੱਤਮ ਤੇ ਨਿਆਰਾ ਧਰਮ ਹੈ। ਇਸ ਧਰਮ ਨੂੰ, ਪਹਿਲਾਂ ਤੋਂ ਚਲਦੇ ਆ ਰਹੇ ਕਿਸੇ ਵੀ ਧਰਮ ਦੀ ਨਾ ਮੁਹਤਾਜੀ ਹੈ ਤੇ ਨਾ ਇਹ ਧਰਮ ਕਿਸੇ ਅਜਿਹੇ ਧਰਮ ਦਾ ਹਿੱਸਾ ਜਾਂ ਅੰਗ ਹੀ ਹੈ। ਇਹ ਧਰਮ ਆਪਣੇ ਆਪ `ਚ ਨਿਵੇਕਲਾ, ਆਦਿ ਜੁਗਾਦੀ ਤੇ ਸਮੁਚੇ ਮਨੁੱਖ ਮਾਤ੍ਰ ਲਈ ਇਕੋ ਇੱਕ ਤੇ ਸੱਚ ਧਰਮ ਹੈ। ਉਪ੍ਰੰਤ ਇਸ ਧਰਮ ਨੂੰ ਇਲਾਹੀ ਤੇ ਰੱਬੀ ਧਰਮ ਵੀ ਕਿਹਾ ਜਾਂਦਾ ਹੈ। ਇਹ ਵੀ ਕਿ ਇਸ ਧਰਮ ਦੀ ਸਮਝ ਤੇ ਪਹਿਚਾਣ ਵੀ ਨਿਰੋਲ ਗੁਰਬਾਣੀ ਚੋਂ ਹੀ ਆਉਣੀ ਹੈ, ਬਾਹਿਰੋਂ ਕਿਧਰੋਂ ਵੀ ਨਹੀਂ ਆਉਣੀ।

ਇਸਦੇ ਦੂਜੇ ਖੰਡ `ਚ “ਗੁਰਬਾਣੀ ਵਿਚਾਰਧਾਰਾ ਤੋਂ ਤਿਆਰ ਅਤੇ ਇਲਾਹੀ ਗੁਣਾਂ ਨਾਲ ਉਤ-ਪ੍ਰੋਤ ਇਸ ਸਿੱਖ ਜੀਵਨ ਦੀ ਝਲਕ ਦਿੱਤੀ ਗਈ ਹੈ” ਸਬੰਧਤ ਵਿਸ਼ੇ ਨੂੰ ਇਸ ਪੱਖੋਂ ਲਿਆ ਹੈ ਕਿ ਇਹ ‘ਸੱਚ ਧਰਮ’ ਕੇਵਲ ਕੁੱਝ ਲੋਕਾਂ ਲਈ ਹੀ ਨਹੀਂ ਬਲਕਿ ਪੂਰੇ ਸੰਸਾਰ ਅਤੇ ਸਮੂਚੇ ਮਨੁੱਖ ਮਾਤ੍ਰ ਦਾ ਮੂਲ ਅਤੇ ਸਾਂਝੀਵਾਲਤਾ ਦਾ ਧਰਮ ਵੀ ਹੈ। ਇਹੀ ਕਾਰਨ ਹੈ ਕਿ ਇਹ ਧਰਮ ਆਪਣੇ ਪਹਿਲੇ ਦਿਨ ਤੋਂ ਹੀ ਲਹਿਰ ਦੇ ਰੂਪ `ਚ ਉਭਰਿਆ। ਜਦਕਿ ਇਹ ਗੱਲ ਵੀ ਕੇਵਲ ਕਹਿਣ ਮਾਤ੍ਰ ਹੀ ਨਹੀਂ ਬਲਕਿ ਇਸ ਸਚਾਈ ਦੇ ਇਤਿਹਸਕ ਸਬੂਤ ਵੀ ਅਨੇਕ ਹਨ। ਉਪ੍ਰੰਤ ਇਸ ਦੂਜੇ ਖੰਡ `ਚ ਇਹ ਵੀ ਦੱਸਿਆ ਹੈ ਕਿ ਇਹ ਸਿੱਖ ਧਰਮ, ਜਿਹੜਾ ਕਿ ਮੂਲੋਂ ਹੀ ਸਾਂਝੀਵਾਲਤਾ ਦਾ ਧਰਮ ਹੈ ਚੂੰਕਿ ਇਹ ਧਰਮ ਆਪਣੇ ਪਹਿਲੇ ਦਿਨ ਤੋਂ ਹੀ ਲਹਿਰ ਦੇ ਰੂਪ `ਚ ਉਭਰਿਆ। ਇਸੇ ਦਾ ਸਿੱਟਾ ਹੈ ਕਿ ਇਸ ਧਰਮ ਦੀਆਂ ਜੜ੍ਹਾਂ ਅੱਜ ਵੀ ਸਮੁਚੇ ਮਨੁੱਖ ਸਮਾਜ ਤੇ ਸੰਸਾਰ `ਚ ਹਨ। ਇਹ ਵੀ ਕਿ ਇਸੇ ਕਾਰਨ ਇਹ ਧਰਮ ਬਹੁਤ ਜਲਦੀ ਪੂਰੇ ਸੰਸਾਰ ਭਰ `ਚ ਇੱਕ ਪੇੜ, ਉਸਦੇ ਤਣੇ, ਫੁਲਾਂ ਤੇ ਫਲਾਂ ਦੇ ਰੂਪ `ਚ ਵਧਿਆ ਫੁਲਿਆ, ਫੈਲਿਆ ਤੇ ਪ੍ਰਫ਼ੁਲਤ ਹੋਇਆ ਹੈ।

ਉਪ੍ਰੰਤ ਇਸ ਪੁਸਤਕ ਦਾ ਤੀਜਾ ਖੰਡ, (ਸਿੱਖ ਲਹਿਰ ਤੇ ਸਾਡਾ ਫ਼ਰਜ਼) ਵਾਲੇ ਵਿਸ਼ੇ ਨਾਲ ਸਬੰਧਤ ਹੈ। ਇਸ ਤਰ੍ਹਾਂ ਇਸ ਪੁਸਤਕ ਦੇ ਤੀਜੇ ਖੰਡ `ਚ ਸਾਬਤ ਕੀਤਾ ਗਿਆ ਹੈ ਕਿ ਮਾਨਵਤਾ ਦੇ ਵੱਡੇ ਲਾਭਾਂ `ਚ ਇਸ ਧਰਮ ਤੇ ਇਸ ਦੀ ਲਹਿਰ ਦੀ ਹੋਂਦ ਨੂੰ ਸਦੀਵ ਕਾਲ ਲਈ ਜ਼ਿੰਦਾ ਰਖਣਾ ਵੀ ਬਹੁਤ ਜ਼ਰੂਰੀ ਹੈ। ਉਪ੍ਰੰਤ ਇਨ੍ਹਾਂ ਦੋਨਾਂ ਖੰਡਾਂ `ਤੇ ਆਧਾਰਤ, ਸਾਰੇ ਤੱਥਾਂ ਨੂੰ ਆਹਮਣੇ ਸਾਹਮਣੇ ਰਖ ਕੇ ਵਿਸ਼ੇ ਦਾ ਵਿਸ਼ਲੇਸ਼ਨ ਕੀਤਾ ਗਿਆ ਹੈ। ਇਸ ਤਰ੍ਹਾਂ ਘੋਖਣ ਦਾ ਯਤਣ ਕੀਤਾ ਗਿਆ ਹੈ ਇਸ ਧਰਮ ਦੀ ਅਜੋਕੀ ਅਧੋਗਤੀ ਦੇ ਕੀ ਕਾਰਨ ਹੋ ਸਕਦੇ ਹਨ? ਅਤੇ ਉਨ੍ਹਾਂ ਦਾ ਸਮਾਧਾਨ ਕੀ ਹੈ?

ਪੁਸਤਕ ਦੇ ਤੀਜੇ ਖੰਡ `ਚ ਸਬੰਧਤ ਵਿਸ਼ਾ (ਸਿੱਖ ਲਹਿਰ ਤੇ ਸਾਡਾ ਫ਼ਰਜ਼) ਨੂੰ ਕੁੱਝ ਖੁੱਲ ਕੇ ਲਿਆ ਗਿਆ ਹੈ।

ਇਸੇ ਤਰ੍ਹਾਂ ਪੁਸਤਕ ਦੇ ਚੌਥੇ ਖੰਡ `ਚ ਦੇਖਿਆ ਹੈ ਕਿ ਗੁਰਬਾਣੀ ਅਨੁਸਾਰ ਸਿੱਖ ਧਰਮ ਦਾ ਮੂਲ ਤੇ ਇਸ ਅੰਦਰਲੀ ਸਰਬ ਸਾਂਝੀਵਾਲਤਾ ਦੀ ਪਹਿਚਾਣ ਕੀ ਹੈ? ਉਪ੍ਰੰਤ ਕੀ ਇਸ ਸਰਬਕਾਲੀ ਤੇ ਸਰਬਦੇਸ਼ੀ ਧਰਮ ਦੀ ਸਦੀਵ ਕਾਲ ਲਈ ਪ੍ਰਫ਼ੁਲਤਾ ਲਈ ਅਜੋਕੇ ਸਮੇਂ ਇਸ `ਚ ਰੁਕਾਵਟਾਂ ਕਿੱਥੇ ਕਿੱਥੇ ਹਨ ਤੇ ਉਨ੍ਹਾਂ ਰੁਕਾਵਟਾਂ ਦਾ ਸਮਾਧਾਨ ਕੀ ਹੋ ਸਕਦਾ ਹੈ? ਤਾਂ ਤੇ ਸਿੱਖ ਧਰਮ ਦੇ ਪ੍ਰਚਾਰ ਤੇ ਇਸ ਦੀ ਸੰਭਾਲ-ਪ੍ਰਸਾਰ ਲਈ ਸਾਨੂੰ ਕੀ ਕੁੱਝ ਕਰਣ ਦੀ ਲੋੜ ਹੈ?

ਉਪ੍ਰੰਤ “ਸਿੱਖ ਧਰਮ, ਧਰਮ ਵੀ ਹੈ ਅਤੇ ਸਿੱਖ ਲਹਿਰ ਵੀ” ਭਾਵ ਹੱਥਲੀ ਪੁਸਤਕ ਦੇ ਪੰਜਵੇਂ ਖੰਡ `ਚ (ਨਿਜੀ ਟੋਕਾ ਟਾਕੀ ਦੀ ਲਪੇਟ `ਚ ਆ ਚੁੱਕਾ ਗੁਰੂ ਕਾ ਪੰਥ) ਦੇ ਵਿਸ਼ੇ `ਤੇ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਭਿਆਨਕ ਬਿਮਾਰੀ ਵੱਲੋਂ ਪੂਰੇ ਪੰਥ ਨੂੰ ਸੁਚੇਤ ਵੀ ਕੀਤਾ ਗਿਆ ਹੈ।

ਇਸ ਤੋਂ ਬਾਅਦ ਪੁਸਤਕ ਦੇ ਛੇਵੇਂ ਖੰਡ `ਚ (ਸਿੱਖ ਧਰਮ ਦੀ ਅਜੋਕੀ ਅਧੋਗਤੀ ਤੇ ਇਸ ਦੇ ਸਮਧਾਨ ਸਬੰਧੀ ਲੇਖਾ ਜੋਖਾ) ਵਾਲੇ ਵਿਸ਼ੇ ਨੂੰ ਲਿਆ ਗਿਆਂ ਹੈ।

ਅੰਤ ਸੱਤਵੇਂ ਖੰਡ’ ਚ ਸਾਰੀ ਪੁਸਤਕ ਦਾ ਨਿਚੋੜ ਤੇ ਸਿੱਟਾ ਕਢਿਆ ਗਿਆ ਹੈ।

ਇਸ ਤਰ੍ਹਾਂ ਕੁਲ ਮਿਲਾ ਕੇ ਇਸ ਪੁਸਤਕ ਦੇ ਵੇਰਵੇ ਹਨ (੧) ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਗਟ ਹੋਣ ਵਾਲੀ ਨਰੋਈ, ਨਿਰਾਲੀ ਤੇ ਨਿਵੇਕਲੀ ਵਿਚਾਰਧਾਰਾ ਦਾ ਪ੍ਰਗਟਾਵਾ ਹੈ ਸਿੱਖ ਧਰਮ। (੨) ਸਰਬ ਸਾਂਝੀਵਾਲਤਾ ਦੀ ਖਿਲਾਵਟ ਭਾਵ ਗੁਰਬਾਣੀ ਵਿਚਾਰਧਾਰਾ ਤੋਂ ਤਿਆਰ, ਇਲਾਹੀ ਗੁਣਾਂ ਨਾਲ ਉਤ-ਪ੍ਰੋਤ ਮਨੁੱਖਾ ਜੀਵਨ ਤੇ ਉਸ ਦਾ ਉਭਾਰ ਹੈ ਸਿੱਖ ਧਰਮ। (੩) ਅਜਿਹੀ ਸਾਂਝੀਵਾਲਤਾ ਦੇ ਮੁਜਸਮੇ ਤੇ ਇਲਾਹੀ ਗੁਣਾਂ ਨਾਲ ਭਰਪੂਰ ਜੀਵਨ ਦੀ ਖਿੱਚ ਤੋਂ ਪੈਦਾ ਹੋਣ ਵਾਲੇ, ਸੰਸਾਰ ਭਰ `ਚ ਸਿੱਖ ਧਰਮ ਅਥਵਾ ਗੁਰਬਾਣੀ ਦੇ ਬੇਅੰਤ ਸ਼੍ਰਧਾਲੂ ਤੇ ਹਮਦਰਦ।

(੪) ਗੁਰਬਾਣੀ ਵਿਚਾਰਧਾਰਾ ਤੋਂ ਤਿਆਰ ਹੋਏ ਗੁਣਵਾਣ ਜੀਵਨ ਦੀ ਸਮੁਚੇ ਮਨੁੱਖ ਸਮਾਜ ਅੰਦਰ ਹਰ ਸਮੇਂ ਫੈਲ ਰਹੀ ਖੁਸ਼ਬੂ ਤੇ ਸੁੰਦਰਤਾ ਦਾ ਮਨਮੋਹਕ, ਦਿਲਖਿੱਚਵਾਂ ਪ੍ਰਭਾਵ ਤੇ ਅਨੂਠਾ ਰਸ। ਠੀਕ ਉਸੇ ਤਰ੍ਹਾਂ ਜਿਵੇਂ ਇੱਕ ਫੁਲ ਦੀ ਖੁਸ਼ਬੂ ਤੇ ਸੁੰਦਰਤਾ ਦੀ ਖਿੱਚ ਆਪਣੇ ਆਪ ਲੋਕਾਈ ਦਾ ਮਨ ਮੋਹ ਲੈਂਦੀ ਤੇ ਆਪਣੇ ਵੱਲ ਆਕ੍ਰਸ਼ਤ ਕਰਦੀ ਹੈ, ਉਸਦਾ ਉਘਾੜ। (੫) ਉਪ੍ਰੰਤ ਕੋੜੀ ਵੇਲ ਵਾਂਘ ਪੰਥ `ਚ ਆਪਣੀਆਂ ਜੜਾਂ ਜਮਾ ਚੁੱਕੀ ਟੋਕਾ ਟੋਕੀ ਦੀ ਭਿਆਨਕ ਬਿਮਾਰੀ (੬) ਅਜੋਕੀ ਨਿਘਰੀ ਹੋਈ ਪੰਥਕ ਦਸ਼ਾ ਤੇ ਉਸਦਾ ਕਾਰਨ ਤੇ ਸਮਾਧਾਨ (੭) ਨਿਚੋੜ।

%%%%%% ਖੰਡ ਪਹਿਲਾ %%%%%%

(ਸਿੱਖ ਧਰਮ ਇੱਕੋ ਇੱਕ ਅਤੇ ਸਰਬ ਉੱਤਮ ਧਰਮ ਵੀ ਹੈ)

ਕੁੱਝ ਸਿੱਖ ਧਰਮ ਬਾਰੇ-ਇਸ `ਚ ਰਤੀ ਭਰ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਸਿੱਖ ਧਰਮ ਆਪਣੇ ਆਪ `ਚ ਨਿਵੇਕਲਾ, ਨਿਰਾਲਾ ਤੇ ਸੰਸਾਰ ਤਲ ਦਾ ਇਕੋ ਇੱਕ ਵਿਸ਼ੇਸ਼ ਧਰਮ ਹੈ। ਇਸ ਧਰਮ `ਚ ਜਿੱਥੇ ਇੱਕ ਪਾਸੇ ਕਿਸੇ ਸੰਪੂਰਣ ਧਰਮ ਦੀਆਂ ਸਾਰੀਆਂ ਖ਼ੂਬੀਆਂ ਤੇ ਗੁਣ ਮੌਜੂਦ ਹਨ। ਇਸ ਦੇ ਨਾਲ ਨਾਲ, ਇਸ ਧਰਮ `ਚ ਬਿਨਾ ਵਿਤਕਰਾ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਤੇ ਗਲਵਕੜੀ `ਚ ਲੈਣ ਦੀ ਸਮ੍ਰਥਾ ਵੀ ਹੈ। ਫ਼ਿਰ ਇਤਨਾ ਹੀ ਨਹੀਂ ਇਸ ਧਰਮ ਅੰਦਰ ਗੁਰਬਾਣੀ ਵਿਚਾਰਧਾਰਾ ਤੋਂ ਪ੍ਰਗਟ ਸਾਂਝੀਵਾਲਤਾ ਦੇ ਗੁਣ ਵੀ ਇਤਨੇ ਵਧ ਹਨ ਜਿਹੜੇ ਕਿ ਸੰਸਾਰ ਭਰ ਦੇ ਕਿਸੇ ਵੀ ਕੋਣੇ-ਨੁਕਰ ਅਤੇ ਧਰਮ ਵਿਸ਼ਵਾਸ `ਚ ਵਿਚਰਣ ਵਾਲੇ ਮਨੁੱਖ ਨੂੰ ਆਪਣੇ ਆਪ ਖਿੱਚ ਪਾਉਂਦੇ ਹਨ।

ਉਪ੍ਰੰਤ ਜੇ ਕਰ ਇਸ ਧਰਮ ਦੇ ਅਰੰਭਕ ਫ਼ੈਲਾਅ ਨੂੰ ਹੀ ਦੇਖ ਲਿਆ ਜਾਏ ਤਾਂ ਇਹ ਸਚਾਈ ਵੀ ਆਪਣੇ ਆਪ ਪ੍ਰਤੱਖ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਅੱਜ ਵੀ ਇਸ ਧਰਮ ਦੀਆਂ ਜੜ੍ਹਾ ਪੂਰੇ ਸੰਸਾਰ `ਚ ਫ਼ੈਲੀਆਂ ਹੋਈਆਂ ਹਨ ਜੋ ਇਸ ਦੇ ਪਹਿਲੇ ਦਿਨ ਤੋਂ ਇਸ `ਚ ਵਿਸ਼ਵ ਵਿਆਪੀ ਲਹਿਰ, ਯੋਗਤਾ, ਉਭਾਰ ਤੇ ਪ੍ਰਗਟਾਵੇ ਦੇ ਸਪਸ਼ਟ ਲਛਣ ਹਨ। ਜਿਉਂ ਜਿਉਂ ਇਸ ਧਰਮ ਨੂੰ ਗੁਰਬਾਣੀ ਦੀਆਂ ਗਹਿਰਾਈਆਂ ਤੋਂ ਵਾਚਣ ਦਾ ਯਤਣ ਕਰਦੇ ਹਾਂ ਤਾਂ ਇਹ ਸਪਸ਼ਟ ਹੁੰਦੇ ਵੀ ਦੇਰ ਨਹੀਂ ਲਗਦੀ ਕਿ ਇਸ ਧਰਮ `ਚ ਨਾ ਤਾਂ ਕਿਸੇ ਤਰ੍ਹਾਂ ਦੀ ਸੰਕੀਰਣਤਾ ਹੈ ਤੇ ਨਾ ਇਸ ਦੇ ਸਿਧਾਂਤਾਂ `ਚ ਕਿਸੇ ਇਲਾਕੇ ਜਾਂ ਦੇਸ਼ ਦੀ ਬੰਦਸ਼ ਤੇ ਹੱਦ ਬੰਦੀਆਂ ਹੀ ਹਨ। ਇਹੀ ਕਾਰਨ ਹੈ ਕਿ ਸਿੱਖ ਧਰਮ ਅੱਜ ਵੀ ਸੰਸਾਰ ਦੇ ਹਰੇਕ ਕੋਣੇ-ਨੁੱਕਰ `ਚ ਪਹੁੰਚਿੳਾ ਹੋਇਆ ਹੈ। ਫ਼ਿਰ, ਇਹ ਕੇਵਲ ਪਹੁੰਚਿਆ ਹੀ ਨਹੀਂ ਹੋਇਆ ਬਲਕਿ ਲਗਭਗ ਹਰੇਕ ਸਬੰਧਤ ਦੇਸ਼ ਦੀ ਤਰੱਕੀ ਤੇ ਆਰਥਿਕ ਸੁਧਾਰ `ਚ ਵੀ ਇਸ ਦਾ ਯੋਗਦਾਨ ਮੋਹਰਲੀ ਕੱਤਾਰ ਵਾਲਾ ਹੋ ਕੇ ਉਘੜਿਆ ਹੋਇਆ ਹੈ।

ਹੋਰ ਤਾਂ ਹੋਰ, ਇਹੀ ਕਾਰਨ ਹੈ ਕਿ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਅਤੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸਰਬਕਾਲੀ ਤੇ ਸਰਬ ਦੇਸ਼ੀ ਵਿਚਾਰਧਾਰਾ `ਤੇ ਆਧਾਰਿਤ ਇਹ ਸਿੱਖ ਧਰਮ, ਕੇਵਲ ਕੁੱਝ ਹੀ ਸਦੀਆਂ `ਚ ਸੰਸਾਰ ਤੱਲ `ਤੇ ਆਪਣਾ ਪੰਜਵਾਂ ਸਥਾਨ ਪ੍ਰਾਪਤ ਕਰ ਚੁੱਕਾ ਹੈ। ਇਹੀ ਨਹੀਂ ਅੱਜ ਸਿੱਖ ਨੂੰ ਇਸ ਦੇ ਨਿਵੇਕਲੇ ਸਰੂਪ, ਰਹਿਣੀ ਤੇ ਇਸ ਦੀ ਦਲੀਲ ਭਰਪੂਰ ਦਿਲ ਖਿੱਚਵੀਂ ਜੀਵਨ ਜਾਚ ਕਾਰਨ ਹੀ ਸੰਸਾਰ ਭਰ `ਚ ਵੱਖਰੇ ਤੌਰ `ਤੇ ਵੀ ਜਾਣਿਆ ਤੇ ਪਹਿਚਾਣਿਆਂ ਵੀ ਜਾਂਦਾ ਹੈ।

ਸਿੱਖ ਧਰਮ ਬਾਰੇ ਕੁੱਝ ਹੋਰ- ਇਸ `ਚ ਵੀ ਦੋ ਰਾਵਾਂ ਨਹੀਂ ਕਿ ਸਿੱਖ ਅਖਵਾਉਣ ਵਾਲੇ ਲਈ ਜੀਵਨ ਦੇ ਜੋ ਸਿਧਾਂਤ, ਸੇਧ ਤੇ ਅਗਵਾਹੀ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੇ ਬਖ਼ਸ਼ੀ ਹੋਈ ਹੈ ਦਰਅਸਲ ਉਹੀ ਸਰਬ-ਉੱਤਮ, ਇਲਾਹੀ ਰੱਬੀ ਤੇ ਨਿਰੋਲ ਸੱਚ ਧਰਮ `ਤੇ ਆਧਾਰਤ ਹੈ। ਜਦਕਿ ਇਸ ਨਿਰਾਲੇ ਤੇ ਨਿਵੇਕਲੇ ਧਰਮ ਲਈ ਇਹ ਲਫ਼ਜ਼ ਕੇਵਲ ਅਸੀਂ ਨਹੀਂ ਵਰਤ ਰਹੇ ਬਲਕਿ ਸੰਸਾਰ ਪੱਧਰ ਦੇ ਜਿਸ ਜਿਸ ਵਿਦਵਾਨ ਨੇ ਸੰਸਾਰ ਦੇ ਧਰਮਾਂ ਦਾ ਤੁਲਨਾਤਮਕ ਅਧਿਯਣ (Comparative Study of Religions) ਕੀਤੀ ਤਾਂ ਹਰੇਕ ਨੇ ਮੰਨਿਆ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਪ੍ਰਗਟ ਹੋਣ ਵਾਲਾ ਧਰਮ ਹੀ ਸੰਸਾਰ ਭਰ ਦੇ ਮਨੁੱਖ ਮਾਤ੍ਰ ਦਾ ਇਕੋ ਇੱਕ, ਸਦੀਵਕਾਲੀ ਤੇ ਜੁਗ ਜੁਗ ਦਾ ਧਰਮ ਹੈ। ਬਲਕਿ ਅਜੋਲੇ ਯੁਗ ਤੇ ਸਮੇਂ `ਚ ਵੀ ਸੰਪੂਰਣ ਮਨੁੱਖ ਮਾਤ੍ਰ ਦਾ ਮੂਲ ਧਰਮ ਵੀ ਇਹੀ ਧਰਮ ਹੈ।

ਇਸ ਤੋਂ ਇਲਾਵਾ ਇਹ ਵੀ ਸੱਚ ਹੈ ਕਿ ਜਦੋਂ ਤੱਕ ਇਸ ਧਰਮ ਦੇ ਪ੍ਰਚਾਰ ਪ੍ਰਸਾਰ `ਤੇ ਗੁਰੂ ਸਹਿਬਾਨ ਦਾ ਆਪਣਾ ਬਲਕਿ ਉਸ ਤੋਂ ਬਾਅਦ ਵੀ ਜਿਤਨੇ ਸਮੇਂ ਤੱਕ ਯੋਗ ਤੇ ਗੁਰਬਾਣੀ ਜੀਵਨ ਜਾਚ ਵਾਲੇ ਪ੍ਰਚਾਰਕਾਂ ਦਾ ਕੁੰਡਾ ਰਿਹਾ, ਇਹ ਧਰਮ ਦਿਨ-ਦੁਗਣੇ ਤੇ ਰਾਤ ਚੌਗਣੇ ਵਾਧੇ `ਚ ਗਿਆ। ਜਦਕਿ ਇਸ ਵਿਸ਼ੇ ਨੂੰ ਅੱਗੇ ਚੱਲ ਕੇ ਇਸਦੇ ‘ਦੂਜੇ ਖੰਡ’ `ਚ ਕੁੱਝ ਵੇਰਵੇ ਨਾਲ ਲੈਣ ਦਾ ਯਤਣ ਵੀ ਕਰਾਂਗੇ।

ਸਿੱਖ ਧਰਮ ਦੀ ਵਿਸ਼ੇਸ਼ਤਾ, ਕੇਵਲ ਇੱਕ ਝਲਕ -ਉਂਜ ਤਾਂ ਸਿੱਖ ਧਰਮ `ਚ ਸੰਸਾਰ ਭਰ ਦੇ ਧਰਮਾਂ ਦੇ ਮੁਕਾਬਲੇ ਅਨੇਕਾਂ ਵਿਸ਼ੇਸ਼ਤਾਈਆਂ ਹਨ ਜਦਕਿ ਇਥੇ ਅਸੀਂ ਇਸ ਦੀ ਕੇਵਲ ਇਕੋ ਵਿਸ਼ੇਅਤਾ ਦਾ ਹੀ ਜ਼ਿਕਰ ਕਰ ਰਹੇ ਹਾਂ। ਦਰਅਸਲ ਇਹ ਸੰਸਾਰ ਭਰ ਦਾ ਇਕੋ ਇੱਕ ਧਰਮ ਹੈ, ਜਿਹੜਾ ਸੱਚ ਧਰਮ ਦੀ ਕਸਵਟੀ `ਤੇ ਪੂਰਾ ਉਤਰਨ ਵਾਲਾ ਤੇ ਨਿਰੋਲ ਅਕਾਲ ਪੁਰਖੀ ਧਰਮ ਹੈ। ਉਹ ਧਰਮ ਜਿਹੜਾ ਦੀ ਛਤਰ ਛਾਇਆ ਹੇਠ ਸਮੁਚੇ ਮਨੁੱਖ ਮਾਤ੍ਰ ਨੂੰ ਇਕੋ ਜਿਹਾ ਸਤਿਕਾਰ ਤੇ ਬਰਾਬਰੀ ਦਾ ਦਰਜਾ ਪ੍ਰਦਾਨ ਕਰਦਾ ਹੈ। ਇਸੇ ਕਾਰਨ ਇਸ ਧਰਮ ਨੂੰ ਰੱਬੀ ਤੇ ਇਲਾਹੀ ਧਰਮ ਵੀ ਕਿਹਾ ਜਾਂਦਾ ਹੈ।

ਬਲਕਿ ਅਜਿਹਾ ਧਰਮ ਜਿੱਸ `ਚ ਬਿਨਾ ਵਿਤਕਰਾ ਬ੍ਰਾਹਮਣ-ਸ਼ੂਦਰ, ਇਸਤ੍ਰੀ-ਪੁਰਖ, ਰੰਗ-ਨਸਲ, ਜਾਤ-ਵਰਣ, ਬੱਚਾ-ਬਿਰਧ, ਧਰਮ-ਦੇਸ਼, ਅਮੀਰ-ਗ਼ਰੀਬ, ਕਾਲਾ-ਚਿਟਾ, ਦੇਸ਼- ਵਿਦੇਸ਼ੇ ਸਮੁਚੇ ਸੰਸਾਰ ਦੇ ਕਿਸੇ ਵੀ ਕੌਣੇ ਤੇ ਨੁੱਕਰ ਤੋਂ ਕੋਈ ਵੀ ਮਨੁੱਖ ਸ਼ਾਮਲ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਇਥੇ ਕੋਈ ਮਨੁੱਖ ਚਾਹੇ ਕਿਸੇ ਵੀ ਧਰਮ, ਦੇਸ਼, ਜਾਤ ਚੋਂ ਆਇਆ ਹੋਵੇ ਫ਼ਿਰ ਇਸਤ੍ਰੀ ਹੋਵੇ ਜਾਂ ਪੁਰਖ, ਬ੍ਰਾਹਮਣ ਹੋਵੇ ਜਾਂ ਸ਼ੂਦਰ ਸਾਰਿਆਂ ਨੂੰ ਬਿਨਾ ਭੇਦ-ਭਾਵ ਅਤੇ ਵਿਤਕਰਾ, ਗੁਰੂ ਕੀਆਂ ਸੰਗਤਾਂ `ਚ ਸ਼ਾਮਲ ਹੋਣ ਤੇ ਗੁਰ-ਉਪਦੇਸ਼ਾਂ ਨੂੰ ਸੁਨਣ ਦਾ ਵੀ ਇਕੋ ਜਿਹਾ ਹੱਕ ਹੈ।

ਬਲਕਿ ਇਥੇ ਕੜਾਹ ਪ੍ਰਸ਼ਾਦਿ ਦੀ ਦੇਗ ਵੀ, ਗੁਰੂ ਕੀਆਂ ਸੰਗਤਾਂ ਵਿਚਕਾਰ ਬਿਨਾ ਵਿਤਕਰਾ, ਸਾਰਿਆਂ ਨੂੰ ਇਕੋ ਜਿਹੀ ਤੇ ਬਰਾਬਰ ਦੀ ਵਰਤਾਈ ਜਾਂਦੀ ਹੈ। ਇਹੀ ਨਹੀਂ, ਇਥੇ ਹਰੇਕ ਮਨੁੱਖ ਤੇ ਹਰੇਕ ਕਿੱਤੇ ਦਾ ਮਨੁੱਖ, ਸਾਂਝੀਆਂ ਪੰਕਤਾਂ `ਚ ਬੈਠ ਕੇ ਲੰਗਰ ਛਕ ਸਕਦਾ ਹੈ ਤੇ ਸਾਰੇ ਮਿਲ ਕੇ ਉਸ ਲੰਗਰ ਨੂੰ ਤਿਆਰ ਵੀ ਕਰ ਸਕਦੇ ਹਨ। ਫ਼ਿਰ ਇਥੇ ਕੇਵਲ ਸਾਂਝੀਆਂ ਸੰਗਤਾਂ-ਪੰਕਤਾਂ ਤੇ ਲੰਗਰ ਦੀ ਗੱਲ ਹੀ ਨਹੀਂ ਬਲਕਿ ਇਥੇ ਹਰੇਕ ਮਨੁੱਖ ਇਕੋ ਸਾਂਝੇ ਸਰੋਵਰ `ਚ ਇਸ਼ਨਾਨ ਵੀ ਕਰਦਾ ਹੈ। ਇਸ ਤਰ੍ਹਾਂ ਇਥੇ ਪਾਣੀ ਨਾਲ ਸਬੰਧਤ ਚਿਰਾਂ ਤੋਂ ਫੈਲਾਏ ਹੋਏ ਵਹਿਮਾਂ ਭਰਮਾਂ ਅਤੇ ਕਿਸੇ ਤਰ੍ਹਾਂ ਦੀ ਵੀ ਸੁੱਚ-ਭਿੱਟ-ਪ੍ਰਛਾਵੇਂ ਆਦਿ ਵਾਲੀ ਸੋਚ ਨੂੰ ਕੋਈ ਜਗ੍ਹਾ ਨਹੀਂ। ਚੇਤੇ ਰਹੇ! ਗੁਰੂ ਦਰ `ਤੇ ਇਨ੍ਹਾਂ ਸਾਰੇ ਕਾਰਜਾਂ ਤੇ ਸੇਵਾਂਵਾਂ `ਚ ਕੇਵਲ ਸਿਹਤ ਸਫ਼ਾਈ ਦਾ ਵਿਸ਼ਾ ਹੀ ਪ੍ਰਮੁਖ ਹੈ, ਉਂਜ ਇਥੇ ਹੋਰ ਕਿਸੇ ਵੀ ਤਰ੍ਹਾਂ ਦੇ ਮਨੁੱਖੀ ਭੇਦ ਭਾਵ ਵਾਲਾ ਵਿਸ਼ਾ ਲਾਗੂ ਨਹੀਂ ਹੁੰਦਾ।

ਇਥੋਂ ਤੱਕ ਕਿ ਇਥੇ ਇਸਤ੍ਰੀ ਹੋਵੇ ਜਾਂ ਪੁਰਖ, ਉਨ੍ਹਾਂ ਸਾਰਿਆਂ ਨੂੰ ਕੇਵਲ ਬਰਾਬਰ ਦਾ ਸਤਿਕਾਰ ਹੀ ਪ੍ਰਾਪਤ ਨਹੀਂ ਬਲਕਿ ਉਨ੍ਹਾਂ ਦੇ ਨਾਂਵਾਂ `ਚ ਵੀ ਸਮਾਨਤਾ ਹੈ। ਇਸ ਤਰ੍ਹਾਂ ਮੰਨ ਲੌ ਜੇ ਇੱਕ ਦਾ ਨਾਮ ਜੋਗਿੰਦਰ ਸਿੰਘ ਹੈ ਤਾਂ ਦੂਜੇ ਦਾ ਨਾਂ ਜੋਗਿੰਦਰ ਕੌਰ ਵੀ ਹੋ ਸਕਦਾ ਹੈ। ਇਸ ਤਰ੍ਹਾਂ ਇਥੇ ਇਸਤ੍ਰੀ ਪੁਰਖ ਵਾਲੀ ਇਹ ਪਹਿਚਾਣ ਵੀ ਕੇਵਲ ਸਿੰਘ-ਕੌਰ ਤੋਂ ਹੀ ਹੁੰਦੀ ਹੈ ਉਂਝ ਨਹੀਂ। ਜਦਕਿ ਇਹ ਵਿਸ਼ਾ ਸੰਸਾਰ ਭਰ ਦੇ ਕਿਸੇ ਵੀ ਹੋਰ ਧਰਮ `ਤੇ ਲਾਗੂ ਨਹੀਂ ਹੁੰਦਾ। ਇਤਨਾ ਹੀ ਨਹੀਂ, ਬਲਕਿ ਇਥੇ ਤਾਂ ਦੋਨਾਂ ਨੂੰ “ਖੰਡੇ ਦੀ ਪਾਹੁਲ” ਲੈ ਕੇ ਸਿੱਖ ਧਰਮ `ਚ ਪ੍ਰਵੇਸ਼ ਕਰਣ ਦਾ ਹੱਕ ਵੀ ਇਕੋ ਜਿਹਾ ਤੇ ਬਰਾਬਰ ਦਾ ਹੈ। ਇਸੇ ਤਰ੍ਹਾਂ ‘ਖੰਡੇ ਦੀ ਪਾਹੁਲ ਵਾਲਾ ਸਮਾਗਮ’ ਕਰਕੇ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਦਾ ਹੱਕ ਵੀ ਇਸਤ੍ਰੀ ਤੇ ਪੁਰਖ, ਦੋਨਾਂ ਨੂੰ ਬਰਾਬਰ ਦਾ ਹੈ। ਜਦਕਿ ਅਜਿਹੀ ਬਰਾਬਰੀ ਸੰਸਾਰ ਭਰ ਦੇ ਧਰਮਾਂ ਵਿਚਕਾਰ ਹੋਰ ਕਿਧਰੇ ਵੀ ਨਹੀਂ ਮਿਲਦੀ।

ਇਸ ਸਾਰੇ ਤੋਂ ਸਪਸ਼ਟ ਹੈ ਕਿ ਸਿੱਖ ਧਰਮ ਆਪਣੇ ਆਪ `ਚ ਸਾਮਾਜਿਕ ਤੇ ਸਰਬ ਸਾਂਝਾ ਧਰਮ ਹੈ ਅਤੇ ਇੱਥੇ ਸੰਸਾਰ ਭਰ ਦੇ ਹਰੇਕ ਮਨੁੱਖ ਨੂੰ ਇਕੋ ਜਿਹਾ ਮਾਨ ਤੇ ਸਤਿਕਾਰ ਪ੍ਰਾਪਤ ਹੈ। ਇਸ ਸਾਰੇ ਤੋਂ ਬਾਅਦ ਇਥੇ ਜੇਕਰ ਕੁੱਝ ਫ਼ਰਕ ਹੈ ਤਾਂ ਉਹ ਕੇਵਲ ਧਰਮ ਦੇਣ ਤੇ ਵੰਡਣ ਵੇਲੇ ਹੀ ਹੈ। ਕਿਉਂਕਿ ਗੁਰਦੁਆਰੇ ਦੀ ਸਟੇਜ ਧਰਮ ਦੇਣ ਤੇ ਵੰਡਣ ਦਾ ਵਿਸ਼ਾ ਹੈ ਇਸ ਲਈ ਸਿੱਖ ਧਰਮ ਦਾ ਪ੍ਰਚਾਰ ਭਾਵ ਧਰਮ ਵੰਡਣ ਦਾ ਕੰਮ ਉਹੀ ਕਰ ਸਕਦਾ ਹੈ ਜਿਹੜਾ ਪਹਿਲਾਂ ਆਪ ਸਿੱਖ ਸੱਜਿਆ ਹੋਇਆ ਹੋਵੇ ਤੇ ਸਿੱਖੀ ਜੀਵਨ ਵਾਲਾ ਵੀ ਹੋਵੇ, ਦੂਜਾ ਨਹੀਂ। ਜਦਕਿ ਸਿੱਖ ਧਰਮ ਦੀ ਅਸਲੀਅਤ ਨੂੰ ਕਾਇਮ ਰਖਣ ਦੇ ਨਾਲ ਨਾਲ ਇਸ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਇਹ ਫ਼ਰਕ ਹੈ ਵੀ ਮੌਲਿਕ ਤੇ ਜ਼ਰੂਰੀ ਵੀ।

ਇਸੇ ਦਾ ਹੀ ਨਤੀਜਾ ਸੀ ਕਿ ਗ਼ੈਰ ਸਿੱਖ ਅਤੇ ਮੁਸਲਮਾਨ ਲਿਖਾਰੀ, ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਂ ਅਨੁਸਾਰ ਵੀ, ਗੁਰੂ ਨਾਨਕ ਸਾਹਿਬ ਨੇ ਕੇਵਲ ਅਪਣੇ ਜੀਵਨ ਕਾਲ `ਚ ਹੀ ਤਿੰਨ ਕਰੋੜ ਪ੍ਰਾਣੀਆਂ ਨੂੰ ਸਿੱਖ ਧਰਮ `ਚ ਪ੍ਰਵੇਸ਼ ਕਰਵਾਇਆ। ਗੁਰਬਾਣੀ ਵਿਚਾਰਧਾਰਾ ਵਾਲੇ ਇਸ ਸੱਚ ਧਰਮ ਦੇ ਪ੍ਰਕਾਸ਼ ਤੇ ਵਿਕਾਸ ਦਾ ਹੀ ਸਿੱਟਾ ਸੀ ਕਿ ਬੇਅੰਤ ਲੋਕਾਈ ਨੇ ਆਪਣੇ ਆਪ ਤੇ ਵਾਹੋ ਦਾਹੀ, ਪਾਤਸ਼ਾਹ ਪਾਸੋਂ ਚਰਣ ਪਾਹੁਲ ਲੈ ਕੇ ਗੁਰਬਾਣੀ ਸਿਖਿਆ ਤੇ ਚਲਣ ਦਾ ਪ੍ਰਣ ਲਿਆ ਤੇ ਸਿੱਖ ਧਰਮ `ਚ ਪ੍ਰਵੇਸ਼ ਕੀਤਾ। ਇਥੋਂ ਤੱਕ ਕਿ ਦਸ ਪਾਤਸ਼ਾਹੀਆ ਦੇ ਜੀਵਨ ਕਾਲ ਤੋਂ ਕਾਫ਼ੀ ਸਮਾਂ ਬਾਅਦ ਤੱਕ ਵੀ ਜਦੋਂ ਫ਼ਰੁਖਸੀਆਰ ਤੇ ਮੀਰ ਮਨੂੰ ਦੇ ਜ਼ਮਾਨੇ `ਚ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ; ਉਦੋਂ ਸਿੱਖਾਂ ਦਾ ਸ਼ਹਿਰਾਂ-ਆਬਾਦੀਆਂ `ਚ ਰਹਿਣਾ ਵੀ ਸੰਭਵ ਨਹੀਂ ਸੀ। ਉਸ ਸਮੇਂ ਸਿੱਖ ਕੌਮ ਦੀ ਰਿਹਾਇਸ਼ ਗਾਹ ਵੀ ਜੰਗਲ, ਮਾਰੂਥਲ ਤੇ ਪਰਬਤ-ਪਹਾੜ ਆਦਿ ਹੀ ਸਨ, ਤਾਂ ਉਸ ਸਮੇਂ ਵੀ ਪ੍ਰਚਲਣ ਸੀ “ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ, ਜਿਉਂ ਜਿਉਂ ਮਨੂੰ ਕੱਟਦਾ ਅਸੀਂ ਦੂਨ ਸਵਾਏ ਹੋਏ”। ਸਪਸ਼ਟ ਹੈ ਕਿ ਅਜਿਹਾ ਭਿਅੰਕਰ ਤੇ ਭੀਸ਼ਨ ਵੱਕਤ ਵੀ ਸਿੱਖੀ, ਭਾਵ ਇਸ ਸੱਚ ਧਰਮ ਦੇ ਵਾਧੇ ਤੇ ਪ੍ਰਸਾਰ ਨੂੰ ਨਾ ਰੋਕ ਸਕਿਆ। ਜਦਕਿ ਇਥੇ ਤਾਂ ਇਸ ਵਿਸ਼ਾ ਨਾਲ ਸਬੰਧਤ ਕੇਵਲ ਇੱਕ ਇਸ਼ਾਰਾ ਹੈ।

ਉਪ੍ਰੰਤ ਅਜੋਕੇ ਪੰਥਕ ਹਾਲਾਤ, ਕੇਵਲ ਇੱਕ ਝਾਤ? - ਸਾਰੇ ਦੇ ਉਲਟ, ਅਜੋਕੇ ਪੰਥਕ ਹਾਲਾਤ ਕੀ ਹਨ? ਅੱਜ ਸੰਸਾਰ ਭਰ `ਚ ਕੀਰਤਨ ਦਰਬਾਰਾਂ ਤੇ ਨਗਰ ਕੀਰਤਨਾਂ ਦੀ ਹੋੜ ਲੱਗੀ ਪਈ ਹੈ। ਅਖੰਡ ਪਾਠਾਂ ਦੀਆਂ ਕੋਤਰੀਆਂ ਬਲਕਿ ਅਖੰਡ ਪਾਠਾਂ ਦੀ ਤਾਂ ਦਸ ਦਸ ਸਾਲ ਲਈ ਐਡਵਾਂਸ ਬੁਕਿੰਗ ਵੀ ਚੱਲ ਰਹੀ ਹੈ। ਗੁਰਦੁਆਰਿਆਂ ਦੀ ਗਿਣਤੀ ਤੇ ਰਾਗੀ ਜਥਿਆਂ ਦੀ ਗਿਣਤੀ ਦਾ ਵੀ ਅੰਤ ਨਹੀਂ, ਕਿਧਰੇ ਕਿਧਰੇ ਤਾਂ ਇਸ ਪੱਖੋਂ ਹਾਲਤ ਇਹ ਬਣੀ ਪਈ ਹੈ ਕਿ ਇੱਕ ਇੱਕ ਗਲੀ ਤੇ ਇੱਕ ਇੱਕ ਮੁਹੱਲੇ `ਚ ਹੀ ਚਾਰ-ਚਾਰ ਗੁਰਦੁਆਰੇ ਹਨ। ਇਸ ਤੋਂ ਬਾਅਦ, ਚਿਮਟੇ ਖੜਕਾਉਣ ਤੇ ਵੱਡੇ ਵੱਡੇ ਸੰਗਤਾਂ ਦੇ ਦਰਬਾਰ ਸਜਾਉਣ ਵਾਲੇ (ਬਲਕਿ ਕਚੀਆਂ ਬਾਣੀਆਂ ਪੜ੍ਹਣ ਵਾਲੇ) ਬਾਬੇ, ਜਿਹੜੇ ਕਿ ਅੱਜ ਕੌਮ `ਤੇ ਪੂਰੀ ਤਰ੍ਹਾਂ ਛਾਏ ਪਏ ਹਨ, ਉਹ ਵੀ ਅਨਗਿਣਤ ਹਨ, ।

ਫ਼ਿਰ ਜੇ ਕੰਪਿਉਟਰਾਂ ਤੇ ਟੈਕਨਕਿਲ ਖੇਤ੍ਰ ਵੱਲ ਟੁਰ ਪਵੀਏ ਤਾਂ ਉਥੇ ਵੀ ਸਿੱਖ ਸਾਈਟਾਂ ਦਾ ਗਿਣਤੀ ਹੀ ਸੰਭਵ ਨਹੀਂ। ਉਪ੍ਰੰਤ ਅਜੋਕੀ ਫੇਸ ਬੁੱਕ ਵੀ ਬਹੁਤੀ ਸਿੱਖਾਂ ਨਾਲ ਹੀ ਭਰੀ ਮਿਲੇਗੀ। ਇਥੋਂ ਤੱਕ ਕਿ ਗੁਰਦੁਆਰਿਆਂ ਤੇ ਸਿੱਖ ਧਰਮ ਵੱਲ ਕੁੱਝ ਨੇੜਤਾ ਰਖਣ ਵਾਲੇ ਸਿੱਖਾਂ `ਚ `ਤੇ ਹੀ ਕੇਵਲ ਇੱਕ ਸਰਸਰੀ ਨਜ਼ਰ ਮਾਰੋ ਤਾਂ ਅਜੋਕਾ ਇੱਕ ਇੱਕ ਸਿਖ ਤਿੰਨ ਤਿੰਨ ਤੇ ਚਾਰ ਪਾਸਿਉਂ, ਕਿਧਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਕਿਧਰੇ ਸ਼ਬਦ ਚੌਕੀ ਜਥਿਆਂ, ਕਿਧਰੇ ਇਸਤ੍ਰੀ ਸਤਿਸੰਗ ਸਭਾਵਾਂ ਭਾਵ ਕਿਸੇ ਨਾ ਕਿਸੇ ਢੰਗ, ਤਿੰਨ ਤਿੰਨ ਤੇ ਚਾਰ ਚਾਰ ਪਾਸਿਉਂ ਸਿੱਖ ਦਰਮ ਦੇ ਪ੍ਰਚਾਰ `ਚ ਹੀ ਲੱਗਾ ਪਿਆ ਹੈ; ਉਪ੍ਰੰਤ ਸਿੱਖ ਧਰਮ `ਤੇ ਮੈਗਜ਼ੀਨਾਂ ਤੇ ਰਸਾਲਿਆ ਦਾ ਵੀ ਅੰਤ ਨਹੀ।

ਜਦਕਿ ਇਹ ਸਾਰੇ ਵੀ ਕੁਲ ਮਿਲਾਕੇ ਵੀ, ਅਜੋਕੇ ਸਿੱਖ ਧਰਮ ਦੇ ਹੋ ਰਹੇ ਪ੍ਰਚਾਰ ਨਾਲ ਸਬੰਧਤ ਕੇਵਲ ਕੁੱਝ ਹੀ ਢੰਗ ਤੇ ਵਿਸ਼ੇ ਹਨ, ਸਾਰੇ ਨਹੀਂ। ਮੁੱਕਦੀ ਗੱਲ, ਜਿਧਰ ਨਜ਼ਰ ਮਾਰੋ ਇਉਂ ਨਜ਼ਰ ਆਉਂਦਾ ਹੈ ਜਿਵੇਂ ਸਾਰੇ ਪਾਸੇ ਪ੍ਰਚਾਰ ਹੀ ਸਿੱਖ ਧਰਮ ਦਾ ਹੋ ਰਿਹਾ ਹੋਵੇ। ਇਸ ਲਈ ਜਿੱਤਨਾ ਪ੍ਰਚਾਰ ਅੱਜ ਸਿੱਖ ਧਰਮ ਦਾ ਹੋ ਰਿਹਾ ਹੈ। ਇਤਨਾ ਪ੍ਰਚਾਰ ਤਾਂ ਅੱਜ ਸ਼ਾਇਦ ਸਮੁਚੇ ਸੰਸਾਰ ਦੇ ਕਿਸੇ ਹੌਰ ਵੱਡੇ ਤੋਂ ਵੱਡੇ ਤੇ ਵੱਡੀ ਤੋਂ ਵੱਡੀ ਗਿਣਤੀ `ਚ ਫ਼ੈਲੇ ਹੋਏ ਧਰਮ ਦਾ ਵੀ ਨਹੀਂ ਹੋ ਰਿਹਾ।

“ਮਰਜ਼ ਬੜ੍ਹਤਾ ਗਿਆ…” -ਇਸ ਸਾਰੇ ਦੇ ਬਾਵਜੂਦ ਇਥੇ “ਮਰਜ਼ ਬੜ੍ਹਤਾ ਗਿਆ ਜਿਉਂ ਜਿਉਂ ਦਵਾ ਕੀ” ਵਾਲੀ ਗੱਲ ਬਣੀ ਪਈ ਹੈ। ਧਾਰਮਿਕ ਪਖੋਂ ਅੱਜ ਸਾਡੀ ਹਾਲਤ ਕੀ ਹੈ? ਕਦੇ ਸਮਾਂ ਸੀ ਜਦੋਂ ‘ਘਰ ਘਰ ਅੰਦਰ ਧਰਮਸਾਲ ਸੀ’ ਪਰ ਅੱਜਘਰ ਘਰ `ਚ ਪਤਿੱਤਪੁਣਾ ਹੀ ਪਤਿੱਤਪੁਣਾ’ ਨਜ਼ਰ ਆ ਰਿਹਾ ਹੈ। ਇੱਕ ਸੂਚਨਾ ਮੁਤਾਬਕ ਅੱਜ ੯੦% ਤੋਂ ਉਪਰ ਪੰਜਾਬ ਦੇ ਸਿੱਖ ਬੱਚੇ ਤੇ ਬੱਚੀਆਂ ਪਤਿੱਤ ਹਨ। ਸਿੱਖ ਧਰਮ ਦੀ ਜਨਮ ਭੂਮੀ ਪੰਜਾਬ ਇਸ ਸਮੇਂ ਪਤਿੱਤਾਂ, ਨਸ਼ੀਈਆਂ, ਵਿਭਚਾਰੀਆਂ ਅਤੇ ਪੰਜਾਬੀ ਕਲਚਰ ਦੇ ਨਾਂ `ਤੇ ਫ਼ਹਸ਼ਿ ਤੇ ਲੱਚਰ ਗਾਣਿਆਂ ਦੀਆਂ ਮਹਿਫ਼ਲਾਂ ਨਾਲ ਭਰਿਆ ਪਿਆ ਹੈ। ਇਸ ਦੇ ਨਾਲ ਨਾਲ ਅੱਜ ਕੇਵਲ ਭਾਰਤ ਹੀ ਨਹੀਂ ਬਲਕਿ ਸੰਸਾਰ ਭਰ `ਚੋਂ ਵੀ ਇਕੱਲਾ ਪੰਜਾਬ ਹੀ ਹੈ ਜੋ ‘ਗੁਰੂਡੰਮਾਂ ਤੇ ਪਖੰਡੀਆਂ ਆਦਿ ਦਾ ਗੜ੍ਹ ਬਣਿਆ ਪਿਆ ਹੈ। ਆਖ਼ਿਰ ਕੌਣ ਹੈ ਇਸ ਸਾਰੇ ਲਈ ਜ਼ਿਮੇਵਾਰ?

ਆਖ਼ਿਰ ਕੌਣ ਕਢੇਗਾ ਇਸ ਗੁੰਝਲਦਾਰ ਮਸਲੇ ਦਾ ਹੱਲ? ਕੀ ਸਾਡੇ ਅਜੋਕੇ ਪ੍ਰਚਾਰਕਾਂ, ਪ੍ਰਬੰਧਕਾਂ ਤੇ ਨੇਤਾਵਾਂ ਆਦਿ `ਚ ਇਸ ਦੇ ਲਈ ਯੋਗਤਾ ਹੈ? ਜੇ ਨਹੀਂ ਤਾਂ ਕੀ ਸਾਡੀ ਅਜੋਕੀ ਪ੍ਰਚਾਰ ਤੇ ਗੁਰਦੁਆਰਾ ਪ੍ਰਬੰਧਕ ਸ਼੍ਰੇਣੀ, ਪੰਥਕ ਨੇਤਾਵਾਂ ਤੇ ਵਿਦਿਆ ਪ੍ਰਣਾਲੀ ਨੂੰ ਘੋਖਣ ਉਪ੍ਰੰਤ ਇਸਦੇ ਵਿਸ਼ਲੇਸ਼ਨ ਅਤੇ ਇਸ ਸਾਰੇ `ਚ ਨਵੇਂ ਸਿਰਿਓਂ ਸੁਧਾਰ ਦੀ ਲੋੜ ਨਹੀਂ? ਕੀ ਪੰਥ ਉਦੋਂ ਜਾਗੇਗਾ ਜਦੋਂ ਕਿਸੇ ਨੂੰ ਸਿੱਖੀ ਸਰੂਪ ਦੇ ਦਰਸ਼ਨ ਕਰਨ ਲਈ ਵੀ ਕਿਸੇ ਸੰਗ੍ਰਹਲਾ `ਚ ਜਾਣ ਦੀ ਲੋੜ ਪਵੇਗੀ ਅਤੇ ਕੀ ਉਸ ਤੋਂ ਪਹਿਲਾਂ ਨਹੀਂ?

ਕੁਝ ਸਿੱਖ ਬਾਰੇ? ਮੂਲ ਵਿਸ਼ੇ ਵੱਲ ਵਧਣ ਤੋਂ ਪਹਿਲਾਂ ਅਸੀਂ ਇਹ ਵੀ ਸਮਝਣ ਦਾ ਯਤਣ ਕਰਾਂਗੇ ਕਿ ਆਖ਼ਿਰ ਗੁਰਬਾਣੀ ਅਨੁਸਾਰ ਸਿੱਖ ਹੈ ਕੌਣ? ਬਲਕਿ ਸਿੱਖ ਦਾ ਜੀਵਨ ਕੀ ਹੋਣਾ ਹੈ ਅਤੇ ਸਿੱਖ ਦੀ ਪਹਿਚਾਣ ਕੀ ਹੈ? ਸਿੱਖ ਧਰਮ ਦਾ ਪਿਛੌਕੜ ਕੀ ਹੈ ਅਤੇ ਅੱਜ ਸਿੱਖ ਧਰਮ ਖੜਾ ਕਿੱਥੇ ਹੈ? ਇਹ ਵੀ ਮੰਨਿਆਂ ਜਾਂਦਾ ਹੈ ਕਿ ਸੰਸਾਰ ਭਰ ਦੇ ਸਮੂਹ ਧਰਮਾਂ `ਚੋਂ ਜੇ ਕੋਈ ਸਰਬ ਉੱਤਮ ਧਰਮ ਤਾਂ ਉਹ ਕੇਵਲ ਤੇ ਕੇਵਲ ਸਿੱਖ ਧਰਮ ਹੀ ਹੈ ਤਾਂ ਫ਼ਿਰ ਅਜਿਹਾ ਕਿਉਂ ਤੇ ਕਿਵੇਂ ਹੋ ਰਿਹਾ ਹੈ? ਇਸ ਤਰ੍ਹਾਂ ਸਿੱਖ ਧਰਮ ਬਾਰੇ ਹੀ ਅਜਿਹੇ ਕੁੱਝ ਹੋਰ ਵੇਰਵੇ ਵੀ ਹਨ। ਫ਼ਿਰ ਵੀ ਸਭ ਤੋਂ ਪਹਿਲਾਂ ਅਸਾਂ ਦੇਖਣਾ ਹੈ ਤੇ ਪਹਿਚਾਣ ਕਰਣੀ ਹੈ ਕਿ ਸਿੱਖ ਹੈ ਕੌਣ, ਤਾਂ ਤੇ:-

ਇਸ `ਚ ਰਤੀ ਭਰ ਵੀ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਗੁਰਬਾਣੀ ਅਨੁਸਾਰ ਸਿੱਖ ਦਾ ਅਰਥ ਤੇ ਪ੍ਰੀਭਾਸ਼ਾ ਇਕੋ ਇੱਕ ਹੀ ਹੈ ਤੇ ਉਹ ਵਧ ਨਹੀਂ ਹਨ। ਉਹ ਹੈ ਬਿਨਾ ਵਿਤਕਰਾ ਦੇਸ਼, ਧਰਮ, ਵਰਣ, ਜਾਤ, ਲਿੰਗ, ਨਸਲ, ਰੰਗ, ਉਮਰ ਹਰੇਕ ਵੀਰ ਜਾਂ ਬੀਬੀ ਜਿਸ ਨੇ ਵੀ ਆਪਣਾ ਜੀਵਨ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਵਿਚਾਰਧਾਰਾ (ਗੁਰਬਾਣੀ ਦੀ ਸਿੱਖਿਅ) ਨੂੰ ਅਰਪਣ ਕਰ ਦਿੱਤਾ ਹੋਵੇ ਤਾਂ ਉਹੀ ਸਿੱਖ ਹੈ।

ਗੁਰਬਾਣੀ ਨੂੰ ਗਹੁ ਨਾਲ ਵਿਚਾਰਿਆ ਜਾਵੇ ਤਾਂ ਗੁਰਬਾਣੀ `ਚ ਹੀ ਗੁਰਦੇਵ ਨੇ ਸਿੱਖ ਦੀ ਇਹ ਪ੍ਰੀਭਾਸ਼ਾ ਇੱਕ ਵਾਰ ਨਹੀਂ ਬਲਕਿ ਅਨੇਕ ਵਾਰ ਸਪਸ਼ਟ ਕੀਤੀ ਹੈ ਜਿਵੇਂ

(i) “ਸੋ ਸਿਖੁ ਸਦਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ” (ਪੰ: ੬੦੧)

() “ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ. . …” (ਪੰ: ੩੦੫)

(i) “ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ॥ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ॥ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ” (ਪੰ: ੩੧੪)

(iv) “ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ॥ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ” (ਪੰ: ੬੪੮) ਅਦਿ ਬੇਅੰਤ ਪ੍ਰਮਾਣ।

ਸਿੱਖ ਦੀ ਜੀਵਨ ਰਹਿਣੀ? - ਇਤਨਾ ਹੀ ਨਹੀਂ ਗੁਰੂ ਕੇ ਸਿੱਖ ਦੀ ਜੀਵਨ ਰਹਿਣੀ ਕੀ ਹੋਣੀ ਹੈ ਅਥਵਾ ਸਿੱਖ ਦੇ ਅੰਦਰ ਸਿੱਖੀ ਜੀਵਨ ਕਿਹੋ ਜਿਹਾ ਹੋਣਾ ਹੈ ਉਸ ਬਾਰੇ ਵੀ ਬੇਅੰਤ ਗੁਰਬਾਣੀ ਫ਼ੁਰਮਾਣ ਪ੍ਰਾਪਤ ਹਨ ਜਿਵੇਂ:

(i) ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ” (ਪੰ: ੪੬੫)

() ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ॥ ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ” (ਪੰ: ੪੦੦)

(i) “ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ” (ਪੰ: ੪੮੮)

(iv) “ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ॥ ਹਰਿ ਕੀ ਭਗਤਿ ਕਰਹੁ ਮਨ ਮੀਤ॥ ਨਿਰਮਲ ਹੋਇ ਤੁਮਾੑਰੋ ਚੀਤ” (ਪੰ: ੨੮੮) (v) ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ” (ਪੰ: ੧੫੦) ਇਤਿਆਦਿ।

ਸਿੱਖ ਦੀ ਜੀਵਨ ਰਹਿਣੀ- ਇਤਨਾ ਹੀ ਨਹੀਂ ਗੁਰੂ ਕੇ ਸਿੱਖ ਦੀ ਜੀਵਨ ਰਹਿਣੀ ਕੀ ਹੋਣੀ ਹੈ ਅਥਵਾ ਸਿੱਖ ਦੇ ਅੰਦਰ ਸਿੱਖੀ ਜੀਵਨ ਕਿਹੋ ਜਿਹਾ ਹੋਣਾ ਹੈ ਉਸ ਬਾਰੇ ਵੀ ਬੇਅੰਤ ਗੁਰਬਾਣੀ ਫ਼ੁਰਮਾਣ ਪ੍ਰਾਪਤ ਹਨ ਜਿਵੇਂ:

(i) ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ” (ਪੰ: ੪੬੫)

() ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ॥ ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ” (ਪੰ: ੪੦੦)

(i) “ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ” (ਪੰ: ੪੮੮)

(iv) “ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ॥ ਹਰਿ ਕੀ ਭਗਤਿ ਕਰਹੁ ਮਨ ਮੀਤ॥ ਨਿਰਮਲ ਹੋਇ ਤੁਮਾੑਰੋ ਚੀਤ” (ਪੰ: ੨੮੮)

(v) ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ” (ਪੰ: ੧੫੦) ਇਤਿਆਦਿ।

ਸਿੱਖੀ ਜੀਵਨ ਅਤੇ ਇਸਦੀ ਪਹਿਚਾਣ? - ਜਿਹੜਾ ਵੀਰ ਜਾਂ ਬੀਬੀ ਸਿੱਖ ਧਰਮ `ਚ ਪ੍ਰਵੇਸ਼ ਕਰਦਾ ਜਾਂ ਕਰਦੀ ਹੈ ਤਾਂ ਉਸ ਦੀ ਜੀਵਨ `ਚੋਂ ਦੋ ਗੱਲਾਂ ਦਾ ਪ੍ਰਗਟ ਹੋਣਾ ਜ਼ਰੂਰੀ ਤੇ ਕੁਦਰਤੀ ਵੀ ਹੈ।

ਪਹਿਲਾ- ਪਹਿਲੀ ਗੱਲ ਇਹ ਕਿ ਗੁਰਬਾਣੀ ਜੀਵਨ ਚੂੰਕਿ ਪ੍ਰਭੂ ਦੀ ਰਜ਼ਾ-ਭਾਣੇ ਤੇ ਹੁਕਮ `ਚ ਚਲਣ ਦਾ ਨਾਮ ਹੈ। ਉਪ੍ਰੰਤ ਉਸ ਕਰਤੇ ਪ੍ਰਭੂ ਨੇ ਜਿਵੇਂ ਸ਼ੇਰ ਸ਼ੇਰਨੀ ਨੂੰ, ਮੋਰ ਮੋਰਨੀ ਅਥਵਾ ਹੋਰ ਅਰਬਾਂ ਖਰਬਾਂ ਜੂਨਾਂ ਨੂੰ ਨਰ ਮਾਦਾ ਦੇ ਫ਼ਰਕ ਨਾਲ ਪਰ ਹਰੇਕ ਨੂੰ ਉਸਦਾ ਵੱਖ ਞੱਖ ਤੇ ਆਪਣਾ ਆਪਣਾ ਰੂਪ ਬਖ਼ਸ਼ਿਆ ਹੋਇਆ ਹੈ। ਇਸੇ ਤਰ੍ਹਾਂ ਕਾਦਿਰ ਨੇ ਮਨੁੱਖ ਨੂੰ ਵੀ ਇਸਤ੍ਰੀ ਪੁਰਖ ਦੇ ਫ਼ਰਕ ਨਾਲ, ਇਸ ਨੂੰ ਵੀ ਆਪਣਾ ਵਿਸ਼ੇਸ਼ ਤੇ ਵੱਖਰਾ ਰੂਪ ਬਖ਼ਸ਼ਿਆ ਹੋਇਆ ਹੈ। ਇਸ ਲਈ ਹਰੇਕ ਸਿੱਖ ਵੀਰ ਤੇ ਬੀਬੀ ਲਈ ਵੀ ਜ਼ਰੂਰੀ ਹੈ ਕਿ ਉਹ ਪ੍ਰਭੂ ਵੱਲੋਂ ਜਨਮ ਤੋਂ ਪ੍ਰਾਪਤ, ਆਪਣੇ ਸਰੂਪ `ਚ ਕੱਟ ਵੱਢ ਨਾ ਕਰੇ। ਉਹ ਜੀਵਨ ਭਰ ਨਾ ਕੇਸਾਂ ਪੱਖੋਂ ਆਪਣੇ ਸਰੂਪ ਨੂੰ ਨਾਂ ਵਿਗਾੜੇ ਅਤੇ ਨਾ ਹੀ ਸਮਾਜ `ਚ ਪ੍ਰਚਲਤ ਹੋ ਚੁੱਕੇ ਜਾਂ ਕੀਤੇ ਜਾ ਚੁੱਕੇ ਸੰਤਾਂ, ਸਾਧੂਆਂ, ਭਗਤਾਂ, ਸੰਨਿਆਸੀਆਂ, ਉਦਾਸੀਆਂ, ਨਾਂਗਿਆਂ, ਬਿਭੂਤ ਧਾਰੀਆਂ, ਬੈਰਾਗੀਆਂ, ਜੋਗੀਆਂ ਆਦਿ ਵਾਲੇ ਭੇਖਾਂ `ਚ ਉਲਝ ਕੇ ਗੁਰਬਾਣੀ ਦੀ ਸ਼ਬਦਾਵਲੀ `ਚ ਭੇਖੀ ਇਨਸਾਨ ਹੀ ਬਣੇ।

ਦੂਜਾ- ਗੁਰਬਾਣੀ ਦੀ ਸਿਖਿਆ ਨੂੰ ਜੀਵਨ ਅਰਪਣ ਕਰਣ ਤੋਂ ਪਹਿਲਾਂ ਉਸ ਰਾਹੀਂ ਕੀਤੇ ਜਾ ਰਹੇ ਅਨੇਕਾਂ ਧਰਮ-ਕਰਮ, ਵਿਸ਼ਵਾਸ, ਰਹੁ-ਰੀਤੀਆਂ, ਪਰੰਪ੍ਰਾਵਾਂ, ਕਰਮਕਾਂਡਾਂ ਅਤੇ ਜੇ ਕਰ ਲਗੀਆਂ ਹੋਣ ਤਾਂ ਜਾਤਾਂ ਪਾਤਾਂ ਵਾਲੀਆਂ ਪੂਛਲਾਂ ਨੂੰ ਪੂਰੀ ਤਰ੍ਹਾਂ ਤਿਆਗ ਦੇਵੇ। ਇਸ ਦੇ ਨਾਲ, ਉਹ ਨਿਰੋਲ ਸਿੰਘ ਤੇ ਕੌਰ ਵਾਲੇ ਪ੍ਰਵਾਰਕ ਰੂਪ ਧਾਰਨ ਕਰੇ। ਇਸ ਦੇ ਨਾਲ ਨਾਲ ਉਹ ਗੁਰਬਾਣੀ ਉਪਦੇਸ਼ਾਂ ਦੀ ਸਿੱਖੀ ਵਾਲੇ ਸਮੁੰਦਰ `ਚੋਂ ਹੀ ਜੀਵਨ ਦੇ ਅਨੂਠੇ ਅੰੰਿਮ੍ਰਤ ਨਾਮ ਵਾਲੇ ਰਸ ਦਾ ਸੇਵਨ ਕਰੇ। ਇਸ ਤਰ੍ਹਾਂ ਉਹ ਅੱਗੋਂ ਵਾਸਤੇ ਵੀ ਧਰਮ ਜਾਂ ਧਰਮਾਂ ਦੇ ਨਾਮ ਹੇਠ ਕੀਤੇ ਜਾਂਦੇ ਬਲਕਿ ਨਿੱਤ ਪੈਦਾ ਕੀਤੇ ਜਾਂਦੇ ਕਰਮਕਾਂਡਾਂ, ਆਡੰਬਰਾਂ ਆਦਿ `ਚ ਵੀ ਨਾ ਉਲਝੇ। ਕੇਵਲ ਤੇ ਕੇਵਲ ਗੁਰਬਾਣੀ ਦੀ ਆਗਿਆ ਅਨੁਸਾਰ ਹੀ ਆਪਣੇ ਜੀਵਨ ਨੂੰ ਤਿਆਰ ਤੇ ਬਤੀਤ ਕਰੇ। #01 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org
.