.

ਇਤਹਾਸਕ ਝੂਠ

ਹਰਦੇਵ ਸਿੰਘ, ਜੰਮੂ

ਪ੍ਰਚਾਰ ਅਤੇ ਖੌਜ ਦੇ ਖੇਤਰ ਵਿਚ, ਜਿਸ ਵੇਲੇ ਨਿਜੀ ਸੋਚ-ਸਮਝ ਦੀ ਪੌਢਤਾ ਲਈ, ਝੂਠ ਦਾ ਸਹਾਰਾ ਲਿਆ ਜਾਣ ਲਗ ਪਏ ਤਾਂ ਐਸਾ ਯਤਨ ਜ਼ਿਆਦਾ ਦੇਰ ਟਿਕ ਨਹੀਂ ਸਕਦਾ। ਐਸੀ ਯਤਨ ਉਸ ਵੇਲੇ ਹੋਰ ਵੀ ਵਚਿੱਤਰ ਹੋ ਜਾਂਦਾ ਹੈ, ਜਿਸ ਵੇਲੇ ਕਿ ਇਤਹਾਸ ਵਿੱਚ ਆਏ ਵਿਗਾੜ ਦਾ ਗਿਲਾ ਕਰਨ ਵਾਲੇ ਸੱਜਣ, ਆਪ ਇਤਹਾਸ ਨੂੰ ਵਿਗਾੜ ਕੇ ਪੇਸ਼ ਕਰਦੇ ਹੋਂਣ।

ਜੇ ਕਰ ਕਿਸੇ ਵਿਚਾਰ ਦਾ ਅਧਾਰ ਹੀ ਇੱਕ ਝੂਠ ਦੀ ਬਿਨਾ ਤੇ ਖੜਾ ਕੀਤਾ ਗਿਆ ਹੋਵੇ, ਤਾਂ ਉਸ ਦੀ ਪੌਢਤਾ ਲਈ ਗੁਰਬਾਣੀ ਦੇ ਹਵਾਲਿਆਂ ਨੂੰ ਅਸਲ ਪਰਿਪੇਖਾਂ ਤੋਂ ਹੱਟ ਕੇ ਵਰਤਨ ਦੀ ਚੋਸ਼ਟਾ, ਇੱਕ ਝੂਠ ਦੇ ਪੋਸ਼ਣ ਤੋਂ ਵੱਧ ਕੁੱਝ ਵੀ ਨਹੀਂ ਕਹੀ ਜਾ ਸਕਦੀ, ਜਿਸ ਦੇ ਚਲਦੇ ਗੁਰੂ ਗ੍ਰੰਥ ਸਾਹਿਬ ਵਿਚ, ਪਰਾਮਾਤਮਾ ਲਈ ਕਹੀ ਗਲ ਨੂੰ ਗੁਰੂ ਸਾਹਿਬਾਨ ਤੇ ਟੁਕਾਇਆ ਜਾਂਦਾ ਹੈ, ਅਤੇ ਗੁਰੂ ਸਾਹਿਬਾਨ ਲਈ ਕਹੀ ਗਲ ਨੂੰ ਪਰਮਾਤਮਾ ਤੇ ਟੁਕਾ ਲਿਆ ਜਾਂਦਾ ਹੈ। ਖੈਰ! ਇਸ ਲੇਖ ਵਿੱਚ ਗਲ ਕੇਵਲ ਇਤਹਾਸਕ ਪਰਿਪੇਖ ਵਿੱਚ ਵਿਚਾਰਾਂ ਗੇ।

ਗੁਰੂ ਸਾਹਿਬਾਨਾਂ ਨੂੰ ਗੁਰੂ ਪਦਵੀ ਤੋਂ ਹਟਾਉਣ ਦੇ ਆਰੰਭਕ ਯਤਨਾਂ ਵਿਚੋਂ ਦਾਸ ਨੂੰ ਹੇਠ ਲਿਖੀ ਵਚਿੱਤਰ ਦਲੀਲ ਪੜਨ ਨੂੰ ਮਿਲੀ:-

“.........ਪਰਿਵਾਰ’ ਵਲੋਂ ਸਿੱਖ ਮਾਰਗ ਵੈਬਸਾਈਟ ‘ਤੇ ‘ਗੁਰੂ’ ਪਦ ਬਾਰੇ ਗੁਰਮਤਿ ਆਧਾਰਿਤ ਲੇਖ “ਸਾਚਾ ਸਤਿਗੁਰੂ ਕੋਣ?” ਪਾਇਆ ਗਿਆ ਸੀ। ਇਸ ਲੇਖ ਰਾਹੀਂ ਅਸੀਂ ਆਪਣੀ ਗੁਰਮਤਿ ਦੀ ਸਮਝ ਦੇ ਆਧਾਰ ‘ਤੇ ਇਹ ਵਿਚਾਰ ਪਾਠਕਾਂ ਅਤੇ ਵਿਦਵਾਨਾਂ ਸਾਹਮਣੇ ਰਖਿਆ ਸੀ ਕਿ ਗੁਰਮਤਿ ਅਨੁਸਾਰ ਸ਼ਰੀਰ ‘ਗੁਰੂ’ ਨਹੀਂ ਹੁੰਦਾ, ਸੋ ਨਾਨਕ ਸਰੂਪਾਂ ਲਈ ‘ਗੁਰੂ’ ਪਦ ਵਰਤਣਾ ਗੁਰਮਤਿ ਦੀ ਉਲੰਘਣਾ ਹੈ। ਇਸ ਲੇਖ ਵਿੱਚ ਅਸੀਂ ਆਪਣੇ ਵਿਚਾਰ ਦੇ ਹੱਕ ਵਿੱਚ ਗੁਰਬਾਣੀ ਦਲੀਲ ਆਧਾਰਿਤ ਪੰਜ-ਸੱਤ ਨੁਕਤੇ ਪੇਸ਼ ਕੀਤੇ ਸਨ, ਜੋ ਇਹ ਸਾਬਿਤ ਕਰਦੇ ਸਨ ਕਿ ਨਾਨਕ ਸਰੂਪਾਂ ਲਈ ‘ਗੁਰੂ’ ਪਦ ਵਰਤਨਾ ਸਿਧਾਂਤ ਵਿਰੁਧ ਹੈ। ਕੌਮ ਵਿੱਚ ਪਿਛਲੇ 200-250 ਸਾਲਾਂ ਤੋਂ ਇਹ ਗੱਲ ਪ੍ਰਚਾਰੀ ਗਈ ਹੈ।

ਸਾਡਾ ਇਹ ਨੁਕਤਾ ਬਹੁਤੇ ਪਾਠਕਾਂ ਨੂੰ ਹਜ਼ਮ ਨਹੀਂ ਹੋਇਆ। ਅਸੀਂ ਵੀ ਜਾਣਦੇ ਸਾਂ ਕਿ ਜਿਹੜੀ ਗੱਲ ਪਿਛਲੇ 200-250 ਸਾਲਾਂ ਤੋਂ ਘੁੱਟ-ਘੁੱਟ ਕੇ ਸ਼ਰਧਾ ਦੇ ਨਾਂ ਹੇਠ ਕੌਮ ਵਿੱਚ ਪ੍ਰਚਾਰੀ ਗਈ ਹੋਵੇ, ਉਸ ਬਾਰੇ ਇੱਕ ਲੇਖ ਰਾਹੀਂ ਵਿਚਾਰ ਬਦਲ ਜਾਣਾ ਸੰਭਵ ਨਹੀਂ ਸੀ.......”

ਜ਼ਾਹਰ ਹੈ ਕਿ ਗੁਰੂ ਸਾਹਿਬਾਨ ਨੂੰ ਗੁਰੂ ਪਦਵੀ ਤੋਂ ਹਟਾਉਂਣ ਲਈ ਅਰੰਭੇ ਯਤਨ ਨੇ ਇਤਹਾਸ ਨੂੰ ਵੀ ਅਧਾਰ ਬਣਾਉਂਦੇ ਹੋਏ ਦਾਵਾ ਪੇਸ਼ ਕੀਤਾ ਗਿਆ ਕਿ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਦੀ ਗਲ ਪਿੱਛਲੇ 200-250 ਸਾਲਾਂ ਦੌਰਾਨ, ਸ਼ਰਧਾ ਦੇ ਨਾ ਹੇਠ, ਕੌਮ ਵਿੱਚ ਪ੍ਰਚਾਰੀ ਗਈ।

ਆਉ ਇਤਹਾਸ ਅਧਾਰਤ ਇਸ ਝੂਠੇ ਦਾਵੇ ਦੀ ਪੜਚੋਲ, ਇਤਹਾਸ ਦੇ ਅਧਾਰ ਤੇ ਹੀ ਕਰੀਏ।

ਜੇ ਕਰ ਉਪਰੋਕਤ ਲਿਖਤ ਦੋ-ਤਿੰਨ ਕੁ ਸਾਲ ਪੁਰਾਣੀ ਹੈ ਤਾਂ ਇਸਦਾ ਅਰਥ ਹੋਇਆ ਕਿ ਇਸਦੇ ਲਿਖਾਰੀ ਅਨੁਸਾਰ ਗੁਰੂ ਸਾਹਿਬਾਨ ਲਈ ਗੁਰੂਪਦ ਦੀ ਵਰਤੋਂ ਦਾ ਆਰੰਭ/ਪ੍ਰਚਾਰ ਲੱਗਭਗ ਸਨ 1760-1810 ਦੇ ਆਸ ਪਾਸ ਹੋਇਆ। ਅਸੀਂ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਅਕਾਲ ਚਲਾਣਾ ਸਨ 1708 ਵਿੱਚ ਹੋਇਆ ਸੀ।

ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀਆਂ ਵਿਚੋਂ, ਬੰਦਾ ਸਿੰਘ ਬਹਾਦਰ ਦਾ ਨਾਮ, ਸਿਰਮੌਰ ਸਿੱਖਾਂ ਵਿੱਚ ਆਉਂਦਾ ਹੈ। ਉਹ ਦਸ਼ਮੇਸ਼ ਜੀ ਤੋਂ ਗੁਰਮਤਿ ਦੀ ਸਿੱਖਿਆ ਲੇ, ਖੰਡੇ ਬਾਟੇ ਦਾ ਅੰਮ੍ਰਿਤ ਛੱਕਣ ੳਪਰੰਤ, ਵਿਸ਼ੇਸ਼ ਨਿਰਦੇਸ਼ਾਂ ਨਾਲ, ਪੰਜਾਬ ਵੱਲ ਤੋਰਿਆ ਗਿਆ ਮਹਾਨ ਸਿੱਖ ਜਰਨੈਲ, ਸਦਿਆਂ ਤਕ ਸਦੂਰ ਪੱਛਮੀ ਇਲਾਕਿਆਂ ਦੇ ਹਮਲਾਵਰਾਂ ਦੇ ਹਮਲੇ ਸਹਿਣ ਵਾਲੇ ਪੰਜਾਬ ਤੇ, ਖ਼ਾਲਸਾਈ ਪ੍ਰਭੂਸੱਤਾ ਨੂੰ ਕਾਯਮ ਕਰਨ ਵਾਲਾ ਬੰਦਾ ਸਿੰਘ ਬਹਾਦਰ ਸੀ!

ਬੰਦਾ ਸਿੰਘ ਬਹਾਦਰ ਵਲੋਂ ਸਨ 1710 ਦੇ ਆਸਪਾਸ ਵਰਤੀ ਜਾਂਦੀ ਅਧਿਕਾਰਕ ਮੁਹਰ ਇਨ੍ਹਾਂ ਪਰਸ਼ੀਅਨ ਸ਼ਬਦਾਂ ਵਿੱਚ ਸੀ:-

“Deg o teg O fateh O Nusart bedrang. Yaft az Nanak Guru Gobind Singh.” (The Kettle and the sword, victory and patronage have been obtained from Guru Nanak Gobind Singh).

ਇਹ ਗਲ ਤਿੰਨ ਸੋ ਸਾਲ ਤੋਂ ਵੱਧ ਪੁਰਾਣੀ ਹੈ!

ਗੁਰੂ ਗੋਬਿੰਦ ਸਿੰਘ ਪਾਸੋਂ ਗੁਰਮਤਿ ਗ੍ਰਹਿਣ ਕਰ, ਉਨ੍ਹਾਂ ਹੱਥੋਂ ਖੰਡੇ ਦਾ ਅੰਮ੍ਰਿਤ ਛੱਕਣ ਵਾਲਾ ਸਿੱਖ ਜਰਨੈਲ, ਸਾਲ ਭਰ ਵਿੱਚ ਹੀ ਬ੍ਰਾਹਮਣਵਾਦੀ ਹੋ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਲਗ ਪਿਆ? ਇਹ ਗਲ ਕੋਈ ਅਗਿਆਨੀ ਹੀ ਮੰਨ ਸਕਦਾ ਹੈ।

ਧਿਆਨ ਵਿੱਚ ਰਹੇ ਕਿ ਇਸ ਮਗਰੋਂ, ਸਨ 1761 ਵਿਚ, ਅਹਿਮਦ ਸ਼ਾਹ ਦੁਰਾਨੀ ਦੇ ਇਲਾਕਿਆਂ ਤੇ ਕਬਜ਼ੇ ਉਪਰੰਤ, ਸ. ਜੱਸਾ ਸਿੰਘ ਆਲੁਵਾਲਿਆ ਵੇਲੇ ਜਾਰੀ ਇੱਕ ਸਿੱਕੇ ਨੂੰ, ਇਸ ਕਰਕੇ ਫ਼ੌਰਨ ਵਾਪਸ ਲੇ ਲਿਆ ਗਿਆ, ਕਿਉਂਕ ਇਸ ਵਿੱਚ ਗੁਰੂ ਦੀ ਥਾਂ ਉਸਦਾ ਆਪਣਾ ਨਾਮ ਸੀ। ਇਸ ਮਗਰੋਂ ਸਨ 1764 ਵਿਚ, ਇੱਕ ਵਾਰ ਫਿਰ ਸਿਰਹੰਦ ਫ਼ਤਿਹ ਉਪਰੰਤ ਜਾਰੀ ਸਿੱਕਾ, ‘ਗੋਬਿੰਦਸ਼ਾਹੀ ਸਿੱਕਾ’ ਕਰਕੇ ਪ੍ਰਚਲਤ ਹੋਇਆ। ਸਨ 1777 ਤਕ ਲਾਹੋਰ ਦੀ ਟਕਸਾਲ ਤੋਂ ਜਾਰੀ ਚਾਂਦੀ ਦੇ ਇਸ ਸਿੱਕੇ ਵਿਚ, ਠੀਕ ਉਹੀ ਸ਼ਬਦਾਵਲੀ ਵਰਤੀ ਗਈ, ਜੋ ਕਿ ਕਿਸੇ ਸਮੇਂ ਬੰਦਾ ਸਿੰਘ ਬਹਾਦਰ ਵਲੋਂ, ਖ਼ਾਲਸਾਈ ਆਧਿਕਾਰਕ ‘ਮੁਹਰ ‘ਵਿੱਚ ਵਰਤੀ ਜਾਂਦੀ ਰਹੀ ਸੀ। ਯਾਨੀ ਕਿ:-

“Deg o teg O fateh O Nusart bedrang. Yaft az Nanak Guru Gobind Singh.” (The Kettle and the sword, victory and patronage have been obtained from Guru Nanak Gobind Singh).

ਸੰਨ 1777 ਤੋਂ ਬਾਦ ਅੰਮ੍ਰਿਤਸਰ ਤੋਂ ਜਾਰੀ ਸੋਨੇ ਅਤੇ ਚਾਂਦੀ ਦੇ ਸਿੱਕੇ ‘ਨਾਨਕਸ਼ਾਹੀ ਸਿੱਕੇ ‘ਕਰਕੇ ਜਾਰੀ ਹੋਏ। ਇਨ੍ਹਾਂ ਤੇ ਪਹਿਲੀ ਵਾਰ, ਇੱਕ ਪਾਸੇ, ਗੁਰਮੁਖੀ ਦੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਹੋਈ:-

ਅਕਾਲ ਸਹਾਏ ਗੁਰੂ ਨਾਨਕ ਜੀ”

ਧਿਆਨ ਵਿੱਚ ਰਹੇ ਕਿ ਕੁੱਝ ਐਸੇ ਸਿੱਕੇ ਅਕਾਲ ਤਖਤ ਅਤੇ ਆਨੰਦਪੁਰ/ਕੇਸਗੜ ਤਖਤਾਂ ਤੇ ਭੇਟਾਂ ਵਜੋਂ ਕਬੂਲ ਨਹੀਂ ਸੀ ਹੁੰਦੇ, ਜਿਨ੍ਹਾਂ ਤੇ “ਅਕਾਲ ਸਹਾਏ ਗੁਰੂ ਨਾਨਕ ਜੀ “ਦੀ ਥਾਂ “ਅਕਾਲ ਸਹਾਏ ਸ਼ੇਰ ਸਿੰਘ “ਜਾਂ ਕੁੱਝ ਹੋਰ ਲਿਖਿਆ ਗਿਆ ਸੀ।

ਸਿੱਕੇ ਅਤਿ ਮਹੱਤਵਪੁਰਨ ਇਤਹਾਸਕ ਸਰੋਤ ਅਤੇ ਗਵਾਹੀ ਹੁੰਦੇ ਹਨ ਜਿਸ ਨੂੰ ਕੋਈ ਬ੍ਰਾਹਮਣ ਜਾਂ ਲਿਖਾਰੀ ਪ੍ਰਚਲਤ ਨਹੀਂ ਕਰ ਸਕਦਾ ਬਲਕਿ ਸਮਕਾਲੀ ਸਰਕਾਰਾਂ ਜਾਰੀ ਕਰਦੀਆਂ ਹਨ।

ਹੁਣ ਬੰਦਾ ਸਿੰਘ ਬਹਾਦਰ ਦੇ ਸੰਧਰਭ ਤੋਂ ਪਿੱਛੇ ਚਲਦੇ ਹਾਂ।

ਗੁਰੂ ਹਰਗੋਬਿੰਦ ਜੀ ਦੇ ਸਮਕਾਲੀ ‘ਮੋਹਸਨ ਫ਼ਾਨੀ ‘ਲਿਖਤ ਵੇਰਵੇਆਂ ਵਿੱਚ ਗੁਰੂ ਸਾਹਿਬ ਲਈ ਗੁਰੂਪਦ ਦੀ ਵਰਤੋਂ ਦਾ ਖੁੱਲਾ ਜ਼ਿਕਰ ਹੈ। ਮਸਲਨ:-

(1) “From this time the disciples of the Guru increased considerably” (Dabistan,II,276 )

(2) “When the Guru returned to Batnesh, which is a district of the Penjab, he attached himself to Yar Khan, the eunuch, who held the office of a Foujdar in the Nawabí of the Penjab, and whom he assisted in the administration.” “Har-govind returned to Rámadaspúr, where the Gurus Rámadas and Arjun-mal had built great edifices and dug tanks. There he sustained an attack of the army which Shah jehan, the shadow of God, sent against him, and the Guru’s property was then plundered. From thence he fled to Kartarpúr; there too war reached him, and on this occasion Mír Badherah, and Páindah Khan, the son of Fattah Khan Ganáida, found their death. Before and after this, he encountered great dangers of war, but with the aid of God he escaped unhurt, although he lost his property. It is related by one, Sadah by name, that in this war a man aimed a blow at the Guru, who parried it, and struck him with his blade, saying: “Not in that manner, but so the sword is used;” and with one blow he made an end of his foe. One of the companions of the Guru asked the author of this work: “What was the purport of the words by which the Guru accompanied his blow?” I said: “It was to give instruction, as it belongs to a Guru to teach also how to strike a blow with a sword; for a Guru is called a teacher: he did not strike out of anger, which would have been blameable.” (Volume 2, p. 274: Dabistan)

ਇਹ ਗਲ ਚਾਰ ਸੋ ਸਾਲ ਪੁਰਾਣੀ ਹੈ! ਹੋਰ ਪਿੱਛੇ ਚਲਦੇ ਹਾਂ

ਗੁਰੂ ਅਰਜਨ ਦੇਵ ਜੀ ਦੀ ਬਾਰੇ ਸਰਕਾਰੀ ਨੁਕਤਾ ਏ ਨਿਗਾਹ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੇ ਸ਼ਬਦਾਂ ਵਿੱਚ ਇੰਝ ਦਰਜ ਕੀਤਾ:-

“he had captured many of the simple-hearted of the Hindus, and even of the ignorant and foolish followers of Islam, by his ways and manners, and they had loudly sounded the drum of his holiness. They called him Guru, and from all sides stupid people crowded to worship and manifest complete faith in him. For three or four generations (of spiritual successors) they had kept this shop warm. Many times it occurred to me to put a stop to this vain affair or to bring him into the assembly of the people of Islam.”

Jahangir, Tuzuk-i-Jahangiri

ਇਹ ਗਲ ਲੱਗਭਗ ਸਵਾ ਚਾਰ ਸੌ ਸਾਲ ਤੋਂ ਵੱਧ ਪੁਰਾਣੀ ਹੈ। ਹੁਣ ਹੋਰ ਪਿੱਛੇ ਚਲਦੇ ਹਾਂ।

ਗੁਰੂ ਰਾਮਦਾਸ ਜੀ ਵੇਲੇ ਅੰਮ੍ਰਿਤਸਰ ਸ਼ਹਿਰ ਨੂੰ ਗੁਰੂ ਕਾ ਚੱਕ’ ਕਰਕੇ ਪੁਕਾਰਿਆ ਜਾਂਦਾ ਦੀ ਇਹ ਗਲ ਲਗਭਗ ੪੬੦ ਸਾਲ ਤੋਂ ਵੱਧ ਪੁਰਾਣੀ ਹੈ।

ਗੁਰੂ ਨਾਨਕ ਜੀ ਤੋਂ ਕੁੱਝ ਸਾਲ ਬਾਦ ਲਿਖਿਆਂ ਗਈਆਂ ਸਾਖੀਆਂ ਵਿੱਚ ਗੁਰੂ ਸਾਹਿਬ ਲਈ ਗੁਰੂ ਸ਼ਬਦ ਦੀ ਵਰਤੋਂ ਸਪਸ਼ਟ ਮਿਲਦੀ ਹੈ। ਇਹ ਇਤਹਾਸਕ ਹਵਾਲੇ ਗੁਰੂ ਸਾਹਿਬਾਨ ਦੇ ਆਪਣੇ ਹੁੰਦਿਆਂ ਦੇ ਹਨ ਨਾ ਕਿ ੨੦੦-੨੫੦ ਸਾਲ ਪੁਰਾਣੇ। ਇਨ੍ਹਾਂ ਦੀ ਪੁਰਾਤਨਤਾ ਲਗਭਗ ੫੦੦ ਸਾਲ ਤਕ ਜਾਂਦੀ ਹੈ।

ਇਸ ਤੋਂ ਛੁੱਟ ਅਨੇਕਾਂ ਪੁਰਾਤਨ ਬੀੜਾਂ/ਦਸਤਾਵੇਜ਼ਾਂ ਵਿੱਚ ਐਸੇ ਅਨੇਕਾਂ ਇੰਦਰਾਜ ਦਰਜ ਹਨ ਜਿਨ੍ਹਾਂ ਵਿੱਚ ਗੁਰ ਸਾਹਿਬਾਨ ਨੂੰ ਗੁਰੂ ਕਰਕੇ ਲਿਖਿਆ ਗਿਆ ਹੈ ਅਤੇ ਇਹ ਹਵਾਲੇ ਤਿੰਨ ਤੋ ਸਾਲ ਤੋਂ ਵੱਧ ਪੁਰਾਣੇ ਹਨ। ਕੁੱਝ ਬੀੜਾਂ ਤਾਂ ਗੁਰੂ ਸਾਹਿਬਾਨ ਦੇ ਕਾਲ ਨਾਲ ਸਬੰਧਤ ਹਨ। ਗੁਰਬਾਣੀ ਅਧਾਰਤ ਸਬੂਤ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੀ ਹਨ।

ਉਪਰੋਕਤ ਤੱਥਾਂ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਦਾਵਾ ਕਿ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਦੀ ਗਲ ਕੌਮ ਵਿੱਚ ਪਿਛਲੇ 200-250 ਸਾਲਾਂ ਤੋਂ ਸ਼ਰਧਾ ਦੇ ਨਾਂ ਹੇਠ ਕੌਮ ਵਿੱਚ ਪ੍ਰਚਾਰੀ ਗਈ ਹੈ’ ਇਕ ਸਰਾਸਰ ਝੂਠਾ ਅਤੇ ਗੁਮਰਾਹਕੁਨ ਪ੍ਰਚਾਰ ਹੈ, ਖਰਾ ਸੱਚ ਨਹੀਂ!

ਹਰਦੇਵ ਸਿੰਘ, ਜੰਮੂ-06.01.2013




.