.

☬ ੴਸਤਿ ਗੁਰਪ੍ਰਸਾਦਿ ☬

ਵਾਰ ਮਾਝ ਕੀ, ਮਹਲਾ ੧-ਸਟੀਕ (ਪੰ: ੧੩੭- ੧੫੦)

(ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ) (ਕਿਸ਼ਤ ੩੩)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(ਪਉੜੀ ਨੰ: ੨੬ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕੁ ਮਃ ੧॥ ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ॥ ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ॥ ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ॥ ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ॥ ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ॥ ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ॥ ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ॥ ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ॥ ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ॥ ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ॥ ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ॥ ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ॥ ਦਾਨਹੁ ਤੈ ਇਸਨਾਨਹੁ ਵੰਜ ਭਸੁ ਪਈ ਸਿਰਿ ਖੁਥੈ॥ ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ॥ ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ॥ ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ॥ ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ॥ ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ॥ ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ॥ ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ॥ ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ॥ ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ॥ ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ॥ ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ॥ ੧ 

ਮਃ ੨॥ ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ॥ ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ॥ ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ॥ ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ॥ ੨ 

ਪਉੜੀ॥ ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ॥ ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ॥ ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ॥ ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ॥ ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ॥ ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ॥ ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਵਾਇਆ॥ ਨਾਨਕੁ ਮੰਗੈ ਦਾਨੁ ਜੋ ਤੁਧੁ ਭਾਇਆ॥ ੨੬ 

(ਪਹਿਲੇ ਸਲੋਕ ਤੋਂ ਅੱਗੇ, ਕਿਉਂਕਿ ਪਹਿਲੇ ਸਲੋਕ ਦੀ ਵਿਚਾਰ ਕਿਸ਼ਤ ਨੰ: ੩੨ `ਚ ਹੋ ਚੁੱਕੀ ਹੈ ਜੀ)

(ਸਟੀਕ ਪਉ: ੨੬- (ਪਿਛੇ ਤੋਂ ਅੱਗੇ) ਲੋੜੀਂਦੀ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਮ: ੨॥ ਅਗੀ ਪਾਲਾ ਕਿ ਕਰੇ, ਸੂਰਜ ਕੇਹੀ ਰਾਤਿ॥ ਚੰਦ ਅਨੇਰਾ ਕਿ ਕਰੇ, ਪਉਣ ਪਾਣੀ ਕਿਆ ਜਾਤਿ॥ ਧਰਤੀ ਚੀਜੀ ਕਿ ਕਰੇ, ਜਿਸੁ ਵਿਚਿ ਸਭੁ ਕਿਛੁ ਹੋਇ॥ ਨਾਨਕ ਤਾ ਪਤਿ ਜਾਣੀਐ, ਜਾ ਪਤਿ ਰਖੈ ਸੋਇ॥ ੨॥ {ਪੰਨਾ ੧੫੦}

ਪਦ ਅਰਥ: ਕਿ—ਕੀਹ? ਕਿ ਕਰੇ—ਕੀਹ ਵਿਗਾੜ ਸਕਦਾ ਹੈ? ਸੂਰਜ—ਸੂਰਜ ਨੂੰ। ਪਉਣ—ਪਉਣ ਨੂੰ। ਚੀਜੀ—ਚੀਜ਼ਾਂ।

ਅਰਥ: “ਅਗੀ ਪਾਲਾ ਕਿ ਕਰੇ” ਅੱਗ ਨੂੰ ਪਾਲਾ ਕੀਹ ਕਹਿ ਸਕਦਾ ਹੈ? ਭਾਵ, ਪਾਲਾ ਅੱਗ ਦਾ ਕੁੱਝ ਵੀ ਨਹੀਂ ਵਿਗਾੜ ਸਕਦਾ।

“ਸੂਰਜ ਕੇਹੀ ਰਾਤਿ” ਰਾਤ ਸੂਰਜ ਭਾਵ ਸੂਰਜ ਦੇ ਪ੍ਰਕਾਸ਼ ਦਾ ਕੁੱਝ ਵੀ ਵਿਗਾੜ ਨਹੀਂ ਕਰ ਸਕਦੀ। ਭਾਵ ਰਾਤ ਚਾਹੇ ਜਿਤਨੀ ਵੀ ਕਾਲੀ ਹੋਵੇ ਉਹ ਸੂਰਜ ਦੀ ਤਾਕਤ `ਤੇ ਆਪਣਾ ਅਸਰ ਨਹੀਂ ਪਾ ਸਕਦੀ। ਦੂਜੇ ਲਫ਼ਜ਼ਾਂ `ਚ ਰਾਤ ਚਾਹੇ ਕਿਤਨੀ ਕਾਲੀ ਕਿਉਂ ਨਾ ਹੋਵੇ ਪਰ ਉਹ ਸੂਰਜ ਦੀ ਰੋਸ਼ਨੀ `ਤੇ ਆਪਣੀ ਕਾਲਖ ਦਾ ਪ੍ਰਭਾਵ ਨਹੀਂ ਪਾ ਸਕਦੀ।

“ਚੰਦ ਅਨੇਰਾ ਕਿ ਕਰੇ” ਇਸੇ ਤਰ੍ਹਾਂ ਹਨੇਰਾ, ਚੰਦ੍ਰਮਾ ਦਾ ਕੁੱਝ ਨੁਕਸਾਨ ਨਹੀਂ ਕਰ ਸਕਦਾ। ਇਹ ਚੰਦ੍ਰਮਾ ਦੀ ਰੋਸ਼ਨੀ ਨੂੰ ਨਹੀਂ ਰੋਕ ਸਕਦਾ ਤੇ ਨਾ ਹੀ ਉਸ ਦੀ ਰੋਸ਼ਨੀ `ਚ ਰੁਕਾਵਟ ਪੈਦਾ ਕਰ ਸਕਦਾ ਹੈ।

“ਪਉਣ ਪਾਣੀ ਕਿਆ ਜਾਤਿ” ਸੰਸਾਰ ਤਲ `ਤੇ ਕਿਸੇ ਦੀ ਜਾਤ ਉੱਚੀ ਹੋਵੇ ਜਾਂ ਨੀਵੀਂ, ਪਰ ਉਹ ਸਭ ਵੀ ਹਵਾ ਤੇ ਪਾਣੀ ਆਦਿ ਤਤਾਂ ਦਾ ਕੁੱਝ ਵੀ ਵਿਗਾੜ ਨਹੀਂ ਕਰ ਸਕਦੇ। ਦੂਜੇ ਲਫ਼ਜ਼ਾਂ `ਚ ਨਾ ਤਾਂ ਕਿਸੇ ਦੀ ਅਖੌਤੀ ਨੀਵੀਂ ਜਾਤ ਨਾਲ ਇਹ ਤੱਤ ਭਿੱਟ ਸਕਦੇ ਹਨ ਤੇ ਨਾ ਕਿਸੇ ਦੀ ਅਖੌਤੀ ਉੱਚੀ ਜਾਤ ਇਨ੍ਹਾਂ `ਚ ਕੋਈ ਨਵੀ ਵਿਸ਼ੇਸ਼ਤਾ ਪੈਦਾ ਕਰ ਸਕਦੀ ਹੈ। ਭਾਵ ਮਨੁੱਖ ਚਾਹੇ ਜਾਤਾਂ ਪਾਤਾਂ ਵਾਲੇ ਕਿੰਨੇ ਵੀ ਬਖੇੜੇ ਕਰ ਲਏ ਪਰ ਇਨ੍ਹਾਂ ਦਾ ਇਲਾਹੀ ਤੱਤਾਂ ਦੀ ਮੌਜੁਦਗੀ `ਚ ਵਾਧਾ ਘਾਟਾ ਨਹੀਂ ਹੁੰਦਾ।

“ਧਰਤੀ ਚੀਜੀ ਕਿ ਕਰੇ, ਜਿਸੁ ਵਿਚਿ ਸਭੁ ਕਿਛੁ ਹੋਇ” ਇਸੇ ਤਰ੍ਹਾਂ ਜਿਸ ਧਰਤੀ `ਚੋਂ ਹਰੇਕ ਚੀਜ਼ ਤੇ ਵਸਤ ਪੈਦਾ ਹੁੰਦੀ ਹੈ, ਜਦਕਿ ਨਾ ਹੀ ਇਨ੍ਹਾਂ ਅਨੰਤ ਚੀਜ਼ਾਂ ਦੀ ਉਪਜ ਇਸ ਧਰਤੀ ਦਾ ਕੁੱਝ ਵਿਗਾੜ ਸਕਦੀਆਂ ਹਨ ਕਿਉਂਕਿ ਇਹ ਤਾਂ ਖ਼ੁਦ ਇਸੇ ਧਰਤੀ `ਚੋਂ ਪੈਦਾ ਹੋਈਆਂ ਹਨ।)

“ਨਾਨਕ ਤਾ ਪਤਿ ਜਾਣੀਐ, ਜਾ ਪਤਿ ਰਖੈ ਸੋਇ” ਤਾਂ ਤੇ ਅਜਿਹੀਆਂ ਮਿਸਾਲਾਂ ਦੇਣ ਤੋਂ ਬਾਅਦ ਆਪਣੇ ਦੂਜੇ ਜਾਮੇ `ਚ ਗੁਰੂ ਨਾਨਕ ਪਾਤਸ਼ਾਹ ਫ਼ੈਸਲਾ ਦਿੰਦੇ ਹਨ ਕਿ ਅਸਲ ਇੱਜ਼ਤ ਉਹੀ ਇਜ਼ਤ ਹੁੰਦੀ ਹੈ ਜਿਹੜੀ ਮਨੁੱਖ ਨੂੰ ਕਰਤੇ ਦੇ ਦਰ ਤੋਂ ਮਿਲੇ। ਕਿਉਂਕਿ ਕੇਵਲ ਉਹੀ ਇਕੋ ਇੱਕ ਇਜ਼ਤ ਹੈ ਜਿਸ ਨੂੰ ਕੋਈ ਨਹੀਂ ਘਟਾ ਸਕਦਾ। ਇਹ ਉਹ ਇਜ਼ਤ ਹੁੰਦੀ ਹੈ ਜਿਹੜੀ ਕਰਤੇ ਦੇ ਦਰ `ਤੇ ਕਬੂਲ ਹੋ ਜਾਣ ਕਾਰਨ ਜੀਵ ਨੂੰ ਪ੍ਰਾਪਤ ਹੁੰਦੀ ਹੈ। ਤਾਂ ਤੇ ਐ ਭਾਈ! ਤੂੰ ਇਸ ਦਰਗਾਹੀ ਆਦਰ ਲਈ ਉੱਦਮ ਕਰ। ੨।

ਗੁਰਮੱਤ ਵਿਚਾਰ ਦਰਸ਼ਨ- ਜਿਵੇਂ ਕਿ ਇਸ ਤੋਂ ਪਹਿਲੀਆਂ ਦੋ ਤਿੰਨ ਕਿਸ਼ਤਾਂ `ਚ ਇਸ ਪਉੜੀ ਬਾਰੇ ਬਰਾਬਰ ਜ਼ਿਕਰ ਆ ਰਿਹਾ ਹੈ ਕਿ ਇਸ ਪਉੜੀ ਨ: ੰ ੨੬ ਦਾ ਮੂਲ ਵਿਸ਼ਾ ਹੀ ਅਕਾਲਪੁਰਖ ਦੀ ਅਨੰਤਤਾ ਅਤੇ ਪ੍ਰਭੂ ਰੰਗ `ਚ ਰੰਗੇ ਹੋਏ ਜੀਊੜਿਆਂ ਦੇ ਜੀਵਨ ਦੀ ਝਲਕ ਵਾਲੇ ਵਿਸ਼ੇ ਨਾਲ ਸਬੰਧਤ ਹੈ। ਦਰਅਸਲ ਉਸੇ ਪਉੜੀ ਨ: ੰ ੨੬ ਨਾਲ ਸਬੰਧਤ ਇਸ ਸਲੋਕ `ਚ ਵੀ ਜੋ ਮਿਸਾਲਾਂ ਆਈਆਂ ਹਨ ਉਹ ਸਾਰੀਆਂ ਕਿਸੇ ਨਾ ਕਿਸੇ ਢੰਗ ਨਾਲ ਬੇਅੰਤਤਾ ਵਾਲੀ ਸਚਾਈ ਨੂੰ ਹੀ ਉਜਾਗਰ ਕਰ ਰਹੀਆਂ ਹਨ।

ਗੁਰਦੇਵ ਮਿਸਾਲ ਦੇ ਰਹੇ ਹਨ ਜਿਵੇਂ ਸਰਦੀ ਚਾਹੇ ਕਿਤਨੀ ਵਧ ਹੋਵੇ ਪਰ ਪਥਰ ਉਸ ਸਰਦੀ ਦੇ ਅੰਤ ਤੱਕ ਨਹੀਂ ਪਹੁੰਚ ਸਕਦਾ। ਰਾਤ ਚਾਹੇ ਕਿਤਨੀ ਵਧ ਕਾਲੀ ਹੋਵੇ ਉਹ ਸੂਰਜ ਦੀ ਰੋਸ਼ਨੀ ਦਾ ਅੰਤ ਨਹੀਂ ਪਾ ਸਕਦੀ, ਉਹ ਰਾਤ ਅਪਣੇ ਕਾਲੇਪਣ ਦੇ ਅਸਰ ਨੂੰ ਵਰਤ ਕੇ ਸੂਰਜ ਦੀ ਰੋਸ਼ਨੀ ਨੂੰ ਪ੍ਰਭਾਵਤ ਨਹੀਂ ਕਰ ਸਕਦੀ। ਪੂਰਨਮਾਸ਼ੀ ਦੀ ਰਾਤ ਨੂੰ ਚੰਨ ਦੀ ਰੋਸ਼ਨੀ ਸਾਹਮਣੇ ਰਾਤ ਦਾ ਹਨੇਰਾ ਨਹੀਂ ਟਿਕ ਸਕਦਾ। ਸੰਸਾਰ ਤਲ `ਤੇ ਮਨੁੱਖ ਨੇ ਜੋ ਉੱਚੀਆਂ ਨੀਵੀਆਂ ਜਾਤਾਂ-ਪਾਤਾਂ ਦੇ ਝਮੇਲੇ ਤੇ ਇਸ ਤੋਂ ਮਨੁੱਖ ਮਨੁੱਖ ਵਿਚਕਾਰ ਵੰਡੀਆਂ ਪਾਈਆਂ ਹੋਈਆਂ ਹਨ; ਇਹ ਝਮੇਲੇ ਵੀ ਹਵਾ ਪਾਣੀ ਆਦਿ ਇਲਾਹੀ ਤੱਤਾਂ ਸਾਹਮਣੇ ਆਪਣਾ ਕੁੱਝ ਵੀ ਮੁੱਲ ਨਹੀਂ ਰਖਦੇ। ਇਹ ਸਭ ਵੀ ਆਪਣਾ ਚੰਗਾ ਜਾਂ ਮਾੜਾ ਅਸਰ ਪਾ ਕੇ ਇਨ੍ਹਾਂ ਤਤਾਂ ਦੇ ਸੰਤੁਲਨ ਨੂੰ ਵਿਗਾੜਣ `ਚ ਅਸਮ੍ਰਥ ਹੁੰਦੀਆਂ ਹਨ। ਹੋਰ ਤਾਂ ਹੋਰ ਹਰੇਕ ਪਦਾਰਥ ਧਰਤੀ `ਚੋਂ ਪੈਦਾ ਹੁੰਦਾ ਹੈ ਇਸ ਦੇ ਬਾਵਜੂਦ ਇਨ੍ਹਾਂ `ਚੋ ਇੱਕ ਵਸਤ ਅਜਿਹੀ ਨਹੀਂ ਜਿਹੜੀ ਧਰਤੀ ਦੇ ਅੰਤ ਨੂੰ ਪਾ ਸਕਦੀ ਹੋਵੇ।

ਇਸੇ ਤਰ੍ਹਾਂ ਜਿਹੜਾ ਜੀਵਨ ਕਰਤੇ ਦੇ ਦਰ `ਤੇ ਕਬੂਲ ਹੋ ਜਾਂਦਾ ਹੈ, ਵਰਣਤ ਮਿਸਾਲਾਂ ਵਾਂਙ ਉਸ ਜੀਵਨ ਦੀ ਗਹਿਰਾਈ ਨੂੰ ਵੀ ਨਹੀਂ ਨਾਪਿਆ ਤੋਲਿਆ ਜਾ ਸਕਦਾ। ਠੀਕ ਉਸੇ ਤਰ੍ਹਾਂ ਜਿਵੇਂ ਬਾਣੀ ਜਪੁ ਦੀ ਪਉੜੀ ਨੰ: ੧੨ `ਚ “ਮੰਨੇ ਕੀ ਗਤਿ ਕਹੀ ਨ ਜਾਇ” ਅਤੇ ਗੁਰਬਾਣੀ `ਚ ਹੋਰ ਬੇਅੰਤ ਵਾਰੀ।

ਪਉੜੀ॥ ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ॥ ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ॥ ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ॥ ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ॥ ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ॥ ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ॥ ਤੂੰ ਸਚਾ ਦਾਤਾਰੁ, ਨਿਤ ਦੇਵਹਿ ਚੜਹਿ ਸਵਾਇਆ॥ ਨਾਨਕੁ ਮੰਗੈ ਦਾਨੁ ਜੋ ਤੁਧੁ ਭਾਇਆ॥ ੨੬॥ {ਪੰਨਾ ੧੫੦}

ਪਦ ਅਰਥ: ਸੁਬਹਾਨੁ—ਅਚਰਜ ਰੂਪ, ਅਤੀ ਸੁੰਦਰ। ਕਲਾਣਿਆ—ਮੈਂ ਵਡਿਆਈ ਕੀਤੀ ਹੈ, ਮੈਂ ਤੇਰੀ ਸਿਫ਼ਤ ਸਲਾਹ ਕਰਦਾ ਹਾਂ। ਦੀਬਾਣੁ—ਹਾਕਮ, ਦੀਵਾਨ, ਹੁਕਮ ਦੀ ਖੇਡ ਤੇ ਸੱਚ ਨਿਆਂ ਕਰਣ ਵਾਲਾ। ਹੋਰਿ—ਹੋਰ ਸਾਰੇ ਜੀਵ {ਲਫ਼ਜ਼ ‘ਹੋਰ’ ਤੋਂ ਬਹੁ-ਵਚਨ ਹੈ}। ਜਿ—ਜੋ ਜੀਵ। ਸੋਹਿਆ—ਸੋਹਣਾ ਲੱਗਾ ਹੈ। ਮੰਨਿਐ— (ਤੇਰਾ ਫ਼ੁਰਮਾਨ) ਮੰਨਣ ਨਾਲ। ਗਿਆਨੁ—ਅਸਲੀਅਤ ਦੀ ਸਮਝ। ਧਿਆਨੁ—ਉੱਚੀ ਟਿਕੀ ਹੋਈ ਸੁਰਤਿ। ਕਰਮਿ—ਤੇਰੀ ਮਿਹਰ ਨਾਲ। ਨੀਸਾਨੁ—ਧੁਰੋਂ ਲਿਖੇ ਹੋਏ ਲੇਖ, ਕਰਤੇ ਦੇ ਨਿਆਂ `ਚ।

ਅਰਥ: “ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ” ਹੇ ਸਦਾ ਥਿਰ ਅਕਾਲਪੁਰਖ! ਮੈਂ ਤੈਨੂੰ ਸਦਾ ‘ਸੁਬਹਾਨੁ’ ਅਥਵਾ ਪਰਮ ਸੁੰਦਰ ਆਖ ਆਖ ਕੇ ਵਡਿਆਉਂਦਾ ਹਾਂ। ਤੇਰੀ ਅਸਚਰਜ ਸੁੰਦਰਤਾ ਦੇ ਗੁਣ ਗਾਉਂਦਾ ਹਾਂ।

“ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ” ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹਾਕਮ ਵੀ ਹੈ ਤੇ ਨਿਆਂਕਾਰੀ ਵੀ, ਜਦਕਿ ਬਾਕੀ ਸਾਰੇ ਜੰਮਦੇ ਮਰਦੇ ਹਨ। ਭਾਵ ਸਦੀਵ ਕਾਲ ਤੇਰੇ ਹੀ ਹੁਕਮ ਤੇ ਸੱਚ ਨਿਆਂ ਵਾਲੀ ਖੇਡ ਵਰਤਦੀ ਹੈ ਜਦਕਿ ਤੇਰੇ ਤੋਂ ਛੁੱਟ ਬਾਕੀ ਸਾਰੇ ਜੀਵ ਜਮਦੇ ਵੀ ਹਨ ਤੇ ਮਰਦੇ ਵੀ ਹਨ।

“ਸਚੁ ਜਿ ਮੰਗਹਿ ਦਾਨੁ, ਸਿ ਤੁਧੈ ਜੇਹਿਆ” ਹੇ ਪ੍ਰਭੂ! ਜਿਹੜੇ ਤੇਰੇ ਪਾਸੋਂ ਤੇਰਾ ਸੱਚਾ ਨਾਮ ਭਾਵ ਤੇਰੀ ਸਿਫ਼ਤ ਸਲਾਹ ਦਾ ਦਾਨ ਮੰਗਦੇ ਹਨ, ਉਹ ਤੇਰੇ ਵਰਗੇ ਹੀ ਹੋ ਜਾਂਦੇ ਹਨ; ਤੇਰਾ ਰੂਪ ਹੋ ਜਾਂਦੇ ਹਨ।

“ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ” ਸ਼ਬਦ ਗੁਰੂ ਦੀ ਕਮਾਈ ਦੀ ਬਰਕਤ ਨਾਲ, ਉਨ੍ਹਾਂ ਨੂੰ ਤੇਰੇ ਅੱਟਲ ਹੁਕਮ ਵਾਲੀ ਵਰਤ ਰਹੀ ਸਦੀਵੀ ਖੇਡ, ਸਦਾ ਮਿੱਠੀ ਲੱਗਣ ਲਗ ਜਾਂਦੀ ਹੈ।

“ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ” ਤੇਰੇ ਹੁਕਮ ਵਾਲੀ ਖੇਡ ਨੂੰ ਮੰਨਣ ਨਾਲ ਭਾਵ ਤੇਰੀ ਰਜ਼ਾ `ਚ ਰਹਿ ਕੇ ਜੀਵਨ ਜੀਊਣ ਨਾਲ, ਜੀਵਨ ਦੀ ਅਸਲੀਅਤ ਸਮਝ `ਚ ਆ ਜਾਂਦੀ ਹੈ ਤੇ ਮਨੁੱਖ ਦੀ ਸੁਰਤ ਉੱਚੀ ਹੋ ਕੇ ਟਿਕਾਅ `ਚ ਆ ਜਾਂਦੀ ਹੈ, ਪਰ ਮਨੁੱਖ ਨੂੰ ਇਹ ਸਭ ਤੇਰੇ ਪਾਸੋਂ ਹੀ ਹਾਸਲ ਹੁੰਦੇ ਹਨ।

“ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ” ਹੇ ਪ੍ਰਭੂ! ਤੇਰੀ ਮਿਹਰ ਨਾਲ, ਮਨੁੱਖ ਨੂੰ ਤੇਰੀਆਂ ਸਦਾ ਥਿਰ ਬਖ਼ਸ਼ਿਸ਼ਾਂ ਦਾ ਜੋ ਭੰਡਾਰਾ ਪ੍ਰਾਪਤ ਹੋ ਜਾਂਦਾ ਹੈ, ਉਹ ਖਜ਼ਾਨਾ ਅਜਿਹਾ ਖਜ਼ਾਨਾ ਹੁੰਦਾ ਹੈ ਜੋ ਕਿਸੇ ਦੇ ਮਿਟਾਇਆਂ ਨਹੀਂ ਮਿਟਦਾ ਤੇ ਉਸ ਤੋਂ ਉਸ ਖਜ਼ਾਨੇ ਨੂੰ ਕੋਈ ਖੋਹ ਵੀ ਨਹੀਂ ਸਕਦਾ।

“ਤੂੰ ਸਚਾ ਦਾਤਾਰੁ, ਨਿਤ ਦੇਵਹਿ ਚੜਹਿ ਸਵਾਇਆ” ਹੇ ਪ੍ਰਭੂ! ਤੂੰ ਸਦਾ ਦਾਤਾਂ ਦੇਣ ਵਾਲਾ ਹੈਂ। ਤੂੰ ਨਿੱਤ ਅਜਿਹੀਆਂ ਬਖ਼ਸ਼ਿਸ਼ਾਂ ਕਰਦਾ ਹੈਂ, ਜਿਨ੍ਹਾਂ ਬਖ਼ਸ਼ਿਸ਼ਾਂ `ਚ ਨਿਤ ਵਾਧਾ ਤੇ ਵਾਧਾ ਹੀ ਹੁੰਦਾ ਹੈ।

“ਨਾਨਕੁ ਮੰਗੈ ਦਾਨੁ ਜੋ ਤੁਧੁ ਭਾਇਆ” ਇਸ ਤਰ੍ਹਾਂ ਆਪਣੇ ਤੀਜੇ ਜਾਮੇ ਸਮੇਂ ਗੁਰੂ ਨਾਨਕ ਪਾਤਸ਼ਾਹ, ਕਰਤਾ ਪੁਰਖ ਦੇ ਚਰਨਾਂ `ਚ ਅਰਦਾਸ ਕਰਦੇ ਹਨ ਕਿ ਹੇ ਪ੍ਰਭੂ! ਮੈ ਤਾਂ ਤੇਰੇ ਦਰ ਤੋਂ ਉਹੀ ਦਾਨ ਮੰਗਦਾ ਹਾਂ ਜੋ ਤੈਨੂੰ ਚੰਗਾ ਲੱਗਦਾ ਹੈ। ਭਾਵ, ਤੇਰੇ ਦਰ ਤੋਂ ਤੇਰੀ ਰਜ਼ਾ `ਚ ਰਾਜ਼ੀ ਰਹਿਣ ਦੀ ਤਾਕਤ ਹੀ ਮੰਗਦਾ ਹਾਂ। ੨੬।

ਗੁਰਮੱਤ ਵਿਚਾਰ ਦਰਸ਼ਨ- ਦਰਅਸਲ ਗੁਰਦੇਵਨ ਨੇ ਸੰਪੂਰਨ ਪਉੜੀ `ਚ ਮੂਲੋਂ ਦੋ, ਪਰ ਜੁੜਵੇਂ ਵਿਸ਼ੇ ਆਹਮਣੇ ਸਾਹਮਣੇ ਰਖੇ ਹਨ। ਪਹਿਲਾ ਵਿਸ਼ਾ ਹੈ ਅਕਾਲਪੁਰਖ ਦੀ ਸਰਬ ਉੱਚਤਾ ਦਾ ਵਰਨਣ। ਜਿਸ `ਚ ਸਪਸ਼ਟ ਕੀਤਾ ਹੈ ਕਿ ਰਚਨਾ ਦਾ ਕਰਤਾ ਧਰਤਾ ਇਕੋ ਇੱਕ ਕਾਦਿਰ ਹੀ ਹੈ ਤੇ ਉਸ ਤੋਂ ਸਿਵਾ ਕੋਈ ਹੋਰ ਦੂਜਾ ਨਹੀਂ। ਇਹ ਵੀ ਕਿ ਸਾਰੀ ਰਚਨਾ `ਚ ਉਸ ਕਰਤੇ ਦੇ ਹੁਕਮ ਤੇ ਨਿਆਂ ਵਾਲੀ ਖੇਡ ਹੀ ਚੱਲ ਰਹੀ ਹੈ। ਇਸ ਦੇ ਨਾਲ ਨਾਲ ਇਹ ਵੀ ਸਪਸ਼ਟ ਕੀਤਾ ਹੋਇਆ ਹੈ ਕਿ ਇਸ ਸਦੀਵੀ ਸਚਾਈ ਨੂ ਉਹੀ ਬੁਝ ਸਕਦੇ ਹਨ ਜੋ ਗੁਰੂ ਗਿਆਨ ਦੀ ਕਮਾਈ ਰਾਹੀਂ ਸੁਆਸ ਸੁਆਸ ਉਸ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜਦੇ ਹਨ। ਇਸ ਤਰ੍ਹਾਂ ਜੀਵਨ ਦੀ ਇਸ ਉੱਚਤਮ ਅਵਸਥਾ ਨੂੰ ਹਾਸਲ ਕਰ ਚੁੱਕੇ ਮਨੁੱਖ, ਆਪਣੇ ਆਪ `ਚ ਹੀ ਕਰਤੇ ਦਾ ਪ੍ਰਗਟਾਵਾ ਹੋ ਨਿਪਟਦੇ ਹਨ ਤੇ ਜੀਊਂਦੇ ਜੀਅ ਉਸ `ਚ ਹੀ ਸਮਾ ਜਾਂਦੇ ਹਨ।

ਇਸੇ ਪਉੜੀ ਦਾ ਦੂਜਾ ਤੇ ਵਿਸ਼ੇਸ਼ ਪੱਖ ਇਹ ਹੈ ਕਿ ਗੁਰਦੇਵ ਨੇ ਕਰਤੇ ਅਕਾਲਪੁਰਖ ਦੀਆਂ ਵਡਿਆਈਆਂ ਨੂੰ ਵੀ ਸਿਧਾ ਬਿਆਨ ਕਰਣ ਦੀ ਬਜਾਏ ਕਿਸੇ ਪੁੱਗੇ ਹੋਏ ਤੇ ਪ੍ਰਭੂ ਰੰਗ `ਚ ਹੋਏ ਜੀਊੜੇ ਕੋਲੋਂ ਹੀ ਕਰਤੇ ਨੂੰ ਤੂੰ ਦੀ ਸ਼ਬਦਾਵਲੀ ਨਾਲ ਸੰਬੋਧਨ ਕਰਕੇ ਬਿਆਨ ਕੀਤਾ ਹੈ ਜਿਵੇਂ “ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ॥ ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ…” ਅਤੇ ਇਸੇ ਤਰ੍ਹਾਂ ਸਾਰੀ ਪਉੜੀ। ॥

ਪਉੜੀ ਤੇ ਸਲੋਕਾਂ ਦੀ ਆਪਸੀ ਸਾਂਝ- ਦੇਖ ਚੁੱਕੇ ਹਾਂ ਕਿ ਪਉੜੀ `ਚ ਪੁੱਗੇ ਹੋਏ ਪ੍ਰਭੂ ਰੰਗ `ਚ ਰੰਗੇ ਹੋਏ ਜਗਿਆਸੂ ਕੋਲੋਂ, ਕਰਤੇ ਦੀ ਸਰਬ ਉੱਚਤਾ ਸਬੰਧੀ ਕਹਿਲਵਾਇਆ ਹੈ।

ਇਸੇ ਤਰ੍ਹਾਂ ਪਹਿਲੇ ਸਲੋਕ “ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ…” `ਚ ਜੈਨ ਮੱਤ ਦੀ ਵਿਚਾਰਧਾਰਾ ਨੂੰ ਉਜਾਗਰ ਕਰਕੇ ਗੁਰਦੇਵ ਸਪਸ਼ਟ ਕਰਦੇ ਹਨ ਕਿ ਕਿਵੇਂ ਲੋਕ ਧਰਮੀ ਅਖਵਾ ਕੇ ਮੂਲ ਰੂਪ `ਚ ਸੱਚ ਧਰਮ ਤੋਂ ਖੁੰਜੇ ਹੁੰਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਕਰਤੇ ਦੀ ਸਰਬ ਉੱਤਮਤਾ ਬਾਰੇ ਤਾਂ ਕੁੱਝ ਵੀ ਸਮਝ ਨਹੀਂ ਹੁੰਦੀ ਬਲਕਿ ਖ਼ੁਦ ਹੀ ਜੀਵਾਂ ਦੇ ਜਨਮ ਮਰਨ ਦੇ ਠੇਕੇਦਾਰ ਬਣ ਕੇ ਵੀ ਬੈਠ ਜਾਂਦੇ ਹਨ। ਅੰਤ, ਧਰਮ ਦੇ ਨਾਮ ਹੇਠ ਪ੍ਰਚਲਤ ਅਜਿਹੀ ਵਿਚਾਰਧਾਰਾ ਲਈ ਹੀ ਗੁਰਦੇਵ ਨੇ ਫ਼ੈਸਲਾ ਦਿੱਤਾ ਕਿ ਜੇਕਰ ਸਚਮੁਚ ਇਸੇ ਦਾ ਨਾਮ ਧਰਮ ਅਥਵਾ ਸੱਚ ਧਰਮ ਹੈ ਤਾਂ ਤੇ “ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ” ਤਾਂ ਮੈਂ ਅਜਿਹੇ ਇਸ਼ਨਾਨ ਤੱਕ ਤੋਂ ਘਬਰਾਉਣ ਵਾਲਿਆਂ ਦੇ ਸਿਰ `ਚ ਸੌ (ਸਤ) ਮੁਠਾਂ ਸੁਆਹ ਦੀਆਂ ਪਾਉਂਦਾ ਹਾਂ ਅਥਵਾ ਦੂਜੇ ਲਫ਼ਜ਼ਾਂ `ਚ ਇਹ ਨਿਰੀ ਮੁਕਾਲਖ ਹੀ ਖੱਟਦੇ ਹਨ।

ਉਪ੍ਰੰਤ ਦੂਜੇ ਸਲੋਕ `ਚ ਗੁਰਦੇਵ ਨੇ ਕਰਤੇ ਦੀ ਬੇਅੰਤਤਾ ਨੂੰ ਬਿਆਨ ਕਰਣ ਲਈ ਹੀ “ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ…” ਭਾਵ ‘ਸਰਦੀ ਬਨਾਮ ਪੱਥਰ’ ਆਦਿ ਦੀਆਂ ਮਿਸਾਲਾਂ ਵਰਤੀਆਂ ਤੇ ਉਸੇ ਇਲਾਹੀ ਸੱਚ ਨੂੰ ਸਪਸ਼ਟ ਕੀਤਾ ਹੈ। (ਚਲਦਾ) #33 MkV.GVDs33.26.12#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Majh Ki Vaar M:1 GVD & Steek” being loaded in instalments. Otherwise All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost, mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

Email- gurbaniguru@yahoo.com &

gianisurjitsingh@yahoo.com

web site- www.gurbaniguru.org

Also Available at www.sikhmarg.com )