.

ਕੀ ਰੱਬ ਹੈ? ਇਸ ਬਾਰੇ ਵਿਚਾਰ ਚਰਚਾ ਇੱਕ ਆਸਤਕ ਅਤੇ ਇੱਕ ਨਾਸਤਕ ਵਿਚਕਾਰ ਹੋਈ ਸੀ। ਆਸਤਕ ਵਲੋਂ ਭਾਈ ਜਸਬੀਰ ਸਿੰਘ ਜੀ ਪੇਸ਼ ਹੋਏ ਸਨ ਜਿਹੜੇ ਕਿ ਕਈ ਸਾਲਾਂ ਤੋਂ ‘ਸਿੱਖ ਮਾਰਗ’ ਤੇ ਲਿਖ ਰਹੇ ਹਨ। ਇਹ ਸਲਾਹਕਾਰ ਬੋਰਡ ਦੇ ਮੈਂਬਰ ਵੀ ਹਨ। ਇਹ ਵੈਨਕੂਵਰ ਦੇ ਮੀਡੀਏ ਵਿੱਚ ਆਮ ਹੀ ਗੁਰਮਤਿ ਵਿਚਾਰਾਂ ਕਰਦੇ ਰਹਿੰਦੇ ਹਨ, ਖਾਸ ਕਰਕੇ ਸ਼ੇਰੇ ਪੰਜਾਬ ਰੇਡੀਓ ਤੇ। ਦੂਸਰੇ ਪਾਸੇ ਇੱਕ ਨਾਸਤਕ ਵਲੋਂ ਸਾਧੂ ਬਿਨਿੰਗ ਪੇਸ਼ ਹੋਏ ਸਨ ਜਿਹੜੇ ਕਿ ਯੂਨੀਵਰਸਿਟੀ ਔਫ ਬਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਪੜ੍ਹਾਉਂਦੇ ਰਹੇ ਹਨ। ‘ਸਿੱਖ ਮਾਰਗ’ ਦੇ ਪਾਠਕਾਂ ਲਈ ਪੇਸ਼ ਹੈ ਇਹ ਯੂ-ਟਿਊਬ ਤੇ ਪਾਈ ਹੋਈ 4 ਭਾਗਾਂ ਵਿੱਚ ਵਿਚਾਰ ਚਰਚਾ। ਪਾਠਕ ਸੁਣ ਕੇ ਆਪਣੇ ਵਿਚਾਰ ਹੇਠਾਂ ਪ੍ਰਗਟ ਕਰ ਸਕਦੇ ਹਨ।.