.

ੴਸਤਿਨਾਮ

ਕਉਣ ਮਾਸ ਕਉਣ ਸਾਗ ਕਹਾਵੈ

(ਕਿਸ਼ਤ ਨੰ ੧੨)

ਮਃ ੧

ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ॥ ਮਨੂਆ ਅੰਧੁ ਨ ਚੇਤਈ ਪੜੈ ਅਚਿੰਤਾ ਜਾਲੁ॥

ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ॥ ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ॥

ਮਾਸ ਅਤੇ ਮਛਲੀ ਇਸ ਲੇਖ ਦਾ, ਅਤੇ ਇਹਨਾਂ ਸ਼ਬਦਾਂ ਦਾ ਮੁੱਖ ਵਿਸ਼ਾ ਹੈ

ਊਪਰ ਵਾਲੀਆਂ ਗੁਰਬਾਣੀਂ ਦੀਆਂ ਦੋਨੋਂ ਪੰਕਤੀਆਂ ਵਿੱਚ ਮਾਸ ਮਛਲੀ ਤੋਂ ਇਲਾਵਾ,

ਹੋਰ ਵੀ ਕਈ ਵਿਸ਼ੇ ਜੁੜੇ ਹੋਏ ਹਨ।

ਮਸਲਣ, ਇਹਨਾਂ ਪੰਕਤੀਆਂ ਵਿਚ, ਮਛਲੀ ਮੁੱਢ ਹੈ, ਅਤੇ ਬਾਕੀ ਵਿਸ਼ੇ ਸ਼ਾਖਾਂਵਾਂ ਹਨ।

ਇਹਨਾਂ ਦੋਹਾਂ ਪੰਕਤੀਆਂ ਵਿਚ

ਮਛੁਲੀ, ਜੀੳ, ਜਾਲੁ, ਜਾਂ ਅਚਿੰਤਾ ਜਾਲੁ, ਸਿਆਣੀ, ਸੋਹਣੀ, ਵਿਸਾਹੁ, ਸਾਗਰ, ਝੀਵਰ, ਤ੍ਰਿਸਨਾਂ, ਮਨ ਦਾ ਅੰਧ, ਅਤੇ ਜਮਕਾਲ, ਆਦਿ ਦਾ ਜਿਕਰ ਇਕੱਠਾ ਹੀ ਆਇਆ ਹੈ। ਅਤੇ ਇਹ ਸਾਰੇ ਅਲੱਗ ਅਲੱਗ ਵਿਸ਼ੇ ਹਨ। ਪਾਠਕ ਵੀਰੋ ਜੇ ਤਾਂ ਗੁਰਬਾਣੀਂ ਦੀ ਸਹੀ ਵਿਚਾਰ ਕਰਨੀਂ ਹੈ, ਤਾਂ ਬਾਣੀਂ ਵਿੱਚ ਆਇ ਇਹਨਾਂ, ਸਾਰੇ ਕਿਰਦਾਰਾਂ ਜਾਂ ਵਿਸ਼ਿਆਂ ਦੀ, ਇੱਕ ਇਕ ਦੀ ਵਿਚਾਰ ਨਰਨੀਂ ਬਣਦੀ ਹੈ। ਐਨੇਂ ਵਿਸ਼ਿਆਂ ਦੀ ਵਿਚਾਰ ਕਰਦਿਆਂ ਲੇਖ ਕੁੱਝ ਲੰਬਾ ਵੀ ਹੋ ਸੱਕਦਾ ਹੈ। ਸੋ ਕਿਰਪਾ ਕਰ ਕੇ ਬੋਰ ਨਹੀਂ ਹੋਣਾਂ। ਅਤੇ ਗਰਬਾਣੀਂ ਦਾ ਜਿਹੜਾ ਵਿਸ਼ਾ ਵਿਚਾਰ ਦੇ ਕਾਬਲ ਨਾਂ ਲੱਗੇ ਕਿਰਪਾ ਕਰ ਕੇ ਸੰਕੇਤ ਦੇ ਦੇਣਾਂ ਜੀ। ਅਤੇ ਕਿਰਪਾ ਕਰਕੇ ਇਹ ਵੀ ਦੱਸ ਦੇਣਾਂ ਕਿ ਉਸ ਵਿਸ਼ੇ ਨੂੰ ਛੱਡ ਕੇ, ਬਾਕੀ ਬਾਣੀਂ ਦੇ ਅਰਥ ਕਿਵੇਂ ਕਰੀਏ।

ਜੋ ਵੀ ਸ਼ਬਦ ਮਾਸ ਨਾਲ ਸਬੰਧਤ ਹੁੰਦੇ ਹਨ। ਉਹਨਾਂ ਵਿੱਚ ਮਾਸ ਤੋਂ ਇਲਾਵਾ ਗੁਰੂ ਸਾਹਿਬਾਂ ਨੇਂ ਹੋਰ ਵੀ ਸਾਰੀ ਸ੍ਰਿਸ਼ਟੀ ਦੇ ਗਿਆਨ ਨੂੰ ਸਮੋਇਆ ਹੁੰਦਾ ਹੈ।

ਗੁਰੂ ਨਾਨਕ ਜੀ ਦੀ ਬਾਣੀਂ ਦੇ ਸ਼ਬਦ ਵਿਚ, ਅਸੀਂ ਪੜ੍ਹ ਚੁਕੇ ਹਾਂ, ਕਿ ਇਸ ਸੰਸਾਰ ਦਾ “ਮੂਲ ਮੁੱਢ” ‘ਮਾਸ’ ਹੈ।

ਬਾਕੀ ਸਾਰੇ ਵਿਸ਼ੇ ਇਸ “ਮੂਲਮੁੱਢ ਮਾਸ” ਦੀਆ ਸ਼ਾਖਾਂ ਹਨ। ਸ਼ਾਖਾਵਾਂ ਨੂੰ ਮੁੱਢ ਨਾਲੋਂ ਅਲੱਗ ਨਹੀਂ ਕੀਤਾ ਜਾ ਸੱਕਦਾ। ਅਤੇ ਨਾਂ ਹੀ ਸ਼ਾਖਾਂ ਦੀ, ਮੁੱਢ ਤੋਂ ਬਿਨਾਂ ਕੋਈ ਹੋਂਦ ਰਹਿ ਸੱਕਦੀ ਹੈ। ਬਾਕੀ ਸ਼ਾਖਾਵਾਂ ਦੀ ਹੋਂਦ, ਸਾਡੇ ਨਾਂ ਮੰਨਣ ਨਾਲ, ਖਤਮ ਨਹੀਂ ਹੋ ਜਾਣੀਂ। ਜੇ ਮੁੱਢ (ਮਾਸ) ਨੂੰ ਖਤਮ ਕਰ ਦੇਈਏ, ਤਾਂ ਸ਼ਾਖਾ ਆਪਣੇਂ ਆਪ ਖਤਮ ਹੋ ਜਾਣ ਗੀਆਂ।

ਮਾਸ ਨੂੰ ਖਤਮ ਕਰਨ ਤੋਂ ਭਾਵ ਹੈ, ਆਵਾਗਉਣ ਜਾਂ ਜਮਣ ਮਰਣ ਨੂੰ ਖਤਮ ਕਰਨਾਂ, ਹੁਣ ਜੇ ਕੋਈ ਸਾਡੇ ਵਿਦਵਾਨਾਂ ਨੂੰ ਇਹ ਪੁੱਛੇ, ਕੇ ਦੱਸੋ ਆਵਾਗਉਣ ਖਤਮ ਕਿਵੇਂ ਕਰੀਏ। ਤਾਂ ਉਹਨਾਂ ਕੋਲ ਇਸ ਗੱਲ ਦਾ ਕੋਈ ਉੱਤਰ ਨਹੀਂ ਹੈ, ਇਸ ਵਾਸਤੇ ਉਹ ਪਿੱਛਾ ਛਡਾਉਣ ਵਾਸਤੇ ਕਹਿ ਦੇਂਦੇ ਹਨ, ਆਵਾਗਉਣ ਹੁੰਦਾ ਹੀ ਨਹੀਂ। ਅਸੀਂ ਨਹੀਂ ਆਵਾਗਉਣ ਨੂੰ ਮੰਨਦੇ। ਜਿਸ ਨੇਂ ਆਵਾਗਉਨ ਵਿੱਚ ਜਾਣਾਂ ਹੈ, ਉਹ ਆਵਾਗਉਨ ਨੂੰ ਮੰਨੀਂ ਜਾਵੇ। ਇਸੇ ਤਰਾਂ ਹੋਰ ਵੀ ਕਈ (ਲੱਗਭਗ ਸਾਰੇ) ਵਿਸ਼ਿਆਂ, ਉਹਨਾਂ ਦਾ ਇਹੋ ਹੀ ਉੱਤਰ ਹੁੰਦਾ ਹੈ।

ਜਿੰਨ੍ਹਾਂ ਜਿੰਨ੍ਹਾਂ ਲਿਖਾਰੀਆਂ ਨੇਂ ਮਾਸ ਖਾਣ ਦੇ ਹੱਕ ਜਾਂ ਵਿਰੋਧ ਵਿੱਚ ਲਿਖਿਆ ਹੈ।

ਉਹਨਾਂ ਵਿਚੋਂ ਮਾਸ ਖਾਣ ਵਾਲੇ ਲਿਖਾਰੀਆਂ ਨੇਂ ਸਿਰਫ ਮਾਸ ਖਾਣ ਦੇ ਪ੍ਰਚਾਰ ਤੇ ਹੀ ਜੋਰ ਦਿੱਤਾ ਹੈ। ਗੁਰਬਾਣੀਂ ਦੀ ਮੱਤ (ਗੁਰਮਤਿ) ਦੀ ਕੋਈ ਵੀ ਗੱਲ ਸਮਝਣ ਜਾਂ ਸਮਝਾਉਣ ਦੀ, ਉਹਨਾਂ ਨੇਂ ਕੋਈ ਵੀ ਕੋਸ਼ਿਸ਼ ਨਹੀਂ ਕੀਤੀ।

ਇਸੇ ਤਰਾਂ, ਮਾਸ ਵਿਰੋਧੀ ਲਿਖਾਰੀਆਂ ਨੇਂ, ਇਸ ਗੱਲ ਤੇ ਜੋਰ ਤਾਂ ਦਿੱਤਾ ਹੈ, ਕਿ ਮਾਸ ਖਾਣਾਂ ਮਨ੍ਹਾਂ ਹੈ ਜਾਂ ਗਲਤ ਹੈ। ਪਰ ਗੁਰਬਾਣੀ ਦਾ ਪੂਰਾ ਗਿਆਨ ਉਹਨਾਂ ਨੇਂ ਵੀ ਘੱਟ ਹੀ ਸਮਝਿਆਂ ਜਾਂ ਸਮਝਾਇਆ ਹੈ।

ਇਸ ਵਾਸਤੇ ਅਸੀਂ ਗੁਰੂ ਦੇ ਸਿੱਖ ਹੋ ਕੇ ਵੀ, ਮਾਸ ਦੇ ਝਗੜੇ ਦਾ ਹੱਲ ਨਹੀਂ ਕਰ ਸਕੇ।

ਪਾਠਕ ਵੀਰੋ ਦਾਸ ਦੇ ਲੇਖ ਲੰਬੇ ਇਸ ਵਾਸਤੇ ਹੋ ਜਾਂਦੇ ਹਨ, ਕਿ ਦਾਸ ਬਹੁਤ ਵਿਸਥਾਰ ਵਿੱਚ ਚਲਾ ਜਾਂਦਾ ਹੈ। ਬਾਣੀਂ ਵਿਚੋਂ ਢੂੰਡ ਢੂੰਡ ਕੇ, ਕਈ ਤਰਾਂ ਦੇ ਸਵਾਲ, ਆਪ ਸੱਭ ਦੇ ਵਿਚਾਰ ਅਧੀਨ ਲਿਆਣ ਦੀ ਕੋਸ਼ਿਸ਼ ਕਰਦਾ ਹਾਂ। ਤਾਂ ਜੋ ਗੁਰੂ ਨਾਨਕ ਜੀ ਦੀ ਅਸਲ ਸਿੱਖਿਆ ਵਿਚੋਂ, ਸ਼ਾਇਦ ਗਿਆਨ ਦਾ ਕੋਈ ਛੋਟਾ ਜਿਹਾ ਕਿਣਕਾ ਹੀ, ਸਾਡੇ ਹੱਥ ਲੱਗ ਜਾਵੇ।

ਗੁਰੂ ਨਾਨਕ ਦਾ ਗਿਆਨ (ਗੁਰਬਾਣੀਂ) ਸਾਗਰ ਸਮਾਨ ਹੈ, ਇਸ ਵਿੱਚ ਗੋਤਾ ਲਾਉਣ ਦੀ ਆਪਣੀਂ ਆਪਣੀਂ ਸਮਰੱਥਾ ਹੁੰਦੀ ਹੈ। ਤੁਸੀਂ ਚਾਹੇ ਜਿੰਨਾਂ ਮਰਜੀ ਹੈ ਡੂੰਗਾ ਗੋਤਾ ਲਾ ਲਵੋ, ਅਤੇ ਚਾਹੇ ਇਸ ਨੂੰ ਬੋਰ (ਅਕਾਊ ਕੰਮ) ਸਮਝ ਕੇ, ਇਸ ਕੰਮ ਨੇੜੇ ਵੀ ਨਾਂ ਜਾਉ। (ਦਾਸ ਤਾਂ ਗੁਰਬਾਣੀਂ ਦੀ ਇਸ ਡੁੰਘਾਈ ਦਾ ਅਜੇ ੧ % ਦਾ ਦਸ ਕਰੋੜਵਾਂ ਹਿਸਾ ਵੀ, ਬਿਆਨ ਨਹੀਂ ਕਰ ਸਕਿਆ, ਅਤੇ ਨਾਂ ਹੀ ਕਰ ਸੱਕਦਾ ਹੈ) ਇੱਕ ਨਿਮਾਣੀਂ ਜਿਹੀ ਕੋਸ਼ਿਸ਼ ਜਰੂਰ ਕਰਦਾ ਹਾਂ, ਇਸ ਵਾਸਤੇ ਲੇਖ ਲੰਬੇ ਹੋ ਜਾਂਦੇ ਹਨ। ਸੋ ਕਿਰਪਾ ਕਰ ਕੇ, ਮੇਰੇ ਬੋਰ ਕਰਨ ਵਾਲੇ ਲੇਖਾਂ ਨੂੰ, ਲੰਬੀ ਕਿਤਾਬ ਜਾਣ ਕੇ ਹੀ ਪੜ੍ਹਨ ਦੀ ਤਕਲੀਫ ਉਠਾ ਲੈਣਾਂ। (ਧੰਨਵਾਦ)

ਦਾਸ ਕਿਸੇ ਲਿਖਾਰੀ ਤੇ ਨਿਸ਼ਾਨਾਂ ਨਹੀਂ ਕਰਦਾ, ਗੁਰਬਾਣੀਂ ਸੱਭ ਦੀ ਸਾਂਝੀ ਹੈ। ਦਾਸ ਸੱਭ ਦੀ ਸਾਂਝੀ ਗੁਰਬਾਣੀਂ ਦੀ ਹੀ ਗੱਲ ਕਹਿੰਦਾ ਹੈ। ਜੋ ਗੁਰਬਾਣੀਂ ਕਹਿ ਰਹੀ ਹੈ, ਦਾਸ ਤਾਂ ਗੁਰਬਾਣੀਂ ਦੇ ਪਿੱਛੇ ਪਿੱਛੇ ਬੋਲੀ ਜਾਂਦਾ ਹੈ।

ਅਗਲੇ ਦੋਵੇਂ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ ਦੇ ਹਨ। ਦੋਹਾਂ ਸ਼ਬਦਾਂ ਦਾ ਵਿਸ਼ਾ ਅਤੇ ਸਿਖਿਆ ਇਕੋ ਹੀ ਹੈ।

ਮਃ ੧

ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ॥ ਮਨੂਆ ਅੰਧੁ ਨ ਚੇਤਈ ਪੜੈ ਅਚਿੰਤਾ ਜਾਲੁ॥ ਨਾਨਕ ਚਿਤੁ ਅਚੇਤੁ ਹੈ ਚਿੰਤਾ ਬਧਾ ਜਾਇ॥ ਨਦਰਿ ਕਰੇ ਜੇ ਆਪਣੀ ਤਾ ਆਪੇ ਲਏ ਮਿਲਾਇ॥ ੨॥ ਪਉੜੀ॥ ਸੇ ਜਨ ਸਾਚੇ ਸਦਾ ਸਦਾ ਜਿਨੀ ਹਰਿ ਰਸੁ ਪੀਤਾ॥ ਗੁਰਮੁਖਿ ਸਚਾ ਮਨਿ ਵਸੈ ਸਚੁ ਸਉਦਾ ਕੀਤਾ॥ ਸਭੁ ਕਿਛੁ ਘਰ ਹੀ ਮਾਹਿ ਹੈ ਵਡਭਾਗੀ ਲੀਤਾ॥ ਅੰਤਰਿ ਤ੍ਰਿਸਨਾ ਮਰਿ ਗਈ ਹਰਿ ਗੁਣ ਗਾਵੀਤਾ॥ ਆਪੇ ਮੇਲਿ ਮਿਲਾਇਅਨੁ ਆਪੇ ਦੇਇ ਬੁਝਾਈ॥ ੧੮॥ ੯੫੫

ਮਹਲਾ ੧॥ ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ॥ ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ॥ ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ॥ ੧॥ ਭਾਈ ਰੇ ਇਉ ਸਿਰਿ ਜਾਣਹੁ ਕਾਲੁ॥ ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ॥ ੧॥ ਰਹਾਉ॥

ਨੋਟ:- ਪਾਠਕ ਵੀਰੋ ਬੇਨਤੀ ਹੈ। ਗੁਰੂ ਜੀ ਮਛਲੀ (ਜੀਵ) ਨੂੰ ਅਤਿ ਸਿਆਣੀਂ (ਬਹੁਤ ਜਿਆਦਾ ਸਿਆਣੀਂ) ਕਹਿ ਰਹੇ ਹਨ। ਸੋ ਮਛਲੀ ਦੀ ‘ਸਿਆਣਪ’ ਵੱਲ ਜਰੂਰ ਗੌਰ ਕੀਤਾ ਜਾਵੇ। ਵੈਸੇ ਵੀ ਸਾਡੇ ਵਿੱਚ ਵੀ ਸਾਰਾ ਝਗੜਾ ਹੀ ਸਿਆਣਪ ਦਾ ਹੈ। ਅਸੀਂ ਸਾਰੇ ਹੀ ਆਪਣੇਂ ਆਪ ਨੂੰ ਸੱਭ ਤੋਂ ਸਿਆਣੇਂ ਜਾਂ ਗਿਆਨੀਂ ਸਮਝਦੇ ਹਾਂ, ਅਤੇ ਦੂਸਰਿਆਂ ਨੂੰ ਮੂਰਖ ਅਤੇ ਅਗਿਆਨੀਂ ਸਮਝਦੇ ਹਾਂ।

ਸੋ ਇਸ ਲੇਖ ਵਿੱਚ ਅਸੀਂ ਮਾਸ ਦੀ ਵਿਚਾਰ ਤਾਂ ਕਰ ਹੀ ਰਹੇ ਹਾਂ।

ਨਾਲ ਇਹ ਵਿਚਾਰ ਵੀ ਕਰਨੀਂ ਹੈ,

ਕਿ ਮਛਲੀ ਅਤਿ ਸਿਆਣੀਂ ਅਤੇ ਸੋਹਣੀ ਕਿਵੇਂ ਹੈ।

ਮਛਲੀ ਨੇਂ ਕਿਸ ਤੇ ਵਿਸਾਹੁ ਕੀਤਾ,

ਜਿਸ ਵਿਸਾਹੁ ਦੇ ਕੀਤੇ ਉਹ ਮਛਲੀ ਪਕੜੀ ਗਈ।

ਮਛਲੀ ਨੂੰ ਕਿਸ ਨੇਂ ਪਕੜਿਆ

ਅਤੇ ਉਹ ਕਿਹੜੀ ਮਛਲੀ ਹੈ. . ।

* *

ਪਾਠਕ ਵੀਰੋ

ਅੱਗੇ ਆਪਾਂ ਗੁਰੂ ਨਾਨਕ ਦੇਵ ਜੀ ਦੇ ਸ਼ਬਦ

ਮਃ ੧॥ ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ॥

ਦੀ ਵਿਚਾਰ ਕਰਦੇ ਹਾਂ।

ਪਾਣੀਂ ਵਾਲਾ ਸਮੁੰਦਰ ਇਸ ‘ਸੰਸਾਰ ਸਾਗਰ’ ਦਾ ਇੱਕ ਛੋਟਾ ਜਿਹਾ ਹਿੱਸਾ ਹੈ,

ਅਤੇ ਇਸ ‘ਸੰਸਾਰ ਸਾਗਰ’ ਵਿੱਚ ਕੀੜੀ ਤੋਂ ਲੈ ਕੇ ਹਾਥੀ ਤੱਕ, ਸਾਰੇ ਹੀ ਜੀਅ ਮਛਲੀਆਂ ਹਨ।

ਜਿਸ ਤਰਾਂ ਸਮੁੰਦਰ ਦੇ ਸੰਸਾਰ ਵਿੱਚ ਮੱਛੀਆਂ ਦੀ ਦਾਸਤਾਂ ਹੈ।

ਇਸੇ ਤਰਾਂ ਸੰਸਾਰ ਸਾਗਰ ਵਿੱਚ ਜੀਵ (ਮਨੁੱਖ) ਵੀ ਇੱਕ ਮੱਛੀ ਦੀ ਨਿਆਈਂ ਹੈ।

ਸਮੁੰਦਰ ਦੀ ਮੱਛੀ ਤਾਂ ਕਿਸੇ ਦਾ ਭੋਜਨ ਬਣ ਕੇ, ਕਿਸੇ ਦੇ ਜੀਉਣ ਦਾ ਆਧਾਰ ਬਨ ਰਹੀ ਹੈ।

ਪਰ ਇਨਸਾਨ ਕਿਸੇ ਨੂੰ ਆਪਣਾਂ ਭੋਜਨ ਬਨਾਕੇ, ਕਿਸੇ ਦਾ ਜੀਵਨ ਖਤਮ ਕਰ ਰਿਹਾ ਹੈ।

ਦੱਸੋ ਦੋਨਾਂ ਵਿਚੋਂ ਕੌਣ ਭਲਾ ਹੋਇਆ!

ਭਲਾਈ ਸਮੁੰਦਰ ਦੀ ਮੱਛੀ ਦੇ ਹਿੱਸੇ ਆਈ, ਜਾਂ ਇਨਸਾਨ ਭਲਾ ਹੈ।

ਗੁਰੂ ਅੰਗਦੁ ਦੇਵ ਜੀ ਨੇਂ

ਪਹਿਲਾ ਸ਼ਬਦ, ਜਲ ਦੀਆਂ ਮਛਲੀਆ ਦੇ ਪ੍ਰਥਾਇ ਉਚਾਰਣ ਕੀਤਾ ਹੈ। ਜਿਸ ਦੀ ਵਿਚਾਰ ਅਸੀਂ ਪਿਛਲੇ ਲੇਖ ਵਿੱਚ ਕਰ ਚੁੱਕੇ ਹਾਂ

ਗੁਰੂ ਨਾਨਕ ਜੀ ਨੇਂ

ਅਗਲਾ ਸ਼ਬਦ, ਅਸਾਡੇ ਜੀਵਾਂ ਰੂਪੀ (ਸਿਆਣੀਆਂ) ਮਛਲੀਆਂ ਦੇ ਪ੍ਰਥਾਇ ਕਿਹਾ ਹੈ।

ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ॥

ਗੁਰੂ ਨਾਨਕ ਜੀ, ਸਮਝਾਉਂਦੇ ਹਨ,

ਕਿ (ਜੀਉ) ਇਨਸਾਨ ਇੱਕ ਮਛਲੀ ਦੀ ਨਿਆਈਂ ਹੈ

ਬਾਣੀਂ ਦਾ ਇੱਕ ਇਕ ਅੱਖਰ ਹਿਰਦੇ ਵਿੱਚ ਵਸਾਉਣ ਵਾਲਾ ਹੈ। ਅਤੇ ਅਮਲ ਕਰਨ ਵਾਲਾ ਹੈ। ਜੇ ਤਾਂ ਅਸੀਂ ਆਪਣੇਂ ਆਪ ਨੂੰ ਸੱਚਮੁਚ ਮਛਲੀ ਮੰਨਦੇ ਹਾਂ, , ਤਾਂ ਸਮਝੋ ਅਸੀਂ ਗੁਰੂ ਨਾਨਕ ਦਾ ਹੁਕਮ, ਜਾਂ ਬਾਣੀਂ ਨੂੰ ਮੰਨ ਰਹੇ ਹਾਂ। ਜੇ ਅਸੀਂ ਆਪਣੇਂ ਆਪ ਨੂੰ ਮਛਲੀ ਨਹੀਂ ਮੰਨਦੇ ਤਾਂ ਸਮਝੋ, , ਅਸੀਂ ਨਾਂ ਤਾਂ ਬਾਣੀਂ ਨੂੰ ਮੰਨਦੇ ਹਾਂ, , ਅਤੇ ਨਾਂ ਹੀ ਗੁਰੂ ਨਾਨਕ ਦੇ ਹੁਕਮ ਨੂੰ।

ਜਿਹੜਾ ਆਪਣੇਂ ਆਪ ਨੂੰ ਮਛਲੀ ਮੰਨਦਾ ਹੈ, ਅਸਲ ਵਿੱਚ ਇਹ ਲੇਖ ਉਹਨਾਂ ਵਾਸਤੇ ਹੈ। ਭਾਵ ਉਹਨਾਂ ਨੂੰ ਇਹ ਲੇਖ ਗੁਰਮਤਿ ਅਨੂੰਸਾਰੀ ਲੱਗੇ ਗਾ। ਜਿਹੜਾ ਅਪਣੇਂ ਆਪ ਨੂੰ ਮਛਲੀ ਨਹੀਂ ਮੰਨਦਾ, ਉਹਨਾਂ ਨੂੰ ਇਹ ਲੇਖ ਉਹਨਾਂ ਦੇ ਵਰੁੱਧ ਲੱਗੇ ਗਾ, ਅਤੇ ਉਹਨਾਂ ਵਾਸਤੇ ਇਹ ਲੇਖ ਕਾਲੇ ਕਾਗਜ਼ ਤੋਂ ਵੱਧ ਕੁੱਝ ਵੀ ਨਹੀਂ ਹੈ।

ਅਮਲ ਦਾ ਸਵਾਲ:- (ਬਾਣੀਂ ਤੇ ਅਮਲ ਕਿਵੇਂ ਕਰਨਾਂ ਹੈ…ਸੱਭ ਤੋਂ ਪਹਿਲੇ ਤਾਂ ਦੇਖੋ… ਬਾਣੀਂ ਜੋ ਕਹਿ ਰਹੀ ਹੈ, ਕੀ ਅਸੀਂ ਉਸ ਨੂੰ ਮੰਨਦੇ ਹਾਂ! ਆਪਣੇਂ ਆਪਣੇਂ ਅੰਦਰ ਝਾਕ ਕੇ ਦੇਖੋ…ਗੁਰੂ ਨਾਨਕ ਜੀ ਸਾਨੂੰ ਮਛਲੀ ਕਹਿ ਰਹੇ ਹਨ… ਕੀ ਅਸੀਂ ਗੁਰੂ ਨਾਨਕ ਦੇ ਕਹੇ ਨੂੰ ਸੱਚ ਮੰਨਦੇ ਹਾਂ, ਜਾਂ ਗੁਰੂ ਨਾਨਕ ਦੇ ਕਹੇ ਤੇ ਵਿਸ਼ਵਾਸ ਕਰ ਕੇ… ਕੀ ਅਸੀਂ ਆਪਣੇਂ ਆਪ ਨੂੰ ਮਛਲੀ ਮੰਨਦੇ ਹਾਂ… ਜੇ ਅਸੀਂ ਆਪਣੇਂ ਆਪ ਨੂੰ ਮਛਲੀ ਮੰਨਦੇ ਹਾਂ…ਤਾਂ ਕੀ ਅਸੀਂ ਆਪਣੇਂ ਆਪ ਨੂੰ ਮਹਾਂਜਾਲ ਵਿੱਚ ਫਸੇ ਹੋਇ ਮੰਨਦੇ ਹਾਂ…ਜੇ ਅਸੀਂ ਆਪਣੇਂ ਆਪ ਨੂੰ ਜਾਲ ਵਿੱਚ ਫਸੇ ਹੋਇ ਮੰਨਦੇ ਹਾਂ…ਤਾਂ ਕੀ ਇਸ ਜਾਲ ਵਿਚੋਂ ਛੁੱਟਣ ਦਾ ਅਸੀਂ ਕਦੇ ਫਿਕਰ ਜਾਂ ਜਤਨ ਕੀਤਾ ਹੈ…ਬਾਣੀਂ ਦੀ ਇਸ ਇਕੋ ਹੀ ਪੰਕਤੀ ਤੋਂ, ਅਸੀਂ ਆਪਣੀਂ ਆਪਣੀਂ ਪਰਖ ਕਰ ਸੱਕਦੇ ਹਾਂ… ਕਿ ਅਸੀਂ ਸਚਮੁੱਚ ਬਾਣੀਂ ਨੂੰ ਮੰਨਦੇ ਹਾਂ ਜਾਂ ਬਾਣੀਂ ਨੂੰ ਹੁੱਜਤਾਂ ਕਰਦੇ ਹਾਂ। …. . ਜੇ ਅਸੀਂ ਬਾਣੀਂ ਤੇ ਅਮਲ ਕਰ ਕੇ…ਬਾਣੀਂ ਜਾਂ ਗੁਰੂ ਨਾਨਕ ਦੇ ਫੁਰਮਾਣ ਦੀ ਇੱਜ਼ਤ ਕਰਦੇ ਹੋਇ, ਜੇ ਅਸੀਂ ਆਪਣੇਂ ਆਪ ਨੂੰ ਮਛਲੀ ਮੰਨ ਲੈਂਦੇ ਹਾਂ …. ਤਾਂ ਦੱਸੋ ਕੀ ਅਸੀਂ ਫਿਰ ਵੀ ਮਾਸ ਖਾ ਸੱਕਦੇ ਹਾਂ।

ਜਲ ਦੀ ਮਛਲੀ ਤਾਂ ਮਜਬੂਰ ਹੈ, ਅਤੇ ਉਸ ਨੂੰ ਸੋਝੀ ਵੀ ਨਹੀਂ ਹੈ। ਪਰ ਅਸੀਂ ਤਾਂ ਮਜਬੂਰ ਨਹੀਂ ਹਾਂ, ਅਤੇ ਸਾਨੂੰ ਸੋਝੀ ਵੀ ਹੈ।

ਕੀ ਸਾਨੂੰ ਗੁਰਬਾਣੀਂ ਵਿਚੋਂ ਐਸੀ ਸਿਖਿਆ ਲੈਣੀਂ ਚਾਹੀਦੀ ਹੈ ਜਾਂ ਨਹੀਂ? ? ?

ਗੁਰੂ ਨਾਨਕ ਦੀ ਇਕੋ ਹੀ ਗੱਲ, ਜਾਂ ਬਾਣੀਂ ਦੀ ਇਕੋ ਹੀ ਪੰਕਤੀ ਤੇ, ਜੇ ਅਮਲ ਕਰ ਲਈਏ, ਤਾਂ ਮਾਸ ਦਾ ਝਗੜਾ ਆਪਣੇਂ ਆਪ ਹੱਲ ਹੋ ਜਾਂਦਾ ਹੈ। ਇਸ ਤਰਾਂ ਇਹ ਵਿਸ਼ਾ ਜਾਂ ਝਗੜਾ ਇਥੇ ਹੀ ਸਮਾਪਤ ਕੀਤਾ ਜਾ ਸਕਦਾ ਹੈ, , ਬਹੁਤੀਆਂ ਲੰਮੀਆਂ ਵਿਚਾਰਾਂ ਕਰਨ ਦੀ ਜਰੂਰਤ ਹੀ ਨਹੀਂ ਹੈ। ਪਰ ਇਹ ਗੱਲ, ਤਾਂ ਹੀ ਸੰਭਵ ਹੈ, ਜੇ ਬਾਣੀਂ ਨੂੰ ਮੰਨਣਾਂ ਹੋਵੇ।

ਸੋ ਦੱਸੋ! ਕੌਣ ਆਪਣੇਂ ਆਪ ਨੂੰ ਮਛਲੀ ਸਮਝਦਾ ਹੈ?

ਜਿਹੜਾ ਸਿਰਫ ਇਸ ਗੱਲ ਨੂੰ ਹੀ ਨਹੀਂ ਸਮਝ ਸੱਕਦਾ…ਉਹ ਹੋਰ ਬਾਕੀ ਬਾਣੀਂ ਨੂੰ ਕੀ ਸਮਝੇ ਜਾਂ ਸਮਝਾਇ ਗਾ, ਜਾਂ ਕੀ ਮੰਨੇਂ ਗਾ। ਬਾਣੀਂ ਤਾਂ ਰੱਬ ਤੋਂ ਵੀ ਉੱਚੀ ਹੈ। ਸਾਨੂੰ ਇਸ ਦਾ ਇਲਮ ਹੀ ਨਹੀਂ।

*

ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ॥

ਜੀਵ ਮਛਲੀ ਹੈ,

‘ਤ੍ਰਿਸ਼ਨਾਂ’ ਜਾਲ ਹੈ, ਅਤੇ ਕਾਲ ਸ਼ਿਕਾਰੀ ਹੈ।

ਇਥੇ ਤ੍ਰਿਸਨਾਂ ਹੈ ਮਾਸ ਦੀ,

ਮਨੂਆ ਅੰਧੁ ਨ ਚੇਤਈ ਪੜੈ ਅਚਿੰਤਾ ਜਾਲੁ॥

ਇਨਸਾਨ (ਮਨੂਆ) ਅੰਧਾ ਹੈ, ਇਸ ਨੂੰ ਗੁਰਬਾਣੀਂ ਦਾ ਚਾਨਣ ਨਹੀਂ ਦਿੱਸਦਾ। ਅੰਨ੍ਹੇਂ ਵਾਸਤੇ ਸੂਰਜ ਦਾ ਕੋਈ ਮੁੱਲ ਨਹੀਂ ਹੈ। ਅੰਨ੍ਹੇਂ ਵਾਸਤੇ ਤਾਂ ਸੂਰਜ ਹੈ ਹੀ ਨਹੀਂ।

ਗੁਰੂ ਇਸ ਨੂੰ ਚਾਨਣ ਦੇਂਦਾ ਹੈ, ਪਰ ਇਹ ਲੈਂਦਾ ਨਹੀਂ, ਇਹ ਮੰਨਦਾ ਨਹੀਂ, ਗੁਰੂ ਦੀ ਗੱਲ ਨੂੰ ਝੂਠ ਕਹਿੰਦਾ ਹੈ।

ਮਨੂਆ ਅੰਧੁ ਨ ਚੇਤਈ

ਇਹ ਮਨੂਆ ਇਸ ਗੱਲ ਦਾ ਚੇਤਾ (ਧਿਆਨ) ਹੀ ਨਹੀਂ ਕਰਦਾ,

ਕਿ ਇੱਕ ਅਚਿੰਤਾ ਹੀ (ਬੇ ਖਬਰੀ ਵਾਲਾ) ਜਾਲ ਉਸ ਤੇ ਪੈਣ ਵਾਲਾ ਹੈ।

ਗੁਰੂ ਨਾਨਕ ਜੀ ਨੇਂ ਸਮਝਾਉਣ ਵਲੋਂ ਤਾਂ ਕੋਈ ਕਸਰ ਨਹੀਂ ਛੱਡੀ।

ਪਰ ਅਸੀਂ ਮੱਛੀਆਂ ਦੀ ਨਿਆਈਂ ਹਾਂ, ਅਸੀਂ ਇਸ ਜਾਲ ਨੂੰ ਕਿਵੇਂ ਸਮਝੀਏ।

ਮੱਛੀ ਨੂੰ ਜਾਲ ਦਾ ਕੋਈ ਪਤਾ ਨਹੀਂ।

ਮਹਲਾ ੧॥ ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ॥ ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ॥ ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ॥ ੧॥ ਭਾਈ ਰੇ ਇਉ ਸਿਰਿ ਜਾਣਹੁ ਕਾਲੁ॥ ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ॥ ੧॥ ਰਹਾਉ॥

ਗੁਰੂ ਅੰਗਦੁ ਦੇਵ ਜੀ

ਨੇਂ ਸਮੁੰਦਰ ਦੀ ਮੱਛੀ ਦੀ ਕਹਾਣੀ ਸੁਨਾਈਂ ਹੈ/ਸੀ। ਕੇ ਮਾਸ ਖਾਣਾਂ ਉਹਨਾਂ (ਮੱਛੀਆਂ) ਦੀ ਮਜਬੂਰੀ ਹੈ।

ਅਤੇ

ਗੁਰੂ ਨਾਨਕ ਜੀ

ਮੱਛੀ ਦੀ ਮਿਸਾਲ ਦੇ ਕੇ, ਸਾਨੂੰ ਸਮਝਾਉਂਦੇ ਹਨ। ਕਿ

ਮਛਲੀ ਡੂੰਗੇ (ਅਸਗਾਹੁ) ਸਾਗਰ ਦੇ ਪਾਣੀਆਂ ਵਿੱਚ ਕਲੋਲਾਂ ਕਰਦੀ ਹੈ।

ਆਪਣੇਂ ਆਪ ਵਿੱਚ ਮਸਤ, ਸੋਹਣੀ ਅਤੇ ਸਿਆਣੀਂ

ਸਿਆਣੀ;

ਜਿਵੇਂ ਕਿ ਦਾਸ ਪਹਿਲੇ ਵੀ ਬੇਨਤੀ ਕਰ ਚੁੱਕਾ ਹੈ, ਕੇ ਬਾਣੀਂ ਦਾ ਇੱਕ ਇਕ ਅੱਖਰ ਹਿਰਦੇ ਵਿੱਚ ਵਸਾਉਣ ਵਾਲਾ ਹੈ। ਬਾਣੀਂ ਦੇ ਇੱਕ ਇਕ ਅੱਖਰ ਦੀ ਕੀਮਤ ਪਾਈ ਨਹੀਂ ਜਾ ਸੱਕਦੀ, ਬਾਣੀਂ ਦੇ ਇੱਕ ਇਕ ਅੱਖਰ ਵਿੱਚ ਗਿਆਨ ਦਾ ਸਾਗਰ ਹੈ, ਬਾਣੀਂ ਦੇ ਇੱਕ ਇਕ ਅੱਖਰ, ਵਿੱਚ ਅਸੀਮ ਸਿਖਿਆ ਹੈ। ਬਾਣੀਂ ਦਾ ਇੱਕ ਇਕ ਅੱਖਰ ਹੀਰਾ ਹੈ,

ਪਰ ਪਾਰਖੂਆਂ ਦੀ ਅਗਿਆਣਤਾ ਕਾਰਨ ਅਸੀਂ ਇਸ ਦਾ ਕੌਡੀਆਂ ਮੁੱਲ ਪਾਇਆ ਹੈ, ਇਸ ਹੀਰੇ (ਬਾਣੀਂ) ਨੂੰ ਅਸੀ ਕੌਡਆਂ ਦੀ ਖਾਤਰ ਅਨੇਕਾਂ ਤਰੀਕਿਆਂ ਨਾਲ ਵੇਚਦੇ ਫਿਰਦੇ ਹਾਂ। ਜੇ ਸਾਨੂੰ ਇਸ ਹੀਰੇ ਦੀ ਪਰਖ ਹੁੰਦੀ, ਤਾਂ ਅਸੀਂ ਇਸ ਨੂੰ ਵੇਚਦੇ ਨਾਂ, ਵੇਚਣ ਦੀ ਬਜਾਏ ਅਸੀਂ ਇਸ ਨੂੰ ਆਪਣੇਂ ਗਲ ਦਾ ਹਾਰ ਬਨਾਉਂਦੇ, ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ ਮੋਤੀਚੂਰੁ ਵਡ ਗਹਨ ਗਹਨਈਆ॥ ਪਰ ਇਸ ਹੀਰੇ ਦਾ ਅਸੀਂ ਬਿਨਾਂ ਪੈਸਿਆਂ ਤੋਂ ਅੱਗੇ ਦਾਨ ਜਰੂਰ ਕਰ ਸੱਕਦੇ ਹਾਂ। ਹੀਰਿਆਂ ਦਾ ਦਾਨ ਕੋਈ ਮਹਾਂਰਾਜਾ ਰਾਜਾ ਹੀ ਕਰ ਸੱਕਦਾ ਹੈ, ਜਿਹੜਾ ਖੁਦ ਭਿਖਾਰੀ ਹੈ, ਉਸ ਨੇਂ ਦਾਨ ਕੀ ਕਰਨਾਂ ਹੈ।

ਪਾਠਕ ਵੀਰੋ

ਗੁਰੂ ਨਾਨਕ ਜੀ ਨੇਂ ਸਾਨੂੰ (ਮਛਲੀ ਨੂੰ) ਸਿਰਫ ਸਿਆਣੀਂ ਹੀ ਨਹੀਂ ਕਿਹਾ

ਅਤਿ ਸਿਆਣੀ ਕਿਹਾ ਹੈ।

ਗੁਰੂ ਨਾਨਕ ਜੀ ਮਛਲੀ ਨੂੰ (ਸਾਨੂੰ) ਕਹਿੰਦੇ ਹਨ, ਹੇ (ਸਿਆਣੀ) ਤੂੰ ਆਪਣੇਂ ਆਪ ਵਿੱਚ ਸਿਆਣੀਂ ਤਾਂ ਬਹੁਤ ਹੈਂ।

ਮਛੁਲੀ ਜਾਲੁ ਨ ਜਾਣਿਆ

ਪਰ ਤੈਨੂੰ ਜਾਲ ਦੀ ਖਬਰ ਨਹੀਂ ਹੈ।

ਕਿਉ ਕੀਤੋ ਵੇਸਾਹੁ॥

ਤੂੰ ਇਤਬਾਰ ਕਿਉਂ ਕੀਤਾ

ਵਿਸਾਹੁ; (ਇਤਬਾਰ) (ਭਰੋਸਾ)

ਕੀਤੇ ਕਾਰਣਿ ਪਾਕੜੀ

ਇਸ ਇਤਬਾਰ, ਇਸ ਭਰੋਸੇ ਕਾਰਨ ਤੂੰ ਪਕੜੀ ਗਈ।

ਨੋਟ:-

ਨੋਟ ਕਰਨ ਵਾਲੀ ਗੱਲ ਹੈ। ਕਿ ਮਛਲੀ (ਜੀਵ) (ਅਸੀਂ) ਨੇਂ ਕੈਸਾ ਵਿਸਾਹੁ ਕੀਤਾ? ?

ਅਤੇ ਕਿਸ ਤੇ ਵਿਸਾਹੁ ਕੀਤਾ? ਜਿਸ ਕਾਰਨ ਕੇ ਅਸੀਂ (ਮਛਲੀ) ਪਕੜੇ ਗਏ।

ਅਸੀਂ ਸਿਰਫ ਆਪਣੇਂ ਆਪ ਨੂੰ ਹੀ ਸੱਭ ਤੋਂ ਵੱਧ ਸਿਆਣੇਂ ਸਮਝਦੇ ਹਾਂ। ਸੋ ਪਹਿਲੇ ਤਾਂ ਮਛਲੀ ਨੇਂ (ਅਸੀਂ) ਆਪਣੀਂ ‘ਸਿਆਣਪ ਅਕਲ’ ‘ਬੁੱਧੀ ਤੇ ਭਰੋਸਾ (ਵਿਸਾਹੁ) ਕੀਤਾ। ਕਿ ਮੈਂ ਹੀ ਮੈਂ ਹਾਂ

ਗੁਰੂ ਜੀ ਸਾਨੂੰ (ਜੀਵ ਮਛਲੀ) ਨੂੰ ‘ਅਤਿ ਸਿਆਣੀ’ ਕਹਿ ਰਹੇ ਹਨ। ਕੋਈ ਮਾੜੀ ਮੋਟੀ ਸਿਆਣੀਂ ਨਹੀਂ, ਕਹਿ ਰਹੇ ਹਨ।

ਪਰ ਇਸ ਦੇ ਉਲਟ, ਗੁਰੂ ਨਾਨਕ ਜੀ ਆਪਣੇਂ ਆਪ ਨੂੰ ਸਾਰੇ ਸੰਸਾਰ ਨਾਲੋਂ ਮੂਰਖ ਕਹਿੰਦੇ ਹਨ।

ਨਾਨਕ ਮੂਰਖੁ ਏਕੁ ਤੂ ਅਵਰੁ ਭਲਾ ਸੈਸਾਰੁ॥ ਜਿਤੁ ਤਨਿ ਨਾਮੁ ਨ ਊਪਜੈ ਸੇ ਤਨ ਹੋਹਿ ਖੁਆਰ॥ ੪॥ ੧੩੨੮

ਪਹਿਲੀ ਪੰਕਤੀ ਵਿੱਚ ਗੁਰੂ ਨਾਨਕ ਜੀ, ਆਪਣੇਂ ਆਪ ਨੂੰ ਮੂਰਖ ਕਹਿੰਦੇ ਹਨ। ਅਤੇ ਦੂਸਰੀ ਪੰਕਤੀ ਵਿੱਚ ਸੰਸਾਰ ਨੂੰ ਮੂਰਖਾਂ ਵਾਲੀ ਮੱਤ ਦੇਂਦੇ ਹਨ, ਕਹਿੰਦੇ ਹਨ, ਕਿ ਨਾਮ ਜਪੋ! ਹੈ ਨਾਂ ਮੂਰਖਾਂ ਵਾਲੀ ਮੱਤ।

ਕਹਿੰਦੇ ਹਨ, ਜਿਸ ਤਨ ਦੇ ਅੰਦਰ ਨਾਮ ਉੱਗਿਆ (ਜੰਮਿਆਂ ਨਹੀਂ) ਨਹੀਂ ਉਹ ਖੂਆਰ (ਖਰਾਬ) ਹੋਣ ਗੇ।

(ਸੱਚ ਹੀ ਗੁਰੂ ਨਾਨਕ ਦੀ ਇਸ ਮੱਤ ਨੂੰ ਕੋਈ ਮੂਰਖ ਹੀ ਲਵੇ ਗਾ।)

ਗੁਰੂ ਜੀ ਝੂਠ ਨਹੀਂ ਕਹਿੰਦੇ,

ਆਪਣੇਂ ਅੰਦਰ ਝਾਤੀ ਮਾਰ ਕੇ ਵੇਖ ਲਵੋ। ਕੌਣ ਕਿਸੇ ਤੋਂ ਘੱਟ ਸਿਆਣਾਂ ਸਮਝਦਾ ਹੈ ਆਪਣੇਂ ਆਪ ਨੂੰ।

ਸਾਰਾ ਝਗੜਾ ਹੀ ਸਿਆਣਪ ਦਾ ਹੈ। ਹੋਰ ਕਿਸੇ ਦਾ ਵੱਟ ਬੰਨੇਂ ਦਾ ਕੋਈ ਝਗੜਾ ਨਹੀਂ ਹੈ।

ਗੁਰਮਤਿ ਦੇ ਰਾਹ ਵਿੱਚ ਸੱਭ ਤੋਂ ਵਡੀ ਰੁਕਾਵਟ ਅਕਲ ‘ਸਿਆਣਪ’ ਦੀ ਹੈ।

ਇਸੇ ਸਿਆਣਪ ਦੇ ਕਾਰਨ ਹੀ “ਮਛਲੀ’ ਪਕੜੀ ਗਈ।

“ਸਿਆਣਪ”

ਬਾਰੇ ਗੁਰੂ ਨਾਨਕ ਜੀ ਦਾ ਫਰਮਾਣ ਹੈ।

ਗੁਰਮਤਿ ਸਾਚੀ ਹੁਜਤਿ ਦੂਰਿ॥ ਬਹੁਤੁ ਸਿਆਣਪ ਲਾਗੈ ਧੂਰਿ॥

ਗੁਰਮੱਤ ਸੱਚੀ ਹੈ। ਪਰ ਅਸੀਂ ਸਿਆਣੇਂ ਬਣਦੇ ਹਾਂ, ਅਸੀਂ ਹੁੱਜਤਾਂ ਕਰਦੇ ਹਾਂ।

ਹੁੱਜਤ: ਢੁੱਚਰਬਾਜ਼ੀ, ਦਲੀਲਬਾਜ਼ੀ, ਤਰਕ, ਸ਼ੰਕਾ, ਨਕਲਾਂ,

(ਇਹਨਾਂ ਚੀਜਾਂ/ਗੱਲਾਂ ਤੋਂ ਹੀ ਸਾਰਾ ਝਗੜਾ ਪੈਦਾ ਹੁੰਦਾ ਹੈ)

ਨਤੀਜਾ

ਬਹੁਤੁ ਸਿਆਣਪ ਲਾਗੈ ਧੁਰਿ॥

ਜਿਹੜੇ ਇਸ ਕੰਮ ਵਿੱਚ ਬਹੁਤੇ ਸਿਆਣੇਂ (ਅਤਿ ਸਿਆਣੀ) ਹਨ’ “ਲਾਗੈ ਧੁਰ” (ਉਹਨਾਂ ਦੇ ਸਿਰ ਵਿਚ) ਸਵਾਹ ਪੈਂਦੀ ਹੈ।

ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਹੀ ਪੰਨੇਂ ਤੇ ਸਮਝਾਉਂਦੇ ਹਨ।

ਸਹਸ ਸਿਆਣਪਾ ਲਖ ਹੋਹਿ ਤ ਇੱਕ ਨ ਚਲੈ ਨਾਲਿ॥ ਪਨਾਂ

ਅਗੇ ਗੁਰੂ ਨਾਨਕ ਜੀ ਦੱਸਦੇ ਹਨ।

ਬੁਧੀ ਬਾਜੀ ਉਪਜੈ ਚਾਉ॥ ਸਹਸ ਸਿਆਣਪ ਪਵੈ ਨ ਤਾਉ॥ ਨਾਨਕ ਮਨਮੁਖਿ ਬੋਲਣੁ ਵਾਉ॥ ਅੰਧਾ ਅਖਰੁ ਵਾਉ ਦੁਆਉ॥ ੩ ੧੫੧

ਬੁਧੀ ਬਾਜੀ ਉਪਜੈ ਚਾਉ॥

ਬੁੱਧੀ ਨਾਲ ਸੰਸਾਰਕ ਖੇਡਾਂ, ਜਿਵੇਂ ਕੇ, ਧਨ ਦੌਲਤ, ਪਹਿਨਣ ਖਾਣ, ਵਿਦਿਆ ਅਕਲ, ਚਤੁਰਾਈਆਂ, ਨਾਮ ਵਰੀ, ਇਜ਼ਤ ਸ਼ੋਹਰਤ, ਅਤੇ, ਹੋਰ ਹੋਰ ਦੁਨੀਆਂ ਦੇ ਕਾਰਾਂ ਵਿਹਾਰਾਂ, ਵਿੱਚ ਰੀਝਦਾ ਹੈ, ਖੁਸ਼ ਹੁੰਦਾ ਹੈ। ਇਹ ਸੱਭ ਸੰਸਾਰੀ ਚੀਜਾਂ, ਮੱਛਲੀ ਨੂੰ ਸੰਸਾਰ ਦੇ ਜਾਲ ਵਿੱਚ ਫਸਾਉਣ ਵਾਲੀਆਂ ਹਨ।

ਬਾਜੀ- ਸੰਸਾਰ ਦੀ ਖੇਡ

ਸਹਸ ਸਿਆਣਪ ਪਵੈ ਨ ਤਾਉ॥

ਲੱਖਾਂ ਹੀ ਸਿਆਣਪਾਂ ਕਰ ਲਵੋ, ਸੰਸਾਰਿਕ ਵਸਤਾਂ ਤਾਂ ਮਿਲ ਜਾਣਗੀਆਂ।

ਪਰ ਪ੍ਰਭੂ ਦੇ ਘਰ ਜਾਣ ਦਾ (ਤਾੳ) (ਜੁਗਤ) (ਤਪ) (ਤਰੀਕਾ) ਨਹੀਂ ਮਿਲੇ ਗਾ।

ਨਾਨਕ ਮਨਮੁਖਿ ਬੋਲਣੁ ਵਾਉ॥

ਮਨਮੁਖ ਕੌਣ ਹਨ।

ਮਨਮੁਖ ਉਹ ਹਨ, ਜੋ ਆਪਣੇਂ ਮਨ ਦੀ ਮੱਤ ਨੂੰ ਬਾਣੀਂ ਨਾਲੋਂ ਊਪਰ ਸਮਝਦੇ ਹਨ। ਅਤੇ ਬਾਣੀਂ ਨਾਲ ਹੁੱਜਤਾਂ ਕਰਦੇ ਹਨ।

ਉਹ ਐਨਾਂ ਵੀ ਨਹੀਂ ਸਮਝਦੇ, ਕਿ ਜਿਹੜੀ ਹੁੱਜਤ ਅਸੀਂ, ਅਸੀਂ ਆਪਣੇਂ ਵਿਰੋਧੀ ਵਿਚਾਰਾਂ ਵਾਲਿਆਂ ਨਾਲ ਕਰ ਰਹੇ ਹਾਂ। ਅਸਲ ਵਿੱਚ ਉਹ ਹੁੱਜਤ ਅਸੀਂ ਗੁਰਬਾਣੀਂ ਜਾਂ ਗਰੂਆਂ ਨਾਲ ਕਰ ਰਹੇ ਹਾਂ।

ਗੁਰੂ ਨਾਨਕ ਜੀ ਕਹਿੰਦੇ ਹਨ।

ਮਨਮੁਖ ਬੰਦੇ ਦਾ ਬੋਲਣਾਂ, (ਬੋਲਣੁ ਵਾਉ) (ਬ੍ਰਿਥਾ) (ਵਿਅਰਥ) (ਫਜ਼ੂਲ) ਹੀ ਜਾਂਦਾ/ਹੁੰਦਾ ਹੈ।

ਅੰਧਾ ਅਖਰੁ ਵਾਉ ਦੁਆਉ॥ ੩

ਬਹੁਤਾ ਸਿਆਣਾਂ, ਦੁਨੀਆਂ ਵਾਸਤੇ ਸੁਜਾਖਾ ਹੋਵੇ ਗਾ, ਪਰ ਗੁਰਮਤਿ ਅਨੂੰਸਾਰ ਉਹ ਅੰਨਾਂ ਅੰਧਾ ਅਖਰੁ ਹੁੰਦਾ ਹੈ,

ਉਹ ਵਾਉ ਦੁਆਉ॥ ਊਲ ਜਲੂਲ ਬੋਲਦਾ ਹੈ।

ਸਲੋਕ ਮਃ ੩॥ ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ॥

ਆਪੁ ਛੋਡਿ ਸਰਣਾਇ ਪਵੈ ਮੰਨਿ ਲਏ ਰਜਾਇ॥ ੧੨੫੧

ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ॥

ਗੁਰੂ ਅਮਰ ਦਾਸ ਜੀ ਮਹਾਂਰਾਜ ਜੀ ਫਰਮਾਉਂਦੇ ਹਨ।

ਉਹ ਪ੍ਰਮਾਤਮਾਂ ਅਮਰ ਹੈ। ਉਹ ਬੜਾ ਹੀ ਬੇ-ਪ੍ਰਵਾਹ ਹੈ।

ਇਥੇ ਤਾਂ ਅਸੀਂ ਇੱਕ ਦੂਜੇ ਨਾਲ ਹੁੱਜਤਾਂ, ਢੁੱਚਰਾਂ, ਦਲੀਲ ਬਾਜੀਆਂ, ਚਤੁਰਾਈਆਂ ਕਰ ਕਰ ਕੇ ਲੜਦੇ ਝਗੜਦੇ ਹਾਂ।

ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ

ਪਰ ਹਰੀ ਪ੍ਰਮਾਤਮਾਂ ਨਾਲ ਕੋਈ ਸਿਆਣਪ ਅਤੇ ਢੁੱਚਰਬਾਜ਼ੀ ਨਹੀਂ ਚੱਲਣੀਂ।

ਆਪੁ ਛੋਡਿ ਸਰਣਾਇ ਪਵੈ ਮੰਨਿ ਲਏ ਰਜਾਇ॥

ਉਸ ਹਰੀ ਅਗੇ ਤਾਂ, ਢੁੱਚਰਾਂ, ਬੁੱਧ ਸਿਆਣਪ, ਚਤੁਰਾਈ, ਆਦਿ ਛੱਡ ਕੇ, ਆਪਣਾਂ ਆਪਾਂ ਵੀ ਛੱਡ ਕੇ, ਉਸ ਦੀ ਰਜ਼ਾ ਮੰਨਣ ਵਿੱਚ ਹੀ ਭਲਾਈ ਹੈ।

ਜਿਸੁ ਠਾਕੁਰ ਸਿਉ ਨਾਹੀ ਚਾਰਾ॥ ਤਾ ਕਉ ਕੀਜੈ ਸਦ ਨਮਸਕਾਰਾ॥

ਗੁਰੂ ਨਾਨਕ ਜੀ ਅੱਗੇ ਦੱਸਦੇ ਹਨ

ਪੜਿ ਪੜਿ ਭੂਲਹਿ ਚੋਟਾ ਖਾਹਿ॥ ਬਹੁਤੁ ਸਿਆਣਪ ਆਵਹਿ ਜਾਹਿ॥

ਆਪਣੀਂ ਬੁੱਧੀ ਅਤੇ ਸਿਆਣਪ ਨਾਲ, ਜਿੰਨਾਂ ਵੀ ਪੜ੍ਹੇ ਗਾ, ਜਿੰਨੀਆਂ ਵੀ ਵਿਚਾਰਾਂ ਕਰੇ ਗਾ,

ਉਨਾਂ ਹੀ ਹੋਰ ਭੁੱਲਦਾ ਜਾਵੇ ਗਾ।

ਅਗਲੀਆਂ ਦੋ ਪੰਕਤੀਆਂ ਨੂੰ ਦੁਬਾਰਾ ਵਿਚਾਰਦੇ ਹਾਂ

ਬਹੁਤੁ ਸਿਆਣਪ ਆਵਹਿ ਜਾਹਿ

ਬਹੁਤੁ ਸਿਆਣਪ ਜਮ ਕਾ ਭਉ ਬਿਆਪੈ॥

ਬਹੁਤੁ ਸਿਆਣਪ ਬਹੁਤਾ ਸਿਆਣਾਂ, ਆਵਹਿ ਜਾਹਿ ਆਵੇਗਾ ਜਾਵੇਗਾ (ਜੰਮੇਂ ਗਾ, ਮਰੇ ਗਾ) (ਜੂਨਾਂ ਵਿੱਚ ਧੱਕੇ ਖਾਵੇਗਾ)

ਬਹੁਤੁ ਸਿਆਣਪ ਬਹੁਤੇ ਸਿਆਣੇਂ ਨੂੰ ਜਮ ਕਾ ਭਉ ਬਿਆਪੈ॥ ਜਮ ਪਕੜ ਲੈਣ ਗੇ।

(੧) ਕੀ ਕੋਈ ਬਾਣੀਂ ਨੂੰ ਮੰਨੇਂਗਾ, ਕੇ ਸੱਚਮੁਚ ਹੀ ਜਿਹੜੇ ਬਹੁਤੇ ਸਿਆਣੇਂ ਹਨ, ਉਹ ਆਉਣ ਗੇ ਜਾਣ ਗੇ, ਜਮਣਗੇ ਮਰਣ ਗੇ, ਜੂਨਾਂ ਵਿੱਚ ਜਾਣ ਗੇ,

ਅਤੇ

(੨), ਬਹੁਤੇ ਸਿਆਣੇਂ, ਜਮਾਂ ਦੇ ਹਵਾਲੇ ਹੋ ਜਾਣ ਗੇ। ਜਮ ਕਾ ਭਉ ਬਿਆਪੈ ਜਮ ਉਹਨਾਂ ਨੂੰ ਪਕੜ ਲੈਣ ਗੇ। ਜਮ ਮਾਰਨ ਗੇ ਡਰਾਉਣ ਗੇ। ਕੀ ਕੋਈ ਮੰਨੇਂ ਗਾ, ਕਿ ਬਾਣੀਂ ਸੱਚ ਕਹਿ ਰਹੀ ਹੈ।

ਜਮਾਂ ਅਤੇ ਆਵਾਗਉਣ ਨੂੰ ਅਸੀਂ ਮੰਨਦੇ ਨਹੀਂ, ਫਿਰ ਬਾਣੀਂ ਵਿੱਚ ਇਹਨਾਂ ਤੁਕਾਂ ਦਾ ਕੀ ਅਰਥ ਰਹਿ ਜਾਂਦਾ ਹੈ।

ਕੀ ਇਹ ਗੁਰਬਾਣੀਂ ਨੂੰ ਰੱਦ ਕਰ ਦਿੱਤਾ ਜਾਵੇ! ! ਬਾਣੀਂ ਦੀ ਇਸ ਗੱਲ ਤੋਂ ਇਨਕਾਰੀ ਹੋਣਾਂ, ਕੀ ਬਾਣੀ ਨੂੰ ਰੱਦ ਕਰਨਾਂ ਨਹੀਂ ਹੈ।

ਇਸੇ ਤਰਾਂ ਹੋਰ ਵੀ ਤਕਰੀਬਨ ਸਾਰੀ ਬਾਣੀਂ ਦਾ ਹੀ ਇਹੀ ਹਾਲ ਹੈ।

ਨਿਮਰਤਾ ਸਹਿਤ ਬੇਨਤੀ,

ਪਾਠਕ ਵੀਰੋ ਗੁਰਬਾਣੀਂ ਵਿੱਚ ਸਿਆਣਪ (ਸਿਆਣੀ) ਦੀ ਇਹ ਜੋ ਗੱਲ ਆਈ ਹੈ। ਇਹ ਮਛਲੀ ਨਾਲ ਸਬੰਧਿਤ ਹੈ। ਅਤੇ ਗੁਰੂ ਨਾਨਕ ਜੀ ਨੇਂ ‘ਮਛਲੀ’ ਸਾਨੂੰ ਜੀਵਾਂ ਨੂੰ ਆਖਿਆ ਹੈ। ਇਸ ਵਾਸਤੇ ਇਹ “ਸਿਆਣਪ” ਦਾ ਵਿਸ਼ਾ ਵੀ ਇਸ ਮਾਸ ਦੇ ਵਿਸ਼ੇ ਨਾਲ ਜੁੜ ਗਿਆ ਹੈ। ਕਿਸੇ ਇੱਕ ਪੰਕਤੀ ਦੇ ਅਰਥ ਨੂੰ ਸਮਝਣ ਵਾਸਤੇ ਪੂਰੇ ਸ਼ਬਦ ਦੀ ਵਿਚਾਰ ਜਰੂਰੀ ਹੈ।

ਅਗਰ ਅਸੀਂ ਬਾਣੀਂ ਨੂੰ ਸੱਚ ਦਾ ਰਾਹ ਮੰਨਦੇ ਹਾਂ, ਉਸ ਰਾਹ ਤੇ ਅੱਖਾਂ ਬੰਦ ਕਰਕੇ, ਭਾਵ ਆਪਣੀਂ ਸਿਆਣਪ ਛੱਡ ਕੇ ਤੁਰੇ ਜਾਉ। ਜਿਧਰ ਨੂੰ ਬਾਣੀਂ ਤੁਰੀ ਜਾਂਦੀ ਹੈ, ਮਗਰ ਮਗਰ ਤੁਰੇ ਜਾਉ। ਪਰ ਸਾਨੂੰ ਬਾਣੀਂ ਤੇ “ਵਿਸਾਹੁ” (ਭਰੋਸਾ) ਹੀ ਨਹੀਂ ਹੈ। ਬਾਣੀਂ ਤੇ ਇਤਬਾਰ ਹੀ ਨਹੀਂ ਹੈ। ਅਸੀਂ ਬਾਣੀਂ ਨੂੰ ਆਪਣੇਂ ਮਗਰ ਤੋਰਨਾਂ ਚਾਹੁਂਦੇ ਹਾਂ। ਅਤੇ ਸਾਰੇ ਹੀ ਬਾਣੀਂ ਨੂੰ ਆਪਣੇਂ ਮਗਰ ਤੋਰਦੇ ਹਨ। ਇਸ ਦੀ ਜੇ ਮਿਸਾਲ ਦੇਈਏ ਲੇਖ ਹੋਰ ਵੀ ਬਹੁਤ ਲੰਬਾ ਅਤੇ ਬੋਰ ਕਰਨ ਵਾਲਾ ਬਣ ਜਾਏ ਗਾ।

ਬਾਣੀਂ ਦੇ ਪਿੱਛੇ ਕਿਵੇਂ ਤੁਰਨਾਂ ਹੈ।

ਇਹ ਲੇਖ ਲੜੀ ਦਾ ਮੁੱਖ ਵਿਸ਼ਾ ਸੀ ਮਾਸ ਦਾ

ਪਰ ਮਾਸ ਦੇ ਝਗੜੇ ਨੂੰ ਹੱਲ ਕਰਨ ਵਾਸਤੇ ਗੁਰਬਾਣੀਂ ਨੇਂ ਸਾਨੂੰ ਹੋਰ ਵੀ ਅਨੇਕਾਂ ਕਿਸਮ ਦਾ ਗਿਆਨ ਦਿੱਤਾ। ਹੋਰ ਵੀ ਕਈ ਤਰਾਂ ਦੇ ਪਰਮਾਣ ਜਾਂ ਤਰਕ ਦਿੱਤੇ, ਸਾਨੂੰ ਗੁਰਬਾਣੀਂ ਨੇਂ। ਜੇ ਅਸੀਂ ਇਸ ਵਿਸ਼ੇ ਨਾਲ ਸਬੰਧਿਤ, ਉਹਨਾਂ ਪਰਮਾਣਾਂ ਨੂੰ ਨਹੀਂ ਮੰਨਦੇ, ਭਾਵ ਸਾਰੀ ਬਾਣੀਂ ਨੂੰ ਨਹੀਂ ਮੰਨਦੇ, ਤਾਂ ਇਕਾ ਦੁਕਾ ਪੰਕਤੀਆਂ ਦੀ ਵਿਚਾਰ ਕਰ ਕੇ, ਮਾਸ ਦਾ ਝਗੜਾ ਕਦੇ ਵੀ ਹੱਲ ਨਹੀਂ ਹੋ ਸੱਕਦਾ।

ਗੁਰਬਾਣੀਂ ਜਦ ਤੁਰਦੀ ਹੈ। ਜਾਂ ਜਦ ਅਸੀਂ ਗੁਰਬਾਣੀਂ ਦੇ ਮਗਰ ਤੁਰਦੇ ਹਾਂ ਤਾਂ, ਤਾਂ ਗੁਰਬਾਣੀਂ ਸਾਨੂੰ …ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ…ਗਿਆਨ ਦਾ ਰਸਤਾ ਦੱਸੀ ਜਾਂਦੀ ਹੈ। ਜੇ ਅਸੀਂ ਗੁਰਬਾਣੀਂ ਦੇ ਦੱਸੇ ਰਾਹ ਦੀ, ਕਿਸੇ ਇੱਕ ਵੀ ਨੁੱਕਰ ਤੇ, ਆਪਣੀਂ ਸਿਆਣਪ ਨਾਲ ਸ਼ੰਕਾ ਕਰ ਕੇ, ਅੜ (ਰੁਕ) ਜਾਂਦੇ ਹਾਂ, ਤਾਂ ਜਦ ਤੱਕ ਅਸੀਂ ਉਸ ਨੁੱਕਰ ਨੂੰ ਪਾਰ ਨਹੀਂ ਕਰਦੇ, ਗੁਰਬਾਣੀਂ ਦਾ ਅਗਲਾ ਰਸਤਾ ਸਾਡੇ ਵਾਸਤੇ ਹਮੇਸ਼ਾ ਲਈ ਬੰਦ ਹੋ ਜਾਂਦਾ ਹੈ।

ਗੁਰਬਾਣੀਂ ਦੇ ਰਸਤੇ ਦੀ ਨੁੱਕਰ ਕੀ ਹੈ?

ਗੁਰਬਾਣੀਂ ਦੇ ਰਸਤੇ ਦੀ ਨੁੱਕਰ (ਰੁਕਾਵਟ) ਇਹ ਹੈ, ਕਿ ਬਾਣੀਂ ਪੱੜ੍ਹਦੇ ਸਮੇਂ ਜਾਂ ਬਾਣੀਂ ਦੀ ਵਿਚਾਰ ਕਰਦੇ ਸਮੇਂ ਬਾਣੀਂ ਦੇ ਕਿਸੇ ਵੀ ਸ਼ਬਦ ਜਾਂ ਪੰਕਤੀ ਵਿਚ,

ਹਰੀ, ਪ੍ਰਮਾਤਮਾਂ, ਉਅੰਕਾਰ, ਆਤਮਾਂ, ਧਰਮਰਾਜ, ਜਮ, ਜਮਰਾਜ, ਜਮਕਾਲ, ਨਰਕ, ਸੁਰਗ, ਆਵਾਗਉਣ, ਪੁਨਰ ਜਨਮ, ਕਰਮ, ਫਲ, ਭੁਗਤਾਨ, ਕਰਮਾਂ ਦੀ ਸਜਾ, ਜੂਨਾਂ, ਜੰਮਣ ਮਰਨ, ਆਉਣ ਜਾਣ, ਕਿੱਥੋਂ ਆਇਆ, ਕਿੱਥੇ ਜਾਣਾਂ, ਮੁਕਤੀ, ਮਾਇਆ, ਬ੍ਰਹਮਾਂ, ਬਿਸ਼ਨ, ਮਹੇਸ਼, ਦੇਵੀ ਦੇਵਤੇ, ਸੁਰ, ਨਰ, ਭੁਤ-ਪ੍ਰੇਤ, ਵੇਦ, ਸ਼ਾਸਤਰ, ਪੁਰਾਣ, ਕੁਰਾਣ, ਆਦਿ. . ਆਦਿ. . । ਅਤੇ ਅਜੇਹੀਆਂ ਹੋਰ ਵੀ ਅਨੇਕਾਂ ਗੱਲਾਂ, ਦਾ ਜਦ ਜਿਕਰ ਆ ਜਾਂਦਾ ਹੈ, ਤਾਂ ਅਸੀਂ ਉਥੇ ਅੜ ਜਾਂਦੇ ਹਾਂ। ਇਹ ਸਾਰੀਆਂ ਨੁੱਕਰਾਂ ਹੀ ਨੁਕਰਾਂ ਹਨ।

ਬੇਸ਼ੱਕ ਇਹਨਾਂ ਰੁਕਾਵਟਾਂ ਨੁੱਕਰਾਂ ਨੂੰ ਮੰਨਣਾ, (ਸਰਧਾ ਲਿਆਉਣੀ) ਨਹੀਂ ਹੈ,

ਕੋਈ ਗਲਤ ਨਾਂ ਸਮਝੇ (ਦਾਸ ਨੂੰ ਇਹਨਾਂ ਨੁਕਰਾਂ ਵਿਚੋਂ, (ਜਿੰਨ੍ਹਾਂ ਵਿਚੋਂ ਬਹੁਤਿਆਂ ਨੂੰ ਵਿਦਵਾਨ ਵੀ ਨਕਾਰਦੇ ਹਨ) ਕਿਸੇ ਇੱਕ ਵਿੱਚ ਵੀ, ਇੱਕ ਰੱਤੀ ਭਰ ਦਾ, ਖਰਬਵਾਂ ਹਿੱਸਾ ਵੀ, ਕੋਈ ਦਿਲਚੱਸਪੀ ਨਹੀਂ ਰਹਿ ਗਈ ਹੈ, ਪਰ ਸਮਝਾਉਣ ਵਾਸਤੇ ਇਹਨਾਂ ਦਾ ਜਿਕਰ ਕਰਨਾਂ ਪੈਦਾ ਹੈ,)

ਸੋ ਸਾਡੇ ਰਸਤੇ ਵਿੱਚ ਆਉਣ ਵਾਲੇ ਇਹਨਾਂ ਟੋਇਆਂ ਤੋਂ ਬਚਣ ਵਾਸਤੇ ਇਹਨਾਂ ਟੋਇਆਂ ਦੀ, ਜਾਣਕਾਰੀ ਤਾਂ ਹੋਣੀਂ ਚਾਹੀਦੀ ਹੈ। ਜੇ ਸਾਡੇ ਰਸਤੇ ਵਿੱਚ ਕੋਈ ਟੋਇਆ ਹੋਵੇ। ਅਤੇ ਅਸੀਂ ਇਹ ਕਹਿ ਕੇ ਕਿ ‘ਕੋਈ ਟੋਇਆ ਨਹੀਂ ਹੁੰਦਾ’ ਅੱਖਾਂ ਬੰਦ ਕਰ ਕੇ ਸਿੱਧੇ ਤੁਰੇ ਜਾਈਏ, ਤਾਂ ਟੋਇ ਵਿਚ, ਡਿੱਗਾਂ ਗੇ ਹੀ ਡਿੱਗਾਂ ਗੇ।

ਗੁਰਬਾਣੀਂ ਸਾਨੂੰ ਇਹਨਾਂ ਟੋਇਆਂ (ਆਵਾਗਉਣ, ਜਮਾਂ, ਧਰਮਰਾਜ, ਆਦੀ) ਤੋਂ ਬਚਣ ਵਾਸਤੇ ਸਿਖਿਆ ਦੇਂਦੀ ਹੈ। (ਇਹਨਾਂ ਦੀ ਮਾਨਤਾਂ (ਆਸਥਾ) ਵਿੱਚ ਨਹੀਂ ਪਾਉਂਦੀ

ਪਰ ਜੇ ਗੁਰਬਾਣੀਂ ਦੀ ਗੱਲ ਨੂੰ ਅਸੀਂ, ਅੱਗੋਂ ਇਹ ਕਹਿ ਕੇ ਨਕਾਰ ਦੇਈਏ, ਕਿ ਤੂੰ ਝੂਠ ਕਹਿ ਰਹੀ ਹੈਂ, ਕੋਈ ਟੋਇਆ ਹੁੰਦਾ ਹੀ ਨਹੀਂ ਹੈ, ਕੋਈ ਲੋੜ ਨਹੀਂ ਸਾਨੂੰ ਇਹਨਾਂ ਤੋਂ ਬਚਾਅ ਕਰਨ ਦੀ। ਤੇਰੇ ਕਹੇ ਅਸੀਂ ਇਹਨਾਂ ਟੋਇਆ ਦੀ ਗੱਲ ਹੀ ਕਿਉਂ ਮੰਨੀਏਂ। ਤਾਂ ਇਸ ਦਾ ਨਤੀਜਾ, ਤਾਂ ਉਹਨਾਂ ਨੂੰ ਦਸੀਏ, ਜੇ ਕੋਈ, ਨਿਆਣਾਂ ਹੋਵੇ। ਇਥੇ ਤਾਂ ਸਾਰੇ ਹੀ ਸਿਆਣੇਂ ਹਨ।

ਇਹ ਸਾਰੇ ਟੋਇ ਹਰੀ ਨੇਂ ਆਪ ਬਨਾਇ ਹਨ, (ਇਹਨਾਂ ਨੂੰ ਬਨਾਉੇਣ ਦਾ ਕੋਈ ਤਾਂ ਮਕਸਦ ਜਰੂਰ ਹੋਵੇ ਗਾ ਹਰੀ ਦਾ) ਇਹ ਹਰੀ ਦਾ ਹੀ ਰੂਪ ਹੈ,

ਸਿਰਫ ਮਾਤਰ, ਇਹ ਕਹਿਣ ਨਾਲ, ਕੇ ਕੋਈ ਟੋਇ ਨਹੀਂ ਹੁੰਦੇ, ਅਸੀਂ, ਇਹਨਾਂ ਦੀ ਹੋਂਦ ਨੂੰ ਨਹੀਂ ਮੰਨਦੇ, ਤਾਂ ਇਸ ਤਰਾਂ ਇਹਨਾਂ ਟੋਇਆਂ ਤੋਂ ਬਚਾਅ ਨਹੀਂ ਹੋ ਸੱਕਦਾ। ਜੇ ਹਰੀ ਦੀ ਮੌਜ ਹੀ ਸਾਨੂੰ ਟੋਇਆਂ ਵਿੱਚ ਸੁੱਟਣ ਦੀ ਹੋਵੇ, ਤਾਂ ਕਿਸ ਦੀ ਤਾਕਤ ਹੈ, ਕੇ ਹਰੀ ਦੇ ਬਨਾਏ ਟੋਇਆਂ ਵਿਚੋਂ ਬਚ ਸਕੇ।

ਗੁਰਬਾਣੀ ਦੇ ਕਹੇ ਨੂੰ ਨਾਂ ਮੰਨਣਾਂ, ਇਹ ਵੀ ਹਰੀ ਦੀ ਮੌਜ ਹੈ।

ਜੇ ਉਹ ਮਾਸ ਖਾਣ ਵਾਲਿਆਂ ਨੂੰ ਘਾਹ, ਅਤੇ ਘਾਹ ਖਾਣ ਵਾਲਿਆਂ ਨੂੰ ਮਾਸ ਖਵਾ ਸੱਕਦਾ ਹੈ ਤਾਂ ਕੀ ਉਹ ਸਾਨੂੰ ਇਹਨਾਂ ਟੋਇਆਂ ਵਿੱਚ ਨਹੀਂ ਸੁੱਟ ਸੱਕਦਾ, ਅਤੇ ਟੋਇਆਂ ਵਿੱਚ ਡਿੱਗਿਆਂ ਹੋਇਆਂ ਨੂੰ, ਕੀ ਉਹ ਬਾਹਰ ਨਹੀਂ ਕੱਢ ਸੱਕਦਾ। ਇਹੀ ਤਾਂ ਉਸ ਦੇ ਖੇਲ ਦਾ ਇੱਕ ਹਿੱਸਾ ਹੈ। ਹਰੀ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ।

ਹਰੀ ਦੇ ਇਸ ਖੇਲ ਨੂੰ, ਅੱਗੇ ਬਾਣੀਂ ਦੀਆਂ ਕੁੱਝ ਸਤਰਾਂ ਪੜ੍ਹ ਕੇ ਵੇਖੋ ਤੇ ਸਮਝੋ।

ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ॥ ੨॥ ਜੀਅ ਜੰਤ ਸਭਿ ਤੁਧੁ ਉਪਾਏ॥ ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ॥ ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ॥ ੩॥ ੧੦੩

,

ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ॥ ੧੩੮॥

,

ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥ ੨॥

,

ਆਪੇ ਖੇਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ॥ ੩॥

,

ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ॥ ੨॥

,

ਪਉੜੀ॥ ਖੇਲਤ ਖੇਲਤ ਆਇਓ ਅਨਿਕ ਜੋਨਿ ਦੁਖ ਪਾਇ॥ ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਇ॥ ੨੬੧

* *

ਨਹੀਂ ਅਸੀਂ ਨਹੀਂ ਮੰਨਦੇ, ਬਾਣੀਂ ਦੀਆਂ ਇਹ ਗੱਲਾਂ ਇਹ ਕਹਿ ਕੇ, ਅਸੀਂ, ਹਰੀ ਤੇ ਕਿਹੜਾ ਅਹਿਸਾਨ ਕਰ ਲਵਾਂ ਗੇ। ਜਾਂ ਇਹ ਕੀ ਉਪਾਉ ਹੈ।

,

ਹਰੀ ਇਹਨਾਂ ਟੋਇਆਂ ਤੋਂ ਬਚਾਉ ਜਾਂ ਛੁੱਟਣ ਦੀ ਕੀਮਤ ਮੰਗਦਾ ਹੈ।

ਕੀ ਕੀਮਤ ਮੰਗਦਾ ਹੈ ਹਰੀ, ਅੱਗੇ ਪੜ੍ਹੋ

ਨਾਨਕ ਸਿਰੁ ਦੇ ਛੂਟੀਐ ਦਰਗਹ ਪਤਿ ਪਾਏ॥ ੮॥ ਮ: ੧ ੪੨੧

ਹਰੀ ਸਿਰ ਮੰਗਦਾ ਹੈ। ਹਰੀ ਕਹਿੰਦਾ ਹੈ, ਪਹਿਲੇ ਸਿਰ ਦਿਉ ਤਾਂ ਛੱਡਾਂ ਗਾ।

ਹੁਣ ਸਿਰ ਕੌਣ ਦੇਵੇ।

ਨਾਨਕ ਸਿਰੁ ਦੇ ਛੁਟੀਐ ਮਨਿ ਤਨਿ ਸਾਚਾ ਸੋਇ॥ ੪ ਮ: ੧ ੯੯੨

ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥ ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ॥ ੧ ਮ: ੧ ੫੫੮

ਵਿਡਾਣਾ ਦਾ ਅਰਥ ਹੈ,

ਅਸਚਰਜ, ਉਪਰਾ, ਬੇਗਾਨਾਂ, ਹੈਰਾਨੀਂਜਨਕ, ਵਿਡਾਣ, ਵੱਡਾ ਵਿਡੰਬਣ,

ਜਾ ਸਹੁ ਭਇਆ ਵਿਡਾਣਾ

ਸਹੁ ਬੇਗਾਨਾਂ ਹੋ ਚੁਕਾ ਹੈ

ਉਹ ਕਿਸੇ ਦਾ ਲਿਹਾਜ ਨਹੀਂ ਕਰਦਾ, ਉਹ ਤਾਂ ਸਿਰਫ ਸਿਰ ਲੈ ਕੇ ਹੀ ਮੰਨਦਾ ਹੈ

ਕੀ ਕੋਈ ਇਹ ਕੀਮਤ ਦੇ ਸੱਕਦਾ ਹੈ? …ਨਹੀਂ

ਦੂਜਿਆਂ ਦਾ ਸਿਰ ਵੱਢ ਕੇ ਮਾਸ ਖਾਣਾਂ ਸੌਖਾ ਹੈ।

ਪਰ ਕੌਣ ਮੰਨਦਾ ਹੈ ਬਾਣੀਂ ਨੂੰ

ਜਦ ਤੱਕ ਅਸੀਂ ਇਹ ਸਾਰੀਆਂ ਹੀ ਨੁਕਰਾਂ ਨੂੰ ਪਾਰ ਨਹੀਂ ਕਰ ਜਾਂਦੇ। ਭਾਵ ਜਦ ਤੱਕ ਸਾਨੂੰ ਇਹਨਾਂ ਸੱਭ ਦਾ ਪੂਰਨ ਗਿਆਨ ਨਹੀਂ ਹੋ ਜਾਂਦਾ। ਤੱਦ ਤੱਕ ਸਾਡੇ ਵਾਸਤੇ ਗੁਰਬਾਣੀਂ ਦਾ ਅਗਲਾ ਰਾਹ ਬੰਦ ਹੈ।

(ਇਸੇ ਵਾਸਤੇ ਹੀ ਮਾਸ ਵਰਗੇ ਝਗੜੇ, ਸਾਡੇ ਵਿੱਚ ਅਜੇ ਤੱਕ ਲਮਕਦੇ ਫਿਰਦੇ ਹਨ, ਕਿਉਂ ਕੇ ਸਾਨੂੰ ਰਾਹ ਨਹੀਂ ਮਿਲਦਾ)

ਭਾਵ ਜੇ ਸਾਡੇ ਮਨ ਵਿੱਚ ਇੱਕ ਵੀ ਸ਼ੰਕਾ ਬਾਕੀ ਰਹਿ ਜਾਵੇ, ਤਾਂ ਬਾਣੀਂ ਦਾ ਕੀ ਫਾਇਦਾ। ਪਰ ਸਾਡੇ ਮਨ ਵਿੱਚ ਤਾਂ ਇਹਨਾਂ ਸਾਰਿਆ ਬਾਰੇ ਸ਼ੰਕੇ ਹੀ ਸ਼ੰਕੇ ਹਨ, ਸਾਡੇ ਮਨ ਵਿਚੋਂ ਤਾਂ ਅਜੇ ਇੱਕ ਇਹ ਸ਼ੰਕਾ ਹੀ ਨਹੀਂ ਨਿਕਲਿਆ ਕੇ ਮਾਸ ਖਾਇਆ ਜਾਏ ਜਾਂ ਨਾਂ। ਕੀ ਇਸ ਵਿੱਚ ਬਾਣੀਂ ਦਾ ਦੋਸ਼ ਹੈ।

ਆਤਮਾਂ ਦਾ ਵੀ ਝਗੜਾ ਹੈ। ਕੋਈ ਮੰਨਦਾ ਹੈ ਕੋਈ ਨਹੀਂ ਮੰਨਦਾ।

ਜਿਵੇਂ ਕਿ ਬਾਣੀਂ ਸਾਬਤ ਕਰ ਚੁਕੀ ਹੈ, ਕਿ ਮਾਸ ਖਾਣ ਵਾਲੇ ਅਤੇ ਮਾਸ ਦੇ ਵਿਰੋਧੀ ਦੋਨੋਂ ਹੀ ਮੂਰਖ ਹਨ। ਭਾਵ ਦੋਨੋਂ ਹੀ ਭੁੱਲੇ ਹੋਇ ਹਨ। ਇਸੇ ਤਰਾਂ ਆਤਮਾਂ ਨੂੰ ਮੰਨਣ ਵਾਲੇ ਅਤੇ ਆਤਮਾਂ ਨੂੰ ਨਕਾਰਨ ਵਾਲੇ ਵੀ ਦੋਨੋਂ ਹੀ

ਭੁੱਲੇ ਹੋਏ ਵੀ ਹੋ ਸਕਦੇ ਹਨ,

(ਵੈਸੇ ਦਾਸ ਆਤਮਾਂ ਨੂੰ ਗੁਰਬਾਣੀਂ ਦੇ ਕਹੇ ਅਨਸਾਰ ਹੀ ਮੰਨਦਾ ਹੈ)

ਜਮਾਂ, ਜੂਨਾਂ, ਆਵਾਗਉਣ, ਆਦੀ ਨੂੰ ਮੰਨਣ ਵਾਲੇ ਵੀ, ਅਤੇ ਨਾਂ ਮੰਨਣ ਵਾਲੇ ਵੀ ਦੋਨੋਂ ਹੀ ਭੁੱਲੇ ਹੋਇ ਹੋ ਸੱਕਦੇ ਹਨ।

ਕਿਉਂ ਕੇ ਆਵਾਗਉਣ ਨੂੰ ਤਾਂ ਬ੍ਰਾਹਮਣ ਵੀ ਮੰਨਦੇ ਸਨ/ਹਨ।

ਉਹਨਾਂ ਨੂੰ ਕੀ ਫਾਇਦਾ ਹੋਇਆ।

ਇਸ ਵਾਸਤੇ ਜਮਾਂ, ਜੂਨਾਂ, ਆਵਾਗਉਣ, ਆਦੀ ਨੂੰ ਮੰਨਣ ਵਾਲੇ ਵੀ, ਪੂਰਨ ਗਿਅਨੀਂ ਨਹੀਂ ਹੋ ਸੱਕਦੇ।

ਮਾਸ ਵਾਂਗ ਇਹਨਾਂ ਸਭ ਦੀ ਸਚਾਈ ਵੀ ਕੁੱਝ ਹੋਰ ਹੈ।

ਸੱਭ ਫਜ਼ੂਲ ਦੇ ਝਗੜੇ ਹਨ।

ਐਨਾਂ ਕੁੱਝ ਲਿਖਣ ਤੇ ਪੜ੍ਹਨ ਦੇ ਬਾਵਜ਼ੂਦ ਵੀ ਕੀ ਸਾਰੇ ਇਹ ਮੰਨ ਜਾਣ ਗੇ, ਕਿ ਗਰਮਤਿ ਅਨੂੰਸਾਰ ਮਾਸ ਖਾਣਾਂ ਮਨ੍ਹਾਂ ਹੈ? ਕਦੇ ਵੀ ਨਹੀਂ।

ਫਿਰ ਵੀ ਮੰਨ ਲਵੋ, ਕਿ ਸੱਭ ਨੂੰ ਯਕੀਨ ਆ ਜਾਵੇ, ਕੇ ਗੁਰਮਤਿ ਅਨੂੰਸਾਰ ਮਾਸ ਖਾਣਾਂ ਮਨ੍ਹਾਂ ਹੈ, ਅਤੇ ਸਾਰੇ ਹੀ ਮਾਸ ਤਿਆਗ ਦੇਣ, ਤਾਂ ਫਿਰ ਵੀ ਕੀ ਹੋ ਜਾਵੇ ਗਾ।

ਇਸੇ ਤਰਾਂ ਅਗਰ ਸਾਰੇ ਹੀ ਆਤਮਾਂ ਨੂੰ ਸਵੀਕਾਰ ਕਰ ਲੈਣ, ਤਾਂ ਫਿਰ ਵੀ ਕੀ ਹੋ ਜਾਵੇ ਗਾ। ਜਾਂ ਕੀ ਫਾਇਦਾ।

ਆਤਮਾਂ ਨੂੰ ਤਾਂ, ਬ੍ਰਾਹਮਣ ਵੀ ਤਾਂ ਮੰਨਦੇ ਹੀ ਹਨ, ਇਹ ਗੱਲਾਂ ਪਰਾਲ (ਪਰਾਲੀ) (ਫਜੂਲ ਦਾ ਝਗੜਾ) ਹਨ।

ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ॥

ਅਸਲ ਗੱਲ ਕੁੱਝ ਹੋਰ ਹੈ। ਉਸ ਗੱਲ ਦੇ ਗਿਆਨ ਦੀ ਕੀਮਤ ਹੈ, ਸਿਰ ਦਾ ਮੁੱਲ, ਉਹ ਸਿਰ ਦੇ ਕੇ ਮਿਲਦਾ ਹੈ।

ਜੇ ਉਹ ਗਿਆਨ ਐਨਾਂ ਮਹਿੰਗਾ ਨਾਂ ਹੋਵੇ, ਫਿਰ ਤਾਂ ਸਾਰੇ ਹੀ ਖਰੀਦ ਲੈਣ, ਅਤੇ ਕੋਈ ਵੀ ਝਗੜਾ ਨਾਂ ਰਹੇ।

ਅਲੱਗ ਅਲੱਗ ਕਿਨੇਂ ਹੀ ਵਿਸ਼ੇ ਹਨ, ਜਿੰਨ੍ਹਾਂ ਦਾ ਕੇ ਝਗੜਾ ਹੈ। ਸਾਰੇ ਮਸਲਿਆਂ ਜਾਂ ਝਗੜਿਆਂ ਦਾ ਹੱਲ ਜਾਂ ਤਾਂ ਇਕੋ ਹੀ ਵਾਰੀਂ ਹੋਵੇ ਗਾ, ਜਾਂ ਕਿਸੇ ਇੱਕ ਵੀ ਝਗੜੇ ਦਾ ਹੱਲ ਕਦੇ ਵੀ ਨਹੀਂ ਹੋਵੇ ਗਾ, ਭਾਵੈ ਤਿੰਨ ਸਦੀਆਂ ਦੀ ਬਜਾਇ, ਤਿੰਨ ਸੌ ਸਦੀਆਂ ਝਗੜਦੇ ਰਹੀਏ।

ਕੋਈ ਕਹੇ ਗਾ ਮਾਸ ਖਾਣਾਂ ਚਾਹੀਦਾ ਹੈ, ਕੋਈ ਕਹੇਗਾ ਮਾਸ ਨਹੀਂ ਖਾਣਾਂ ਚਾਹੀਦਾ, ਇਹ ਝਗੜਾ ਇਵੇਂ ਹੀ ਚੱਲਦਾ ਰਹੇ ਗਾ।

ਨੁੱਕਰ ਜਾਂ (ਰੁਕਾਵਟ) ਦੀ ਇੱਕ ਮਿਸਾਲ:-

ਮਾਸ ਦੇ ਵਿਸ਼ੇ ਦੀ ਵਿਚਾਰ ਕਰਦੇ ਕਰਦੇ ਅਸੀਂ, ਮੇਵੇ, ਘਿਉ, ਗੁੜ, ਮੈਦਾ, ਮਾਸ, ਛੱਤੀ ਪ੍ਰਕਾਰ, ਕੀਮਤੀ ਕੱਪੜੇ ਗਹਿਣੇਂ, ਅਰਾਮ ਦਾਇਕ ਵਿਛੌਣੇ, ਅਤੇ ਸੁੰਦਰ ਇਸਤਰੀਆਂ ਦੇ ਭੋਗ ਬਿਲਾਸ, ਰਾਜਾ ਮਹਾਂਰਾਜਾ, ਲਸ਼ਕਰ ਫੋਜਾਂ, ਨਾਇਬ, ਅਹਿਲਕਾਰ, ਮੰਤਰੀ, ਨੌਕਰ ਸ਼ਾਹੀ, ਆਦਿ, ਦੀ ਵਿਚਾਰ ਵੀ ਨਾਲ ਨਾਲ ਹੀ ਕੀਤੀ ਸੀ।

ਸਾਨੂੰ ਸਮਝ ਨਹੀਂ ਸੀ, ਇਹਨਾਂ ਸੱਭ ਚੀਜਾਂ ਨੂੰ ਅਸੀਂ ਦਾਤਾਂ ਸਮਝਦੇ ਹਾਂ, ਪਰ ਗੁਰੂ ਨਾਨਕ ਜੀ ਨੇਂ ਇਹਨਾਂ ਦਾਤਾਂ ਦਾ, ਸਾਡੇ ਮਨ ਵਿਚੋਂ, ਇਹ ਸ਼ੰਕਾ ਕਢਿਆ…ਕੇ ਇਹ ਦਾਤਾਂ ਨਹੀਂ ਹਨ, ਇਹ ਮਹੁਰਾ ਹੈ। ਸ਼ੰਕਾ ਕਿਸੇ ਵੀ ਤਰਾਂ ਦਾ ਹੋਵੇ, ਇਹ ਨੁੱਕਰਾਂ (ਰੁਕਾਵਟ) ਜਾਂ (ਟੋਏ) ਹੀ ਹਨ।

ਅਸੀਂ ਇਹਨਾਂ ਨੁੱਕਰਾਂ ਨੂੰ ਮੰਨਣਾਂ (ਪੂਜਣਾਂ) ਨਹੀਂ ਹੈ। ਇਹ ਸਾਡੇ ਰਾਹ ਦੇ ਖੱਡੇ ਟੋਏ ਹਨ…ਪਰ ਇਹਨਾਂ ਖੱਡਿਆਂ ਟੋਇਆ ਦਾ ਸਾਨੂੰ ਗਿਆਨ ਹੋਣਾਂ ਚਾਹੀਦਾ ਹੈ। ਤਾਂ ਜੋ ਅਸੀਂ ਇਹਨਾਂ ਟੋਇਆਂ ਵਿੱਚ ਡਿੱਗਣ ਤੋਂ ਬਚ ਸਕੀਏ। ਜਿਵੇਂ ਕੇ ਅਸੀਂ, ਮਾਸ, ਮੱਛੀ ਅਤੇ ਛੱਤੀ ਪ੍ਰਕਾਰ. . ਆਦੀ ਦੇ ਟੋਇਆਂ ਵਿੱਚ ਡਿੱਗਣ ਤੋਂ ਬਚਣਾਂ ਹੈ।

ਦੂਜੀ ਮਿਸਾਲ:-

ਸਿਆਣਪ, ਨੂੰ ਅਸੀਂ ਸਾਰੇ ਬਹੁਤ ਚੰਗਾ ਸਮਝਦੇ ਹਾਂ। ਪਰ ਬਾਣੀਂ ਅਨੂੰਸਾਰ ‘ਸਿਆਣਪ’ ਵੀ ਨੁੱਕਰ, ਰੁਕਾਵਟ, ਜਾਂ ਟੋਇਆ ਹੈ।

ਜੇ ਤਾਂ ਗੁਰਬਾਣੀਂ ਨੂੰ ਮੰਨੀਏਂ, ਤਾਂ ਸਿਆਣਪ ਸੱਭ ਤੋਂ ਵੱਡਾ ਟੋਇਆ ਹੈ।

‘ਸਿਆਣਪ’ ਹੀ ਇਸ ਲੇਖ ਦੇ ਸਿਰਲੇਖ ਵਾਲੀ ਪੰਕਤੀ ਦਾ ਮੁੱਖ ਵਿਸ਼ਾ ਵੀ ਹੈ।

(ਸਾਰੀਆਂ) ਨੁੱਕਰਾਂ ਜਾਂ ਰੁਕਾਵਟਾਂ ਦਾ ਵਿਸ਼ਾ ਇੱਕ ਦੂਸਰੇ ਨਾਲ ਜੁੜਿਆ ਹੋਇਆ ਹੈ।

ਸਿਰਫ ਇੱਕ ਸਿਆਣਪ ਦੇ ਵਿਸ਼ੇ ਨਾਲ, ਆਵਾਗਉਣ, ਅਤੇ ਜਮ ਦਾ ਵਿੱਸ਼ਾ ਵੀ ਜੁੜਿਆ ਹੋਇਆ ਹੈ। ਆਵਾਗਉਣ, ਅਤੇ ਜਮ ਦੇ ਵਿਸ਼ੇ ਨਾਲ ਅਗੋਂ ਕਈ ਹੋਰ ਵਿਸ਼ੇ, ਜਿਵੇਂ ਕਿ, ਕਰਮ ਅਤੇ ਜੂਨਾਂ ਆਦਿ ਦੇ ਵਿਸ਼ੇ ਜੁੜੇ ਹੋਇ ਹਨ। ਬਹੁਤੀ ਵਾਰੀਂ ਵਿੱਚ ਨਾਮ ਜਪਨ ਦਾ ਵਿਸ਼ਾ ਵੀ ਆ ਜਾਂਦਾ ਹੈ। (ਜਿਵੇਂ ਕੇ ਊਪਰ ਨਾਨਕ ਮੂਰਖ. . ਵਾਲੀ ਪੰਕਤੀ ਵਿੱਚ ਆਇਆ ਸੀ) ਇਸ ਵਾਸਤੇ, ਜਾਂ ਤਾਂ ਸਾਰੇ ਮਸਲਿਆਂ ਜਾਂ ਝਗੜਿਆਂ ਦਾ ਹੱਲ ਇਕੋ ਹੀ ਵਾਰੀਂ ਹੋਵੇ ਗਾ, ਜਾਂ ਕਿਸੇ ਵੀ ਇੱਕ ਝਗੜੇ ਦਾ ਹੱਲ ਕਦੇ ਵੀ ਨਹੀਂ ਹੋਵੇ ਗਾ। ਜੇ ਕਿਸੇ ਇੱਕ ਝਗੜੇ ਦਾ ਹੱਲ (ਜਿਵੇਂ ਕੇ ਮਾਸ) ਹੋ ਵੀ ਜਾਂਦਾ ਹੈ, ਤਾਂ ਕੋਈ ਫਾਇਦਾ ਨਹੀਂ। ਸਿਰਫ ਮਾਸ ਤਿਆਗਣ ਨਾਲ ਮੁਕਤੀ ਨਹੀਂ ਹੋਣੀਂ।

ਤੀਜੀ ਮਿਸਾਲ:-

ਅੱਗੇ ਗੁਰਬਾਣੀਂ ਦੀਆਂ ਚਾਰ ਕੂ ਕੜੀਆਂ ਲਿੱਖੀਆਂ ਹਨ।

(੧) ਬਹੁਤੁ ਸਿਆਣਪ ਆਵਹਿ ਜਾਹਿ

(੨) ਬਹੁਤੁ ਸਿਆਣਪ ਜਮ ਕਾ ਭਉ ਬਿਆਪੈ॥

(੩) ਬਹੁਤੁ ਸਿਆਣਪ ਹਉਮੈ ਮੇਰੀ॥ ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ ਹਉਮੈ ਕਦੇ ਨ ਚੂਕੈ ਫੇਰੀ

(੪) ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ॥ ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ॥

ਇਹਨਾਂ ਚਾਰ ਕੜੀਆਂ ਵਿਚ, (੧) ਆਵਹਿ ਜਾਹਿ…. (੨) ਜਮ ਕਾ ਭਉ… (੩) ਬਹੁ ਕਰਮ ਕਮਾਵਹਿ… (੪) ਸੰਗਤਿ ਸਾਧ, (੫) ਲਖ ਸਿਆਣਪ (੬) ਹਉਮੈ ਕਦੇ ਨ ਚੂਕੈ ਫੇਰੀ ਅਦਿ ਇਹ ਛੇ ਨੁੱਕਰਾਂ, (ਰੁਕਾਵਟਾਂ) ਜਾਂ ਚਾਰ (ਟੋਇਆਂ) ਦਾ ਜਿਕਰ ਆਇਆ ਹੈ। ਭਾਵ ਇਹਨਾਂ ਪੰਕਤੀਆਂ ਵਿੱਚ ਘਟੋ ਘੱਟ ਛੇ ਵਿਸ਼ਿਆਂ ਦਾ ਜਿਕਰ ਆ ਗਿਆ ਹੈ। ਅਤੇ ਆਪਣੇਂ ਰਾਹ ਵਿੱਚ ਇਹ ਟੋਇ, ਅਸੀਂ ਆਪਣੀਂ ਸਿਆਣਪ ਨਾਲ ਆਪ ਹੀ ਪੁੱਟ ਲੈਂਦੇ ਹਾਂ।

ਹੁਣ ਇਹਨਾਂ ਛੇਆਂ ਟੋਇਆਂ ਨੂੰ ਜੇ ਬਾਣੀਂ ਵਿਚੋਂ ਕੱਢ ਦੇਈਏ ਤਾਂ ਇਹਨਾਂ ਤੋਂ ਬਿਨਾਂ ਅਸੀਂ ਬਾਣੀਂ ਦੀਆਂ ਇਹਨਾਂ ਚਾਰੇ ਪੰਕਤੀਆਂ ਦੇ ਅਰਥ ਜਾਂ ਟੀਕਾ ਕੀ ਕਰਾਂ ਗੇ।

ਜਿਵੇਂ ਕੇ,

ਬਹੁਤੁ ਸਿਆਣਪ ………॥

ਬਹੁਤੁ ਸਿਆਣਪ ………ਬਿਆਪੈ॥

ਬਹੁਤੁ ਸਿਆਣਪ ………

ਬਿਨੁ ……… ਨ ਧ੍ਰਾਪੀਆ

ਲੌ ਵੀਰੋ ਊਪਰ ਵਾਲੀਆਂ ਪੰਕਤੀਆਂ ਵਿਚੋਂ ਅਸੀਂ ਟੋਇਆਂ ਨੂੰ ਕੱਢ ਦਿੱਤਾ ਹੈ। ਹੁਣ ਇਹਨਾਂ ਦੇ ਅਰਥ ਕਰੋ।

ਜੇ ਇਹਨਾਂ ਸਾਰੇ ਟੋਇਆਂ ਬਾਰੇ ਸਾਨੂੰ ਜਾਣਕਾਰੀ ਹੀ ਨਹੀਂ ਹੋਵੇ ਗੀ, ਤਾਂ ਅਸੀਂ ਅਰਥ ਕੀ ਕਰਾਂ ਗੇ।

{ਮਸਲਣ ਜੇ ਸਾਨੂੰ ਇਹ ਹੀ ਪਤਾ ਨਹੀਂ ਹੋਵੇ ਗਾ, ਕੇ ਸਿਆਣਪ ਚੰਗੀ ਹੈ ਜਾਂ ਮਾੜੀ। ਤਾਂ ਅਸੀਂ ਸਿਆਣਪ ਦੇ ਟੋਇ ਵਿੱਚ ਡਿੱਗਣ ਤੋਂ ਕਿਵੇਂ ਬਚਾਂ ਗੇ. . ਸਿਆਣਪ ਦਾ ਦੁਨੀਆਂ ਵਿੱਚ ਜਿੰਨਾਂ ਫਾਇਦਾ ਹੈ, , ਗੁਰਮਤਿ ਵਾਸਤੇ ਸਿਆਣਪ ਉਨੀਂ ਹੀ ਘਾਤਕ ਹੈ, ਨਹੀਂ ਯਕੀਨ ਤਾਂ ਅੱਗੇ ਚੱਲ ਕੇ, ਬਾਣੀਂ ਪੜ੍ਹ ਕੇ ਵੇਖ ਲਵੋ}

ਇਸ ਵਾਸਤੇ ਸਮੇਤ ਸਿਆਣਪ ਅਤੇ ਮਾਸ ਮਛਲੀ ਆਦਿ ਆਦਿ, ਸਾਰੇ ਝਗੜਿਆਂ ਦਾ ਹੱਲ, ਜਾਂ ਤਾਂ ਇਕੋ ਹੀ ਵਾਰੀਂ, ਇਕੋ ਹੀ ਪਲ ਵਿੱਚ ਹੋਵੇ ਗਾ। ਨਹੀਂ ਤਾਂ ਕਿਸੇ ਇੱਕ ਵਿਸ਼ੇ ਦਾ ਹੱਲ ਲੱਖਾਂ ਸਦੀਆਂ ਵਿੱਚ ਵੀ ਨਹੀਂ ਹੋਵੇ ਗਾ।

ਸਾਰੇ ਝਗੜਿਆਂ ਦਾ ਹੱਲ ਇਕੋ ਵਾਰੀਂ ਹੀ ਕਰਨਾਂ ਪਵੇ ਗਾ।

ਜਿਸ ਕਾਰਣ ਮਛਲੀ ਪਕੜੀ ਗਈ, ਉਹ ਕਾਰਨ ਵੀ ਤਾਂ ਮੁਖ ਰੂਪ ਵਿੱਚ ਵਿਚਾਰਨ ਦਾ ਵਿਸ਼ਾ ਹੈ। ਇਸ ਵਾਸਤੇ ਸਿਆਣਪ ਦੇ ਵਿਸ਼ੇ ਨੂੰ ਬਹੁਤ ਹਲਕੇ ਵਿੱਚ ਨਹੀਂ ਲੈਣਾਂ ਚਾਹੀਦਾ। ਹੁਣ “ਸਿਆਣਪ” ਦੇ ਨਾਲ ਜਮ ਅਤੇ ਆਵਾਗਉਣ ਦਾ ਵਿਸ਼ਾ ਵੀ ਜੁੜਿਆ ਹੋਇਆ ਹੈ। ਸਿਆਣਪ ਨਾਲ ਪ੍ਰਮਾਤਮਾਂ ਦਾ ਵਿਸ਼ਾ ਵੀ ਜੁੜਿਆ ਹੋਇਆ ਹੈ। ਸਿਆਣਪ ਨਾਲ ਸਾਧ ਸੰਗਤ, ਅਤੇ ਨਾਮ ਦਾ ਵਿਸ਼ਾ ਵੀ ਜੁੜਿਆ ਹੋਇਆ ਹੈ।

ਜਿਵੇਂ ਕੇ ਬਾਣੀਂ ਵਿੱਚ ਅਸੀਂ ਪੜ੍ਹ ਚੁਕੇ ਹਾਂ।

(੧) ਬਹੁਤੁ ਸਿਆਣਪ ਆਵਹਿ ਜਾਹਿ॥

(੨) ਬਹੁਤੁ ਸਿਆਣਪ ਜਮ ਕਾ ਭਉ ਬਿਆਪੈ॥

(੩) ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ॥

(੪) ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ॥ ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ॥

ਵੀਰੋ ਇਹਨਾਂ ਲੇਖਾਂ ਦਾ ਮੁੱਖ ਵਿਸ਼ਾ ਮਾਸ ਹੈ, ਵਿਚਾਰ ਕਰਦਿਆਂ ਜੇ ਬਾਣੀਂ ਵਿਚ, ਸਿਆਣਪ, ਜਮ, ਆਵਾਗਉਣ, ਸਾਧ ਸੰਗਤ, ਨਾਮ, ਜਾਂ ਕਿਸੇ ਹੋਰ ਵਿਸ਼ੇ ਸਬੰਧੀ ਕੋਈ ਗੱਲ ਆ ਜਾਵੇ ਤਾਂ, ਕੀ ਉਸ ਦੀ ਵਿਚਾਰ ਨਹੀਂ ਕਰਨੀ ਚਾਹੀਦੀ ਹੈ!

ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਬਹੁਤੇ ਪਾਠਕ

ਜਮ, ਆਵਾਗਉਣ, ਸਾਧ ਸੰਗਤ, ਆਤਮਾਂ, ਨਾਮ, ਆਦੀ ਨੂੰ ਨਹੀਂ ਮੰਨਦੇ, ਸੋ ਕੀ ਉਸ ਬਾਣੀਂ ਨੂੰ ਬਿਨਾਂ ਵਿਚਾਰੇ ਅੱਗੇ ਲੰਘ ਜਾਣਾਂ ਚਾਹੀਦਾ ਹੈ। ਕੀ ਉਸ ਬਾਣੀਂ ਨੂੰ ਕੱਟ ਦੇਣਾਂ ਚਾਹੀਦਾ ਹੈ।

ਮਿਸਾਲ ਦੇ ਤੌਰ ਤੇ।

ਜਿਵੇਂ ਕਿ ਅਸੀਂ ਕਹਿੰਦੇ ਹਾਂ. .

ਅਸੀਂ ਕਹਿੰਦੇ ਹਾਂ. . ਕਿ ਕੋਈ ਲੇਖਾ ਨਹੀਂ ਹੁੰਦਾ…ਭਾਵੇਂ ਕੋਈ ਮਾਸ ਖਾਵੇ, ਭਾਵੇਂ ਕੋਈ ਛੱਤੀਹ ਪਰਕਾਰ ਖਾਇ, ਜਾਂ ਆਪਣੇਂ ਮਨ ਦੇ ਕਹੇ, ਚਾਹੇ ਜੋ ਵੀ ਕੰਮ ਕਰੀ ਜਾਉ, ਕੋਈ ਪੁੱਛਣ ਵਾਲਾ ਨਹੀਂ…ਬਾਣੀਂ ਵਿੱਚ ਲਿਖੇ ਨੂੰ ਮੰਨਣ ਦੀ ਲੋੜ ਨਹੀਂ ਹੈ. . ਕੋਈ ਜਾਲ ਨਹੀਂ ਹੁੰਦਾ. . ਕੋਈ ਨਰਕ ਨਹੀਂ ਹੁੰਦਾ. . ਕੋਈ ਜਮਕਾਲ ਨਹੀਂ ਹੁੰਦਾ. . ਕੋਈ ਜੂਨਾਂ ਨਹੀਂ ਹੁੰਦੀਆਂ. . ਕੋਈ ਆਵਾਗਉਣ ਨਹੀਂ ਹੁੰਦਾ। ਆਦਿ, ਆਦਿ, ਆਦਿ…

ਜਿਸ ਸ਼ਬਦ ਵਿੱਚ ਊਪਰ ਵਾਲੀਆਂ ਗੱਲਾਂ ਆ ਜਾਣ, ਕੀ ਉਹਨਾਂ ਦੀ ਵਿਚਾਰ ਨਹੀਂ ਕਰਨੀਂ ਚਾਹੀਦੀ।

ਸੰਸਾਰ ਦੀ ਹਰ ਕਿਰਿਆ ਦਾ ਸਬੰਧ ਅਕਲ, (ਸਿਆਣਪ) ਨਾਲ ਹੈ।

ਅਸੀਂ ਸਾਰੇ ਹੀ ਕੰਮ ਅਕਲ ਨਾਲ ਕਰਦੇ ਹਾਂ।

ਜੇ ਅਸੀਂ ਮਾਸ ਖਾਣਾਂ ਛੁਰੂ ਕੀਤਾ ਤਾਂ ਆਪਣੀਂ ਅਕਲ ਬੁੱਧੀ ਨਾਲ ਅਰਥ ਕਰਕੇ।

ਜੇ ਅਸੀਂ ਮਾਸ ਖਾਣਾਂ ਤਿਆਗਾਂ ਗੇ, ਤਾਂ ਵੀ ਅਕਲ ਨਾਲ ਹੀ ਤਿਆਗਾਂ ਗੇ।

ਸੋ ਅਕਲ ਅਤੇ ਸਿਆਣਪ, ਇਹ ਸਾਨੂੰ ਨਰਕ ਜਾਂ ਜਮਾਂ ਦੇ ਦੇਸ ਵੀ ਲਿਜਾ ਸੱਕਦੀ ਹੈ।

ਅਤੇ ਇਹੀ ਅਕਲ ਸਿਆਣਪ ਸਾਨੂੰ ਹਰੀ ਦੇ ਘਰ ਵੀ ਲਿਜਾ ਸਕਦੀ ਹੈ।

ਇਹੀ ਅਕਲ ਸਿਆਣਪ ਸਾਡੇ ਵਿੱਚ ਝਗੜੇ ਵੀ ਕਰਾ ਸੱਕਦੀ ਹੈ।

ਅਤੇ ਇਹੀ ਅਕਲ, ਸਿਆਣਪ ਸਾਡੇ ਵਿੱਚ ਪਿਆਰ ਵੀ ਪੈਦਾ ਕਰ ਸੱਕਦੀ ਹੈ।

ਸੋ ਬਾਣੀਂ ਵਿੱਚ ਆਈ ਇਸ ਅਕਲ ਅਤੇ ਸਿਆਣਪ ਦੀ ਵਿਚਾਰ ਨੂੰ, ਮਾਸ ਦੀ ਵਿਚਾਰ ਨਾਲੋਂ ਘੱਟ ਨਹੀਂ ਸਮਝਣਾਂ ਚਾਹੀਦਾ।

ਕਿਉਂ ਕੇ ਸਾਰਾ ਝਗੜਾ ਫਸਾਦ ਹੀ ਅਕਲ, ਬੁੱਧੀ, ਅਤੇ ਸਿਆਣਪ ਦਾ ਹੈ।

ਗੁਰਬਾਣੀਂ ਵਿੱਚ ਮਾਸ ਵਾਂਗੂ ਹੀ, ਸਾਨੂੰ ਅਕਲ ਅਤੇ ਸਿਆਣਪ ਛੱਡਣ ਵਾਸਤੇ ਵੀ, ਬਾਰ ਬਾਰ ਹਦਾਇਤ ਕੀਤੀ ਹੈ। ਅਗੇ ਬਾਣੀਂ ਪੜ੍ਹ ਕੇ ਵੇਖ ਲਵੋ।

ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ॥ ੧॥ ਰਹਾਉ॥ ੪੩

ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ॥ ੧॥ ੪੪

ਉਪਾਵ ਸਿਆਣਪ ਸਗਲ ਛਡਿ ਗੁਰ ਕੀ ਚਰਣੀ ਲਾਗੁ॥ ੪੫

ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ॥ ੧॥ ਰਹਾਉ॥ ੫੧

ਸਭਿ ਸੰਜਮ ਰਹੇ ਸਿਆਣਪਾ॥ ਮੇਰਾ ਪ੍ਰਭੁ ਸਭੁ ਕਿਛੁ ਜਾਣਦਾ॥ ੭੨

ਉਕਤਿ ਸਿਆਣਪ ਸਗਲੀ ਤਿਆਗੁ॥ ਸੰਤ ਜਨਾ ਕੀ ਚਰਣੀ ਲਾਗੁ॥ ੨॥ ੧੭੭

ਤਜੀ ਸਿਆਣਪ ਬਲ ਬੁਧਿ ਬਿਕਾਰ॥ ਦਾਸ ਅਪਨੇ ਕੀ ਰਾਖਨਹਾਰ॥ ੧੭੭

ਅਨਿਕ ਜਤਨ ਨਹੀ ਹੋਤ ਛੁਟਾਰਾ॥ ਬਹੁਤੁ ਸਿਆਣਪ ਆਗਲ ਭਾਰਾ॥ ੧੭੮

ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ॥ ੩੯੬

ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ॥ ੧॥ ਰਹਾਉ॥ ੪੦੦

ਤਿਆਗਿ ਸਗਲ ਸਿਆਣਪਾ ਆਠ ਪਹਰ ਪ੍ਰਭੁ ਜਾਪਿ॥ ੨॥ ੪੦੫

ਮਨ ਸਿਆਣਪ ਛੋਡੀਐ ਗੁਰ ਕਾ ਸਬਦੁ ਸਮਾਲੇ॥ ੪੪੦

ਛਾਡਿ ਸਗਲ ਸਿਆਣਪਾ ਸਾਧ ਸਰਣੀ ਆਉ॥ ਪਾਰਬ੍ਰਹਮ ਪਰਮੇਸਰੋ ਪ੍ਰਭੂ ਕੇ ਗੁਣ ਗਾਉ॥ ੧॥ ੫੦੧

ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ॥ ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ॥ ੫੧੯

ਸਹਸ ਸਿਆਣਪ ਨਹ ਮਿਲੈ ਮੇਰੀ ਜਿੰਦੁੜੀਏ ਜਨ ਨਾਨਕ ਗੁਰਮੁਖਿ ਜਾਤਾ ਰਾਮ॥ ੪॥ ੫੪੧

ਛੋਡਿ ਸਿਆਣਪ ਬਹੁ ਚਤੁਰਾਈ॥ ਮਨ ਬਿਨੁ ਹਰਿ ਨਾਵੈ ਜਾਇ ਨ ਕਾਈ॥ ੮੯੧

ਅਵਰ ਸਿਆਣਪ ਛਾਡਿ ਦੇਹਿ ਨਾਨਕ ਉਧਰਸਿ ਨਾਇ॥ ੨॥ ੯੬੨

ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗਿ ਗੁਮਾਨੁ॥ ਅਵਰੁ ਸਭੁ ਕਿਛੁ ਮਿਥਿਆ ਰਸਨਾ ਰਾਮ ਰਾਮ ਵਖਾਨੁ॥ ੧॥ ੧੦੦੬

ਬਹੁਤੁ ਸਿਆਣਪ ਭਰਮੁ ਨ ਜਾਏ॥ ਪਚਿ ਪਚਿ ਮੁਏ ਅਚੇਤ ਨ ਚੇਤਹਿ ਅਜਗਰਿ ਭਾਰਿ ਲਦਾਈ ਹੇ॥ ੧੦੨੫

ਬਹੁਤੁ ਸਿਆਣਪ ਹਉਮੈ ਮੇਰੀ॥ ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ ਹਉਮੈ ਕਦੇ ਨ ਚੂਕੈ ਫੇਰੀ॥ ੧੨੫੧

ਸਿਆਣਪ ਵਾਲੀ ਇਸ ਇੱਕ ਇਕ ਪੰਕਤੀ ਤੇ ਪੂਰਾ ਲੇਖ ਲਿਖਿਆ ਜਾ ਸਕਦਾ ਹੈ।

ਪਾਠਕ ਵੀਰੋ ਸਿਰਫ ਅਖੀਰਲੀ ਪੰਕਤੀ ਦੇ ਅਰਥ ਕਰਨ ਦੀ ਇਜਾਜਤ ਚਾਹਵਾਂ ਗਾ।

ਗੁਰੂ ਅਮਰਦਾਸ ਜੀ ਦੱਸਦੇ ਹਨ

ਬਹੁਤਾ ਸਿਆਣਾਂ।

ਬਹੁਤੀ ਸਿਆਣਪ ਨਾਲ, ਹਉਂ, ਹਉੁਂ-ਮੈਂ ਮੈਂ ਹੀ ਕਰਦਾ ਹੈ।

ਬਹੁਤੀ ਸਿਆਣਪ ਨਾਲ, ਬਹੁਤ ਤਰਾਂ ਦੇ ਕਰਮ ਕਰਦਾ ਹੈ।

ਬਹੁਤੀ ਸਿਆਣਪ ਨਾਲ, ਲੋਭ, ਅਤੇ ਮੋਹ ਵਿਆਪਦੇ (ਪੈਦਾ ਹੁੰਦੇ) ਹਨ।

ਬਹੁਤੀ ਸਿਆਣਪ ਨਾਲ, ਹਉਂ-ਮੈਂ ਪੈਦਾ ਹੁੰਦੀ ਹੈ, ਅਤੇ ਹਉਂ-ਮੈਂ ਦੇ ਨਾਲ, ਕਦੇ ਨ ਚੂਕੈ ਫੇਰੀ।

ਹਉਂ-ਮੈਂ ਨਾਲ ਕਦੇ ਵੀ ਆਵਣ ਜਾਣ (ਆਵਾਗਉਣ) ਖਤਮ ਨਹੀਂ ਹੁੰਦਾ।

(ਕੀ ਅਸੀਂ ਅਜੇ ਵੀ ਕਹਾਂ ਗੇ, ਸਾਡੀ ਅਕਲ ਜਾਂ ਸਿਆਣਪ ਬਹੁਤ ਚੰਗੀ ਚੀਜ ਹੈ)

ਸਿਆਣਪ ਮਾੜੀ ਨਹੀਂ, ਪਰ ਆਪਣੀਂ ਸਿਆਣਪ ਛੱਡਣੀਂ ਹੈ।

ਜਦੋਂ ਅਸੀਂ ਆਪਣੀਂ ਸਿਆਣਪ ਛੱਡਾਂ ਗੇ, ਤਾਂ ਹੀ ਗੁਰੂ ਦੀ ਸਿਆਣਪ ਆਵੇ ਗੀ।

ਦੋ ਤਲਵਾਰਾਂ ਇੱਕ ਮਆਨ ਵਿੱਚ ਨਹੀਂ ਪੈ ਸੱਕਦੀਆਂ।

ਜੇ ਅਸੀਂ ਗੁਰਬਾਣੀਂ ਦੇ ਕਹੇ ਆਪਣੀਂ ਸਿਆਣਪ ਨੂੰ ਨਹੀਂ ਛੱਡ ਸੱਕਦੇ, ਤਾਂ ਮਾਸ ਨੂੰ ਕੀ ਛੱਡਾਂ ਗੇ।

ਅਤੇ ਬਾਣੀਂ ਦੇ ਕਹੇ ਲੱਗ ਕੇ, ਅਸੀਂ ਆਵਾਗਉਣ, ਜੂਨਾਂ, ਪੁਨਰ ਜਨਮ, ਕਰਮ ਫਲ, ਜਮ, ਆਦਿ ਨੂੰ ਕੀ ਮੰਨਾਂ ਗੇ।

ਨੋਟ:-

ਇਸ ਊਪਰ ਵਾਲੀ ਪੰਕਤੀ ਵਿਚੋਂ ਜੇ ਕਦੇ ਨ ਚੂਕੈ ਫੇਰੀ। ਵਾਲੇ ਲਫਜ਼, ਜੇ ਇਸ ਗੱਲੋਂ ਡਰ ਕੇ ਕੱਟ ਦੇਈਏ, ਕੇ ਸਾਡੇ ਥੋੜੇ ਜਿਹੇ ਵਿਦਵਾਨ ਆਵਾਗਉਣ ਨੂੰ ਨਹੀਂ ਮੰਨਦੇ… ਅਤੇ ਵਿਦਵਾਨ ਝਗੜਾ ਕਰਨ ਗੇ। ਤਾਂ. .

ਤਾਂ ਇਸ ਨੂੰ ਵੀ ਤਾਂ ਅਕਲ ਬੁਧੀ, ਅਤੇ ਸਿਆਣਪ ਦਾ ਕ੍ਰਿਸ਼ਮਾਂ ਹੀ ਕਹਾਂ ਗੇ, ਕਿ ਅਕਲ ਬਾਣੀਂ ਤੋਂ ਜਿੱਤ ਗਈ। ਹੋਰ ਕੀ ਕਹਿ ਸੱਕਦੇ ਹਾਂ।

ਸੋ ਵੀਰੋ “ਸਿਆਣਪ” ਦੇ ਵਿਸ਼ੇ ਦੀ ਵਿਚਾਰ ਵੀ “ਮਾਸ” ਦੇ ਵਿਸ਼ੇ ਨਾਲੋਂ ਘੱਟ ਨਹੀਂ ਹੈ।

ਗੁਰਬਾਣੀਂ ਵਿੱਚ ਜਿਸ ਤਰਾਂ ਸਪਸ਼ਟ ਸ਼ਬਦਾਂ ਵਿੱਚ “ਸਿਆਣਪ” ਨੂੰ ਤਿਆਗਣ ਵਾਸਤੇ ਕਿਹਾ ਹੈ। ਮਾਸ ਨੂੰ ਤਿਆਗਣ ਵਾਸਤੇ ਤਾਂ ਐਨੇਂ ਸਪਸ਼ਟ ਸ਼ੱਬਦਾਂ ਵਿੱਚ ਕਿਤੇ ਵੀ ਨਹੀਂ ਕਿਹਾ ਹੈ। ਇਹ ਆਪਾਂ ਪੜ੍ਹ ਚੁਕੇ ਹਾਂ।

ਸੋ ਜੇ ਗੁਰਬਾਣੀਂ ਦਾ ਹੁਕਮ ਮੰਨ ਕੇ ਅਸੀਂ ਆਪਣੀਂ ਸਿਆਣਪ ਤਿਆਗ ਦੇਈਏ, ਤੇ ਗੁਰੂ ਦੀ ਮੱਤ ਧਾਰਨ ਕਰ ਲਈਏ। ਤਾਂ ਮਾਸ ਦਾ ਝਗੜਾ, ਆਪਣੇਂ ਆਪ ਹੀ ਹੱਲ ਹੋ ਜਾਵੇ ਗਾ। ਕਿਸੇ ਵੀ ਐਸੇ ਜਟਿਲ ਤੋਂ ਜਟਿਲ ਸਮੱਸਿਆ ਜਾਂ ਝਗੜੇ ਦਾ ਨਾਂ ਦੱਸੋ, ਜੋ ਬਾਣੀਂ ਦੁਆਰਾ ਹੱਲ ਨਾਂ ਹੋ ਸਕਦਾ ਹੋਵੇ।

ਪਰ ਬਾਣੀਂ ਦੀ ਸਿਆਣਪ (ਗੁਰਮਤਿ ਜਾਂ ਹੁਕਮ) ਨੂੰ ਕੋਈ ਨਹੀਂ ਮੰਨਦਾ। ਸੱਭ ਪਾਸੇ ਜਾਂ ਹਰ ਕੋਈ ਆਪਣੀਂ ਸਿਆਣਪ ਦੀ ਨੁਮਾਇਸ਼ ਕਰ ਰਿਹਾ ਹੈ। ਅਸੀਂ ਦੇਖ ਸੱਕਦੇ ਹਾਂ। ਸੱਭ ਪਾਸੇ ਸਿਆਣਪਾਂ ਅਤੇ ਅਕਲਾਂ ਦੇ ਕਟਰਾ ਹੋ ਰਹੇ ਹਨ।

ਪਰ “ਗੁਰਮਤਿ” ਦਾ ਜਾਂ (ਗੁਰਮਤਿ ਦੀ ਸਿਆਣਪ) ਦਾ, ਨਾਂ ਤਾਂ ਕਦੇ ਟਕਰਾ ਹੋਇਆ, ਅਤੇ ਨਾਂ ਹੀ ਹੋ ਸੱਕਦਾ ਹੈ।

ਅਕਲ ਅਤੇ ਸਿਆਣਪ “ਗਿਆਨ” ਦੀ ਵੀ ਸੂਚਕ ਹੈ। ਪਰ ਅਕਲ, ਅਕਲ ਜਾਂ ਗਿਆਨ, ਗਿਅਨ ਵਿੱਚ ਫਰਕ ਹੈ।

ਜਿਸ ਤਰਾਂ ਕਿ ‘ਇਸ਼ਕ’ “ਹਕੀਕੀ” ਅਤੇ ‘ਇਸ਼ਕ’ “ਮਿਜ਼ਾਜੀ” ਵਿੱਚ ਫਰਕ ਹੁੰਦਾ ਹੈ। ਹੈ ਤਾਂ ਦੋਵੇਂ ਹੀ ਇਸ਼ਕ ਹਨ।

ਹਰ ਕੰਮ ਵਿੱਚ ਅਕਲ ਅਤੇ ਸਿਆਣਪ ਚਾਹਦੀ ਹੈ।

ਜੇ ਦੁਨੀਆਂ ਦਾ ਕੰਮ ਕਰਨਾਂ ਹੈ, ਤਾਂ ਦੁਨੀਆਂ ਵਾਲੀ ਸਿਆਣੀਂ ਅਕਲ ਚਾਹੀਦੀ ਹੈ,

ਜੇ ਹਰੀ ਵਾਲਾ ਕੰਮ ਕਰਨਾਂ ਹੈ ਤਾਂ, ਗੁਰੂ ਨਾਨਕ ਵਾਲੀ ਮੂਰਖਾਂ ਵਾਲੀ ਮੱਤਿ ਚਾਹੀਦੀ ਹੈ।

ਅਕਲ ਜਾਂ ਸਿਆਣਪ ਨਾਲ ਹੀ ਅਸੀਂ ਹਰ ਜਤਨ ਜਾਂ ਕਰਮ ਧਰਮ ਕਰਦੇ ਹਾਂ।

ਆਪਣੀਂ ਅਕਲ ਜਾਂ ਸਿਆਣਪ (ਗਿਆਨ) ਨਾਲ ਕੀਤੇ ਇਹ ਕੰਮ, ਸਾਨੂੰ ਡੋਬਣ ਗੇ, ਜਾਂ ਤਾਰਣ ਗੇ।

ਇਹ ਫਰਕ ਅਕਲ ਅਤੇ ਗਿਆਨ ਵਿੱਚ ਹੁੰਦਾ ਹੈ। ਇਹ ਅੱਗੇ ਕਬੀਰ ਜੀ ਬਾਣੀਂ ਵਿੱਚ ਦੱਸਦੇ ਹਨ।

ਕਬੀਰ ਜੀ ਦੱਸਦੇ ਹਨ।

ਜੇਤੇ ਜਤਨ ਕਰਤ ਤੇ ਡੂਬੇ ਭਵ ਸਾਗਰੁ ਨਹੀ ਤਾਰਿਓ ਰੇ॥ ਕਰਮ ਧਰਮ ਕਰਤੇ ਬਹੁ ਸੰਜਮ ਅਹੰਬੁਧਿ ਮਨੁ ਜਾਰਿਓ ਰੇ॥ ੧॥

ਆਪਣੀਂ ਅਕਲ ਸਿਆਣਪ ਨਾਲ ਅਸੀਂ ਜਿੰਨੇਂ ਵੀ ਜਤਨ ਜਾਂ ਉਪਾਉ ਕੀਤੇ, ਉਲਟਾ ਉਹ ਜਤਨ ਹੀ ਸਾਨੂੰ ਲੈ ਡੁੱਬੇ।

ਚਤੁਰਾਈਆਂ ਸਿਆਣਪਾਂ ਨਾਲ ਸੰਸਾਰ ਦੇ ਸਾਗਰ ਵਿਚੋਂ,

ਜੀਵ ਮਛਲੀ ਬਾਹਰ ਨਹੀਂ ਨਿਕਲ ਸੱਕਦੀ।

ਕਰਮ ਧਰਮ ਕਰਤੇ ਬਹੁ ਸੰਜਮ ਅਹੰਬੁਧਿ ਮਨੁ ਜਾਰਿਓ ਰੇ॥

ਅਕਲਾਂ ਦੇ ਨਾਲ ਕਈ ਤਰਾਂ ਦੇ ਧਰਮ ਦੇ ਕੰਮ ਕਰਦਾ ਹੈ।

ਧਰਮ ਕਰਮ, ਸੰਜਮ, ਆਦਿ ਦੇ ਹੰਕਾਰ ਨੇ ਉਲਟਾ,

ਅਹੰਬੁਧਿ ਮਨੁ ਜਾਰਿਓ ਰੇ’

ਆਪਣੀਂ ਅਕਲ ਨਾਲ ਕੀਤੇ ਕੰਮਾਂ ਦੀ, ਹੰਕਾਰ ਦੀ ਇਸ ਅੱਗ ਵਿੱਚ ਤਨ ਮਨ ਕੋਲੇ ਹੋ ਗਿਆ। ਰੱਬ ਕਿਵੇਂ ਮਿਲੇ।

**

ਦੁਬਾਰਾ ਪੜ੍ਹਦੇ ਹਾਂ।

ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ॥ ੧॥

ਗੁਰੂ ਨਾਨਕ ਜੀ ਕਹਿ ਰਹੇ ਹਨ।

‘ਕੀਤੇ ਕਾਰਣਿ ਪਾਕੜੀ’

(ਮਛਲੀ ਐਸਾ ਕਿਹੜਾ ਗੁਨਾਹ ਕਰ ਬੈਠੀ, ਜਿਸ ਕਾਰਨ ਪਕੜੀ ਗਈ)

ਮਛਲੀ (ਜੀਵ) ਨੇਂ ਇਹ ਗੁਨਾਂਹ ਕੀਤਾ, ਜੋ ਵਿਸਾਹੁ ਕਰ ਬੈਠੀ/ਬੈਠਾ।

ਵਿਸਾਹੁ ਜਾਂ ਗੁਨਾਹ ਇਹੀ ਹੈ,

(ਜਿਵੇਂ ਕੇ ਅੱਜ ਅਸੀਂ ਆਪਣੀਂ, ਅਕਲ, ਬੁੱਧੀ, ਸਿਆਣਪ, ਚਤੁਰਾਈ, ਆਪਣੀਂ ਮੱਤ ਤੇ (ਵਿਸਾਹੁ) ਕਰੀ ਬੈਠੇ ਹਾਂ). . ਪਰ ਗੁਰੂ ਤੇ ਵਿਸਾਹੁ (ਭਰੋਸਾ) ਨਹੀਂ ਕੀਤਾ। ਜੋ ਅਸੀਂ ਕਹਿੰਦੇ ਹਾਂ ਉਹ ਠੀਕ ਹੈ। ਗੁਰੂ ਜੋ ਕਹਿੰਦਾ ਹੈ, ਅਸੀਂ ਉਸ ਨੂੰ ਨਹੀਂ ਮੰਨਦੇ, ਸਾਨੂੰ ਸਿਰਫ ਆਪਣੀਂ ਅਕਲ ਬੁੱਧੀ ਤੇ ਭਰੋਸਾ ਹੈ।)

ਅਤੇ ਦੂਜੇ

(ਜਾਂ ਅਸੀਂ ਹਰੀ ਦੀਆਂ ਦਾਤਾਂ ਤੇ ਵਿਸਾਹੁ ਕਰ ਬੈਠੇ ਹਾਂ, ਛੱਤੀ ਪ੍ਰਕਾਰਾਂ ਦੇ ਅੰਮ੍ਰਿਤ ਤੇ ਵਿਸਾਹੁ ਕਰ ਬੈਠੇ ਹਾਂ। ਪਰ ਨਾਮ ਦੇ ਅੰਮ੍ਰਿਤ ਤੇ ਵਿਸਾਹੁ ਨਾਂ ਕੀਤਾ। ਮਾਸ ਮੇਵਿਆਂ ਆਦਿ ਤੇ ਵਿਸਾਹੁ ਕਰ ਬੈਠੇ ਹਾਂ। ਦਾਤਾਂ ਤੇ ਵਿਸਾਹੁ ਕਰ ਕੇ ਦਾਤੇ ਨੂੰ ਭੁੱਲ ਗਏ, ਕਿ ਇਸ ਭੁੱਲ ਦੀ ਦਾਤਾ ਸਾਨੂੰ ਕੀ ਸਜਾ ਦੇਵੇ ਗਾ। ਦਾਤਾਂ ਨੂੰ ਖਾਣ ਵਰਤਣ ਵਿੱਚ ਹੀ ਗਲਤਾਨ ਹੋ ਗਏ। ਵਿਸ਼ੇ ਵਕਾਰਾਂ ਵਿੱਚ ਲੱਗ ਗਏ। ਇਹ ਨਾਂ ਸਮਝ ਸਕੇ ਕਿ ਇਹ ਦਾਤਾਂ ਤਾਂ ਪੰਛੀਆਂ (ਮਛਲੀ) ਨੂੰ ਫਸਾਉਣ ਵਾਸਤੇ, ਹਰੀ ਨੇਂ ਜਾਲ ਵਿੱਚ ਚੋਗਾ ਸੁੱਟਿਆਂ ਹੋਇਆ ਹੈ)

ਇਹੀ ਗੁਨਾਂਹ ਹੈ।

ਕਿ ਗੁਰੂ ਦੀ ਮਤਿ ਨਾਲੋਂ ਅਸੀਂ ਆਪਣੀਂ ਮੱਤ ਤੇ ਜਿਆਦਾ ਭਰੋਸਾ (ਵਿਸਾਹੁ) ਕਰ ਲਿਆ।

ਗੁਰੂ ਅਮਰ ਦਾਸ ਜੀ ਮਹਾਂਰਾਜ ਜੀ ਅੱਗੇ ਸਮਝਾਉਂਦੇ ਹਨ।

ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮਕਾਲਾ॥ ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ॥ ੨॥ ੨੩੦

ਆਪਣੀਂ ਅਕਲ ਨਾਲ ਵਿਦਿਆ ਪੜ੍ਹ ਪੜ੍ਹ ਕੇ, ਵਾਦ ਵਿਵਾਦ ਕਰਦਾ ਹੈ ਝਗੜੇ ਕਰਦਾ ਹੈ।

ਇਸ ਵਾਸਤੇ ਜਮਕਾਲ, ਸਿਰ ਵਿੱਚ ਜੁੱਤੀਆਂ ਮਾਰਦਾ ਹੈ।

ਜਮਕਾਲੁ ਮਾਰੇ ਨਿਤ ਪਤਿ ਗਵਾਈ॥ ੧੨੬੧

ਮੂਰਖ ਵਿਚਾਰਾਂ ਕਰਦਾ ਹੈ, ਝਗੜੇ ਕਰਦਾ ਹੈ। ਪਰ, ਤੱਤ ਦੀ ਖੋਜ ਨਹੀਂ ਕਰਦਾ,

ਐਵੇਂ ਪਰਾਲ (ਵਿਅਰਥ ਦੇ ਕੰਮਾਂ) ਦੀਆਂ ਪੰਡਾਂ ਸਿਰ ਤੇ ਚੁੱਕੀ ਫਿਰਦਾ ਹੈ।

ਇਹ ਵਾਦ ਵਿਵਾਦ ਦੀਆਂ ਪੰਡਾਂ ਕਿਸੇ ਵੀ ਕੰਮ ਨਹੀਂ ਆਉਣੀਆਂ।

ਮਹਲਾ ੧॥ ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥ ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ॥ ੧॥ ਕਰਤਾ ਤੂ ਮੇਰਾ ਜਜਮਾਨੁ॥ ਇੱਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ॥ ੧॥ ਰਹਾਉ॥ ੧੩੨੯

ਗੁਰੂ ਨਾਨਕ ਜੀ, ਸਾਨੂੰ ਗੁਰੂ ਦੀ ਵਿਦਿਆ…ਪੜ੍ਹਨ ਅਤੇ ਵਿਚਾਰਨ ਵਾਸਤੇ ਕਹਿੰਦੇ ਹਨ।

ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥

{ਇਹ ਪੰਕਤੀ ਗਰੂ ਨਾਨਕ ਜੀ ਦੇ ਇੱਕ ਸ਼ਬਦ ਦਾ ਸਿਰਲੇਖ ਹੈ। ਇਸ ਇਕੱਲੀ ਪੰਕਤੀ ਵਿੱਚ ਐਨਾਂ ਗਿਆਨ ਛੁਪਿਆ ਹੋਇਆ ਹੈ, ਕਿ ਇਸ ਇਕੱਲੀ ਪੰਕਤੀ ਨੂੰ ਲੈ ਕੇ ਵੀ ਪੂਰੀ ਵੱਡੀ ਕਿਤਾਬ ਲਿਖੀ ਜਾ ਸਕਦੀ ਹੈ। ਜਿਸ ਨੂੰ ਅਸੀਂ ਸ਼ਾਸਤਰ ਵੀ ਕਹਿ ਸੱਕਦੇ ਹਾਂ। ਪਰ ਜੇ ਇਸ ਪੰਕਤੀ ਦੇ ਸਿਰਫ ਅੱਖਰੀ ਅਰਥ ਹੀ ਕਰਨੇਂ ਹੋਣ, ਤਾਂ ਕੋਈ ਵੀ ਟੀਕਾ ਪੜ੍ਹ ਲਵੋ। ਟੀਕਾ ਜਾਂ ਸਟੀਕ ਅੱਖਰੀ ਅਰਥ ਹੀ ਹੁੰਦੇ ਹਨ ਅਸੀਂ ਬਾਣੀਂ ਨੂੰ ਬਹੁਤ ਮਮੂਲੀ ਸਮਝਦੇ ਹਾਂ। ਅਸੀਂ ਜਿਹੜੀ ਬਾਣੀਂ ਨੂੰ ਚਾਹੀਏ, ਮਰਜੀ ਨਾਲ ਰੱਦ ਕਰ ਦੇਂਦੇ ਹਾਂ}

ਗੁਰਬਾਣੀਂ ਦੀ ਵਿਦਿਆ ਪੜ੍ਹ ਕੇ, ਗੁਰਬਾਣੀਂ ਤੇ ਅਮਲ ਕਰ ਕੇ ਹੀ ਦਰਗਾਹ ਵਿੱਚ ਮਾਨ ਮਿਲਣਾਂ ਹੈ। ਗੁਰਬਾਣੀਂ ਦੀ ਵਿਦਿਆ ਪੜ੍ਹਨ ਵਾਸਤੇ ਕਿਸੇ ਹੋਰ ਪੜ੍ਹਾਈ ਦੀ ਜਰੂਰਤ ਨਹੀਂ ਹੈ।

ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ॥ ੧॥

{ਦਸੋ! ਇਸ ਤੋਂ ਵੱਡਾ ਵੀ ਕੋਈ ਹੋਰ ਵੀ ਗਿਆਨ ਹੋ ਸੱਕਦਾ ਹੈ}

‘ਆਪਾ ਮਧੇ ਆਪੁ ਪਰਗਾਸਿਆ’ ਦਾ ਅਰਥ ਹੈ। ਆਪਣੇਂ ਆਪ ਦੀ ਪਹਿਚਾਣ, ਆਪਣੇਂ ਆਪ ਦਾ ਚਾਨਣ।

ਗੁਰਬਾਣੀਂ ਦੀ ਵਿਦਿਆ ਪੜ੍ਹ ਕੇ, ਚਾਨਣ ਵੀ ਹੋ ਗਿਆ, ਅਤੇ ਨਾਮ ਦਾ ਅੰਮ੍ਰਿਤ ਵੀ ਮਿਲ ਗਿਆ।

ਕਰਤਾ ਤੂ ਮੇਰਾ ਜਜਮਾਨੁ॥ ਇੱਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ॥ ੧॥ ਰਹਾਉ॥

ਜਦੋਂ ਕੋਈ ਜਜਮਾਨ, ਪ੍ਰੋਹਿਤ ਪਾਸੋਂ ਯੱਗ ਆਦ ਕਰਵਾਉਂਦਾ ਹੈ, ਤਾਂ ਜਜਮਾਨ ਪ੍ਰੋਹਿਤ ਨੂੰ ‘ਦਾਨ ਦਖਿਣਾਂ’ ਦੇਂਦਾ ਹੈ।

ਗੁਰੂ ਨਾਨਕ ਜੀ ਕਰਤਾਰ ਨੂੰ ਕਹਿੰਦੇ ਹਨ,

ਹੇ ਕਰਤੇ! ਮੇਰਾ ਜਜਮਾਨ ਤਾਂ ਤੂੰ ਹੈਂ। ਮੇਰੇ ਪਾਸੋਂ, (ਸਿਮਰਨ) ਦਾ ਯੱਗ ਕਰਵਾ।

ਅਤੇ ਦੱਖਿਣਾਂ ਦੇ ਰੂਪ ਵਿੱਚ ਮੈਨੂੰ ਆਪਣਾਂ ਨਾਮ ਦੇ।

ਅੱਗੇ ਆਪਾਂ ਮਹਲੇ॥ ੨॥ ਦੇ, ਇੱਕ ਸ਼ਬਦ ਦੀ ਵਿਚਾਰ ਕਰਨੀਂ ਹੈ।

ਬੇਨਤੀ; -

ਲੇਖ ਬਹੁਤ ਲੰਬਾ ਹੋ ਗਿਆ ਹੈ, ਪਰ ਇਸ ਸ਼ਬਦ ਨੂੰ ਵਿਚਾਰ ਵਾਸਤੇ ਮੈਂ, ਇਸ ਲਈ ਚੁਣਿਆਂ ਹੈ ਕਿਉਂ ਕੇ ਮਾਸ ਮਛਲੀ ਦੇ ਨਾਲ ਨਾਲ, ਅਸੀਂ ਸਿਆਣਪ ਦੇ ਵਿਸ਼ੇ ਤੇ ਵੀ ਵਿਚਾਰ ਕਰ ਰਹੇ ਹਾਂ।

ਮ:॥ ੨॥ ਦੇ ਸਾਰੇ ਸ਼ਬਦ ਵਿਚ, ਸਿਆਣਪ ਅਤੇ ਪੜ੍ਹਾਈ ਦੀ, ਇੱਕ ਹੀ ਪੰਕਤੀ ਆਈ ਹੈ।

“ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ”

ਸਿਆਣਪ ਅਤੇ ਅਕਲ ਦੇ ਚੱਲ ਰਹੇ ਵਿਸ਼ੇ ਵਿਚ, ਸਿਰਫ ਇਸ ਇੱਕ ਪੰਕਤੀ ਦੇ ਅਰਥ ਕਰ ਦੇਣ ਨਾਲ, ਇਸ ਪੂਰੇ ਸ਼ਬਦ ਦੇ ਅਸਲ ਸ਼ਾਸਤਰ (ਸਾਸਤ੍ਰ; ਫਿਲੋਸਫੀ, ਹੁਕਮ, ਸਾਸਨ) ਦਾ ਗਿਆਨ ਨਹੀਂ ਹੋ ਸੱਕਦਾ…ਹਾਂ ਇੱਕ ਇਕ ਅਤੇ ਵੱਖਰੀ ਵੱਖਰੀ ਕੜੀ ਨੂੰ, ਅਸੀਂ ਆਪਣੇਂ ਵਿਰੋਧੀ ਵਿਚਾਰਾਂ ਵਾਲਿਆਂ ਦੇ ਖਿਲਾਫ, ਜਾਂ ਕੜੀ ਨਾਲ ਕੜੀ ਦਾ ਭੇੜ ਜਰੂਰ ਕਰ ਸੱਕਦੇ ਹਾਂ।

ਕਿਸੇ ਵੀ ਪੰਕਤੀ ਦਾ ਅਸਲ ਅਰਥ ਪੂਰੇ ਸ਼ਬਦ ਦੇ ਅਨੂੰਸਾਰ ਹੁੰਦਾ ਹੈ। ਨਾਂ ਕਿ ਕਿਸੇ ਇੱਕ ਕੜੀ ਜਾਂ ਇੱਕ ਪੰਕਤੀ ਦੇ ਹਿਸਾਬ ਨਾਲ ਸਾਰੇ ਸ਼ਬਦ ਦਾ।

(ਮਿਸਾਲ ਦੇ ਤੌਰ ਤੇ ਮ:॥ ੨॥ ਦੇ ਇੱਕ ਸ਼ਬਦ ਵਿੱਚ (ਜਿਸ ਦੀ ਆਪਾਂ ਵਿਚਾਰ ਪਹਿਲੇ ਲੇਖਾਂ ਵਿੱਚ ਕਰ ਚੁੱਕੇ ਹਾਂ) ਇੱਕ ਪੰਕਤੀ ਆਈ ਸੀ “ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ” ਸਿਰਫ ਇਸ ਪੰਕਤੀ ਨੂੰ ਲੈ ਕੇ, ਸਾਡੇ ਟੀਕਾਕਾਰਾਂ ਨੇਂ ਸਾਰੇ ਸ਼ਬਦ ਦੇ ਅਰਥ ਹੀ ਬਦਲ ਦਿੱਤੇ ਸਨ। ਪਰ ਪੂਰਾ ਸ਼ਬਦ ਵਿਚਾਰਨ ਤੇ ਅਰਥ ਕੁੱਝ ਹੋਰ ਨਿਕਲੇ।

ਇਸੇ ਤਰਾਂ, ਮ:॥ ੧॥ ਦੇ ਇੱਕ ਸ਼ਬਦ ਵਿੱਚ “ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ” ਵਾਲੀ ਇੱਕ ਹੀ ਪੰਕਤੀ ਨੂੰ ਲੈਕੇ ਸਾਡੇ ਟੀਕਾਕਾਰਾਂ ਨੇਂ ਸਾਰੇ ਸ਼ਬਦ ਨੂੰ ਮਾਸ ਖਾਣ ਦਾ ਵਿਸ਼ਾ ਬਣਾ ਦਿੱਤਾ ਸੀ। ਪਰ ਪੂਰੇ ਸ਼ਬਦ ਦੀ ਵਿਚਾਰ ਕਰਨ ਨਾਲ ਅਰਥ ਕੁੱਝ ਹੋਰ ਨਿਕਲੇ

ਮ:॥ ੨॥ ਦੇ ਸ਼ਬਦ ਦੇ ਸਿਰਲੇਖ ਵਾਲੀ ਪੰਕਤੀ,

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥

ਦੀ ਜੇ ਸਮਝ ਆ ਜਾਵੇ ਤਾਂ, ਸਾਡੇ ਵਿੱਚ ਇੱਕ ਰੱਤੀ ਭਰ ਦਾ ਵੀ ਝਗੜਾ ਬਾਕੀ ਨਹੀਂ ਰਹਿ ਸੱਕਦਾ।

ਸਿਰਲੇਖ ਵਾਲੀ ਪੰਕਤੀ ਦੇ ਹਿਸਾਬ ਨਾਲ, ਕਿਸੇ ਵੀ ਸ਼ਬਦ ਦਾ ਪੂਰਾ ਮਜ਼ਬੂਨ ਜਰੂਰ ਹੋ ਸੱਕਦਾ ਹੈ। ਅਤੇ ਬਾਕੀ ਸੱਭ ਪੰਕਤੀਆਂ ਵਿਸ਼ੇ ਮਜਬੂਨ ਦਾ ਹਿੱਸਾ ਹੁੰਦੀਆਂ ਹਨ। ਇਸ ਵਾਸਤੇ ਵੀ ਸਿਰਲੇਖ ਵਾਲੀ ਪੰਕਤੀ ਦੇ ਨਾਲ ਵਿਚਾਰ ਅਧੀਨ ਆਏ ਮਜਬੂਨ ਨੂੰ ਸਮਝਣ ਵਾਸਤੇ ਸ਼ਬਦ ਵਿੱਚ ਆਈਆਂ ਸਾਰੀਆਂ ਹੀ ਪੰਕਤੀਆਂ, ਭਾਵ ਪੂਰੇ ਸ਼ਬਦ ਦੀ ਵਿਚਾਰ ਕਰਨੀਂ ਜਰੂਰੀ ਹੁੰਦੀ ਹੈ।

ਇਸੇ ਹੀ ਕਾਰਨ, ਦਾਸ ਦੇ ਲੇਖ ਕੁੱਝ ਲੰਬੇ ਹੋ ਜਾਂਦੇ ਹਨ। ਇਸ ਵਾਸਤੇ ਮਾਫ ਕਰ ਦੇਣਾਂ ਜੀ।

ਜਿਸ ਤਰਾਂ ਪੂਰੇ ਸ਼ਬਦ ਦੀ ਵਿਚਾਰ ਨਾਲ ਹੀ ਕਿਸੇ ਪੰਕਤੀ ਦੇ ਸਹੀ ਅਰਥਾਂ ਦਾ ਪਤਾ ਲੱਗ ਸਕਦਾ ਹੈ।

ਇਸੇ ਤਰਾਂ ਪੂਰੇ ਦੇ ਪੂਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਨੂੰ, ਜਾਂ ਸਿੱਖਿਆ ਨੂੰ, ਹਿਰਦੇ ਵਿੱਚ ਵਸਾ ਕੇ ਹੀ, ਕਿਸੇ ਸ਼ਬਦ ਦੇ ਸਹੀ ਅਰਥਾਂ ਦਾ ਪਤਾ ਲਾਇਆਂ ਜਾ ਸੱਕਦਾ ਹੈ।

ਮਾਸ ਵਾਲੇ ਸ਼ਬਦ ਜਾਂ ਹੋਰ ਕਿਸੇ ਵੀ ਸ਼ਬਦ ਦੇ ਸਹੀ ਅਰਥ ਜਾਨਣ ਵਾਸਤੇ, ਪੂਰੇ ਦੇ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਜਾਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਉਪਦੇਸ਼ ਜਾਂ ਤੱਤ ਗਿਆਨ, ਸਾਡੇ ਜ਼ਿਹਨ ਵਿੱਚ ਜੁਬਾਨੀਂ ਯਾਦ ਹੋਣਾਂ ਚਾਹੀਦਾ ਹੈ। ਨਹੀਂ ਤਾਂ ਭਾਵੇਂ ਤਿੰਨ ਹਜ਼ਾਰ ਸਦੀਆਂ ਤਕ ਟੱਕਰਾਂ ਮਾਰੀ ਜਾਈਏ, ਕੁੱਝ ਵੀ ਹਾਸਲ ਨਹੀਂ ਹੋਣਾਂ।

ਸੋ ਆਉ ਅਸੀਂ ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥ ਵਾਲੀ ਪੰਕਤੀ ਦੇ ਸਹੀ ਅਰਥ ਜਾਨਣ ਵਾਸਤੇ ਪੂਰੇ ਸ਼ਬਦ ਦੀ ਸੰਖੇਪ ਜਿਹੀ ਵਿਚਾਰ ਕਰਦੇ ਹਾਂ।

ਸਲੋਕ ਮਃ ੨॥ ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ॥ ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ॥ ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ॥ ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ॥ ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥ ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ॥ ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ॥ ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ॥ ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥ ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ॥ ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ॥ ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ॥ ੧॥ ਮ: ੨ ੧੪੬

ਦਿਨ ਅਤੇ ਰਾਤ (੨੪ ਘੰਟੇ) ਵਿੱਚ ਅੱਠ ਪਹਿਰ ਹੁੰਦੇ ਹਨ।

ਪਹਿਰ; ਭਾਵ ਖੰਡ, ਹਿਸੇ, ਜਾਂ ਟੁਕੜੇ।

ਇਹਨਾਂ ਅੱਠਾਂ ਖੰਡਾਂ (ਹਿਸਿਆਂ) ਦੇ ਨਾਲ, ਗੁਰੂ ਜੀ ਨੇਂ ਸਾਨੂੰ ਸਮਝਾਉਣ ਵਾਸਤੇ, ਨੌਵੇਂ ਹਿਸੇ ਸਾਡੇ ਸਰੀਰ ਨੂੰ ਵੀ ਇਹਨਾਂ ਨਾਲ ਮਿਲਾ ਦਿੱਤਾ ਹੈ। ਕਿਉਂਕਿ (ਸਾਡਾ ਸਰੀਰ) ਇਹਨਾਂ ਅੱਠਾਂ ਪਹਿਰਾਂ ਵਿਚ, ਰੋਜ਼ ਵਿਚਰਦਾ ਰਹਿੰਦਾ ਹੈ। ਅੱਠ ਪਹਿਰ ਸਮੇਂ ਦੇ ਸੂਚਕ ਹਨ। ਅਤੇ ਇਹਨਾਂ ਅੱਠੇ ਪਹਿਰਾਂ ਵਿਚ, ਸਰੀਰ ਵਿਚੋਂ ਨਾਮ ਅੰਮ੍ਰਿਤ ਦੀ ਭਾਲ ਕਰਨੀਂ ਹੈ।

ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ॥ ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ॥ ੧॥ ਰਹਾਉ॥

ਇਸ ਨੌਵੇਂ ਹਿੱਸੇ (ਸਾਡੇ ਸਰੀਰ ਵਿਚ) ਵਿੱਚ ਨਉ ਨਿਧਾਂ, ਭਾਵ ਨੌਂ ਖਜ਼ਾਨਿਆਂ ਤੋਂ ਵੀ ਵੱਧ ਕੀਮਤੀ ਇੱਕ ਨਾਮ ਹੈ। ਉਸ ਨੂੰ ਭਾਲਣਾਂ ਹੈ। ਪਰ ਉਸ ਨਾਮ ਨੂੰ ਕੋਈ, ਵਡੇ ਗੁਣਾਂ ਵਾਲਾ ਗਹੀਰੁ (ਵੱਡੇ ਦਿਲ ਵਾਲਾ ਬਹਾਦੁਰ ਸੂਰਮਾਂ) ਹੀ ਭਾਲੇ ਗਾ।

ਗੁਰੂ ਅੰਗਦ ਸਾਹਿਬ ਜੀ ਸਮਝਾਉਂਦੇ ਹਨ। ਕਹਿੰਦੇ ਹਨ, ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ’ ਹੇ ਨਾਨਕ, ਕੋਈ ਕਰਮਾਂਵਾਲਾ ਹੀ (ਗਹੀਰ) ਗੁਰੂ ਜਾਂ ਪੀਰ ਦੀ ਸਹਾਇਤਾ ਨਾਲ ਉਹ ਖਜ਼ਾਨਾਂ ਪਾਏ ਗਾ।

ਅਤੇ ਚਉਥੈ ਪਹਰਿ ਸਬਾਹ ਕੈ ਉੱਠ ਕੇ, ਬੜੇ ਚਾਅ ਅਤੇ ਰੀਝ ਨਾਲ ਉਸ ਨਾਮ ਨੂੰ ਜਪੇ ਗਾ। ਜਿਨਾਂ ਪਾਸ ਨਾਮ ਦਾ ਖਜਾਨਾਂ ਹੈ, ਉਹ ਸੁਰਤੇ (ਉੱਚੀ ਸੁਰਤ ਵਾਲੇ) ਹਨ। ਸੁਰਤਿਆ ਉਪਜੈ ਚਾਉ॥ ਨਾਮ ਜਪਨ ਦਾ ਚਾਉ ਸਿਰਫ ਉਹਨਾਂ ਸੁਰਤਿਆਂ ਨੂੰ ਹੀ ਉਪਜਦਾ ਹੈ। (ਬਾਕੀ ਸਾਰੇ ਨਾਮ ਨੂੰ ਹੁੱਜਤਾਂ ਹੀ ਕਰਦੇ ਹਨ)

ਪੜ੍ਹੇ ਹੋਇ ‘ਗੁਰਮੁਖ’ ਹੁੰਦੇ ਹਨ, ਉਹਨਾਂ ਦੇ ਮਨ ਵਿੱਚ ਅਤੇ ਮੁੱਖ ਵਿਚ, ਸੱਚੇ ਨਾਮ ਦੇ ਪ੍ਰਵਾਹ ਚਲਦੇ ਹਨ। ‘ਗੁਰਮੁਖ’ ਨਾਮ ਦੇ ਦਰਿਆ ਹੁੰਦੇ ਹਨ। ਸੁਰਤੇ ਮਨੁੱਖਾਂ ਦਾ ਉਹਨਾਂ ਦਰੀਆਵਾਂ ਨਾਲ ਪਿਆਰ ਹੁੰਦਾ ਹੈ। ਦਰਿਆਵਾਂ ਵਿੱਚ ਜਲ ਦੀ ਥਾਂ ਅੰਮ੍ਰਿਤ ਦਾ ਪ੍ਰਵਾਹ ਚੱਲਦਾ ਹੈ। ਕਰਮਾਂ ਵਾਲਿਆਂ ਨੂੰ ਉਹਨਾਂ ਦਰਿਆਵਾਂ ਵਿਚੋਂ ਅੰਮ੍ਰਿਤ ਦੀ ਬਖੀਸ਼ਸ਼ ਹੁੰਦੀ ਹੈ।

ਅੱਠਾਂ ਪਹਿਰਾਂ ਵਿਚੋਂ ਇੱਕ ਸੁਬਹਾ ਦਾ ਪਹਿਰ ਹੈ। ਉਸ ਪਹਿਰ ਵਿੱਚ ਸੁਰਤੇ ਬੜੇ ਚਾਅ ਨਾਲ ਉੱਠ ਕੇ ਨਾਮ ਜਪਦੇ ਹਨ। ਬਾਕੀ ਦੇ ਜੋ ਸੱਤ ਪਹਿਰ ਬਚੇ ਹਨ। ਉਹਨਾਂ ਸੱਤਾਂ ਪਹਿਰਾਂ ਵਿੱਚ ਵੀ “ਸੁਰਤੇ” ਸੱਤ ਕਰਮ ਕਰਦੇ ਹਨ। ਬਾਣੀਂ ਦਾ ਹੁਕਮ ਮੰਨ ਕੇ (ਬਹੀਐ ਪੜਿਆ ਪਾਸਿ) ਪੜ੍ਹਿਆਂ (ਗੁਰਮੁਖਾਂ) ਦੇ ਪਾਸ ਬਹਿੰਦੇ ਹਨ।

ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ॥ ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ॥ ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ॥

ਪੜਿਆਂ ਦੇ ਪਾਸ ਬੈਠ ਕੇ ਪਾਪ ਅਤੇ ਪੁੰਨ ਦੀ ਜਾਂ ਚੰਗੇ ਅਤੇ ਮੰਦੇ ਕਰਮਾਂ ਦੀ ਵਿਚਾਰ ਕੀਤੀ ਜਾਂਦੀਂ ਹੈ। ਅਤੇ ਪੜ੍ਹਿਆਂ ਦੀ ਸੰਗਤ ਵਿੱਚ ਬੈਠ ਕੇ ਕੂੜੇ (ਖੋਟੇ) (ਬੁਰੇ) ਕੰਮਾਂ ਨੂੰ ਸੁੱਟ ਦੇਈਦਾ ਹੈ।

ਕਿਉਂ ਕਿ ਪੜ੍ਹਿਆਂ ਦੀ ਸੰਗਤ ਵਿੱਚ ਬੈਠ ਕੇ ਇਹ ਗਿਆਨ ਹੋ ਜਾਂਦਾ ਹੈ ਕਿ, ਪ੍ਰਭੂ ਦੇ ਦਰਬਾਰ ਵਿੱਚ ਸਿਰਫ ਚੰਗੇ ਕਰਮਾਂ ਵਾਲਿਆਂ ਨੂੰ ਸ਼ਾਬਾਸ਼ ਮਿਲੇ ਗੀ। ਉਥੇ ਖੋਟੇ (ਬੁਰੇ ਕਰਮਾਂ ਵਾਲੇ) ਮਨੁਖ ਸੁੱਟ ਦਿੱਤੇ ਜਾਣਗੇ।

ਫਾਦਲੁ; (ਫਜ਼ਿਲ); ਆਲਮ ਫਾਜ਼ਿਲ, ਉੱਤਮ ਲੋਕ, ਸ੍ਰੇਸ਼ਟ ਲੋਕ, ਬਜੁਰਗ ਸਿਆਣੇਂ,

ਦੂਜਾ ਨਾਨਕ ਕਹਿੰਦਾ ਹੈ।

ਬੋਲਣੁ ਫਾਦਲੁ ਨਾਨਕਾ’

ਫਾਦਲ ਲੋਕ ਕਹਿੰਦੇ ਹਨ। ਇਹ ਦੁੱਖ ਜਾਂ ਸੁੱਖ ਕਰਤੇ ਦੇ ਆਪਣੇਂ ਹੱਥ ਵਿੱਚ ਹਨ। ਕਿਸ ਨੂੰ ਸੁਖ ਦੇਣਾਂ ਹੈ, ਜਾਂ ਕਿਸ ਨੂੰ ਕਿਸ ਬਹਾਨੇਂ ਦੁਖ ਦੇਣਾਂ ਹੈ, ਇਹ ਕਰਤਾ ਹੀ ਜਾਣਦਾ ਹੈ।

(ਜਿਹੜੇ ਗੁਰੂ ਦੀ ਇਸ ਮੱਤਿ ਨੂੰ, ਜਾਂ ਬੁਰੇ ਜਾਂ ਚੰਗੇ ਕਰਮਾਂ ਨੂੰ ਨਹੀਂ ਮੰਨਦੇ, ਬੇਸ਼ੱਕ ਨਾਂ ਮੰਨਣ, (ਉਹ ਢੁੱਚਰਾਂ ਡਾਹੁੰਦੇ ਹਨ, ਫਲਾਣੇਂ ਨੂੰ ਦੁਖ ਕਿਉਂ ਮਿਲਿਆ, ਉਸ ਨੇਂ ਕਿਹੜਾ ਬੁਰਾ ਕਰਮ ਕੀਤਾ ਸੀ, ਆਦਿ ਆਦਿ. .) ਬਾਣੀਂ ਕੁੱਝ ਨਹੀਂ ਕਹੇ ਗੀ, ਦੂਜੇ ਨਾਨਕ ਦੇ ਕਹਿਣ ਅਨੁਸਾਰ, ਜੇ ਤਾਂ ਕੋਈ ਖਸਮੁ ਹੈਗਾ ਏ। ਤਾਂ ਉਹ ਜਰੂਰ ਕੁੱਝ ਕਹੇ ਗਾ, ਕਿਉਂ ਕੇ ਦੁੱਖ ਸੁੱਖ ਕਰਤੇ ਦੇ ਹੱਥ ਵਿੱਚ ਹਨ। ਇਹ ਬਾਣੀਂ ਦੱਸ ਰਹੀ ਹੈ।)

ਸੋ ਵਿਚਾਰ ਕਰੋ ਕਿ ਅਸਲੀ ਵਿਦਿਆ ਕਿੰਨ੍ਹਾਂ ਨੇਂ ਪੜ੍ਹੀ ਹੈ।

ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥

(ਇਹ ਹੈ ਅਸਲੀ ਵਿਦਿਆ, ਅਤੇ ਇਹ ਵਿਦਿਆ ਗੁਰੂ (ਗੁਰ ਪਰਸਾਦੀ) ਪਾਸੋਂ ਮਿਲਦੀ ਹੈ)

ਇਸ ਵਿਦਿਆ ਦੇ ਪੜ੍ਹਨ ਨਾਲ ਇੱਜਤ ਮਿਲਣੀਂ ਹੈ।

ਵਾਦ ਵਿਵਾਦ ਦੀ ਵਿਦਿਆ ਨਾਲ, ਤਾਂ. .

ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮਕਾਲਾ॥

… ਜਮ ਪੱਤ ਰੋਲ ਦੇਣ ਗੇ।

ਅਗੈ ਜਮਕਾਲੁ ਲੇਖਾ ਲੇਵੈ ਜਿਉ ਤਿਲ ਘਾਣੀ ਪੀੜਾਇਦਾ॥ ੯॥ ੧੦੬੩

*

ਵੀਰੋ ਗੁਰਬਾਣੀਂ ਦੀ ਵਿਚਾਰ ਤਾਂ ਅੱਗੇ ਤੋਂ ਅਗੇ ਤੁਰੀ ਜਾਵੇ ਗੀ, ਪਿੱਛੇ ਪਿੱਛੇ ਮੈਂ ਤੁਰਿਆ ਜਾਵਾਂ ਗਾ। ਇਹ ਵਿਚਾਰ ਮੁਕਣੀਂ ਹੀ ਨਹੀਂ, ਅਤੇ ਸਾਡੇ ਪੱਲੇ ਕੁੱਝ ਪੈਣਾਂ ਨਹੀਂ,

* *

ਸੋ ਹੋਰ ਲੰਬੀਆਂ ਵਿਚਾਰਾਂ ਛੱਡ ਕੇ, ਇਸ ਲੇਖ ਦੇ ਬਾਕੀ ਰਹਿੰਦੇ ਮੁੱਖ ਸ਼ਬਦ, ਨਾਨਕ ਇਹੁ ਜੀਉ ਮਛੁਲੀ. . ਨੂੰ ਪੜ੍ਹ ਕੇ ਲੇਖ ਦੀ ਸਮਾਪਤੀ ਕਰਦੇ ਹਾਂ।

ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ।

ਗੁਰੂ ਨਾਨਕ ਜੀ ਨੇਂ।

ਸਾਨੂੰ ਜੀਵਾਂ ਰੂਪੀ ਮਛਲੀਆਂ ਨੂੰ ਇਹ ਸੁਹਣੀ ਅਤੇ ਸਿਆਣੀ, ਕਿਹਾ ਹੈ।

ਕਿਉਂ ਕਿਹਾ ਹੈ ਸਾਨੂੰ ਸੁਹਣੀ ਅਤੇ ਸਿਆਣੀ।

ਕਿਉਂ ਕਿ ਸਾਨੂੰ ਸੁਹਣੀ, ਕੀਮਤੀ ਅਤੇ ਦੁਰਲੱਭ ਦੇਹ ਮਿਲੀ ਹੈ।

ਦੁਲਭ ਦੇਹ ਪਾਈ ਵਡਭਾਗੀ॥ ਨਾਮੁ ਨ ਜਪਹਿ ਤੇ ਆਤਮ ਘਾਤੀ॥ ੧॥ ੧੮੮

ਨੋਟ:-

ਸਮੁੰਦਰ ਵਿੱਚ ਮਛਲੀ ਅਠਖੇਲੀਆਂ ਕਰਦੀ ਹੈ। (ਸਾਡੇ ਟੀਕਾਕਾਰਾਂ ਅਨੁਸਾਰ) ਮਾਸ ਦਾ ਲੁੱਤਫ ਲੈਂਦੀ ਹੈ।

ਜਿਸ ਨੂੰ ਵੇਖ ਕੇ ਸਾਡਾ ਮਨ ਲਲਚਾਂਦਾ ਹੈ।

ਪਰ ਕੀ ਮਛਲੀ ਇਹ ਜਾਣਦੀ ਹੈ। ਕਿ ਅਗਲੇ ਹੀ ਪਲ ਕੋਈ ਅਚਿੰਤਾ ਜਾਲੁ ਉਸ ਤੇ ਕਹਿਰ ਢਾਹ ਦੇਵੇ ਗਾ।

ਜੇ ਮਛਲੀ ਨੂੰ ਮਾਸ ਦੀ ਲੱਜ਼ਿਤ ਲੈਂਦੇ, ਦੇਖ ਸਾਡੇ ਮਨ ਵਿੱਚ ਰੀਸ ਆਉਂਦੀ ਹੈ।

ਤਾਂ ਉਹ ਪਲ ਵੀ ਯਾਦ ਕਰੋ!

ਜਦ ਮਛਲੀ ਅਚਿੰਤੇ ਜਾਲ ਵਿੱਚ ਫਸ ਕੇ ਹਾਂਡੀਆਂ ਵਿੱਚ ਰਿੱਝ ਕੇ ਦੂਸਰਿਆਂ ਦਾ ਭੋਜਨ ਬਣ ਜਾਂਦੀ ਹੈ।

ਗੁਰੂ ਨਾਨਕ ਜੀ ਬਾਣੀਂ ਦਵਾਰਾ ਸਮਝਾਉਂਦੇ ਹਨ

ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ॥ ੧॥ ਰਹਾਉ॥

ਹੇ ਭਾਈ ਇਹ ਮਾਣਸ ਵੀ, ਸਮੁੰਦਰ ਦੀ ਮੱਛੀ ਵਾਂਗ ਹੀ ਹੈ।

ਕੋਈ ਪਤਾ ਨਹੀਂ ਕਦੋਂ, ਇਸ ਮਾਣਸ ਤੇ ਵੀ ਅਚਿੰਤਾ (ਜਿਸ ਦਾ ਕਿਸੇ ਨੂੰ ਵੀ ਚਿੱਤ ਖਿਆਲ ਵੀ ਨਹੀਂ ਹੈ) ਜਾਲ ਪੈ ਜਾਵੇ (ਅਤੇ ਉਹ ਜਾਲ ਪੈਣਾਂ ਹੀ ਪੈਣਾਂ ਹੈ) ਤਾਂ ਜਿਸ ਤਰਾਂ ਮਛਲੀ ਟੁਕੜੇ ਹੋ ਕੇ ਹਾਂਡੀਆਂ ਵਿੱਚ ਉਬਲਦੀ ਹੈ। ਉਸੇ ਤਰਾਂ ਇਹ ਇਨਸਾਨ, ਵੀ ਹਾਡੀਆਂ ਵਿੱਚ ਉਬਲੇ ਗਾ। ਜਿੰਨ੍ਹਾਂ ਨੂੰ ਅੱਜ ਅਸੀਂ ਉਬਾਲ ਕੇ ਖਾ ਰਹੇ ਹਾਂ। ਕੱਲ ਨੂੰ ਉਹ ਸਾਨੂੰ ਉਬਾਲ ਕੇ ਖਾਣ ਗੇ।

,

ਯਾਦ ਰਖਣ ਵਾਲੀ ਗੱਲ ਹੈ।

ਜੀਆ ਕਾ ਆਹਾਰੁ ਜੀਅ

ਇਹ ਹਰੀ ਦਾ ਹੁਕਮ ਅਤੇ ਕਨੂਨ ਹੈ।

ਇਹ ਬਦਲਿਆ ਨਹੀਂ ਜਾ ਸਕਦਾ।

ਅਤੇ ਇਹ ਕਨੂਨ ਸਾਡੇ ਆਪਣੇਂ ਤੇ ਵੀ ਲਾਗੂ ਹੈ।

*

ਫਰੀਦਾ ਦਰੀਆਵੈ ਕੰਨੈੑ ਬਗੁਲਾ ਬੈਠਾ ਕੇਲ ਕਰੇ॥ ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ॥ ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ॥ ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ॥ ੯੯॥

ਦੇਖ ਲਵੋ ਭਾਈ।

ਮਛਲੀਆਂ ਖਾਣ ਵਾਲੇ ਬਗੁਲੇ ਦਾ ਵੀ ਕੀ ਹਸ਼ਰ ਹੁੰਦਾ ਹੈ।

ਉਸ ਬਗੁਲੇ ਦੀ ਰੀਸ ਨਾਲ ਅਸੀਂ ਵੀ ਮਾਸ ਖਾਦੇ ਹਾਂ।

ਇਹ ਬਾਣੀਂ ਪੜ੍ਹ ਕੇ ਵੇਖੋ, ਬਗਲਿਆਂ ਨੂੰ ਵੀ ਰੱਬ ਦੇ ਅਚਿੰਤੇ ਬਾਜ ਪੈ ਜਾਂਦੇ ਹਨ।

ਜਦੋਂ ਰੱਬ ਦੇ ਅਚਿੰਤੇ ਬਾਜ ਪੈ ਗਏ,

ਫਿਰ ਬਗੁਲੇ ਨੂੰ ਮੱਛੀਆਂ ਖਾਣ ਦੇ ਕਲੋਲ ਭੁੱਲ ਗਏ।

ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ

ਜੋ ਗਲਾਂ ਬਗੁਲੇ ਦੇ (ਜੀਵ ਦੇ) ਚਿੱਤ ਚੇਤੇ ਵੀ ਨਹੀਂ ਸਨ,

ਰੱਬ ਨੇਂ ਉਹ ਗੱਲਾਂ ਵੀ ਕਰ ਵਿਖਾਈਆਂ।

ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ

ਅਸੀਂ ਹੰਕਾਰ ਵਿੱਚ ਆਪਣੇਂ ਆਪ ਨੂੰ ਕੀ ਸਮਝਦੇ ਹਾਂ।

ਰੱਬ ਦੇ ਸਾਹਮਣੇਂ ਸਾਡੀ ਔਕਾਤ ਹੀ ਕੀ ਹੈ।

*

ਦੂਜਾ ਗੁਨਾਹ ਸਿਆਣੀਂ ਮਛਲੀ ਨੇਂ ਇਹ ਕੀਤਾ, ਕਿ ਮਛਲੀ (ਜੀਵ) ਨੇਂ ਜਾਲ ਨਾਂ ਵੇਖਆਂ (ਨਾਂ ਜਾਣਿਆ) ਅਤੇ ਜਾਲ ਵਿੱਚ ਫਸ ਗਈ। ਗੁਰੂ ਨੇਂ ਤਾਂ ਇਸ ਜਾਲ ਬਾਰੇ ਬਹੁਤ ਸਮਝਾਇਆ ਸੀ। ਪਰ ਗੁਰੂ ਦੀ ਇੱਕ ਨਾਂ ਮੰਨੀਂ।

ਜਾਲ ਕਿਹੜਾ ਸੀ!

ਸਰੁ ਖਾਰਾ ਅਸਗਾਹੁ।

ਇਹ (ਸਰੁ) ਸੰਸਾਰ ਸਾਗਰ … (ਖਾਰਾ) ਵਿਸੁ, (ਛੱਤੀ ਪ੍ਰਕਾਰ) ਮਾਸ ਮੇਵੇ ਆਦਿ ਮਹੁਰਾ ਹੈ, ਇਹ ਸਭ ਜਾਲ ਹੈ…

ਅਸਗਾਹੁ) ਇਸ ਮਹੁਰੇ ਰੂਪੀ ਜਾਲ ਦਾ ਕੋਈ ਹਾਥ ਨਹੀਂ ਹੈ।

ਇਹ ਜਾਲ ਮੁੱਕਣ ਵਾਲਾ ਨਹੀ ਹੈ, ਜਿਨਾਂ ਮਰਜੀ ਹੈ ਖਾਧੀ ਜਾਉ

ਇਸ ਵਿਸੁ ਦੇ ਸੰਸਾਰ ਸਾਗਰ ਵਿੱਚ ‘ਜੀਵ ਮਛਲੀ’ (ਛੱਤੀ ਪ੍ਰਕਾਰ) ਦੀਆਂ ਕਲੋਲਾਂ ਕਰ ਰਹੀ ਹੈ।

ਜੇ ਸੁਹਣੀਂ ਤੇ ਸਿਆਣੀਂ ਮਛਲੀ ਬਾਣੀਂ (ਗੁਰੁ ਦੇ ਹੁਕਮ) ਨੂੰ ਮੰਨਦੀਂ ਹੈ।

ਤਾਂ ਇਸ ਮਛਲੀ ਨੂੰ ਸਾਰੀਆਂ ਹੀ ਕਲੋਲਾਂ ਛੱਡਣੀਆਂ ਪੈਣੀਆਂ ਸਨ। ਜੋ ਬਹੁਤ ਔਖਾ ਕੰਮ ਹੈ।

ਇਸ ਵਾਸਤੇ ਮਛਲੀ ਨੇਂ ਨਾਂ ਤਾਂ ਗੁਰੂ ਦਾ ਹੁਕਮ ਮੰਨਿਆਂ ਤੇ ਨਾਂ ਹੀ ਗੁਰੂ ਦਾ ਹੁਕਮ ਬੁਝਿਆ,

ਇਸ ਕੀਤੇ ਕਾਰਨ ਹੀ ਪਕੜੀ ਗਈ।

ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ॥ ੧॥

ਕਿਸਨੇਂ ਪਕੜ ਲਿਆ!

ਕਾਲੁ ਨ ਟਲੈ ਸਿਰਾਹੁ।

ਕਾਲ ਕਦੇ ਵੀ ਸਿਰ ਤੋਂ ਨਹੀਂ ਟਲਦਾ

ਕਾਲ ਸਿਰ ਤੇ ਬੈਠਾ ਸੀ, ਕਾਲ ਨੇਂ ਪਕੜ ਲਿਆ।

(ਗੁਰੂ ਨਾਨਕ ਜੀ ਕਹਿ ਰਹੇ ਹਨ ਜਮਕਾਲ ਤੇਰੇ ਸਿਰ ਤੇ ਬੈਠਾ ਹੈ।)

(ਪਰ ਅਸੀਂ ਕਹਿੰਦੇ ਹਾਂ ਜਮਕਾਲ ਹੁੰਦਾ ਹੀ ਨਹੀਂ)

ਭਾਈ ਰੇ ਇਉ ਸਿਰਿ ਜਾਣਹੁ ਕਾਲੁ॥

ਭਾਈ, ਸਿੱਖੋ,

ਕਾਲ ਇਸ ਤਰਾਂ ਹਰ ਇੱਕ ਜੀਵ ਦੇ ਸਿਰ ਤੇ ਬੈਠਾ ਹੋਇਆ ਹੈ।

ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ॥ ੧॥ ਰਹਾਉ॥

ਐ ਬੰਦਿਆ ਤੂੰ ਤਾਂ ਇਸ ਤਰਾਂ ਹੈਂ, ਜਿਸ ਤਰਾਂ ਮਛਲੀ ਹੈ। ਇੱਕ ਦਿਨ ਤੂੰ ਅਚਨਚੇਤ ਜਾਲ ਵਿੱਚ ਫਸ ਜਾਵੇਂ ਗੀ

(ਅਸੀਂ ਕਿਹੜੀ ਕਿਹੜੀ ਬਾਣੀਂ ਨੂੰ ਰੱਦ ਕਰਾਂ ਗੇ)

ਜੇ ਮੱਛੀ ਆਪਣੇਂ ਤੋਂ ਛੋਟੀਆਂ ਮੱਛੀਆਂ ਖਾਂਦੀ ਹੈ,

ਤਾਂ ਮੱਛੀਆਂ ਖਾਂ ਖਾਂ ਕੇ ਵੱਡੀ ਹੋਈ ਮਛਲੀ, ਇੱਕ ਦਿਨ ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦੀ ਹੈ।

ਜਿਹੜੀ ਮਛਲੀ ਛੋਟੀਆਂ ਮੱਛੀਆਂ ਖਾ ਕੇ ਵੱਡੀ ਨਹੀਂ ਹੋਈ। ਖੁਦ ਨਿੱਕੀ ਰਹੀ, ਉਹ ਸ਼ਿਕਾਰੀ ਦੇ ਜਾਲ ਵਿੱਚ ਨਹੀਂ ਫਸਦੀ। ਕਿਉਂ ਕਿ ਛੋਟੀ ਮਛਲੀ ਜਾਲ ਦੇ ਮੋਰਿਆ ਵਿਚੋਂ ਬਚ ਕੇ ਨਿਕਲ ਜਾਂਦੀ ਹੈ।

ਤਾਂ ਇਸ ਤਰਾਂ ਮਾਸ ਖਾ ਖਾ ਮੋਟੀ ਹੋਈ, ਜੀਵ ਰੂਪੀ ਮੱਛੀ ਨੂੰ

ਮਾਸ ਸਮੇਤ ਛੱਤੀ ਪ੍ਰਕਾਰ ਦੀਆਂ ਰੱਸੀਆਂ) ਦੇ ਬੁਣੇਂ ਹੋਇ ਜਾਲ ਵਿੱਚ ਫਸਾ ਕੇ।

ਕਾਲ ਰੂਪੀ ਮਗਰਮੱਛ

ਆਪਣੇਂ ਜਬਾੜੇ ਵਿੱਚ ਭਰਨ ਵਾਸਤੇ ਤਿਆਰ ਬਰ ਤਿਆਰ ਬੈਠਾ ਹੋਇਆ ਹੈ।

ਜਿਸ ਤਰਾਂ ਮਛਲੀ ਨੂੰ ਪਕੜਨ ਵਾਸਤੇ ਸ਼ਿਕਾਰੀ, ਕੁੰਡੀ ਦੇ ਅੱਗੇ ਮਾਸ (ਕੋਈ ਗਡੋਇਆ ਆਦ) ਲਾ ਲੈਂਦਾ ਹੈ।

ਇਸੇ ਤਰਾਂ ਸਾਡੇ ਵਾਸਤੇ ਛੱਤੀ ਪ੍ਰਕਾਰ ਦੇ ਖਾਣੇਂ ਕੁੰਡੀਆਂ ਹਨ।

ਜੰਤ ਉਪਾਇ ਕਾਲੁ ਸਿਰਿ ਜੰਤਾ ਵਸਗਤਿ ਜੁਗਤਿ ਸਬਾਈ॥ ਮ: ੧ ੫੯੭

ਉਸ ਪ੍ਰਭੂ ਨੇਂ

ਜਿਸ ਵਕਤ ਜੀਵ (ਮਛਲੀ) ਨੂੰ ਪੈਦਾ ਕੀਤਾ ਸੀ,

ਕਾਲ ਨੂੰ ਉਸੇ ਵਕਤ ਹੀ ਜੀਵ ਦੇ ਸਿਰ ਤੇ ਬਿਠਾ ਦਿੱਤਾ ਸੀ

ਇਸ ਜੁਗਤੀ (ਤਰੀਕੇ) ਸਬਾਈ ਮਛਲੀ (ਜੀਵ)

ਉਸ ਨੇਂ ਆਪਣੇਂ ਵੱਸ ਵਿੱਚ ਕੀਤੀ ਹੋਈ ਹੈ, ਖਾਣ ਵਾਸਤੇ।

ਵਸਗਤਿ ਜੁਗਤਿ ਸਬਾਈ॥

ਇਹ ਮਛਲੀ ਤਾਂ ਪੈਦਾ ਹੀ ਕਾਲ ਰੂਪੀ ਮਗਰਮੱਛ ਦੇ ਜਬਾੜੇ ਵਿੱਚ ਹੋਈ ਹੈ।

ਫਿਰ ਵੀ ਕਹਿੰਦੀ ਹੈ ਮੈਂ ਮਾਸ ਖਾਣਾਂ ਹੈ! ! ! ! ! !

ਹੈ ਨਾਂ ਹੈਰਾਨੀ ਦੀ ਗੱਲ।

ਗੁਰੂ ਰਾਮ ਦਾਸ ਜੀ ਮਹਾਂਰਾਜ ਜੀ ਦਾ ਕਹਿਣਾਂ ਹੈ,

ਜੇਤੇ ਜੀਅ ਜੰਤ ਪ੍ਰਭਿ ਕੀਏ ਸਭਿ ਕਾਲੈ ਮੁਖਿ ਗ੍ਰਸਿਆ॥ ੧੩੧੯

ਕਿ ਉਸ ਪ੍ਰਭੂ ਨੇਂ ਜਿਨੇਂ ਵੀ ਜੀਅ ਜੰਤ ਪੈਦਾ ਕੀਤੇ ਹਨ

ਸਾਰਿਆਂ ਨੂੰ ਹੀ ਜਮਕਾਲ ਨੇਂ ਆਪਣੇਂ ਜਬਾੜਿਆਂ ਨਾਲ ਖਾਧਾ ਹੈ।

ਸਭਿ ਕਾਲੈ ਮੁਖਿ ਗ੍ਰਸਿਆ॥

ਕੀ ਸੱਚ ਕਹਿ ਰਹੇ ਹਨ, ਗੁਰੂ ਰਾਮ ਦਾਸ ਜੀ।

(ਅਸੀਂ ਕਿਹੜੀ ਕਿਹੜੀ ਬਾਣੀਂ ਨੂੰ ਰੱਦ ਕਰਾਂ ਗੇ)

ਜੇ ਗੁਰੂ ਦਾ ਕਹਿਆ ਸੱਚ ਹੈ! ਤਾਂ ਸਾਨੂੰ ਵੀ ਤਾਂ ਉਸੇ ਹੀ ਪ੍ਰਭੂ ਨੇਂ ਪੈਦਾ ਕੀਤਾ ਹੈ।

ਕੀ ਸਾਨੂੰ ਵੀ ਜਮਕਾਲ ਨਹੀਂ ਖਾਇ ਗਾ? ?

(ਪਰ ਅਸੀਂ ਕਹਿੰਦੇ ਹਾਂ ਜਮਕਾਲ ਹੁੰਦਾ ਹੀ ਨਹੀਂ)

ਕੀ ਝੂਠ ਬੋਲ ਰਹੇ ਹਨ, ਗੁਰੂ ਰਾਮਦਾਸ ਜੀ।

ਜੇ ਬਾਣੀਂ ਝੂਠੀ ਹੈ, ਅਤੇ ਅਸੀਂ ਸੱਚੇ ਹਾਂ, ਤਾਂ ਦਸੋ ਬਾਣੀਂ ਦੀ ਇਸ ਪੰਕਤੀ…ਜੇਤੇ ਜੀਅ ਜੰਤ ਪ੍ਰਭਿ ਕੀਏ ਸਭਿ ਕਾਲੈ ਮੁਖਿ ਗ੍ਰਸਿਆ॥ …ਦੇ ਅਰਥ ਕੀ ਕਰੀਏ

ਅਗੇ ਪੱੜ੍ਹ ਕੇ ਦੇਖੋ, ਗੁਰੂ ਅਮਰ ਦਾਸ ਜੀ ਮਹਾਂਰਾਜ ਕੀ ਕਹਿ ਰਹੇ ਹਨ।

ਮਨਮੁਖਿ ਨ ਬੂਝੈ ਫਿਰੈ ਇਆਣੀ॥ ਜਮਕਾਲੁ ਘੜੀ ਮੁਹਤੁ ਨਿਹਾਲੇ ਅਨਦਿਨੁ ਆਰਜਾ ਛੀਜੈ ਹੇ॥ ੪॥ ੧੦੪੯

(ਜੇ ਜਮ ਨਹੀਂ ਹੁੰਦਾ ਤਾਂ ਦੱਸੋ ਇਸ ਊਪਰਲੀ ਪੰਕਤੀ ਦੇ ਅਰਥ ਕੀ ਕਰੀਏ)

ਮਨਮੁਖ (ਸਿਆਣੀ) ਮਛਲੀ ਜਾਲ ਨੂੰ ਬੁੱਝਦੀ ਨਹੀਂ। ਇਹ ਨਹੀਂ ਸਮਝਦੀ, ਕਿ ਕਾਲ ਤਾਂ ਇਸ ਦੇ ਸਿਰ ਤੇ ਬੈਠਾ ਹੋਇਆ ਹੈ।

ਇਸ ਵਾਸਤੇ ਇਹ ਮਛਲੀ (ਇਆਣੀ) ਹੈ।

ਅਨਦਿਨੁ ਆਰਜਾ ਛੀਜੈ

ਇਕ ਇੱਕ ਕਰ ਕੇ ਦਿਨ ਬੀਤਦਾ ਜਾਂਦਾ ਹੈ, ਉਮਰ ਘਟਦੀ ਜਾਂਦੀ ਹੈ।

ਅਤੇ ਜਮਕਾਲ ਉਸ ਘੜੀ ਨੂੰ,

ਉਸ ਮੁਹਲਤ (ਮੁਹਤੁ) ਨੂੰ ਬੇਸਬਰੀ ਨਾਲ ਉਡੀਕਦਾ ਪਿਆ ਹੈ।

ਜਿਸ ਵੇਲੇ ਕਿ ਉਸ ਨੇਂ ਇਸ ਮੱਛਲੀ ਨੂੰ ਖਾਣਾਂ ਹੈ।

ਜਮਕਾਲੁ ਨਿਹਾਲੇ ਸਾਸ ਆਵ ਘਟੈ ਬੇਤਾਲਿਆ॥ ੧੨੪੮

(ਕੀ ਬਾਣੀਂ ਵਿੱਚ ਇਹ ਸੱਭ ਝੂਠ ਲਿਖਿਆ ਹੋਇਆ ਹੈ।)

ਜਮਕਾਲ ਤਾਂ ਮਛਲੀ ਦਾ ਇੱਕ ਇਕ ਸਵਾਸ ਗਿਣ ਰਿਹਾ ਹੈ।

ਇਹ ਮਛਲੀ ਫਿਰ ਵੀ ਕਹਿੰਦੀ ਹੈ,

ਮੈਂ ਮਾਸ ਖਾਣਾਂ ਹੈ।

ਮੈਂ ਮਾਸ ਖਾਣਾਂ ਹੈ।

ਹੈ ਨਾਂ ਹੈਰਾਨੀ ਦੀ ਗੱਲ।

*

ਨਾਨਕ ਚਿਤੁ ਅਚੇਤੁ ਹੈ ਚਿੰਤਾ ਬਧਾ ਜਾਇ॥

ਗੁਰੂ ਨਾਨਕ ਜੀ ਕਹਿੰਦੇ ਹਨ।

ਹੁਣ ਤਾਂ ਜੀਵ ਅਚੇਤੁ ਹੈ ਕੋਈ ਚਿੰਤਾ ਨਹੀਂ, ਕੋਈ ਚੇਤਾ ਨਹੀਂ, ਉਸ ਵੇਲੇ ਦਾ।

ਪਰ ਜਦੋਂ ਕਾਲ ਨੇਂ ਜਬਾੜੇ ਵਿੱਚ ਭਰ ਲਿਆ।

ਤਾਂ ਫਿਰ ਰੋਵੇ ਗਾ, ਪਛੋਤਾਵੇ ਗਾ, ਅਤੇ ਚਿੰਤਾ ਦੁਖ ਅਤੇ ਪਛੁਤਾਵੇ ਦੇ ਬੱਧੇ ਨੂੰ,

ਜਮ ਜਿੱਥੇ ਚਾਹੇ ਗਾ, ਲੈ ਜਾਵੇ ਗਾ

ਚਿੰਤਾ ਬਧਾ ਜਾਇ॥

ਨਦਰਿ ਕਰੇ ਜੇ ਆਪਣੀ ਤਾ ਆਪੇ ਲਏ ਮਿਲਾਇ॥ ੨॥

ਜੇ ਕਿਤੇ ਭਾਗਾਂ ਨਾਲ, ਉਸ (ਹਰੀ) ਦੇ ਮਨ ਤਰਸ ਆ ਜਾਵੇ।

ਤਾਂ

ਆਪੇ ਲਏ ਮਿਲਾਇ।

ਇਸ ਵਾਸਤੇ ਆਪਣੀਆਂ ਸਭ ਸਿਆਣਪਾਂ ਦਾ (ਵਿਸਾਹ) ਛੱਡ ਕੇ

ਐਸਾ ਜਤਨ ਕਰੋ, ਕਿ ਹਰੀ ਦੀ ਨਦਰਿ ਹੋ ਜਾਵੇ।

ਦੱਸੋ

ਉਹ ਕਿਹੜਾ ਜਤਨ ਹੈ? ? ? ?

ਹੇ ਵੀਰੋ! ਖੁਦ ਆਪ ਵੀ ਉਹ ਜਤਨ ਕਰੋ।

ਅਤੇ ਦੂਸਰਿਆਂ ਨੂੰ ਵੀ ਉਸ ਜਤਨ (ਅਕਲ) ਦਾ ਦਾਨ ਦੇਵੋ।

ਪਉੜੀ॥ ਸੇ ਜਨ ਸਾਚੇ ਸਦਾ ਸਦਾ ਜਿਨੀ ਹਰਿ ਰਸੁ ਪੀਤਾ॥

ਜਿੰਨਾਂ ਨੇਂ ਹਰੀ ਰਸ ਪੀਤਾ, ਉਹ ਸਦਾ ਸਦਾ ਵਾਸਤੇ ਸਚੇ ਹੋ ਗਏ।

ਸਚਾ ਕਹਿੰਦੇ ਹਨ, ਜੋ ਸਦਾ ਸਦਾ ਥਿਰ ਹੋਵੇ, ਡੋਲੇ ਨਾਂ, ਜੰਮਣ ਮਰਨ ਤੋਂ ਰਹਿਤ ਹੋਵੇ, ਜੂਨਾਂ ਵਿੱਚ ਨਾਂ ਆਵੇ,

ਗੁਰਮੁਖਿ ਸਚਾ ਮਨਿ ਵਸੈ ਸਚੁ ਸਉਦਾ ਕੀਤਾ॥

ਗੁਰਮੁਖ ਸਚੇ ਹੁੰਦੇ ਹਨ, ਕਿਉਂ ਕੇ ਉਹਨਾਂ ਦੇ ਮਨ ਵਿੱਚ ਸੱਚਾ ਬਿਰਾਜ ਮਾਨ ਹੋ ਚੁੱਕਾ ਹੈ।

ਇਹ ਸੱਚਾ ਸਾਉਦਾ ਸਿਰਫ ਗੁਰਮੁਖ ਕਰਦੇ ਹਨ।

ਜੇ ਤਾਂ ਗੁਰਬਾਣੀਂ ਅਨੂੰਸਾਰ ਚੱਲੀਏ ਤਾਂ ਸਿਆਣਾਂ ਕਦੇ ਵੀ ਗੁਰਮੁਖ ਨਹੀਂ ਹੋ ਸੱਕਦਾ।

(ਕਿਉਂ ਕਿ ਗੁਰਮੁਖਾਂ ਵਿੱਚ ਆਪਣੀਂ ਸਿਆਣਪ ਬਿਲਕੁਲ ਨਹੀਂ ਹੁੰਦੀ)

(ਉਹਨਾਂ (ਗੁਰਮੁਖਾਂ) ਵਿੱਚ ਸਿਰਫ ਗੁਰੂ ਦੀ ਅਕਲ ਸਿਆਣਪ ਅਤੇ ਗੁਰੂ ਦੀ ਪੜ੍ਹਾਈ ਬੋਲਦੀ ਹੈ)

ਨੋਟ:- ਗੁਰਮੁਖਾਂ ਦੀ ਪੜ੍ਹਾਈ (ਸਿਆਣਪ) ਹੋਰ ਹੁੰਦੀ ਹੈ। ਜਿਸ ਦਾ ਕਿ ਜਿਕਰ ਊਪਰ ਆ ਚੁੱਕਾ ਹੈ।

ਊਪਰ ਸਿਆਣਪ ਨੂੰ ਛੱਡਣ ਵਾਸਤੇ, ਪ੍ਰਮਾਣ ਦੇ ਤੌਰ ਵੀਹ ਪਚੀਹ ਪੰਕਤੀਆ ਇਕੱਠੀਆਂ ਹੀ ਲਿਖੀਆਂ ਹਨ। ਇੱਕ ਇਕ ਪੰਕਤੀ ਤੇ ਪੂਰੀ ਕਿਤਾਬ ਲਿਖੀ ਜਾ ਸੱਕਦੀ ਹੈ।

ਜੋ ਪ੍ਰਾਣੀ ਗੋਵਿੰਦੁ ਧਿਆਵੈ॥ ਪੜਿਆ ਅਣਪੜਿਆ ਪਰਮ ਗਤਿ ਪਾਵੈ॥ ੧॥ ੧੯੭

ਜਿਹੜਾ ਗੁਰਮੁਖਾਂ ਕੋਲੋਂ ਵਿਦਿਆ ਪੜ੍ਹ ਕੇ ਹਰੀ ਨੂੰ ਧਿਆਉਂਦਾ ਹੈ, ਉਹ ਭਾਵੇਂ ਪੜ੍ਹਿਆ ਹੋਵੇ ਜਾਂ ਅਨਪੜ ਹੋਵੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਦੋਵੇਂ ਹੀ ਪਰਮ ਗਤਿ ਪਾ ਸੱਕਦੇ ਹਨ।

ਅਗਲਾ ਸ਼ਬਦ ਗੁਰੂ ਨਾਨਕ ਜੀ ਦਾ ਉਚਾਰਣ ਕੀਤਾ ਹੋਇਆ ਹੈ। ਲੇਖ ਬਹੁਤ ਲੰਬਾ ਹੋ ਗਿਆ ਹੈ ਜੀ, ਇਸ ਵਾਸਤੇ ਅਰਥ ਖੁਦ ਹੀ ਕਰ ਲੈਣਾਂ ਜੀ।

ਪਉੜੀ॥ ਪੜਿਆ ਲੇਖੇਦਾਰੁ ਲੇਖਾ ਮੰਗੀਐ॥ ਵਿਣੁ ਨਾਵੈ ਕੂੜਿਆਰੁ ਅਉਖਾ ਤੰਗੀਐ॥ ਅਉਘਟ ਰੁਧੇ ਰਾਹ ਗਲੀਆਂ ਰੋਕੀਆਂ॥ ਸਚਾ ਵੇਪਰਵਾਹੁ ਸਬਦਿ ਸੰਤੋਖੀਆਂ॥ ਗਹਿਰ ਗਭੀਰ ਅਥਾਹੁ ਹਾਥ ਨ ਲਭਈ॥ ਮੁਹੇ ਮੁਹਿ ਚੋਟਾ ਖਾਹੁ ਵਿਣੁ ਗੁਰ ਕੋਇ ਨ ਛੁਟਸੀ॥ ਪਤਿ ਸੇਤੀ ਘਰਿ ਜਾਹੁ ਨਾਮੁ ਵਖਾਣੀਐ॥ ਹੁਕਮੀ ਸਾਹ ਗਿਰਾਹ ਦੇਂਦਾ ਜਾਣੀਐ॥ ੨੩॥ ੧੨੮੮

*

ਸਭੁ ਕਿਛੁ ਘਰ ਹੀ ਮਾਹਿ ਹੈ ਵਡਭਾਗੀ ਲੀਤਾ॥

ਗੁਰਮੁਖ ਵੱਡੇ ਭਾਗਾਂ ਵਾਲੇ ਹੁੰਦੇ ਹਨ। ਉਹਨਾਂ ਨੂੰ ਸਾਰਾ ਕੁੱਝ (ਘਰ) ਦੇਹ ਵਿਚੋਂ ਮਿਲ ਗਿਆ ਹੈ।

ਸਿਆਣਿਆਂ ਨੂੰ ਦੇਹ ਵਿਚੋਂ ਕੁੱਝ ਨਹੀਂ ਮਿਲਦਾ।

ਉਹ ਦੇਹ ਨੂੰ ਮਾਸ ਸਮਝਦੇ ਹਨ।

ਅਤੇ ਉਹ ਮਾਸ ਦੇ ਇਸ ਕੋਠੇ ਵਿਚ, ਮਾਸ ਹੀ ਭਰਦੇ ਹਨ।

ਉਹ ਸਿਆਣੇਂ ਇਸ ਕੋਠੇ ਵਿੱਚ ਹਰੀ ਨੂੰ ਨਹੀਂ ਬਿਠਾ ਸੱਕਦੇ।

ਅੰਤਰਿ ਤ੍ਰਿਸਨਾ ਮਰਿ ਗਈ ਹਰਿ ਗੁਣ ਗਾਵੀਤਾ॥

ਜਦ ਹਰੀ ਨੂੰ ਇਸ ਦੇਹ ਦੇ ਕੋਠੇ ਵਿੱਚ ਬਿਠਾ ਕੇ, ਹਰੀ ਦੇ ਸਚੇ ਗੁਣ ਗਾਇ,

ਤਾਂ ਮਾਸ ਅਤੇ ਛੱਤੀ ਪ੍ਰਕਾਰ ਸਮੇਤ, ਸਾਰੀਆਂ ਤ੍ਰਿਸ਼ਨਾਂ ਉਡਨ-ਛੂ ਹੋ ਗਈਆਂ

ਕੋਈ ਵੀ ਤ੍ਰਿਸ਼ਨਾਂ ਬਾਕੀ ਨਾਂ ਰਹੀ,

ਸੱਭ ਤ੍ਰਿਸ਼ਨਾਂ ਮਰ ਗਈਆਂ।

ਨੋਟ:- ਸਾਡੇ ਟੀਕਾਕਾਰ ਕਹਿੰਦੇ ਹਨ, ਮਾਸ ਵੀ ਖਾਈ ਜਾਉ ਤੇ ਹਰੀ ਨੂੰ ਵੀ ਯਾਦ ਰੱਖੋ

ਸੱਚੇ ਹਰੀ ਨੁੰ ਸਹੀ ਮੈਹਨਿਆ ਵਿੱਚ ਕਿਤੇ ਅੰਦਰ ਬਿਠਾ ਕੇ ਤਾਂ ਵੇਖੋ। ਫਿਰ ਦੱਸਣਾਂ. .

ਕਿ ਉਹ ਸੱਚਾ ਹਰੀ, ਮਾਸ ਖਾਂਣ ਦੇਂਦਾ ਹੈ, ਜਾਂ ਮਾਂ ਦਾ ਪੀਤਾ ਹੋਇਆ ਦੁੱਧ ਵੀ ਕੱਢ ਦੇਂਦਾ ਹੈ।

ਹੁਕਮੀ ਸਾਹ ਗਿਰਾਹ ਦੇਂਦਾ ਜਾਣੀਐ॥ ੨੩॥

ਫੇਰ ਤਾਂ ਹਰੀ ਆਪਣੀਂ ਮਰਜੀ ਨਾਲ ਹੀ ਮੂੰਹ ਵਿੱਚ ਗਰਾਹੀ ਪਾਉਣ ਦੇਵੇ ਗਾ।

,

ਆਪੇ ਮੇਲਿ ਮਿਲਾਇਅਨੁ ਆਪੇ ਦੇਇ ਬੁਝਾਈ॥ ੧੮॥

ਹਰੀ ਆਪ ਹੀ ਮੇਲ ਮਿਲਾਉਂਦਾ ਹੈ। ਆਪ ਹੀ ਸੱਚ ਦਾ ਭੇਦ ਦੱਸਦਾ ਹੈ।

ਆਪਣੀਂ ਅਕਲ ਬੁੱਧੀ ਸਿਆਣਪ ਚਤੁਰਾਈ ਨਾਲ ਹਰੀ ਨਹੀਂ ਮਿਲਦਾ।

ਅਤੇ ਨਾਂ ਹੀ ਸੱਚ ਦਾ ਪਤਾ ਲੱਗਦਾ ਹੈ।

ਫਿਰ ਐਸੀਆਂ ਅਕਲਾਂ, ਬੁੱਧੀਆਂ, ਸਿਆਣਪਾਂ, ਚਤੁਰਾਈਆਂ, ਕਿਸ ਕੰਮ।

ਅਕਲਾਂ, ਬੁੱਧੀਆਂ, ਸਿਆਣਪਾਂ, ਚਤੁਰਾਈਆਂ ਵਿਦਿਆ ਆਦੀ ਨਾਲ, ਅਸੀ

ਅਸੀਂ ਦੁਨੀਆਂ ਦੇ ਧਨ ਦੌਲਤ, ਪਦਾਰਥ, ਇੱਜ਼ਤ ਸ਼ੋਹਰਤ, ਆਦੀ ਤਾਂ ਹਾਸਲ ਕਰ ਸੱਕਦੇ ਹਾਂ।

ਪਰ ਹਰੀ ਨੂੰ ਹਾਸਲ ਨਹੀਂ ਕਰ ਸੱਕਦੇ। ਹਰੀ ਨਾਲ ਮੇਲਾ ਨਹੀਂ ਕਰ ਸੱਕਦੇ।

ਲੇਖ ਦੇ ਅਖੀਰ ਤੇ ਬੇਨਤੀ

ਮਃ ੧॥ ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥ ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ ੧॥

ਇਸ ਊਪਰ ਵਾਲੇ ਸ਼ਬਦ ਵਿੱਚ ਗੁਰੂ ਨਾਨਕ ਜੀ, ਸੰਸਾਰ ਦੀ ਹਾਲਤ (ਤਸਵੀਰ) ਬਿਆਨ ਕਰਦੇ ਹਨ।

ਸੰਸਾਰ ਵਿੱਚ ਸੱਭ ਪਾਸੇ, ਕੂੜ ਹੀ ਕੂੜ ਹੈ।

ਸੱਭ ਪਾਸੇ ਕੂੜ ਦੀ ਮਸਿਆ ਹੈ। ਮਸਿਆ ਦਾ ਅੰਧੇਰਾ ਹੈ

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ ੧॥

ਪਰ ਇਸ ਅੰਧੇਰ ਨਗਰੀ ਵਿਚ

ਇਕ ਗੁਰਬਾਣੀਂ ਹੀ ਚਾਨਣ ਹੈ।

ਗੁਰਬਾਣੀ ਇਸੁ ਜਗ ਮਹਿ ਚਾਨਣੁ

ਗੁਰਬਾਣੀਂ ਦਾ ਚਾਨਣ ਕੀ ਹੈ।

ਗੁਰਬਾਣੀਂ ਦਾ ਚਾਨਣ ਹੈ, ਗੁਰਬਾਣੀਂ ਵਿਚਲੀ ਸਿੱਖਿਆ।

ਗੁਰਬਾਣੀਂ ਵਿੱਚ ਐਸੀ ਕਿਹੜੀ ਪੰਕਤੀ ਹੈ, ਜੋ ਚਾਨਣ ਨਹੀਂ ਹੈ,

ਜਾਂ ਸਿੱਖਿਆ ਨਹੀਂ ਹੈ।

ਸੋ ਆਉ ਇਸ ਗੁਰਬਾਣੀਂ ਵਿਚੋਂ ਸਿੱਖਿਆ ਹਾਸਲ ਕਈਏ।

ਤਾਂ ਜੋ ਸਾਡੇ ਅੰਦਰ ਦਾ ਅੰਧੇਰਾ ਦੂਰ ਹੋ ਜਾਵੇ।

(ਚੱਲਦਾ)

ਬਲਦੇਵ ਸਿੰਘ `ਚਾਕਰ’

ਸਤੰਬਰ ੧੬/੨੦੧੨
.