.

ਖੰਡੇ ਦੀ ਪਾਹੁਲ ਅਤੇ ਸਿੱਖ ਰਹਿਤ ਮਰਯਾਦਾ

ਸਰਜੀਤ ਸਿੰਘ ਸੰਧੂ, ਯੂ ਐੱਸ ਏ

ਬਹੁਤ ਸਾਰੇ ਸਿੱਖ ਲੇਖਕਾਂ ਨੇ ਸਿੱਖ ਰਹਿਤ ਮਰਯਾਦਾ ਦੇ ਵਿਸ਼ੇ ਨੂੰ ਪਹਿਲੋਂ ਤਾਂ ਪੂਰੀ ਖੋਜ ਤੋਂ ਬਿਨਾ ਹੀ ਹੱਥ ਪਾਇਆ ਹੈ ਅਤੇ ਅਧੂਰਾ ਕੰਮ ਵਿੱਚਕਾਰ ਹੀ ਲਟਕਾਇਆ ਹੈ। ਜੇ ਉਨ੍ਹਾਂ ਨੂੰ ਕਿਤੇ ਤਰਕ ਦਾ ਸਹਾਰਾ ਲੈਣ ਦੀ ਲੋੜ ਪਈ ਹੈ, ਰਾਹ ਵਿੱਚ ਦਮ ਛੱਡ ਕੇ ਇੱਸ ਤੋਂ ਪਿਛਾਂ ਮੁੜਨ ਦਾ ਪਰਬੰਧ ਕੀਤਾ ਹੈ। ਇੱਸ ਤਰ੍ਹਾਂ ਕਰਨ ਨਾਲ ਸਮੁੱਚੀ ਸਿੱਖੀ ਬਾਰੇ ਕੀਤੀ ਗਈ ਖੋਜ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਹੈ। ਭਾਵੇਂ ਇਹ ਗੱਲ ਪਸੰਦ ਨਹੀਂ ਕੀਤੀ ਜਾਣੀ, ਪਰ ਖੁਲ੍ਹ ਕੇ ਗੱਲ ਕਰਨ ਨਾਲ ਹੀ ਅਗਿਆਨਤਾ ਦਾ ਭਾਂਡਾ ਭੱਨਿਆ ਜਾ ਸਕਦਾ ਹੈ। ਇੰਜ ਕਰਨ ਨਾਲ ਪਹਿਲਾ ਸੁਧਾਰਕ ਕੱਦਮ ਪੁਟਿਆ ਜਾ ਰਿਹਾ ਹੈ। ਸ: ਹਰਕੀਰਤ ਸਿੰਘ ਦੀ ੧੯੯੯ ਈ: ਵਿੱਚ ਛਾਪੀ ਗਈ ਪੁਸਤੱਕ, ਸਿੱਖ ਰਹਿਤ ਮਰਯਾਦਾ ਦੀ ਸਮੀਖਿਆ ਨੂੰ ਅਧਾਰ ਬਣਾ ਕੇ ਚਰਚਾ ਦਾ ਅਰੰਭ ਕੀਤਾ ਜਾ ਰਿਹਾ ਹੈ।

ਇੱਸ ਪੁਸਤੱਕ ਦੇ ਆਖੀਰ ਵਿੱਚ ਸ਼ਰੋਮਨੀ ਗੁਰਦੁਆਰਾ ਪਰਬੰਧੱਕ ਕਮੇਟੀ ਵਲੋਂ ਬਣਾਈ ਗਈ ਰਹਿਤ ਮਰਯਾਦਾ ਦਾ ਖਰੜਾ ਤਿਆਰ ਕਰਨ ਵਾਲੀ ਕਮੇਟੀ ਵਿੱਚ ਪਹਿਲਾ ਨੰਬਰ ਪ੍ਰੋਫੈੱਸਰ ਤੇਜਾ ਸਿੰਘ ਦਾ ਹੈ ਜੋ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਨਯੁਕਤ ਸੀ। ਕੇਵਲ ਉਹ ਇੱਕ ਮੈਂਬਰ ਸੀ ਜੋ ਤਕਰੀਬਨ ਹਰ ਮੀਟਿੰਗ ਵਿੱਚ ਹਾਜਰ ਹੁੰਦਾ ਰਿਹਾ ਸੀ। ਉੱਸ ਬਾਰੇ ਜਾਣਕਾਰੀ ਇਕੱਠੀ ਕਰਨੀ ਬਹੁਤ ਜਰੂਰੀ ਹੈ। ਹਰ ਆਦਮੀ ਕਿਸੇ ਹੱਦ ਤੱਕ ਉੱਸ ਦੀ ਲਿਖਤ ਤੋਂ ਜਾਂ ਉੱਸ ਦੇ ਸੁਭਾਵਿਕ ਕਰਤਵ ਤੋਂ ਪਹਿਚਾਣਿਆ ਜਾ ਸਕਦਾ ਹੈ। ਅਸੀਂ ਪਹਿਲੋਂ ਉੱਸ ਦੀ ਲਿਖਤ ਵੱਲ ਝਾਤੀ ਮਾਰਦੇ ਹਾਂ।

ਪ੍ਰਫੈੱਸਰ ਤੇਜਾ ਸਿੰਘ ਨੇ ਭਾਈ ਕਾਨ੍ਹ ਸਿੰਘ ਨਾਭਾ ਦੀ ਪੁਸਤੱਕ ਮਹਾਨਕੋਸ਼ ਦੀ ਫੋਰਵਰਡ ਇੰਗਲਿਸ਼ ਵਿੱਚ ਜਨਵਰੀ ੧੮, ੧੯੩੦ ਨੂੰ ਲਿਖੀ ਅਤੇ ਛਾਪੀ ਮਿਲਦੀ ਹੈ। ਇੱਸ ਵਿੱਚ ਭਾਈ ਕਾਨ੍ਹ ਸਿੰਘ ਦੀਆਂ ਸਾਰੀਆਂ ਛੱਪੀਆਂ ਪੁਸਤਕਾਂ ਦੇ ਨਾਮ ਦੇਣ ਲੱਗਿਆ ਇੱਕ ਪੁਸਤੱਕ ਦਾ ਨਾਮ ਨਹੀਂ ਦਿੱਤਾ ਗਿਆ। ਉਹ ਹੈ ਹੱਮ ਹਿੰਦੂ ਨਹੀਂ। ਭਾਈ ਕਾਨ੍ਹ ਸਿੰਘ ਨੇ ਇਹ ਪੁਸਤੱਕ ਲ਼ਾਲਾ ਠਾਕਰ ਦਾਸ ਅਤੇ ਬਾਵਾ ਨਰਾਇਣ ਸਿੰਘ ਵਲੋਂ ਛਾਪੀ ਪੁਸਤੱਕ ਸਿੱਖ ਹਿੰਦੂ ਹੈਂ ਦੇ ਜਵਾਬ ਵਿੱਚ ੧੮੯੯ ਈ: ਵਿੱਚ ਛਪਵਾਈ ਸੀ ਜੋ ਅੱਜ ਵੀ ਪੰਜਾਬੀ, ਹਿੰਦੀ ਅਤੇ ਇੰਗਲਿਸ਼ ਵਿੱਚ ਮਿਲਦੀ ਹੈ {Sangat Singh, The Sikhs in History, Uncommon Books, New Delhi, Third edition, 1999, p 150}. ਇੰਜ ਜਾਪਦਾ ਹੈ ਕਿ ਤੇਜਾ ਸਿੰਘ ਆਪਣੇ ਹਿੰਦੂ ਰਿਸ਼ਤੇਦਾਰਾਂ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੰਦਾ। ਇੱਸ ਬਾਰੇ ਹੋਰ ਸਬੂਤ ਗਿਆਨੀ ਗੁਰਦਿਤ ਸਿੰਘ ਨੇ ਕਈ ਸਾਲ ਪਹਿਲਾਂ ਪੰਜਾਬੀ ਵਿੱਚ ਛੱਪ ਰਹੇ ਰੋਜ਼ਾਨਾ ਸਪੋਕਸਮੈਨ ਵਿੱਚ ਸਾਬਕਾ ਪ੍ਰਿੰਸੀਪਲ ਨਿਰੰਜਨ ਸਿੰਘ, ਕੈੰਪ ਕਾਲਿਜ ਦਿੱਲੀ, ਦੀ ਲਿਖੀ ਪੁਸਤਕ ਵਿੱਚੋਂ ਪਰੋਫੈੱਸਰ ਤੇਜਾ ਸਿੰਘ ਬਾਰੇ ਵਰਤੇ ਸ਼ਬਦ ਲਿਖੇ ਸਨ। ਜੋ ਇਹ ਸਾਬਤ ਕਰਦੇ ਸਨ ਕਿ ਤੇਜਾ ਸਿੰਘ ਬਹੁਤ ਕਮਜ਼ੋਰ ਜ਼ਮੀਰ ਦਾ ਮਾਲਕ ਸੀ। ਕੀ ਤੇਜਾ ਸਿੰਘ ਨੇ ਸਿੱਖੀ ਦੀ ਰਹਿਤ ਮਰਯਾਦਾ ਬਾਰੇ ਸਿੱਖ ਤਵਾਰੀਖ ਵਿਚੋਂ ਕੁੱਝ ਨਹੀਂ ਸੀ ਪੜਿਆ? ਉੱਸਦਾ ਹਰ ਮੀਟਿੰਗ ਵਿੱਚ ਹਾਜ਼ਰ ਹੋਣਾ ਖੇਮ ਸਿੰਘ ਬੇਦੀ ਅਤੇ ਉਹਦੀ ਸੰਤਾਨ ਨੂੰ ਖੁਸ਼ ਕਰਨਾ ਸੀ ਅਤੇ ਉਹਦੇ ਇਜੰਡੇ ਦੀ ਪਰਮਾਨਤਾ ਦਾ ਯਕੀਨ ਦਿਵਾਉਣਾ ਸੀ। ਕੀ ਹਰਕੀਰਤ ਸਿੰਘ ਨੂੰ ਇਹ ਪਤਾ ਹੈ, ਕਿ ਪ੍ਰੋਫੈੱਸਰ ਗੁਰਮੁਖ ਸਿੰਘ ਦੀ ੧੮੯੭ ਈ: ਵਿੱਚ ਮੌਤ ਪਿਛੋਂ ਸੁੰਦਰ ਸਿੰਘ ਮਜੀਠੇ ਨੇ ਦੋਵੇਂ ਸਿੰਘ ਸੁਭਾਵਾਂ ਖਾਲਸਾ ਦੀਵਾਨ ਦੇ ਝੰਡੇ ਹੇਠਾਂ ਅੰਮ੍ਰਿਤਸਰ ਆਪਣੀ ਸਰਪਰਸਤੀ ਲਈ ਇਕੱਠੀਆਂ ਕਰ ਲਈਆਂ ਸਨ। ਹੁਣ ਖੇਮ ਸਿੰਘ ਬੇਦੀ ਅਤੇ ਸੁੰਦਰ ਸਿੰਘ ਮਜੀਠਾ ਦੋਵੈਂ ਅੰਗ੍ਰੇਜ਼ ਸਰਕਾਰ ਦੇ ਹਮਾਇਤੀ ਸਿੱਖ ਸੰਸਥਾ ਨੂੰ ਚਲਾ ਰਹੇ ਸਨ। ੧੯੧੦ ਵਿੱਚ ਖੇਮ ਸਿੰਘ ਬੇਦੀ ਦਾ ਬੇਟਾ ਗੁਰਬਖਸ਼ ਸਿੰਘ ਖੁੱਲਮਖੁੱਲ਼ਾ ਕਹਿ ਰਹਿਾ ਸੀ ਕਿ ਸਿੱਖ ਹਿੰਦੂ ਹਨ {Sangat Singh, The Sikhs in History, ibid, p 155 }. ਉਹ ਪਿਉ-ਪੁੱਤਰ ਸਿੱਖਾਂ ਨਾਲ ਇੱਸ ਗੱਲ ਤੋਂ ਨਾਰਾਜ਼ ਸਨ ਕਿ ਪ੍ਰੋ: ਗੁਰਮੁੱਖ ਸਿੰਘ ਅਤੇ ਉਹਦੇ ਸਾਥੀ ਖੇਮ ਸਿੰਘ ਬੇਦੀ ਨੂੰ ਸਿੱਖਾਂ ਦਾ ਪੰਦਰਵਾਂ ਗੁਰੂ ਪਰਮਾਨਤ ਕੀਤੇ ਜਾਣ ਵਿੱਚ ਰੁਕਾਵਟਾਂ ਪਾ ਰਹੇ ਸਨ {ibid, p146}.

ਹਰਕੀਰਤ ਸਿੰਘ ਦੀ ਪੁਸਤੱਕ ਵਿੱਚ ਖੰਡੇ ਦੀ ਪਾਹੁਲ ਵਾਸਤੇ ਵਰਤੇ ਗਏ ਸ਼ਬਦਾਂ ਦੀ ਤਫਸੀਲ

- ਖੰਡੇ ਬਾਟੇ ਦਾ ਅੰਮ੍ਰਿਤ, ਪੰਨਾ ੧੪; ੨- ਖੰਡੇ ਦੀ ਪਾਹੁਲ, ਪੰਨਾ ੫੯; ੩- ਅੰਮ੍ਰਿਤ ਛਕਨ, ਛਕਾਨ ਦੀ ਵਿਧੀ, ਪੰਨਾ ੬੧; ੪- ਅੰਮ੍ਰਿਤ ਛਕਨ ਦਾ ਉਪਦੇਸ਼, ਪੰਨਾ ੬੫; ੫-ਖੰਡੇ ਦੀ ਪਾਹੁਲ ਦਾ ਅੰਮ੍ਰਿਤ ਛਕਣਾ, ਪੰਨਾ ੬੮; ੬-ਪੂਰਬ ਖੰਡੇ ਪਾਹੁਲ ਨ ਲਈ, ਪੰਨਾ ੬੯; ੭- ਖੰਡੇ ਦੀ ਪਾਹੁਲ, ਪੰਨਾ ੭੧; ੮- ਖੰਡੇ ਬਾਟੇ ਦਾ ਅੰਮ੍ਰਿਤ, ਪੰਨਾ ੭੩; ੯- ਪਾਹੁਲ ਖੰਡਾ ਤਯਾਰ ਕਰਵਾਈ, ਪੰਨਾ੭੩; ੧੦- ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। , ਪੰਨਾ ੭੪; ੧੧- ਖੰਡੇ ਪਾਹੁਲ ਮਿਲੇ, ਪੰਨਾ ੭੪; ੧੨- ਖੰਡੇ ਪਾਹੁਲ ਲਉ, ਪੰਨਾ ੭੪; ੧੩- ਖੰਡੇ ਦੀ ਪਾਹੁਲ ਦਾ ਅੰਮ੍ਰਿਤ ਤਿਆਰ ਕੀਤਾ, ਪੰਨਾ ੭੭; ੧੪- ਅੰਮ੍ਰਿਤ ਛਕਾਇਆ, ਪੰਨਾ ੭੭; ੧੫- ਅੰਮ੍ਰਿਤ ਛਕਿਆ, ਪੰਨਾ ੭੭; ੧੬- ਪੀਵਹੁ ਪਾਹੁਲ ਖੰਡੇਧਾਰ, ਪੰਨਾ ੭੭; ੧੭- ਅੰਮ੍ਰਿਤ ਛਕਾਇਆ, , ਪੰਨਾ ੮੩; ੧੮-੧੭੫ ਅੰਮ੍ਰਿਤਧਾਰੀ ਰਹਿਤਵਾਨ ਸਿੰਘਾਂ ਦੀ ਪ੍ਰਬੰਧਕ ਕਮੇਟੀ ਚੁਣ ਲਈ, ਪੰਨਾ ੮੫।

ਉਪਰੋਕਤ ਦਿੱਤੀ ਜਾਣਕਾਰੀ ਤੋਂ ਭਲੀ ਭਾਂਤ ਪਤਾ ਲ਼ੱਗ ਦਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਗੁਰੂ ਨਾਨਕ ਅਧਿਆਨ ਵਿਭਾਰ ਨੇ ਪਿਛਲੇ ਤੀਹ (੩੦) ਸਾਲਾਂ ਵਿੱਚ ਗੁਰਬਾਨੀ ਦੇ ਖੇਤਰ ਵਿੱਚ ਕੋਈ ਗਹਿਰੀ ਅਤੇ ਗੰਭੀਰ ਖੋਜ ਕਰਨ ਦਾ ਉਪਰਾਲਾ ਨਹੀਂ ਕੀਤਾ, ਜਿੱਸ ਨਾਲ ਇੱਸਦੇ ਖੋਜ-ਵਿਦਿਆਰਥੀਆਂ ਨੂੰ ਸਹੀ ਰਾਹ ਵਖਾਉਣ ਦੀ ਖੇਚਲ ਕੀਤੀ ਗਈ ਹੋਵੇ। ਉਨਾਂ ਨੂੰ ਬੁਨਿਅਦੀ ਮਸਲੇ ਦਾ ਹੱਲ ਲੱਭਣ ਲਈ ਕੇਹੋ ਜੇਹੀੇ ਸੇਧ ਦੀ ਲੋੜ ਹੈ। ਅਸਲ ਵਿੱਚ ਇਹ ਪਹਿਲੇ ਨਿਯੁਕਤ ਕੀਤੇ ਮੁਖੀ ਅਤੇ ਉੱਸ ਦੇ ਭਰਤੀ ਕੀਤੇ ਸਾਥੀਆਂ ਦੀ ਜ਼ੁੱਮੇਵਾਰੀ ਹੁੰਦੀ ਹੈ। ਹਰਕੀਰਤ ਸਿੰਘ ਦੇ ਸੁਪਰਵਾਈਜ਼ਰ ਦੀ ਵੀ ਇੱਸ ਸਿਖਿਆ ਵਿੱਚ ਥੁੜ ਨਮੂਦਾਰ ਹੁੰਦੀ ਹੈ। ਕਿਉਕਿ ਉਸਦੀ ਸੋਧੀ ਅਤੇ ਸਿਖਾਈ ਹੋਈ ਖੋਜ ਹੀ ਸੱਭ ਕੁੱਝ ਦੱਸ ਰਹੀ ਹੈ।

ਖੰਡੇ ਦੀ ਪਾਹੁਲ ਬਾਰੇ ਸਪਸ਼ਟੀਕਰਨ:

ਭੱਟਾਂ ਦੀ ਥਾਨੇਸਰ ਵਾਲੀ ਵਹੀ ਵਿੱਚ ਦਰਜ ਕੀਤਾ ਮਿੱਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਖੰਡੇ ਦੀ ਪਾਹੁਲ ਪੰਜ ਸਿੱਖਾਂ ਨੂੰ ਛਕਾਈ ਅਤੇ ਉਨ੍ਹਾਂ ਦਾ ਨਾਮ ਸਿੰਘ ਰਖਿਅ।

ਇੱਸ ਪਿੱਛੋਂ ਖੰਡੇ ਦੀ ਪਾਹੁਲ ਪੰਜ ਸਿੱਖਾਂ ਨੂੰ ਛਕਾਉਣ ਬਾਰੇ ਬਹੁਤ ਸਾਰੇ ਰਹਿਤ ਨਾਮੇ ਲ਼ਿੱਖਣ ਵਾਲਿਆਂ ਅਤੇ ਕਵੀਆਂ ਨੇ ਵੀ ਆਪਣੀਆਂ ਲਿੱਖੀਆਂ ਪੁਸਤੱਕਾਂ ਵਿੱਚ ਦਰਜ ਕੀਤਾ ਹੈ {ਵੇਖੋ ਪਿਆਰਾ ਸਿੰਘ ਪਦਮ, ਰਹਿਤਨਾਮੇ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ੧੯੯੫}।

ਹੇਠ ਦਿੱਤੀਆਂ ਪੁਸੱਤਕਾਂ ਵਿੱਚ ਸ਼ਬਦ ਖੰਡੇ ਦੀ ਪਾਹੁਲ ਵਰਤਿਆ ਮਿੱਲਦਾ ਹੈ।

੧- ਰੱਤਨ ਸਿੰਘ ਭੰਗੁ, ਸ੍ਰੀ ਗੁਰ ਪੰਥ ਪ੍ਰਕਾਸ਼, ਸੰਪਾਦੱਕ ਬਲਵੰਤ ਸਿੰਘ ਢਿੱਲੋਂ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੦੪।

੨- ਪਿਆਰਾ ਸਿੰਘ ਪਦਮ, ਗੁਰੂ ਕੀਆਂ ਸਾਖੀਆਂ, ਸਿੰਘ ਬ੍ਰਦਰਜ਼, ਅੰਮ੍ਰਿਸਰ, ੧੯੯੯।

ਇਨ੍ਹਾਂ ਸਬੂਤਾਂ ਦੇ ਹੁੰਦਿਆਂ ਕੀ ਖੰਡੇ ਦੀ ਪਾਹੁਲ ਨੂੰ ਅੰਮ੍ਰਿਤ ਕਹਿਣਾ ਜਾਇਜ਼ ਹੈ ਜਾਂ ਮੂਰਖਤਾ?

ਕੀ ਇਹ ਰਹਿਤ ਮਰਯਾਦਾ ਸਰਬ ਸਮਤੀ ਨਾਲ ਬਣਾਈ ਅਤੇ ਪਰਵਾਨ ਕੀਤੀ ਗਈ ਸੀ?

ਇੱਸ ਸਵਾਲ ਦਾ ਜਵਾਬ ਲੱਭਣ ਲਈ ਇੱਸ ਪੁਸਤੱਕ ਵਿੱਚੋਂ ਜਾਣਕਾਰੀ ਲੈ ਕੇ ਗਵਾਹੀ ਢੂੰਡਣ ਦਾ ਉਪਰਾਲਾ ਕੀਤਾ ਗਿਆ ਹੈ। ਮਾਰਚ ੧੪, ੧੯੨੭ ਈ: ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਤੇਜਾ ਸਿੰਘ, ਜਥੇਦਾਰ ਅਕਾਲ ਤਖਤ, ਦੀ ਤਜਵੀਜ਼ ਉਪਰ ਵਿਚਾਰ ਕਰਨ ਪਿਛੋਂ ਸਰਬ-ਸੰਮਤੀ ਨਾਲ ਪਾਸ ਹੋਇਆ ਕਿ ਰਹਿਤ ਮਰਯਾਦਾ ਦਾ ਖਰੜਾ ਤਿਆਰ ਕਰਨ ਲਈ ਇੱਕ ਸਬ-ਕਮੇਟੀ ਬਣਾਈ ਜਾਵੇ। ਛੇਤੀ ਹੀ ਇਹ ਕਾਰਜ ਪੂਰਾ ਕਰਕੇ ਖਰੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਵੈ। ਇਸ ਦੇ ੨੮ ਮੈਂਬਰ ਸਨ। ਜਿਨ੍ਹਾਂ ਵਿੱਚੋ ਕੁੱਝ ਉੱਘੇ ਸੱਜਨਾਂ ਦੇ ਨਾਮ ਹੇਠਾਂ ਦਿੱਤੇ ਗਏ ਹਨ:

੧- ਪ੍ਰੋ: ਤੇਜਾ ਸਿੰਘ, ਖਾਲਸਾ ਕਾਲਜ, ਅੰਮ੍ਰਿਤਸਰ; ੨- ਪ੍ਰੋ: ਜੋਧ ਸਿੰਘ, ਖਾਲਸਾ ਕਾਲਜ ਅੰਮ੍ਰਿਤਸਰ; ੩- ਭਾਈ ਕਾਨ੍ਹ ਸਿੰਘ, ਨਾਭਾ; ੪- ਭਾਈ ਵੀਰ ਸਿੰਘ, ਅੰਮ੍ਰਿਤਸਰ; ੫- ਗਿਆਨੀ ਹੀਰਾ ਸ਼ਿੰਘ ਦਰਦ, ਅੰਮ੍ਰਿਤਸਰ; ੬- ਬਾਵਾ ਹਰਕਿਸ਼ਨ ਸਿੰਘ, ਗੁਜਰਾਂਵਾਲਾ; ੭-ਪ੍ਰੋ: ਗੰਗਾ ਸਿੰਘ, ਅੰਮ੍ਰਿਤਸਰ।

ਜਾਣਕਾਰੀ ਮਿਲਦੀ ਹੈ ਕਿ ਇੱਸ ਕਮੇਟੀ ਦੀਆਂ ਵਿਚਾਰ ਵਟਾਂਦਰਾ ਕਰਨ ਵਾਸਤੇ ਤਿੰਨ ਵਾਰ ਹੇਠ ਦਿੱਤੀਆਂ ਤਾਰੀਖ਼ਆ ਨੂੰ ਮੀਟਿੰਗਾਂ ਹੋਈਆਂ ਸਨ:

੧) ੪-੫ ਅਕਤੂਬਰ ੧੯੩੧; ੨) ੩ ਜਨਵਰੀ ੧੯੩੨; ੩) ੩੧ ਜਨਵਰੀ ੧੯੩੨।

ਇਨਾਂ ਮੀਟਿੰਗਾਂ ਵਿੱਚ ਨਿਯੁਕਤ ੨੮ ਮੈਂਬਰਾਂ ਵਿੱਚੋਂ ਕੇਵਲ ੧੩ ਮੈਂਮਬਰ ਹੀ ਹਾਜ਼ਰ ਹੋਏ। ਉੱਪਰ ਦਿੱਤੇ ੭ ਉੱਘੇ ਮੈਂਬਰਾਂ ਵਿੱਚੋਂ ਜੇਹੜੇ ਮੈਂਬਰ ਹਾਜ਼ਰ ਹੋਏ ਸਨ, ਉਨ੍ਹਾਂ ਦੇ ਨਾਮ ਹੇਠ ਦਿੱਤੇ ਗਏ ਹਨ।

੧) ਪ੍ਰੋ: ਗੰਗਾ ਸਿੰਘ; ੨) ਗਿਆਨੀ ਹੀਰਾ ਸਿੰਘ ਦਰਦ; ੩) ਬਾਵਾ ਹਰਕਿਸ਼ਨ ਸਿੰਘ; ੪) ਪ੍ਰੋ: ਤੇਜਾ ਸਿੰਘ।

ਜੇਹੜੇ ਤਿੰਨ ਉੱਘੇ ਮੈਂਬਰ ਹਾਜ਼ਰ ਨਹੀਂ ਹੋਏ ਉਹ ਹਨ: ੧) ਭਾਈ ਕਾਨ੍ਹ ਸਿੰਘ ਨਾਭਾ; ੨) ਭਾਈ ਵੀਰ ਸਿੰਘ; ੩) ਪ੍ਰੋ: ਜੋਧ ਸਿੰਘ।

ਇਨ੍ਹਾਂ ਤਿੰਨ ਮੀਟਿੰਗਾਂ ਦੇ ਪਿਛੋਂ ਫੈਸਲਾ ਹੋਇਆ ਕਿ ੨੮ ਮੈਂਬਰਾਂ ਵਿੱਚੋਂ ਤਿੰਨ ਮੈਂਬਰਾਂ ਨੂੰ ਕੱਢ ਕੇ ਇਨ੍ਹਾਂ ਦੀ ਥਾਂ ਹੇਠ ਦਿੱਤੇ ਅੱਠ ਮੈਂਬਰਾਂ ਦੇ ਨਾਮ ਸ਼ਾਮਿਲ ਕੀਤੇ ਗਏ।

੧- ਹੈੱਡ ਗ੍ਰੰਥੀ ਹਰਮੰਦਰ ਸਾਹਿਬ; ੨- ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ; ੩- ਪ੍ਰਧਾਨ ਸ਼੍ਰੋਮਨੀ ਅਕਾਲੀ ਦੱਲ;

੪- ਸ: ਵਸਾਵਾ ਸਿੰਘ, ਗੁਰਦਾਸਪੁਰੀ; ੫- ਗਿਆਨੀ ਕਰਤਾਰ ਸਿੰਘ, ਗੁਰੂਸਰ ਸੁਧਾਰ (ਲੁਧਿਆਣਾ); ੬- ਪ੍ਰੇਮ ਸਿੰਘ ਹੋਤੀ ਮਰਦਾਨ; ੭- ਗਿਆਨੀ ਨਾਹਰ ਸਿੰਘ, ਅੰਮ੍ਰਿਤਸਰ; ੮- ਸ: ਇੰਦਰ ਸਿੰਘ; ਨਨਕਾਣਾ ਸਾਹਿਬ। ਹੁਣ ਰਹੁਰੀਤ ਕਮੇਟੀ ਦੇ ਮੈਂਬਰ ੨੮-੩+੮= ੩੩ ਹੋ ਗਏ ਸਨ।

ਸ਼੍ਰੋਮਨੀ ਗੁਰਦੁਆਰਾ ਪ੍ਰਬੰਦਕ ਕਮੇਗੀ ਦੀ ਆਗਿਆ ਅਨੁਸਾਰ ਰਹੁਰੀਤ ਕਮੇਟੀ ਦੀ ਮੀਟਿੰਗ ੮ ਮਈ ੧੯੩੨ ਨੂੰ ਹੋਈ ਜਿੱਸ ਵਿੱਚ ਹੇਠਾਂ ਲਿਖੇ ੧੦ ਸੱਜਣ ਹਾਜ਼ਰ ਹੋਏ ਸਨ।

੧-ਜਥੇਦਾਰ ਤੇਜਾ ਸਿੰਘ; ੨- ਤੇਜਾ ਸਿੰਘ ਨਨਕਾਣਾ ਸਾਹਿਬ; ੩- ਗੁਰਮੁਖ ਸਿੰਘ, “ਮੁਸਾਫਿਰ” ; ੪- ਗਿਆਨੀ ਨਾਹਰ ਸਿੰਘ; ੫-ਵਸਾਵਾ ਸਿੰਘ, ਸ਼੍ਰੋਮਨੀ ਕਮੇਟੀ; ੬-ਕਰਤਾਰ ਸਿੰਘ “ਝੱਬਰ” ; ੭- ਵਰਿਆਮ ਸਿੰਘ, ਨਨਕਾਣਾ ਸਾਹਿਬ; ੮- ਪ੍ਰਤਾਪ ਸਿੰਘ, ‘ਪੁਸਤੱਕਾਂ ਵਾਲਾ” ; ੯- ਸ: ਲਾਲ ਸਿੰਘ, ਸ਼੍ਰੋਮਨੀ ਕਮੇਟੀ। ਪ੍ਰ: ਤੇਜਾ ਸਿੰਘ ‘ਗੈਰ ਹਾਜ਼ਰ’।

ਰਹੁਰੀਤ ਦੇ ਖਰੜੇ ਬਾਰੇ ਅੰਤਮ ਫੈਸਲਾ ਨਾ ਹੋ ਸਕਿਆ। ਰਹੁਰੀਤ ਕਮੇਟੀ ਦਾ ਅਗਲਾ ਸਮਾਗਮ ੨੬ ਸਤੰਬਰ, ੧੯੩੨ ਨੂੰ ਕੀਤਾ ਗਿਆ ਜਿੱਸ ਵਿੱਚ ਹੇਠ ਲਿਖੇ ਮੈਂਬਰ ਹਾਜ਼ਰ ਸਨ।

੧- ਪ੍ਰੋ: ਤੇਜਾ ਸਿੰਘ; ੨-ਗਿਆਨੀ ਸ਼ੇਰ ਸਿੰਘ; ੩- ਗਿਆਨੀ ਠਾਕਰ ਸਿੰਘ; ੪- ਗਿਆਨੀ ਹਮੀਰ ਸਿੰਘ; ੫- ਭਾਈ ਲਾਭ ਸਿੰਘ, ਗ੍ਰੰਥੀ ਦਰਬਾਰ ਸਾਹਿਬ, ਅੰਮ੍ਰਿਤਸਰ; ੬- ਗਿਆਨੀ ਗੁਰਮੁਖ ਸਿੰਘ ‘ਮੁਾਫਿਰ’ ; ੭- ਭਾਈ ਜੋਗਿੰਦਰ ਸਿੰਘ, ਕੇਸਗੜ ਸਾਹਿਬ; ੮-ਜਥੇਦਾਰ ਤੇਜਾ ਸਿੰਘ; ੯- ਗਆਨੀ ਨਾਹਰ ਸਿੰਘ। *

ਨੋਟ: * ਸੱਤ ਉੱਘੇ ਮੈਂਬਰਾਂ ਵਿੱਚੋਂ ਕੇਵਲ ਇੱਕ ਮੈਂਬਰ ਪ੍ਰੋ: ਤੇਜਾ ਸਿੰਘ ਹੀ ਕਰਤਾ ਧਰਤਾ ਬਣ ਕੇ ਪਿੱਛੇ ਰਹਿ ਗਿਆ ਸੀ।

੩੦ ਦਸੰਬਰ ੧੯੩੩ ਨੂੰ ਪ੍ਰੋ: ਤੇਜਾ ਸਿੰਘ, ਕਨਵੀਨਰ ਰਹੁਰੀਤ ਕਮੇਟੀ ਨੇ ਇਹ ਖਰੜਾ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਪੇਸ਼ ਕੀਤਾ ਜੋ ਕੁੱਝ ਮੱਤਭੇਦ ਹੋਣ ਕਾਰਨ ਪਾਸ ਨ ਹੋ ਸਕਿਆ। ਅਨਿਸਚਿੱਤ ਸਮੇਂ ਲਈ ਹੋਰ ਵਿਾਚਾਰ ਕਰਨੀ ਮੁਲਤਵੀ ਕਰ ਦਿੱਤੀ ਗਈ।

ਅਗਸਤ, ੧੯੩੬ ਨੂੰ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਹੁਰੀਤ ਕਮੇਟੀ ਦੇ ਖਰੜੇ ਦੀ ਪਰਵਾਨਗੀ ਸਰਬ ਹਿੰਦ ਸਿੱਖ ਬੋਰਡ ਕੋਲੋਂ ਪਰਾਪੱਤ ਕੀਤੀ।

੧੨ ਅਕਤੂਬਰ, ੧੯੩੬ ਨੂੰ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਸ ਰਹਿਤ ਮਰਯਾਦਾ ਨੂੰ ਪਰਵਾਨ ਕੀਤਾ।

ਜਨਵਰੀ, ੧੯੪੫ ਵਿੱਚ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਇੱਸ ਨੂੰ ਵਿਚਾਰ ਕੇ ਇੱਸ ਵਿੱਚ ਕੁੱਝ ਵਾਧੇ ਘਾਟੇ ਕਰਨ ਦੀ ਸਿਫ਼ਾਰਸ਼ ਕੀਤੀ। ਧਾਰਮਿਕ ਸਲਾਹਕਾਰ ਕਮੇਟੀ ਦੀ ਇੱਸ ਇਕੱਤਰਤਾ ਵਿੱਚ ਹੇਠ ਲਿਖੇ ਸੱਜਣ ਹਜ਼ਰ ਸਨ।

੧-ਪ੍ਰੋ: ਤੇਜਾ ਸਿੰਘ, ਖਾਲਸਾ ਕਾਲਜ, ਅੰਮ੍ਰਿਤਸਰ; ੨-ਪ੍ਰੋ: ਗੰਗਾ ਸਿੰਘ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ; ੩-ਪ੍ਰੌ: ਸ਼ੇਰ ਸਿੰਘ, ਸਰਕਾਰੀ ਕਾਲਜ, ਲੁਧਿਆਣਾ; ੪- ਜਥੇਦਾਰ ਮੋਹਣ ਸਿੰਘ, ਅਕਾਲ ਤਖ਼ਤ; ੫- ਭਾਈ ਅੱਛਰ ਸਿੰਘ,

ਦਰਬਾਰ ਸਾਹਿਬ, ਅੰਮ੍ਰਿਤਸਰ; ੬- ਰਿਆਨੀ ਲਾਲ ਸਿੰਘ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ; ੭- ਗਿਆਨੀ ਬਦਲ ਸਿੰਘ, ਹਾਪੜ; ੮- ਬਾਵਾ ਪ੍ਰੇਮ ਸਿੰਘ ਹੋਤੀ ਮਰਦਾਨ। **

ਨੋਟ: ** ਇੱਸ ਮੀਟਿੰਗ ਵਿੱਚ ੭ ਉੱਘੇ ਮੈਂਬਰਾਂ ਵਿੱਚੋਂ ਕੇਵਲ ਦੋ ਮੈਂਬਰ, ਪ੍ਰੋ: ਤੇਜਾ ਸਿੰਘ ਖਾਲਸ ਕਾਲਜ, ਅੰਮ੍ਰਿਤਸਰ; ਅਤੇ ਪ੍ਰੋ: ਗੰਗਾ ਸਿੰਘ ਜੋ ਗੁਰਦੁਆਰਾ ਕਮੇਟੀ ਦਾ ਕਰਮਚਾਰੀ ਸੀ ਸ਼ਾਮਲ ਹੋਏ ਸਨ।

੩ ਫ਼ਰਵਰੀ, ੧੯੪੫ ਨੂੰ ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫ਼ਾਰਸ਼ ਅਨੁਸਾਰ ਇੱਸ ਵਿੱਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰਿੋਮਨੀ ਗੁਰਦੁਆਰਾ ਪਰਬੰਧਕ ਕਮੇਟੀ ਨੇ ਆਪਣੀ ਇੱਕਤਰਤਾ ਵਿੱਚ ਦਿੱਤੀ।

ਨਿੱਤਨੇਮ ਦੀਆਂ ਬਾਣੀਆਂ ਕਿਵੇਂ ਚੁਣੀਆਂ ਗਈਆਂ ਸਨ?

ਭਰੋਸਾ ਯੋਗ ਵਸੀਲਿਆਂ ਰਾਹੀਂ ਪਤਾ ਲੱਗਾ ਹੈ ਕਿ ਭਾਈ ਵੀਰ ਸਿੰਘ ਨੇ ਆਪਣੀ ਵਿਚਾਰ ਪਹਿਲੀ ਬਣਾਈ ਗਈ ਰਹੁਰੀਤ ਕਮੇਟੀ ਨੂੰ ਲਿੱਖ ਭੇਜੀ ਸੀ। ਸ਼ਾਇਦ ਇੱਸ ਕਾਰਨ ਉਹ ਇੱਸ ਕਮੇਟੀ ਦੀਆਂ ਹੋਈਆਂ ਇੱਕਤ੍ਰਤਾਵਾਂ ਵਿੱਚ ਮੁੜ ਕਦੇ ਨਹੀਂ ਸ਼ਾਮਿਲ ਹੋਇਆ ਸੀ। ਉੱਸ ਵਲੋਂ ਲਿੱਖ ਭੇਜੀਆਂ ਬਾਣੀਆਂ ਹੇਠਾਂ ਦਿੱਤੀਆਂ ਗਈਆਂ ਹਨ।

ੳ) ਬਚਿੱਤਰ ਨਾਟਕ; ਅ) ਤੱਵ ਪ੍ਰਸਾਦਿ ਸਵੀਯੇ; ੲ) ਜਾਪ ਸਾਹਿਬ; ਸ) ਜ਼ਫਰਨਾਮਾ।

ਇੱਸ ਜਾਣਕਾਰੀ ਤੋਂ ਸਬੂਤ ਮਿੱਲਦਾ ਹੈ ਕਿ ਭਾਈ ਵੀਰ ਸਿੰਘ ਨੇ ਕੇਵਲ ਇਹ ਚਾਰ ਬਾਣੀਆਂ ਹੀ ਦਸਮ ਗ੍ਰੰਥ ਵਿੱਚੋਂ ਗੁਰੂ ਗੋਬਿੰਦ ਸਿੰਘ ਦੀਆਂ ਰੱਚਨਾਵਾਂ ਮੰਨੀਆਂ ਸਨ।

ਅੱਜ ਦਸਮ ਗ੍ਰੰਥ ਵਿੱਚੋਂ ਪਰਵਾਨ ਕੀਤੀਆਂ ਬਾਣੀਆਂ ਦਾ ਵੇਰਵਾ:

ਭਾਈ ਕਿਰਪਾਲ ਸਿੰਘ ਅਨੁਸਾਰ ੩੨ ਦਸਮ ਗ੍ਰੰਥ ਦੀਆਂ ਬੀੜਾਂ ਇਕੱਠੀਆਂ ਕਰਨ ਪਿੱਛੋ ਗੁਰਮਤਿ ਗ੍ਰੰਥ ਪ੍ਰਚਾਰਕ ਸਭਾ ਅੰਮ੍ਰਿਤਸਰ ਨੇ ੧੫ ਬਾਣੀਆਂ ਨੂੰ ਸਪਸ਼ਟ ਕੀਤਾ ਜੋ ਦਸਮ ਗ੍ਰੰਥ ਦੇ ਵਰਤਮਾਨ ਸਰੂਪ ਵਾਸਤੇ ਸਾਮਲ ਕਰਨ ਲਈ ਸੰਨ ੧੮੯੭ ਈ: ਵਿੱਚ ਸਿਫਾਰਸ਼ ਕੀਤੀ ਗਈ। ਇਨ੍ਹਾਂ ਬਾਣੀਆ ਦੀ ਸੂਚੀ ਹੇਠਾਂ ਦਿੱਤੀ ਗਈ ਹੈ:

੧- ਜਾਪੁ; ੨-ਅਕਾਲ ਉਸਤਤਿ; ੩-ਬਚਿਤ੍ਰ ਨਾਟਕ; ੪-ਚੰਡੀ ਚਰਿਤ੍ਰ (ਉਕਤਿ ਬਿਲਾਸ); ੫-ਚੰਡੀ ਚਰਿਤ੍ਰ (ਦੂਜਾ); ੬- ਵਾਰ ਸ੍ਰੀ ਭਗਾਉਤੀ ਜੀ ਕੀ, (ਵਾਰ ਦੁਰਗਾ ਕੀ): ੭-ਗਿਆਨ ਪ੍ਰਬੋਧ; ੮- ਚੌਬੀਸ ਅਵਤਾਰ, (ਬਿਸਨ ਅਵਤਾਰ); ੯- ਉਪ ਅਵਤਾਰ, (ਬ੍ਰਹਮ ਅਤੇ ਰੁਦ੍ਰ): ੧੦- ਸ਼ਬਦ ਹਜਾਰੇ; ੧੧- ਸਵੈਯੇ; ੧੨-ਖਾਲਸਾ ਮਹਿਮਾ; ੧੩-ਸ਼ਸ਼ਤ੍ਰ ਨਾਮ ਮਾਲਾ; ੧੪- ਚਰਿਤ੍ਰੋਪਾਖਿਆਨ; ੧੫-ਜ਼ਫ਼ਰਨਾਮਾ- ਹਿਕਾਇਤਾਂ।

ਭਾਈ ਵੀਰ ਸਿੰਘ ਦਾ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਨ ਹੋਣਾ ਨਿਰਸੰਦੇਹਿ ਸਪਸ਼ਟ ਕਰਦਾ ਹੈ ਕਿ ਉੱਸ ਨੂੰ ਪਤਾ ਲੱਗ ਚੁੱਕਾ ਸੀ ਕਿ ਬਹੁ ਗਿਣਤੀ ਉੱਸ ਦੀ ਗੱਲ ਨਹੀਂ ਸੁਣੇ ਗੀ। ਕੀ ਇਹ ਸਾਰੇ ਲੋਕ ਨਾਅਹਿਲ ਸਨ ਜਾਂ ਅਨਪੜ੍ਹ ਅਤੇ ਅੱਖੜ ਲੋਕਾਂ ਦੀ ਚੌਧਰ ਤੋਂ ਡਰਦੇ ਚੁਪ ਰਹਿਣ ਵਿੱਚ ਹੀ ਆਪਣੇ ਸਵਾਰਥ ਦੀ ਪੂਰਤੀ ਭਾਅਲ ਰਹੇ ਸਨ?

ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਰੱਚਣਾ ਮੰਨਣ ਵਾਲੇ ਕੌਣ ਹਨ?

ਸਮੁੱਚੇ ਦਸਮ ਗ੍ਰੰਥ ਨੂੰ ਪਰਵਾਨ ਕਰਨ ਵਾਲੇ ਦਾ ਨਾਮ ਅਤੇ ਸੰਮਤ ਹੇਠਾਂ ਦਿੱਤਾ ਗਿਆ ਹੈ:

ਸੰਮਤ ਮਹਾਂਪੁਰਸ਼

੧੭੯੭ ਈ: ਗਿਆਨੀ ਸਰਦੂਲ ਸਿੰਘ

੧੯੦੨ ਈ: ਭਾਈ ਬਿਸ਼ਨ ਸਿੰਘ ਪੁੱਤਰ ਭਾਈ ਗੁਰਦਿਆਲ ਸਿੰਘ, ਆਨੰਦਪੁਰੀ

੧੯੩੫ ਈ: ਭਾਈ ਸ਼ੇਰ ਸਿੰਘ, ਕਸ਼ਮੀਰੀ

੧੯੩੭ ਈ: ਡਾ: ਜਸਵੰਤ ਸਿੰਘ, ਲ਼ਖਨਉ ਵਾਲੇ

੧੯੫੫ ਈ: ਡਾ: ਤਿਰਲੋਚਨ ਸਿੰਘ, ਲ਼ੁਧਿਆਨਾ

੧੯੫੫ ਈ: ਭਾਈ ਰਣਧੀਰ ਸਿੰਘ, ਅੰਮ੍ਰਿਤਸਰ

੧੯੫੮ ਈ: ਡਾ: ਧਰਮਪਾਲ ਅਸਟਾ, ਪੀ: ਐੱਚ: ਡੀ: ਦੀ ਓਪਾਧੀ ਵਾਸਤੇ

੧੯੫੯ ਈ: ਡਾ: ਹਰਭਜਨ ਸਿੰਘ, ਪੀ: ਐੱਚ: ਡੀ: ਦੀ ਓਪਾਧੀ ਵਾਸਤੇ

੧੯੬੧ ਈ: ਡਾ: ਪ੍ਰਸਿੰਨੀ ਸਹਿਗਲ

੧੯੬੧ ਈ: ਪਿਛੋਂ ਹੋਰ ਕਈ ਵਿਦਵਾਨਾਂ ਨੇ ਇੱਸ ਉੱਪਰ ਖੋਜ ਕਰਨ ਪਿਛੋਂ ਓਪਾਧੀਆਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਦੇ ਨਾਮ ਹੇਠ ਦਿੱਤੇ ਗਏ ਹਨ:

੧- ਰਤਨ ਸਿੰਘ ਜੱਗੀ, ਪੰਜਾਬ ਯੂਨੀਵਰਸਟੀ; ੨- ਮਹੀਪ ਸਿੰਘ, ਆਗਰਾ ਯੂਨੀਵਰਟੀ: ੩- ਮਾਲਿਕ ਸਿੰਘ, ਆਗਰਾ ਯੂਨੀਵਰਸਟੀ: ੪- ਲ਼ਾਲ ਮਨੋਹਰ ਉਪਾਧਿਆਇ, ਬਨਾਰਸ ਹਿੰਦੂ ਯੂਨੀਵਰਸਟੀ: ੫- ਓਮ ਪਰਕਾਸ਼ ਭਾਰਦਵਾਜ, ਕਰੂਕਸ਼ੇਤਰਾ ਯੂਨੀਵਰਸਟੀ: ੬- ਧਰਮਪਾਲ ਮੈਨੀ, ਭਾਗਲਪੁਰ ਯੂਨੀਵਰਸਟੀ; ੭-ਕਮਲਾ ਕੌਸ਼ਲ, ਆਗਰਾ ਯੂਨੀਵਰਸਟੀ: ੮-ਸੁਸ਼ੀਲਾ ਦੇਵੀ, ਪੰਜਾਬ ਯੂਨੀਵਰਸਟੀ: ੯- ਸ਼ਮੀਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਟੀ: ੧੦- ਮੋਹਨਜੀਤ ਸਿੰਘ, ਉਸਮਾਨਿਆ ਯੂਨੀਵਰਸਟੀ: ੧੧- ਭੂਸ਼ਨ ਸੱਚਦੇਵ, ਪੰਜਾਬ ਯੂਨੀਵਰਸਟੀ: ੧੨- ਨਿਰਮਲ ਗੁਪਤਾ, ਪੰਜਾਬ ਯੂਨੀਵਰਸਟੀ:

ਕੀ ਕਿਸੇ ਵੀ ਯੁਨੀਵਰਸਟੀ ਨੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਸਮਝਣ ਵਾਲੇ ਪ੍ਰੀਖਇੱਕ ਨੂੰ ਥੀਸਿਸ ਦੀ ਪਰਖ ਪੜਤਾਲ ਵਾਸਤੇ ਬੁਲਾਇਆ ਹੈ?

ਅੱਜਕੱਲ ਦੀ ਰਹਿਤ ਮਰਯਾਦਾ ਵਿੱਚ ਦਸਮ ਗ੍ਰੰਥ ਵਿੱਚੋਂ ਦਿੱਤੀਆਂ ਬਾਣੀਆਂ ਹੇਠਾਂ ਪੇਸ਼ ਕੀਤੀਆਂ ਗਈਆਂ ਹਨ

੧-ਜਾਪੁ ਸਾਹਿਬ; ੨-ਤਵ ਪ੍ਰਸਾਦਿ ਸਵੀਯੈ ਪਾਤਸ਼ਾਹੀ ੧੦; ੩- ਚੌਪਈ ਪਾਤਸ਼ਾਹੀ ੧੦; ੪- ਚੌਪਈ (ਹਮਰੀ ਕਰੋ); ੫- ਕਬਿਯੋ ਬਾਚ ਬੇਨਤੀ ਚੌਪਈ।

ਕੀ ਇਹ ਬਾਣੀਆਂ ਆਦਿ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਲਾਇਆਂ ਸਿੱਖ ਧਰਮ ਦੇ ਬੁਨਿਆਦੀ ਅਸੂਲ਼ਾਂ ਦੀ ਹਾਮੀ ਭਰਦੀਆਂ ਹਨ?

੧- ਜਾਪੁ

ਅਸੀਂ ਪਹਿਲੋਂ ਜਾਪੁ ਸਾਹਿਬ ਵਿੱਚੋਂ ਕੁੱਝ ਸਲੋਕ ਚੁਣਕੇ ਉਨ੍ਹਾਂ ਉੱਪਰ ਗੁਰਬਾਣੀ ਦੀ ਕਸਵੱਟੀ ਲਾਉਂਦੇ ਹਾਂ।

ਨਮਸਤੰ ਅਜਨਮੇ। ਨਮਸਤੰ ਸੁਬਨਮੇ। ੨੦। ੨੧।

ਦਸਮ ਗ੍ਰੰਥ ਭਾਗ ੧ ਜੱਗੀ ਅਤੇ ਜੱਗੀ ਪੰ: ੫

ਅਰਥ: ਹੇ ਜਨਮ ਰਹਿਤ! ਤੈਨੂੰ ਨਮਸਕਾਰ ਹੈ, ਹੇ ਜਨਮ ਸਹਿਤ! (ਸੰਤਾਨ ਅਥਵਾ ਪੁੱਤਰ ਦੇ ਰੂਪ ਵਿੱਚ ਪੈਦਾ ਹੋਣ ਵਾਲੇ ਸੁਬਨਮੇ) ਤੈਨੂੰ ਨਮਸਕਾਰ ਹੈ। ੨੧॥

ਹਿੰਦੂ ਧਰਮ ਵਿੱਚ ਪਰਮਾਤਮਾ ਪੁੱਤਰ ਦੇ ਰੂਪ ਵਿੱਚ ਜਨਮ ਲੈ ਕੇ ਸੰਸਾਰ ਨੂੰ ਸਵਾਰਨ ਲਈ ਪਰਵੇਸ਼ ਕਰਦਾ ਹੈ। ਜਿਵੇਂ ੨੪ ਅਵਤਾਰਾਂ ਬਾਰੇ ਦਸਮ ਗ੍ਰੰਥ ਵਿੱਚ ਇੱਕ ਅਧਿਆਏ ਮਿੱਲਦਾ ਹੈ। ਕੀ ਸਿੱਖ ਧਰਮ ਵਿੱਚ ਵੀ ਇਹ ਵਿਸ਼ਵਾਸ ਕੀਤਾ ਜਾਂਦਾ ਹੈ? ਇੱਸ ਬਾਰੇ ਗੁਰੂ ਅਰਜਨ ਦਾ ਸਲੋਕ ਅਰਥਾਂ ਸਮੇਤ ਹੇਠ ਦਿੱਤਾ ਗਿਆ ਹੈ।

ਜਨਮਿ ਨ ਮਰੈ ਨ ਆਵੇ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ॥ ੪॥ ੧॥

ਮ: ੫ ਅ: ਗ: ਗ: ਸ: ਪੰ: ੧੧੩੬

ਅਰਥ: ਇੱਕੋਓ ਲੋਕਾਂ ਵਾਂਗੂੰ ਜਨਮ ਅਤੇ ਮਰਨ ਦੇ ਚੱਕਰ ਤੋਂ ਰਹਿਤ ਹੈ। ਉਹ ਤਾਂ ਸ੍ਰਿਸ਼ਿਟੀ ਵਿੱਚ ਹਮੇਸ਼ਾਂ ਮੌਜੂਦ ਰਹਿੰਦਾ ਹੈ। ੪। ੧।

ਸਿੱਖ ਧਰਮ ਅਤੇ ਹਿੰਦੂ ਧਰਮ ਦੇ ਬੁਨਿਆਦੀ ਅਸੂਲਾਂ ਵਿੱਚ ਬਹੁਤ ਫ਼ਰਕ ਹੈ। ਇੱਸ ਕਾਰਨ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਦੀ ਕਿਰਤ ਨਹੀਂ ਮੰਨੀ ਜਾ ਸਕਦੀ। ਸਿੱਖਾਂ ਦੀ ਰਹਿਤ ਮਰਯਾਦਾ ਵਿੱਚ ਇੱਸ ਨੂੰ ਕੋਈ ਥਾਂ ਦੇਣਾ ਬਹੁਤ ਵੱਡਾ ਗੁਨ੍ਹਾਂ ਮੰਨਿਆ ਜਾਵੇਗਾ।

ਨਮੋ ਸਸਤ੍ਰ ਪਾਣੇ। ਨਮੋ ਅਸਤ੍ਰ ਮਾਣੇ। ੯। ੫੨।

ਦਸਮ ਗ੍ਰੰਥ ਭਾਗ ੧ ਜੱਗੀ ਅਤੇ ਜੱਗੀ ਪੰ: ੮

ਅਰਥ: ਹੇ ਹੱਥ ਵਿੱਚ ਸਸਤ੍ਰ ਧਾਰਨ ਕਰਨ ਵਾਲੇ ਤੈਨੂੰ ਨਮਸਕਾਰ ਹੈ। ਹੇ ਅਸਤ੍ਰ ਵਰਤਣ ਵਾਲੇ ਤੈਨੂੰ ਨਮਸਕਾਰ ਹੈ।

ਕੀ ਇੱਕੋਓ ਆਪ ਲੋਕਾਂ ਨੂੰ ਸਸਤ੍ਰਾਂ ਦੁਆਰਾ ਮਾਰਨ ਵਾਸਤੇ ਮੈਦਾਨ ਵਿੱਚ ਆਉਂਦਾ ਹੈ। ਇਹ ਕੇਵਲ ਮਨੁੱਖਾ ਜਨਮ ਧਾਰਨ ਕਰਨ ਵਾਲੇ ਦੇਵਤੇ ਹੀ ਕਰ ਸਕਦੇ ਹਨ, ਜੋ ਕੇਵੱਲ ਹਿੰਦੂ ਧਰਮ ਹੀ ਪਰਵਾਨ ਕਰਦ ਹੈ। ਸਿੱਖ ਧਰਮ ਵਿੱਚ ਇਹ ਪਰਵਾਨਤ ਨਹੀਂ ਹੈ।

ਅਸੀਂ ਹੇਠਾ ਜਾਪ ਦਾ ਇੱਕ ਸਲੋਕ ਦੇਂਦੇ ਹਾਂ ਜਿੱਸ ਵਿੱਚ ਸ਼ਬਦ ਅਕਾਲਪੁਰਖ ਦੀ ਵਰਤੋਂ ਕੀਤੀ ਗਈ ਹੈ।

ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਸ। ਧਰਮ ਧਾਮ ਸੁ ਭਰਮ ਰਹਤ ਅਭੂਤ ਅਲਖ ਅਭੇਸ। ੬। ੮੪।

ਦਸਮ ਗ੍ਰੰਥ ਭਾਗ ੧ ਜੱਗੀ ਅਤੇ ਜੱਗੀ ਪੰ: ੧੪

ਅਰਥ: (ਉੱਸ) ਕਾਲ-ਰਹਿਤ, ਸ਼ਕਤੀ ਦੇ ਸੋਮੇ ਅਕਾਲਪੁਰਖ ਨੂੰ ਨਮਸਕਾਰ ਹੈ। ਉਹ ਧਰਮ ਦਾ ਸਰੋਤ, ਭਰਮ ਤੋਂ ਰਹਿਤ ਪੰਜ ਤੱਤਾਂ ਤੋਂ ਨਿਆਰਾ, ਅਦ੍ਰਿਸ਼ ਅਤੇ ਭੇਸ-ਰਹਿਤ ਹੈ। ੬। ੮੪॥

ਅਕਾਲਪੁਰਖ ਦੇ ਅਰਥ ਸਿੱਖ ਧਰਮ ਅਤੇ ਹਿੰਦੂ ਦਰਮ ਵਿੱਚ ਇੱਕੋ ਜੇਹੇ ਹਨ।

੨-ਤਵ ਪ੍ਰਸਾਦਿ ਸਵੀਯੈ

ਸਵੀਯਾਂ ਵਿੱਚ ਕਾਲ ਨੂੰ ਹੀ ਕਰਤਾਰ ਭਾਵ ਅਕਾਲ ਪਰਖ ਮੰਨਿਆ ਗਇਆ ਹੈ। ਹੇਠਾਂ ਨਮੂਨਾ ਪੇਸ਼ ਹੈ।

ਅੰਤ ਮਰੇ ਪਛੁਤਾਇ ਪ੍ਰਿਥੀ ਪਰਿ ਜੋ ਜਗ ਮੈ ਅਵਤਾਰ ਕਹਾਏ।

ਰੇ ਮਨ ਲੈਲ ਇਕੇਲ ਹੀ ਕਾਲ ਕੇ ਲਾਗਤ ਕਾਹਿ ਨ ਪਾਇਨ ਧਾਏ। ੨੩।

ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੁਮਿ ਭ੍ਰਮਾਨਯੋ।

ਕਾਲ ਹੀ ਪਾਇ ਸਦਾ ਸ਼ਿਵ ਜੂ ਸਭ ਦੇਸ ਬਦੇਸ ਭਇਆ ਹਮ ਜਾਨਯੋ।

ਬੇਦ ਕਤੇਬ ਕੇ ਭੇਦ ਸਬੈ ਤਜਿ ਕੇਵਲ ਕਾਲ ਕ੍ਰਿਪਾਨਿਧਿ ਮਾਨਯੋ। ੨੪।

ਦਸਮ ਗ੍ਰੰਥ ਭਾਗ ੩ ਜੱਗੀ ਅਤੇ ਜੱਗੀ ਪੰਨਾ ੩੯੪-੩੯੬

ਅਰਥ: ਹੇ ਮੰਦ ਭਾਗੇ ਮੱਨ ਤੂੰ ਭੱਜ ਕੇ ਇਕੱਲੇ ਕਾਲ (ਪਰਮ ਸੱਤਾ) ਦੇ ਚਰਨੀ ਹੀ ਕਿਉਂ ਨਹੀਂ ਲੱਗ ਜਾਂਦਾ। ੨੩।

ਕਾਲ ਦੀ ਆਗਿਆ ਪ੍ਰਾਪਤ ਕਰਕੇ ਬ੍ਰਹਮਾ ਹੋਂਦ ਵਿੱਚ ਆਇਆ ਹੈ, ਜੋ ਡੰਡਾ ਅਤੇ ਕੁਮੰਡਲ ਫੜਕੇ ਸਾਰੀ ਧਰਤੀ ਉੱਪਰ ਫਿਰਦਾ ਰਿਹਾ ਹੈ। ਕਾਲ ਦੀ ਆਗਿਆ ਪ੍ਰਾਪਤ ਕਰਕੇ ਸਦਾ ਸ਼ਿਵ ਜੀ ਸਾਰੇ ਬਿਦੇਸ਼ਾਂ ਵਿੱਚ ਫਿਰਦਾ ਰਿਹਾ ਹੈ, ਅਸੀਂ ਸੁਣਦੇ ਹਾਂ। ਕਾਲ ਦੀ ਆਗਿਆ ਪ੍ਰਾਪਤ ਕਰਕੇ ਜਗਤ ਹੋਂਦ ਵਿੱਚ ਆਇਆ ਹੈ ਅਤੇ ਮਿੱਟਦਾ ਰਿਹਾ ਹੈ। ਇੱਸ ਲਈ ਉੱਸ ਦੇ ਸਾਰੇ ਰੂਪ ਪਛਾਣੇ ਹਨ। ਵੇਦਾਂ ਅਤੇ ਕਿਤਾਬਾਂ ਵਿੱਚ ਦੱਸੇ ਸਾਰੇ ਭੇਦਾਂ ਨੂੰ ਤਿਆਗ ਕੇ ਕੇਵਲ ਕਾਲ ਨੂੰ ਹੀ ਕਿਰਪਾ ਨਿਧੀ ਮੰਨਿਆ ਹੈ।। ੨੪.

ਇਨ੍ਹਾਂ ਸਲੋਕਾਂ ਦੇ ਅਰਥਾਂ ਤੋਂ ਭਲੀ ਭਾਂਤ ਸਾਬਤ ਹੁੰਦਾ ਹੈ ਕਿ ਹਿੰਦੂ ਧਰਮ ਕਾਲ ਅਤੇ ਅਕਾਲ ਪੁਰਖ ਦੇ ਅਰਥ ਇੱਕ ਹੀ ਸਮਝਦਾ ਹੈ ਜੋ ਸਿੱਖ ਧਰਮ ਵਿੱਚ ਪਰਵਾਨਤ ਨਹੀਂ ਹੈ। ਗੁਰੂ ਗੋਬਿੰਦ ਸਿੰਘ ਨੂੰ ਦਸਵਾਂ ਨਾਨਕ ਮੰਨਣ ਵਾਲੇ ਕਦੇ ਵੀ ਇੱਸ ਉਲਝਣ ਵਿੱਚ ਨਹੀਂ ਪੈ ਸਕਦੇ, ਕਿ ਅਕਾਲਪੁਰਖ ਅਤੇ ਕਾਲ ਦੋਵੇਂ ਇੱਕੋਓ ਦੇ ਅਰਥ ਦੇ ਮਾਲਕ ਹਨ। ਅਸੀਂ ਇੱਸਦਾ ਖੰਡਣ ਕਰਨ ਲਈ ਗੁਰਬਾਣੀ ਦਾ ਸਲੋਕ ਅਰਥਾਂ ਸਮੇਤ ਹੇਠਾਂ ਦੇ ਰਹੇ ਹਾਂ।

ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ॥ ਕਾਲ ਨ ਆਵੈ ਮੂੜੈ ਚੀਤਿ॥ ੭॥ ੪॥

ਮ: ੫ ਅ: ਗ: ਗ: ਸ: ਪੰ: ੨੬੭

ਅਰਥ: ਹਰ ਕੋਈ ਬੜੇ ਦ੍ਰਿੜ ਵਿਸ਼ਵਾਸ ਨਾਲ ਕਹਿੰਦਾ ਹੈ ਕਿ ਉਹ ਹਮੇਸ਼ਾ ਜੀਉਂਦਾ ਰਹੇਗਾ। ਪਰ ਉਹ ਮੂਰਖ ਮੌਤ ਨੂੰ ਭੁੱਲੀ ਬੈਠਾ ਹੈ। ੭। ੪।

ਇੱਸ ਸਲੋਕ ਦੇ ਅਰਥਾਂ ਤੋਂ ਸਪਸ਼ਟ ਹੈ ਕਿ ਸਿੱਖ ਧਰਮ ਵਿੱਚ ਕਾਲ ਦੇ ਅਰਥ ਮੌਤ ਦੇ ਹਨ, ਅਕਾਲਪੁਰਕ ਨਹੀਂ।

ਦਸਮ ਗ੍ਰੰਥ ਕਿਵੇਂ ਗੁਰੂ ਗੋਬਿੰਦ ਸਿੰਘ ਦੀ ਰਚਣਾ ਮੰਨੀ ਜਾ ਸਕਦੀ ਹੈ?

੩-ਭਗਉਤੀ:

ਇਹ ਸ਼ਬਦ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਵਰਤਿਆ ਗਿਆ ਹੈ। ਇੱਸ ਦੇ ਅਰਥ ਸਪਸ਼ਟ ਕਰਨ ਲਈ ਸ੍ਰੀ ਰਾਗ ਅਤੇ ਸੁਖਮਣੀ ਵਿੱਚੋਂ ਸਲੋਕ ਲੈ ਕੇ ਉਨ੍ਹਾਂ ਵਿੱਚੋਂ ਭਗਾਉਤੀ ਦੇ ਅਰਥ ਵੇਖਦੇ ਹਾਂ।

ਸੋ ਭਗਾਉਤੀ ਜ+ ਭਗਵੰਤੈ ਜਾਣੈ॥ ਗੁਰਪਰਸਾਦੀ ਆਪੁ ਪਛਾਣੈ॥

ਧਾਵਤੁ ਰਾਖੈ ਇਕਤੁ ਘਰਿ ਆਵੈ॥ ਜੀਵਤੁ ਮਰੇ ਹਰਿ ਨਾਮੁ ਵਖਾਣੈ॥

ਐਸਾ ਭਗਾਉਤੀ ਉਤਮੁ ਹੋਇ॥ ਨਾਨਕ ਸਚਿ ਸਮਾਵੈ ਸੋਇ॥ ੨॥ ੧੪॥ ੬॥

ਸ੍ਰੀ ਰਾਗ ਮ: ੩ ਅ: ਗ: ਗ: ਸ: ਪੰ: ੮੮

ਅਰਥ: ਸੱਚਾ ਭਗਤ ਉਹ ਹੈ ਜੋ ਇੱਕੋਓ ਨੂੰ ਪਛਾਣਦਾ ਹੈ ਅਤੇ ਸਤਿਗੁਰੂ ਦੀ ਕ੍ਰਿਪਾ ਨਾਲ ਆਪਣੇ ਆਪ ਨੂੰ ਮੋਹ ਅਤੇ ਮਾਇਆ ਦੇ ਜਾਲ ਤੋਂ ਦੂਰ ਰੱਖਦਾ ਹੈ। ਅਜੇਹਾ ਭਗਤ ਉੱਤਮ ਹੁੰਦਾ ਹੈ। ਹੇ ਨਾਨਕ! ਅਜੇਹਾ ਭਗਤ ਅਕਾਲਪੁਰਖ ਦੀ ਸਿਖਿਆ ਦੁਆਰਾ ਆਪਣੇ ਜੀਵਣ ਵਿੱਚ ਸੁੱਖ ਅਤੇ ਸ਼ਾਂਤੀ ਪ੍ਰਾਪੱਤ ਕਰਦਾ ਹੈ। ੨। ੧੪। ੬।

ਸਾਧ ਸੰਗਿ ਪਾਪ ਮਲੁ ਧੋਵੇ॥ ਤਿਸ ਭਗਾਉਤੀ ਕੀ ਮਤਿ ਊਤਮ ਹੋਵੈ॥ ੩॥ ੯॥

ਗਾਉੜੀ ਮ: ੫ ਅ: ਗ: ਗ: ਸ: ਪੰ: ੨੭੮

ਅਰਥ: ਉੱਸ ਭਗਤ ਦੀ ਮੱਤ ਉੱਚੀ ਅਤੇ ਸੁੱਚੀ ਹੁੰਦੀ ਹੈ, ਜੋ ਗੁਰਮੁੱਖਾਂ ਦੀ ਸੰਗਤ ਵਿੱਚ ਰਹਿ ਕੇ ਪਾਪਾਂ ਦੀ ਮੈਲ਼੍ਹ (ਮਨ ਤੋਂ) ਦੂਰ ਰੱਖਦਾ ਹੈ। ੩। ੯।

ਗੁਰਬਾਣੀ ਵਿੱਚ ਭਗਾਉਤੀ ਦੇ ਅਰਥ ਭਗਤ ਦੇ ਹੈ। ਪਰ ਦਸਮ ਗ੍ਰੰਥ ਵਿੱਚ ਭਗਾਉਤੀ ਦੇ ਅਰਥ ਮਹਾਕਾਲ, ਕਿਰਪਾਨ ਜਾਂ ਦੁਰਗਾ ਦੇਵੀ ਦੇ ਹਨ (ਦਸਮ ਗ੍ਰੰਥ, ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ, ੧੯੯੮, ਪੰ: ੧੧੯; ਫੁੱਟ ਨੋਟ)।

ਕਬਯੋ ਬਾਚ ਬੇਨਤੀ ਚੋਪਈ, ਦਸਮ ਗ੍ਰੰਥ ਵਿੱਚ ਕਿੱਥੋਂ ਆਈ ਹੈ?

ਚਰਿਤ੍ਰੋਪਾਖਿਆਨ ੪੦੪ ਦੀ ਸਬੁਧਿ ਬਾਚ ਦੌਪਈ ਦੇ ਅਰੰਭ ਵਿੱਚ ਦਿੱਤਾ ਸਲੋਕ। ੧।

ਸਤਿ ਸੰਧਿ ਇੱਕ ਭੂਪ ਭਨਿਜੈ। ਪ੍ਰਥਮੇ ਸਤਿਜੁਗ ਬੀਚ ਕਹਿਜੈ।

ਜਿਹ ਜਸ ਪੁਰੀ ਚੌਦਹੂੰ ਛਾਯੋ। ਨਾਰਦ ਰਿਖਿ ਤਬ ਰਾਇ ਮੰਗਾਯੋ। ੧।

ਅਰਥ: ਸੱਤ ਸੰਧੂ ਨਾਉਂ ਦਾ ਇੱਕ ਰਾਜਾ ਦੱਸਿਆ ਜਾਂਦਾ ਸੀ। ਉਹ ਸੱਤ ਯੁੱਗ ਵਿੱਚ ਹੋਇਆ ਕਿਹਾ ਜਾਂਦਾ ਹੈ। ਉੱਸ ਦਾ ਯੱਸ਼ ਚੌਦਾਂ ਲੋਕਾਂ ਵਿੱਚ ਪਸਰਿਆ ਹੋਇਆ ਸੀ। ਤਦ ਰਾਜੇ ਨੇ ਨਾਰਦ ਰਿਸ਼ੀ ਨੂੰ ਆਪਣੇ ਕੋਲ ਬੁਲਾਇਆ। ੧।

ਇੱਸ ਪਿਛੋਂ ਚਰਿਤ੍ਰੋਪਾਖਿਾਨ ੪੦੪ ਦਾ ਸਲੋਕ ੩੭੬ ਅਰਥਾਂ ਸਮੇਤ ਹੇਠ ਦਿੱਤਾ ਗਿਆ ਹੈ।

ਧਨ੍ਹਯ ਧਨ੍ਹਯ ਲੋਗਨ ਕੇ ਰਾਜਾ। ਦੁਸਟਨ ਦਾਹ ਗਰੀਬ ਨਿਵਾਜਾ।

ਅਕਲ ਭਵਨ ਕੇ ਸਿਰਜਨਹਾਰੇ। ਦਾਸ ਜਾਨਿ ਮੁਹਿ ਲੇਹੁ ਉਬਾਰੇ। ੩੭੬।

ਕਬ੍ਹਯੋ ਬਾਚ ਬੇਨਤੀ

ਚੌਪਈ

ਹਮਰੀ ਕਰੋ ਹਾਥ ਦੇ ਰਛਾ। ਪੂਰਨ ਹੋਇ ਚਿਤ ਕੀ ਇਛਾ।

ਤਵ ਚਰਨਨ ਮਨ ਰਹੈ ਹਮਾਰਾ। ਅਪਨਾ ਜਾਨ ਕਰੋ ਪ੍ਰਤਿਪਾਰਾ। ੩੭੭। (੧)

……………………………… … … … … … … … … … … …. .

ਜਬ ਉਦਕਰਖ ਕਰਾ ਕਰਤਾਰਾ। ਪ੍ਰਜਾ ਧਰਤ ਤਬ ਦੇਹ ਅਪਾਰਾ। ੩੮੯।

ਜਬ ਆਕਰਖ ਕਰਤ ਹੋ ਕਬਹੁੰ। ਤੁਮ ਮੈ ਮਿਲਤ ਦੇਹ ਧਰ ਸਭਹੂੰ।। ੩੮੯। (੧੩)

……………………………… … … … … … … … … … … … … ….

ਖੜਗਕੇਤ ਮੈ ਸਰਨਿ ਤਿਹਾਰੀ। ਆਪੁ ਹਾਥ ਦੈ ਲੇਹੁ ਉਬਾਰੀ।

ਸਰਬ ਠੋਰ ਮੇ ਹੋਹੁ ਸਹਾਈ। ਦੁਸਟ ਦੋਖਿਯਨ ਤੇ ਲੇਹੁ ਬਚਾਈ। ੪੦੧। (੨੫)

ਅਸੀਂ ਇਹ ਸਾਬਤ ਕਰ ਰਹੇ ਹਾਂ, ਕਿ ਕਬ੍ਹਯੋ ਬਾਚ ਬੇਨਤੀ ਚਰਿਤ੍ਰਪਾਖਿਆਨ ਨੰਬਰ ੪੦੪ ਦੇ ਸਲੋਕ ੩੭੭ ਤੋਂ ੪੦੧ ਤੱਕ ਦੇ ਸਲੋਕਾਂ ਨੂੰ ਚੁਣਕੇ ਨਵੇਂ ਨੰਬਰ ੧-੨੫ ਨਾਲ ਬਣਾਈ ਗਈ ਕਬ੍ਹਯੋ ਬਾਚ ਬੇਨਤੀ ਸਿੱਖ ਨੂੰ ਕਿੱਸ ਹਿੰਦੂ ਨੇ ਬਖਸ਼ੀ ਹੈ। ਸੱਭ ਤੋਂ ਪਹਿਲਾ ਸਲੋਕ ਨੰਬਰ ੧ ਇੱਕ ਰਾਜੇ ਦੀ ਗੱਲ ਛੇੜਦਾ ਹੈ ਜੋ ਸਲੋਕ ਨੰਬਰ ੩੭੬ ਤੱਕ ਮੁਕਦੀ ਹੈ। ਇੱਸ ਤੋਂ ਪਿਛੋਂ ਦੇ ਸਲੋਕਾਂ ਨੂੰ ਵੇਖਣ ਦੀ ਲੋੜ ਹੈ ਕਿ ਉਹ ਕੀ ਦੱਸਦੇ ਹਨ।

ਕ੍ਰਿਪਾ ਕਰੀ ਹਮ ਪਰ ਜਗਮਾਤਾ। ਗ੍ਰੰਥ ਕਰਾ ਪੂਰਨ ਸੁਭਰਾਤਾ।

ਕਿਲਬਿਖ ਸਕਲ ਦੇਖ ਕੇ ਹਰਤਾ। ਦੁਸਟ ਦੋਖਿਯਨ ਕੋ ਛੈ ਕਰਤਾ। ੪੦੨॥

ਅਰਥ: ਮੇਰੇ ਉੱਤੇ ਜਗਮਾਤਾ ਨੇ ਕ੍ਰਿਪਾ ਕੀਤੀ ਹੈ। ਮੈਂ ਸ਼ੁਭ ਗੁਣਾਂ ਨਾਲ ਭਰਪੂਰ ਗ੍ਰੰਥ ਪੂਰਾ ਕੀਤਾ ਹੈ। (ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾਂ ਨੂੰ ਨਸ਼ਟ ਕਰਨ ਵਾਲੀ ਅਤੇ ਦੁਸ਼ਟਾਂ ਅਤੇ ਦੋਖੀਆਂ ਨੂੰ ਨਸ਼ਟ ਕਰਨ ਵਾਲੀ ਹੈ। ੪੦੨।

ਸ੍ਰੀ ਅਸਿਧੁਜ ਜਬ ਭਏ ਦਯਾਲਾ। ਪੂਰਨ ਕਰਾ ਗ੍ਰੰਥ ਤਤਕਾਲਾ।

ਮਨ ਬਾਛਤ ਫਲ ਪਾਵੈ ਸੋਈ। ਦੂਖ ਨ ਤਿਸੈ ਬਿਆਪਤ ਕੋਈ। ੪੦੩।

ਅਰਥ: ਜਦ ਮਹਾ ਕਾਲ ਦਿਆਲ ਹੋਏ, ਤਾਂ ਉੱਸ ਵੇਲੇ ਮੈਂ ਇਹ ਗ੍ਰੰਥ ਪੂਰਾ ਕੀਤਾ। ਜੋ ਇੱਸ ਨੂੰ ਪੜ੍ਹੇ ਗਾ, ਉਹ ਮਨ-ਇੱਛਤ ਫੱਲ ਪਾਊ ਗਾ। ਉੱਸ ਨੂੰ ਕੋਈ ਵੀ ਦੁੱਖ ਵਿਆਪਤ ਨਹੀਂ ਹੋਵੇਗਾ। ੪੦੩।

ਇੱਸ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਦੀ ਰੱਚਣਾ ਮੰਨਣ ਵਾਲੇ ਇੱਸ ਲੇਖ ਨੂੰ ਪੜ੍ਹ ਕੇ ਅਤੇ ਵਿਚਾਰ ਕਰਕੇ ਕੇ ਫੈਸਲਾ ਕਰਨ, ਕੀ ਉਹ ਇੱਕ ਹਿੰਦੂ ਧਰਮ ਦੀ ਵਿਚਾਰ ਧਾਰਾ ਵਾਲੀ ਪੁਸੱਤਕ ਵਿੱਚੋਂ ਲਈ ਗਈ ਸਮਗ੍ਰੀ ਨੂੰ ਸਿੱਖ ਧਰਮ ਦਾ ਅੰਗ ਬਨਾਉਣ ਲਈ ਤਿਆਰ ਹਨ।

ਪ੍ਰੰਤੂ ਵੀਹਵੀਂ ਸਦੀ ਦੀ ਬਣਾਈ ਹੋਈ ਰਹਿਤ ਮਰਯਾਦਾ ਨੂੰ ਇੱਕਵੀਂ ਸਦੀ ਵਿੱਚ ਮੁੜ ਵਿਚਾਰ ਕਰਨ ਨਾਲ ਕਈ ਉਕਾਈਆਂ ਦੂਰ ਕਰਨ ਦੀ ਲੋੜ ਹੈ। ਜਿਵੇਂ ਦਸਮ ਗ੍ਰੰਥ ਵਿਚੋਂ ਲਈਆਂ ਬਾਣੀਆਂ ਨੂੰ ਕੱਡਣਾ ਅਤੇ ਅੰਮ੍ਰਿਤ ਛਕਾਉਣ ਦੀ ਥਾਂ ਖੰਡੇ ਦੀ ਪਾਹੁਲ ਨੂੰ ਬਹਾਲ ਕਰਨਾ, ਜਿੱਸ ਬਾਰੇ ਗੁਰੂ ਕੀਆਂ ਸਾਖੀਆਂ ਵਿੱਚ ਬੋਲਿਆ ਸੱਚ ਗੁਰੂ ਗੋਬਿੰਦ ਸਿੰਘ ਦੇ ਮੁੱਖ ਵਾਕ ਤੋਂ ਪ੍ਰਾਪਤ ਹੋਏ ਨੂੰ ਪਰਵਾਨ ਕਰਨ ਦੀ ਲੋੜ ਨੂੰ ਸੱਤਿਕਾਰ ਦੇਣਾ ਸ਼ਾਮਲ ਹੈ (ਪਿਆਰਾ ਸਿੰਘ ਪੱਦਮ, ਗੁਰੂ ਕੀਆਂ ਸਾਖੀਆਂ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ੧੯੯੯; ਪੰ: ੧੮੩-੧੮੪)।

ਸਿੱਖ ਰਹਿਤ ਮਰਯਾਦਾ ਵਿੱਚ ਦਿੱਤੀ ਅਰਦਾਸ ਦੀ ਅਰੰਭਿਕ “ਸ੍ਰੀ ਭਗੌਤੀ ਜੀ ਸਹਾਇ। ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦। ਪ੍ਰਿਥਮ ਭਗੌਤੀ ਸਿਮਰਿ ਕੇ” ਕਾਲਿਕ ਨੂੰ ਧੋਕੇ ਸਾਫ ਕਰਨ ਲੋੜ ਹੈ। ਭਗੌਤੀ ਗੁਰੂ ਨਾਨਕ ਤੋਂ ਵੱਡੀ ਨਹੀਂ ਹੋ ਸਕਦੀ। ਕੇਵਲ ਇੱਕੋਓ ਭਾਵ ਅਕਾਲਪੁਰਖ ਹੀ ਸਿੱਖਾਂ ਵਾਸਤੇ ਸੱਭ ਤੋਂ ਵੱਡਾ ਅਤੇ ਉੱਤਮ ਹੱਸਤੀ ਹੈ। ਅਸੀਂ ਸਾਰੇ ਸਿੱਖ ਮਨਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਨੇ ਇੱਸ ਜਗਤ ਨੂੰ ਛੱਡ ਜਾਣ ਤੋਂ ਪਹਿਲਾਂ ਹੁਕਮ ਦਿੱਤਾ ਸੀ ਕਿ ਦੇਹ ਧਾਰੀ ਗੁਰੂ ਦੀ ਥਾਂ ਉੱਸ ਪਿਛੋਂ ਆਦਿ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦਾ ਗੁਰੂ ਹੋਵੇਗਾ। ਦਸਮ ਗ੍ਰੰਥ ਵਿੱਚੋਂ ਬਾਣੀਆਂ ਲੈਣ ਦੀ ਕੀ ਲੋੜ ਸੀ। ਹਣ ਜੇ ਇਹ ਸਾਬਤ ਹੋ ਗਿਆ ਹੈ ਕਿ ਇਹ ਬਾਣੀਆਂ ਸਿੱਖ ਧਰਮ ਦੀ ਗੁਰਬਾਣੀ ਦੇ ਉਲਟ ਅਰਥ ਦੇਂਦੀਆਂ ਹਨ, ਇਨ੍ਹਾਂ ਨੂੰ ਛੁੱਟੀ ਕਰ ਦੇਣ ਵਿੱਚ ਕੀ ਔਕੜ ਆਉਂਦੀ ਹੈ?

ਪੰਜਾਬ ਤੋਂ ਬਾਹਰ ਆਏ ਸਿੱਖ ਆਜ਼ਾਦ ਦੇਸ਼ਾਂ ਦੇ ਸ਼ਹਿਰੀ ਹਨ। ਉਨ੍ਹਾਂ ਨੂੰ ਆਪਣੇ ਬੱਚਿਆਂ ਦਾ ਫ਼ਿਕਰ ਹੈ ਕਿ ਉਨ੍ਹਾਂ ਦੀ ਅਗਲੀ ਪੀਹੜੀ ਸਿੱਖ ਧਰਮ ਨੂੰ ਆਪਣਾ ਰੁਹਾਨੀ ਸਹਾਰਾ ਬਣਾਈ ਰੱਖੇ। ਬਹੁ ਬਿਣਤੀ ਦੇ ਧਰਮਾਂ ਵਿੱਚ ਜਜ਼ਬ ਨ ਹੋ ਜਾਣ। ਪੰਜਾਬ ਵਿੱਚ ਮੁਸਲਮਾਨੀ ਰਾਜ ਵੇਲੇ ਕੇਵਲ ਸਿੱਖ ਹੀ ਸਨ ਜਿਨ੍ਹਾਂ ਮਿਸਲਾਂ ਬਣਾ ਕੇ ਹਕੂਮਤ ਦਾ ਸਾਹਮਨਾ ਕੀਤਾ ਸੀ। ਦੋਪਾਸੇ ਹਮਲਿਆਂ ਨੂੰ ਠੱਲ ਲਾ ਕੇ ਲਹੌਰ ਸ਼ਹਿਰ ਵਿੱਚ ਤਿੰਨ ਸਰਦਾਰਾਂ (ਲਹਿਨਾ ਸਿੰਘ ਕਾਹਲੋਂ, ਗੁੱਜਰ ਸਿੰਘ ਸੰਧੂ ਅਤੇ ਸੋਭਾ ਸਿੰਘ ਸੰਧੂ) ਨੇ ੩੨ ਸਾਲ (੧੭੬੫ ਤੋਂ ੧੭੯੭ ਈ: ਤੱਕ) ਅਮਨ ਅਮਾਨ ਰੱਖਿਆ ਸੀ।

ਕੀ ਸਿੱਖਾਂ ਵਿੱਚ ਹੁਣ ਸੂਰਮੇਂ ਜਨਣੇ ਬੰਦ ਹੋ ਗਏ ਹਨ?
.