.

ਗੋਲਕ ਅਤੇ ਮਸੰਦਾਂ ਦਾ ਗੂੜ੍ਹਾ ਰਿਸ਼ਤਾ ਤੈਅ-

ਗੁਰੂ ਅਤੇ ਸਿਖ ਸੰਗਤਾਂ ਦਰਮਿਆਨ ਮਸੰਦਾਂ ਨੇ ਗੋਲਕ ਰੱਖ ਲਈ ਹੈ, ਲੋਕ ਗੋਲਕ ਤੱਕ ਜਾਂਦੇ ਹਨ, ਗੁਰੂ ਦੇ ਕੋਲ ਨਹੀ ਜਾਂਦੇ, ਗੋਲਕ ਨੂੰ ਮੱਥਾ ਟੇਕ ਵਾਪਸ ਆ ਜਾਂਦੇ ਹਨ, ਗੁਰੂ ਨੂੰ ਮੱਥਾ ਨਹੀ ਟੇਕਦੇ, ਸੇਵਕ ਅਤੇ ਗੁਰੂ ਵਿਚਕਾਰ ਗੋਲਕ ਨੇ ਡੇਰਾ ਲਾਇਆ ਹੈ, ਗੋਲਕ ਦਾ ਓਹਲਾ ਹੈ, ਗੁਰੂ ਨਹੀ ਦਿਸਦਾ, ਕੇਵਲ ਗੋਲਕ ਹੀ ਦਿਸਦੀ ਹੈ, ਗੋਲਕ ਵਿਚ ਮਾਇਆ ਪਾ ਕੇ ਅਸੀਂ ਵਾਪਸ ਆ ਜਾਂਦੇ ਹਾਂ, ਗੁਰੂ ਜੀ ਅੱਗੇ ਕਿ ਭੇਟਾ ਕੀਤਾ ? ਗੁਰੂ ਤੇ ਦਾਤਾ ਹੈ, ਅਸੀਂ ਗੁਰੂ ਦੇ ਕੋਲੋਂ ਮੰਗਣਾ ਹੈ, ਜੇ ਖਾਲੀ ਹੱਥ ਜਾਂਵਾਂਗੇ, ਝੋਲੀਆਂ ਭਰ ਕੇ ਆਵਾਂਗੇ, ਗੁਰੂ ਮਾਇਆ ਦਾ ਭੁਖਾ ਨਹੀ ਹੈ, ਗੁਰੂ ਜੀ ਮਾਇਆ ਨਹੀ ਮੰਗਦੇ, ਗੁਰੂ ਦੀ ਭੇਟਾ ਮਨ ਹੈ, ਗੋਲਕ ਮਸੰਦਾਂ ਨੂੰ ਜਨਮ ਦਿੰਦੀ ਹੈ, ਮਸੰਦ ਗੋਲਕ ਦੀਆਂ ਪਰਕਰਮਾਂ ਕਰਦੇ ਨਹੀ ਥੱਕਦੇ | ਬੇਲੋੜੇ ਡੇਰਿਆਂ –ਗੁਰਦੁਆਰਿਆਂ ਦਾ ਕਾਰਨ ਗੋਲਕ ਹੈ, ਢਾਹੇ ਜਾ ਰਹੇ ਗੁਰਦੁਆਰਿਆਂ ਦੀ ਬੇਅਦਬੀ ਦਾ ਕਾਰਨ ਵੀ ਗੋਲਕ ਹੈ | ਕਾਰ ਸੇਵਾ ਵਾਲੇ ਬਾਬਾ ਜੀ ਬੇਲੋੜੇ ਗੁਰਦੁਆਰੇ ਬਹੁਤ ਉਸਾਰੀ ਜਾਂਦੇ ਹਨ ਪਰ ਓਹਨਾਂ ਦੀ ਸੇਵਾ ਸੰਭਾਲ ਕੌਣ ਕਰੇਗਾ ? ਫੋਕੀ ਸ਼ੌਹਰਤ ਤੇ ਸੰਗਤ ਦੀ ਮਾਇਆ ਨਾਲ ਮੌਜਾਂ ਕਰਨ ਲਈ ਡੇਰਾ ਗੁਰਦੁਆਰਾ ਬਣਾਉਣ ਵਾਸਤੇ ਜਿਥੇ ਦਸ ਪਵੇ , ਬਾਬੇ ਝੱਟ ਪੁੱਜ ਜਾਂਦੇ ਹਨ, ਰਾਧਾ ਸੁਆਮੀਆਂ ਨੇ ਬਿਆਸ ਗੁਰਦੁਆਰਾ ਢ੍ਹਾਹ ਦਿਤਾ ਗਿਆ, ਕੋਈ ਕਾਰ ਸੇਵਾ ਵਾਲਾ ਬਾਬਾ ਨਹੀ ਬਹੁੜਿਆ? ਜੇ ਗੁਰਦੁਆਰੇ ਬਣਾਉਣੇ ਜਰੂਰੀ ਹਨ ਤਾਂ ਸੇਵਾ ਸੰਭਾਲ ਵੀ ਜਰੂਰੀ ਹੈ, ਆਮ ਪਿੰਡਾ ਦੇ ਪੰਥ ਦਰਦੀ ਲੋਕ ਇਕੱਠੇ ਹੋ ਕੇ ਗੁਰਦੁਆਰੇ ਦੀ ਪਵਿਤਰਤਾ ਵਾਸਤੇ ਝੂਜ ਲੜ ਰਹੇ ਹਨ, ਕਾਰ ਸੇਵਾ ਵਾਲੇ ਬਾਬੇ ਲੋਕਾਂ ਦੀ ਖੂਨ ਪਸੀਨੇ ਨਾਲ ਕੀਤੀ ਕਮਾਈ ਦੀ ਉਗਰਾਹੀ ਨਾਲ ਖਰੀਦੀਆਂ ਗੱਡੀਆਂ ਵਿਚ ਹੂਟੇ ਮਾਟੇ ਲੈ ਰਹੇ ਹਨ, ਰਾਧਾ ਸੁਆਮੀਆਂ ਗੁਰਦੁਆਰਾ ਢ੍ਹਾਹ ਦਿਤਾ ਹੈ ਕੋਈ ਸਾਧ ਬਾਬਾ , ਕਮੇਟੀਆਂ ਗੁਰਦੁਆਰੇ ਦੀ ਬੇਅਦਬੀ ਰੋਕਣ ਲਈ ਅੱਗੇ ਨਹੀ ਆਈਆਂ|’ ਹੋਰ ਵੀ ਇਹੋ ਜਿਹੀਆਂ ਕਈ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਇਹ ਇੱਕ ਤਾਜਾ ਮਿਸਾਲ ਹੈ |” ਜਿਸ ਗੁਰਦੁਆਰੇ ਦੀ ਗੋਲਕ ਚੰਗੀ ਹੈ, ਉਸ ਗੁਰਦੁਆਰੇ ਦੀ ਸੇਵਾ ਸ਼੍ਰੋਮਣੀ ਕਮੇਟੀ ਤੇ ਕਾਰ ਸੇਵਾ ਵਾਲੇ ਬਾਬੇ ਕਰਦੇ ਹਨ, ਜਿਸ ਗੁਰਦੁਆਰੇ ਦੀ ਕੋਈ ਆਮਦਨ ਨਹੀ ਉਸ ਨੂੰ ਕੋਈ ਢਾਹ ਦੇਵੇ , ਬੇਅਦਬੀ ਕਰ ਦੇਵੇ, ਸ਼੍ਰੋਮਣੀ ਕਮੇਟੀ ਤੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਉਸਦਾ ਕੋਈ ਦਰਦ ਨਹੀ ਹੈ, ਇਹਨਾ ਨੂੰ ਗੋਲਕ ਪਿਆਰੀ ਹੈ , ਗੁਰੂ ਪਿਆਰਾ ਨਹੀ ਹੈ, ਜੇ ਸ਼੍ਰੋਮਣੀ ਕਮੇਟੀ , ਕਾਰ ਸੇਵਾ ਵਾਲੇ ਬਾਬਿਆਂ ਗੁਰਦੁਆਰੇ ਦੀ ਹੁੰਦੀ ਬੇਅਦਬੀ ਨਹੀ ਰੋਕਣੀ ਤਾਂ ਸਿਖ ਸੰਗਤਾਂ ਤੇ ਸ਼ਰਧਾਲੂ ਲੋਕ ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ਵਿਚ ਪੈਸੇ ਪਾਉਣੇ ਬੰਦ ਕਰਨ ਤੇ ਕਾਰਸੇਵਾ ਵਾਲੇ ਬਾਬਿਆਂ ਨੂੰ ਉਗਰਾਹੀ ਦੇਣੀ ਬੰਦ ਕਰਨ | ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ, ਪਖੰਡੀ ਭੇਖੀ ਚੌਧਰ ਦੇ ਭੁੱਖੇ ਮਸੰਦ ਬੇਲੋੜੇ ਗੁਰਦੁਆਰੇ ਉਸਾਰ ਕੇ ਗੁਰ੍ਧਾਮਾਂ ਦੀ ਬੇਕਦਰੀ ਕਰਵਾ ਰਹੇ ਹਨ | ਇਥੋਂ ਸਾਫ਼ ਪਤਾ ਲਗਦਾ ਹੈ ਕਿ ਇਹਨਾਂ ਗੋਲਕ ਮੁੱਖ ਰੱਖੀ ਹੈ | -ਗੋਲਕ, ਫ਼ਾਰਸੀ ਦਾ ਲਫ਼ਜ਼ ਹੈ ਜਿਸਦਾ ਅਰਥ ਹੈ ਧਨ ਇਕੱਠਾ ਕਰਨ ਵਾਲਾ ਬਰਤਨ, ਮੁਸਲਮਾਨੀ ਰਾਜ ਵੇਲੇ ਇਹ ਲਫ਼ਜ਼ ਇਥੇ ਆਇਆ ਹੈ ,ਕਰ (ਟੈਕਸ) ਵਸੂਲ ਕਰਕੇ ਜਿਸ ਗੱਲੇ ਵਿਚ ਪੈਸੇ ਪਾਏ ਜਾਂਦੇ ਸਨ ਉਸਨੂੰ ਵੀ ਬੋਲਕ (ਗੋਲਕ) ਜਾਂ ਗੱਲਾ ਆਖਦੇ ਸਨ , ਸਰਕਾਰੀ ਖਜ਼ਾਨੇ ਨੂੰ ਵੀ ਗੋਲਕ ਜਾਂ ਗੱਲਾ ਆਖਿਆ ਜਾਂਦਾ ਸੀ, ਬਾਣੀ ਵਿਚ ਇਸਦਾ ਸੰਕੇਤ ਮਿਲਦਾ ਹੈ ------ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ || ਭੰਨਿ ਬੋਲਕਾ ਸਭਿ ਉਠਿ ਗਇਆ || (ਤੁਖਾਰੀ ਮਹਲਾ੪ ) ਪੈਸੇ ਇਕੱਠੇ ਕਰਨ ਵਾਸਤੇ ਗੁਰੂ ਘਰ ਵਿਚ ਲੋਹੇ ਅਤੇ ਲੱਕੜ ਦੀ ਗੋਲਕ ਨੂੰ ਕੋਈ ਥਾਂ ਨਹੀ ਹੈ, ਇਸ ਦੇ ਉਪਰ ਗੁਰੂ ਕੀ ਗੋਲਕ ਲਿਖਣਾ ਵੀ ਮਨਮਤ ਹੈ, ਫਿਰ ਅਸਲੀ ਗੁਰੂ ਦੀ ਗੋਲਕ ਕੇਹੜੀ ਹੈ ? ਓਹ ਹੈ - (ਗਰੀਬ ਦਾ ਮੂੰਹ ਗੁਰੂ ਕੀ ਗੋਲਕ) ਜਿਸ ਨੂੰ ਲੁਕਾ ਦਿਤਾ ਗਿਆ ਹੈ, ਅਤੇ ਨਕਲੀ ਗੋਲਕ ਹੋਂਦ ਵਿਚ ਲਿਆਂਦੀ ਗਈ ਹੈ , ਸੁਆਰਥੀ , ਪਾਖੰਡੀ , ਲਾਲਚੀ , ਕਰਮਕਾਂਡੀ ਪੁਜਾਰੀ ਲੋਕਾਂ ਨੇ, ਧਰਮ ਨੂੰ ਧੰਧਾ ਬਣਾਉਣ ਦੀ ਨੀਅਤ ਨਾਲ ਇਹ ਗੋਲਕ ਲਭੀ ਹੈ , ਜਿਵੇ ਕੀੜੀਆਂ ਮਿਠਾ ਲਭ ਲੈਦੀਆਂ ਹਨ, ਇਸੇ ਤਰ੍ਹਾਂ ਗੋਲਕ ਲਭੀ ਗਈ ਹੈ, ਇਸ ਗੋਲਕ ਨੇ ਗੁਰਦੁਆਰੇ ਨੂੰ ਦੁਕਾਨਦਾਰੀ ਵਿਚ ਬਦਲ ਦਿਤਾ ਹੈ , ਜਿਥੇ ਦਸ ਰੁਪਏ ਮੱਥਾ ਟੇਕਣ ਵਾਲੇ ਨੂੰ ਕੁਝ ਨਹੀ, ਸੌ ਰੁਪਏ ਵਾਲੇ ਨੂੰ ਪਤਾਸੇ ਬੰਨ ਕੇ ਸਰੋਪਾ ਦਿਤਾ ਜਾਂਦਾ ਹੈ, ਇਸਦਾ ਕਾਰਨ ਸਪਸ਼ਟ ਹੈ ਕਿ ਲੋਕ ਸਿਰੋਪੇ ਦੇ ਲਾਲਚ ਵਿਚ ਆਕੇ ਵੱਧ-ਤੋਂ ਵੱਧ ਮਾਇਆ ਗੋਲਕ ਵਿਚ ਪਾਉਣ, ਗੁਰੂ ਸਾਹਿਬ ਜੀ ਨੇ ਐਸਾ ਕੋਈ ਵਿਤਕਰਾ ਸ਼ੁਰੂ ਨਹੀ ਸੀ ਕੀਤਾ, ਗੁਰੂ ਸਾਹਿਬ ਹਰੇਕ ਪ੍ਰਾਣੀ ਮਾਤਰ ਨੂੰ ਬਰਾਬਰ ਪਿਆਰ ਕਰਦੇ ਹਨ, ਗੁਰੂ ਜੀ ਕਿਰਤ ਕਰਨ ਵਾਲੇ ਭਾਈ ਲਾਲੋ ਨਾਲ ਪਿਆਰ ਕਰਦੇ ਹਨ, ਮਲਕ ਭਾਗੋਆਂ ਨਾਲ ਨਹੀ, ਅੱਜ ਗੁਰਦੁਆਰਿਆਂ ਵਿਚ ਪੈਸਾ ਚੜ੍ਹਾ ਕੇ ਆਪਣੇ ਨਾਮ ਦੀ ਬੱਲੇ-ਬੱਲੇ ਕਰਾਉਣ ਵਾਲਿਆਂ ਵਿਚ, ਜਿਆਦਾ ਗਿਣਤੀ ਮਲਕ ਭਾਗੋਆਂ ਦੀ ਹੈ, ਅੱਜ ਗੁਰਦੁਆਰੇ ਆਂਮਦਨ ਦਾ ਵਸੀਲਾ ਬਣ ਕੇ ਰਹਿ ਗਏ ਹਨ, ਸਾਰਾ ਸਾਲ ਇਹ ਜੋਰ ਲੱਗਾ ਰਹਿੰਦਾ ਹੈ ਕੇ ਗੁਰਦੁਆਰੇ ਦਾ ਬੈੰਕ ਬੈਲੈਂਸ ਵਧਾ ਕੇ ਸੰਗਤਾਂ ਤੋਂ ਵਾਹ ਵਾਹ ਖੱਟੀ ਜਾਵੇ, ਸਿਖੀ ਪ੍ਰਚਾਰ ਦਾ ਕਿਸੇ ਨੂੰ ਫਿਕਰ ਨਹੀ ਹੈ , ਗੋਲਕ ਪੁਆੜੇ ਦੀ ਜੜ੍ਹ ਹੈ , ਲੜਾਈ ਝਗੜੇ ਦਾ ਕਾਰਨ ਹੈ, ਗੁਰੂ ਸਾਹਿਬ ਵੇਲੇ ਗੁਰਦੁਆਰੇ ਨੂੰ ਧਰਮਸ਼ਾਲਾ ਕਿਹਾ ਜਾਂਦਾ ਸੀ ,ਪੈਸਾ ਨਹੀ ਸੀ ਚੜ੍ਹਾਇਆ ਜਾਂਦਾ ,ਕੇਵਲ ਲੋੜ ਨੂੰ ਮੁਖ ਰੱਖ ਕੇ ਰਸਦ ਭੇਟਾ ਕੀਤੀ ਜਾਂਦੀ ਸੀ , ਰਾਤ ਨੂੰ ਸਭ ਕੁਝ ਖਤਮ ਕਰਕੇ ਭਾਂਡੇ ਮੂਧੇ ਮਾਰ ਦਿਤੇ ਜਾਂਦੇ ਸਨ, ਗੁਰਦੁਆਰੇ (ਧਰਮਸ਼ਾਲਾ) ਵਿਚ ਕੁਝ ਵੀ ਜਮ੍ਹਾਂ ਨਹੀ ਸੀ ਕੀਤਾ ਜਾਂਦਾ, ਜਿਸ ਗੁਰਦੁਆਰੇ ਦੀ ਗੋਲਕ ਜਿਆਦਾ ਹੈ, ਉੱਥੇ ਲੜਾਈ ਹੁੰਦੀ ਹੈ, ਚੌਧਰੀ ਕਾਬਜ਼ ਹੋਣ ਵਾਸਤੇ ਤਾਰ੍ਲੋਮਛੀ ਹੁੰਦੇ ਹਨ, ਗੁਰਦੁਆਰੇ ਪੱਗਾਂ ਉਛਲਦੀਆਂ ਹਨ,, ਸਿੱਖ ਛਿੱਤਰੋ ਛਿਤਰੀ ਹੁੰਦੇ ਹਨ, ,ਜੋ ਕੁਝ ਗੁਰਦੁਆਰੇ ਭੇਟਾ ਆਵੇ ਸਭ ਵੰਡ ਦਿਤੀ ਜਾਵੇ, ਗੁਰੂ ਘਰ ਦਾ ਗੁਰੂ ਜੀ ਨੂੰ ਫਿਕਰ ਹੈ, ਗੁਰਦੁਆਰਾ ਗੁਰਮਤਿ ਦ੍ਰਿੜ ਕਰਨ ਵਾਸਤੇ ਹੈ ,ਗੋਲਕ ਭਰਨ ਵਾਸਤੇ ਨਹੀ ਹੈ ,ਗੁਰੂ ਸਾਹਿਬ ਵੇਲੇ ਸੰਗਤਾਂ ਗੁਰਦੁਆਰੇ ਰਸਦ ਦਿੰਦੀਆਂ ਸਨ | ਸੰਗਤਾਂ ‘ ਰਾਗੀ , ਗ੍ਰੰਥੀ , ਪ੍ਰਚਾਰਕ ,ਢਾਢੀ , ਕਵੀਸ਼ਰਾਂ , ਕਥਾਵਾਚਕ ਗੁਰਮੁਖਾਂ ਨੂੰ ਮਾਇਆ ਭੇਟਾ ਦੇ ਰੂਪ ਵਿਚ ਦਿੰਦੀਆਂ ਸਨ ਅਤੇ ਗਰੀਬਾਂ ਲੋੜਵੰਦਾਂ ਨੂੰ ਸਹਾਇਤਾ ਦੇ ਰੂਪ ਵਿਚ ਦਾਨ ਕਰਦੀਆਂ ਸਨ ,ਇਸੇ ਵਾਸਤੇ ਗੁਰੂ ਸਾਹਿਬ ਨੇ ਦਸਵੰਧ ਦੀ ਰਸਮ ਸ਼ੁਰੂ ਕੀਤੀ ਹੈ , ਗੁਰੂ ਦੀ ਭੇਟਾ ਮਾਇਆ ਨਹੀ ਹੈ, ਗੁਰੂ ਦੀ ਭੇਟਾ ਮਨ ਅਰਪਨ ਕਰਨਾ ਹੈ, ਮਨੁ ਬੇਚੈ ਸਤਿਗੁਰ ਕੈ ਪਾਸਿ || ਤਿਸੁ ਸੇਵਕ ਕੇ ਕਾਰਜ || ਵਧ ਤੋਂ ਵਧ ਮਾਇਆ ਗੁਰਮੁਖ ਵਿਦਵਾਨਾ ਨੂੰ ਦਿਤੀ ਜਾਵੇ ,ਤਾਂ ਕਿ ਓਹ ਘਰ ਦੀਆਂ ਲੋੜਾਂ ਤੋਂ ਬੇਫਿਕਰ ਹੋ ਕਿ ਸਿਖੀ ਦਾ ਪ੍ਰਚਾਰ ਕਰ ਸਕਣ, ਗੁਰੂ ਸਾਹਿਬ ਦੇ ਵੇਲੇ ਤੋਂ ਗੁਰਮੁਖ ਪ੍ਰਚਾਰਕਾਂ ਦਾ ਆਦਰ ਸਤਿਕਾਰ ਹੁੰਦਾ ਆਇਆ ਹੈ, ਅੱਜ ਸਿਖੀ ਦੇ ਪ੍ਰਚਾਰ ਪ੍ਰਸਾਰ ਨੂੰ ਢਾਹ ਲਾਉਣ ਵਾਸਤੇ ਕਿਹਾ ਜਾਂਦਾ ਹੈ , ਕਥਾਵਾਚਕ ਪ੍ਰਚਾਰਕਾਂ ਨੂੰ ਭਾਂਵੇ ਭੇਟਾ ਦੇਉ ਨਾ ਦੇਉ ਪਰ ਗੁਰਦੁਆਰੇ ਪੈਸੇ ਚੜ੍ਹਾਓ, ਕਿਤੇ ਗੁਰੂ ਘਰ ਨੂੰ ਘਾਟਾ ਨਾ ਪੈ ਜਾਵੇ, ਐਸਾ ਕਹਿਣਾ ਗੁਰੂ ਦੀ ਸ਼ਾਨ ਦੇ ਖਿਲਾਫ਼ ਹੈ ਕਿਓਂਕਿ ਗੁਰੂ ਦਾਤਾ ਹੈ ,ਗੁਰੁ ਦੇ ਘਰ ਕੋਈ ਘਾਟਾ ਨਹੀ ਪੈ ਸਕਦਾ, ਗੁਰੂ ਸਾਹਿਬਾਨ ਆਪ ਗੁਰੂ ਘਰ ਦੇ ਪ੍ਰਚਾਰਕਾਂ ਨੂੰ ਮਾਇਆ ਦੀ ਭੇਟਾ ਨਾਲ ਮਾਲਾ ਮਾਲ ਕਰਦੇ ਸਨ ਤਾਂ ਕਿ ਸਿਖੀ ਦਾ ਬੇਫਿਕਰ ਹੋ ਕਿ ਪ੍ਰਚਾਰ ਕਰਨ |

ਅੱਜ ਗੁਰਦੁਆਰੇ ਬਹੁਤ ਗਿਣਤੀ ਵਿਚ ਅਤੇ ਲੋੜ ਤੋਂ ਜਿਆਦਾ ਵੱਡੇ ਬਣ ਚੁਕੇ ਹਨ, ਜਿਆਦਾ ਗੁਰਦੁਆਰੇ ਹੋਣ ਕਰਕੇ ਲੜਾਈ ਝਗੜੇ ਹੋ ਰਹੇ ਹਨ ,ਸੰਗਤਾਂ ਵਿਚ ਵੰਡੀਆਂ ਪੈ ਰਹੀਆਂ ਹਨ ,ਬੇਅੰਤ ਪੈਸਾ ਬਿਲਡਿੰਗਾਂ ਤੇ ਜਾਇਆ ਕੀਤਾ ਜਾ ਰਿਹਾ ਹੈ, ਗੁਰਦੁਆਰਾ ਤਾਂ ਇਕ ਸਕੂਲ ਦੀ ਤਰ੍ਹਾਂ ਹੈ, ਜਿੱਥੇ ਜਾਕੇ ਧਰਮ ਸਿਖਣਾ ਹੈ, ਪਰ ਗੁਰਦੁਆਰੇ ਦੇ ਸਹੀ ਮਨੋਰਥ ਨੂੰ ਨਜ਼ਰ ਅੰਦਾਜ਼ ਕਰ ਦਿਤਾ ਗਿਆ ਹੈ, ਗੁਰਦੁਆਰੇ ਆਉਣ ਵਾਲਿਆਂ ਨੂੰ ਸਭ ਤੋਂ ਪਹਿੰਲਾਂ ਗੋਲਕ ਦੇ ਦਰਸ਼ਨ ਹੁੰਦੇ ਹਨ, ਸ਼ਰਧਾਲੂ ਗੋਲਕ ਨੂੰ ਮੱਥਾ ਟੇਕ ਕੇ ਵਾਪਸ ਪਰਤ ਜਾਂਦੇ ਹਨ,ਅੱਗੇ ਗੁਰੂ ਜੀ ਤੱਕ ਨਹੀ ਅਪੜਦੇ, ਮਾਇਆ ਤਾਂ ਗੋਲਕ ਵਿਚ ਹੀ ਰਹਿ ਜਾਂਦੀ ਹੈ, ਗੁਰੂ ਜੀ ਕੋਲ ਮਨ ਹੀ ਜਾ ਸਕਦਾ ਹੈ, ਅਸੀਂ ਗੁਰਦੁਆਰੇ ਦੇ ਪ੍ਰਬੰਧ ਦਾ ਫਿਕਰ ਕਰਕੇ, ਪ੍ਰਬੰਧ ਚਲਾਉਣ ਵਾਸਤੇ ਤਾਂ ਮਾਇਆ ਗੋਲਕ ਵਿਚ ਪਾ ਦਿੰਦੇ ਹਾਂ, ਪਰ ਗੁਰੂ ਜੀ ਨੂੰ ਕੀ ਦਿੰਦੇ ਹਾਂ, ਗੁਰੂ ਦੀ ਭੇਟਾ ਮਾਇਆ ਨਹੀ ਹੈ, ਗੁਰੂ ਦੀ ਭੇਟਾ ਮਨ ਹੈ, ਰਾਗੀ, ਗ੍ਰੰਥੀ, ਪ੍ਰਚਾਰਕ , ਕਥਾ ਵਾਚਕ ,ਢਾਢੀ, ਕਵੀਸ਼ਰ , ਤੇ ਸੇਵਾਦਾਰਾਂ ਦੀ ਭੇਟਾ ਮਾਇਆ ਹੈ, ਮਾਇਆ ਇਨ੍ਹਾਂ ਦੀ ਜਰੂਰਤ ਹੈ, ਇਹ ਪਦਵੀਆਂ ਗੁਰੂ ਘਰੋਂ ਵਰਸੋਈਆਂ ਹਨ, ਇਹਨਾਂ ਦਾ ਆਦਰ ਸਤਿਕਾਰ ਕਰਨਾ ਵੀ ਸੰਗਤ ਦਾ ਫਰਜ਼ ਬਣਦਾ ਹੈ, ਗੁਰਦੁਆਰੇ ਦੇ ਪ੍ਰਬੰਧ ਵਾਸਤੇ ਲੋੜ ਅਨੁਸਾਰ ਹੀ ਮਾਇਆ ਦੇਣੀ ਚਾਹੀਦੀ ਹੈ, ਆਪਣੇ ਭਲੇ ਵਾਸਤੇ ਗੁਰੂ ਨੂੰ ਮਨ ਵੀ ਭੇਟਾ ਕਰਨਾ ਚਾਹੀਦਾ ਹੈ, ਗੁਰਬਾਣੀ ਦੀ ਵਿਚਾਰ ਕਰਨੀ ਚਾਹੀਦੀ ਹੈ, ਪਰ ਗੁਰਦੁਆਰੇ ਵਿਚ ਨਾਮ ਦੀ ਚਰਚਾ ਨਾਲੋਂ ਗੋਲਕ ਦੀ ਚਰਚਾ ਜਿਆਦਾ ਹੁੰਦੀ ਹੈ, ਬਿਨਾਂ ਗੋਲਕ ਤੋਂ ਜਿਵੇਂ ਉਗਰਾਹੀ ਕਰਕੇ ਗੁਰਦੁਆਰਾ ਬਣਾਇਆ ਜਾ ਸਕਦਾ ਹੈ ,ਇਸੇ ਤਰ੍ਹਾਂ ਗੁਰਦੁਆਰਾ ਬਣਨ ਤੋਂ ਬਾਅਦ ਗੋਲਕ ਤੋਂ ਬਿਨਾਂ ਵੀ ਪ੍ਰਬੰਧ ਚਲਾਇਆ ਜਾ ਸਕਦਾ ਹੈ, ਲੰਗਰ ਦੀ ਸੇਵਾ ਸੰਗਤਾਂ ਕਰਦਿਆਂ ਹਨ | ਗੁਰਦੁਆਰੇ ਇੱਕ ਦਿਨ ਦੇ ਲੰਗਰ ਦੀ ਸੇਵਾ ਇੱਕਲਾ ਪਰਿਵਾਰ ਹੀ ਕਰ ਦਿੰਦਾ ਹੈ, ਕਈ ਐਸੇ ਪਰਿਵਾਰ ਹਨ ਜੋ ਸਾਲ ਭਰ ਦੇ ਜਿੰਨੇ ਐਤਵਾਰ ਹਨ ਸਾਰਿਆਂ ਦੀ ਸੇਵਾ ਆਪਨੇ ਜਿੰਮੇ ਲੈ ਲੈਂਦੇ ਹਨ, ਕਈ ਵਾਰ ਇੱਕੇ ਦਿਨ ਦੋ-ਦੋ ਪਰਿਵਾਰਾਂ ਦੇ ਲੰਗਰ ਹੁੰਦੇ ਹਨ, ਅਰਦਾਸ ਵਿਚ ਨਾਮ ਬੋਲਣ ਤੋਂ ਲੜਾਈ ਹੁੰਦੀ ਹੈ, ਓਹ ਕਹਿੰਦਾ ਮੇਰਾ ਲੰਗਰ ਹੈ, ਦੂਜਾ ਕਹਿੰਦਾ, ਨਹੀ! ਮੇਰਾ ਲੰਗਰ ਹੈ| ਲੰਗਰ ਦੀ ਸੇਵਾ ਵਾਸਤੇ ਵਾਧੂ ਪਰਿਵਾਰ ਹਨ, ਗੁਰਦੁਆਰੇ ਪੈਸਾ ਜਮ੍ਹਾਂ ਕਰਨ ਦੀ ਲੋੜ ਨਹੀ ਹੁੰਦੀ, ਗੁਰਦੁਆਰੇ ਵਾਧੂ ਬਣ ਕੇ ਤਿਆਰ ਹੋ ਚੁੱਕੇ ਹਨ, ਇਸ ਲਈ ਸੰਗਤ ਘੱਟ ਤੋਂ ਘੱਟ ਪੈਸਾ ਗੁਰਦੁਆਰੇ ਦੇਵੇ, ਲੜਾਈ ਘੱਟ ਹੋਵੇਗੀ, ਜਿੰਨਾ ਵੱਧ ਪੈਸਾ ਗੁਰਦੁਆਰੇ ਚੜ੍ਹੇਗਾ, ਚੌਧਰ ਦੇ ਭੂਖੇ ਮਸੰਦ ਉਹਨਾਂ ਜਿਆਦਾ ਖਰੂਦ ਗੁਰਦੁਆਰੇ ਆਕੇ ਪਾਉਣਗੇ |ਰਾਗੀ, ਗ੍ਰੰਥੀ, ਪ੍ਰਚਾਰਕ, ਕਥਾਵਾਚਕਾਂ ਗੁਰਮੁਖ ਪਿਆਰਿਆਂ ਨੂੰ ਪ੍ਰਚਾਰ ਕਰਨ ਵਾਸਤੇ ਸੰਗਤਾਂ ਵੱਧ ਤੋਂ ਵੱਧ ਮਾਇਆ ਭੇਟਾ ਕਰਨ, ਸੇਵਾਦਾਰਾਂ ਨੂੰ ਤਨਖਾਹ ਮਹੀਨੇ ਦੇ ਅਖੀਰਲੇ ਐਤਵਾਰ ਸੰਗਤ ਵਿਚੋਂ ਇੱਕਠੀ ਕਰਕੇ ਦਿੱਤੀ ਜਾਵੇ, ਗੁਰਦੁਆਰੇ ਕੋਈ ਪੈਸਾ ਜਮ੍ਹਾ ਨਹੀ ਹੋਣਾ ਚਾਹੀਦਾ, ਤਾਂ ਹੀ ਗੁਰਦੁਆਰੇ ਦੇ ਮਾਹੌਲ ਵਿਚ ਸੁਧਾਰ ਹੋ ਸਕਦਾ ਹੈ, ਗੁਰਮੁਖ ਪਿਆਰੇ ਇਸ ਬਾਰੇ ਜਰੂਰ ਵਿਚਾਰ ਕਰਨ ਤਾਂਕਿ ਗੁਰਦੁਆਰੇ ਤੋਂ ਲੋਕਾਂ ਨੂੰ ਸੁਖ-ਸ਼ਾਂਤੀ ਮਿਲ ਸਕੇ| ਗੋਲਕ ਦੀ ਲੋੜ ਗੁਰਦੁਆਰੇ ਨੂੰ ਨਹੀ ਹੁੰਦੀ, ਫਿਰ ਗੋਲਕ ਦੀ ਬਜਾਏ ਪੈਸਾ ਪ੍ਰਚਾਰ ਵਾਸਤੇ ਵਰਤਿਆ ਜਾਣਾ ਚਾਹੀਦਾ ਹੈ, ਗੁਰਦੁਆਰਾ ਬਣਨ ਤੋਂ ਬਾਅਦ ਵੀ ਖਾਹ ਮਖਾਹ ਗੁਰਦੁਆਰੇ ਦੀ ਬਿਲਡਿੰਗ ਤੇ ਪੈਸਾ ਗਰਕ ਕੀਤਾ ਜਾਂਦਾ ਰਹਿੰਦਾ ਹੈ, ਗੁਰਦੁਆਰਾ ਇੱਕ ਸਕੂਲ ਦੀ ਦੀ ਤਰ੍ਹਾਂ ਹੈ ਜਿੱਥੋਂ ਧਰਮ ਦੀ ਸਿਖਿਆ ਪ੍ਰਾਪਤ ਕਰਨੀ ਹੈ, ਪਰ ਅਸੀਂ ਗੁਰਦੁਆਰੇ (ਸਕੂਲ) ਨੂੰ ਹੀ ਸ਼ਿੰਗਾਰਦੇ ਸਵਾਰਦੇ ਤੇ ਪੁਜਦੇ ਰਹਿੰਦੇ ਹਾਂ, ਚੰਗੇ ਗ੍ਰੰਥੀ ਕਥਾਵਾਚਕ ਵਿਦਿਵਾਨ (ਟੀਚਰ) ਰੱਖ ਕੇ ਗੁਰਬਾਣੀ, ਧਰਮ ਦੀ ਸੋਝੀ ਹਾਸਲ ਨਹੀ ਕਰਦੇ | , ਗੁਰੂ ਜੀ ਨੂੰ ਮਨ ਭੇਟਾ ਕਰੀਏ , ਗੁਰੂ ਕਿਆਂ(ਪ੍ਰਚਾਰਕ ਕਥਾਕਾਰ) ਨੂੰ ਮਾਇਆ ਭੇਟਾ ਕਰਕੇ ਓਹਨਾਂ ਦੀਆਂ ਘਰੇਲੂ ਲੋੜਾਂ ਪੂਰੀਆਂ ਕਰੀਏ ਤਾਂ ਹੀ ਸਿਖੀ ਦਾ ਪ੍ਰਚਾਰ ਹੋ ਸਕਦਾ ਹੈ ਅਤੇ ਸਿਖੀ ਵਧ ਫੁਲ ਸਕਦੀ ਹੈ, ਗੁਰਦੁਆਰੇ ਬਹੁਤ ਗਿਣਤੀ ਵਿਚ ਅਤੇ ਲੋੜ ਤੋਂ ਜਿਆਦਾ ਵੱਡੇ ਬਣ ਚੁੱਕੇ ਹਨ, ਹੁਣ ਗੁਰਦੁਆਰਿਆਂ ਵਿਚ ਬੈਠਣ ਵਾਲੇ ਸਿੱਖ ਬਣਾਉਣ ਦੀ ਲੋੜ ਹੈ, ਦੇਸ਼- ਵਿਦੇਸ਼ ਦੇ ਸਿੱਖਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਪ੍ਰ੍ਚਾਕਾਂ ਕਥਾਵਾਚਕਾਂ ਦੀ ਵਧ ਤੋਂ ਵਧ ਸਹਿਯੋਗ ਦੇ ਕੇ ਹੌਂਸਲਾ ਅਫਜ਼ਾਈ ਕੀਤੀ ਜਾਵੇ ,ਤਾਂ ਹੀ ਸਿਖ ਧਰਮ ਦੀ ਅਸਲੀ ਤਸਵੀਰ, ਜੋ ਸਰਬ ਸਾਂਝੀ ਹੈ ,ਦੁਨੀਆਂ ਸਾਹਮਣੇ ਰੱਖੀ ਜਾ ਸਕਦੀ ਹੈ ਅਤੇ ਸੰਸਾਰ ਦੇ ਲੋਗ ਵਿਸ਼ਾਲ ਧਰਮ ਦਾ ਲਾਭ ਉਠਾ ਸਕਦੇ ਹਨ | ਆਓ ਗੋਲਕ ਤੇ ਕਾਬਜ਼ ਹੋਣ ਦੀ ਭਾਵਨਾ ਤੋਂ ਉਪਰ ਉਠ ਕੇ ,ਸਿਖੀ ਦੇ ਪ੍ਰਚਾਰ ਪ੍ਰਸਾਰ ਦਾ ਯਤਨ ਕਰੀਏ | ਲੋਹੇ ਅਤੇ ਲੱਕੜ ਦੀ ਗੋਲਕ ਸਿੱਖ ਧਰਮ ਵਿਚ ਪ੍ਰਵਾਨ ਨਹੀ ਹੈ, ਗੁਰੂ ਘਰ ਵਿਚ ਇਹ ਗੋਲਕ ਪਰਵਾਨੀ ਗਈ ਹੈ - “ਗਰੀਬ ਦਾ ਮੂੰਹ ,ਗੁਰੂ ਕੀ ਗੋਲਕ “ ਹੈ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ || (ਅਨੰਦ ਸਾਹਿਬ) ਇਸ ਪੰਗਤੀ ਦੇ ਸਹੀ ਅਰਥ ਸਮਝਣੇ ਜਰੂਰੀ ਹਨ, ਇਸ ਪੰਗਤੀ ਨੂੰ ਪੜ-ਸੁਣ ਕੇ ਅਸੀਂ ਮਾਇਆ ਗੋਲਕ ਵਿਚ ਪਾ ਕੇ ਸਮਝਦੇ ਹਾਂ ਕਿ ਅਸੀਂ ਗੁਰੂ ਜੀ ਨੂੰ ਧਨ ਭੇਟਾ ਕਰ ਦਿੱਤਾ ਹੈ, ਇਸ ਤਰੀਕੇ ਨਾਲ ਅਸੀਂ ਗੁਰੂ ਜੀ ਨੂੰ ਧਨ ਭੇਟਾ ਨਹੀ ਕਰ ਸਕਦੇ, ਮਾਇਆ ਗੋਲਕ ਵਿਚ ਪਾਉਣ ਦੀ ਗੱਲ ਇਤਹਾਸ ਅਤੇ ਬਾਣੀ ਵਿਚ ਨਹੀ ਹੈ, ‘ਪੰਜ ਪੈਸੇ ਨਾਰੀਅਲ ‘ ਵਾਲੀ ਕਹਾਣੀ ਬਾਰੇ ਹੋਰ ਖੋਜ ਕਰਨ ਦੀ ਲੋੜ ਹੈ, ਗੁਰਗੱਦੀ ਦੀ ਰਸਮ ਵੇਲੇ ਗੁਰਤਾਗੱਦੀ ਦੇ ਰਹੇ ਗੁਰ ਵਿਆਕਤੀ ਹੁਕਮ ਕਰਦੇ ਸਨ ਕਿ ‘ ਅੱਜ ਤੋਂ ਇਹਨਾਂ ਨੂੰ ਗੁਰੂ ਥਾਪਿਆ ਜਾਂਦਾ ਹੈ ਅਭ ਸਿੱਖ ਸੰਗਤਾਂ ਇਨ੍ਹਾਂ ਦਾ ਹੁਕਮ ਮੰਨਣ “ ਬਾਬਾ ਬੁਢਾ ਜੀ ਦਸਤਾਰ ਦਿੰਦੇ ਸਨ, ‘ਵਿਦਿਵਾਨ ਗੁਰਮੁਖਾਂ ਨੂੰ ਇਸ ਬਾਰੇ ਹੋਰ ਖੋਜ ਵੀ ਕਰਨੀ ਚਾਹੀਦੀ ਹੈ, ਜੇ ਪੰਜ ਪੈਸੇ ਨਾਰੀਅਲ ਵਾਲੀ ਗੱਲ ਮੰਨ ਵੀ ਲਈ ਜਾਵੇ ਤਾਂ ਵੀ ਇਹ ਰਸਮ “ ਗੁਰਤਾਗੱਦੀ ਵਾਸਤੇ ਸੀ, ਸਾਨੂੰ ਇਹ ਰਸਮ ਕਰਨ ਦਾ ਅਖਤਿਆਰ ਨਹੀ ਹੈ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮਾਇਆ ਭੇਟਾ ਨਹੀ ਕੀਤੀ ਜਾ ਸਕਦੀ, ਬਾਬਾ ਨੰਦ ਸਿੰਘ ਜੀ ਨੇ ਇਸੇ ਕਰਕੇ ਪੈਸਾ ਮੱਥਾ ਟੇਕਣ ਤੋਂ ਵਰਜਿਆ ਹੈ, ਬਿਨਾ ਪੈਸੇ ਮੱਥਾ ਟੇਕਣ ਤੋਂ ਨਾਨਕਸਰ ਵਿਖੇ ਬਹੁਤ ਵਧੀਆ ਪ੍ਰਬੰਧ ਚੱਲਦਾ ਹੈ | ਤਨ, ਮਨ, ਧਨ, ਤਿੰਨ ਚੀਜਾਂ ਭੇਟਾ ਕਰਨ ਦਾ ਜਿਕਰ ਹੈ ਅਤੇ ਨਾਲ ਹੁਕਮ ਮੰਨਣ ਦੀ ਗੱਲ ਕੀਤੀ ਗਈ ਹੈ, ਗੁਰੂ ਜੀ ਦਾ ਹੁਕਮ ਮੰਨਣਾ ਹੀ ਤਨ, ਮਨ, ਧਨ ਅਰਪਨ ਕਰਨਾ ਹੈ, ਆਓ ਵਾਰੀ –ਵਾਰੀ ਤਨ, ਮਨ, ਧਨ ਦੀ ਵਿਚਾਰ ਕਰੀਏ, ਉਪਰ ਲਿਖੀ ਪੰਗਤੀ ਵਿਚ ਸਭ ਤੋਂ ਪਹਿਲਾਂ ਤਨ ਲਫਜ਼ ਆਇਆ ਹੈ, ਤਨ ਅਰਪਨ ਤੋਂ ਭਾਵ ਹੈ- ਗੁਰੂ ਦੇ ਕਹੇ ਮੁਤਾਬਿਕ ਸਰੀਰ ਨਾਲ ਚੰਗੇ ਕੰਮ ,ਸੇਵਾ ਪਰਉਪਕਾਰ ਤੇ ਭਲਾ ਕਰਨਾ, ਮਨ ਸਮਰਪਤ ਕਰਨ ਤੋਂ ਭਾਵ –ਮਨ ਵਿਚ ਚੰਗਾ ਸੋਚਣਾ, ਬੁਰੇ ਖਿਆਲਾਂ ਤੋਂ ਬਚਨਾ, ਮਨ ਵਿਚ ਪ੍ਰਭੂ ਨੂੰ ਯਾਦ (ਸਿਮਰਨ)ਕਰਨਾ, ਗੁਰੂ ਜੀ ਨੂੰ ਧਨ ਭੇਟਾ ਕਰਨ ਦਾ ਅਰਥ ਹੈ- ਗੁਰੂ ਜੀ ਦੇ ਕਹੇ ਮੁਤਾਬਿਕ ਪੈਸੇ ਦੀ ਸਹੀ ਵਰਤੋਂ ਕਰਨੀ, ਗਰੀਬਾਂ ਲੋੜਵੰਦਾਂ ਦੀ ਸਹਾਇਤਾ ਕਰਨੀ, ਔਖੇ ਵੇਲੇ ਕਿਸੇ ਦੀ ਮਦਦ ਕਰਨੀ, ਗੁਰੂ ਸਾਹਿਬ ਜੀ ਤੋਂ ਚਲੀ ਆਉਂਦੀ ਪ੍ਰਥਾ ਅਨੁਸਾਰ ਰਾਗੀ, ਗ੍ਰੰਥੀ, ਪ੍ਰਚਾਰਕ, ਕਥਾਵਾਚਕ, ਢਾਢੀ ,ਕਵੀਸ਼ਰ, ਪਰਉਪਕਾਰੀ ਗੁਰਮੁਖ ਪਿਆਰਿਆਂ ਨੂੰ ਮਾਇਆ ਭੇਟਾ ਦੇਣੀ, ਇਹਨਾਂ ਨੂੰ ਮਾਇਆ ਭੇਟਾ ਕਰਨ ਦਾ ਜਿਕਰ ਇਤਹਾਸ ਵਿਚ ਮਿਲਦਾ ਹੈ, ਗੋਲਕ ਵਿਚ ਮਾਇਆ ਪਾਉਣ ਦਾ ਕੋਈ ਜਿਕਰ ਨਹੀ ਹੈ, ਗੁਰੂ ਘਰ ਵਿਚ “ਗਰੀਬ ਦਾ ਮੂੰਹ ਗੁਰੂ ਕੀ ਗੋਲਕ” ਆਖਿਆ ਗਿਆ ਹੈ, ਲੋਹੇ-ਲੱਕੜ ਦਾ ਗੱਲਾ ਗੁਰੂ ਕੀ ਗੋਲਕ ਨਹੀ ਹੋ ਸਕਦੀ, ਇਹ ਨਕਲੀ ਗੋਲਕ ਹੈ ਇਸ ਗੋਲਕ ਕਰਕੇ ਹੀ ਗੁਰਦੁਆਰੇ ਵਿਚ ਚੌਧਰਪੁਣੇ ਦੇ ਲੜਾਈ ਝਗੜੇ ਹੁੰਦੇ ਹਨ, ਲੋੜ ਤੋਂ ਵੱਧ ਮਾਇਆ ਗੁਰਦੁਆਰੇ ਨਹੀ ਚੜ੍ਹਾਉਣੀ ਚਾਹੀਦੀ, ਇਤਹਾਸ ਵਿਚ ਸਾਖੀਆਂ ਆਉਂਦੀਆਂ ਹਨ ਕਿ ਗੁਰੂ ਜੀ ਨੂੰ ਮਾਇਆ ਕਿਵੇਂ ਭੇਟ ਕਰੀਏ - ਗੁਰੂ ਜੀ ਕਿਸ ਦੀ ਭੇਟਾ, ਕਿਵੇਂ ਪ੍ਰਵਾਨ ਕਰਦੇ ਹਨ ਸਿਖ ਇਤਹਾਸ ਵਿਚ ਜਿਕਰ ਆਉਂਦਾ ਹੈ ਕਿ ਇੱਕ ਵਾਰ ਕੁਝ ਸੰਗਤਾਂ ਮਿਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾ ਰਹੀਆਂ ਸਨ, ਇੱਕ ਸਿੱਖ ਦੇ ਕੋਲ ਗੁਰੂ ਜੀ ਨੂੰ ਭੇਟਾ ਕਰਨ ਵਾਸਤੇ ਸ਼ਹਿਦ ਦੀ ਬਾਲਟੀ ਸੀ ,ਨਾਲ ਜਾ ਰਹੇ ਇੱਕ ਸਿੱਖ “ਕੱਟੂ ਸ਼ਾਹ” ਨੂੰ ਸਾਹ-ਖੰਘ ਦੀ ਬਿਮਾਰੀ ਸੀ, ਉਸਨੇ ਦੇਸੀ ਦਵਾਈ ਖਾਣ ਵਾਸਤੇ ਸਿੱਖ ਕੋਲੋਂ ਇੱਕ ਚਮਚਾ ਸ਼ਹਿਦ ਦੀ ਮੰਗ ਕੀਤੀ. ਪਰ ਸ਼ਹਿਦ ਦੀ ਬਾਲਟੀ ਵਾਲਾ ਸਿੱਖ ਕਹਿਣ ਲੱਗਾ ‘ਨਹੀ, ਇਹ ਸ਼ਹਿਦ ਪਹਿਲਾਂ ਗੁਰੂ ਜੀ ਦੀ ਭੇਟਾ ਕਰਨਾ ਹੈ, ਫਿਰ ਸੰਗਤਾਂ ਵਿਚ ਵਰਤਾਇਆ ਜਾਵੇਗਾ, ਮੈਂ ਤੈਨੂੰ ਸ਼ਹਿਦ ਨਹੀ ਦੇ ਸਕਦਾ”, ਕੱਟੂ ਸ਼ਾਹ ਬਹੁਤ ਦੁਖੀ ਹੋਇਆ | ਜਦੋਂ ਸਿੱਖ ਨੇ ਜਾਕੇ ਸ਼ਹਿਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਰੱਖਿਆ ,ਵੇਖ ਕੇ ਸਤਿਗੁਰੂ ਜੀ ਕਹਿਣ ਲੱਗੇ ,”ਮੈਨੂੰ ਤੁਹਾਡਾ ਲਿਆਂਦਾ ਸ਼ਹਿਦ ਪ੍ਰਵਾਨ ਨਹੀ” ਸਿੱਖ ਕਹਿਣ ਲੱਗੇ ‘ਮਹਾਰਾਜ !ਕਿਓਂ “ਤਾਂ ਸਤਿਗੁਰੂ ਜੀ ਕਹਿਣ ਲੱਗੇ, “ਜਦੋਂ ਮੇਰਾ ਸਾਹ ਰੁਕਦਾ ਸੀ, ਓਦੋਂ ਤੁਸੀਂ ਸ਼ਹਿਦ ਮੈਨੂੰ ਦਿੱਤਾ ਨਹੀ ,ਹੁਣ ਮੈਂ ਤੁਹਾਡਾ ਸ਼ਹਿਦ ਕੀ ਕਰਨਾ ਹੈ, ਜਾਓ ਪਹਿਲਾਂ ਮੇਰੇ ਸਿੱਖ ਕੱਟੂ ਸ਼ਾਹ ਨੂੰ ਸ਼ਹਿਦ ਦੇਓ ਫਿਰ ਮੈਂ ਪ੍ਰਵਾਨ ਕਰਾਂਗਾ, ਇਸ ਸਾਖੀ ਤੋਂ ਸਿਖਿਆ ਮਿਲਦੀ ਹੈ, ਕਿ “ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ” ਸਾਖੀ- ਗੁਰੂ ਰਾਮਦਾਸ ਜੀ ਨੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਾਸਤੇ ਅਤੇ ਮਾਇਆ-ਸਮੱਗਰੀ ਦੀ ਉਗਰਾਹੀ ਕਰਕੇ, ਉਸਾਰੂ ਕਾਰਜ ਕਰਨ ਅਤੇ ਗਰੀਬਾਂ-ਲੋੜਵੰਦਾਂ ਦੀ ਸਹਾਇਤਾ ਕਰਨ ਵਾਸਤੇ ਵੱਖ-ਵੱਖ ਇਲਾਕਿਆਂ ਵਿਚ ਸਿੱਖ ਭੇਜੇ ਸਨ ਜਿਹਨਾਂ ਨੂੰ ਮਸੰਦ ਕਿਹਾ ਜਾਂਦਾ ਸੀ, ਲੰਮਾਂ ਸਮਾਂ ਇਹ ਮਸੰਦ ਗੁਰੂ ਘਰ ਦੇ ਵਫਾਦਾਰ ਬਣਕੇ ਉਗਰਾਹੀ ਕਰਕੇ ਮਾਇਆ ਸਮੱਗਰੀ ਗੁਰੂ ਦਰਬਾਰ ਭੇਜਦੇ ਰਹੇ, ਸਮਾਂ ਪਾਕੇ ਇਹਨਾਂ ਵਿਚ ਗਿਰਾਵਟ ਆ ਗਈ, ਦਸਵੇਂ ਪਾਤਸ਼ਾਹ ਦੇ ਸਮੇਂ ਤੱਕ ਮਸੰਦ ਵਿਗੜ ਗਏ, ਮਸੰਦਾਂ ਨੇ ਗੁਰੂ ਦੇ ਨਾਂ ਤੇ ਉਗਰਾਹੀ ਕਰਕੇ ਆਪਣੇ ਡੇਰਿਆਂ ਨੂੰ ਚਮਕਾਉਣਾ ਸ਼ੁਰੂ ਕਰ ਦਿੱਤਾ, ਚੇਲੇ-ਚੇਲੀਆਂ ਬਣਾ ਕੇ ਆਪਣੀ ਪੂਜਾ ਕਰਾਉਣ ਲੱਗ ਪਏ, ਲੋਕਾਂ ਨੂੰ ਵਰ੍ਹਾਂ-ਸਰਾਪਾਂ ਦੀਆਂ ਕਹਾਣੀਆਂ ਸੁਣਾਕੇ ਆਪਣੇ ਮਗਰ ਲਾਉਣ ਲਗੇ, ਮੌਜ- ਮਸਤੀ ਤੇ ਅਯਾਸ਼ੀ ਵਿਚ ਪੈ ਗਏ, ਸੰਗਤਾਂ ਨੇ ਦਸਵੇਂ ਗੁਰੂ ਜੀ ਦੇ ਹਜੂਰ ਸ਼ਕਾਇਤਾਂ ਕੀਤੀਆਂ, ਗੁਰੂ ਜੀ ਨੇ ਹੁਕਮ ਜਾਰੀ ਕੀਤਾ ,ਕਿ “ਮਸੰਦਾਂ ਨੂੰ ਮੁਸ਼ਕਾਂ ਬੰਨ੍ਹ ਕੇ ਲਿਆਉ “ ਇਸ ਤਰ੍ਹਾਂ ਕੀਤਾ ਗਿਆ, ਇਕ ਮਸੰਦ ਭਾਈ ਫੇਰੂ ਜੀ ਦੀਆਂ ਮੁਸ਼ਕਾਂ ਬੰਨ੍ਹਣ ਵਸਤੇ ਕੋਈ ਤਿਆਰ ਨਾ ਹੋਇਆ, ਓਹ ਚੰਗਾ ਮਸੰਦ ਸੀ, ਭਾਈ ਫੇਰੂ ਵੀ ਸੰਗਤ ਸਮੇਤ, ਗੁਰੂ ਜੀ ਦੇ ਹੁਕਮ ਤੇ ਪਹਿਰਾ ਦਿੰਦਿਆਂ ਆਪਣੀਆਂ ਮੁਸ਼ਕਾਂ ਆਪ ਬੰਨਵਾ ਕੇ ਦਰਬਾਰ ਵਿਚ ਪੇਸ਼ ਹੋਇਆ, ਸੰਗਤਾਂ ਨੇ ਉਸਦੀ ਸਫਾਈ ਦਿਤੀ ਕਿ “ਮਹਾਰਾਜ ਇਸ ਨੂੰ ਛੱਡ ਦਿੱਤਾ ਜਾਵੇ” ਪਰ ਗੁਰੂ ਦਰਬਾਰ ਦੇ ਲੇਖਾਕਾਰ ਨੇ ਵਹੀ ਵੇਖ ਕੇ ਦੱਸਿਆ ਕਿ “ਭਾਈ ਫੇਰੂ ਨੇ ਵੀ ਗੁਰੂ ਦਰਬਾਰ ਦਸਵੰਧ ਨਹੀ ਭੇਜਿਆ” ਗੁਰੂ ਜੀ ਕਹਿਣ ਲੱਗੇ, ‘ਭਾਈ ਫੇਰੂ ਉਗਰਾਹੀ ਕਰਕੇ ਗਰੀਬਾਂ ਲੋੜਵੰਦਾਂ ਦੀ ਸਹਾਇਤਾ ਕਰ ਦਿੰਦਾ ਹੈ, ਜੋ ਸਾਨੂੰ ਪ੍ਰਵਾਨ ਹੈ, ਜਿਹੜਾ ਗਰੀਬਾਂ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ, ਓਹ ਸਮਝੋ ਗੁਰੂ ਨੂੰ ਮਿਲ ਗਿਆ’ ਗੁਰਦੇਵ ਜੀ ਨੇ ਬਚਨ ਕੀਤੇ ! ਭਾਈ ਫੇਰੂ,’ਸੱਚੀ ਦਾਹੜੀ’ ਹੈ, ਅਤੇ ‘ਸੰਗਤ ਸਾਹਿਬ’ ਦੀ ਪਦਵੀ ਬਖਸ਼ਿਸ਼ ਕੀਤੀ| ਉਸ ਦਿਨ ਤੋਂ ਗੁਰਦੇਵ ਜੀ ਨੇ ਮਸੰਦ ਸਿਲਸਲਾ ਬੰਦ ਕਰ ਦਿੱਤਾ ਸੀ, ਅਤੇ ਹੁਕਮ ਕੀਤਾ ਸੀ ਹਰੇਕ ਸਿਖ ਆਪਣਾ ਦਸਵੰਦ ਕਢ ਕੇ ਆਪਣੇ ਹੱਥੀਂ ਗਰੀਬਾਂ ਲੋੜਵੰਦਾਂ ਦੀ ਸਹਾਇਤਾ ਕਰੇ,ਅਤੇ ਸਿੱਖੀ ਪ੍ਰਚਾਰ ਵਿਚ ਯੋਗਦਾਨ ਪਾਵੇ, ਪਰ ਗੁਰੂ ਤੋਂ ਬੇਮੁਖ ਫਿਰ ਵੀ ਮਸੰਦ ਬਣ ਕੇ ਸੰਗਤਾਂ ਨੂੰ ਗੁੰਮਰਾਹ ਕਰਦੇ ਆ ਰਹੇ ਹਨ | ਅੱਜ ਵੀ ਅਨੇਕਾਂ ਪਖੰਡੀ ਸਾਧ-ਸੰਤ ਕਿਸੇ ਨਾ ਕਿਸੇ ਬਹਾਨੇ ਉਗਰਾਹੀ ਦੇ ਨਾਮ ਤੇ ਸੰਗਤਾਂ ਨੂੰ ਲੁੱਟ ਰਹੇ ਹਨ ਇਹਨਾਂ ਨੂੰ ਪੈਸੇ ਦੇਣ ਦੀ ਬਜਾਏ, ਆਪ ਆਪਣੇ ਹੱਥੀ ਜਿੱਥੇ ਲੋੜ ਹੈ ਉੱਥੇ ਮਾਇਆ ਦੇਓ ---
ਆਪਣੇ ਹੱਥੀਂ ਧਨ ਰਾਹੀਂ ਸੇਵਾ ਇਸ ਤਰ੍ਹਾਂ - ਆਪਣੇ ਪਿੰਡ ਜਾਂ ਨੇੜੇ-ਤੇੜੇ ਇਲਾਕੇ ਵਿਚ ਵਸਦੇ ਗਰੀਬ ਲੋੜਵੰਦ ਦੀ ਮਦਦ ਕਰੋ, ਆਪਣੇ ਰਿਸ਼ਤੇਦਾਰ ,ਸਾਕ ਸੰਬੰਧੀ,ਆਂਢੀ-ਗੁਆਂਢੀ ਦੀ ਲੋੜ ਪੂਰੀ ਕਰੋ,  ਗਰੀਬਾਂ ਦੇ ਬੱਚੀਆਂ ਵਾਸਤੇ ਚੰਗੇ ਸਕੂਲਾਂ ਦੀ ਲੋੜ ਹੈ, ਕੁਝ ਪਰਿਵਾਰ ਮਿਲਕੇ –ਰਲਕੇ ਗਰੀਬਾਂ ਦੇ ਬੱਚੀਆਂ ਵਾਸਤੇ ਸਕੂਲ ਖੋਲਣ, ਨਾਲੇ ਪੜ੍ਹੇ-ਲਿਖੇ ਬੇਰੁਜਗਾਰ ਵੀਰ ਭੇਣਾਂ ਨੂੰ ਕੰਮ ਮਿਲੇਗਾ, ਜਿਹੜਾ ਸਕੂਲ ਨਹੀ ਖੋਲ ਸਕਦਾ ਓਹ ਕਿਸੇ ਗਰੀਬ ਦੇ ਇੱਕ ਜਾਂ ਦੋ ਬੱਚਿਆਂ ਨੂੰ ਆਪਣੀ ਸਮਰੱਥਾ ਅਨੁਸਾਰ ਪੜ੍ਹਾਈ ਦਾ ਖਰਚਾ ਦੇ ਸਕਦਾ ਹੈ ! ਸਮਰੱਥਾ ਅਨੁਸਾਰ ਗਰੀਬਾਂ ਦੇ ਬੱਚਿਆਂ ਨੂੰ ਸਕੂਲ ਦੀ ਵਰਦੀ, ਜੁੱਤੀ, ਕਿਤਾਬਾਂ ਲੈਕੇ ਦਿੱਤੀਆਂ ਜਾ ਸਕਦੀਆਂ ਹਨ, ਸਮਰੱਥਾ ਅਨੁਸਾਰ ਗਰੀਬਾਂ ਦੇ ਘਰ ਜਾਂ ਇੱਕ ਕੋਠਾ ਪਾਕੇ ਦਿੱਤਾ ਜਾ ਸਕਦਾ ਹੈ, ਪਿੰਡਾਂ ਵਿਚ ਐਸੇ ਗਰੀਬ ਹਨ ,ਜਿੰਨਾ ਕੋਲ ਘਰ ਨਹੀ ਹੈ,ਪਿੰਡਾਂ ਵਿਚ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ ਗਈ ਹੈ, ਪਾਣੀ ਏਨਾ ਦੂਸ਼ਿਤ ਹੋ ਗਿਆ ਹੈ ਕਿ ਬਿਨਾ ਫਿਲਟਰ ਤੋਂ ਪੀਤਾ ਨਹੀ ਜਾ ਸਕਦਾ, ਦੂਸ਼ਿਤ ਪਾਣੀ ਪੀ ਕੇ ਪਰਿਵਾਰ ਅਤੇ ਬੱਚੇ ਬਿਮਾਰੀ ਨਾਲ ਮਰ ਰਹੇ ਹਨ, ਏਨਾ ਮਹਿੰਗਾ ਫਿਲਟਰ ਲਵਾਉਨਾ ਹਾਰੀ -ਸਾਰੀ ਦੇ ਵੱਸ ਦੀ ਗੱਲ ਨਹੀ ਹੈ, ਦਾਨੀ ਸੱਜਣ ਪਿੰਡਾਂ ਸ਼ਹਿਰਾਂ ਦੇ ਗਰੀਬ ਲੋੜਵੰਦ ਲੋਕਾਂ ਨੂੰ ਸਾਫ਼ ਪਾਣੀ ਦਾ ਪ੍ਰਬੰਧ ਕਰਨ ਦੀ ਸੇਵਾ ਕਰ ਸਕਦੇ ਹਨ, ਜਿੱਥੇ ਪਾਣੀ ਦੀ ਲੋੜ ਹੁੰਦੀ ਸੀ ਗੁਰੂ ਸਾਹਿਬ ਉੱਥੇ ਉਗਰਾਹੀ ਦੀ ਮਾਇਆ ਨਾਲ ਖੂਹ ਲਵਾ ਕੇ ਦਿੰਦੇ ਸਨ, ਛੇਹਰਟਾ ਸਾਹਿਬ ਦਾ ਖੂਹ ਇਸ ਸੇਵਾ ਦਾ ਪ੍ਰਤੀਕ ਹੈ,
ਪੰਜਾਬ ਵਿਚ 12ਹਜਾਰ ਪਿੰਡ ਹਨ , 31 ਹਜਾਰ ਡੇਰੇ -ਗੁਰਦੁਆਰੇ ਹਨ, ਸ਼ਹਿਰਾਂ ਵਿਚ ਵੱਖਰੇ ਹਨ, ਇੱਕ ਪਿੰਡ ਇੱਕ ਗੁਰਦੁਆਰੇ ਨਾਲ ਵੀ ਸਰ ਸਕਦਾ ਹੈ, ਗੁਰਦੁਆਰਾ ਸਾਰਿਆਂ ਦਾ ਸਾਂਝਾ ਹੁੰਦਾ ਹੈ, ਪੱਤੀ -ਪੱਤੀ ਦਾ ਵੱਖਰਾ ਬਣਾਉਣ ਦੀ ਲੋੜ ਨਹੀ ਹੁੰਦੀ, ਜਿਸਨੇ ਵੀ ਨਾਮ-ਬਾਣੀ ਦਾ ਅਭਿਆਸ ਕਰਨਾ ਹੋਵੇ ਉਹ ਇੱਕ ਗੁਰਦੁਆਰੇ ਵੀ ਜਾਕੇ ਕਰ ਸਕਦਾ ਹੈ, ਪੰਜਾਬ ਜਮੀਨ ਤੇ ਨਿਰਭਰ ਕਰਦਾ ਹੈ ਬਹੁਤ ਸਾਰੀ ਜਮੀਨ ਡੇਰਿਆਂ -ਗੁਰਦੁਆਰਿਆਂ ਨੇ ਮੱਲ ਲਈ ਹੈ, ਜੋ ਪੈਸਾ ਬੇਲੋੜੇ ਡੇਰਿਆਂ -ਗੁਰਦੁਆਰਿਆਂ ਤੇ ਗਰਕ ਕੀਤਾ ਜਾਂਦਾ ਹੈ, ਉਸ ਪੈਸੇ ਨਾਲ ਸਿੱਖੀ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਸਕਦਾ ਹੈ , ਪੰਜਾਬ ਅਤੇ ਪੰਜਾਬੋਂ ਬਾਹਰ ਕਾਰ ਸੇਵਾ ਵਾਲੇ ਬਾਬੇ, ਚਿਮਟੇ ਢੋਲਕੀਆਂ ਵਾਲੇ ਬਾਬੇ ਬਹੁਤ ਹਨ ਪਰ ਸਾਰੇ ਮਨਮੱਤ ਫੈਲਾ ਰਹੇ ਹਨ ਏਨੇ ਬਾਬੇ ਹੋਣ ਦੇ ਬਾਵਜੂਦ ਕਿਤੇ ਸਿੱਖੀ ਨਹੀ ਦਿਸਦੀ, ਕਾਰ ਸੇਵਾ ਵਾਲੇ ਬਾਬੇ ਗੱਡੀਆਂ ਲੈਕੇ ਪਿੰਡੋ ਪਿੰਡੀ ਉਗਰਾਹੀ ਲੈਣ ਜਾਂਦੇ ਹਨ ,ਪਰ ਸਿੱਖੀ ਪ੍ਰਚਾਰ ਦੀ ਗੱਲ ਨਹੀ ਕਰਦੇ, ਚਿਮਟੇ ਢੋਲਕੀਆਂ ਵਾਲੇ ਵੀ ਬਹੁਤ ਗਿਣਤੀ ਵਿਚ ਤੁਰੇ ਫਿਰਦੇ ਹਨ ਪਰ ਮਨ ਘੜਤ ਸਾਖੀਆਂ ਸੁਨਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਫਿਰਦੇ ਹਨ, ਏਨੇ ਬਾਬੇ ਹੋਣ ਦੇ ਬਾਵਜੂਦ ਪੰਜਾਬ ਅਤੇ ਆਸ ਪਾਸ ਨਸ਼ੇ, ਚੋਰੀਆਂ, ਕੇਸ ਕੱਟੇ ਸਿੱਖ ਪਰਿਵਾਰਾਂ ਦੇ ਨੌਜਵਾਨ, ਭਰੂਣ ਹੱਤਿਆ ,ਦਾਜ ਦਹੇਜ ਵਰਗੀਆਂ ਕੁਰੀਤੀਆਂ, ਭੂਤਾਂ ਪ੍ਰੇਤਾਂ ਦੇ ਵਹਿਮ, ਧਾਗੇ ਤਵੀਤ ਟੂਣੇ ਟਾਮਨ, ਖਾਸ ਜਗ੍ਹਾ ਤੇ ਜਾਕੇ ਫੁਲ ਪਾਉਣ ਦੀ ਮਨਮੱਤ ਹੋਰ ਬਹੁਤ ਕੁਝ ਜੋਰਾਂ ਤੇ ਹੈ, ਕਿਓਂਕਿ ਸਿੱਖੀ ਦਾ ਸਹੀ ਪ੍ਰਚਾਰ ਨਹੀ ਹੋ ਰਿਹਾ, ਸੋ ਇਹਨਾਂ ਨੂੰ ਠੱਲ ਪਾਉਣ ਵਾਸਤੇ ਪੈਸਾ ਖਰਚ ਕਰਨ ਦੀ ਲੋੜ ਹੈ |
ਕੁਝ ਸੰਸਥਾਵਾਂ ਤੇ ਭਾਵਨਾ ਵਾਲੇ ਪ੍ਰਚਾਰਕ ਸਿੱਖੀ ਦਾ ਪ੍ਰਚਾਰ ਤਨੋਂ ਮਨੋਂ ਕਰਨਾ ਚਾਹੁੰਦੇ ਹਨ ਪਰ ਉਹਨਾਂ ਕੋਲ ਪੈਸੇ ਅਤੇ ਸਾਧਨਾਂ ਦੀ ਘਾਟ ਹੈ, ਵਿਹਲੜ ਅਤੇ ਸਿੱਖੀ ਤੇ ਬੋਝ ਬਣੇ ਬਾਬੇ ਤੇ ਡੇਰਿਆਂ ਗੁਰਦੁਆਰਿਆਂ ਤੇ ਕਾਬਜ਼ ਮਸੰਦ, ਸੰਗਤਾਂ ਦੇ ਪੈਸੇ ਨਾਲ ਗੱਡੀਆਂ ਭਜਾਈ ਫਿਰਦੇ ਹਨ |ਸੰਗਤਾਂ ਨੂੰ ਚਾਹੀਦਾ ਹੈ ਜਿਵੇਂ ਗੁਰੂ ਸਾਹਿਬ ਪ੍ਰਚਾਰਕਾਂ ਦਾ ਖਿਆਲ ਰੱਖਦੇ ਸਨ ਇਸੇ ਤਰ੍ਹਾਂ ਪ੍ਰਚਾਰਕਾਂ ਕਥਾਵਾਚਕਾਂ ਦਾ ਸਹਿਯੋਗ ਦੇਣ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਸੁਣਾਉਣ ਵਾਲੇ ਭਾਈ ਗੋਪਾਲਾ ਜੀ ਨੂੰ ਸੁੰਦਰ ਘੋੜਾ ਦੇਕੇ ਨਿਵਾਜਿਆ ਸੀ, ਅੱਜ ਗੁਰੂ ਰੂਪ ਸੰਗਤਾਂ ਪ੍ਰਚਾਰਕ ਸ਼੍ਰੈਣੀ ਨੂੰ ਮਾਇਆ ਦੇ ਗੱਫੇ ਤੇ ਗੱਡੀਆਂ ਭੇਟਾ ਕਰਨ, ਪ੍ਰਚਾਰਕ ਸ਼੍ਰੈਣੀ ਦਾ ਜਿੰਨਾ ਰਹਿਣ ਸਹਿਣ ਉੱਚਾ ਹੋਵੇਗਾ ਸਾਡੇ ਬੱਚੇ ਉਹਨਾਂ ਹੀ ਧਿਆਨ ਨਾਲ ਉਹਨਾਂ ਦੀ ਗੱਲ ਸੁਣਨਗੇ | ਸਮਾਂ ਇਸ ਚੀਜ਼ ਦੀ ਮੰਗ ਕਰਦਾ ਹੈ, ਜੇ ਸੰਤ ਬਾਬਿਆਂ ਨੂੰ ਲੋਕ ਗੱਡੀਆਂ ਲੈਕੇ ਦੇ ਸਕਦੇ ਹਨ ਤਾਂ ਪ੍ਰਚਾਰਕ ਸ਼੍ਰੈਣੀ ਜਿਆਦਾ ਗਿਆਨ ਰੱਖਦੀ ਹੈ ਜਿਆਦਾ ਮਿਹਨਤ ਕਰਦੀ ਹੈ, ਇਹ ਸ਼੍ਰੈਣੀ ਗੁਰੂ ਸਾਹਿਬ ਤੋਂ ਵਰਸੋਈ ਹੈ, ਇਹਨਾਂ ਦਾ ਜਿਆਦਾ ਸਤਿਕਾਰ ਕਰਨ ਦੀ ਲੋੜ ਹੈ ਸੰਗਤਾਂ ਦੇ ਸਹਿਯੋਗ ਨਾਲ ਹੀ ਪ੍ਰਚਾਰਕ ਸ਼੍ਰੈਣੀ ਸਿੱਖੀ ਦਾ ਪ੍ਰਚਾਰ ਕਰ ਸਕਦੀ ਹੈ |
ਦੇਸ਼ ਵਿਦੇਸ਼ ਵਿਚ ਵਸਦੀਆਂ ਗੁਰੂ ਰੂਪ ਸੰਗਤਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਰਾਗੀ ਗ੍ਰੰਥੀ ਪ੍ਰਚਾਰਕ ਸ਼੍ਰੈਣੀ ਦਾ ਸਹਿਯੋਗ ਦਿੱਤਾ ਜਾਵੇ, ਲਹੂ ਪੀਣੇ ਗੁਰਦੁਆਰਿਆਂ ਦੇ ਪ੍ਰਬੰਧਕ ਕਈ ਜਗ੍ਹਾ ਤੇ ਰਾਗੀਆਂ ਗ੍ਰੰਥੀਆਂ ਤੋਂ ਅਰਦਾਸ ਭੇਟ ਅਤੇ ਕੀਤਰਨ ਭੇਟ ਮਾਇਆ ਖੋਹ ਕੇ ਰਸੀਦ ਕੱਟ ਦਿੰਦੇ ਹਨ, ਥੋੜੀ ਤਨਖਾਹ ਦੇਕੇ ਉਹਨਾਂ ਦੀ ਮਜਬੂਰੀ ਦਾ ਨਜਾਇਜ ਫਾਇਦਾ ਉਠਾਇਆ ਜਾ ਰਿਹਾ ਹੈ, ਸੰਗਤਾਂ ਗੁਰਦੁਆਰੇ ਰਸੀਦ ਵੀ ਕਟਾਦੀਆਂ ਹਨ, ਗੋਲਕ ਵਿਚ ਵੀ ਪੈਸੇ ਪਾਉਂਦੀਆਂ ਹਨ, ਫਿਰ ਰਾਗੀ ਗ੍ਰੰਥੀ ਸਾਹਿਬਾਨ ਨੂੰ ਵੱਖਰੀ ਮਾਇਆ ਭੇਟਾ ਕਰਦੀਆਂ ਹਨ, ਲਹੂ ਪੀਣੇ ਪ੍ਰਬੰਧਕ ਸੰਗਤਾਂ ਵੱਲੋਂ ਦਿੱਤੀ ਮਾਇਆ, “ਗਰੀਬ ਦਾ ਮੂੰਹ ,ਗੁਰੂ ਕਿ ਗੋਲਕ”  ਵਿਚੋਂ ਖੋਹ ਕੇ ਲੋਹੇ ਲੱਕੜ ਦੀ ਨਕਲੀ ਗੋਲਕ ਵਿਚ ਪਾ ਦਿੰਦੇ ਹਨ, ਇਹ ਰਾਗੀਆਂ ਗ੍ਰੰਥੀਆਂ ਨਾਲ ਸ਼ਰੇਆਮ ਬੇਇਨਸਾਫੀ ਹੈ, ਗੁਰੂ ਰੂਪ ਸੰਗਤਾਂ ਇਸ ਪਾਸੇ ਧਿਆਨ ਦੇਣ ਅਤੇ ਗੁਰੂ ਸਾਹਿਬ ਜੀ ਵੱਲੋਂ ਪ੍ਰਵਾਨਿਤ ਪਦਵੀ ਨੂੰ ਸਤਿਕਾਰ ਦੇਣ | ਇੱਥੇ ਧਨ ਭੇਟਾ ਕਰਨ ਦੀ ਜਰੂਰਤ ਹੈ |
ਅੱਜ ਡੇਰਿਆਂ ਗੁਰਦੁਆਰਿਆਂ ਵਿਚ ਐਨਾ ਪੈਸਾ ਚੜ੍ਹ ਰਿਹਾ ਹੈ ਕਿ ਕੋਈ ਗਿਣਤੀ-ਮਿਣਤੀ ਹੀ ਨਹੀ ਹੈ, ਪਰ ਪਿੰਡਾਂ-ਸ਼ਹਿਰਾਂ ਵਿਚ ਅਨੇਕਾਂ ਗਰੀਬ ਪਰਿਵਾਰ ਹਨ, ਜਿੰਨਾਂ ਨੂੰ ਰੋਟੀ ਨਸੀਬ ਨਹੀ ਹੁੰਦੀ, ਪੜ੍ਹੇ ਲਿਖੇ ਨੌਜਵਾਨ ਵੀਰ ਭੈਣਾਂ ਬੇਰੁਜਗਾਰ ਰੁਲ ਰਹੇ ਹਨ, ਨੌਕਰੀ ਨਾ ਮਿਲਣ ਕਾਰਨ ਅੱਗਾਂ ਲਾਕੇ ਸੜ ਮਰ ਰਹੇ ਹਨ, ਅੰਨ ਦਾਤਾ ਕਿਹਾ ਜਾਣ ਵਾਲਾ ਕਿਸਾਨ ਮਹਿੰਗਾਈ ਤੇ ਕਰਜੇ ਦੀ ਮਾਰ ਹੇਠ ਆਇਆ ਖੁਦਕੁਸ਼ੀਆਂ ਕਰਨ ਤੇ ਮਜਬੂਰ ਹੈ, ਦਵਾਈ ਐਨੀ ਮਹਿੰਗੀ ਹੈ, ਗਰੀਬ ਬੰਦਾ ਇਲਾਜ ਨਹੀ ਕਰਵਾ ਸਕਦਾ, ਇਲਾਜ ਦੇ ਦੁੱਖੋਂ ਅਨੇਕਾਂ ਬੀਮਾਰ ਮਰ ਰਹੇ ਹਨ, ਗਰੀਬ ਆਦਮੀ ਆਪਣੇ ਬਚਿਆਂ ਨੂੰ ਪੜ੍ਹਾ ਨਹੀ ਸਕਦਾ, ਗਰੀਬ ਪਰਿਵਾਰਾਂ ਨੂੰ ਆਪਣੀਆਂ ਬੱਚੀਆਂ ਦੇ ਵਿਆਹ ਕਰਨੇ ਔਖੇ ਹੋਏ ਹਨ, ਅਨੇਕਾਂ ਗਰੀਬ ਪਰਿਵਾਰ ਐਸੇ ਹਨ, ਜਿੰਨਾ ਕੋਲ ਆਪਣੇ ਘਰ ਨਹੀ ਹਨ,ਕਈਆਂ ਦੇ ਕੱਚੇ ਘਰ ਹਨ,ਮੀਂਹ ਪੈਣ ਤੇ ਚੋਂਦੇ ਹਨ, ਪਾਣੀ ਇਤਨਾ ਦੂਸ਼ਿਤ ਹੋ ਚੁਕਾ ਹੈ, ਪਾਣੀ ਪੀ ਕੇ ਲੋਕ ਬਿਮਾਰੀ ਨਾਲ ਮਰ ਰਹੇ ਹਨ, ਪੈਸੇ ਦੀ ਗਰੀਬੀ ਕਾਰਨ ਹੋਰ ਅਨੇਕਾਂ ਔਕੜਾਂ ਦਾ ਸਾਹਮਣਾ ਗਰੀਬ ਬੰਦੇ ਨੂੰ ਕਰਨਾ ਪੈ ਰਿਹਾ ਹੈ, ਗੁਰੂ ਸਾਹਿਬ ਉਗਰਾਹੀ ਕਰਕੇ ਏਹੋ ਜਿਹੇ ਲੋਕਾਂ ਦੀ ਸਹਾਇਤਾ ਕਰਦੇ ਸਨ, ਗੁਰਦੁਆਰੇ ਨਹੀ ਸਨ ਬਣਾਉਂਦੇ , ਨਾਮ-ਬਾਣੀ ਦਾ ਅਭਿਆਸ ਕਰਨ ਤੇ ਦੀਵਾਨ ਸਜਾਉਣ ਵਾਸਤੇ , ਲੋੜ ਅਨੁਸਾਰ ਸਾਦਾ ਜਿਹੀ ਧਰਮਸ਼ਾਲਾ ਬਣਾਉਂਦੇ ਸਨ, ਬਾਕੀ ਉਗਰਾਹੀ ਨਾਲ ਦੁਖੀਆਂ ਲੋੜਵੰਦਾਂ ਦੀ ਮਦਦ ਕਰਦੇ ਹੁੰਦੇ ਸਨ, ਦੂਜੇ ਪਾਸੇ ਅੱਜ ਕਾਰ ਸੇਵਾ ਵਾਲੇ ਬਾਬੇ ਬੇਲੋੜੇ ਗੁਰਦੁਆਰੇ ਉਸਾਰੀ ਜਾ ਰਹੇ ਹਨ, ਮਹਿੰਗੀਆਂ ਗੱਡੀਆਂ ਖਰੀਦ ਰਹੇ ਹਨ, ਡੇਰਿਆਂ ਗੁਰਦੁਆਰਿਆਂ ਵਾਲੇ ਸੰਗਤਾਂ ਨੂੰ ਗੁਮਰਾਹ ਕਰਕੇ ਵੱਧ-ਤੋਂ ਵੱਧ ਮਾਇਆ ਇੱਕਠੀ ਕਰਕੇ ਗੁਰਦੁਆਰਿਆਂ ਉੱਪਰ ਲਾਈ ਜਾਂਦੇ ਹਨ, ਕੁਝ ਬੈੰਕ –ਬੈਲੈਂਸ ਬਣਾ ਰਹੇ ਹਨ, ਸਿੱਖੀ ਪ੍ਰਚਾਰ ਵਾਸਤੇ ਪ੍ਰਚਾਰਕ, ਕਥਾਵਾਚਕ, ਢਾਢੀ, ਕਵੀਸ਼ਰ, ਗ੍ਰੰਥੀ ਸਾਹਿਬਾਨ ਦਾ ਬਣਦਾ ਹੱਕ ਵੀ ਨਹੀ ਦਿੱਤਾ ਜਾ ਰਿਹਾ ,ਘਰ ਆਏ ਖੁਸਰੇ ਦੇ ਸਰਾਪ ਤੋਂ ਡਰਦੇ ਲੋਕ ਉਸਨੂੰ ਮੂੰਹ ਮੰਗੀ ਮਾਇਆ ਦੇ ਦਿੰਦੇ ਹਨ, ਸਤਿਕਾਰ ਯੋਗ ਪਦਵੀ ਤੇ ਸੇਵਾ ਕਰ ਰਹੇ ਪ੍ਰਚਾਰਕ ਗ੍ਰੰਥੀ ਜੀ ਨੂੰ ਭੇਟਾ ਦੇਣ ਵਾਸਤੇ ਤਿਆਰ ਨਹੀ ਹਨ, ਗੁਰੂ ਸਾਹਿਬ ਜੀ ਨੇ (ਦਸ ਪਾਤਸ਼ਾਹੀਆਂ ਦੇ ਸਮੇਂ) ਹਮੇਸ਼ਾਂ ਗਰੀਬਾਂ ਲੋੜਵੰਦਾਂ ਦੀ ਸਾਰ ਲਈ ਹੈ, ਜਿਵੇਂ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਦੀ ਪਾਣੀ ਦੀ ਲੋੜ ਪੂਰੀ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਖੂਹਾਂ ਤੇ ਬਾਉਲੀਆਂ ਦਾ ਨਿਰਮਾਣ ਕੀਤਾ, ਛੇਹਰਟਾ ਸਾਹਿਬ ਗੁਰਦੁਆਰਾ ਇਸ ਗੱਲ ਦਾ ਪ੍ਰਤੀਕ ਹੈ, ਜਿੱਥੇ ਗੁਰੂ ਜੀ ਨੇ ਛੇ- ਹਰਟਾਂ ਵਾਲਾ ਖੂਹ ਲਗਵਾਇਆ ਸੀ,ਕਿ ਪਾਣੀ ਦੀ ਲੋੜ ਪੂਰੀ ਕੀਤੀ ਜਾ ਸਕੇ, ਗੁਰੂ ਸਾਹਿਬ੍ ਜੀ ਨੇ ਕਿਰਤ ਕਾਰ ਦੀ ਜਾਚ ਸਿਖਾਉਣ ਵਾਸਤੇ ਸਿੱਖਾਂ ਨੂੰ ਚੰਗੇ ਕਾਰੋਬਾਰੀ ਬਣਾਉਣ ਵਾਸਤੇ, ਵੱਖ-ਵੱਖ ਸ਼ਹਿਰ-ਨੱਗਰ ਵਸਾਏ, ਗੁਰਦੁਆਰੇ ਨਹੀ ਬਨਾਏ ਲੋੜ ਨੂੰ ਮੁਖ ਰੱਖ ਕੇ ਨਾਮ ਬਾਣੀ ਦਾ ਅਭਿਆਸ ਕਰਨ ਵਾਸਤੇ ਧਰਮਸ਼ਾਲਾਂ ਬਣਾਈਆਂ ਸਨ, ਗੁਰਦੁਆਰੇ ਵਿਚ ਸਾਰੇ ਸਿੱਖ ਹੱਥੀਂ ਸੇਵਾ ਕਰਦੇ ਸਨ, ਸਾਰੇ ਹੀ ਬਰਾਬਰ ਸੇਵਾਦਾਰ ਹੁੰਦੇ ਸਨ, ਗੁਰਦੁਆਰੇ ਵਿਚ ਕੋਈ ਆਹੁਦਾ ਜਾਂ ਰੁੱਤਬਾ ਨਹੀ ਸੀ ਹੁੰਦਾ, ਨਾ ਕੋਈ ਪ੍ਰਧਾਨ, ਨਾ ਕੋਈ ਸੱਕਤਰ, ਨਾ ਕੋਈ ਖਜਾਨਚੀ, ਨਾ ਕੋਈ ਮੈਂਬਰ ਨਾ ਕੋਈ ਕਮੇਟੀ ਹੁੰਦੀ ਸੀ, ਇਹਨਾਂ ਸਾਰਿਆਂ ਦੀ ਲੋੜ ਨਹੀ ਸੀ, ਕਿਓਂਕਿ ਗੋਲਕ ਨਹੀ ਸੀ,”ਗਰੀਬ ਦਾ ਮੂੰਹ ਗੁਰੂ ਕਿ ਗੋਲਕ” ਸੀ, ਜਦੋਂ ਨਕਲੀ ਗੋਲਕ ਗੁਰੂ ਘਰ ਵਿਚ ਆ ਗਈ ਤਾਂ ਗੋਲਕ ਸਾਂਭਣ ਵਾਸਤੇ ਕਮੇਟੀਆਂ-ਅਹੁਦੇਦਾਰ ਹੋਂਦ ਵਿਚ ਆ ਗਏ ਹਨ, ਸਤਿਗੁਰੂ ਜੀ ਸਾਦਾ ਜਿਹੀ ਧਰਮਸ਼ਾਲਾ ਬਣਾਉਦੇ ਸਨ, ਸਾਦਾ ਜਿਹਾ ਲੰਗਰ ਹੁੰਦਾ ਸੀ, ਲੰਗਰ ਵਾਸਤੇ ਲੋੜ ਅਨੁਸਾਰ ਸੰਗਤਾਂ ਰਸਦ ਭੇਟਾ ਕਰਦੀਆਂ ਸੀ, ਬਾਣੀ ਸਮਝ ਕੇ ਉਸ ਅਨੁਸਾਰ ਚਲਣਾ ਮੁੱਖ ਮਰਯਾਦਾ ਹੁੰਦੀ ਸੀ, ਹੁਣ ਸਿਰਫ ਸ਼ਾਨਦਾਰ ਗੁਰਦੁਆਰੇ ਉਸਾਰਨੇ ਤੇ ਵਧੀਆ ਤਰ੍ਹਾਂ-ਤਰ੍ਹਾਂ ਦੇ ਲੰਗਰ ਵਿਚ ਪਕਵਾਨ ਬਣਾ ਕੇ ਛਕਣੇ ਸਿੱਖਾਂ ਦਾ ਮੁੱਖ ਕੰਮ ਰਹਿ ਗਿਆ ਹੈ, ਬਾਣੀ ਨੂੰ ਸਮਝ ਕੇ ਕਮਾਉਣ ਦੀ ਗੱਲ ਅਲੋਪ ਹੁੰਦੀ ਜਾਂਦੀ ਹੈ, ਆਪਣੀ ਜ਼ਬਾਨ ਦੇ ਸ੍ਵਾਦ ਪੂਰੇ ਕਰਨ ਵਾਸਤੇ ਕਿਹਾ ਜਾਂਦਾ ਹੈ ਕਿ “ਗੁਰੂ ਦਾ ਲੰਗਰ ਸਾਡੇ ਘਰ ਨਾਲੋਂ ਵੀ ਵਧੀਆ ਚਾਹੀਦਾ ਹੈ” ਪਰ ਇਹ ਸਹੀ ਨਹੀ ਹੈ,ਲੰਗਰ ਸਵਾਦ ਹੋਵੇ ਠੀਕ ਹੈ,ਪਰ ਸਾਦਾ ਹੋਵੇ, ਜਿੰਨਾਂ ਸਮਾਂ ਸਾਡੇ ਪਾਸ ਹੁੰਦਾ ਹੈ,ਓਹ ਵੰਨ-ਸੁਵੰਨੇ ਪਕਵਾਨ ਤਿਆਰ ਕਰਦਿਆਂ ਖਤਮ ਹੋ ਜਾਂਦਾ ਹੈ, ਸੰਗਤ ਵਿਚ ਬੈਠ ਕੇ ਬਾਣੀ ਵਿਚਾਰਨ ਦਾ ਸਮਾਂ ਸਾਡੇ ਕੋਲ ਨਹੀ ਬਚਦਾ, ਸਾਦਾ ਲੰਗਰ ਥੋੜੇ ਸਮੇਂ ਵਿਚ ਤਿਆਰ ਕਰਕੇ ਬਾਕੀ ਸਮਾਂ ਸ਼ਬਦ ਵਿਚਾਰ ਕਰਨੀ ਚਾਹੀਦੀ ਹੈ, ਪ੍ਰਸ਼ਾਦੇ ਪਾਣੀ ਦੇ ਲੰਗਰ ਤੇ ਲੋੜ ਤੋਂ ਵੱਧ ਜੋਰ ਦਿੱਤਾ ਜਾ ਰਿਹਾ ਹੈ, ਅਤੇ ਗੁਰ - ਸ਼ਬਦ ਦੇ ਲੰਗਰ ਤੋਂ ਤੋੜਿਆ ਜਾ ਰਿਹਾ ਹੈ, ਆਤਮਾ ਦੀ ਖੁਰਾਕ ਸ਼ਬਦ ਹੈ, ਓਹ ਮਿਲ ਨਹੀ ਰਹੀ, ਆਤਮਾ ਭੁਖੀ-ਪਿਆਸੀ ਹੈ, ਇਸ ਕਰਕੇ ਅੰਦਰ ਦੀ ਸ਼ਾਂਤੀ-ਸਕੂਨ ਨਹੀ ਮਿਲ ਰਿਹਾ| ਪ੍ਰਸ਼ਾਦੇ ਦਾ ਲੰਗਰ ਕੇਵਲ ਸਰੀਰ ਦੀ ਭੁਖ ਮਿਟਾਉਂਦਾ ਹੈ, ਮਨ ਦਾ ਸੱਚਾ ਸੁਖ ਗੁਰ ਸ਼ਬਦ ਨਾਲ ਜੁੜਿਆਂ ਮਿਲਦਾ ਹੈ, ਲੰਗਰ ਇਸ ਲਈ ਹੈ ਕਿ ਸਾਦਾ ਲੰਗਰ ਛਕ ਕੇ ਇਕਾਗਰਤਾ ਨਾਲ ਨਾਮ- ਬਾਣੀ ਦਾ ਅਭਿਆਸ ਕੀਤਾ ਜਾਵੇ, ਗੁਰਦੁਆਰੇ ਆਈ ਸੰਗਤ ਨੂੰ ਭੁਖ ਅਤੇ ਘਰ ਜਾਕੇ ਰੋਟੀ ਬਣਾਉਣ ਦੀ ਚਿੰਤਾ ਨਾ ਲੱਗੀ ਰਹੇ, ਇਸ ਕਰਕੇ ਸਾਦਾ ਲੰਗਰ ਤਿਆਰ ਕਰਨ ਦੀ ਮਰਯਾਦਾ ਹੈ, ਬਹੁਤੀਆਂ ਖੱਟੀਆਂ ਤਲੀਆਂ ਚੀਜ਼ਾਂ ਸਿਹਤ ਖਰਾਬ ਕਰਦੀਆਂ ਹਨ ਅਤੇ ਸੰਗਤ ਵਿਚ ਬੈਠ ਕੇ ਜਸ ਕਰਨਾ ਵੀ ਔਖਾ ਹੋ ਜਾਂਦਾ ਹੈ, ਇਸ ਲਈ ਸਾਦਾ ਲੰਗਰ ਤਿਆਰ ਕਰਕੇ ਹੀ ਛਕਣਾ ਲਾਹੇਵੰਦ ਹੈ, ਸਾਦਾ ਲੰਗਰ ਤੇ ਘੱਟ ਖਰਚਾ ਕਰਕੇ, ਬਾਕੀ ਬਚਿਆ ਪੈਸਾ ਉਸਾਰੂ ਕਾਰਜਾਂ ਤੇ ਵਰਤਿਆ ਜਾਵੇ, ਜਿਵੇਂ ਗੁਰੂ ਸਾਹਿਬ ਉਪਰ ਲਿਖੇ ਅਨੁਸਾਰ ਗਰੀਬਾਂ-ਲੋੜਵੰਦਾਂ ਦੀ ਲੋੜ ਪੂਰੀ ਕਰਦੇ ਸਨ, ਕੌਮ ਨੂੰ ਤਰੱਕੀ ਦੇ ਰਾਹ ਤੇ ਤੋਰਦੇ ਸਨ, ਬਹੁਤੇ ਰਾਗੀ, ਗ੍ਰੰਥੀ, ਪ੍ਰਚਾਰਕ, ਕਥਾਵਾਚਕ, ਢਾਢੀ , ਕਵੀਸ਼ਰ ਵੀ ਲੋੜਵੰਦ ਪਰਿਵਾਰਾਂ ਵਿਚੋਂ ਹਨ ਜੋ ਸੰਗਤਾਂ ਦੇ ਸਹਿਯੋਗ ਤੇ ਨਿਰਭਰ ਹਨ, ਇਸ ਲਈ ਸੰਗਤਾਂ ਦਾ ਫਰਜ਼ ਬਣਦਾ ਹੈ ਕਿ ਗੁਰੂ ਸਾਹਿਬ ਜੀ ਵਾਂਗ ਇਹਨਾਂ ਪਦਵੀਆਂ ਦੀ ਮਾਇਆ ਨਾਲ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ, ਇਹ ਸਾਡੀ ਕੌਮ ਦਾ ਅਨਿਖੜਵਾਂ ਅੰਗ ਹਨ, ਅਖੰਡਪਾਠ , ਸਹਿਜ ਪਾਠ, ਕੀਰਤਨ, ਕਥਾ , ਤੇ ਇਤਹਾਸ ਤੋਂ ਜਾਣੂੰ ਹੋਣ ਵਾਸਤੇ ਸਾਨੂੰ ਇਹਨਾਂ ਦੀ ਸਦੀਵੀ ਲੋੜ ਹੈ, ਇਹਨਾਂ ਦਾ ਮਾਇਆ ਨਾਲ ਆਦਰ ਸਤਿਕਾਰ ਕਰਨਾਂ ਜਰੂਰੀ ਹੈ,ਬਹੁਤੇ ਪ੍ਰਬੰਧਕ ਤੇ ਸੰਤ-ਬਾਬੇ ਜਿਹੜੇ ਡੇਰਿਆਂ ਗੁਰਦੁਆਰਿਆਂ ਦੇ ਸੇਵਾਦਾਰ ਹਨ ਓਹ ਗ੍ਰੰਥੀ, ਪ੍ਰਚਾਰਕ ਆਦਿ ਦਾ ਬਣਦਾ ਹੱਕ, ਮਾਣ-ਸਨਮਾਨ ਨਹੀ ਕਰਦੇ, ਇਹ ਅਫਸੋਸਨਾਕ ਗੱਲ ਹੈ, “ਗਰੀਬ ਦਾ ਮੂੰਹ ਗੁਰੂ ਕਿ ਗੋਲਕ “ ਦੀ ਵਿਆਖਿਆ ਗੁਰਬਾਣੀ ਅਤੇ ਇਤਹਾਸ ਵਿਚ ਵੀ ਵੇਖੀ ਜਾ ਸਕਦੀ ਹੈ |

• ਪੰਜਾਬ ਵਿਚ 12ਹਜਾਰ ਪਿੰਡ ਹਨ ,31 ਹਜਾਰ ਡੇਰੇ -ਗੁਰਦੁਆਰੇ ਹਨ, ਸ਼ਹਿਰਾਂ ਵਿਚ ਵੱਖਰੇ ਹਨ, ਇੱਕ ਪਿੰਡ ਇੱਕ ਗੁਰਦੁਆਰੇ ਨਾਲ ਵੀ ਸਰ ਸਕਦਾ ਹੈ, ਗੁਰਦੁਆਰਾ ਸਾਰਿਆਂ ਦਾ ਸਾਂਝਾ ਹੁੰਦਾ ਹੈ, ਪੱਤੀ -ਪੱਤੀ ਦਾ ਵੱਖਰਾ ਬਣਾਉਣ ਦੀ ਲੋੜ ਨਹੀ ਹੁੰਦੀ, ਜਿਸਨੇ ਵੀ ਨਾਮ-ਬਾਣੀ ਦਾ ਅਭਿਆਸ ਕਰਨਾ ਹੋਵੇ ਉਹ ਇੱਕ ਗੁਰਦੁਆਰੇ ਵੀ ਜਾਕੇ ਕਰ ਸਕਦਾ ਹੈ, ਪੰਜਾਬ ਜਮੀਨ ਤੇ ਨਿਰਭਰ ਕਰਦਾ ਹੈ ਬਹੁਤ ਸਾਰੀ ਜਮੀਨ ਡੇਰਿਆਂ -ਗੁਰਦੁਆਰਿਆਂ ਨੇ ਮੱਲ ਲਈ ਹੈ, ਜੋ ਪੈਸਾ ਬੇਲੋੜੇ ਡੇਰਿਆਂ -ਗੁਰਦੁਆਰਿਆਂ ਤੇ ਗਰਕ ਕੀਤਾ ਜਾਂਦਾ ਹੈ, ਉਸ ਪੈਸੇ ਨਾਲ ਸਿੱਖੀ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਸਕਦਾ ਹੈ,
• ਕੁਝ ਸੰਸਥਾਵਾਂ ਤੇ ਭਾਵਨਾ ਵਾਲੇ ਪ੍ਰਚਾਰਕ ਸਿੱਖੀ ਦਾ ਪ੍ਰਚਾਰ ਤਨੋਂ ਮਨੋਂ ਕਰਨਾ ਚਾਹੁੰਦੇ ਹਨ ਪਰ ਉਹਨਾਂ ਕੋਲ ਪੈਸੇ ਅਤੇ ਸਾਧਨਾਂ ਦੀ ਘਾਟ ਹੈ, ਵਿਹਲੜ ਅਤੇ ਸਿੱਖੀ ਤੇ ਬੋਝ ਬਣੇ ਬਾਬੇ ਤੇ ਡੇਰਿਆਂ ਗੁਰਦੁਆਰਿਆਂ ਤੇ ਕਾਬਜ਼ ਮਸੰਦ, ਸੰਗਤਾਂ ਦੇ ਪੈਸੇ ਨਾਲ ਗੱਡੀਆਂ ਭਜਾਈ ਫਿਰਦੇ ਹਨ |ਸੰਗਤਾਂ ਨੂੰ ਚਾਹੀਦਾ ਹੈ ਜਿਵੇਂ ਗੁਰੂ ਸਾਹਿਬ ਪ੍ਰਚਾਰਕਾਂ ਦਾ ਖਿਆਲ ਰੱਖਦੇ ਸਨ ਇਸੇ ਤਰ੍ਹਾਂ ਪ੍ਰਚਾਰਕਾਂ ਕਥਾਵਾਚਕਾਂ ਦਾ ਸਹਿਯੋਗ ਦੇਣ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਸੁਣਾਉਣ ਵਾਲੇ ਭਾਈ ਗੋਪਾਲਾ ਜੀ ਨੂੰ ਸੁੰਦਰ ਘੋੜਾ ਦੇਕੇ ਨਿਵਾਜਿਆ ਸੀ, ਅੱਜ ਗੁਰੂ ਰੂਪ ਸੰਗਤਾਂ ਪ੍ਰਚਾਰਕ ਸ਼੍ਰੈਣੀ ਨੂੰ ਮਾਇਆ ਦੇ ਗੱਫੇ ਤੇ ਗੱਡੀਆਂ ਭੇਟਾ ਕਰਨ, ਪ੍ਰਚਾਰਕ ਸ਼੍ਰੈਣੀ ਦਾ ਜਿੰਨਾ ਰਹਿਣ ਸਹਿਣ ਉੱਚਾ ਹੋਵੇਗਾ ਸਾਡੇ ਬੱਚੇ ਉਹਨਾਂ ਹੀ ਧਿਆਨ ਨਾਲ ਉਹਨਾਂ ਦੀ ਗੱਲ ਸੁਣਨਗੇ | ਸਮਾਂ ਇਸ ਚੀਜ਼ ਦੀ ਮੰਗ ਕਰਦਾ ਹੈ, ਜੇ ਸੰਤ ਬਾਬਿਆਂ ਨੂੰ ਲੋਕ ਗੱਡੀਆਂ ਲੈਕੇ ਦੇ ਸਕਦੇ ਹਨ ਤਾਂ ਪ੍ਰਚਾਰਕ ਸ਼੍ਰੈਣੀ ਜਿਆਦਾ ਗਿਆਨ ਰੱਖਦੀ ਹੈ ਜਿਆਦਾ ਮਿਹਨਤ ਕਰਦੀ ਹੈ, ਇਹ ਸ਼੍ਰੈਣੀ ਗੁਰੂ ਸਾਹਿਬ ਤੋਂ ਵਰਸੋਈ ਹੈ, ਇਹਨਾਂ ਦਾ ਜਿਆਦਾ ਸਤਿਕਾਰ ਕਰਨ ਦੀ ਲੋੜ ਹੈ ਸੰਗਤਾਂ ਦੇ ਸਹਿਯੋਗ ਨਾਲ ਹੀ ਪ੍ਰਚਾਰਕ ਸ਼੍ਰੈਣੀ ਸਿੱਖੀ ਦਾ ਪ੍ਰਚਾਰ ਕਰ ਸਕਦੀ ਹੈ |

• ਦੇਸ਼ ਵਿਦੇਸ਼ ਵਿਚ ਵਸਦੀਆਂ ਗੁਰੂ ਰੂਪ ਸੰਗਤਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਰਾਗੀ ਗ੍ਰੰਥੀ ਪ੍ਰਚਾਰਕ ਸ਼੍ਰੈਣੀ ਦਾ ਸਹਿਯੋਗ ਦਿੱਤਾ ਜਾਵੇ, ਲਹੂ ਪੀਣੇ ਗੁਰਦੁਆਰਿਆਂ ਦੇ ਪ੍ਰਬੰਧਕ ਕਈ ਜਗ੍ਹਾ ਤੇ ਰਾਗੀਆਂ ਗ੍ਰੰਥੀਆਂ ਤੋਂ ਅਰਦਾਸ ਭੇਟ ਅਤੇ ਕੀਤਰਨ ਭੇਟ ਮਾਇਆ ਖੋਹ ਕੇ ਰਸੀਦ ਕੱਟ ਦਿੰਦੇ ਹਨ, ਥੋੜੀ ਤਨਖਾਹ ਦੇਕੇ ਉਹਨਾਂ ਦੀ ਮਜਬੂਰੀ ਦਾ ਨਜਾਇਜ ਫਾਇਦਾ ਉਠਾਇਆ ਜਾ ਰਿਹਾ ਹੈ, ਸੰਗਤਾਂ ਗੁਰਦੁਆਰੇ ਰਸੀਦ ਵੀ ਕਟਾਦੀਆਂ ਹਨ,ਗੋਲਕ ਵਿਚ ਵੀ ਪੈਸੇ ਪਾਉਂਦੀਆਂ ਹਨ, ਫਿਰ ਰਾਗੀ ਗ੍ਰੰਥੀ ਸਾਹਿਬਾਨ ਨੂੰ ਵੱਖਰੀ ਮਾਇਆ ਭੇਟਾ ਕਰਦੀਆਂ ਹਨ, ਲਹੂ ਪੀਣੇ ਪ੍ਰਬੰਧਕ ਸੰਗਤਾਂ ਵੱਲੋਂ ਦਿੱਤੀ ਮਾਇਆ, “ਗਰੀਬ ਦਾ ਮੂੰਹ ,ਗੁਰੂ ਕਿ ਗੋਲਕ “ ਵਿਚੋਂ ਖੋਹ ਕੇ ਲੋਹੇ ਲੱਕੜ ਦੀ ਨਕਲੀ ਗੋਲਕ ਵਿਚ ਪਾ ਦਿੰਦੇ ਹਨ, ਇਹ ਰਾਗੀਆਂ ਗ੍ਰੰਥੀਆਂ ਨਾਲ ਸ਼ਰੇਆਮ ਬੇਇਨਸਾਫੀ ਹੈ, ਗੁਰੂ ਰੂਪ ਸੰਗਤਾਂ ਇਸ ਪਾਸੇ ਧਿਆਨ ਦੇਣ ਅਤੇ ਗੁਰੂ ਸਾਹਿਬ ਜੀ ਵੱਲੋਂ ਪ੍ਰਵਾਨਿਤ ਪਦਵੀ ਨੂੰ ਸਤਿਕਾਰ ਦੇਣ | ਇੱਥੇ ਧਨ ਭੇਟਾ ਕਰਨ ਦੀ ਜਰੂਰਤ ਹੈ |
• ਅੱਜ ਡੇਰਿਆਂ ਗੁਰਦੁਆਰਿਆਂ ਵਿਚ ਐਨਾ ਪੈਸਾ ਚੜ੍ਹ ਰਿਹਾ ਹੈ ਕਿ ਕੋਈ ਗਿਣਤੀ-ਮਿਣਤੀ ਹੀ ਨਹੀ ਹੈ,ਪਰ ਪਿੰਡਾਂ-ਸ਼ਹਿਰਾਂ ਵਿਚ ਅਨੇਕਾਂ ਗਰੀਬ ਪਰਿਵਾਰ ਹਨ, ਜਿੰਨਾਂ ਨੂੰ ਰੋਟੀ ਨਸੀਬ ਨਹੀ ਹੁੰਦੀ, ਪੜ੍ਹੇ ਲਿਖੇ ਨੌਜਵਾਨ ਵੀਰ ਭੈਣਾਂ ਬੇਰੁਜਗਾਰ ਰੁਲ ਰਹੇ ਹਨ, ਨੌਕਰੀ ਨਾ ਮਿਲਣ ਕਾਰਨ ਅੱਗਾਂ ਲਾਕੇ ਸੜ ਮਰ ਰਹੇ ਹਨ,ਅੰਨ ਦਾਤਾ ਕਿਹਾ ਜਾਣ ਵਾਲਾ ਕਿਸਾਨ ਮਹਿੰਗਾਈ ਤੇ ਕਰਜੇ ਦੀ ਮਾਰ ਹੇਠ ਆਇਆ ਖੁਦਕੁਸ਼ੀਆਂ ਕਰਨ ਤੇ ਮਜਬੂਰ ਹੈ, ਦਵਾਈ ਐਨੀ ਮਹਿੰਗੀ ਹੈ,ਗਰੀਬ ਬੰਦਾ ਇਲਾਜ ਨਹੀ ਕਰਵਾ ਸਕਦਾ,ਇਲਾਜ ਦੇ ਦੁੱਖੋਂ ਅਨੇਕਾਂ ਬੀਮਾਰ ਮਰ ਰਹੇ ਹਨ, ਗਰੀਬ ਆਦਮੀ ਆਪਣੇ ਬਚਿਆਂ ਨੂੰ ਪੜ੍ਹਾ ਨਹੀ ਸਕਦਾ, ਗਰੀਬ ਪਰਿਵਾਰਾਂ ਨੂੰ ਆਪਣੀਆਂ ਬੱਚੀਆਂ ਦੇ ਵਿਆਹ ਕਰਨੇ ਔਖੇ ਹੋਏ ਹਨ, ਅਨੇਕਾਂ ਗਰੀਬ ਪਰਿਵਾਰ ਐਸੇ ਹਨ, ਜਿੰਨਾ ਕੋਲ ਆਪਣੇ ਘਰ ਨਹੀ ਹਨ,ਕਈਆਂ ਦੇ ਕੱਚੇ ਘਰ ਹਨ,ਮੀਂਹ ਪੈਣ ਤੇ ਚੋਂਦੇ ਹਨ, ਪਾਣੀ ਇਤਨਾ ਦੂਸ਼ਿਤ ਹੋ ਚੁਕਾ ਹੈ, ਪਾਣੀ ਪੀ ਕੇ ਲੋਕ ਬਿਮਾਰੀ ਨਾਲ ਮਰ ਰਹੇ ਹਨ, ਪੈਸੇ ਦੀ ਗਰੀਬੀ ਕਾਰਨ ਹੋਰ ਅਨੇਕਾਂ ਔਕੜਾਂ ਦਾ ਸਾਹਮਣਾ ਗਰੀਬ ਬੰਦੇ ਨੂੰ ਕਰਨਾ ਪੈ ਰਿਹਾ ਹੈ, ਗੁਰੂ ਸਾਹਿਬ ਉਗਰਾਹੀ ਕਰਕੇ ਏਹੋ ਜਿਹੇ ਲੋਕਾਂ ਦੀ ਸਹਾਇਤਾ ਕਰਦੇ ਸਨ,ਗੁਰਦੁਆਰੇ ਨਹੀ ਸਨ ਬਣਾਉਂਦੇ ,ਨਾਮ-ਬਾਣੀ ਦਾ ਅਭਿਆਸ ਕਰਨ ਤੇ ਦੀਵਾਨ ਸਜਾਉਣ ਵਾਸਤੇ ,ਲੋੜ ਅਨੁਸਾਰ ਸਾਦਾ ਜਿਹੀ ਧਰਮਸ਼ਾਲਾ ਬਣਾਉਂਦੇ ਸਨ,ਬਾਕੀ ਉਗਰਾਹੀ ਨਾਲ ਦੁਖੀਆਂ ਲੋੜਵੰਦਾਂ ਦੀ ਮਦਦ ਕਰਦੇ ਹੁੰਦੇ ਸਨ, ਦੂਜੇ ਪਾਸੇ ਅੱਜ ਕਾਰ ਸੇਵਾ ਵਾਲੇ ਬਾਬੇ ਬੇਲੋੜੇ ਗੁਰਦੁਆਰੇ ਉਸਾਰੀ ਜਾ ਰਹੇ ਹਨ,ਮਹਿੰਗੀਆਂ ਗੱਡੀਆਂ ਖਰੀਦ ਰਹੇ ਹਨ, ਡੇਰਿਆਂ ਗੁਰਦੁਆਰਿਆਂ ਵਾਲੇ ਸੰਗਤਾਂ ਨੂੰ ਗੁਮਰਾਹ ਕਰਕੇ ਵੱਧ-ਤੋਂ ਵੱਧ ਮਾਇਆ ਇੱਕਠੀ ਕਰਕੇ ਗੁਰਦੁਆਰਿਆਂ ਉੱਪਰ ਲਾਈ ਜਾਂਦੇ ਹਨ, ਕੁਝ ਬੈੰਕ –ਬੈਲੈਂਸ ਬਣਾ ਰਹੇ ਹਨ, ਸਿੱਖੀ ਪ੍ਰਚਾਰ ਵਾਸਤੇ ਪ੍ਰਚਾਰਕ,ਕਥਾਵਾਚਕ, ਢਾਢੀ, ਕਵੀਸ਼ਰ,ਗ੍ਰੰਥੀ ਸਾਹਿਬਾਨ ਦਾ ਬਣਦਾ ਹੱਕ ਵੀ ਨਹੀ ਦਿੱਤਾ ਜਾ ਰਿਹਾ ,ਘਰ ਆਏ ਖੁਸਰੇ ਦੇ ਸਰਾਪ ਤੋਂ ਡਰਦੇ ਲੋਕ ਉਸਨੂੰ ਮੂੰਹ ਮੰਗੀ ਮਾਇਆ ਦੇ ਦਿੰਦੇ ਹਨ, ਸਤਿਕਾਰ ਯੋਗ ਪਦਵੀ ਤੇ ਸੇਵਾ ਕਰ ਰਹੇ ਪ੍ਰਚਾਰਕ ਗ੍ਰੰਥੀ ਜੀ ਨੂੰ ਭੇਟਾ ਦੇਣ ਵਾਸਤੇ ਤਿਆਰ ਨਹੀ ਹਨ, ਗੁਰੂ ਸਾਹਿਬ ਜੀ ਨੇ (ਦਸ ਪਾਤਸ਼ਾਹੀਆਂ ਦੇ ਸਮੇਂ) ਹਮੇਸ਼ਾਂ ਗਰੀਬਾਂ ਲੋੜਵੰਦਾਂ ਦੀ ਸਾਰ ਲਈ ਹੈ, ਜਿਵੇਂ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਦੀ ਪਾਣੀ ਦੀ ਲੋੜ ਪੂਰੀ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਖੂਹਾਂ ਤੇ ਬਾਉਲੀਆਂ ਦਾ ਨਿਰਮਾਣ ਕੀਤਾ,ਛੇਹਰਟਾ ਸਾਹਿਬ ਗੁਰਦੁਆਰਾ ਇਸ ਗੱਲ ਦਾ ਪ੍ਰਤੀਕ ਹੈ,ਜਿੱਥੇ ਗੁਰੂ ਜੀ ਨੇ ਛੇ- ਹਰਟਾਂ ਵਾਲਾ ਖੂਹ ਲਗਵਾਇਆ ਸੀ,ਕਿ ਪਾਣੀ ਦੀ ਲੋੜ ਪੂਰੀ ਕੀਤੀ ਜਾ ਸਕੇ,ਗੁਰੂ ਸਾਹਿਬ੍ ਜੀ ਨੇ ਕਿਰਤ ਕਾਰ ਦੀ ਜਾਚ ਸਿਖਾਉਣ ਵਾਸਤੇ ਸਿੱਖਾਂ ਨੂੰ ਚੰਗੇ ਕਾਰੋਬਾਰੀ ਬਣਾਉਣ ਵਾਸਤੇ, ਵੱਖ-ਵੱਖ ਸ਼ਹਿਰ-ਨੱਗਰ ਵਸਾਏ, ਗੁਰਦੁਆਰੇ ਨਹੀ ਬਨਾਏ ਲੋੜ ਨੂੰ ਮੁਖ ਰੱਖ ਕੇ ਨਾਮ ਬਾਣੀ ਦਾ ਅਭਿਆਸ ਕਰਨ ਵਾਸਤੇ ਧਰਮਸ਼ਾਲਾਂ ਬਣਾਈਆਂ ਸਨ, ਗੁਰਦੁਆਰੇ ਵਿਚ ਸਾਰੇ ਸਿੱਖ ਹੱਥੀਂ ਸੇਵਾ ਕਰਦੇ ਸਨ,ਸਾਰੇ ਹੀ ਬਰਾਬਰ ਸੇਵਾਦਾਰ ਹੁੰਦੇ ਸਨ,ਗੁਰਦੁਆਰੇ ਵਿਚ ਕੋਈ ਆਹੁਦਾ ਜਾਂ ਰੁੱਤਬਾ ਨਹੀ ਸੀ ਹੁੰਦਾ, ਨਾ ਕੋਈ ਪ੍ਰਧਾਨ,ਨਾ ਕੋਈ ਸੱਕਤਰ,ਨਾ ਕੋਈ ਖਜਾਨਚੀ,ਨਾ ਕੋਈ ਮੈਂਬਰ ਨਾ ਕੋਈ ਕਮੇਟੀ ਹੁੰਦੀ ਸੀ, ਇਹਨਾਂ ਸਾਰਿਆਂ ਦੀ ਲੋੜ ਨਹੀ ਸੀ,ਕਿਓਂਕਿ ਗੋਲਕ ਨਹੀ ਸੀ,”ਗਰੀਬ ਦਾ ਮੂੰਹ ਗੁਰੂ ਕਿ ਗੋਲਕ “ਸੀ, ਜਦੋਂ ਨਕਲੀ ਗੋਲਕ ਗੁਰੂ ਘਰ ਵਿਚ ਆ ਗਈ ਤਾਂ ਗੋਲਕ ਸਾਂਭਣ ਵਾਸਤੇ ਕਮੇਟੀਆਂ-ਅਹੁਦੇਦਾਰ ਹੋਂਦ ਵਿਚ ਆ ਗਏ ਹਨ, ਸਤਿਗੁਰੂ ਜੀ ਸਾਦਾ ਜਿਹੀ ਧਰਮਸ਼ਾਲਾ ਬਣਾਉਦੇ ਸਨ, ਸਾਦਾ ਜਿਹਾ ਲੰਗਰ ਹੁੰਦਾ ਸੀ,ਲੰਗਰ ਵਾਸਤੇ ਲੋੜ ਅਨੁਸਾਰ ਸੰਗਤਾਂ ਰਸਦ ਭੇਟਾ ਕਰਦੀਆਂ ਸੀ, ਬਾਣੀ ਸਮਝ ਕੇ ਉਸ ਅਨੁਸਾਰ ਚਲਣਾ ਮੁੱਖ ਮਰਯਾਦਾ ਹੁੰਦੀ ਸੀ, ਹੁਣ ਸਿਰਫ ਸ਼ਾਨਦਾਰ ਗੁਰਦੁਆਰੇ ਉਸਾਰਨੇ ਤੇ ਵਧੀਆ ਤਰ੍ਹਾਂ-ਤਰ੍ਹਾਂ ਦੇ ਲੰਗਰ ਵਿਚ ਪਕਵਾਨ ਬਣਾ ਕੇ ਛਕਣੇ ਸਿੱਖਾਂ ਦਾ ਮੁੱਖ ਕੰਮ ਰਹਿ ਗਿਆ ਹੈ, ਬਾਣੀ ਨੂੰ ਸਮਝ ਕੇ ਕਮਾਉਣ ਦੀ ਗੱਲ ਅਲੋਪ ਹੁੰਦੀ ਜਾਂਦੀ ਹੈ, ਆਪਣੀ ਜ਼ਬਾਨ ਦੇ ਸ੍ਵਾਦ ਪੂਰੇ ਕਰਨ ਵਾਸਤੇ ਕਿਹਾ ਜਾਂਦਾ ਹੈ ਕਿ “ਗੁਰੂ ਦਾ ਲੰਗਰ ਸਾਡੇ ਘਰ ਨਾਲੋਂ ਵੀ ਵਧੀਆ ਚਾਹੀਦਾ ਹੈ” ਪਰ ਇਹ ਸਹੀ ਨਹੀ ਹੈ,ਲੰਗਰ ਸਵਾਦ ਹੋਵੇ ਠੀਕ ਹੈ,ਪਰ ਸਾਦਾ ਹੋਵੇ, ਜਿੰਨਾਂ ਸਮਾਂ ਸਾਡੇ ਪਾਸ ਹੁੰਦਾ ਹੈ,ਓਹ ਵੰਨ-ਸੁਵੰਨੇ ਪਕਵਾਨ ਤਿਆਰ ਕਰਦਿਆਂ ਖਤਮ ਹੋ ਜਾਂਦਾ ਹੈ, ਸੰਗਤ ਵਿਚ ਬੈਠ ਕੇ ਬਾਣੀ ਵਿਚਾਰਨ ਦਾ ਸਮਾਂ ਸਾਡੇ ਕੋਲ ਨਹੀ ਬਚਦਾ, ਸਾਦਾ ਲੰਗਰ ਥੋੜੇ ਸਮੇਂ ਵਿਚ ਤਿਆਰ ਕਰਕੇ ਬਾਕੀ ਸਮਾਂ ਸ਼ਬਦ ਵਿਚਾਰ ਕਰਨੀ ਚਾਹੀਦੀ ਹੈ,ਪ੍ਰਸ਼ਾਦੇ ਪਾਣੀ ਦੇ ਲੰਗਰ ਤੇ ਲੋੜ ਤੋਂ ਵੱਧ ਜੋਰ ਦਿੱਤਾ ਜਾ ਰਿਹਾ ਹੈ,ਅਤੇ ਗੁਰ - ਸ਼ਬਦ ਦੇ ਲੰਗਰ ਤੋਂ ਤੋੜਿਆ ਜਾ ਰਿਹਾ ਹੈ, ਆਤਮਾ ਦੀ ਖੁਰਾਕ ਸ਼ਬਦ ਹੈ, ਓਹ ਮਿਲ ਨਹੀ ਰਹੀ, ਆਤਮਾ ਭੁਖੀ-ਪਿਆਸੀ ਹੈ, ਇਸ ਕਰਕੇ ਅੰਦਰ ਦੀ ਸ਼ਾਂਤੀ-ਸਕੂਨ ਨਹੀ ਮਿਲ ਰਿਹਾ| ਪ੍ਰਸ਼ਾਦੇ ਦਾ ਲੰਗਰ ਕੇਵਲ ਸਰੀਰ ਦੀ ਭੁਖ ਮਿਟਾਉਂਦਾ ਹੈ, ਮਨ ਦਾ ਸੱਚਾ ਸੁਖ ਗੁਰ ਸ਼ਬਦ ਨਾਲ ਜੁੜਿਆਂ ਮਿਲਦਾ ਹੈ,ਲੰਗਰ ਇਸ ਲਈ ਹੈ ਕਿ ਸਾਦਾ ਲੰਗਰ ਛਕ ਕੇ ਇਕਾਗਰਤਾ ਨਾਲ ਨਾਮ- ਬਾਣੀ ਦਾ ਅਭਿਆਸ ਕੀਤਾ ਜਾਵੇ, ਗੁਰਦੁਆਰੇ ਆਈ ਸੰਗਤ ਨੂੰ ਭੁਖ ਅਤੇ ਘਰ ਜਾਕੇ ਰੋਟੀ ਬਣਾਉਣ ਦੀ ਚਿੰਤਾ ਨਾ ਲੱਗੀ ਰਹੇ, ਇਸ ਕਰਕੇ ਸਾਦਾ ਲੰਗਰ ਤਿਆਰ ਕਰਨ ਦੀ ਮਰਯਾਦਾ ਹੈ, ਬਹੁਤੀਆਂ ਖੱਟੀਆਂ ਤਲੀਆਂ ਚੀਜ਼ਾਂ ਸਿਹਤ ਖਰਾਬ ਕਰਦੀਆਂ ਹਨ ਅਤੇ ਸੰਗਤ ਵਿਚ ਬੈਠ ਕੇ ਜਸ ਕਰਨਾ ਵੀ ਔਖਾ ਹੋ ਜਾਂਦਾ ਹੈ, ਇਸ ਲਈ ਸਾਦਾ ਲੰਗਰ ਤਿਆਰ ਕਰਕੇ ਹੀ ਛਕਣਾ ਲਾਹੇਵੰਦ ਹੈ, ਸਾਦਾ ਲੰਗਰ ਤੇ ਘੱਟ ਖਰਚਾ ਕਰਕੇ, ਬਾਕੀ ਬਚਿਆ ਪੈਸਾ ਉਸਾਰੂ ਕਾਰਜਾਂ ਤੇ ਵਰਤਿਆ ਜਾਵੇ, ਜਿਵੇਂ ਗੁਰੂ ਸਾਹਿਬ ਉਪਰ ਲਿਖੇ ਅਨੁਸਾਰ ਗਰੀਬਾਂ-ਲੋੜਵੰਦਾਂ ਦੀ ਲੋੜ ਪੂਰੀ ਕਰਦੇ ਸਨ, ਕੌਮ ਨੂੰ ਤਰੱਕੀ ਦੇ ਰਾਹ ਤੇ ਤੋਰਦੇ ਸਨ, ਬਹੁਤੇ ਰਾਗੀ,ਗ੍ਰੰਥੀ,ਪ੍ਰਚਾਰਕ,ਕਥਾਵਾਚਕ,ਢਾਢੀ ,ਕਵੀਸ਼ਰ ਵੀ ਲੋੜਵੰਦ ਪਰਿਵਾਰਾਂ ਵਿਚੋਂ ਹਨ ਜੋ ਸੰਗਤਾਂ ਦੇ ਸਹਿਯੋਗ ਤੇ ਨਿਰਭਰ ਹਨ, ਇਸ ਲਈ ਸੰਗਤਾਂ ਦਾ ਫਰਜ਼ ਬਣਦਾ ਹੈ ਕਿ ਗੁਰੂ ਸਾਹਿਬ ਜੀ ਵਾਂਗ ਇਹਨਾਂ ਪਦਵੀਆਂ ਦੀ ਮਾਇਆ ਨਾਲ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ, ਇਹ ਸਾਡੀ ਕੌਮ ਦਾ ਅਨਿਖੜਵਾਂ ਅੰਗ ਹਨ, ਅਖੰਡਪਾਠ ,ਸਹਿਜ ਪਾਠ,ਕੀਰਤਨ,ਕਥਾ ,ਤੇ ਇਤਹਾਸ ਤੋਂ ਜਾਣੂੰ ਹੋਣ ਵਾਸਤੇ ਸਾਨੂੰ ਇਹਨਾਂ ਦੀ ਸਦੀਵੀ ਲੋੜ ਹੈ,ਇਹਨਾਂ ਦਾ ਮਾਇਆ ਨਾਲ ਆਦਰ ਸਤਿਕਾਰ ਕਰਨਾਂ ਜਰੂਰੀ ਹੈ,ਬਹੁਤੇ ਪ੍ਰਬੰਧਕ ਤੇ ਸੰਤ-ਬਾਬੇ ਜਿਹੜੇ ਡੇਰਿਆਂ ਗੁਰਦੁਆਰਿਆਂ ਦੇ ਸੇਵਾਦਾਰ ਹਨ ਓਹ ਗ੍ਰੰਥੀ,ਪ੍ਰਚਾਰਕ ਆਦਿ ਦਾ ਬਣਦਾ ਹੱਕ, ਮਾਣ-ਸਨਮਾਨ ਨਹੀ ਕਰਦੇ, ਇਹ ਅਫਸੋਸਨਾਕ ਗੱਲ ਹੈ, “ਗਰੀਬ ਦਾ ਮੂੰਹ ਗੁਰੂ ਕਿ ਗੋਲਕ “ ਦੀ ਵਿਆਖਿਆ ਗੁਰਬਾਣੀ ਅਤੇ ਇਤਹਾਸ ਵਿਚ ਵੀ ਵੇਖੀ ਜਾ ਸਕਦੀ ਹੈ |

- ਗੁਰਦੁਆਰਾ ਪ੍ਰਬੰਧ ਬਾਰੇ ਵਿਚਾਰਨ ਯੋਗ -
• ਗੁਰਦੁਆਰਾ ਪ੍ਰਬੰਧ ਬਾਰੇ ਵਿਚਾਰਨ ਯੋਗ ਗੱਲਾਂ ਗੁਰਦੁਆਰੇ ਦੇ ਪ੍ਰਬੰਧ ਨੂੰ ਵਿਗਾੜਨ ਦਾ ਕਾਰਨ ਗੋਲਕ ਹੈ, ਜੋ ਨਹੀ ਹੋਣੀ ਚਾਹੀਦੀ |ਗੁਰੂ ਸਾਹਿਬ ਜੀ ਵੇਲੇ ਗੁਰਦੁਆਰੇ ਗੋਲਕ ਨਹੀ ਸੀ ਹੁੰਦੀ ,ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪੈਸੇ ਦਾ ਮੱਥਾ ਨਹੀ ਸੀ ਟਿਕਦਾ | ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਾਸਤੇ ਆਪਣਾ ਮਨ ਭੇਟਾ ਕਰਨਾ ਹੈ ,ਗੁਰੂ ਸਾਹਿਬ ਜੀ ਦਾ ਹੁਕਮ ਹੈ – (ਮਨ ਬੇਚੈ ਸਤਿਗੁਰ ਕੈ ਪਾਸਿ || ਤਿਸੁ ਸੇਵਕ ਕੇ ਕਾਰਜ ਰਾਸਿ ||

• ਬਾਬਾ ਨੰਦ ਸਿੰਘ ਜੀ ਵੀ ਗੋਲਕ ਦੇ ਹੱਕ ਵਿਚ ਨਹੀ ਹਨ, ਬਾਬਾ ਜੀ ਸੰਗਤਾਂ ਨੂੰ ਪੈਸੇ ਮੱਥਾ ਨਹੀ ਸਨ ਟੇਕਣ ਦਿੰਦੇ | ਬਾਬਾ ਜੀ ਦੇ ਕਹੇ ਮੁਤਾਬਿਕ ਅੱਜ ਵੀ ਨਾਨਕਸਰ ਪੈਸੇ ਦਾ ਮੱਥਾ ਨਹੀ ਟੇਕਿਆ ਜਾਂਦਾ ਪਰ ਪ੍ਰਬੰਧ ਵੀ ਬਹੁਤ ਵਧੀਆ ਚੱਲਦਾ ਹੈ, ਕਿਸੇ ਗੱਲ ਦੀ ਕੋਈ ਕਮੀ ਨਹੀ ਹੈ |
• ਸੰਸਾਰ ਦੇ ਹੋਰ ਧਰਮ ਜਿਵੇਂ ਇਸਾਈ,ਇਸਲਾਮ,ਬੁਧ, ਜੈਨ, ਅਤੇ ਰਾਧਾ ਸੁਆਮੀ ਮੱਤ ਦੇ ਪਿੰਡਾਂ –ਸ਼ਹਿਰਾਂ ਵਿਚ ਬਣੇ ਡੇਰਿਆਂ ਵਿਚ ਗੋਲਕ ਨਹੀ ਹੈ, ਤਾਂ ਵੀ ਇਹ ਸਾਰੇ ਮੱਤ ਸਾਡੇ ਨਾਲੋਂ ਪੈਰੋਕਾਰਾਂ ਗਿਣਤੀ ਵਿਚ ਅਤੇ ਪ੍ਰਚਾਰ ਵਿਚ ਅੱਗੇ ਹਨ, ਕਾਰਨ ਇਹ ਹੈ ਕਿ ਉਹਨਾਂ ਮੱਤਾਂ ਵਿਚ ਗੋਲਕ ਦਾ ਬੇਲੋੜਾ ਝਗੜਾ ਨਹੀ ਹੈ, ਸਿੱਖ ਧਰਮ ਵਿਚ ਬੇਲੋੜੀ ਗੋਲਕ ਆ ਗਈ ਹੈ ਜਿਸ ਕਾਰਨ ਲੜਾਈ ਝਗੜੇ, ਧੜੇਬੰਦੀਆਂ ਪੈਦਾ ਹੋ ਰਹੀਆਂ ਹਨ, ਜੇ ਬਾਕੀ ਧਰਮਾਂ, ਰਾਧਾ ਸੁਆਮੀਆਂ ਦਾ, ਨਾਨਕਸਰੀਆਂ ਦਾ ਗੋਲਕ ਤੋਂ ਬਿਨਾਂ ਪ੍ਰਬੰਧ ਚੱਲ ਸਕਦਾ ਹੈ ਤਾਂ ਗੁਰਦੁਆਰੇ ਦਾ ਪ੍ਰਬੰਧ ਵੀ ਗੋਲਕ ਤੋਂ ਬਿਨਾਂ ਚੱਲ ਸਕਦਾ ਹੈ | ਗੋਲਕ ਸਿੱਖੀ ਪ੍ਰਚਾਰ ਵਿਚ ਵੱਡੀ ਰੁਕਾਵਟ ਹੈ |
• ਗੋਲਕ ਦਾ ਕਰਕੇ ਹੀ ਕਮੇਟੀਆਂ ਹੋਂਦ ਵਿਚ ਆਈਆਂ ਹਨ, ਅਤੇ ਕਮੇਟੀਆਂ ਕਰਕੇ ਗੁਰਦੁਆਰਿਆਂ ਦੇ ਝਗੜੇ ਅਦਾਲਤਾਂ ਵਿਚ ਨਿਬੜ ਰਹੇ ਹਨ, ਜਿਸ ਗੁਰਦੁਆਰੇ ਵਿਚ ਸਿੱਖਾਂ ਦੇ ਝਗੜੇ ਮੁੱਕਣੇ ਚਾਹੀਦੇ ਸਨ, ਉਸ ਪਵਿਤਰ ਅਸਥਾਨ ਦੇ, ਗੋਲਕ ਕਾਰਨ ਤੇ ਕਮੇਟੀ ਦੀ ਚੌਧਰ ਬਾਜੀ ਕਾਰਨ, ਹੋਏ ਝਗੜੇ ਸਰਕਾਰੀ ਅਦਾਲਤਾਂ ਵਿਚ ਚੱਲ ਰਹੇ ਹਨ, ਦੇਸ਼ ਵਿਦੇਸ਼ ਦੇ ਲੋਕ ਅਤੇ ਜੱਜ ਗੁਰਦੁਆਰਿਆਂ ਦੇ ਝਗੜਿਆਂ ਤੋਂ ਹੈਰਾਨ ਹਨ ਕਿ ਸਿੱਖ, ਧਾਰਮਿਕ ਅਸਥਾਨਾਂ ਤੇ ਲੜਾਈ ਕਰਨ ਜਾਂਦੇ ਹਨ ਫਿਰ ਗੋਲਕ ਦੇ ਵਿਚੋਂ ਪੈਸੇ ਖਰਚ ਕੇ ਅਦਾਲਤਾਂ ਵਿਚ ਕੇਸ ਲੜਦੇ ਹਨ, “ ਇਹ ਕੈਸਾ ਧਰਮ ਹੈ “ ਇੱਥੇ ਵੀ ਲੜਾਈ ਤੇ ਲਾਉਣ ਵਾਸਤੇ ਪੈਸਾ ਗੋਲਕ ਦਿੰਦੀ ਹੈ, ਗੋਲਕ ਦਾ ਪੈਸਾ ਗੁਰੂ ਨੂੰ ਨਹੀ ਜਾਂਦਾ, ਇਨ੍ਹਾਂ ਕੰਮਾਂ ਤੇ ਲਗਦਾ ਹੈ, ਇਸ ਕਰਕੇ ਗੋਲਕ ਨਾ ਹੋਵੇ ਤਾਂ ਪੈਸੇ ਦੀ ਦੁਰਵਰਤੋਂ ਨਹੀ ਹੋ ਸਕਦੀ, ਲੜਾਈ ਵੀ ਨਹੀ ਹੋ ਸਕਦੀ ,ਫਿਰ ਗੁਰਦੁਆਰੇ ਚੌਧਰ ਦੀ ਲੜਾਈ ਵਾਸਤੇ ਕੋਈ ਘਰੋਂ ਪੈਸਾ ਨਹੀ ਲਾਏਗਾ | ਗੋਲਕ ਪੁਆੜੇ ਦੀ ਜੜ੍ਹ ਹੈ, ਇਹ ਨਹੀ ਹੋਣੀ ਚਾਹੀਦੀ |
• ਸਿੱਖ ਗੋਲਕ ਦੇ ਪੈਸੇ ਨਾਲ ਗੋਲਕ ਦੀ ਲੜਾਈ ਲੜ ਰਹੇ ਹਨ, ਇਸੇ ਕਰਕੇ ਗੁਰੂ ਸਾਹਿਬ ਵੇਲੇ ਇਸ ਗੋਲਕ ਦੀ ਕੋਈ ਹੋਂਦ ਨਹੀ ਸੀ, ਸਿੱਖ ਧਰਮ ਵਿਚ “ ਗਰੀਬ ਦਾ ਮੂੰਹ ਗੁਰੂ ਕਿ ਗੋਲਕ “ਹੈ | ਲੋਹੇ ਦੀ ਨਕਲੀ ਗੋਲਕ ਕੋਲੋਂ ਬਣਾ ਕੇ ਰੱਖੀ ਗਈ ਹੈ | ਇਹ ਗੁਰੂ ਦੀ ਗੋਲਕ ਨਹੀ ਹੈ |
• ਗੁਰਦੁਆਰੇ ਦਾ ਪ੍ਰਬੰਧ ਚਲਾਉਣ ਵਾਸਤੇ ਸੰਗਤ ਲੰਗਰ ਵਿਚ ਰਸਦ ਭੇਟ ਕਰਦੀ ਹੈ,ਕਈ ਪਰਿਵਾਰ ਇੱਕ ਦਿਨ ਪੂਰੇ ਲੰਗਰ ਦੇ ਪੈਸੇ ਦੇਣ ਵਾਸਤੇ ਤਿਆਰ ਹਨ | ਕਈ ਗੁਰਦੁਆਰਿਆਂ ਵਿਚ ਇੱਕ ਦਿਨ ਇੱਕ ਤੋਂ ਵੱਧ ਪਰਿਵਾਰਾਂ ਦੇ ਲੰਗਰ ਹੁੰਦੇ ਹਨ | ਕਹਿਣ ਤੋਂ ਭਾਵ –ਲੰਗਰ ਵਾਸਤੇ ਪਰਿਵਾਰਾਂ ਨੂੰ ਵਾਰੀ ਨਹੀ ਮਿਲਦੀ ਏਨੇ ਪਰਿਵਾਰ ਲੰਗਰ ਕਰਾਉਣ ਵਾਸਤੇ ਤਿਆਰ ਰਹਿੰਦੇ ਹਨ | ਗੋਲਕ ਦੀ ਲੋੜ ਨਹੀ |
• ਗੁਰਦੁਆਰੇ ਵਿਚ ਸਾਦਾ ਲੰਗਰ ਚਾਹੀਦਾ ਹੈ, ਬਾਕੀ ਮਾਇਆ ਉਸਾਰੂ ਕਾਰਜਾਂ ਵਾਸਤੇ ਵਰਤੀ ਜਾਵੇ | ਗੋਲਕ ਦੀ ਲੋੜ ਨਹੀ |
• ਗੁਰਦੁਆਰਾ ਕੇਵਲ ਲੰਗਰ ਲਾਉਣ –ਖਾਣ ਵਾਸਤੇ ਨਹੀ ਹੈ, ਨਾਮ –ਬਾਣੀ ਦਾ ਅਭਿਆਸ ਕਰਨ ਵਾਲੀਆਂ ਸੰਗਤਾਂ ਵਾਸਤੇ ਸਾਦਾ ਲੰਗਰ ਹੁੰਦਾ ਹੈ ਕਿ “ਪਹਿਲੇ ਪੰਗਤ ਪਾਛੈ ਸੰਗਤ” ਦਾ ਅਨੁਸਾਰ ਗੁਰਦੁਆਰੇ ਆਈਆਂ ਸੰਗਤਾਂ ਖਾਨ –ਪਕਾਉਣ ਤੋਂ ਬੇਫਿਕਰ ਹੋ ਕੇ ਨਾਮ –ਬਾਣੀ ਦਾ ਅਭਿਆਸ ਕਰ ਸਕਣ | ਗੋਲਕ ਦੀ ਇਥੇ ਕੋਈ ਭੂਮਿਕਾ ਨਹੀ |
• ਗੁਰਦੁਆਰੇ ਕਥਾ ਕੀਰਤਨ ਪ੍ਰਚਾਰ ਦੀ ਸੇਵਾ ਨਿਭਾਉਣ ਵਾਲੇ ਗੁਰਮੁਖਾਂ ਨੂੰ ਸੰਗਤਾਂ ਸਟੇਜ ਉੱਤੇ ਵੱਧ ਤੋਂ ਵੱਧ ਮਾਇਆ ਭੇਟਾ ਕਰਨ | ਗੋਲਕ ਵਿਚ ਪਾਉਣ ਦੀ ਲੋੜ ਨਹੀ |
• ਜਿਵੇਂ ਗੁਰੂ ਸਾਹਿਬ ਜੀ ਵੇਲੇ ਬਾਬਾ ਬੁਢ੍ਹਾ ਜੀ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਧਰਮਸ਼ਾਲਾ (ਗੁਰਦੁਆਰਾ) ਦੀ ਸੇਵਾ ਸੰਭਾਲ ਕਰਦੇ ਸਨ, ਇਸੇ ਤਰ੍ਹਾਂ ਹੁਣ ਵੀ ਉੱਚੇ –ਸੁੱਚੇ ਜੀਵਨ ਵਾਲੇ ਸੁਲਝੇ ਹੋਏ ਗ੍ਰੰਥੀ ਜੀ ਨਿਯੁਕਤ ਕਰਕੇ, ਉਸਦੀ ਜਥੇਦਾਰੀ ਹੇਠ ਸੇਵਾਦਾਰ ਥਾਪ ਕੇ ਉਸ ਗ੍ਰੰਥੀ ਜੀ ਦੀ ਨਿਗਰਾਨੀ ਅਤੇ ਦੇਖ –ਰੇਖ ਵਿਚ ਗੁਰਦੁਆਰੇ ਦਾ ਪ੍ਰਬੰਧ ਚਲਾਉਣਾ ਚਾਹੀਦਾ ਹੈ, ਗ੍ਰੰਥੀ ਜੀ ਤੋਂ ਪੁੱਛ ਕੇ ਜਿਸ ਚੀਜ਼ ਦੀ ਲੋੜ ਹੈ ਉਹ ਗੁਰਦੁਆਰੇ ਭਰਤਾ ਕੀਤੀ ਜਾਵੇ, ਕਿਸੇ ਨੂੰ ਪ੍ਰਧਾਨ,ਸੱਕਤਰ,ਖਜਾਨਚੀ ਕਮੇਟੀ ਮੈਂਬਰ ਦਾ ਛੱਜ ਨਾ ਬੰਨਿਆਂ ਜਾਵੇ, ਵੱਖ –ਵੱਖ ਜਿੰਮੇਵਾਰੀਆਂ ਦੇਕੇ ਸਭ ਨੂੰ ਸੇਵਾਦਾਰ ਕਿਹਾ, ਸਮਝਿਆ ਜਾਵੇ, ਸਾਰੇ ਸੇਵਾਦਾਰ ਬਣ ਕੇ ਹੀ ਗੁਰਦੁਆਰੇ ਸੇਵਾ ਕਰਨ, ਜਦੋਂ ਗੁਰਦੁਆਰੇ ਗੋਲਕ ਨਹੀ ਹੋਵੇਗੀ, ਕਮੇਟੀ ਦੀ ਵੋਟਾਂ ਰਾਹੀਂ ਚੋਣ ਅਹੁਦਾ ਖਤਮ ਕਰ ਦਿੱਤਾ ਜਾਵੇਗਾ ਗੁਰਦੁਆਰੇ ਕੋਈ ਲੜਾਈ ਨਹੀ ਹੋਵੇਗੀ | ਜੇ ਗ੍ਰੰਥੀ ਜੀ ਕੋਈ ਗਲਤੀ ਕਰੇ ਉਸਨੂੰ ਗੁਰੂ ਰੂਪ ਸੰਗਤਾਂ ਸੇਵਾ ਮੁਕਤ ਕਰਕੇ, ਨਵੇਂ ਗ੍ਰੰਥੀ ਜੀ ਥਾਪੇ ਜਾਣ | ਇਸ ਪ੍ਰਕਾਰ ਅਸੀਂ ਗੁਰਦੁਆਰਾ ਪ੍ਰਬੰਧ ਵਿਚ ਸੁਧਾਰ ਕਰ ਸਕਦੇ ਹਾਂ |ਗੁਰਦੁਆਰਾ ਪ੍ਰਬੰਧ ਵਿਚ ਆਏ ਵਿਗਾੜ ਦੂਰ ਕਰਨ ਵਾਸਤੇ ਅਤੇ ਵੋਟਾਂ ਨਾਲ ਚੁਣਕੇ ਆਏ, ਚੌਧਰ ਦੇ ਭੁੱਖੇ ਹੰਕਾਰੀ ਤਾਨਾਸ਼ਾਹ ਮਸੰਦ ਪ੍ਰਬੰਧਕਾਂ ਤੋਂ ਗੁਰਦੁਆਰੇ ਅਜ਼ਾਦ ਕਰਾਉਣ ਦਾ ਇੱਕੋ ਇੱਕ ਤਰੀਕਾ ਜੋ ਹਾਲ ਦੀ ਘੜੀ ਵਰਤਿਆ ਜਾ ਸਕਦਾ ਹੈ, ਓਹ ਹੈ ‘ ਗੋਲਕ ਦਾ ਖਾਤਮਾ ‘ ਜਿਹੜੀ ਮਸੰਦਾਂ ਦੀ ਜਿੰਦਜਾਨ ਹੈ | ਪ੍ਰਬੰਧ ਚਲਾਉਣ ਨਾਲੋਂ ਜਿਆਦਾ ਜਰੂਰੀ ਸਿੱਖੀ ਹੈ | ਚੰਗੇ ਪ੍ਰਬੰਧਕ ਵੀ ਹਨ ,ਪਰ ਨਾ ਦੇ ਬਰਾਬਰ ਹਨ |

ਭਾਈ ਹਰਜੀਤ ਸਿੰਘ
ਪੱਟੀ ਵਾਲੇ |

ਨੋਟ - ਦੇਸ਼ -ਵਿਦੇਸ਼ਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਅੱਖੀਂ ਦੇਖ- ਸੁਣਕੇ ਗ੍ਰੰਥੀ, ਪ੍ਰਚਾਰਕ ਸ਼੍ਰੇਣੀ ਨਾਲ ਹੁੰਦੀ ਧੱਕੇਸ਼ਾਹੀ ਵੇਖ ਕੇ ਕਈ ਸਾਲਾਂ ਸੋਚ -ਮਿਹਨਤ ਕਰਕੇ ਮੈਂ ਇਹ ਲੇਖ ਲਿਖਿਆ ਹੈ , ਰਾਧਾ ਸੁਆਮੀਆਂ ਦੀ ਤਰ੍ਹਾਂ ਨਾਨਕਸਰ ਦੀ ਕੇਵਲ ਮਿਸਾਲ ਦਿੱਤੀ ਹੈ ਮੈਂ ਨਾਨਕਸਰੀਆਂ ਨਾਲ ਸਹਿਮਤ ਨਹੀ ਹਾਂ, ਬਾਬਾ ਨੰਦ ਸਿੰਘ ਜੀ ਦੇ ਕੁਝ ਵਿਚਾਰ ਗੁਰਮਤਿ ਅਨੁਕੂਲ ਹੋਣ ਕਰਕੇ ਉਦਾਹਰਣ ਲਈ ਗਈ ਹੈ , ਬਾਬਾ ਜੀ ਦੇ ਵਿਚਾਰਾਂ ਤੋਂ ਨਾਨਕਸਰੀਏ ਉਲਟ ਚਲਦੇ ਹਨ |




.