.

ਸਿੱਖ ਮਾਰਗ ਦੇ ਪਾਠਕਾਂ ਦੇ ਧਿਆਨ ਲਈ

ਸਾਰੇ ਸਿੱਖ ਮਾਰਗ ਦੇ ਪਾਠਕਾਂ ਨੂੰ ਦਸਿਆ ਜਾਦਾ ਹੈ ਕਿ ਜਿਸ ਤਰਾਂ ਸਭ ਜਾਣਦੇ ਹਨ ਕਿ ਸਿਖ ਮਾਰਗ, ਸਿਖ ਵਿਚਾਰਧਾਰਾ ਨੂੰ ਸਮਝਣ ਦਾ ਅੱਜ ਦੇ ਇਲੈਕਟਰੌਨਿਕ ਸਮੇ ਦਾ ਸਭ ਤੋਂ ਭਰੋਸੇਯੋਗ ਵਸੀਲਾ ਬਣ ਚੁੱਕਾ ਹੈ । ਹਰ ਰੋਜ ਸੈਂਕੜੇ ਲੋਕ ਫੇਸਬੁਕ ਅਤੇ ਗੂਗਲ ਵਰਗੀਆਂ ਸੋਸਲ ਨੈੱਟਵਰਕ ਸਾਈਟਾਂ ਨਾਲ ਜੁੜ ਰਹੇ ਹਨ । ਗੁਰਮਤਿ ਸਮਝਣ ਅਤੇ ਸਮਝਾਣ ਲਈ ਇਹ ਨਵੇਂ ਫੇਸਬੁਕ ਯੂਜ਼ਰ ਸਿਖ ਮਾਰਗ ਵੈੱਬਸਾਇਟ ਤੇ ਸਰਫਿੰਗ ਕਰਕੇ ਆਪਣੇ ਵਿਸ਼ੇ ਨਾਲ ਸਬੰਧਤ ਆਰਟੀਕਲ ਚੁੱਕ ਕੇ ਵੱਖ ਵੱਖ ਥਾਵਾਂ ਤੇ ਅਕਸਰ ਹੀ ਪੇਸਟ ਕਰਦੇ ਹਨ ਜਿਸ ਨਾਲ ਗੁਰਮਤਿ ਦੀ ਵਿਚਾਰ ਅੱਗੇ ਤੋਂ ਅੱਗੇ ਚਲਦੀ ਹੈ । ਕਈ ਵਾਰ ਨਵੇਂ ਜੁੜ ਰਹੇ ਪਾਠਕ ਕਿਸੇ ਵਿਚਾਰ-ਵਟਾਂਦਰੇ ਲਈ ਪਾਏ ਗਏ ਆਰਟੀਕਲਾਂ ਨੂੰ ਕਿਸੇ ਲੇਖਕ ਦੀ ਨਿੱਜੀ ਸੋਚ ਅਨੁਸਾਰ ਲਿਖਿਆ ਸਮਝਣ ਦੀ ਵਜਾਏ, ਗੁਰਮਤਿ ਅਨੁਸਾਰੀ ਸਮਝ ਭੁਲੇਖਾ ਖਾ ਜਾਂਦੇ ਹਨ ਅਤੇ ਅਜਿਹੇ ਲੇਖਾਂ ਨੂੰ ਸਿਖ ਮਾਰਗ ਦੀ ਨੀਤੀ ਸਮਝ ਅੱਗੇ ਸ਼ੇਅਰ ਕਰਨ ਲਗਦੇ ਹਨ ।
ਜਿਸ ਤਰਾਂ ਸਭ ਜਾਣਦੇ ਹਨ ਕਿ ਸਿਖ ਮਾਰਗ ਵਿਚਾਰ ਵਟਾਂਦਰਿਆਂ ਰਾਹੀਂ ਇਸ ਨਤੀਜੇ ਤੇ ਪੁੱਜ ਚੁੱਕਾ ਹੈ ਕਿ ਨਾ ਹੀਂ ਰਾਗਮਾਲਾ ਨੂੰ ਨਾਂ ਹੀ ਵਚਿਤਰ ਨਾਟਕ ਦੀ ਕਿਸੇ ਰਚਨਾਂ ਨੂੰ ਗੁਰੂ ਕਿਰਤ ਮੰਨਿਆਂ ਜਾ ਸਕਦਾ ਹੈ । ਰਾਗਮਾਲਾ ਜਾਂ ਵਚਿਤਰ ਨਾਟਕ ਨੂੰ ਗੁਰੂ ਕਿਰਤ ਦਰਸਾਉਣ ਦਾ ਭੁਲੇਖਾ ਪਾਉਣ ਵਾਲੇ ਆਰਟੀਕਲ ਸਿੱਖ ਮਾਰਗ ਤੇ ਨਹੀਂ ਪਾਏ ਜਾਦੇ । ਇਸ ਤਰਾਂ ਕੁਝ ਹੋਰ ਵੀ ਮਸਲੇ ਹਨ ਜਿਨਾਂ ਤੇ ਅਕਸਰ ਵਿਚਾਰ ਵਟਾਂਦਰੇ ਹੁੰਦੇ ਰਹਿੰਦੇ ਹਨ । ਸਿੱਖ ਮਾਰਗ ਦੀ ਨੀਤੀ ਨੂੰ ਪਰਪੱਕ ਕਰਨ ਲਈ ਇਕ ਸਲਾਹਕਾਰ ਬੋਰਡ ਬਨਾਇਆ ਜਾ ਰਿਹਾ ਹੈ ਜੋ ਭਵਿੱਖ ਵਿੱਚ ਸਿੱਖ ਮਾਰਗ ਤੇ ਛਪ ਰਹੇ ਲੇਖਾਂ ਅਤੇ ਹੋ ਰਹੀ ਵਿਚਾਰ ਤੇ ਨਿਗਾਹ ਰੱਖਦਾ ਹੋਇਆ ਇਕ ਗੁਰਮਤਿ ਅਨੁਸਾਰੀ ਸੇਧ ਦੇਵੇਗਾ । ਸਿਖ ਮਾਰਗ ਦੀ ਨੀਤੀ ਤੇ ਪੂਰੇ ਨਾ ਉਤਰਨ ਵਾਲੇ ਆਰਟੀਕਲ ਜਾਂ ਵਿਚਾਰ ਚਰਚਾ ਦੋਰਾਨ ਲਿਖੀਆਂ ਚਿੱਠੀਆਂ ਨੂੰ ਹਟਾਉਣ ਦਾ ਅਤੇ ਵਿਚਾਰਾਂ ਲਈ ਵਿਸ਼ੇ ਤਹਿ ਕਰਨ ਦਾ ਹੱਕ ਇਸ ਬੋਰਡ ਦਾ ਹੋਵੇਗਾ । ਫਿਲਹਾਲ ਇਸ ਬੋਰਡ ਦੇ ਛੇ ਮੈਂਬਰ ਹੋਣਗੇ ।
1-ਭਾਈ ਬਲਦੇਵ ਸਿੰਘ ਟੋਰਾਂਟੋ
2-ਭਾਈ ਜਸਵੀਰ ਸਿੰਘ ਵੈਨਕੂਵਰ
3-ਡਾ: ਪੂਰਨ ਸਿੰਘ ਵੈਨਕੂਵਰ
4-ਪ੍ਰੀਤਮ ਸਿੰਘ ਵੈਨਕੂਵਰ
5-ਡਾ: ਗੁਰਮੀਤ ਸਿੰਘ ਬਰਸਾਲ
6- ਗੁਰਇੰਦਰ ਸਿੰਘ ਪਾਲ
ਨੋਟ:- ਸਿੱਖ ਮਾਰਗ ਦੀ ਪਾਲਿਸੀ ਵਿੱਚ ਹਾਲ ਦੀ ਘੜੀ ਉਪਰੋਕਤ ਗੱਲਾਂ ਤੋਂ ਬਿਨਾ ਹੋਰ ਕੋਈ ਵੀ ਤਬਦੀਲੀ ਨਹੀਂ ਹੋਵੇਗੀ। ਪਾਰਦਰਸ਼ੀ ਪਹਿਲਾਂ ਦੀ ਤਰ੍ਹਾਂ ਹੀ ਬਣੀ ਰਹੇਗੀ। ਜੋ ਕੁੱਝ ਵੀ ਹੋਵੇਗਾ ਉਹ ਪਹਿਲਾਂ ਦੀ ਤਰ੍ਹਾਂ ਹੀ ਸਾਰਿਆਂ ਦੇ ਸਾਹਮਣੇ ਜਾਣਕਾਰੀ ਦੇ ਕੇ ਹੀ ਹੋਵੇਗਾ। ਇਸ ਸਲਾਹਕਾਰ ਬੋਰਡ ਵਿੱਚ ਹੋਰ ਮੈਂਬਰ ਵੀ ਸ਼ਾਮਲ ਕੀਤੇ ਜਾ ਸਕਦੇ ਹਨ ਅਤੇ ਜੇ ਕਰ ਕੋਈ ਕਿਸੇ ਕਾਰਨ ਇਸ ਤੋਂ ਵੱਖ ਹੋਣਾ ਚਾਹਵੇ ਤਾਂ ਉਹ ਇਹਨਾ ਦੀ ਸਲਾਹ ਨਾਲ ਵੱਖ ਵੀ ਹੋ ਸਕਦਾ ਹੈ। ਇਹਨਾ ਮੈਂਬਰਾਂ ਵਿੱਚ 4 ਤਾਂ ਸਿੱਖ ਮਾਰਗ ਤੇ ਲਿਖਣ ਵਾਲੇ ਲੇਖਕ ਹਨ ਅਤੇ ਦੋ ਪਾਠਕ ਹਨ। ਜਿਹਨਾ ਨੂੰ ਕਿ ਸਿੱਖ ਮਾਰਗ ਦਾ ਸੰਪਾਦਕ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਤੋਂ ਜਾਣਦਾ ਹੈ। ਜੇ ਕਰ ਕਿਸੇ ਪਾਠਕ/ਲੇਖਕ ਨੂੰ ਇਹਨਾ ਬਾਰੇ ਕੋਈ ਸ਼ੰਕਾ ਸਵਾਲ ਹੋਵੇ ਤਾਂ ਉਹ ਹੋਰ ਜਾਣਕਾਰੀ ਸ਼ੇਰੇ-ਪੰਜਾਬ ਰੇਡੀਓ ਤੇ ਪ੍ਰੋਗਰਾਮ ਦੇਣ ਵਾਲੇ ਕੁਲਦੀਪ ਸਿੰਘ ਤੋਂ ਵੀ ਲੈ ਸਕਦਾ ਹੈ ਕਿਉਂਕਿ ਇਹ ਦੋਵੇਂ ਉਸ ਦੇ ਸ਼ਹਿਰ ਦੇ ਨਜ਼ਦੀਕ ਹੀ ਰਹਿੰਦੇ ਹਨ।
.