.

ੴਸਤਿਨਾਮ

ਕਉਣ ਮਾਸ ਕਉਣ ਸਾਗ ਕਹਾਵੈ

(ਭਾਗ ਪੰਜਵਾਂ)

ਦੀਸਤ ਮਾਸੁ ਨ ਖਾਇ ਬਿਲਾਈ॥ ਮਹਾ ਕਸਾਬਿ ਛੁਰੀ ਸਟਿ ਪਾਈ॥

ਪੰਨਾਂ ੮੯੮ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਦਾ ਰਾਮ ਕਲੀ ਵਿੱਚ ੩੯॥ ੫੦॥ ਨੰਬਰ ਵਾਲਾ ਸ਼ਬਦ ਦਰਜ ਹੈ ਜੀ। ਜਿਸ ਸ਼ਬਦ ਵਿੱਚ ਇਹ ਪੰਗਤੀ ਲਿਖੀ ਹੋਈ ਹੈ ਜੀ।

“ਦੀਸਤ ਮਾਸੁ ਨ ਖਾਇ ਬਿਲਾਈ॥ ਮਹਾ ਕਸਾਬਿ ਛੁਰੀ ਸਟਿ ਪਾਈ॥”

ਰਾਮਕਲੀ ਮਹਲਾ ੫॥ ਗਊ ਕਉ ਚਾਰੇ ਸਾਰਦੂਲੁ॥ ਕਉਡੀ ਕਾ ਲਖ ਹੂਆ ਮੂਲੁ॥ ਬਕਰੀ ਕਉ ਹਸਤੀ ਪ੍ਰਤਿਪਾਲੇ॥ ਅਪਨਾ ਪ੍ਰਭੁ ਨਦਰਿ ਨਿਹਾਲੇ॥ ੧॥ ਕ੍ਰਿਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ॥ ਬਰਨਿ ਨ ਸਾਕਉ ਬਹੁ ਗੁਨ ਤੇਰੇ॥ ੧॥ ਰਹਾਉ॥ ਦੀਸਤ ਮਾਸੁ ਨ ਖਾਇ ਬਿਲਾਈ॥ ਮਹਾ ਕਸਾਬਿ ਛੁਰੀ ਸਟਿ ਪਾਈ॥ ਕਰਣਹਾਰ ਪ੍ਰਭੁ ਹਿਰਦੈ ਵੂਠਾ॥ ਫਾਥੀ ਮਛੁਲੀ ਕਾ ਜਾਲਾ ਤੂਟਾ॥ ੨॥ ਸੂਕੇ ਕਾਸਟ ਹਰੇ ਚਲੂਲ॥ ਊਚੈ ਥਲਿ ਫੂਲੇ ਕਮਲ ਅਨੂਪ॥ ਅਗਨਿ ਨਿਵਾਰੀ ਸਤਿਗੁਰ ਦੇਵ॥ ਸੇਵਕੁ ਅਪਨੀ ਲਾਇਓ ਸੇਵ॥ ੩॥ ਅਕਿਰਤਘਣਾ ਕਾ ਕਰੇ ਉਧਾਰੁ॥ ਪ੍ਰਭੁ ਮੇਰਾ ਹੈ ਸਦਾ ਦਇਆਰੁ॥ ਸੰਤ ਜਨਾ ਕਾ ਸਦਾ ਸਹਾਈ॥ ਚਰਨ ਕਮਲ ਨਾਨਕ ਸਰਣਾਈ॥ ੪॥ ੩੯॥ ੫੦॥ ਮ: ੫ ੮੯੮

ਇਸ ਊਪਰ ਵਾਲੇ ਸ਼ਬਦ ਦੇ ਅਸਲ ਭਾਵ ਨੂੰ ਚੰਗੀ ਤਰਾਂ ਸਮਝਣ ਵਾਸਤੇ ਪਹਿਲੇ ਅਸੀਂ, ਇਸ ਸ਼ਬਦ ਤੋਂ ਪਹਿਲੇ ਵਾਲੇ ਸ਼ਬਦ ਨੰ: ੩੮॥ ੪੯॥ ਦੀ ਅੱਖਰ ਅੱਖਰ ਵਿਚਾਰ ਕਰਦੇ ਹਾਂ। ਤਾਂ ਜੋ ਗੁਰਬਾਣੀਂ ਦਾ ਭਾਵ ਥੋੜਾ ਹੋਰ ਸਪਸ਼ਟ ਹੋ ਜਾਵੇ, ਕਿ ਸਾਨੂੰ ਇਹਨਾਂ ਦੋਨਾਂ ਸ਼ਬਦਾਂ ਵਿਚੋਂ ਕੀ ਸਿੱਖਿਆ ਮਿਲਦੀ ਹੈ।

ਪਹਿਲਾ ਸ਼ਬਦ:-

ਰਾਮਕਲੀ ਮਹਲਾ ੫॥

ਇਹ ਲੋਕੇ ਸੁਖੁ ਪਾਇਆ॥ ਨਹੀ ਭੇਟਤ ਧਰਮ ਰਾਇਆ॥ ਹਰਿ ਦਰਗਹ ਸੋਭਾਵੰਤ॥ ਫੁਨਿ ਗਰਭਿ ਨਾਹੀ ਬਸੰਤ॥ ੧॥ ਜਾਨੀ ਸੰਤ ਕੀ ਮਿਤ੍ਰਾਈ॥ ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ॥ ੧॥ ਰਹਾਉ॥ ਗੁਰ ਕੈ ਚਰਣਿ ਚਿਤੁ ਲਾਗਾ॥ ਧੰਨਿ ਧੰਨਿ ਸੰਜੋਗੁ ਸਭਾਗਾ॥ ਸੰਤ ਕੀ ਧੂਰਿ ਲਾਗੀ ਮੇਰੈ ਮਾਥੇ॥ ਕਿਲਵਿਖ ਦੁਖ ਸਗਲੇ ਮੇਰੇ ਲਾਥੇ॥ ੨॥ ਸਾਧ ਕੀ ਸਚੁ ਟਹਲ ਕਮਾਨੀ॥ ਤਬ ਹੋਏ ਮਨ ਸੁਧ ਪਰਾਨੀ॥ ਜਨ ਕਾ ਸਫਲ ਦਰਸੁ ਡੀਠਾ॥ ਨਾਮੁ ਪ੍ਰਭੂ ਕਾ ਘਟਿ ਘਟਿ ਵੂਠਾ॥ ੩॥ ਮਿਟਾਨੇ ਸਭਿ ਕਲਿ ਕਲੇਸ॥ ਜਿਸ ਤੇ ਉਪਜੇ ਤਿਸੁ ਮਹਿ ਪਰਵੇਸ॥ ਪ੍ਰਗਟੇ ਆਨੂਪ ਗਵਿੰਦ॥ ਪ੍ਰਭ ਪੂਰੇ ਨਾਨਕ ਬਖਸਿੰਦ॥ ੪॥ ੩੮॥ ੪੯॥ ਮ: ੫ ੮੯੮

ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਬਾਣੀਂ ਦੁਆਰਾ ਦੱਸਦੇ ਹਨ।

ਇਹ ਲੋਕੇ ਸੁਖੁ ਪਾਇਆ॥

ਇਸ ਸੰਸਾਰ ਵਿੱਚ ਜਿਊਂਦੇ ਜੀ ਵੀ ਸੁਖ ਪਾਇਆ।

ਨਹੀ ਭੇਟਤ ਧਰਮ ਰਾਇਆ॥

ਅਤੇ ਮਰਨ ਤੋਂ ਬਾਦ, ਫਿਰ ਧਰਮ ਰਾਜ ਨਾਲ ਵੀ ਮੇਲਾ ਨਹੀਂ ਹੁੰਦਾ। (ਧਰਮਰਾਜ ਨੇੜੇ ਵੀ ਨਹੀਂ ਫਟਕ ਸਕਦਾ)

ਹਰਿ ਦਰਗਹ ਸੋਭਾਵੰਤ॥

ਹਰੀ ਦੇ ਦਰਬਾਰ ਵਿੱਚ ਬਹੁਤ ਹੀ ਸੋਭਾ (ਇਜ਼ਤ ਮਾਨ) ਹੁੰਦੀ ਹੈ,

ਫੁਨਿ ਗਰਭਿ ਨਾਹੀ ਬਸੰਤ॥ ੧॥

ਅਤੇ ਫਿਰ ਦੁਬਾਰਾ ਕਦੇ ਵੀ ਗਰਭ ਜੂਨਾਂ ਵਿੱਚ ਵਾਸਾ ਨਹੀਂ ਹੁੰਦਾ।

ਇਹ ਊਪਰ ਵਾਲਾ ਇੱਜ਼ਤ ਮਾਣ, ਜਾਂ ਸੋਭਾ ਕਿੰਨ੍ਹਾਂ ਦੀ ਹੁੰਦੀ ਹੈ? ਕੀ ਸਾਡੀ! ! ਭੁੱਲ ਜਾਈਏ ਕੇ ਸਾਡੀ ਇਸ ਤਰਾਂ ਇਜ਼ਤ ਹੋਵੇ ਗੀ।

ਇਹ ਇੱਜ਼ਤ ਕਿੰਨ੍ਹਾਂ ਦੀ ਹੁੰਦੀ ਹੈ ਅੱਗੇ ਦੱਸਦੇ ਹਨ।

ਜਾਨੀ ਸੰਤ ਕੀ ਮਿਤ੍ਰਾਈ॥ ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ॥ ੧॥ ਰਹਾਉ॥

ਗੁਰੂ ਅਰਜਨ ਦੇਵ ਜੀ ਦੱਸਦੇ ਹਨ। ਇਹ ਇੱਜਤ ਉਹਨਾਂ ਦੀ ਹੁੰਦੀ ਹੈ, ਜਿੰਨ੍ਹਾਂ ਨੇਂ ਸੰਤਾਂ ਨਾਲ ਮਿੱਤ੍ਰਤਾ ਪਾ ਲਈ ਹੈ। ਅਤੇ ਫਿਰ ਸੰਤ ਕਿਰਪਾ ਕਰਕੇ ਉਹਨਾਂ ਨੂੰ ਹਰੀ ਦਾ ਨਾਮ ਦੇਂਦੇ ਹਨ। ਅਤੇ ਨਾਮ ਵਿੱਚ ਕੀ ਤਾਕਤ ਹੁੰਦੀ ਹੈ, ਇਹ ਗੁਰਬਾਣੀਂ ਵਿੱਚ ਲਿਖਿਆ ਹੋਇਆ ਹੈ। ਇਹ ਸੱਭ ਪੂਰਬਲੇ ਸੰਜੋਗਾਂ ਦੇ ਕਾਰਨ “ਪੂਰਬਿ ਸੰਜੋਗਿ ਮਿਲਾਈ॥ ੧॥ ਰਹਾਉ॥” ਜਾਂ ਪੂਰਬਲੇ ਕਰਮਾਂ ਜਾਂ ਭਾਗਾ ਵੱਸ ਹੁੰਦਾ ਹੈ।

ਗੁਰੂ ਅਰਜਨ ਦੇਵ ਜੀ ਦੱਸਦੇ ਹਨ, ਸਾਨੂੰ ਵੀ ਸੰਤ ਦੀ ਮਿਤ੍ਰਤਾਈ ਮਿਲ ਗਈ ਹੈ। ਸਾਨੂੰ (ਸੰਤ) ਦੀ ਕਦਰ ਦਾ ਪਤਾ ਲੱਗ ਗਿਆ, ਜਾਂ ਸਾਨੂੰ ਗੁਰੂ ਦੀ ਕਦਰ ਦੀ ਸਮਝ ਲੱਗ ਗਈ। ਅਤੇ…

ਗੁਰ ਕੈ ਚਰਣਿ ਚਿਤੁ ਲਾਗਾ॥

ਫਿਰ ਸਾਡਾ ਗੁਰੂ ਦੇ ਚਰਨਾਂ ਵਿੱਚ ਚਿੱਤ (ਮਨ) (ਪ੍ਰੀਤ) ਲੱਗ ਗਿਆ।

ਧੰਨਿ ਧੰਨਿ ਸੰਜੋਗੁ ਸਭਾਗਾ॥

ਸਾਨੂੰ ਇਹ ਸੁਭਾਗਾ ਸਮਾਂ ਮਿਲਿਆ, ਅਸੀਂ ਗੁਰੂ ਨਾਲ ਸੰਜੋਗ (ਮੇਲਾ) ਪਾਇਆ। ਅਸੀਂ ਧੰਨ ਹੋ ਗਏ, ਅਸੀਂ ਭਾਗਾਂ ਵਾਲੇ ਹੋ ਗਏ।

ਸੰਤ ਕੀ ਧੂਰਿ ਲਾਗੀ ਮੇਰੈ ਮਾਥੇ॥

ਸੰਤ ਸਤਿਗੁਰੂ ਦੀ ਧੂੜੀ ਸਾਡੇ ਮੱਥੇ ਲੱਗ ਗਈ। ਜਿਸ ਕਾਰਨ ਜਾਂ ਗੁਰੂ ਦੇ ਮਿਲਾਪ ਨਾਲ. .

ਕਿਲਵਿਖ ਦੁਖ ਸਗਲੇ ਮੇਰੇ ਲਾਥੇ॥ ੨॥

ਸਾਡੇ ਸਾਰੇ ਹੀ ਦੁੱਖ, ਕਲ ਕਲੇਸ, ਪਾਪ ਲੱਥ ਗਏ/ ਦੂਰ ਹੋ ਗਏ।

ਸਾਧ ਕੀ ਸਚੁ ਟਹਲ ਕਮਾਨੀ॥

ਹੁਣ ਸਾਨੂੰ ਦੱਸਦੇ ਹਨ ਤੁਸੀਂ ਵੀ ਇਸੇ ਤਰਾਂ ਨਿਸ਼ਚਾ (ਸਚੀ ਪ੍ਰੀਤ) ਧਾਰ ਕੇ ਸਾਧ ਦੀ ਸੇਵਾਂ-ਟਹਿਲ ਕਮਾਵੋ। ਤਬ. .

ਤਬ ਹੋਏ ਮਨ ਸੁਧ ਪਰਾਨੀ॥

ਹੇ ਪਰਾਣੀਂ ਇਸ ਤਰਾਂ ਤੁਹਾਡਾ ਮਨ ਵੀ ਸੁੱਧ ਹੋਵੇ ਗਾ।

ਜਨ ਕਾ ਸਫਲ ਦਰਸੁ ਡੀਠਾ॥

ਜਿੰਨ੍ਹਾਂ ਨੇਂ ਐਸੇ ਜਨ (ਸਾਧੂ) ਦਾ ਦਰਸ਼ਨ ਡੀਠਾ (ਕੀਤਾ) ਹੈ

ਨਾਮੁ ਪ੍ਰਭੂ ਕਾ ਘਟਿ ਘਟਿ ਵੂਠਾ॥ ੩॥

ਪ੍ਰਭੂ ਦਾ ਨਾਮ ਹਰ ਇੱਕ ਦੇ ਅੰਦਰ ਵਸਿਆ ਹੋਇਆ ਹੈ, (ਪਰ ਮਿਲਦਾ ਨਹੀਂ ਹੈ।) ਪਰ (ਜਿੰਨ੍ਹਾਂ ਨੇਂ ਨਿਸ਼ਚਾ (ਸਚੀ ਪ੍ਰੀਤ) ਧਾਰ ਕੇ ਸਾਧ ਦੀ ਸੇਵਾਂ-ਟਹਿਲ ਕਮਾਈ) ਉਹਨਾਂ ਨੂੰ ਇਹ ਵਸਤ ਪ੍ਰਾਪਤ ਹੋ ਜਾਂਦੀ ਹੈ।

ਮਿਟਾਨੇ ਸਭਿ ਕਲਿ ਕਲੇਸ॥

ਜਦਿ ਨਾਮ ਦੀ ਵਸਤ ਪ੍ਰਾਪਤ ਹੋ ਗਈ, ਫਿਰ ਸਾਰੇ ਦੁੱਖ, ਕਲ-ਕਲੇਸ, ਪਾਪ ਮਿਟ ਗਏ /ਖਤਮ ਹੋ ਗਏ।

ਜਿਸ ਤੇ ਉਪਜੇ ਤਿਸੁ ਮਹਿ ਪਰਵੇਸ॥

ਇਸ ਤਰਾਂ ਅਸੀਂ, ਜਿਸ ਪ੍ਰਮਾਤਮਾਂ ਤੋਂ ਅਲੱਗ ਹੋਇ ਸੀ, ਉਸੇ ਹੀ ਪ੍ਰਮਾਤਮਾਂ ਦੇ ਵਿੱਚ ਪ੍ਰਵੇਸ਼ ਕਰ ਜਾਵਾਂ ਗੇ। ਉਸ ਪ੍ਰਮਾਤਮਾਂ ਵਿੱਚ ਲੀਨ ਹੋ ਜਾਵਾਂ ਗੇ। ਉਸੇ ਦਾ ਹੀ ਰੂਪ ਹੋ ਜਾਵਾਂ ਗੇ।

ਪ੍ਰਗਟੇ ਆਨੂਪ ਗ+ਵਿੰਦ॥

ਫਿਰ ਉਹ ਆਨੂਪ ਰੂਪ (ਬੇ-ਅੰਤ ਸੁੰਦਰ) ਰੂਪ ਵਾਲਾ ਗੋਵਿੰਦ ਪ੍ਰਗਟ ਹੋ ਗਿਆ।

ਪ੍ਰਭ ਪੂਰੇ ਨਾਨਕ ਬਖਸਿੰਦ॥ ੪॥ ੩੮॥ ੪੯॥

ਪੂਰੇ ਗੁਰੂ ਦੇ ਮਿਲਾਪ ਨਾਲ ਬਖਸ਼ਿੰਦ (ਬਖਸ਼ਣ ਹਾਰ) ਪ੍ਰਭ ਨੇਂ ਸਾਨੂੰ ਬਖਸ਼ ਲਿਆ। (ਆਪਣੇਂ ਨਾਲ ਮਿਲਾ ਲਿਆ) ਅਤੇ ਫਿਰ …. ਜਦੋਂ ਮਿਲਾਪ ਹੋ ਗਿਆ ਤਾਂ. .

ਤਾਂ ਫਿਰ ਕੀ ਹੋਇਆ, ਇਹ ਅਗਲਾ ਸਬਦ ਪੜ੍ਹ ਕੇ ਪਤਾ ਲੱਗੇ ਗਾ

(ਅੱਗੇ ਅਗਲਾ ੩੯॥ ੫੦॥ ਨੰ: ਵਾਲਾ ਸ਼ਬਦ ਸ਼ੁਰੂ ਹੁੰਦਾ ਹੈ)

ਫਿਰ ….

ਗਊ ਕਉ ਚਾਰੇ ਸਾਰਦੂਲੁ॥ ਕਉਡੀ ਕਾ ਲਖ ਹੂਆ ਮੂਲੁ॥ ਬਕਰੀ ਕਉ ਹਸਤੀ ਪ੍ਰਤਿਪਾਲੇ॥ ਅਪਨਾ ਪ੍ਰਭੁ ਨਦਰਿ ਨਿਹਾਲੇ॥ ੧॥

…ਫਿਰ ਬਕਰੀ ਨੂੰ ਸ਼ੇਰ ਚਾਰਨ ਲੱਗਾ, ਫਿਰ ਕਾਉਡੀ ਦਾ ਮੁੱਲ, ਲੱਖਾਂ ਹੋ ਗਿਆ। ਅਤੇ ਬੱਕਰੀ ਨੂੰ ਹਾਥੀ ਪਾਲਣ ਲੱਗਾ।

(ਇਹ ਸਭ ਕਦੋਂ ਹੋਇਆ) ਜਦਿ

ਅਪਨਾ ਪ੍ਰਭੁ ਨਦਰਿ ਨਿਹਾਲੇ॥ ੧॥

ਇਹ ਉਦੋਂ ਹੋਇਆ। ਜਦੋਂ ਆਪਣੇਂ ਪ੍ਰਭੂ ਨੇਂ ਕਿਰਪਾ ਧਾਰੀ। ਮੇਹਰ ਦੀ ਨਦਰ ਕੀਤੀ।

ਕ੍ਰਿਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ॥

ਹੇ ਕ੍ਰਿਪਾ ਦੇ ਸਾਗਰ, ਮੇਰੇ ਪ੍ਰਭੂ

ਬਰਨਿ ਨ ਸਾਕਉ ਬਹੁ ਗੁਨ ਤੇਰੇ॥ ੧॥ ਰਹਾਉ॥

ਮੈਂ ਤੇਰੇ ਗੁਣਾਂ ਨੂੰ ਬਿਆਨ ਨਹੀਂ ਕਰ ਸੱਕਦਾ। ਹੇ ਪ੍ਰਭੂ ਜਦ ਤੂੰ ਮੇਹਰ ਦੀ ਨਦਰ ਕੀਤੀ

ਤਾਂ. .

ਦੀਸਤ ਮਾਸੁ ਨ ਖਾਇ ਬਿਲਾਈ॥ ਮਹਾ ਕਸਾਬਿ ਛੁਰੀ ਸਟਿ ਪਾਈ॥ ਕਰਣਹਾਰ ਪ੍ਰਭੁ ਹਿਰਦੈ ਵੂਠਾ॥ ਫਾਥੀ ਮਛੁਲੀ ਕਾ ਜਾਲਾ ਤੂਟਾ॥ ੨॥

ਦੀਸਤ ਮਾਸੁ ਨ ਖਾਇ ਬਿਲਾਈ॥

ਸ਼ੇਰ ਚੀਤੇ ਅਦਿ ਬਿੱਲੀ ਦੀ ਨਸਲ ਵਿਚੋਂ ਹਨ। ਸਾਰਿਆਂ ਦਾ ਹੀ ਮਨ ਪਸੰਦ ਭੋਜਨ ਮਾਸ ਹੈ। ਗੁਰੂ ਅਰਜਨ ਦੇਵ ਜੀ ਦੱਸਦੇ ਹਨ, ਹੇ ਪ੍ਰਭੂ ਜਦਿ ਤੂੰ ਕਿਰਪਾ ਧਾਰੀ ਤਾਂ. .

. . ਤਾਂ ਮਾਸ ਜੇਕਰ ਬਿੱਲੀ ਦੇ ਸਾਹਮਣੇਂ ਵੀ ਪਿਆ ਹੋਵੇ, ਤਾਂ ਵੀ ਬਿੱਲੀ ਮਾਸ ਨਹੀਂ ਖਾਦੀ। ਬਿੱਲੀ ਨੇਂ ਮਾਸ ਖਾਣਾਂ ਛੱਡ ਦਿੱਤਾ। ਅਤੇ. .

ਮਹਾ ਕਸਾਬਿ ਛੁਰੀ ਸਟਿ ਪਾਈ॥

ਅਤੇ ਵਡੇ ਤੋਂ ਵਡੇ ਕਹਿੰਦੇ ਕਹਾਉਂਦੇ ਨਿਰਦਈ ਅਤੇ ਜੀਵਾਂ ਦੇ ਕਾਤਲ ਕਸਾਈ (ਮਹਾ ਕਸਾਬਿ) ਦੇ ਹੱਥੋਂ ਵੀ ਛੁਰੀ ਡਿੱਗ ਪੈਂਦੀ ਹੈ।

ਨੋਟ:-

ਜਦੋਂ ਪ੍ਰਮਾਤਮਾਂ ਦੀ ਮੇਹਰ ਦੀ ਨਜ਼ਰ ਹੋ ਗਈ, ਜਾਂ ਜਦੋਂ ਪ੍ਰਭੂ ਨੇਂ ਕਿਰਪਾ ਧਾਰੀ ਤਾਂ. .

ਤਾਂ ਬਿੱਲੀ ਨੇਂ, ਸਾਹਮਣੇਂ ਪਿਆ ਹੋਇਆ ਮਾਸ ਵੀ ਨਾਂ ਖਾਧਾ।

ਅਤੇ ਦੂਜੇ

ਜਦੋਂ ਪ੍ਰਮਾਤਮਾਂ ਦੀ ਮੇਹਰ ਦੀ ਨਜ਼ਰ ਹੋ ਗਈ। ਤਾਂ. .

ਮਹਾ ਕਸਾਬਿ ਵੱਡੇ ਕਸਾਈ ਦੇ ਹਥੋਂ ਵੀ ਛੁਰੀ ਡਿੱਗ ਪਈ,

ਪਰ ਮਾਸ ਖਾਣ ਦਾ ਪ੍ਰਚਾਰ ਕਰਨ ਵੇਲੇ ਸਾਡੇ ਹੱਥੋਂ ਕਲਮ ਕਿਉਂ ਨਾਂ ਡਿੱਗੀ,

ਕੀ ਅਸੀਂ ਬਿੱਲੀ ਵਰਗੇ ਵੀ ਨਹੀਂ ਹਾਂ? ਕੀ ਅਸੀਂ ਕਸਾਈਆਂ ਵਰਗੇ ਵੀ ਨਹੀਂ ਹਾਂ? ? ? ?

ਜੇ ਸੋਚੀਏ ਜਾਂ ਇਸ ਗੱਲ ਦੀ ਵਿਚਾਰ ਕਰੀਏ ਤਾਂ, ਇੱਕ ਤਰਾਂ ਨਾਲ ਮਾਸ ਖਾਣ ਦਾ ਪ੍ਰਚਾਰ ਕਰਨ ਵਾਲੇ ਵਿਦਵਾਨ ਵੀਰਾਂ ਦੇ ਹਿਸਾਬ ਨਾਲ ਤਾਂ,

ਪ੍ਰਭੂ ਦੀ ਮੇਹਰ ਦੀ ਨਜ਼ਰ ਅਤੇ ਕਰਣਹਾਰ ਦਾ ਹਿਰਦੇ ਵਿੱਚ ਵੱਸਣਾ. . ਬਹੁਤ ਹੀ ਮਾੜੀ ਗੱਲ ਹੈ, (ਸ਼ਾਇਦ ਇਸੇ ਕਰਕੇ ਹੀ ਅਜੇਹੀਆਂ ਗੱਲਾਂ ਕਰਨ ਵਾਲਾ ਉਹਨਾਂ ਨੂੰ ਬ੍ਰਾਹਮਣ ਦਿੱਸਦਾ ਹੈ।)

ਪ੍ਰਭੂ ਦੀ ਮੇਹਰ ਦੀ ਨਜ਼ਰ ਅਤੇ ਕਰਣਹਾਰ ਦੇ ਹਿਰਦੇ ਵਿੱਚ ਵੱਸਣ ਨਾਲ ਬਿੱਲੀ ਨੇਂ ਵੀ ਮਾਸ ਖਾਣਾਂ ਛੱਡ ਦਿੱਤਾ, ਅਤੇ ਕਸਾਈ ਨੇਂ ਵੀ ਆਪਣੇਂ ਹੱਥੋਂ ਛੁਰੀ ਸੁੱਟ ਦਿੱਤੀ,

ਸਵਾਲ:-

ਇਹ ਕਿ. . ਬਿੱਲੀ ਵੀ ਮਾਸ ਖਾਣਾਂ ਛੱਡ ਗਈ, ਕਸਾਈ ਦੇ ਹਥੋਂ ਵੀ ਛੁਰੀ ਡਿੱਗ ਪਈ। ਭਾਵ ਉਸ ਨੇਂ ਵੀ ਜਾਨਵਰ ਜਿਬਹਾ (ਹਲਾਕ) ਕਰਨੇਂ ਛੱਡ ਦਿੱਤੇ।

ਪਰ

ਅਸੀਂ ਜਿਹੜੇ ਕਿ ਆਪਣੇਂ ਆਪ ਨੂੰ ਵਡੇ ਗੁਰਮੁਖ ਕਹਿੰਦੇ ਹਾਂ, ਗੁਰੂ ਨਾਨਕ ਦੇ ਸਿੱਖ ਜਾਂ ਗੁਰਸਿੱਖ ਕਹਿੰਦੇ ਹਾਂ।

ਸਾਡੇ ਤੇ ਪ੍ਰਭੂ, ਜਾਂ ਕਰਣਹਾਰ ਦੀ ਮੇਹਰ ਦੀ ਨਜ਼ਰ ਕਿਉਂ ਨਾਂ ਹੋਈ।

ਅਸੀਂ ਮਾਸ ਖਾਣਾਂ ਕਿਉਂ ਨਾਂ ਛੱਡਿਆ? ?

ਜੇ ਅਸੀਂ, ਮਾਸ ਖਾਣ ਵਾਸਤੇ,

ਬਿੱਲੀਆਂ ਕੁੱਤਿਆ ਆਦਿ ਦੀ ਰੀਸ ਕਰ ਸੱਕਦੇ ਹਾਂ।

ਤਾਂ ਅਸੀਂ ਉਸ ਕਰਣਹਾਰ ਨੂੰ ਆਪਣੇਂ ਮਨ ਵਿੱਚ ਵਸਾ ਕੇ. . ਬਿੱਲੀ ਵਾਂਗ (ਰੀਸ ਨਾਲ) ਮਾਸ ਕਿਉਂ ਨਹੀਂ ਤਿਆਗ ਦੇਂਦੇ? ? ? ?

ਕਸਾਈ ਨੇਂ ਹਥੋਂ ਛੁਰੀ ਸੁੱਟ ਦਿੱਤੀ,

ਪਰ ਅਸੀਂ ਉਹ ਕਲਮ ਕਿਉਂ ਨਾਂ ਭੰਨ ਦਿੱਤੀ,

ਜਿਸ ਕਲਮ ਨੇਂ ਕਿ ਗੁਰੂ ਨਾਨਕ ਦੇ ਸਬਦ ਤੋਂ,

ਗੁਰੂ ਨਾਨਕ ਦੇ ਹੁਕਮ ਤੋਂ,

ਗੁਰੂ ਨਾਨਕ ਦੇ ਉਪਦੇਸ਼ ਤੋਂ,

ਉਲਟ

ਸਾਰੀ ਕੌਮ ਨੂੰ ਗੁਮਰਾਹ ਕੀਤਾ। ਅਤੇ ਕੌਮ ਨੂੰ ਨਰਕਾਂ ਦਾ ਰਾਹ ਦਿਖਾਇਆ।

ਕੀ ਇਸ ਤੋਂ ਵਡਾ ਕੋਈ ਹੋਰ ਅਨਰਥ, ਜਾਂ ਪਾਪ ਹੋ ਸਕਦਾ ਹੈ।

ਤਾਂ ਹੀ ਤੇ ਅਜੇਹੇ ਆਗੂ (ਜਿੰਨ੍ਹਾਂ ਨੂੰ ਕੌਮ ਬਹੁਤ ਮਹਾਨ ਸਮਝਦੀ ਹੈ) ਸਾਨੂੰ ਕਹਿੰਦੇ ਹਨ,

ਨਰਕ ਤਾਂ ਹੁੰਦੇ ਹੀ ਨਹੀਂ,

ਜੂਨਾਂ ਤਾਂ ਹੁੰਦੀਆਂ ਹੀ ਨਹੀਂ,

ਆਵਾ ਗਉਣ ਤਾਂ ਹੁੰਦਾ ਹੀ ਨਹੀਂ,

ਅਤੇ ਉਹ ਆਗੂ (ਗੁਰੂ ਨਾਨਕ ਦੇ ਉਪਦੇਸ਼ ਨੂੰ ਛਿਪਾ ਕੇ…ਅਤੇ ਆਪਣੇਂ ਉਪਦੇਸ਼ ਰਾਹੀ ਸਾਨੂੰ. . ਮੱਤ (ਆਪਣੀਂ ਗੁਰਮੱਤ) ਦੇਂਦੇ ਹਨ,

ਇਹ ਤਾਂ ਉਹ ਗੱਲ ਹੋਈ, ਅਖੇ. . ਚੱੜ੍ਹ ਜਾ ਬੱਚਾ ਸੂਲੀ ਰਾਮ ਭਲੀ ਕਰੇ ਗਾ।

ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ॥ ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ॥ ੨॥ ਮ: ੧ ੧੪੦

ਪਾਠਕ ਵੀਰੋ ਇਸ ਗੱਲ ਨੂੰ ਨੋਟ ਵੀ ਕੀਤਾ ਜਾਵੇ, ਅਤੇ ਅਗਲੀਆਂ ਗੱਲਾਂ ਦੀ ਡੂੰਗੀ ਸੋਚ ਅਤੇ ਵਿਚਾਰ ਵੀ ਕੀਤੀ ਜਾਵੇ। ਕਿ. .

ਮੰਨ ਲਵੋ, ਕਿ ਗੁਰਬਾਣੀਂ ਅਨੁਸਾਰ

ਮੈਂ ਹੀ ਅੰਧਾ ਹਾਂ,

ਮੈਨੂੰ ਹੀ ਗਿਆਨ ਨਹੀਂ ਹੈ।

ਅਤੇ ਅਗਰ ਮੈਂ ਸਚਮੁਚ ਹੀ ਗਲਤ ਹੋਵਾਂ,

ਤਾਂ. . ਫਿਰ ਵੀ. .

. . ਜੋ ਗੁਰਬਾਣੀਂ ਦਾ ਰਸਤਾ, ਮੈਂ ਅੰਨ੍ਹਾਂ ਦੱਸਦਾ ਹਾਂ, ਅਗਰ ਕੋਈ ਸੱਜਣ, ਮੇਰੇ ਅੰਨ੍ਹੇਂ ਦੇ ਦੱਸੇ ਹੋਇ ਰਸਤੇ ਤੇ ਚੱਲਦਾ ਵੀ ਹੈ. . ਤਾਂ ਉਸ ਸੱਜਣ ਦਾ ਕੀ ਨੁਕਸਾਨ ਹੋਵੇ ਗਾ? ? ? ? ?

ਵੱਧ ਤੋਂ ਵੱਧ ਤਾਂ ਇਹੀ ਹੋਵੇ ਗਾ ਨਾਂ…ਕਿ ਉਸ ਮਾਸ ਖਾਣਾਂ ਤਿਆਗ ਦੇਵੇ ਗਾ।

ਅਤੇ ਇਸ ਨਾਲ (ਮਾਸ ਤਿਆਗਣ ਨਾਲ) ਵੀ ਕੀ ਨੁਕਸਾਨ ਹੋਵੇ ਗਾ…?

ਕੁੱਝ ਵੀ ਨਹੀਂ

ਉਲਟਾ ਪੈਸੇ ਦੀ ਬੱਚਤ ਹੋਵੇ ਗੀ. . ਅਤੇ ਕਈ ਨਿਰਦੋਸ਼ਾਂ ਦੀ ਜਾਣ ਬਚੇ ਗੀ।

ਮੇਰੇ ਅੰਨ੍ਹੇਂ ਦੇ ਦੱਸਣ ਨਾਲ, ਜੇ ਕਿਸੇ ਸੱਜਣ ਦਾ ਕੋਈ ਹੋਰ ਨੁਕਸਾਨ ਹੁੰਦਾ ਹੋਵੇ. . ਜਾਂ ਕਿਸੇ ਦੀ ਭਗਤੀ ਵਿੱਚ ਵਿਗਨ ਪੈਂਦਾ ਹੋਵੇ, ਜਾਂ ਗੁਰੂ ਨਾਨਕ ਦੇ ਉਪਦੇਸ਼ ਦੇ ਕੋਈ ਉਲਟ ਪ੍ਰਚਾਰ ਹੁੰਦਾ ਹੋਵੇ, ਤਾਂ ਕੋਈ ਵੀ ਸੱਜਣ ਵੀਰ ਇਹ ਦੱਸ ਸੱਕਦਾ ਹੈ।

ਪਰ ਇਸ ਦੇ ਉਲਟ,

ਜੇ ਮਾਸ ਖਾਣ ਦਾ ਪ੍ਰਚਾਰ ਕਰਨ ਵਾਲੇ ਸੁਜਾਖੇ ਆਗੂ, ਜਾਂ ਵਿਦਵਾਨ ਵੀਰ,

. . ਜੇ ਗਲਤ ਹੋਇ

ਤਾਂ. .

ਤਾਂ ਸੋਚੋ, ਫਿਰ ਕੀ ਹੋਵੇ ਗਾ? (ਫਿਰ ਤਾਂ ਉਹੀ ਹੋਵੇ ਗਾ, ਜੋ ਗੁਰਬਾਣੀਂ ਵਿੱਚ ਲਿਖਿਆ ਹੋਇਆ ਹੈ)

. . ਅਤੇ ਸੁਜਾਖਿਆਂ ਦੇ ਆਖੇ ਲੱਗਿਆਂ, ਸਾਡਾ ਸਾਰਿਆਂ ਦਾ ਕੀ ਨੁਕਸਾਨ ਹੋਵੇ ਗਾ! ! ! ! ! ?

ਇਸ ਗੱਲ ਦਾ, ਜਰਾ ਵੀ ਅਦਾਜ਼ਾ,

ਕੀ ਉਹ ਮਾਸ ਖਾਣ ਦਾ ਪ੍ਰਚਾਰ ਕਰਨ ਵਾਲਾ ਸੁਜਾਖਾ ਪ੍ਰਚਾਰਕ ਵੀਰ, ਲਗਾ ਸੱਕਦਾ ਹੈ? ਕਿ ਇਸ ਦਾ ਨਤੀਜਾ ਕੀ ਹੋਵੇ ਗਾ,

ਵੀਰੋ ਇਸ ਗੱਲ ਦੀ ਡੂੰਗੀ ਸੋਚ ਅਤੇ ਵਿਚਾਰ ਕਰੋ ਜੀ।

ਨਫੇ ਅਤੇ ਨੁਕਸਾਨ ਦੋਹਾਂ ਨੂੰ ਵੀ ਜਰੂਰ ਵਿਚਾਰੋ ਜੀ,

ਕਿ ਜੇ ਮੈਂ ਗਲਤ ਸਾਬਤ ਹੋਇਆ ਤਾਂ ਕੀ ਨੁਕਸਾਨ ਹੋਵੇ ਗਾ,

ਅਤੇ ਜੇ ਉਹ (ਸੁਜਾਖੇ) ਵਿਦਵਾਨ ਵੀਰ ਗਲਤ ਸਾਬਤ ਹੋਇ ਤਾਂ ਕੀ ਨੁਕਸਾਨ ਹੋਵੇ ਗਾ।

ਦੂਜੀ ਗੱਲ:-

ਮੈਂ ਕਹਿੰਦਾ ਹਾਂ ਬਾਣੀਂ ਦੱਸਦੀ ਹੈ, ਕਿ ਜੂਨੀਆਂ ਹੁੰਦੀਆਂ ਹਨ,

ਮੈਂ ਕਹਿੰਦਾ ਹਾਂ ਬਾਣੀਂ ਦੱਸਦੀ ਹੈ, ਕਿ ਆਵਾਗਉਨ ਹੁੰਦਾ ਹੈ,

ਮੈਂ ਕਹਿੰਦਾ ਹਾਂ ਬਾਣੀਂ ਦੱਸਦੀ ਹੈ, ਕਿ ਜਮ ਹੁੰਦੇ ਹਨ,

ਮੈਂ ਕਹਿੰਦਾ ਹਾਂ ਬਾਣੀਂ ਦੱਸਦੀ ਹੈ, ਕਿ ਨਰਕ ਵੀ ਹੁੰਦੇ ਹਨ,

ਅਤੇ ਮੰਨ ਲਵੋ ਕਿ ਮੈਂ ਇਸ ਗੱਲੋਂ ਵੀ ਅੰਨ੍ਹਾਂ ਹਾਂ, ਗਲਤ ਹਾਂ,

ਤਾਂ ਇਸ ਗੱਲ ਨਾਲ ਵੀ ਕੀ ਨੁਕਸਾਨ ਹੋਵੇ ਗਾ?

ਵੱਧ ਤੋਂ ਵੱਧ ਇਹ, ਕਿ ਮੇਰੇ ਵਰਗਾ ਇੱਕ ਹੋਰ ਬ੍ਰਾਹਮਣ ਪੈਦਾ (ਸਾਬਤ) ਹੋ ਜਾਵੇ ਗਾ।

ਜਿੱਥੇ ਐਨੇਂ ਅੰਨ੍ਹੇਂ ਬ੍ਰਾਹਮਣ ਪਹਿਲੇ ਤੁਰੇ ਫਿਰਦੇ ਹਨ, ਇੱਕ ਮੈਂ ਵੀ ਤੁਰਿਆ ਫਿਰਾਂ ਗਾ।

ਅਤੇ ਇਸ ਤੋਂ ਵੱਧ ਜੇ ਕਿਸੇ ਦਾ ਕੋਈ ਹੋਰ ਨੁਕਸਾਨ ਹੋਵੇ ਗਾ ਤਾਂ ਦੱਸੋ,

ਕਿਉਂ ਕੇ, ਜੇ ਜੂਨੀਆਂ, ਆਵਾਗਉਨ, ਜਮ, ਨਰਕ, ਆਦਿ ਹੁੰਦੇ ਹੀ ਨਹੀਂ, ਤਾਂ ਮੇਰੇ ਕਹਿਣ ਨਾਲ, ਕੋਈ ਨਵੇਂ ਤਾਂ ਬਣ ਹੀ ਨਹੀਂ ਜਾਣੇਂ।

ਇਸ ਵਾਸਤੇ ਜੂਨੀਆਂ, ਆਵਾਗਉਨ, ਜਮ ਅਤੇ ਨਰਕਾਂ ਅਦਿ ਤੋਂ ਡਰ ਕੇ ਰੌਲਾ ਪਾਉਣ ਜਾਂ ਝਗੜਾ ਕਰਨ ਦੀ ਤਾਂ ਜਰੂਰਤ ਹੀ ਨਹੀਂ ਹੈ।

ਪਰ ਜੇ. . ਪਰ ਜੇ

ਜੂਨੀਆਂ,

ਆਵਾਗਉਨ,

ਜਮ, ਅਤੇ

ਨਰਕਾਂ ਆਦਿ ਨੂੰ ਨਕਾਰਨ ਵਾਲੇ. .

ਸੁਜਾਖੇ ਵਿਦਵਾਨ ਵੀਰ ਜੇ ਗਲਤ ਹੋਇ. .

ਤਾਂ ਕੀ ਬਣੇਂ ਗਾ?

ਕੀ ਬਣੇਂ ਗਾ. . ਇਹ ਤਾਂ ਬਾਣੀਂ ਪੜ੍ਹ ਕੇ ਦੇਖ ਲਵੋ,

ਅਤੇ ਇਸ ਦਾ ਨਤੀਜਾ ਕਿਨਾਂ ਭਿਆਨਕ, ਖੌਫਨਾਕ, ਅਤੇ ਆਤਮਘਾਤੀ ਹੋਵੇ ਗਾ! !

ਇਸ ਗੱਲ ਦੀ ਵੀ ਸੋਚ ਅਤੇ ਵਿਚਾਰ ਚੰਗੀ ਤਰਾਂ ਕਰ ਕੇ ਵੇਖ ਲੈਣਾਂ ਜੀ।

ਜੇ ਕੋਈ ਸੱਜਣ ਬਾਣੀਂ ਨੂੰ ਮੰਨਦਾ ਹੈ,

ਤਾਂ ਅੱਗੇ ਗੁਰੂ ਨਾਨਕ ਜੀ ਦੀ ਬਾਣੀਂ, ਜੋ ਕੁੱਝ ਦੱਸ ਰਹੀ ਹੈ, ਉਸ ਦੀ ਵਿਚਾਰ ਕਰ ਲਵੋ/ਲਵੇ ਜੀ।

ਖੁਸ਼ ਕਿਸਮਤੀ ਨਾਲ ਬਾਣੀਂ ਠੇਠ ਪੰਜਾਬੀ ਨਾਲੋਂ ਵੀ ਜਿਆਦਾ ਸਪੱਸ਼ਟ ਹੈ ਜੀ।

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ॥ ਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ ਆਵ ਘਟੈ ਦਿਨੁ ਜਾਇ॥ ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ॥ ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ ਖਿਨ ਮਹਿ ਭਇਆ ਪਰਾਇਆ॥ ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ॥ ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭੁ ਚੇਤਹੁ ਲਿਵ ਲਾਇ॥ ੩॥

ਮ: ੧ ੭੫

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ॥ ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ॥ ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ॥ ਝੂਠਾ ਰੁਦਨੁ ਹੋਆ ਦ+ਆਲੈ ਖਿਨ ਮਹਿ ਭਇਆ ਪਰਾਇਆ॥

ਮ: ੧ ੭੫

ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ॥ ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ॥ ੩॥ ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ

ਮ: ੧ ੧੫੫

ਮਨਮੁਖ ਮੂਲੁ ਗਵਾਵਹਿ ਲਾਭੁ ਮਾਗਹਿ ਲਾਹਾ ਲਾਭੁ ਕਿਦੂ ਹੋਈ॥ ਜਮਕਾਲੁ ਸਦਾ ਹੈ ਸਿਰ ਊਪਰਿ ਦੂਜੈ ਭਾਇ ਪਤਿ ਖੋਈ॥ ੨॥ ਬਹਲੇ ਭੇਖ ਭਵਹਿ ਦਿਨੁ ਰਾਤੀ ਹਉਮੈ ਰੋਗੁ ਨ ਜਾਈ॥ ਪੜਿ ਪੜਿ ਲੂਝਹਿ ਬਾਦੁ ਵਖਾਣਹਿ ਮਿਲਿ ਮਾਇਆ ਸੁਰਤਿ ਗਵਾਈ॥ ੩॥ ਮ: ੩ ੧੧੩੧

ਇਕਿ ਮਾਇਆ ਮੋਹਿ ਗਰਬਿ ਵਿਆਪੇ॥ ਹਉਮੈ ਹੋਇ ਰਹੇ ਹੈ ਆਪੇ॥ ਜਮਕਾਲੈ ਕੀ ਖਬਰਿ ਨ ਪਾਈ ਅੰਤਿ ਗਇਆ ਪਛੁਤਾਇਦਾ॥ ੧੫॥ ਮ: ੩ ੧੦੬੦

ਮਨਮੁਖ ਮਰਿ ਮਰਿ ਜੰਮਹਿ ਭੀ ਮਰਹਿ ਜਮ ਦਰਿ ਹੋਹਿ ਖੁਆਰੁ॥ ੭॥ ਮ: ੩ ੪੩੦

ਪਾਠਕ ਵੀਰੋ ਜਰਾ ਵਿਚਾਰ ਕਰੋ, ਜੇ ਕਰ ਗੁਰੂ ਨਾਨਕ ਜੀ ਦਾ ਕਹਿਣਾਂ ਸੱਚ ਹੋਇਆ, ਤਾਂ. .

ਤਾਂ ਬਾਣੀਂ ਨੂੰ ਰੱਦ ਕਰਨ ਵਾਲੇ ਸੁਜਾਖੇ ਅਤੇ ਸਿਆਣੇਂ ਵੀਰ,

ਕੀ ਉਸ ਭਿਆਨਕ ਸਮੇਂ ਸਾਨੂੰ ਬਚਾ ਲੈਣ ਗੇ?

(ਚਲਦਾ)

ਬਲਦੇਵ ਸਿੰਘ ਚਾਕਰ

ਜੂਨ ੨੪/ ੨੦੧੨
.