.

ੴਸਤਿਨਾਮ

ਕਉਣ ਮਾਸ ਕਉਣ ਸਾਗ ਕਹਾਵੈ

(ਭਾਗ ਚੌਥਾ)

ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥ ੩॥

(ਅਰਥਾਂ ਦੇ ਅਨਰਥ ਦੀ ਇੱਕ ਉਧਾਰਨ)

ਮਾਸੁ ਮਾਸੁ ਕਰਿ ਮੂਰਖੁ ਝਗੜੇ……

ਵਾਲੇ ਸ਼ਬਦ ਦੇ ਉਲਟੇ ਅਰਥ ਅਸੀਂ ਕਿਵੇਂ ਕੱਢ ਲਏ ਹਨ। ਜਾਂ ਹੋਰ ਵੀ ਬਾਣੀਂ ਦੇ ਅਰਥਾਂ ਦੇ ਅਨਰਥ ਅਸੀਂ ਕਿਵੇਂ ਕਰੀ ਜਾਂਦੇ ਹਾਂ। ਇਸ ਦੀ ਇੱਕ ਉਧਾਰਣ ਆਪਾਂ, ਕਬੀਰ ਸਾਹਿਬ ਜੀ ਦੇ ਇਸ ਸ਼ਬਦ ਨਗਨ ਫਿਰਤ ਜੌ ਪਾਈਐ ਜੋਗੁ ਵਿਚੋਂ ਲਵਾਂ ਗੇ। ਜਾਂ ਇਸ ਸ਼ਬਦ ਦੀ ਸਹਾਇਤਾ ਨਾਲ ਅਸੀਂ ਇਸ ਮਾਸ ਵਾਲੀ ਸਮੱਸਿਆ, ਜਾਂ ਇਸ ਪੈਦਾ ਹੋਈ ਗਲਤ ਫਹਿਮੀ, ਜਾਂ ਇਸ ਝਗੜੇ ਨੂੰ ਸਮਝਣ, ਅਤੇ ਦੂਰ ਕਰਨ ਦੀ ਕੋਸ਼ਿਸ਼ ਕਰਾਂ ਗੇ।

ਗਉੜੀ ਕਬੀਰ ਜੀ॥ ਨਗਨ ਫਿਰਤ ਜੌ ਪਾਈਐ ਜੋਗੁ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ॥ ੧॥ ਕਿਆ ਨਾਗੇ ਕਿਆ ਬਾਧੇ ਚਾਮ॥ ਜਬ ਨਹੀ ਚੀਨਸਿ ਆਤਮ ਰਾਮ॥ ੧॥ ਰਹਾਉ॥ ਮੂਡ ਮੁੰਡਾਏ ਜੌ ਸਿਧਿ ਪਾਈ॥ ਮੁਕਤੀ ਭੇਡ ਨ ਗਈਆ ਕਾਈ॥ ੨॥ ਬਿੰਦੁ ਰਾਖਿ ਜੌ ਤਰੀਐ ਭਾਈਖੁਸਰੈ ਕਿਉ ਨ ਪਰਮ ਗਤਿ ਪਾਈ॥ ੩॥ ਕਹੁ ਕਬੀਰ ਸੁਨਹੁ ਨਰ ਭਾਈ॥ ਰਾਮ ਨਾਮ ਬਿਨੁ ਕਿਨਿ ਗਤਿ ਪਾਈ॥ ੪॥ ੪॥ ੩੨੪

ਇਸ ਸ਼ਬਦ ਵਿੱਚ ਕਬੀਰ ਸਾਹਿਬ ਜੀ, ਬਹੁਤ ਸਾਰੇ ਵਹਿਮਾਂ, ਭਰਮਾਂ, ਭੁਲੇਖਿਆਂ ਪਖੰਡਾਂ ਦਾ ਜਿਕਰ ਕਰਦੇ ਹਨ। ਅਤੇ ਇਹਨਾਂ ਵਹਿਮਾਂ, ਭਰਮਾਂ, ਭੁਲੇਖਿਆਂ ਪਖੰਡਾਂ, ਖੰਡਨ ਕਰਦੇ ਹੋਇ, ਸਾਨੂੰ (ਸਾਰੇ ਸੰਸਾਰ ਦੇ ਲੋਕਾਂ ਨੂੰ) ਤੱਤ ਗਿਆਨ ਦੀ ਸੋਝੀ ਦੇਣ ਦਾ ਯਤਨ ਕਰ ਰਹੇ ਹਨ।

ਇਸ ਸ਼ਬਦ ਦੀ ਵਿਚਾਰ ਵਿਚੋਂ ਅਸੀਂ ਕੁੱਝ ਇੱਕ ਨੁਕਤੇ ਭਾਲਣ ਦੀ ਕੋਸ਼ਿਸ਼ ਕਰਾਂ ਗੇ, ਜਿਸ ਦੁਆਰਾ ਅਸੀਂ ਇਹ ਸਮਝਣ ਦਾ ਯਤਨ ਕਰਾਂ ਗੇ, ਕਿ

ਮਾਸ ਮਾਸ ਕਰ ਮੂਰਖ. . ਵਾਲੇ ਸ਼ਬਦ ਦੇ ਸਹੀ ਅਰਥ ਨੂੰ ਅਸੀਂ ਅਨਰਥ ਦਾ ਰੂਪ ਕਿਵੇਂ ਦੇ ਬੈਠੇ ਹਾਂ

ਇਹ ਜਾਨਣ ਲਈ, ਆਉ ਕਬੀਰ ਸਾਹਿਬ ਜੀ ਦੇ ਊਪਰ ਵਾਲੇ ਸ਼ਬਦ ਦੀ, ॥ ੩॥ ਨੰਬਰ ਵਾਲੀ ਪੰਕਤੀ ਦੀ ਧਿਆਨ ਨਾਲ ਵਿਚਾਰ ਕਰੀਏ।

ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥ ੩॥

ਅਗਰ ਸਾਨੂੰ ਕੋਈ ਇਹ ਕਹੇ, ਕੇ ਬਿੰਦ ਰੱਖਣ ਦੇ ਬਹੁਤ ਲਾਭ ਹਨ। ਜਾਂ ਬਿੰਦ ਰੱਖਣੀਂ (ਬ੍ਰਹਮਚਾਰੀ ਜਾਂ ਬਾਲ ਜਤੀ ਹੋਣਾਂ ਹੈ) ਬਹੁਤ ਚੰਗੀ ਗੱਲ ਹੈ।

ਪਰ ਜੇ ਸਾਨੂੰ “ਬ੍ਰਹਮਚਰਯ” ਦੀ ਇਹ ਗੱਲ ਕਹਿਣ ਵਾਲੇ ਨਾਲ, ਕੋਈ ਨਿੱਜੀ ਖੁੰਦਕ ਜਾਂ ਰੰਜਿਸ਼ ਹੋਵੇ। … (ਮੰਨ ਲਵੋ ਕੇ ਉਹ ਕੋਈ ਪੰਡਿਤ ਹੀ ਹੋਵੇ) (ਜਾਂ ਜਿਵੇਂ ਕਿ ਸਾਡਾ ਸੁਭਾੳ ਬਣ ਚੁਕਾ ਹੈ ਕੇ ਜੇ ਦੂਸਰਾ, ਕੋਈ ਵੀ ਗੱਲ ਕਰੇ, ਤਾਂ ਅਸੀਂ ਉਸ ਦੇ ਉਲਟ ਹੀ ਭਾਸ਼ਣ ਦੇਣਾਂ ਹੈ, ਅਤੇ ਆਪਣੀਂ ਗੱਲ ਤੇ ਅਖੀਰ ਤੱਕ ਅੜੇ ਰਹਿਣਾਂ ਹੈ) (ਕਿਸੇ ਕੋਲੋਂ ਸਿੱਖਣਾਂ ਸਿਖਾੳਣਾਂ ਕੁੱਝ ਨਹੀਂ) ਪਰ ਗੁਰੂ ਅਰਜਨ ਦੇਵ ਜੀ ਮਹਾਂਰਾਜ ਦੱਸਦੇ ਹਨ, ਦੂਸਰ ਹੋਇ ਤ ਸੋਝੀ ਪਾਇ॥

…ਅਤੇ ਜੇ ਸਾਡਾ ਇਰਾਦਾ,

ਇਸ ਗੱਲ ਦੀ ਸੋਚ ਵਿਚਾਰ ਕਰਨ ਦਾ ਨਾਂ ਹੋ ਕੇ, ਸਿਰਫ ਉਸ ਬ੍ਰਹਮਚਰਯ ਦੀ ਗੱਲ ਕਹਿਣ ਵਾਲੇ ਦਾ ਵਿਰੋਧ ਕਰਨ ਦਾ ਹੋਵੇ। … (ਵਿਰੋਧਾਭਾਸ ਨੂੰ ਅਸੀਂ ਗੁਰਮਤਿ ਕਹਿੰਦੇ ਹਾਂ, ਸਾਡੀ ਗੁਰਮਤਿ ਵਿੱਚ “ਗੁਰੂ ਦੀ ਮੱਤ” ਨਹੀਂ “ਵਿਰੋਧਾਭਾਸ” ਪਰਧਾਨ ਹੈ।)

…ਤਾਂ ਅਸੀਂ ਇਸ ਬਿੰਦ ਵਾਲੀ ਗੱਲ ਦੀ ਵਿਚਾਰ ਕਰਨ ਦੀ ਬਜਾਇ, ਇਸ ਗੱਲ ਦਾ ਝਗੜਾ ਵੀ, ਮਾਸ ਦੇ ਝਗੜੇ ਵਾਂਗ, ਸਾਰੀ ਉਮਰ ਤੱਕ ਲੰਮਾਂ ਖਿੱਚ ਸੱਕਦੇ ਹਾਂ, ਅਤੇ

ਅਤੇ ਅਸੀਂ ਇਹ ਤਰਕ ਦੇ ਸੱਕਦੇ ਹਾਂ, ਕੇ ਦੇਖੋ ਬਾਣੀਂ ਵਿੱਚ ਤਾਂ ਸਾਫ ਲਿਖਿਆ ਹੈ।

ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥ ੩॥

ਸੋ ਬ੍ਰਹੱਮਚਾਰੀ ਹੋਣ ਦਾ (ਬਿੰਦ ਰੱਖਣ ਦਾ) ਕੋਈ ਫਾਇਦਾ ਨਹੀਂ ਹੈ। ਜੇ ਫਾਇਦਾ ਹੁੰਦਾ ਹੋਵੇ ਤਾਂ ਕਬੀਰ ਜੀ ਇਹ ਬਾਣੀਂ ਲਿਖਦੇ ਹੀ ਕਿਉਂ।

ਦੇਖ ਭਾਈ ਬਾਣੀਂ ਤਾਂ ਸਾਫ ਦੱਸ ਰਹੀ ਹੈ, ਕਿ ਬਿੰਦ ਰੱਖਣ ਨਾਲ ਜੇ ਪਾਰ ਉਤਾਰਾ ਹੁੰਦਾ ਹੋਵੇ ਤਾਂ. . ਫਿਰ ਤਾਂ ਸਾਰੇ ਹੀ ਖੁਸਰੇ ਪਰਮ ਗਤੀ ਨੂੰ ਪ੍ਰਾਪਤ ਹੋ ਜਾਣ। ਇਸ ਵਾਸਤੇ ਸਾਨੂੰ ਬਿੰਦ ਰੱਖਣ ਦੀ ਕੋਈ ਜਰੂਰਤ ਨਹੀਂ ਹੈ, ਤੂੰ ਆਪਣੀਂ ਮੱਤ ਆਪਣੇਂ ਕੋਲ ਹੀ ਰੱਖ।

ਦੇਖ ਭਾਈ, ਤੂੰ ਮੂਰਖ ਹੈਂ, ਜੋ ਸਾਨੂੰ ਉਹਨਾਂ ਬ੍ਰਾਹਮਣੀਂ ਵਹਿਮਾਂ ਭਰਮਾਂ ਵਿੱਚ ਫਸਾਉਂਦਾ ਹੈਂ। ਜਿੰਨ੍ਹਾਂ ਵਹਿਮਾਂ ਭਰਮਾਂ ਵਿਚੋਂ ਤਾਂ ਸਾਨੂੰ ਗੁਰੂ ਜੀ ਨੇਂ ਕਦੋਂ ਦਾ ਬਾਹਰ ਕੱਢ ਲਿਆ ਹੋਇਆ ਹੈ।

“ਗੁਰੂ ਜੀ ਨੇਂ ਤਾਂ ਸਾਨੂੰ ਵਹਿਮਾਂ ਭਰਮਾਂ ਵਿਚੋਂ ਕਦੋਂ ਦਾ ਬਾਹਰ ਕੱਢ ਲਿਆ ਹੋਇਆ ਹੈ” ਇਹ “ਜੁਮਲਾ” ਕਿੰਨਾਂ ਸੁਹਣਾਂ ਹੈ, ਅਤੇ ਇਹ ਜੁਮਲਾ, ਸਾਰੇ ਹੀ ਵਰਤਦੇ ਹਨ। ਪਰ ਕੌਣ ਨਿਕਲਿਆ ਹੋਇਆ ਹੈ ਭਰਮਾਂ ਵਿਚੋਂ? ?

ਕੀ. . ਬਸ ਇਹ ਜੁਮਲਾ ਕਹਿਣ ਨਾਲ ਹੀ ਭਰਮ ਖਤਮ ਹੋ ਜਾਂਦੇ ਹਨ! ! ।

ਕੀ ਇਹ “ਜੁਮਲਾ” ਕੋਈ “ਮਹਾਂਮੰਤਰ” ਹੈ? ? । ਜਿਸ ਦੇ ਕਿ ਬਸ ਕਹਿਣ ਮਾਤਰ ਨਾਲ ਹੀ ਸਾਰੇ ਭਰਮ ਖਤਮ ਹੋ ਜਾਂਦੇ ਹਨ! ! ! ! ! ! ! ! ! ! ! ! ! ! ! ! ! ! ! ! ! !

ਪਰ…

ਪਰ ਬਾਣੀਂ ਵੀ ਤਾਂ ਸੱਚ ਹੀ ਕਹਿ ਰਹੀ ਹੈ, ਕਿ ਬਿੰਦ ਰੱਖਿਆਂ ਪਰਮ ਗਤੀ ਪ੍ਰਾਪਤ ਨਹੀਂ ਹੋਣੀਂ।

ਕੀ ਗੁਰਬਾਣੀਂ ਝੂਠ ਕਹਿ ਰਹੀ ਹੈ? ਕੋਈ ਵੀਰ ਗੁਰਬਾਣੀਂ ਦੀ ਇਸ ਗੱਲ ਨੂੰ ਝੂਠ ਸਾਬਤ ਕਰ ਕੇ ਦਿਖਾਵੇ।

ਜੇ ਬਾਣੀਂ ਸੱਚ ਕਹਿ ਰਹੀ ਹੈ, ਤਾਂ ਫਿਰ ਅਸੀਂ ਕੀ ਕਰੀਏ? ? ? ।

ਭਾਵ ਇਹ ਕਿ, ਆਪਾਂ ਬਿੰਦ ਰਖੀਏ ਜਾਂ ਕਿ ਨਾਂ ਰਖੀਏ! ! ! ! ! ! ਜਾਂ…

ਜਾਂ…ਕੇ ਗੁਰਬਾਣੀਂ ਦਾ ਇਹ ਹੁਕਮ ਮੰਨ ਕੇ, ਆਪਾਂ ਸਾਰੇ ਘਰ ਵੀ ਤੇ ਬਾਹਰ ਵੀ, ਧੜਾ ਧੜ ਬਿੰਦ ਲੁਟਾਉਣੀਂ ਸ਼ੁਰੂ ਕਰ ਦੇਈਏ? ? ? ? ? ? । ਦੱਸੋ? ? ।

ਜਿਵੇਂ ਕਿ ਬਾਣੀਂ ਵਿੱਚ ਗੁਰੂ ਨਾਨਕ ਜੀ ਨੇਂ ਪੰਡਿਤ ਨੂੰ ਇਹ ਕਹਿ ਦਿੱਤਾ ਹੈ।

ਕਿ ਪੰਡਿਤ ਤੂੰ ਮੂਰਖ ਹੈ, ਤੂੰ ਕਹਿੰਦਾ ਹੈ ਮਾਸ ਖਾਣਾਂ ਪਾਪ ਹੈ, ਪਰ ਤੂੰ ਨਹੀਂ ਜਾਣਦਾ ਕਿ ਕੌਣ ਮਾਸ ਹੈ, ਤੇ ਕਉਣ ਸਾਗ ਹੈ। ਕਿਸ ਵਿੱਚ ਪਾਪ ਹੈ ਤੇ ਕਿਸ ਵਿੱਚ ਪੁੰਨ ਹੈ। ਇਸ ਗੱਲ ਦਾ ਤੈਨੂੰ ਗਿਆਨ ਨਹੀਂ ਹੈ।

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥

ਬਸ ਇਸੇ ਗੱਲ ਦਾ ਬਹਾਨਾਂ ਬਣਾ ਕੇ। ਕਿ ਗੁਰੂ ਨਾਨਕ ਜੀ ਕਹਿ ਰਹੇ ਹਨ, ਕਿ ਮਾਸ ਅਤੇ ਸਾਗ ਬਰਾਬਰ ਹੀ ਹਨ। ਸੋ ਅਸੀਂ ਧੜਾ ਧੜ ਮਾਸ ਖਾਣਾਂ ਸ਼ੁਰੂ ਕਰ ਦਿੱਤਾ।

ਇਸੇ ਹੀ ਤਰਾਂ ਜਾਂ ਇਸੇ ਹੀ ਤਰਜ ਤੇ ਕਬੀਰ ਸਾਹਿਬ ਜੀ ਵੀ ਕਹਿ ਰਹੇ ਹਨ, ਜਾਂ ਉਹਨਾਂ ਇਹ ਕਹਿ ਦਿੱਤਾ ਹੈ।

ਕਿ ਅਗਰ ਬਿੰਦ ਰੱਖਣ ਨਾਲ ਜੇ ਪਾਰ ਉਤਾਰਾ ਹੁੰਦਾ ਹੋਵੇ ਤਾਂ… ਤਾਂ ਫਿਰ ਤਾਂ ਸਾਰੇ ਹੀ ਖੁਸਰੇ ਪਰਮ ਗਤੀ ਨੂੰ ਪ੍ਰਾਪਤ ਹੋ ਜਾਣ।

ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥ ੩॥

ਤਾਂ… ਕੀ ਹੁਣ ਇਸ ਬਿੰਦ ਨਾਂ ਰੱਖਣ ਵਾਲੇ ਹੁਕਮ ਨੂੰ ਵੀ,

ਮਾਸ ਖਾਣ ਦੇ ਹੁਕਮ ਵਾਂਗ ਹੀ. . ਮੰਨ ਨਹੀਂ ਲੈਣਾਂ ਚਾਹੀਦਾ? ? ? ? ।

ਕਿਉਂ ਕਿ ਬਿੰਦ ਰੱਖਣ ਨਾਲ ਕਿਹੜਾ ਪਾਰ ਉਤਾਰਾ ਹੋਣਾਂ ਹੈ. . ਤਾਂ ਫਿਰ ਬਿੰਦ ਰੱਖਣ ਦੀ ਵੀ ਕੀ ਜਰੂਰਤ ਹੈ। ਅਤੇ…

ਅਤੇ…ਮਾਸ ਦੇ ਰਸ ਵਾਂਗ, ਅਸੀਂ ਇਸ (ਬਿੰਦ ਦੇ) ਰੱਸ ਤੋਂ ਵੀ ਵਾਂਝੇ ਕਿਉਂ ਰਹੀਏ।

ਬਸ ਇਹੀ ਹੈ ਨੁਕਤਾ ਜਾਂ ਕੁੱਝ ਨੁਕਤੇ ਜਿੰਨ੍ਹਾਂ ਨੂੰ ਸਮਝਣ ਦੀ ਲੋੜ ਹੈ।

ਨੋਟ ਕੀਤਾ ਜਾਵੇ:-

ਕਬੀਰ ਜੀ ਦੀ ਬਾਣੀਂ ਦਾ ਵਾਕ ਹੈ,

ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥ ੩॥

ਅਤੇ

ਗੁਰੂ ਨਾਨਕ ਜੀ ਦੀ ਬਾਣੀਂ ਦਾ ਵਾਕ ਹੈ,

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥

ਦੋਨਾਂ ਸ਼ਬਦਾਂ ਦਾ ਮਿਲਵਾਂ ਭਾਵ, ਜਾਂ ਸਾਰ ਇਹ ਹੈ

ਕਬੀਰ ਸਾਹਿਬ ਜੀ ਕਹਿ ਰਹੇ ਹਨ। ਸਿਰਫ ਬਿੰਦ ਰੱਖਣ ਨਾਲ ਹੀ ਗਤੀ ਨਹੀਂ ਹੋਣੀਂ

ਗੁਰੂ ਨਾਨਕ ਜੀ ਕਹਿ ਰਹੇ ਹਨ। ਸਿਰਫ ਮਾਸ ਦਾ ਤਿਆਗੀ ਹੋਣ ਨਾਲ ਹੀ ਗਿਆਨ ਹਾਸਲ ਨਹੀਂ ਹੋਣਾਂ

ਕਬੀਰ ਜੀ ਨੇਂ ਇਹ ਨਹੀਂ ਕਿਹਾ ਕੇ ਬਿੰਦ ਨਾਂ ਰੱਖੋ।

ਅਤੇ ਗੁਰੂ ਨਾਨਕ ਜੀ ਨੇਂ ਇਹ ਨਹੀਂ ਕਿਹਾ ਕੇ ਮਾਸ ਖਾ ਲਿਆ ਕਰੋ।

ਅੱਗੇ ਪੜ੍ਹਦੇ ਹਾਂ

ਨਗਨ ਫਿਰਤ ਜੌ ਪਾਈਐ ਜੋਗੁ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ॥ ੧॥ ਕਿਆ ਨਾਗੇ ਕਿਆ ਬਾਧੇ ਚਾਮ॥ ਜਬ ਨਹੀ ਚੀਨਸਿ ਆਤਮ ਰਾਮ॥ ੧॥ ਰਹਾਉ॥

ਜੇ ਨੰਗੇ ਰਹਿਣ ਨਾਲ ਪ੍ਰਮਾਤਮਾਂ ਨਾਲ ਮਿਲਾਪ ਹੁੰਦਾ ਹੋਵੇ ਤਾਂ ਜੰਗਲਾਂ ਦੇ ਸਾਰੇ ਜਾਨਵਰ ਮੁਕਤ ਹੋ ਜਾਣੇ ਚਾਹੀਦੇ ਹਨ। ਇਸੇ ਤਰਾਂ ਜੇ ਤਨ ਨੂੰ ਜੇ ਖਾਸ (ਧਾਰਮਿਕ ਰੰਗਾਂ ਵਾਲੇ) ਕੱਪੜੇ ਜਾਂ ਮਿਰਗ ਸ਼ਾਲਾ ਅਦਿ ਨਾਲ ਢੱਕ ਵੀ ਲਿਆ ਜਾਵੇ ਤਾਂ ਵੀ ਕੁੱਝ ਹਾਸਲ ਨਹੀਂ ਹੋਣਾਂ। ਉਨਾਂ ਚਿਰ ਕੁੱਝ ਵੀ ਹਾਸਲ ਨਹੀਂ ਹੋਣਾਂ ਜਦ ਤੱਕ ਸਾਨੂੰ ਆਪਣੇਂ ਆਪ ਦੀ ਸੋਝੀ ਨਹੀਂ ਆਉਂਦੀ। ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ॥ (ਆਪਣੇਂ ਆਪ ਦੀ ਸੋਝੀ ਨਹੀਂ, ਤੇ ਚਲੇ ਹਾਂ ਲੋਕਾਂ ਨੂੰ ਆਤਮਾਂ ਅਤੇ ਪ੍ਰਮਾਤਮਾਂ ਦੀਆਂ ਮੱਤਾਂ ਦੇਣ)

ਇਸ ਸ਼ਬਦ ਵਿੱਚ ਕਬੀਰ ਜੀ ਸਾਨੂੰ ਸਮਝਾ ਰਹੇ ਹਨ,

ਬਾਲ ਜਤੀ ਹੋਣ ਨਾਲ, ਜਾਂ ਗਹ੍ਰਿਸਤੀ ਹੋਣ ਨਾਲ

ਨੰਗੇ ਫਿਰਨ ਨਾਲ, ਜਾਂ ਤਨ ਨੂੰ ਢੱਕਣ ਨਾਲ,

ਮੁੰਡਨ ਕਰਵਾਣ ਨਾਲ, ਜਾਂ ਲੰਬੇ ਵਾਲ ਰੱਖਣ ਨਾਲ,

ਕੁਝ ਵੀ ਹਾਸਲ ਨਹੀਂ ਹੋਣਾਂ। ਜੋ ਵੀ ਹਾਸਲ ਹੋਣਾਂ ਹੈ, ਜਾਂ ਜੇ ਮੁਕਤੀ ਹਾਸਲ ਕਰਨੀਂ ਚਾਹੁੰਦੇ ਹੋ। ਤਾਂ ਉਹ ਨਾਮ ਦੇ ਜਰੀਏ ਹਾਸਲ ਹੋਣੀਂ ਹੈ। ਬਾਕੀ ਸੱਭ ਵਹਿਮ ਭਰਮ ਤਿਆਗ ਦੇਵੋ।

ਕਹੁ ਕਬੀਰ ਸੁਨਹੁ ਨਰ ਭਾਈ॥ ਰਾਮ ਨਾਮ ਬਿਨੁ ਕਿਨਿ ਗਤਿ ਪਾਈ॥ ੪॥

ਇਸੇ ਤਰਾਂ ਮਾਸ ਖਾਣ ਨਾਲ, ਜਾਂ ਮਾਸ ਖਾਣ ਦਾ ਵਿਰੋਧ ਕਰਨ ਨਾਲ, ਕੁੱਝ ਵੀ ਹਾਸਲ ਨਹੀਂ ਹੋਣਾਂ।

ਸੋਚਣ ਵਾਲੀ ਗੱਲ ਹੈ, ਕਿ ਜਮਣ ਤੋਂ ਲੈ ਕੇ ਮਰਨ ਤੱਕ, ਸੱਭ ਪਾਸੇ ਮਾਸ ਹੀ ਮਾਸ ਹੈ, ਸੋ ਅਸੀਂ ਕੀ ਕਰੀਏ! ! ! ! !

ਕਰਨਾਂ ਕੀ ਹੈ,

ਗੁਰੂ ਨਾਨਕ ਜੀ ਦੱਸਦੇ ਹਨ, ਕਿ ਇਸ ਗੱਲ ਦਾ ਪਤਾ ਤਾਂ ਸਤਿਗੁਰੂ ਨੂੰ ਮਿਲ ਕੇ ਲੱਗੇ ਗਾ। ਇਹ ਝਗੜਾ ਤਾਂ ਸਤਿਗੁਰੂ ਨੂੰ ਮਿਲ ਕੇ ਖਤਮ ਹੋਵੇਗਾ।

ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ॥ ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ॥

ਮਾਸ ਬਾਰੇ ਅਸਲ ਹੁਕਮ ਕੀ ਹੈ,

ਹੁਣ ਚਾਹੀਦਾ ਤਾਂ ਇਹ ਸੀ, ਕਿ ਗੁਰੂ ਨਾਨਕ ਜੀ ਦੇ ਹੁਕਮ ਨੂੰ ਬੁੱਝਦੇ।

ਸਤਿਗੁਰਿ ਮਿਲਿਐ ਹੁਕਮੁ ਬੁਝੀਐ”

ਗੁਰੂ ਨਾਨਕ ਜੀ ਦਾ ਹੁਕਮ ਜਾਂ ਗੁਰੂ ਨਾਨਕ ਜੀ ਦਾ ਕਹਿਣਾਂ!

ਗੁਰੂ ਜੀ ਤਾਂ ਇਹ ਕਹਿ ਰਹੇ ਹਨ, ਇਸ ਹੁਕਮ ਦਾ ਪਤਾ ਸਤਿਗੁਰੂ ਨੂੰ ਮਿਲ ਕੇ ਲੱਗੇ ਗਾ

ਹੁਣ ਸਾਨੂੰ ਚਾਹੀਦਾ ਤਾਂ ਇਹ ਸੀ, ਕਿ ਅਸੀਂ ਗੁਰੂ ਨਾਨਕ ਦੇ ਹੁਕਮ ਨੂੰ ਬੁੱਝਦੇ। ਪਰ ਅਸੀਂ ਪੰਡਤ ਦੇ ਨਾਂ ਤੋਂ ਹੀ ਈਰਖਾ ਅਤੇ ਵਰੋਧਾਭਾਸ ਵਿੱਚ ਅੰਨ੍ਹੇਂ ਹੋ ਕੇ, ਪੰਡਿਤ ਦੇ ਕਹੇ ਦੇ ਉਲਟ ਹੋ, ਕੇ ਮਾਸ ਖਾਣ ਦਾ ਕੰਮ ਕਰਨ ਲੱਗ ਗਏ,

ਸਾਨੂੰ ਸਿਰਫ ਪੰਡਿਤ ਦਾ ਕਹਿਆ ਸੁਣਾਈ ਦਿੱਤਾ, ਗੁਰੂ ਨਾਨਕ ਦਾ ਕਹਿਆ (ਹੁਕਮ) ਸੁਣਾਈ ਨਾਂ ਦਿੱਤਾ।

ਜੋ ਹੁਕਮ ਜਾਂ ਉਪਦੇਸ਼ ਕਿ ਗੁਰੂ ਨਾਨਕ ਜੀ ਨੇਂ ਪੰਡਿਤ ਨੂੰ ਦਿੱਤਾ ਸੀ।

ਉਹ ਪੰਡਿਤ ਤਾਂ ਉਪਦੇਸ਼ਿਆ ਗਿਆ, ਪਰ ਅਸੀਂ ਈਰਖਾ ਵੱਸ ਸਰਾਪੇ ਗਏ।

ਸਾਡੀ ਗੁਰਮਤਿ ਦੇ ਸਰੂਪ ਵਿੱਚ ਇਸ ਵੇਲੇ, ਨਿੰਦਾ, ਈਰਖਾ, ਵਰੋਧਾਭਾਸ, ਮਨਮਤਿ ਹਉਂ ਅਤੇ ਝਗੜਾ ਪ੍ਰਧਾਨ ਹੈ, ਗੁਰੂ ਨਾਨਕ ਦੀ ਮੱਤ ਨਹੀਂ ਹੈ।

ਤਸਵੀਰ ਦਾ ਦੂਜਾ ਪਹਿਲੂ।

ਗੁਰੂ ਨਾਨਕ ਜੀ ਕਹਿ ਰਹੇ ਹਨ

ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ।

ਵਰੋਧਾਭਾਸ ਤੋਂ ਜਰਾ ਊਪਰ ਉਠ ਕੇ ਦੇਖੋ/ਸੋਚੋ, ਕਿ. .

ਕਿ…ਜਿਸ ਪੰਡਿਤ ਨੂੰ ਮੁਖਾਬਿੰਦ ਹੋ ਕੇ ਗੁਰੂ ਨਾਨਕ ਜੀ ਨੇਂ ਇਹ ਕਿਹਾ ਸੀ ਕਿ, “ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ” ਉਹ ਪੰਡਿਤ ਕਿੰਨਾਂ ਭਾਗਾਂ ਵਾਲਾ ਹੋਵੇ ਗਾ।

ਅਸੀਂ ਤਾਂ (ਖਾਸ ਕਰ ਮੈਂ ਤਾਂ) ਉਸ ਪੰਡਿਤ (ਜਿਸ ਪੰਡਿਤ ਨੇਂ ਕਿ ਗੁਰੂ ਨਾਨਕ ਦੇ ਸਾਖਸ਼ਾਤ ਦਰਸ਼ਨ ਕੀਤੇ ਹਨ, ਅਤੇ ਜਿਸ ਨਾਲ ਗੁਰੂ ਜੀ ਨੇਂ ਬਚਨ ਬਿਲਾਸ ਕੀਤੇ ਸਨ। ਜਿਸ ਪੰਡਿਤ ਦਾ ਸਦਕਾ ਸਾਨੂੰ ਗੁਰਬਾਣੀਂ ਦਾ ਇਹ ਇਹ ਅਨਮੋਲ ਸ਼ਬਦ ਪ੍ਰਾਪਤ ਹੋਇਆ ਹੈ) ਦੇ ਚਰਨਾਂ ਦੀ ਧੂੜ ਵਰਗਾ ਵੀ ਨਹੀਂ ਹੋ ਸੱਕਦਾ।

ਜਰਾ ਸੋਚੋ

ਉਹ ਪੰਡਿਤ ਕਿੰਨਾਂ ਭਾਗਾਂ ਵਾਲਾ ਹੋਵੇ ਗਾ। ਜਿਸ ਦੇ ਭੁਲੇਖੇ ਦੂਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੇਂ ਖੁਦ ਉਸ ਨੂੰ ਆਪਣੇਂ ਪਾਸ ਬਿਠਾ ਕੇ ਸਮਝਾਇਆ ਹੋਵੇ ਗਾ।

ਜੇ ਅਸੀਂ ਵੀ ਉਸ ਪੰਡਿਤ ਵਾਂਗ ਭਾਗਾਂ ਵਾਲੇ ਹੁੰਦੇ, ਤਾਂ ਅੱਜ ਸਾਡੇ ਵੀ ਝਗੜੇ ਹੱਲ ਕਰਨ ਵਾਸਤੇ। ਗੁਰੂ ਨਾਨਕ ਜੀ ਸਾਨੂੰ ਵੀ ਆਪਣੇਂ ਪਾਸ ਬਿਠਾ ਕੇ ਸਮਝਾਉਂਦੇ।

ਜਿਸਨੇਂ ਕੇ ਗੁਰੂ ਨਾਨਕ ਦੇ ਦਰਸ਼ਨ ਕੀਤੇ ਹੋਣ, ਭਾਵੇਂ ਕਿ ਉਹ ਪੰਡਿਤ ਹੀ ਕਿਉਂ ਨਾਂ ਹੋਵੇ। (ਉਦੋਂ ਤਾਂ ਸਾਰੇ ਹੈ ਹੀ ਪੰਡਿਤ ਬ੍ਰਾਹਮਣ ਜਾਂ ਖੱਤ੍ਰੀ ਆਦਿ ਸਨ। ਜਿਨ੍ਹਾਂ ਵਿੱਚ ਬੈਠ ਕੇ, ਜਾਂ ਜਿੰਨ੍ਹਾਂ ਨੂੰ ਆਪਣੇਂ ਪਾਸ ਬਿਠਾ ਕੇ, ਗੁਰੂ ਨਾਨਕ ਜੀ ਨੇਂ ਉਪਦੇਸ਼ ਕੀਤੇ/ਦਿੱਤੇ ਸਨ। ਅਤੇ ਜਿੰਨ੍ਹਾਂ ਦੇ ਮਾਧਿਅਮ ਅੱਜ ਬਾਣੀਂ ਦੇ ਰੂਪ ਵਿੱਚ ਸਾਨੂੰ ਇਹ ਉਪਦੇਸ਼ ਮਿਲ ਰਿਹਾ ਹੈ) ਕੀ ਉਹ ਪੰਡਿਤ ਰਹਿ ਗਿਆ ਸੀ?

ਜਿਨ੍ਹਾਂ ਵਾਸਤੇ ਇਹ ਬਾਣੀਂ ਬੋਲੀ ਗਈ (ਬਾਣੀਂ ਵੀ ਗੁਰੂ ਨਾਨਕ ਦੀ) ਉਹਨਾਂ ਨੂੰ ਤਾਂ ਭਾਗਾਂ ਵਾਲੇ ਸਮਝਣਾਂ ਚਾਹੀਦਾ ਹੈ। ਜੇ ਗੁਰੂ ਨਾਨਕ ਜੀ ਆ ਕੇ ਅੱਜ ਸਾਡੇ ਵਾਸਤੇ ਕੋਈ ਸ਼ਬਦ ਉਚਾਰਨ, ਭਾਵੇਂ ਕਿ ਉਹ ਸ਼ਬਦ ਸਾਡੇ ਉਲਟ ਹੀ ਕਿਉਂ ਨਾਂ ਹੋਵੇ, ਤਾਂ ਕੀ ਅਸੀਂ ਇਸ ਵਿੱਚ ਵੀ ਆਪਣੇਂ ਵਾਸਤੇ ਫਖਰ ਦੀ ਗੱਲ ਨਹੀਂ ਸਮਝਾਂ ਗੇ।

ਜੇ ਕਿਤੇ ਭਾਗਾਂ ਨਾਲ ਉਹ ਪੰਡਿਤ ਅੱਜ ਸਾਡੇ ਸਾਹਮਣੇਂ ਆ ਜਾਵੇ। ਜਿਸ ਨੇਂ ਕਿ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਹੋਣ।

ਤਾਂ ਕੀ ਉਹ ਪੰਡਿਤ ਨਮਸਕਾਰਾਂ ਕਰਨ ਯੋਗ ਹੋਣਾਂ ਚਾਹੀਦਾ ਹੈ, ਜਾਂ ਕਿ ਉਹ ਸਾਡੀ ਨਿੰਦਾ ਦਾ ਪਾਤਰ ਹੋਣਾਂ ਚਾਹੀਦਾ ਹੈ। (ਵੀਰੋ ਇਹ ਵਿਰੋਧਾਭਾਸ ਨੂੰ ਆਪਣੇਂ ਅੰਦਰੋ ਕੱਢ ਦੇਵੋ। ਤਾਂ ਹੀ ਗੁਰੂ ਦੀ ਮੱਤ ਸਾਡੇ ਅੰਦਰ ਆਵੇ ਗੀ। ਗੁਰੂ ਦੀ ਮੱਤ ਵਾਸਤੇ ਤਾਂ ਸਾਡੇ ਅੰਦਰ ਜਗਹਾ ਹੀ ਖਾਲੀ ਨਹੀਂ ਹੈ।)

ਬੇਸ਼ੱਕ ਪਹਿਲੇ ਉਹ ਪੰਡਿਤ ਭੁਲੇਖੇ ਵਿੱਚ ਸਨ,

ਇਹ ਭਰਮ ਭੁਲੇਖੇ ਕੋਈ ਪਾਪ ਨਹੀਂ ਹਨ, ਸਿਰਫ ਅਗਿਆਨਤਾ ਸੀ।

ਜੋ ਗੁਰੂ ਨਾਨਕ ਜੀ ਨੇਂ ਦੂਰ ਕਰ ਦਿੱਤੀ ਸੀ। ਹੋ ਸੱਕਦਾ ਉਹ ਪੰਡਿਤ ਸਾਡੇ ਵਿਚੋਂ ਹੀ ਕਿਸੇ ਦਾ ਪੂਰਵਜ ਹੋਵੇ। ਜਾਂ ਸਾਡੇ ਵਿਚੋਂ ਹੀ ਕੋਈ ਉਸ ਪੰਡਿਤ ਦੀ ਅੰਸ/ਬੰਸ ਵਿਚੋਂ ਹੋਵੇ।

ਖੁਦ ਵੀ ਜਰਾ ਸੋਚੋ ਕੀ ਅਸੀਂ ਮੂਰਖ ਨਹੀਂ ਹਾਂ। ਜਾਂ ਕੀ ਅਸੀਂ ਗਿਆਨੀਂ ਹਾਂ। ਕੀ ਅਸੀਂ ਭਰਮ ਭੁਲੇਖਿਆਂ ਵਿੱਚ ਨਹੀਂ ਪਏ ਹੋਇ। ਆਪਣੇਂ ਵਿਚੋਂ ਕੌਣ ਹੈ, ਜੋ ਭਰਮ ਭੁਲੇਖਿਆਂ ਵਿੱਚ ਨਹੀਂ ਪਿਆ ਹੋਇਆ। ਤੇ ਕੌਣ ਹੈ ਜੋ ਝਗੜ ਨਹੀਂ ਰਿਹਾ।

ਸਾਡੇ ਆਪਣੇਂ ਕੋਲ ਤਾਂ ਕਿਸੇ ਨੂੰ ਦੇਣ ਵਾਸਤੇ, ਪਾਣੀਂ ਦੀ ਇੱਕ ਘੁੱਟ ਵੀ ਨਹੀਂ, ਪਰ ਬਾਣੀਂ ਦੀ ਆੜ ਵਿੱਚ ਅਸੀਂ ਉਨਾਂ ਦੀ ਨਿੰਦਾ ਕਰਦੇ ਹਾਂ, ਜਿਨਹਾਂ ਦੇ ਘਰ ਗੁਰੂ ਨਾਨਕ ਦੇ ਰੂਪ ਵਿੱਚ ਗੰਗਾ ਖੁਦ ਚੱਲ ਕੇ ਗਈ ਸੀ।

ਆਪਿ ਨ ਦੇਹਿ ਚੁਰੂ ਭਰਿ ਪਾਨੀ॥ ਤਿਹ ਨਿੰਦਹਿ ਜਿਹ ਗੰਗਾ ਆਨੀ॥ ੨॥

ਕਬੀਰ ਜੀ ਕਹਿੰਦੇ ਹਨ, ਐਸੇ ਗੱਲਾਂ ਨਾਲ ਅਸਮਾਨ ਡੇਗਣ ਵਾਲੇ ਲੋਕਾਂ ਨੂੰ ਕੀ ਕਹੀਏ।

ਐਸੇ ਲੋਗਨ ਸਿਉ ਕਿਆ ਕਹੀਐ॥

ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ॥ ੧॥ ਰਹਾਉ॥

ਜਿੰਨ੍ਹਾਂ ਨੂੰ ਮਾਲਕ ਨੇਂ ਭਗਤੀ ਤੋਂ ਬਾਹਜ (ਸਾਰੀ ਉਮਰ ਬੀਤ ਜਾਣ ਤੇ ਵੀ ਜਿੰਨ੍ਹਾਂ ਦੇ ਅੰਦਰ ਭਗਤੀ ਨਹੀਂ ਉਪਜਦੀ) ਕਰ ਦਿੱਤਾ ਹੋਇਆ ਹੈ। ਐਸੇ ਲੋਕਾਂ ਤੋਂ ਡਰਨਾਂ ਹੀ ਚਾਹੀਦਾ ਹੈ। ਅਜੇਹੇ ਲੋਕ ਸ਼ੁਰੂ ਤੋਂ ਹੀ ਸੰਤਾਂ ਨਾਲ ਲੜਦੇ ਝਗੜਦੇ ਆਏ ਹਨ।

ਗਉੜੀ ਚੇਤੀ ੴ ਸਤਿਗੁਰ ਪ੍ਰਸਾਦਿ॥ ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ॥ ਬਾਤਨ ਹੀ ਅਸਮਾਨੁ ਗਿਰਾਵਹਿ॥ ੧॥ ਐਸੇ ਲੋਗਨ ਸਿਉ ਕਿਆ ਕਹੀਐ॥ ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ॥ ੧॥ ਰਹਾਉ॥ ਆਪਿ ਨ ਦੇਹਿ ਚੁਰੂ ਭਰਿ ਪਾਨੀ॥ ਤਿਹ ਨਿੰਦਹਿ ਜਿਹ ਗੰਗਾ ਆਨੀ੨॥ ਕਬੀਰ ਜੀ; ੩੩੨

ਕਾਸ਼ ਅਸੀਂ ਵੀ ਭਾਗਾਂ ਵਾਲੇ ਹੁੰਦੇ। ਕਾਸ਼ ਕਿਤੇ ਸਾਡੇ ਝਗੜੇ ਖਤਮ ਕਰਨ ਵਾਸਤੇ ਵੀ ਗੁਰੂ ਨਾਨਕ ਜੀ ਬਹੁੜਦਾ।

ਪਰ ਸਾਨੂੰ ਤਾਂ ਇਹ ਭਰਮ ਪੈਦਾ ਹੋ ਚੁਕਾ ਹੈ।

ਕਿ ਅਸੀਂ ਤਾਂ ਉਪਦੇਸ਼ੇ ਹੋਇ ਹਾਂ, ਇਸ ਲਈ, ਸਾਡੇ ਵਾਸਤੇ ਗੁਰਬਾਣੀਂ ਵਿੱਚ ਕੋਈ ਉਪਦੇਸ਼ ਨਹੀਂ ਹੈ।

ਕੌਣ ਹੈ ਜੋ ਗੁਰਬਾਣੀਂ ਵਿਚੋਂ ਉਪਦੇਸ਼ ਲੈ ਰਿਹਾ ਹੈ? ? ਜਾਂ ਲੈਣਾਂ ਚਾਹੁੰਦਾ ਹੈ।

ਸੱਭ ਉਪਦੇਸ਼ ਦੇਣ ਵਾਲੇ ਹੀ ਹਨ। (ਚਲਦਾ)

ਬਲਦੇਵ ਸਿੰਘ “ਚਾਕਰ”

ਜੂਨ ੧੭/ ੨੦੧੨
.