.

ਅਵਤਾਰ ਪ੍ਰਥਾ ਤੇ ਗੁਰਮਤਿ

ਇਸ ਵਿਸ਼ੇ ਬਾਰੇ ਗੁਰਮਤਿ ਦਾ ਸਿਧਾਂਤ, ਪੁਸਤਕ- “ਬਿੱਪਰਨ ਕੀ ਰੀਤ ਤੋਂ ਸਚ ਦਾ ਮਾਰਗ” ਦੇ ਪਹਿਲੇ ਭਾਗ ਦੇ ਚੌਥੇ ਕਾਂਡ ਵਿੱਚ ਬੜੇ ਵਿਸਥਾਰ ਨਾਲ ਸਪਸ਼ਟ ਕੀਤਾ ਹੋਇਆ ਹੈ। ਅਵਤਾਰ ਪ੍ਰਥਾ ਗੁਰਮਤਿ ਲਈ ਅਣਹੋਣੀ ਬਕੜ-ਵਾਹ ਤੋਂ ਵੱਧ ਹੋਰ ਕੁੱਝ ਨਹੀਂ ਹੈ। ਜੇ ਕੋਈ ਪਾਠਕ ਸੱਜਣ ਸ਼ੰਕਾ ਦੂਰ ਕਰਨਾ ਚਾਹੇ ਤਾਂ ਉਪਰੋਤ ਪੁਸਤਕ ਪੜ੍ਹ ਸਕਦਾ ਹੈ। ਏਥੇ ਵੰਨਗ ਮਾਤਰ ਹੀ ਗੁਰਮਤਿ ਦਾ ਪੱਖ ਲਿਖਿਆ ਜਾ ਰਿਹਾ ਹੈ। ਬ੍ਰਾਹਮਣੀ ਕਲਮ ਦੇ ਲਿਖੇ ਪੁਰਾਣਕ ਗ੍ਰੰਥਾਂ ਵਿੱਚ ਇੱਕ ਵਿਸ਼ਨੂੰ ਜੀ, ਜਾਂ ਇੱਕ ਸ਼ਿਵ-ਸ਼ੰਕਰ ਜੀ ਦੇ ਥਾਂ, ਉਨ੍ਹਾਂ ਨੂੰ ਕ੍ਰੋੜਾਂ ਦੀ ਗਿਣਤੀ ਵਾਲੀ ਸਾਧਾਰਨ ਖ਼ਲਕਤ ਵਿੱਚ ਗੱਡ-ਮੱਡ ਦਰਸਾਉਣ ਦਾ ਅਰਥ, ਭਗਵਾਨ ਦੀ ਝੂਠ-ਪਦਵੀ ਤੋਂ ਘਸੀਟ ਕੇ ਉਨ੍ਹਾਂ ਨੂੰ ਆਪਣੀ ਅਸਲੀ ਥਾਂ, ਇੱਕ ਸਾਧਾਰਨ ਮਨੁੱਖ ਦੀ ਪੱਧਰ ਤੇ ਲੈ ਆਉਣਾ, ਭਾਵ, ਛੂਤ-ਛਾਤ ਦੇ ਜਨਮ ਦਾਤਾ ਸੁੱਚਮ ਨੂੰ ਧਰਮ ਸਮਝਣ ਵਾਲੇ ਪਾਵਨ ਪਵਿੱਤਰ ਬ੍ਰਾਹਮਣ ਦੇ ਪਰਮ ਪਵਿੱਤਰ ਭਗਵਾਨ ਜੀ ਨੂੰ ਸ਼ੂਦਰਾਂ ਦੀ ਦੁਨੀਆਂ ਵਿੱਚ ਘਸੀਟ ਲਿਆਉਣ-ਰੂਪ ਅਵਤਾਰ ਪ੍ਰਥਾ ਦੇ ਸਿਧਾਂਤ ਤੇ ਮੋਟੀ ਲਕੀਰ? ਬ੍ਰਾਹਮਣ ਦੇ ਭਗਵਾਨ ਜੀ ਕੀ, ਅਛੋਪਲੇ ਹੀ ਆਪਣੀ ਅੱਡਰੀ ਪਛਾਣ ਗੁਆ ਨਾ ਬੈਠੇ? ਦਰਸ਼ਨ ਕਰੋ ਮਿੱਠ-ਬੋਲੜੇ ਸਤਿਗੁਰੂ ਜੀ ਗੁਰੂ-ਫ਼ੁਰਮਾਨ:--
65- ਕੋਟਿ ਬਿਸਨ ਅਵਤਾਰ॥ ਕੋਟਿ ਬਿਸਨ ਅਵਤਾਰ ਸੰਕਰ ਜਟਾਧਾਰ॥ ਚਾਹਹਿ ਤੁਝਹਿ ਦਇਆਰ ਮਨਿਤਨਿ ਰੁਚ ਅਪਾਰ॥ ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ॥ ਸੁਰ ਸਿਧ ਗਣ ਗੰਧਰਬ ਧਿਆਵਹਿ ਜਖ ਕਿੰਨਰ ਗੁਣ ਭਨੀ॥ ਕੋਟਿ ਇੰਦ੍ਰ ਅਨੇਕ ਦੇਵਾ ਜਪਤ ਸੁਆਮੀ ਜੈ ਜੈ ਕਾਰ॥ ਅਨਾਥ ਨਾਥ ਦਇਆਲ ਨਾਨਕ ਸਾਧ ਸੰਗਤਿ ਮਿਲਿ ਉਧਾਰ॥ 2॥ {456} -2-5
ਅਰਥ:-ਹੇ ਦਇਆਲ ਹਰੀ! ਵਿਸ਼ਨੂੰ ਦੇ ਕ੍ਰੋੜਾਂ ਅਵਤਾਰ ਅਤੇ ਕ੍ਰੋੜਾਂ ਜਟਾਧਾਰੀ ਸ਼ਿਵ ਤੈਨੂੰ (ਮਿਲਣਾ) ਲੋਚਦੇ ਹਨ, ਉਨ੍ਹਾਂ ਦੇ ਮਨ ਵਿੱਚ ਉਨ੍ਹਾਂ ਦੇ ਜਿਰਦੇ ਵਿੱਚ ਤੇਰੇ ਮਿਲਣ ਦੀ) ਤਾਂਘ ਰਹਿੰਦੀ ਹੈ। ਹੇ ਬੇਅੰਤ ਪ੍ਰਭੂ! ਹੇ ਗੋਬਿੰਦ! ਹੇ ਠਾਕੁਰ! ਹੇ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ! ਹੇ ਸਭ ਦੇ ਮਾਲਕ! ਦੇਵਤੇ, ਜੋਗ-ਸਾਧਨਾਂ ਵਿੱਚ ਪੁੱਗੇ ਹੋਏ ਜੋਗੀ, ਸ਼ਿਵ ਦੇ ਗਣ, ਦੇਵਤਿਆਂ ਦੇ ਰਾਗੀ, ਜੱਖ, ਕਿਨਰ (ਆਦਿਕ ਸਾਰੇ) ਤੇਰਾ ਸਿਮਰਨ ਕਰਦੇ ਹਨ, ਤੇ ਗੁਣ ਉਚਾਰਦੇ ਹਨ। ਕ੍ਰੋੜਾਂ ਇੰਦਰ, ਅਨੇਕਾਂ ਦੇਵਤੇ, ਮਾਲਕ-ਪ੍ਰਭੂ ਦੀ ਜੈਕਾਰ ਕਰਦੇ ਹਨ। ਹੇ ਨਾਨਕ! ਉਸ ਨਿਖਸਮਿਆਂ ਦੇ ਖ਼ਸਮ ਪ੍ਰਭੂ ਨੂੰ, ਦਇਆ ਦੇ ਸੋਮੇ ਪ੍ਰਭੂ ਨੂੰ ਸਾਧ ਸੰਗਤ ਦੀ ਰਾਹੀ ਹੀ ਮਿਲ ਕੇ (ਸੰਸਾਰ ਸਮੁੰਦਰ ਤੋਂ) ਬੇੜਾ ਪਾਰ ਹੁੰਦਾ ਹੈ। 2.
ਬ੍ਰਾਹਮਣੀ ਕੁਟਲ-ਕਲਪਣਾ ਦੀ ਉਪਜ ਇੱਕ ਬ੍ਰਹਮਾ, ਇੱਕ ਸ਼ਿਵ ਅਤੇ ਇੱਕ ਇੰਦਰ ਆਦਿ ਗਿਣਤੀ ਮਿਣਤੀ ਵਾਲੇ ਦੇਵੀ ਦੇਵਤਿਆਂ ਦੀ ਬੜੀ ਅਲੋਕਾਰ ਸ਼ਬਦਾਵਲੀ ਵਿੱਚ ਖੰਡਣਾ ਕਰ ਦਿੱਤੀ ਹੈ। ਏਸੇ ਤਰ੍ਹਾਂ ਦੇ ਹੋਰ ਵੀ ਕਈ ਗੁਰੂ ਸ਼ਬਦ ਹਨ। ਅਵਤਾਰ ਪ੍ਰਥਾ ਸਤਿਗਰੂ ਜੀ ਨੇ ਨਾਮਣੇ ਨਾਲ ਜੋੜਨੀ ਗੁਰਮਤਿ ਵਿਰੋਧੀ ਦੁਸ਼ਕਰਮ ਹੈ।
ਦੋਹਰਾ॥ ਬਹੁਰ ਤਬ ਅਰਜਨ ਗੁਰੂ ਮੁਖ ਸੋਂ ਸ਼ਬਦ ਉਚਾਰ।
ਆਸਾ ਰਾਗ ਮੈ ਤਬ ਕਹਾ ਸੁਤ ਪਰਥਾਇ ਬਿਚਾਰਿ॥ 192॥
ਜਿਸ ਗੁਰੂ ਸ਼ਬਦ ਨੂੰ ਲਿਖਾਰੀ ਨੇ ਪੁੱਤਰ ਪਰਥਾਇ ਉਚਾਰਿਆ ਦਰਸਾਇਆ ਹੈ ਉਹ ਪਾਵਨ ਗੁਰੂ-ਸ਼ਬਦ ਇਸ ਪ੍ਰਕਾਰ ਹੈ:-
66- ਆਸਾ ਮਹਲਾ 5॥ ਸਤਿਗੁਰ ਸਾਚੈ ਦੀਆ ਭੇਜਿ॥ ਚਿਰੁ ਜੀਵਨੁ ਉਪਜਿਆ ਸੰਜੋਗਿ॥ ਉਦਰੈ ਮਾਹਿ ਆਇ ਕੀਆ ਨਿਵਾਸੁ॥ ਮਾਤਾ ਕੈ ਮਨਿ ਬਹੁਤੁ ਬਿਗਾਸੁ॥ 1॥ ਜੰਮਿਆ ਪੂਤੁ ਭਗਤੁ ਗੋਵਿੰਦ ਕਾ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥ ਰਹਾਉ॥ ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ॥ ਮਿਟਿਆ ਸੋਗੁ ਮਹਾ ਅਨੰਦੁ ਥੀਆ॥ ਗੁਰਬਾਣੀ ਸਖੀ ਅਨੰਦੁ ਗਾਵੈ॥ ਸਾਚੇ ਸਾਹਿਬ ਕੈ ਮਨਿ ਭਾਵੈ॥ 2॥ ਵਧੀ ਵੇਲਿ ਬਹੁ ਪੀੜੀ ਚਾਲੀ॥ ਧਰਮ ਕਲਾ ਹਰਿ ਬੰਧਿ ਬਹਾਲੀ॥ ਮਨ ਚਿੰਦਿਆ ਸਤਿਗੁਰੂ ਦਿਵਾਇਆ॥ ਭਏ ਅਚਿੰਤ ਏਕ ਲਿਵ ਲਾਇਆ॥ 3॥ ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ॥ ਬੁਲਾਇਆ ਬੋਲੈ ਗੁਰ ਕੈ ਭਾਣਿ॥ ਗੁਝੀ ਛੰਨੀ ਨਾਹੀ ਬਾਤ॥ ਗੁਰੁ ਨਾਨਕੁ ਤੁਠਾ ਕੀਨੀ ਦਾਤਿ॥ 4॥ 7॥ 101॥ {396}
ਅਰਥ:- ਹੇ ਭਾਈ! (ਗੁਰੂ ਨਾਨਕ) ਪਰਮਾਤਮਾ ਦਾ ਭਗਤ, (ਪਰਮਾਤਮਾ ਦਾ ਪੁੱਤਰ) ਜੰਮਿਆ ਹੈ (ਉਸ ਦੀ ਸਰਨ ਆਉਣ ਵਾਲੇ) ਸਾਰੇ ਜੀਵਾਂ ਦੇ ਅੰਦਰ ਧੁਰ-ਦਰਗਾਹ ਦਾ (ਸੇਵਾ-ਭਗਤੀ ਦਾ) ਲੇਖ ਉੱਘੜ ਰਿਹਾ ਹੈ। ਰਹਾਉ।
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਗੁਰੂ (ਨਾਨਕ) ਨੂੰ (ਜਗਤ ਵਿਚ) ਘੱਲਿਆ ਹੈ ਉਸ ਦੀ ਸੰਗਤਿ (ਦੀ ਬਰਕਤਿ) ਨਾਲ (ਸਿੱਖਾਂ ਦੇ ਹਿਰਦੇ ਵਿਚ) ਅਟੱਲ ਆਤਮਕ ਜੀਵਨ ਪੈਦਾ ਹੋ ਰਿਹਾ ਹੈ। (ਜਿਵੇਂ ਜਦੋਂ ਮਾਂ ਦੇ) ਪੇਟ ਵਿੱਚ (ਬੱਚਾ) ਆ ਨਿਵਾਸ ਕਰਦਾ ਹੈ ਤਾਂ ਮਾਂ ਦੇ ਮਨ ਵਿੱਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ (ਤਿਵੇਂ ਸਿੱਖ ਦੇ ਅੰਦਰ ਅਟੱਲ ਆਤਮਕ ਜੀਵਨ ਆਨੰਦ ਪੈਦਾ ਕਰਦਾ ਹੈ)। 1. (ਹੇ ਭਾਈ! ਜਿਵੇਂ ਜਿਸ ਘਰ ਵਿਚ) ਪਰਮਾਤਮਾ ਦੇ ਹੁਕਮ ਅਨੁਸਾਰ ਦਸੀਂ ਮਹੀਨੀ ਪੁੱਤਰ ਜੰਮਦਾ ਹੈ (ਤਾਂ ਉਸ ਘਰ ਵਿਚੋਂ) ਗ਼ਮ ਮਿਟ ਜਾਂਦਾ ਹੈ ਤੇ ਬੜਾ ਉਤਸ਼ਾਹ ਹੁੰਦਾ ਹੈ, (ਤਿਵੇਂ ਜਿਹੜੀ ਸਤ-ਸੰਗਣ) ਸਹੇਲੀ ਗੁਰੂ ਦੀ ਸਿਫ਼ਤਿ ਸਾਲਾਹ ਦੀ ਬਾਣੀ ਗਾਉਂਦੀ ਹੋਈ ਆਤਮਕ ਆਨੰਦ ਮਾਣਦੀ ਹੈ ਤੇ ਉਹ ਥਿਰ ਰਹਿਣ ਵਾਲੇ ਪ੍ਰਭੂ ਦੇ ਮਨ ਵਿੱਚ ਪਿਆਰੀ ਲੱਗਦੀ ਹੈ। 2. (ਜਿਹੜੇ ਵਡਭਾਗੀ ਮਨੁੱਖ ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਇੱਕ ਪਰਮਾਤਮਾ ਵਿੱਚ ਸੁਰਤਿ ਜੋੜਦੇ ਹਨ ਉਹ ਚਿੰਤਾ ਤੋਂ ਰਹਿਤ ਹੋ ਜਾਂਦੇ ਹਨ, ਸਤਿਗੁਰੂ ਉਨ੍ਹਾਂ ਨੂੰ ਮਨ-ਇੱਛਤ ਫਲ ਦਿੰਦਾ ਹੈ, ਗੁਰੂ ਉਨ੍ਹਾਂ ਗੁਰਸਿੱਖਾਂ ਵਿੱਚ ਪਰਮਾਤਮਾ ਦੀ ਧਰਮ-ਸੱਤਿਆ ਪੱਕੀ ਕਰ ਕੇ ਟਿਕਾ ਦਿੰਦਾ ਹੈ, ਇਹ ਗੁਰਸਿੱਖ ਹੀ (ਗੁਰੂ-ਰੂਪ ਪਰਮਾਤਮਾ ਦੀ) ਵਧ-ਰਹੀ ਵੇਲ (ਅਥਵਾ) ਚਲ-ਰਹੀ ਪੀੜ੍ਹੀ ਹਨ। 3. ਹੁਣ ਇਹ ਕੋਈ ਲੁਕੀ ਛਿਪੀ ਗੱਲ ਨਹੀਂ ਹੈ। (ਹਰ ਕੋਈ ਜਾਣਦਾ ਹੈ ਕਿ ਜਿਸ ਮਨੁੱਖ ਉੱਤੇ) ਗੁਰੂ ਨਾਨਕ ਦਇਆਵਾਨ ਹੁੰਦਾ ਹੈ, (ਜਿਸ ਨੂੰ ਨਾਮ ਦੀ) ਦਾਤ ਦਿੰਦਾ ਹੈ, ਉਹ ਜੋ ਕੁੱਝ ਬੋਲਦਾ ਹੈ ਗੁਰੂ ਦਾ ਪ੍ਰੇਰਿਆ ਹੋਇਆ ਗੁਰੂ ਦੀ ਰਜ਼ਾ ਹੀ ਬੋਲਦਾ ਹੈ (ਉਹ ਆਪਣੇ ਗੁਰੂ ਉੱਤੇ ਇਉਂ ਫ਼ਖ਼ਰ ਕਰਦਾ ਹੈ) ਜਿਵੇਂ ਕੋਈ ਪੁੱਤਰ ਆਪਣੇ ਪਿਉ ਤੇ ਮਾਣ ਕਰਦਾ ਹੈ (ਉਹ ਸਿੱਖ ਗੁਰੂ ਪਾਸੋਂ ਸਹਾਇਤਾ ਦੀ ਉਵੇਂ ਆਸ ਰੱਖਦਾ ਹੈ ਜਿਵੇਂ ਪੁੱਤਰ ਪਿਉ ਮਾਸੋਂ)। 4.
ਸਦੀਵੀ ਸਚਾਈ ਦਰਸਾ ਰਹੇ ਗੁਰੂ ਸ਼ਬਦ ਦੇ ਅਰਥਾਂ ਤੋਂ ਇਹ ਸਮਝਣ ਵਿੱਚ ਔਖ ਨਹੀਂ ਰਹਿੰਦੀ ਕਿ ਇਸ ਗੁਰੂ ਸ਼ਬਦ ਦਾ ਉਚੇਚਾ ਸੰਬੰਧ ਸਾਹਿਬਜ਼ਾਦਾ ਜੀ ਦੇ ਜਨਮ ਨਾਲ ਨਹੀਂ ਸਗੋਂ ਪਰਮਾਤਮਾ ਦੇ ਅਸਲੀ ਭਗਤ ਸਤਿਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਰਮਾਤਮਾ ਦੇ ਨਾਮ ਨਾਲ ਜੁੜ ਰਹੇ ਗੁਰਸਿੱਖਾਂ ਵਿੱਚ ਫੈਲ ਰਹੀ ਦੈਵੀ ਅਨੰਦ ਵਾਲੀ ਖ਼ੁਸ਼ੀ ਦਾ ਜ਼ਿਕਰ ਹੈ। 205ਵੀਂ ਚੌਪਈ ਤੱਕ ਉਪ੍ਰੋਕਤ ਗੁਰੂ ਸ਼ਬਦ ਨੂੰ ਆਪਣੇ ਹਿਸਾਬ ਨਾਲ ਕਵਿਤਾ ਦੁਆਰਾ ਦਰਸਾ ਲੈਣ ਉਪ੍ਰੰਤ ਗੁਰਮਤਿ ਵਿਰੋਧੀ ਲਿਖਾਰੀ ਦੇ ਬਚਨ ਇਸ ਪ੍ਰਕਾਰ ਹਨ:-
ਚੌਪਈ॥ ਸੁਤ ਪਰਥਾਇ ਸ਼ਬਦ ਗੁਰ ਕਹੈ। ਨਰ ਨਾਰੀ ਮਨਿ ਅਨੰਦ ਲਹੇ।
ਤਬ ਲੌ ਚੜਿਓ ਭਾਨ ਗੁਰ ਕਹੇ। ਜੈਸੇ ਗੁਰ ਜਨਮਯੋ ਸੁਖਦਾਈ॥ 206॥
ਅਰਥ:-ਪੁੱਤਰ ਦੇ ਸਬੰਧ ਵਿੱਚ ਸ਼ਬਦ ਉਚਾਰਿਆ ਤਾਂ ਤੀਵੀਆਂ ਮਰਦਾਂ ਦੇ ਮਨ ਵਿੱਚ ਬੜੀ ਖ਼ੁਸ਼ੀ ਹੋਈ। ਜਿਵੇਂ ਸੁਖਦਾਈ ਗੁਰੂ ਨੇ ਜਨਮ ਲਿਆ, ਉਸ ਵੇਲੇ ਤਕ ਉਵੇਂ ਦਾ ਹੀ ਸੁਖ ਦੇਣ ਵਾਲਾ ਪਰਕਾਸ਼ ਖਿਲਾਰ ਰਿਹਾ ਸੂਰਜ ਚੜ੍ਹ ਪਿਆ ਸੀ। 206॥ ਰਾਤ ਬੀਤ ਗਈ ਅਤੇ ਹਨੇਰਾ ਇਉਂ ਹਟ ਗਿਆ ਜਿਵੇ, ਗੁਰੂ ਦੇ ਜਨਮ ਨੇ ਦੁਸ਼ਟਾਂ ਦਾ ਖ਼ਾਤਮਾ ਕਰ ਦਿੱਤਾ ਹੋਵੇ। ਸਾਰੀਆਂ ਜ਼ਨਾਨੀਆਂ ਨੇ ਫੁੱਲਾਂ ਦੀਆਂ ਪੱਤੀਆਂ ਦੇ ਸਿਹਰੇ ਦਰਵਾਜ਼ਿਆ ਤੇ ਲਿਆ ਬੱਧੇ ਅਤੇ ਵਧਾਈਆਂ ਦਿੱਤੀਆਂ। 207. (ਨੋਟ:- ਲੜਕੇ ਦੇ ਜਨਮ ਤੇ ਦਰਵਾਜ਼ੇ ਨਾਲ ਪੱਤਿਆਂ ਆਦਿ ਦੇ ਸਿਹਰੇ ਬੰਨ੍ਹਣ ਜਿਹਾ ਬ੍ਰਾਹਮਣਵਾਦ ਗੁਰਮਤਿ ਦੇ ਉਲਟ ਕਰਮ ਹੈ) ਭਾਵ, ਸਾਹਿਬਜ਼ਾਦਾ ਜੀ ਦੇ ਜਨਮ ਤੇ ਗੁਰੂ ਅਰਜਨ ਦੇ ਜੀ ਨੇ ਏਡਾ ਵਡਾ ਉਤਸਵ ਮਨਾਇਆ ਕਿ, ਜੇ ਧਰਤੀ ਕਾਗ਼ਜ਼ ਤੇ ਸਮੁੰਦਰ ਸਿਆਹੀ ਬਣ ਜਾਵੇ, ਅਤੇ ਗਣੇਸ਼ ਲਿਖਣ ਵਾਲਾ ਹੋਵੇ ਤਦ ਵੀ ਉਤਸਵ ਵਿਚਲੀ ਖ਼ੁਸ਼ੀਆਂ ਦੀਆਂ ਰੌਣਕਾਂ ਨਹੀਂ ਲਿਖੀਆਂ ਜਾ ਸਕਦੀਆਂ। 208.
ਭੂ ਨਭ ਭਣੋ ਮੰਗਲਚਾਰਾ। ਸਭਿ ਦੇਵਨ ਮਨਿ ਅਨੰਦੁ ਧਾਰਾ।
ਇਹ ਬਿਧਿ ਸੋਂ ਗੁਰ ਜਨਮ ਬਖਾਨਾ। ਕੀਨ ਦਯਾ ਜਬ ਕ੍ਰਿਪਾ ਨਿਧਾਨਾ॥ 210॥
“ਹਰਖ ਸੋਗ ਤੇ ਰਹਹਿ ਨਿਰਾਰਾ ਤਾਂ ਤੂ ਪਾਵਹਿ ਪ੍ਰਾਨਪਤੇ॥ 1॥ ਰਹਾਉ॥” ਗੁਰਮਤਿ ਉਪਦੇਸ਼ ਦੇ ਪੂਰਨੇ ਪਾ ਰਹੇ ਗੁਰੂਘਰ ਨੂੰ ਅਪਾਰ ਖ਼ੁਸ਼ੀਆਂ ਭਰੇ ਜਸ਼ਨਾ ਨਾਲ ਜੋੜ ਰਿਹਾ, ਗੁਰਮਤਿ ਦਾ ਸਖ਼ਤ ਵਿਰੋਧੀ ਇਹ ਕੁਟਲ ਲਿਖਾਰੀ, ਗੁਰੁ ਪੰਥ ਨੂੰ ਗੁਰਮਤਿ ਗਿਆਨ ਤੋਂ ਕੋਹਾਂ ਦੂਰ ਲਈ ਜਾ ਰਿਹਾ ਹੈ। ਪਹਿਲਾ ਅਧਿਆਇ ਸਮਾਪਤ ਹੋਇਆ।
ਭੂ ਨਭ ਭਣੋ ਮੰਗਲਚਾਰਾ। ਸਭਿ ਦੇਵਨ ਮਨਿ ਅਨੰਦੁ ਧਾਰਾ।
ਇਹ ਬਿਧਿ ਸੋਂ ਗੁਰ ਜਨਮ ਬਖਾਨਾ। ਕੀਨ ਦਯਾ ਜਬ ਕ੍ਰਿਪਾ ਨਿਧਾਨਾ॥ 209॥
ਭੂ … ਮੰਗਲਚਾਰਾ=ਧਰਤੀ ਅਕਾਸ਼ ਸਭ ਤੇ, ਥਾਈ ਬੜੀਆਂ ਖ਼ੁਸ਼ੀਆਂ ਮਨਾਈਆਂ ਗਈਆਂ, ਸਾਰੇ ਦੇਵਤਿਆਂ ਨੇ ਅਨੰਦ ਮਾਣਿਆ ਆਦਿ। ਸਤਿਗੁਰੂ ਨਾਨਕ ਸਾਹਿਬ ਜੀ ਦੇ ਘਰ ਪੁੱਤਰ ਦਾ ਜਨਮ ਹੋਣ ਤੇ ਅਪਾਰ ਜਸ਼ਨ ਮਨਾਏ ਜਾਣ ਦੀ ਗਲ?

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
.