.

ਸੰਤ ਪਦ ਬਾਰੇ ਗੁਰਮਤਿ ਵਿਚਾਰ-

(ੳ) ਗੁਰੂ ਇਤਿਹਾਸ ਗਵਾਹ ਹੈ ਕਿ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਾਲ ਸਖਾਈ ‘ਭਾਈ ਮਰਦਾਨਾ’ ਜੀ ਤੋਂ ‘ਬਾਬਾ ਦੀਪ ਸਿੰਘ’ ਜੀ ਤੱਕ, ਵਡੀ ਤੋਂ ਵਡੇ ਗੁਰਸਿੱਖ, ਸੱਭ ਦੇ ਸਭ ‘ਭਾਈ’ ਜਾਂ ‘ਬਾਬਾ’ ਹੀ ਨਜ਼ਰੀਂ ਆਏ ਹਨ। ਸੰਤ ਜਾਂ ਸਾਧੂ ਪਦ ਗੁਰਸਿੱਖ ਲਈ ਵਰਤਨਾ, ਸਤਿਗੁਰੂ ਜੀ ਨੂੰ ਨਹੀਂ ਸੀ ਭਾਇਆ। ਬਾਬਾ ਬੁੱਢਾ ਜੀ ਸਮੇਤ, ਵਡੇ ਤੋਂ ਵਡੇ ਗੁਰਸਿੱਖ ਲਈ ਵੀ “ਸੰਤ” ਪਦ ਵਰਤਿਆ ਨਹੀਂ ਮਿਲਦਾ। ਜਿਵੇਂ, ਭਾਈ ਮਰਦਾਨਾ ਜੀ, ਭਾਈ ਗੁਰਦਾਸ ਭਾਈ ਬਿਧੀ ਚੰਦ, ਭਾਈ ਮਨੀ ਸਿੰਘ ਜੀ ਆਦਿ, ਏਵੇ ਸਰਬ ਸ਼੍ਰੀ, ਬਾਬਾ ਬੁੱਢਾ, ਬਾਬਾ ਗੁਰਦਿੱਤਾ, ਬਾਬਾ ਅਜੀਤ ਸਿੰਘ, (ਸਾਰੇ ਸਾਹਿਬਜ਼ਾਦਾ ਸਹਿਬਾਨ) ਬਾਬ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਜੀ) ਅਦਿ ਸਾਰੀਆਂ ਸਨਮਾਨ ਯੋਗ ਹਸਤੀਆਂ, ਅਥਵਾ ਜਿਨ੍ਹਾਂ ਮਹਾਂਪੁਰਖਾਂ ਦੀ ਬਾਣੀ ਸਾਡੇ ਲਈ ਗੁਰੂ ਬਣ ਚੁੱਕੀ ਹੈ, ਸਤਿਗੁਰੂ ਜੀ ਨੇ ਉਨ੍ਹਾਂ ਵਿਚੋਂ ਵੀ ਕਿਸੇ ਨੂੰ “ਸੰਤ” ਨਹੀਂ ਲਿਖਿਆ, ਭਗਤ ਸ਼ੇਖ਼ ਆਦਿ ਪਦ ਵਰਤੇ ਹੀ ਮਿਦੇ ਹਨ। ਦਾਸ ਦੇ ਹਥੋਂ ਸਤਿਗੁਰੂ ਜੀ ਨੇ ਲਿਖਵਾਈਆਂ ਪੁਸਤਕਾਂ ਵਿੱਚ ਪਾਠਕ ਸੱਜਣ 1995 ਤੋਂ ਪੜ੍ਹ ਰਹੇ ਹਨ, ਕਿ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਕਿਸੇ ਮਨੁੱਖ ਨੂੰ ਨਹੀਂ, ਸਗੋਂ, ਰੱਬ ਜੀ ਨੂੰ ਜਾਂ ਉਸ ਦਾ ਰੂਪ ਹੋ ਚੁੱਕੇ ਸਤਿਗੁਰੂ ਜੀ ਨੂੰ ਹੀ ਸੰਤ ਆਖਿਆ ਹੈ। ਉਚੇਚੀ ਡਿੱਠ ਵਾਲਾ ਬਾਣਾ ਅਥਵਾ ‘ਸਾਧ ਡੇਰਾ’ ਬਣਾਈ ਬੈਠੇ ਕਥਿਤ ਸੰਤ ਲਈ ਉਚਾਰੇ ਗੁਰੂ ਸ਼ਬਦਾਂ ਵਿੱਚੋ, ਵਣਗੀ ਮਾਤ੍ਰਰ, ਗੁਰੂਬਾਣੀ ਸ਼ਬਦ:-

33- ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥ 1॥ ਐਸੇ ਸੰਤ ਨ ਮੋ ਕਉ ਭਾਵਹਿ॥ ਡਾਲਾ ਸਿਉ ਪੇਡਾ ਗਟਕਾਵਹਿ॥ 1॥ ਰਹਾਉ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ॥ ਬਸੁਧਾ ਖੋਦਿ ਕਰਹਿ ਦੁਇ ਚੂਲੇੑ ਸਾਰੇ ਮਾਣਸ ਖਾਵਹਿ॥ 2॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ॥ 3॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ॥ 4॥ 2॥ {476}

{ਨੋਟ:-ਇਸ ਪਾਵਨ ਗੁਰੂਸ਼ਬਦ ਦੇ ਅਰਥ ਪੁਸਤਕ ‘ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ’ ਦੇ ਪਹਿਲੇ ਭਾਗ ਦੇ ਛੇਵੇਂ ਕਾਂਡ ਦੇ 203 ਸਫ਼ੇ ਤੇ ਲਿਖ ਦਿੱਤੇ ਹਨ}

ਵਰ, ਜਾਂ ਅਸੀਸਾਂ ਤੋਂ ਮਿਲਦੇ ਫਲਾਂ ਦਾ ਭਰਮ ਖਿਲਾਰੀ ਬੈਠੇ ਗੱਦੀ ਦਾਰਾਂ ਬਾਰੇ ਸਤਿਗੁਰੂ ਨਾਨਕ ਜੀ ਦਾ ਗੁਰਮਤਿ ਸਿਧਾਂਤ:--

34- ਸਲੋਕ ਮਃ 1॥ ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥ ਚੂਹਾ ਖਡ ਨ ਮਾਵਈ ਤਿਕਲਿ ਬੰਨੈੑ ਛਜ॥ ਦੇਨਿੑ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ॥ ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ॥ ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ॥ ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ॥ ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ॥ ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ॥ 1॥ {1286} -19

ਅਰਥ:- (ਆਪਣੀਆਂ ਗੱਦੀਆਂ ਅਗਾਂਹ ਆਪਣਿਆਂ ਚੇਲਿਆਂ ਨੂੰ ਸੌਪਣ ਵਜੋਂ) (ਸੇਹਲੀ-) ਟੋਪੀ ਦੇਣ ਵਾਲੇ ਲੋਕ ਬਾਵਲੇ ਹਨ (ਭਾਵ, ਮੂਰਖ ਹਨ) ਅਤੇ (ਅਜੇਹੀ ਪਖੰਡ-ਗੱਦੀ) ਲੈਣ ਵਾਲੇ ਵੀ ਵਡੇ ਬਦੀਦ ਹਨ (ਜੋ ਅਜੇਹੀ ਭਰਮ-ਗੱਦੀ ਮਿਲ ਜਾਣ ਨਾਲ ਹੀ ਆਪਣੇ ਆਪ ਨੂੰ ਬਰਕਤਾਂ ਦੇਣ ਦੇ ਸਮਰੱਥ ਸਮਝ ਲੈਂਦੇ ਹਨ) (ਇਨ੍ਹਾਂ ਦੀ ਹਾਲਤ ਤਾਂ ਇਉਂ ਹੀ ਹੈ, ਜਿਵੇਂ) ਚੂਹਾ (ਆਪ ਤਾਂ) ਖੁੱਡ ਵਿੱਚ (ਵੜ) ਨਾ ਸਕਦਾ ਹੋਵੇ (ਤੇ ਉਤੋਂ) ਲੱਕ ਨਾਲ ਛੱਜ ਬੰਨ੍ਹ ਲਵੇ। (ਭਾਵ, ਝੂਠ ਫ਼ਰੇਬ ਦੇ ਕਾਰਨ ਪਹਿਲਾਂ ਪ੍ਰਭੂ ਦੇ ਦਰਬਾਰ ਵਿੱਚ ਨਾ ਸੀ ਵੜ ਸਕਦਾ ਉੱਤੋਂ ਵਰ-ਅਸੀਸਾਂ ਨਾਲ ਲੋਕਾਂ ਦੇ ਕੰਮ ਸਵਾਰਨ ਦੇ ਸਮੱਰਥ ਬਣ ਜਾਣ ਦਾ ਹਉਮੈ-ਰੂਪ ਛੱਜ ਬੰਨ੍ਹ ਲਿਆ- “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ॥)

ਹੇ ਨਾਨਕ! (ਇਹੋ ਜਿਹੀਆਂ ਗੱਦੀਆਂ ਥਾਪ ਕੇ) ਜੋ ਹੋਰਨਾਂ ਨੂੰ ਅਸੀਸਾਂ ਦੇਂਦੇ ਹਨ ਉਹ (ਆਪ ਵੀ ਅੰਤ) ਮਰ (ਮੁੱਕ) ਜਾਂਦੇ ਹਨ ਤੇ ਅਸੀਸਾਂ ਲੈਣ ਵਾਲੇ ਵੀ ਮੌਤ ਤੋਂ ਬਚ ਨਹੀਂ ਸਕਦੇ। ਪਰਮਾਤਮਾ ਦੀ ਰਜ਼ਾ ਕੋਈ ਨਹੀਂ ਜਾਣਦਾ ਕਿ ਉਹ (ਮਰ ਕੇ) ਕਿੱਥੇ ਜਾ ਪੈਂਦੇ ਹਨ (ਭਾਵ, ਨਿਰੀਆਂ ਸੇਲੀਆਂ ਟੋਪੀਆਂ ਤੇ ਅਸੀਸਾਂ ਕੁੱਝ ਨਹੀਂ ਸੁਆਰਦੀਆਂ, ਅਜੇਹੀਆਂ ਸਾਧ-ਗੱਦੀਆਂ ਚਲਾਉਣੀਆਂ ਜੀਵਨ ਦਾ ਸਹੀ ਰਸਤਾ ਨਹੀਂ ਹੈ)

ਮੈਂ ਤਾਂ ਸਿਰਫ਼ ‘ਨਾਮ’ ਹੀ ਹਾੜੀ ਦੀ ਫ਼ਸਲ ਬਣਾਇਆ ਹੈ, ਤੇ ਸੱਚਾ ਨਾਮ ਹੀ ਮੇਰੇ ਲਈ ਸਉਣੀ ਦੀ ਫ਼ਸਲ ਹੈ, (ਭਾਵ, ‘ਨਾਮ’ ਹੀ ਮੇਰੇ ਜੀਵਨ-ਸਫ਼ਰ ਦੀ ਪੂੰਜੀ ਹੈ), ਇਹ ਮੈਂ ਇੱਕ ਐਸਾ ਪਟਾ ਲਿਖਾਇਆ ਹੈ ਜੋ ਖ਼ਸਮ-ਪ੍ਰਭੂ ਦੀ ਹਜ਼ੂਰੀ ਵਿੱਚ ਜਾ ਅੱਪੜਦਾ ਹੈ (ਨੋਟ:-ਪੇਂਡੂ ਇਲਾਕਿਆਂ ਵਿੱਚ ਪੀਰ ਜਾਂ ਸਾਧ ਆਪਣੇ ਮੁਰੀਦ ਸ਼ਰਧਾਲੂਆਂ ਤੋਂ ਹਾੜੀ ਸਾਉਣੀ ਦੀ ਫ਼ਸਲ ਸਮੇਂ ਜਾ ਕੇ ਕਾਰ-ਭੇਟ ਲੈਂਦੇ ਰਹੇ ਹਨ। ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਰਿਵਾਜ ਦਾਸ ਨੇ ਆਪ ਬੜਾ ਪਰਚਲਤ ਵੇਖਿਆ ਹੈ। ਹੁਣ ਡੇਰੇ ਦਾਰੀ ਦਾ ਅਸਰ ਲੋਕਾਂ ਨੇ ਏਨਾ ਕਬੂਲ ਕਰ ਲਿਆ ਹੈ ਕਿ. ਡੇਰੇ ਦਾਰਾਂ ਲਈ ਬੜੇ ਤਕੜੇ ਗੱਫੇ ਆਪਣੇ ਆਪ ਪੁੱਜਦੇ ਰਹਿੰਦੇ ਹਨ। ਅੱਜ ਡੇਰਾ ਚਲਾਉਣਾ ਬੜੀ ਤਕੜੀ ਲੁੱਟ ਮਚਾਉਂਣ ਦਾ ਪੂਜਨੀਕ-ਸਾਧਨ ਬਣ ਗਿਆ ਹੋਣ ਦੇ ਕਾਰਨ ਕਈ ਡੇਰੇ ਚੱਲ ਪਏ ਹਨ)

ਦੁਨੀਆਂ ਦੇ (ਪੀਰਾਂ ਮੁਰਸ਼ਦਾਂ ਆਦਿ ਦੇ ਤਾਂ) ਬੜੇ ਅੱਡੇ ਹਨ, ਕਈ ਏਥੇ ਆਉਂਦੇ ਤੇ ਜਾਂਦੇ ਹਨ, ਕਈ ਮੰਗਤੇ ਇਨ੍ਹਾਂ ਪਾਸੋਂ ਮੰਗਦੇ ਹਨ ਤੇ ਕਈ ਮੰਗ ਮੰਗ ਕੇ ਤੁਰ ਜਾਂਦੇ ਹਨ (ਪਰ ਪ੍ਰਭੂ ਦਾ ਨਾਮ-ਰੂਪ ਪਟਾ ਇਨ੍ਹਾਂ ਤੋਂ ਨਹੀਂ ਮਿਲ ਸਕਦਾ)। 1.

ਸਤਿਗੁਰੂ ਨਾਨਕ ਸਾਹਿਬ ਜੀ ਦੇ ਉਪਰੋਕਤ ਗੁਰੂ ਸ਼ਬਦ ਦੀ ਵਿਚਾਰ ਤੋਂ, ਦੋ ਗੱਲਾਂ ਸਪੱਸ਼ਟ ਹਨ ਕਿ:-

(1) ਸਾਧ ਡੇਰਿਆਂ ਦੇ ਸ਼ਰਧਾਲੂ ਬਣਨਾ ਅਤੇ- (2) ਪਾਵਨ ਗੁਰਿਆਈ ਨਾਲ ਸੇਲੀ ਟੋਪੀ ਜੋੜਨੀ, ਗੁਰਮਤਿ ਨਹੀਂ ਹੈ।

ਇਹ ਮੰਨ ਲੈਣਾ ਕਿ, ਪੰਚਮ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਪੀਰਾਂ ਫ਼ਕੀਰਾਂ ਵਾਂਗ ਅਥਵਾ ਬ੍ਰਾਹਮਣੀ ਸਾਧਾ ਵਾਂਗ ਵਰ ਅਸੀਸਾਂ ਦੇਣ ਦੇ ਸਮਰੱਥ ਮੰਨ ਲਿਆ ਸੀ ਤਾਂ ਅਸੀਂ ਸਤਿਗੁਰੂ ਜੀ ਦੇ ਨਿਰਮਲ ਆਚਰਨ ਤੇ ਗੁਰਮਤਿ ਵਿਰੋਧੀ ਵਿਹਾਰ ਕਰਨ ਦਾ ਗੰਭੀਰ ਦੋਸ਼ ਲਾਉਣ ਦੇ ਪਾਪੀ ਬਣਦੇ ਹਾਂ।

{ਸੰਤ ਪਦ ਬਾਰੇ ਹੋਰ ਵੱਧ ੁਗਰਮਤਿ ਵਿਆਖਿਆ ਸਮਝਣੀ ਹੋਵੇ ਤਾਂ “ਿੱਪਰਨ ਕੀ ਰੀਤ ਤੋਂ ਸਚ ਦਾ ਮਾਰਗ” ਪੁਸਤਕ ਦੇ ਦੂਜੇ ਭਾਗ ਦਾ ਛੇਵਾਂ ਕਾਂਡ ਇਕਾਗਰਤਾ ਨਾਲ ਪੜ੍ਹਨ ਦੀ ਖੇਚਲ ਕਰ ਲੈਣੀ}

ਸਤਿਗੁਰੂ ਗ੍ਰੰਥ ਸਾਹਿਬ ਜੀ ਦੁਆਰਾ (ਸਨਮਾਨਯੋਗ) ਭਿੱਖੇ ਭੱਟ ਜੀ ਦੇ ਬਚਨ:-

35- ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥ ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ॥ ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ॥ ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ॥ ਹਰਿ ਨਾਮੁ ਛੋਡਿ ਦੂਜੈ ਲਗੇ ਤਿਨੑ ਕੇ ਗੁਣ ਹਉ ਕਿਆ ਕਹਉ॥ ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ॥ 2॥ 20॥ {1395-96}

ਅਰਥ:- (ਸਤਿਗੁਰੂ ਅਮਰਦਾਸ ਜੀ ਨੂੰ ਸੰਬੋਧਨ ਕਰਕੇ ਭਿੱਖਾ ਜੀ ਕਹਿ ਰਹੇ ਹਨ, ਕਿ,) ਮੈਂ (ਅਸਲੀ) ਸੰਤ ਨੂੰ ਟੋਲਦਾ ਟੋਲਦਾ ਥੱਕ ਗਿਆ ਹਾਂ, ਮੈਂ ਕਈ ਸਾਧ ਵੇਖੇ, ਕਈ ਸੰਨਿਆਸੀ, ਕਈ ਤਪੱਸਵੀ ਤੇ ਕਈ ਇਹ ਮੂਹੋਂ-ਮਿੱਠੇ ਪੰਡਿਤ ਵੀ ਵੇਖੇ ਹਨ, ਮੈਂ ਇੱਕ ਸਾਲ ਫਿਰਦਾ ਰਿਹਾ ਹਾਂ, ਕਿਸੇ ਨੇ ਮੇਰੀ ਨਿਸ਼ਾ ਨਹੀ ਕੀਤੀ ਸਾਰੇ ਮੂੰਹੋ ਆਖਦੇ ਹੀ ਅਖਦੇ (ਭਾਵ, ਹੋਰਨਾਂ ਨੂੰ ਉਪਦੇਸ਼ ਕਰਦੇ ਹੀ) ਸੁਣੇ ਹਨ, ਪਰ ਕਿਸੇ ਦੀ ਰਹਤ ਵੇਖ ਕੇ ਮੈਨੂੰ ਆਨੰਦ ਨਹੀਂ ਆਇਆ। ਉਨ੍ਹਾਂ ਲੋਕਾਂ ਦੇ ਗੁਣ ਮੈਂ ਕੀ ਆਖਾਂ, ਜਿਹੜੇ ਹਰੀ ਦੇ ਨਾਮ ਨੂੰ ਛੱਡ ਕੇ ਦੂਜੇ, (ਭਾਵ, ਮਾਇਆ ਦੇ ਪਿਆਰ) 9ਵਿੱਚ ਲੱਗੇ ਹੋਏ ਹਨ? ਹੇ ਗੁਰੂ (ਅਮਰਦਾਸ) ! ਪਿਆਰੇ (ਹਰੀ) ਨੇ ਮੈਨੂੰ, ਭਿੱਖੇ ਨੂੰ, ਤੂੰ ਮਿਲਾ ਦਿੱਤਾ ਹੈਂ, (ਤੈਨੂੰ ਮਿਲਿਆਂ ਹਿਰਦਾ ਸੁਖੀ ਹੋਇਆ ਹੈ) ਹੁਣ ਜਿਵੇਂ ਤੂੰ ਰੱਖੇਂਗਾ ਤਿਵੇਂ ਰਹਾਂਗਾ।

ਗਾਥਾ ਅੱਗੇ ਤੁਰੀ:- ਗੁਰਦੇਵ ਜੀ ਦੇ ਪਾਵਨ ਨਾਮਣੇ ਨਾਲ ਜੋੜਿਆ, ਗੁਰਮਤਿ ਵਿਰੋਧੀ ਬਚਨਾਂ ਦਾ ਰਹਿੰਦਾ ਹਿੱਸਾ--ਪ੍ਰਾਤ ਸਮੇ ਇਸ਼ਨਾਨ ਕਰਿ ਛੋਲੇ ਕਣਕ ਰਲਾਇ। ਨਿਜ ਕਰ ਸੌਂ ਪੀਸਨ ਕਰੇ ਪੁਨ ਪ੍ਰਸਾਦੁ ਪਕਾਇ॥ 126

ਅਰਥ:-ਤੜਕੇ ਸਵੇਰੇ (ਉਠ ਕੇ ਪਹਿਲਾਂ) ਇਸ਼ਨਾਨ ਕਰੋ, (ਫਿਰ) ਛੋਲੇ ਅਤੇ ਕਣਕ ਰਲਾ ਕੇ (ਉਨ੍ਹਾਂ ਨੂੰ) ਆਪਣੇ ਹੱਥੀਂ (ਚੱਕੀ ਵਿਚ) ਪੀਸੇ ਹੋਏ ਆਟੇ ਨਾਲ ਪ੍ਰਸ਼ਾਦੇ ਪਕਾਏ। 126.

ਚੌਪਈ॥ ਭਾਜੀ ਰੁੱਪੇ ਲੇਵੋ ਸਾਥਿ। ਦਧਿ ਮਥੀਏ ਪੁਨਿ ਅਪਨੇ ਹਾਥ।

ਲੱਸੀ ਮੱਖਣ ਮਟਕੀ ਭਰੇ। ਸਭੁ ਪ੍ਰਸਾਦਿ ਸਿਰ ਪਰਿ ਧਰੇ॥ 127॥

ਾਂਗੇ ਪਾਇਨ ਏਕਲ ਜਾਵੇ। ਭੱਤੇਹਾਰੀ ਵੇਸ ਬਨਾਵੇ।

ਸੁਤ ਇੱਛਾ ਤਬ ਪੂਰੀ ਹੋਈ। ਯਾ ਮੈ ਸੰਸ ਨਹੀ ਅਬ ਕੋਈ॥ 128॥

ਅਰਥ:-ਸਬਜ਼ੀ ਤੇ ਗੰਡੇ ਨਾਲ ਰੱਖ ਲਵੋ, ਫਿਰ, ਆਪਣੇ ਹੱਥੀਂ ਦਹੀ ਰਿੜਕੋ ਤੇ ਲੱਸੀ ਦੀ ਚਾਟੀ ਵਿੱਚ ਮੱਖਣ ਪਾ ਲਉ। ਇਹ ਸਾਰਾ ਪ੍ਰਸ਼ਾਦ ਸਿਰ ਤੇ ਚੁੱਕੋ। 127. ਅਤੇ (ਹਾਲ ਵਾਹਕ ਨੂੰ ਰੋਟੀਆਂ ਲੈ ਕਾ ਜਾਣ ਵਾਲੀ) -ਭਤੇਹਾਰੀ ਦੇ ਪਹਿਰਾਵੇ ਨੰਗੇ ਪੈਰੀ (12 ਮੀਲ ਦੂਰ ਬੀੜ ਵਿੱਚ ਆਪਣੇ ਸੇਵਕ) ਕੋਲ ਇਕੱਲੇ ਪੁਜੋ (ਫਿਰ) ਪੁੱਤਰ ਪ੍ਰਾਪਤੀ ਦੀ ਇਛਿਆ ਪੂਰੀ ਹੋਣ ਵਿੱਚ ਕੋਈ ਸ਼ੰਕਾ ਨਹੀਂ ਹੈ। 128}

ਨੋਟ:-ਪਾਠਕ ਸੱਜਣ ਵਿਦਤ ਰਹਿਣ ਕਿ, ਸ੍ਰੀ ਅਕਾਲਤਖ਼ਤ ਸਾਹਿਬ ਦੇ ਅਜੋਕੇ (ਮਈ 2002) ਸਨਮਾਨ ਯੋਗ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜੀ ਦੇ ਲਿਖੇ ਟੂਕ ਵਿਚਲੇ ਪਦ-ਅਰਥਾਂ ਦੇ ਅਧਾਰ ਤੇ ਹੀ ਦਾਸ ਸਾਰੇ ਅਰਥ ਲਿਖ ਰਿਹਾ ਹੈ।

ਨੰਗੇ ਪੈਰੀਂ ਜਾਣ ਬਾਰੇ ਗੁਰਮਤਿ

ਬ੍ਰਾਹਮਣ ਦੀਆਂ ਲਿਖੀਆਂ, ਰਾਮਾਇਣ, ਮਹਾਂਭਾਰਤ ਦੋਹਾਂ ਗਾਥਾਵਾਂ ਵਿਚ, ਕਰਮਵਾਰ, ਅਜੁਧਿਆ ਦਾ ਮਹਾਰਾਜਾ ਦਸ਼ਰਥ, ਅਤੇ ਮਹਾਂਭਾਰਤ ਗਾਥਾ ਵਿੱਚ ਪੰਚਾਲ ਦਾ ਰਾਜਾ ਦਰੋਪਦ, ਪੁੱਤਰ ਪ੍ਰਾਪਤੀ ਦੀ ਲਾਲਸਾ ਦੇ ਮਾਰੇ ਹੋਏ, ਕੰਡਿਆਂ ਨਾਲ ਭਰੇ ਜੰਗਲ ਵਿੱਚ ਬੈਠੇ ਰਿਸ਼ੀਆਂ ਕੋਲ ਨੰਗੇ ਪੈਰੀ ਭਟਕਦੇ ਦਰਾਸਾਏ ਹੋਏ ਹਨ।

ਰਾਮਾਇਣ ਗਾਥਾ ਵਿੱਚ ਕਥਿਤ ਤੌਰ ਤੇ, ਰਾਮ-ਰੂਪ ਵਿੱਚ ਅਤੇ ਏਵੇਂ ਹੀ ਫਿਰ ਮਹਾਂਭਾਰਤ ਗਾਥਾ ਵਿੱਚ ਕ੍ਰਿਸ਼ਨ-ਰੂਪ ਵਿੱਚ ਅਕਾਲਪੁਰਖ ਨੂੰ ਧਰਤੀ ਤੇ ਅਵਤਾਰੀ ਹੋਏ ਦਰਸਾਇਆ ਹੋਇਆ ਹੈ। ਦੋਹਾਂ ਰੂਪਾਂ ਵਿੱਚ ਕਾਬੂ ਆਏ ਰੱਬ ਜੀ ਨੂੰ. ਬ੍ਰਾਹਮਣ ਰਿਸ਼ੀਆਂ (ਵਸ਼ਿਸ਼ਟ ਅਤੇ ਸੰਦੀਪਨ) ਕੋਲੋਂ ਵਿਦਿਆ ਪੜ੍ਹਨ ਦੇ ਬਹਾਨੇ, ਉਨ੍ਹਾਂ ਦੇ ਆਸ਼ਰਮਾਂ ਦੀ ਸੇਵਾ ਸੰਭਾਲ ਕਰਨ ਹਿਤ, ਲੋਕਾਂ ਦੇ ਘਰਾਂ ਤੋਂ ਭਿਖਿਆ ਮੰਗ ਕੇ ਲਿਆਉਣ ਤੋਂ ਅਰੰਭ ਹੋ ਕੇ, ਆਸ਼ਰਮ ਵਿਚਲੇ ਪਸ਼ੂਆਂ ਲਈ ਜੰਗਲ ਵਿਚੋਂ ਘਾ ਖੋਤ ਕੇ ਲਿਆਉਣ ਦੀ ਸੇਵਾ, ਟੋਬਿਆਂ ਦੇ ਪਾਣੀ ਤੋਂ ਆਸ਼ਰਮ ਦੇ (ਸਹੇ, ਗਊਆਂ ਕੁੱਤੇ ਅਦਿ) ਪਸ਼ੂਆਂ ਦਾ ਇਸ਼ਨਾਨ, ਤੋਤੇ ਮੈਨਾ, ਅਦਿ ਪੰਖੀਆਂ ਦੀ ਦਾਣੇ ਪਾਣੀ ਦੀ ਸੇਵਾ, ਬਾਲਣ ਲਈ ਜੰਗਲ ਵਿਚੋ ਸੁੱਕੀਆਂ ਲੱਕੜੀਆਂ ਲਿਆਣੀਆਂ, ਪਸ਼ੂਆਂ ਦੇ ਗੋਹੇ ਮੂੱਤ ਸਮੇਤ, ਆਸ਼ਰਮ ਵਿਚਲੀ ਹਰ ਪ੍ਰਕਾਰ ਦੀ ਸਫ਼ਾਈ ਰੱਖਣ ਦੀ ਕਰੜੀ ਸੇਵਾ, ਅਥਵਾ ਦੋਹਾਂ (ਕਥਿਤ) ਈਸ਼ਵਰੀ ਅਵਤਾਰਾਂ ਨੂੰ 25/25 ਸਾਲ ਨੰਗੇ ਪੈਰੀਂ ਹੀ ਵਿਚਰਦੇ ਦਰਸਾਇਆ ਹੋਇਆ ਹੈ। ਏਥੋਂ ਤੱਕ ਕਿ 14 ਸਾਲ ਦੇ ਕਥਿਤ ਬਨਬਾਸ ਸਮੇਂ, ਦੁਖਦਾਈ ਸੂਲਾਂ ਨਾਲ ਭਰੇ ਸੰਘਣੇ ਜੰਗਲਾਂ ਵਿਚ, ਸਰਬ ਸ਼੍ਰੀ ਰਾਮ ਚਂਦ੍ਰ ਜੀ, ਸੀਤਾ ਜੀ ਅਤੇ ਲਛਮਣ ਜੀ, ਤਿੰਨਾਂ ਨੂੰ ਹੀ ਇਸ ਲਈ ਨੰਗੇ ਪੈਰੀਂ ਦੁਖ ਸਹਾਰਦੇ ਦਰਸਾਇਆ ਹੈ, ਕਿਉਂਕਿ ਜੰਗਲਾ ਵਿੱਚ ਥਾਂ ਥਾਂ ਤੇ ਰਿਸ਼ੀਆਂ ਮੁਨੀਆਂ ਦੇ ਆਸ਼ਰਮ ਸਨ। ਪਤਾ ਨਹੀਂ ਕਿਸ ਥਾਂ ਤੋਂ ਕਿਸ ਰਿਸ਼ੀ ਦੇ ਆਸ਼ਰਮ ਦਾ ਥਾਂ ਅਰੰਭ ਹੁੰਦਾ ਹੋਵੇ? ਇਸ ਡਰੋਂ ਪੈਰ ਨੰਗੇ ਰਖਣ ਵਿੱਚ ਹੀ ਰਾਮ-ਰੱਬ ਜੀ ਦੀ ਪੂਰੀ ਬਰਖ਼ੁਰਦਾਰੀ ਮੰਨੀ ਗਈ? ਏਥੋਂ ਤੱਕ ਕਿ, ਰਾਕਸ਼ਾਂ ਨਾਲ ਲੜਾਈ ਕਰਦੇ ਸਮੇਂ ਵੀ ਰਾਮ ਜੀ ਤੇ ਲਛਮਣ ਜੀ ਨੰਗੇ ਪੈਰੀਂ ਹੀ ਜੂਝਦੇ ਦਰਸਾਏ ਹੋਏ ਹਨ।

(ਰਾਮ ਸੀਤਾ ਤੇ ਲਛਮਣ) ਤਿੰਨੇ ਹੀ ਲਗ ਪਗ 14 ਸਾਲ ਨੰਗੇ ਪੈਰੀਂ ਕੰਡਿਆਂ ਦੀ ਮਾਰ ਸਹਿੰਦੇ ਬ੍ਰਹਮ-ਰਿਸ਼ੀਆਂ ਦੇ ਆਸ਼ਰਮਾਂ ਦੀ ਯਾਤਰਾ ਕਰਦੇ ਅਤੇ ਉਨ੍ਹਾਂ ਤੋਂ ਕਈ ਪ੍ਰਕਾਰ ਦੇ ਵਰ ਅਤੇ ਅਸੀਸਾਂ ਲੈਂਦੇ ਦਰਸਾਏ ਹੋਏ ਹਨ। ਪਰ, ਉਨ੍ਹਾਂ ਦੋਹਾਂ ਭਗਵਾਨਾਂ (ਰਾਮ-ਵਿਸ਼ਨੂੰ ਭਗਵਾਨ ਅਤੇ ਲਛਮਣ-ਸ਼ੇਸ਼ਨਾਗ ਭਗਵਾਨ) ਨੂੰ (ਤੇ ਸੀਤਾ-ਮਹਾਂ-ਲਛਮੀ) ਨੂੰ ਮਨ ਇਛੇ ਫਲ ਤਾਂ ਕੀ ਪ੍ਰਾਪਤ ਹੋਣੇ ਸਨ, ਵਿਚਾਰੇ ਸਾਰੀ ਉਮਰ ਪ੍ਰਵਾਰਕ ਸੁਖ ਤੋਂ ਵੀ ਵਾਂਜੇ ਹੀ ਜਹਾਨੋਂ ਜਾਂਦੇ, ਬ੍ਰਾਹਮਣ ਨੇ ਆਪ ਦਰਸਾਏ ਹੋਏ ਹਨ। ਵਸ਼ਿਸ਼ਟ ਗੁਰੂ (ਬ੍ਰਾਹਮਣ) ਦੇ ਸ਼ਿਸ਼ਯ ਦੇ ਰੂਪ ਵਿੱਚ ਤਾਂ ਨੰਗੇ ਪੈਰੀ ਰਹਿਣ ਦੀ ਸਮਝ ਆ ਸਕਦੀ ਹੈ, ਪਰ ਭਾਗਵਤ ਪੁਰਾਣ ਵਿੱਚ ਕ੍ਰਿਸ਼ਨ ਜੀ ਨੂੰ ਆਪਣੀ ਘਰਦੀ ਰੁਕਮਨੀ ਸਮੇਤ ਨੰਗੇ ਪੈਰੀਂ ਬ੍ਰਾਹਮਣ ਦਾ ਰਥ ਖਿੱਚਦਿਆਂ ਵੀ ਦਰਸਾਇਆ ਹੋਇਆ ਹੈ। ਏਧਰ ਬ੍ਰਾਹਮਣ ਦੀ ਇਸ ਸੇਵਾ ਦਾ, ਭਗਵਾਨ ਕ੍ਰਿਸ਼ਨ ਜੀ ਨੂੰ ਫਲ ਇਹ ਮਿਲਿਆ ਕਿ, ਰੁੱਖ ਹੇਠ ਲੇਟੇ ਅਚਨਚੇਤ ਸ਼ਿਕਾਰੀ ਦੇ ਤੀਰ ਨਾਲ ਲਾਵਾਰਸ ਮਨੁੱਖ ਦੀ ਮੌਤੇ ਮਰ ਗਏ, ਯਾਦਵਾਂ ਦਾ ਸਾਰਾ ਖ਼ਾਨਦਾਨ ਦੁਰਬਾਸ਼ਾ ਦੇ ਸਰਾਪ ਦੀ ਭੇਟਾ ਚੜ੍ਹ ਗਿਆ। ਨੰਗੇ ਪੈਰੀਂ ਰਹਿਣ ਨੂੰ ਧਰਮ-ਕਰਮ ਸਮਝਣ ਵਾਲਿਆਂ ਲਈ ਗੁਰਮਤਿ ਦਾ ਫ਼ਤਵਾ ਇਸ ਪ੍ਰਕਾਰ ਹੈ:- “ਪਗ ਉਪੇਤਾਣਾ॥ ਅਪਣਾ ਕੀਆ ਕਮਾਣਾ॥” ਭਾਵ, ਜੁੱਤੀ ਦਾ ਤਿਆਗ (ਕਰਨ ਵਾਲੇ ਅਨੋਖੇ ਤਿਆਗੀ ਨੂੰ) ਪਿਛਲੇ ਕੀਤੇ ਮੰਦ ਕਰਮਾਂ ਦਾ ਡੰਨ ਮਿਲ ਰਿਹਾ ਹੁੰਦਾ ਹੈ? ਸ੍ਰੀ ਆਸਾ ਕੀ ਵਾਰ ਵਿੱਚ ਅਜੇਹੇ ਕਰਮ ਕਾਂਡਾਂ ਦੀ ਭਰਪੂਰ ਖੰਡਨਾ ਕਰ ਰਿਹਾ ਪਾਵਨ ਸਲੋਕ ਇਸ ਪ੍ਰਕਾਰ ਹੈ:--ਮਃ 1॥ ਲਿਖਿ ਲਿਖਿ ਪੜਿਆ॥ ਤੇਤਾ ਕੜਿਆ॥ ਬਹ ਤੀਰਥ ਭਵਿਆ॥ ਤੇਤੋ ਲਵਿਆ॥ ਬਹੁ ਭੇਖ ਕੀਆ ਦੇਹੀ ਦੁਖੁ ਦੀਆ॥ ਸਹੁ ਵੇ ਜੀਆ ਅਪਣਾ ਕੀਆ॥ ਅੰਨੁ ਨ ਖਾਇਆ ਸਾਦੁ ਗਵਾਇਆ॥ ਬਹੁ ਦੁਖੁ ਪਾਇਆ ਦੂਜਾ ਭਾਇਆ॥ ਬਸਤ੍ਰ ਨ ਪਹਿਰੈ॥ ਅਹਿਨਿਸਿ ਕਹਰੈ॥ ਮੋਨਿ ਵਿਗੂਤਾ॥ ਕਿਉ ਜਾਗੈ ਗੁਰ ਬਿਨੁ ਸੂਤਾ॥ ਪਗ ਪੇਤਾਣਾ॥ ਅਪਣਾ ਕੀਆ ਕਮਾਣਾ॥ ਅਲੁ ਮਲੁ ਖਾਈ ਸਿਰਿ ਛਾਈ ਪਾਈ॥ ਮੂਰਖਿ ਅੰਧੈ ਪਤਿ ਗਵਾਈ॥ ਵਿਣੁ ਨਾਵੈ ਕਿਛੁ ਥਾਇ ਨ ਪਾਈ॥ ਰਹੈ ਬੇਬਾਣੀ ਮੜੀ ਮਸਾਣੀ॥ ਅੰਧੁ ਨ ਜਾਣੈ ਫਿਰਿ ਪਛੁਤਾਣੀ॥ ਸਤਿਗੁਰੁ ਭੇਟੇ ਸੋ ਸੁਖੁ ਪਾਏ॥ ਹਰਿ ਕਾ ਨਾਮੁ ਮੰਨਿ ਵਸਾਏ॥ ਨਾਨਕ ਨਦਰਿ ਕਰੇ ਸੋ ਪਾਏ॥ ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ॥ 2॥ {467}

ਲੋਕਾਂ ਦਿਆਂ ਮਨਾਂ ਵਿੱਚ ਆਪਣੀ ਝੂਠ-ਪ੍ਰਭਤਾ ਦਾ ਭੈ ਬਣਾ ਕੇ, ਗ੍ਰਿਹਸਤੀ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਈ ਰੱਖਣ ਲਈ, ਇਹ ਸਾਰਾ ਅਡੰਬਰ, ਬ੍ਰਾਹਮਣੀ ਕੁਟਲਤਾ ਦੀ ਹੀ ਉਪੁਜ ਸੀ। ਕਿਸੇ ਦੀ ਪ੍ਰਸੰਨਤਾ ਲਈ ਨੰਗੇ ਪੈਰੀ ਜਾਣਾ ਵੀ ਵੈਸਾ ਹੀ ਗੁਰਮਤਿ ਵਿਰੋਧੀ ਕਰਮ ਹੈ। ਹਿਰਦੇ ਵਿੱਚ ਸਤਕਾਰ ਨਾ ਹੋਵੇ ਤਾਂ ਨੰਗੇ ਪੈਰ ਜਾਣ ਦੀ ਗੱਲ ਦੂਰ ਰਹੀ ਗੁਰਦੇਵ ਜੀ ਤੇ ਅਜੇਹੇ ਮਨਲ਼ਖ ਦੀ ਡੰਡੌਤ ਕੀਤੀ ਵੀ ਪਸੰਦ ਨਹੀਂ ਕਰ ਰਹੇ- ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥ ਸੋ ਨਿਮਰਤਾਂ ਜਾਂ ਸ਼ਰਧਾ ਦਾ ਵਿਖਵਾ ਕਾਰਨਾ ਗੁਰਮਤਿ ਦੇ ਵਿਰੁੱਧ ਬ੍ਰਾਹਮਣੀ ਕਰਮ ਹੈ।

ਗੁਰੂ ਦੁਆਰਿਆਂ ਵਿੱਚ ਸੰਗਤਾਂ ਦੇ ਜੋੜਿਆਂ ਦੀ ਸੰਭਾਲ ਦਾ ਪ੍ਰਬੰਧ, ਸ਼ੁਰੂ ਤੋਂ ਹੁੰਦਾ ਆ ਰਿਹਾ ਹੋਣਾ, ਸਿੱਧ ਕਰਦਾ ਹੈ ਕਿ, ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਨੰਗੇ ਪੈਰੀਂ ਗੁਰਦੁਆਰੇ ਆਉਣ ਵਾਲੇ ਵਿਖਾਵੇ ਵਾਲਾ ਫੋਕਟ ਰਿਵਾਜ ਸਤਿਗੁਰੂ ਜੀ ਨੇ ਨਹੀਂ ਸੀ ਪੈਣ ਦਿੱਤਾ। ਨਿਰਸੰਦੇਹ ਇਹ ਲਿਖਾਰੀ ਦੀ ਕੁਟਲਤਾ ਹੈ, ਜੋ ਬਾਬਾ ਬੁੱਢਾ ਜੀ ਨੂੰ ਸਤਿਗਰੂ ਜੀ ਨਾਲੋਂ ਵੀ ਵੱਧ ਸਨਮਾਨਤ ਪਦਵੀ ਵਾਲੇ ਦਰਸਾ ਰਿਹਾ ਹੈ।

ਗਾਥਾ ਅੱਗੇ ਤੁਰੀ-ਸਤਿਗੁਰੂ ਜੀ ਦੇ (ਕਥਿਤ) ਹੁਕਮ ਅਨੁਸਾਰ ਸਾਰੀ ਤਿਆਰੀ ਕਰਕੇ ਮਾਤਾ ਗੰਗਾ ਜੀ, ਨੰਗੇ ਪੈਰੀ ਤੁਰਦੇ ਬਾਬਾ ਜੀ ਦੇ ਡੇਰੇ ਜਾ ਪੁੱਜੇ। ਪ੍ਰਸ਼ਾਦ ਪਾਣੀ ਭੇਟਾ ਕਰਕੇ ਬਾਬਾ ਬੁੱਢਾ ਜੀ ਦੇ ਚਰਨੀ ਜਾ ਢੈ ਪਏ, ਸਾਡੇ ਪੂਜਯ ਮਾਤਾ ਜੀ {ਚੌਪਈ-130} “ਅਗੋਂ ਬਾਬਾ ਬੁਢਾ ਜੀ ਨੇ ਕਿਹਾ ਕਿ ਪਹਿਲਾਂ ਭੋਜਨ ਛਕਾ ਕੇ ਮੇਰੀ ਭੁੱਖ ਮਿਟਾਉ ਤੇ ਫਿਰ ਮਨ ਦੇ ਮਨੋਰਥ ਪ੍ਰਾਪਤ ਕਰੋ। (131) ਮਿੱਸੀਆਂ ਰੋਟੀਆਂ ਭਾਜੀ ਅਤੇ ਮੱਖਣ ਵਿੱਚ ਰਲਾ ਕੇ ਖਾਧੀਆਂ ਅਤੇ ਲਸੀ ਛੱਕ ਕੇ ਬਾਬਾ ਬੁੱਢਾ ਜੀ ਅਤੀ ਪ੍ਰਸੰਨ ਹੋਏ (132) -ਅਗਲੇ ਬਚਨ ਲਿਖਾਰੀ ਦੀ ਬੋਲੀ ਵਿਚ:-

ਸਾਹਿਬ ਬੱਢੇ ਬਚਨ ਅਲਾਯੋ। ਸੁਨੋ ਮਾਤ ਤੁਮ ਬਡ ਜਸੁ ਪਾਯੋ।

ਐਸ ਸਮੇ ਮਮ ਖੁਧਿਆ ਖੋਈ। ਇੱਛਾ ਸੁਤ ਤੁਮ ਪੂਰੀ ਹੋਈ। 133॥

ਸਾਹਿਬ ਬੱਢਾ ਜੀ ਬਚਨ ਬੋਲੇ -ਹੇ ਮਾਤਾ ਜੀ! ਸੁਨੋ ਕਿ ਤੁਸਾ ਇਸ ਸਮੇ ਮੇਰੀ ਭੁੱਖ ਮਿਟਾ ਕੇ ਬੜਾ ਜੱਸ ਪਾਇਆ ਹੈ। ਤੁਹਾਡੀ ਪੱਤਰ ਪ੍ਰਾਪਤੀ ਵਾਲੀ ਇੱਛਿਆ ਸਮਝੋ ਪੁਰੀ ਹੋ ਗਈ। 133.

ਦੇਸ ਵਿੱਚ ਪੂਜੇ ਜਾ ਰਹੇ ਮਥਿਹਾਸ ਦੇ ਪਿਛੋਕੜ ਵਲ, ਪੰਖੀ-ਅੱਖ ਝਾਤ:- ਪੁਰਾਣਕ ਗਾਥਾ ਅਨੁਸਾਰ, ਤ੍ਰੇਤਾ ਜੁਗ ਵਿੱਚ ਧਰਤੀ ਦੀ ਪੁਕਾਰ ਤੇ ਖੀਰ ਸਮੁੰਦਰ ਵਿਚਲੇਂ ਵਿਸ਼ਨੂੰ ਜੀ ਨੇ ਜਦ (ਕਥਿਤ ਤੌਰ ਤੇ) ਯੂ ਪੀ ਦੇ ਅਜੁਧਿਆ ਦੇ ਰਾਜੇ ਦਸ਼ਰਥ ਦੇ ਘਰ ਜਨਮ ਲਿਆ ਤਾਂ, ਉਸ ਕਥਿਤ ਰੱਬ ਜੀ ਨਾਮ-ਕਰਨ ਰਿਸ਼ੀ ਵਿਸ਼ਵਾ ਮਿੱਤ੍ਰ ਨੇ ਕੀਤਾ ਤੇ ਉਨ੍ਹਾਂ ਦਾ ਨਾਮ ਰਾਮ ਘੋਸ਼ਤ ਹੋਇਆ। ਦੁਆਪਰ ਜੁੱਗ ਵਿਚ, ( UP ਦੀ ਉਹੀ ) ਧਰਤੀ ਪਾਪਾਂ ਦੇ ਭਾਰ ਤੋਂ ਫਿਰ ਦੁਖੀ ਹੋ ਗਈ, ਤੇ ਦੇਵਤਿਆ ਦਾ ਝੁੰਡ, ਪਹਿਲਾਂ ਵਾਂਗ ਹੀ ਖੀਰ ਸਮੁੰਦਰ ਵਿਚ, ਸ਼ੇਸ਼ਨਾਗ ਦੀ ਸੇਜ ਤੇ ਸੁੱਤੇ ਵਿਸ਼ਨੂੰ ਜੀ ਕੋਲ ਜਾ ਫ਼ਰਿਆਦੀ ਹੋਇਆ। ਭਗਵਾਨ ਜੀ ਨੇ ਝੱਟ ਕਾਰਾਗਾਰ (=ਬੰਦੀ ਖਾਨੇ ਅਥਵਾ ਜੇਲ੍ਹਖਾਨੇ) ਵਿੱਚ ਪਈ, ਵਾਸੂਦੇਵ ਦੀ ਦੇਵਕੀ ਦੇ ਪੁੱਤਰ ਜਾ ਬਣੇ। ਕ੍ਰਿਸ਼ਨ ਭਗਵਾਨ ਜੀ ਦਾ ਨਾਮ-ਕਰਨ ਵੀ ਸ਼ਾਂਡੀਲੀਆ (Shandilyaੇ) ਨਾਮੀ ਇੱਕ ਰਿਸ਼ੀ ਨੇ ਹੀ ਕੀਤ ਹੈ। *। {*Foot note:-- 1995 ਤੋਂ ਛਪ ਕੇ ਲੋਕਾਂ ਦਿਆਂ ਹੱਥਾਂ ਵਿੱਚ ਪੁੱਜਦੀ ਆ ਰਹੀ, ਪੁਸਤਕ “ਬਿੱਪ੍ਰ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ” ਵਿਚ, ਦਾਸ ਨੇ, (ੳ) ਬ੍ਰਾਹਮਣ ਦੇ ਹੀ ਲਿਖੇ ਗ੍ਰੰਥਾਂ ਦੇ, (ਅ) ਪਾਵਨ ਗੁਰੁਬਾਣੀੂ-ਸ਼ਬਦਾਂ ਦੇ, ਅਤੇ (ੲ) ਹਿੰਦੂਆਂ ਦੇ ਹੀ ਪ੍ਰਧਾਨ-ਅੰਗ, ਆਰੀਆਂ ਸਮਾਜੀਆਂ ਦੇ ਹਵਾਲੇ ਨਾਲ, ਰਾਮ ਕ੍ਰਿਸ਼ਨ ਆਦਿ ਅਵਤਾਰਾਂ ਦੀਆਂ ਕਥਾ-ਕਹਾਣੀਆ ਨੂੰ ਗੁਰਮਤਿ ਦੇ ਵਿਰੁੱਧੀ ਅਤੇ ਬ੍ਰਾਹਮਣ ਦੀ ਕੁਟਲ-ਕਲਪਣਾ ਦੀ ਉਪਜ, ਝੂਠ ਸਿੱਧ ਕੀਤਾ ਹੋਇਆ ਹੈ। ਅੱਜ ਇਕੀਵੀਂ ਸਦੀ ਦੇ ਦੂਜੇ ਸਾਲ ਦਾ ਦੂਜਾ ਮਹੀਨਾ ਚੜ੍ਹ ਪਿਆ ਹੈ, ਜੋ ਕੁੱਝ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਦਾਸ ਤੋਂ ਲਿਖਵਾਇਆ ਸੀ, ਉਸ ਨੂੰ ਕਿਸੇ ਵਡੇ ਤੋਂ ਵਡੇ ਬ੍ਰਾਹਮਣ ਨੇ ਵੀ ਝੂਠ, ਅਥਵਾ ਮਨਘੜਤ ਨਹੀਂ ਆਖਿਆ। ਪਰ ਸਾਡੇ ਜਥੇਦਾਰ ਸਾਹਿਬਾਨ ਖ਼ਾਲਸਾ ਪੰਥ ਨੂੰ ਝੂਠ ਪਾਤਰਾਂ ਦੀ ਔਲਾਦ ਸਿੱਧ ਕਰ ਰਹੇ ਹਨ। ਮੂਹੋਂ ਕਿਵੇਂ ਨਾ ਨਿਕਲੇ- ‘ਇਸ ਘਰ ਕੋ ਆਗ ਲਗੀ ਘਰ ਕੇ ਚਿਰਾਗ਼ ਸੇ?” }

ਤੇ ਹੁਣ ਤੀਜੀ ਵਾਰੀ, ਕਲਿਜੁਗ ਵਿਚ, ਸਾਰੇ ਸੰਸਾਰ ਦੀ ਸੁਰਤ ਲੈ ਰਹੇ, ਸਾਰੇ ਸੰਸਾਰ ਦੇ ਸੱਚੇ ਸੱਜਣ, ਸਰਬ-ਸਾਂਝੇ, ਜਗਤ ਗੁਰੂ ਬਾਬਾ, “ਸਭ ਤੇ ਵਡਾ ਸਤਿਗੁਰੁ ਨਾਨਕੁ” -ਸਾਹਿਬ ਜੀ ਦੇ ਪਹਿਰੇ ਵਿੱਚ ਹੀ, (ਸ਼ਾਇਦ ਉਸੇ ਹੀ) ਧਰਤੀ ਦੀ ਪੁਕਾਰ ਤੇ ਵਿਸ਼ਨੂੰ ਜੀ ਦੇ ਜਿਸ ਕਥਿਤ ਅਵਤਾਰ ਦੇ ਜਨਮ ਦੀ ਝੂਠ-ਗੱਲ ਲਿਖਾਰੀ ਜੀ ਲਿਖ ਰਹੇ ਹਨ, ਉਸ ਦੇ ਨਾਮ-ਕਰਨ ਦੀ ਰਸਮ ਪੂਰੀ ਕਰਨ ਵਾਲਾ, ਪਹਿਲਾਂ ਵਾਂਗ ਕੋਈ ਪੁਰਾਣਕ ਮਹਾਂਰਿਸ਼ੀ ਨਹੀਂ, ਸਗੋ ਇਸ ਵਾਰੀ ਜਿਸ ਸੁੱਚ-ਆਤਮਾ ਮਗਾਂਪੁਰਖ ਦੇ ਨਾਮਣੇ ਨੂੰ ਲਿਖਾਰੀ ਵਰਤ ਰਿਹਾ ਹੈ, ਉਹ, ਸਤਿਗੁਰੂ ਨਾਨਕ ਸਾਹਿਬ ਜੀ ਦਾ ਅਨਿਨ ਭਗਤ, ਆਪਣੇ ਦੁਰਦੇਵ ਜੀ ਦੇ ਦੁਆਰੇ ਦਾ ਨਿਸ਼ਕਾਮ ਸੇਵਕ-’ “ਹੁਕਮੁ ਬੂਝੈ ਸੋ ਸੇਵਕੁ ਕਹੀਐ-” “ਬਾਬਾ ਜੀ” ਸਾਰੀ ਉਮਰ “ਸੰਤ ਜੀ “ਜਾਂ “ਰਿਸ਼ੀ ਜੀ “ਆਦ ਨਾਂ ਤੋਂ ਕਦੇ ਨਹੀਂ ਸਨ ਜਾਣੇ ਗਏ। ਜਿਹੜੇ ਗੁਰਮੁਖਿ ਬਾਬਾ ਜੀ ਅੰਤਲੇ ਸੁਆਸਾਂ ਤੱਕ, ਗੁਰਦੇਵ ਜੀ ਦੇ ਦਰ ਦੇ ਝਾੜੂ-ਬਰਦਾਰ ਹੀ ਬਣੇ, ਉਸ ਬਾਬਾ ਬੁੱਢਾ ਜੀ ਨੂੰ ਇਸ ਕੁਟਲ ਲਿਖਾਰੀ ਨੇ ਅਜੇਹੇ ਅਲੋਕਾਰ ਬ੍ਰਹਮ-ਰਿਸ਼ੀ ਦਰਸਾਇਆ ਹੈ ਕਿ, ਕਲਿਜੁਗ ਵਿਚਲੇ ਇਸ ਕਥਿਤ ਵਿਸ਼ਨੂੰ ਭਗਵਾਨ ਜੀ ਦੇ ਜਨਮ ਤੋਂ 10 ਮਹੀਨੇ ਪਹਿਲਾਂ ਹੀ, ਉਨ੍ਹਾਂ ਦੇ ਨਾਮ-ਕਰਨ ਦੇ ਨਾਲ ਹੀ ਉਨ੍ਹਾਂ ਦੇ ਜੀਵਨ-ਬਿਲਾਸ ਦੀ ਸੰਖੇਪ ਭਵਿਖ ਬਾਣੀ ਵੀ ਬੋਲ ਦਿੱਤੀ ਸੀ।

ਤੁਮਰੈ ਗ੍ਰਿਹਿ ਪ੍ਰਗਟੇਗਾ ਜੋਧਾ। ਜਾ ਕੋ ਬਲੁ ਗੁਨ ਕਿਨੂੰ ਨ ਸੋਧਾ।

ਰੁਪੇ ਛਕੇ ਹਮ ਜੈਸ ਮਰੋਰੈ। ਤੁਰਕ ਸੀਸ ਤੈਸੇ ਵਹੁ ਤੋਰੈ॥ 134॥ ਹਰਿਗੋਬਿੰਦ ਸੁਭ ਨਾਮ ਕਹਾਵੈ। ਬਹੁ ਮਲੇਛ ਕੋ ਮਾਰਿ ਗਿਰਾਵੈ।

ਮੀਰੀ ਪੀਰੀ ਧਾਰਿ ਕ੍ਰਿਪਾਲ। ਬੈਠੇਗਾ ਸ਼ੁਭ ਤਖ਼ਤ ਅਕਾਲ॥ 135॥

ਤੇਰੇ ਘਰ ਅਜੇਹਾ ਜੋਧਾ ਜਨਮ ਲਵੇਗਾ ਜਿਸ ਦੇ ਸਰੀਰਕ ਅਤੇ ਦੈਵੀ ਗੁਣਾ ਦੀ ਥਾਹ ਕੋਈ ਨਹੀਂ ਪਾ ਸਕੇਗਾ। ਜਿਵੇਂ ਮੈਂ ਗੰਢੇ ਮਰੋੜੇ (ਭੰਨੇ) ਹਨ ਉਂਵੇ ਹੀ ਉਹ ਤੁਰਕਾਂ ਦੇ ਸਿਰ ਭੰਨੇਗਾ। ਉਸ ਦਾ ਨਾਮ ਹਰਿਗੋਬਿੰਦ ਹੋਵੇਗਾ ਅਤੇ ਉਹ ਸਾਰੇ ਮਲੇਛਾਂ ਨੂੰ ਮਾਰ ਗਿਰਾਵੇਗਾ, ਅਤੇ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾ ਪਹਿਨ ਕੇ ਅਕਾਲ ਤਖ਼ਤ ਤੇ ਬੈਠਿਆ ਕਰੇਗਾ। (134-135)

ਗੁਰਮਤਿ ਦੇ ਵਿਰੋਧੀ ਇਸ ਲਿਖਾਰੀ ਨੇ, ਪਹਿਲਾਂ ਬਾਬਾ ਬੁੱਢਾ ਜੀ ਨੂੰ ਹਉਮੈ ਗ੍ਰਸੇ ਵਡੇ ਅਸ਼ਰਧਕ ਆਪ-ਹੁਦਰਿਆਂ ਵਾਂਗ ਸਤਿਗੁਰੂ ਜੀ ਦੇ ਪਰਿਵਾਰ ਨੂੰ ਸਰਾਪ ਦਿੰਦੇ ਦਰਸਾ ਲਿਆ। ਹੁਣ ਇਸ ਕੁਟਲ ਲਿਖਾਰੀ ਨੇ ਬ੍ਰਹਮ-ਵੇਤਾ ਬਾਬਾ ਬੁਢਾ ਜੀ ਨੂੰ ਜਾਣ ਬੁੱਝ ਕੇ ਗੁਰਮਤਿ ਦੇ ਉਲਟ ਜਿਵੇਂ ਵਿਹਾਰ ਕਰਦੇ ਦਰਸਾਇਆ ਹੈ, ਗੁਰਬਣੀ ਦੇ ਪਰਮਾਣਾ ਨਾਲ ਸਪੱਸ਼ਟਤਾ:-

18- “ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥”

ਬਾਬਾ ਬੁੱਢਾ ਜੀ ਏਡੇ ਭੁੱਲੜ ਨਹੀਂ ਸਨ ਜੋ ਜਪੁ ਜੀ ਸਾਹਿਬ ਜੀ ਦੀ ਪੰਜਵੀਂ ਤੇ ਛੇਵੀਂ ਪਉੜੀ ਵਿੱਚ ਦੋ ਵਾਰੀ ਆਈ, ਉਪਰੋਕਤ ਪੰਗਤੀ ਭੁਲ ਗਏ ਸਨ। ਅਥਵਾ ਗੁਰਬਾਣੀ ਤੋਂ ਲਾਪਰਵਾਹ ਹੋ ਕੇ “ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ ਪਰਮਾਤਮਾ ਦੇ ਥਾਂ ਆਪ ਹੀ ਦਾਤੇ ਬਣ ਬੈਠੇ। ਅਜੇਹੇ ਕਈ ਬੇਅੰਤ ਗੁਰੂ ਫ਼ੁਰਮਾਨਾਂ ਵਿੱਚ ਕੇਵਲ ਵੰਨਗੀ ਮਾਤਰ ਦਰਸ਼ਨ:- 36- ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ॥ ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ॥ ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ॥ 3॥ ਸਭਨਾ ਤੇਰੀ ਆਸ ਪ੍ਰਭੁ ਸਭ ਜੀਅ ਤੇਰੇ ਤੂੰ ਰਾਸਿ॥ ਪ੍ਰਭ ਤੁਧਹੁ ਖਾਲੀ ਕੋ ਨਹੀ ਦਰਿ ਗੁਰਮੁਖਾ ਨੋ ਸਾਬਾਸਿ॥ ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ॥ 4॥ 1॥ 65॥ {39/40}

37- ਮਹਲਾ 2॥ ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ॥ ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ॥ ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰੁ॥ ਦਾਤਾ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ॥ ਨਾਨਕ ਆਪਿ ਸਦੀਵ ਹੈ ਪੂਰਾ ਜਿਸੁ ਭੰਡਾਰੁ॥ ਵਡਾ ਕਰਿ ਸਾਲਾਹੀਐ ਅੰਤੁ ਨ ਪਾਰਾਵਾਰੁ॥ 2॥ {1238} -ਵਾ-4

ਪਦ ਅਰਥ:-ਕੀਤਾ=ਪੈਦਾ ਕੀਤਾ ਹੋਇਆ ਜੀਵ, (ਬਣਾਈ ਹੋਈ ਵਸਤੂ)। ਕਰੇ=ਜੋ ਪਓਦਾ ਕਰਦਾ ਹੈ। ਸੋਇ=ਉਸੇ ਨੂੰ। ਏਕੀ ਬਾਹਰਾ=ਇੱਕ ਪ੍ਰਭੂ ਤੋਂ ਬਿਨਾ। ਜਿਨਿ=ਜਿਸ (ਕਰਤਾਰ) ਨੇ। ਆਕਾਰੁ=ਇਹ ਦਿੱਸਦਾ ਜਗਤ। ਜਿ=ਜਿਹੜਾ। ਸਭਸੈ=ਸਭਨਾਂ ਨੂੰ। ਆਧਾਰੁ=ਆਸਰਾ। ਸਦੀਵ=ਸਦਾ ਹੀ (ਕਾਇਮ ਰਹਿਣ ਵਾਲਾ)। ਜਿਸ ਭੰਡਾਰੁ=ਜਿਸ ਦਾ ਖ਼ਜ਼ਾਨਾ। ਪਾਰਾਵਾਰੁ=ਪਾਰਲਾ ਤੇ ਉਰਲਾ ਬੰਨਾ (ਪਾਰ-ਅਵਾਰ)।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
.