.

‘ਸਭਿ ਸੰਤਨ ਕੇ ਪ੍ਰਾਨ’ -ਅਤੇ ਗੁਰਮਤਿ ਦਾ ਸਰਬ ਸਾਂਝਾ ਉਪੇਸ਼--

ਵਿਚਾਰ ਅਧੀਨ ਉਪਰੋਕਤ 11 ਨੰਬਰ ਦੋਹਰੇ ਵਿੱਚ ਆਖ਼ਰੀ ਬਚਨ ‘ਸਭਿ ਸੰਤਨ ਕੇ ਪ੍ਰਾਨ’ ਹਨ। ਪੁਸਤਕ ਦੇ ਸੰਪਾਦਕ ਜੀ ਨੇ, ਏਨੀ ਪੰਗਤੀ ਦਾ ਅਰਥ-“ਸਾਰੇ ਆਤਮਿਕ ਪੁਰਸ਼ਾਂ ਦਾ ਆਸਰਾ ਹੈ” ਸ਼ਾਇਦ ਲਿਖਾਰੀ ਦੀ ਕੁਟਲਤਾ ਤੇ ਪਰਦਾ ਪਾਉਂਦਿਆਂ ਉਸ ਨੂੰ ਗੁਰਮਤਿ ਅਨੁਸਾਰ ਸਰਬਸ਼ਾਂਝਾ ਉਪਦੇਸ਼ਕ ਹੀ ਦਰਸਾਉਣ ਦਾ ਯਤਨ ਹੈ। ਪਰ ਪੁਰਾਣਾ ਦੀ ਲਿਖਣ ਮਰਯਾਦਾ ਅਨੁਸਾਰ, ਅਪਰੋਕਤ ਬਚਨਾਂ ਤੋਂ ਲਿਖਾਰੀ ਦਾ ਅਪੁਣਾ ਮੰਤਵ ਦੇਵੀ ਨੂੰ ਕੇਵਲ ਸੰਤਾਂ ਦੇ ਪ੍ਰਾਨਾਂ ਦਾ ਅਸਰਾ ਦਰਸਾਉਣ ਦਾ ਹੀ ਸਪੱਸ਼ਟ ਹੋ ਰਿਹਾ ਹੈ। ਸੋ ਇਹ ਚੰਡਕਾ ਤਾਂ ਕੇਵਲ ‘ਸੰਤਨ ਕੀ ਹੀ ਪ੍ਰਾਨ’ ਬਣ ਕੇ ਰਹਿ ਗਈ। ਪਰ ਜਿਹੜੇ ਵਿਚਾਰੇ ਆਤਮਿਕ ਸ਼ਾਂਤੀ ਪ੍ਰਾਪਤਿ ਨਹੀਂ ਕਰ ਸਕੇ ਭਾਵ, “ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ”॥ 81॥ ਜਾਂ, “ਨਾਨਕ ਦੁਖੀਆ ਸਭੁ ਸੰਸਾਰੁ”॥ ਅਜੇਹੇ ਦੁਖੀ ਸੰਸਾਰ ਦਾ ਵਾਲੀ ਕੌਣ? ਕਿਥੋਂ ਪਤਾ ਲੱਗੇ ਕਿ, ਇਹ ਬ੍ਰਾਹਮਣੀ ਦੇਵੀ ਦੇਵਤੇ, ਸਰਬੱਤ ਦੇ ਭਲੇ ਦੀ ਗੱਲ, ਕਦੇ ਵੀ ਕਿਸ ਕਾਰਨ ਨਹੀਂ ਕਰਦੇ? ਏਧਰ ਕਰੋ ਦਰਸ਼ਨ, ਵੇਖੋ ਗੁਰੂ ਗ੍ਰੰਥ ਸਾਹਿਬ-ਰੂਪ ਸਤਿਗੁਰੂ ਨਾਨਕ ਸਾਹਿਬ ਜੀ ਬਿਨਾ ਵਿਤਕਰੇ ਤੋਂ ਸਰਬਤ ਨੂੰ ਇੱਕ ਸਾਰ ਉਸੇ ਸਿਰਜਣਹਾਰ ਦੀ ਜੋਤਿ ਦਰਸਾਇਆ ਹੈ- “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ॥” {ਸੋਹਿਲਾ}
11- ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ॥ ਰਹਾਉ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ॥ 1॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇੱਕ ਦਾਤਿ॥ 2॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ॥ 3॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ॥ 4॥ 7॥ 13॥ {670}
ਇਕੋ ਇੱਕ ਪਰਮਾਤਮਾ ਹੀ ਸਭਨਾ ਦਾ ਆਸਰਾ ਹੈ, ਸਾਰਿਆਂ ਦੀ ਜਿੰਦ ਜਾਨ ਤੇ ਸਾਰਿਆਂ ਦੀ ਆਸ ਮੁਰਾਦ ਹੈ ਅਤੇ ਸਾਰੇ ਉਸੇ ਨੂੰ ਧਿਆਉਂਦੇ ਹਨ। ਆਪ ਹੀ ਪੈਦਾ ਕੀਤੇ ਆਪਣੇ ਹੀ ਜੀਆਂ ਨਾਲ ਵਿਤਕਰਾ ਸੱਚੇ ਪਿਤਾ ਦਾ ਸੁਭਾਵ ਨਹੀਂ ਹੋ ਸਕਦਾ। ਬ੍ਰਾਹਮਣਾ ਦਾ ਭਗਵਾਨ ਰਾਮ, ਕ੍ਰਿਸ਼ਨ ਸਾਰੇ ਕੇਵਲ ਰਿਸ਼ੀਆਂ ਦੀ ਹੀ ਰਖਿਆ ਲਈ ਪ੍ਰਗਟ ਹੁੰਦਾ ਦਰਸਾਏ ਹੋਏ ਹਨ। ਕਮਾਲ ਤਾਂ ਇਹ ਹੈ ਕਿ, ਰੲਾਮਾਇਣ ਮਹਾਂਭਾਰਤ ਆਦਿ ਪੁਰਾਣਕ ਗਾਥਾਂਵਾਂ ਵਿੱਚ ਬਿੱਪ੍ਰ ਜੀ ਨੇ ਕਥਿਤ ਰਾਕਸ਼ਾਂ ਦੈਂਤਾਂ ਦੀ ਖ਼ੁਰਾਕ ਬਣਦੇ ਵੀ, ਕੇਵਲ ਰਿਸ਼ੀ ਮੁਨੀ ਹੀ ਦਰਸਾਏ ਹੋਏ ਹਨ। ਸੋ ਕੇਵਲ ਸੰਤਨ ਕੀ ਪੁਰਾਨ ਇਸ ਚੰਡਕਾ ਦਾ ਗੁਰਮਤਿ ਵਿੱਚ ਕੀ ਕੰਮ? ਆਉ ਆਪਣੇ ਗੁਰਦੇਵ ਜੀ ਕੋਲੋਂ ਉਨ੍ਹਾਂ ਦੇ ਸਰਬ ਸਾਂਝੇ ਅਨੂਪਮ ਗੁਰਮਤਿ ਉਪਦੇਸ਼ ਦੀ ਹੋਰ ਦਰਸ਼ਨ ਕਰ ਕੇ ਗੁਰਬਿਲਾਸ ਪੁਸਤਕ ਦੀ ਗੱਲ ਅੱਗੇ ਤੋਰੀਏ:-
12- ਤੂੰ ਕਰਤਾ ਸਭੁ ਕਿਛੁ ਆਪੇ ਜਾਣਹਿ ਕਿਆ ਤੁਧੁ ਪਹਿ ਆਖਿ ਸੁਣਾਈਐ॥ ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਜੇਹਾ ਕੋ ਕਰੇ ਤੇਹਾ ਕੋ ਪਾਈਐ॥ 1॥ ਮੇਰੇ ਸਾਹਿਬ ਤੂੰ ਅੰਤਰ ਕੀ ਬਿਧਿ ਜਾਣਹਿ॥ ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਤੁਧੁ ਭਾਵੈ ਤਿਵੈ ਬੁਲਾਵਹਿ॥ 1॥ ਰਹਾਉ॥ ਸਭੁ ਮੋਹੁ ਮਾਇਆ ਸਰੀਰੁ ਹਰਿ ਕੀਆ ਵਿਚਿ ਦੇਹੀ ਮਾਨੁਖ ਭਗਤਿ ਕਰਾਈ॥ ਇਕਨਾ ਸਤਿਗੁਰੁ ਮੇਲਿ ਸੁਖੁ ਦੇਵਹਿ ਇਕਿ ਮਨਮੁਖਿ ਧੰਧੁ ਪਿਟਾਈ॥ 2॥ ਸਭੁ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧੁ ਸਭਨਾ ਸਿਰਿ ਲਿਖਿਆ ਲੇਖੁ॥ ਜੇਹੀ ਤੂੰ ਨਦਰਿ ਕਰਹਿ ਤੇਹਾ ਕੋ ਹੋਵੈ ਬਿਨੁ ਨਦਰੀ ਨਾਹੀ ਕੋ ਭੇਖੁ॥ 3॥ ਤੇਰੀ ਵਡਿਆਈ ਤੂੰਹੈ ਜਾਣਹਿ ਸਭ ਤੁਧਨੋ ਨਿਤ ਧਿਆਏ॥ ਜਿਸ ਨੋ ਤੁਧੁ ਭਾਵੈ ਤਿਸ ਨੋ ਤੂੰ ਮੇਲਹਿ ਜਨ ਨਾਨਕ ਸੋ ਥਾਇ ਪਾਏ॥ 4॥ 2॥ 13॥ {735}
13- ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥ ਕੋਈ ਸੇਵੈ ਗੁਸਈਆ ਕੋਈ ਅਲਾਹਿ॥ 1॥ ਕਾਰਣ ਕਰਣ ਕਰੀਮ॥
ਕਿਰਪਾ ਧਾਰਿ ਰਹੀਮ॥ 1॥ ਰਹਾਉ॥ ਕੋਈ ਨਾਵੈ ਤੀਰਥਿ ਕੋਈ ਹਜ ਜਾਇ॥ ਕੋਈ ਕਰੈ ਪੂਜਾ ਕੋਈ ਸਿਰੁ
ਨਿਵਾਇ॥ 2॥ ਕੋਈ ਪੜੈ ਬੇਦ ਕੋਈ ਕਤੇਬ॥ ਕੋਈ ਓਢੈ ਨੀਲ ਕੋਈ ਸੁਪੇਦ॥ 3॥ ਕੋਈ ਕਹੈ ਤੁਰਕੁ ਕੋਈ ਕਹੈ
ਹਿੰਦੂ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ॥ 4॥ ਕਹੁ ਨਾਨਕ ਜਿਨਿ ਹੁਕਮੁ ਪਛਾਤਾ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥ 5॥ 9॥ {885}

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
.