.

ਹਰਮਿਨਆਟਿਕਸ ਦੀ ਵਰਤੋਂ ਰਾਹੀ ਗੁਰਬਾਣੀ ਦੇ ਸਹੀ ਅਰਥ ਕਰਨ ਦਾ ਢੰਗ
ਸਰਜੀਤ ਸਿੰਘ ਸੰਧੂ, ਯੂ ਐੱਸ ਏ

ਹਰਮੇਨਾਅਟਿੱਕ ਦਾ ਢੰਘ ਤਵਾਰੂਖੀ ਪੱਖ ਤੋਂ ਬਹੁਤ ਪੁਰਣਾ ਹੈ, ਅਤੇ ਗਰੀਕ ਸੱਭਿਅਤਾ ਵੇਲੇ ਵਰਤੋਂ ਵਿੱਚ ਆਇਆ ਸੀ। ਪਹਿਲੋਂ ਇੱਸ ਦੀ ਵਰਤੋਂ ਬਾਈਬਲ ਦੇ ਅਰਥਾਂ ਨੂੰ ਸਹੀ ਕਰਨ ਵਿੱਚ ਕੀਤੀ ਦੱਸੀ ਜਾਂਦੀ ਹੈ। ਇੱਸ ਲੇਖ ਵਿੱਚ ਕੇਵਲ ਹਵਾਲਾ ਦੇਣਾ ਹੀ ਕਾਫੀ ਸਮਝਿਆ ਗਿਆ ਹੈ। ੫। ਇੱਸ ਦੀ ਵਰਤੋਂ ਦੀ ਮਿਸਾਲ ਤੋਂ ਪਾਠੱਕ ਅਨੁਭਵ ਕਰ ਸਕਣਗੇ ਕਿ ਕੀ ਇੱਸ ਦਾ ਕੋਈ ਫਾਇਦਾ ਹੈ ਕਿ ਨਹੀਂ। ਜੇਹੜੇ ਚਾਰ ਟੀਕਾਕਾਰਾਂ ਦੇ ਕੀਤੇ ਹੋਏ ਅਰਥਾਂ ਦੀ ਮਿਸਾਲ ਦਿੱਤੀ ਗਈ ਹੈ, ਇਹ ਗੁਰਬਾਣੀ ਦਾ ਉਲੱਥਾ ਕਰਨ ਦੇ ਚਾਰ ਸਮਿਆਂ ਦੀ ਪ੍ਰਤੀਨਿੱਧਤਾ ਕਰਦੇ ਹਨ। ਭਾਈ ਜੋਧ ਸਿੰਘ ਲ਼ਾਬਾ ਪੰਜਾਬੀ ਯੁਨਵਿਰਸਟੀ ਦੇ ਪਹਿਲੇ ਵਾਈਸਚਾਨਸਲਰ ਸਨ। ਉਨ੍ਹਾਂ ਪਿਛੋਂ ਭਾਈ ਸਾਹਿਬ ਸਿੰਘ ਦੂਜੇ ਦਰਜੇ ਤੇ ਆਉਂਦੇ ਹਨ, ਜਿਨ੍ਹਾਂ ਨੇ ਇੱਸ ਕਾਰਜ ਵਿੱਚ ਸਾਰੀ ਉਮਰ ਸਰਫ ਕਰ ਦਿੱਤੀ ਸੀ। ਤੀਜੇ ਦਰਜੇ ਤੇ ਮਨਮੋਹਨ ਸਿੰਘ ਹੈ ਜੋ ਵਕੀਲ ਅਤੇ ਸਕੂਲ਼ ਟੀਚਰ ਵੀ ਰਿਹਾ, ਅਤੇ ਆਦਿ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਉਲੱਥਾ ਕੀਤਾ, ਜੋ ਸ਼੍ਰੋਮਨੀ ਗੁਰਦੁਆਰਾ ਪਰਬੰਧਕ ਕਮੇਟੀ ਛਾਪ ਰਹੀ ਹੈ। ਇਨ੍ਹਾਂ ਸਾਰਿਆਂ ਤੋਂ ਛੋਟੀ ਉਮਰ ਦਾ ਡਾਕਟਰ ਮਲਕੀਅੱਤ ਸਿੰਘ ਹੈ ਜੋ ਯੂ ਅੱਸ ਏ ਵਿੱਚ ਕੈਮਿਸਟਰੀ ਦਾ ਪਰੋਫੈੱਸਰ ਰਹਿਾ ਹੈ ਅਤੇ ਅੱਜਕਲ੍ਹ ਔਰਗਉਨ ਸਟੇਟ ਵਿੱਚ ਰੰਿਹੰਦਾ ਹੈ। ਇਨ੍ਹਾਂ ਸਾਰਿਆਂ ਟੀਕਾਕਾਰਾਂ ਨੇ ਪੁਰਾਣਾ ਢੰਗ ਵਰਤਣ ਕਾਰਨ ਕੋਈ ਨਵਾਂ ਸਿੱਟਾ ਨਹੀਂ ਕੱਡਿਆ, ਕੇਵੱਲ ਨਿਰਮਲਾ ਸੋਚ ਨੂੰ ਹੀ ਜਾਰੀ ਰੱਖਿਆ ਅਤੇ ਵਰਤਿਆ ਹੈ।
ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥
ਜਿਨਿ ਸੇਵਿਆ ਤਿਨਿ ਪਾਇਆ ਮਾਨੁ॥ ਨਾਨਕ ਗਾਵੀਐ ਗੁਣੀ ਨਿਧਾਨੁ॥
ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰ ਹਰਿ ਸੁਖੁ ਘਰਿ ਲੈ ਜਾਇ॥
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ॥
ਗੁਰੁ ੲਸਿਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ॥ ਗੁਰਾ ਇੱਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ ੫॥ ਜਪੁਜੀ।
(੧) -ਅਰਥ: ਉਹ ਅਕਾਲਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ, ਕਿਉਂਕਿ ਉਹ, ਨਿਰੋਲ ਆਪੇ ਹੀ ਆਪ ਹੈ, ਨ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨ ਹੀ ਸਾਡਾ ਬਣਾਇਆ ਬਣਦਾ ਹੈ। ਜਿੱਸ ਮਨੁੱਖ ਨੇ ਉੱਸ ਅਕਾਲਪੁਰਖ ਨੂੰ ਸਿਮਰਿਆ ਹੈ, ਉਹ ਨੇ ਹੀ ਵਡਿਆਈ ਪਾ ਲਈ ਹੈ। ਹੇ ਨਾਨਕ! ਆਓ ਅਸੀਂ ਵੀ ਉੱਸ ਗੁਣਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤ ਸਾਲਾਹ ਕਰੀਏ। ਆਉ ਅਕਾਲਪੁਰਖ ਦੇ ਗੁਣ ਗਾਵੀਏ ਅਤੇ ਸੁਣੀਏ ਅਤੇ ਆਪਣੇ ਮੱਨ ਵਿੱਚ ਉੱਸ ਦਾ ਪ੍ਰੇਮ ਟਿਕਾਈਏ। ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ ਆਪਣਾ ਦੁੱਖ ਦੂਰ ਕਰ ਕੇ ਸੁੱਖ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ। ਪਰ ਉੱਸ ਰੱਬ ਦਾ ਨਾਮ ਤੇ ਗਿਆਨ ਗੁਰੂ ਦੀ ਰਾਹੀਂ ਪ੍ਰਾਪਤ ਹੁੰਦਾ ਹੈ। ਗੁਰੂ ਦੀ ਰਾਹੀਂ ਹੀ ਇਹ ਪਰਤੀਤ ਆਉਂਦੀ ਹੈ ਕਿ ਉਹ ਹਰੀ ਸਭ ਥਾਈਂ ਵਿਆਪੱਕ ਹੈ। ਗੁਰੂ ਹੀ ਸਾਡੇ ਲਈ ਸ਼ਿਵ ਹੈ, ਗੁਰੂ ਹੀ ਸਾਡੇ ਲਈ ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ ਸਾਡੇ ਲਈ ਮਾਈ ਪਾਰਬਤੀ ਹੈ। ਉਂਞ, ਇੱਸ ਅਕਾਲਪੁਰਖ ਦੇ ਹੁਕਮ ਨੂੰ ਜੇ ਮੈਂ ਸਮਝ ਵੀ ਲਵਾਂ ਤਾਂ ਵੀ ਉਸ ਦਾ ਵਰਣਨ ਨਹੀਂ ਕਰ ਸਕਦਾ। ਅਕਾਲਪੁਰਖ ਦੇ ਹੁਕਮ ਦਾ ਕੱਥਨ ਨਹੀਂ ਕੀਤਾ ਜਾ ਸਕਦਾ। ਹੇ ਸਤਿਗੁਰੂ! ਤੇਰੇ ਅੱਗੇ ਮੇਰੀ ਅਰਦਾਸ ਹੈ ਕਿ ਮੈਨੂੰ ਇਹ ਸਮਝ ਦੇ ਕਿ ਜੇਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕ ਰੱਬ ਹੈ, ਮੈਂ ਉੱਸ ਨੂੰ ਭੁਲਾ ਨ ਦਿਆਂ। ੫।
(੨) -ਅਰਥ: ਉਹ ਕਿਸੇ ਦਾ ਨ ਅਸਥਾਪਨ ਕੀਤਾ ਅਤੇ ਨ ਹੀ ਬਣਾਇਆ ਹੋਇਆ ਹੈ। ਜਿਨ੍ਹਾਂ ਨੇ ਉੱਸ ਦੀ ਟਹਿਲ ਸੇਵਾ ਕਮਾਈ, ਉਨ੍ਹਾਂ ਨੂੰ ਇੱਜ਼ਤ ਪਰਾਪਤ ਹੋਈ। ਹੇ ਨਾਨਕ! ਉਸ ਦੀ ਸਿਫ਼ਤ ਸ਼ਲਾਘਾ ਗਾਇਣ ਕਰ ਜੋ ਉੱਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ ਹੈ। ਪ੍ਰਭੂ ਦੀ ਪ੍ਰੀਤ ਨੂੰ ਆਪਣੇ ਦਿੱਲ ਅੰਦਰ ਟਿਕਾ ਕੇ ਉੱਸ ਦੀ ਕੀਰਤੀ ਗਾਇਣ ਤੇ ਸਰਵਣ ਕਰ। ਇੱਸ ਤਰ੍ਹਾਂ ਤੇਰੀ ਤਕਲੀਫ਼ ਦੂਰ ਹੋ ਜਾਵੇਗੀ ਅਤੇ ਤੂੰ ਖ਼ੁਸ਼ੀ ਅਪਣੇ ਗ੍ਰਹਿ ਨੂੰ ਲੈ ਜਾਵੇਂ ਗਾ। ਗੁਰੂ ਹੀ ਸ਼ਿਵ ਹੈ, ਗੁਰੂ ਹੀ ਵਿਸ਼ਨੂ ਤੇ ਬ੍ਰਹਮਾ, ਗੁਰੂ ਹੀ ਸ਼ਿਵ ਦੀ ਪਤਨੀ- ਪਾਰਬਤੀ, ਵਿਸ਼ਨੂ ਦੀ ਪਤਨੀ- ਲ਼ਖਸਮੀ ਅਤੇ ਬ੍ਰਹਮਾ ਦੀ ਪਤਨੀ-ਸਰਸਵਤੀ ਹੈ। ਭਾਵੇਂ ਮੈਂ ਵਾਹਿਗੁਰੂ ਨੂੰ ਜਾਣਦਾ ਹਾਂ, ਮੈਂ ਉੱਸ ਨੂੰ ਵਰਣਨ ਨਹੀਂ ਕਰ ਸਕਦਾ। ਬਚਨਾਂ ਦੁਆਰਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਨੇ ਮੈਨੂੰ ਇੱਕ ਗੱਲ ਸਮਝਾ ਦਿੱਤੀ ਹੈ। ਸਮੂਹ ਜੀਵਾਂ ਦਾ ਕੇਵੱਲ ਇੱਕ ਦਾਤਾਰ ਹੈ। ਉਹ ਮੈਨੂੰ ਕਦੇ ਵੀ ਨ ਭੁੱਲੇ। ੫।
(੩) -ਅਰਥ: ਮੂਰਤੀਮਾਨ ਕੀਤਾ (ਥਾਪਿਆ) ਨਹੀਂ ਜਾਂਦਾ ਤੇ ਨ ਨਿੱਮਿਆ ਜਾ ਸਕਦਾ ਹੈ। ਉਹ ਤਾਂ ਆਪਣੇ ਆਪ ਵਿੱਚ ਨਿਰੰਜਨ ਹੀ (ਵਰਤ ਰਿਹਾ) ਹੈ। ਜਿਨ੍ਹਾਂ (ਪੰਚਾਂ) ਨੇ ਸੇਵਿਆ ਹੈ, ਉਨ੍ਹਾਂ ਨੇ (ਗਿਆਨ ਦਾ) ਮਾਨ ਪਾਇਆ ਹੈ। ਹੇ ਨਾਨਕ! ਉਹ ਗੁਣਾਂ ਵਿੱਚ ਨਿਧਾਨ ਆਖਕੇ ਗਾਇਆ ਜਾਂਦਾ ਹੈ। ਉੱਸ ਨੂੰ ਗਾਵੀਏ ਸੁਣੀਏ ਤੇ ਮਨ ਵਿੱਚ (ਉੱਸ ਦਾ) ਸਨੇਹ-ਭਾਉ ਰੱਖੀਏ। (ਇਵੇਂ) ਦੁੱਖ ਪਰੇ ਤਿਆਗ ਕੇ ਸੁੱਖ ਪੱਲੇ ਬੰਨ੍ਹ ਘਰ ਲੈ ਜਾਈਏ। ਗੁਰਮੂਖਿ ਨਾਦ ਹੈ, ਗੁਰਮੁਖਿ ਵੇਦ ਹੈ; ਅਤੇ ਗੁਰਮੁਖਿ (ਸਰਵ) ਸਮਾਇਆ (ਹੋਇਆ) ਹੈ। ਗੁਰੁ ਈਸਰੁ, ਗੋਰਖੁ ਤੇ ਬ੍ਰਹਮਾ ਹੈ, ਅਤੇ ਪਾਰਬਤੀ ਮਾਇਆ ਹੈ। ਜੇ ਮੈਂ ਕਹਿਣਾ ਜਾਣਦਾ ਹੋਵਾਂ ਤਾਂ ਕੀ ਮੈਂ ਉਹ ਕਹਾਂ ਨ? ਉਹ ਬਿਆਨ ਕਰਨਾ ਸੰਭਵ ਨਹੀਂ। ਵਾਹਿਗੁਰੂ ਨੇ ਮੈਨੂੰ ਇੱਕ ਸੋਝੀ/ਬੁਝਾਈ ਦਿੱਤੀ ਹੈ। (ਉਹ ਹੈ: ) ਸਭਨਾਂ ਜੀਆਂ ਦਾ ਇੱਕ ਦਾਤਾ ਹੈ; ਮੈਂ ਇੱਸ ਤੱਥ ਨੁੰ ਕਦੇ ਵਿਸਾਰ ਨ ਜਾਵਾਂ। ੫।
(੪) -ਅਰਥ: ਇਹ ਉਪਦੇਸ਼ ਸੁਣਕੇ ਕੇ ਜਗਿਆਸੂ ਦੇ ਦਿੱਲ ਵਿੱਚ ਕਈ ਸੰਸੇ ਫੁਰੇ। ਪਿੱਛੇ ਉਹ ਇਹ ਸੁਣਦਾ ਆਇਆ ਸੀ ਕਿ ਸੁਰਗ ਕਰਮ ਕਾਂਡ ਪੂਰੀ ਤਰ੍ਹਾਂ ਕੀਤਿਆਂ ਮਿਲਦਾ ਹੈ ਤੇ ਮੁਕਤੀ ਯੋਗ ਅਭਿਆਸ ਕਰਕੇ ਆਪਣੇ ਸਰੂਪ ਦੀ ਲਿਖਤਾਂ ਦੁਆਰਾ ਪ੍ਰਾਪਤ ਹੁੰਦੀ ਹੈ। ਇਹ ਉਪਦੇਸ਼ ਪਿੱਛਲੇ ਰਿਸ਼ੀਆਂ ਮੁਨੀਆਂ ਦੇ ਦੱਸੇ ਹੋਏ ਸਨ, ਇਹ ਨਵੇਂ ਉਪਦੇਸ਼ ਕਰਨ ਵਾਲੇ ਕੌਣ ਹਨ? ਇਨ੍ਹਾਂ ਇਹ ਨਵਾਂ ਰਾਹ ਦੱਸਣ ਦੀ ਸ਼ਕਤੀ ਕਿਥੋਂ ਲਈ ਹੈ? ਇਤਆਦਿਕ ਸ਼ੰਕਾ ਨਾਲ ਪੂਰਨ ਰਿਦੈ ਵਾਲੇ ਜਗਿਆਸੂ ਪ੍ਰਤਿ ਪੰਜਵੀਂ ਪਉੜੀ ਦਾ ਉਪਦੇਸ਼ ਗੁਰੂ ਸਾਹਿਬ ਕਰਦੇ ਹਨ।
ਪਹਿਲੀ ਗੱਲ ਤਾਂ ਉਨ੍ਹਾਂ ਇਹ ਦੱਸੀ ਹੈ ਕਿ ਸਾਡੇ ਰੱਬ ਦਾ ਦਰਵਾਜਾ ਸੱਭ ਲਈ ਖੁਲ੍ਹਾ ਹੈ। ਓਥੋਂ ਕਿਸੇ ਖ਼ਾਸ ਖ਼ਾਸ ਮਨੁੱਖ ਨੂੰ ਹੀ ਉਪਦੇਸ਼ ਕਰਨ ਦੀ ਪਦਵੀ ਨਹੀਂ ਮਿੱਲ ਦੀ।
ਪਰਮਾਤਮਾ ਥਾਪਿਅ ਨਹੀਂ ਜਾਂਦਾ। ਕਿਸੇ ਦਾ ਬਣਾਇਆ ਨਹੀਂ ਬਣਿਆ ਹੋਇਆ। ਜੋ ਮਾਇਆ ਤੋਂ ਰਹਿਤ ਹੈ, ਉਹ ਆਪਣੇ ਤੋਂ ਹੀ ਪ੍ਰਕਾਸ਼ ਹੈ। ਐਸੇ ਰੱਬ ਨੂੰ ਜਿੱਸ ਨੇ ਸੇਵਿਆ ਹੈ, ਉੱਸ ਨੂੰ ਵਡਿਆਈ ਮਿਲੀ ਹੈ। ਹੇ ਜਗਿਆਸੂ! ਤੂੰ ਵੀ ਸਿੱਧਾ ਰੱਬ ਪਾਸ ਪੁੱਜਣ ਦੀ ਆਸ ਬੰਨ੍ਹ ਤੇ ਇੱਸ ਆਸ ਨੂੰ ਸਿਰੇ ਚਾੜ੍ਹਣ ਲਈ ਤੇਰੇ ਲਈ ਵੀ ਉੱਸ ਗੁਣਾਂ ਦੇ ਖ਼ਜ਼ਾਨੇ ਦੀ ਹੀ ਸਿਫ਼ਤ ਕਰਨਾ ਯੋਗ ਹੈ। ਗਾ ਕੇ, ਸੁਣ ਕੇ ਮੱਨ ਵਿੱਚ ਪ੍ਰੇਮ ਨਾਲ ਉਹ ਨੂੰ ਥਾਂ ਦੇਈਏ। ਸਿੱਟਾ ਕੀ ਨਿਕਲੇ ਗਾ? ਦੁੱਖਾਂ ਨੂੰ ਨਾਸ ਕਰਕੇ ਉਹ ਰੱਬ ਸੁੱਖ ਦੇ ਘਰ ਵਿੱਚ ਲੈ ਜਾਏ ਗਾ।
ਬਾਕੀ ਰਹੀ ਇਹ ਗੱਲ ਕਿ ਇਹ ਉਪਦੇਸ਼ ਪਰਾਣੇ ਪੰਥਾਂ ਨਾਲ ਨਹੀਂ ਮਿੱਲਦਾ, ਇਹ ਦਾ ਉੱਤਰ ਇਹ ਹੈ:
ਕਿ ਗ੍ਰੁਰਾਂ ਦਾ ਮੁੱਖ ਬਚਨ ਹੀ ਨਾਦ ਹੈ ਤੇ ਗੁਰਾਂ ਦਾ ਬਚਨ ਹੀ ਵੇਦ ਹੈ, ਕਿਉਂਕਿ ਗੁਰਾਂ ਦੇ ਮੁੱਖ ਵਿੱਚ ਪਰਮਾਤਮਾ ਆਪ ਸਮਾ ਰਹਿਆਂ ਹੈ। ਵੇਦ ਵੀ ਉਨ੍ਹਾਂ ਸੱਜਨਾਂ ਦੇ ਉਚਾਰੇ ਹੋਏ ਹਨ ਜੋ ਪਰਮਾਤਮਾ ਦੇ ਸਿਮਰਨ ਵਿੱਚ ਲੱਗੇ ਤੇ ਨਾਦ ਵੀ ਤਦੋਂ ਹੀ ਸੁਣੀਦਾ ਹੈ, ਜਦੋਂ ਬ੍ਰਹਮ ਸਾਖ਼ਿਆਤਕਾਰ ਹੋ ਜਾਵੇ। ਸਤਿਗੁਰਾਂ ਨੂੰ ਪਰਮਾਤਮਾ ਦਾ ਦਰਸ਼ਨ ਨਸੀਬ ਹੈ ਇੱਸ ਲਈ ਉਨ੍ਹਾਂ ਦੇ ਬਚਨ ਨਾਦ ਤੇ ਵੇਦ ਤੋਂ ਘੱਟ ਨਹੀਂ। ਸਤਿਗੁਰ ਉਹ ਕਹਿੰਦੇ ਹਨ ਜੋ ਅੱਖੀਂ ਵੇਖਦੇ ਹਨ।
ਨਾਦ ਦਾ ਮਾਲੱਕ ਸ਼ਿਵਜੀ ਹੈ, ਵੇਦ ਦਾ ਕਰਤਾ ਬ੍ਰਹਮਾ ਤੇ ਰੱਖਿਆ ਕਰਨ ਵਾਲਾ ਵਿਸ਼ਨੂ ਹੈ। ਸੋ ਇੱਸ ਹਾਲਤ ਵਿੱਚ ਗੁਰੂ ਜੋ ਹੈ ਉਹ ਦੇ ਬਚਨ ਨਾਦ ਤੇ ਵੇਦ ਦੇ ਤੁੱਲ ਹੋਣ ਕਰਕੇ ਉਹ ਗੁਰੂ ਸ਼ਿਵਜੀ, ਗੁਰੂ ਵਿਸ਼ਨੂ, ਬ੍ਰਹਮਾ ਤੇ ਗੁਰੂ ਹੀ ਉਨ੍ਹਾਂ ਦੀਆਂ ਤਿੰਨ ਸ਼ਕਤੀਆਂ ਪਾਰਬਤੀ, ਲ਼ਖਸ਼ਮੀ, ਤੇ ਸਰਸਵਤੀ ਦਾ ਰੂਪ ਹੈ। ਜੇ ਤੇਰੇ ਮਨ ਵਿੱਚ ਕੁੱਝ ਸ਼ੰਕਾ ਫੁਰੇ ਕਿ ਹੇ ਗੁਰੂ! ਜੇ ਤੁਸੀਂ ਇੰਨੈ ਵੱਡੇ ਹੋ ਤਾਂ ਪਰਮੇਸ਼ਰ ਦਾ ਗਿਆਨ ਕੁੱਝ ਸਾਨੂੰ ਵੀ ਦਿਓ ਤੇ ਤੂੰ ਆਖੇਂ ਕਿ ਜੇ ਮੈਂ (ਗੁਰੂ) ਜਾਣਦਾ ਹਾਂ ਤਾਂ ਕਹੰਦਾ ਕਿਉਂ ਨਹੀਂ? ਉਹ ਦਾ ਉੱਤਰ ਇਹ ਹੈ, ਕਿ ਪਰਮਾਤਮਾ ਕੱਥਨ ਵਿੱਚ ਆ ਨਹੀਂ ਸਕਦਾ। ਸਾਡੀ ਪ੍ਰਾਰਥਨਾ ਤਾਂ ਸਦਾ ਇਹ ਹੈ। “ਹੇ ਗੁਰੂ! ਮੈਨੂੰ ਇੱਕ ਦੀ ਲਖਤਾ ਕਰਾ ਦੇ। ਸਾਰਿਆਂ ਜੀਵਾਂ ਦਾ ਜੋ ਇੱਕ ਦਾਤਾ ਹੈ ਉਹ ਮੈਨੂੰ ਕਦੇ ਨ ਭੁੱਲੇ। ਅਰਥਾਤ ਸਾਡਾ ਸਿਮਰਨ ਅੱਟਲ ਹੋ ਜਾਵੇ ਤੇ ਸਾਰਿਆਂ ਵਿੱਚ ਇੱਕ ਨਿਰੰਕਾਰ ਹੀ ਵਿਆਪਕ ਦਿਸੇ”।
ਵਿਆਖਿਆ: ਇਨ੍ਹਾਂ ਚੌਹਾਂ ਅਰਥ ਕਰਨ ਵਾਲਿਆਂ ਸੱਜਨਾਂ ਨੇ ਵੱਖਰੇ ਵੱਖਰੇ ਸ਼ਬਦਾਂ ਦੀ ਵਰਤੋਂ ਕਰਕੇ ਇੱਕੋ ਹੀ ਸਿੱਟਾ ਕੱਢਿਆ ਹੈ ਜਿੱਸ ਨੂੰ ਗੁਰਬਾਣੀ ਦੀ ਕਸਵੱਟੀ ਉੱਪਰ ਰੱਖ ਕੇ ਪਰਖਣ ਦੀ ਲੋੜ ਹੈ।
ਪਹਿਲੀ ਸਮੱਸਿਆ ਹੈ ਕਿ ਸ਼ਬਦ ਗੁਰਮੁੱਖਿ ਕਿੱਸ ਅਰਥ ਵਿੱਚ ਵਰਤਿਆ ਗਿਆ ਹੈ ਇੱਸ ਸਲੋਕ ਵਿੱਚ। ਆਉ ਗੁਰੂ ਤੇਗ਼ਬਹਾਦਰ ਦੇ ਸਲੋਕ ਨੂੰ ਵਿਚਾਰੀਏ ਜੋ ਹੇਠ ਦਿੱਤਾ ਗਿਆ ਹੈ:
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥ ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥ ੧॥ ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥ ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥ ੨॥ ੧॥
ਅਰਥ: ਗੁਰਸਿੱਖ ਵਾਸਤੇ ਜਰੂਰੀ ਹੈ ਕਿ ਉਹ (ਹਉਮੈਂ ਨੂੰ ਕਾਬੂ ਵਿੱਚ ਰੱਖਦਾ ਹੋਇਆ) ਦੁੱਖ ਅਤੇ ਸੁੱਖ, ਮਾਨ ਅਤੇ ਅਪਮਾਨ ਦੀ ਪਰਵਾਹ ਨ ਕਰਦਾ ਹੋਇਆ ਗੁਰੂ ਦੇ ਹੁਕਮ ਦੀ ਪਾਲਣਾ ਕਰੇ। ਜੇ ਉਹ ਖ਼ੁਸ਼ੀ ਅਤੇ ਗ਼ਮੀ ਵਿੱਚ ਵੀ ਇੱਕੋਓ ਦੀ ਰਜ਼ਾ ਵਿੱਚ ਰਹਿਣਾ ਕਬੂਲ ਕਰਦਾ ਹੈ, ਤਾਂ ਉੱਸ ਨੇ ਸਹੀ ਜੀਵਨ ਜਾਚ ਦਾ ਰਾਹ ਲੱਭ ਲਿਆ ਹੈ। ਉਸਤੱਤ ਅਤੇ ਨਿੰਦਾ ਦੀ ਪਰਵਾਹ ਨ ਕਰਦਾ ਹੋਇਆ ਉਹ ਸਹੀ ਅਤੇ ਸੱਚ ਦਾ ਰਾਹ ਚੁਣਦਾ ਹੈ, ਤਾਂ ਸਮਝੋ ਕਿ ਉੱਸ ਦਾ ਜੀਵਨ ਮਨੋਰਥ ਪੂਰਾ ਹੋਣ ਦੀ ਆਸ ਦਾ ਮੁੱਢ ਬੱਝ ਗਿਆ ਹੈ। ਪਰ ਹੇ ਨਾਨਕ! ਇਹ ਰਸਤਾ ਬਹੁਤ ਖੱਜਲ ਖੁਆਰੀ ਨਾਲ ਭਰਿਆ ਹੋਇਆ ਹੈ। ਕੇਹੜਾ ਉਹ ਵਿਅੱਕਤੀ ਹੈ ਜਿੱਸ ਨੇ ਇੱਕੋਓ ਦੇ ਹੁਕਮ ਨੂੰ ਜਾਣਿਆ ਅਤੇ ਪਛਾਣਿਆ ਹੈ?
ਦੂਜੀ ਸਮੱਸਿਆ ਹੈ ਕਿ ਗੁਰੁ ਈਸਰ, ਗੁਰੁ ਗੋਰਖ, ਬ੍ਰਹਮਾ ਅਤੇ ਗੁਰੁ ਪਾਰਬਤੀ ਦੇ ਗੁਰਬਾਣੀ ਗਰਾਮਰ ਅਨੁਸਾਰ ਕੀ ਅਰਥ ਹਨ। ਗੁਰਬਾਣੀ ਗਰਾਮਰ ਨੂੰ ਸਮਝਣ ਲਈ ਗੁਰਬਾਣੀ ਵਿੱਚੋਂ ਹੀ ਮਦਦ ਲਈ ਜਾ ਸਕਦੀ ਹੈ। ਇਹ ਅਰਥ ਕਰਨ ਲੱਗਿਆ ਹੀ ਲੱਭ ਜਾਂਦੀ ਹੈ। ਇੱਸ ਮਸਲੇ ਦਾ ਹੱਲ ਢੂੰਡਣ ਲਈ ਅਸੀਂ ਭੱਟਾਂ ਦੇ ਸਵੱਯੈ ਦੇ ਅਰਥਾਂ ਤੋਂ ਮਦਦ ਲੈ ਰਹੇ ਹਾਂ।
ਭਨਿ ਮਥੁਰਾ, ਕਛੁ ਭੇਦੁ ਨਹੀ, ਗੁਰੁ ਅਰਜੁਨ ਪਰਤਖ੍ਹ ਹਰਿ॥ ੭॥ ੧੯॥
ਮਥੁਰਾ ਆਦਿ ਗੁਰੂ ਗ੍ਰੰਥ ਸਾਹਿਬ ਪੰਨਾ ੧੪੦੯
ਪਦ ਅਰਥ: ਭਨਿ = ਕਹੁ, ਆਖ; ਗੁਰੁ ਅਰਜੁਨ = ਅਰਜਨ ਦਾ ਗੁਰੂ; ਹਰਿ = ਇੱਕੋਓ, ਅਕਾਲਪੁਰਕ, ਪ੍ਰਭੂ; ਪਰਤੱਖ੍ਹ = ਸਾਖਿਆਤ।
ਅਰਥ: ਹੇ ਮਥਰਾ! ਕਹੁ, ਕਿ ਅਰਜਨ ਦਾ ਇੱਕੋਓ ਭਾਵ ਅਕਾਲਪੁਰਖ ਆਪ ਹੀ ਸਾਖਿਆਤ ਗੁਰੂ ਹੈ।
ਜਪੁ ਦੇ ਪੰਜਵੇਂ ਸਲੋਕ ਦੇ ਨਵੇਂ ਅਰਥ: ਇੱਕੋਓ ਨ ਕਿਸੇ ਦਾ ਸਥਾਪਤ ਕੀਤਾ ਹੋਇਆ ਹੈ ਅਤੇ ਨਾਹੀਂ ਕਿਸੇ ਦਾ ਪੱਥਰਾਂ ਵਿੱਚੋਂ ਘੜਿਆ ਹੋਇਆ ਹੈ। ਇੱਕੋਓ ਤਾਂ ਸਾਰਾ ਕੁੱਝ ਆਪ ਹੀ ਹੈ। ਇੱਕੋਓ ਦੀ ਜਿਨ੍ਹਾਂ ਨੇ ਸੇਵਾ ਕਮਾਈ ਹੈ, ਉਨ੍ਹਾਂ ਨੂੰ ਹੀ ਇੱਜ਼ਤ ਅਤੇ ਮਾਣ ਪ੍ਰਾਪੱਤ ਹੋਇਆ ਹੈ।
ਨਾਨਕ ਆਖਦਾ ਹੈ, ਗੁਣਾਂ ਦੇ ਖ਼ਜ਼ਾਨੇ ਇੱਕੋਓ ਦੀ ਵਡਿਆਈ ਅਤੇ ਜਾਪ ਕਰੋ। ਇੱਕੋਓ ਦੇ ਸੋਹਲਿਆਂ ਨੂੰ ਸੁਣੀਏ ਅਤੇ ਗਾਵੀਏ, ਅਤੇ ਪਿਆਰ ਨਾਲ ਮੱਨ ਵਿੱਚ ਵਿਚਾਰੀਏ। ਤੁਸੀਂ ਇੱਸ ਤਰਾਂ ਕਰੋਗੇ ਤਾਂ ਇੱਕੋਓ ਸਾਰਿਆਂ ਦੁੱਖਾਂ ਅਤੇ ਦਰਦਾਂ ਨੂੰ ਦੂਰ ਕਰ ਦੇਵੇਗਾ ਅਤੇ ਖ਼ੁਸ਼ੀ ਪ੍ਰਾਪਤ ਹੋ ਜਾਵੇਗੀ। ਇੱਕੋਓ ਹੀ ਨਾਦ ਵਿੱਚ ਮੌਜੂਦ ਹੈ ਅਤੇ ਉਹ ਹੀ ਗਿਆਨ ਦਾ ਖ਼ਜ਼ਾਨਾ ਹੈ। ਇੱਕੋਓ ਸਾਰੀ ਸ੍ਰਿਸ਼ਿਟੀ ਵਿੱਚ ਸਮਾਇਆ ਹੋਇਆ ਹੈ। ਇੱਕੋਓ ਹੀ ਸ਼ਿਵ ਦਾ ਗੁਰੂ ਹੈ, ਅਤੇ ਵਿਸ਼ਨੂ ਦਾ ਗੁਰੂ ਹੈ। ਬ੍ਰਹਮਾ ਅਤੇ ਪਾਰਬਤੀ ਦਾ ਗੁਰੂ ਹੈ। ਭਾਵੇਂ ਮੈਂ (ਨਾਨਕ) ਇੱਕੋਓ ਬਾਰੇ ਜਾਣਦਾ ਹਾਂ, ਪਰ ਉੱਸ ਨੂੰ ਬਿਆਨ ਨਹੀਂ ਕਰ ਸਕਦਾ। ਉੱਸ ਨੂੰ ਬਿਆਨ ਕਰਨ ਵਾਸਤੇ ਮੇਰੇ ਕੋਲ ਸ਼ਬਦ ਨਹੀੰ ਹਨ। ਪਰ ਸਤਿਗੁਰੂ ਨੇ ਇੱਕ ਗੱਲ ਜ਼ਰੂਰ ਸਮਝਾ ਚਿੱਤੀ ਹੈ, ਕਿ ਸਭਨਾਂ ਜੀਵਾਂ ਦਾ ਕੇਵੱਲ ਇੱਕ ਹੀ ਦਾਤਾ ਹੈ। ਮੈਂ (ਨਾਨਕ) ਇੱਕੋਓ ਨੂੰ ਕਦੇ ਨਹੀਂ ਭੁੱਲ਼ਾਵਾਂ ਗਾ। ੫। {੫}
ਹਵਾਲਾ ਸੂਚੀ:
੧- ਸਾਹਿਬ ਸਿੰਘ; ਨਿਤਨੇਮ ਸਟੀਕ, ਸਿੰਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ, ਪੰਜਾਬ, ੧੯੮੬, ਪੰਨਾ ੨੫-੨੬।
੨-ਮਨਮੋਹਨ ਸਿੰਘ: ਸ੍ਰੀ ਗੁਰੂ ਗ੍ਰੰਥ ਸਾਹਿਬ {ਇੰਗਲਿਸ਼ ਅਤੇ ਪੰਜਾਬੀ ਟਰਾਂਸਲੇਸ਼ਨ}, ਸ਼ਿਰੋਮਨੀ ਗੁਰਦੁਆਰਾ ਪਰਬੰਧਕ ਕਮੇਟੀ, ਅੰਮ੍ਰਿਤਸਰ, ਵਾਲੀਊਮ ੧, ੧੯੮੭, ਪੰਨਾ ੩-੪।
੩-ਮਲਕੀਅਤ ਸਿੰਘ ਬੈਂਸ; ਜਪੁ ਸਾਰ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਪੰਜਾਬ, ੨੦੦੫, ਪੰਨਾ ੬੭।
੪- ਜੋਧ ਸਿੰਘ ਲਾਂਬਾ; ਜਪੁਜੀ ਸਟੀਕ, ਪੰਜਾਬੀ ਯੂਨੀਵਰਸਟੀ ਪਟਿਆਲਾ, ਪੰਜਾਬ, ੧੯੮੮, ਪੰਨਾ ੮-੧੦।
੫-ਸਰਜੀਤ ਸਿੰਘ ਸੰਧੂ; ਸਿੱਖਇਜ਼ਮ: ਡੇਲੀ ਪਰੇਅਰਜ਼; ਇਨਟਰਨੈਸ਼ਨੱਲ ਸਿੱਖ ਇਨਸਟੀਟਊਟ ਫਾਰ ਰੀਸਰਚ ਐਂਡ ਟੀਚਿੰਗ, ਹਰਕੁਲੀਜ਼, ਕੇਲਿਫੋਰਨੀਆ, ੨੦੧੧, ਪੇਜਜ਼ ੬੬-੬੭।
.