ਸਿੱਖ ਰਹਿਤ ਮਰਿਆਦਾ ਵਿੱਚ ‘ਸਿੱਖ` ਦੀ ਪਰਿਭਾਸ਼ਾ
ਹਰਦੇਵ ਸਿੰਘ ਜੰਮੂ
ਸਿੱਖ ਰਹਿਤ ਮਰਿਆਦਾ ਵਿੱਚ ਲਿਖੀ ਸਿੱਖ ਦੀ ਤਾਰੀਫ਼ ਇਸ ਪ੍ਰਕਾਰ ਹੈ:-
ਸਿੱਖ ਦੀ ਤਾਰੀਫ਼
“
ਜੋ
ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ) ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ
ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ
ਨਹੀਂ ਮੰਨਦਾ ਉਹ ਸਿੱਖ ਹੈ”
ਸਿੰਘ ਸਭਾ ਲਹਿਰ ਤੋਂ ਉਪਜੀ ਇਸ ਸ਼ਬਦਾਵਲੀ ਨੂੰ ਰੱਧ ਕਰਨ ਤੋਂ ਪਹਿਲਾਂ
ਵਿਦਵਾਨ ਸੱਜਣਾ ਦਾ ਪਹਿਲਾ ਫ਼ਰਜ ਇਹ ਬਣਦਾ ਹੈ ਕਿ ਉਹ ਹੇਠ ਲਿਖੇ ਨੁੱਕਤਿਆਂ ਨੂੰ ਜ਼ਹਿਨ ਵਿੱਚ ਰੱਖਣ
ਤਾ ਕਿ ਇਸ ਪਰਿਭਾਸ਼ਾ ਦੀ ਨਿਆਂਚਿੱਤ ਵਿਆਖਿਆ
(Interpretation)
ਹੋ ਸਕੇ:-
(1) ਇਹ ਸ਼ਬਦਾਵਲੀ ਅੱਜ ਦੇ ਜੱਥੇਦਾਰਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ
ਕਿਸੇ ਪ੍ਰਕਾਰ ਦੀ ਰਾਜਨੀਤਕ ਲੀਡਰਸ਼ਿਪ ਦੀ ਦੇਂਣ ਨਹੀਂ ਹੈ।
(2) ਇਸ ਲਈ ਉਪਰੋਕਤ ਧਿਰਾਂ ਦਾ ਵਿਰੋਧ ਕਰਨ ਲਈ ਸਿੱਖ ਰਹਿਤ ਮਰਿਆਦਾ ਨਾਲ
ਬਦ-ਸਲੂਕੀ ਕਰਨਾ ਵਾਜਬ ਨਹੀਂ ਕਹਿਆ ਜਾ ਸਕਦਾ। ਸਿੱਖ ਦੀ ਪਰਿਭਾਸ਼ਾ ਨੇ ਦੇਸ਼-ਵਿਦੇਸ਼ ਦੀਆਂ ਅਦਾਲਤਾਂ
ਵਿੱਚ ਕਾਨੂਨੀ ਵਿਸ਼ਲੇਸ਼ਣ ਦਾ ਸ੍ਹਾਮਣਾ ਵੀ ਕਰਨਾ ਹੁੰਦਾ ਹੈ। ਬੇਬਾਤ ਅਸਹਿਮਤ ਸੱਜਣਾਂ ਨੂੰ ਇਸ ਵੱਲ
ਧਿਆਨ ਕੇਂਦ੍ਰਤ ਕਰ ਕੇ ਵੀ ਤੁਰਨਾ ਚਾਹੀਦਾ ਹੈ।
(3) ਰਹਿਤ ਮਰਿਆਦਾ ਵਜੋਂ ਕੇਵਲ
ਸਿੱਖ ਰਹਿਤ ਮਰਿਆਦਾ ੧੯੪੫
ਹੀ ਪੰਥਕ ਰਹਿਤ ਮਰਿਆਦਾ ਹੈ ਇਸ ਗਲ ਨੂੰ ਇਸ ਦੇ
ਕੱਟਰ ਵਿਰੌਧੀ ਵੀ ਮੰਨਦੇ ਹਨ। ਇਸ ਦੀ ਕਿੱਧਰੇ ਪਾਲਨਾ ਹੋਂਣਾ ਜਾਂ ਨਾ ਹੋ ਪਾਣਾ ਇੱਕ ਵੱਖਰਾ ਵਿਸ਼ਾ
ਹੈ। ਜਿਵੇਂ ਕਿ ਦੇਸ਼ ਦਾ ਕਾਨੂਨ ਕਤਲ ਦੀ ਸਜ਼ਾ ਮੋਤ ਮੁਕੱਰਰ ਕਰਦਾ ਹੈ ਅਤੇ ਭ੍ਰਿਸ਼ਟਾਚਾਰ ਵੀ
ਗ਼ੈਰਕਾਨੂਨੀ ਹੈ ਪਰ ਕਤਲ ਫ਼ਿਰ ਵੀ ਹੁੰਦੇ ਰਹਿੰਦੇ ਹਨ ਅਤੇ ਭ੍ਰਿਸ਼ਟਾਚਾਰ ਵੀ ਜਿਸ ਨੂੰ ਰੋਕਣ ਲਈ
ਲੱਖਾਂ ਬੰਦੇ ਸਰਕਾਰ ਵਜੋਂ ਤੈਨਾਤ ਕੀਤੇ ਜਾਂਦੇ ਹਨ ਪਰ ਫ਼ਿਰ ਵੀ ਗਲ ਪੁਰੀ ਤਰਾਂ ਬਣਦੀ ਨਹੀਂ ਇਸਦਾ
ਮਤਲਭ ਕਦਾਚਿੱਤ ਇਹ ਨਹੀਂ ਨਿਕਲਦਾ ਕਿ ਕਿਸੇ ਥਾਂ ਕਾਨੁਨ ਵਿਵਸਥਾ ਲਾਗੂ ਨਾ ਹੋਂਣ ਦੇ ਕਾਰਨ
ਸੰਵਿਧਾਨ ਹੀ ਭੰਗ ਕੱਧ ਕਰ ਦਿੱਤਾ ਜਾਏ। ਸੰਵਿਧਾਨ ਵਿੱਚ ਸੁਧਾਰ ਅਤੇ ਉਸ ਨੂੰ ਰੱਧ ਕਰਨਾ ਦੋ
ਵੱਖਰੀਆਂ ਗਲਾਂ ਹਨ।
(4) ਰਹਿਤ ਮਰਿਆਦਾ ਦਾ ਮਜ਼ਾਕ ਉਠਾਉਂਣ ਤੋਂ ਪਹਿਲਾਂ ਇਹ ਸਮਝਣਾ ਚਾਹੀਦਾ ਹੈ
ਕਿ ਉਹ ਆਪਣੇ ਪਿੱਛੋਕੜ ਕਾਰਨ ਸਾਰੇ ਸਿੱਖਾਂ ਦਾ ਪੰਥਕ ਵਿਰਸਾ ਹੈ ਨਾ ਕਿ ਹੱਥਾਂ ਦੀ ਖੇਡ। ਪੰਥਕ
ਹੱਦਾਂ ਦੇ ਅਨੁਸ਼ਾਸਨ ਦਾ ਧਿਆਨ ਰੱਖਣਾ ਚਾਹੀਦਾ ਹੈ।
(5) ਸੁਧਾਰ ਦਾ ਅਰਥ ਹੀ ਹੁੰਦਾ ਹੈ ਕਿ ਕਿਸੇ ਬਣੀ ਹੋਈ ਚੀਜ਼ ਵਿੱਚ ਸੁਧਾਰ।
ਇਸ ਵਿੱਚ ਜੇ ਕਰ ਕੇਵਲ ਵਿਰੌਧ ਜਾਂ ਅਗਿਆਨਤਾ ਹੋਵੇ ਤਾਂ ਹਰ ਚੀਜ਼ ਮਾੜੀ ਲੱਗਣ ਲੱਗ ਪੈਂਦੀ ਹੈ ਪਰ
ਸੁਧਾਰ ਦੇ ਮੂਲ ਭਾਵ ਅਨੁਸਾਰ ਜਿੱਥੇ ਸਹੀ ਗਲ ਵੀ ਕੀਤੀ ਗਈ ਹੋਵੇ ਉੱਥੇ ਵੀ ਉਸ ਦੀ ਨਿੰਦਾ ਕਰਨੀ
ਵਿਦਵਤਾ ਨਹੀਂ ਕਹੀ ਜਾ ਸਕਦੀ।
(6)
ਨਿਸ਼ਚਾ (ਵਿਸ਼ਵਾਸ) ਸ਼ਬਦ ਮੱਤਵਪੁਰਣ ਹੈ
ਅਤੇ ‘ਧਾਰਨੀ ਹੋਵੇ`
ਸ਼ਬਦ ਵਰਤੋਂ ਪੁਰੇ ਪੰਥਕ ਤਾਣੇ-ਬਾਣੇਂ ਨੂੰ
ਛਿੱਨ-ਭਿੰਨ ਕਰ ਸਕਦੀ ਹੈ ਕਿਉਂਕਿ ਗੁਰਮਤਿ ਦਾ ਧਾਰਨੀ ਬੰਦਾ ਅਭੇਦ ਹੋ ਜਾਂਦਾ ਹੈ ਅਤੇ ਕਿਸੇ ਅਭੇਦ
ਬੰਦੇ ਲਈ ਭੇਦ ਰੱਖਣ ਵਾਲੇ ਬੰਦਿਆਂ ਦੀ ਬਣਾਈ ਰਹਿਤ ਕਿਸੇ ਕੰਮ ਦੀ ਨਹੀਂ ਹੰਦੀ। ਸਿੱਖ ਦੀ ਪਰਿਭਾਸ਼ਾ
ਵਿੱਚ ‘ਗੁਰਮਤਿ ਦਾ ਧਾਰਨੀ
ਹੋਵੇ` ਦਾ ਵਿਚਾਰ ਲਗਭਗ ਸਾਰੇ ਪੰਥ ਨੂੰ ਹੀ
ਸਿੱਖ ਦੀ ਪਰਿਭਾਸਾਂ ਤੋਂ ਬਾਹਰ ਕੱਡ ਦਵੇ ਗਾ। ਫ਼ਿਰ ਕਿਸੇ ਪਾਸ ਧਾਰਨੀ ਹੋਣ ਦਾ ਕੋਈ ਸਬੂਤ ਵੀ ਕੀ
ਹੋ ਸਕਦਾ ਹੈ?
ਹੁਣ ਅਸੀਂ ਰਹਿਤ ਮਰਿਆਦਾ ਵਿੱਚ ਦਰਜ ਸਿੱਖ ਦੀ ਪਰਿਭਾਸ਼ਾ ਨੂੰ ਵਿਚਾਰ
(Interpetation )
ਕਰਨ ਦਾ ਜਤਨ ਕਰੀਏ। ਇਸ ਲਈ ਇਸ ਸਮੁੱਚੀ ਪਰਿਭਾਸ਼ਾ ਨੂੰ ਅਸੀਂ ਇੰਝ ਵੱਡ ਲੇਂਦੇ ਹਾਂ:
(1) “
ਜੋ
ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ) …. (ਉਤੇ ਨਿਸ਼ਚਾ ਰੱਖਦਾ ਹੈ)
(2) “ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ
ਸਿੱਖਿਆ …. . (ਉਤੇ ਨਿਸ਼ਚਾ ਰੱਖਦਾ ਹੈ)
(3) “ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ”
(4) “ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ”
ਪਹਿਲੇ ਨੁੱਕਤੇ ਬਾਰੇ ਵਿਚਾਰ:-
‘ਜੋ ਇਸਤਰੀ ਜਾਂ ਪੁਰਸ਼`
(Human Being)
ਦਾ ਸਪਸ਼ਟ ਭਾਵ ਹੈ ਜੋ ਮਨੁੱਖ! ਇਹ ਬਿਲਕੁਲ ਇਤਰਾਜ਼ ਯੋਗ ਨਹੀਂ ਹਾਂ ਜਿਹੜੇ ਸੱਜਣਾਂ ਨੂੰ ਗੁਰੂ
ਸਾਹਿਬਾਨ ਨਾਲ ਗੁਰੂ ਵਿਸ਼ੇਸ਼ਣ ਵਰਤੋਂ ਤੋਂ ਅਸਹਿਮਤੀ ਹੈ ਉਹ ਤਾਂ ਇਸ ਪੰਥਕ ਫ਼ੈਸਲੇ ਤੋਂ ਕਦੇ ਸਹਿਮਤਿ
ਨਹੀਂ ਹੋਂਣ ਗੇ। ਨਾ ਹੀ ਉਹ ਕਿਸੇ ਵੀ ਐਸੇ ਸੁਧਾਰਵਾਦੀ ਕਦਮ ਤੋਂ ਸਹਿਮਤ ਹੋਂਣ ਗੇ ਜਿਸ ਵਿੱਚ ਗੁਰੂ
ਨਾਨਕ ਨੂੰ ਗੁਰੂ ਕਹਿਆ ਜਾਏ। ਪਰ ਬਾਕੀ ਸੱਜਣਾਂ ਨੂੰ ਇਸ ਬਾਰੇ ਕਈ ਇਤਰਾਜ਼ ਨਹੀਂ ਹੋਂਣਾ ਚਾਹੀਦਾ ਕਿ
ਸਿੱਖ ਲਈ ਇੱਕ ਅਕਾਲ ਪੁਰਖ ਅਤੇ ਦਸ ਗੁਰੂ ਸਾਹਿਬਾਨ ਤੇ ਨਿਸ਼ਚਾ ਹੋਂਣਾ ਜ਼ਰੂਰੀ ਹੈ। ਜੋ ਗੁਰੂ ਨਾਨਕ
ਤੋਂ ਗੁਰੂ ਗੋਬਿੰਦ ਸਿੰਘ ਜੀ ਤਕ ਗੁਰੂ ਸ਼ਖਸਿਅਤਾਂ ਵਿੱਚ ਨਿਸ਼ਚਾਯੁਕਤ ਪਰਿਭਾਸ਼ਾ ਤੇ ਨਿਸ਼ਚਾ ਨਾ ਕਰ
ਸਕੇ ਉਹ ਪੰਥਕ ਤੌਰ ਤੇ ਸਿੱਖ ਦੀ ਪਰਿਭਾਸ਼ਾ ਤੋਂ ਕਦੇ ਸਹਿਮਤ ਨਹੀਂ ਹੋ ਸਕਦਾ।
ਦੁਜੇ ਨੁੱਕਤੇ ਬਾਰੇ ਵਿਚਾਰ:-
ਇਹ ਨੁਕਤਾ
ਅਤਿਅੰਤ ਮਹੱਤਵਪੁਰਣ ਹੈ
ਅਤੇ ਇਸ ਲਈ ਥੋੜੀ ਤਫ਼ਸੀਲੀ ਵਿਚਾਰ ਮੰਗਦਾ ਹੈ!
ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂਆਂ ਦੀ ਬਾਣੀ ਦਰਜ ਹੈ ਅਤੇ ਨਾਲ ਹੀ
ਹੋਰ ਭਗਤ- ਭੱਟਾਂ ਦੀ ਵੀ। ਕਵਿਯ ਸ਼ੈਲੀ, ਰਾਗਾਂ ਦੀ ਬੰਦਸ਼ ਤੋਂ ਇਲਾਵਾ ਲੇਖਨ ਦੇ ਅਦਬ ਦੀ ਸ਼ਰਤ
ਅਨੁਸਾਰ ਬਾਣੀ ਵਿੱਚ ਲਿਖਾਰੀ ਦਾ ਨਾਮ ਕਈ ਥਾਂ ਸਪਸ਼ਟ ਕੀਤਾ ਗਿਆ ਹੈ। ਗੁਰੂਘਰ ਦੀ ਵਿਚਾਰਧਾਰਾ ਕੇਵਲ
ਗੁਰੂ ਨਾਨਕ ਦਾ ਅਨੁਸਰਣ ਕਰਦੀ ਹੈ ਅਤੇ ਇਸ ਵਿਚਾਰਧਾਰਾ ਦਿਆਂ ਹਮ-ਖ਼ਯਾਲੀ ਚੁਨਿੰਦਾ ਰਚਨਾਵਾਂ ਨੂੰ
ਗੁਰੂਘਰ ਪਾਸਿਯੋਂ ਪਰਵਾਨ ਕਰਦੇ ਬਾਣੀ ਦਾ ਦਰਜ਼ਾ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਅਸੀਂ ਗੁਰੂਆਂ ਦੀ
ਮਾਰਫ਼ਤ, ਗੁਰੂਆਂ ਦਾ ਹੀ ਹੁਕਮ ਮੰਨ ਕੇ, ਗੁਰੂਬਾਣੀ ਮੰਨਦੇ ਹਾਂ।
ਅਸੀਂ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਗੁਰੂਆਂ ਨੇ ਬਾਣੀ
ਨਹੀਂ ਲਿਖੀ। ਉਹ ਗੁਰੂ ਸਨ ਜਿਨ੍ਹਾਂ ਬਾਣੀ ਲਿਖੀ ਅਤੇ ਗੁਰੂ ਉਹ ਵੀ ਸਨ ਜਿਨ੍ਹਾਂ ਬਾਣੀ ਨਹੀਂ
ਲਿਖੀ। ਇਸ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਗੁਰੂ ਨਾਨਕ ਜੀ ਤੋਂ ਬਾਦ ਬਾਣੀ ਲਿਖਣਾ ਜਾਂ ਨਾ
ਲਿਖਣਾ ਗੁਰਤਾ ਦੀ ਸ਼ਰਤ ਨਹੀਂ ਸੀ।
ਬਲਕਿ
ਬਾਣੀ
ਦੀ
ਵਿਚਾਰਧਾਰਾ
ਦੀ
ਸੰਪੁਰਣ
ਸਮਝ
ਅਤੇ
ਉਸਦਾ
ਵਿਵਹਾਰਕ
ਅਨੁਸਰਣ
ਹੀ
ਗੁਰਤਾ
ਦੀ
ਕਸਵਟੀ
ਸੀ
ਜਿਸ
ਦਾ
ਧਾਰਕ
ਗੁਰੂ
ਸਥਾਪਤ
ਕੀਤਾ
ਜਾਂਦਾ
ਸੀ।
ਇਹ ਗੁਰੂਘਰ ਦੇ ਨਿਰਨੇ ਸਨ।
ਕੋਈ ਪੁੱਛ ਸਕਦਾ ਹੈ ਕਿ
ਗੁਰੂ
ਗੋਬਿੰਦ
ਸਿੰਘ
ਜੀ
ਦੀ
ਕੋਈ
ਬਾਣੀ
ਨਹੀਂ
ਸੀ
ਇਸ
ਲਈ
‘ਦਸ
ਗੁਰੂ
ਸਾਹਿਬਾਨ
ਦੀ
ਬਾਣੀੱ ਤੋਂ ਕੀ ਭਾਵ ਹੋਇਆ?
ਉਸ
ਸੁਰਤ
ਵਿੱਚ,
ਜਿਸ
ਵੇਲੇ
ਇਹ
ਸਪਸ਼ਟ
ਹੋਵੇ
ਕਿ
ਸਾਰੇ
ਗੁਰੂਆਂ
ਨੇ
ਬਾਣੀ
ਨਹੀਂ
ਸੀ
ਲਿਖੀ
ਤਾਂ
ਇਹ
ਸਵਾਲ
ਉੱਠਣਾ
ਸੁਭਾਵਿਕ
ਹੈ।
ਲੇਕਿਨ
ਇੱਥੇ
ਹੀ
ਸਾਨੂੰ
ਸੁਚੇਤ
ਹੋਣ
ਦੀ
ਲੋੜ
ਹੈ
ਤਾਂ
ਕਿ
ਅਸੀਂ
‘ਦਸ
ਗੁਰੂ
ਸਾਹਿਬਾਨ
ਦੀ
ਬਾਣੀ ਦੇ ਭਾਵ ਨੂੰ ਸਮਝ ਸਕੀਏ।
ਇਹ ਇੱਕ ਬੜੀ ਵਿੱਲਖਣ ਗੱਲ ਹੈ ਕਿ ਗੁਰੂ ਸਾਹਿਬਾਨ ਨੇ ਸ਼ਬਦ ਗੁਰੂ ਗ੍ਰੰਥ
ਸਾਹਿਬ ਜੀ ਦੇ ਰੂਪ ਵਿੱਚ ਆਪਣੇ ਸਿੱਖਾਂ ਦੇ ਹਵਾਲੇ ਇੱਕ ਐਸੀ ਆਲੋਕਿਕ ਰਚਨਾ ਕੀਤੀ ਜਿਸ ਵਰਗੀ ਹੋਰ
ਕੋਈ ਮਿਸਾਲ ਇਸ ਸੰਸਾਰ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਖ਼ੈਰ ਅਸੀਂ ਪਰਤਦੇ ਹਾਂ ਇੱਸ ਸਵਾਲ ਵੱਲ ਕਿ
‘
ਦਸ
ਗੁਰੂ
ਸਾਹਿਬਾਨ
ਦੀ
ਬਾਣੀ ਤੋਂ ਕੀ ਭਾਵ ਹੋਇਆ?
ਦਰਅਸਲ
ਦਸ
ਗੁਰੂਆਂ
ਦੀ
ਪਰੰਮਪਰਾ
ਨੂੰ
ਸਮਝਣ
ਨਾਲ
ਪਤਾ
ਚਲਦਾ
ਹੈ
ਕਿ
ਗੁਰੂ
ਨਾਨਕ
ਦੀ
ਵਿਚਾਰਧਾਰਾ
ਅਤੇ
ਉਸ
ਵਿਚਾਰਧਾਰਾ
ਦੀ
ਪਰਵਾਨਗੀ
(ਭਗਤਾਂ
ਭੱਟਾਂ
ਦੀ
ਬਾਣੀ)
ਹੀ
ਬਾਕੀ
ਨੋਂ
ਗੁਰੂਆਂ
ਦੀ
ਬਾਣੀ
ਸੀ
ਭਾਵੇਂ
ਇਸਦਾ
ਸੰਕਲਨ
ਅਤੇ
ਸੰਪਾਦਨ
ਸਮੇਂ
ਅਨੁਸਾਰ
ਤਰਤੀਬਵਾਰ
ਹੋਈਆ।
ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਤੋਂ ਭਾਵ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਹੀ ਹੈ। ਇਸ ਦਾ
ਭਾਵ ਕਦਾਚਿੱਤ ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਵੱਖਰੀ ਬਾਣੀ ਲਿਖੀ ਸੀ। ਇਸੇ ਲਈ
ਸਿੰਘ ਸਭਾ ਲਹਿਰ ਦੇ ਵਿਦਵਾਨਾਂ ਨੇ ਭਸੋੜ ਸਭਾ ਵਲੋਂ ਗੁਰਬਾਣੀ ਵਿੱਚ ਦਸ਼ਮੇਸ਼ ਜੀ ਦੀਆਂ ਸਵੀਕਾਰੀਆਂ
ਜਾਂਦੀਆਂ ਰਚਨਾਵਾਂ ਨੂੰ ਗੁਰਬਾਣੀ ਵਿੱਚ ਰਲਾਅ ਦੇਂਣ ਦਾ ਸਖ਼ਤ ਵਿਰੋਧ ਕੀਤਾ ਸੀ ਅਤੇ ਸਿੱਖ ਦੀ
ਪਰਿਭਾਸ਼ਾ ਵਿੱਚ ਕਿਸੇ ਹੋਰ ਗ੍ਰੰਥ ਦਾ ਜ਼ਿਕਰ ਤਕ ਨਹੀਂ ਹੋਣ ਦਿਤਾ!
ਗੁਰੂ
ਗੋਬਿੰਦ
ਸਿੰਘ
ਜੀ
ਨੇ
ਜੇਕਰ
ਕੁੱਝ
ਲਿਖਿਆ
ਵੀ
ਹੋਵੇ
ਤਾਂ
ਵੀ
ਉਸ
ਲਿਖਤ
(Directive Principles)
ਨੂੰ ਬਾਣੀ ਦਾ ਦਰਜਾ ਕਦਾਚਿੱਤ ਨਹੀਂ ਦਿੱਤਾ। ਗੁਰੂਬਾਣੀ
ਦਾ ਨਿਰੋਲ ਭਾਵ ਕੇਵਲ ਅਤੇ ਕੇਵਲ ਉਹ ਬਾਣੀ ਹੀ ਹੈ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ (ਮੂਲ ਮੰਤਰ
ਤੋਂ ਮੁੰਦਾਵਣੀ ਦੇ ਸਲੋਕਾਂ ਤਕ) ਦਰਜ ਹੈ। ਇੱਸ ਤੋਂ ਬਹਿਰ ਕੋਈ ਰਚਨਾ ਕਿਸੇ ਵੀ ਸੂਰਤ ਵਿੱਚ ਬਾਣੀ
ਕਦਾਚਿੱਤ ਨਹੀਂ ਹੋ ਸਕਦੀ। ਕਿਸੇ ਸਿਧਾਂਤਕ ਲਿਖਤ, ਵਿਚਾਰ ਜਾਂ ਹਿਦਾਅਤ ਅਤੇ ਗੁਰੂਬਾਣੀ ਵਿਚਕਾਰ
ਬਹੁਤ ਵੱਡਾ ਫ਼ਾਸਲਾ ਹੈ। ਸਿੱਖਾਂ ਲਈ ਬਾਣੀ ਸਿਰਫ਼ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਅਤੇ ਇਸ ਤੋਂ
ਬਾਹਰ ਕਿਸੇ ਰਚਨਾ ਨੂੰ ਬਾਣੀ ਵਰਗਾ ਵਿਸ਼ੇਸ਼ਨ ਨਹੀਂ ਦੇਣਾ ਚਾਹੀਦਾ ਤਾ ਕਿ ਬਾਣੀ ਅਤੇ ਰਚਨਾਵਾਂ
ਵਿੱਚਲਾ ਅੰਤਰ ਸਪਸ਼ਟ ਰਹੇ। ਵੈਸੇ ਵੀ ਮੂਲ ਮੰਤਰ ਤੋਂ ਮੰਦਾਵਨੀ ਦੇ ਸਲੋਕਾਂ ਵਿੱਚਕਾਰ ਕਿਸੇ ਵੀ
ਬਾਹਰੀ ਰਚਨਾ ਦਾ ਕੋਈ ਸਥਾਨ ਸਵੀਕਾਰ ਨਹੀਂ ਹੁੰਦਾ। ਗੁਰੂ ਗੋਬਿਂਦ ਸਿੰਘ ਜੀ ਦਾ ਇਹੀ ਨਿਰਨਾ ਸੀ।
ਉਂਝ ਭਾਈ ਗੁਰਦਾਸ ਦੀ ਜਾਂ ਭਾਈ ਗੁਰਦਾਸ ਦੀ ਲਿਖਤਾਂ ਲਈ ਵੀ ਬਾਣੀ ਸ਼ਬਦ ਵਰਤ ਲਿਆ ਜਾਂਦਾ ਹੈ ਪਰ
ਬਾਹਰੀ ਰਚਨਾਵਾਂ ਨੂੰ ਗੁਰਬਾਣੀ ਨਹੀਂ ਕਹਿਆ ਜਾਂਦਾ।
ਇਸ ਤੋਂ ਇਲਾਵਾ ਸਾਨੂੰ ਇਹ ਸੱਚਾਈ ਮੰਨਣ ਤੋਂ ਵੀ ਕੋਈ ਸੰਕੋਚ ਨਹੀਂ ਹੋਣਾ
ਚਾਹੀਦਾ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਬਾਣੀ (ਰਾਗਮਾਲਾ ਬਗ਼ੈਰ) ਦਸ ਗੁਰੂ ਸਾਹਿਬਾਨ ਦੀ
ਹੀ ਸਾਂਝੀ ਬਾਣੀ ਹੈ।
ਹੁਣ ਜ਼ਰਾ ਸਿੱਖ ਰਹਿਤ ਮਰਿਯਾਦਾ ਵਿੱਚ ਇਸ ਬਾਬਤ ਲਿਖੀ ਸ਼ਬਦਾਵਲੀ ਦੀ ਪੜਚੋਲ
ਕਰੀਏ। ਉੱਥੇ ਸ਼ਬਦ ਵਰਤੇ ਗਏ ਹਨ:
“ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬ ਦੀ ਬਾਣੀ ਤੇ ਸਿੱਖਿਆ
ਅਤੇ ਦਸ਼ਮੇਸ਼ ਜੀ ਦੇ ਅਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ”
ਫ਼ਿਲਹਾਲ ਅਸੀਂ ਕੇਵਲ “ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬ ਦੀ
ਬਾਣੀ”…… ਸ਼ਬਦਾਵਲੀ ਦੀ ਵਿਚਾਰ ਕਰਾਂਗੇ।
ਧਿਆਨ ਦੇਣ ਨਾਲ ਪਤਾ ਚਲਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਈ ਹੋਰ
ਸ਼ਰਧਾਲੂ (
ਦੂਜੇ
ਮਤਾਂ
ਦੇ
ਲੋਗ)
ਮੱਥਾ ਟੇਕਦੇ ਹਨ। ਉਹ
ਗੁਰੂ
ਗ੍ਰੰਥ
ਸਾਹਿਬ
ਦੇ
ਸਵਰੂਪ
ਮਾਤਰ
ਤੇ ਨਿਸ਼ਚਾ ਕਰਦੇ ਉਸ ਅੱਗੇ ਮੱਥਾ ਟੇਕਦੇ ਮੁਰਾਦਾਂ ਮੰਗਦੇ ਹਨ ਪਰ ਹੋਰ ਮਤਿ ਨਾਲ ਸਬੰਧਤ ਹੋਣ ਕਾਰਣ
ਉਹ ਬਾਣੀ ਵਿੱਚ ਇਸ ਤੋਂ ਜ਼ਿਆਦਾ ਰਹਿਤੀ ਅਕੀਦਾ ਨਹੀਂ ਰੱਖਦੇ। ਇਸ ਲਈ ਸਿੱਖ ਦੀ ਪਰਿਭਾਸ਼ਾ ਤਹਿ ਕਰਨ
ਲਈ ਦੋਹਾਂ ਗੱਲਾਂ ਨੂੰ ਸਪਸ਼ਟ ਕਰਨਾ ਜ਼ਰੂਰੀ ਬਣਦਾ ਹੈ ਕਿ
ਸਿੱਖ
ਉਹ
ਹੈ
ਜੋ
ਕਿ
ਗੁਰੂ
ਗ੍ਰੰਥ
ਸਾਹਿਬ
ਦੇ
ਸਵਰੂਪ
ਅਤੇ
ਇਸ
ਵਿੱਚ
ਦਰਜ
ਦੱਸਾਂ
ਗੁਰੂਆਂ
ਦੀ
ਬਾਣੀ, ਦੋਹਾਂ
ਤੇ
ਨਿਸ਼ਚਾ ਰੱਖਦਾ ਹੋਵੇ। ਇਸ ਨਿਗਾਹ ਨਾਲ ਉਪਰੋਕਤ ਸ਼ਬਦਾਵਲੀ ਇੱਸ ਸਮੱਸਿਆ ਦਾ ਸਮਾਧਾਨ ਕਰਣ ਵਿੱਚ ਸਫ਼ਲ
ਦਿਖਾਈ ਦਿੰਦੀ ਹੈ।
ਇੱਥੇ ਇੱਕ ਹੋਰ ਸਵਾਲ ਬੜੀ ਤੀਬਰਤਾ ਨਾਲ ਉੱਠਦਾ ਪ੍ਰਤੀਤ ਹੁੰਦਾ ਹੈ। ਉਹ ਇਹ
ਕਿ, ਕੀ “ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬ ਦੀ ਬਾਣੀ ਤੇ ਸਿੱਖਿਆ” ਦੇ ਬਜਾਏ ‘
ਕੇਵਲ
ਗੁਰੂ
ਗ੍ਰੰਥ
ਸਾਹਿਬ
ਜੀ
ਦੀ
ਬਾਣੀੱ ਵਰਗੀ ਸ਼ਬਦਾਵਲੀ ਜਿਆਦਾ
ਢੁੱਕਵੀਂ ਨਹੀਂ ਸੀ? ਓਪਰੀ
ਤੋਰ
ਤੇ
ਇਹ
ਦਿਲਚਸਪ
ਸਵਾਲ
ਵਾਜ਼ਬ
ਪ੍ਰਤੀਤ
ਹੁੰਦਾ
ਹੈ
ਅਤੇ
“ਸ਼੍ਰੀ
ਗੁਰੂ
ਗ੍ਰੰਥ
ਸਾਹਿਬ
ਜੀ
ਦੀ
ਬਾਣੀ
ਅਤੇ
ਦਸ
ਗੁਰੂ
ਸਾਹਿਬ
ਦੀ
ਬਾਣੀ”
ਵਰਗੀ
ਸ਼ਬਦਾਵਲੀ
ਵਿੱਚ
‘ਦਸ
ਗੁਰੂ
ਸਾਹਿਬਾਨ
ਦੀ
ਬਾਣੀੱ ਵਰਗੇ ਸ਼ਬਦ ਗ਼ੈਰ ਜ਼ਰੂਰੀ ਗੱਲ ਪ੍ਰਤੀਤ
ਹੁੰਦੇ ਹਨ। ਲੇਕਿਨ
ਇਹ
ਐਸਾ
ਹੈ
ਨਹੀਂ!
ਆਉ ਇਸ ਨੂੰ ਵਿਚਾਰੀਏ ਕਿਉਂਕਿ ਕਿਸੇ ਸੁਧਾਰ ਦੀ ਗੁੰਝਾਇਸ਼
ਦੇ ਨਾਲ ਚੰਗੇ ਨਿਰਨਿਆਂ ਨੂੰ ਵੀ ਵਿਚਾਰਨਾ ਅਤੇ ਸਵੀਕਾਰਨਾ ਚਾਹੀਦਾ ਹੈ।
ਇਸ ਤੇ ਵਿਚਾਰ ਲਈ ਦੋ ਸਵਾਲ ਖੜੇ ਕਰਨ ਦੀ ਲੋੜ ਹੈ:
(੧)
ਕੀ
ਸੰਪੁਰਣ
ਬਾਣੀ ਦਿਆਂ ਵੱਖੋ-ਵੱਖ ਦੱਸ ਪੋਥੀਆਂ ਬਣਾ ਕੇ ਉਨ੍ਹਾਂ ਦੇ ਸਵਰੂਪ ਦੇ ਇੱਕਠੇ ਜਾਂ ਅਲਗ-ਅਲਗ ਪ੍ਰਕਾਸ਼
ਤੇ ਨਿਸ਼ਚਾ ਕੀਤਾ ਜਾ ਸਕਦਾ ਹੈ?
(੨)
ਕੀ
ਗੁਰੂ
ਗ੍ਰੰਥ
ਸਾਹਿਬ
ਦੀ ਸਮੁੱਚੀ ਬਾਣੀ (ਰਾਗਮਾਲਾ ਬਗ਼ੈਰ) ਦੇ ਹੀ, ਕਿਸੇ ਹੋਰ ਢੰਗ ਨਾਲ, ਤਰਤੀਬ ਬਦਲ ਕੇ (ਬਾਣੀ ਅੱਗੇ
ਪਿੱਛੇ ਕਰਕੇ) ਲਿਖੇ ਗਏ ਗ੍ਰੰਥ ਸਵਰੂਪ ਦੇ ਪ੍ਰਕਾਸ਼ ਤੇ ਨਿਸ਼ਚਾ ਕੀਤਾ ਜਾ ਸਕਦਾ ਹੈ?
ਬੇਸ਼ੱਕ ਦੋਹਾਂ ਸੂਰਤਾਂ ਵਿੱਚ ਬਾਣੀ ਅਤੇ ਉਸ ਦੇ ਵਿੱਚ ਲਿਖੇ ਸਿਧਾਂਤ ਉਹੀ
ਰਹਿਣਗੇ ਪਰ ਇਨ੍ਹਾਂ ਦੋਹਾਂ ਸਵਾਲਾਂ ਦਾ ਸਪਸ਼ਟ ਜੁਆਬ ਹੈ;
ਨਿਰਸੰਦੇਹ
ਕਦੇ
ਨਹੀਂ!
ਕਿੳੁਂਕਿ ਇਹ ਕਿਸੇ ਬਾਣੀ ਸਿਧਾਂਤ ਦੀ ਨਹੀਂ ਬਲਕਿ ਬਾਣੀ ਲੇਖਨ ਨਾਲ ਜੁੜੀ ਰਹਿਤ ਦੀ ਉਲੱਘਣਾ
ਹੋਵੇਗੀ, ਜਿਸ ਨਾਲ ਗੁਰੂਘਰ ਦਾ ਇਸ ਬਾਬਤ ਕੀਤਾ ਨਿਰਨਾ ਭੰਗ ਹੋਵੇਗਾ। ਕੋਈ ਸੰਦੇਹ ਨਹੀਂ ਕਿ ਪੰਚਮ
ਪਾਤਿਸ਼ਾਹ ਜੀ ਅਤੇ ਗੁਰੂ ਗੋਬਿਂਦ ਸਿੰਘ ਜੀ ਨੇ ਇਹੀ ਨਿਸ਼ਚਾ ਹਰ ਸਿੱਖ ਨੂੰ ਦ੍ਰਿੜ ਕਰਵਾਇਆ ਸੀ ਜਿਸ
ਨੂੰ ਸਿੱਖਾਂ ਨੇ ਹਰ ਸੂਰਤ ਕਾਯਮ ਰੱਖਣਾ ਹੈ।
ਇਸ
ਤੋਂ
ਇਲਾਵਾ
ਸਮੁੱਚੀ
ਬਾਣੀ
ਨੂੰ
ਕਿਸੇ
ਐਸੇ
ਗ੍ਰੰਥ
ਵਿੱਚ
ਵੀ
ਦਰਜ
ਨਹੀਂ
ਕੀਤਾ
ਜਾ
ਸਕਦਾ
ਜਿਸ
ਵਿੱਚ
ਹੋਰ
ਮਤਾਂ
ਜਾਂ
ਹੋਰ
ਕਿਸੇ
ਕਿਸਮ
ਦਿਆਂ
ਰਚਨਾਵਾਂ
ਵੀ
ਹੋਣ।
ਸਿੰਘ ਸਭਾ ਲਹਿਰ ਦੇ ਦੌਰ ਵਿੱਚ ਭਸੋੜ ਸਭਾ ਨੇ ਗੁਰੂ ਗ੍ਰੰਥ ਸਾਹਿਬ ਦੀ
ਬਾਣੀ ਤਰਤੀਬ ਬਦਲ ਕੇ ਗ੍ਰੰਥ ਸਵਰੂਪ ਦੇ ਅਨੁਸ਼ਾਸਨ ਨੂੰ ਭੰਗ ਕਰਦੇ ਉਸ ਨਾਲ ਵਚਿੱਤਰ ਨਾਟਕ ਨਾਲ
ਜੁੜੇ ਅੰਸ਼ ਜੋੜੇ ਸਨ ਇਸ ਲਈ ਸਿੱਖ ਦੀ ਪਰਿਭਾਸ਼ਾ ਵਿੱਚ ਇਸ ਗਲ ਨੂੰ ਦ੍ਰਿੜ ਕੀਤਾ ਗਿਆ ਕਿ ਸਿੱਖ ਲਈ
ਸ਼ਬਦ ਗੁਰੂ ਗ੍ਰੰਥ ਦੇ ਸਵਰੂਪ ਵਿੱਚ ਵੀ ਨਿਸ਼ਚਾ ਲਾਜ਼ਮੀ ਹੈ।
ਸਿੱਖ
ਲਈ
ਬਾਣੀ
ਦੇ
ਨਾਲ-ਨਾਲ ਗੁਰਘਰ ਪਾਸਿਯੋਂ ਸੰਕਲਨ-ਸੰਪਾਦਨ ਕੀਤੀ
ਤਰਤੀਬ ਤੇ ਨਿਸ਼ਚਾ ਰੱਖਦੇ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਤੇ ਨਿਸ਼ਚਾ ਹੋਣਾ ਵੀ ਅਤਿ ਜ਼ਰੁਰੀ ਹੈ।
ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਦੀ ਸਦੀਵੀਂ ਇੱਕਸਾਰ ਹੋਂਦ ਲਈ ਇਹ ਨਿਸ਼ਚਾ ਹੋਣਾ ਲਾਜ਼ਮੀ ਹੈ
ਤਾਂ ਕਿ ਕਦੇ ਕੋਈ ਵੀ ‘ਬਾਣੀ
ਤਾਂ
ਉਹੀ
ਹੈੱ
ਵਰਗੇ
ਤਰਕ
ਦੇ
ਅਧਾਰ
ਤੇ
ਕਿਸੇ
ਹੋਰ
ਤਰਤੀਬ
(ਬਾਣੀ
ਅੱਗੇ-ਪਿੱਛੇ ਕਰਕ, ਹੋਰ ਰਚਨਾਵਾਂ ਜੋੜ ਕੇ) ਦੇ
ਸਵਰੂਪ ਦਾ ਗ੍ਰੰਥ ਨਾ ਤਿਆਰ ਕਰੇ ਜਾਂ ਫ਼ਿਰ ਗ੍ਰੰਥ ਸਵਰੂਪ ਨੂੰ ਪੋਥੀਆਂ ਵਿੱਚ ਬਦਲ ਉਨ੍ਹਾਂ ਦਾ
ਪ੍ਰਕਾਸ਼ ਨਾ ਕਰੇ। ਨਾਲ ਹੀ ਇਹ ਨਿਸ਼ਚਾ ਸਿੱਖ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਬਰਾਬਰ
ਕਿਸੇ ਵੀ ‘ਗ੍ਰੰਥ`
ਦੀ
ਨੁਮਾਇਸ਼
ਦੀ
ਖ਼ਿਲਾਫ਼ਤ
ਕਰਨ
ਵਾਲੇ
ਬੰਦੇ
ਦੇ
ਰੂਪ
ਵਿੱਚ
ਪਰਿਭਾਸ਼ਤ
ਕਰਦਾ
ਹੈ।
ਇਸ ਲਈ ਰਹਿਤ ਮਰਿਯਾਦਾ ਵਿੱਚ ਵਰਤੀ “ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ
ਗੁਰੂ ਸਾਹਿਬ ਦੀ ਬਾਣੀ” ਸ਼ਬਦਾਵਲੀ ਢੱਕਵੀ ਅਤੇ ਦੁਰਅੰਦੇਸ਼ੀ ਹੈ ਕਿੳਂਕਿ ਜਿੱਥੇ ਇਹ ਸਿੱਖ ਨੂੰ
ਪਰਿਭਾਸ਼ਤ ਕਰਦੀ, ਸਿੱਖਾਂ ਨੂੰ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਅਤੇ ਉਸ ਵਿੱਚ ਲਿਖੀ
ਦਸ ਗੁਰੂਆਂ ਦੀ ਬਾਣੀ ਤੇ ਨਿਸ਼ਚੇ ਪ੍ਰਤੀ ਪਾਬੰਦ ਕਰਦੀ ਹੈ, ਉੱਥੇ ਨਾਲ ਹੀ, ਸਿੱਖੀ ਦੇ ਦਰਸ਼ਨ ਵਿੱਚ
ਰਲੇ ਦਸ ਗੁਰੂਆਂ ਦੇ ਕਿਰਦਾਰ ਪ੍ਰਤੀ ਸਿੱਖਾਂ ਦੇ ‘ਕੋਮੀ ਨਿਸ਼ਚੇੱ ਦਾ ਪ੍ਰਗਟਾਵਾ ਕਰਦੀ ਹੈ।
ਹੁਣ ਤੀਜੇ ਨੁੱਕਤੇ ਬਾਰੇ ਵਿਚਾਰ:-
ਕੋਈ ਸਿੱਖ ਗੁਰੂ ਗ੍ਰੰਥ ਸਾਹਿਬ, ਦਸ ਗੁਰੂ ਸਾਹਿਬਾਨ ਦਿਆਂ ਸਿੱਖਿਆਵਾਂ
(ਉਨ੍ਹਾਂ ਦਾ ਵਿਵਹਾਰਕ ਜੀਵਨ) ਨੂੰ ਕਿਨ੍ਹਾਂ ਕੁ ਅਪਨਾ ਸਕਿਆ ਹੈ ਇਸ ਵਿਸ਼ੇ ਵਿੱਚ ਜਾਏ ਬਗ਼ੈਰ ਸਿੱਖ
ਨੂੰ ਪਰਿਭਾਸ਼ਤ ਕਰਦੇ ਉਸ ਨੂੰ ਮਰਿਆਦਤ ਤੌਰ ਤੇ ਸਿੱਖ ਮੰਨਿਆ ਗਿਆ ਹੈ। ਪਰ ਦਸ਼ਮੇਸ਼ ਜੀ ਦੇ ਅੰਮ੍ਰਿਤ
ਤੇ ਨਿਸ਼ਚੇ ਰਾਹੀਂ ਇਹ ਗਲ ਵੀ ਸੁਨਿਸ਼ਚਤ ਕੀਤੀ ਗਈ ਹੈ ਕਿ ਸਿੱਖ ਉਸਦੇ ਵਿੱਚ ਵਿਸ਼ਵਾਸ ਰੱਖਦੇ ਹੋਏ
ਘੱਟ ਤੋਂ ਘੱਟ
ਕੇਸਾਂ ਦਾ
ਧਾਰਨੀ ਜ਼ਰੂਰ ਹੋਵੇ। ਜੇਕਰ ਸਿੱਖ ਦੀ ਪਰਿਭਾਸ਼ਾ
ਵਿਚੋਂ ਇਸ ਨਿਸ਼ਚੇ ਨੂੰ ਹਟਾ ਦਿੱਤਾ ਜਾਏ ਤਾਂ ਸਿੱਖ ਦੀ ਪਰਿਭਾਸ਼ਾ ਵਿੱਚ ਉਹ ਸੱਜਣ ਵੀ ਆ ਜਾਣਗੇ
ਜਿਨ੍ਹਾਂ ਕੇਸ ਨਹੀਂ ਰੱਖੇ ਹੋਏ ਪਰ ਸ਼ਬਦ ਗੁਰੂ ਗ੍ਰੰਥ ਸਾਹਿਬ ਤੇ ਨਿਸ਼ਚੇ ਦਾ ਦਾਵਾ ਰੱਖਦੇ ਹਨ।
ਦਸ਼ਮੇਸ਼ ਜੀ ਦੇ ਅੰਮ੍ਰਿਤ ਤੇ ਨਿਸ਼ਚੇ ਦੀ ਮੱਧ ਨੂੰ ਸਿੱਖ ਦੀ ਪਰਿਭਾਸ਼ਾ ਤੋਂ ਹਟਾਉਂਣ ਦਾ ਜਤਨ
ਗੁਰਦੁਆਰਾ ਚੋਂਣਾ ਵੇਲੇ ਕਈ ਸਮੱਸਿਆਂਵਾਂ ਖੜੀਆਂ ਕਰੇਗਾ ਅਤੇ ਦੇਸ਼-ਵਿਦੇਸ਼ ਵਿੱਚ ਸਿੱਖਾਂ ਨੂੰ ਆਪਣੇ
ਆਪ ਨੂੰ ਕੇਸ਼ਧਾਰੀ ਪਰਿਭਾਸ਼ਤ ਕਰਨਾ ਵੀ ਔਖਾ ਹੋ ਜਾਏਗਾ।
ਬਿਨਾਂ ਕੇਸ਼ਾਂ ਤੋਂ ਸਿੱਖ ਨੂੰ
ਪਰਿਭਾਸ਼ਤ ਹੀ ਨਹੀਂ ਕੀਤਾ ਜਾ ਸਕਦਾ ਜਿਸ ਲਈ ਸਿੱਖ ਦੀ ਪਰਿਭਾਸ਼ਾ ਵਿੱਚ ਦਸ਼ਮੇਸ਼ ਜੀ ਦੇ ਅੰਮ੍ਰਿਤ ਦੇ
ਨਿਸ਼ਚਾ ਹੋਣਾ ਅਤਿਅੰਤ ਲਾਜ਼ਮੀ ਸ਼ਰਤ ਹੈ ਚਾਹੇ ਉਸ ਨੂੰ ਕਿਸੇ ਨੇ ਅਜੇ ਪੁਰਾ ਧਾਰਨ (ਛੱਕਿਆ) ਕੀਤਾ
ਹੋਵੇ ਜਾਂ ਨਾ ਕੀਤਾ ਹੋਵੇ।
ਚੋਥੇ ਨੁਕਤੇ ਬਾਰੇ ਵਿਚਾਰ:-
ਸੰਸਾਰਕ ਸ਼ਬਦਾਵਲੀ ਵਿੱਚ ਸਮਝਣ-ਸਮਝਾਉਂਣ ਲਈ ਇਹ ਸਵੀਕਾਰ ਕੀਤਾ ਜਾਂਦਾ ਹੈ
ਕਿ ਸੰਸਾਰ ਵਿੱਚ ਕੁੱਝ ਧਰਮ ਹਨ। ਕੇ ਕਰ ਪਰਮਾਤਮਾ ਦਾ ਧਰਮ ਇੱਕ ਹੈ ਤਾਂ ਪਰਮਾਤਮਾ ਦਾ ਮਤ ਵੀ ਇੱਕ
ਹੀ ਹੋਵੇਗਾ। ਰਹਿਤ ਮਰਿਆਦਾ ਵਿੱਚ ਸੰਸਾਰਕ ਸ਼ਬਦਾਵਲੀ ਵਿੱਚ ‘ਸਿੱਖ ਧਰਮ` ਨੂੰ ਬਾਕੀ ਸਵੀਕਾਰ ਕੀਤੇ
ਗਏ ਧਰਮਾਂ ਦੇ ਸੰਧਰਭ ਵਿਚ, ਆਪਣੀ ਪਛਾਂਣ ਕਾਯਮ ਰੱਖਣ ਲਈ ਇਹ ਤਾਕੀਦ ਕੀਤੀ ਗਈ ਹੈ ਕਿ
ਸਿੱਖ ਉਹ ਹੈ ਜੋ ਗੁਰੂ ਨਾਨਕ ਵਲੋਂ
ਸਮਝਾਏ ਧਰਮ ਤੇ ਹੀ ਨਿਸ਼ਚਾ ਕਰਦਾ ਹੈ ਅਤੇ ਕਿਸੇ ਹੋਰ ਵਲੋਂ ਸਮਝਾਏ ਧਰਮ ਤੇ ਨਿਸ਼ਚਾ ਨਹੀਂ ਕਰਦਾ।
ਇਸ ਨੁੱਕਤੇ ਵਿੱਚ ਵੀ ਕੋਈ ਕਮੀ ਨਹੀਂ ਹੈ।
ਕੁਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਰਹਿਤ ਮਰਿਆਦਾ ਵਿੱਚ ਦਰਜ ਸਿੱਖ ਦੀ
ਪਰਿਭਾਸ਼ਾ ਢੁੱਕਵੀ ਅਤੇ ਦਲੀਲ ਯੁਕਤ ਹੈ। ਕੇਵਲ ਵਿਰੋਧ ਕਰਨ ਦੀ ਭਾਵਨਾ ਨਾਲ ਇਸ ਦਾ ਵਿਰੋਧ ਕਰਨਾ
ਵਾਜਬ ਨਹੀਂ। ਜੇਕਰ ਅੰਨਾਂ ਸਮਰਥਨ ਗੁਰਮਤਿ ਨਹੀਂ ਤਾਂ ਅੰਨਾ ਵਿਰੋਧ ਵੀ ਮਨਮਤਿ ਹੈ।
ਸੰਸਾਰ ਵਿੱਚ ਕਿਸੇ ਵੀ ਲਿਖਤੀ ਕਾਨੂਨ ਦੀ ਵਿਆਖਿਆ ਦੀ ਲੋੜ ਪੈ ਸਕਦੀ ਹੈ।
ਕਾਨੂਨੀ ਮੱਧਾਂ ਦਾ ਭਾਵ ਸਮਝਣਾ ਪੈਂਦਾ ਹੈ। ਇਸ ਲਈ ਕਿਸੇ ਠੀਕ ਗਲ ਦਾ ਵੀ ਵਿਰੋਧ ਕਰੀ ਜਾਣਾ
ਗੁਰਮਤਿ ਨਹੀਂ ਅਤੇ ਨਾ ਹੀ ਪੰਥਕ ਜਿੰਮੇਦਾਰੀ।
ਹਰਦੇਵ ਸਿੰਘ, ਜੰਮੂ