.

Amrit of Sikhi in AGGS and Sikhs of Twenty first century

ਸਿੱਖੀ ਦਾ ਅੰਮ੍ਰਿਤ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਇੱਕਵੀਂ ਸਦੀ ਦਾ ਸਿੱਖ

ਸਰਜੀਤ ਸਿੰਘ ਸੰਧੂ, ਯੂ ਐੱਸ ਏ

ਇੱਕਵੀਂ ਸਦੀ ਵਿੱਚ ਸਿੱਖੀ ਦਾ ਪਰਚਾਰ ਅਤੇ ਪਸਾਰ ਤਾਂ ਬਹੁਤ ਹੋ ਰਿਹਾ ਹੈ ਪਰ ਇੱਸ ਬਾਰੇ ਜੇ ਲੇਖਾ ਜੋਖਾ ਕਰੀਏ ਤਾਂ ਕੁੱਝ ਤੱਤ ਅਤੇ ਉਨ੍ਹਾਂ ਦੀ ਵਿਆਖਿਆ ਇਹੋ ਜੇਹੀ ਮਿੱਲਦੀ ਹੈ ਜਿੱਸ ਨੂੰ ਪਰਵਾਨ ਕਰਨਾ ਮੁਸ਼ਕੱਲ ਹੋ ਗਿਆ ਹੈ। ਇੱਸ ਨੂੰ ਗੰਭੀਰਤਾ ਨਾਲ ਵਿਚਾਰਨ ਪਿਛੋਂ ਇੱਸ ਮਸਲੇ ਬਾਰੇ ਕੁੱਝ ਵਿਚਾਰ ਹੇਠਾਂ ਦਿੱਤੀ ਗਈ ਹੈ।

ਅੱਜ ਪੰਜਾਬ ਵਿੱਚ ਸਿੱਖੀ ਨੂੰ ਪੜ੍ਹਾਉਣ ਵਾਸਤੇ ਵਿਸ਼ਵ ਵਿਦਿਆਲਿਆਂ ਦੀ ਗਿਣਤੀ ਕਰਨੀ ਔਖੀ ਹੋ ਗਈ ਹੈ ਕਿਉਂਕਿ ਅਖਬਾਰਾਂ ਅਤੇ ਟੀਵੀ ਰਾਹੀਂ ਇਸ਼ਤਿਹਾਰ ਬਾਜ਼ੀ ਬੜੀ ਤੇਜ਼ੀ ਨਾਲ ਹੋ ਰਹੀ ਹੈ - ਵੱਡੇ ਵਿਦਿਆਲੇ ਅਤੇ ਛੋਟੀਆਂ ਐਕੱਡਮੀਆਂ। ਇਨ੍ਹਾਂ ਅੰਦਰ ਵੱਖਰੇ ਵੱਖਰੇ ਨਾਵਾਂ ਹੇਠਾਂ ਇੱਕ ਹੀ ਵਿਸ਼ਵ ਵਿਦਿਆਲੇ ਵਿੱਚ ਕਈ ਸ਼ਾਖਾਂ ਜਿਨ੍ਹਾਂ ਵਿੱਚ ਭਰਤੀ ਕੀਤੇ ਹੋਏ ਅਤੇ ਕੀਤੇ ਜਾ ਰਹੇ ਵਿਅੱਕਤੀਆਂ ਦੀ ਗਿਣਤੀ ਕਰਨੀ ਵੀ ਸੌਖਾ ਕੰਮ ਨਹੀੇਂ ਰਿਹਾ। ਬੰਦੇ ਤਾਂ ਉਹ ਹੀ ਹਨ ਪਰ ਉਨਾਂ ਨੂੰ ਵੱਖਰੇ ਵੱਖਰੇ ਵਸ਼ੇਸ਼ਕਾਂ ਦੇ ਨਾਮ ਦੇ ਕੇ ਮੁੜ ਵਾਪਸ ਲਿਆਇਆ ਜਾ ਰਿਹਾ ਹੈ। ਸਿੱਖੀ ਪੜ੍ਹਾਉਣ ਵਾਲੇ ਵਿਦਵਾਨ ਕਈ ਵਾਰੀ ਗਰੰਥੀਆਂ ਤੋਂ ਵੱਧ ਗਿਆਨ ਦੀ ਸੋਝੀ ਨਹੀਂ ਰੱਖਦੇ ਪਰ ਇਨ੍ਹਾਂ ਦੀ ਸਿਫਾਰਸ਼ ਕਰਨ ਵਾਲੇ ਇਨ੍ਹਾਂ ਨਾਲੋ ਵੀ ਸਿੱਖੀ ਬਾਰੇ ਘੱਟ ਜਾਣਦੇ ਹਨ। ਪੁਰਾਣੈ ਜ਼ਮਾਨੇ ਵਿੱਚ ਅਧਿਆਪੱਕ ਆਪਣੇ ਪੜ੍ਹਾਏ ਸ਼ਾਗਿਰਦ ਬਾਰੇ ਹਾਮੀੰ ਭਰਦੇ ਸਨ ਅੱਜ ਇਹ ਕੰਮ ਅਨਪੜ੍ਹ ਨੇਤਾ ਹੀ ਕਰ ਰਿਹਾ ਹੈ।

ਇਹ ਸਿੱਖੀ ਬਾਰੇ ਕੀ ਕੁੱਝ ਜਾਣਦੇ ਸੀ ਜਾਂ ਜਾਣਦੇ ਹਨ ਇੱਸ ਬਾਰੇ ਜੇ ਕੁੱਛ ਪੁੱਛਣ ਅਤੇ ਦੱਸਣ ਦੀ ਲੋੜ ਹੈ, ਤਾਂ ਫਿਰ ਹੇਠ ਦਿੱਤੀ ਕਹਾਣੀ ਪੜ੍ਹ ਲਉ! ਮੱਨ ਖੁਸ਼ ਕਰ ਲਉ!

੧-ਅ: ਗ: ਗ: ਸ ਵਿੱਚ ਸਿੱਖੀ ਦੇ ਅੰਮ੍ਰਿਤ ਦੀ ਪਛਾਣ ਕਰਨ ਲਈ ਸਲੋਕ।

ਆਦਿ ਗੁਰੂ ਗਰੰਥ ਸਾਹਿਬ ਵਿੱਚ ਸਿੱਖੀ ਦੇ ਅੰਮ੍ਰਿਤ ਬਾਰੇ ਜੋ ਗੁਰੂ ਸਾਹਿਬਾਨ ਅਤੇ ਭਗਤ ਕਬੀਰ ਨੇ ਸਲੋਕ ਲਿਖੇ ਹੋਇ ਹਨ, ਉਨ੍ਹਾਂ ਵਿੱਚੋਂ ਕੁੱਝ ਕੁ ਹੇਠਾਂ ਦਿੱਤੇ ਗਏ ਹਨ।

ੳ-ਗੁਰੂ ਨਾਨਕ: ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ॥

ਬਾਹਰਿ ਢੂਢਤ ਬਹੁਤੁ ਦੁਖੁ ਪਾਵਿਹ,

ਘਰਿ ਅੰਮ੍ਰਿਤੁ ਘਟ ਮਾਹੀ ਜੀਉ॥ ਰਹਾਉ॥ ੧॥ ੯॥

ਸੋਰਠ ਮ ੧, ਅਗਗਸ ਪੰ: ੫੯੮

ਅ-ਗੁਰੂ ਅੰਗਦ: ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥

ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥

ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥

ਤਿਨ੍ਹੀ ਪੀਤਾ ਰੰਗ ਸਿਉ ਜਿਨ੍ਹ ਕਉ ਲਿਖਿਆ ਆਦਿ॥ ੧॥ ੪॥

ਸਾਰੰਗ ਮ ੨, ਅਗਗਸ ਪੰ: ੧੨੩੮

ੲ-ਗੁਰੂ ਅਮਰਦਾਸ: ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ॥

ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ॥

ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ॥

ਗੁਰਮੁਖਿ ਵਿਰਲੇ ਸੋਝੀ ਪਾਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ॥ ੨॥ ੪॥

ਸੋਰਠ ਮ ੩, ਅਗਗਸ ਪੰ: ੬੪੪

ਸ-ਭਗਤ ਕਬੀਰ: ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ॥

ਗੁਰ ਪਰਸਾਦਿ ਪਾਵੈ ਅੰਮ੍ਰਿਤ ਧਾਰਾ॥ ੩॥ ੧॥ ੧੦॥

ਆਸਾ ਕਬੀਰ, ਅਗਗਸ ਪੰ: ੪੭੮

ਹ-ਗੁਰੂ ਨਾਨਕ: ਜਤੁ ਪਾਹਾਰਾ ਧੀਰਜੁ ਸੁਨਿਆਰੁ॥ ਅਹਰਣਿ ਮਤਿ ਵੇਦੁ ਹਥਿਆਰੁ॥

ਭਉ ਖਲਾ ਅਗਨਿ ਤਪ ਤਾਉ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥ ੩੮॥

ਜਪੁ, ਅ ਗ ਗ ਸ ਪੰ: ੪

(ਹ) ਇੱਸ ਸਲੋਕ ਦੇ ਅਰਥ ਕਰਨ ਦੀ ਲੋੜ ਇੱਸ ਕਰਕੇ ਪਈ ਹੈ ਕਿ ਇੱਸ ਵਿੱਚ ਅਲੰਕਾਰਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਗਈ ਹੈ। ਇਨ੍ਹਾਂ ਦੁਆਰਾ ਜੀਵਣ ਨੂੰ ਨੇੜਿਉਂ ਤੱਕ ਕੇ ਗੱਲ ਸਮਝਉਣੀ ਸੌਖੀ ਜਾਪਦੀ ਹੈ।

ਜੱਤ (੧) ਤੋਂ ਭਾਵ ਹੈ ਕਿ ਜਿਵੇਂ ਸੁਨਿਆਰੇ ਦੀ ਹੱਟੀ ਵਿੱਚ ਹਰ ਇੱਕ ਸ਼ੈ ਨੂੰ ਸੋਝੀ ਅਤੇ ਸੰਭਾਲ ਨਾਲ ਰੱਖਿਆ ਹੁੰਦਾ ਹੈ। ਇੱਸ ਤਰਾਂ ਹੀ ਵਿਅੱਕਤੀ ਨੂੰ ਆਪਣੇ ਮੱਨ ਨੂੰ ਹਰ ਵਕਤ ਕਾਬੂ ਵਿੱਚ ਰੱਖਣਾ ਚਾਹੀ ਦਾ ਹੈ। ਧੀਰਜ (੨) ਸੁਨਿਆਰਾ ਗਹਿਣਾ ਬਨਾੳਣ ਲੱਗਾ ਹਥੌੜੀ ਨਾਲ ਬੜੇ ਧਿਆਨ ਨਾਲ ਸੱਟ ਲਾਉਂਦਾ ਹੈ। ਸੋ ਜੀਵਨ ਵਿੱਚ ਧੀਰਜ ਦੀ ਵਰਤੋਂ ਦੀ ਬਹੁਤ ਲੋੜ ਹੈ। ਅਹਰਣਿ ਨੂੰ ਮੱਤ (੩) ਸਮਝ ਕੇ ਵਿਦਿਆ (੪) ਦਾ ਹਥੌੜਾ ਮਾਰਨ ਨਾਲ ਗੱਲ ਸਮਝ ਵਿੱਚ ਸੌਖੀ ਪਵੇਗੀ। ਅਕਾਲਪੁਰਖ ਦਾ ਡਰ (੫) ਹਵਾ ਦੇਣ ਵਾਲੀ ਭੱਠੀ ਦੀ ਧੂਖਣੀ ਸਮਝੋ ਅਤੇ ਅੱਗ ਦੇ ਸੇਕ ਨੂੰ ਮੇਹਨੱਤ ਅਤੇ ਮੁਸ਼ੱਕਤ (੬) ਸਮਝੋ। ਪਰੇਮ (੭) ਦੇ ਭਾਂਡੇ ਵਿੱਚ ਇਨ੍ਹਾਂ ਸਾਰੀਆਂ ਸਦਾਚਾਰਿੱਕ ਵਸਤੂਆਂ ਨੂੰ ਪਾਉ ਅਤੇ ਮਿਲ਼ਾਉ, ਫਿਰ ਮੱਨ ਨੂੰ ਗੁਰਬਾਣੀ ਦਾ ਅੰਮ੍ਰਿਤੁ ਪਰਾਪਤ ਹੋਵੇਗਾ।

ਭਾਵ ਅਰਥ ਇਹ ਹੈ ਕਿ ਇਨਸਾਨੀ ਜੀਵਨ ਨੂੰ ਸਫਲ ਕਰਨ ਵਾਸਤੇ ਹਰ ਇੱਕ ਵਿਅੱਕਤੀ ਨੂੰ ਆਪਣੇ ਅੰਦਰ ਬੈਠਾ ਹਉਮੈਂ ਤੋਂ ਪੈਦਾ ਹੋਇਆ ਬਾਂਦਰ ਕਾਬੂ ਵਿੱਚ ਰੱਖਣਾ ਪਵੇਗਾ।

੨-ਖੰਡੇ ਦੀ ਪੌਹਲ ਅਤੇ ਗੁਰੂ ਗੋਬਿੰਦ ਸਿੰਘ:

ਗੁਰੂ ਗੋਬਿੰਦ ਸਿੰਘ ਨੇ ਸਿੱਖ ਤਵਾਰੀਖ ਵਿੱਚ ਸ਼ਬਦ ਖੰਡੇ ਦੀ ਪਾਹੁਲ ਵਰਤ ਕੇ ਚਰਨ ਪਾਹੁਲ ਨੂ ਖੱਤਮ ਕੀਤਾ ਸੀ (Sangat Singh, The Sikhs in history; Uncommon Books, Second edition, New Delhi, 1996, p 71)। ਚਰਨ ਪਾਹੁਲ (ਰਤਨ ਸਿੰਘ ਭੰਗੂ, ਸ੍ਰੀ ਗੁਰ ਪੰਥ ਪ੍ਰਕਾਸ਼, ਸੰਪਾਦਕ ਡਾ ਬਲਵੰਤ ਸਿੰਘ ਢਿਲੋਂ, ੨੦੦੪, ਪੰ: ੩੨) ਕੇਵਲ ਮਸੰਦਾਂ ਨੇ ਸਿੱਖ ਧਰਮ ਵਿੱਚ ਸ਼ੁਰੂਹ ਕੀਤੀ ਸੀ। ਇੱਸ ਦਾ ਰਿਵਾਜ ਅਤੇ ਅਗਾਜ਼ ਹਿੰਦੂ ਧਰਮ ਵਿੱਚ ਹੋਇਆ ਹੈ। ਸਿੱਖਾਂ ਦੀ ਤਵਾਰੀਖ ਵਿੱਚ ਖਾਲਸਾ ਸਾਜਣ ਲਈ ਖੰਡੇ ਦੀ ਪਾਹੁਲ ਦੀ ਵਰਤੋਂ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਨੇ ਹੀ ਕੀਤੀ ਸੀ।

੩-ਸ਼ਬਦ ਖੰਡੇ ਦੀ ਪਾਹੁਲ ਦੀ ਵਰਤੋਂ ਵਾਸਤੇ ਸਿੱਖਾਂ ਦੀ ਤਵਾਰੀਖ ਵਿੱਚ ਗਵਾਹੀ ਮਿਲਦੀ ਹੈ।

ੳ- ਭੱਟ ਵਹੀ ਪਰਗਣਾ ਥਾਨੇਸਰ ਵਿੱਚ ਅੰਕਤ ਕੀਤਾ ਹੋਇਆ ਸਲੋਕ ਹੇਠਾਂ ਦਿੱਤਾ ਗਿਆ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮਾਂ…. . ਬੇਟਾ ਗੁਰੂ ਤੇਗ ਬਹਾਦਰ ਜੀ ਕਾ. ਸਾਲ ਸੱਤ੍ਰਾਂ ਸੈ ਪਚਾਵਹ ਮੰਗਲਵਾਰ ਵੇਸਾਖ ਕੇ ਦਿਹੁੰ ਪਾਂਚ ਸਿਖੋਂ ਕੋ ਖਾਂਡੇ ਕੀ ਪਾਹੂਲ ਦੀ, ਸਿੰਘ ਨਾਮ ਰਾਖਾ।

੧-ਪਿਆਰਾ ਸਿੰਘ ਪਦਮ, ਰਹਿਤਨਾਮੇ; ਸਿੰਘ ਬ੍ਰਦਰਜ਼, ਅੰਮ੍ਰਿਤਸਰ, ੧੯੯੫; ਪੰ: ੧੬੮।

ਅ- ਰਤਨ ਸਿੰਘ ਭੰਗੂ ਦੀ ਪ੍ਰਕਾਸ਼ਤ ਲਿਖਤ, ੧੮੪੧ ਈਸਵੀ, ਵਿੱਚ ਸ਼ਬਦ ਖੰਡੇ ਦੀ ਪਾਹੁਲ ਦੀ ਵਰਤੋਂ ਮਿਲਦੀ ਹੈ।

ਸ੍ਰੀ ਗੁਰ ਪੰਥ ਪ੍ਰਕਾਸ਼, ਕ੍ਰਿਤ ਸ: ਰਤਨ ਸਿੰਘ ਭੰਗੂ, ਸੰਪਾਦਕ ਡਾ ਬਲਵੰਤ ਸਿੰਘ ਢਿਲੋਂ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੦੪ ਵਿੱਚ ਸ਼ਬਦ ਖੰਡੇ ਦੀ ਪਾਹੁਲ ਦੀ ੧੦ ਵਾਰੀ ਵਰਤੋ ਕੀਤੀ ਗਈ ਹੈ ਅਤੇ ਇੱਸ ਦਾ ਵੇਰਵਾ ਹੇਠ ਦਿੱਤਾ ਗਿਆ ਹੈ।

ਪੰਨਾਂ (ਕਿੰਨੀ ਵਾਰੀ): ੩੧ (੧) ੩੩ (੨) ੩੪ (੧) ੩੭ (੫) ੩੯ (੧)

ਸਲੋਕ ਨੰਬਰ: ੮ ੩੩ + ੩੫ ੬ ੪, ੫, ੬, ੭, ੭ ੩੨

ਇਹ ਯਾਦ ਰੱਖਣ ਦੀ ਲੋੜ ਹੈ ਕਿ ਡਾ ਬਲਵੰਤ ਸਿੰਘ ਢਲੋਂ ਨੇ ਫ਼ੁਟ ਨੋਟਾਂ ਵਿੱਚ ਲੋਕਾਂ ਨੂੰ ਇਹ ਦੱਸਣ ਲਈ ਕਿ ਕਿੱਸ ਕਿੱਸ ਵਿਅੱਕਤੀ ਨੇ ਸਿੱਖ ਤੋਂ ਸਿੰਘ ਸਜਣ ਵਾਸਤੇ ਖੰਡੇ ਦੀ ਪਾਹੁਲ ਗੁਰੂ ਗੋਬਿੰਦ ਸਿੰਘ ਕੋਲੋਂ ਲਈ ਸੀ, ਸ਼ਬਦ ਅੰਮ੍ਰਿਤ ਦੀ ਵਰਤੋਂ ਕੀਤੀ ਹੈ। ਉੱਸ ਨੇ ਅੱਜ ਦੀ ਸਿੱਖ ਰਹਿਤ ਮਰਯਾਦਾ ਦੇ ਹੁੱਕਮ ਦੀ ਹੀ ਪਾਲਣਾ ਕੀਤੀ ਹੈ। ਇਹ ਸਿੱਖ ਰਹਿਤ ਮਰਯਾਦਾ ੧੯੪੫ ਈਸਵੀ ਵਿੱਚ ਟਕਸਾਲਾਂ ਦੇ ਮਹੰਤਾਂ ਅਤੇ ਨਿਰਮਲ ਪੰਥੀਆਂ ਨੇ ਤਿਆਰ ਕਰਕ ਕੇ ਲਾਗੂ ਕੀਤੀ ਸੀ। ਉੱਸ ਵੇਲੇ ਦੇ ਪੜ੍ਹੇ ਲਿੱਖੇ ਸਿੱਖ ਆਪਣੀ ਇੱਜ਼ਤ ਬਚਾਉਣ ਖਾਤਰ ਦੂਰ ਰਹੇ ਸਨ ਜਾਂ ਕਾਬਜ਼ ਧੜੇ ਨੇ ਇੱਸ ਕਾਰਜ ਤੋਂ ਦੂਰ ਰੱਖੇ ਸਨ। ਸਿੱਖੋ! ਅੱਜ ਇੱਸ ਗ਼ਲਤੀ ਨੂੰ ਕਿੱਸ ਗੁਰੂ ਦੇ ਸਿੱਖ ਨੇ ਠੀਕ ਕਰਵਾਉਣ ਦਾ ਬੀੜਾ ਚੁੱਕਣਾ ਹੈ?

ੲ-ਭਾਈ ਗੁਰਦਾਸ ਦੂਜਾ; ਵਾਰਾਂ ਭਾਈ ਗੁਰਦਾਸ ਵਿੱਚ ਖੰਡੇ ਦੀ ਪਾਹੁਲ ਬਾਰੇ ਹਵਾਲਾ।

ਪੀਵਹੁ ਪਾਹੁਲ ਖੰਡੇਧਾਰ, ਹੋਵਹਿ ਜਨਮ ਸੁਹੇਲਾ। ਗੁਰ ਸੰਗਤਿ ਕੀਨੀ ਖਾਲਸਾ, ਮਨਮੁਖੀ ਦੁਹੇਲਾ।

ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰੁ ਚੇਲਾ।

ਵਾਰਾਂ ਭਾਈ ਗੁਰਦਾਸ; ਚਤਰ ਸਿੰਘ ਜੀਵਨ ਸਿੰਘ; ਬਜ਼ਾਰ ਮਾਈ ਸੇਵਾ, ਅੰਮ੍ਰਿਤਸਰ; ੨੦੦੬, ਵਾਰ ੪੧, ਪੰ: ੭੦੫।

ਸ- ਬਾਵਾ ਸਰੂਪ ਚੰਦ ਭੱਲਾ; ਮਹਿਮਾ ਪ੍ਰਕਾਸ਼ ਵਿੱਚ ਲਿੱਖਦਾ ਹੈ।

ਤਵ ਮਨ ਪੰਥ ਮਿਰਜਾਦ ਕਰ, ‘ਸਿੰਘ’ ਸੰਙਿਆ ਤੇਜ ਨਿਵਾਸ। ੧।

ਸਭ ਦੇਸਨ ਮੋ ਹੁਕਮ ਪਠਾਇਆ। ਖੰਡੇ ਕੀ ਪਾਹੁਲ ਫਰਮਾਯਾ।

ਸਿੰਘ ਸੰਙਿਆ ਕਰਿ ਨਾਮ ਬੁਲਾਵੋ। ਜਪੋ ਅਕਾਲ ਸਦਾ ਸੁਖ ਪਾਵੋ। ੧੩॥

ਅਚਰਜ ਬੀਰ ਪੰਥ ਪ੍ਰਭੂ ਕੀਆ। ਦੇਗ ਤੇਗ ਦੋਨੋ ਤਿਨ ਦੀਆ।

ਕਾਹੂੰ ਕਾ ਕਹਿਆ ਨਹੀਂ ਮਾਨੈ। ਸਤਿਗੁਰ ਆਗਿਆ ਮਨ ਦ੍ਰਿੜ੍ਹ ਠਾਨੇ। ੧੫।

ਪਿਆਰਾ ਸਿੰਘ ਪਦਮ, ਰਹਿਤਨਾਮੇ, ਸਿੰਘ ਬ੍ਰਦਰਜ਼, ਅੰਮ੍ਰਿਤਾਰ; ੧੯੯੫, ਪੰ: ੪੧।

ਹ-ਭਾਈ ਕੇਸਰ ਸਿੰਘ ਛਿੱਬਰ ਦਾ ਬੰਸਾਵਲੀ ਨਾਮਾ।

ਨਾਈ ਦਾ ਹੱਥ ਸੀਸ ਨ ਲੱਗਣਾ ਪਾਵੇ। ਕੇਸਾਧਾਰੀ ਗੁਰੂ ਦਾ ਪੰਥ ਕਹਾਵੇ।

ਪਾਹ ਲਾਇ ਕੇ ਰੰਗ ਚੜਾਇਆ। ਪਾਹੁ ਬਣੀ ਪਾਹੁਲ, ਰੰਗ ਕੇਸ ਬਣਾਇਆ। ੩੨੫।

ਪਿਆਰਾ ਸਿੰਘ ਪਦਮ, ਰਹਿਤਨਾਮ, ਸਿੰਘ ਬ੍ਰਦਰਜ, ਅੰਮ੍ਰਿਤਸਰ; ੧੯੯੫, ਪ: ੪੦।

ਗੁਰੂ ਗੋਬਿੰਦ ਸਿੰਘ ਵਲੋਂ ਪੰਜ ਸਿੱਖਾਂ ਨੂੰ ਛਕਾਈ ਗਈ ਖੰਡੇ ਦੀ ਪਾਹੁਲ ਬਾਰੇ ਸਿੱਖ ਇਤਿਹਾਸ ਵਿੱਚੋਂ ਪੰਜ ਮਿਸਾਲਾਂ

ਅੱਜ ਦੇ ਸਿੱਖਾਂ ਵਾਸਤੇ ਕਾਫੀ ਹਨ।

੪- ਖੰਡੇ ਦੀ ਪਾਹੁਲ ਨੂੰ ਕਿੱਸ ਨੇ ਅੰਮ੍ਰਿਤ ਵਿੱਚ ਬੱਦਲਿਆਂ?

ਗੋਵਿੰਦ ਸਿੰਘ ਨਿਰਮਲਉਦਾਸੀ; ਤਵਾਰੀਖ ਖਾਲਸਾ, ਪ੍ਰਕਾਸ਼ਤ ੧੯੦੨; ਪੰ: ੨੨੩; ਵਿੱਚ ਦਰਜ ਕੀਤੀ ਵਾਰਤਾ ਹੇਠਾਂ ਪੇਸ਼ ਕੀਤੀ ਜਾ ਰਹੀ ਹੈ।

ਗੁਰੂ ਗੋਬਿਦ ਸਿੰਘ ਜੀ ਨੇ ਦਰਿਆ ਸਤਲੁੱਜ ਵਿੱਚੋਂ ਇੱਕ ਲੋਹੇ ਦੇ ਬਾਟੇ ਵਿੱਚ ਜਲ ਭਰ ਕੇ ਪਤਾਸਿਆਂ ਦਾ ਸ਼ਰਬੱਤ ਬਣਾਇਆ। ਫੇਰ ਜਪੁਜੀ, ਜਾਪ, ਸਵੱਯੈ, ਚੌਪਈ ਅਤੇ ਅਨੰਦ ਸਾਹਿਬ ਦਾ ਪਾਠ ਕਰਦੇ ਹੋਏ, ਉੱਸ ਸ਼ਰਬੱਤ ਵਿੱਚ ਲੋਹੇ ਦੇ ਖੰਡੇ ਨੂੰ ਫੇਰਨ ਲੱਗੇ। ਜਦ ਸਾਰੀਆਂ ਬਾਣੀਆਂ ਦਾ ਪਾਠ ਪੂਰਾ ਹੋਇਆਂ ਤਾਂ ਗੁਰਬਾਣੀ ਨਾਲ ਤਿਆਰ ਹੋਏ ਸ਼ਰਬੱਤ ਦਾ ਨਾਂ ਗੁਰੂ ਜੀ ਨੇ ਅੰਮ੍ਰਿਤ ਰੱਖਿਆ। ਹਰ ਇੱਕ ਨੂੰ ਅੰਮ੍ਰਿਤ ਛਕਾਉਣ ਪਿਛੋਂ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ” ਸ਼ਬਦ ਦਾ ਉੱਚੀ ਆਵਾਜ਼ ਵਿੱਚ ਉਚਾਰਨ ਕੀਤਾ ਗਿਆ। ਇਸੇ ਤਰ੍ਹਾਂ ਵਾਰੀ ਵਾਰੀ ਸਭ ਨੂੰ ਇੱਸੇ ਸੰਸਕਾਰ ਨਾਲ ਅੰਮ੍ਰਿਤ ਛਕਾਇਆ ਗਿਆ।

ਯਾਦ ਰੱਖੋ ਕਿ ਗੋਵਿੰਦ ਸਿੰਘ ਨਿਰਮਲਉਦਾਸੀ ਦੀ ਕਿਤਾਬ ਉੱਸ ਵੇਲੇ ਛਪੀ ਜੋਦੋਂ ਖ਼ੇਮ ਸਿੰਘ ਬੇਦੀ ਦੇ ਧੜੇ ਦਾ ਹਰਮੰਦਰ ਸਾਹਿਬ ਉੱਪਰ ਪੂਰਾ ਕਬਜਾ ਸੀ। ਉੱਸ ਦੇ ਧੜੇ ਨੇ ਪ੍ਰੋ: ਗੁਰਮੁੱਖ ਸਿੰਘ ਨੂੰ ਪੰਥ ਵਿੱਚੋਂ ਕੱਢ ਦਿੱਤਾ ਸੀ ਅਤੇ ਉਹ ਸਿੱਖ ਸੰਸਥਾਵਾਂ ਵਿੱਚ ਈਸਟ ਇੰਡੀਆ ਕੰਪਣੀ ਦਾ ਹੁੱਕਮ ਲਾਗੂ ਕਰਵਾਉਣ ਵਿੱਚ ਰੁੱਝਾ ਹੋਇਆ ਸੀ। ਉਨ੍ਹਾਂ ਦਿਨਾਂ ਵਿੱਚ ਹੀ ਦਸਮ ਗ੍ਰੰਥ ਦੀ ਬੀੜ ਸੋਧੀ ਜਾ ਰਹੀ ਸੀ। ਜਾਂ ਕਹਿ ਲਉ ਘੜੀ ਜਾ ਰਹੀ ਸੀ। ਹੇਠ ਦਿੱਤਾ ਹਵਾਲਾ ਪੜ੍ਹੋ;

Sangat Singh; The Sikhs in history, Uncommon Books, New Delhi, 1999, p 141.

੫-ਦਸਮ ਗ੍ਰੰਥ ਕਿਵੇਂ ਬਣਿਆਂ ਅਤੇ ਕਦੋਂ ਬਣਿਆਂ?

ਭਾਈ ਕ੍ਰਿਪਾਲ ਸਿੰਘ ਦੀ ਲਿਖਤ ਵਿੱਚੋਂ ਮਿਲੀ ਜਾਣਕਾਰੀ ਪੇਸ਼ ਹੈ।

ਸਿੰਘ ਸਭਾ ਅੰਦੋਲਨ ਦੇ ਚੱਲਣ ਨਾਲ ਧਾਰਮਿੱਕ ਗ੍ਰੰਥਾਂ ਅਤੇ ਸਿੱਖ ਇਤਿਹਾਸ ਦੀ ਸਾਂਭ ਸੰਭਾਲ ਵੱਲ ਵਿਦਿਵਾਨਾਂ ਦਾ ਧਿਆਨ ਗਿਆ। ਗੁਰਮਤਿ ਗ੍ਰੰਥ ਪ੍ਰਚਾਰ ਸਭਾ ਅੰਮ੍ਰਿਤਸਰ ਨੇ ਇੱਸ ਗ੍ਰੰਥ ਦੀਆਂ ੩੨ ਬੀੜਾਂ ਇਕੱਠੀਆਂ ਕਰਵਾ ਕੇ ਇੱਸਦੇ ਪਾਠਾਂਤਰਾਂ ਨੂੰ ਸਪਸ਼ਟ ਕੀਤਾ ਅਤੇ ਆਪਣੀ ਰਿਪੋਰਟ ਸੰਨ ੧੮੯੭ ਈਸਵੀ ਵਿੱਚ ਪ੍ਰਕਾਸ਼ਤ ਕੀਤੀ। ਇੱਸ ਰਿਪੋਰਟ ਦੀ ਲੋਅ ਵਿੱਚ ਇੱਸ ਗ੍ਰੰਥ ਦਾ ਵਰਤਮਾਨ ਸਰੂਪ ਸਾਹਮਣੇ ਆਇਆ। ਇਹ ਕਮੇਟੀ ਵੀ ਖੇਮ ਸਿੰਘ ਬੇਦੀ ਦੇ ਧੜੇ ਨੇ ਬਣਾਈ ਹੋਈ ਸੀ।

ਯਾਦ ਰਹੇ ਗੂਰੂ ਦੀ ਬਾਣੀ ਦਾ ਸੰਪਾਦਿਕ ਗੁਰੂ ਹੀ ਸਿੱਖ ਇਤਿਹਾਸ ਵਿੱਚ ਕਰਦਾ ਰਿਹਾ ਹੈ। ਜਿਵੇਂ ਗੁਰੂ ਅਰਜਨ ਨੇ ਅ: ਗ: ਗ: ਸ ਦੀ ਪਹਿਲੀ ਬੀੜ੍ਹ ਦਾ ਸੰਪਾਦਿਨ ਕੀਤਾ ਸੀ। ਭਾਈ ਕਿਪਾਲ ਸਿੰਘ ਦੀ ਲਿੱਖਤ ਬਾਰੇ ਹੇਠ ਦਿੱਤਾ ਹਵਾਲਾ ਪੜ੍ਹੋ।

ੳ-ਡਾ: ਰਤਨ ਸਿੰਘ ਜੱਗੀ ਅਤੇ ਡਾ: ਗੁਰਸ਼ਰਨ ਕੌਰ ਜੱਗੀ; ਸ੍ਰੀ ਦਸਮ ਗ੍ਰੰਥ ਸਾਹਿਬ- ਪਾਠ ਸੰਪਾਦਨ ਅਤੇ ਵਿਆਖਿਆ; ਭਾਗ ਪਹਿਲਾ; ਗੋਬਿੰਦ ਸਦਨ, ਗਦਾਈਪਰ, ਮਹਿਹਰੋਲੀ. ਨਵੀਂ ਦਿੱਲੀ; ੧੯੯੯, ਮੁੱਖਬੰਧ ਪੰ: ੮।

ਯਾਦ ਰਹੇ ਕਿ ਇਹ ਕਮੇਟੀ ਖੇਮ ਸਿੰਘ ਬੇਦੀ ਦੀ ਛੱਤਰ ਛਾਇਆ ਹੇਠ ਬਣੀ ਸੀ ਅਤੇ ਉੱਸ ਦਾ ਪੰਜਾਬ ਵਿੱਚ ਰਾਜ ਪ੍ਰਬੰਧ ਚਲਾ ਰਹੀ ਈਸਟ ਇੰਡੀਆ ਕੰਪਣੀ ਨਾਲ ਨਿੱਘਾ ਅਤੇ ਗੂਹੜਾ ਗੱਠ ਜੋੜ ਸੀ। ਇਹ ਵੀ ਯਾਦ ਰੱਖੋ ਕਿ ਦਸਮ ਗ੍ਰੰਥ ਵਿੱਚ ਕਿਤੇ ਵੀ ਗੁਰੂ ਗੋਬਿੰਦ ਸਿੰਘ ਦੇ ਖੰਡੇ ਦੀ ਪਾਹੁਲ (ਅੰਮ੍ਰਿਤ) ਛਕਾਉਣ ਬਾਰੇ ਕੋਈ ਜਾਣਕਾਰੀ ਨਹੀਂ ਮਿੱਲਦੀ।

ੲ-ਦਸਮ ਗ੍ਰੰਥ ਸਿੱਖਾਂ ਦਾ ਗ੍ਰੰਥ ਕਿਉਂ ਨਹੀਂ?

ਇੱਸ ਬਾਰੇ ਦਾਸ ਦੇ ਪੰਜਾਬੀ ਵਿੱਚ ਲਿਖੇ ਦਸ ਕੁ ਲੇਖ www.Sikhmarg.com ਵਿੱਚ ਹਾਜ਼ਰ ਹਨ। ਵਕਤ ਕੱਢੋ ਅਤੇ ਪੜ੍ਹੋ।

੬-ਇਨ੍ਹਾਂ ਦੋਵਾਂ (੨) ਖਤਰਨਾਕ ਅਤੇ ਹੀਣਤਾ ਭਰਪੂਰ ਤਬਦੀਲੀਆਂ ਤੋਂ ਸਿੱਖ ਕਿਵੇਂ ਅਤੇ ਕਿਉਂ ਅਣਜਾਣ ਰਹੇ?

ੳ- ਪ੍ਰੋ: ਪ੍ਰਤਮ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਅਤੇ ਡਾ: ਜੋਗਿੰਦਰ ਸਿੰਘ ਅਹਲੂਵਾਲੀਆ, ਰਿਚਮੰਦ, ਯੂ. ਐੱਸ. ਏ.

ਇਨ੍ਹਾਂ ਦੋਵਾਂ ਮਹਾਂ ਪੁਰਸ਼ਾਂ ਨੇ ਆਪਣੀ ਖੋਜ ਉਪਰੰਤ, ਇੱਕ ਕਿਤਾਬ ਲਿਖੀ ਹੈ। ਇੱਸ ਦਾ ਨਾਮ ਹੈ “ਸਿੱਖਾਂ ਦਾ ਛੋਟਾ ਮੇਲ”। ਇੱਕਵੀਂ ਸਦੀ ਵਿੱਚ ਇਹ ਖੰਡੇ ਦੀ ਪਾਹੁਲ ਨੂੰ ਅੰਮ੍ਰਿਤ ਕਹਿ ਰਹੇ ਹਨ। ਇੱਸ ਦਾ ਕਾਰਨ ਲੱਭਣਾ ਵੀ ਖੋਜ ਦਾ ਅਹਿਮ ਅੰਗ ਮੰਨਣਾ ਪਏਗਾ। ਡਾ: ਜੋਗਿੰਦਰ ਸਿੰਘ ਆਹਲੂਵਾਲੀਆ ਮਿੱਤਰ ਹਨ ਅਤੇ ਉਨਾਂ ਦੀ ਸਾਰੀ ਉਮਰ ਅਪਲਾਈਡ ਸਾਇੰਸ ਦੀ ਖੋਜ ਵਿੱਚ ਲੰਘੀ ਹੈ ਅਤੇ ਉਹ ਆਪਣੀ ਪੁਰਾਣੀ ਜਾਣ ਪਛਾਣ ਕਾਰਨ ਪ੍ਰੋ: ਪ੍ਰਤਿਮ ਸਿੰਘ ਦੇ ਨਜ਼ਦੀਕ ਹੋਣ ਕਾਰਨ, ਦੋਵੇਂ ਦੋਸਤ ਪੁਰਾਣੇ ਮੁਸੱਵਦੇ ਹੀ ਇਕੱਠੇ ਕਰਨ ਵਿੱਚ ਰੁੱਝੇ ਰਹੇ ਸਨ। ਉਨ੍ਹਾਂ ਦੋਵਾਂ ਨੇ ਆਪਣੀ ਸੇਵਾ ਮੁਕਤੀ ਪਿਛੋਂ ਇਨ੍ਹਾਂ ਮੁਸੱਵਦਿਆਂ ਵੱਲ ਧਿਆਨ ਦਿੱਤਾ ਅਤੇ ਕੁੱਝ ਇੱਕਠਿਆਂ ਲਿਖਣਾ ਸ਼ੁਰੂਹ ਕੀਤਾ। ਇਨਾਂ ਦੀ ਗੁਰਬਾਣੀ ਪੜਨ ਦੀ ਪਿਛੋਕੜ ਕੇਵਲ ਗੁਟਕਿਆਂ ਤੋਂ ਸਾਧਾਰਨ ਨਿਤਨੇਮ ਦਾ ਪਾਠ ਕਰਨ ਤੋਂ ਅੱਗੇ ਨਹੀਂ ਲੰਘੀ ਜਾਪਦੀ।

ਹੋ ਸਕਦਾ ਕਿ ਇਹ ਪਹਿਲੀ ਜਾਂ ਦੂਜੀ ਪੀੜ੍ਹੀ ਦੇ ਸਿੱਖ ਸਜੇ ਹੋਏ ਹਨ ਜਾਂ ਫਿਰ ਇੰਜ ਕਹਿ ਲਉ ਕਿ ਇਨ੍ਹਾਂ ਸਿੱਖੀ ਪੜ੍ਹੀ ਤਾਂ ਹੈ ਪਰ ਸਮਝਣ ਅਤੇ ਹੰਡਾਉਣ ਦਾ ਮੌਕਾ ਨਹੀਂ ਮਿਲਿਆ।

ਮੇਰੇ ਪਾਸ ਇਨ੍ਹਾਂ ਦੀ ਪਹਿਲੀ ਕਿਤਾਬ ਹੈ ਜਿੱਸ ਨੂੰ ਇੱਕ ਵਾਰ ਪੜਨ ਪਿਛੋਂ ਬਹੁਤ ਚੰਗੀਆਂ ਗੱਲਾਂ ਅਤੇ ਕੁੱਝ ਕਮਜੋਰੀਆਂ ਲੱਭੀਆਂ ਹਨ। ਚੰਗੀਆਂ ਵਿੱਚ ਉਨ੍ਹਾਂ ਨੇ ਨਵੇ ਲੇਖਕਾਂ ਦੇ ਲਿਖਿਆਂ ਮੁਸੱਵਦਿਆਂ ਬਾਰੇ ਕਿਤਾਬਾਂ ਦੀ ਚੰਗੀ ਛਾਣ ਬੀਨ ਕਰਕੇ ਕਈ ਉਲਝਣਾਂ ਨੂੰ ਠੀਕ ਕੀਤਾ ਹੈ। ਪ੍ਰੰਤੂ ਗੁਰਬਾਣੀ ਨੂੰ ਸਮਝਣ ਵਿੱਚ ਪਾਈਆਂ ਗਈਆਂ ਉਲਝਣਾਂ ਵੱਲ ਉੱਕਾ ਹੀ ਕੋਈ ਧਿਆਨ ਨਹੀਂ ਦਿੱਤਾ।

ਇਨ੍ਹਾਂ ਨੇ ਆਪਣੀ ਪੁਸਤਕ ਵਿੱਚ ਖੰਡੇ ਦੀ ਪਾਹੁਲ ਨੂੰ ਅੰਮ੍ਰਿਤ ਕਹਿਣ ਲਈ ਜੋ ਹਵਾਲੇ ਦਿੱਤੇ ਹਨ ਉਨ੍ਹਾਂ ਬਾਰੇ ਪਾਠਕਾਂ ਨੂੰ ਸਹੀ ਜਾਣਕਾਰੀ ਇਨ੍ਹਾਂ ਵਿੱਚੋਂ ਹੀ ਦਿੱਤੀ ਜਾ ਰਹੀ ਹੈ।

ਜਿੱਥੇ ਵੀ ਉਨ੍ਹਾਂ ਨੂੰ ਇੱਕ ਸਵਾਲ ਦੇ ਦੋ ਜਵਾਬਾਂ ਵਿੱਚੋਂ ਇੱਕ ਚੁਣਨਾ ਪਿਆ ਹੈ ਉਨ੍ਹਾਂ ਆਪਣੀ ਸੋਚਣੀ ਨੂੰ ਨਿਖਾਰਨ ਦੀ ਬਜਾਏ ਟਕਸਾਲ਼ੀ ਸੋਚ ਨੂੰ ਤਿਆਗਣ ਦੀ ਜੁੱਰਤ ਨਹੀਂ ਕੀਤੀ। ਇਹ ਫੈਸਲਾ ਕਰਨਾ ਔਖਾ ਹੈ ਕਿ ਇਹ ਸੱਭ ਕੁੱਝ ਅਣਜਾਨ ਪੁਣੇ ਵਿੱਚ ਹੋਇਆ ਜਾਂ ਉਨ੍ਹਾਂ ਦੀ ਪ੍ਰਚੱਲਤ ਰਾਜ ਨੀਤੀ ਦਾ ਸਾਥ ਚੇਣ ਦੀ ਰੁਚੀ ਕਾਰਨ ਹੋਇਆ। ਨਿਰਸੰਦੇਹ ਇੱਕ ਗੱਲ ਜਰੂਰ ਕਹਿਣੀ ਪਵੇਗੀ ਕਿ ਇਨ੍ਹਾਂ ਕੋਲੋਂ ਸਿੱਖੀ ਨੂੰ ਜੋ ਨੁਕਸਾਨ ਹੋਇਆ ਹੈ, ਉੱਸ ਕਾਰਨ ਇਨ੍ਹਾਂ ਦੇ ਚੰਗੇ ਕੰਮ ਦੀ ਪ੍ਰਸੰਸਾ ਕਰਨ ਵਾਲਿਆਂ ਨੂੰ ਦੁੱਖ ਅਤੇ ਦਰਦ ਮਹਿਸੂਸ ਹੋਇਆ ਕਦੇ ਨਹੀਂ ਭੁੱਲ ਸਕਦਾ।

ਇਨ੍ਹਾਂ ਆਪਣੀ ਦਲੀਲ਼ ਵਜੋਂ ਜੋ ਹਵਾਲੇ ਦਿੱਤੇ ਹਨ ਇਨ੍ਹਾਂ ਵਿਚੋਂ ਕੁੱਝ ਬਾਰੇ ਗੱਲ਼ ਕਰਨੀ ਜਰੂਰੀ ਹੈ। ਪਾਠਕ ਇੱਸ ਦਾ ਲਾਭ ਉਠਾ ਸਕਦੇ ਹਨ।

ਅ- (੧ ਗੁਰੂ ਕੀਆਂ ਸਾਖੀਆਂ ਕ੍ਰਿਤ ਭੱਟ ਸਵਰੂਪ ਸਿੰਘ ਕੋਸ਼ਿਸ਼, (੧੭੯੦ ਈ.); ਅਤੇ (੨) ਸ੍ਰੀ ਗੁਰੁ ਪੰਥ ਪ੍ਰਕਾਸ਼ ਕ੍ਰਿਤ ਰਤਨ ਸਿੰਘ ਭੰਗੂ (੧੮੪੧ ਈ.)। ਜਿਨ੍ਹਾਂ ਵਿੱਚੋਂ ਇਨ੍ਹਾਂ ਹਵਾਲੇ ਦਿੱਤੇ ਹਨ ਮੇਰੇ ਕੋਲ ਮੌਜੂਦ ਹਨ ਇਨ੍ਹਾਂ ਵਿੱਚੋਂ ਸਮਗਰੀ ਪੇਸ਼ ਕੀਤੀ ਗਈ ਹੈ।

੧- ਗੁਰੂ ਕੀਆਂ ਸਾਖਆਂ ਵਿੱਚੋਂ ਸਾਖੀ-੮੮ ਅਤੇ ਸਾਖੀ-੧੦੦ ਬਾਰੇ ਇਨ੍ਹਾਂ ਦੇ ਦਿੱਤੇ ਹਵਾਲਿਆਂ ਦੀ ਪੜਤਾਲ ਦਾ ਸਿੱਟਾ ਪੜ੍ਹੋ ਅਤੇ ਵਿਚਾਰਨ ਲਈ ਸਮ੍ਹਾਂ ਕੱਢੋ।

ਅ-ਸਾਖੀ ੮੮

ਦੋਵਾਂ ਲੇਖਕਾਂ ਨੇ ਆਪਣੀ ਪੁਸਤੱਕ ਵਿੱਚ ਲਿਖਿਆ ਹੈ। “ਜ਼ਿਕਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ, ਸੋਢੀ ਕੰਵਲ ਨੈਨ (ਕੌਲ) ਤੇ ਸੋਢੀ ਅਭੈ ਰਾਮ ਨੂੰ ਮਿਲੇ ਤੇ ਮਿਹਰਵਾਨ ਸੰਪ੍ਰਦਾਇ ਦੇ ਇਨ੍ਹਾਂ ਦੂਹਾਂ ਮੁੱਖੀਆਂ ਨੇ ਸਤਿਗੁਰਾਂ ਦੇ ਹਸਤ ਕਮਲਾਂ ਤੋਂ ਅੰਮ੍ਰਿਤ ਵੀ ਛਕਿਆ”।

ੲ-ਸਾਖੀ ਨੰਬਰ ੮੮ ਦੀ ਪੜਤਾਲ:

“ਸਰਾਵਾਂ ਸੇ ਚਲ ਕਰ ਰਾਸਤੇ ਮੇਂ ਕਈ ਨਗਰਾਂ ਕਾ ਉਧਾਰ ਕਰਤੇ ਹੂਏ ਪਹਿਰ ਦਿਹੁੰ ਖਲੇ ਕੋਟ ਕਪੂਰਾ ਗਾਉਂ ਮੇਂ ਆਇ ਗਏ। ਆਗੇ ਸੇ ਭਾਈ ਕਪੂਰ ਸਿੰਘ ਸਹਿਤ ਅਦਬ ਏਕ ਸੁੰਦਰ ਘੋੜਾ ਤੇ ਢਾਲ ਤੇ ਤਲਵਾਰ ਤੇ ਗੀਝੇ ਸੇ ਪਾਂਚ ਮੋਹਰਾਂ ਨਿਕਾਲ ਕੇ ਮਸਤਕ ਟੇਕਾ। ਸਤਿਗੁਰੂ ਜੀ ਕਪੂਰ ਸਿੰਘ ਸੇ ਅਜੇ ਬਾਤ-ਚੀਤ ਕਰ ਰਹੇ ਥੇ ਕਿ ਪੀਛੇ ਸੇ ਚੌਧਰੀ ਲਖਮੀਰ ਚੰਦ ਕਾ ਭੇਜਾ ਭਾਈ ਦੇਸਾ ਸਿੰਘ ਆਇ ਪਹੁੰਚਾ। ਇਸ ਹਾਥ ਬਾਂਧ ਬੇਨਤੀ ਕੀ, ਗਰੀਬਨਿਵਾਜ! ਸੂਬਾ ਸਰਹੰਦ ਪਾਂਚ ਹਜ਼ਾਰ ਫੋਜ ਲੈ ਕੇ ਦਿਹੁੰ ਰਾਤ ਏਕ ਕਰ ਕੇ ਆਪ ਦੇ ਪੀਛੇ ਆਇ ਰਹਾ ਹੈ।

ਗੁਰੂ ਜੀ ਨੇ ਪਰੋਹਤ ਦਯਾ ਸਿੰਘ ਕੀ ਤਰਫ ਦੇਖਾ, ਬਚਨ ਹੂਆ, ਤਿਆਰੀ ਕਰੀਏ। ਅਸਾਂ ਅਜ ਕੀ ਰਾਤ ਢਿਲਮ ਗਾਉਂ ਮੇਂ ਪਹੁੰਚ ਸੋਢੀ ਕੌਲ ਜੀ ਪਾਸ ਠਹਿਰਾਂ ਗੇ। ਸਤਿਗੁਰਾਂ ਗੈਲ - ਭਾਈ ਮਾਨ ਸਿੰਘ ਆਦਿ ਦਸ ਕੁ ਸਿੱਖ ਸਨ। ਗੁਰੂ ਜੀ ਕਾ ਹੁਕਮ ਪਾਇ ਸਭ ਅਰਾਕੀਆਂ ਤੇ ਸਵਾਰ ਹੋਇ ਗਏ। ਕੋਟ ਕਪੂਰਾ ਨਗਰੀ ਸੇ ਚਲ ਰਮਾਂ-ਰਮੀਂ ਸੂਰਜ ਅਸਤ ਹੋਨੇ ਤੀਕ ਨਗਰ ਢਿਲਮੀਂ ਸੋਢੀ ਕੰਵਲ ਕੇ ਗ੍ਰਹਿ ਮੇਂ ਜਾਇ ਪਹੁੰਚੇ। ਸੋਢੀ ਕੰਵਲ ਨੈਨ - ਗੁਰੂ ਜੀ ਕਾ ਤਾਇਆ-ਜਾਦ ਭਾਈ ਸੋਢੀ ਹਰਿ ਜੀ ਕਾ ਬੇਟਾ ਸੀ, ਇਸ ਨੇ ਸਤਿਗੁਰਾਂ ਕੇ ਆਏ ਕਾ ਬੜਾ ਆਉ ਭਗਤ ਕੀਆ। ਇਨ ਕਾ ਆਸਨ ਸੋਢੀ ਜੀ ਨੇ ਇੱਕ ਇਕਾਂਤ ਕੋਠੜੀ ਮੇਂ ਲਵਾਇਆ। ਉਪਰੰਤ ਸੋਢੀ ਕੰਵਲ ਨੈਨ ਨੇ ਪਰਸਪਰ ਪ੍ਰਚਾਵਣੀ ਕੀ। ਇਸ ਗੁਰੂ ਜੀ ਸੇ ਕਹਾ, ਮਹਾਰਾਜ! ਇਹ ਕੀ ਖੇਡ ਵਰਤਾਈ ਹੈ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ, ਭਾਈ ਉਦੈ ਸਿੰਘ ਆਦਿ ਹਜਾਰਾਂ ਸਿੱਖ ਕਹਾਂ ਛੋੜ ਆਏ ਹੈਂ। ਇਹ ਕੀ ਭਾਣਾ ਵਰਤਾਇਆ ਹੈ। ਸਤਿਗੁਰਾਂ ਕੌਲ ਜੀ ਕੀ ਤਰਫ ਦੇਖਾ. ਬਚਨ ਹੋਆ ‘ਉਸ ਕਰਤੇ ਕੇੋ ਇਹੋ ਭਾਉਂਦੀ ਸੀ, ਅਸਾਂ ਉਸ ਅਕਾਲ ਕੀ ਰਜਾਇ ਕੋ ਮਾਨਾ ਹੈ। ਦੇਖੋ, ਜਿੰਨੇ ਅਵਤਾਰ ਰਿਸ਼ੀ ਮੁਨੀ ਹੂਏ ਹੈਂ, ਸਭ ਨੇ ਭਾਣੇ ਕੋ ਮਾਨਾ ਹੈ, ਭਾਣਾ ਅਮਿਟ ਹੈ, ਇਸੇ ਕਾਈ ਮੇਟ ਨਹੀਂ ਸਕਤਾ। ਇਹ ਅਸੀਂ ਪੀਛੇ ਮਾਨ ਆਏ ਹਾਂ ਆਗੇ ਕੋ ਵੀ ਮਾਨੇਂਗੇ। ਜਬ ਹਮ ਚਮਕੌਰ ਸੇ ਨਿਕਲ ਮਾਛਬਾੜੇ ਆਏ ਤਾਂ ਚਰਾਗ ਸ਼ਾਹ ਆਦਿ ਮਰੀਦੋਂ ਕੀ ਅਰਜ਼ ਮਾਨ ਕੇ ਇਹ ਉੱਚ ਸ਼ਰੀਫ ਕੇ ਪੀਰ ਕਾ ਬਾਣਾ ਧਾਰਨ ਕੀਆ ਥਾਂ, ਵਰਨਾਂ ਐਸਾ ਕਰਨੇ ਕੀ ਕਾਈ ਜ਼ਰੂਰਤ ਨਾ ਸੀ।

ਇਸ ਤਰ੍ਹਾਂ ਬਚਨ ਬਿਲਾਸ ਕਰਤੇ ਰੈਣ ਬਿਤੀਤ ਹੋਇ ਗਈ। ਸੁਬ੍ਹਾ ਆਗੇ ਜਾਨੇ ਕੀ ਤਿਆਰੀ ਹੂਈ। ਸਤਿਗੁਰਾਂ ਮਾਨ ਸਿੰਘ ਕੀ ਤਰਫ ਦੇਖਾਂ। ਬਚਬ ਹੋਆ -ਜਿਹੜੇ ਬਸਤਰ ਭਾਈ ਪਰਮ ਸਿੰਘ, ਧਰਮ ਸਿੰਘ ਦੀਨੇ ਗਾਉਂ ਮੇਂ ਲੇ ਆਏ ਥੇ, ਉਹ ਹਮੇਂ ਦੀਜੀਏ। ਮਾਨ ਸਿੰਘ ਨੇ ਗੁਰੂ ਜੀ ਕਾ ਹੁਕਮ ਪਾਇ ਖੁਰਜੀ ਸੇ ਸਾਰੇ ਬਸਤਰ ਨਿਕਾਲ ਸਤਿਗੁਰੂ ਜੀ ਕੇ ਹਵਾਲੇ ਕਰ ਦੀਏ। ਗੁਰੂ ਜੀ ਨੇ ਉਚ ਸ਼ਰੀਫ ਕਾ ਬਾਣਾ ਉਤਾਰ ਸ੍ਰੀ ਵਾਹਿਗੁਰੂ ਆਖ ਸੀਸ ਤੇ ਦਸਤਾਰ ਸਜਾਇ ਲਈ। ਇਹ ਬਾਣਾ ਉਤਾਰ ਸਹਿਤ ਅਦਬ ਸੋਢੀ ਕੰਵਲ ਨੈਨ ਕੇ ਹਵਾਲੇ ਕੀਆ, ਕਹਾ ਇਸੇ ਸੰਭਾਲ ਕੇ ਰਾਖਣਾਂ, ਕਾਈ ਤਰੋਟ ਨਹੀਂ ਆਏਗੀ। ੮੮॥

ਸਿੱਟਾ ਪੜੋ:

ਸ਼ਪਸ਼ਟ ਸਿੱਟਾ ਨਿੱਕਲ ਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸੋਢੀ ਕੰਵਲ ਨੈਨ ਨੂੰ ਕੋਈ ਅੰਮ੍ਰਿਤ ਜਾਂ ਖੰਡੇ ਦੀ ਪਾਹੁਲ ਨਹੀਂ ਛਕਾਈ।

ਦੂਜੀ ਟੂਕ: ਏਕ ਦਿਹੁੰ ਗੁਰੂ ਜੀ ਰਾਇ ਡਲੇ ਤੇ ਬੜੇ ਦਿਆਲ ਹੂਏ, ਬਚਨ ਹੂਆ ਭਾਈ ਸਿੱਖਾ! “ਤੁਸਾਂ ਅਜੇ ਤੀਕ ਖੰਡੇ ਦੀ ਪਾਹੁਲ ਨਹੀਂ ਲੀ। ਹੁਣ ਸਾਰਾ ਪਰਿਵਾਰ ਅੰਮ੍ਰਿਤ ਪਾਨ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੇ। ਭਾਈ ਡੱਲਾ ਗੁਰੂ ਜੀ ਕਾ ਬਚਨ ਪਾਇ ਹਾਥ ਬਾਂਧ ਬੋਲਾ, ਜੀ ਗਰੀਬਨਿਵਾਜ਼! ਅਸਾਂ ਦੋ ਵੇਲੇ ਰੋਜ਼ਾਨਾ ਅੰਮ੍ਰਿਤ ਪਾਨ ਕਰਦੇ ਹਾਂ, ਕਾਈ ਦਿਹੁੰ ਖਾਲੀ ਨਹੀਂ ਜਾਤਾ। ਤੁਸਾਂ ਕਾ ਸੀਤ ਪ੍ਰਸਾਦ ਅਸੀਂ ਰੋਜ਼ਾਨ ਨਿਤਾਪ੍ਰਤੀ ਖਾਤੇ ਹੈਂ ਜਿਸ ਮੇਂ ਕ੍ਰਿਪਾਨ ਭੇਟ ਹੋਤੀ ਹੈ। ਮਹਾਰਾਜ! ਕ੍ਰਿਪਾਨ ਖਾਡੇ ਮੇਂ ਕੋਨ ਸਾ ਫਰਕ ਹੈ। ਗੁਰੂ ਜੀ ਸੁਣ ਕੇ ਹੱਸੇ, ਕਹਾ, ਭਾਈ ਡੱਲਾ! ਤੂੰ ਬੜੇ ਭਾਗਾਂ ਵਾਲਾ ਹੈਂ ਜੋ ਸਿੱਖ ਸਿੱਖਣੀ ਅਰਦਾਸ ਕਰਕੇ ਕ੍ਰਿਪਾਨ ਭੇਟ ਕਰਕੇ ਪ੍ਰਸਾਦ ਖਾਂਦਾ ਹੈ ਉਹ ਲੰਗਰ ਕਦੇ ਨਿਖੁੱਟੇਗਾ ਨਹੀਂ, ਉਸ ਮੇਂ ਵਾਧਾ ਹੋਵੇਗਾ। ਜਿਹੜਾ ਮੇਰਾ ਸਿੱਖ ਜਾਂ ਸਿੱਖਨੀ ਖੰਡੇ ਕੀ ਪਾਹੁਲ ਨਹੀਂ ਲੇਤਾ, ਮੈਂ ਉਸ ਕਾ ਇਥੇ ਜਾਂ ਉਥੇ ਸਹਾਈ ਨਹੀਂ ਹੋਵਾਂਗਾ।

ਸਿੱਟਾ ਪੜੋ:

ਪਹਿਲੀ ਟੂਖ ਵਿੱਚ ਸ਼ਬਦ ਖੰਡੇ ਦੀ ਪਾਹੁਲ ਵਰਤਿਆ ਗਿਆ ਹੈ ਜੋ ਤਵਾਰੀਖੀ ਸੂਤਰਾਂ ਅਨੁਸਾਰ ਸਹੀ ਸ਼ਬਦ ਹੈ। ਦੂਜੀ ਟੂਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੋ ਵਾਰੀ ਸ਼ਬਦ ਖੰਡੇ ਦੀ ਪਾਹੁਲ ਵਰਤਦੇ ਹਨ ਪਰ ਲ਼ਿਖਾਰੀ ਕੌਸ਼ਿਸ਼, ਜਾਂ ਸੰਪਾਦਿਕ ਪੱਦਮ, ਇੱਕ ਵਾਰ ਸ਼ਬਦ ਅੰਮ੍ਰਿਤ ਉਨ੍ਹਾਂ ਦੇ ਮੂੰਹ ਵਿੱਚੋਂ ਆਇਆ ਲਿਖਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਪਿਆਰਾ ਸਿੰਘ ਪੱਦਮ ਨੇ ਨਿਡਰ ਹੋਕੇ ਆਪਣਾ ਨੋਟ ਦਿੱਤਾ ਹੈ ਕਿ ਅਸਲ ਸ਼ਬਦ ਖੰਡੇ ਦੀ ਪਾਹੁਲ ਹੈ ਜੋ ਸਵਰੂਪ ਸਿੰਘ ਕੋਸ਼ਿਸ਼ ਨੇ ਬਦਲਿਆਂ ਹੈ। ਪੁਰਾਣੇ ਸਾਹਿਤਕਾਰ ਕਈ ਵਾਰੀ ਆਪਣੀਆਂ ਜ਼ੁੰਮੇਵਾਰੀਆਂ ਬਾਰੇ ਕੁੱਝ ਨਹੀਂ ਸਨ ਜਾਣਦੇ, ਜਾਂ ਪਰਚੱਲਤ ਸਮਾਜੀ ਸੋਚ ਤੋਂ ਡਰਦੇ ਸਨ। ਪਹਿਲੋਂ ਆਏ ਸਲੋਕ ੧-ਅ ਦੀਆ ਦੋ ਤੁਕਾਂ ਕੇਵਲ ਇਨ੍ਹਾਂ ਦੀ ਅਨਗਹਿਲੀ ਜਾਂ ਨਾਇਹਲੀ ਨੂੰ ਸਪਸ਼ਟ ਕਰਦੀਆਂ ਹੈ ਜੋ ਹੇਠਾਂ ਦੁਹਰਾਈਆਂ ਗਈਆਂ ਹਨ:

ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥

ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥ ੧॥ ੪॥

ਮ: ੨ ਅ: ਗ: ਗ: ਸ: ਪੰ: ੧੨੩੮

ਸਿੱਖੀ ਵਿੱਚ ਆਈਆਂ ਹਾਨੀਕਾਰਕ ਰੁਚੀਆਂ ਬਾਰੇ ਜ਼ੁੰਮੇਵਾਰ ਠਹਿਰਾਏ ਜਾਣੇ ਵਿਅੱਕਤੀ ਅੱਜ ਦੇ ਸਿੱਖਾਂ ਦੀ ਮੰਗ ਹੈ। ਗ਼ਲਤੀਆਂ ਭਾਂਵੇਂ ਕਿਸੇ ਨੇ ਕੀਤੀਆਂ ਹਨ ਪਰ ਅਸੀਂ ਸਾਰੇ ਸਿੱਖ ਅੱਜ ਇਨਾਂ ਨੂੰ ਠੀਕ ਕਰਨ ਲਈ ਚਾਹਵਾਨ ਹਾਂ ਅਤੇ ਜ਼ੁੰਮੇਵਾਰ ਹਾਂ।

੭-ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਅਤੇ ਖੰਡੇ ਬਾਟੇ ਦਾ ਅੰਮ੍ਰਿਤ:

ਕਾਲਾ ਅਫਗ਼ਾਨਾ ਨੇ ਕਈ ਕਿਤਾਬਾਂ ਲਿੱਖ ਕੇ ਬੜਾ ਨਾਮ ਕਮਾਇਆ ਹੈ। ਉੱਸ ਨੇ ਕੁੱਝ ਸਿੱਖੀ ਦੀਆਂ ਰਵਾਇਤਾਂ ਵਿੱਚ ਤਬਦੀਲ਼ੀ ਲਿਆਂਦੀ ਹੈ; ਜੋ ਠੀਕ ਹੈ ਕਿ ਗ਼ਲਤ ਹੈ, ਇੱਸ ਬਾਰੇ ਲੇਖਾ ਜੋਖਾ ਕਰਨ ਦੀ ਲੋੜ ਜਾਪਦੀ ਹੈ।

ਬਿੱਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ ਪੰਜਵਾਂ, ਅਕਾਲ ਸਹਾਇ ਸੁਸਾਇਟੀ ਅੰਮ੍ਰਿਤਸਰ, ੧੯੯੯; ਪੰ: ੧੧੫।

ਲ਼ੇਖੱਕ ਗੁਰਬਖ਼ਸ਼ ਸਿੰਘ ਆਪਣੀ ਇੱਸ ਕਤਾਬ ਵਿੱਚ ਪੰਨਾ ੧੧੫ ਉੱਤੇ “ਖੰਡੇ ਬਾਟੇ ਦਾ ਅੰਮ੍ਰਿਤ” ਲਿੱਖ ਕੇ ਇੱਕ ਨਵੀਂ ਸਮੱਸਿਆ ਖੜੀ ਕਰ ਰਿਹਾ ਹੈ। ਉਹ ਸ਼ਬਦ ਅੰਮ੍ਰਿਤ ਨਾਲ ਲੱਗੇ ਅਲੰਕਾਰਾਂ ਨੂੰ ਅੰਮ੍ਰਿਤ ਦੀਆਂ ਵੰਨਗੀਆਂ ਲਈ ਸਹਾਰਾ ਬਣਾ ਕੇ ਲੋਕਾਂ ਦੇ ਮਨਾਂ ਵਿੱਚ ਭਰਮ ਅਤੇ ਭੈ ਦੇ ਭੂਤਾਂ ਨੂੰ ਪਹਿਰੇਦਾਰ ਬਣਾ ਰਹਿਾ ਹੈ। ਕੀ ਇਹ ਖੰਡੇ ਦੀ ਪਾਹੁਲ ਲਿੱਖਣ ਤੋਂ ਡਰਦਾ ਖੰਡੇ ਬਾਟੇ ਦਾ ਅੰਮ੍ਰਿਤ ਲਿੱਖਣ ਲਈ ਤਿਆਰ ਹੋ ਗਿਆ ਹੈ। ਕੀ ਇਹ ਆਪਣੀ ਸੋਚ ਨੂੰ ਸਹੀ ਰਾਹ ਉੱਤੇ ਲਿਆ ਕੇ ਮਾਣ ਅਤੇ ਇੱਜ਼ਤ ਨਹੀਂ ਪ੍ਰਾਪਤ ਕਰ ਸਕਦਾ? ਭਾਵੇਂ ਹਰ ਪਾਠਿਕ ਦਾ ਫਰਜ਼ ਹੈ ਕਿ ਉਹ ਹਰ ਲ਼ੇਖੱਕ ਦੀ ਪੁਸਤੱਕ ਨੂੰ ਧਿਆਨ ਨਾਲ ਪੜ੍ਹ ਕੇ ਆਪ ਫੈਸਲਾ ਕਰੇ ਕਿ ਕੀ ਉਹ ਲੇੱਖਕ ਠੀਕ ਲਿੱਖ ਰਿਹਾ ਹੈ ਕਿ ਗ਼ਲਤ। ਪਰ ਹਰ ਲੇਖੱਕ ਨੂੰ ਵੀ ਚਾਹੀਦਾ ਹੈ ਕਿ ਉਹ ਹਰ ਗੱਲ ਲਿਖੱਣ ਲੱਗਾ ਪੁਰਾ ਧਿਆਨ ਦੇਵੇ ਕਿ ਉੱਸ ਤੋਂ ਹੋਈ ਗ਼ਲਤੀ ਸਾਰੇ ਪਾਠਿਕਾਂ ਦੇ ਮਨ ਅੰਦਰ ਉੱਸ ਬਾਰ ਕਿਹੋ ਜੇਹਾ ਪਰਤੀ ਕਰਮ ਪੈਦਾ ਕਰ ਸਕਦੀ ਹੈ।

੮-ਡਾ ਜੋਧ ਸਿੰਘ; ਕਦੇ ਅੰਮਿਰਤਸਰ ਅਤੇ ਕਦੇ ਪਟਿਆਲਾ।

ਉੱਸ ਨੇ ਪੀ ਐੱਚ ਡੀ ਦੀ ਉਪਾਧੀ ਹਿੰਦੂ ਵਿਸ਼ਵਵਿਦਿਆਲਾ ਬਨਾਰਸ ਤੋਂ ਪਰਾਪੱਤ ਕੀਤੀ ਹੋਈ ਹੈ। ਉਹ ਵੀ ਖੰਡੇ ਦੀ ਪਾਹੁਲ ਨੂੰ ਆਪਣੀਆਂ ਲਿੱਖਤਾਂ ਵਿੱਚ ਅੰਮ੍ਰਿਤ ਕਹਿੰਦਾ ਹੈ। ਇੱਸ ਬਾਰੇ ਹਵਾਲਾ ਪੜ੍ਹੋ;

Jodh Singh; J.Sikh Studies, Guru Nanak Dev University, Amritsar, XXXII, 2008, p 7.

ਇਹ ਸੱਜਣ ਸ਼ਾਅਇਦ ਰਹਿਤਮਰਯਾਦਾ ਨੂੰ ਹੀ ਸਿੱਖ ਹਿਸਟਰੀ ਦਾ ਅਸਲੀ ਸੋਮਾ ਸਮਝ ਰਹੇ ਹਨ। ਇਨ੍ਹਾਂ ਨੇ ਕਦੇ ਵੀ ਸਿੱਖ ਹਿਸਟਰੀ ਦੀਆਂ ਦਰਦ ਭਰਪੂਰ ਅਤੇ ਦੁੱਖਦਾਈ ਘੜੀਆਂ ਦਾ ਸਰਵੇਖਣ ਕਰਨ ਲਈ ਸਮਾਂ ਨਹੀਂ ਕੱਢਿਆ। ਜੇ ਕਦੇ ਇਹ ਕੱਢਿਆ ਹੈ, ਤਾਂ ਕੇਵਲ ਕਰਨ ਲੱਘਿਆਂ ਸਰਕਾਰੀ ਤਵਾਰੀਖ ਦੇ ਪੱਖ ਨੂੰ ਹੀ ਪੜ੍ਹਿਆ ਹੈ ਅਤੇ ਹਰ ਮੱਨ ਪਿਆਰੀਆਂ ਪੁਸਤਕਾਂ ਲਿੱਖਣ ਲਈ। ਹੇਠ ਦਿੱਤਾ ਸਲੋਕ ਪੜ੍ਹਨ ਦੀ ਖੇਚਲ ਕਰਨ ਅਤੇ ਇਸ ਨੂੰ ਵਿਚਾਰਨ ਦੀ ਕੋਸ਼ਿਸ਼ ਕਰਨ:

ਅਨੰਦੁ ਸਾਹਿਬ॥ ੧੪॥

ਭਗਤਾ ਕੀ ਚਾਲ ਨਿਰਾਲੀ॥ ਚਾਲ ਨਿਰਾਲੀ ਭਗਤਾਹ ਕੇਰੀ, ਬਿਖਮ ਮਾਰਗਿ ਚਲਣਾ॥

ਲ਼ਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ, ਬਹੁਤੁ ਨਾਹੀ ਬੋਲਣਾ॥ ਖੰਨਿਅਹੁ ਤਿਖੀ ਵਾਲਹੁ ਨਿਕੀ, ਏਤੁ ਮਾਰਗਿ ਜਾਣਾ॥

੯- ਡਾ ਗੋਬਿੰਦ ਸਿੰਘ ਮਨਸੁਖਾਨੀ

ਉੱਸ ਨੇ ਆਪਣੀ ਪੁਸਤੱਕ ਵਿੱਚ ਸਿੱਖ ਧਰਮ ਬਾਰੇ ਆਪਣੇ ਵਿਚਾਰ ਪਰਕਾਸ਼ੱਤ ਕੀਤੇ ਹਨ, ਜਿਨ੍ਹਾਂ ਵਿੱਚ ਖੰਡੇ ਦੀ ਪਾਹੁਲ ਨੂੰ ਅੰਮ੍ਰਿਤ ਲਿਖਿਆ ਹੈ।

ਇਹ ਪੰਜ ਸਿੱਖ ਜਿਨ੍ਹਾਂ ਨੂੰ ਪੰਚ ਪਿਆਰੇ ਕਿਹਾ ਜਾਂਦਾ ਹੈ, ਇਨ੍ਹਾਂ ਨੂੰ ਅੰਿਮ੍ਰਤ ਛਕਾਅਿਾ ਗਿਆ ਸੀ। ਅੰਮ੍ਰਿਤ ਤਿਆਰ ਕਰਨ ਲਈ ਲੋਹੇ ਦੇ ਬਾਟੇ ਵਿੱਚ ਪਾਣੀ ਨੂੰ ਦੋਧਾਰੇ ਖੰਡੇ ਨਾਲ ਹਿਲਾਇਆ ਗਿਆ ਅਤੇ ਪੰਜ ਬਾਣੀਆਂ ਦਾ ਪਾਠ ਕਤਿਾ ਗਿਆ। ਇੱਸ ਵਿੱਚ ਕੁੱਝ ਪਤਾਸੇ ਵੀ ਪਾਏ ਗਏ ਸਨ। ਗੁਰੂ ਗੋਬਿੰਦ ਸਿੰਘ ਨੇ ਇਹ ਸ਼ਰਬੱਤ ਪੰਜ ਪਿਆਰਿਆਂ ਨੂੰ ਛਕਾਇਆ ਅਤੇ ਰਹਿਤ ਬਾਰੇ ਅਗਾਹ ਕੀਤਾ ਗਿਆ। ਹੋਰ ਜਾਣਕਾਰੀ ਵਾਸਤੇ ਹੇਠਾਂ ਦਿੱਤਾ ਹਵਾਲਾ ਪੜੋ;

Gobind Singh Mansukhani; The Quintessence of Sikhism, Shiromani Gurduara Parbandhak committee, Amritsar, 4th edition, 1997; pp 38-39.

੧੦-ਸ: ਹਰਬੰਸ ਸਿੰਘ, ਪੰਜਾਬੀ ਯੂਨੀਵਰਸਟੀ; ਪਟਿਆਲਾ

ਹਰਬੰਸ ਸਿੰਘ ਆਪਣੀ ਪੁਸਤੱਕ ਵਿੱਚ ਪਹਿਲੋਂ ਤਾਂ ਸਿੱਖਾਂ ਨੂੰ ਸਿੰਘ ਸਾਜਣ ਲਈ ਇਸਾਈ ਧਰਮ ਦਾ ਸ਼ਬਦ baptization ਵਰਤਦਾ ਹੈ। ਪਰ ਪਿੱਛੋਂ ਇੱਸ ਰਸਮ ਵਾਸਤੇ ਅੰਮ੍ਰਿਤ ਛਕਾਉਣ ਦੀ ਗੱਲ ਕਰਦਾ ਹੈ। ਉਹ ਅੰਮ੍ਰਿਤ ਤਿਆਰ ਕਰਨ ਵਾਸਤੇ ਸਾਰੀ ਵਿਧੀ ਵੀ ਬਿਆਨ ਕਰਦਾ ਹੈ। ਸਿੱਖ ਲੇਖਕਾਂ ਨੂੰ ਸਕਾਲਰ ਕਹਿਣਾ ਬੜਾ ਮੁਸ਼ੱਕਲ ਲੱਗਦਾ ਹੈ। ਅੱਜ ਪੰਜਾਬ ਦੀਆਂ ਸਾਰੀਆਂ ਯੂਨੀਵਰਸਟੀਆਂ ਵਿੱਚ ਸ਼ਬਦ ਸਕਾਲਰ ਨੂੰ ਦੁਕਾਨਦਾਰੀ ਦੇ ਸੌਦੇ ਵਾਂਗੂ ਵਰਤਿਆ ਜਾ ਰਹਿਾ ਹੈ। ਸਕਾਲਰ ਤਾਂ ਉਹ ਹੈ ਜੋ ਭੈ ਰਹਿਤ ਹੈ ਅਤੇ ਸੱਚ ਦੀ ਤਲਾਸ਼ ਦਾ ਤਲਬਗਾਰ ਹੈ। ਹਰਬੰਸ ਸਿੰਘ ਦੇ ਅੰਮ੍ਰਿਤ ਦੇ ਹਵਾਲੇ ਨੂੰ ਉੱਸ ਦੀ ਪੁਸੱਤਕ ਵਿੱਚ ਪੜ੍ਹੋ॥

Habans Singh; The Hertage of the Sikhs; Manohar Publications, Darya Ganj, New Delhi, 1985, p 96.

Page 96- Guru Gobind Singh asked the five Sikhs to prepare the Amrit as he had done.

੧੧-ਸ: ਕਪੂਰ ਸਿੰਘ ਅਤੇ ਅੰਮ੍ਰਿਤ

ਕਪੂਰ ਸਿੰਘ ਨੇ ਆਪਣੀ ਪੁਸਤੱਕ ਦੇ ਪਹਿਲੇ ਪੰਨੇ ਉੱਤੇ ਦੋਧਾਰਾ ਖੰਡਾ ਵਰਤ ਕੇ ਬਣਾਈ ਖੰਡੇ ਦੀ ਪਾਹੁਲ ਲਈ ਠੀਕ ਸ਼ਬਦ ਵਰਤਿਆ ਹੈ। ਪਰ ਪਿੱਛੋਂ ਪਤਾ ਨਹੀਂ ਕਿਉਂ ਉਹ ਖੰਡੇ ਦੀ ਪਾਹੁਲ ਬਾਰੇ ਤਿੰਨ ਵਾਰੀ ਸ਼ਬਦ ਅੰਮ੍ਰਿਤ ਦੀ ਵਰਤੋਂ ਕਰਦਾ ਹੈ (ਪਂਨਾ ੧, ੫੦, ੫੭, ੬੬) ੈ। ਉੱਸ ਦੀ ਪਰਕਾਸ਼ਤ ਪੁਸਤੱਕ ਵਿੱਚ ਦਿੱਤੇ ਹਵਾਲੇ ਪੜ੍ਹੋ।

Page 1-These Five (Sikhs) were administered what is known as the Baptism of the Double-edged Sword (khande di pahul). and were then knighted as Singhs.

Page 50- None of the five, who have to prepare and administer Amrit, should be physically defective.

Page 57- 11. Then one of the officiants should address the seeker or seekers of Amrit.

Page 66- Appendix

Here are English translations of opening passages from the five compositions which are recited when Amrit is prepared.

Kapur Sing; Parasaraprasna, Guru Nanak Dev University, Amritsar, 1989, p 1, 50, 57, 66

ਕਪੂਰ ਸਿੰਘ ਨੇ ਇੱਕ ਵਾਰੀ ਖੰਡੇ ਦੀ ਪਾਹੁਲ ਦਾ ਸ਼ਬਦ ਵਰਤ ਕੇ ਫਿਰ ਤਿੰਨ ਵਾਰ ਅੰਮ੍ਰਿਤ ਦਾ ਸ਼ਬਦ ਵਰਤਿਆ ਹੈ।

੧੨-ਡਾ: ਜਸਬੀਰ ਸਿੰਘ ਆਹਲੂਵਾਲਆੇ ਅਤੇ ਉੱਸ ਦਾ ਖੰਡੇ ਦਾ ਅੰਮ੍ਰਿਤ

ਡਾ: ਜਸਬੀਰ ਸਿੰਘ ਆਹਲੂਵਾਲੀਆ ਅਤੇ ਸ: ਕਪੂਰ ਸਿੰਘ ਦੋਵੇਂ ਆਪਣੀ ਲਿਖਾਰੀਆਂ ਵਾਲੀ ਬੋਲੀ ਵਿੱਚ ਫਿਲਾਸਫੀ ਦੀ ਪਿਛੋਕੜ ਦੀ ਵਰਤੋਂ ਜ਼ਾਹਰ ਕਰਦੇ ਹਨ। ਦੋਵੇਂ ਸੁਭਾਵਿੱਕ ਗੁਣਾਂ ਵਿੱਚ ਤਿੱਖੇ ਅਤੇ ਤੁਰਸ਼ ਵੀ ਹਨ। ਦੋਵੇਂ ਜ਼ਾਤੀ ਜ਼ਿੰਦਗੀ ਵਿੱਚ ਸਿੱਖੀ ਅਤੇ ਸਿੱਖ ਜੀਵਨ ਤੋਂ ਬਹੁਤ ਦੂਰ ਹਨ। ਦੋਵੇਂ ਗ਼ਲਤੀਆਂ ਕਰਨ ਲੱਗੇ ਵੀ ਅੱਗਾ ਪਿੱਛਾ ਨਹੀਂ ਵੇਖਦੇ। ਦੋਵੇਂ ਸ਼ਬਦਾਂ ਦੀ ਵਰਤੋਂ ਕਰਨ ਲੱਗੇ ਮ੍ਹੂੰਹ ਸਿਰ ਦੀ ਤਲਾਸ਼ ਨਹੀਂ ਕਰਦੇ। ਜੋ ਨਿਰਣੇ ਕਪੂਰ ਸਿੰਘ ਬਾਰੇ ਪਹਿਲੋਂ ਦੇ ਆਏ ਹਾਂ ਓਹੋ ਜੇਹੇ ਹੀ ਡ: ਆਹਲੂਵਾਲੀਆ ਬਾਰੇ ਮਿਲਣ ਦੀ ਆਸ ਹੈ।

Jasbir Singh Ahluwalia, The Sovereignty of the Sikh Doctrine, Bahri Publications New Delhi; 1983; p 27, p 75, p 77, p 78.

ਇੱਸ ਪੁਸਤੱਕ ਵਿੱਚ ਡਾ: ਆਹਲੂਵਾਲੀਆਂ ਨੇ ਕਾਫੀ ਮਿਹਨੱਤ ਕਰਕੇ ਸਿੱਖੀ ਬਾਰੇ ਆਪਣਾ ਥੀਸਿਸ ਪੈਸ਼ ਕੀਤਾ ਹੈ ਅਤੇ ਉੱਸ ਦੇ ਬਹੁਤ ਸਾਰੇ ਨਿਰਣਿਆਂ ਨਾਲ ਦਾਸ ਸਹਿਮੱਤ ਹੈ। ਪ੍ਰੰਤੂ ਬਹੁਤ ਸਾਰੀਆਂ ਗ਼ਲਤੀਆਂ ਜੇ ਮਿਲੀਆਂ ਹਨ ਉਹ ਕੇਵਲ ਗੁਰਬਾਣੀ ਨੂੰ ਸਮਝਣ ਵਿੱਚ ਹੀ ਹਨ। ਪਹਿਲੀ ਗ਼ਲਤੀ ਹੈ, ਪੰਨਾਂ ੨੭ ਉੱਤੇ ਸਲੋਕ ਦੇ ਅਰਥ ਕਰਨ ਵਿੱਚ, ਜੋ ਹੇਠ ਦਿੱਤੀ ਗਈ ਹੈ।

Page 27-

ਏਕਾ ਮਾਈ ਜੁਗਤਿ ਵਿਆਹੀ ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥

[ Phenomenal reality mysteriously conceived three sons (Deities): One produces, the second sustains, and the third destroys]

ਸਮੱਸਿਆ ਤਾਂ ਇਹ ਹੈ ਕਿ ਸਬਦ “ਤਿਨਿ” ਦੇ ਅਰਥ ਗੁਰਬਾਣੀ ਗਰਾਮਰ ਅਨੁਸਾਰ “ਉਹ ਨੇ” ਹਨ ਨਾ ਕਿ “ਤਿੰਨ”। ਦੂਸਰੀ ਗੱਲ ਹੈ ਕਿ “ਇਕੁ” ਏਥੇ ਗਿਣਤੀ ਦਾ ਸਬਦ ਨਹੀਂ ਇੱਸ ਦੇ ਅਰਥ ਹਨ “ਅਕਾਲਪੁਰਖ”। ਜਿੱਥੇ ਵੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਸਬਦ “ਇਕੁ” ਆਇਆ ਹੈ ਇੱਸ ਦੇ ਬਹੁਤੀ ਵਾਰ ਅਰਥ “ਅਕਾਲਪਰਖ” ਦੇ ਹੀ ਹਨ। ਹੁਣ ਅਸੀਂ ਜੇ ਅਰਥ ਕਰੀਏ ਤਾਂ ਹੇਠਾਂ ਦਿੱਤੇ ਅਰਥ ਨਿੱਕਲ ਦੇ ਹਨ:

ਅਰਥ: (ਹਿੰਦੂ ਧਰਮ ਅਨੁਸਾਰ) ਇੱਸ ਜਗਤ ਰਚਨਾ ਵਿੱਚ ਮਾਇਆ ਪਰਧਾਨ ਹੈ ਅਤੇ ਇੱਸ ਨੇ ਸਾਰੇ ਸੰਸਾਰ ਨੂੰ ਆਪਣੀ ਵਿਂਉਤ ਵਿੱਚ ਕਾਬੂ ਰੱਖਨ ਵਾਸਤੇ ਆਪਣੇ ਸਹਾਇਕ ਰੱਖੇ ਹੋਏ ਹਨ। (ਸਿੱਖ ਫਲਸਫੇ ਅਨੁਸਾਰ) ਕੇਵਲ ਇੱਕੋਓ ਹੀ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ, ਉਹ ਹੀ ਇੱਸ ਵਿੱਚ ਪੈਦਾ ਕੀਤੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ। ਇੱਕੋਓ ਦੇ ਹੁਕਮ (ਕਾਇਦੇ ਕਾਨੂਨਾਂ) ਅਨੁਸਾਰ ਨਿਆਂ ਹੁੰਦਾ ਹੈ ਅਤੇ ਸਜ਼ਾ ਮਿਲਦੀ ਹੈ।

Page 75

The way to communion is the testament of the Divine Word (Sabd), and the sacrament of the nectar (Khande da amrit). The testament of the Sabd and the sacrament of the amrit are not two different ways; these are rather two aspects of one and the same thing; partaking of the amrit is realizing the Sabd in a sacramental form.

Page 77

The chief Sikh sacrament is that of Khande-da-amrit. This ceremony has all the ingredients of a sacrament. The holy nectar, administered at the ceremony, whereby a Sikh is knighted into a ‘Singh’ and is as such initiated into the order of the Khalsa, is essentially an act of grace by the Divine Spirit towards man; it is not a result of the human effort like the one involved in the mythical churning of the ocean.

Page 78-a

The sacramental significance of the event lies not in its facticity (whatever that may be), but in the resurrection of the Five Beloved Ones who, after partaking of the amrit were re-born into the newly-created Order of the Khalsa. That the amrit is administered to a Sikh by five Singhs qua the Five Beloved Ones, originally baptized by the Guru Gobind Singh, means that it is a reminder that the initiation is in essence a resurrection. In the communion realized by the sacramental intake of the amrit the initiated person enters into convenated relationship with God, symbolized by the expression: Waheguru Ji Ka Khalsa, Wahegure Ji Ki Fateh.

Page 78-b

This, in other words, means the bestowal of temporal sovereignty on the Khalsa by the Divine Person as an act of grace. This is how the Sikh community resurrected into a political entity by the sacrament of the amrit, claims transcendental legitimization for its right to sovereign identity.

Page 78-79-c

The essence and efficacy of the amrit is not due to the so-called real physical presence of the Divine in the sacramental matter; the corresponding metaphysical idea referred to above is also not admitted in Sikh philosophy which envisages that the world created by God has been made self-sustaining and self-operative by imparting to it once for all the teleological principle and the self governing law and order (Hukam).

Page 79-d

The sacramental nectar derives its efficacious quality from the testament of the Sabd that is recited during the preparation of the amrit.

ਡਾਕਟਰ ਜਸਬੀਰ ਸਿੰਘ ਆਹਲੂਵਾਲੀਅ ਚਾਰ ਵਾਰੀ ਖੰਡੇ ਦੇ ਅੰਮ੍ਰਿਤ ਸ਼ਬਦ ਦੀ ਵਰਤੋਂ ਕਰਕੇ ਕਪੂਰ ਸਿੰਘ ਦੇ ਕਦਮਾਂ ਉੱਪਰ ਹੀ ਚੱਲ ਰਿਹਾ ਹੈ। ਇਹ ਫਿਲਾਸਫੀ ਵਿੱਚ ਤਾਂ ਮਾਹਿਰ ਹੋ ਸਕਦਾ ਹੈ, ਪਰ ਸਿੱਖ ਹਿਸਟਰੀ ਵਿੱਚ ਊਣਾ ਹੀ ਨਹੀਂ ਬਲਕਿ ਭਾਂਡਾ ਬਿਲਕੁੱਲ਼ ਖਾਲੀ ਹੈ। ਸਿੱਖ ਸਕਾਲਰਾਂ ਦਾ ਇਹ ਮਸਲਾ ਗੰਭੀਰਤਾ ਨਾਲ ਵੇਖਿਆ ਜਾਏ ਤਾਂ ਪਤਾ ਲੱਗਦਾ ਹੈ ਕਿ ਇਹ ਮੁੱਡਲਾ ਹਵਾਲਾ ਵੇਖਣ ਦੀ ਖੇਚਲ ਨਹੀਂ ਕਰਦੇ। ਪਹਿਲੋਂ ਹੋਈ ਗ਼ਲਤੀ ਨੂੰ ਦੁਹਰਾਈ ਜਾ ਰਹੇ ਹਨ। ਜਾਂ ਇੰਜ ਕਹਿ ਲਉ ਕਿ ਇਨ੍ਹਾਂ ਦੀ ਅੱਕਡਮਿੱਕ ਸਿਖਲਾਈ ਕੱਚੀ ਹੈ। ਇਸ ਨੂੰ ਠੀਕ ਕਰਨ ਲਈ ਚੰਗੇ ਪਾਰਖੂਆਂ ਦੀ ਮਦਦ ਲਈ ਜਾਵੇ ਜੋ ਲਿਹਾਜ਼ ਦੀ ਥਾਂ ਇਲਾਜ਼ ਕਰਨ ਲਈ ਜਰੂਰੀ ਹੈ।

ਇੱਸ ਲੇਖ ਨੂੰ ਪੜ੍ਹਨ ਵਾਲੇ ਸੱਜਨਾਂ ਵਿੱਚ ਪੰਜਾਬੀ ਦੇ ਅਜੇਹੇ ਸ਼ਰਧਾਲੂ ਵੀ ਹਨ ਜੋ ਇਹ ਮਹਿਸੂਸ ਕਰਨ ਗੇ ਕਿ ਦਾਸ ਨੇ ਅੰਗ੍ਰੇਜ਼ੀ ਅਤੇ ਪੰਜਾਬੀ ਦੀ ਖਿਚੜੀ ਬਣਾ ਦਿੱਤੀ ਹੈ। ਕੁੱਝ ਲੇਖਕਾਂ ਦੇ ਸ਼ਰਧਾਲੂ ਕਈ ਵਾਰੀ ਦਾਸ ਉੱਪਰ ਦੋਸ਼ ਲਾਉਂਦੇ ਹਨ ਕਿ ਦਾਸ ਨੇ ਉਨ੍ਹਾਂ ਦੇ ਪਿਆਰੇ ਲੇਖਕ ਦੇ ਅੱਖਰਾਂ ਵਿੱਚ ਵਾਧਾ ਘਾਟਾ ਕਰਕੇ ਆਪਣਾ ਵਿਚਾਰ ਪਰਭਵਸ਼ਾਲੀ ਬਣਾ ਦਿੱਤਾ ਹੈ। ਇੱਕ ਸੱਜਣ ਮੇਰੀ ਲ਼ਿਖਤ ਨੂੰ ਇੰਗਲ਼ੈਂਡ ਵਿੱਚ ਪੜ੍ਹ ਕੇ ਅੱਧੀ ਰਾਤ ਨੂੰ ਦਾਸ ਨੂੰ ਟੈਲੀਫੂਨ ਕਰਨ ਲੱਗ ਪਿਆ। ਉੱਸ ਨੂੰ ਪੁਛਣ ਤੇ ਪਤਾ ਲੱਗਾ ਕਿ ਉਹ ਇੰਗਲ਼ੈਂਡ ਵਿੱਚ ਚਾਲੀ ਸਾਲ ਰਹਿ ਕੇ ਇਹ ਵੀ ਨਹੀਂ ਸੀ ਜਾਣਦਾ ਕਿ ਅਮਰੀਕਾ ਅਤੇ ਇੰਗਲ਼ੈਂਡ ਵਿੱਚ ਸਵੇਰਾ ਹੋਣ ਦਾ ਕਿੰਨੇ ਘੰਟਿਆਂ ਦਾ ਫਰਕ ਹੈ। ਜੋ ਕੁੱਝ ਵੀ ਇੱਸ ਲੇਖ ਵਿੱਚ ਲਿਖਿਆ ਹੈ ਇਹ ਤੱਥਾ ਦੀ ਤਾਕੱਤ ਅਨੁਸਾਰ ਹੈ ਜੋ ਪੜਤਾਲ ਦੁਆਰਾ ਲੱਭੇ ਗਏ ਹਨ ਅਤੇ ਈਮਾਨਦਾਰੀਂ ਨਾਲ ਪੇਸ਼ ਕੀਤੇ ਗਏ ਹਨ।

ਸਿੱਟਾ: ਇਹ ਸਾਰੀ ਮਹਿਨੱਤ ਇੱਸ ਕਰਕੇ ਕੀਤੀ ਗਈ ਹੈ ਕਿ ਸੌ ਸਾਲ ਤੋਂ ਵੱਧ ਸਮੇਂ ਤੋਂ ਸਿੱਖੀ ਨੂੰ ਪੇਸ਼ ਕਰਨ ਵਿੱਚ ਜੋ ਗ਼ਲਤੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਬਾਰੇ ਅੱਜ ਦੇ ਸੁਹਿਰਦ ਸਿੱਖ ਸੱਜਣਾਂ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਹਾਲੀ ਮੰਜ਼ਲ ਦੂਰ ਹੈ ਅਤੇ ਹੋਰ ਪੈਂਡਾ ਕਰਨ ਲਈ ਹਿੱਮਤ ਤੋਂ ਕੰਮ ਲੈਣ ਦੀ ਲੋੜ ਹੈ। ਸਿੱਖੋ! ਹਿੱਮਤ ਹਾਰ ਨੂੰ ਜਿੱਤ ਵਿੱਚ ਬਦਲ ਦੇਂਦੀ ਹੈ ਅਤੇ ਸਿੱਖੀ ਦੇ ਖ਼ਜ਼ਾਨੇ ਵਿੱਚ ਇੱਸ ਦੀ ਕਦੇ ਵੀ ਥੁੜ ਨਹੀਂ ਮਹਿਸੂਸ ਕੀਤੀ ਗਈ।
.