| . |
|
‘ਅੰਮ੍ਰਿਤ ਨਾਲੋਂ ਮਿੱਠੇ`?
ਹਰਦੇਵ ਸਿੰਘ, ਜੰਮੂ
ਗੁਰਬਾਣੀ ਪੜਨ ਵੇਲੇ
ਕਈ ਥਾਂ ਦੁਹਰਾਉ ਪੜਨ ਨੂੰ ਮਿਲਦੇ ਹਨ! ਦੁਹਰਾਉ ਕਿਸੇ ਗਲ ਨੂੰ ਦ੍ਰਿੜ ਕਰਵਾਉਂਣ ਦੀ ਜੁਗਤ ਵੀ
ਹੁੰਦੇ ਹਨ। ਪਰ ਧਿਆਨ ਨਾਲ ਵਿਚਾਰਣ ਤੇ ਪਤਾ ਚਲਦਾ ਹੈ ਕਿ ਅਨੇਕਾਂ ਥਾਂ ਦੁਹਰਾਉ ਜਿਹੇ ਪ੍ਰਤੀਤ
ਹੋਂਣ ਵਾਲੇ ਸ਼ਬਦ ਗੁਰੂ
ਗ੍ਰੰਥ ਸਾਹਿਬ ਜੀ ਦੇ ਬਚਨ, ਅਲਗ-ਅਲਗ ਢੰਗ
ਨਾਲ, ਜੀਵਨ ਅਤੇ ਕੁਦਰਤ ਨਾਲ ਜੁੜੇ ਵੱਖਰੇ-ਵੱਖਰੇ ਸੰਧਰਭਾਂ ਨੂੰ ਸਮਝਾਉਂਦੇ ਹਨ। ਗੁਰੂ ਦੇ ਬਚਨਾਂ
ਦਾ ਮੁੱਲ ਇੰਝ ਸਪਸ਼ਟ ਹੁੰਦਾ ਹੈ:-
(1)
ਗੁਰ ਕਾ ਬਚਨੁ ਬਸੈ ਜੀਅ
ਨਾਲੇ ॥ ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥
ਅਰਥ: ਹੇ ਭਾਈ! (ਪਰਮਾਤਮਾ
ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ) ਗੁਰੂ ਦਾ ਸ਼ਬਦ ਮੇਰੀ ਜਿੰਦ ਦੇ ਨਾਲ ਵੱਸਦਾ ਹੈ। (ਪਰਮਾਤਮਾ ਦਾ
ਨਾਮ ਇਕ ਐਸਾ ਧਨ ਹੈ, ਜੇਹੜਾ ਪਾਣੀ ਵਿਚ ਡੁੱਬਦਾ ਨਹੀਂ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਜਿਸ
ਨੂੰ ਅੱਗ ਸਾੜ ਨਹੀਂ ਸਕਦੀ।੧।ਰਹਾਉ।
(2)
ਗੁਰ ਰਾਮਦਾਸ ਦਰਸਨੁ
ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ
( ਪੰਨਾ ੧੪੦੮)
ਅਰਥ:- ਮਥੁਰਾ ਆਖਦਾ ਹੈ—
‘ਗੁਰੂ ਰਾਮਦਾਸ (ਜੀ) ਦਾ ਦਰਸਨ ਕਰ ਕੇ (ਗੁਰੂ ਅਰਜੁਨ ਦੇਵ ਜੀ ਦੇ) ਬਚਨ ਆਤਮਕ ਜੀਵਨ ਦੇਣ ਵਾਲੇ ਹੋ
ਗਏ ਹਨ। ॥
(3)
ਗੁਰ ਕਾ ਸਬਦੁ
ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥
(ਪੰਨਾ 35)
ਅਰਥ:- ਸਤਿਗੁਰੂ
ਦਾ ਸ਼ਬਦ (ਐਸਾ) ਅੰਮ੍ਰਿਤ ਹੈ (ਆਤਮਕ ਜੀਵਨ ਦੇਣ ਵਾਲਾ ਜਲ ਹੈ) ਜਿਸ ਦੇ ਪੀਤਿਆਂ (ਮਾਇਆ ਦੀ)
ਤ੍ਰਿਸ਼ਨਾ ਦੂਰ ਹੋ ਜਾਂਦੀ ਹੈ
ਇਨ੍ਹਾਂ ਹਵਾਲਿਆਂ ਤੋਂ ਇੱਕ ਗਲ ਸਪਸ਼ਟ ਹੁੰਦੀ ਹੈ ਕਿ ਜਿਸ ਵੇਲੇ ਇਹ ਸ਼ਬਦ
ਉਚਾਰੇ ਗਏ ਉਸ ਵੇਲੇ ਵੀ ਅੰਮ੍ਰਿਤ ਸ਼ਬਦ ਕਈ ਦੰਤ ਕਥਾਵਾਂ ਵਿੱਚ ਅਮਰ-ਅਜਰ ਹੋ ਜਾਣ ਵਾਲਾ ਕੋਈ ਜਲ ਵੀ
ਸਮਝਿਆ ਜਾਂਦਾ ਸੀ ਅਤੇ ਨਾਲ ਹੀ ਇਹ ਸ਼ਬਦ ਸੁਧਾ, ਪੀਯੂਸ਼, ਜਲ, ਘੀ, ਦੁੱਧ ਧਨ, ਸੁਆਦਦਾਇਕ ਰਸ
(“ਜਹ ਪ੍ਰਸਾਦਿ ਛਤੀਹ ਅਮ੍ਰਿਤ ਖਾਹਿ”, ਸੁਖਮਨੀ) ਰੋਗਨਾਸ਼ਕ ਦਵਾ, ਅਨਾਜ, ਰਸਦਾਇਕ ਭੋਜਨ ਅਦਿ
ਲਈ ਵੀ ਵਰਤਿਆ ਜਾਂਦਾ ਸੀ। ਇਸੇ ਵਰਤੋਂ ਨੂੰ ਸੰਕੇਤਕ ਰੂਪ ਇਸਤੇਮਾਲ ਕਰਦੇ ਬਾਣੀ ਵਿੱਚ ਆਤਮਕ ਆਨੰਦ
ਦੇਂਣ ਵਾਲੇ ਗੁਰ ਦੇ ਬਚਨਾ (ਬਾਣੀ) ਨੂੰ ਸਿਰਮੋਰ ਅਤੇ ਅਸਲ ਅੰਮ੍ਰਿਤ ਵਜੋਂ ਬਿਆਨ ਕੀਤਾ ਗਿਆ।
ਲੇਕਿਨ ਇਸ ਦਾ ਅਰਥ ਇਹ ਕੱਢ ਲੇਂਣਾ ਕਿ ਬਾਣੀ ਨੇ ਕਿਸੇ ਵੱਖਰੇ ਪ੍ਰਸੰਗ ਵਿੱਚ ਅੰਮ੍ਰਿਤ ਸ਼ਬਦ ਦੀ
ਵਰਤੋਂ ਤੇ ਕੋਈ ਰੋਕ ਲਗਾਈ ਹੈ ਇੱਕ ਨਾਸਮਝੀ ਹੋਵੇਗੀ।
ਕਿਸੇ ਫ਼ੁੱਲ ਤੇ ਮੰਡਰਾਉਂਦੀ ਸ਼ਹਿਦ ਦੀ ਮੱਖੀ ਲਈ, ਫ਼ੁੱਲ ਵਿੱਚ ਪਿਆ ਪਧਾਰਥ
ਮੱਖੀ ਦੇ ‘ਆਤਮਕ ਜੀਵਨ`
ਲਈ ਨਹੀਂ ਬਲਕਿ ਉਸਦੇ
‘ਜੀਵਨ`
ਲਈ
‘ਅੰਮ੍ਰਿਤ`
ਸਮਾਨ ਹੁੰਦਾ ਹੈ ਜਿਸ ਨੂੰ ਇੱਕਠਾ ਕਰਕੇ ਜੀਵਨ ਯਾਪਨ ਕਰਦੀ
ਮੱਖੀ ਪਰਮਾਤਮਾ ਵੱਲੋਂ ਬਖ਼ਸ਼ੇ ਜੀਵਨ ਕਾਲ ਦੋਰਾਨ
‘ਅਮ੍ਰਿਤ` (ਜਿੰਦਾ)
ਰਹਿੰਦੀ ਹੈ। ਇਹ ਪਰਮਾਤਮਾ ਦੀਆਂ ਦਾਤਾਵਾਂ ਹਨ! ਮਨੁੱਖ ਇਸ ਸੰਸਾਰ ਵਿੱਚ ਇਕੱਲਾ ਤਾਂ ਨਹੀਂ?
ਫ਼ਿਰ ਮਾਂ ਦੀ ਛਾਤੀ ਨਾਲ ਲੱਗਿਆ ਨਵਜਾਤ ਬੱਚਾ, ਨਵਜਾਤ ਹੋਂਣ ਕਰਕੇ ਅਜੇ ‘ ਆਤਮਕ
ਮੌਤ` ਨਹੀਂ ਮਰਿਆ ਹੁੰਦਾ। ਮਾਂ ਦਾ ਦੁੱਧ ਉਸ ਨੂੰ
ਪਰਮਾਤਮਾ ਵਲੋਂ ਬਖ਼ਸ਼ੇ ਜੀਵਨਕਾਲ ਤਕ ‘ਅਮ੍ਰਿਤ`
(ਜਿੰਦਾ) ਰੱਖਦਾ ਹੈ। ਇਸ ਸੰਧਰਭ ਵਿੱਚ ਦੁੱਧ
ਅੰਮ੍ਰਿਤ ਕਿਹਾ ਜਾਂਦਾ ਹੈ ਨਾ ਕਿ ਬਾਣੀ ਵਾਲੇ ਅੰਮ੍ਰਿਤ ਦੇ ਸੰਧਰਭ ਵਿਚ। ਅੰਮ੍ਰਿਤ ਸ਼ਬਦ ਵਰਤੋਂ ਦੇ
ਐਸੇ ਸੰਧਰਭਾਂ ਦਾ ਟਾਕਰਾ ਸਿਕੰਦਰ/ਦੇਵਤਿਆਂ ਵਲੋਂ ਤਲਾਸ਼ੇ/ਪ੍ਰਚਾਰੇ ਅੰਮ੍ਰਿਤ (ਸ਼ਰੀਰਕ
ਰੂਪ ਵਿੱਚ ਹਮੇਸ਼ਾ ਲਈ ਜਿੰਦਾ ਰੱਖਣ ਵਾਲੇ ਕਥਿਤ ਜਲ)
ਨਾਲ ਕਰਵਾਉਂਣਾ ਕੇਵਲ ਇੱਕ ਪੱਖੀ ਵਿਚਾਰ ਹੈ ਜੋ ਆਪਣੀ
ਜਗ੍ਹਾ ਤਾਂ ਠੀਕ ਹੈ ਪਰ ਹਰ ਜਗ੍ਹਾ ਨਹੀਂ!
ਜਲ ਨੇ ਕਦੇ ਇੱਕ ਇਨਸਾਨ ਨੂੰ ਹਮੇਸ਼ਾ ਲਈ ਜਿੰਦਾ ਨਹੀਂ ਰੱਖਿਆ ਪਰੰਤੂ ਜਲ ਨੇ
ਲੱਖਾ ਸਾਲਾਂ ਤੋਂ ਮਨੁੱਖਾ ਜਾਤਿ ਨੂੰ ਅਮ੍ਰਿਤ (ਬਿਨਾ ਖ਼ਾਤਮੇ ਤੋਂ) ਰੱਖਿਆ ਹੈ। ਜਲ ਨੇ ਕਿਸੇ ਬੂਟੇ
ਨੂੰ ਸਦਾ ਲਈ ਅਮ੍ਰਿਤ ਨਹੀਂ ਕੀਤਾ ਪਰ ਜਲ ਨੇ ਕਰੋੜਾਂ ਸਾਲਾਂ ਤੋਂ ਧਰਤੀ ਤੇ ਹਰਿਆਲੀ ਨੂੰ ਅਮ੍ਰਿਤ
(ਜਿੰਦਾ) ਰੱਖਿਆ ਹੈ। ਇਹ ਪਰਮਾਤਮਾ ਦੀ ਦਾਤਾਵਾਂ ਹਨ। ਇਹ ਉਪਰੋਕਤ ਸੰਧਰਭਾਂ ਵਿੱਚ ਅੰਮ੍ਰਿਤ ਨਹੀਂ
ਤਾਂ ਕੀ ਹਨ? ਪਰਮਾਤਮਾ ਦਾ
ਅਭਿਸ਼ਾਪ? ਜ਼ਿਕਰ ਫ਼ਲਸਫ਼ੇ ਦਾ ਹੋਵੇ ਤਾਂ ਵਿਚਾਰ
ਦਾ ਦਾਇਰਾ ਵੀ ਗੁਰਮਤਿ ਅਨੁਸਾਰੀ ਵਿਸ਼ਾਲ ਹੋਣਾ ਚਾਹੀਦਾ ਹੈ ਸੰਕੀਰਣ ਨਹੀਂ!
ਜੇਕਰ ਇਸ ਤੱਥ ਨੂੰ ਵਧੇਰੇ ਸਮਝਣਾ ਹੋਵੇ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ
ਦੇ ਇਸ ਫ਼ੁਰਮਾਨ ਨੂੰ ਵਿਚਾਰ ਲਈਏ:-
ਕਿਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ।। ਤੂ ਜਲਿ ਥਲਿ
ਗਗਨਿ ਪਯਾਲਿ ਪੁਰਿ ਰਹ੍ਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ।। ( ਪੰਨਾ
੧੪੦੩)
ਪਦ ਅਰਥ:-
ਖੇਲੁ—ਖੇਡ। ਮੇਲੁ—ਮੇਲਾ, ਤੱਤਾਂ ਦਾ ਮਿਲਾਪ।
ਤਮਾਸਾ—ਕੌਤਕ। ਵਾਹਿ—ਧੰਨ। ਗੁਰੂ—ਹੇ ਗੁਰੂ! ਰਚਨਾ—ਸ੍ਰਿਸ਼ਟੀ। ਜਲਿ—ਜਲ ਵਿਚ। ਥਲਿ—ਥਲ ਵਿਚ।
ਗਗਨਿ—ਅਕਾਸ਼ ਉਤੇ। ਪਯਾਲਿ—ਪਾਤਾਲ ਵਿਚ। ਪੂਰਿ ਰਹ੍ਯ੍ਯਾ—ਵਿਆਪਕ ਹੈਂ। ਜਾ ਕੇ—ਜਿਸ ਦੇ।
ਅਰਥ:-
ਹੇ ਗੁਰੂ! ਤੂੰ ਧੰਨ ਹੈਂ; ਇਹ ਸ੍ਰਿਸ਼ਟੀ ਸਭ
ਤੇਰੀ (ਕੀਤੀ ਹੋਈ) ਹੈ; ਤੂੰ (ਤੱਤਾਂ ਦਾ) ਮੇਲ (ਕਰ ਕੇ) ਇੱਕ ਖੇਲ ਤੇ ਤਮਾਸ਼ਾ ਰਚਾ ਦਿੱਤਾ ਹੈ।
ਤੂੰ ਜਲ ਵਿਚ, ਪ੍ਰਿਥਵੀ ਤੇ, ਅਕਾਸ਼ ਉਤੇ, ਪਾਤਾਲ ਵਿਚ, (ਸਭ ਥਾਈਂ) ਵਿਆਪਕ ਹੈਂ; ਤੇਰੇ ਬਚਨ
ਅੰਮ੍ਰਿਤ ਨਾਲੋਂ ਭੀ ਮਿੱਠੇ ਹਨ। (ਪ੍ਰੋ.
ਸ਼ਾਹਿਬ ਸਿੰਘ ਜੀ)
ਹੁਣ ਸਵਾਲ ਉੱਠਦਾ ਹੈ
ਕਿ ਜੇਕਰ ਅੰਮ੍ਰਿਤ ਸ਼ਬਦ ਕੇਵਲ ਬਾਣੀ ਲਈ ਹੀ ਰਾਖਵਾਂ
(Reserved)
ਹੈ ਤਾਂ ਬਾਣੀ ਦੇ ਹੀ ਉਪਰੋਕਤ ਹਵਾਲੇ ਵਿੱਚ ਗੁਰੂ ਦੇ ਬਚਨਾ (ਬਾਣੀ) ਨੂੰ
ਕਿਹੜੇ ਅੰਮ੍ਰਿਤ ਨਾਲੋਂ ਮਿੱਠਾ
ਕਿਹਾ ਗਿਆ ਹੈ?
ਜ਼ਰਾ ਕੁ ਧਿਆਨ ਦੇਂਣ ਨਾਲ ਹੀ ਪਤਾ ਚਲਦਾ ਹੈ ਕਿ ਇਸ ਹਵਾਲੇ ਵਿੱਚ ਗਲ
ਸਮਝਾਉਂਣ ਲਈ ਗੁਰੂ ਦੇ ਬਚਨਾ (ਬਾਣੀ) ਨੂੰ ਅੰਮ੍ਰਿਤ ਨਾਲੋਂ ਵੀ ਮਿੱਠੇ ਕਿਹਾ ਗਿਆ ਹੈ। ਐਸਾ ਕਹਿਣ
ਵੇਲੇ ਉਨ੍ਹਾਂ ਸੰਸਾਰਕ ਪਧਾਰਥਾਂ ਨੂੰ ਹੀ ਅੰਮ੍ਰਿਤ ਵਜੋਂ ਲਿਖਿਆ ਗਿਆ ਹੈ ਜੋ ਕਿ ਆਪਣੇ-ਆਪਣੇ
ਸੰਧਰਭ ਵਿੱਚ ਤਾਂ ਅੰਮ੍ਰਿਤ ਹੁੰਦੇ ਹਨ ਪਰ ਆਤਮਕ ਜੀਵਨ ਲਈ ਸਹਾਈ ਅੰਮ੍ਰਿਤ (ਗੁਰੂ ਦੇ ਬਚਨ) ਦੇ
ਸਮਾਨ ਨਹੀਂ ਹੁੰਦੇ।
ਇੰਝ ਹੀ ‘ਖੰਡੇ ਦੇ ਅੰਮ੍ਰਿਤ` ਨੂੰ ਹੀ ਬਾਣੀ ਵਿੱਚ ਦਰਸਾਏ ਅੰਮ੍ਰਿਤ ਸਮਾਨ
ਸਮਝ ਲੇਂਣ ਵਿੱਚ ਉਨ੍ਹਾਂ ਹੀ ਵੱਡਾ ਭੁਲੇਖਾ ਹੈ ਜਿਨਾਂ ਵੱਡਾ ‘ਖੰਡੇ ਦੇ ਅੰਮ੍ਰਿਤ` ਸ਼ਬਦ ਵਰਤੋਂ
ਨੂੰ ਰੱਦ ਕਰਨ ਦੀ ਮੰਗ ਦੇ ਤਰਕ ਅਤੇ ਦਾਵਿਆਂ ਵਿਚ!
ਇਸ ਲਈ ਰਹਿਤ ਮਰਿਆਦਾ ਵਿੱਚ ਵਰਤੇ
‘ਅੰਮ੍ਰਿਤ ਸੰਸਕਾਰ` ਵਿੱਚ
ਮਰਿਆਦਤ
‘ਅੰਮ੍ਰਿਤ`
ਸ਼ਬਦ ਵਰਤੋਂ ਵਿੱਚ ਕੋਈ ਸਿਧਾਂਤਕ ਗਲਤੀ ਨਹੀਂ ਪ੍ਰਤੀਤ
ਹੁੰਦੀ। ਇਹ ਗੁਰੂ ਵਲੋਂ ਬਖ਼ਸ਼ੀ ਮਰਿਆਦਤ ਦਾਤ (ਅੰਮ੍ਰਿਤ) ਹੈ ਕੋ ਕਿ ਗੁਰੂ ਪ੍ਰਤੀ ਸਿੱਖੀ ਦੇ ਅਹਿਦ
ਨੂੰ ਅਮ੍ਰਿਤ (ਜਿੰਦਾ) ਰੱਖੇਗੀ।
ਹਰਦੇਵ ਸਿੰਘ, ਜੰਮੂ
੧੩. ੧੧. ੨੦੧੧
|
. |