‘ਖੰਡੇ ਦੇ ਅੰਮ੍ਰਿਤ ਬਾਰੇ ਕਾਲਾ ਅਫ਼ਗਾਨਾ ਜੀ ਦੇ ਵਿਚਾਰ’
ਹਰਦੇਵ ਸਿੰਘ, ਜੰਮੂ
ਸਨਮਾਨ ਯੋਗ
ਗੁਰਬਖ਼ਸ਼ ਸਿੰਘ, ਕਾਲਾ ਅਫ਼ਗਾਨਾ
ਜੀ ਦੇ ਚਰਨਾਮ੍ਰਿਤ ਲੇਖ ਬਾਰੇ ਦਾਸ ਨੇ ਆਪਣੇ ਵਿਚਾਰ ਪੇਸ਼
ਕੀਤੇ ਸੀ। ਅਤੇ ਹੁਣ ਉਨ੍ਹਾਂ ਦਾ ਇੱਕ ਹੋਰ ਲੇਖ
“ਨਾਨਕ ਅੰਮ੍ਰਿਤ ਏਕੁ ਹੈ ਦੂਜਾ
ਅੰਮ੍ਰਿਤੁ ਨਾਹਿ” (ਪ੍ਰੈਸ
ਨੋਟ ਸਹਿਤ)
ਗੁਰਮਤਿ ਪਰਿਵਾਰ ਦੀ ਵੈਬ ਸਾਈਟ ਦੇ ਮਾਰਫ਼ਤ ਪੜਨ ਨੂੰ ਮਿਲਿਆ ਹੈ।
ਕਾਲਾ ਅਫ਼ਗਾਨਾ ਜੀ ਨੇ ਸਚਮੁੱਚ ਸੁਚਜੇ
ਢੰਗ ਨਾਲ ਖੰਡੇ ਦੇ ਅਮ੍ਰਿਤ ਬਾਰੇ ਭਰਮਾਂ ਨੂੰ ਗੁਰਬਾਣੀ ਵਿੱਚ ਦਰਸਾਏ ‘ਨਾਮ ਅੰਮ੍ਰਿਤ
‘ਦੇ ਹਵਾਲਿਆਂ ਰਾਹੀਂ ਦੁਰ ਕਰਨ ਦਾ ਜਤਨ ਕੀਤਾ ਹੈ। ਖੰਡੇ ਦਾ ਅੰਮ੍ਰਿਤ ਬਾਣੀ ਵਿੱਚ ਦਰਸਾਇਆ ‘ਨਾਮ
ਅੰਮ੍ਰਿਤ ‘ਨਹੀਂ ਹੈ ਅਤੇ ਨਾ ਹੀ ਹੋ ਸਕਦਾ ਹੈ, ਇਸ ਵਿਸ਼ੇ ਤਕ ਉਹ ਬਿਲਕੁਲ ਸਪਸ਼ਟ ਅਤੇ ਠੀਕ ਹਨ।
ਇਹ ਉਨ੍ਹਾਂ ਦੇ ਵਿਚਾਰਾਂ ਦਾ ਪਹਿਲਾ ਹਿੱਸਾ ਹੈ।
ਪਰ ਨਾਲ ਹੀ ਆਪਣੇ ਵਿਚਾਰਾਂ ਦੇ
ਦੂਜੇ ਹਿੱਸੇ (ਖੰਡੇ
ਦਾ ਅੰਮ੍ਰਿਤ ਨਹੀਂ ਖੰਡੇ ਦੀ ਪਾਹੁਲ) ਵਿੱਚ ਖੰਡੇ ਦੇ ਅੰਮ੍ਰਿਤ ਨੂੰ ਖੰਡੇ ਦੀ ਪਾਹੁਲ ਸਥਾਪਤ ਕਰਨ
ਦੇ ਜਤਨ ਵਿੱਚ ਆਪ ਅਸਪਸ਼ਟ ਹੋ ਗਏ ਪ੍ਰਤੀਤ ਹੁੰਦੇ ਹਨ। ਇਸ ਦਾ ਮੁੱਖ ਕਾਰਣ ਹੈ ਕਿ ਉਨ੍ਹਾਂ ਨੇ
ਪਾਹੁਲ (ਚਰਨਾ ਦਾ ਅੰਮ੍ਰਿਤ) ਸ਼ਬਦ ਦੇ ਅਰਥ ਬਾਰੇ ਵਿਸਤਾਰ ਨਾਲ ਪੜੀਆ ਨਹੀਂ ਸੀ ਕਿ ਪਾਹੁਲ ਸ਼ਬਦ ਦਾ
‘ਮੂਲ ‘ਅਤੇ
ਉਸਦਾ ਪ੍ਰਕਰਣ ਅਨੁਸਾਰ ਵਾਸਤਵਕ ਅਰਥ ਕੀ ਹੈ? ਚਰਨਾਮ੍ਰਿਤ ਬਾਰੇ ਆਪਣੇ ਲੇਖ ਵਿੱਚ ਉਨ੍ਹਾਂ ਲਿਖਿਆ
ਸੀ:-
“
ਪ੍ਰੋਫ਼ੈਸਰ ਸ਼ੇਰ ਸਿੰਘ ਜੀ
ਨੇ “ਪਾਹੁਲ” ਪੀਣ ਦਾ ਜ਼ਿਕਰ ਕੀਤਾ ਹੈ। ਮਹਾਨ ਕੋਸ਼ ਦੇ ੭੫੯ ਸਫ਼ੇ ਤੇ “ਪਾਹੁਲ” ਦਾ ਅਰਥ—ਪਾਣ ਚੜਾਉਂਣ
ਵਾਲਾ ਧਰਮ-ਮੰਤ੍ਰ ਨਾਲ ਤਿਆਰ ਕੀਤਾ ਜਲ” ਲਿਖਿਆ ਹੈ। ਸਪੱਸ਼ਟ ਹੈ ਕਿ ਪਾਹੁਲ ਦਾ ਅਰਥ ਚਾਰਣਾਮ੍ਰਿਤ
ਨਹੀਂ ਹੈ” (ਕਾਲਾ ਅਫ਼ਗਾਨਾ ਜੀ, ਪੰਨਾ 114)
http://www.tattgurmatparivar.com/PDF/lekh800.pdf
ਇਸ ਕਥਨ ਤੋਂ ਹੀ ਪਤਾ ਚਲਦਾ ਹੈ ਕਿ ਕਾਲਾ ਅਫ਼ਗਾਨਾ ਜੀ ਪਾਹੁਲ ਦੇ ਸ਼ਬਦ ਦੇ
ਪ੍ਰਚਲਨ ਅਰਥਾਂ (ਚਰਨਾ ਦਾ ਅੰਮ੍ਰਿਤ) ਬਾਰੇ ਨਹੀਂ ਸੀ ਜਾਣਦੇ ਅਤੇ ਇਸ ਬਾਰੇ ਉਨ੍ਹਾਂ ਕੋਲੋ ਅਣਜਾਣੇ
ਹੀ ਅਣਦੇਖੀ ਹੋ ਗਈ ਹੋਣੀ ਹੈ।
ਖੰਡੇ ਦੇ ਅੰਮ੍ਰਿਤ ਬਾਰੇ ਉਨ੍ਹਾਂ
ਦੇ ਅਸਮਰਥਨ ਦਾ ਮੂਲ ਕਾਰਣ ਅਜੇ ਤਕ ਇਹੀ ਪ੍ਰਤੀਤ ਹੁੰਦਾ ਹੈ।
ਇਸ ਬਾਰੇ ਦਾਸ ਆਪਣੇ ਵਿਚਾਰ ਦੇ ਚੁੱਕਿਆ ਹੈ ਜਿਸ ਨੂੰ
ਵਿਸਥਾਰ ਵਿੱਚ ਪਾਠਕ ਇਸ ਲਿੰਕ ਤੇ ਪੜ ਸਕਦੇ ਹਨ:
http://www.sikhmarg.com/2011/1016-charnamit.html
ਦਾਸ ਦੀ ਸਮਝ ਅਨੁਸਾਰ ਕਾਲਾ ਅਫ਼ਗਾਨਾ ਜੀ ਨੇ ਅਗਿਆਨ ਨੂੰ ਤਾਂ ਚੰਗੀ ਤਰਾਂ
ਵਿਚਾਰਿਆ ਹੈ ਪਰ ਉਨ੍ਹਾਂ ਇਸ ਵਿਸ਼ੇ ਤੇ ਰਹਿਤ ਮਰਿਯਾਦਾ ਦਸਤਾਵੇਜ਼ ਦੀ ਭਾਵਨਾ ਨੂੰ ਨਹੀਂ ਵਿਚਾਰਿਆ।
ਅਗਰ ਉਹ ਰਹਿਤ ਮਰਿਆਦਾ ਵਿੱਚ ਇਸ ਬਾਰੇ ਖੰਡੇ ਦੇ ਅੰਮ੍ਰਿਤ ਸ਼ਬਦ ਤੋਂ ਅਸਹਿਮਤ ਸਨ ਤਾਂ ਉਨ੍ਹਾਂ ਨੂੰ
ਇਸ ਬਾਬਤ ਰਹਿਤ ਮਰਿਆਦਾ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਸੀ ਜਿਸ ਵਿੱਚ ਵਿਦਵਾਨਾਂ ਨੇ ਕਿੱਧਰੇ ਵੀ
ਖੰਡੇ ਦੇ ਅੰਮ੍ਰਿਤ ਨੂੰ ਨਾਮ ਅੰਮ੍ਰਿਤ ਨਹੀਂ ਲਿਖਿਆ। ਰਹਿਤ ਮਰਿਆਦਾ ਵਿੱਚ ਜੇਕਰ ਪੁਰੀ ਫ਼ਿਲਾਸਫ਼ੀ
ਲਿਖੀ ਜਾ ਸਕਦੀ ਹੋਵੇ ਤਾਂ ਬਾਣੀ ਪੜਨ-ਸੁਣਨ-ਸਮਝਣ ਦਾ ਕੀ ਮਤਲਭ ਬੱਚਦਾ ਹੈ? ਉਹ ਪੰਥਕ ਰੁਹ ਰੀਤੀ
ਦਾ ਦਸਤਾਵੇਜ਼ ਹੈ ਫ਼ਲਸਫ਼ੇ ਦਾ ਸਰੋਤ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਹੈ।
ਕਾਲਾ ਅਫ਼ਗਾਨਾ ਜੀ ਨੇ ਇਸ ਗਲ ਤੇ ਵਿਚਾਰ ਕੀਤਾ ਨਹੀਂ ਜਾਪਦਾ ਕਿ ਰਹਿਤ
ਮਰਿਯਾਦਾ ਬਾਣੀ ਸਮਝਾਉਣ ਦਾ ਦਸਤਾਵੇਜ਼ ਨਹੀਂ ਬਲਕਿ ਇੱਕ ਮਰਿਆਦਤ ਢੰਗ ਨਾਲ ਚਲਣ ਦੀ ਮੰਸ਼ਾ ਨਾਲ ਤਿਆਰ
ਕੀਤਾ ਦਸਤਾਵੇਜ਼ ਹੈ। ਬਾਣੀ ਰੂਪੀ ਅੰਮ੍ਰਿਤ ਕੇਵਲ ਬਾਣੀ ਤੋਂ ਹੀ ਮਿਲਣਾ ਹੈ ਨਾ ਕਿ ਕਿਸੇ ਮਨੁੱਖੀ
ਦਸਾਵੇਜ਼ ਤੋਂ! ਇਸ ਲਈ ਸਿੱਖ ਰਹਿਤ ਮਰਿਆਦਾ ਅਧਿਆਤਮਕ ਨਹੀਂ ਬਲਕਿ ਸੰਸਾਰਕ ਦਸਤਾਵੇਜ਼ ਹੈ ਜਿਸ ਵਿੱਚ
ਕੋਮੀ ਅਨੁਸ਼ਾਸਨ ਦੇ ਅਹਿਦ ਦਾ ਉਪਰਾਲਾ ਹੈ। ਅਧਿਆਤਮਕ ਉਪਦੇਸ਼ ਤਾਂ ਬਾਣੀ ਵਿੱਚੋਂ ਮਿਲਣਾ ਹੈ! ਦਾਸ
ਨੂੰ ਨਹੀਂ ਪਤਾ ਕਿ ਰੂਹ-ਰੀਤ ਲਈ ਰਹਿਤ ਮਰਿਯਾਦਾ ਤਿਆਰ ਕਰਨ ਵੇਲੇ ਇਹ ਲਿਖਿਆ ਗਿਆ ਹੋਵੇ ਕਿ ਫ਼ਲਸਫ਼ਾ
ਲਿਖਣ ਲਈ ਕਮੇਟੀ ਬਣੀ ਸੀ।
ਰਹਿਤ ਮਰਿਆਦਾ ਵਿੱਚ ਸਪਸ਼ਟ ਹੈ ਕਿ ਸਿੱਖ ਨੂੰ ਕਿਸੇ ਭਰਮ ਵਿੱਚ ਨਹੀਂ ਪੈਂਣਾ
ਚਾਹੀਦਾ। ਇਸ ਕਾਰਣ ਸਿੱਖ ਰਹਿਤ ਮਰਿਆਦਾ ਵਿਚਲੇ ਹਰ ਕੋਡ ਦੀ ਪਾਲਨਾ ਕੇਵਲ ਅਨੁਸ਼ਾਸਨ ਰੂਪ ਹੈ ਨਾ ਕਿ
ਭਰਮ ਰੂਪ।
ਹਾਂ ਕੋਈ ਕਿਸੇ ਗਲ ਨੂੰ ਗਲਤ ਸਮਝ ਕੇ
ਕੋਈ ਨਾਸਮਝੀ ਪਾਲ ਲਵੇ ਤਾਂ ਸਮਝ ਵਹਮ ਕਰਨ ਵਾਲੇ ਦੀ ਹੈ। ਜੇਕਰ ਸਿੱਖ ਰਹਿਤ ਮਰਿਆਦਾ ਵਿੱਚ ਰੋਜ਼
ਬਾਣੀ ਪਾਠ ਕਰਨ ਦਾ ਜ਼ਿਕਰ ਹੋਵੇ ਪਰ ਕੋਈ ਇਸ ਜ਼ਿਕਰ ਨੂੰ ਵਹਿਮ ਬਣਾਂ ਕੇ ਇਹ ਸਮਝ ਲਵੇ ਕਿ ਕੇਵਲ ਪਾਠ
ਕਰ ਲੇਂਣ ਨਾਲ ਹੀ ਅਧਿਆਤਮ ਮਿਲਦਾ ਹੈ ਤਾਂ ਇਸ ਵਿੱਚ ਸਮਝਣ ਵਾਲੇ ਦੀ ਗਲਤੀ ਹੈ। ਤੇ ਇਸ ਗਲਤੀ ਕਾਰਣ
ਰੋਜ਼ ਬਾਣੀ ਅਭਿਆਸ ਦੀ ਮੱਧ ਹਟਾਉਨਣ ਦੀ ਮੰਗ ਨਹੀਂ ਕੀਤਾ ਜਾ ਸਕਦੀ ਉਹ ਵੀ ਇਸ ਤਰਕ ਨਾਲ ਕਿ ਲੋਗ
ਇਸੇ ਨੂੰ ਨਾਮ ਜੱਪਣਾ ਜਾਂ ਨਾਮ ਅੰਮ੍ਰਿਤ ਪ੍ਰਾਪਤ ਕਰਨਾ ਸਮਝ ਰਹੇ ਹਨ।
ਧਿਆਨ ਵਿੱਚ ਰਹੇ ਕਿ ਸਿੱਖ ਰਹਿਤ ਮਰਿਆਦਾ ਵਿੱਚ ਅੰਮ੍ਰਿਤ ਸੰਸਕਾਰ ‘
ਪੰਥਕ
ਰਹਿਣੀ ‘ਦੀ ਮੱਧ ਦਾ ਹਿੱਸਾ ਹੈ ਨਾ ਕਿ ਕੋਈ
ਅਧਿਆਤਮਕ ਉਪਦੇਸ਼ ਦਾ ਹਿੱਸਾ। ਇਸ ਲਈ ਤਕਾਜ਼ਾ ਇਹੀ ਹੈ ਕਿ ਸਿੱਖ ਬਾਣੀ ਪੜ-ਸਮਝ ਕੇ
ਨਾਮ ਅੰਮ੍ਰਿਤ
ਨੂੰ ਗ੍ਰਹਣ ਕਰਨ ਦਾ ਜਤਨ ਕਰੇ। ਰਹਿਤ ਮਰਿਆਦਾ ਪੜ ਕੇ ‘ਕੋਡ
ਆਫ਼ ਕੰਡਕਟ ‘ਸਮਝਿਆ ਜਾ ਸਕਦਾ ਹੈ ਪਰ ਨਾਮ ਦੇ
ਅੰਮ੍ਰਿਤ ਦੀ ਪ੍ਰਾਪਤੀ ਦੀ ਜੁਗਤ ਤਾਂ ਬਾਣੀ ਅੰਦਰ ਹੈ। ਇਹ ਉਹ ਨੁੱਕਤਾ ਹੈ ਜਿਸਦੀ ਸਿੱਖ ਰਹਿਤ
ਮਰਿਆਦਾ ਬਾਰੇ ਕਈ ਥਾਂ ਨੱਕਰਾਤਮਕ ਟਿੱਪਣੀ ਕਰਨ ਵਾਲੇ ਸੱਜਣ ਅਣਦੇਖੀ ਕਰ ਜਾਂਦੇ ਹਨ।
ਰਹਿਤ ਮਰਿਆਦਾ ਵਿੱਚ ਕਿੱਧਰੇ ਵੀ
ਖੰਡੇ ਦੇ ਅੰਮ੍ਰਿਤ
ਦੀ ਵਿਆਖਿਆ
ਨਾਮ ਦਾ ਅੰਮ੍ਰਿਤ
ਕਰਕੇ ਨਹੀਂ ਹੈ। ਮਰਿਆਦਾ ਤੋਂ ਬਾਹਰ ਕੋਈ ਇਸ ਨੂੰ ਕੀ
ਸਮਝੀ ਬੈਠਾ ਹੈ ਉਸ ਦਾ ਠੀਕਰਾ ਮਰਿਆਦਾ ਤੇ ਨਹੀਂ ਭੰਨਿਆ ਜਾ ਸਕਦਾ। ਉਹ ਤਾਂ ਕੋਮੀ ਪੱਧਰ ਤੇ ਰਹਿਣੀ
ਲਈ ਇੱਕ ਰੁਹ-ਰੀਤ
ਬਨਾਉਂਣ ਦਾ ਉਪਰਾਲਾ ਸੀ ਨਾ ਕਿ ਨਾਮ ਦਾ ਅੰਮ੍ਰਿਤ
ਪ੍ਰਾਪਤ ਕਰਵਾਉਂਣ ਦਾ ਉਪਰਾਲਾ। ਅਧਿਆਤਮ ਸਿਖਾਉਣ ਦਾ ਅਧਿਕਾਰ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ
ਦਾ ਹੈ ਜਿਸ ਦੀ ਬਾਣੀ ਦੇ ਅਭਿਆਸ ਦੀ ਤਾਕੀਦ ਰਹਿਤ ਮਰਿਆਦਾ ਵਿੱਚ ਹੈ। ਰਹਿਤ ਗੁਰਮਤਿ ਅਨੁਸਾਰੀ
ਹੋਣੀ ਚਾਹੀਦੀ ਹੈ ਪਰ ਉਹ ਕਦੇ ਵੀ ਗੁਰਮਤਿ ਦਾ ਮੂਲ ਸਰੋਤ ਨਹੀਂ ਬਣਾਈ ਜਾ ਸਕਦੀ। ਰਹਿਤ ਮਰਿਆਦਾ
ਖੰਡੇ ਬਾਟੇ ਦੇ ਅੰਮ੍ਰਿਤ
ਨੂੰ ‘ਇਕ
ਨਿਸ਼ਚੇ ‘ਦੇ ਰੂਪ ਵਿੱਚ ਲਿਖਦੀ ਹੈ ਨਾ ਕਿ
ਨਾਮ ਦੇ ਅੰਮ੍ਰਿਤ
ਦੇ ਰੂਪ ਵਿਚ।
ਇਸ ਨੂੰ ਲੋਗ ਨਹੀਂ ਸਮਝਦੇ ਪਰ
ਵਿਦਵਾਨ ਤਾਂ ਸਮਝਣ!
ਕਾਲਾ ਅਫ਼ਗਾਨਾ ਜੀ ਨੇ ਖੰਡੇ ਦੇ ਅੰਮ੍ਰਿਤ ਪ੍ਰਤੀ ਲੋਕਾਈ ਦੀ ਗਲਤ ਸਮਝ ਨੂੰ
ਤਾਂ ਪਰਖਿਆ-ਝਿੰਜੋੜਿਆ ਪਰ ਉਹ ਰਹਿਤ ਮਰਿਆਦਾ ਵਿਚੋਂ ਇੱਕ ਲਾਈਨ ਤਕ ਵੀ ਨਹੀਂ ਦਰਸਾ ਸਕੇ ਜਿਹੜੀ ਕਿ
ਖੰਡੇ ਦੇ ਅੰਮ੍ਰਿਤ
ਨੂੰ
ਨਾਮ ਅੰਮ੍ਰਿਤ
ਸਮਾਨ ਘੌਸ਼ਤ ਕਰਦੀ ਹੋਵੇ। ਜੇਕਰ ਉਹ ਸਿਰਫ਼ ਨਾਮ ਅੰਮ੍ਰਿਤ
ਦੀ ਵਿਆਖਿਆ ਦੱਸਦੇ ਹੋਏ ਖੰਡੇ ਦੇ ਅੰਮ੍ਰਿਤ ਨੂੰ ਨਾਮ ਅੰਮ੍ਰਿਤ ਨਾ ਸਮਝਣ ਦੀ ਦਲੀਲ ਕਰਦੇ ਤਾਂ ਗਲ
ਇੱਥੋਂ ਤਕ ਨਿਰਸੰਦੇਹ ਠੀਕ ਸੀ। ਪਰ ਉਨ੍ਹਾਂ ਦਾ ਇਸ ਤੋਂ ਅੱਗੇ ਵੱਧ ਖੰਡੇ ਦੇ ਅੰਮ੍ਰਿਤ ਸ਼ਬਦ ਜੋੜ
ਤੇ ਇਤਰਾਜ਼ ਕਰਦੇ ਖੰਡੇ ਦੀ ਪਾਹੁਲ ਵਰਤੋਂ ਦੀ ਪ੍ਰੋਢਤਾ ਕਰਨੀ ਇੱਕ ਚੂਕ ਸੀ ਕਿੳਂਕਿ ਉਹ ਆਪ ਪਾਹੁਲ
ਦੇ ਅਰਥਾਂ ਬਾਰੇ ਸਪਸ਼ਟ ਨਹੀਂ ਸਨ।
ਉਹ ਚਰਨਾਮ੍ਰਿਤ ਬਾਰੇ ਲੇਖ ਵਿੱਚ
ਚਰਨਾ ਦੇ ਅੰਮ੍ਰਿਤ ਦਾ ਤਗੜਾ, ਵਾਜਬ ਅਤੇ ਸਵਾਗਤ ਯੋਗ ਵਿਰੋਧ ਕਰਦੇ ਹਨ ਪਰ ਨਾਲ ਹੀ ਚਰਨਾ ਦੇ
ਅੰਮ੍ਰਿਤ (ਪਾਹੁਲ) ਦੀ ਵਰਤੋਂ ਦੀ ਵਕਾਲਤ ਵੀ। ਇਹ ਇੱਕ ਅਤਿ ਵਿਰੋਧਾਭਾਸੀ ਵਿਚਾਰ ਹੈ।
ਆਉ ਜ਼ਰਾ ਹੁਣ ਉਨਾਂ ਦੇ ਲੇਖ
“ਨਾਨਕ ਅੰਮ੍ਰਿਤ ਏਕੁ ਹੈ ਦੂਜਾ
ਅੰਮ੍ਰਿਤੁ ਨਾਹਿ” ਵਿਚ ਇਸ ਚਰਚਾ ਨਾਲ ਸੰਬੰਧਤ ਉਨ੍ਹਾਂ ਵਲੋਂ ਲਿਖੇ ਅੰਸ਼ਾ ਨੂੰ ਵਿਚਾਰਿਏ। ਉਹ
ਲਿਖਦੇ ਹਨ “
ਅੰਸ਼ ਪਹਿਲਾ ਅੰਸ਼:-” ਉਸ
ਦਿਨ ਗੁਰਦੁਆਰਾ ਸਾਹਿਬ ‘ਗਲੈਨ ਰਾਕ ਨੀਊ ਜਰਸੀ ਵਿਚਲੇ ਭਾਸ਼ਨ ਸਮੇ ਦਾਸ ਨੇ ਇਹ ਵੀ ਸਪੱਸ਼ਟ ਕਰ
ਦਿੱਤਾ ਸੀ, ਕਿ ਦਾਸ ਪੰਜਾ ਕਕਾਰਾਂ ਦਾ ਧਾਰਨੀ ਹੈ। ਦਾਸ ਦਾ ਇਹ ਪਰਣ ਕੇਸਾ ਸੁਆਸਾਂ ਨਾਲ ਨਿਭੇ, ਇਹ
ਦਾਸ ਦੇ ਹਿਰਦੇ ਦੀ ਅਰਦਾਸ ਹੈ” ਅਤੇ “ਇਹ ਲਿਖਣਾ ਵੀ ਸਰਾ-ਸਰ ਗ਼ਲਤ ਅਥਵਾ ਝੂਠ ਹੈ ਕਿ, ਗਲੈਨ ਰਾਕ
ਨੀਊ ਜਰਸੀ ਗੁਰੂ ਘਰ ਵਿਚ ਕਿਸੇ ਬੀਬੀ ਦੇ ਸਵਾਲ ਦੇ ਉੱਤਰ ਵਿਚ ਦਾਸ ਨੇ ਅੰਮ੍ਰਿਤ ਛਕਾਉਣ ਨੂੰ
ਫ਼ਜ਼ੂਲ ਰਸਮ, ਜਾਂ ਕਿਸੇ ਪ੍ਰਕਾਰ ਦਾ ਵੀ ਕੋਈ ਗੁਰਮਤਿ ਵਿਰੋਧੀ ਅਯੋਗ ਬਚਨ ਬੋਲਿਆ ਸੀ”
ਟਿੱਪਣੀ:-
ਉਨਾਂ ਦੇ ਇਸ ਦ੍ਰਿੜ ਘੋਸ਼ਨਾ ਰੂਪੀ
ਸ਼ਬਦਾਂ ਤੋਂ ਸਪਸ਼ਟ ਹੈ ਕਿ ਉਹ ਸਿੱਖੀ ਦੀ ਇਸ ਰਹਿਤ ਬਾਰੇ ਵਿਸ਼ਵਸਤ ਅਤੇ ਉਸ ਨੂੰ ਨਿਭਾਉਣ ਪ੍ਰਤੀ
ਦ੍ਰਿੜ ਸੰਕਲਪ ਹਨ। ਉਹ ਇਸ ਰਸਮ ਨੂੰ ਫ਼ਿਜੂਲ ਵੀ ਨਹੀਂ ਕਹਿੰਦੇ। ਉਨ੍ਹਾਂ ਦਾ ਇਤਰਾਜ਼ ਕੇਵਲ ਇਸ ਲਈ
ਅੰਮ੍ਰਿਤ ਸ਼ਬਦ ਦੀ ਵਰਤੋਂ ਨੂੰ ਲੇ ਕੇ ਹੈ।
ਦੂਜਾ ਅੰਸ਼:-”
ਦ੍ਰਿਸ਼ਟਮਾਨ ਪਦਾਰਥ ਨੂੰ ਅੰਮ੍ਰਿਤ
ਮੰਨਣਾ, ਗੁਰਮਤਿ ਵਿਰੋਧੀ ਇਕ ਦੁਖਦਾਈ ਭਰਮ ਹੈ”
ਤੀਜਾ ਅੰਸ:- “
ਕਿਸੇ
ਦ੍ਰਿਸ਼ਟਮਾਨ-ਨਾਸਵੰਤ ਪਦਾਰਥ ਨੂੰ ਅੰਮ੍ਰਿਤ ਮੰਨ ਬਹਿਣਾ ਗੁਰਮਤਿ ਵਿਰੋਧੀ ਭਰਮ ਹੈ”
ਉਨ੍ਹਾਂ ਦਾ ਕਹਿਣਾ ਬਿਲਕੁਲ ਠੀਕ ਹੈ ਕਿ ਕਿਸੇ ਦ੍ਰਿਸ਼ਟਮਾਨ ਅਤੇ ਨਾਸਵੰਤ
ਪਧਾਰਥ ਨੂੰ ‘
ਨਾਮ
ਅੰਮ੍ਰਿਤ ਮੰਨ ਲੇਂਣਾ ‘ਗੁਰਮਤਿ
ਵਿਰੋਧੀ ਭਰਮ ਹੈ। ਪਰ ਉਹ ਇਹ ਨਹੀਂ ਸਪਸ਼ਟ ਕਰ ਪਾਏ ਕਿ ਕੀ ਕਿਸੇ ਕੀਮਤੀ ਨਾਸਵੰਤ ਅਤੇ ਦ੍ਰਿਸ਼ਟਮਾਨ
ਪਧਾਰਥ ਨੂੰ ਨਾਮ ਅੰਮ੍ਰਿਤ ਦੇ ਭਾਵ ਤੋਂ ਛੁੱਟ, ਇੱਕ ਸੰਸਾਰਕ ਸੰਧਰਭ ਵਿੱਚ ‘ਅੰਮ੍ਰਿਤ
ਕਹਿ ਪੁਕਾਰ ਲੇਂਣਾ ‘ਗੁਰਮਤਿ
ਵਿਰੋਧੀ ਹੈ? ਉਹ ਮੰਨ
ਲੇਂਣ ਅਤੇ
ਪੁਕਾਰ ਲੇਂਣ
ਵਿਚਲੇ ਅੰਤਰ ਨੂੰ ਨਹੀਂ ਵਿਚਾਰ ਸਕੇ।
ਉਨ੍ਹਾਂ ਦੀ ਇਸ ਅਸਪਸ਼ਟਤਾ ਕਾਰਣ ਕੀ ਸਾਨੂੰ ਹੇਠ ਲਿਖੇ ਹਵਾਲਿਆਂ ਨੂੰ ਵੀ ਗੁਰਮਤਿ ਵਿਰੋਧੀ ਮੰਨਣਾ
ਚਾਹੀਦਾ ਹੈ?
ਬਾਣੀ ਵਿੱਚ ਕੇਵਲ ਨਾਮ ਨੂੰ ਹੀ ਅੰਮ੍ਰਿਤ ਸਮਝਿਆ ਗਿਆ ਹੈ ਪਰ ਕਿਸੇ ਵਿਸ਼ੇਸ਼
ਸੰਸਾਰਕ ਪਧਾਰਥ ਨੂੰ, ਨਾਮ ਤੋਂ ਅਲਗ, ਉਸਦੀ ਵੱਖਰੀ ਅਹਿਮਿਅਤ ਕਾਰਣ ਅੰਮ੍ਰਿਤ ਕਰਕੇ ਪੁਕਾਰਣ ਤੋਂ
ਕੋਈ ਪਰਹੇਜ਼ ਨਹੀਂ। ਆਉ ਜ਼ਰਾ ਵੇਖੀਏ ਕਿ ਨੁੱਕਤੇ ਸਪਸ਼ਟ ਕਰਨ ਲਈ ਕੁੱਝ ਦ੍ਰਿਸ਼ਟਮਾਨ ਅਤੇ ਹੋਰ ਗਲਾਂ
ਨੂੰ ਕਿਵੇਂ ਬਾਣੀ ਵਿੱਚ ਅੰਮ੍ਰਿਤ ਕਿਹਾ ਗਿਆ ਹੈ:-
ਪਹਿਲਾ ਹਵਾਲਾ
:-ਦਾਦਰ ਤੂ ਕਬਹਿ ਨ ਜਾਨਸਿ ਰੇ ॥ ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ ॥੧॥
(ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਪੰਨਾ 990)
ਸੰਖੇਪ ਅਰਥ:- ਹੇ ਡੱਡੂ! ਤੂੰ ਕਦੇ ਭੀ ਸਮਝ ਨਹੀਂ ਕਰਦਾ। ਤੂੰ ਸਾਫ਼-ਸੁਥਰੇ
ਪਾਣੀ ਵਿੱਚ ਵੱਸਦਾ ਹੈਂ, ਪਰ ਤੂੰ ਉਸ ਸਾਫ਼-ਪਵਿਤ੍ਰ ਪਾਣੀ (ਜਲ ਅੰਮ੍ਰਿਤ) ਨੂੰ ਪਛਾਣਦਾ ਨਹੀਂ (ਉਸ
ਦੀ ਕਦਰ ਨਹੀਂ ਜਾਣਦਾ, ਤੇ ਸਦਾ) ਜਾਲਾ ਹੀ ਖਾਂਦਾ ਰਹਿੰਦਾ ਹੈਂ (ਜੋ ਉਸ ਸਾਫ਼ ਪਾਣੀ ਵਿੱਚ ਪੈ
ਜਾਂਦਾ ਹੈ)। ੧। ਰਹਾਉ।
ਦੂਜਾ ਹਵਾਲਾ:-
ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ ॥ ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ
ਪ੍ਰੀਤਿ ਜਿਉ ਰੇ ॥੩॥ ( ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਪੰਨਾ 990)
ਸੰਖੇਪ ਅਰਥ:- (ਥਣ ਦੇ) ਦੁੱਧ ਵਿੱਚ (ਪਰਮਾਤਮਾ) ਖੰਡ ਤੇ ਸ਼ਹਿਦ (ਵਰਗੀ)
ਅੰਮ੍ਰਿਤ (ਮਿਠਾਸ ਇਕੱਠੀ ਕਰਦਾ ਹੈ, ਪਰ ਜਿਵੇਂ (ਥਣ ਨੂੰ ਚੰਬੜੇ ਹੋਏ) ਚਿੱਚੜ ਦੀ (ਲਹੂ ਨਾਲ ਹੀ)
ਪ੍ਰੀਤਿ ਹੈ (ਦੁੱਧ ਰੂਪੀ ਅੰਮ੍ਰਿਤ ਨਾਲ ਨਹੀਂ, ਤਿਵੇਂ) ਹੇ ਪਾਣੀ ਦੇ ਚਤੁਰ ਡੱਡੂ। ਤੂੰ (ਭੀ)
ਆਪਣਾ ਸੁਭਾਉ ਕਦੇ ਨਹੀਂ ਛੱਡਦਾ (ਪਾਣੀ ਵਿੱਚ ਵੱਸਦੇ ਕੌਲ ਫੁੱਲ ਦੀ ਤੈਨੂੰ ਸਾਰ ਨਹੀਂ, ਤੂੰ ਪਾਣੀ
ਦਾ ਜਾਲਾ ਹੀ ਖ਼ੁਸ਼ ਹੋ ਹੋ ਕੇ ਖਾਂਦਾ ਹੈਂ)। ੩।
ੳਪਰੋਕਤ ਬਚਨਾਂ ਵਿੱਚ ਗੁਰੂ ਨਾਨਕ ਜੀ ਨੇ ਜਲ ਅਤੇ ਦੁੱਧ ਨੂੰ ਵਿਸ਼ੇਸ਼ ਸੰਧਰਭ
ਵਿੱਚ ਅੰਮ੍ਰਿਤ ਕਿਹਾ ਹੈ ਜੋ ਕਿ ਨਾਮ ਅੰਮ੍ਰਿਤ ਨਾਲੋਂ ਵੱਖ ਹੈ ਪਰ ਬਹੁਤ ਕੀਮਤੀ ਹੈ।
ਤੀਜਾ ਹਵਾਲਾ:-
ਪਸੂ
ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥ ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ
॥੩॥( ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਪੰਨਾ 489)
ਸੰਖੇਪ ਅਰਥ:- (ਇਸ ਧਰਤੀ ਉਤੇ ਮਨੁੱਖ, ਪਸ਼ੂ ਪੰਛੀ ਆਦਿਕ ਸਭ ਦਾ ਸਿਰਦਾਰ
ਮੰਨਿਆ ਜਾਂਦਾ ਹੈ, ਪਰ) ਪਸ਼ੂਆਂ ਨੂੰ ਸ਼ਾਬਾਸ਼ੇ ਮਿਲਦੀਆਂ ਹਨ, ਉਹ ਘਾਹ ਖਾਂਦੇ ਹਨ ਤੇ (ਦੁੱਧ ਵਰਗਾ)
ਉੱਤਮ ਪਦਾਰਥ ਦੇਂਦੇ ਹਨ। ਨਾਮ ਤੋਂ ਸੱਖਣੇ ਮਨੁੱਖਾਂ ਦਾ ਜੀਵਨ ਫਿਟਕਾਰ-ਜੋਗ ਹੈ ਕਿਉਂਕਿ ਉਹ (ਨਾਮ
ਵਿਸਾਰ ਕੇ ਹੋਰ ਹੋਰ) ਕੰਮ ਹੀ ਕਰਦੇ ਹਨ। ੩।
ਇਸ ਪ੍ਰਮਾਣ ਵਿੱਚ ਵੀ ਦੁੱਧ ਵਰਗੇ ਉੱਤਮ ਪਧਾਰਥ ਨੂੰ ਇੱਕ ਵਿਸ਼ੇਸ਼ ਪਰਿਪੇਖ
ਵਿੱਚ ਅੰਮ੍ਰਿਤ ਕਿਹਾ ਗਿਆ ਹੈ।
ਚੌਥਾ ਹਵਾਲਾ:-
ਸਿਰੀਰਾਗੁ ਮਹਲਾ ੧ ॥ ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥ ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ
ਕੀਏ ॥ ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਪੰਨਾ
489)
ਅਰਥ:-
ਜੇ ਮਨ ਪ੍ਰਭੂ ਦੀ
ਯਾਦ ਵਿੱਚ ਪਰਚ ਜਾਏ, ਤਾਂ ਇਸ ਨੂੰ (ਦੁਨੀਆ ਦੇ) ਸਾਰੇ ਮਿੱਠੇ ਸੁਆਦ ਵਾਲੇ ਪਦਾਰਥ ਸਮਝੋ। ਜੇ
ਸੁਰਤਿ ਹਰੀ ਦੇ ਨਾਮ ਵਿੱਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ। ਮੂੰਹ ਨਾਲ
ਪ੍ਰਭੂ ਦਾ ਨਾਮ ਉਚਾਰਨਾ ਖੱਟੇ ਸੁਆਦ ਵਾਲੇ ਪਦਾਰਥ ਸਮਝੋ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਕੀਰਤਨ
ਮਸਾਲੇ ਜਾਣੋ। ਪਰਮਾਤਮਾ ਨਾਲ ਇਕ-ਰਸ ਪ੍ਰੇਮ ਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ। (ਪਰ ਇਹ ਉੱਚੀ
ਦਾਤਿ ਉਸੇ ਨੂੰ ਮਿਲਦੀ ਹੈ) ਜਿਸ ਉਤੇ (ਪ੍ਰਭੂ ਮਿਹਰ ਦੀ) ਨਜ਼ਰ ਕਰਦਾ ਹੈ। ੧।
ਇਸ ਪ੍ਰਮਾਣ ਵਿੱਚ ਪਰਮਾਤਮਾ ਦੇ ਨਾਮ ਦੇ ਮਹੱਤਵ ਨੂੰ ਸਮਝਾਉਂ/ਬਿਆਨ ਕਰਨ ਦੇ
ਨਾਲ ਪਰਮਾਤਮਾ ਦੀ ਯਾਦ ਵਿੱਚ ਪਰਚ ਗਏ ਮਨੁੱਖ ਲਈ 36 ਕਿਸਮਾਂ (ਗਿਣਤੀ ਮਿਸਾਲ ਵਜੋਂ ਹੈ) ਦੇ
ਮਿੱਠੇ-ਖੱਟੇ ਸੁਆਦਾਂ
ਤਕ ਲਈ ਵੀ ਅੰਮ੍ਰਿਤ ਸ਼ਬਦ ਦੀ ਸੰਕੇਤਕ ਵਰਤੋਂ
ਕੀਤੀ ਗਈ ਹੈ।
ਪੰਜਵਾਂ ਹਵਾਲਾ:-
ਗੁਰੁ ਸਬਦੁ ਦਿੜਾਵੈ ਰੰਗ ਸਿਉ ਬਿਨੁ ਕਿਰਪਾ ਲਇਆ ਨ ਜਾਇ ॥ ਜੇ ਸਉ ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ
ਲਾਗੈ ਧਾਇ ॥੪॥(ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਪੰਨਾ 16)
ਸੰਖੇਪ ਅਰਥ:-ਗੁਰੂ ਪ੍ਰੇਮ ਨਾਲ (ਆਪਣਾ) ਸ਼ਬਦ (ਸਰਨ ਆਏ ਮਨੁੱਖ ਦੇ ਹਿਰਦੇ
ਵਿਚ) ਪੱਕਾ ਕਰਦਾ ਹੈ, ਪਰ (ਗੁਰੂ ਭੀ ਪਰਮਾਤਮਾ ਦੀ) ਕਿਰਪਾ ਤੋਂ ਬਿਨਾ ਨਹੀਂ ਮਿਲਦਾ। (ਗੁਰੂ ਤੋਂ
ਬੇਮੁਖ ਮਨੁੱਖ, ਮਾਨੋ, ਇੱਕ ਐਸਾ ਰੁੱਖ ਹੈ ਕਿ) ਜੇ ਉਸ ਨੂੰ ਸੌ ਵਾਰੀ ਭੀ ਅੰਮ੍ਰਿਤ ਸਿੰਜੀਏ ਤਾਂ
ਭੀ ਉਸ ਨੂੰ ਜ਼ਹਰ ਦਾ ਫਲ ਹੀ ਛੇਤੀ ਲੱਗਦਾ ਹੈ। ੪।
ਇਹ ਹਵਾਲੇ ਵਿੱਚ ਵੀ ਸਪਸ਼ਟ ਹੈ ਕਿ ਸਿਰਮੋਰ ਨਾਮ ਅੰਮ੍ਰਿਤ ਨਾਲੋਂ
ਵੱਖਰੀ ਵਸਤ ਨੂੰ ਅੰਮ੍ਰਿਤ ਨਾਲ ਸੰਬੋਧਤ ਕਿਤਾ ਗਿਆ ਹੈ। ਅੰਮ੍ਰਿਤ ਸ਼ਬਦ ਵਰਤੋਂ ਦਾ ਹੋਰ ਅੰਦਾਜ਼ ਵੀ
ਵੇਖੋ;
ਛੇਵਾਂ ਹਵਾਲਾ:-
ਪ੍ਰਭਾਤੀ ਮਹਲਾ ੧ ॥ ਤਾ ਕਾ ਕਹਿਆ ਦਰਿ ਪਰਵਾਣੁ ॥ ਬਿਖੁ ਅੰਮ੍ਰਿਤੁ ਦੁਇ ਸਮ ਕਰਿ ਜਾਣੁ ॥੧॥(ਸ਼ਬਦ
ਗੁਰੂ ਗ੍ਰੰਥ ਸਾਹਿਬ ਜੀ ਪੰਨਾ 489)
ਸੰਖੇਪ ਅਰਥ:- ਹੇ ਪ੍ਰਭੂ! (ਜਗਤ ਵਿਚ) ਜੋ ਕੁੱਝ ਵਾਪਰ ਰਿਹਾ ਹੈ ਸਭ ਤੇਰੇ
ਹੁਕਮ ਅਨੁਸਾਰ ਵਾਪਰ ਰਿਹਾ ਹੈ। (ਕਿਸੇ ਨੂੰ ਸੁਖ ਹੈ ਕਿਸੇ ਨੂੰ ਦੁੱਖ ਮਿਲ ਰਿਹਾ ਹੈ, ਪਰ ਇਸ ਦੇ
ਉਲਟ)
ਇਸ ਹਵਾਲੇ ਦੇ ਭਾਵ ਅਰਥ ਵਿੱਚ ਜ਼ਹਿਰ ਅਤੇ ਅੰਮ੍ਰਿਤ ਨੂੰ (ਦੁੱਖ
ਅਤੇ ਸੁੱਖ ਨੂੰ, ਜੀਵਨ ਦੀ ਪੀੜਾ ਅਤੇ ਆਨੰਦ ਨੂੰ) ਹੁਕਮ ਦੀ ਰਜ਼ਾ ਸਮਝ ਕੇ ਬਰਾਬਰ ਸਮਝਣ ਦੀ
ਸਿੱਖਿਆ ਹੈ। ਇੱਥੇ ਅੰਮ੍ਰਿਤ (ਸੁਖ) ਸ਼ਬਦ ਨੂੰ ਸੁਖ ਅਤੇ ਦੁਖ ਦੇ ਪਰਿਪੇਖ ਵਿੱਚ ਹੁਕਮ ਦੀ ਰਜ਼ਾ ਮੰਨ
ਕੇ ਬਰਾਬਰ ਕਿਹਾ ਗਿਆ ਹੈ।
ਨਾਮ ਅੰਮ੍ਰਿਤ ਵਰਗਾ ਕੋਈ ਹੋਰ ਅੰਮ੍ਰਿਤ ਕਦਾਚਿਤ ਨਹੀਂ! ਜਿਸ ਨੂੰ ਕੇਵਲ
‘ਅੰਮ੍ਰਿਤ ‘ਸ਼ਬਦ ਨਾਲ ਹੀ ਨਹੀਂ ਬਲਕਿ ‘
ਰਸਾਇਣ
‘ਸ਼ਬਦ ਰਾਹੀਂ ਵੀ ਸੰਬੌਧਤ ਕੀਤਾ ਗਿਆ ਹੈ। (ਵੇਖੋ
ਪੰਨੇ, ੬੮੧, ੭੧੪, ੧੧੩੮, ੧੧੫੦, ੧੧੭੦ ਆਦਿ)
ਪਰ ਨਾਲ ਹੀ ਕਿਸੇ ਅਲਗ ਸੰਧਰਭ ਵਿੱਚ ਕਿਸੇ ਵੱਡਮੁੱਲੀ ਵਸਤ
ਲਈ ਅੰਮ੍ਰਿਤ ਸ਼ਬਦ ਦੀ ਵਰਤੋਂ ਤੇ ਬਾਣੀ ਦੀ ਹੀ ਸੇਧ ਅਨੁਸਾਰ ਕੋਈ ਪਾਬੰਧੀ ਵੀ ਨਹੀਂ। ਹੁਣ ਜੇ ਕਰ
ਪਾਹੁਲ ਜਾਂ ਅੰਮ੍ਰਿਤ ਦੀ
ਥਾਂ ਖੰਡੇ ਦਾ ਰਸਾਇਨ ਕਹ ਲਈਏ ਤਾਂ ਵੀ ਹਲ
ਨਹੀਂ ਨਿਕਲਦਾ ਕਿੳਂਕਿ ਬਾਣੀ ਵਿੱਚ ਅਸਲ ਰਸਾਇਣ ਨਾਮ ਹੈ। ਤੇ ਜੇਕਰ ਸਿਰਫ਼ ਖੰਡੇ ਬਾਟੇ ਦਾ ਜਲ ਆਖਦੇ
ਹਾਂ ਤਾਂ ਬਾਣੀ ਵਿੱਚ ਕਈ ਥਾਂ ਜਲ ਨੂੰ ਪਿਤਾ, ਅੰਮ੍ਰਿਤ ਅਤੇ ਤ੍ਰਭੁਵਣ ਵਿੱਚ ਜੀਵਨ ਦੇ ਆਰੰਭ ਕਰਕੇ
ਵੀ ਦਰਸਾਇਆ ਗਿਆ ਹੈ।
ਸਿੱਖੀ ਮਰਿਆਦਾ ਵਿੱਚ
ਖੰਡੇ ਦਾ ਅੰਮ੍ਰਿਤ
ਦਸ਼ਮੇਸ਼ ਜੀ ਦੀ ਦਿੱਤੀ ਇੱਕ ਵੱਡਮੁੱਲੀ ਦਾਤ ਹੈ ਜਿਸ ਨੂੰ
ਪੰਥਕ ਜੀਵਣੀ ਦੇ ਸੰਸਾਰਕ ਪਰਿਪੇਖ ਵਿੱਚ ਸਮਝਣ-ਸਮਝਾਉਂਣ ਦੀ ਲੋੜ ਹੈ। ਖੰਡੇ ਬਾਟੇ ਦੇ ਜਲ ਨੂੰ ਕੋਈ
ਕੁੱਝ ਵੀ ਨਾ ਸਮਝੇ ਜਲ ਹੀ ਸਮਝ ਲੇਵੇ ਤਾਂ ਵੀ ਕੀ ਜਲ ਆਪਣੇ ਪਰਿਪੇਖ ਵਿੱਚ ਅੰਮ੍ਰਿਤ ਸਮਾਨ ਵੀ
ਨਹੀਂ ਹੁੰਦਾ? ਬਾਣੀ ਨੇ ਕੀ ਜਲ ਨੂੰ ਵੀ ਆਪਣੇ ਆਪ ਇਚ ਇੱਕ ਪ੍ਰਕਾਰ ਨਾਲ, ਲੋੜ ਅਨੁਸਾਰ,
ਅੰਮ੍ਰਿਤ ਦੀ ਸੰਗਿਆ ਨਹੀਂ ਦਿੱਤੀ? ਉੱਪਰ ਦਿੱਤੇ ਬਾਣੀ ਹਵਾਲਿਆਂ ਰਾਹੀਂ ਇਨ੍ਹਾਂ ਸਵਾਲਾਂ ਤੇ ਜ਼ਰੂਰ
ਵਿਚਾਰ ਕਰਨ ਦੀ ਲੋੜ ਹੈ।
ਗੁਰੂ ਦੀ ਸਿੱਖਿਆਤਮਕ ਬਖ਼ਸ਼ੀਸ਼ ਨੂੰ ਅੰਮ੍ਰਿਤ ਸਮਾਨ (ਵੱਡਮੁੱਲੀ ਦਾਤ) ਨਹੀਂ
ਸਮਝਣ ਗੇ ਤੇ ਕੀਹ ਸਮਝਣ ਗੇ?
ਗੁਰੂ ਨਾਨਕ ਜੀ ਨੇ ਸ਼ਬਦਾਂ ਰਾਹੀਂ ਅਧਿਆਤਮਕ ਗਿਆਨ ਅਤੇ ਜੀਵਨ ਦੀ ਜੁਗਤ
ਲਿਖੀ। ਕੇਵਲ ਪੜਨ ਲਈ ਨਹੀਂ ਵਿਚਾਰਣ ਲਈ ਵੀ! ਕੇਵਲ ਵਿਚਾਰਣ ਲਈ ਨਹੀਂ ਬਲਕਿ ਸਮਝਣ ਲਈ! ਕੇਵਲ ਸਮਝਣ
ਲਈ ਨਹੀਂ ਬਲਕਿ ਵਰਤਣ ਲਈ। ਕੇਵਲ ਵਰਤਣ ਲਈ ਨਹੀਂ ਬਲਕਿ ਹੋਰਾਂ ਨੂੰ ਵੀ ਪੜਾਉਂਣ ਅਤੇ ਸਮਝਾਉਂਣ ਲਈ
ਤਾਂ ਕਿ ਉਹ ਵੀ ਵਰਤ ਸਕਣ ਅਤੇ ਕਾਫ਼ਲਾ ਬਣਦਾ-ਜੁੜਦਾ ਪੀੜੀ-ਦਰ ਪੀੜੀ ਤੁਰਦਾ ਰਹੇ। ਗੁਰਬਾਣੀ ਦਾ
ਗਾਯਨ ਵੀ ਜ਼ਰੂਰੀ ਕੀਤਾ ਤਾਂ ਕਿ ਲੋਕਾਈ ਸੁਣ, ਵਿਚਾਰ ਅਤੇ ਵਰਤ ਸਕੇ। ਰਾਗਾਂ ਦੀ ਵਰਤੋਂ ਇਸੇ ਲਈ
ਸੀ। ਗਾਯਕੀ ਸਾਰੇ ਨਹੀਂ ਕਰ ਸਕਦੇ ਇਸ ਲਈ ਤਕਾਜ਼ਾ ਸੀ ਕਿ ਗਾ ਸਕਣ ਵਾਲਾ ਗਾਏ ਤਾਂ ਕਿ ਬਾਕੀ ਸੁਣ
ਸਕਣ ਕੰਠ ਕਰ ਸਕਣ ਸਮਝਣ ਅਤੇ ਵਰਤਣ ਲਈ।
ਰੀਤ ਮੁਤਾਬਕ ਹੀ ਕਈਆਂ ਨੇ ਸ਼ਬਦ ਗਾਯਨ-ਸੁਣਨ ਨੂੰ ਹੀ ਅੰਮ੍ਰਿਤ ਪ੍ਰਾਪਤੀ
ਸਸਝ ਲਿਆ। ਪਰ ਚਾਰਾ ਕੋਈ ਨਹੀਂ ਸਿਵਾ ਸਮਝਾਉਂਣ ਦੇ ਕਿ ਅਸਲ ਅੰਮ੍ਰਿਤ ਪ੍ਰਾਪਤੀ ਕੁੱਝ ਹੋਰ ਹੈ।
ਬਾਣੀ ਦਾ ਗਾਯਨ ਅਤੇ ਪਠਨ ਜੋ ਕਿ ਦਰਅਸਲ ਅਧਿਆਤਮ ਨਹੀਂ ਹੈ, ਵੀ ਜ਼ਰੂਰੀ ਹੈ ਤਾਂ ਕਿ ਕਦੇ ਕੋਈ ਸਮਝ
ਵੀ ਸਕੇ ਅਤੇ ਕਿਸੇ ਨੂੰ ਅਧਿਆਤਮਕ ਰਸ ਦੀ ਪ੍ਰਾਪਤੀ ਵੀ ਹੋ ਸਕੇ। ਹੁਣ ਜੇ ਕਰ ਕੋਈ ਮਾਤਰ ਪੜਨ-ਸੁਣਨ
ਨੂੰ ਅੰਮ੍ਰਿਤ ਸਮਾਨ ਜਾਂ ਅੰਮ੍ਰਿਤ ਦੀ ਪ੍ਰਾਪਤੀ ਸਮਝ ਲਵੇ ਤਾਂ ਕੋਈ ਕੀ ਕਰੇ? ਪੜਨ ਸੁਨਣ ਤੇ ਰੋਕ
ਲਗਾ ਦਿੱਤੀ ਜਾਏ? ਇਸ ਤਰਕ ਨਾਲ ਕਿ ਇਹ ਕ੍ਰਿਆ ਮਨਮਤਿ ਹੈ ਅਤੇ ਇਹ ਅੰਮ੍ਰਿਤ ਨਹੀਂ ਹੈ? ਨਿਰਸੰਦੇਹ
ਸਮਝਾਉਂਣਾ ਪਵੇਗਾ ਕਿ ਪੜਨ-ਸੁਨਣ ਦਾ ਰਸ ਅਧਿਆਤਮਕ ਅੰਮ੍ਰਿਤ ਨਹੀਂ ਹੈ। ਪਰ ਕੀ ਕਰੀਏ ਲੋਗ ਸਰਧਾ ਵਸ਼
ਕਿਸੇ ਵੀ ਗਲ ਨੂੰ ਮਹਾਨ ਸਮਝ ਲੇਂਦੇ ਹਨ!
ਇਹੀ ਭੁੱਲੇਖਾ ਅੰਮ੍ਰਿਤ ਛੱਕਣ ਨੂੰ ਲੇ ਕੇ ਵੀ ਹੈ। ਕੋਈ ਇਸ ਨੂੰ ਪਾਹੁਲ
(ਚਰਨਾ ਦਾ ਅੰਮ੍ਰਿਤ ਕਹਿੰਦਾ ਹੈ), ਕੋਈ ਇਸ ਨੂੰ ਖੰਡੇ ਦਾ ਅੰਮ੍ਰਿਤ ਕਹਿੰਦਾ ਹੈ ਅਤੇ ਕੋਈ ਖੰਡੇ
ਦੀ ਪਾਹੁਲ ਸ਼ਬਦ ਵਰਤੋਂ ਦੀ ਵਕਾਲਤ ਕਰਦਾ ਹੈ ਬਿਨਾ ਸਮਝੇ ਕਿ ਪਾਹੁਲ ਦਾ ਅਰਥ ਪੈਰਾਂ ਦੀ ਵਰਤੋਂ
ਰਾਹੀਂ ਤਿਆਰ ਅੰਮ੍ਰਿਤ ਹੁੰਦਾ ਹੈ।
ਗੁਰੂ ਨਾਨਕ ਜੀ ਨੇ ਨਾਮ ਵਿਚਲੇ ਗੁਰੂ ਦੇ ਗਿਆਨ ਨੂੰ ਅੰਮ੍ਰਿਤ ਕਿਹਾ ਅਤੇ
ਕੁੱਝ ਸੰਸਾਰਕ ਵਸਤੂਆਂ ਨੂੰ ਵੀ। ਜੇ ਕਰ ਗੁਰੂ ਗੋਬਿੰਦ ਸਿੰਘ ਜੀ ਨੇ ਜਾਂ ਅਸੀਂ ਇੱਕ ਸੰਸਾਰਕ ਜੀਵਨ
ਨਾਲ ਜੁੜੀ ਗੁਰਬਖ਼ਸੀ ਇੱਕ ਮਰਿਆਦਤ ਰਸਮ ਨੂੰ ਖੰਡੇ ਦਾ ਅੰਮ੍ਰਿਤ ਕਹਿ ਲਿਆ ਤਾਂ ਕਿਹੜਾ ਸਿਧਾਂਤ ਭੰਗ
ਹੋ ਗਿਆ? ਸਿਧਾਂਤ ਤਾਂ ਉਸ ਸੂਰਤ ਭੰਗ ਹੁੰਦਾ ਕਿ ਜਿਸ ਵੇਲੇ ਕੰਨ ਵਿੱਚ ਮੰਤ੍ਰ ਪੜ ਕੇ ਇਹ ਕਿਹਾ
ਜਾਂਦਾ ਕਿ ਗੁਰੂ ਨੇ ਸਿੱਖ ਨੂੰ ਨਾਮ ਦਾ ਅੰਮ੍ਰਿਤ ਦਿਤਾ ਹੈ। ‘
ਨਾਮ
ਦਾ ਅੰਮ੍ਰਿਤ ‘ਅਲਗ ਹੈ ਅਤੇ ‘ਖੰਡੇ
ਦਾ ਅੰਮ੍ਰਿਤ ‘ਅਲਗ।
ਨਾਮ ਦਾ ਅੰਮ੍ਰਿਤ
ਕਦੇ ਵੀ
ਖੰਡੇ ਦਾ ਅੰਮ੍ਰਿਤ
ਨਹੀਂ ਹੋ ਸਕਦਾ ਅਤੇ
ਖੰਡੇ ਦਾ ਅੰਮ੍ਰਿਤ
ਕਦੇ
ਨਾਮ ਦਾ ਅੰਮ੍ਰਿਤ
ਨਹੀਂ ਹੋ ਸਕਦਾ। ਨਾਲ ਹੀ ਪਾਹੁਲ ਸ਼ਬਦ ਆਪਣੇ ਮੂਲ ਅਰਥ
ਵਿੱਚ ਕਦੇ ਵੀ ਕੇਵਲ ਪਾਹੁਲ ਕਰਕੇ ਨਹੀਂ ਬੰਨਿਆਂ ਜਾ ਸਕਦਾ ਕਿੳਂਕਿ ਉਸਦਾ ਅਰਥ- ਭਾਵਅਰਥ ਹੀ ਚਰਨਾ
ਦਾ ਅੰਮ੍ਰਿਤ ਹੈ ਅਤੇ ਇਸ ਅਰਥ ਨੂੰ ਆਪਣੇ ਮੂਲ ਸ਼ਬਦ (ਪਾਹੁਲ) ਨਾਲੋਂ ਵੱਖਰਾ ਕਰਨਾ ਅਸੰਭਵ ਹੈ।
ਖੰਡੇ ਦਾ ਅੰਮ੍ਰਿਤ ਇੱਕ ਮਰਿਆਦਤ ਕ੍ਰਿਆ ਹੈ। ਇੱਕ ਰਸਮ ਵਰਗਾ।
ਇਹ ਅਧਿਆਤਮ ਨਹੀਂ ਬਲਕਿ ਅਧਿਆਤਮ
ਦੇ ਅੰਦਰ ਇੱਕ ਅਹਿਦ ਨਾਲ ਪ੍ਰਵੇਸ਼ ਦੀ ਕ੍ਰਿਆ ਹੈ ਅਤੇ ਇਸ ਲਈ ਵੱਡਮੁੱਲੀ ਹੈ।
ਇਹ ਸੰਸਾਰਕ ਹੈ ਇਸ ਲਈ ਇਹ ਮਹੱਤਵਪੁਰਣ ਹੈ ਠੀਕ ਉਂਝ ਹੀ
ਜੀਵੇਂ ਸੰਸਾਰਕ ਜੀਵਨ ਲਈ ਜਲ, ਦੁੱਧ ਸਵਾਦ ਅੰਮ੍ਰਿਤ ਸਮਾਨ ਹਨ। ਪਰ ਜਿਸ ਸਕੂਲ ਦੇ ਵਿੱਚ ਅਧਿਆਤਮ
ਦਾ ਵਿਦਿਆਰਥੀ ਬਣਨਾ ਹੋਵੇ ਉਸ ਵਿੱਚ ਪ੍ਰਵੇਸ਼ ਦਾ ਅਹਿਦ ਵੀ ਵੱਡਮੁੱਲਾ ਹੁੰਦਾ ਹੈ। ਕਈ ਆਪਣੇ ਚਰਨਾ
ਦਾ ਅੰਮ੍ਰਿਤ (ਪਾਹੁਲ) ਪਿਲਾਉਂਦੇ ਰਹੇ। ਸਿੱਖੀ ਵਿੱਚ ਇਸ ਨੂੰ ਨਵੇਂ ਰੂਪ ਵਿੱਚ ਖੰਡੇ ਦੀ ਪਾਹੁਲ
ਵੀ ਕਿਹਾ ਗਿਆ ਯਾਨੀ ਕਿ ਉਹ ਅੰਮ੍ਰਿਤ ਜੋ ਕਿ ਕਿਸੇ ਦੇ ਪੈਰਾਂ ਦੀ ਵਰਤੋਂ ਨਾਲ ਨਹੀਂ ਬਲਕਿ ਖੰਡੇ
ਦੀ ਧਾਰ ਦੀ ਵਰਤੋਂ ਨਾਲ ਜੁੜਦਾ ਸੀ। ਪਰ ਵਿਚਾਰ ਦਾ ਵਿਕਾਸ ਨਾਲੋਂ ਨਾਲ ਹੁੰਦਾ ਹੈ ਜਿਸ ਵਿੱਚ ਨਵੇਂ
ਅਤੇ ਪੁਰਾਣੇ ਸ਼ਬਦ ਜੋੜ ਇੱਕਠੇ ਵੀ ਤੁਰ ਪੈਂਦੇ ਹਨ। ਇਹੀ ਹੋਇਆ! ਖੰਡੇ ਦੀ ਪਾਹੁਲ ਕਹਿਣ ਨਾਲ ਪਾਹੁਲ
ਪੈਰਾਂ ਦੀ ਵਰਤੋਂ ਤੋਂ ਵੱਖਰਾ ਤਾਂ ਨਜ਼ਰ ਆਇਆ ਪਰ ਆਪਣੇ ਵਾਸਤਵਕ ਅਰਥਾਂ ਵਿੱਚ ਉਹ ਚਰਨਾ ਦਾ
ਅੰਮ੍ਰਿਤ ਹੋਂਣ ਕਾਰਨ ਅੰਮ੍ਰਿਤ ਹੀ ਰਿਹਾ।
ਸਨਮਾਨ ਯੌਗ ਕਾਲਾ ਅਫ਼ਗਾਨਾ ਜੀ ਨੇ ਨਾਮ ਅੰਮ੍ਰਿਤ ਦੇ ਭਾਵ ਨੂੰ ਪੁਰਾ ਸਮਝਦੇ
ਹੋਏ ਉਸ ਦੀ ਵਿਆਖਿਆ ਕੀਤੀ ਅਤੇ ਨਾਮ ਅੰਮ੍ਰਿਤ ਅਤੇ ਮਰਿਆਦਤ ਕ੍ਰਿਆ ਵਿਚਲਾ ਅੰਤਰ ਬੜੇ ਸੁੰਦਰ ਢੰਗ
ਨਾਲ ਸਪਸ਼ਟ ਕੀਤਾ। ਪਰ ਉਹ ਪਾਹੁਲ ਦੇ ਅਰਥਾਂ ਬਾਰੇ ਜ਼ਰਾ ਖੁੰਝ ਗਏ। ਮਹਾਨ ਕੋਸ਼ ਦਾ ਹੀ ਸਹਾਰਾ ਲੇਂਦੇ
ਉਹ ਇਹ ਨਹੀਂ ਵਿਚਾਰ ਪਾਏ ਕਿ ਸ਼ਬਦਕੋਸ਼ ਅਨੁਸਾਰ ਪਾਹੁਲ ਦਾ ਅਰਥ ਚਰਨਾ ਦਾ ਅੰਮ੍ਰਿਤ ਹੀ ਹੁੰਦਾ ਹੈ
ਜੋ ਕਿ, ਬਾਕੋਲ ਕਾਲਾ ਅਫ਼ਗਾਨਾ ਜੀ, ਇੱਕ ਨੀਵੀਂ ਪੱਧਰ ਦੀ ਗਲ ਪ੍ਰਤੀਤ ਹੁੰਦੀ ਹੈ। ਪਰ ਸ਼ਾਯਦ
ਉਨ੍ਹਾਂ ਨੂੰ ਇਸ ਧਿਆਨ ਨਹੀਂ ਸੀ ਗਿਆ।
ਉਨਾਂ ਖੰਡੇ ਦੇ ਅੰਮ੍ਰਿਤ ਬਾਰੇ ਭੁੱਲੇਖੇ ਨੂੰ ਚੰਗੀ ਤਰਾਂ ਖੋਲਦੇ ਇਸ ਲਈ
ਜਿਹੜੇ ਸ਼ਬਦ
ਪਾਹੁਲ ਦਾ
ਸਮਰਥਨ ਕੀਤਾ ਪਰ ਉਸ ਸਮਰਥਨ ਦਾ ਅਰਥ
ਚਰਨਾਮ੍ਰਿਤ ਹੀ
ਨਿਕਲਿਆ ਤਾਂ ਬਦਲਿਆ ਕੀ? ਸ਼ਵਾਲ ਇਹ ਹੈ ਕਿ ਕੋਈ ਪਾਹੁਲ ਦਾ
ਵਾਸਤਵਕ ਅਰਥ ਤਾਂ ਵਿਚਾਰੇ ਅਤੇ ਦੱਸੇ ਕਿ ਉਹ ਚਰਨਾ ਦਾ ਅੰਮ੍ਰਿਤ ਨਹੀਂ ਤਾਂ ਹੋਰ ਕੀ ਹੈ? ਬਿਨਾ
ਵਿਆਖਿਆ ਦੇ ਉਹ ਕਿਵੇਂ ਅੰਮ੍ਰਿਤ ਸ਼ਬਦ ਦੇ ਭਾਵ ਬਿਨਾ ਜਾਂ ਵੱਖਰਾ ਹੋ ਸਕਦਾ ਹੈ?
ਕੀ ਦੁੱਧ ਨੂੰ ਗਾਂ ਦੇ ਦੁੱਧ ਦੇ ਬਜਾਏ ਬਕਰੀ ਦਾ ਦੁੱਧ ਕਹਿ ਲਿਆ ਜਾਏ ਤਾਂ
ਦੁੱਧ ਦੇ ਅਰਥ ਵਿੱਚ ਕੋਈ ਫ਼ਰਕ ਪੈਂਦਾ ਹੈ? ਫ਼ਰਕ ਤਾਂ ਕੇਵਲ ਇੰਨਾਂ ਹੀ ਪਵੇਗਾ ਕਿ ਇੱਕ ਗਾਂ ਦਾ
ਹੋਵੇਗਾ ਅਤੇ ਇੱਕ ਬਕਰੀ ਦਾ।
ਸੱਜਣੋਂ ਖੰਡੇ ਦਾ ਅੰਮ੍ਰਿਤ ਕੋਈ ਜਾਦੂਈ ਜਲ ਨਹੀਂ ਕੇਵਲ ਗੁਰੂ ਵਲੋਂ ਸ਼ੁਰੂ
ਕੀਤੀ ਇੱਕ ਵੱਡਮੁਲੀ ਮਰਿਆਦਤ ਕ੍ਰਿਆ ਹੈ ਜਿਸ ਦੇ ਮਾਧਿਅਮ ਕੋਈ ਬੰਦਾ ਗੁਰਮਤਿ ਸਮਝਣ ਪ੍ਰਤੀ ਨਿਸ਼ਠਾ
ਦੇ ਇੱਕ ਅਹਿਦ ਨਾਲ ਪ੍ਰਵੇਸ਼ ਕਰਦਾ ਹੈ। ਇਹ ਉਸਦੀ ਸੰਸਥਾਗਤ ਵਿਆਖਿਆ ਹੈ।
ਚੁੰਕਿ ਪਾਹੁਲ (ਚਰਨਾ ਦਾ ਅੰਮ੍ਰਿਤ) ਕਈ ਮੱਠਾਂ ਵਿੱਚ
ਵਰਤੋਂ ਜਾਦੀ ਇੱਕ ਰੀਤ ਸੀ ਇਸ ਲਈ ਸਿੱਖੀ ਦੇ ਅੰਦਰ ਇਹ ਖੰਡੇ ਦੇ ਅੰਮ੍ਰਿਤ ਕਰਕੇ ਸਵੀਕਾਰਿਆ ਗਿਆ।
ਕਈ ਮਾਹਨ ਸ਼ੂਰਵੀਰਾਂ ਲਈ ਇਹ ਇੱਕ ਪ੍ਰੇਰਨਾ ਬਣਿਆ ਜਿਸ ਤੋਂ ਉਨਾਂ ਕਈ
ਕਾਰਨਾਮੇ ਅੰਜਾਮ ਦਿੱਤੇ। ਬੰਦਾ ਸਿੰਘ ਬਹਾਦਰ ਲਈ ਇਹ ਇੱਕ ਸਬੂਤ ਬਣਿਆ ਜਿਸ ਕਾਰਣ ਉਹ ਪੰਜਾਬ ਵਿੱਚ
ਗੁਰੂ ਦਾ ਸਿੱਖ ਕਰਕੇ ਪਛਾਂਣਿਆ-ਸਵੀਕਾਰਿਆ ਗਿਆ। ਇਹ ਇੱਕ ਦਾਤ ਦੇ ਰੂਪ ਵਿੱਚ ਗੁਰੂ ਵਲੋਂ ਦਿੱਤੀ
ਇੱਕ ਸੰਸਾਰਕ-ਪੰਥਕ ਮਰਿਆਦਾ ਹੈ! ਇਹ ਨੂੰ ਖੰਡੇ ਦਾ ਅੰਮ੍ਰਿਤ ਕਹਿਣਾ ਗਲਤ ਨਹੀਂ। ਇਹ ਠੀਕ ਉਂਝ ਹੀ
ਸਮਝਿਆ ਜਾ ਸਕਦਾ ਹੈ ਜਿਵੇਂ ਕਿ ਸਿੱਖ ਲਈ ਅਧਿਆਤਮਕ ਸਿਧਾਂਤ ਵਿੱਚ ਸਿੱਖ ਦਾ ਪਿਤਾ ਪਰਮੇਸ਼ਵਰ ਹੈ
ਅਤੇ ਸੰਸਾਰਕ ਪੱਧਰ ਤੇ ਉਹ ਦਸ਼ਮੇਸ਼ ਜੀ ਨੂੰ ਵੀ ਪਿਤਾ ਪੁਕਾਰਦਾ ਹੈ। ਇਹ ਪੁਕਾਰ ਨਾਲ ਅਧਿਆਤਮ ਦਾ
ਸਿਧਾਂਤ ਭੰਗ ਨਹੀਂ ਹੁੰਦਾ।
ਨਾਮ ਦੇ ਅੰਮ੍ਰਿਤ ਅਤੇ ਖੰਡੇ ਦੇ ਅੰਮ੍ਰਿਤ ਨੂੰ ਵੱਖਰੇ ਸੰਧਰਭ ਨੂੰ ਸਮਝਣ
ਦੀ ਲੋੜ ਹੈ। ਸ਼ਬਦ ਬਦਲਣ ਦੀ ਕਸਰਤ ਲਾਹੇਵੰਦ ਨਹੀਂ।
ਕਾਲਾ ਅਫ਼ਗਾਨਾ ਜੀ ਨੂੰ ਇਹ ਵਿਚਾਰਨਾ ਚਾਹੀਦਾ ਸੀ ਕਿ ਰਹਿਤ ਮਰਿਆਦਾ ਸਿੱਖੀ
ਦੇ ਅਧਿਆਤਮ ਦਾ ਦਸਤਾਵੇਜ਼ ਨਹੀਂ ਬਲਕਿ ਉਸ ਦਸਤਾਵੇਜ਼ ਤੋਂ ਭਾਵ ਇਹ ਹੈ ਕਿ ਸਿੱਖ ਨੂੰ ਅਧਿਆਤਮ ਸਮਝਣ
ਲਈ ਬਾਣੀ ਸਮਝਣ ਦਾ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ। ਉਹ ਨਾਮ ਅੰਮ੍ਰਿਤ ਦੀ ਬੜੀ ਸੁਚੱਜੀ ਵਿਆਖਿਆ
ਕਰਦੇ ਹੋਏ ਕੇਵਲ ਇੱਕ ਸ਼ਬਦ ਦੀ ਵਰਤੋਂ ਤੇ ਇਤਰਾਜ਼ ਕਰ ਗਏ ਜਿਸ ਕਾਰਣ ਗੰਝਲ ਉਤਪੰਨ ਹੋਇਆ।
ਖੰਡੇ ਦਾ ਅੰਮ੍ਰਿਤ, ਨਾਮ ਅੰਮ੍ਰਿਤ
ਨਹੀਂ ਹੈ ਇਹੀ ਗੁਰਮਤਿ ਦਾ ਸੰਦੇਸ਼ ਹੈ।
ਅਸਹਿਮਤੀ ਤਾਂ ਗਲਤ ਸਮਝ ਨਾਲ ਹੋਣੀ ਚਾਹੀਦੀ ਹੈ ਨਾ ਕਿ ਸ਼ਬਦ ਨਾਲ।
ਇਸ ਵਿਸ਼ੇ ਤੇ ਗਲਤ ਸਮਝ (ਕਿ ਖੰਡੇ ਦਾ
ਅੰਮ੍ਰਿਤ ਹੀ ਨਾਮ ਅੰਮ੍ਰਿਤ ਹੈ) ਦਾ ਵਿਰੋਧ ਗੁਰਮਤਿ ਹੈ
ਪਰ ਸ਼ਬਦ ਦੀ ਵਰਤੋਂ ਦਾ ਵਿਰੋਧ ਬੇਮਾਨੀ ਹੈ ਕਿਉਂਕਿ
ਪ੍ਰਸਤਾਵਤ ਪਾਹੁਲ ਸ਼ਬਦ ਦਾ ਅਰਥ ਚਰਨਾ ਦਾ ਅੰਮ੍ਰਿਤ ਹੋਣ ਕਾਰਣ ਵਧੇਰੇ ਸੱਮਸਿਆ ਖੜੀ ਕਰਦਾ ਹੈ।
ਇਸ ਬਾਬਤ ਭਾਈ ਕਾਨ ਸਿੰਘ
ਜੀ ਨਾਭਾ ਦਾ ਮਤ ਕਾਲਾ ਅਫ਼ਗਾਨਾ ਜੀ ਨਾਲੋਂ ਵਧੇਰੇ ਦਲੀਲ ਯੁਕਤ ਅਤੇ ਸਵੀਕਾਰਣ ਯੋਗ ਹੈ।
ਹਰਦੇਵ ਸਿੰਘ, ਜੰਮੂ