ਨੂੰ ਪ੍ਰਗਟ ਕਰਦਾ ਹੈ।
ਸਲੈਕਸ਼ਨ ਦਾ ਅਰਥ ਲਿਆ ਜਾਂਦਾ ਹੈ ਕਿ ਬਿਨਾਂ ਵੋਟ ਪਾਉਣ ਦੀ
ਪ੍ਰਕ੍ਰਿਆ ਰਾਹੀਂ ਚੋਂਣ ਕਰਨਾ ਅਤੇ ਇਲੈਕਸ਼ਨ ਤੋਂ ਅਰਥ ਭਾਵ ਲਿਆ ਜਾਂਦਾ ਹੈ ਵੋਟ ਰਾਹੀਂ
ਚੋਂਣ ਕਰਨਾ। ਇਹ ਦੋਹਾਂ ਲਫ਼ਜ਼ਾਂ ਦਾ ਸੋਖਾ ਜਿਹਾਂ ਅਰਥ ਹੈ ਜਿਸ ਰਾਹੀ ਇਨ੍ਹਾਂ ਵਿਚਲਾ ਅੰਤਰ
ਸਮਝ ਆਉਂਦਾ ਹੈ। ਪਰ ਦੋਹਾਂ ਸ਼ਬਦਾ ਦੇ ਅਰਥ ਰਾਹੀਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਇਨਾਂ ਦੋਹਾਂ
ਤਰੀਕਿਆਂ ਦਾ ਭਾਵ ਚੁਨਾਵ ਕਰਨਾ ਹੀ ਹੈ। ਇਹ ਦੋਵੇਂ ਸ਼ਬਦ ਆਪਣੇ ਮਕਸਦ ਯਾਨਿ ਕੇ `ਚੋਂਣ`
ਨਾਲ ਹੀ ਸਬੰਧਤ ਹਨ। ਦਾਸ ਇਸ ਬਾਰੇ ਕੁੱਝ ਵਿਚਾਰ ਪੇਸ਼ ਦਾ ਯਤਨ ਕਰੇਗਾ ਬਿਨਾ ਇਸ ਦਾਵੇ ਦੇ ਕਿ ਉਹ
ਸੰਪੁਰਣ ਤੋਰ ਤੇ ਸਹੀ ਹੀ ਹਨ।
ਗੁਰੂਦੁਆਰਾ ਪ੍ਰਬੰਧ ਚਲਾਉਂਣ ਲਈ ਸੱਜਣਾ ਦੀ ਚੋਂਣ ਜ਼ਰੂਰੀ ਹੈ। ਕਿਉਂਕਿ ਇਹ
ਪ੍ਰਬੰਧ ਬੈਕਾਂ ਦੇ ਐ. ਟੀ. ਐਮ ਵਰਗੇ ਨਹੀਂ ਇਸ ਲਈ ਬਿਨਾਂ ਬੰਦਿਆਂ ਦੇ ਚਲਣੇ ਸੰਭਵ ਹੀ
ਨਹੀਂ। (ਵੈਸੇ ਐਸਿਆਂ ਆਧੁਨਿਕ ਮਸ਼ੀਨਾਂ ਵੀ ਕਈ ਪੱਖੋਂ ਬੰਦਿਆਂ ਦੇ ਹੱਥ ਹੀ ਹੁੰਦਿਆਂ ਹਨ) ਪਰ ਇਹ
ਸਵਾਲ ਵੀ ਮਹੱਤਵ ਪੁਰਨ ਹੈ ਕਿ ਗੁਰਦੂਆਰਾ ਪ੍ਰਬੰਧ ਚਲਾਉਂਣ ਲਈ ਉਪਰੋਕਤ ਦੋਹਾਂ ਤਰੀਕਿਆਂ (ਸਲੈਕਸ਼ਨ/ਇਲੈਕਸ਼ਨ)
ਵਿੱਚੋਂ ਕਿਹੜਾ ਤਰੀਕਾ ਚੁਣਿਆ ਜਾਵੈ ਜਿਸਦੇ ਚਲਦੇ ਸਹੀ ਬੰਦਿਆਂ ਦੀ ਚੋਂਣ ਸੰਭਵ ਹੋ ਸਕੇ? ਇਸ
ਸਵਾਲ ਦੇ ਜਵਾਬ ਨੂੰ ਭਾਲਣ ਲਈ ਦੋਹਾਂ ਤਰੀਕਿਆਂ ਨੂੰ ਪਰਖਣਾ ਪਵੇਗਾ ਤਾਂ ਕਿ ਵਾਸਤਵਿਕਤਾਵਾਂ ਦੇ
ਮੱਧੇਨਜ਼ਰ ਜ਼ਿਆਦਾ ਵਿਵਹਾਰਕ ਤਰੀਕੇ ਬਾਰੇ ਵਿਚਾਰ ਕੀਤੀ ਜਾਏ।
ਪਹਿਲਾ ਤਰੀਕਾ ਹੈ ਸਲੈਕਸ਼ਨ! ਇਹ ਪੁਰਾਣਾ ਅਤੇ ਮੁੱਡਲਾ ਤਰੀਕਾ ਹੈ ਜਿਸ
ਦੀ ਵਰਤੋਂ, ਸਭ ਤੋਂ ਪਹਿਲਾਂ, ਗੁਰੂ ਨਾਨਕ ਨੇ ਭਾਈ ਲਹਿਣੇ ਲਈ ਅਤੇ ਗੁਰੂ ਸਾਹਿਬਾਨ ਨੇ
ਧਰਮਸਾਲਾਵਾਂ ਦੇ ਪ੍ਰਬੰਧਕਾਂ ਨੂੰ ਥਾਪਣ ਲਈ ਕੀਤੀ। ਇਸ ਤਰੀਕੇ ਦੀ ਵਰਤੋਂ ਅਤੇ ਸਫ਼ਲਤਾ ਦਾ ਸਭ ਤੋਂ
ਮਜ਼ਬੂਤ ਕਾਰਨ ਇਹ ਸੀ ਕਿ ਉਸ ਵੇਲੇ ਕੋਮ ਦੇ ਅੰਦਰ ‘ਇਕ ਗੁਰੂ` ਹੁੰਦਾ ਸੀ ਜੋ ਕਿ ਨਿਰਵਿਵਾਦ ਰੂਪ
ਵਿੱਚ ਕਿਸੇ ਬੰਦੇ ਨੂੰ ਬਾਤੌਰ ਰਹਿਬਰ ਜਾਂ ਪ੍ਰਬੰਧਕ ਚੁਣਨ ਦੀ ਸੂਝ/ਇਖ਼ਤਿਆਰ ਰੱਖਦਾ ਸੀ। ਗੁਰਤਾ ਦੀ
ਦਾਵੇਦਾਰੀ ਦੇ ਹਵਾਲੇ ਵੀ ਮਿਲਦੇ ਹਨ ਜੋ ਕਿ ਗੁਰੂਆਂ ਦੀ ਹੋਂਦ ਕਾਰਨ ਨਿਰਮੂਲ ਸਾਬਤ ਹੁੰਦੇ ਸੀ।
ਲੇਕਿਨ ਕੁਦਰਤ ਦੀ ਕਾਰ ਦੇ ਅੱਗੇ ਕਿਸੇ ਦਾ ਕਿ ਜੋਰ? ਸਮਾਂ ਬਦਲਣ ਨਾਲ ਮਜ਼ਬੂਤ ਤੋਂ ਮਜ਼ਬੂਤ ਪ੍ਰਬੰਧ
ਵੀ ਆਪਣੇ ਸਤਰ ਤੋਂ ਹਿੱਲ ਜਾਂਦੇ ਹਨ। ਗੁਰੂਘਰ ਵਲੋਂ ਚੁਣੇਂ ਹੋਏ ਪ੍ਰਬੰਧਕਾਂ ਦਾ ਸਤਰ ਡਿੱਗ ਪਿਆ
ਅਤੇ ਕਿਸੇ ਸਮੇਂ ਗੁਰੂ ਨੂੰ ਆਪ ਗਿਰੇ ਹੋਏ ਮਸੰਦਾ ਨਾਲ ਨਜਿੱਠਣਾ ਪਿਆ। ਮਸੰਦ ਬਦਲੇ ਗਏ ਪਰ ਤਰੀਕਾ
ਨਹੀਂ ਬਦਲਿਆ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਵਿਕਾਸ ਦੀ ਇੱਕ ਹੋਰ ਪੱਧਰ ਪ੍ਰਧਾਨ ਕੀਤੀ ਅਤੇ
‘ਪੰਜਾਂ ਪਿਆਰਿਆਂ` ਨੂੰ ‘ਇੱਕਲੇ ਬੰਦੇ` ਦੇ ਮੁਕਾਬਲ ਤਰਜੀਹ ਦਿੱਤੀ।
ਖ਼ੈਰ, ਸਲੈਕਸ਼ਨ (ਚੌਂਣ) ਪ੍ਰਥਾ ਗੁਰੂਆਂ ਤੋਂ ਬਾਦ ਤਕ ਵੀ ਚਲਦੀ ਰਹੀ। ਲੇਕਿਨ
ਇਸ ਤਰੀਕੇ ਦਿਆਂ ਪ੍ਰਾਪਤੀਆਂ ਅਤੇ ਹਾਣਿਆਂ
ਤੋਂ ਬਾਦ ਅੱਜ ਤਕ ਦਾ ਦੋਰ ਉਹ ਦੋਰ ਹੈ ਜਿਸ ਵਿੱਚ ਗੁਰੂ ਦੀ ਅਗੁਆਈ ਦੀ ਪਛਾਂਣ ਅਤੇ ਉਸ ਮੁਤਾਬਕ
ਵਿਵਹਾਰ ਦਾ ਜਿੰਮਾਂ ਗੁਰੂ ਦੇ ਸਿੱਖਾਂ ਉੱਤੇ ਹੈ। ਅੱਜ ਸਲੈਕਸ਼ਨ ਦਾ ਸਿਧਾਂਤ ਉਂਝ ਵਿਵਹਾਰਕ ਨਹੀਂ
ਹੋ ਸਕਦਾ ਜਿਵੇਂ ਕਿ ਇਹ ਆਰੰਭ ਹੋਇਆ ਸੀ। ਵਿਸ਼ੇਸ਼ ਤੌਰ ਤੇ ਉਸ ਸੂਰਤ ਵਿੱਚ ਜਿਸ ਵੇਲੇ ਗੁਰਦੂਆਰਾ
ਪ੍ਰਬੰਧ ਨੂੰ ਚਲਾਉਂਣ ਦੀ ਸੇਵਾ ਦੇ ਦਾਵੇ ਨਾਲ ਇੱਕ ਤੋਂ ਵੱਧ ਅਨੇਕਾਂ ਦਾਵੇਦਾਰ, ਅਣਗਿਣਤ ਵਿਚਾਰਕ
ਭਿੰਨਤਾਂਵਾਂ ਅਤੇ ਮਕਸਦਾਂ ਨਾਲ ਮੌਜੂਦ ਹੋਂਣ। ਸਾਨੂੰ ਇਸ ਨੁੱਕਤੇ ਬਾਰੇ ਇਸ ਮੁਲਗ਼ਾਤੇ ਵਿੱਚ
ਨਹੀਂ ਰਹਿਣਾ ਚਾਹੀਦਾ ਕਿ ਇਲੈਕਸ਼ਨ ਨੇ ਦਾਵੇਦਾਰ ਪੈਦਾ ਕੀਤੇ ਹਨ। ਦਾਵੇਦਾਰੀ ਤਾਂ ਉਦੋਂ ਵੀ
ਉੱਤਪੰਨ ਹੋ ਚੁਕੀ ਸੀ ਜਦੋਂ ਕੇਵਲ ਸਲੈਕਸ਼ਨ ਸੀ। ਗੁਰਦੁਆਰਾ ਸੁਧਾਰਾਂ ਦਾ ਮੂਲ ਹੀ ਇਸ ਦਾਵੇਦਾਰੀ
ਵਿੱਚ ਸੀ ਕਿ ਮਨਮਤਿਆਂ ਤੋਂ ਪ੍ਰਬੰਧ ਲੇ ਗੁਰਮਤਿਆਂ ਦੇ ਹੱਥ ਲਿਆਉਂਦਾ ਜਾਏ। ਸਲੈਕਸ਼ਨ ਦੇ ਦੋਰ
ਦੀ ਮਨਮਤਿ ਨੇ ਇਲੈਕਸ਼ਨ ਦੀ ਦਾਵੇਦਾਰੀ ਨੂੰ ਜਨਮ ਦਿੱਤਾ ਸੀ।
ਨਾਲ ਦੇ ਨਾਲ ਇਹ ਵੀ ਵਿਚਾਰਦੇ ਚਲੀਏ ਕਿ ਸਲੈਕਸ਼ਨ ਦਾ ਸਿਧਾਂਤ ਕੇਵਲ ਧਾਰਮਕ
ਖੇਤਰ ਵਿੱਚ ਹੀ ਨਹੀਂ ਬਲਕਿ ਰਾਜਨੀਤਿਕ ਖੇਤਰ ਵਿੱਚ ਵੀ ਬਹੁਤ ਲੰਭੇ ਸਮੇਂ ਤਕ ਮੌਜੂਦ ਰਿਹਾ ਸੀ।
ਰਾਜੇ ਦਾ ਪੁੱਤਰ ਰਾਜਾ! ਅਤੇ ਜੇਕਰ ਪੁੱਤਰ ਜਿਆਦਾ ਹੋਂਣ ਤਾਂ ਕੇਵਲ ਰਾਜੇ ਦੀ ਪਸੰਦ (ਸਲੈਕਸ਼ਨ) ਹੀ
ਕੰਮ ਕਰਦੀ ਸੀ। ਨਹੀਂ ਤਾਂ ਹੋਰ ਸੂਰਤਾਂ ਵਿੱਚ ਤਲਵਾਰ ਦਾ ਜੋਰ ਹੀ ਕਿਸੇ ਨੂੰ ਰਾਜ ਦੇ ਪ੍ਰਬੰਧ ਦਾ
ਮੁੱਖੀ ਬਣਾਉਂਦਾ ਸੀ ਅਤੇ ਉਸ ਨੂੰ ਕਾਯਮ ਰੱਖਦਾ ਸੀ।
ਰਾਜਨੀਤੀ ਦੀ ਇਸ ਸਲੈਕਸ਼ਨ ਅਤੇ ਜ਼ੋਰਸ਼ਾਹੀ ਵਿਵਸਥਾ ਨੇ ਵੀ ਕੁੱਝ ਚੰਗੇ ਅਤੇ
ਬਹੁਤ ਸਾਰੇ ਮਾੜੇ ਬੰਦਿਆਂ ਨੂੰ ਉਸ ਹੈਸਿਅਤ ਤਕ ਪਹੁੰਚਾਇਆ ਦਰਅਸਲ ਜਿਸ ਦੇ ਉਹ ਕਾਬਲ ਨਹੀਂ ਸਨ।
ਇਸੇ ਕਾਰਣ ਸੰਸਾਰ ਵਿੱਚ ‘ਨੇਸ਼ਨ ਸਟੇਟ` ਦੇ ਵਿਚਾਰ ਨੇ ਜ਼ੋਰ ਪੱਕੜਿਆ ਅਤੇ ਤਾਨਾਸ਼ਾਹੀ ਦੇ
ਮੁਕਾਬਲ ਲੋਕਤੰਤਰੀ ਪ੍ਰਬੰਧ ਹੋਂਦ ਵਿੱਚ ਆਏ ਜਿਨਾਂ ਅੰਦਰ ਪ੍ਰਬੰਧ ਚਲਾਉਂਣ ਦੀ ਗੱਲ, ਕੁੱਝ ‘ਪ੍ਰਬੰਧਕੀ
ਸਰਬਰਾਹਾਂ` ਦੇ ਸਿਰ ਛੱਡਣ ਤੋਂ ਪਹਿਲਾਂ ਲੋਕਾਂ ਤੇ ਛੱਡ ਦਿੱਤੀ ਗਈ। ਨਿਸ਼ਚਤ ਸਮੇਂ ਸੀਮਾਂ
ਵਰਗੇ ਪ੍ਰਾਵਧਾਨਾਂ ਕਾਰਣ ਲੋਕਾਂ ਨੂੰ ਪ੍ਰਬੰਧਕੀ ਸਰਬਰਾਹਾਂ ਨੂੰ ਬਦਲਣ ਦਾ ਅਧਿਕਾਰ ਵੀ ਪ੍ਰਾਪਤ
ਸੀ।
ਹੁਣ ਪਰਤਿਏ
ਦੇ ਆਰੰਬਕ ਦਹਾਕਿਆਂ ਵੱਲ ਜਿਸ ਵੇਲੇ ਪਰਿੰਟਿੰਗ ਪ੍ਰੈਸ ਅਤੇ ਪੱਛਮੀ ਸਿੱਖਿਆ ਦੇ ਪ੍ਰਸਾਰ ਨੇ ਭਾਰਤ
ਦੇ ਅੰਦਰ ਇੱਕ ਪੜੇ ਲਿਖੇ ਵਰਗ ਨੂੰ ਸਥਾਪਤ ਕਰ ਦਿੱਤਾ ਸੀ। ਵਿਸ਼ਵ ਦੇ ਰਾਜਨੀਤਕ ਘਟਨਾਕ੍ਰਮ ਤੋਂ
ਇਲਾਵਾ ਰੂਸੀ ਕ੍ਰਾਂਤੀ ਵੀ ਆਪਣਾ ਪ੍ਰਭਾਵ ਦਿਖਾ ਰਹੀ ਸੀ। ਭਾਰਤ ਦੀ ਰਾਜਨੀਤੀ ਇਸ ਤੋਂ ਪ੍ਰਭਾਵਤ
ਸੀ। ਸਿੱਖੀ ਦੇ ਅੰਦਰ ਸਲੈਕਸ਼ਨ ਰਾਹੀਂ ਕਾਬਜ ਮਸੰਦਾਂ ਦੀ ਮਨਮਤਿ ਅਤੇ ਆਲੇ ਦੁਆਲੇ ਤੋਂ ਮਿਲ ਰਹੀ
ਸਿਧਾਂਤਕ ਚੁਨੌਤਿਆਂ ਦੇ ਸਿੱਟੇ ਵੱਜੋ ਗੁਰਦੂਆਰਾ ਸੁਧਾਰ ਲਹਿਰ ਨੇ ਜੋਰ ਪੱਕੜਿਆ। ਜਿਸ ਵਿੱਚ
ਸਲੈਕਸ਼ਨ ਰਾਹੀਂ ਕਾਬਜ ਪ੍ਰਬੰਧ ਨੂੰ ਹਟਾਉਂਦੇ ਹੋਏ ਗੁਰਦੂਆਰਾ ਪ੍ਰਬੰਧ ਚਲਾਉਂਣ ਲਈ ਬੰਦਿਆਂ ਦੀ
ਚੋਂਣ ਦਾ ਅਧਿਕਾਰ ਆਮ ਸਿੱਖ ਦੇ ਹੱਥ ਵਿੱਚ ਦਿੱਤਾ ਗਿਆ। ਇਹ ਇਲੈਕਸ਼ਨ ਦਾ ਢੰਗ ਸੀ ਜਿਸ ਦੀ ਮੂਲ਼
ਧਾਰਨਾ ਇਹੀ ਸੀ ਕਿ ਆਮ ਬੰਦਾ ‘ਗੁਣਕਾਰੀ` ਸੱਜਣਾਂ ਨੂੰ ਗੁਰਦੂਆਰਾ ਪ੍ਰਬੰਧ ਚਲਾੳਂਣ ਲਈ
ਜ਼ੁੰਮੇਵਾਰੀ ਸੋਂਪੇ।
ਸਲੈਕਸ਼ਨ ਦੇ ਅਗਾਜ਼ ਦੀ ਗੱਲ ਕਰੀਏ ਤਾਂ ਇਹ ਗੁਰੂ ਦੇ ਅਧਿਕਾਰ ਖੇਤਰ ਦੀ ਗੱਲ
ਸੀ ਜਿਸ ਦੀ ਸਭ ਤੋਂ ਪਹਿਲੀ ਮਿਸਾਲ, ਜਿਵੇਂ ਕਿ ਪਿੱਛੇ ਵਿਚਾਰ ਆਏ ਹਾਂ, ਗੁਰੂ ਨਾਨਕ ਵਲੋਂ ਭਾਈ
ਲਹਿਣਾ ਦੀ ਚੋਂਣ ਤੋਂ ਮਿਲਦੀ ਹੈ। ਗੁਰੂ ਨਾਨਕ ਗੁਰੂ ਸਨ ਅਤੇ ਇਸ ਲਈ ਕੇਵਲ ਉਨ੍ਹਾਂ ਦੂਆਰਾ ਕੀਤੀ
ਗਈ ‘ਸਲੈਕਸ਼ਨ` ਪਰਵਾਨ ਚੜਨੀ ਹੀ ਸੀ। ਇਹੀ ਗੱਲ ਬਾਕਿ ਗੁਰੂਆਂ ਦੇ ਸੰਧਰਭ ਵਿੱਚ ਲਾਗੂ ਹੋਈ। ਇੱਥੋਂ
ਤਕ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਗੁਰਤਾ ਅਧਿਕਾਰ ਦਾ ਇਸਤਮਾਲ ਕਰਦੇ ਹੋਏ ਸਿੱਖਾਂ ਨੂੰ
ਆਪਣੇ ਬਾਦ ਕੇਵਲ ਸ਼ਬਦ ਗੁਰੂ ਗ੍ਰੰਥ ਦੇ ਨਾਲ ਜੋੜ ਦਿੱਤਾ। ਦਸਵੇਂ ਗੁਰੂ ਜੀ ਦੇ ਕੁੱਝ ਚਿਰ ਬਾਦ
ਮਿਸਲਦਾਰੀ ਵਿੱਚ ਸਲੈਕਸ਼ਨ ਪੱਧਤੀ ਵੋਟ ਦਾ ਰੂਪ ਧਾਰਨ ਕਰ ਗਈ ਸੀ। ਇਹ ਵੱਖਰੀ ਗਲ ਹੈ ਕਿ ਉਦੋਂ ਵੋਟ
ਪਰਚੀ ਦੇ ਰੂਪ ਵਿੱਚ ਨਹੀਂ ਬਲਕਿ ਬਹੂਗਿਣਤੀ ਦੀ ਹਾਮੀ ਦੇ ਰੂਪ ਵਿੱਚ ਸੀ ਜਿਸ ਨੂੰ ਅਸਹਿਮਤ ਬੰਦਾ
ਵੀ ਆਪਣੀ ਸਹਿਮਤਿ ਦੇ ਦਿੰਦਾ ਸੀ ਜਾਂ ਫ਼ਿਰ ਉਸ ਦੀ ਅਸਹਿਮਤੀ ਬਹੂਮਤ ਦੇ ਅੱਗੇ ਬੇਮਾਨੀ ਹੁੰਦੀ ਸੀ।
ਪਰ ਜਿਵੇਂ ਕਿ ਉਪਰ ਵਿਚਾਰ ਆਏ ਹਾਂ ਸਲੈਕਸ਼ਨ ਪੱਧਤੀ ਕਾਰਣ ਗੁਰੂਦੁਆਰਾ
ਪ੍ਰਬੰਧਾਂ ਦਾ ਸਤਰ ਬਦ ਤੋਂ ਬਦਤਰ ਹੁੰਦਾ ਗਿਆ ਕਿਉਂਕਿ ਸਮਾਂ ਬਦਲਦਾ ਰਹਿੰਦਾ ਹੈ ਅਤੇ ਬਦਲਦੇ ਸਮੇਂ
ਵਿੱਚ ਬੰਦੇ ਵੀ ਬਦਲਦੇ ਰਹਿੰਦੇ ਹਨ। ਸਲੈਕਸ਼ਨ ਨਾਲ ਹੋਏ ਨੁਕਸਾਨ ਨੂੰ ਇਲੈਕਸ਼ਨ ਰਾਹੀਂ ਠੀਕ ਕਿਤਾ
ਗਿਆ ਅਤੇ ਅੱਜ ਇਲੈਕਸ਼ਨ ਕਾਰਣ ਹੋ ਰਹੇ ਨੁਕਸਾਨ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ। ਬੰਦੇ ਅਵੇਸਲੇ
ਹੋਂਣ ਤਾਂ ਤਰੀਕੇ ਜ਼ਿਆਦਾ ਮਾਈਨੇ ਨਹੀਂ ਰੱਖ ਪਾਉਂਦੇ ਫ਼ਿਰ ਚਾਹੇ ਉਹ ਸਲੈਕਸ਼ਨ ਹੋਵੈ ਜਾਂ ਇਲੈਕਸ਼ਨ!
ਵਾਸਤਵਿਕਤਾ ਇਹ ਹੈ ਕਿ ਅਸੀ ਸੱਮਸਿਆਵਾਂ ਦੇ ਮੂਲ ਵਿੱਚ ਨਹੀਂ ਜਾ ਪਾ ਰਹੇ।
ਅਸੀਂ ਇਸ ਤੇ ਵਿਚਾਰ ਨਹੀਂ ਕਰ ਪਾ ਰਹੇ ਕਿ ਜੇ ਕਰ ਸਲੈਕਸ਼ਨ ਕਰਨ ਵਾਲੇ ਵੀ ਮਾੜੇ ਹੋਣ ਜਾਂ
ਧੜੇਬੰਦਿਆਂ ਵਿੱਚ ਵੰਡੇ ਹੋਣ (ਜੋ ਕਿ ਸਚ ਹੈ) ਤਾਂ ਕੀ ਹੋਵੇਗਾ? ਕੀ ਸੱਮਸਿਆਂਵਾਂ ਦਾ ਹਲ ਸਲੈਕਸ਼ਨ
ਜਾਂ ਇਲੈਕਸ਼ਨ ਵਰਗੇ ਤਰੀਕਿਆਂ ਨਾਲ ਜੁੜਿਆ ਹੈ ਜਾਂ ਫ਼ਿਰ ਇਨ੍ਹਾਂ ਦੋਹਾਂ ਤਰੀਕਿਆਂ ਤੇ ਤੁਰਨ ਵਾਲੇ
ਬੰਦਿਆਂ ਦੀ ਮਾਨਸਿਕਤਾ ਨਾਲ?
ਜੇਕਰ ਗੱਲ ਤਰੀਕਾ ਸਲੈਕਸ਼ਨ ਹੋਵੇ ਅਤੇ ਦਾਵੇਦਾਰ ਜ਼ਿਆਦਾ ਹੋਣ ਤਾਂ ਕੀ ਹੋ
ਸਕਦਾ ਹੈ? ਅੱਜ ਗੁਰੂ ਨਾਨਕ ਜੀ ਤਾਂ ਹੈ ਨਹੀਂ ਕਿ ਸਾਨੂੰ ਠੀਕ ਬੰਦੇ ਦੀ ਸਲੈਕਸ਼ਨ ਕਰ ਕੇ ਦੇ ਦੇਂਣ
ਤੇ ਸਭ ਠੀਕ ਹੋ ਜਾਏ! ਹੁਣ ਗਲ ਚੋਂਣ ਕਰਨ ਵਾਲੇ ਬੰਦਿਆਂ ਤੇ ਹੈ। ਜੇ ਕਰ ਹੱਥ ਖੜੇ ਕਰਵਾ ਲਈਏ ਤਾਂ
ਗਿਣਤੀ ਅਤੇ ਜੇਕਰ ਬੰਦੇ ਖੜੇ ਕਰ ਕੇ ਸਿਰ ਗਿਣ ਲਈਏ ਤਾਂ ਗਿਣਤੀ! ਜਿਸ ਪਾਸੇ ਜ਼ਿਆਦਾ ਹੱਥ ਉਹ ਜੇਤੂ
ਜਿਸ ਪਾਸੇ ਜ਼ਿਆਦਾ ਸਿਰ ਉਹ ਜੇਤੂ! ਬਾਹਰ ਨਹੀਂ ਦਾ ਅੰਦਰ ਵੋਟ ਜਿਵੇਂ ਕਿ ਪਾਰਲਿਆਂਮੇਂਟ ਬਿਲ ਪਾਸ
ਕਰਨ ਵੇਲੇ ਹੁੰਦਾ ਹੈ। ਨਿਯਮਾਵਲੀ ਪ੍ਰਤੀ ਨਿਸ਼ਠਾ ਦੀ ਕਸਮ ਦੇ ਅੱਗੇ ਧੜੇ ਪ੍ਰਤੀ ਨਿਸ਼ਠਾ ਜ਼ਿਆਦਾ
ਪ੍ਰਭਾਵੀ ਹੋ ਜਾਂਦੀ ਹੈ। ਗਲ ਤਾਂ ਵੋਟ ਤੇ ਹੀ ਮੁੱਕਦੀ ਹੈ ਫ਼ਿਰ ਚਾਹੇ ਉਹ ਪਰਚੀ ਦੇ ਰੂਪ ਵਿੱਚ
ਹੋਵੇ, ਹੱਥ ਦੇ ਰੂਪ ਵਿੱਚ ਜਾਂ ਫ਼ਿਰ ਸਿਰਾਂ ਦੀ ਗਿਣਤੀ ਦੇ ਰੂਪ ਵਿਚ। ਗੁਰੂ ਸਾਹਿਬ ਨੇ ਮਸੰਦਾ ਨੂੰ
ਬਦਲਿਆ ਅਤੇ ਸਲੈਕਸ਼ਨ ਰਾਹੀਂ ਬਦਲਿਆ। ਗੁਰੂਆਂ ਬਾਦ ਸਥਿਤੀ ਬਦਲ ਗਈ ਸੀ ਜਿਸ ਕਾਰਣ ਸਲੈਕਸ਼ਨ ਦੀ
ਦੁਰਵਰਤੋਂ ਹੋਈ। ਹੁਣ ਜ਼ਮੀਨੀ ਹਕੀਕਤਾਂ ਦੇ ਮੱਧੇ ਨਜ਼ਰ ਬੰਦੇ ਬਦਲਣ ਦੀ ਲੋੜ ਹੋ ਸਕਦੀ ਹੈ ਜੋ ਕਿ
ਇਲੈਕਸ਼ਨ ਰਾਹੀਂ ਹੀ ਸੰਭਵ ਹੈ ਕਿਉਂਕਿ ਅੱਜ ਸਰਵ-ਸੰਮਤੀ ਨਾਲ ਸਲੈਕਸ਼ਨ ਇੱਕ ਆਦਰਸ਼ਵਾਦ ਹੈ ਜੋ ਹੁਣ
ਹਕੀਕਤ ਦੇ ਧਰਾਤਲ ਦੇ ਮੌਜੂਦ ਨਹੀਂ। ਇਹ ਇੱਕ ਕਲਪਨਾ ਮਾਤਰ ਹੈ! ਇਸ ਦੀ ਆਸ ਵਿੱਚ ਬੈਠਣ ਨਾਲੋਂ
`ਚਲਣਾ` ਚੰਗਾ ਸਾਬਤ ਹੋ ਸਕਦਾ ਹੈ।
ਸਲੈਕਸ਼ਨ ਦੇ ਤਰੀਕੇ ਵਿੱਚ ਇੱਕ ਗਲ ਪੱਕੀ ਹੈ ਕਿ ਇਸ ਵਿੱਚ ਆਮ ਸਿੱਖ ਦਾ ਰੋਲ
ਨਹੀਂ ਹੋ ਸਕਦਾ ਕਿਉਂਕਿ ਸਾਰਿਆਂ ਨੂੰ ਇੱਕ ਥਾਂ ਇੱਕਠਾ ਕਰਕੇ ਹੱਥ-ਸਿਰ ਗਿਣਨੇ ਅਸੰਭਵ ਗਲ ਹੈ। ਇਸ
ਸੂਰਤ ਵਿੱਚ ਕੇਵਲ ਕੁੱਝ ਜੱਥੇਬੰਦਿਆਂ ਦੇ ਕਰਤਾ-ਧਰਤਾ ਸੱਜਣਾ ਦੇ ਇੱਕਠਾ ਹੋ ਕੇ ਗੁਰਦੂਆਰਾ ਪ੍ਰਬੰਧ
ਚਲਾਉਂਣ ਵਾਸਤੇ, ਕੁੱਝ ਬੰਦਿਆਂ ਨੂੰ ਵੋਟ ਰਾਹੀਂ (ਪਰਚੀ/ਹੱਥ/ਸਿਰਾਂ ਦੀ ਗਿਣਤੀ) ਚੁਣਨ ਬਾਰੇ ਕੋਈ
ਸੁਝਾਵ ਵਿਚਾਰਣ ਯੋਗ ਹੋ ਸਕਦਾ ਹੈ। ਪਰ ਸਵਾਲ ਇਹ ਹੈ ਕਿ ਆਮ ਸਿੱਖ ਨੂੰ ਇਸ ਤਰੀਕੇ ਰਾਹੀਂ ਕਿਉਂ
ਬਾਹਰ ਕੱਢਿਆ ਜਾਏ? ਜੇਕਰ ਸਿੱਖ ਇੱਕਠੇ ਇਲੈਕਸ਼ਨ ਕਰਨ ਤਾਂ ਗਲਤ ਪਰ ਜੇਕਰ ਕੁੱਝ ਜੱਥੇਬੰਦਿਆਂ ਦੇ
ਨੁਮਾਇਂਦੇ ਇਲੈਕਸ਼ਨ ਕਰਨ ਤਾਂ ਉਹ ਠੀਕ? ਫ਼ਿਰ ਜੇ ਇੱਕਠੇ ਹੋਂਣ ਵਾਲਿਆਂ ਜੱਥੇਬੰਦਿਆਂ ਦੇ
ਕਰਤਾ-ਧਰਤਾਵਾਂ ਵਿੱਚ ਸਾਂਝੀ ਸਲੈਕਸ਼ਨ ਤੇ ਸਹਿਮਤੀ ਨਾ ਹੋਵੇ (ਜੇ ਕਿ ਕਦੇ ਨਹੀਂ ਹੁੰਦੀ)
ਤਾਂ ਕੀ ਉਸ ਸੁਰਤ ਵਿੱਚ ਬਹੁਮਤ ਨੂੰ ਜੇਕਾਰਾ ਛੱਡਣ ਤੋਂ ਪਹਿਲਾਂ ਵੋਟ (ਪਰਚੀ/ਹੱਥਾਂ/ਸਿਰਾਂ ਦੀ
ਗਿਣਤੀ) ਰਾਹੀਂ ਨਹੀਂ ਪਰਖਿਆ ਜਾਵੇਗਾ? ਉਸ ਸੁਰਤ ਵਿੱਚ ਚੋਣ ਆਮ ਬੰਦੇ ਤੇ ਨਹੀਂ ਬਲਕਿ ਦੋ-ਤਿੰਨ
ਹਜ਼ਾਰ ਬੰਦਿਆਂ ਦਾ ਵਿਸ਼ੇਸ਼ਾਧਿਕਾਰ ਹੋਵੇਗਾ ਜਿਸ ਦੀ ਦੁਰਵਰਤੋਂ ਜ਼ਰੁਰ ਹੋਵੇਗੀ। ਜੱਥੇਬੰਦਿਆਂ ਦੀ
ਅੰਦਰੂਨੀ ਚੋਂਣ ਤੋਂ ਲੈ ਕੇ ਗੁਰਦੁਆਰਾ ਚੋਂਣਾਂ ਤਕ!
ਜੇਕਰ ਤਰਕ ਇਹ ਹੈ ਕਿ ਆਮ ਸਿੱਖ ਗੁਰਮਤਿ ਅਨੁਸਾਰ ਵੋਟ ਦੀ ਵਰਤੋਂ ਦੀ ਬਾਰੇ
ਸੂਝ ਨਹੀਂ ਰੱਖਦਾ ਤਾਂ ਉਸ ਨੂੰ ਗੁਰਮਤਿ ਬਾਰੇ ਸੁਚੇਤ ਕਿਉਂ ਨਹੀਂ ਕੀਤਾ ਜਾਂਦਾ? ਆਖਰ ਗੁਰਦੂਆਰਾ
ਪ੍ਰਬੰਧ ਦਾ ਮਕਸਦ ਵੀ ਤਾਂ ਗੁਰਮਤਿ ਬਾਰੇ ਸੂਝ ਪੈਦਾ ਕਰਨਾ ਹੈ। ਜੇਕਰ ਉਹ ਸੁਚੇਤ ਨਹੀਂ ਹੋ ਰਿਹਾ
ਤਾਂ ਉਸ ਨੂੰ ਸੁਚੇਤ ਕੀਤਾ ਜਾਂਣਾ ਚਾਹੀਦਾ ਹੈ। ਇਸ ਵਿੱਚ ਇਹ ਗਲ ਵੱਖਰੀ ਹੈ ਕਿ ਇਸ ਉਪਰਾਲੇ ਨੂੰ
ਕਿਨਾਂ ਸਮਾਂ ਲੱਗੇਗਾ।
ਜਿਨਾਂ ਮਜ਼ਬੂਤ ਪ੍ਰਬੰਧ ਗੁਰੂਆਂ ਨੇ ਕੀਤਾ ਅਸੀਂ ਨਹੀਂ ਕਰ ਸਕਦੇ ਫ਼ਿਰ ਕੀ
ਕਾਰਣ ਹੈ ਕਿ ਉਹ ਮਜ਼ਬੂਤ ਪ੍ਰਬੰਧ ਵੀ ਗੁਰੂਆਂ ਬਾਦ ਬਿਖਰ ਗਏ? ਜ਼ਾਹਰ ਹੈ ਕਿ ਤਰੀਕਾ ਕੋਈ ਵੀ ਹੋਵੇ
ਉਸਦੀ ਸਫ਼ਲਤਾ ਜਾਂ ਅਸਫ਼ਲਤਾ, ਕਾਲਾਂਤਰ ਉਸ ਤੇ ਚਲਣ ਵਾਲਿਆਂ ਤੇ ਨਿਰਭਰ ਕਰਦੀ ਹੈ। ਗੁਰਦੂਆਰਾ ਚੋਣਾਂ
ਵਿੱਚ ਜੇ ਕਰ ਕੁਲ ੨੦-੨੫ ਗੁਣਕਾਰੀ ਬੰਦੇ ਹੀ ਜਿੱਤ ਪਾਉਂਦੇ ਹਨ ਤਾਂ ਲੋੜ ਹੈ ਕਿ ਉਨ੍ਹਾਂ ਗੁਣਕਾਰੀ
ਬੰਦਿਆਂ ਤੋਂ ਹੀ ਕੁੱਝ ਸਿਖਿਆ ਜਾਏ ਤਾਂ ਕਿ ਚੌਣ-ਦਰ ਚੋਣ ਇਹ ਗਿਣਤੀ ੧੦-੧੫ ਕਰਕੇ ਵਧਾਈ ਜਾਏ। ਇਸ
ਤੇ ਵਿਚਾਰ ਕਿਉਂ ਨਹੀਂ ਕਿ ਜੇ ਕਰ ੨੦-੨੫ ਗੁਣਕਾਰੀ ਜਿੱਤ ਸਕਦੇ ਹਨ ਤਾਂ ਵੱਧ ਕਿਉਂ ਨਹੀਂ? ਜ਼ਮੀਨੀ
ਹਕੀਕਤ ਨੂੰ ਸਮਝਣ ਦੀ ਲੋੜ ਹੈ ਕਿ ਸਮੱਸਿਆ ਦਾ ਹਲ ਚੰਗੇ ਬੰਦਿਆਂ ਦੇ ਅੱਗੇ ਆਉਂਣ ਵਿੱਚ ਹੈ। ਚੋਂਣ
ਤੋਂ ਬਚਣ ਦਾ ਤਾਂ ਕੋਈ ਰਾਹ ਹੀ ਨਹੀਂ ਚਾਹੇ ਉਹ ਇਲੈਕਸ਼ਨ ਦੇ ਰੂਪ ਵਿੱਚ ਹੋਵੇ ਜਾਂ ਸਲੈਕਸ਼ਨ ਦੇ ਰੂਪ
ਵਿਚ। ਦੋਹਾਂ ਦੀ ਦੁਰਵਰਤੋਂ ਨਿਸ਼ਚਤ ਹੈ ਜਿਸ ਨਾਲ ਵਿਕਾਸ ਪੁਰਣ ਚੁਨੌਤੀ ਰਾਹੀਂ ਨਿਪਟਿਆ ਜਾ
ਸਕਦਾ ਹੈ।
ਦਰਅਸਲ ਸੁਚੇਤ ਵਰਗ ਕਮਜ਼ੋਰ ਤਰੀਕਿਆਂ ਦੇ ਮਾਰਫ਼ਤ ਵੀ ਉਸਾਰੂ ਹੋ ਨਿਕਲਦਾ ਹੈ
ਅਤੇ ਅਵੇਸਲਾ ਵਰਗ ਚੰਗੇ ਤੋਂ ਚੰਗੇ ਤਰੀਕਿਆਂ ਦਾ ਵੀ ਭੱਠਾ ਬਿਠਾ ਛੱਡਦਾ ਹੈ। ਦੁਹਰਾ ਦੇਵਾਂ
ਕਿ ਸੰਪੁਰਣ ਨਿਰਾਸ਼ਾ ਦੀ ਸਥਿਤੀ ਬੰਦੇ ਨੂੰ, ਕਿਸੇ ਵਿਚਾਰ ਪ੍ਰਤੀ, ਖੁਦਕੁਸ਼ੀ ਵੱਲ ਲੈ ਜਾਂਦੀ ਹੈ ਜਦ
ਕਿ ਆਸ਼ਾ ਦੀ ਸਥਿਤੀ ਉਸ ਨੂੰ ਉਸ ਵਿਚਾਰ ਪ੍ਰਤੀ ਸੰਘਰਸ਼ਸ਼ੀਲ ਰੱਖਦੀ ਹੈ। ਕੋਮ ਅੰਦਰ ਕੇਵਲ ਨਿਰਾਸ਼ਾ ਦੀ
ਵੰਡ ਠੀਕ ਨਹੀਂ। ਇਹ ਵੰਡ ਸਾਡੀ ਇੱਛਾ ਸ਼ਕਤੀ ਨੂੰ ਛਿੰਨ-ਭਿੰਨ ਕਰ ਸਕਦੀ ਹੈ। ਨੇਕੀ ਅਤੇ ਬਦੀ ਦਾ
ਸੰਘਰਸ਼ ਚਲਦੇ ਰਹਿਣਾ ਹੈ। ਇਹ ਕੇਵਲ ਸਾਡੇ ਜੀਵਨ ਦੀ ਹੀ ਨਹੀਂ ਬਲਕਿ ਸਾਡੇ ਜੀਵਨ ਤੋਂ ਪਹਿਲਾਂ ਅਤੇ
ਬਾਦ ਦੀ ਗੱਲ ਵੀ ਹੈ। ਮਨਮਤ ਤਾਂ ਗੁਰੂ ਨਾਨਕ ਘਰ ਦੇ ਦੁਆਲੇ ਵੀ ਤੁਰਦੀ ਸੀ!
ਇਹ ਗਲ ਸਚ ਹੈ ਕਿ ‘ਸਚ` ਪ੍ਰਚਲਤ ਹੁੰਦਾ ਹੈ। ਪਰ ਵਿਚਾਰਣ ਵਾਲੀ ਗਲ ਇਹ
ਹੈ ਕਿ, ਕਿਸੇ ਸਥਿਤੀ ਵਿਸ਼ੇਸ਼ ਵਿਚ, ਉਹ ਕਿਦੋਂ ਅਤੇ ਕਿਤਨੀ ਦੇਰ ਤਕ ਪ੍ਰਚਲਤ ਰਹਿੰਦਾ ਹੈ? ਇਸ
ਸਵਾਲ ਦਾ ਹਲ ਕੇਵਲ ਤਰੀਕਿਆਂ ਦੇ ਆਸਰੇ ਤੇ ਨਹੀਂ ਬਲਕਿ ਮਨੁੱਖ ਦੀ ‘ਸਚ ਪ੍ਰਤੀ ਪ੍ਰਤੀਬੱਧਤਾ`
ਤੋਂ ਮਿਲਦਾ ਹੈ ਜੋ ਕਿ ਸਮਾਂ ਬਦਲਣ ਨਾਲ ਹਮੇਸ਼ਾ ਬਦਲਦੀ ਰਹਿੰਦੀ ਹੈ। ਸਮੇਂ ਦੀ ਸੀਮਾ ਕਿਸੇ
ਇੱਕ ਪੀੜੀ ਦੇ ਵੱਸ ਨਹੀਂ ਹੁੰਦੀ ਇਸ ਲਈ ਮਨੁੱਖਤਾਵਾਦੀ ਸੰਘਰਸ਼ ਪੀੜੀ ਦਰ ਪੀੜੀ ਜਾਰੀ ਰੰਹਿਦਾ ਹੈ।
ਇਸ ਲਈ ਕਈ ਥਾਂ ਤਰੀਕਿਆਂ ਨੂੰ ਨਹੀਂ ਬਲਕਿ ਉਸ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੁੰਦੀ ਹੈ ਜੋ ਹਰ
ਤਰੀਕੇ ਨੂੰ ਗਰਕ/ਅਪਾਹਿਜ ਕਰਨ ਦੀ ਸਲਾਹਿਅਤ ਰੱਖਦੀ ਹੈ।
ਹਰਦੇਵ ਸਿੰਘ, ਜੰਮੂ