.

(ਸੰਪਾਦਕੀ ਨੋਟ:- ਕੁੱਝ ਦਿਨ ਪਹਿਲਾਂ ਮੇਰੇ ਘਰਵਾਲੀ ਦੀ ਇਕ ਸਹੇਲੀ ਨੇ ਆਪਣੇ ਆਈਪੌਡ ਤੇ ਕੁੱਝ ਪਾਠ/ਸ਼ਬਦ-ਕੀਰਤਨ ਭਰ ਕੇ ਦੇਣ ਲਈ ਕਿਹਾ ਸੀ। ਮੇਰਾ ਕੰਪਿਊਟਰ ਕੁੱਝ ਮਹੀਨੇ ਪਹਿਲਾਂ ਖਰਾਬ ਹੋ ਜਾਣ ਦੇ ਕਾਰਨ ਫੌਰਮੇਟ ਕਰਕੇ ਦੁਬਾਰਾ ਸਭ ਕੁੱਝ ਪਾਇਆ ਸੀ। ਉਸ ਵਿਚ ਇਹ ਗੁਰਬਾਣੀ ਸ਼ਬਦ ਵਾਲੀਆਂ ਫਾਈਲਾਂ ਨਹੀਂ ਸਨ। ਇੱਹ ਫਾਈਲਾਂ ਮੈਂ ਆਪਣੇ ਪੁਰਾਣੇ, ਵਿੰਡੋ 98 ਵਾਲੇ ਕੰਪਿਊਟਰ ਵਿਚੋਂ ਲੱਭ ਰਿਹਾ ਸੀ ਤਾਂ ਅਚਾਨਕ ਹੀ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਦਾ ਇਹ ਪੁਰਾਣਾ ਲੇਖ ਦਿਸ ਪਿਆ ਜਿਹੜਾ ਕਿ ਕੋਈ ਗਿਆਰਾਂ ਸਾਲ ਪਹਿਲਾਂ ਸੰਨ 2000 ਦੇ ਸ਼ੁਰੂ ਵਿਚ ਛਪਿਆ ਸੀ, ਉਸ ਨੂੰ ਪਾਠਕਾਂ ਦੀ ਜਾਣਕਾਰੀ ਲਈ ਪਾ ਰਹੇ ਹਾਂ। ਕਿਉਂਕਿ ਉਸ ਵੇਲੇ ਇੰਟਨੈੱਟ ਤੇ ਥਾਂ ਦੀ ਬਹੁਤ ਘਾਟ ਹੁੰਦੀ ਸੀ ਅਤੇ ਬਹੁਤੀ ਥਾਂ ਲੈਣੀ ਕਾਫੀ ਮਹਿੰਗੀ ਪੈਂਦੀ ਸੀ ਜਿਹੜੀ ਕਿ ਹੁਣ ਕੌਡੀਆਂ ਦੇ ਭਾਅ ਬੇਅੰਤ ਗੈਗਾਬਾਈਟ ਵਿਚ ਮਿਲ ਜਾਂਦੀ ਹੈ ਇਸ ਲਈ ਬਹੁਤੀਆਂ ਲਿਖਤਾਂ ਕੁੱਝ ਹਫਤਿਆਂ ਬਾਅਦ ਹੀ ਹਟਾਉਣੀਆਂ ਪੈਂਦੀਆਂ ਸਨ। ਗਰੁਬਖਸ਼ ਸਿੰਘ ਕਾਲਾ ਅਫ਼ਗਾਨਾ ਦੀਆਂ ਕਈ ਕਿਤਾਬਾਂ ਖਾਸ ਕਰਕੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਅਤੇ ਦਸਮ ਗ੍ਰੰਥ ਬਾਰੇ, ਪਰਿੰਟ ਐਡੀਸ਼ਨ ਛਪਣ ਤੋਂ ਪਹਿਲਾਂ ਇੱਥੇ ਕਿਸ਼ਤਾਂ ਵਿਚ ਛਪ ਚੁੱਕੀਆਂ ਸਨ ਪਰ ਉਹ ਥਾਂ ਦੀ ਘਾਟ ਕਰਨ ਕੁੱਝ ਸਮੇਂ ਬਾਅਦ ਕੱਢਣੀਆਂ ਪਈਆਂ ਸਨ। ਗੁਰਬਿਲਾਸ ਪਾਤਸ਼ਾਹੀ ਛੇਵੀਂ ਜਿਹੜੀ ਕਿ ਸ਼੍ਰੋਮਣੀ ਕਮੇਟੀ ਨੇ ਆਪ ਛਪਵਾਈ ਸੀ ਅਤੇ ਚੌਦਾਂ ਰਤਨਾਂ ਤੋਂ ਮੁਹਰੇ ਪ੍ਰਸੰਸਾ ਪੱਤਰ ਲਵਾਏ ਸਨ ਜਿਹਨਾ ਵਿਚੋਂ ਕਈ ਆਪ ਹੀ ਵੇਦਾਂਤੀ ਵਲੋਂ ਲਿਖ ਲਏ ਕਹੇ ਜਾਂਦੇ ਹਨ। ਇਸ ਕਿਤਾਬ ਬਾਰੇ ਕਾਲੇ ਅਫ਼ਗਾਨੇ ਨੇ ਚਣੌਤੀ ਦੇ ਰੱਖੀ ਸੀ ਕਿ ਇਸ ਵਿਚ ਕੁੱਝ ਵੀ ਗੁਰਮਤਿ ਅਨਕੂਲ ਨਹੀਂ ਹੈ ਅਤੇ ਜੋ ਲਗਦਾ ਵੀ ਹੈ ਉਹ ਵੀ ਖੰਡ ਵਿਚ ਲਪੇਟੀ ਹੋਈ ਜ਼ਹਿਰ ਵਾਂਗ ਹੈ। ਕਿਸੇ ਨੇ ਵੀ ਉਸ ਦੀ ਚਣੌਤੀ ਪਰਵਾਨ ਨਹੀਂ ਕੀਤੀ ਸੀ ਅਤੇ ਅਖੀਰ ਨੂੰ ਅੱਕ ਚੱਬਣ ਦੀ ਨਿਆਈਂ ਇਸ ਕਿਤਾਬ ਤੇ ਝੂਠੀ-ਮੂਠੀ ਦੀ ਪਵੰਦੀ ਲਉਣ ਤੇ ਮਜ਼ਬੂਰ ਹੋਣਾ ਪਿਆ ਸੀ। ਇਸ ਸਾਬਕਾ ਪੁਲਸੀਏ ਕਾਲੇ ਅਫਗਾਨੇ ਵਿਚ ਅਨੇਕਾਂ ਔਗਣ ਹੋ ਸਕਦੇ ਹਨ ਪਰ ਜਿਸ ਤਰ੍ਹਾਂ ਇਸ ਪੁਸਤਕ ਦੀ ਚੀਰ-ਫਾੜ ਇਸ ਨੇ ਗੁਰਬਾਣੀ ਦੇ ਅਧਾਰ ਤੇ ਕੀਤੀ ਸੀ ਉਹ ਪਹਿਲਾਂ ਕੋਈ ਵੀ ਨਹੀਂ ਸੀ ਕਰ ਸਕਿਆ। ਨਹੀਂ ਤਾਂ ਕਥੇ ਰਾਜ ਭੋਗ ਤੇ ਕਿਥੇ ਗੰਗਾ ਤੇਲੀ ਭਾਵ ਕਿ ਕਿਥੇ ਇਕ ਪਾਸੇ ਸਾਰੀ ਸ਼੍ਰੋਮਣੀ ਕਮੇਟੀ, ਕਥਿਤ ਜਥੇਦਾਰ ਅਤੇ ਹੋਰ ਬਹੁਤ ਸਾਰੇ ਵਿਦਵਾਨ ਅਤੇ ਦੂਜੇ ਪਾਸੇ ਇਕ ਬੁੱਢਾ ਜਿਹਾ ਸਾਬਕਾ ਪੁਲਸੀਆ)

ੴਅਕਾਲ ਸਹਾਇ।।

ਤਖ਼ਤ ਸਾਹਿਬਾਨ ਅਤੇ ‘ਹੁਕਮਨਾਮਿਆਂ’ ਬਾਰੇ

“ਸ਼ਬਦ ਗੁਰੂ-ਬਾਣੀ ਦਾ ਨਿਰਣਾਉ”

ਭਾਰਤ ਵਿੱਚ ਪ੍ਰਚਲਤ, ਫ਼ਾਰਸੀ ਉਰਦੂ, ਪੰਜਾਬੀ ਆਦਿ ਲਗ ਪਗ ਸਾਰੀਆਂ ਬੋਲੀਆਂ ਵਿੱਚ “ਤਖ਼ਤ” ਦਾ ਅਰਥ ਸ਼ਾਹੀ ਦਰਬਾਰ ਵਿਚਲਾ ਸੰਘਾਸਣ ਹੀ ਸਮਝਿਆ ਜਾਂਦਾ ਹੈ। ਅੰਗ੍ਰੇਜ਼ੀ ਦੇ “Throne” ਸ਼ਬਦ ਦਾ ਅਰਥ ਵੀ ਤਖ਼ਤ ਹੀ ਕੀਤਾ ਜਾਂਦਾ ਹੈ। ਗੁਰਮਤਿ ਦੇ ਤਖ਼ਤ ਕਿਸ ਪਾਤਸ਼ਾਹੀ ਤੋਂ ਬਣਨੇ ਅਰੰਭ ਹੋਏ? ਆਉ ਇਸ ਪ੍ਰਸ਼ਨ ਦਾ ਉੱਤਰ ਸਮਝਣ ਲਈ ਗੁਰੂ ਇਤਿਹਾਸ ਵਲ ਝਾਤੀ ਮਾਰਨ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸਰਬ ਪ੍ਰਵਾਣਤ “ਗੁਰਮਤਿ-ਨਿਰਣਾ” ਸਮਝਣ ਦਾ ਯਤਨ ਕਰ ਵੇਖੀਏ:-

ਗੁਰੂ ਇਤਿਹਾਸ--

ਨਿਤ ਲੁੱਟੇ ਮਾਰੇ ਜਾ ਰਹੇ ਨਿਤਾਣੇ ਮਜ਼ਲੂਮ ਭਾਰਤੀ ਦੁਖਿਆਰਿਆਂ ਦੀ ਫ਼ਰਿਆਦ, ਜਦ ਕਿਸੇ ਵੀ (ਕਥਿਤ) ਦੇਵੀ ਦੇਵਤੇ ਨੇ ਨਾ ਸੁਣੀ, ਤਾਂ ਆਖ਼ਰ – “ਦੀਨਾ ਨਾਥ ਅਨਾਥ ਕਰੁਣਾ ਮੈ ਸਾਜਨ ਮੀਤ ਪਿਤਾ ਮਹਤਰੀਆ॥ “ ਦੇ ਮਨ ਵਿੱਚ ਮਿਹਰ ਆਈ ਤਾਂ- “ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੂ ਨਾਨਕ ਜਗ ਮਾਹਿ ਪਠਾਇਆ।” (੧-੨੩) ਭਾਵੇਂ ਸਾਰੇ ਜੀਵਾਂ ਦਾ ਸੰਸਾਰ ਤੇ ਆਉਣ ਜਾਣਾ ਉਸੇ ਸਿਰਜਣਹਾਰ ਦੇ ਹੁਕਮ-ਰੂਪੀ ਨਿੱਯਮ ਦੇ ਹੀ ਅਧੀਨ ਹੈ, “ਹੁਕਮੇ ਆਵੈ ਹੁਕਮੇ ਜਾਵੈ” ਅਥਵਾ- “ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥ “ ਪਰ ਭਾਈ ਗੁਰਦਾਸ ਜੀ ਦੇ ਉਪਰੋਕਿਤ ਬਚਨ ਤੋਂ ਸਿੱਧ ਹੈ ਕਿ, ਸਤਿਗੁਰੂ ਨਾਨਕ ਸਾਹਿਬ ਜੀ ਦਾ ਸੰਸਾਰ ਤੇ ਆਉਣਾ ਦਾਤਾਰ ਜੀ ਦੀ ਉਚੇਚੀ ਮਿਹਰ ਹੈ। ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ। ਬਾਝਹੁ ਗੁਰੂ ਗੁਬਾਰ ਹੈ, ਹੈ ਹੈ, ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ। ਚੜਿਆ ਸੋਧਣਿ ਧਰਤਿ ਲੁਕਾਈ ॥ ੨੪ ॥ ਸੰਸਾਰੀ ਜੀਵਾਂ ਤੋਂ ਬਹੁਤ ਉਚੀ ਜੀਵਨ ਅਵਸਥਾ ਵਾਲੇ ਗੁਰੂ ਬਾਬਾ ਜੀ ਨੇ, ਜਦ ਧਿਆਨ ਧਰ ਕੇ ਵੇਖਿਅ ਤਾਂ ਜਗਤ ਦੇ ਸਾਰੇ ਜੀਵ, ਵਿਕਾਰ-ਰੂਪੀ ਅੱਗ ਵਿੱਚ ਸੜਦੇ ਵੇਖੇ-ਯਥਾ, “ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥ “ (ਪੰਨਾ ੧੩੮੨) ਸੱਚੇ ਗੁਰੂ ਬਿਨਾ ਅਗਿਆਨਤਾ-ਰੋਗ ਦੇ ਕਾਰਨ, ਦੁਖੀ ਲੋਕਾਂ ਦੀ ਹਾਹਾ-ਕਾਰ ਸੁਣੀ, ਤਾਂ, ਮਾਇਆ ਵਿੱਚ ਉਦਾਸ ਰਹਿੰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰਨ ਜੋਗ ਬਣਾਉਣ ਲਈ, ਮਨੱਖ ਨੂੰ ਅਗਿਆਨਤਾ-ਰੋਗ ਤੋਂ ਛੁਟਕਾਰਾ ਮਿਲਣਾ ਜ਼ਰੂਰੀ ਸੀ। ਅਤਮਾ ਦੇ ਰੋਗਾਂ ਦੀ ਪਛਾਣ ਦੀ ਸੂਝ, ਅਤੇ ਉਨ੍ਹਾਂ ਦਾ ਕਾਰੀ ਦਾਰੂ ਧੁਰੋਂ ਲੈ ਕੇ ਅਏ ਸੁਜਾਨ ਵੈਦ- ਸਤਿਗੁਰੂ ਬਾਬਾ ਨਾਨਕ ਸਾਹਿਬ ਜੀ ਨੇ, ਅਗਿਆਨਤਾ-ਰੂਪ ਭਰਮ-ਰੋਗਾਂ ਦੇ ਜਨਮ ਦਾਤੇ, ਵਡੇ ਵਡੇ ਠੱਗ-ਗੜ੍ਹਾਂ ਦੇ ਮਾਲਕਾਂ ਦੀ, ਅਥਵਾ ਧਾਰਮਿਕ ਲਿਬਾਸ ਵਾਲਿਆਂ ਕਸਾਈਆਂ ਦੇ ਮੱਠਾਂ-ਠਾਠਾਂ-ਡੇਰਿਆਂ ਦੀ ਸੁਧਾਈ ਕਰਨ ਦਾ ਸੰਘਰਸ਼ ਅਰੰਭ ਕਰ ਦਿੱਤਾ। ਮਾਨਸਕ, ਅਥਵਾ ਆਤਮਕ ਤੌਰ ਤੇ ਮੁਰਦਾ ਹੋ ਚੁੱਕੀ ਭਾਰਤੀ ਜਨਤਾ ਵਿਚੋਂ “ਸੰਤ ਸੂਰਮਿਆਂ” ਦੀ ਕੌਮ ਪੈਦਾ ਕਰਨ ਦਾ ਕਠਨ ਕਾਰਜ ਨੇਪਰੇ ਚਾੜ੍ਹਨ ਲਈ ਨਿਆਰੇ ਸਤਿਗੁਰਾਂ ਨੇ, ਰੂਪ ਵਟਾਉਣ ਵਾਲਾ ਨਿਆਰਾ ਕੌਤਕ ਅਰੰਭਿਆ- “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ “, ਰੱਬੀ ਹਕੂਮਤ ਦੀਆਂ ਜ਼ਿੰਮੇਵਾਰੀਆਂ ਨਿਭਾਉਂਣ ਲਈ ਧੁਰੋਂ ਹੀ ਨਿਯੁਕਤ ਹੋ ਕੇ ਆਉਣਾ, ਸਿੱਧ ਕਰਦਾ ਹੈ ਕਿ ਸਤਿਗੁਰੂ ਨਾਨਕ ਜੀ ਉਸੇ “ਇਕ” ਦਾ ਰੂਪ, (ਗੁਰੂ-ਪਰਮੇਸ਼ਰ) ਹੀ ਸਨ। ਤਦੇ ਹੀ ਤਾਂ, ਸਵਯੇ ਸ੍ਰੀ ਮੁਖਬਾਕ ਮਹਲਾ ੫- ਦੇ ਪਹਿਲੇ ਚਾਰ ਸਵਯਾਂ ਦੇ ਅੰਤ ਵਿੱਚ ਮੁੜ ਮੁੜ ਉਹੀ ਪੰਗਤੀ- ਸ੍ਰੀ ਗੁਰੂ ਅਰਜਨ ਸਾਹਿਬ ਜੀ ਵਲੋਂ, ਸਤਿਗੁਰੂ ਨਾਨਕ ਸਾਹਿਬ ਜੀ ਪ੍ਰਤੀ ਅਪਾਰ ਸ਼ਰਧਾ ਦਾ ਪ੍ਰਗਟਾਵਾ- “ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੧॥ “ ਅਰਥ- ਹਰੀ ਦਾ ਭਗਤ ਦਾਸ (ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ ਹਰੀ ਵਰਗਾ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀ (ਗੁਣ) ਕਹਿ ਸਕਦੀ ਹੈ? ਮੈਂ ਗੁਰੂ ਨਾਨਕ ਤੋਂ ਸਦਕੇ ਹਾਂ ਸਦਕੇ ਹਾਂ ਹਜ਼ਾਰਾਂ ਵਾਰੀ ਸਦਕੇ ਹਾਂ”। ॥੧॥ ਤੋਂ ॥੪॥ ਤੱਕ ਸਵਯਾਂ ਦੀਆਂ ਅੰਤਲੀਆਂ ਪੰਗਤੀਆਂ ਦੇ ਬਿਲਕੁਲ ਏਹੀ ਬਚਨ ਹਨ। ਇਸ ਤੋਂ ਅਗਲੇ ਸਵੇਯਾਂ ਦੀਆਂ ਅੰਤਲੀਆਂ ਪੰਗਤੀਆਂ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕਰਨ ਵਾਲੇ ਵਡਭਾਗੀਆਂ ਬਾਰੇ ਪੰਚਮ ਪਾਤਸ਼ਾਹ ਜੀ ਨੇ ਇਉਂ ਲਿਖਣਾ ਅਰੰਭ ਕਰ ਦਿੱਤਾ- (੧) “ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ ਭਯਉ ॥ ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ ॥੫॥ “(੨) “ਜਿਹ ਠਾਕੁਰੁ ਸੁਪ੍ਰਸੰਨੁ ਭਯ+ ਸਤਸੰਗਤਿ ਤਿਹ ਪਿਆਰੁ ॥ ਹਰਿ ਗੁਰੁ ਨਾਨਕੁ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰੁ ॥੬॥ “(੩) “ਜਿਹ ਕ੍ਰਿਪਾਲੁ ਹੋਯਉ ਗ+ਬਿੰਦੁ ਸਰਬ ਸੁਖ ਤਿਨਹੂ ਪਾਏ ॥ ਹਰਿ ਗੁਰੁ ਨਾਨਕੁ ਜਿਨ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ ॥੭॥ “(੪) “ਜਹ ਕਾਟੀ ਸਿਲਕ ਦਯਾਲ ਪ੍ਰਭਿ ਸੇਇ ਜਨ ਲਗੇ ਭਗਤੇ ॥ ਹਰਿ ਗੁਰੁ ਨਾਨਕੁ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ॥੮॥ “ ਧੁਰੋਂ ਹੀ ਗੁਰਿਆਈ ਦੀ ਬਖ਼ਸ਼ਸ਼ ਲੈ ਕੇ ਆਏ ਸਤਿਗੁਰੂ ਨਾਨਕ ਸਾਹਿਬ ਜੀ ਲਈ, ਪੰਚਮ ਸਤਿਗਰੂ ਜੀ ਨੇ ਅੰਤਲੇ ਸਵਯੇ ਵਿਚ, ਇਉਂ ਫੁਰਮਾਨ ਕੀਤਾ- (੫) “ਬਲਿਓ ਚਰਾਗੁ ਅੰਧ੍ਹਾਰ ਮਹਿ ਸਭ ਕਲਿ ਉਧਰੀ ਇੱਕ ਨਾਮ ਧਰਮ ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ ॥੯॥ “ ਅਰਥ ਭਾਵ- ਹੇ ਹਰੀ ਪਾਰਬ੍ਰਹਮ! ਤੇਰਾ ਰੂਪ ਗੁਰੂ ਨਾਨਕ (ਸਾਹਿਬ ਜੀ) ਸਾਰੇ ਜਗਤ ਵਿੱਚ ਪਰਗਟ ਹੋਇਆ ਹੈ। (ਗੁਰੂ ਨਾਨਕ) ਹਨੇਰੇ ਵਿੱਚ ਦੀਵਾ ਜਗ ਪਿਆ ਹੈ, (ਉਸ ਦੇ ਦੱਸੇ ਹੋਏ) ਨਾਮ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ (ਵਿਕਾਰਾਂ ਭਰੇ ਸੰਸਾਰ ਸਮੁੰਦਰ ਵਿਚੋਂ) ਪਾਰ ਲੰਘ ਰਹੀ ਹੈ।

(ਨੋਟ:-ਸਵਯੇ ਸ੍ਰੀ ਮੁਖਬਾਕ ਮਹਲਾ ੫- ਅਤੇ— “ਸਵਈਏ ਮਹਲੇ ਪਹਿਲੇ ਕੇ” ਫਰਕ ਦਾ ਧਿਆਨ ਰਹੇ)

ਰਾਜ ਜੋਗ ਦੀ ਗੱਲ? --ਸਤਿਗੁਰੂ ਨਾਨਕ ਸਾਹਿਬ ਜੀ ਦੇ ਰਾਜ ਜੋਗ ਮਾਣਨ ਬਾਰੇ ਸਵਈਏ ਮਹਲੇ ਪਹਿਲੇ ਕੇ ‘ਗੁਰੂ ਬਾਣੀ ਦੇ ਦੂਜੇ ਸਵਈਏ ਤੋਂ, ‘ਰਾਜ ਜੋਗ ‘ਦੀ ਗਲ ਅਰੰਭ ਹੋ ਪਈ ਹੈ – “ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੨॥ “ ਇਸੇ ਤਰ੍ਹਾਂ ਰਾਜ ਅਤੇ ਜੋਗ, ਦੋਵੇਂ ਮਾਣਨ ਦੀ ਗੱਲ ਨਿਰੰਤਰ ੬ਵੇਂ ਸਵਈਏ ਤਕ ਹੈ। ਸਤਵੇਂ ਸਵੀਏ ਦੀ ਅੰਤਲੀ ਪੰਗਤੀ ਵਿੱਚ ਸਤਿਗੁਰਾਂ ਦੀ ਸਦੀਵੀ ਪਾਤਸ਼ਾਹੀ ਦਾ ਬਚਨ ਇਸ ਪ੍ਰਕਾਰ ਹੈ-ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥ {੧੩੯੦} ਭਾਵ, ਸਤਿਗੁਰੂ ਨਾਨਕ ਸਾਹਿਬ ਜੀ ਦੀ ਗੁਰਿਆਈ-ਰੂਪ ਪਾਤਸ਼ਾਹੀ ਸਦੀਵੀ ਰਹਿਣ ਦਾ ਬਚਨ ਅਕਾਲ ਪੁਰਖ ਜੀ ਦਾ ਆਪਣਾ ਹੈ।

ਇਸ ਅਧਿਆਤਕ ਪਾਤਸ਼ਾਹੀ ਦਾ ਤਖ਼ਤ-

ਅਕਾਲ ਪੁਰਖ ਜੀ ਤੋਂ ਸਦੀਵੀ ਪਤਸ਼ਾਹੀ ਲੈ ਕੇ ਆਏ ਗੁਰੂ ਨਾਨਕ ਸਾਹਿਬ ਜੀ ਨੇ ਕਾਇਆਂ ਪਲਟਦਿਆਂ ਹੀ ਅਧਿਆਤਮਕ ਸੰਸਾਰ ਵਿਚਲੇ ਰਾਜ ਦੇ ਤਖ਼ਤ ਦਾ ਅਨੁਭਵ ਵੀ ਕਰਾ ਦਿੱਤਾ:- ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥ … … ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ … ॥੩॥ {੯੬੬-੬੭}

੧- ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥ ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਹ ਜਨ ਕੀਅਉ ਪ੍ਰਗਾਸ ॥ ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ

ਤ੍ਰਾਸ ॥ ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ ॥

ਸਭ ਬਿਧਿ ਮਾਨ੍ਹਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥ {੧੩੯੯}

- ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ ਪਛਾੜ੍ਹਉ ॥ ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ

ਸਿਉ ਝਾੜ੍ਹਉ ॥ ਜਨਮੁ ਕਾਲੁ ਕਰ ਜੋੜਿ ਹੁਕਮੁ ਜੋ ਹੋਇ ਸੁ ਮੰਨੈ ॥ ਭਵ ਸਾਗਰੁ ਬੰਧਿਅਉ

ਸਿਖ ਤਾਰੇ ਸੁਪ੍ਰਸੰਨੈ ॥ ਸਿਰਿ ਆਤਪਤੁ ਸਚੋ ਤਖਤੁ ਜੋਗ ਭੋਗ ਸੰਜੁਤੁ ਬਲਿ ॥ ਗੁਰ

ਰਾਮਦਾਸ ਸਚੁ ਸਲ੍ਹ ਭਣਿ ਤੂ ਅਟਲੁ ਰਾਜਿ ਅਭਗੁ ਦਲਿ ॥੧॥ {੧੪੦੬}

- ਦੇਵ ਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ ॥ ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ ॥ ਰਹਸੁ ਕੀਅਉ ਸੁਰ ਦੇਵ ਤੋਹਿ ਜਸੁ ਜਯ ਜਯ ਜੰਪਹਿ ॥ ਅਸੁਰ ਗਏ ਤੇ ਭਾਗਿ ਪਾਪ ਤਿਨ ਭੀਤਰਿ ਕੰਪਹਿ ॥ ਕਾਟੇ ਸੁ ਪਾਪ ਤਿਨ ਨਰਹੁ ਕੇ ਗੁਰੁ ਰਾਮਦਾਸੁ ਜਿਨ ਪਾਇਯਉ ॥ ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥

ਅਰਥ:- (ਗੁਰੂ ਰਾਮਦਾਸ ਜੀ) ਸੱਚ ਖੰਡ ਚਲੇ ਗਏ, ਹਰੀ ਨੂੰ ਏਹੀ ਭਾਇਆ। ਹਰੀ ਨੇ (ਆਪ ਜੀ ਨੂੰ) ਤਖ਼ਤ ਦਿੱਤਾ ਹੈ ਤੇ ਉਸ ਉਤੇ ਸ੍ਰੀ ਗੁਰੂ (ਰਾਮਦਾਸ ਜੀ) ਨੂੰ ਬਿਠਾਇਆ ਹੈ। ਦੇਵ ਲੋਕ ਵਿੱਚ ਜੈ ਜੈਕਾਰ ਹੋਈ। ਦੈਂਤ ਭੱਜ ਗਏ ਹਨ (ਉਨ੍ਹਾਂ ਦੇ ਅੰਦਰ ਕੰਬ ਗਏ। (ਭਾਵ, ਪਵਿੱਤਰ ਆਤਮਾ ਦੁਆਰਾ ਪਾਪਾਂ ਦਾ ਨਾਸ ਹੋ ਜਾਂਦਾ ਹੈ) ਉਨ੍ਹਾਂ ਮਨੁੱਖਾਂ ਦੇ ਪਾਪ ਕੱਟੇ ਗਏ ਹਨ, ਜਿੰਨ੍ਹਾਂ ਨੂੰ ਗੁਰੂ ਰਾਮਦਾਸ (ਜੀ) ਮਿਲ ਪਏ। ਗੁਰੂ ਰਾਮਦਾਸ ਜੀ ਨੇ ਧਰਤੀ ਦਾ ਛਤਰ ਅਤੇ ਸਿੰਘਾਸਣ (-ਤਖ਼ਤ) ਗੁਰੂ ਅਰਜਨ ਸਾਹਿਬ ਜੀ ਨੂੰ ਦੇ ਦਿੱਤਾ।

ਸ਼ਾਹੀ ਤਖ਼ਤ ਵਾਲੇ ਅਕਾਲ ਬੁੰਗੇ ਦੀ ਸਿਰਜਣਾ:--

ਅਧਿਆਤਮਕ ਸੰਸਾਰ ਦੇ ਰੂਹਾਨੀ ਸੱਚੇ ਪਾਤਸ਼ਾਹ, ਪੰਚਮ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਅਚਨਚੇਤ ਗਿਰਫ਼ਤਾਰ ਕਰ ਲਿਆ ਗਿਆ। ਬਿਨਾ ਕੋਈ ਮੁਕੱਦਮਾ ਚਲਾਇਆਂ, ਸ਼ਾਂਤੀ ਦੇ ਪੰਜ ਗੁਰੂ ਅਰਜੁਨ ਸਾਹਿਬ ਜੀ ਨੂੰ, ਜ਼ਾਲਮਾ ਨੇ ਅੱਗ ਅਤੇ ਖੌਲਦੇ ਪਾਣੀ ਦੁਆਰਾ, ਅਕਹਿ ਅਤੇ ਅਸਹਿ ਤਸੀਹੇ ਦੇਣੇ ਅਰੰਭ ਕਰ ਦਿੱਤੇ। ਮਹਾਨ ਕੋਸ਼ ਦੀ ਲਿਖਤ ਅਨੁਸਾਰ- “ਗੁਰਮਤਿ ਨਿੱਯਮਾ ਦੀ ਰਾਖੀ ਕਰਦੇ ਹੋਏ ਅਤੇ ਸਤਯਪ੍ਰਤਿਗਯਾ ਦੀ ਕਸੌਟੀ ਉੱਤੇ ਸਿੱਖਾਂ ਨੂੰ ਅਚੱਲ ਰਹਿਣ ਦਾ ਸਬਕ ਸਿਖਾਉੰਦੇ ਹੋਏ, ਜੇਠ ਸੁਧੀ ੪ (੨ ਹਾੜ) ਸੰਮਤ ੧੬੬੩ (=੩੦ਮਈ ਸਨ ੧੬੦੬) ਸ੍ਰੀ ਗੁਰੂ ਅਰਜਨ ਸਾਹਿਬ ਜੀ ਮੁਗ਼ਲਸ਼ਾਹੀ ਦੇ ਜਬਰ-ਜ਼ੁਲਮ ਦੇ ਸਾਹਮਣੇ ਅਡੋਲ ਰਹਿੰਦਿਆਂ ਖਿੜੇ ਮੱਥੇ ਸ਼ਹੀਦੀ ਪਾ ਗਏ”।

ਅਸਮਾਨੋ ਪਈ ਅਚਨਚੇਤ ਕੜਕਦੀ ਬਿਜਲੀ-ਰੂਪ ਜਹਾਂਗੀਰੀ ਜ਼ੁਲਮ ਤੋਂ, ਲੋਕਾਈ ਭੈ-ਭੀਤ ਹੋ ਗਈ। ਨਵ-ਜਨਮੀ ਗੁਰਸਿੱਖੀ ਤੇ ਮੁਗ਼ਲਸ਼ਾਹੀ ਜਬਰ ਦਾ ਇਹ ਪਹਿਲਾ ਅਤੇ ਬੜਾ ਘਿਣਾਵਣਾ ਜ਼ੁਲਮੀ ਵਾਰ ਸੀ। ਦੇਸ ਵਿੱਚ ਹਾਹਾਕਾਰ ਮਚ ਗਈ।” ਸਚੁ ਅਤੇ ਸ਼ਾਂਤੀ ਦੇ ਪ੍ਰਤੱਖ ਸਰੂਪ, ਸਤਿਗੁਰੂ ਜੀ ਨਾਲ ਨਿਰਦਾਇਤਾ ਨੂੰ ਵੀ ਕਾਂਬਾ ਛੇੜ ਦੇਣ ਵਾਲਾ ਅਜੇਹਾ ਸਲੂਕ? ਸਤਿਗੁਰਾਂ ਦੇ ਸਿੱਖਾਂ ਨਾਲ ਹੁਣ ਪਤਾ ਨਹੀਂ ਕੀ ਵਰਤੇ?” ਮੁਗ਼ਲੀਆ ਸਰਕਾਰ ਦੇ ਬੇਦਲੀਲੇ ਅਤਿ ਜ਼ੁਲਮੀ ਧੱਕੇ-ਸ਼ਾਹੀ ਤੋਂ ਲੋਕ ਏਡੇ ਡਰ ਗਏ, ਕਿ, ਗੁਰੂ-ਦਰ ਦੀਆਂ ਰੌਣਕਾਂ ਲਗ-ਪਗ ਅਲੋਪ ਹੋਣ ਤੇ ਆ ਗਈਆਂ।

ਅਲਾਉੱਦੀਨ ਖਿਲਜੀ ਦੇ ਸਮੇ (੧੩੫੩ ਤੋਂ ੧੩੭੩) ਵਿੱਚ ਹੀ, ਸਿਰ ਤੇ ਪਗੜੀ ਬੰਨ੍ਹਣ ਦਾ ਅਤੇ ਪੈਰੀਂ ਜੁੱਤੀ ਪਾਉਣ ਦਾ ਹੱਕ ਗੁਆ ਬੈਠੀ ਹੋਈ, ਮੁਸਲਮਾਨਾ ਦੇ ਥੁੱਕਣ ਲਈ ਆਪਣਾ ਮੂੰਹ ਖੋਹਲ ਦੇਣਾ ਝੱਲ ਚੁੱਕੀ ਭਾਰਤੀ ਜਨਤਾ ਦੇ ਸਮੂਹ ਵਿਚੋਂ ਸਤਿਗੁਰਾਂ ਦੇ ਸਿੱਖ ਬਣੇ, ਨਿਰਮਲ ਪੰਥੀਏ, ਢਹਿੰਦੀਆਂ ਕਲਾਂ ਦੇ ਸ਼ਿਕਾਰ ਹੋਏ ਪਰੱਤਖ ਦਿੱਸ ਰਹੇ ਸਨ। ਚਰਚਾ ਚੱਲ ਪਈ-” ਹੁਣ ਕਿਹੜਾ ਹੈ ਏਡਾ ਬਲੀ, ਜੋ ਅਜੋਕੀ ਹਾਲਤ ਵਿਚ, ਡੱਕੋ ਡੋਲੇ ਖਾ ਰਹੀ ਗੁਰਸਿੱਖੀ ਦਾ ਸਹਾਰਾ ਬਣੇ? (੧੪ ਜੂਨ ੧੫੯੫ ਵਿੱਚ ਜਨਮੇ) ਸਾਹਿਬਜ਼ਾਦਾ ਹਰਿਗੋਬਿੰਦ ਸਾਹਿਬਾ ਜੀ ਤਾਂ ਅਜੇ ਉਂਜ ਹੀ ਬਾਲ ਹਨ? ਕੌਣ ਹੈ ਏਡਾ ਸਿਰਲੱਥ ਸੂਰਮਾਂ ਜੋ ਅੱਜ ਨਿਆਸਰੀ ਹੋ ਚੁੱਕੀ ਗੁਰ-ਸਿੱਖੀ ਦਾ ਸਹਾਰਾ ਬਣੇ? ਸੰਸਾਰ ਦੇ ਇਤਿਹਾਰ ਲਈ ਭਰੋਸਾ ਕਰਨਾ ਅਸੰਭਵ ਬਣ ਗਿਆ ਸੀ ਕਿ, ਅਜੋਕੀ ਦਹਿਸ਼ਤ-ਗਰਦੀ ਦੇ ਸਮੇ, ਭੈਭੀਤ ਹੋਏ ਸਿੱਖਾਂ ਦਾ ਗੁਰੂ, ੧੧ ਸਾਲ ਦਾ ਇੱਕ ਬਾਲ ਵੀ ਕਦੇ ਬਣ ਸਕਦਾ ਹੈ?

ਸੰਸਾਰ ਕੀ ਜਾਣੇ ਕਿ, ਦਰਿਆ ਰਾਵੀ ਵਿੱਚ ਅੰਤਮ ਦਰਸ਼ਨ ਦੇ ਰਹੇ ਪੰਚਮ ਸਤਿਗੁਰੂ ਨਾਨਕ ਸਾਹਿਬ ਜੀ ਦੀ ਜੋਤਿ-ਜੁਗਤਿ ਸਾਹਿਬਜ਼ਾਦਾ (ਗੁਰੂ) ਹਰਿਗੋਬਿੰਦ ਵਿੱਚ ਪ੍ਰਵੇਸ਼ ਕਰ ਚੁੱਕੀ ਸੀ। ਜਿਸ ਘਰ ਵਿਚ-ਤਿਨ ਕਉ ਤਖਤਿ ਮਿਲੀ ਵਡਿਆਈ ॥ ਨਿਰਭਉ ਮਨਿ ਵਸਿਆ ਲਿਵ ਲਾਈ ॥ ਖੰਡੀ ਬ੍ਰਹਮੰਡੀ ਪਾਤਾਲੀ ਪੁਰੀਈ ਤ੍ਰਿਭਵਣ ਤਾੜੀ ਲਾਈ ਹੇ ॥੧੦॥ ਦੈਵੀ ਬਰਕਤਾਂ ਵਾਲੇ “ਰਾਜ ਜੋਗ” ਦਾ ਮਾਲਕ, ਜਿਹੜਾ” ਪੂਰਨ ਸਤਿਗੁਰੂ” ਰੂਹਾਨੀ ਤਖ਼ਤ ਤੇ ਬੈਠਾ ਰੱਬੀ ਹੁਕਮਾਂ ਦੀ ਪਾਲਣਾ ਕਰਵਾ ਰਿਹਾ ਸੀ, ਉਸੇ ਅਦ੍ਰਿਸ਼ਟ ਅਧਿਆਤਮਕ ਦੁਨੀਆਂ ਦੀ ਪਾਤਸ਼ਾਹੀ ਦੇ ਚੌਰ ਛਤਰ ਵਾਲੇ ਤਾਜ ਤਖ਼ਤ ਲਈ, ਹੁਣ ਪ੍ਰਤੱਖ ਰੂਪ ਧਾਰ ਲੈਣ ਦਾ ਸਮਾ ਆ ਪੁੱਜਾ ਸੀ? ਬੜੀ ਬੇਰਹਿਮੀ ਨਾਲ ਸ਼ਹੀਦ ਕੀਤੇ ਗਏ, ਦੈਵੀ ਬਰਕਤਾਂ ਵਾਲੇ ਪਿਤਾ ਜੀ ਦੇ ਇਕਲੋਤੇ ਸਪੁੱਤਰ, ਮਹਾਂਬਲੀ ਸੂਰਮੇ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੇ, ਪਿਤਾ ਦੇ ਵਿਜੋਗ ਵਿੱਚ { Foot note:-ਕਥਿਤ ਰਾਜਾ ਦਸ਼ਰਥ ਦੀ ਮੌਤ ਤੇ ਆਪਣੇ ਤਿੰਨ ਭਰਾਵਾਂ ਸਮੇਤ, ਸ੍ਰੀ ਰਾਮ-ਰੂਪ ਰੱਬ ਢਾਹਾਂ ਮਾਰਦਾ ਰੋਂਦਾ ਹਾਲੋਂ ਬਿਹਾਲ ਹੁੰਦਾ TV ਤੇ ਦਰਸਾਇਆ, ਸਾਰੇ ਸੰਸਾਰ ਨੇ ਵੇਖਿਆ ਹੈ।) ਰੋਣ ਕੁਰਲਾਉਣ ਦੇ ਥਾਂ, ਸ਼ਾਹਾਨਾ ਪੋਸ਼ਾਕਾ ਪਹਿਨ ਲਿਆ। ਅੱਜ ਸੂਰਮਤਾਈ ਦੇ ਪ੍ਰਤੱਖ ਦੀਦਾਰੇ ਕਰਾਉਣ ਦਾ ਸਮਾ ਆ ਪਹੁੰਚਾ ਸੀ। ਛੱਟਮ ਪੀਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਜੀ ਦੇ ਅਧਿਆਤਮਕ ਰਾਜ-ਜੋਗ ਗੁਰਿਆਈ ਦੀ ਨਿਸ਼ਾਨੀ ਖੜਗ ਦੇ ਨਾਲ ਸੰਸਾਰੀ ਪਾਤਸ਼ਾਹੀਆਂ ਦੇ ਜਲਾਲ ਨੂੰ ਮਾਤ ਪਾਉਣ ਵਾਲੀ ਦੂਜੀ ਕਿਰਪਾਨ ਵੀ ਪਹਿਨ ਲਈ। ਪਾਵਨ ਸੀਸ ਤੇ ਪ੍ਰਭਾਵਸ਼ਾਲੀ ਦਸਤਾਰੇ ਦੇ ਨਾਲ, ਪਾਤਸ਼ਾਹੀ ਦੀ ਨਿਸ਼ਾਨੀ, ਸੁੰਦਰ ਕਲਗ਼ੀ ਵੀ ਸਜਾ ਲਈ? ਸਤਿਗੁਰੂ ਦੇ ਇਹ ਨਿਅਰਾ ਸਰੂਪ, ਮਨੁੱਖ ਦੀ ਅਧੀਣਗੀ ਤੋਂ ਲਾਪਰਾਹ ਹੋ ਕੇ, ਸਿੱਖਾਂ ਲਈ ਸੂਰਮਿਆਂ ਵਾਂਗ ਨਿਧੜਕ ਸ਼ਸਤਰ-ਧਾਰੀ ਬਲਕਾਰ ਜੋਧੇ ਬਣ ਜਾਣ ਦੀ ਲਲਕਾਰ ਸੀ। >>> {Foot note:-ਗੁਰੁ ਬਾਣੀ ਵਿਚੋਂ ਮਿਲਦੇ ਸੰਕੇਤ” ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥ “{ਪੰਨ; ੯੬੬) ਵਿਦਵਾਨ ਇਸ ਖੜਗ ਦਾ ਅਰਥ ਬੇਸ਼ਕ ਗਿਆਨ ਹੀ ਕਰਦੇ ਹਨ ਪਰ, ਗੁਰੂ ਬਾਣੀ ਵਿੱਚ ਸਤਿਗੁਰਾਂ ਦੇ ਹੋਰ ਕਈ ਬਚਨਾਂ ਨੂੰ ਧਿਆਨ ਵਿੱਚ ਰੱਖਦਿਆਂ ਦਾਸ ਦਾ ਸ਼ਰਧਾਲੂ ਮਨ ਪੱਕਾ ਭਰੋਸਾ ਬਣਾ ਚੁਕਿਆ ਹੈ ਕਿ, ਗੁਰਿਆਈ ਦੀ ਜ਼ਿੰਮੇਵਾਰੀ ਸੌਂਪਣ ਸਮੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਗੁਰੂ ਅੰਗਦ ਸਹਿਬ ਜੀ ਨੂੰ ਸਿਹਲੀ ਟੋਪੀ ਆਦਿ ਨਹੀਂ, ਸਗੋਂ ਖੜਗ ਸੌਂਪ ਕੇ ਪੀਰੀ ਦੀ ਨਿਸ਼ਾਨੀ ਕਿਰਪਾਨ ਮਿਥ ਦਿੱਤੀ ਸੀ। ਗੁਰਬਾਣੀ ਦਾ ਮਾਮੂਲੀ ਸੰਕੇਤ ਵੀ ਮਨਮਤੀਏ ਇਤਹਾਸਕਾਰਾਂ ਦੀਆਂ ਗੁਰਮਤਿ ਵਿਰੋਧੀ ਲਿਖਤਾਂ ਨੂੰ ਰੱਦ ਕਰ ਦੇਣ ਲਈ ਕਾਫ਼ੀ ਸਮਝਣਾ ਚਾਹੀਦਾ ਹੈ। ਪੁਸਤਕ ‘ਬਿੱਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ ‘ਦੇ ਦੂਜੇ ਭਾਗ ਦੇ ੨੬੩ ਸਫ਼ੇ ਤੋਂ ੨੬੮ ਸਫ਼ੇ ਤੱਕ, ਗੁਰੂ-ਬਾਣੀ ਸ਼ਬਦਾਂ ਦੇ ਅਧਾਰ ਤੇ, ਗੁਰਗੱਦੀ ਨਾਲ ਜੁੜੇ ਹੋਰ ਕਈ ਅਡੰਬਰਾਂ ਦੀ ਖੰਡਨਾਂ ਕੀਤੀ ਹੋਈ ਹੈ। ਇਸ ਨਿਮਾਣੈ ਦਾਸਰੇ ਦੀ, ਸਾਰੇ ਗੁਰਸਿੱਖ ਲਿਖਾਰੀਆਂ ਦੇ ਚਰਨਾਂ ਵਿੱਚ ਜੋਦੜੀ ਹੈ ਕਿ, ਉਹ ਗੁਰੂ ਇਤਿਹਾਸ ਨੂੰ ਗੁਰਬਾਣੀ ਅਨੁਸਾਰ ਠੀਕ ਮੋੜ ਦੇਈ ਜਾਣ ਨੂੰ ਸਿੱਖੀ ਦੀ ਵਡੀ ਸੇਵਾ ਮੰਨਦਿਆਂ, ਗੁਰ-ਇਤਿਹਾਸ ਤੇ ਕੀਤੇ ਜਾ ਰਹੇ ਸਾਰੇ ਵੈਰੀ-ਹੱਲਿਆਂ ਨੂੰ ਨਿਸਫ਼ਲ ਬਣਾ ਦੇਣ ਵਿੱਚ ਸਦਾ ਯਤਨ-ਸ਼ੀਲ ਰਹਿਣ ਜੀ? ।}

<<<ਏਥੇ ਹੀ ਬੱਸ ਨਹੀਂ, ਮੁਰਦਾ ਹੋ ਰਹੀ ਕੌਮ ਵਿੱਚ ਸਵੈਮਾਨ ਅਤੇ ਸੂਰਮਤਾਈ ਦਾ ਸਦੀਵੀ ਜਜ਼ਬਾ ਸੁਰਜੀਤ ਕਰਦਾ ਰਹਿਣ ਲਈ, (ਸੰਮਤ ੧੬੬੩ ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਮਹਾਂਬਲੀ ਛੇਵੇਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਸੰਮਤ ੧੬੬੫ ਤੱਕ) ਸ਼ਾਹੀ ਤੱਖ਼ਤ ਵਾਲਾ ਅਕਾਲ ਬੁੰਗਾ ਰਚ ਲਿਆ। ਪੰਚਮ ਸਤਿਗੁਰੂ ਜੀ ਦੀ ਸ਼ਹਾਦਤ ਤੋਂ ਭੈਭੀਤ ਹੋਇਆ ਮੁਗ਼ਲਸਾਹੀ ਦੇ ਜਬਰ ਤੋਂ ਲੁਕਦਾ ਫਿਰਦਾ ਨਿਰਮਲ ਪੰਥੀਆ, ਏਡਾ ਨਿਰਭੈ ਅਤੇ ਬਲਵਾਨ ਹੋ ਗਿਆ ਕਿ. ਸਾਹੀ ਫ਼ੌਜਾਂ ਨੂੰ ਚਾਰ ਵਾਰੀ “ਬੁਥਾੜ ਭੰਨਵੀਂ” ਹਾਰ ਦਾ ਮਜ਼ਾ ਚਖਾਇਅ। ਧਰਮ ਦੇ ਅਦੁਤੀ ਚਾਨਣ=ਮੁਨਾਰੇ ਸ੍ਰੀ ਦਰਬਾਰ ਸਾਹਿਬ ਜੀ ਦੇ ਐਨ ਸਾਹਮਣੇ, ਸੁਜਾਨ ਸਤਿਗੁਰ ਸਾਹਿਬ ਜੀ ਨੇ, ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਲਈ, (ਗੁਰੂ ਬਾਣੀ ਦੇ ਤਹਿਤ ਰਹਿੰਦਿਆਂ), ਸਿਆਸੀ ਅਤੇ ਸਮਾਜੀ ਮਸਲਿਆਂ ਪ੍ਰਤੀ ਗੁਰਮਤੇ ਸੋਧਣ ਦਾ, ਮਹਾਨ ਕੇਂਦਰੀ ਅਸਥਾਨ ਸਿਰਜ ਦਿੱਤਾ ਸੀ।

ਸੰਸਾਰ ਦੇ ਇਤਿਹਾਸ ਵਿੱਚ ਆਪਣੀ ਮਿਸਾਲ ਕੇਵਲ ਆਪ, ਸਤਿਗੁਰੂ ਨਾਨਕ ਸਾਹਿਬ ਜੀ ਦੇ, ਕਈ ਨਿਆਰੇ ਕੌਤਕਾਂ ਵਿਚੋਂ--ਧਰਮ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਦਾ ਪਹਿਲਾ ਅੱਖਰ “ਇਕ” ਦੇ ਥਾਂ “੧” ਲਿਖਣਾ ਵੀ ਸੰਸਾਰ ਦੇ ਸਾਰੇ ਧਰਮ-ਆਗੂਆਂ ਤੋਂ ਨਿਅਰਾ ਕੌਤਕ ਹੈ। ‘ਇੱਕ’ ਦੀ ਚੀਰ-ਫਾੜ ਤੇ ਹੋ ਸਕਦੀ ਹੈ (ਇ=ਇੰਦ੍ਰ ਇ=ਇੱਲ, ਕ=ਕ੍ਰਿਸ਼ਨ, . ਕ=ਕਾਂ. ਆਦਿ) ਪਰ ੧ ਦੀ ਏਕਤਾ ਕਿਸੇ ਵੀ ਵਿਧੀ ਨਾਕ ਭੰਗ ਨਹੀਂ ਹੋ ਸਕਦੀ। ਸਤਿਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖ ਨੂੰ ਕੇਵਲ ਇਕੋ ੧ ਅਕਾਲ ਦਾ ਪੁਜਾਰੀ ਬਣਾਇਆ। ਸ੍ਰੀ ਦਰਬਾਰ ਸਾਹਿਬ ਰੂਪ ਕੇਂਦਰੀ ਧਰਮ-ਅਸਥਾਨ ਵੀ ਕੇਵਲ ਮਾਤ੍ਰ ੧ ਹੀ ਬਣਾਇਆ। ਏਸੇ ੧ ਦੀ ਮਹੱਤਤਾ ਕਾਇਮ ਰੱਖਦਿਆਂ, ਸੰਸਾਰ ਦੇ ਇਤਿਹਾਸ ਵਿੱਚ ਆਪਣੀ ਮਿਸਾਲ ਆਪ, ਸ਼ਾਹੀ ਤਖ਼ਤ ਵਾਲਾ ਅਕਾਲ ਬੁੰਗਾ ਵੀ, ਉਸੇ ਇੱਕ ਧਾਰਮਿਕ-ਕੇਂਦ੍ਰੀ ਅਸ਼ਥਾਨ ਦੇ ਹੀ ਵਿਹੜੇ ਵਿੱਚ ਸਿਰਿਜਿਆ ਗਿਆ ਸੀ। ਮੁਗ਼ਲ-ਸ਼ਾਹੀ ਦੇ ਭੈ ਨੂੰ ਮਾਤ ਪਾ ਰਹੇ, ਦੈਵੀ ਬਰਕਤਾਂ ਵਾਲੇ ਪਰਮ-ਪ੍ਰਤਾਪੀ, ਸ਼ਾਹਿਨਸ਼ਾਹ, ਛੱਟਮ ਪੀਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ- (ਰੂਪ, ਸ੍ਰੀ ਗੁਰੂ ਨਾਨਕ ਸਾਹਿਬ ਜੀ), ਉਸੇ ਇਕੋ ਇੱਕ (੧) ਸ਼ਾਹੀ ਦਰਬਾਰ ਵਿੱਚ ਬਿਰਾਜੇ ਹੋਏ ਸੰਗਤਾਂ ਵਿੱਚ ਨਿਆਰੀ ਜੀਵਨ ਜੋਤਿ ਉਜਾਗਰ ਕਰ ਰਹੇ ਸਨ। ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਦੋਹਾਂ ਦਾ ਮੇਲ- ਸੰਸਾਰ ਦੇ ਇਤਿਹਾਸ ਕੋਲ ਦੈਵੀ ਬਰਕਤਾਂ ਵਾਲਾ ਕੇਵਲ ਮਾਤ੍ਰ ਇਕੋ ਇੱਕ ਕੇਂਦਰੀ ਅਸਥਾਨ ਅੰਮ੍ਰਿਤਸਰ ਵਿਖੇ ਹੀ ਬਣਿਆਂ … … … …. . ਸੀ।

੧੬੯੯ ਦੀ ਵਿਸਾਖੀ ਤੇ ਸਤਿਗੁਰਾਂ ਵਲੋਂ ਸੀਸ ਭੇਟ ਪ੍ਰੀਖਿਆ ਤੋਂ ਸਪਸ਼ਟ ਹੋ ਗਿਆ ਕਿ, ਸੰਤ ਸੂਰਮਾ ਰਚਿਆ ਜਾਣ ਦਾ ਕਾਰਜ ਪੂਰਾ ਹੋ ਗਿਆ ਸੀ। ਸੁਰਮਤਾਈ ਅਤੇ ਤਿਆਗ ਦੇ ਅਨੂਪਮ ਪੂਰਨੇ ਪਾਉਣ ਵਾਲੇ ਨਿਆਰੇ ਕੌਤਕਾਂ ਨਾਲ ਸੰਸਾਰ ਦੇ ਇਤਿਹਾਸ-ਕਾਰ ਨੂੰ ਹੈਰਾਨੀ ਵਿੱਚ ਪਾ ਰਹੇ ਦਸਮ ਸਤਿਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਗੁਰੂ ਨਾਨਕ ਸਾਹਿਬ ਜੀ ਦੀ ਸਦੀਵੀ ਪਾਤਸ਼ਾਹੀ ਵਾਲਾ-” ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥ “ ਰੱਬੀ ਬਚਨ ਪੂਰਾ ਕਰਦਿਆਂ, ਜੋਤਿ ਜੁਗਤ ਦੀ ਸਦੀਵੀ ਮਾਲਕੀ “ਸ੍ਰੀ ਗੁਰੂ ਗ੍ਰੰਥ ਸਾਹਿਬ” ਨੂੰ ਸੋਂਪ ਦੇਣ ਵਾਲਾ ਜੋ ਸਾਕਾ ਵਰਤਾਇਆ, ਸੰਸਾਰ ਦੇ ਇਤਿਹਾਸ ਨੇ ਉਹ ਵੀ ਪਹਿਲੀ ਅਤੇ ਸ਼ਾਇਦ ਆਖ਼ਰੀ ਵਾਰ ਹੀ ਵੇਖਿਆ ਸੀ।

ਦਸਮ ਸਤਿਗੁਰੂ ਨਾਨਕ ਸਾਹਿਬ ਜੀ ਨੇ, (ਇਕ ਅਕਾਲ ਦੇ ਪੁਜਾਰੀ, ਇਕੋ ਇੱਕ ਕੇਂਦਰੀ ਅਸਥਾਨ ਨਾਲ ਜੁੜ ਚੁੱਕੇ) ਖ਼ਾਲਸਾ ਜੀ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਰਹਿਣਾ ਜ਼ਰੂਰੀ ਬਣਾ ਦਿੱਤਾ। ੧ ਗੁਰੂ ਦੀ ਮਤਿ ਅਨੁਸਾਰ, ੧ ਅਕਾਲ ਦੀ ਪੂਜਾ, ੧ ਕੇਸਰੀ ਰੰਗ ਦੇ ਝੰਡੇ (ਨਿਸ਼ਾਹੀ ਸਾਹਿਬ) ਵਾਲੇ ੧ ਕੇਂਦਰੀ ਅਸਥਾਨ ਨਾਲ ਜੁੜੇ ਰਹਿ ਕੇ ਕੇਵਲ ਅਤੇ ਕੇਵਲ ੧ ਇੱਕ “ਗੁਰਮਤਿ ਮਰਯਾਦਾ” ਦੇ ਧਾਰਨੀ ਬਣੇ ਰਹਿਣ ਨਾਲ ਪੰਥਕ ਏਕਤਾ ਦਾ ਸਦੀਵੀ ਬਣਿਆ ਰਹਿਣਾ ਸਾਧ ਬਚਨ ਇਸ ਪਰਕਾਰ ਹੋਇਆ ਸੀ:-

“ਸਤਿਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਤੋਂ ਪ੍ਰਗਟ ਹੋਏ, ਹੇ ਪਿਆਰੇ ਖ਼ਾਲਸਾ ਜੀਓ! ਜੇ ਤੂੰ ਸਮੇ ਨਾਲ ਪ੍ਰਾਪਤ ਹੁੰਦੇ ਰਹਿਣ ਵਾਲੇ ਵਿਸ਼ਾਲ ਤੋਂ ਵਿਸ਼ਾਲ, ਅਤੇ ਚੰਗੇ ਤੋਂ ਚੰਗੇ ਵਸੀਲਿਆਂ ਨਾਲ ਗੁਰੂ ਦੇ ਉਪਦੇਸ਼ ਨੂੰ ਸਾਰੇ ਸੰਸਾਰ ਵਿੱਚ ਅਗਾਹ ਤੋਂ ਅਗਾਂਹ ਤੋਰੀ ਰਖਿਆ ਤਾਂ ਤੂੰ ਅੱਜ ਵਾਂਗ ਹੀ ਗੁਰੂ ਦਾ ਹੀ ਰੂਪ ਅਥਵਾ ਗੁਰੂ ਤੁੱਲ ਸਤਿਕਾਰਿਆ ਜਾਵੇਂਗਾ। ਗੁਰੂ ਸਿਖੁ ਸਿਖੁ ਗੁਰੂ ਹੈ ਏਕੋ. ਗੁਰ ਉਪਦੇਸ਼ ਚਲਾਏ ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥ {੪੪੪} ਪਰ ਜੇ ਤੂੰ ਗੁਰਮਤਿ ਸਮਝਣ ਸਮਝਾਉਣ ਦੀ ਸੇਵਾ ਤੋਂ ਢਿੱਲਾ ਪੈ ਗਿਆ ਤਾਂ ਮੇਰੇ ਲਈ ਆਵਾਰਾ ਹੋਏ ਪਸੂਆਂ ਦਾ ਵੱਗ ਹੀ ਵਣ ਕੇ ਰਹਿ ਜਾਵੇਂਗਾ। ਯਾਦ ਰੱਖੀਂ ਕਿ, ਇਸ ੧ ਦੇ (ਉਪ੍ਰੋਕਿਤ ਵਰਣਨ) ਅਰਥਾਂ ਵਿਚੋਂ ਕਿਸੇ ਇੱਕ ਪੱਖ ਦੀ ਖੰਡਨਾ ਵੀ ਜੇ ਕਦੇ ਨਾ ਕੀਤੀ, ਤਾਂ ਤੇਰਾ ਏਕਾ (ਇਤਫ਼ਾਕ) ਸਦਾ ਬਣਿਆ ਰਹਿਣ ਦੇ ਨਾਲ ਤੇਜ ਪ੍ਰਤਪ ਤੇਰੇ ਦਰਾਂ ਦਾ ਸਦਾ ਪਹਿਰੇਦਾਰ ਰਹੇਗਾ। ਜਦੋਂ ਵੀ ‘ਮਨਿ-ਮਤਿ’ ਨੇ ਗੁਰੂ ਦੀ ਮਤਿ ਨੂੰ ਬੇਲੋੜੀ ਸਮਝ ਕੇ ਆਪ ਹੁਦਰੀ ਕੀਤੀ ਤਾਂ ਨਿਤ ਨਵੀਂ ਖੱਜਲ ਖ਼ੁਆਰੀ ਦਾ ਸਵਾਦ ਚੱਖਣਾ ਤੇਰਾ ਭਾਗ ਬਣ ਜਾਣਾ ਹੈ। “ਇਹ ਸੀ ਦਸਮ ਸਰੂਪ ਸਤਿਗੁਰੂ ਨਾਨਕ ਸਾਹਿਬ ਜੀ ਦੀ ਵਿਦਾਇਗੀ ਸਮੇ ਦੀ ਪੰਥ ਨੂੰ ਅੰਤਮ ਚਿਤਾਵਣੀ।” ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ ॥ ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ ॥੧॥ “ਅਤੇ-” ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥ “ਅਤੇ--” ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ ॥ “ - ਅਦਿ ਮਨੁੱਖਾ ਮਨ ਦੀ ਚੰਚਲਤਾਈ ਬਾਰੇ ਬੇਅੰਤ ਗੁਰੂ ਸ਼ਬਦ, ਆਪਣੇ ਹੱਥੀ ਲਿਖਣ ਵਾਲੇ, ਸੁਜਾਨ ਸਤਿਗੁਰੂ ਸਾਹਿਬ ਜੀ ਬਾਰੇ ਇਹ ਕਹਿਣਾ ਕਿ, ਉਨ੍ਹਾਂ ਨੇ, (ਨਿੱਤ ਨਵੀਆਂ ਭੁੱਲਾਂ ਕਰਦੇ ਆ ਰਹੇ ਮਨੁੱਖਾਂ ਦੇ ਸਮੂਹ) “ਖ਼ਾਲਸਾ ਪੰਥ” ਨੂੰ ਬਿਨਾ ਕਿਸੇ ਕੁੰਡੇ ਦੇ (ਭਾਵ, ਬਿਨਾ ਸ਼ਰਤ-ਚਿਤਾਵਣੀ ਆਦਿ) ਦੇ, ਸਦੀਵੀ ਗੁਰਿਆਈ ਸੋਂਪ ਦਿੱਤੀ ਸੀ, ਪੰਥ ਦੇ ਦੋਖੀਆਂ ਦੀ ਕੁਟਲਤਾ ਹੈ। ਕੋਈ ਮਨੁੱਖ ਜਾਂ ਸਮੁੱਚੀ ਕੌਮ ਸਤਿਗੁਰਾਂ ਦੀ ਗੁਰਿਆਈ ਦੀ ਭਾਈਵਾਲ ਤਦ ਹੀ ਹੈ ਜੇ ਉਹ-ਗੁਰਮਤਿ ਦਾ ਧਾਰਨੀ ਬਣ ਕੇ, ਭਾਵ ਗੁਰਮਤਿ ਅਨੁਸਾਰ ਆਪਣਾ ਜੀਵਨ ਢਾਲ ਕੇ ਮਾਇਆ ਨਾਗਨੀ ਦੇ ਮੋਹ ਤੋ ਨਿਰਲੇਪ ਅਤੇ ਗੁਰਮਤਿ ਗਿਆਨ ਦੀ ਸੁਗੰਧੀ ਨਾਲ ਮਹਿਕਦਾ ਚੰਦਨ -” ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ ॥ ਅਕਹੁ ਪਰਮਲ ਭਏ ਅੰਤਰਿ ਵਾਸਨਾ ਵਸਾਈ ॥੫॥ ਬਣਿਆ ਗੁਰੂ ਦੇ ਉਪਦੇਸ਼ ਨੂੰ ਅੱਗੇ ਤੋਂ ਅੱਗੇ ਤੋਰਨਾ ਆਪਣੇ ਜੀਵਨ ਦਾ ਨਿਸ਼ਾਨਾ ਬਣਾ ਲਵੇ, ਤਦ ਹੀ ਉਹ ਗੁਰੂ ਦਾ ਰੂਪ, ਸਚਮੁਚ ਦਾ ਹੀ ਗੁਰੂ--

ਗੁਰੂ ਸਿਖੁ ਸਿਖੁ ਗੁਰੂ ਹੈ ਏਕੋ. ਗੁਰ ਉਪਦੇਸ਼ ਚਲਾਏ ॥

ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥ {੪੪੪}

ਨਹੀਂ ਤਾਂ ਇਸ ਉਪਰੋਕਤ ਗੁਰਮਤਿ ਕਰਣੀ ਤੋਂ ਟੁੱਟਾ, ਕੇਵਲ, ਸੰਤ-ਸਿਪਾਹੀ ਵਾਲੇ ਪੁਰਾਤਨ ਇਤਿਹਾਸ ਤੋਂ ਹੰਕਾਰੀ ਹੋਇਆ ਸਿੰਘ ਜੀ, “ਗੁਰੂ-ਪੰਥ” ਦੇ ਥਾਂ “ਬੇਮੁਹਾਰਾ ਹਜੂਮ” ਹੀ ਮੰਨਿਆਂ ਜਾਣਾ ਹੀ, ਅਪਣੇ ਅੰਦਰ ਝਾਤੀ ਮਰਵਾ ਕੇ ਆਪਣਾ ਅਜੋਕਾ ਆਪਾ ਪਰਖਣ ਦੀ ਸੋਝੀ ਕਰਵਾ ਸਕਦਾ ਹੈ, ਤੇ -ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ ॥੮॥ {੨੨੯}

ਅਕਾਲ ਬੁੰਗਾ ਕਿ ਅਕਾਲ ਤਖ਼ਤ

ਮਹਾਨ ਕੋਸ਼ ਦੇ ੩੬ ਸਫ਼ੇ ਅਕਾਲ ਤਖ਼ਤ ਲਫ਼ਜ਼ ਅੱਗੇ- “ਦੇਖੋ. ਅਕਾਲਬੁੰਗਾ”। ਹੀ ਲਿਖਿਆ ਹੈ। ਉਸੇ ਸਫ਼ੇ ਤੇ ਅਕਾਲਬੁੰਗਾ-ਪਦ ਦੇ ਅੱਗੇ ਇਉਂ ਲਿਖਿਆ ਹੈ-ਸ੍ਰੀ ਹਰਿਗੋਬਿੰਦ ਸਾਹਿਬ ਨੇ, ਸੰਮਤ ੧੬੬੫ ਵਿੱਚ ਸ੍ਰੀ ਅਮ੍ਰਿਤਸਰ ਹਰਿਮੰਦਿਰ ਦੇ ਸ੍ਹਾਮਣੇ ਇੱਕ ਉੱਚਾ ਰਾਜ-ਸਿੰਘਤਸਨ (ਸ਼ਾਹੀ ਤਖ਼ਤ) ਤਿਆਰ ਕਰਵਾਕੇ ਉਸ ਦਾ ਨਾਉ “ਅਕਾਲਬੁੰਗਾ” ਰੱਖਿਆ, ਜਿਸ ਥਾਂ ਸਵੇਰੇ ਅਤੇ ਸੰਞ ਨੂੰ ਦੀਵਾਨ ਲਗਾਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ. ਅਕਾਲਬੁੰਗਾ ਪੰਥਕ ਜਥੇਬੰਦੀ ਦਾ ਕੇਂਦ੍ਰ ਹੈ. ਪੰਥ ਇਸ ਥਾਂ ਮੁੱਢ ਤੋਂ ਗੁਰਮਤੇ ਸੋਧਦਾ ਆਇਆ ਹੈ।} “

ਮਹਾਨ ਕੋਸ਼ ਤੋਂ ਇਲਾਵਾ. , ਭਾਈ ਸਾਹਿਬ ਸੰਤੋਖ ਸਿੰਘ ਰਚਿਤ, ਸੰਨ ੧੯੦੦ ਵਿੱਚ ਪੂਰਾ ਹੋਣ ਵਾਲੇ ‘ਗੁਰਪ੍ਰਤਾਪ ਸੂਰਜ” ਗ੍ਰੰਥ ੨੪੦੪ ਸਫ਼ੇ ਤੇ ਰਾਸਿ ੪ ਅੰਸੁ ੪੨ ਵਿਚ, ਅਕਾਲ ਤਖ਼ਤ ਨਹੀਂ, ਸਗੋਂ ਮਹਾਨ ਕੋਸ਼ ਵਾਗ ਅਕਾਲ ਬੁੰਗਾ ਪਦ ਹੀ ਲਿਖਿਆ ਹੋਇਆ ਹੈ। ਸ਼ੰਕਾ ਪੈਦਾ ਹੁੰਦਾ ਹੈ ਕਿ, ਸਤਿਗੁਰਾਂ ਨੇ ਜਦ ਜਿਗਾ ਕਲਗ਼ੀ ਸਜਾ ਕੇ ਸ਼ਾਹੀ ਪੁਸ਼ਾਕਾ ਪਹਿਨ ਲਿਆ ਅਤੇ ਚੌਰ ਛਤਰ ਵਾਲਾ ਤਖ਼ਤ ਵੀ ਰਚ ਕੇ ਸ਼ਾਹੀ ਦਰਬਾਰ ਵੀ ਲਾ ਲਿਆ ਸੀ, ਤਾਂ ਇਮਾਰਤ ਦਾ ਨਾਮ “ਅਕਾਲ ਤਖ਼ਤ” ਦੇ ਥਾਂ “ਅਕਾਲ ਬੁੰਗਾ” ਕਿਸ ਕਾਰਨ ਰਖਿਆ?

ਮਹਾਂਨ ਕੋਸ਼ ਦੇ ੮੮੦ ਸਫ਼ੇ ਤੇ ਬੰਗ (ਜਾਂ) ਬੰਗਹ ਦਾ ਅਰਥ-ਰਹਿਣ ਦਾ ਥਾਂ, ਇਸ ਤੋਂ ਅਕਾਲ ਬੁੰਗਾ, ਸ਼ਹੀਦ ਬੁੰਗਾ ਆਦਿ ਸ਼ਬਦ ਬਣੇ। ਅਤੇ ਬੂੰਗਾ ਪਦ ਦੇ ਸਾਹਮਣੇ ਇਉਂ ਲਿਖਿਆ ਹੋਇਆ ਹੈ:-ਦੇਖੋ ਬੁੰਗਹ। ੨. ਜ਼ਿਲਾ ਅੰਬਾਲਾ, ਤਸੀਲ ਅਤੇ ਥਾਣਾ ਰੋਪਣ ਦਾ ਇੱਕ ਪਿੰਡ, ਜੋ ਰੋਪੜ ਤੋਂ ੧੩ ਮੀਲ ਉੱਤਰ ੳਤੇ ਕੀਰਤਪੁਰ ਤੋਂ ਚਾਰ ਕੋਹ ਦੱਖਣ ਹੈ. ਇਸ ਪਿੰਡ ਤੋਂ ਪੂਰਵ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਦਾ ਗੁਰਦਵਾਰਾ ਹੈ. ਸਤਿਗੁਰੂ ਜੀ ਦੇ ਘੋੜੇ ਏਥੇ ਰਹਿੰਦੇ ਹੁੰਦੇ ਸਨ, ਅਤੇ ਗੁਰੂ ਜੀ ਆਪ ਕਈ ਵਾਰੀਂ ਇਥੇ ਆ ਕੇ ਘੋੜਿਆਂ ਨੂੰ ਦੇਖਿਆ ਕਰਦੇ ਸਨ, ਪਹਿਲਾਂ ਪੱਕਾ ਚਬੱਚਾ ਦਾਣਾ ਭਿਉਣ ਦਾ ਹੁੰਦਾ ਸੀ, ਹੁਣ ਕੇਵਲ ਗੁਰੂ ਜੀ ਦੇ ਸਮੇਂ ਦਾ ਖੂਹ ਹੈ, ਮੰਜੀ ਸਾਹਿਬ ਬਣਿਆ ਹੋਇਆ ਹੈ, ਸੇਵਾਦਾਰ ਕੋਈ ਨਹੀਂ।

ਸਿਧ ਹੈ ਕਿ “ਬੁੰਗਾ” ਪਦ ਸਤਿਗੁਰੂ ਜੀ ਵਰਤੋਂ ਦੀਆਂ ਹੋਰ ਥਾਵਾਂ ਲਈ ਵੀ ਵਰਤਿਆ ਕਰਦੇ ਸਨ। ਪਰ ਬੁੰਗੇ ਨਾਲ “ਅਕਾਲ” ਸ਼ਬਦ ਕੇਵਲ ਏਥੇ ਹੀ ਲਾਇਆ। ਪਰ ਜਿਸ ਸਿਰਜਹਾਰ ਬਾਰੇ ਸੁਖਮਨੀ ਸਹਿਬ ਵਿੱਚ ਅਸੀਂ ਰੋਜ਼ ਇਹ ਗੁਰੂ ਬਚਨ ਪੜਦੇ ਹਾਂ:--

ਸੋ ਅੰਤਰਿ, ਸੋ ਬਾਹਰਿ ਅਨੰਤ ॥ ਘਟਿ ਘਟਿ ਬਿਆਪਿ ਰਹਿਆ ਭਗਵੰਤ ॥ ਧਰਨਿ ਮਾਹਿ ਆਕਾਸ ਪਇਆਲ ॥ ਸਰਬ ਲੋਕ ਪੂਰਨ ਪ੍ਰਤਿਪਾਲ ॥ ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ॥ ਜੈਸੀ ਆਗਿਆ ਤੈਸਾ ਕਰਮੁ ॥ਪਉਣ ਪਾਣੀ ਬੈਸੰਤਰ ਮਾਹਿ ॥ ਚਾਰਿ ਕੁੰਟ ਦਹ ਦਿਸੇ ਸਮਾਹਿ ॥ ਤਿਸ ਤੇ ਭਿੰਨ ਨਹੀ ਕੋ ਠਾਉ ॥

ਗੁਰ ਪ੍ਰਸਾਦਿ ਨਾਨਕ ਸੁਖੁ ਪਾਉ ॥ ੨ ॥ {੨੯੪} -ਅ-੨੩

ਜਦ ਉਹ ਆਪ, ਅੰਦਰ ਬਾਹਰ, ਹਰੇਕ ਹਿਰਦੇ ਵਿਚ, ਧਰਤੀ ਅਤੇ ਅਕਾਸ਼ ਤੇ, ਜੰਗਲਾਂ ਪਹਾੜਾਂ, ਹਵਾ ਪਾਣੀ ਆਦਿ ਵਿੱਚ ਹਰ ਥਾਂ, ਪਾਰਬ੍ਰਹਮ ਨਿਰੰਤਰ ਵਿਆਪਕ ਹੈ, ਤਾਂ “ਅਕਾਲ ਬੂੰਗਾ” ਦੇ ਥਾਂ ਅਕਾਲ ਤਖ਼ਤ ਕਹਿਣ ਵਿੱਚ ਕੀ ਗੁਰਮਤਿ ਦੀ ਉਲੰਙਣਾ ਕਿਸ ਕਾਰਨ ਮੰਨੀ ਜਾਵੇ?

ਇਹ ਸ਼ੰਕਾ ਦੂਰ ਕਰਨ ਲਈ ਹਾਜ਼ਰ ਨਾਜ਼ਰ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪੁੱਜੀਏ --

- ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥ ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ ॥

ਆਪੇ ਕੁਦਰਤਿ ਸਾਜੀਅਨੁ ਕਰਿ ਮਹਲ ਸਰਾਈ ॥ ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ ॥

ਆਪੇ ਵੇਖੈ ਸੁਣੇ ਆਪਿ ਗੁਰ ਸਬਦਿ ਧਿਆਈ ॥੧॥ {੯੪੭}

ਅਰਥ:-ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਇਹ (ਜਗਤ-ਰੂਪ) ਤਖ਼ਤ ਆਪਣੇ ਬੈਠਣ ਲਈ ਬਣਾਇਆ ਹੈ। (ਇਸ ਜਗਤ ਵਿਚ) ਹਰੇਕ ਚੀਜ਼ ਉਸ ਪ੍ਰਭੂ ਦਾ ਅਪਨਾ ਹੀ ਸਰੂਪ ਹੈ--ਇਹ ਗੱਲ ਸਤਿਗੁਰੂ ਦੇ ਸ਼ਬਦ (-ਗਿਆਨ) ਤੋਂ ਸਮਝੀ ਹੈ। ਇਹ ਸਾਰੀ ਕੁਦਰਤ ਉਸ ਨੇ ਆਪ ਹੀ ਪੈਦਾ ਕੀਤੀ ਹੈ, (ਕੁਦਰਤ ਦੇ ਸਾਰੇ ਰੁੱਖ ਬਿਰਖ ਆਦਿਕ, ਮਾਨੋ ਰਹਣ ਲਈ ਉਸ ਨੇ) ਮਹਲ ਮਾੜੀਆਂ ਬਣਾਏ ਹਨ, ਇਨ੍ਹਾਂ ਮਹਿਲ ਮਾੜੀਆਂ (ਵਿਚ) ਚੰਦ ਤੇ ਸੂਰਜ ਦੋਵੇਂ (ਮਾਨੋ ਉਸ ਦੇ ਜਗਾਏ ਹੋਏ) ਦੀਵੇ ਹਨ। (ਸਿਰਜਣਹਾਰ ਨੇ ਕੁਦਰਤ ਦੀ ਸਾਰੀ) ਬਣਤਰ (ਊਣਤਾਈ ਰਹਿਤ) ਮਕੰਮਲ ਬਣਾਈ ਹੋਈ ਹੈ। (ਇਸ ਵਿੱਚ ਬੈਠ ਜੇ) ਆਪ ਹੀ ਵੇਖ ਰਿਹਾ ਹੈ (-ਸਾਰਿਆਂ ਦੀ ਸੰਭਾਲ ਕਰ ਰਿਹਾ ਹੈ) ਸਾਰਿਆ ਦਾ (ਦੁਖ ਸੁਖ) ਸੁਣ ਰਿਹਾ ਹੈ, ਉਸ ਪ੍ਰਭੂ ਨੂੰ ਸਤਿਗੁਰੂ ਜੀ ਦੇ ਸ਼ਬਦ-ਗਿਆਨ ਦੁਆਰਾ (ਸਮਝ ਕੇ) ਧਿਆਇਆ ਜਾ ਸਕਦਾ ਹੈ। ੧।

੨- ਪਉੜੀ ॥ ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥ ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥ ਜੋ ਭਾਵੈ ਪਾਰਬ੍ਰਹਮ ਸੋਈ ਸਚੁ ਨਿਆਉ ॥ ਜੇ ਭਾਵੈ ਪਾਰਬ੍ਰਹਮ ਨਿਥਾਵੇ ਮਿਲੈ ਥਾਉ ॥ਜੋ ਕੀਨੀ ਕਰਤਾਰਿ ਸਾਈ ਭਲੀ ਗਲ ॥ ਜਿਨੀ ਪਛਾਤਾ ਖਸਮੁ ਸੇ ਦਰਗਾਹ ਮਲ ॥ ਸਹੀ ਤੇਰਾ ਫੁਰਮਾਨੁ ਕਿਨੈ ਨ ਫੇਰੀਐ ॥ ਕਾਰਣ ਕਰਣ ਕਰੀਮ ਕੁਦਰਤਿ ਤੇਰੀਐ ॥੧੬॥ {੯੬੪}

ਅਰਥ:-ਹੇ ਪ੍ਰਭੂ! ਤੇਰਾ ਦਰਬਾਰ ਵਡਾ ਹੈ, ਤੇਰਾ ਤਖ਼ਤ ਸਦਾ ਥਿਰ ਰਹਿਣ ਵਾਲਾ ਹੈ, ਤੇਰਾ ਚਵਰ ( “ਪਵਣੁ ਚਵਰੋ ਕਰੇ “) ਅਟੱਲ ਹੈ, ਤੂੰ (ਦੁਨੀਆ ਦੇ ਸਾਰੇ) ਸ਼ਾਹਾਂ ਦੇ ਸਿਰ ਉਤੇ ਪਾਤਿਸ਼ਾਹ ਹੈਂ।

(ਹੇ ਭਾਈ!) ਉਹੀ ਇਨਸਾਫ਼ ਅਟੱਲ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਜੇ ਉਸ ਨੂੰ ਚੰਗਾ ਲੱਗੇ ਤਾਂ ਨਿਆਸਰਿਆਂ ਨੂੰ ਅਸਰਾ ਮਿਲ ਜਾਂਦਾ ਹੈ। (ਜੀਵਾਂ ਵਾਸਤੇ) ਉਹੀ ਗੱਲ ਚੰਗੀ ਹੈ ਜੋ ਕਰਤਾਰ ਨੇ (ਆਪ ਉਨ੍ਹਾਂ ਵਾਸਤੇ) ਕੀਤੀ ਹੈ। ਜਿਨ੍ਹਾਂ ਬੰਦਿਆਂ ਨੇ ਖ਼ਸਮ-ਪ੍ਰਭੂ ਨਾਲ ਸਾਂਝ ਪਾ ਲਈ, ਉਹ ਹਜ਼ੂਰੀ ਪਹਲਵਾਨ ਬਣ ਜਾਂਦੇ ਹਨ (ਕੋਈ ਵਿਕਾਰ ਉਨ੍ਹਾਂ ਨੂੰ ਪੋਹ ਨਹੀਂ ਸਕਦਾ)। ਹੇ ਪਰਭੂ ਤੇਰਾ ਹੁਕਮ (ਸਦਾ) ਠੀਕ ਹੁੰਦਾ ਹੈ, ਕਿਸੇ ਨੇ (ਕਦੇ) ਉਹ ਮੋੜਿਆ ਨਹੀਂ। ਹੇ ਸ੍ਰਿਸ਼ਟੀ ਦੇ ਰਚਨਹਾਰ! ਹੇ ਜੀਵਾਂ ਉਤੇ ਬਖ਼ਸ਼ਸ਼ ਕਰਨ ਵਾਲੇ! (ਇਹ ਸਾਰੀ) ਤੇਰੀ ਹੀ (ਰਚੀ ਹੋਈ) ਕੁਦਰਤ ਹੈ। ੧੬।

-- ਆਪੀਨੈ ਆਪੁ ਸਾਜਿ ਆਪੁ ਪਛਾਣਿਆ ॥ ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ ॥ ਵਿਣੁ

ਥੰਮਾ ਗਗਨੁ ਰਹਾਇ ਸਬਦੁ ਨੀਸਾਣਿਆ ॥ ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ ॥ ਕੀਏ

ਰਾਤਿ ਦਿਨੰਤੁ ਚੋਜ ਵਿਡਾਣਿਆ ॥ ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ ॥ ਤੁਧੁ ਸਰਿ

ਅਵਰੁ ਨ ਕੋਇ ਕਿ ਆਖਿ ਵਖਾਣਿਆ ॥ ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥੧॥ {੧੨੭੯}

ਅਰਥ:- (ਪ੍ਰਭੂ ਨੇ) ਆਪ ਹੀ ਆਪਣੇ ਆਪ ਨੂੰ ਪਰਗਟ ਕਰ ਕੇ ਆਪਣਾ ਅਸਲਾ ਸਮਝਾਇਆ ਹੈ, ਆਕਾਸ਼ ਤੇ ਧਰਤੀ ਨੂੰ ਵਖੋ-ਵਖ ਕਰ ਕੇ (ਇਹ ਆਕਾਸ਼ ਉਸ ਨੇ ਮਾਨੋਂ, ਅਪਣੇ ਤਖ਼ਤ ਉਤੇ) ਚੰਦੋਆ ਤਾਣਿਆ ਹੋਇਆ ਹੈ, (ਸਾਰੇ ਜਗਤ-ਰੂਪ ਦਰਬਾਰ ਉਤੇ) ਆਕਾਸ਼ ਨੂੰ ਥੰਮਾਂ ਤੋ ਬਿਨਾ ਟਿਕਾ ਕੇ ਆਪਣੇ ਹੁਕਮ ਨੂੰ ਨਗਾਰਾ ਬਣਾਇਆ ਹੈ, ਆਪਣੀ) ਜੋਤਿ ਟਿਕਾਈ ਹੈ, (ਜੀਵਾਂ ਦੇ ਵਿਹਾਰ ਕਾਰ ਲਈ) ਰਾਤ ਤੇ ਦਿਨ (-ਰੂਪ) ਅਚਰਜ ਤਮਾਸ਼ੇ ਬਣਾ ਦਿੱਤੇ ਹਨ। ਪੁਰਬਾਂ ਸਮੇਂ ਤੀਰਥਾਂ ਉਤੇ ਨ੍ਹਾਉਣ ਆਦਿਕ ਧਰਮਾ ਦੇ ਖਿਆਲ (ਵੀ ਪ੍ਰਭੂ ਨੇ ਆਪ ਹੀ ਜੀਵਾਂ ਦੇ ਅੰਦਰ ਪੈਦਾ ਕੀਤੇ ਹਨ)।

(ਹੇ ਪ੍ਰਭੂ! ਤੇਰੀ ਇਸ ਅਚਰਜ ਖੇਡ ਦਾ) ਕੀ ਬਿਆਨ ਕਰੀਏ? ਤੇਰੇ ਵਰਗਾ ਹੋਰ ਕੋਈ ਨਹੀਂ ਹੈ, ਤੂੰ ਤਾਂ ਸਦਾ ਕਾਇਮ ਰਹਿਣ ਵਾਲੇ ਤਖ਼ਤ ਉਤੇ ਬੈਠਾ ਹੈਂ ਤੇ ਹੋਰ (ਸ੍ਰਿਸ਼ਟੀ) ਜੰਮਦੀ ਹੈ, (ਪੈਦਾ ਹੁੰਦੀ ਹੈ ਤੇ ਨਾਸ ਹੁੰਦੀ ਹੈ)। ੧। (ਅਜੇਹੇ ਹੋਰ ਕਈ ਗੁਰੁ ਸ਼ਬਦ ਹਨ)

ਸਾਰੀ ਸ੍ਰਿਸ਼ਟੀ ਹੀ ਜਿਸ ਦਾ ਆਪਣਾ ਤਖ਼ਤ, ਸਤਿਗੁਰਾਂ ਨੇ ਆਪ ਹੀ ਲਿਖਿਆ ਹੈ ਫ਼ਿਰ ਉਸ ਅਗਮ ਅਪਾਰ ਅਥਾਹ ਨਿਰਅਕਾਰ ਕਰਤਾਰ ਲਈ ਕਿਸੇ ਉਚੇਚੀ ਥਾਂ ਤੇ ਉਸ ਦਾ ਦ੍ਰਿਸ਼ਟਮਾ ਅਥਵਾ ਨਾਸਵੰਤ ਤਖ਼ਤ ਰਚ ਬਹਿਣਾ, ਸੁਲਤਾਨਾ ਦੇ ਸੁਲਤਾਨ ਨੂੰ ਮੀਆਂ ਕਹਿ ਕੇ ਬੇਅਦਬੀ ਕਰਨ ਨਾਲੋਂ ਵੀ, ਵਡੀ ਘਿਣਾਵਣੀ ਵੱਗਿਆ ਨੂੰ, ਗੁਰਮਤਿ ਦੇ ਅਨਕੂਲ ਕਿਵੇਂ ਮੰਨਿਆਂ ਜਾ ਸਕਦਾ ਸੀ?

ਸਤਿਗੁਰੂ ਜੀ ਨੇ ਤਾਂ ਭੈ-ਭੀਤ ਹੋਈ ਲੋਕਾਈ ਵਿੱਚ ਨਿਰਭੈਤਾ ਭਰ ਕੇ ਗਿੱਦੜਾਂ ਤੋਂ ਸ਼ੇਰ ਬਣਾਉਣ ਲਈ, ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਦੇ ਸਮੇ ਹੀ, ਸਿੱਖਾਂ ਨੂੰ ਚਮਤਕਾਰੀ ਪ੍ਰੇਰਨਾ ਦਿੰਦੇ ਰਹਿਣ ਲਈ, ਆਪਣੇ ਅਨੂਪਮ ਸ਼ਾਹੀ ਸਰੂਪ ਦੇ ਨਾਲ ਸ਼ਾਹੀ ਤਖ਼ਤ ਰਚਾਉਣਾ ਸੀ, ਜਿਸ ਤੋਂ ਮੁਗ਼ਲਸ਼ਾਹੀ ਜਬਰ ਜਲਾਲ ਮਾਤ ਪਿਆ ਦਿੱਸ ਆਉਂਦਾ। ਉਸ ਅਕਾਲ ਦੀ ਬਖ਼ਸ਼ਸ਼ ਨਾਲ ਅਪਣੇ ਤਖ਼ਤ ਲਈ ਬਣ ਰਹੀ ਥਾਂ ਦਾ ਨਾਮ, ਅਕਾਲ-ਤਖ਼ਤ ਨਹੀਂ ਸਗੋਂ ਅਕਾਲਪੁਰਖ ਦੀ ਵਿਆਪਕਤਾ ਦਾ ਨਿਰੰਤਰ ਚੇਤਾ ਕਰਾ ਰਿਹੇ, ਪਾਵਨ ਅਸਥਾਨ, ਨੂੰ ਅਕਾਲ ਬੁੰਗਾ ਕਹਿਣਾ ਹੀ ਸਤਿਗੁਰਾਂ ਦੀ (-ਗੁਰਮਤਿ) ਸੀ। ਗੁਰਮਿਤ ਦੀ ਉਲੰਙਾ ਕੋਈ ਸਚਾ ਸ਼ਰਧਾਲੂ ਸਿੱਖ ਕਦੇ ਨਹੀਂ ਸੀ ਕਰ ਸਕਦਾ। ਫਿਰ ਗੁਰਮਤਿ ਵਿਰੋਧੀ ਇਹ ਕਾਰਾ ਕਿਸ ਨੇ ਕਦੋਂ ਕੀਤਾ?

ਬੜਾ ਯਤਨ ਕੀਤਾ ਪਰ ਦਾਸ ਨੂੰ ਇਹ ਸੂਹ ਕਿਤੋਂ ਨਹੀਂ ਲੱਗੀ, ਕਿ ਮਹਾਨ ਕੋਸ਼ ਵਿੱਚ ਲਿਖਿਆ “ਅਕਾਲ ਬੰਗਾ” ਕਦੋਂ ਅਤੇ ਕਿਵੇਂ “ਅਕਾਲ ਤਖ਼ਤ” ਬਣ ਗਿਆ? ਇਹ ਸ਼ੰਕਾ ਵੀ ਕਿਤੋਂ ਨਿਵਿਰਤ ਨਾ ਹੋਇਆ ਕਿ, ਸਤਿਗੁਰੁ ਜੀ ਦੇ ਅਨੂਪਮ ਦੇਣ “੧” ਦੀ ਏਕਤਾ, ਕਿਸ ਨੇ, ਕਦੋਂ ਭੰਗ ਕਰ ਦਿੱਤੀ? ਸ਼ਾਇਦ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਧਰਮਸਾਲਾ ਤੋਂ ਗੁਰਦੁਆਰਾ ਬਣਾਇਆ ਸੀ, ਉਨ੍ਹਾਂ ਨੇ ਹੀ ਅਕਾਲ ਬੁੰਗੇ ਤੋਂ ਅਕਾਲ ਤਖ਼ਤ ਘੋਸ਼ਤ ਕਰ ਲਿਆ ਹੋਵੇ?

ਇਕ ਤੋਂ ਪੰਜ?

ਹੀ ‘੧’ ਅਥਵਾ “ਏਕ” ਹੈ-” ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥੨॥ ਇੱਕ ਨਾਲ ਜੁੜੇ ਰਹਿਣ ਵਾਲੇ ਸਤਿਗੁਰੂ ਜੀ ਦੇ ਹੁਕਮ ਦੀ ਉਲੰਙਣਾ? ਕਿਸ ਮਜਬੂਰੀ ਕਾਰਨ?

ਦਾਸ ਨੇ ਮਿਤੀ ੧੫ ਜਨਵਰੀ ੧੯੯੯ ਨੂੰ ਸਿੰਘ ਸਾਹਿਬ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ੨੧ ਜਨਵਰੀ ਨੂੰ ਸਿੰਘ ਸਾਹਿਬ ਪ੍ਰੋ: ਮਨਜੀਤ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ ਸਾਹਿਬ ਵਲ ਲਿਖੇ ਬੇਨਤੀ ਪੱਤਰਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਏਕਤਾ ਭੰਗ ਹੋਣ ਬਾਰੇ ਜੋ ਕੁੱਝ ਕੁੱਝ ਪੁਛਿਆ ਸੀ, ਉਨ੍ਹਾਂ ਦਾ ਸੰਖੇਪ ਰੂਪ ਇਸ ਪ੍ਰਕਾਰ ਹੈ--

(ੳ) ਕੀ, ਖ਼ਾਲਸਾ ਜੀ ਨੇ ਇਹ ਪਾਵਨ ਤਖ਼ਤ-ਸਿਆਸੀ ਸ਼ਕਤੀ ਪ੍ਰਾਪਤ ਕਰਨ ਦੀ ਪ੍ਰੇਰਨਾ ਮਿਲਦੀ ਰਹਿਣ ਲਈ ਸਿਰਜੇ ਹਨ ਕਿ, ਜਾਂ ਇਹ ਪਾਵਨ ਪਵਿੱਤ੍ਰ ਤਖ਼ਤ ਰੱਬੀ ਬਾਦਸ਼ਾਹਤ ਦੇ ਪ੍ਰਤੀਕ ਹਨ ਜੀ?

(ਅ) ਸਿਆਸੀ ਦੁਨੀਆਂ ਦੇ ਤਖ਼ਤ? -ਇਤਿਹਾਸ ਗਵਾਹ ਹੈ--ਕਦੇ ਅੰਗਰੇਜ਼ ਦੇ ਰਾਜ ਵਿੱਚ ਸੂਰਜ ਨਹੀ ਸੀ ਡੁੱਬਿਆ ਕਰਦਾ। ਸੰਸਾਰ ਦੇ ਕਈ ਦੇਸ਼ਾਂ ਵਿੱਚ ਰਾਜ ਕਰ ਰਹੇ ਅੰਗ੍ਰੇਜ਼ ਦੀ ਵਿਸ਼ਾਲ ਹਕੂਮਤ ਦਾ ਕੇਵਲ ਮਾਤ੍ਰ ਸ਼ਾਹੀ-ਤਖ਼ਤ ਇੰਗਲੈਂਡ ਵਿੱਚ ਹੀ ਰਿਹਾ। ਦਿੱਲੀ ਦੇ ਸਮਰਾਟ ਆਗਰੇ ਲਾਹੌਰ ਅਤੇ ਹੋਰ ਕਈ ਥਾਂਈਂ ਟਿਕਦੇ ਰਹੇ ਸਨ। ਜਿਥੇ ਵੀ ਬਾਦਸ਼ਾਹ ਦਰਬਾਰ ਵਿੱਚ ਬੈਠਦਾ ਸੀ ਉਸ ਸਿੰਘਸਣ ਨੂੰ ਸਦਾ ਤਖ਼ਤ ਹੀ ਕਿਹਾ ਜਾਂਦਾ ਰਿਹਾ ਹੈ। ਪਰ ਭਾਰਤੀ ਸਰਕਾਰ ਦਾ ਤਖ਼ਤ ਦਿੱਲੀ ਹੀ ਰਿਹਾ ਸੀ? ਸਪਸ਼ਟ ਹੈ ਕਿ ਕੋਈ ਵੀ ਹਕੂਮਤਿ ਇੱਕ ਤੋਂ ‘ਵੱਧ ਤਖ਼ਤ ਬਣਾ; ਲੈਣ ਵਿੱਚ ਅਪਣਂੀ ਸਲਾਮਤੀ ਨਹੀਂ ਮੰਨਦੀ। ਇੱਕ ਤੋਂ ਵੱਧ ਤਖ਼ਤ ਫੁੱਟ ਦੇ ਪ੍ਰਤੀਕ ਤਾਂ ਹੋ ਸਕਦੇ ਹਨ ਰਾਜ ਦੀ ਸ਼ਕਤੀ ਵਧਾਉਣ ਵਿੱਚ ਸਹਾਈ ਕਦੇ ਨਹੀਂ ਬਣ ਸਕਦੇ।

ਏਵੇਂ ਹੀ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ, ਅਕਾਲ ਪੁਰਖ ਤੋਂ ਅਬਿਨਾਸ਼ੀ ਰਾਜ ਦੇ ਮਾਲਕ ਬਣ ਕੇ ਆਏ “ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ” ਸ੍ਰੀ ਗੁਰੂ ਨਾਨਕ ਸਾਹਿਬ ਦੀ ਜੋਤ ਜੁਗਤਿ ਦੇ ਸਦੀਵੀ ਮਾਲਕ, ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਉਸ ਅਬਿਨਾਸ਼ੀ ਰਾਜ ਦੇ ਛਤਰ, ਤਖ਼ਤ, ਚਵਰ ਦੇ ਮਾਲਕ ਹਨ। ਸਰਬਕਾਲੀ ਸਰਬਥਾਨੀ, ਸਤਿੁਗੁਰੂ ਗ੍ਰੰਥ ਸਾਹਿਬ ਜੀ. ਜਿਸ ਥਾਂ ਵੀ ਦਰਬਾਰ ਵਿੱਚ ਸੋਭ ਰਹੇ ਹੋਣ, ਉਹੀ ਥਾਂ ਬੈਕੁੰਠ ਹੈ, ਪਾਵਨ ਸਿੰਘਾਸਨ (ਪੀੜ੍ਹਾ ਸਾਹਿਬ) ਉਨ੍ਹਾਂ ਦਾ “ਤਖ਼ਤ” ਹੈ। ਪਰ ਕੌਮ ਵਾਸਤੇ ਏਕਤਾ ਦਾ ਪ੍ਰਤੀਕ ਕੇਂਦਰੀ ਤਖ਼ਤ ਅਸਥਾਨ ਕੇਵਲ ਅਤੇ ਕੇਵਲ ਉਹੀ ਹੈ ਜੋ ਸਤਿਗੁਰਾਂ ਨੇ ਆਪਣੇ ਛੇਵੇਂ ਸਰੂਪ ਸਮੇ ਬਣਾਇਆ ਸੀ।

(ੲ) ਅਕਾਲ ਪੁਰਖ ਜੀ ਦਾ ਤਖ਼ਤ--

ਏਕੋ ਤਖਤੁ ਏਕੋ ਪਾਤਿਸਾਹੁ ॥ ਸਰਬੀ ਥਾਈ ਵੇਪਰਵਾਹੁ ॥

ਤਿਸ ਕਾ ਕੀਆ ਤ੍ਰਿਭਵਣ ਸਾਰੁ ॥ ਓਹੁ ਅਗਮੁ ਅਗੋਚਰੁ ਏਕੰਕਾਰੁ ॥੫॥ {੧੧੮੮}

ਚਾਰ ਤਖ਼ਤ ਹੋਰ ਬਣਾ ਕੇ ਸਤਿਗੁਰਾਂ ਦੇ ਇਸ ਪਾਵਨ ਹੁਕਮ ਦੀ ਕੀ ਅਸਾਂ ਅਵੱਗਿਆ ਤਾਂ ਨਹੀਂ ਕੀਤੀ ਜੀ?

ਸੰਕਿਆਂ ਦਾ ਦੂਜਾ ਪੱਖ--

੧) ਦਾਸ ਦਮਦਮਾ ਸਾਹਿਬ ਜੀ ਦੇ ਦਰਸ਼ਨਾਂ ਲਈ ਉਦੋਂ ਕੁ ਪੁੱਜਾ ਸੀ, ਜਦ ਅਜੇ ਗੁਰਦੁਆਰਾ ਸਾਹਿਬ ਦੇ ਹਾਲ ਦੇ ਅੰਦਰ ਹੀ ਛੋਟੇ ਰੂਪ ਵਾਲਾ (Mini Throe?) ਵੇਲਾ-ਟਪਾਊ ਤਖ਼ਤ ਸਾਹਿਬ ਸਿਰਜਿਆ ਹੋਇਆ ਸੀ। ਤਖ਼ਤ ਸਾਹਿਬ ਦੇ ਸੇਵਾਦਾਰ ਜੀ ਨੇ ਸਾਨੂੰ ਇੱਕ ਮੋਹਰ (Stamp) ਦੇ ਦਰਸ਼ਨ ਕਰਾਏ ਅਤੇ ਸਮਝਾਇਆ ਕਿ-- ਇਸ ਮੋਹਰ ਦਾ ਏਥੋਂ ਪ੍ਰਾਪਤ ਹੋਣਾ ਸਿੱਧ ਕਰਦਾ ਹੈ ਕਿ ਦਸ਼ਮੇਸ਼ ਜੀ ਇਸ ਥਾਂ ਤੇ ਹੁਕਮਨਾਮੇ ਵੀ ਲਿਖਿਆ ਕਰਦੇ ਸਨ। ਸੋ, ਜਿਥੋਂ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਜਾਰੀ ਕੀਤਾ ਹੈ- ਖ਼ਾਲਸਾ ਪੰਥ ਨੇ ਉਸ ਥਾਂ ਨੂੰ ਤਖ਼ਤ ਮੰਨਿਆਂ ਹੈਂ।

ਹੈਰਾਨੀ ਹੈ ਕਿ-- ਜਿਸ ਅਨੂਪਮ (ਸ੍ਰੀ ਗੁਰੂ) ਗ੍ਰੰਥ ਸਾਹਿਬ ਸਾਹਮਣੇ ਦਸ਼ਮੇਸ਼ ਜੀ ਨੇ ਆਪਣਾ ਬਰਕਤਾਂ ਵਾਲਾ ਅਝੁੱਕ ਸੀਸ ਝੁਕਾ ਕੇ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੁਗਤਿ ਵਾਲੇ-ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥ “ਤਖ਼ਤ ਦੇ ਸਦੀਵੀ ਮਾਲਕ ਬਣਾਇਆ ਸੀ, ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਗ-ਪਗ ੧੦੦ ਸਾਲ ਦੀ ਮੌਜੂਦਗੀ ਤੋਂ ਜਿਹੜਾ ਅਸਥਾਨ “ਤਖ਼ਤ” ਨਾ ਮੰਨਿਆਂ ਗਿਆ, ਉਹ ਧਾਤ ਦੀ ਨਿਰਜਿੰਦ ਮੋਹਰ ਤੋਂ ਇੱਕ ਦਮ ਗੁਰੂ ਦੁਆਰੇ ਤੋਂ ਤਖ਼ਤ ਕਿਸ ਦਲੀਲ ਨਾਲ ਬਣ ਗਿਆ?

ਹੋਰ ਸ਼ੰਕਯ-

(ਅ) ਜੇ ਹੁਕਮ ਲਿਖੇ ਜਾਣ ਵਾਲੀ ਥਾਂ ਤਖ਼ਤ ਹੁੰਦਾ ਹੈ, ਤਾਂ ਕੀ, ਮਹਾਂ-ਬਲੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਜੀ ਦੀ ਸਿਰਜਣਾ; ਕੇਵਲ ਫ਼ੁਰਮਾਨ ਜਾਰੀ ਕਰਨ ਦੇ ਵਿਚਾਰ ਨਾਲ ਹੀ ਕੀਤੀ ਸੀ? ਫਿਰ ਕੀ ਕੀਰਤ ਪੁਰ ਸਾਹਿਬ ਨਿਵਾਸ ਕਰਦੇ ਸਮੇ ਸਤਿਗੁਰਾਂ ਨੇ ਕੋਈ ਵੀ ਹੁਕਮ ਨਹੀ ‘ਸੀ ਲਿਖਿਅ? ਕੀ, ਸਤਿਗੁਰਾਂ ਦੀ ਸਿਖਿਆ, ਉਨ੍ਹਾਂ ਦੇ ਉਪਦੇਸ਼ ਸਾਏ ਲਈ ਹੁਕਮ ਨਹੀਂ ਹੁੰਦਾ ਜੀ?

(ੲ) ਜੇ ਹੁਕਮ ਜਾਰੀ ਹੋਣ ਵਾਲੇ ਥਾਂ ਤੇ ਤਖ਼ਤ ਬਣਾਏ ਜਾਣ ਦਾ ਅਸੂਲ ਹੁੰਦਾ ਤਾਂ, ਜੰਗ ਦੇ ਮੈਦਾਨ ਵਿੱਚ ਫੌਜਾਂ ਦੀ ਅਗਵਾਈ ਕਰਦੇ ਸਮੇਂ-ਸ਼ਾਹੀ ਰਥਾਂ ਤੋਂ, ਹਾਥੀਆਂ ਦੀਆਂ ਪਿੱਠਾਂ ਤੋ ਅਥਵਾਂ ਘੋੜਿਆਂ ਦੀਆਂ ਕਾਠੀਆਂ ਤੋਂ ਕੀ, -- ਰਾਜੇ, ਮਹਾਰਾਜੇ, ਅਤੇ ਫਿਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਥਵਾ ਸ੍ਰੀ ਗੁਰੁ ਗੋਬਿੰਦ ਸਿੰਘ ਸਾਹਿਬ ਜੀ--ਕਈ ਬੜੇ ਜ਼ਰੂਰੀ ਫ਼ੁਰਮਾਨ ਜਾਰੀ ਨਹੀਂ ਸਨ ਕਰਦੇ ਰਹੇ? ਕੀ, ਫਿਰ ਉਹ ਥਾਂ ਵੀ ਤਖ਼ਤ ਹੀ ਨਹੀਂ ਸਨ ਮੰਨੇ ਜਾਣੇ ਚਾਹੀਦੇ ਜੀ?

(ਸ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ, ਸਭ ਤੋਂ ਸ੍ਰੇਸ਼ਟ ਹੁਕਮ ਨਹੀਂ ਹਨ ਜੀ?

-- “ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ” ਂ ਰਾਮਸਰ ਸਰੋਵਰਂ, ਜਿੱਥੇ ਪੰਚਮ ਪਾਤਿਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ-ਰੂਪ--ਹੁਕਮਾਉ ਦੀ ਸਿਰਜਣਾ ਸੰਪਾਦਨਾ--ਕੀਤੀ ਸੀ-- ਉਸ ਥਾਂ ਤੇ ਮਹਾਨ ਤਖ਼ਤ ਕਿਸ ਦਲੀਲ ਨਾਲ ਨਾ ਸਿਰਜਿਆ ਗਿਆ?

(ਹ) ਇਤਿਹਾਸਕ ਤੱਥਾਂ ਤੋਂ ਸਪੱਸ਼ਟ ਹੈ, ਕਿ ਪਟਨਾ ਸਾਹਿਬ ਵਿਖੇ ਜਿਸ ਥਾਂ ਪਾਵਨ ਤਖ਼ਤ ਸਾਹਿਬ ਜੀ ਸਸ਼ੋਬਤ ਹਨ, ਉਸ ਪਾਵਨ ਥਾਂ ਤੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਜੋਤਿ ਜੁਗਤਿ ਦੇ ਮਾਲਕ ਕਿਸੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਈ ਫ਼ੁਰਮਾਨ ਕਦੇ ਨਹੀਂ ਸੀ ਲਿਖਿਆ। ਕੀ, ਇਸ ਤੋਂ ਤਖ਼ਤ ਦੀ ਸਿਰਜਣਾ ਲਈ ਹੁਕਮ ਲਿਖੇ ਜਾਣ ਵਾਲੇ ਨਿਯੱਮ ਦੀ ਗੱਲ ਝੂਠ ਨਹੀਂ ਬਣ ਜਾਂਦੀ ਹੈ ਜੀ?

੨) ਜੇ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੁਗਤਿ ਦੇ ਮਾਲਕ ਸਤਿਗੁਰੂ ਜੀ ਦੇ ਜਨਮ ਅਸਥਾਨ ਨੂੰ ਤਖ਼ਤ ਬਣਾਏ ਜਾਣ ਦਾ ਸਿਧਾਂਤ ਮੰਨ ਲਿਆ ਜਾਵੇ, ਤਾਂ ਅਜੇਹਾ ਪਰਮ ਪਾਵਨ ਅਸਥਾਨ ਕੇਵਲ ਅਤੇ ਕੇਵਲ ਨਨਕਾਣਾ ਸਾਹਿਬ ਹੀ ਹੈ। ❁ਨੋਟ--ਸ੍ਰੀਮਾਨ ਪੰਥ ਰਤਨ ਵਿਦਿਯਾਮਾਰਤੰਡ ਸੰਤ ਗਯਾਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਨੇ ਗੁਰਬਾਣੀ ਪਾਠ ਦਰਸ਼ਨ ਗ੍ਰੰਥ ਦੇ ੧੩ ਸਫ਼ੇ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਬਾਰੇ =ਗੱਦੀ ਸਮਾਂ--- ਆਦਿ ਤੋਂ ਹੀ ਗੁਰੂ ਸਰੂਪ ਪ੍ਰਗਟੇ---ਲਿਖਿਆ ਹੈ। ੧੪ ਤੋ ੨੨ ਸਫ਼ੇ ਤੱਕਂ ੯ ਗੁਰੂ ਸਾਹਿਬਾਨ ਨੂੰ ਗੁਰਿਆਈ ਮਿਲਣ ਦੀ ਬਾਕਾਇਦਾ ਸੰਮਤ ਅਤੇ ਤਾਰੀਖ਼ ਲਿਖੀ ਹੋਈ ਹੈ ❂ ਲਗ-ਪਗ ਸਾਰੇ ਇਤਿਹਾਸ-ਕਾਰਾਂ ਨੇ ਦਸ ਸਤਿਗੁਰਾਂ ਵਿਚੋਂ ਕੇਵਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਜਨਮ-ਸਿੱਧ ਗੁਰੂ ਲਿਖਿਆ ਹੈ। ਬਾਕੀ ਸਾਰੇ (ਬਾਬਾ ਲਹਿਣਾ ਜੀ ਦੇਵੀ ਦੀ ਪੂਜਾ ਤਿਆਗ ਕੇ ਅਤੇ ਬਾਬਾ ਅਮਰਦਾਸ ਜੀ ਗੰਗਾ-ਮੱਯਾ ਦੀ ਪੂਜਾ ਭੁੱਲ ਕੇ) ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਟਹਿਲੂਏ ਸਿਦਕੀ ਸਿੱਖ ਬਣੇ ਸਨ। ਭਾਵ ਦਸ਼ਮੇਸ਼ ਜੀ ਤੱਕ ਗੁਰਿਆਈ ਪ੍ਰਾਪਤ ਹੋਣ ਦੇ ਉਪ੍ਰੰਤ ਹੀ ਗੁਰੂ ਨਾਨਕ ਸਾਹਿਬ ਦੀ ਜੋਤਿ ਜੁਗਤਿ ਦੇ ਮਾਲਕ ਪੂਰਨ ਸਤਿਗੁਰੂ ਬਣਦੇ ਰਹੇ ਸਨ। ਪਹਿਲਾਂ ਸਤਿਗੁਰਾਂ ਦੇ ਸਾਹਿਬਜ਼ਾਦੇ ਵੀ ਗੂਰੂ ਸਿੱਖਾਂ ਦੇ ਗੁਰੂ-ਭਾਈ ਹੀ ਸਨ। ਸਪੱਸ਼ਟ ਹੈ ਕਿ ਪਟਨਾ ਸਾਹਿਬ ਵਿਖੇ ਬਣੇ ਪਾਵਨ ਤਖ਼ਤ ਤੋਂ ਇਹ ਦੂਜਾ ਸਿਧਾਂਤ ਵੀ ਗ਼ਲਤ ਸਿੱਧ ਹੁੰਦਾ ਹੈ।

੩) ਦਸ਼ਮੇਸ਼ ਜੀ ਦੇ ਹੀ ਪਾਵਨ ਅਸਥਾਨ ਦੇ ਬਿਰਾਜਮਾਨ--ਹੇ ਸਤਿਕਾਰੇ ਹੋਏ ਸਿੰਘ ਸਾਹਿਬ ਜੀਓ! ਕਲਗ਼ੀਧਰ ਜੀ ਦੇ ਹੀ ਚਰਨਾਂ ਦਾ ਧਿਆਨ ਧਰ ਕੇ ਸੱਚ ਸੱਚ ਲਿਖੋ ਕਿ, ਕੀ, ਚਾਰੇ ਤਖ਼ਤ ਦਸ਼ਮੇਸ਼ ਜੀ ਦੇ ਨਾਮ ਨਾਲ ਜੁੜੀਆਂ ਥਾਵਾਂ ਤੇ ਬਣਾਏ ਜਾਣ ਦਾ ਕੇਵਲ ਮਾਤ੍ਰ ਕਾਰਨ ਏਹੀ ਨਹੀਂ ਹੈ ਕਿ, ਅਸੀਂ ਜ਼ਬਾਨੀ ਭਾਵੇਂ ਦਸ਼ਮੇਸ਼ ਜੀ ਨੂੰ ਦਸਵੇਂ ਗੁਰੂ ਨਾਨਕ ਜੀ ਹੀ ਕਹਿ ਰਹੇ ਹਾਂ, ਪਰ ਇਸ ਵਿੱਚ ਜ਼ਰਾ ਵੀ ਅਤਿ-ਕਥਨੀ ਨਹੀਂ ਕਿ, ਲਗ-ਪਗ ਸਾਰੇ ਸਿੱਖ ਜਗਤ ਨੇ ਵਾਸਤਵ ਵਿੱਚ, ਦਸ਼ਮੇਸ਼ ਜੀ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੁਗਤਿ ਦੀ ਮੁਥਾਜੀ ਤੋਂ ਮੁਕਤ, ਧੁਰੋਂ ਸ਼ਕਤੀਆਂ ਦੇ ਮਾਲਕ ਬਣ ਕੇ ਅਕਾਲਪੁਰਖ ਦੀ ਨਿੱਜੀ ਅਸ਼ੀਰਵਾਦ ਲੈਣ ਉਪ੍ਰੰਤ ਨਵਾਂ ਪੰਥ ਚਲਾਉਣ ਆਏ ਹੀ ਹਿਰਦੇ ਤੋਂ ਮੰਨ ਲਿਆ ਹੋਇਆ ਹੈ।

ਰਬ ਜਾਣੇ ਕੀ ਭਾਣਾ ਵਰਤਿਆ ਜੋ ਅੱਜ ੩੦ ਸਤੰਬਰ ੧੯੯੯ ਤੱਕ ਜਥੇਦਾਰ ਸਾਹਿਬਾਨ ਵਲੋਂ ਕੋਈ ਜਵਾਬ ਨਹੀਂ ਆਇਆ? ਕਈ ਹੋਰ ਸੁਹਿਰਦ ਗੁਰਸਿੱਖ ਵਿਦਵਾਨਾ ਤੋਂ ਵੀ ਪਤਾ ਕੀਤਾ ਹੈ ਪਰ, ਦਾਸ ਦੇ ਮਨ ਵਿੱਚ ਬਣਿਆ ਇਹ ਭਰਮ (ਜਾਂ ਯਕੀਨ) ਕਿਸੇ ਧਿਰੋਂ ਵੀ ਨਿਰਮੂਲ ਸਿੱਧ ਨਹੀਂ ਹੋਇਆ ਕਿ, ਅਕਾਲ ਬੁੰਗਾ ਸਾਹਿਬ ਜੀ ਤੋਂ ਅਕਾਲ ਤਖ਼ਤ ਨਾਮ ਦੇ ਲੈਣ ਉਪ੍ਰੰਤ. ਇਸ ਦੀ ਪਾਵਨ ਏਕਤਾ ਨੂੰ ਭੰਗ ਕਰਨ ਦਾ ਅਰਥ ਸਿਵਾਏ, ਕਿਸੇ ਭੇਤ ਭਰੇ ਸਿਅਸੀ ਮੰਤਵ ਦੀ ਪੂਰਤੀ ਲਈ, ਪੰਥ ਦੀ ਏਕਤਾ ਦੇ ਪ੍ਰਤੀਕ ਨੂੰ ਅਰਥ-ਹੀਨ ਬਣਾਉਣ ਲਈ ਕੀਤੇ ਪੰਥਕ ਧਰੋਹ ਤੋਂ ਬਿਨਾ, ਦੂਜਾ ਅਰਥ ਨਹੀਂ ਹੈ।

ਹੁਕਮਨਾਮਾ?

ਖ਼ਾਲਸਾ ਜੀ ਦੀਆਂ ਪ੍ਰਾਤਨ ਪਰੰਪ੍ਰਾਵਾਂ ਤੋਂ, ਸ਼੍ਰੋਮਣੀ ਪ੍ਰਬੰਧਕ ਕਮੇਟੀ ਵਲੋਂ ਜਾਰੀ” ਸਿੱਖ ਰਹਿਤ ਮਰਯਾਦਾ ਤੋਂ ਅਤੇ ਸ੍ਰੌਮਣੀ ਗੁ: ਪ੍ਰਬੰਧਕ ਕਮੇਟੀ ਵਲੋਂ ਛਾਪੀ ਗਈ ਪੁਸਤਕ “ਗੁਰੁਮਤ ਮਾਰਤੰਡ” ਤੋਂ ਏਹੀ ਸਿੱਧ ਹੁੰਦਾ ਹੈ ਕਿ ਪੰਥ ਵਿੱਚ ਸਤਿਗੁਰਾਂ ਦੇ “ਬਚਨ” ਨੂੰ ਹੀ ਅਥਵਾ ਗੁਰਦੇਵ ਜੀ ਦੇ ਉਪਦੇਸ਼ ਨੂੰ ਹੀ ਸਦਾ “ਹੁਕਮਨਾਮਾ” ਕਹਿ ਕੇ ਰੱਬੀ ਫ਼ੁਰਮਾਨ ਵਾਂਗ ਸਤਿਕਾਰਿਆ ਗਿਆ ਹੈ। ਸਮੁੱਚੇ ਪੰਥ ਲਈ ਜਾਂ ਕਿਸੇ ਇਲਾਕੇ ਦੀ ਸੰਗਤ ਲਈ, ਜਦੋਂ ਵੀ ਕੋਈ ਹਦਾਇਤ ਕੋਈ ਸੁਨੇਹਾ ਸਤਿਗੁਰਾਂ ਨੇ ਭੇਜਿਆਂ ਉਸ ਨੂੰ ਵੀ ਗੁਰ ਸਿੱਖਾਂ ਨੇ ਹੁਕਮਨਾਮਾ ਹੀ ਆਖਿਆ।” ਸਿੱਖ ਰਹਿਤ ਮਰਯਾਦਾ ਦੇ ਖਰੜੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਏ ਮੁੱਖ ਵਾਕ ਨੂੰ “ਹੁਕਮਨਾਮਾ” ਹੀ ਲਿਖਿਆ ਹੈ। ਭਾਵ, ਪਾਵਨ ਤਖ਼ਤ ਤੋਂ “ਹੁਕਮਨਾਮਾ” ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਜਾਰੀ ਕਰ ਸਕਦੇ ਹਨ।

ਗੁਰਬਾਣੀ ਦਾ ਨਿਰਣਾ:--

(੧) ਉਪ੍ਰੋਕਤ ਗੁਰਬਾਣੀ ਵਿਚਾਰ ਤੋਂ ਸਿੱਧ ਹੋ ਚੁੱਕਾ ਹੈ ਕਿ, ਮਨੁੱਖੀ ਹੱਥਾਂ ਨਾਲ ਬਣੇ ਕਿਸੇ ਭਵਨ ਨੂੰ ਘਟ ਘਟ ਵਾਸੀ ਸਰਬ ਨਿਵਾਸੀ, ਨਿਰਅਕਾਰ, ਅਗੰਮ ਅਪਾਰ ਪ੍ਰਭੂ ਦਾ ਤਖ਼ਤ ਮੰਨ ਲੈਣਾ, ਗੁਰਮਤਿ ਵਿਰੋਧੀ ਗੰਭੀਰ ਭੁੱਲ ਹੈ।

(੨) ਗੁਰੂ-ਬਾਣੀ ਦੇ ਹਵਾਲਿਆਂ ਨਾਲ ਕੀਤੀ ਗੁਰੂ ਇਤਿਹਾਸ ਦੀ ਵਿਚਾਰ ਤੋਂ ਸਪੱਸ਼ਟ ਹੋਇਆ ਹੈ ਕਿ, ਉਪਰੋਕਤ ਵਰਣਨ ਪਾਵਨ ਤਖ਼ਤ ਵਾਲਾ ਅਕਾਲ ਦੀ ਬਖ਼ਸ਼ਸ਼ ਬੁੰਗਾ, ਸਤਿਗੁਰੂ ਜੀ ਨੇ, ਅਕਾਲਪੁਰਖ ਜੀ ਦੇ— “ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ” ॥੭॥ ਬਖ਼ਸ਼ੇ ਰਾਜ ਦੇ ਨੁਮਾਂਇੰਦੇ (Viceroy) ਵਜੋਂ, ਆਪਣੇ ਸ਼ਾਹੀ ਦਰਬਾਰ ਲਈ ਬਣਾਇਆ ਹੋਇਆ ਹੈ।

(੩) ਮਹਾਨ ਕੋਸ਼ ਦੇ ੪੩੭ ਸਫ਼ੇ ਦੀ ਇਸ ਲਿਖਤ- “ਗ੍ਰੰਥ ਸਾਹਿਬ ਨਾਲ “ਗੁਰੂ” ਸ਼ਬਦ ਸੰਮਤ ੧੭੬੫ (ਸੰਨ ੧੭੦੮) ਤੋਂ ਲਾਉਣਾ ਅਰੰਭ ਹੋਇਆ, ਜਿਸ ਵੇਲੇ ਅਬਚਲਨਗਰ ਗੁਰੂ ਗੋਬਿੰਦਸਿੰਥ ਜੀ ਨੇ ਗੁਰਤਾ ਸਿਖਧਰਮ ਦੇ ਅਧਾਰ ਰੂਪ ਗੰਥ ਨੂੰ ਦਿੱਤੀ”। ਬਾਰੇ ਵੀ ਕਦੇ ਕਿਸੇ ਨਿਰਪੱਖ ਇਤਿਹਾਸਕਾਰ ਨੇ ਕਿੰਤੂ ਨਹੀਂ ਕੀਤਾ।

(੪) ਸਿੱਧ ਹੈ ਕਿ, ਅੱਜ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ “ਜੋਤਿ ਜੁਗਤਿ” ਦੇ ਸਦੀਵੀ ਮਾਲਕ, ਸਤਿਗੁਰੂ ਗ੍ਰੰਥ ਸਾਹਿਬ ਜੀ ਹੀ, ਅਬਚਲ ਗੁਰਿਆਈ ਦੇ ਮਾਲਕ, ਖ਼ਾਲਸਾ ਪੰਥ ਦੇ ਵਾਲੀ, ਸਚੇ ਪਾਤਸ਼ਾਹ ਜੀ ਹਨ। ਪਾਤਸ਼ਾਹਾਂ ਵਾਂਗ ਹੁਕਮਨਾਮਾ ਜਾਰੀ ਕਰਨ ਦੇ ਅਧਿਕਾਰੀ ਵੀ ਕੇਵਲ ਅਤੇ ਕੇਵਲ ਸਤਿਗੁਰੂ ਜੀ ਆਪ ਹੀ ਹਨ। ਸਤਿਗੁਰਾਂ ਦੇ ਤਖ਼ਤ ਦਾ ਮੁੱਖ ਸੇਵਾਦਾਰ (ਤੋਂ ਵਿਗੜ ਕੋ ਬਣਿਆ ਸਿੰਘ ਸਾਹਿਬ ਜਾਂ ਜਥੇਦਾਰ) ਉਨ੍ਹਾਂ ਦੇ ਥਾਂ ਉਨ੍ਹਾਂ ਦੀ ਮੋਹਰ ਵਰਤ ਕੇ ਸਤਿਗੁਰਾਂ ਵਲੋਂ ਹੁਕਮਨਾਮਾ ਤਦ ਹੀ ਜਾਰੀ ਕਰ ਸਕਦਾ ਹੈ ਜੇ, (ੳ) ਗੁਰੂਬਾਣੀ ਦੇ ਕਿਸੇ ਪਾਵਨ ਸ਼ਬਦ ਦੀ ਜਾਂ ਸ਼ਬਦਾਂ ਦੀ ਅਥਵਾ ਗੁਰਮਤਿ ਦੀ ਉਲੰਙਣਾ ਕੀਤੀ ਗਈ ਹੋਵੇ (ਅ) ਹੁਕਮ ਨਾਮਾ ਲਿਖਣ ਸਮੇ ਉਨ੍ਹਾਂ ਗੁਰੂ ਸ਼ਬਦਾਂ ਦਾ ਵਿਸਥਾਰ ਨਾਲ ਹਵਾਲਾ ਦਿੱਤਾ ਹੋਵੇ ਜਿਨ੍ਹਾਂ ਦੀ ਉਲੰਙਣਾ ਹੋ ਰਹੀ ਹੋਵੇ ਜਾਂ ਉਲੰਙਣਾ ਕੀਤੀ ਗਈ ਹੋਵੇ। ਗੁਰੂ ਸ਼ਬਦਾਂ ਦੀ ਵਿਚਾਰ ਤੋਂ ਸਪੱਸ਼ਟ ਹੈ ਕਿ, ਗੁਰੂ ਦੇ ਸਿੱਖਾਂ ਦੇ ਨਾਮ ਕਿਸੇ ਮਨੁੱਖ ਵਲੋਂ ਗੁਰੂ ਸ਼ਬਦ ਤੋਂ ਬਿਨਾ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਨਾ ਗੁਰਮਤਿ ਵਿਰੋਧੀ ਕਰਮ ਹੈ। (ਨੋਟ:-ਗੁਰੂ ਸ਼ਬਦਾਂ ਦੇ ਹਵਾਲੇ ਨਾਲ ਹੁਕਮਨਾਮਾ ਜਾਰੀ ਕਰਨ ਦੀ ਸ਼ੂਝ ਬੋਝ ਤੋ ਸੱਖਣਾ ਕੋਈ ਵੀ ਸਿੰਘ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਤੇ ਨਹੀਂ ਲਇਆ ਜਾਣਾ ਚਾਹੀਦਾ।)

(੫) ਗੁਰੂ ਭਾਈ ਵਲ ਜਾਂ ਗੁਰੂ ਭਾਈਆਂ ਵਲ ਗੁਰਮਤਾ, ਤਜਵੀਜ਼, ਬੇਨਤੀ ਪੱਤਰ ਅਤੇ ਲੋੜ ਪੈਣ ਤੇ ਸੇਧ ਪੱਤਰ (Directive) ਭੇਜਿਆ ਜਾ ਸਕਦਾ ਹੈ, ਹੁਕਨਾਮਾ ਕੇਵਲ ਸਤਿਗੁਰਾਂ ਦੇ ਬਚਨ ਹੀ ਹਨ। ਸਤਿਗੁਰੂ ਜੀ ਦੀ ਸਰਬਉੱਚਤਾ ਮੰਨਦਿਆਂ ਗੁਰਮਤਿ ਨਾਲ ਸੰਬਧਤ ਸਾਰੇ ਨਿਰਣੇ ਗੁਰੂਬਾਣੀ ਦੁਆਰਾ ਕਰਵਾਉਣ ਨਾਲ ਹੀ ਪੰਥ ਵਿੱਚ ਏਕਤਾ ਬਣ ਸਕਦੀ ਹੈ। ਸਤਿਗੁਰਾਂ ਨਾਲੋਂ ਅੱਗੇ ਲੰਗ ਤੁਰਨ ਵਾਲਾ ਕਰਮ, ਪੰਥਕ ਆਤਮ ਹੱਤਿਆ ਸਿੱਧ ਹੋ ਸਕਦਾ ਹੈ। ਗੁਰਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਭ ਥਈ ਸਹਾਈ ਹੋਣ ਜੋਗ ਹਨ:----

ਖਰੇ ਖਰੋਏ ਬੈਠਤ ਊਠਤ ਮਾਰਗਿ ਪੰਥਿ ਧਿਆਵੈਗੋ ॥

ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ ॥੫॥ {੧੩੦੯}

ਸਿਰੀਰਾਗੁ ਮਹਲਾ ੫ ॥

ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ॥ ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ ॥ ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥ ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ ॥੧॥ ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥ ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥੧॥ ਰਹਾਉ ॥ ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ ॥ ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ ॥ ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ ॥ ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ ਲੋੜੇ ਸੁ ਹੋਇ ॥੨॥ ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ ॥ ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ ॥ ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ॥੩॥ ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ ॥ ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ ॥ ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਨਾਸੁ ॥ ਹਰਿ ਨਾਨਕ ਕਦੇ ਨ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ ॥੪॥੨੯॥੯੯॥ {ਪੰਨਾ- ੫੨}

ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਅਕਾਲ ਤਖ਼ਤ ਦਾ ਵਰਨਣ

ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਜੀਵਨ ਕਾਲ ਵਿਚਲੀ ਕੇਵਲ ਅਕਾਲ ਤਖ਼ਤ ਸਿਰਜੇ ਜਾਣ ਵਾਲੀ ਘਟਨਾਂ ਦਾ ਹੀ ਵੇਦਾਂਤੀ ਜੀ ਨੇ ਜ਼ਿਕਰ ਕੀਤਾ ਹੈ। ਪਰ ਕੀ, ਸ੍ਰੀ ਅਕਾਲ ਤਖ਼ਤ ਦੇ ਇਤਿਹਾਸ ਬਾਰੇ ਗੁਰਬਿਲਾਸ ਵਿਚਲੀ ਲਿਖਤ ਪੁਰਾਣਕ ਝੂਠ ਵਿੱਚ ਹੀ ਗਲੇਫੀ ਹੋਈ ਤਾਂ ਨਹੀਂ ਹੈ? ਕੀ ਗੁਰਬਿਲਾਸ ਵਿਚਲਾ ਇਹ ਪੱਖ ਗੁਰੂ ਬਾਣੀ ਦੀ ਕਸਵੱਟੀ ਤੇ ਠੀਕ ਪੂਰਾ ਉੱਤਰਦਾ ਹੈ? ਵੇਦਾਂਤੀ ਜੀ ਦੀ ਸੇਵਾ ਵਿੱਚ ਮਿਤੀ 28 ਜਨਵਰੀ 2001 ਨੂੰ ਲਿਖੀ ਚਿੱਠੀ ਜੋ ਮਾਸਕ ਪੱਤਰ ਸਪੋਕਸਮੈਨ ਵਿੱਚ ਛਪਣ ਦੇ ਨਾਲ ਹੋਰ ਵੀ ਕਈ ਅਖ਼ਬਾਰਾਂ ਵਿੱਚ ਛਪੀ ਅਤੇ ਅੱਜ Internet ਤੋਂ ਵੀ ਮਿਲ ਸਕਦੀ ਹੈ, ਵਿਚਲੀ ਚਨੌਤੀ ਦੇ ਇਹ ਬਚਨ -“ਗੁਰਮਤਿ ਦੇ ਵੈਰੀ ਇਸ ਲਿਖਾਰੀ ਦੇ ਲਿਖੇ ਵਿਚੋ, ਜੇ ਤੁਸੀਂ ਗੁਰੂ ਇਤਿਹਾਸ ਦੇ ਅਜੇਹੇ ਇੱਕ ਵੀ ਪੱਖ ਦੀ ਦੱਸ ਪਾ ਦਿਉ ਜਿਸ ਨੂੰ ਤੁਸੀਂ ਗੁਰੂ ਸ਼ਬਦਾਂ ਦੇ ਅਧਾਰ ਤੇ ਗੁਰਮਤਿ ਦੀ ਕਸਵੱਟੀ ਤੇ ਪੂਰਾ ਉਤਰਦਾ ਸਿੱਧ ਕਰ ਸਕਦੇ ਹੋਵੋ ਤਾਂ ਦਾਸ ਪੰਥ ਨੂੰ ਕੁਰਾਹੇ ਪਾਉਣ ਦਾ ਅਪਰਾਧ ਕਬੂਲ ਕਰਦਾ ਹੋਇਆ, ਹਰ ਪ੍ਰਕਾਰ ਦਾ ਡੰਨ ਭੁਗਤਨ ਲਈ ਤਿਆਰ ਹੈ”?

(ੳ) - ਪੁਸਤਕ ਦੇ 210 ਸਫ਼ੇ ਤੇ “ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ” ਦੇਂ ਪ੍ਰਸੰਗ ਦਾ ਵੇਰਵਾ ਇਸ ਪ੍ਰਕਾਰ ਹੈ:-

ਹਾੜ ਪੰਚ ਪੰਚਮੀ ਜਾਨੁ। ਸ੍ਰੀ ਗੁਰ ਉੱਦਮੁ ਕੀਨ ਮਹਾਨ॥ 35॥

ਗੁਰਦਾਸ ਬੁੱਢੇ ਕੋ ਲੈ ਨਿਜ ਸਾਥਿ। ਤਖ਼ਤ ਅਰੰਭ ਕਰਿ ਦੀਨਾ ਨਾਥ।

ਜਹ ਭਗਵੰਤ ਥੀ ਆਗਿਆ ਦਈ। ਤਹਾਂ ਆਰੰਭ ਗੁਰੂ ਜੀ ਕਈ॥ 36॥

ਦੋਹਰਾ॥ ਸੁਰ ਗੁਰ ਦਿਨ ਇਸਥਿਰੁ ਲਗਨ ਉੱਤਮ ਸਮਾ ਵਿਚਾਰਿ॥ ਅਤਿ ਮੰਗਲ ਸੋਂ ਸ੍ਰੀ ਗੁਰ ਬਾਜੇ ਅਧਿਕ ਸੁਧਾਰ॥ 37॥ ਕਰਿ ਅਰਦਾਸਿ ਸ੍ਰੀ ਗੁਰ ਤਹਾ ਪੁਨਿ ਪ੍ਰਸ਼ਾਦਿ ਵਰਤਾਏ। ਪ੍ਰਿਥਮ ਨੀਵ ਸ੍ਰੀ ਗੁਰ ਰਖੀ ਅਬਿਚਲ ਤਖ਼ਤ ਸੁਹਾਇ॥ 38॥

ਅਰਥ:-ਪੰਜ ਹਾੜ ਦੀ ਪੰਚਮੀ ਥਿਤ ਜਾਣ ਕੇ ਸਤਿਗੁਰੂ ਜੀ ਨੇ ਬੜਾ ਵਡਾ ਉੱਦਮ ਕੀਤਾ। ਭਾਈ ਗੁਰਦਾਸ ਤੇ ਬਾਬਾ ਬੁਢਾ ਜੀ ਨੂੰ ਨਾਲ ਲਿਆ ਤੇ ਤਖ਼ਤ ਦੀ ਉਸਾਰੀ ਦਾ ਕੰਮ ਉਸ ਥਾਂ ਸ਼ੁਰੂ ਕੀਤਾ ਜਿਸ ਥਾਂ ਤੇ ਬਣਾਉਣ ਲਈ (ਚਤੁਰਭੁਜੀ ਰੂਪ ਵਿਸ਼ਨੂੰ) ਭਗਵੰਤ ਨੇ ਆਗਿਆ ਕੀਤੀ ਸੀ। (-ਪੰਜਵੇ ਅਧਿਆਇ ਦੇ 124 ਸਫ਼ੇ ਤੇ ਜਦੋਂ ਵਿਸ਼ਨੂੰ ਜੀ ਨੇ ਚਤੁਰਭੁਜੀ ਭਗਵਾਨ ਦੇ ਰੂਪ ਵਿੱਚ ਪ੍ਰਗਟ ਹੋ ਕੇ ਗੁਰੂ ਅਰਜਨ ਸਾਹਿਬ ਨੂੰ ਅਜੋਕੇ ਕੋਠਾ ਸਾਹਿਬ ਦੇ ਥਾਂ ਤੇ ਆਪਣੀ ਰਿਹਾਇਸ਼ ਬਣਾਉਣ ਲਈ ਅਖਿਆ, ਤਾਂ ਨਾਲ ਇਉਂ ਕਿਹਾ ਵੀ ਲਿਖਾਰੀ ਨੇ ਦਰਸਾਇਆ ਹੋਇਆ ਹੈ-“ਤੁਮਰੋ ਸੁਤ ਤੁਮ ਨਿਕਟਿ ਹੀ ਮੇਰੋ ਤਖ਼ਤ ਬਨਾਇ “॥ 50॥) ਸੁਰ=ਵੀਰ ਵਾਰ ਦੇ ਦਿਨ ਚੰਗੀ ਰਾਸ ਦਾ ਉਦੇ ਹੋਣਾ, ਮਹੂਰਤ, ਭਾਵ ਅਚੱਲ ਤੇ ਸ੍ਰੇਸ਼ਟ ਸਮਾਂ ਜਾਣਕੇ ਬੜੇ ਸੋਹਣੇ ਵਾਜਿਆ ਗਾਜਿਆਂ ਨਾਲ ਸ੍ਰੀ ਅਕਾਲ ਤਖ਼ਤ ਦੀ ਰਚਨਾ ਆਰੰਭ ਕਰ ਦਿੱਤੀ। ॥ 37॥ (ਇਹ ਅਰਥ ਟੂਕ ਵਿੱਚ ਲਿਖੇ ਵੇਦਾਂਤੀ ਜੀ ਦੇ ਅਰਥਾਂ ਦੇ ਅਧਾਰ ਤੇ ਲਿਖੇ ਹਨ) ਅਰਦਾਸ ਕਰਕੇ ਪ੍ਰਸ਼ਾਦਿ ਵਰਤਾਇਆ ਤੇ ਫਿਰ ਸੋਭਨੀਕ ਤੇ ਸਦੀਵ ਕਾਲ ਰਹਿਣ ਵਾਲੇ ਤਖ਼ਤ ਦੀ ਰਚਨਾ ਆਰੰਭ ਕਰ ਦਿਤੀ॥ 38॥ {ਵੇਦਾਂਤੀ ਜੀ ਵਲੋਂ ਤਖ਼ਤ ਨੂੰ ਸਦੀਵ ਕਾਲ ਰਹਿਣ ਵਾਲਾ ਜਾਂ ਲਿਖਾਰੀ ਵਲੋਂ ਅਬਿਚਲ ਲਿਖਣਾ ਗੁਰਮਤਿ ਦੇ ਉਲਟ ਹੈ। ਕਿਉਂਕਿ ਗੁਰੂ ਫ਼ੁਰਮਾਨ ਇਉਂ ਹਨ- (1) -ਜੋ ਦੀਸੈ ਸੋ ਹੋਇ ਬਿਨਾਸਾ॥ {1167} - (2) -ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ॥ 1॥ {1231} - (3) - ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ॥ 2॥ {808} ਗੁਰਮਤਿ ਦਾ ਇਹ ਪੱਕਾ ਸਿਧਾਂਤ ਹੈ ਕਿ, ਨਜ਼ਰ ਆਉਣ ਵਾਲਾ ਸਾਰਾ ਸੰਸਾਰ ਹੀ ਨਾਸਵੰਤ ਹੈ। ਅਕਾਲ ਤਖ਼ਤ ਤਾਂ ਇੱਕ ਤੋਂ ਵੱਧ ਵਾਰੀ ਢਾਇਆ ਬਣਾਇਆ ਜਾ ਚੁਕਿਆ ਹੈ। ਇਸ ਵਿੱਚ ਲਿਖਾਰੀ ਨੇ “ਅਕਾਲ ਤਖ਼ਤ” ਨਾਮ ਨਹੀਂ ਦਰਸਾਇਆ, ਪਰ ਵੇਦਾਂਤੀ ਜੀ ਨੇ ਅਰਥਾਂ ਵਿੱਚ “ਅਕਾਲ ਤਖ਼ਤ” ਲਿਖਣਾ ਸ਼ੁਰੂ ਕੀਤਾ ਹੋਇਆ ਹੈ}

ਦੋਹਰਾ। ਇਹ ਬਿਧਿ ਤਖ਼ਤ ਬਨਾਇਯੋ ਸ੍ਰੀ ਗੁਰ ਅਪਨੈ ਹਾਥ। ਮਨਹੁ ਜਹਾਜ਼ ਜਗੁ ਤਰਨ ਕੋ ਰਚਯੋ ਸੁ ਦੀਨਾਨਾਥ। 41.

ਗੁਰਮਤਿ ਦਾ ਖ਼ਾਤਮਾ ਕਰ ਰਹੇ ਲਿਖਾਰੀ ਨੇ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਘਟਾਉਣ ਦੀ ਯੋਜਨਾ ਅਧੀਨ ਲੋਕਾਂ ਦੇ ਪਾਰ ਉਤਾਰੇ ਲਈ ਤਖ਼ਤ-ਰੂਪ Building ਮਾਨੋ ਇੱਕ ਕਰਾਮਾਤੀ ਜਹਾਜ਼ ਬਣਵਾ ਲਿਆ। ਗੁਰਦੇਵ ਜੀ ਦਾ ਹੁਕਮ ਹੋਇਆ ਤਾਂ ਦੇਸਾਂ ਪਰਦੇਸਾਂ ਤੋਂ ਹਥਿਆਰ ਘੋੜੇ, ਊਠ, ਆਦ ਭੇਟਾ ਲੈ ਕੇ ਸੰਗਤਾਂ ਦੇ ਨਾਲ ਅਬਦੁਲ ਨਾਮੀ ਢਾਢੀ ਨੇ ਵੀ ਆ ਰੌਣਕਾਂ ਲਾਈਆਂ। {ਪੜ੍ਹੋ 210 ਸਫ਼ੇ ਤੋਂ ਸਵੈਯਾ 42 ਅਤੇ-211 ਸਫ਼ੇ ਤੋਂ ਕੁੰਡਲੀਆ 43}

ਅੜਿਲ॥ ਅਕਾਲ ਪੁਰਖ ਤਬ ਆਯੋ ਬਹੁ ਸੁਖ ਪਾਇ ਕੈ। ਬੁੱਢੇ ਭਾਈ ਕੋ ਦਰਸੁ ਦੇ ਆਇ ਕੈ। ਮੁਖ ਸੋਂ ਭਾਖੇ ਬੈਨ ਦੇਰਿ ਨਹਿ ਠਾਨੀਅਏ। ਹੋ ਦਸਮੀ ਥਿਤ ਰਵਿਵਾਰ ਅਮੋਲਕ ਜਾਨੀਏ। 44.

ਅਕਾਲ ਪੁਰਖ ਜੀ ਨੇ ਆਪ ਪ੍ਰਤੱਖ ਹੋ ਕੇ ਥਿਤ ਵਾਰ ਦਾ ਭਰਮ ਪ੍ਰਪੱਕ ਕੀਤਾ? ਅਤੇ ਵਿਸ਼ਨੂ-ਰੂਪ ਅਕਾਲ ਪੁਰਖ ਦੀ ਆਗਿਆ ਅਨੁਸਾਰ ਗੁਰੂ ਹਰਿਗੋਬਿੰਦ ਜੀ ਨੇ-

ਸਵੱਯਾ॥ ਪੀਤ ਪੁਸ਼ਾਕ ਧਰੀ ਸੁਖਸਾਗਰ, ਔ ਕਲਗ਼ੀ ਗੁਰ ਸੀਸ ਸੁਹਾਵੈ। ਔ ਭੁਜਅੰਗਦ ਸੋਹਤ ਹੈ, ਪੁਨਿ ਪੀਠ ਪੈ ਚਰਮ ਧਰੀ ਛਬਿ ਪਾਵੈ। “. .

ਦੋ ਅਸਿ ਲੈ ਭਗਵੰਤ ਤਬੈ ਗੁਰ ਕੈ ਗਰ ਡਾਰ ਦੀਏ ਹਰਖਾਵੈ। ਮੀਰ ਕੀ ਮੀਰ ਔਰ ਪੀਰ ਕੀ ਪੀਰ, ਸੁ ਦੋਊ ਧਰੀ ਭਗਵੰਤ ਅਲਾਵੈ॥ 47॥ ਅਰਥ:- (ਕ੍ਰਿਸ਼ਨ ਜੀ ਵਾਂਗ) ਪੀਲੇ ਰੰਗ ਦੇ ਬਸਤ੍ਰ ਤੇ ਸੀਸ ਤੇ ਕਲਗ਼ੀ ਸੋਹੰਦੀ ਹੈ। ਬਾਹਾਂ ਤੇ ਬਾਜੂ-ਬੰਦ। ਪਿਠ ਤੇ ਢਾਲ ਸੋਭਦੀ ਹੈ। ਭਗਵਾਨ ਨੇ ਦੋ ਅਸ=ਭਾਵ ਦੋ ਤਲਵਾਰਾਂ ਫੜ ਖ਼ੁਸ਼ੀ ਨਾਲ ਗੁਰੂ ਜੀ ਦੇ ਗਲ ਵਿੱਚ ਪਾ ਦਿੱਤੀਆਂ। ਫਿਰ ਵਿਸ਼ਨੂੰ ਰੱਬ ਜੀ ਨੇ ਆਖਿਆ ਕਿ ਬਾਦਸ਼ਾਹਾਂ ਦੀ ਬਾਦਸ਼ਾਹੀ ਵਾਲੀ ਅਤੇ ਫ਼ਕੀਰਾਂ ਦੀ ਫ਼ਕੀਰੀ ਵਾਲੀ, ਇਹ ਦੋ ਤਲਵਾਰਾਂ ਹਨ।। 47.

ਭਾਵ ਇਹ ਕਿ, ਅਕਾਲ ਤਖ਼ਤ ਦਾ ਅਤੇ ਮੀਰੀ ਪੀਰੀ ਦਾ ਸੰਕਲਪ ਵੀ ਉਸੇ ਵਿਸ਼ਨੂ ਰੂਪ ਬ੍ਰਾਹਮਣ ਦੀ ਹੀ ਦੇਣ ਹੈ ਜਿਹੜਾ ਜਨੇਊ ਨਾ ਪਾਉਣ ਵਾਲੇ ਦਿਨ ਤੋਂ ਹੀ ਸਤਿਗੁਰੂ ਨਾਨਕ ਜੀ ਦੀ ਸਿੱਖੀ ਦਾ ਕੱਟੜ ਵੈਰੀ ਬਣ ਖਲੋਤਾ ਹੋਇਆ ਸੀ/ਹੈ?

ਸੱਜ ਧੱਜ ਕੇ ਗੁਰੂ ਹਰਿਗੋਬਿੰਦ ਜੀ ਨੇ-“ਤਖ਼ਤ ਬੰਦਨਾ ਕਰਿ ਮਨ ਲਾਈ। ਬੈਠੇ ਤਖ਼ਤ ਨਿਕਟਿ ਸੁਖ ਪਾਈ। 48. “ ਆਪਣੇ ਹਥੀਂ ਬਣਾਏ ਮਿਟੀ ਗਾਰੇ ਆਦਿ ਦੇ ਨਿਰਜਿੰਦ ‘ਤਖ਼ਤ’ ਨੂੰ ਨਮਸਕਾਰਾਂ ਕੀਤੀਆਂ ਤੇ ਅਦਬ ਸਤਿਕਾਰ ਨਾਲ ਕੋਲ ਬੈਠ ਗਏ। ਵਿਸ਼ਨੂੰ ਭਗਵਾਨ ਜੀ ਨੇ ਗੁਰੂ ਹਰਿ ਗੋਬਿੰਦ ਜੀ ਨੂੰ ਤਖ਼ਤ ਉਤੇ ਬੈਠ ਕੇ ਆਪਣੇ ਵੈਰੀਆਂ ਦਾ ਨਾਸ ਕਰਦੇ ਰਹਿਣ ਲਈ ਆਖਿਆ, ਅਗੋਂ ਉਨ੍ਹਾਂ ਨੇ ਬੇਨਤੀ ਕੀਤੀ -“ਮੈਂ ਤਾਂ ਸੇਵਕ ਹਾਂ, ਸੇਵਕ ਨੂੰ ਅਰਦਾਸ ਤੇ ਸੇਵਾ ਕਰਨੀ ਹੀ ਸੋਭਦੀ ਹੈ {ਟੂਕ ਵਿਚਲੇ 211 ਸਫ਼ੇ ਤੇ ਅਰਥਾਂ ਸਹਿਤ ਵੇਖੋ ਚੌਪਈ ਨੰ: 49} ਦੋਹਰਾ॥ ਕਹਿ ਭਗਵੰਤ ਨਿਜ ਮੋਹਿ ਮੈ ਭੇਦ ਕਛੂ ਨਹਿ ਚੀਨ।

ਅਕਾਲ ਤਖ਼ਤ ਯਹ ਨਾਮ ਧਰਿ ਤੋਹਿ ਨਾਮੁ ਨਹਿ ਕੀਨ॥ 50॥ {ਸਫ਼ਾ 212}

ਚੌਪਈ॥ ਜਬ ਲਗ ਤੁਮਰੀ ਦੇਹ ਰਹਾਵੋ। ਤਬ ਲਗ ਤੁਮ ਯਾ ਪਰਿ ਛਬ ਪਾਵੋ ।

ਪਾਛੈ ਸ਼ਸਤ੍ਰ ਰੂਪ ਮਮ ਜਾਨੋ। ਮਮ ਪੂਜਾ ਹਿਤਿ ਇਹ ਠਾਂ ਠਾਨੋਂ॥ 51॥ {212

ਅਰਥ:-ਵਿਸ਼ਨੂੰ ਭਗਵਾਨ ਨੇ ਆਖਿਆ ਮੇਰੇ ਤੇ ਆਪਣੇ ਵਿੱਚ ਕੋਈ ਫ਼ਰਕ ਨਾ ਸਮਝੋ। (ਪਰ) ਮੈਂ ਇਹ ਤਖ਼ਤ ਤੇਰੇ ਨਮ ਤੇ (ਗੁਰੂ ਤਖ਼ਤ) ਨਾਮ ਨਹੀਂ ਸਗੋਂ ਆਪਣੇ (ਅਕਾਲ ਪੁਰਖ) ਨਾਮ ਤੇ ਇਸ ਤਖ਼ਤ ਦਾ ਨਾਮ ਅਕਾਲ-ਤਖ਼ਤ ਰੱਖਿਆ ਹੈ। ਜਿੰਨਾ ਚਿਰ ਤੁਸੀਂ (ਮਨੁੱਖਾ) ਸਰੀਰ ਵਿੱਚ ਹੋ (ਭਾਵ. ਜਿੰਨਾ ਚਿਰ ਤਸੀਂ ਜੀਵਤ ਹੋ) ਉਨਾ ਚਿਰ ਤੁਸੀਂ ਇਸ ਥਾਂ ਤੇ ਸੋਭਾ ਪਾਵੋ। (ਪਰ) ਤੁਹਾਡੇ ਮਗਰੋ ਸ਼ਸਤ੍ਰਾਂ ਨੂੰ ਮੇਰਾ ਰੂਪ ਜਾਨਣਾ ਹੈ। ਮੇਰੀ ਪੂਜਾ ਵਾਸਤੇ ਹਥਿਅਰਾਂ ਨੂੰ ਹੀ ਇਸ ਥਾਂ ਤੇ ਟਿਕਾਉਣਾ ਹੈ। 50-51.

ਐਸੋ ਕਹਿ ਗੁਰ ਭੁਜਾ ਗਹਾਏ। ਅਕਾਲ ਪੁਰਖ ਮਨ ਮੈਂ ਹਰਖਾਏ।

ਸ੍ਰੀ ਗੁਰ ਊਪਰਿ ਤਖ਼ਤ ਬਹਾਯੋ। ਨਭ ਭੂਮਿ ਜੈ ਜੈਕਾਰੁ ਅਲਾਯੋ॥ 52॥

ਅਰਥ:-ਇਹ ਕਹਿ ਕੇ ਭਗਵਾਨ ਜੀ ਨੇ ਬਾਹੋਂ ਫੜ ਕੇ ਹਰਿਗੋਬਿੰਦ ਜੀ ਨੂੰ ਤਖ਼ਤ ਦੇ ਬਿਠਾ ਦਿੱਤਾ ਤੇ ਧਰਤੀ ਅਤੇ ਅਸਮਾਨ ਤੇ ਜੈ ਜੈਕਾਰ ਦੀ ਧੁਨੀ ਗੂੰਜ ਪਈ। {ਚੌਪਈ 51-52}

ਵਿਸ਼ਨੂੰ ਭਗਵਾਨ ਦੀ ਜ਼ਬਾਨੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਸ਼ੋਭਤ ਹੋਣ ਦੇ ਜ਼ਿਕਰ ਵਿੱਚ ਲਿਖਾਰੀ ਨੇ ਸੰਪਾਦਨਾਂ ਦੇ ਸਮੇ ਤੋਂ ਹੀ ਬਣਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਖੋਂ ਪਰੋਖੇ ਤਾਂ ਕਰਨਾ ਹੀ ਸੀ, ਪਰ ਉਸ ਦੀ ਕੁਟਲਤਾ ਦੀ ਹਦ ਵੇਖੋ ਕਿ ਉਸ ਨੇ ਉਨ੍ਹਾਂ ਗੁਰੁ ਸਰੂਪਾਂ ਦਾ ਜ਼ਿਕਰ ਵੀ ਨਾ ਦਰਸਾਇਆ ਜਿਨ੍ਹਾਂ ਬਾਰੇ 209 ਸਫ਼ੇ ਤੇ 24 ਨੰਬਰ ਚੌਪਈ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਹੀ ਜ਼ਬਾਨੀ ਇਹ ਬਚਨ “ਚਾਰਿ ਅਵਤਾਰ ਅਗ੍ਰ ਹੈਂ ਧਰਨੇ। ਕੌਤਕ ਅਨਿਕ ਜਗਤਮੈ ਕਰਨੇ”। ਕਹੇ ਦਰਸਾਏ ਹੋਏ ਹਨ। ਉਨ੍ਹਾਂ ਚਾਰ ਗੁਰੂ ਸਾਹਿਬਾਨ ਨੂੰ ਅਥਵਾ ਸਤਿਗੁਰੂ ਨਾਨਕ ਸਾਹਿਬ ਦੀ ਜੋਤਿ ਜੁਗਤਿ ਦੇ ਸਦੀਵੀ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਆਪਣੇ ਵਿਸ਼ਨੂੰ ਰੱਬ ਦੀ ਜ਼ਬਾਨੀ ਅਕਾਲ ਤਖ਼ਤ ਦੇ ਵਾਰਸ ਨਾ ਦਰਸਾਇਆ? ਸਗੋਂ ਆਪਣੇ ਪਰਾਏ ਦੀ ਪਛਾਣ ਤੋਂ ਹੀਣੇ, ਅਪਣੇ ਪੁਜਾਰੀ ਦਾ ਘਾਤ ਕਰਨ ਤੋਂ ਵੀ ਇਨਕਾਰੀ ਨਾ ਹੋਣ ਵਾਲੇ ਨਿਰਜਿੰਦ ਹਥਿਆਰਾਂ ਨੂੰ ਵਿਸ਼ਨੂੰ-ਰੂਪ ਅਕਾਲ-ਪੁਰਖ ਜਾਣ ਕੇ ਪੂਜਨੀਕ ਬਣਾਉਣ ਦੀ ਗਲ ਲਿਖ ਦਿੱਤੀ। ਗੁਰੂ ਫ਼ੁਰਮਾਨ- (1) -ਜੈ ਸਿਉ ਰਾਤਾ ਤੈਸੋ ਹੋਵੈ॥ {411} - (2) -ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ॥ {755} ਸ਼ਸਤਰਾਂ ਦਾ ਪੁਜਾਰੀ ਕਦੇ ਵੀ ਮਿਠਬੋਲੜਾ, ਸਭਨਾ ਦੀ ਰੇਣਕਾ, ਸਰਬਤ ਦੇ ਭਲੇ ਦੀ ਲੋਚਨਾਂ ਕਰਨ ਵਾਲਾ, ਨਿਰਵੈਰ ਤੇ ਖਿਮਾ ਗੁਣ ਦਾ ਧਾਰਨੀ ਨਹੀਂ ਹੋ ਸਕਦਾ। ਫਿਰ ਗੁਰੂ ਇਤਿਹਾਸ ਦੀ ਇਸ ਸਚਾਈ ਤੋਂ ਵੀ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੀ ਜਵਾਨ ਅਵਸਥਾ ਵਿੱਚ ਹੀ ਇਸ ਤਖ਼ਤ ਨੂੰ ਤਿਆਗ ਕੇ “ਕੀਰਤਪੁਰ” ਸਾਹਿਬ ਜਾ ਟਿਕੇ ਸਨ ਅਤੇ ਦਸਵੇਂ ਸਰੂਪ ਤੱਕ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਵਲ ਨਾ ਸੀ ਪਰਤੇ। ਭਾਵ, ਛੇਵੇਂ ਗੁਰੂ ਜੀ ਨੇ ਕਥਿਤ ਅਕਾਲਪੁਰਖ ਵਿਸ਼ਨੂ ਜੀ ਦੀ ਇਸ ਆਗਿਆ ਦੀ-“ਜਬ ਲਗ ਤੁਮਰੀ ਦੇਹ ਰਹਾਵੇ। ਤਬ ਲਗੁ ਤੁਮ ਯਾ ਪੋਰ ਛਬਿ ਪਾਵੋ” {ਚੌਪਈ-51-ਸਫ਼ਾ 212} -ਜ਼ਰਾ ਵੀ ਪਰਵਾਹ ਨਾ ਸੀ ਕੀਤੀ।

ਪਰ ਸਾਡੀ ਪੁਜਾਰੀ ਸ਼੍ਰੇਣੀ ਨੇ ਗੁਰਮਤਿ ਵਿਰੋਧੀ ਇਸ ਲਿਖਤ ਨੂੰ ਇਸ ਹੱਦ ਤੱਕ ਸਤਿਕਾਰ ਦਿੱਤਾ ਕਿ ਸ਼੍ਰੀ ਅਕਾਲ ਤਖ਼ਤ ਅਥਵਾ ਬਾਕੀ ਚਾਰ ਤਖ਼ਤਾਂ ਤੇ ਜਿਸ ਥਾਂ ਗੁਰੂ ਗ੍ਰੰਥ ਸਾਹਿਬ ਜੀ ਸਸ਼ੋਭਤ ਕੀਤੇ ਜਾਣੇ ਚਾਹੀਦੇ ਹਨ ਉਸ ਪ੍ਰਧਾਨ ਅਸਥਾਨ ਤੇ ਮੰਦਰ ਦੀਆਂ ਮੂਰਤੀਆਂ ਦੀ ਤਰ੍ਹਾਂ ਹਥਿਆਰ ਪੂਜਨੀਕ ਬਣ ਰਹੇ ਹੁੰਦੇ ਹਨ। ਗੁਰੂ ਗ੍ਰੰਥ ਸਾਹਿਬ ਵਾਂਗ ਹੀ ਹਰ ਸਵੇਰ ਸ਼ਸਤ੍ਰਾਂ ਦਾ ਪ੍ਰਕਾਸ਼ ਅਤੇ ਸ਼ਾਮ ਨੂੰ ਸੁਖਆਸਨ ਮਿਥੇ ਹੋਏ ਵਿਧੀ ਵਿਧਾਨ ਅਨੁਸਾਰ ਹੋ ਰਿਹਾ ਹੁੰਦਾ ਹੈ। ਕੇਵਲ ਇੱਕ ਅਕਾਲ ਦਾ ਪੁਜਾਰੀ ਖ਼ਾਲਸਾ ਜੀ ਦੇ ਤਖ਼ਤਾਂ ਤੇ ਇਸ ਗੁਰੂ ਫ਼ੁਰਮਾਨ ਦੀ ਘੋਰ ਖ਼ੰਡਨਾ ਕੀਤੀ ਜਾ ਰਹੀ ਹੁੰਦੀ ਹੈ-

ਅੰਤਰਿ ਦੇਉ ਨ ਜਾਨੈ ਅੰਧੁ॥ ਭ੍ਰਮ ਕਾ ਮੋਹਿਆ ਪਾਵੈ ਫੰਧੁ॥ ਨ ਪਾਥਰੁ ਬੋਲੈ ਨਾ ਕਿਛੁ ਦੇਇ॥ ਫੋਕਟ ਕਰਮ ਨਿਹਫਲ ਹੈ ਸੇਵ॥ 2॥ ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥ 3॥ ਕਹਤ ਕਬੀਰ ਹਉ ਕਹਉ ਪੁਕਾਰਿ॥ ਸਮਝਿ ਦੇਖੁ ਸਾਕਤ ਗਾਵਾਰ॥ ਦੂਜੈ ਭਾਇ ਬਹੁਤੁ ਘਰ ਗਾਲੇ॥ ਰਾਮ ਭਗਤ ਹੈ ਸਦਾ ਸੁਖਾਲੇ॥ 4॥ 4॥ 12॥

ਹਥਿਆਰ ਵੀ ਮੂਰਤੀਆਂ ਵਾਂਗ ਨਿਰਜਿੰਦ ਭਾਵ ਮਿਰਤਕ ਹੋਣ ਤੋ ਉਪਰੋਕ ਤੀਜੀ ਤੁਕ ਦੀ ਮਾਰ ਹੇਠ ਆਏ ਹੋਣ ਦੇ ਕਾਰਨ ਪੂਜਨੀਕ ਨਹੀਂ ਹਨ। ਚਾਹੀਦਾ ਤਾਂ ਇਹ ਸੀ ਕਿ ਸਤਿਗੁਰੂ ਸਾਹਿਬਾਨ ਦੀ ਜੀਵਨ-ਝਲਕਾਂ ਦਰਸਾ ਰਹੇ ਉਨ੍ਹਾਂ ਦੇ ਰਿਹਾਇਸ਼ੀ ਟਿਕਾਣੇ ਪੂਰੀ ਸੇਵਾ ਸੰਭਾਲ ਨਾਲ ਜਿਉਂ ਦੇ ਤਿਉਂ ਬਣਾਈ ਰੱਖਦੇ, ਤਾਂ ਜੋ ਸਾਡੀਆਂ ਪੀੜ੍ਹੀਆਂ ਉਸ ਕੌਮੀ ਖ਼ਜ਼ਾਨੇ ਤੋਂ ਭਰਪੂਰ ਪ੍ਰੇਨਾਂ ਲੈਂਦੀਆਂ ਰਹਿੰਦੀਆਂ। ਪੁਰਾਤਨ ਇਤਿਹਾਸ ਦਾ ਸਭ ਤੋਂ ਵੱਧ ਅਨਮੋਲ ਖ਼ਜ਼ਾਨਾ ਤਾਂ ਸਾਡੀ ਜਥੇਦਾਰੀ ਨੇ ਡੇਰਾਵਾਦ ਰਾਹੀਂ ਤਬਾਹ ਕਰਵਾ ਦਿੱਤਾ, ਪਰ ਹਥਿਆਰਾਂ ਦੀ ਸੰਭਾਲ ਦੇ ਬਹਾਨੇ ਉਨ੍ਹਾਂ ਦੀ ਪੂਜਾ ਨਾਲ ਜੋੜੀ ਰੱਖ ਕੇ ਸਿਖ ਨੂੰ ਗੁਰਮਤਿ ਦੇ ਸ਼ੁਭ ਗੁਣਾ ਤੋਂ ਵਾਂਜਿਆਂ ਕਰੀ ਰਖਿਆ?

ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ
.