. 1926 ਈਸਵੀ ਤੋਂ
ਪਿੱਛੋਂ ‘ਗੁਰਦੁਆਰਾ ਅਕਾਲ ਬੁੰਗਾ’ ਦੇ ਨੇੜੇ ਦਫਤਰੀ ਕਮਰਿਆਂ ਵਿੱਚ ‘ਸਕਤਰੇਤ’ ਸਥਾਪਤ ਕਰਕੇ ਇੱਕ
ਫਰਜ਼ੀ ‘ਜਥੇਦਾਰ’ ਦੀ ਦੇਖ-ਰੇਖ ਹੇਠ ‘ਸ੍ਰੀ ਅਕਾਲ ਤਖਤ ਸਾਹਿਬ’ ਦੇ ਨਾਮ ਥੱਲੇ ਕਿਸੇ ਬਾਹਰੀ ਏਜੰਸੀ
ਦੀ ਸ਼ਾਖਾ ਦੇ ਤੌਰ ਤੇ ਇੱਕ ਐਸੀ ਵਿਵਸਥਾ ਚਲਾਈ ਜਾ ਰਹੀ ਹੈ ਜਿਸ ਦੀ ਸਾਰੀ ਕਾਰਵਾਈ ਅਣਅਧਿਕਾਰਤ,
ਗੈਰਕਾਨੂਂਨੀ, ਮਨਮੱਤੀ ਅਤੇ ਅਨੈਤਿਕ ਹੈ। ਇਸ ਵਿਵਸਥਾ ਨੂੰ ਅਖੌਤੀ ਅਕਾਲ-ਤਖਤ ਹੀ ਕਹਿਣਾ ਬਣਦਾ ਹੈ।
ਕੁੱਲ ਮਿਲਾਕੇ ‘ਅਕਾਲ-ਤਖਤ’ ਦਾ ਸੰਕਲਪ ਇੱਕ ਮਿੱਥ ਹੀ ਸਾਬਤ ਹੁੰਦਾ ਹੈ।
ਇਤਹਾਸਿਕ ਭੂਮਿਕਾ
ਛੇਵੇਂ ਗੁਰੂ ਜੀ ਦੇ ਅੰਮ੍ਰਿਤਸਰ ਵਾਲੇ ਤਖਤ ਦੇ ਅਸਥਾਨ ਦੀ ਇਤਹਾਸਿਕ
ਭੂਮਿਕਾ ਬਾਰੇ ਵਿਚਾਰ ਕਰਨ ਹਿਤ ਸਾਨੂੰ ਹੇਠਾਂ ਦਿੱਤੇ ਦੋ ਪੜਾਵਾਂ ਬਾਰੇ ਗੱਲ ਕਰਨੀ ਪਵੇਗੀ।
1. ਛੇਵੇਂ ਗੁਰੂ ਜੀ ਵੱਲੋਂ ਗੁਰਗੱਦੀ ਗ੍ਰਹਿਣ ਕਰਨ ਦੇ ਸਮੇਂ (1606
ਈਸਵੀ) ਤੋਂ ਲੈਕੇ ਉਹਨਾਂ ਦੇ ਕੀਰਤਪੁਰ
ਵਿਖੇ ਜੋਤੀ ਜੋਤ ਸਮਾਉਣ (1644 ਈਸਵੀ) ਤਕ ਦਾ ਸਮਾਂ।
ਪਹਿਲਾ ਪੜਾ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਤਖਤ ਦੀ ਸਿਖ ਕੌਮ ਦੇ ਇਤਹਾਸ
ਵਿੱਚ ਅਹਿਮ ਭੂਮਿਕਾ ਦਾ ਸਮਾਂ ਸੀ। ਉਹਨਾਂ ਨੇ ਇਸ ਤਖਤ ਨੂੰ ਪੰਜਵੇਂ ਗੁਰੁ ਜੀ ਦੇ ਆਦੇਸ਼ ਮੁਤਾਬਿਕ
ਸਿਖ ਮੱਤ ਵਿੱਚ ਮੀਰੀ ਦਾ ਪੱਖ ਸਥਾਪਤ ਕਰਨ ਹਿਤ ਬਾਕੀ ਕਈ ਅੰਸ਼ਾਂ (ਕਿਰਪਾਨ, ਦਸਤਾਰ-ਕਲਗੀ, ਛੱਤਰ,
ਨਗਾਰਾ, ਝੰਡਾ, ਬਾਜ, ਘੋੜੇ, ਫੌਜ ਆਦਿਕ) ਦੇ ਨਾਲ-ਨਾਲ ਬਾਖੂਬੀ ਵਰਤੋਂ ਵਿੱਚ ਲਿਆਂਦਾ। ਪਹਿਲੇ ਪੜਾ
ਵਿੱਚ ਛੇਵੇਂ ਗੁਰੂ ਜੀ ਦੇ ਅੰਮ੍ਰਿਤਸਰ ਵਾਲੇ ਤਖਤ ਦੀ ਭੂਮਿਕਾ ਪੂਰਨ ਤੌਰ ਤੇ ਹਾਂ-ਪੱਖੀ ਹੈ ਅਤੇ
ਇਸਦਾ ਇਤਨਾ ਭਾਰੀ ਮਹੱਤਵ ਬਣਦਾ ਹੈ ਕਿ ਇਸ ਤੋਂ ਬਿਨਾਂ ਸਿਖ ਇਤਹਾਸ ਅਧੂਰਾ ਰਹਿ ਜਾਂਦਾ। ਪਰੰਤੂ
ਇੱਥੇ ਇਹ ਤੱਥ ਵੀ ਧਿਆਨ ਮੰਗਦਾ ਹੈ ਕਿ ਪਹਿਲੇ ਪੜਾ ਦੇ ਅੰਤ ਤੇ ਜਾ ਕੇ ਛੇਵੇਂ ਗੁਰੁ ਜੀ ਦੇ
ਅੰਮ੍ਰਿਤਸਰ ਵਾਲੇ ਤਖਤ ਦੀ ਭੂਮਿਕਾ ਸਮਾਪਤ ਹੋ ਜਾਂਦੀ ਹੈ ਕਿਉਂਕਿ ਮੁਗਲ ਬਾਦਸ਼ਾਹ ਦੀਆਂ ਫੌਜਾਂ ਦੇ
ਖਿਲਾਫ ਚਾਰ ਯੁੱਧਾਂ ਵਿੱਚ ਜਿੱਤ ਪਰਾਪਤ ਕਰਨ ਉਪਰੰਤ ਗੁਰੂ ਜੀ ਨੇ ਸਿਖ ਮੱਤ ਦਾ ਮੀਰੀ ਦਾ ਪੱਖ
ਪੂਰੀ ਤਰ੍ਹਾਂ ਉਜਾਗਰ ਕਰ ਦਿੱਤਾ ਸੀ। ਉਧਰ ਉਹ ਅੰਮ੍ਰਿਤਸਰ ਤੋਂ ਕੀਰਤਪੁਰ ਜਾ ਵੱਸੇ ਸਨ (ਤਖਤ ਦੀ
ਵਰਤੋਂ ਕੇਵਲ ਗੁਰੁ ਜੀ ਨੇ ਖੁਦ ਹੀ ਕਰਨੀ ਸੀ)। ਕਈ ਸੱਜਣਾਂ ਨੂੰ ਇਹ ‘ਅੰਮ੍ਰਿਤਸਰ ਵਾਲੇ ਤਖਤ ਦੀ
ਭੂਮਿਕਾ ਸਮਾਪਤ’ ਹੋਣ ਵਾਲਾ ਤੱਥ ਜਲਦੀ ਕੀਤੇ ਹਜ਼ਮ ਨਹੀਂ ਹੁੰਦਾ। ਇੱਥੇ ਉਹ ਅਖੌਤੀ ਅਕਾਲ-ਤਖਤ ਦੇ
‘ਸਿਧਾਂਤ’ ਦਾ ਰੌਲਾ ਪਾ ਦਿੰਦੇ ਹਨ ਅਤੇ ਉਸ ‘ਸਿਧਾਂਤ’ ਦੇ ਸਦੀਵੀ (‘ਅਕਾਲ’) ਹੋਣ ਦਾ ਦਾਵਾ ਕਰਨ
ਲੱਗ ਪੈਂਦੇ ਹਨ ਜਦੋਂ ਕਿ ਛੇਵੇਂ ਗੁਰੂ ਜੀ ਦੇ ਅੰਮ੍ਰਿਤਸਰ ਵਾਲੇ ਤਖਤ ਦੀ ਅਸਲੀ ਮਹੱਤਤਾ ਕੇਵਲ ਇਸ
ਗੱਲ ਵਿੱਚ ਹੀ ਸੀ ਕਿ ਉਹਨਾਂ ਨੇ ਇਸ ਨੂੰ ਬਾਕੀ ਕਈ ਅੰਸ਼ਾਂ ਦੇ ਨਾਲ-ਨਾਲ ਸਿੱਖ ਮੱਤ ਵਿੱਚ
ਸਫਲਤਾਪੂਰਵਕ ਮੀਰੀ ਦਾ ਪੱਖ ਸਥਾਪਤ ਕਰਨ ਲਈ ਵਰਤਿਆ ਸੀ। ਇਸ ਤੋਂ ਅੱਗੇ ਛੇਵੇਂ ਗੁਰੂ ਜੀ ਦੇ ਤਖਤ
ਬਾਰੇ ਵਿੰਗੇ-ਟੇਢੇ ਸਿਧਾਂਤ/ਸੰਕਲਪ/ਫਲਸਫਿਆਂ ਦੇ ਕਿਲ੍ਹੇ ਉਸਾਰੀ ਜਾਣੇ ਐਵੇਂ ਬਾਤ ਦਾ ਬਤੰਗੜ
ਬਣਾਉਣ ਵਾਲੀ ਗੱਲ ਹੈ।
2. 1644 ਈਸਵੀ ਤੋਂ ਬਾਦ ਦਾ ਸਮਾਂ।
ਦੂਸਰੇ ਪੜਾ ਦਾ ਵਿਸ਼ੇਸ਼ ਪਹਿਲੂ ਕੇਵਲ ਇਤਨਾਂ ਹੀ ਨਹੀਂ ਕਿ ਇਸ ਸਮੇਂ ਵਿੱਚ
ਅੰਮ੍ਰਿਤਸਰ ਵਾਲੇ ਤਖਤ ਦੀ ਵਰਤੋਂ ਕਰਨ ਲਈ ਛੇਵੇਂ ਗੁਰੂ ਜੀ ਸਰੀਰਕ ਤੌਰ ਤੇ ਮੌਜੂਦ ਨਹੀਂ ਸਨ ਜਾਂ
ਕਿ ਅਗਲੇ ਚਾਰ ਗੁਰੂ ਸਾਹਿਬਾਨ ਵਿੱਚੋਂ ਕਿਸੇ ਨੇ ਵੀ ਅੰਮ੍ਰਿਤਸਰ ਵਿਖੇ ਜਾਕੇ ਉਸ ਤਖਤ ਦੀ ਵਰਤੋਂ
ਨਹੀਂ ਕੀਤੀ। ਇਸ ਪੜਾ ਦੌਰਾਨ ਦੋ ਹੋਰ ਅਤੀ ਮਹੱਤਵਪੂਰਨ ਘਟਨਾਵਾਂ ਵਾਪਰ ਜਾਂਦੀਆਂ ਹਨ: ਪਹਿਲੀ ਇਹ
ਕਿ ਛੇਵੇਂ ਗੁਰੂ ਜੀ ਦਾ ਅੰਮ੍ਰਿਤਸਰ ਵਾਲਾ ਤਖਤ ਅਲੋਪ ਹੋ ਜਾਂਦਾ ਹੈ ਅਤੇ ਦੂਸਰੀ ਇਹ ਕਿ ਉਸ ਤਖਤ
ਦੀ ਜਗਹ ਤੇ ਇੱਕ ਰਿਹਾਇਸ਼ਗਾਹ ਉਸਾਰ ਦਿੱਤੀ ਜਾਂਦੀ ਹੈ। ਜਦੋਂ ਅਸੀਂ ਅਖੌਤੀ ‘ਅਕਾਲ-ਤਖਤ’ ਵਿਵਸਥਾ
ਦੀ ਗੱਲ ਕਰਦੇ ਹਾਂ ਤਾਂ ਸਾਡਾ ਨਿਸ਼ਾਨਾ ਦੂਸਰੇ ਪੜਾ ਵਾਲੀ ਸਥਿਤੀ ਤੇ ਹੁੰਦਾ ਹੈ (ਪਹਿਲੇ ਪੜਾ ਵਿੱਚ
ਦਰਸਾਇਆ ਛੇਵੇਂ ਗੁਰੂ ਜੀ ਦਾ ਤਖਤ ਸਦਾ ਹੀ ਸਤਿਕਾਰਿਤ ਹੈ)। ਇਸ ਦੂਸਰੇ ਪੜਾ ਦੌਰਾਨ ਸਾਹਮਣੇਂ
ਆਉਂਦੀ ਇਸ ਵਿਵਸਥਾ ਦੀ ਸਿਖ ਮੱਤ ਸਬੰਧੀ ਭੂਮਿਕਾ ਸਦਾ ਹੀ ਨਾਂਹ-ਪੱਖੀ ਅਤੇ ਨੁਕਸਾਨ-ਦੇਹ ਰਹੀ ਹੈ।
ਇਸ ਤਰ੍ਹਾਂ ਦੂਸਰੇ ਪੜਾ ਵਿੱਚ ਛੇਵੇਂ ਗੁਰੂ ਜੀ ਦੇ ਅੰਮ੍ਰਿਤਸਰ ਵਾਲੇ ਤਖਤ ਦੇ ਸਥਾਨ ਤੇ ਬਿਲਕੁਲ
ਹੀ ਗੁਰੂ ਆਸ਼ੇ ਦੇ ਉਲਟ ਪਰਭਾਵ ਵਾਲੀ ਵਿਵਸਥਾ ਕਾਇਮ ਹੋ ਜਾਂਦੀ ਹੈ ਜੋ ਸਮੇਂ-ਸਮੇਂ ਆਪਣਾ ਰੂਪ
ਬਦਲਦੀ ਹੋਈ ਅਜੋਕੇ ਸਮੇਂ ਦੀ ‘ਜੱਥੇਦਾਰੀ’ ਵਿਵਸਥਾ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ।
ਜੋ ਸੱਜਣ ਅਕਾਲ-ਤਖਤ ਵਿਵਸਥਾ ਨੂੰ ‘ਅਖੌਤੀ’ ਕਹਿਣ ਤੇ ਇਤਰਾਜ਼ ਜਤਾਉਂਦੇ ਹਨ
ਉਹਨਾਂ ਨੂੰ ਉਪਰੋਕਤ ਦੋਵਾਂ ਪੜਾਵਾਂ ਦੀ ਸਥਿਤੀ ਬਾਰੇ ਸਪਸ਼ਟ ਹੋਣ ਦੀ ਲੋੜ ਹੈ। ਪਹਿਲੇ ਪੜਾ ਦੀ
ਸਥਿਤੀ ਸਿਖ ਇਤਹਾਸ ਦਾ ਅਤੀ ਮਹੱਤਵਪੂਰਨ ਹਿੱਸਾ ਹੈ ਅਤੇ ਛੇਵੇਂ ਗੁਰੂ ਜੀ ਦੇ ਅੰਮ੍ਰਿਤਸਰ ਵਾਲੇ
ਤਖਤ ਦੀ ਮੁੜਉਸਾਰੀ ਕਰਕੇ (ਦਰਬਾਰ ਸਾਹਿਬ ਦੀ ਤਰਜ਼ ਤੇ) ਇਸ ਨੂੰ ਗੌਰਵਮਈ ਸਿਖ ਵਿਰਸੇ ਦੇ ਹਿੱਸੇ
ਵਜੋਂ ਸੰਭਾਲ ਲਿਆ ਜਾਣਾ ਚਾਹੀਦਾ ਸੀ। ਪਰੰਤੂ ਦੋਖੀਆਂ ਵੱਲੋਂ ਕੀਤੀ ਦੂਸਰੇ ਪੜਾ ਵਾਲੀ ਨਾਂਹ-ਪੱਖੀ
ਵਿਵਸਥਾ ਦੀ ਸਥਾਪਤੀ ਅਤੇ ਇਸਦੇ ਪਰਚਾਰ ਸਾਹਵੇਂ ਸਿਖ ਮਾਨਸਿਕਤਾ ਨਿਰਬਲ ਸਾਬਿਤ ਹੋਈ ਅਤੇ ਸਿਖ
ਸਭਿਆਚਾਰ ਆਪਣੇ ਵੱਡਮੁੱਲੇ ਵਿਰਸੇ ਤੋਂ ਹੱਥ ਧੋ ਬੈਠਾ।
ਝੂਠਾਂ ਦੀ ਸੂਚੀ
ਅਖੌਤੀ ਅਕਾਲ-ਤਖਤ ਵਿਵਸਥਾ ਨਾਲ ਅਨੇਕਾਂ ਝੂਠ ਜੁੜੇ ਹੋਏ ਹਨ ਜਿਵੇਂ ਕਿ
1. ਛੇਵੇਂ ਗੁਰੂ ਜੀ ਦੇ ਤਖਤ ਦਾ ਨਾਮ ‘ਅਕਾਲ’ ਤਖਤ ਰਖਿੱਆ ਗਿਆ ਸੀ।
2. ਪਰਮਾਤਮਾਂ ਦਾ (ਦੁਨਿਆਵੀ) ਤਖਤ ਹੋ ਸਕਦਾ ਹੈ।
3. ਕੋਈ ਗਾਰੇ-ਇੱਟਾਂ ਦਾ ਬਣਿਆ ਹੋਇਆ ਤਖਤ-ਨੁਮਾ ਚਬੂਤਰਾ ‘ਸਦੀਵੀ’ ਹੋ
ਸਕਦਾ ਹੈ।
4. ਅਕਾਲ ਬੁੰਗਾ (ਅਜੋਕਾ ‘ਅਕਾਲ-ਤਖਤ’) ਇਮਾਰਤ ਇੱਕ ਤਖਤ ਹੈ।
5.’ਅਕਾਲ-ਤਖਤ’ ਸਬੰਧੀ ਕੋਈ ਸੂਤਰ ਰੂਪ ਵਿੱਚ ਪ੍ਰਮਾਣਿਕ ਸਿਧਾਂਤ ਜਾਂ
ਫਲਸਫਾ ਮੌਜੂਦ ਹੈ।
6. ਸਿਖ ਕੌਮ ਦੇ ਚਾਰ/ਪੰਜ ਤਖਤ ਹਨ।
7. ਥੜ੍ਹਾ-ਨੁਮਾ ਤਖਤ ਦਾ ਅਤੇ ਬਿਨਾਂ ਜੱਥੇ ਦੇ ਵੀ ‘ਜੱਥੇਦਾਰ’ ਹੋ ਸਕਦਾ
ਹੈ।
8. ਭਾਈ ਗੁਰਦਾਸ ਜੀ ਅਖੌਤੀ ‘ਅਕਾਲ-ਤਖਤ’ ਦੇ ਜੱਥੇਦਾਰ ਰਹੇ ਸਨ।
9. ਛੇਵੇਂ ਗੁਰੁ ਜੀ ਨੇਂ ਅੰਮ੍ਰਿਤਸਰ ਵਾਲੇ ਤਖਤ ਦੀ ਜਗਹ ਤੇ ਅਕਾਲ-ਬੁੰਗਾ
ਨਾਮੀਂ ਰਿਹਾਇਸ਼ਗਾਹ ਦੀ
ਉਸਾਰੀ ਕਰਵਾਈ ਸੀ।
10. ਅਕਾਲ ਬੁੰਗਾ ਨਾਮੀ ਸਥਾਨ ਵਿਖੇ ਕਦੀ ਕੋਈ ‘ਸਰਬੱਤ ਖਾਲਸਾ’ ਇਕੱਠ ਹੋਇਆ
ਸੀ।
11. ਅਕਾਲ ਬੁੰਗਾ ਨਾਮੀ ਸਥਾਨ ਤੇ ਕਦੀ ਕੋਈ ਗੁਰਮਤਾ ਤਿਆਰ ਕਰਕੇ ਉੱਥੋਂ
ਜਾਰੀ ਕੀਤਾ ਗਿਆ ਸੀ।
12. ਅਕਾਲ ਬੁੰਗਾ ਨਾਮੀ ਸਥਾਨ ਤੋਂ ਕਦੀ ਕੋਈ ਹੁਕਮਨਾਮਾ ਜਾਰੀ ਹੋਇਆ ਸੀ।
13. ਅਕਾਲ ਬੁੰਗਾ ਨਾਮੀ ਸਥਾਨ ਦਾ ਕਦੀ ਕੋਈ ਜੱਥੇਦਾਰ ਨਿਯੁਕਤ ਕੀਤਾ ਗਿਆ
ਸੀ।
14. ਅਕਾਲੀ ਫੂਲਾ ਸਿੰਘ ‘ਅਕਾਲ-ਤਖਤ’ ਦੇ ਜੱਥੇਦਾਰ ਰਹੇ ਸਨ।
15. ਅਕਾਲੀ ਫੂਲਾ ਸਿੰਘ ਨੇ ਅਕਾਲ ਬੁੰਗਾ (ਅਖੌਤੀ ‘ਅਕਾਲ-ਤਖਤ’) ਨਾਮੀ
ਅਸਥਾਨ ਤੋਂ ਮਹਾਂਰਾਜਾ
ਰਣਜੀਤ ਸਿੰਘ ਨੂੰ ਕੋਈ ਸਜ਼ਾ ਸੁਣਾਈ ਜਾਂ ਦਿੱਤੀ ਸੀ।
16. ਅਖੌਤੀ ‘ਅਕਾਲ-ਤਖਤ’ ਸਿੱਖਾਂ ਲਈ ‘ਸਰਵਉੱਚ’ ਹੈ।
17. ਅਖੌਤੀ ‘ਅਕਾਲ-ਤਖਤ’ ਸਿੱਖਾਂ ਦਾ ਕੇਂਦਰੀ ਅਸਥਾਨ ਹੈ।
18. ਅਖੌਤੀ ‘ਅਕਾਲ-ਤਖਤ’ ਇੱਕ ਸੰਸਥਾ ਹੈ।
19. ਅਖੌਤੀ ‘ਅਕਾਲ-ਤਖਤ’ ਮੀਰੀ-ਪੀਰੀ ਦਾ ਕੇਂਦਰ ਹੈ।
20. ਅਖੌਤੀ ਅਕਾਲ-ਤਖਤ ਦੇ ਅਸਥਾਨ ਤੋਂ ਕੋਈ ਵਿਅਕਤੀ ਕੋਈ ‘ਹੁਕਮਨਾਮਾ’
ਜਾਰੀ ਕਰ ਸਕਦਾ ਹੈ।
21. ਹਰ ਸਿਖ ਅਖੌਤੀ ਅਕਾਲ-ਤਖਤ ਦੇ ਜੱਥੇਦਾਰ ਵੱਲੋਂ ਜਾਰੀ ਕੀਤੇ ਗਏ
‘ਹੁਕਮਨਾਮੇ’ ਨੂੰ ਮੰਨਣ ਦਾ ਪਾਬੰਦ ਹੈ।
22. ਅਖੌਤੀ ਅਕਾਲ-ਤਖਤ ਦੇ ਜੱਥੇਦਾਰ ਵੱਲੋਂ ਜਾਰੀ ਕੀਤਾ ਗਿਆ ਹੁਕਮਨਾਮਾ
ਅਸਲ ਵਿੱਚ ‘ਅਕਾਲ ਤਖਤ’ ਦਾ ਆਦੇਸ਼ ਹੈ।
23. ਅਖੌਤੀ ਅਕਾਲ-ਤਖਤ ਦਾ ਜੱਥੇਦਾਰ ਕਿਸੇ ਸਿਖ ਨੂੰ ਤਲਬ ਕਰ ਸਕਦਾ ਹੈ ਅਤੇ
ਉਸ ਨੂੰ ਸਜ਼ਾ ਸੁਣਾ
ਸਕਦਾ ਹੈ।
24. ਅਖੌਤੀ ਅਕਾਲ-ਤਖਤ ਦੇ ਜੱਥੇਦਾਰ ਨੂੰ ਸਿੱਖਾਂ ਦੇ ਧਾਰਮਿਕ, ਰਾਜਸੀ,
ਸਮਾਜਕ ਅਤੇ ਨਿਆਂਪਾਲਕੀ ਜੀਵਨ ਵਿੱਚ ਦਖਲ ਦੇਣ ਦਾ ਅਧਿਕਾਰ ਹੈ।
25. ਕਿਸੇ ਸਿਖ ਨੂੰ ਸਿਖ ਕੌਮ ਵਿੱਚੋਂ ਛੇਕਿਆ ਜਾ ਸਕਦਾ ਹੈ।
26. ਅਖੌਤੀ ‘ਅਕਾਲ-ਤਖਤ’ ਨੂੰ ਪਿੱਠ ਦੇਣ ਨਾਲ ਕੋਈ ਜਾਨੀ ਜਾਂ ਮਾਲੀ
ਨੁਕਸਾਨ ਨਿਸਚਤ ਹੈ।
ਉਪਰੋਕਤ ਝੂਠ ਉਸ ਕੂੜ ਪਰਚਾਰ ਦਾ ਹਿੱਸਾ ਹਨ ਜਿਸ ਰਾਹੀਂ ਅਖੌਤੀ ਅਕਾਲ-ਤਖਤ
ਵਿਵਸਥਾ ਨੂੰ ਸਿਖ ਮਾਨਸਿਕਤਾ ਦੀ ਸਵੀਕ੍ਰਿਤੀ ਦੁਆਉਣ ਦੇ ਯਤਨ ਸਦੀਆਂ ਤੋਂ ਜਾਰੀ ਹਨ। ਇਹ ਝੂਠ
ਸਮੇਂ-ਸਮੇਂ ਸਿਖ ਕੌਮ ਦੀਆਂ ਦੋਖੀ ਧਿਰਾਂ ਵੱਲੋਂ ਫੈਲਾਏ ਗਏ ਹਨ ਪਰੰਤੂ ਦੁਖ ਦੀ ਗੱਲ ਹੈ ਕਿ
ਸ਼ਰਧਾਲੂ ਸਿੱਖਾਂ ਨੇ ਇਹਨਾਂ ਨੂੰ ਅੱਖਾਂ ਮੀਟ ਕੇ ਸਵੀਕਾਰ ਕਰਦੇ ਆ ਰਹੇ ਹਨ।
ਮਨਮੱਤਾਂ ਦੀ ਸੂਚੀ
ਛੇਵੇਂ ਗੁਰੁ ਜੀ ਦੇ ਤਖਤ ਦੇ ਅਸਥਾਨ ਤੇ ਅਖੌਤੀ ਅਕਾਲ-ਤਖਤ ਵਿਵਸਥਾ ਰਾਹੀਂ
ਹਮੇਸ਼ਾ ਤੋਂ ਮਨਮੱਤੀ ਕਾਰਵਾਈਆਂ ਹੁੰਦੀਆਂ ਆਈਆਂ ਹਨ ਜਿਵੇਂ ਕਿ
1. ਛੇਵੇਂ ਗੁਰੂ ਜੀ ਦੇ ਅਸਲੀ ਤਖਤ ਨੂੰ ਅਲੋਪ ਕਰ ਦੇਣਾ।
2. ਅਸਲੀ ਤਖਤ ਦੀ ਜਗਹ ਤੇ ਇੱਕ ਦੋ-ਮੰਜ਼ਿਲਾ ਹੋਸਟਲ (ਅਕਾਲ ਬੁੰਗਾ ਨਾਮੀ)
ਦੀ ਉਸਾਰੀ ਕਰਨਾ।
3. ਉਸ ਹੋਸਟਲ (ਵਕਤੀ ਰਿਹਾਇਸ਼ਗਾਹ) ਦਾ ਨਾਮ ‘ਅਕਾਲ ਤਖਤ’ ਦੇ ਤੌਰ ਤੇ
ਪਰਚਲਤ ਕਰਨਾ।
4. ਛੇਵੇਂ ਗੁਰੂ ਜੀ ਦਾ ਨਾਮ ਉਸ ਹੋਸਟਲ ਨਾਲ ਜੋੜਨਾਂ।
5. ਉਸ ਹੋਸਟਲ ਨੂੰ ਗੁਰਦੁਆਰੇ ਵਿੱਚ ਤਬਦੀਲ ਕਰਨਾਂ।
6. ਅਜਿਹਾ ਕਰਦੇ ਸਮੇਂ ਦਰਬਾਰ ਸਾਹਿਬ ਦਾ ਸ਼ਰੀਕ ਪੈਦਾ ਕਰ ਦੇਣਾਂ।
7. ਉਸ ਹੋਸਟਲ ਦੀਆਂ ਪੰਜ ਮੰਜ਼ਿਲਾਂ ਕਰ ਕੇ ਅਤੇ ਉਸ ਦੇ ਗੁੰਬਦ ਉਤੇ ਸੋਨਾ
ਲੇਪ ਕੇ ਦਰਬਾਰ ਸਾਹਿਬ ਦੀ ਅਜ਼ਮਤ ਨੂੰ ਘਟਾਉਣ ਦਾ ਯਤਨ ਕਰਨਾਂ। (ਮਹਾਂਰਾਜਾ ਰਣਜੀਤ ਸਿੰਘ ਦੇ ਸਮੇਂ)
8. ਅਕਾਲ ਬੁੰਗੇ ਵਿੱਚ ਨਿਰਮਲੇ ਪ੍ਰੀਵਾਰ ਵਿਚੋਂ ਪੁਜਾਰੀ ਬੈਠਾਉਣਾ ਅਤੇ
ਪੁਜਾਰੀ ਦੀ ਨਿਯੁਕਤੀ ਪਿਤਾ-ਪੁਰਖੀ ਬਣਾਉਣਾਂ ਭਾਵ ਛੇਵੇਂ ਗੁਰੂ ਜੀ ਦੇ ਅਸਲੀ ਤਖਤ ਦੀ ਜਗਹ ਤੇ ਇੱਕ
ਡੇਰਾ ਕਾਇਮ ਕਰਨਾਂ (ਮਹਾਂਰਾਜਾ ਰਣਜੀਤ ਸਿੰਘ ਦੇ ਸਮੇਂ)
9. ਅਕਾਲ ਬੁੰਗਾ ਗੁਰਦੁਆਰਾ ਵਿੱਚ ਪੁਜਾਰੀਆਂ ਰਾਹੀਂ ਮਨਮੱਤਾਂ ਦੀਆਂ
ਕਾਰਵਾਈਆਂ ਕਰਵਾਉਣਾਂ -– ਬਾਕੀ ਗੁਰਦੁਆਰਿਆਂ ਵਾਂਗ (ਅੰਗਰੇਜ਼ੀ ਹਕੂਮਤ ਦੇ ਸਮੇਂ)
10. ਅਕਾਲ ਬੁੰਗਾ ਗੁਰਦੁਆਰੇ ਦੇ ਨਾਮ ਨਾਲ ‘ਤਖਤ’ ਸ਼ਬਦ ਦੀ ਵਰਤੋਂ ਚਾਲੂ
ਕਰਨੀ।
11. ਇਸ ਗੁਰਦੁਆਰੇ ਦਾ ਨਾਮ ਬਦਲ ਕੇ ‘ਸ੍ਰੀ ਅਕਾਲ ਤਖਤ ਸਾਹਿਬ’ ਰੱਖਣਾ।
12. ਅਕਾਲ ਬੁੰਗਾ ਗੁਰਦੁਆਰਾ ਸਮੇਤ ਗੁਰਦੁਆਰਿਆਂ ਵਿੱਚ ਮੁਖ-ਗ੍ਰੰਥੀ ਦਾ
ਅਹੁਦਾ ਕਾਇਮ ਕਰਕੇ ਸਿਖ ਮੱਤ ਵਿੱਚ ਦਰਜਾਬੰਦੀ ਪੈਦਾ ਕਰਦੇ ਹੋਏ ਗੁਰੂ ਆਸ਼ੇ ਦੇ ਉਲਟ ਪੁਜਾਰੀਵਾਦ ਦੀ
ਨੀਂਹ ਰੱਖਣਾ।
13. ਜੱਥੇਦਾਰ ਦੀ ਨਿਯੁਕਤੀ ਰਾਹੀਂ ਪੁਜਾਰੀਵਾਦ ਦੀ ਪਰੰਪਰਾ ਨੂੰ ਪੱਕਿਆਂ
ਕਰਨ ਦਾ ਯਤਨ ਕਰਨਾਂ।
14. ਜੱਥੇਦਾਰ ਦੇ ਰੂਪ ਵਿੱਚ ਸ਼ਖਸੀ ਗੁਰੂ ਨੂੰ ਮਾਨਤਾ ਮਿਲਣੀ।
15. ਉਪਰੋਕਤ ਸਥਿਤੀ ਵਿੱਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਅਜ਼ਮਤ ਨੂੰ ਢਾ
ਲੱਗਣੀ।
16. ਅਖੌਤੀ ‘ਅਕਾਲ-ਤਖਤ’ ਨੂੰ ਸਿੱਖਾਂ ਲਈ ‘ਸਰਵਉੱਚ’ ਦਰਸਾ ਕੇ ਦਰਬਾਰ
ਸਾਹਿਬ ਅਤੇ ਸ੍ਰੀ ਗੁਰੁ ਗ੍ਰੰਥ ਜੀ ਦੀ ਅਜ਼ਮਤ ਨੂੰ ਘਟਾਉਣਾਂ।
17. ਅਕਾਲ-ਤਖਤ ਦੀ ਪੰਜਵੀਂ ਮੰਜ਼ਿਲ ਤੇ ਅਖੌਤੀ ਦਸਮ-ਗ੍ਰੰਥ ਦਾ ‘ਪਰਕਾਸ਼’
ਕੀਤਾ ਜਾਣਾਂ।
18. ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵੱਲੋਂ ‘ਪੰਜ-ਪਿਆਰੇ’ ਸਾਜਣ ਦੀ
ਪ੍ਰਕਿਰਿਆ ਦੀ ਹੇਠੀ ਕਰਨੀ (ਅਖੌਤੀ ‘ਅਕਾਲ-ਤਖਤ’ ਅਤੇ ਬਾਕੀ ਅਖੌਤੀ ਤਖਤਾਂ ਦੇ ਜੱਥੇਦਾਰਾਂ ਨੂੰ
‘ਪੰਜ-ਪਿਆਰਿਆਂ’ ਦੇ ਰੂਪ ਵਿੱਚ ਪੇਸ਼ ਕਰਦੇ ਹੋਏ)।
19. ‘ਜੱਥੇਦਾਰਾਂ’ ਵੱਲੋਂ ‘ਹੁਕਮਨਾਮੇ’ ਜਾਰੀ ਕਰਕੇ ਗੁਰੁ ਸਾਹਿਬਾਨ ਦੀ
ਬਰਾਬਰੀ ਕਰਨੀ।
20. ਬਾਕੀ ਦੇ ਅਖੌਤੀ ਤਖਤਾਂ ਦੇ ਅਖੌਤੀ ਜੱਥੇਦਾਰਾਂ ਨੂੰ ਅਖੌਤੀ
‘ਅਕਾਲ-ਤਖਤ’ ਵੱਲੋਂ ਮਾਨਤਾ ਦੁਆਉਣੀ।
21. ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਸਦੇ ਸਾਥੀਆਂ ਵੱਲੋਂ 1983-84 ਈਸਵੀ
ਦੇ ਅਰਸੇ ਦੌਰਾਨ ਇਸ ਅਸਥਾਨ ਦੀ ਅਨੁਚਿਤ ‘ਵਰਤੋਂ’ ਹੋਣੀ।
22. ਸਿਖ ਆਗੂਆਂ ਵੱਲੋਂ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਸਦੇ ਸਾਥੀਆਂ ਦੀ
ਉਪਰੋਕਤ ਕਾਰਵਾਈ ਦੀ ਕੋਈ ਵਿਰੋਧਤਾ ਨਾ ਕਰਨੀ।
23. ਛੇਵੇਂ ਗੁਰੂ ਜੀ ਦੇ ਤਖਤ ਦੀ ਜਗਹ ਦੇ ਐਨ ਨੇੜੇ ਅਖੌਤੀ ਜੱਥੇਦਾਰ ਦਾ
‘ਸਕਤਰੇਤ’ ਸਥਾਪਤ ਕਰਨਾਂ।
24. ਅਜਿਹੀਆਂ ਕਹਾਣੀਆਂ/ਅਫਵਾਹਾਂ ਫੈਲਾਉਣਾ ਕਿ ਅਖੌਤੀ ‘ਅਕਾਲ-ਤਖਤ’ ਨੂੰ
ਪਿੱਠ ਦੇਣ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਹੈ।
25. ਅਖੌਤੀ ਜੱਥੇਦਾਰਾਂ ਦੀਆਂ ਅਪਹੁਦਰੀਆਂ ਅਤੇ ਮਨਮੱਤੀ ਕਾਰਵਾਈਆਂ ਦਾ
ਹੋਣਾ।
26. ਅਖੌਤੀ ਜੱਥੇਦਾਰਾਂ ਦਾ ਬਾਹਰਲੀਆਂ ਦੋਖੀ ਧਿਰਾਂ ਦੇ ਏਜੰਟਾਂ ਵਜੋਂ ਕਾਰਜ
ਕਰਨਾ।
ਇਹ ਮਨਮੱਤੀ ਕਾਰਵਾਈਆਂ ਦਾ ਉਦੇਸ਼ ਅਖੌਤੀ ਅਕਾਲ-ਤਖਤ ਵਿਵਸਥਾ ਰਾਹੀਂ ਹੋ ਰਹੇ
ਸਿਖ ਕੌਮ ਦੇ ਨੁਕਸਾਨ ਦੀ ਸ਼ਥਾਪਤੀ ਨੂੰ ਯਕੀਨੀ ਬਣਾਉਣਾਂ ਰਿਹਾ ਹੈ।