‘ਗੁਰੂ ਦਾ ਉਸਾਰਿਆ ਅਕਾਲ ਤਖਤ`
ਹਰਦੇਵ ਸਿੰਘ, ਜੰਮੂ
‘ਅਕਾਲ ਤਖਤ` ਕਿਸੇ ਵਲੋਂ ਨਵੇਂ ਪਰਿਚੈ ਦਾ ਮੁਹਤਾਜ ਨਹੀਂ!
ਗੁਰੂ ਹਰਗੋਬਿਂਦ ਜੀ ਨੇ ਦਰਬਾਰ ਸਾਹਿਬ ਕੰਮਪਲੇਕਸ ਵਿੱਚ
ਇੱਕ ‘ਤਖਤ` ਦੀ ਸਥਾਪਨਾ ਕੀਤੀ ਜੋ ਕਿ ਇੱਕ ਇਸਹਾਸਕ ਤੱਥ ਹੈ ਜਿਸ ਨੂੰ ਇਸਦੇ ਕੱਟੜ ਵਿਦੋਧੀ
ਵੀ ਸਵੀਕਾਰ ਕਰਦੇ ਰਹੇ ਹਨ। ਇਹੀ ਤਖਤ, ਅਕਾਲ ਬੁੰਗਾ ਜਾਂ ਅਕਾਲ ਤਖਤ ਕਰਕੇ ਜਾਣਿਆ ਜਾਂਦਾ
ਰਿਹਾ ਹੈ। ‘ਤਖਤ` ਤੋਂ ਭਾਵ ਮੰਚ/ਕੁਰਸੀ/ਥੜਾ ਕੱਡਣ ਦੀ ਕਸਰਤ ਨਾਲ ਵੀ ਕੋਈ ਫ਼ਰਕ ਨਹੀਂ
ਪੇਂਦਾ। ਇਤਹਾਸ ਵਿੱਚ ਤਾਂ ‘ਤਖਤ`/ਅਕਾਲ ਬੁੰਗਾ/ਅਕਾਲ ਤਖਤ ਹੀ ਦਰਜ ਹੈ ‘ਮੰਚ` ਤਾਂ
ਕਿੱਧਰੇ ਵੀ ਨਹੀਂ। ਤਖਤ/ਅਕਾਲ ਬੁੰਗਾ/ਅਕਾਲ ਤਖਤ ਦੀ ਉਸਾਰੀ ਬਾਰੇ ਸਭ ਜਾਣਕਾਰ ਇਤਹਾਸਕਾਰ ਇੱਕਮਤਿ
ਹਨ।
ਗੁਰੂ ਨਾਨਕ ਵੀ ਗੁਰੂ ਸਨ ਅਤੇ ਗੁਰੂ ਅਮਰਦਾਸ ਵੀ। ਗੁਰਤਾ ਦਾ ਤਖਤ ਉਨ੍ਹਾ
ਪਾਸ ਵੀ ਸੀ ਪਰ ਉਨ੍ਹਾਂ ਵੈਸਾ ‘ਤਖਤ` ਕਿਉਂ ਨਹੀਂ ਉਸਾਰਿਆ? ਇਹ ਸਵਾਲ ਮਹੱਤਵਪੁਰਨ ਹੈ।
ਨਿਰਸੰਦੇਹ ਦਰਬਾਰ ਸਾਹਿਬ ਕੰਮਪਲੇਕਸ ਅੰਦਰ ਇੱਕ ਪ੍ਰਤੀਕਾਤਮਕ ‘ਤਖਤ` ਦੀ ਉਸਾਰੀ ਦਾ ਇੱਕ
ਵਿਸ਼ੇਸ਼ ਮਕਸਦ ਸੀ ਜਿਸ ਦਾ ਸਬੰਧ ਫ਼ਲਸਫ਼ੇ ਨਾਲ ਸੀ ਨਾ ਕਿ ਬੈਠਣ ਦੀ ਜਗ੍ਹਾ ਨਾਲ। ਗੁਰੂ ਹਮੇਸ਼ਾ ਵਿਸ਼ੇਸ਼
ਅਧਿਕਾਰ ਰੱਖਦਾ ਸੀ ਅਤੇ ਉਸ ਅਧਿਕਾਰ ਨੂੰ ਵਰਤਦਾ ਵੀ ਸੀ ਤਾਂ ਕਿ ਗੁਰੂ ਨਾਨਕ ਦੇ ਫ਼ਲਸਫ਼ੇ ਦੀ ਵਧੇਰੇ
ਸੁੱਚਜੇ/ਲੋੜੀਂਦੇ ਢੰਗ ਨਾਲ ਵਿਆਖਿਆ/ਪ੍ਰਚਾਰ ਹੋ ਸਕੇ। ਖੰਡੇ-ਬਾਟੇ ਦੀ ਪਾਹੂਲ ਇਸ ਦੀ ਇੱਕ ਹੋਰ
ਮਿਸਾਲ ਸੀ। ਜਿਸ ਗੁਰੁ ਕੋਲ ਵਿਸ਼ੇਸ਼ ਅਧਿਕਾਰ ਨਾ ਹੋਵੇ ਉਹ ਗੁਰੂ ਕਾਦਾ?
ਖ਼ੈਰ ਗੁਰੂ ਨੇ ਇੱਕ ‘ਤਖਤ` ਦੀ ਉਸਾਰੀ ਕੀਤੀ ਇਸ ਨੂੰ ਸਭ ਮੰਨਦੇ
ਹਨ। ਸਮਕਾਲੀ ਰਾਜਸੀ ਤਖਤ ਇਸ ਤੋਂ ਪਰੇਸ਼ਾਨ ਸਨ ਪਰ ਜਿਵੇਂ ਕਿ ਅਸੀਂ ਜਾਣਦੇ ਹਾਂ ਫ਼ਲਸਫ਼ੇ ਨੂੰ ਤੋੜਨਾ
ਮੁਸ਼ਕਿਲ ਹੁੰਦਾ ਹੈ। ਮਿੱਟੀ-ਪੱਥਰ ਨੂੰ ਤੋੜਨ ਦੇ ਜ਼ੋਰ ਚੱਲਿਆ ਪਰ ‘ਤਖਤ` ਦੇ ਫ਼ਲਸਫ਼ੇ ਤੇ
ਨਹੀਂ। ਹੁਣ ਜ਼ੋਰ ਫ਼ਲਸਫ਼ੇ ਤੇ ਹੈ।
ਅਕਾਲ ਤਖਤ ਦਾ ਸੰਸਥਾਨ ਸਿੱਖੀ ਦੇ ਦਰਸ਼ਨ ਦਾ ਇੱਕ ਅਹਿਮ ਪਹਿਲੂ ਹੈ। ਇਹ
ਸਿੱਖ ਕੋਮੀ ਇਤਹਾਸ ਵਿੱਚ ਵਿਸ਼ੇਸ ਮਹੱਤਵ ਰੱਖਦਾ ਹੈ ਜਿਸ ਦੀ ਸਥਿਤੀ ਨੂੰ ਵਿਚਾਰਣ ਵੇਲੇ ਇਸ ਸੰਸਥਾਨ
ਨੂੰ ‘ਬੰਦਿਆਂ` ਦੀ ਕਾਰਜ ਸ਼ੈਲੀ ਤੋਂ ਹੱਟ ਕੇ ਸੋਚਣ ਦੀ ਲੋੜ ਹੈ। ਇਸ ਸੋਚ ਦਾ ਅਧਾਰ ਗੁਰੂਆਂ ਦੀ ਉਸ
ਮੰਸ਼ਾਂ ਤੇ ਟਿੱਕਿਆ ਹੋਣਾ ਚਾਹੀਦਾ ਹੈ ਜਿਸ ਨੂੰ ਲੇ ਕੇ ਇਸ ਦੀ ਸਥਾਪਨਾ ਕੀਤੀ ਸੀ। ‘ਬੰਦਿਆਂ ਦੀ
ਕਾਰਜ ਸ਼ੈਲੀ` ਨੂੰ ਅਧਾਰ ਬਣਾ ਕੇ ਅਕਾਲ ਤਖਤ ਵਰਗੇ ਸੰਸਥਾਨ ਦੀ ਹੋਂਦ ਦਾ ਇਤਹਾਸਕ ਵਿਸ਼ਲੇਸ਼ਣ ਕਰਨਾ
ਖ਼ੂਦ ਨੂੰ ਭੁੱਲੇਖਾ ਪਾਉ ਸਿੱਟਿਆਂ ਵੱਲ ਜਾਣ-ਲੇ ਜਾਣ ਵਰਗਾ ਹੈ। ਇਸ ਤੋਂ ਪਰਹੇਜ਼ ਜਰੂਰੀ ਹੈ।
ਅਕਾਲ ਤਖਤ ਸੰਸਥਾਨ ਤੇ ਵਿਚਾਰ ਵੇਲੇ ਕਈ ਸੱਜਣ ‘ਬੰਦਿਆਂ` ਦੀ ਕਾਰਜਸ਼ੈਲੀ
ਤੋਂ ਪੁਰਵਾਗ੍ਰਸਿਤ ਹੁੰਦੇ ਨਜ਼ਰ ਆਉਂਦੇ ਹਨ ਜਿਨ੍ਹਾਂ ਦੇ ਦਰਦ ਨੂੰ ਸਮਝਿਆ ਜਾ ਸਕਦਾ ਹੈ। ਉਹ ਕੁੱਝ
ਬੰਦਿਆਂ ਦੇ ਕੰਮ ਕਰਨ ਦੇ ਤਰੀਕੇ ਤੋਂ ਵਿਚਲਤ ਹੁੰਦੇ ਹਨ ਜੋ ਕੰਮ ਕਈ ਵਾਰ ਗੁਰਮਤਿ ਅਨੁਸਾਰੀ ਨਹੀਂ
ਹੁੰਦੇ। ਪਰ ਫ਼ਿਰ ਵੀ ਸੰਸਥਾਨ ਦੇ ਪਿੱਛੇ ਗੁਰੂਆਂ ਦੀ ਮੰਸ਼ਾ ਦਾ ਸਤਿਕਾਰ ਤਾਂ ਹਰ ਵਿਚਾਰਕ ਦਾ ਫ਼ਰਜ਼
ਬਣਦਾ ਹੈ। ਬੰਦਿਆਂ ਪ੍ਰਤੀ ਗਿਲਾ ਗੁਰੂ ਦੀ ਮੰਸ਼ਾ ਤੇ ਕੱਡਣਾ ਤਾਂ ਸਿਆਣਪ ਨਹੀਂ ਕਹੀ ਜਾ ਸਕਦੀ।
ਕਈ ਸੱਜਣ ਅਕਾਲ ਤਖਤ ਦੀ ਮੌਜੁਦਾ ਹੋਂਦ ਨੂੰ ਇਤਹਾਸਕ ਪਰਿਪੇਖ ਵਿੱਚ ਦੇਖਣ
ਦੇ ਯਤਨ ਵਿੱਚ ਉਸ ਦੋਰ ਵਿੱਚ ਝਾਤ ਮਾਰਨਾ ਚਾਹੂਦੇ ਹਨ ਜਿਸ ਵੇਲੇ ਇਹ ਪਰੰਪਰਾ ਆਪਣੇ ਆਰੰਬਕ ਦੋਰ
ਵਿੱਚ ਉੱਭਰੀ ਸੀ ਅਤੇ ਉਸ ਵੇਲੇ ਇਸ ਨੂੰ ਉਸਾਰਨ ਵਾਲੇ ਗੁਰੂ ਆਪ ਮੋਜੂਦ ਸੀ। ਇਹ ਗੁਰੂ ਹਰਗੋਬਿੰਦ
ਜੀ ਤੋਂ ਗੁਰੂ ਗੋਬਿਂਦ ਸਿੰਘ ਜੀ ਤਕ ਦਾ ਦੋਰ ਸੀ। ਇਹ ਉਹ ਦੋਰ ਸੀ ਜਿਸ ਵੇਲੇ ਗੁਰੂ ਆਪ ਆਪਣੇ ਸ਼ਬਦ
ਫ਼ਲਸਫ਼ੇ ਦੀ ਵਿਆਖਿਆ ਅਨੁਸਾਰ ਕੋਮ ਦੀ ਰਹਿਨੁਮਾਈ ਕਰਦੇ ਸੀ। ਇਸ ਵੇਲੇ ਗੁਰੂਆਂ ਨੇ ਸਿੱਖ ਮਾਨਸਿਕਤਾ
ਨੂੰ ਦਰਬਾਰ ਸਾਹਿਬ ਅਤੇ ਅਕਾਲ ਤਖਤ (ਜਿਸ ਨੂੰ ਉਸ ਵੇਲੇ ਤਖਤ/ਅਕਾਲ ਬੁੰਗਾ ਕਿਹਾ ਜਾਦਾ ਸੀ) ਨਾਲ
ਜੋੜੀਆ ਸੀ। ਇਹ ਜੋੜ ਇਤਨਾ ਤਗੜਾ ਸੀ ਕਿ ਗੁਰੂ ਹਰਗੋਬਿਂਦ ਜੀ ਦੇ ਅਮ੍ਰਿਤਸਰ ਤੋਂ ਬਾਹਰ ਚਲੇ ਜਾਂਣ
ਦੇ ਬਾਦ ਵੀ ਸਿੱਖ ਭਾਈਚਾਰਾ ਇਸ ਨਾਲ ਪ੍ਰਤੀਬੱਧਤਾ ਨਾਲ ਜੁੜੀਆ ਰਿਹਾ ਸੀ। ਸਿੱਖਾ ਦੇ ਦਰਬਾਰ ਸਾਹਿਬ
ਅਤੇ ਅਕਾਲ ਤਖਤ ਪ੍ਰਤੀ ਸਤਿਕਾਰ ਦਾ ਮਿਣਿਆਂ ਨੇ ਲਾਭ ਉਠਾਇਆ ਸੀ ਜਿਨ੍ਹਾਂ ਗੁਰੂ ਹਰਗੋਬਿਂਦ ਜੀ ਦੇ
ਅੰਮ੍ਰਿਤਸਰ ਛੱਡਣ ਦੇ ਲੱਗਭਗ
7
ਸਾਲ ਬਾਦ ਇਸ ਕੰਮਪਲੇਕਸ ਤੇ ਕਬਜ਼ਾ ਕਰ ਲਿਆ ਸੀ। ਉਹ ਇੱਥੇ ਲੱਗਭਗ 60
ਸਾਲ ਕਾਬਜ਼ ਰਹੇ ਅਤੇ ਸਿੱਖਾ ਦੇ ਦਰਬਾਰ ਸਾਹਿਬ ਕੰਪਲੇਕਸ ਪ੍ਰਤੀ ਸਤਿਕਾਰ ਦਾ ਲਾਭ ਉਠਾਉਂਦੇ ਰਹੇ।
ਜ਼ਾਹਰ ਜਿਹੀ ਗੱਲ ਹੈ ਉਸ ਅਰਸੇ ਦੋਰਾਨ ਵੀ ਸਿੱਖ ਭਾਰੀ ਸੰਖਿਆਂ ਵਿੱਚ ਦਰਬਾਰ
ਸਾਹਿਬ ਕੰਮਪਲੇਕਸ ਵਿੱਚ ਹਾਜ਼ਰੀ ਬਰਦੇ ਸੀ ਅਤੇ ਇਹੀ ਕਾਰਣ ਸੀ ਉਸ ਸਥਾਨ ਪ੍ਰਤੀ ਮਿਣਿਆਂ ਦੀ
ਦਿਲਚਸਪੀ ਦਾ ਜਿਸ ਰਾਹੀ ਉਹ ‘ਪ੍ਰਭਾਵ` ਅਤੇ ‘ਮਾਇਆ` ਬਟੋਰ ਸਕਦੇ ਸੀ। ਇਸ ਅਰਸੇ
ਦੋਰਾਨ ਗੁਰੂ ਤੇਗ ਬਹਾਦੁਰ ਜੀ ਦੀ ਦਰਬਾਰ ਸਾਹਿਬ ਦੀ ਫ਼ੇਰੀ ਸਿੱਖ ਇਤਹਾਸ ਅਤੇ ਮਾਨਸਿਕਤਾ ਵਿੱਚ
ਦਰਬਾਰ ਸਾਹਿਬ ਕੰਮਪਲੇਕਸ ਦੀ ਅਹਮੀਅਤ ਦਾ ਵੱਡਾ ਸਬੂਤ ਸੀ ਭਾਵੇਂ ਉਸ ਸਥਾਨ ਤੇ ਗੁਰੂ ਆਪ ਰਹੇ ਜਾ
ਨਾ ਰਹੇ। ਦਰਬਾਰ ਸਾਹਿਬ ਅਤੇ ਨਾਲ ਹੀ ਉਸਾਰਿਆ ਗਿਆ ‘ਤਖਤ` ਗੁਰੂ ਅਤੇ ਉਸਦੇ ਹੁਕਮ ਨਾਲ
ਜੁੜੇ ਫ਼ਲਸਫ਼ੇ ਦੇ ਪ੍ਰਤੀਕ ਬਣੇ ਰਹੇ।
ਅਕਾਲ ਤਖਤ ਦੀ ਹੋਦ ਬਾਰੇ ਵਿਚਾਰ ਕਰਦੇ ਸੱਜਣ ਇਹ ਵੀ ਜਵਾਬ ਭਾਲਦੇ ਹਨ ਕਿ
ਕੀ ਇਸ ਦੀ ਹੋਂਦ ਅਤੇ ਕਾਰਜਸ਼ੈਲੀ ਦਾ ਕੀ ਕੋਈ ਲਿਖਤੀ ਪ੍ਰਬੰਧ ਇਤਿਹਾਸ ਵਿੱਚ ਮਿਲਦਾ ਹੈ? ਇਸ ਸਵਾਲ
ਤੇ ਵਿਚਾਰ ਲਈ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਤੁਰੀਏ ਤਾਂ ਇਸ ਬਾਰੇ ਵਿਚਾਰ ਕਰਨ ਵਿੱਚ ਆਸਾਨੀ
ਹੋਵੇਗੀ।
ਪਹਿਲਾ ਸਵਾਲ:- ਅਕਾਲ ਤਖਤ ਸੰਸਥਾਨ ਦੀ ਹੋਂਦ ਦਾ ਲਿਖਤੀ ਵੇਰਵਾ?
ਦੂਜਾ ਸਵਾਲ:- ਅਕਾਲ ਤਖਤ ਸੰਸਥਾਨ ਦੀ ਕਾਰਜਸ਼ੈਲੀ ਦਾ ਲਿਖਤੀ ਵੇਰਵਾ?
ਪਹਿਲੇ ਸਵਾਲ ਦੇ ਜਵਾਬ ਵਿੱਚ ਸਾਨੂੰ ਉਸ ਪਰੰਪਰਾ ਵੱਲ ਝਾਤ ਮਾਰਨੀ ਪਵੇਗੀ
ਜਿਸ ਰਾਹੀਂ ਅਸੀਂ ਗੁਰੂ ਨਾਨਕ ਨੂੰ ਗੁਰੂ ਕਹਿੰਦੇ ਹਾਂ। ਗੁਰੂ ਦੇ ‘ਤਖਤ` (ਗੁਰਗੱਦੀ) ਦੀ ਹੋਂਦ ਦਾ
ਸਭ ਤੋਂ ਪਹਿਲਾ ਲਿਖਤੀ ਸਬੂਤ ਆਪ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਹਨ। ਫ਼ਿਰ ਭਾਈ ਗੁਰਦਾਸ ਵਰਗੇ
ਸਮਕਾਲੀ ਸਿੱਖ ਅਤੇ ਕਈ ਇਤਹਾਸਕ ਹਵਾਲੇ ਇਸ ਤੱਥ ਦੀ ਸਪਸ਼ਟ ਤਸਦੀਕ ਕਰਦੇ ਹਨ। ਗੁਰੂ ਹਮੇਸ਼ਾ ਗੁਰਤਾ
ਦੇ ‘ਤਖਤ` ਤੇ ਬੈਠਣ ਵਾਲੇ ਰਹਿਬਰ ਸਨ। ਇਹ ਤਖਤ ਆਪਣੇ ਆਪ ਵਿੱਚ ਇੱਕ ਸੰਸਥਾਨ ਹੀ ਸੀ ਜਿਸ ਤੇ ਬੈਠਣ
ਵਾਲਾ ਗੁਰੂ ਸ਼ਬਦ ਦਾ ਧਾਰਨੀ ਅਤੇ ਉਸ ਅਨੁਸਾਰ ਕੋਮ ਨੂੰ ਅਗੁਵਾਈ ਦਿੰਦਾ ਸੀ। ਦਰਬਾਰ ਸਾਹਿਬ ਦੇ ਠੀਕ
ਸ੍ਹਾਹਮਣੇ ਉਸਾਰਿਆ ਗਿਆ ਤਖਤ ਗੁਰੂ ਨਾਨਕ ਤੋਂ ਆਰੰਭ ਹੋਏ ਗੁਰਤਾ ਤਖਤ ਦਾ ਹੀ ਪ੍ਰਤੀਕਾਤਮਕ ਚਿੰਨ
ਸੀ ਜਿਸ ਨੂੰ ਉਸਾਰਣ ਦਾ ਨਿਰਨਾ ਗੁਰੂਘਰ ਦਾ ਹੀ ਸੀ। ਅਕਾਲ ਤਖਤ ਸੰਸਥਾਨ ਦੀ ਹੋਂਦ ਨੂੰ ਕੇਵਲ
ਦਰਬਾਰ ਸਾਹਿਬ ਸ੍ਹਾਹਮਣੇ ਉਸਾਰੇ ਗਏ ਤਖਤ ਦੇ ਪਰਿਪੇਖ ਵਿੱਚ ਦੇਖਣਾ ਇੱਕ ਪ੍ਰਕਾਰ ਦੀ ਅਧੁਰੀ ਜਿਹੀ
ਗੱਲ ਹੈ ਜਦਕਿ ਸਿੱਖੀ ਵਿੱਚ ‘ਤਖਤ` ਦੀ ਹੋਂਦ ਗੁਰੂ ਨਾਨਕ ਤੋਂ ਹੈ। ਦਰਬਾਰ ਸਾਹਿਬ ਉਸਾਰਿਆ
ਗਿਆ ਤਖਤ ਤਾਂ ਕੇਵਲ ਗੁਰੂ ਨਾਨਕ ਤੋਂ ਆਰੰਬ ਹੋਏ ਗੁਰਤਾ ਦੇ ਤਖਤ ਦਾ ਪ੍ਰਤੀਕਾਤਮਕ ਚਿੰਨ੍ਹ ਸੀ। ਇਹ
ਸਮੇਂ ਦੀ ਲੋੜ ਅਨੁਸਾਰ ਗੁਰੁ ਦਾ ਨਿਰਨਾ ਸੀ। ਇਹ ਠੀਕ ਉਂਝ ਹੀ ਸੀ ਜਿਵੇਂ ਕਿ ਦਰਬਾਰ ਸਾਹਿਬ ਦੀ
ਸੰਸਥਾਗਤ ਸਥਾਪਤੀ ਦੇ ਵਿਕਾਸ ਦਾ ਬੀਜ ਗੁਰੂ ਨਾਨਕ ਦੂਆਰਾ ਸ਼ੁਰੂ ਕੀਤੀ ‘ਸੰਗਤ` ਅਤੇ ‘ਧਰਮਸਾਲ` ਦੀ
ਕ੍ਰਿਆ ਸੀ ਜਿਸ ਨੇ ਦਰਬਾਰ ਸਾਹਿਬ ਵਰਗੇ ਪ੍ਰਚਾਰ ਸੰਸਥਾਨ ਦਾ ਵਿਕਾਸ ਪ੍ਰਾਪਤ ਕੀਤਾ ਸੀ।
ਸਿੱਖੀ ਵਿੱਚ ਗੁਰਤਾ ਦੇ ਤਖਤ ਦੀ ਹੋਂਦ ਦਾ ਸਭ ਤੋਂ ਮਜ਼ਬੂਤ ਲਿਖਤੀ
ਵੇਰਵਾ ਸ਼ਬਦ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਦਿਆਂ ਵਾਰਾਂ ਅਤੇ ਦੂਜੇ ਇਤਹਾਸਕ ਸੋਮਿਆਂ ਵਿੱਚ
ਸਪਸ਼ਟ ਹੈ ਜਿਸ ਨੂੰ ਵਰਤਦੇ ਗੁਰੂ ਅਰਜਨ ਜੀ ਨੇ ਆਪਣੇ ਲਈ ਸੱਚਾ ਪਤਿਸ਼ਾਹ ਵਰਗਾ ਵਿਸ਼ੇਸ਼ਣ
(Title) ਆਮ
ਵਰਤਣਾ ਸੁਰੂ ਕੀਤਾ ਸੀ।
ਇਹ ਗੱਲ ਸਮਕਾਲੀ ਸਿਆਸੀ ਪਾਤਿਸ਼ਾਹਾਂ ਦੇ ਉਸ ਇੱਖਤਿਆਰ ਦਾ ਉਲੱਘਣ ਸੀ ਜਿਸ
ਦੇ ਚਲਦੇ ਕਿਸੇ ਨੂੰ ਕਿਸੇ ਪ੍ਰਕਾਰ ਦੇ ਤਖਤ ਤੇ ਬਿਨਾ ਇਜਾਜ਼ਤ ਬੈਠਣ ਜਾਂ ਪਾਤਿਸ਼ਾਹ
Title
ਵਰਤਨ ਦੀ ਬਿਲਕੁਲ ਇਜਾਜ਼ਤ ਨਹੀਂ ਸੀ। ਉਹ ਆਪਣੇ ਚਿਹੇਤਿਆਂ
(ਜਿਹਣੇ ਉਨ੍ਹਾਂ ਦੀ ਪਾਤਿਸ਼ਾਹੀ ਗੁਲਾਮ ਬਣ ਮੰਜੂਰ ਕਰ ਲੇਣ) ਨੂੰ ਰਾਏ, ਮੱਲਿਕ, ਬਖ਼ਸੀ, ਰਾਜਾ
ਆਦਿ Title
ਵੰਡਦੇ ਸੀ। ਹੋਰ ਕਾਰਨਾਂ ਦੇ ਨਾਲ-ਨਾਲ, ਗੁਰਤਾ ਦੇ ਇਸ ‘ਤਖਤ` ਨੂੰ ਸਿਆਸੀ ਪਾਤਿਸ਼ਾਹ ਨੇ
ਆਪਣੇ ਇੱਖਤਿਆਰ ਨੂੰ ਇੱਕ ਚੁਨੋਤੀ ਵਾਂਗ ਲਿਆ ਸੀ ਜਦ ਕਿ ਇਸ ‘ਗੁਰਤਾ ਤਖਤ` ਦਾ ਅਸਲ ਪਰਿਪੇਖ
ਸਿਆਸੀ ਨਾ ਹੁੰਦੇ ਹੋਏ ਕੇਵਲ ਅਕਾਲ (ਪਰਮਾਤਮਾ) ਨਾਲ ਸਬੰਧਤ ਸੀ। ਗੁਰੂ ਅਰਜਨ ਜੀ ਨੂੰ ਸ਼ਹੀਦ ਕਰ
ਦਿੱਤਾ ਗਿਆ। ਇਸ ਸਾਰੇ ਘਟਨਾਕ੍ਰਮ ਨੂੰ ਗੁਰੂ ਹਰਗੋਬਿੰਦ ਜੀ ਚੰਗੀ ਤਰ੍ਹਾਂ ਜਾਣਦੇ ਸੀ।
ਗੁਰਤਾ ਦੇ ਤਖਤ ਦੇ ਵਿਰਾਜਮਾਨ ਗੁਰੂਆਂ ਨੇ ਪ੍ਰਤੀਕਾਤਮਕ ਰੂਪ ਵਿੱਚ ‘ਤਖਤ`
ਦੀ ਉਸਾਰੀ ਕਿਉਂ ਕੀਤੀ? ਇਹ ਸਵਾਲ ਦਿਲਚਸਪ ਹੈ। ਇਸ ਨੂੰ ਸਮਝਣ ਲਈ ਸਾਨੂੰ ਉਸ ਇਤਹਾਸਕ ਪਰਿਪੇਖ
ਨੂੰ ਸਮਝਣਾ ਪਵੇਗਾ ਜਿਸ ਨਾਲ ਉਸ ਵੇਲੇ ਗੁਰੂਘਰ ਦਾ ਟਕਰਾਵ ਹੋ ਚੁੱਕਾ ਸੀ। ਇਹ ਟਕਰਾਵ ਸਾਮਕਾਲੀ
‘ਰਾਜਸੀ ਤਖਤ` ਦੇ ਫ਼ਲਸਫ਼ੇ ਨਾਲ ਸੀ ਨਾ ਕਿ ਮਨੁੱਖਾਂ ਨਾਲ। ਆਉ ਜ਼ਰਾ ਉਸ ਸਮੇਂ ਦੇ ਰਾਜਸੀ ਤਖਤਾਂ ਦੇ
ਫ਼ਲਸਫ਼ੇ ਨੂੰ ਥੋੜਾ ਸਮਝ ਲਈਏ;
ਬਲਬਨ ‘ਦਾਸ ਵੰਸ਼` ਦਾ ਇੱਕ ਵੱਡਾ ਪ੍ਰਭਾਵਸ਼ਾਲੀ ਤਾਨਾਸ਼ਾਹ ਰਾਜਾ ਸੀ।
ਰਾਜਸੀ ਤਖਤ ਤੇ ਬੈਠੇ ਇਸ ਰਾਜੇ ਨੇ
Devine
Theory of Kingship (ਰਾਜਦਾਰੀ ਦਾ
ਇਲਾਹੀ ਸਿਧਾਂਤ) ਨੂੰ ਨਵਾਂ ਅਯਾਮ ਦਿੰਦੇ ਇਹ ਐਲਾਨ ਕੀਤਾ ਸੀ ਕਿ ਬਾਦਸ਼ਾਹ ਸਿੱਦਾ ਈਸ਼ਵਰ ਦਾ ਭੇਜਿਆ
ਹੋਈਆ ‘ਨੁਮਾਇਂਦਾ` ਹੈ ਅਤੇ ਕੇਵਲ ਉਸੀ ਦਾ ਇਨਸਾਫ਼ ‘ਇਲਾਹੀ` ਹੈ। ਉਸ ਨੇ ਆਪਣੇ ਇਸ ਪ੍ਰਭਾਵ
ਨੂੰ ਦ੍ਰਿੜ ਕਰਵਾਉਂਣ ਲਈ ਰਾਜਦਰਬਾਰ ਦੀ ਕਾਰਜਸ਼ੈਲੀ ਅੰਦਰ ਕੁੱਝ ਵਿਸ਼ੇਸ ਨਿਯਮ ਵੀ ਲਾਗੂ ਕੀਤੇ ਸੀ।
ਮਸਲਨ ਕਿਸੇ ਵੀ ਸਰਦਾਰ/ਧਾਰਮਕ ਉਹਦੇਦਾਰ ਲਈ ਇਹ ਜ਼ਰੂਰੀ ਸੀ ਕਿ ਉਹ ਦਰਬਾਰ ਦੇ ਅੰਦਰ “ਇਲਾਹੀ
ਤਖਤ ਤੇ ਨਸ਼ੀਨ ਰਾਜੇ” ਦੇ ਅੱਗੇ ਦੰਢਵੱਤ (ਪੁਰਾ ਲੇਟ ਕੇ) ਸਿਜਦਾ ਕਰੇ। ਇਸ ਰਸਮ ਨੂੰ ‘ਪੈਬੋਸ`
(ਪੈਰਾਂ ਨੂੰ ਚੁੱਮਦੇ ਹੋਏ ਸਿਜਦਾ ਕਰਨਾ) ਕਿਹਾ ਜਾਂਦਾ ਸੀ।
ਇਸਦੇ ਨਾਲ ਹੀ ਉਸ ਨੇ ਆਪਣੇ ਆਪ ਲਈ ‘ਜਿੱਲ-ਏ-ਇਲਾਹੀ`
(Shadow
of God)
ਯਾਨੀ ‘ਪਰਮਾਤਮਾ ਦਾ ਸਾਯਾ`
ਕਹਾਉਂਣਾ ਆਰੰਭ ਕੀਤਾ ਜੋ ਕਿ ਦਰਅਸਲ ਇਸਲਾਮੀ ਸ਼ਰੀਅਤ ਦੇ ਇਸ ਅਸੂਲ ਦੇ ਖ਼ਿਲਾਫ਼ ਸੀ ਕਿ ਕੋਈ ਇਨਸਾਨ
ਸਿਯਾਸੀ ਤੋਰ ਤੇ ਆਪਣੇ ਆਪ ਨੂੰ ਸਿੱਦੇ ਤੋਰ ਤੇ ‘ਅੱਲਾਹ` ਦੇ ਬਰਾਬਰ ਨਹੀਂ ਕਹਿ ਸਕਦਾ।
ਮੁਗ਼ਲ ਕਾਲ ਦੇ ਵਿੱਚ ਰਾਜਦਾਰੀ ਦੇ ਇਸ ਸਿਧਾਂਤ ਦੀ ਚਰਮ ਸੀਮਾ ਵੇਖਣ ਨੂੰ
ਮਿਲੀ। ਰਾਜਸੀ ਬਾਦਸ਼ਾਹਤ ਨੇ ਹੁਣ ਆਪਣੇ ਆਪ ਨੂੰ ‘ਫ਼ਰ-ਏ ਇਜ਼ਦੀ`
(Light of
God)
ਯਾਨੀ ‘ਅੱਲਾਹ ਦੀ ਰੋਸ਼ਨੀ`
ਅਖਵਾਉਂਣਾ ਆਰੰਭ ਕਰ ਦਿੱਤਾ ਸੀ ਯਾਨੀ ਸਾਯੇ ਤੋਂ ਕਈ ਕਦਮ ਅੱਗੇ ਹੁਣ ਬਾਦਸ਼ਾਹ ਪਰਮਾਤਮਾ ਦਾ ਪ੍ਰਕਾਸ਼
ਬਣਨ ਦੀ ਘੋਸ਼ਨਾ ਕਰਦਾ ਸੀ। ਇਹ ਧਾਰਮਕ ਇਦਾਰਿਆਂ ਤੇ ਇੱਕ ਰਾਜਸੀ ਦਬਾਉ ਦਾ ਵਸੀਲਾ ਵੀ ਸੀ। ਇਸ
ਰਾਹੀਂ ਰਾਜਸੀ ਹੁਕਮਾਂ ਨੂੰ ਇਲਾਹੀ ਫ਼ੁਰਮਾਨ ਰੰਗ ਦਿੱਤਾ ਗਿਆ ਸੀ। ਧਾਰਮਕ ਆਗੂ ਇਸ ਦਬਾਅ ਅੱਗੇ
ਨਤਮਸਤਕ ਹੋ ਚੁੱਕੇ ਸਨ। ਐਸਾ ਨਹੀਂ ਸੀ ਕਿ ਉਸ ਸਮੇਂ ਦੇ ਬਾਦਸ਼ਾਹ ਕੇਵਲ ਜ਼ੁਲਮੀ ਫ਼ੁਰਮਾਨ ਹੀ ਜਾਰੀ
ਕਰਦੇ ਸੀ ਅਤੇ ਇਨਸਾਫ਼ ਦੀ ਕੋਈ ਗੱਲ ਹੀ ਨਹੀਂ ਸੀ ਪਰ ਵਾਸਵਿਕਤਾ ਇਹ ਸੀ ਕਿ ਹਰ ਫ਼ੁਰਮਾਨ ‘ਇਲਾਹੀ
ਫ਼ੁਰਮਾਨ`ਸੀ ਭਾਵੇਂ ਉਹ ਜ਼ੁਲਮ ਹੀ ਕਿਉਂ ਨਾ ਹੋਵੇ। ਐਸੇ ਹੀ ਇੱਕ ‘ਕਥਿਤ ਇਲਾਹੀ ਫ਼ੁਰਮਾਨ` ਨੇ
ਗੁਰੂ ਅਰਜਨ ਜੀ ਦੀ ਸ਼ਹੀਦੀ ਨੂੰ ਅੰਜਾਮ ਦਿੱਤਾ ਸੀ। ਗੁਰਤਾ ਦੇ ਤਖਤ ਦਾ ਫ਼ਲਸਫ਼ਾ ਤਾਂ ਨਹੀਂ ਸੀ
ਬਦਲਿਆ ਪਰ ਹੁਣ ਹਾਲਾਤ ਬਦਲ ਚੁੱਕੇ ਸੀ।
ਉਨ੍ਹਾਂ ਦੀ ਸ਼ਹੀਦੀ ਉਪਰੰਤ ਗੁਰੂ ਹਰਗੋਬਿਂਦ ਜੀ ਨੇ ਗੁਰਤਾ ਦੇ ਤਖਤ ਤੇ
ਬੈਠਣ ਦੇ ਬਾਦ ਉਸ ਤਖਤ ਨੂੰ ਇੱਕ ਪ੍ਰਤੀਕਾਤਮਕ ਰੂਪ ਵਿੱਚ ਸਥਾਪਤ ਕਰਨ ਦਾ ਉਪਰਾਲਾ ਕੀਤਾ। ਉਹ
ਗੁਰੂ ਸਨ ਅਤੇ ਉਨ੍ਹਾਂ ਨੂੰ ਇਸਦਾ ਇਖਤਿਆਰ ਸੀ ਹੀ। ਉਨ੍ਹਾਂ ਨੇ ‘ਗੁਰਤਾ ਦੇ ਤਖਤ` ਅਤੇ ‘ਅਕਾਲ`
ਵਿੱਚਲੇ ਸਬੰਧ ਨੂੰ ਪ੍ਰਤੀਕਾਤਮਕ ਰੂਪ ਵਿੱਚ ਜ਼ਾਹਰ ਕੀਤਾ ਜੋ ‘ਅਕਾਲ ਬੁੰਗਾ` ਕਰਕੇ ਪ੍ਰਚਲਤ ਹੋਈਆ।
ਕਿੳਂਕਿ ਉਸ ਸਥਾਨ ਨੂੰ ਗੁਰੂ ਹਰ ਗੋਬਿਂਦ ਜੀ ਨੇ ‘ਤਖਤ` ਵਾਂਗ ਉਸਾਰਿਆ/ਪ੍ਰਚਾਰਿਆ ਅਤੇ ਵਰਤਿਆ
ਸੀ ਇਸ ਲਈ ਆਮ ਬੋਲਚਾਲ ਵਿੱਚ ਇਸ ‘ਅਕਾਲ ਬੁੰਗੇ` ਨੂੰ ‘ਅਕਾਲ ਤਖਤ` ਵੀ ਕਿਹਾ ਜਾਣ ਲਗਾ ਸੀ। ਉਹ ਇਸ
ਦੇ ਮਾਰਫ਼ਤ ‘ਅਕਾਲ` ਦੇ ਫ਼ਲਸਫ਼ੇ ਦੀ ਗੱਲ ਕਰਦੇ ਸੀ। ਇਤਹਾਸ ਕੇਵਲ ਲਿਖਤੀ ਸੋਮਿਆਂ ਤੋਂ ਨਹੀਂ
ਬਲਕਿ ਕੁੱਝ ਪੱਖੋਂ ਪ੍ਰਚਲਤ ਪਰੰਪਰਾਵਾਂ ਤੋਂ ਵੀ ਉਸਰਦਾ ਮੰਨਿਆਂ ਜਾਂਦਾ ਹੈ। ਇਹ ਗੱਲ ਵਿਸ਼ਵ ਭਰ
ਵਿੱਚ ਅਕਾਦਮਕ ਪੱਧਰ ਤੇ ਸਵੀਕਾਰੀ ਜਾਂਦੀ ਹੈ। ਵਿਚਾਰਕਾਂ ਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ
ਹੈ। ਸਾਰਿਆਂ ਪਰੰਪਰਵਾਂ ਅਗਰ ਸਹੀ ਨਹੀਂ ਹੁੰਦਿਆਂ ਤੇ ਸਾਰਿਆਂ ਝੂਠ ਵੀ ਨਹੀਂ ਹੁੰਦਿਆਂ। ਗੁਰੂਆਂ
ਦੇ ਆਪਣੇ ਹੁੰਦੇ ਉਨ੍ਹਾਂ ਨੂੰ ਇਸਦਾ ਲਿਖਤੀ ਸੰਵੀਧਾਨ ਲਿਖਣ ਦੀ ਲੋੜ ਸੀ? ਨਿਰਸੰਦੇਹ ਨਹੀਂ! ਉਹ
ਗੁਰੂ ਸਨ ਅਤੇ ਗੁਰਤਾ ਦੇ ਤਖਤ ਦੇ ਸੰਸਥਾਨ ਦੇ ਕਿਸੇ ਲਿਖਤੀ ਵਿਧਾਨ ਦੀ ਗੱਲ ਸੋਚਣਾ ਅਤਰਕਪੁਰਣ ਸੋਚ
ਹੀ ਹੋ ਸਕਦੀ ਹੈ। ਇਹ ਤਾਂ ਨਿਰੋਲ ਗੁਰੂਆਂ ਦੇ ਆਪਣੇ ਇਖਤਿਆਰ ਦੀ ਗੱਲ ਸੀ। ਧਿਆਨ ਦੇਣ ਯੋਗ ਗੱਲ
ਇਹ ਹੈ ਕਿ ਇਹ ਤਖਤ ਰਾਜਸੀ/ਸਿਆਸੀ ਪ੍ਰਬੰਧ ਨਹੀਂ ਸੀ ਬਲਕਿ ਇਹ ਮਨੁੱਖਾ ਜੀਵਨ ਦੇ ਅੰਦਰ ‘ਪਰਮਾਤਮਾ
ਦੇ ਰਾਜ ਅਤੇ ਰਜ਼ਾ` ਸਬੰਧੀ ਗੁਰੂ ਦੀ ਅਗੁਆਈ ਦਾ ਪ੍ਰਗਟਾਵਾ ਸੀ।
ਅਸੀਂ ਵੇਖ ਸਕਦੇ ਹਾਂ ਕਿ ਕਿਸ ਤਰਾਂ ਗੁਰੂ ਨਾਨਕ ਵਲੋਂ ਕਾਇਮ ਕੀਤੀ ਸੰਗਤ
ਪਰੰਪਰਾ ਧਰਮਸਾਲ ਦਾ ਰੂਪ ਲੇਂਦੀ ਗੁਰੂਦੂਆਰਿਆਂ ਦੇ ਰੂਪ ਵਿੱਚ ਸਥਾਪਤ ਹੋਈ ਸੀ। ਇਸ ਲਈ ‘ਤਖਤ`,
‘ਅਕਾਲ ਬੁੰਗਾ` ਜਾਂ ‘ਅਕਾਲ ਤਖਤ` ਸ਼ਬਦਾਂ ਨੂੰ ਲੇ ਕੇ ਵਿਵਾਦ ਉੱਤਪੰਨ ਕਰਨਾ ਲਾਭਦਾਇਕ ਚਿੰਤਨ ਨਹੀਂ
ਪ੍ਰਤੀਤ ਹੁੰਦਾ।
ਦੂਜਾ ਸਵਾਲ:- ਅਕਾਲ ਤਖਤ ਸੰਸਥਾਨ ਦੀ ਕਾਰਜਸ਼ੈਲੀ ਦਾ ਲਿਖਤੀ ਵੇਰਵਾ?
ਪਹਿਲਾਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦਰਬਾਰ ਸਾਹਿਬ ਗੁਰੂਆਂ ਵਲੋਂ
ਇੱਕ ਮੁੱਖ ਪ੍ਰਚਾਰ ਕੇਂਦਰ ਵਜੋਂ ਆਪਣੇ ਹੱਥੀ ਸਥਾਪਤ ਕੀਤਾ ਗਿਆ ਸੀ ਹਾਲਾਂਕਿ ਇਸ ਕੇਂਦਰ ਦੀ
ਸਥਾਪਨਾ ਦੀ ਮਨਜ਼ੂਰੀ, ਇਸਦੇ ਠੌਸ ਉਦੇਸ਼ਾਂ, ਪ੍ਰੋਗਰਮਾਂ, ਨਿਯਮਾਵਲੀ ਅਤੇ ਵਿਧਾਨ ਦਾ ਰਿਕਾਰਡ
ਲਿਖਤੀ ਰੂਪ ਵਿੱਚ ਗੁਰੂਆਂ ਨੇ ਨਹੀਂ ਸੀ ਦਿੱਤਾ। ਕਿੰਨੀ ਵੀ ਮਨਮਤਿ ਕਿਉਂ ਨਾ ਹੋ ਜਾਵੈ ਪਰ ਕੀ
ਕੋਈ ਦਰਬਾਰ ਸਾਹਿਬ ਵਰਗੇ ਸੰਸਥਾਨ ਦੀ ਹੋਂਦ ਤੋਂ ਇਨਕਾਰੀ ਹੋ ਸਕਦਾ ਹੈ ਉਹ ਵੀ ਇਸ ਅਧਾਰ ਤੇ ਕਿ
ਇਸਦੀ ਮਨਜੂਰੀ ਉਦੇਸ਼ਾਂ, ਨਿਯਮਾਵਲੀ ਅਤੇ ਵਿਧਾਨ ਦਾ ਗੁਰੂਆਂ ਪਾਸਿਯੋਂ ਕੋਈ ਲਿਖਤੀ ਰਿਕਾਰਡ ਨਹੀਂ
ਮਿਲਦਾ? ਨਿਰਸੰਦੇਹ ਨਹੀਂ! ਐਸੇ ਸੰਸਥਾਨ ਅੱਜ ਵਰਗਾ, ਕਿਸੇ ਕਾਨੂਨ ਦੇ ਤਹਿਤ ਬਣਨ ਵਾਲੀਆਂ
ਸੰਸਥਾਵਾਂ ਵਾਂਗ ਨਹੀਂ ਸੀ ਉਸਰਦੇ। ਫ਼ਿਰ ਜੇ ਕਰ ਦੁਰਵਰਤੋਂ ਦਾ ਤਰਕ ਹੋਵੇ ਤਾਂ ਮਨਮਤਿ ਤਾਂ ਦਰਬਾਰ
ਸਾਹਿਬ ਵੀ ਹੋ ਸਕਦੀ ਹੈ। ਦੁਰਵਰਤੋਂ ਤਾਂ ਕਾਨੂਨੀ ਮਾਨਤਾ ਪ੍ਰਾਪਤ ਧਾਰਮਕ ਸੰਸਥਾਨ ਵੀ ਕਰ ਸਕਦਾ
ਹੈ। ਫ਼ਿਰ ਕੀ ਵਿਰੋਧ ਦਾ ਭਾਵ ਨੂੰ ਹਰ ਸੰਸਥਾਨ ਦੀ ਹਸਤੀ ਨੂੰ ਮਿਟਾ ਦੇਂਣ ਨਾਲ ਜੋੜਨਾ ਚਾਹੀਦਾ ਹੈ?
ਨਿਰਸੰਦੇਹ ਨਹੀ!
ਹੁਣ ਇਸ ਸਵਾਲ ਨੂੰ ਵਿਚਾਰਣ ਲਈ ਅਸੀਂ ਆਪਣੇ ਆਪ ਨੂੰ ਉਸ ਅਵਸਥਾ ਵਿੱਚ ਲੇ
ਜਾਈਏ ਕਿ ਜਿਸ ਵੇਲੇ ਗੁਰੂ ਗੋਬਿਂਦ ਸਿੰਘ ਜੀ ਅਕਾਲ ਚਲਾਣਾ ਕਰ ਚੁੱਕੇ ਸੀ ਅਤੇ ਉਸ ਤੋਂ ਪਹਿਲਾਂ ਉਹ
ਕੇਵਲ ਸ਼ਬਦ ਗੁਰੂ ਦੀ ਅਗੁਆਈ ਦਾ ਫ਼ੈਸਲਾ ਕਰ ਗਏ ਸੀ। ਆਪਣੀ ਵਿਚਾਰਧਾਰਾ ਜਿਸ ਪਿੱਛੇ ਦੱਸ ਗੁਰੂਆਂ ਦਾ
ਜੀਵਨ ਸਮਰਪਿਤ ਸੀ ਉਸ ਦੀ ਅਗੁਆਈ ਨੂੰ ਅੱਗੇ ਤੋਰਨ ਲਈ ਗੁਰੂ ਗੋਬਿਂਦ ਸਿੰਘ ਜੀ ਨੇ ਆਪਣੇ ਸਿੱਖਾਂ
ਤੇ ਇਸ ਦੀ ਜਿੰਮੇਦਾਰੀ ਪਾਈ ਸੀ। ਇਹ ਇੱਕ ਅਦੁੱਤੀ ਸਾਂਝੇਦਾਰੀ ਸੀ ਜਿਸ ਦੀ ਮਿਸਾਲ ਦੁਨਿਆਂ ਦੇ
ਕਿਸੇ ਧਾਰਮਕ ਇਤਿਹਾਸ ਵਿੱਚ ਨਹੀਂ ਮਿਲਦੀ। ਇਹ ਗੁਰੂ ਦਾ ਪ੍ਰਸਾਦਿ ਸੀ! ਉਨ੍ਹਾਂ ਨੇ ਪੰਥ ਦੇ
ਸਿਰ ਸ਼ਬਦ ਗੁਰੂ ਦੀ ਸਰਵੋੱਚ ਅਗੁਆਈ ਦੀ ਪਛਾਂਣ ਕਰਦੇ ਉਸ ਨੂੰ ਅੱਗੇ ਤੋਰਨ ਦਾ ਜਿੰਮਾਂ ਸੋਂਪਿਆ।
ਗੁਰੂ ਦੇ ਇਸ ਵਿਵਹਾਰਕ ਕਦਮ ਦਾ ਮਕਸਦ ਗੁਰਤਾ ਦਾ ਕੋਈ ਸ਼ਰੀਕ ਪੈਦਾ ਕਰਨਾ ਨਹੀਂ ਸੀ ਬਲਕਿ ਇਹ
ਇੱਕ ‘ਲੋੜੀਂਦਾ ਭਰੋਸਾ` ਸੀ ਜਿਸ ਰਾਹੀਂ ਗੁਰੂ ਨੇ ਸ਼ਬਦ ਗੁਰੂ ਦੀ ਅਸਲ ਅਗੁਆਈ ਦੀ ਪਛਾਂਣ ਅਤੇ ਵਰਤਨ
ਸੁਨਿਸ਼ਚਤ ਕੀਤੀ ਸੀ। ਦੁਨਿਆਂ ਦੇ ਧਾਰਮਕ ਇਤਹਾਸ ਵਿੱਚ ਕਿਸੇ ਗੁਰੁ ਨੇ ਇਤਨਾ ਵੱਡਾ ਭਰੋਸਾ ਕਿਸੇ
ਚੇਲੇ ਤੇ ਨਹੀਂ ਕੀਤਾ ਸੀ।
ਇਹ ਗੱਲ ਵੱਖਰੀ ਹੈ ਕਿ ਗੁਰੂ ਦੇ ਇਸ ਭਰੋਸੇ ਨੂੰ ਕਈਆਂ ਨੇ ਤੋੜੀਆ ਅਤੇ
ਵਿਸ਼ਵਾਸਘਾਤ ਕੀਤਾ। ਪਰ ਭਰੋਸੇ ਨੂੰ ਕਾਇਮ ਰੱਖਣ ਵਾਲੇ ਵੀ ਕਈ ਹੋਏ। ਗੁਰੂਆਂ ਦੇ ਹੁੰਦੇ ਵੀ ਤਾਂ
ਵਿਸ਼ਵਾਸਘਾਤੀ ਮੋਜੂਦ ਸਨ। ਪਰ ਵਿਸ਼ਵਾਸਪਾਰਤ ਵੀ ਨਾਲ ਦੇ ਨਾਲ ਰਹੇ ਸਨ।
ਗੁਰੂ ਗੋਬਿਂਦ ਸਿੰਘ ਜੀ ਉਪਰੰਤ ਅਕਾਲ ਤਖਤ ਸੰਸਥਾਨ ਨੇ ਹੋਰ ਵਿਕਾਸ ਕੀਤਾ।
ਇਹ ਇੱਕ ਬਦਲਾਵ ਦੀ ਸਥਿਤੀ ਸੀ ਕਿਉਂਕਿ ਇਹ ਗੁਰੂਆਂ ਦੇ ਆਪ ਹੋਂਣ ਅਤੇ ਆਪ ਨਾ ਹੋਣ ਦਾ ਫ਼ਰਕ ਸੀ।
ਸੁਭਾਵਕ ਜਿਹੀ ਗੱਲ ਹੈ ਇਸ ਸਥਿਤੀ ਦੇ ‘ਪੁਰਨ ਲਿਖਤੀ ਪਿੱਛੋਕੜ` ਦੀ ਗੱਲ ਬੇਮਾਨੀ ਹੈ
ਕਿੳਂਕਿ ਇਹ ਸਥਿਤੀ ਪਹਿਲਾਂ ਹੈ ਹੀ ਨਹੀਂ ਸੀ।
ਇਸ ਵਿਕਾਸ ਵਿੱਚ ਇਹ ਸੰਸਥਾਨ ਪਰੰਪਰਾ ਅਤੇ ਮਾਨਤਾ ਦੇ ਤੋਰ ਤੇ ਵਿਕਸਤ
ਹੋਈਆ। ਕਈਆਂ ਨੂੰ ਇਸ ਤੋਂ ਇਤਰਾਜ਼ ਹੋ ਸਕਦਾ ਹੈ ਪਰ ਇਹ ਇਤਰਾਜ਼ ਬੇਮਾਨੀ ਹੈ। ਕੁੱਝ ਸੱਜਣ ਇਸ ਵਿਕਾਸ
ਨੂੰ ਨਜ਼ਰ ਅੰਦਾਜ਼ ਕਰਦੇ ਹਨ ਅਤੇ ‘ਲਿਖਤੀ ਕੁੱਝ ਮੋਜੂਦ ਨਹੀਂ ਹੈ` ਦਾ ਤਰਕ ਦੇ ਕੇ ਇਸਦਾ ਵਿਰੋਧ
ਕਰਦੇ ਹਨ। ਆਉ ਜ਼ਰਾ ਇਸ ਇਤਰਾਜ਼ ਨੂੰ ਉਪਰ ਵਿਚਾਰ ਆਏ ਨੁੱਕਤਿਆਂ ਤੋਂ ਅੱਗੇ ਵਿਚਾਰੀਏ;
ਗੁਰੂਆਂ ਤੋਂ ਬਾਦ ਅਕਾਲ ਤਖਤ ਦੇ ਵਿਕਾਸ ਦੇ ਇਤਿਹਾਸ ਵਿੱਚ ਵਰਮਾਨ ਚਿੱਤਕ
ਪਿੱਛਲੇ
100 ਸਾਲ ਦੇ
ਇਤਹਾਸਕ ਰਿਕਾਰਡ ਨੂੰ ਸਵੀਕਾਰ ਨਹੀਂ ਕਰਨਾ ਚਾਹੁਦੇ ਜਿਸ ਵਿੱਚ ਅਸੀਂ ਸਪਸ਼ਟਤਾ ਨਾਲ ਅਕਾਲ ਤਖਤ ਨੂੰ
ਇੱਕ ਪਰਵਾਣਤ ਸੰਸਥਾਨ ਵਜੋਂ ਸਥਾਪਤ ਹੋਇਆ ਦੇਖ ਸਕਦੇ ਹਾਂ। ਕੀ ਪਿਛਲੇ
100 ਸਾਲ ਦਾ ਸਮਾਂ ਇਤਹਾਸਕ ਨਹੀਂ ਹੈ? ਨਿਰਸੰਦੇਹ
ਉਹ ਇਤਹਾਸਕ ਹੀ ਹੈ।
ਲੇਕਿਨ ਕੁੱਝ ਸੱਜਣ ਇਸ ਪਰਵਾਣਤ ਸੰਸਥਾਨ ਦੀ ਮੋਜੂਦਾ ਹੋਂਦ ਦੇ ਇੱਕ
ਬਾ-ਕਾਇਦਾ ਲਿਖਤ ਇਤਹਾਸਕ ਰਿਕਾਰਡ ਦੀ ਮੰਗ ਵੀ ਕਰਦੇ ਹਨ। ਐਸਾ ਕਰਦੇ ਉਹ ਪਰੰਪਰਾ ਨੂੰ ਇਤਹਾਸਕ
ਵਸੀਲਾ ਨਹੀਂ ਸਵੀਕਾਰ ਕਰਦੇ। ਆਉ ਜ਼ਰਾ ਉਨ੍ਹਾਂ ਦੇ ਇਸ ਇਤਰਾਜ਼ ਦੀ ਸੰਖੋਪ ਜਿਹੀ ਪੜਚੋਲ ਵੀ ਕਰੀਏ।
ਗੁਰੂ ਨਾਨਕ ਤੋਂ ਗੁਰਤਾ ਦੀ ਪਰੰਪਰਾ ਆਰੰਭ ਹੁੰਦੀ ਹੈ ਅਤੇ ਗੁਰੂ ਨਾਨਕ ਜੀ
ਦਾ ਭਾਈ ਲਹਿਣਾ ਜੀ ਨੁੰ ਗੁਰੂ ਮੁੱਕਰਰ ਕਰਨਾ ਕਿਸੇ ਲਿਖਤੀ ਨਿਯਮ ਅਨੁਸਾਰ ਨਹੀਂ ਮੰਨਿਆਂ ਜਾਂਦਾ
ਬਲਕਿ ਇਸ ਨੁੰ ਨਿਰੋਲ ਰੂਪ ਵਿੱਚ ਗੁਰੂ ਦੇ ਆਪਣੇ ਇੱਖ਼ਤਿਆਰ
(Prerogative)
ਦੀ ਪਰੰਪਰਾ ਨਾਲ ਜੋੜ ਕੇ ਸਮਝਿਆ ਜਾਂਦਾ ਹੈ। ਗੁਰੂ ਨਾਨਕ ਤੋਂ ਗੁਰੂ ਗੋਬਿਂਦ ਸਿੰਘ ਜੀ ਤਕ ਕੋਮੀ
ਨਿਯਮ ਮੁੱਖ ਤੋਰ ਤੇ ਗੁਰੂਆਂ ਦੇ ਫ਼ਲਸਫ਼ੇ, ਉਨ੍ਹਾਂ ਦੇ ਨਿਰਨੇ ਲੇਂਣ ਦੇ ਇਖ਼ਤਿਆਰ, ਜੀਵਨ ਆਚਰਣ ਅਤੇ
ਸਿੱਖੀ ਦੇ ਅੰਦਰ ਘੱਟਤ ਹੋਇਆਂ ਘੱਟਨਾਵਾਂ/ਪਰੰਪਰਾਵਾਂ ਰਾਹੀਂ ਉਸਰਦੇ ਰਹੇ। ਕਿਉਂਕਿ ਗੁਰੂ ਆਪ
ਮੋਜੂਦ ਰਹੇ ਸੀ ਇਸ ਲਈ ਉਹ ਆਪ ਹੀ ਇੱਕ ਸੰਸਥਾਨ ਵਰਗਾ ਕੰਮ ਕਰਦੇ ਸੀ। ਲੇਕਿਨ ਕੋਈ ਚਾਰਾ ਹੀ ਨਹੀਂ
ਸੀ ਕਿ ਉਨ੍ਹਾਂ ਦੇ ਬਾਦ ਸ਼ਬਦ ਗੁਰੂ ਦੀ ਅਗੁਆਈ ਨੂੰ ਜਾਰੀ ਰੱਖਣ ਦਾ ਜਿੰਮਾਂ ਗੁਰੂ ਸਿੱਖਾਂ ਤੇ ਨਾ
ਪਾਉਂਦੇ। ਇਹ ਲਈ ਇੱਕ ਸੰਸਥਾਨ ਦੀ ਲੋੜ ਤੋਂ ਮੁਨਕਰ ਹੋਈਆ ਹੀ ਨਹੀਂ ਸੀ ਜਾ ਸਕਦਾ। ਨਤੀਜਤਨ ਇਸ ਦਾ
ਜਿੰਮਾਂ ਚੇਲਿਆਂ ਤੇ ਵਿਧੀਵੱਤ ਸੋਚ ਰਾਹੀਂ ਪਾਇਆ ਗਿਆ। ਹੁਣ ਗੁਰੂ (ਫ਼ਲਸਫ਼ੇ) ਨੇ ਆਪਣੇ ਚੇਲਿਆਂ
ਰਾਹੀਂ ਵਰਤਨਾ ਸੀ। ਫ਼ਲਸਫ਼ੇ ਨੂੰ ਕ੍ਰਿਆਸ਼ੀਲ ਰੱਖਣਾ ਹੀ ਫ਼ਲਸਫ਼ੇ ਨੂੰ ਸੰਪੁਰਣ ਰੱਖਣ ਦੀ ਜੁਗਤ ਸੀ। ਇਹ
ਸੱਚ ਦੇ ਉੱਪਰ ਸੱਚੇ ਅਚਾਰ ਦੀ ਸਰਵੋੱਚਤਾ ਦਾ ਜੁਗਾੜ ਸੀ।
ਕੁਦਰਤ ਦੀ ਕਾਰ ਤੇ ਕਿਸੇ ਦਾ ਜੋਰ ਨਹੀਂ। ਦਿਨ ਬਦਲਦੇ ਹਨ ਤਾਂ ਚਿਹਰੇ ਵੀ
ਬਦਲਦੇ ਜਾਂਦੇ ਹਨ। ਆਖ਼ਰ ਲਾਸਾਨੀ ਦੱਸ ਰਹਿਬਰ ਵੀ ਤਾਂ ਸਮਾਂ ਪਾ ਕੇ ਚਲੇ ਗਏ! ਕੀ ਚਾਰਾ ਸੀ?
ਚੇਲਿਆਂ ਤੇ ਭਰੋਸਾ ਕੀਤਾ ਗੁਰੂ ਦੀ ਅਗੁਆਈ ਨੂੰ ਤੋਰਨ ਦਾ। ਇਹ ਗੁਰੂ ਤੇ ਸਿੱਖ ਦੀ ਸਾਂਝੇਦਾਰੀ ਸੀ।
ਇਤਹਾਸ ਗਵਾਹ ਹੈ ਵਿਸ਼ਵਾਸਪਾਤਰਤਾ ਦੇ ਨਾਲ-ਨਾਲ ਜਾਣੇ-ਅਣਜਾਣੇ ਵਿਸ਼ਵਾਸਘਾਤ ਵੀ ਹੁੰਦਾ ਰਿਹਾ ਹੈ।
ਅਗਿਆਨਤਾ ਵੀ ਹਮਕਦਮ ਹੋ ਤੁਰਦੀ ਹੈ। ਫ਼ਿਰ ਮਨੁੱਖੀ ਸਮਝ ਦੇ ਵੱਖਰੇਵੇਂ ਵੀ ਆਪਣਾ ਅਸਰ ਦਿਖਾੳਂਦੇ ਹੀ
ਰਹਿੰਦੇ ਹਨ। ਹਰ ਕੋਮ ਵਿੱਚ ਫ਼ਿਰਕੇ ਹਨ। ਹਰ ਫ਼ਿਰਕੇ ਵਿੱਚ ਵੀ ਫ਼ਰਕ ਹੈ।
ਵਿਚਾਰਣ ਵਾਲੀ ਗੱਲ ਹੈ ਕਿ ਸੰਸਾਰ ਵਿੱਚ ਸਭ ਤੋਂ ਵੱਡਾ ਸਿਆਸੀ ਰਾਜ ਕਾਯਮ
ਕਰਨ ਵਾਲੇ ਦੇਸ਼ ਇੰਗਲੇਂਡ ਦਾ ਆਪਣਾ ਸੰਵੀਧਾਨ ਕੋਈ ਇੱਕ ਯੱਕਮੁਸ਼ਤ ਆਇਨੀ ਪੁਸਤਕ ਨਹੀਂ ਹੈ ਜਿਵੇਂ ਕਿ
ਬਾਕੀ ਕਈ ਦੇਸ਼ਾਂ ਦੀ ਹੈ। ਇਹ ਇੱਕ ਪ੍ਰਕਾਰ ਦਾ
De-facto (ਲਿਖਤੀ ਪ੍ਰਵਾਣਤ ਨਹੀਂ
ਪਰ ਵਾਸਤਵਿਕਤਾ ਵਿੱਚ ਲਾਗੂ ਹੋਵੇ) ਸੰਵੀਧਾਨ ਹੈ ਜਿਹੜਾ ਆਪਣੇ ਮੂਲ ਰੂਪ ਵਿੱਚ ਲਿਖਿਤੀ
ਪ੍ਰਵਾਣਤ ਨਹੀਂ ਹੈ ਪਰ ਇਹ ਕਾਲਾਂਤਰ ਹੋਏ ਸੰਸਥਾਗਤ ਫ਼ੈਸਲਿਆਂ ਰਾਹੀਂ ਉਸਰਦਾ ਰਿਹਾ ਹੈ ਜਿਸ ਵਿੱਚ
ਅੱਜ ਵੀ ਅਲਿਖਤੀ ਸੋਮਿਆਂ ਅਤੇ ਰਾਜਸੀ ਇਖ਼ਤਿਆਰਾਂ ਹੱਥ ਹੈ। ਪਰੰਪਰਾਵਾਂ/ਮਾਨਤਾਵਾਂ ਤੇ ਖੜਾ ਉਹ
ਸੰਵੀਧਾਨ ਅੱਜ ਤੇ ਇੰਗਲੇਂਡ ਦੇਸ਼ ਦੀ ਸੰਸਥਾਗਤ ਵਾਸਤਵਿਕਤਾ ਹੈ।
ਜੇ ਕਰ ਸਮਝ ਨਾ ਆਵੈ ਤਾਂ ਅਕਾਲ ਤਖਤ ਸੰਸਥਾਨ ਦੇ ਇਤਹਾਸ ਅਤੇ ਵਿਕਾਸ ਨੂੰ
ਇਸ ਪਰਿਪੇਖ ਵਿੱਚ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਇਹ ਵਾਸਤਵਿਕਤਾ ਵਿੱਚ ਪ੍ਰਵਾਣਤ ਸੰਸਥਾਨ ਹੈ
ਜਿਸ ਲਈ ‘ਗੁਰੂ ਦਾ ਲਿਖਤੀ ਆਦੇਸ਼ ਨਹੀਂ`, ‘ਪਹਿਲਾਂ ਲਿਖਿਆ ਨਹੀਂ ਮਿਲਦਾ` ਵਰਗੇ ਤਰਕ ਬੇ-ਮਾਨੀ ਹਨ।
ਅਗਰ ‘ਸਿੱਖ ਕੋਮ` ਇੱਕ ਵਾਸਵਿਕਤਾ ਹੈ ਤਾਂ ਇਸ ਦੀ ਅਕਾਲ ਤਖਤ ਦੀ ਹੈਸਿਯਤ ਬਾਰੇ ਕੋਮੀ ਪਰਵਾਣਗੀ
ਵੀ ਇੱਕ ਵਾਸਤਵਿਕਤਾ ਹੀ ਹੈ। ਹਾਂ ਇਸ ਸੰਸਥਾਨ ਦੀ ਕਾਰਜਸ਼ੈਲੀ ਦੇ ਮਾਰਫ਼ਤ ਹੋਣ ਵਾਲੇ ਫ਼ੈਸਲਿਆਂ
ਤੇ ਟਿੱਪਣੀ ਇੱਕ ਵੱਖਰਾ ਸੰਧਰਭ ਹੈ।
ਦੂਹਰਾ ਦੇਵਾਂ ਕਿ ਕਿਸ ਚੰਗੇ ਵਿਚਾਰ ਪ੍ਰਤੀ ਸੰਪੁਰਣ ਨਿਰਾਸ਼ਾ ਉਸ ਵਿਚਾਰ
ਪ੍ਰਤੀ ਸਮਾਜ ਨੂੰ ਖ਼ੂਦਕੁਸ਼ੀ ਵੱਲ ਲੇ ਤੁਰਦੀ ਹੈ ਅਤੇ ਭਾਵੇਂ ਕਿੰਨੀ ਹੀ ਛੋਟੀ ਕਿਉਂ ਨਾ ਹੋਵੇ, ਆਸ
ਦੀ ਕਿਰਨ ਬੰਦੇ ਨੂੰ ਸੰਘਰਸ਼ਸ਼ੀਲ ਰੱਖਦੀ ਹੈ। ਵਿਸ਼ਵਾਸ ਹੈ ਕਿ ਆਸ ਦੀ ਛੋਟੀਆਂ ਕਿਰਨਾਂ ਇੱਕ ਦਿਨ
ਗੁਰੂ ਦੇ ਭਰੋਸੇ ਨੂੰ ਕਾਯਮ ਕਰਦੇ ਸਰਬਤ ਦੇ ਭਲੇ ਲਈ ਮਨੁੱਖਤਾ ਦੇ ਮਾਰਗ ਨੂੰ ਰੋਸ਼ਨ ਕਰਨ ਗਿਆਂ।
ਇਹ ਕੁਦਰਤ ਦੀ ਕਾਰ ਹੀ ਹੈ ਕਿ ਬੰਦੇ ਬਦਲਦੇ ਰਹਿੰਦੇ ਹਨ ਅਤੇ ਸੰਸਥਾਨਾਂ ਦੀ
ਕਾਰਜਸ਼ੈਲੀ ਪ੍ਰਭਾਵਤ ਹੁੰਦੀ ਰਹਿੰਦੀ ਹੈ। ਇਸ ਕਾਰਜਸ਼ੈਲੀ ਵਿੱਚ ਵਿਗਾੜ ਅਤੇ ਸੁਧਾਰ ਦਾ ਸੰਘਰਸ਼
ਹਮੇਸ਼ਾ ਚਲਦਾ ਰਹਿੰਦਾ ਹੈ। ਜੇ ਕਰ ਅਸੀਂ ਨਸਲ-ਏ-ਇਨਸਾਨੀ ਨਾਲ ਜੁੜੇ ਹਾਂ ਤਾਂ ਇਸ ਨਸਲ ਦੇ ਗੁਣ-ਦੋਸ਼
ਨੂੰ ਸਵੀਕਾਰਦੇ/ਸਮਝਦੇ ਹੀ ਤੁਰਨਾ ਪਵੇਗਾ।
ਹਰਦੇਵ ਸਿੰਘ, ਜੰਮੂ