.

ਸਿੱਖਾਂ ਵਿੱਚ ਕਿਤਾਬ ਕਲਚਰ ਦੀ ਥਾਂ ਸਰਾਬ ਕਲਚਰ ਕਿਉਂ?

ਗੁਰਚਰਨ ਸਿੰਘੇਕਾ ਪੱਖੋਕਲਾਂ ਫੋਨ 9417727245


ਜਦ ਅਸੀਂ ਦੁਨੀਆਂ ਨੂੰ ਦੱਸਦੇ ਹਾਂ ਕਿ ਅਸੀਂ ਗਰੰਥ ਨੂੰ ਗੁਰੂ ਦਾ ਰੂਪ ਮੰਨਦੇ ਹਾਂ ਤਾਂ ਇਹ ਸੁਣ ਕੇ ਹਰ ਕੋਈ ਹੈਰਾਨ ਹੋਣੋਂ ਨਹੀਂ ਰਹਿ ਸਕਦਾ। ਦੁਨੀਆਂ ਦਾ ਹਰ ਸਿਆਣਾ ਮਨੁੱਖ ਪੜਨ ਜਾਂ ਸੁਣਨ ਦਾ ਸੌਕੀਨ ਹੁੰਦਾ ਹੈ। ਹਰ ਕੋਈ ਇਹ ਵੀ ਸਮਝਦਾ ਹੈ ਕਿ ਗਰੰਥ ਨੂੰ ਗੁਰੂ ਮੰਨਣ ਵਾਲੇ ਲੋਕ ਪੜਨ ਦੇ ਜਰੂਰ ਸੌਕੀਨ ਹੋਣਗੇ ਪਰ ਅਸਲੀਅਤ ਦੇਖਕੇ ਸਿਰ ਸਰਮ ਨਾਲ ਝੁਕ ਜਾਂਦਾ ਹੈ। ਜਦ ਅੰਕੜਿਆਂ ਦੀ ਗੱਲ ਕਰਨੀ ਹੋਵੇ ਤਦ ਸਾਡਾ ਦੋਗਲਾਪਣ ਜਾਹਿਰ ਹੋ ਜਾਂਦਾ ਹੈ ਕਿਉਕਿ 5000 ਕਰੋੜ ਦੀ ਸਰਾਬ ੳਤੇ ਘੱਟੋ ਘੱਟ 5000 ਕਰੋੜ ਅਤੇ ਹੋਰ ਅਫੀਮ, ਭੁੱਕੀਆਂ, ਗਾਂਜਾ, ਸਮੈਕ ਦੀ ਖਪਤ ਕਰਨ ਵਾਲੇ ਕਿਤਾਬਾਂ ਉੱਪਰ 100 ਕਰੋੜ ਦਾ ਅੰਕੜਾ ਭੀ ਪਾਰ ਨਹੀਂ ਕਰ ਪਾਉਂਦੇ। ਕੀ ਕਾਰਨ ਹੈ ਅਸੀਂ ਗੁਰੂਆਂ ਦੇ ਪੜਨ ਦੇ ਹੁਕਮਨਾਮੇ ਨੂੰ ਭੁੱਲ ਕੇ ਨਸਾ ਕਲਚਰ ਅਪਣਾ ਲਿਆ ਹੈ। ਨਸਿਆਂ ਦੀ ਜਿੰਨਾਂ ਨੂੰ ਖਾਧਿਆਂ ਪੀਤਿਆਂ ਮੱਤ ਦੂਰ ਹੋ ਜਾਂਦੀ ਹੈ ਨੂੰ ਵਰਤਣ ਦੇ ਖਿਲਾਫ ਹੁਕਮਨਾਮੇ ਦੇ ਰੂਪ ਵਿੱਚ ਗੁਰੂਆਂ ਗੁਰਬਾਣੀ ਉਚਾਰੀ ਹੈ ਨੂੰ ਨਾਂ ਲਾਗੂ ਕਰਕੇ ਅਸੀਂ ਕੀ ਸਿੱਧ ਕਰਨਾਂ ਚਾਹੁੰਦੇ ਹਾਂ ਕਿ ਅਸੀਂ ਸਿਰਫ ਦਿਖਾਵੇ ਦੇ ਭੇਖਧਾਰੀ ਲੋਕ ਹਾਂ। ਕੀ ਅਸੀਂ ਪੜਨ ਦੀ ਆਦਤ ਪਾਉਣ ਦੀ ਥਾਂ ਸਰਾਬਾਂ ਆਦਿ ਨਸੇ ਵਰਤ ਕੇ ਨਸਾ ਕਲਚਰ ਲਾਗੂ ਕਰ ਰਹੇ ਹਾਂ? . ਆਉ ਉਪਰੋਕਤ ਕੁੱਝ ਸਵਾਲਾ ਤੇ ਵਿਚਾਰ ਕਰੀਏ। ਪੰਜਾਬ ਵਿੱਚ ਬਣਨ ਵਾਲੀ ਹਰ ਸਰਕਾਰ ਗੁਰੂਆਂ ਦੇ ਪ੍ਰਤੀ ਅਦਬ ਦਿਖਾਉਣ ਵਿੱਚ ਹੱਦੋਂ ਵੱਧ ਦਿਖਾਵਾ ਕਰਦੀਆਂ ਹਨ। ਇਸ ਤਰਾਂ ਹੀ ਧਾਰਮਿਕ ਉੱਚ ਅਹੁਦਿਆਂ ੳਪਰ ਬੈਠਣ ਵਾਲੇ ਲੈਕਚਰਾਂ ਦਾ ਢੇਰ ਲਾ ਦਿੰਦੇ ਹਨ ਪਰ ਜਦ ਗੁਰੂਆਂ ਦਾ ਹੁਕਮਨਾਮਾ ਲਾਗੂ ਕਰਵਾਉਣ ਦੀ ਗੱਲ ਆਉਦੀ ਹੈ ਤਦ ਇਹ ਸਾਰੇ ਨਸਿਆਂ ਦੇ ਸੌਦਾਗਰਾਂ ਦੀਆਂ ਤਲੀਆਂ ਚੱਟਦੇ ਨਜਰ ਆਉਂਦੇ ਹਨ। ਕੀ ਧਾਰਮਿਕ ਆਗੂਆਂ ਨੂੰ ਗੁਰੂਆਂ ਦੀ ਸੋਚ ਦੇ ਉਲਟ ਆਚਰਣ ਕਰਨ ਵਾਲੇ ਆਗੂਆਂ ਉਪਰ ਪਬੰਦੀ ਨਹੀਂ ਲਾ ਦੇਣੀ ਚਾਹੀਦੀ ਕਿ ਉਹ ਘੱਟੋ ਘੱਟ ਗੁਰੂਆਂ ਦੇ ਨਾਂ ਵਰਤਣਾ ਬੰਦ ਕਰਨ। ਜਿਹੜਾ ਨੇਤਾ ਪੰਜਾਬ ਵਿੱਚ ਸਰਕਾਰੀ ਤੌਰ ਤੇ ਨਸੇ ਵੇਚਣ ਦਾ ਵਿਰੋਧ ਨਹੀਂ ਕਰਦਾ ਉਸਨੂੰ ਕਿਸੇ ਧਰਮ ਸਬੰਧੀ ਪਰੋਗਰਾਮ ਵਿੱਚ ਬੋਲਣ ਤੇ ਪਾਬੰਦੀ ਹੋਵੇ ਅਤੇ ਤਨਖਾਹੀਆ ਕਰਾਰ ਦਿੱਤਾ ਜਾਵੇ।
ਅਸਲ ਵਿੱਚ ਅੱਜਕਲ ਧਾਰਮਿਕ ਅਤੇ ਰਾਜਨੀਤਕ ਆਗੂਆਂ ਦੇ ਵਿੱਚ ਫਰਕ ਕਰਨਾਂ ਮੁਸਕਲ ਹੋ ਗਿਆ ਹੈ। ਰਾਜਨੀਤੀ ਧਰਮ ਦੇ ਉਪਰ ਬੈਠ ਗਈ ਹੈ। ਰਾਜਨੀਤਕ ਲੋਕ ਹੀ ਧਾਰਮਿਕ ਚੋਗਾ ਪਹਿਨਾ ਕੇ ਰਾਜਨੀਤਕਾਂ ਦੁਆਰਾ ਧਰਮ ਦੇ ਅਹੁਦੇਦਾਰ ਬਣਾ ਦਿੱਤੇ ਗਏ ਹਨ। ਧਾਰਮਿਕ ਲੋਕ ਦਲੇਰ, ਨਿਸਕਾਮ, ਸਮਾਜਸੇਵੀ, ਹੁੰਦੇ ਹਨ ਪਰ ਅੱਜਕਲ ਦੇ ਧਾਰਮਿਕ ਆਗੂ ਪ੍ਰੀਵਾਰ ਪ੍ਰਸਤ ਅਤੇ ਚੌਧਰਾਂ ਦੇ ਭੁੱਖੇ ਹਨ ਇਸ ਲਈ ਹੀ ਤਾਂ ਅਸਲ ਮੁੱਦੇ ਤੋਂ ਪਾਸੇ ਫੈਸਲੇ ਲੈਣ ਦੀ ਥਾਂ ਬਿਆਨਬਾਜੀ ਕਰਕੇ ਸਾਰਦੇ ਰਹਿੰਦੇ ਹਨ। ਜਿਸ ਕੌਮ ਦੇ ਆਗੂ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਬਣਾਉਣ ਦੀ ਥਾਂ ਨਿੱਜਪ੍ਰਸਤ ਹੋ ਜਾਣ ਉਸ ਕੌਮ ਤੋਂ ਕੁਦਰਤ ਵੀ ਮੁੱਖ ਮੋੜ ਲੈਦੀ ਹੈ। ਸੋ ਆਮ ਵਿਅਕਤੀ ਨੂੰ ਰਾਜਨੀਤਕ ਅਤੇ ਧਾਰਮਿਕ ਆਗੂਆਂ ਦੇ ਕਿਰਦਾਰ ਨੂੰ ਸਮਝਣਾ ਹੀ ਪੈਣਾ ਹੈ। ਸ਼ਿਆਂਣੇ ਅਤੇ ਸਮਾਜ ਸੁਧਾਰਕਾਂ ਨੂੰ ਆਗੂਆਂ ਦੇ ਦੋਗਲੇਪਣ ਨੂੰ ਲੋਕਾਂ ਵਿੱਚ ਲਿਜਾਣਾ ਚਾਹੀਦਾ ਹੈ। ਜਦ ਲੋਕ ਗੁਲਾਮ ਧਾਰਮਿਕ ਆਗੂਆਂ ਦੇ ਕਿਰਦਾਰ ਨੂੰ ਸਮਝਣਗੇ ਤਦ ਹੀ ਕੁੱਝ ਸੁਧਾਰ ਸੰਭਵ ਹੈ। ਧਰਮੀ ਰਾਜਸੱਤਾ ਤੋਂ ਬਿਨਾਂ ਭ੍ਰਿਸਟ ਰਾਜਸੱਤਾ ਤੋਂ ਇਹ ਆਸ ਰੱਖਣੀ ਕਿ ਲੋਕਾਂ ਨੂੰ ਸਿਆਣਾ ਬਣਾਉਣ ਵਾਲੀ ਵਿੱਦਿਆ ਦਾ ਪ੍ਰਚਾਰ ਹੋਵੇਗਾ ਮੂਰਖਤਾ ਤੋਂ ਵੱਧ ਕੁੱਝ ਵੀ ਨਹੀਂ। ਸੋ ਜੇ ਅਸੀਂ ਪੰਜਾਬ ਵਿੱਚ ਬੀਹ ਹਜਾਰ ਠੇਕੇ ਖੋਲਣ ਵਾਲੀਆਂ ਸਰਕਾਰਾਂ ਤੋਂ ਆਸ ਕਰੀਏ ਕਿ ਇਹ ਲਾਈਬਰੇਰੀਆਂ ਖੋਲਣਗੇ ਕਦਾਚਿੱਤ ਨਹੀਂ। ਅੱਜ ਦੇ ਸਮੇਂ ਵਿੱਚ ਜੇ ਕੋਈ ਆਪਣੇ ਆਪ ਨੂੰ ਧਾਰਮਿਕ ਆਗੂ ਜਾਂ ਸਮਾਜਸੇਵੀ ਸਮਝਦਾ ਹੈ ਤਾਂ ਉਸਨੂੰ ਗੁਰੂਆਂ ਦਾ ਕਿ ਹਰ ਮਨੁੱਖ ਪੜਨਾਂ ਸਿੱਖੇ ਪ੍ਰਚਾਰਨਾਂ ਚਾਹੀਦਾ ਹੈ। ਪੜਨਾਂ ਸਿੱਖਣ ਦੇ ਨਾਲ ਪੜਨ ਦੀ ਆਦਤ ਵੀ ਪਾਉਣੀ ਜਰੂਰੀ ਹੈ। ਜਿੰਨਾਂ ਚਿਰ ਅਸੀਂ ਆਮ ਵਿਅਕਤੀ ਨੂੰ ਪੜਨ ਦੀ ਰੁਚੀ ਪੈਦਾ ਨਹੀਂ ਕਰਾਗੇ ਸਮਾਜ ਅਤੇ ਮਨੁੱਖੀ ਵਿਕਾਸ ਸੰਭਵ ਹੀ ਨਹੀਂ। ਸਾਡੇ ਧਾਰਮਿਕ ਆਗੂਆਂ ਨੂੰ ਵੀ ਪਹਿਲ ਦੇ ਅਧਾਰ ਤੇ ਪੜਨ ਦੀ ਰੁਚੀ ਪੈਦਾ ਕਰਨ ਦੀ ਹਰ ਸੰਭਵ ਕ+ਿਸਸ ਕਰਨੀ ਚਾਹੀਦੀ ਹੈ। ਅਕਾਲ ਤਖਤ ਤੋਂ ਹਰ ਸਿੱਖ ਕਹਾਉਦੇ ਵਿਅਕਤੀ ਨੂੰ ਘੱਟੋ ਘੱਟ ਗੁਰੂ ਗਰੰਥ ਪੜਨ ਦਾ ਹੁਕਮਨਾਮਾ ਜਾਰੀ ਕਰਨਾਂ ਚਾਹੀਦਾ ਹੈ।
ਲੱਸੀ ਅਤੇ ਦੁੱਧ ਪੀਣ ਦੇ ਸੌਕੀਨ ਪੰਜਾਬੀਆਂ ਨੂੰ ਜੇ ਗੋਰੇ ਅੰਗਰੇਜ ਚਾਹ ਪੀਣ ਦੀ ਆਦਤ ਪਾ ਸਕਦੇ ਹਨ ਅਤੇ ਸਾਡੇ ਆਪਣੇ ਅਖਵਾਉਣ ਵਾਲੇ ਕਾਲੇ ਅੰਗਰੇਜਾਂ ਨੇ ਸਾਨੂੰ ਚਾਹ ਤੋਂ ਸਰਾਬ ਪੀਣ ਦੀ ਆਦਤ ਪਾ ਦਿੱਤੀ ਹੈ ਪਰ ਪੜਨ ਦੀ ਆਦਤ ਕਿਉਂ ਨਹੀਂ ਪੈਣ ਦਿੱਤੀ? ਸੋ ਜੇ ਧਾਰਮਿਕ ਆਗੂ ਅਤੇ ਸਮਾਜਸੇਵੀ ਚਾਹੁਣ ਤਾਂ ਲੋਕਾਂ ਨੂੰ ਪੜਨ ਦੀ ਆਦਤ ਪਾਈ ਜਾ ਸਕਦੀ ਹੈ। ਸਾਡੇ ਰਾਜਨੀਤਕਾਂ ਨੂੰ ਸੱਚੇ ਦਿਲੋਂ ਗੁਰੂ ਹਮਾਇਤੀ ਹੋਣ ਦਾ ਸਬੂਤ ਦੇਣ ਲਈ ਨਸਾ ਕਲਚਰ ਤੇ ਪਾਬੰਦੀ ਲਾਕੇ ਕਿਤਾਬ ਕਲਚਰ ਪੈਦਾ ਕਰਨਾਂ ਚਾਹੀਦਾ ਹੈ। ਵਿਕਸਿਤ ਯੂਰਪੀਅਨ ਮੁਲਕਾਂ ਵਿੱਚ ਘਰਾਂ ਅਤੇ ਸਫਰ ਵਿੱਚ ਬਹੁਤੇ ਲੋਕਾਂ ਕੋਲ ਕਿਤਾਬ ਦੇਖਦੇ ਹੋ। ਉਹਨਾਂ ਦੇ ਵਿਕਾਸ ਵਿੱਚ ਪੜਨ ਦੀ ਰੁਚੀ ਦਾ ਅਹਿਮ ਯੋਗਦਾਨ ਹੈ। ਸਿਆਣੇ ਲੇਖਕਾਂ ਨੂੰ ਸਰਕਾਰਾਂ ਤੋਂ ਸਹੂਲਤਾਂ ਮੰਗਣ ਦੀ ਥਾਂ ਕਿਤਾਬ ਕਲਚਰ ਪੈਦਾ ਕਰਨ ਦੀ ਮੰਗ ਕਰਨੀਂ ਚਾਹੀਦੀ ਹੈ। ਲੇਖਕਾਂ ਦਾ ਮੁੱਲ ਅਤੇ ਕਦਰ ਉਸ ਸਮਾਜ ਵਿੱਚ ਹੁੰਦੀ ਹੈ ਜਿੱਥੇ ਪੜਨ ਦੇ ਸੌਕੀਨ ਲੋਕ ਹੁੰਦੇ ਹਨ। ਲੇਖਕ ਯੂਨੀਅਨਾਂ ਅਤੇ ਸਭਾਵਾਂ ਬਣਾ ਕੇ ਨਹੀਂ ਬਚਣੇ ਬਲਕਿ ਤਦ ਬਚਣਗੇ ਜੇ ਕੋਈ ਉਹਨਾਂ ਨੂੰ ਪੜਨ ਵਾਲਾ ਹੋਵੇਗਾ ਸੋ ਲੇਖਕੋ ਵੱਡੀ ਜੁੰਮੇਵਾਰੀ ਭੀ ਤੁਹਾਡੀ ਹੀ ਹੈ ਕਿ ਪੜਨ ਦਾ ਜਨੂੰਨ ਪੈਦਾ ਕਰਨ ਦੀ ਕੋਸਿਸ ਕਰੋ। ਸਮਾਜ ਭਲਾਈ ਦਾ ਉਦੇਸ ਜੋ ਆਮ ਤੌਰ ਤੇ ਲੇਖਕਾਂ ਵਿੱਚ ਹੁੰਦਾ ਹੈ ਨੂੰ ਪੜਨ ਦੇ ਸੌਕੀਨ ਸਮਾਜ ਦੁਆਰਾ ਹੀ ਪੂਰਾ ਕੀਤਾ ਜਾ ਸਕਦਾ ਹੈ। ਸੋ ਸਮਾਜ ਭਲਾਈ ਦੇ ਦਾਅਵੇਦਾਰ ਰਾਜਨੀਤਕਾਂ, ਧਾਰਮਿਕ ਆਗੂਆਂ, ਸਮਾਜ ਸੇਵਕਾਂ ਅਤੇ ਲੇਖਕਾਂ ਨੂੰ ਸਰਾਬ ਕਲਚਰ ਜਾਂ ਨਸਾ ਕਲਚਰ ਦੀ ਥਾਂ ਕਿਤਾਬ ਕਲਚਰ ਪੈਦਾ ਕਰਨ ਦੀ ਹਰ ਸੰਭਵ ਕੋਸਿਸ ਕਰਨੀ ਚਾਹੀਦੀ ਹੈ। ਫੋਨ 9417727245
.