.

ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 21)

ਦਲਬੀਰ ਸਿੰਘ ਐੱਮ. ਐੱਸ. ਸੀ.

ਬਚਿਤ੍ਰ ਨਾਟਕ ਗ੍ਰੰਥ/ਅਖਉਤੀ ਦਸਮ ਗ੍ਰੰਥ ਦੀ

ਬ੍ਰਾਹਮਣੀ-ਗ੍ਰੰਥਾਂ ਨਾਲ ਤੁਲਨਾ

ਮੋਜੂਦਾ ਅਖਉਤੀ ਦਸਮ ਗ੍ਰੰਥ, ਜੋ ਕਿ ਸਨ ੧੮੯੭ ਵਿੱਚ ਚਾਰ ਅਪ੍ਰਮਾਣੀਕ ਬੀੜਾਂ ਸਾਮ੍ਹਣੇ ਰਖ ਕੇ ਸੋਧਿਆ (?) ਗਿਆ, ਦਾ ਪੰਜਾਬੀ ਅਨੁਵਾਦ (ਜਿਸਦੀ ਇਸ ਗ੍ਰੰਥ ਦੇ ਇਸ਼ਟ ਨੂੰ ਮੁਖ ਰੱਖ ਕੇ ਪੁਨਰ-ਵੀਚਾਰ ਕਰਨੀ ਜ਼ਰੂਰੀ ਹੈ) ਗੋਬਿੰਦ ਸਦਨ, ਮਹਰੋਲੀ, ਦਿੱਲੀ ਵਾਲਿਆਂ ਨੇ ਡਾ: ਰਤਨ ਸਿੰਘ ਜੱਗੀ (ਪਟਿਆਲਾ) ਤੋ ਕਰਵਾ ਕੇ ਪੰਜ ਪੋਥੀਆਂ ਵਿੱਚ ਛਪਵਾਇਆ। ਪਹਿਲੀ ਪੋਥੀ ਵਿੱਚ ਲਿਖੀ ਭੂਮਿਕਾ ਸਿਧ ਕਰਦੀ ਹੈ ਕਿ ਇਹ ਗ੍ਰੰਥ ਪ੍ਰਮਾਣੀਕ ਗ੍ਰੰਥ ਨਹੀ; ਬੀੜਾਂ ਵਿੱਚ ਕਈ ਥਾਂਈ ਪਾਠ-ਅੰਤਰ ਸਨ। ਇਹ ਗ੍ਰੰਥ ਹੇਠ ਲਿਖੇ ਬ੍ਰਾਹਮਣੀ-ਗ੍ਰੰਥਾਂ ਤੇ ਆਧਾਰਿਤ ਹੈ ਜਿਨੑਾਂ ਦੇ ਹਿੰਦੀ-ਅਨੁਵਾਦ ਨਾਲ ਕੀਤੀ ਤੁਲਨਾ ਇਸ ਪ੍ਰਕਾਰ ਹੈ:::

(੧) ਮਾਰਕੰਡੇਯ ਪੁਰਾਣ:- ਪ੍ਰਕਾਸ਼ਕ/ਮੁਦ੍ਰਕ, ਗੀਤਾ ਪ੍ਰੈਸ, ਗੋਰਖਪੁਰ-੨੭੩੦੦੫, ਉੱਤਰ ਪ੍ਰਦੇਸ਼ (ਭਾਰਤ)। ਕੀਮਤ ੬੦ ਰੁਪਏ; ਕੁਲ ੨੯੪ ਪੰਨੇ; ਪੁਸਤਕ ਕੋਡ ੫੩੯।

ਇਸ ਪੁਰਾਣ ਵਿੱਚ ਦੁਰਗਾ ਦੇਵੀ ਦੇ ਅਵਤਾਰ ਚਰਿਤ੍ਰਾਂ ਦਾ ਵਰਣਨ ਹੈ। ਇਸ ਪੁਸਤਕ ਵਿੱਚ ਪੰਨਾ ੧੮੬ ਤੋਂ ੨੩੮ ਤਕ ਦੇਵੀ ਦੁਰਗਾ ਦਾ ਪ੍ਰਗਟ ਹੋਕੇ ਮਹਿਖਾਸੁਰ (ਪੰਨਾ ੧੯੩), ਧੁਮ੍ਰਲੋਚਨ (ਪੰਨਾ ੨੧੧), ਚੰਡ ਅਤੇ ਮੁੰਡ (ਪੰਨਾ ੨੧੩), ਰਕਤਬੀਜ (ਪੰਨਾ ੨੧੭), ਨਿਸ਼ੁੰਭ (ਪੰਨਾ ੨੨੩), ਸ਼ੁੰਭ (ਪੰਨਾ ੨੨੭) ਦੈਂਤਾਂ ਨਾਲ ਹੋਏ ਜੁਧਾਂ ਦਾ ਵਰਣਨ ਹੈ। ਇਹਨਾਂ ਦੈਂਤਾਂ ਨੂੰ ਮਾਰ ਕੇ ਦੇਵਰਾਜ ਇੰਦਰ ਦਾ ਖੁਸਿਆ ਰਾਜ ਦੇਂਤਾਂ ਤੋਂ ਵਾਪਸ ਦੁਆਇਆ। ਇੰਦਰ ਅਤੇ ਹੋਰ ਸਾਰੇ ਦੇਵਤਿਆਂ ਨੇ ਦੇਵੀ ਦੀ ਉਸਤਤਿ (ਪੰਨਾ ੨੩੦) ਕੀਤੀ; ਦੇਵੀ ਨੇ ਪ੍ਰਸੰਨ ਹੋ ਕੇ ਦੇਵਤਿਆਂ ਨੂੰ ਵਰ ਦਿੱਤੇ। ਪੰਨਾ ੨੩੫ ਤੋ ੨੩੮ ਤਕ ਦੇਵੀ ਚਰਿਤ੍ਰਾਂ ਦੇ ਪਾਠ ਦਾ ਮਹਾਤਮ ਲਿਖਿਆ ਹੈ।

(੨) ਇਸ ਮਾਰਕੰਡੇਯ ਪੁਰਾਣ ਵਿਚੋਂ ਦੁਰਗਾ ਸਪਤਸ਼ਤੀ ਦਾ ਅੰਸ਼ ਅਲਗ ਕਰਕੇ ਗੀਤਾ ਪ੍ਰੈਸ, ਗੋਰਖਪੁਰ ਨੇ ਸ੍ਰੀ ਦੁਰਗਾ ਸਪਤਸ਼ਤੀ (ਪੁਸਤਕ ਕੋਡ ੧੨੮੧) ਵੀ ਛਾਪੀ ਹੈ; ਕੀਮਤ ੩੫ ਰੁਪਏ ਹੈ; ਕੁਲ ਪੰਨੇ ੨੪੦

ਇਸ ਪੁਸਤਕ ਦੇ ਪੰਨਾ ੫੯ ਤੋਂ ੧੮੨ ਤਕ ੧੩ ਅਧਿਆਇ ਹਨ ਅਤੇ ੭੦੦ ਸ਼ਲੋਕਾਂ ਵਿੱਚ ਦੁਰਗਾ ਦੀ ਉਤਪਤੀ ਅਤੇ ਉਪਰ ਲਿਖੇ ਦੈਂਤਾਂ ਨਾਲ ਹੋਏ ਜੰਗਾਂ ਦਾ ਹਾਲ ਅਤੇ ਦੇਵੀ-ਪਾਠ ਦਾ ਮਹਾਤਮ ਲਿਖਿਆ ਹੈ। ਬਚਿਤ੍ਰ ਨਾਟਕ ਗ੍ਰੰਥ ਵਿੱਚ ਚੰਡੀ ਦੇਵੀ ਦੇ ਚਰਿਤ੍ਰਾਂ ਦੀ ਤੁਲਨਾ ਇਸ ਪੁਸਤਕ ਨਾਲ ਕਰਨੀ ਸੌਖੀ ਹੋਵੇਗੀ। ਹਰ ਅਧਿਆਇ ਦੇ ਅਖੀਰ ਤੇ ਸ਼ਲੋਕਾਂ ਦੀ ਗਿਣਤੀ ਲਿਖੀ ਹੈ।

ਬਚਿਤ੍ਰ ਨਾਟਕ ਗ੍ਰੰਥ ਦੇ ਪੰਨਾ ੭੪ ਤੋਂ ੯੯ ਤਕ ਅਥ ਚੰਡੀ ਚਰਿਤ ਉਕਤਿ ਬਿਲਾਸ ਹੂ-ਬ-ਹੂ ਇਸੇ ਤਰਤੀਬ ਵਿੱਚ ਲਿਖਿਆ ਹੈ; ਫਿਰ ਪੰਨਾਂ ੯੯ ਤੋਂ ੧੧੯ ਤਕ ਇਸੇ ਪ੍ਰਸੰਗ ਨੂੰ ਦੁਹਰਾਇਆ ਗਿਆ ਹੈ ਅਤੇ ਫਿਰ ਤੀਜੀ ਵਾਰੀ ਇਹੀ ਪ੍ਰਸੰਗ ਪੰਨਾ ੧੧੯ ਤੋਂ ੧੨੭ ਤਕ ਵਾਰ ਸ੍ਰੀ ਭਗਉਤੀ ਜੀ ਕੀ ਸਿਰਲੇਖ ਹੇਠ ਲਿਖਿਆ ਹੈ। ਡਾ: ਰਤਨ ਸਿੰਘ ਜੱਗੀ, ਜਿਨੑਾਂ ਨੇ ਅਖਉਤੀ ਦਸਮ ਗ੍ਰੰਥ ਦੇ ਪੰਜ ਭਾਗ ਅਰਥਾਤ ਪੋਥੀਆਂ ਵਿੱਚ ਅਰਥ ਕੀਤੇ ਹਨ, ਲਿਖਦੇ ਹਨ ਕਿ ਵਾਰ ਭਗਉਤੀ…ਦਾ ਪਹਿਲੋਂ ਸਿਰਲੇਖ ‘ਵਾਰ ਦੁਰਗਾ ਕੀ` ਸੀ (ਪੰਨਾ ੩੧੪, ਭਾਗ ਪਹਿਲਾ)। ਗੁਰਸਿਖਾਂ ਨੂੰ ਭੁਲੇਖੇ ਵਿੱਚ ਪਾਉਣ ਲਈ ਕਿਸੇ ਨੇ ਬਾਦ ਵਿੱਚ ਇਸਦਾ ਸਿਰਲੇਖ ਬਦਲ ਕੇ ਵਾਰ ਸ੍ਰੀ ਭਗਉਤੀ ਜੀ ਕੀ ਲਿਖ ਦਿੱਤਾ। ਇਸੇ ਭਾਗ ਪਹਿਲਾ ਦੇ ਪੰਨਾ ੩੩੪ ਤੇ ਸਮਾਪਤੀ ਸੰਕੇਤ ‘ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰਸਤ. . ।। ਦਸਮ ਗ੍ਰੰਥ ਦੇ ਟੀਕਾਕਾਰ ਡਾ: ਰਤਨ ਸਿੰਘ ਜੱਗੀ ਨੇ ਸਪਸ਼ਟ ਲਿਖਿਆ ਹੈ। ਅਨੇਕਾਂ ਥਾਂਈਂ ਲਿਖੇ ਮੰਗਲਾਚਰਨ ਸ੍ਰੀ ਭਗਉਤੀ ਜੀ ਸਹਾਇ।। … ਸ੍ਰੀ ਭਗੌਤੀ ਏ ਨਮਹ। . . ਸਿਧ ਕਰਦੇ ਹਨ ਕਿ ਅਖਉਤੀ ਦਸਮ ਗ੍ਰੰਥ ਦੇ ਲਿਖਾਰੀ ਯਕੀਨਨ ਕੋਈ ਦੇਵੀ-ਪੂਜਕ ਹੀ ਹਨ; ਗੁਰੂ ਗੋਬਿੰਦ ਸਿੰਘ ਸਾਹਿਬ ਨਹੀ ਹਨ।

(੩) ਸ਼੍ਰੀਮਦ ਭਾਗਵਤ-ਸੁਧਾ-ਸਾਗਰ: ਪ੍ਰਕਾਸ਼ਕ/ਮੁਦ੍ਰਕ ਗੀਤਾ ਪ੍ਰੈਸ, ਗੋਰਖਪੁਰ-੨੭੩੦੦੫, ਉੱਤਰ ਪ੍ਰਦੇਸ਼ (ਭਾਰਤ) : ਕੁਲ ਪੰਨੇ ੯੮੦; ਕੀਮਤ ੧੫੦ ਰੁਪਏ; ਪੁਸਤਕ ਕੋਡ ੨੮।

ਇਸ ਪੁਰਾਣ ਵਿੱਚ ੧੨ ਸਕੰਧ (ਮੁਖ-ਅਧਿਆਇ) ਹਨ ਜਿਨੑਾਂ ਵਿੱਚ ਵਿਸ਼ਨੂੰ ਦੇ ਅਵਤਾਰਾਂ ਦਾ ਜ਼ਿਕਰ ਹੈ। ਪਹਿਲੇ ਸਕੰਧ ਦੇ ਤੀਸਰੇ ਅਧਯਾਯ (ਸੰਖੇਪ ਵਿਚ, ੧/੩) ਵਿਸ਼ਨੂੰ ਜੀ ਦੇ ੨੪ ਅਵਤਾਰਾਂ ਦੀ ਲਿਸਟ ਲਿਖੀ ਹੈ। ਸਤਵੇਂ, ਅਠਵੇਂ ਅਤੇ ਨੋਵੇਂ ਸਕੰਧਾਂ ਵਿੱਚ ਵਿਸ਼ਨੂੰ ਦੇ ੨੦ ਅਵਤਾਰਾਂ (ਰਾਮ ਅਵਤਾਰ ਤਕ) ਦਾ ਜ਼ਿਕਰ ਹੈ ਅਤੇ ਅਖਉਤੀ ਦਸਮ ਗ੍ਰੰਥ ਦੇ ਪੰਨਾ ੧੫੫ ਤੋਂ ੨੫੪ ਤਕ ਅਥ ਚੌਬੀਸ ਅਵਤਾਰ ਕਥਨੰ ਸਿਰਲੇਖ ਹੇਠ ਲਿਖੇ ਹਨ। ਦਸਮ ਸਕੰਧ (ਪੰਨਾ ੫੩੯ ਤੋਂ ੮੩੦ ਤਕ) ਵਿੱਚ ਕ੍ਰਿਸ਼ਨਾਵਤਾਰ ਦੀਆਂ ਕਥਾਵਾਂ ਉਸੇ ਤਰਤੀਬ ਵਿੱਚ ਲਿਖੀਆਂ ਹਨ ਜਿਹਾ ਕਿ ਅਖਉਤੀ ਦਸਮ ਗ੍ਰੰਥ ਵਿੱਚ ਪੰਨਾ ੨੫੪ ਤੋਂ ੫੭੦ ਤਕ। (ਨੋਟ; ਬਚਿਤ੍ਰ ਨਾਟਕ ਗ੍ਰੰਥ ਦੇ ਲਿਖਾਰੀ ਨੇ ਵਿਸ਼ਨੂੰ ਦੇ ੨੩ਵੇਂ (ਬੁੱਧ), ੨੪ਵੇਂ (ਹਰਿ ਜੂ ਅਰਥਾਤ ਨਿਹਕਲੰਕੀ, ਸ਼ੁਦ੍ਰਾਂ ਨੂੰ ਮਾਰਣ ਵਾਲਾ ਹੈ! ? ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸ਼ੂਦਰਾਂ ਨੂੰ ਬਚਾਉਣ ਵਾਲੇ ਅਤੇ ਸਰਦਾਰੀਆਂ ਬਖਸ਼ਣ ਵਾਲੇ ਹਨ ਜਿਸਤੋਂ ਸਾਬਤ ਹੁੰਦਾ ਹੈ ਕਿ ਲਿਖਾਰੀ ਗੁਰੂ ਸਾਹਿਬ ਨਹੀ) ਅਤੇ ੨੫ਵੇਂ ਮਹਿਦੀ ਮੀਰ (ਹਜ਼ਰਤ ਮੁਹੰਮਦ?) ਦੀ ਕਥਾ, ਜੋ ਭਾਗਵਤ-ਪੁਰਾਣ ਵਿੱਚ ਨਹੀ, ਕਿਥੋਂ ਲਈ ਹੈ? ਬਚਿਤ੍ਰ ਨਾਟਕ ਗ੍ਰੰਥ ਦਾ ਲਿਖਾਰੀ-ਕਵੀ-ਸ਼ਯਾਮ ਹੀ ਜਾਣੇ।

(੪) ਸ਼੍ਰੀ ਸ਼ਿਵ ਮਹਾਪੁਰਾਣ: ਸੰਪਾਦਕ, ਹਨੁਮਾਨ ਪ੍ਰਸਾਦ ਪੋਦਾਰ: ਪ੍ਰਕਾਸ਼ਕ, ਗੀਤਾ ਪ੍ਰੈਸ, ਗੋਰਖਪੁਰ; ਕੀਮਤ ੧੬੫ ਰੁਪਏ: ਕੁਲ ੮੩੨ ਪੰਨੇ। ਪੁਸਤਕ ਕੋਡ ੧੪੬੮।

ਇਸ ਪੁਰਾਣ ਵਿੱਚ ਸ਼ਿਵ ਦੇ ਅਵਤਾਰਾਂ ਦਾ ਜ਼ਿਕਰ ਹੈ। ਪੰਨਾ ੪੯੩ ਤੇ ਦਵਾਦਸ਼-ਜਯੋਤੀਰਲਿੰਗ ਦੀ ਕਥਾ (ਸ਼ਿਵ ਦੇ ੧੨ ਅਵਤਾਰਾਂ ਦੀ ਕਥਾ) ਮੁਤਾਬਿਕ ਉਜੈਨ (ਮੱਧ ਪ੍ਰਦੇਸ਼, ਨਰਮਦਾ ਨਦੀ ਦੇ ਕੰਡੇ) ਵਿੱਚ ਮਹਾਕਾਲ ਦਾ ਬਹੁਤ ਵੱਡਾ ਮੰਦਿਰ ਹੈ।

ਪੰਨਾ ੪੪੩ ਤੇ ਅਰਧ-ਨਾਰੀਸ਼ਵਰ, ਸੱਜਾ ਹਿੱਸਾ ਸ਼ਿਵ/ਮਹਾਕਾਲ ਦਾ ਤੇ ਖੱਬਾ ਹਿੱਸਾ ਦੇਵੀ ਪਾਰਵਤੀ/ਕਾਲਕਾ ਦਾ, ਦੀ ਕਥਾ। (ਨੋਟ: ਅਖਉਤੀ ਦਸਮ ਗ੍ਰੰਥ ਦਾ ਲਿਖਾਰੀ ਕਵੀ ਸਯਾਮ ਹਰ-ਹੀਲੇ, ਛਲ ਕਪਟ ਕਰਕੇ, ਸਾਰੇ ਦੇਵਤਿਆਂ, ਮਹਾਪੁਰਖਾਂ, ਮਨੁਖਾਂ ਨੂੰ ਮਹਾਕਾਲ ਦਾ ਉਪਾਸਕ ਬਣਾਉਣਾ ਚਾਹੁੰਦਾ ਹੈ। ਵੇਖੋ, ਚਰਿਤ੍ਰੋ ਪਾਖਯਾਨ ਨੰ: ੨੬੬, ਬਚਿਤ੍ਰ ਨਾਟਕ ਗ੍ਰੰਥ ਪੰਨਾ ੧੨੧੦)

ਇਸ ਸ਼ਿਵ ਪੁਰਾਣ ਵਿੱਚ ਪੰਨਾ ੫੩੯ ਤੋਂ ੫੬੧ ਤਕ ਸ਼ਿਵ-ਸਹਸਤ੍ਰਨਾਮਾ (੧੦੦੦ ਨਾਮ, ਸੰਸਕ੍ਰਿਤ ਵਿਚ) ਵਿਸ਼ਨੂੰ-ਉਵਾਚ ਦੇ ਪਦ-ਅਰਥ ਸਹਿਤ ਲਿਖੇ ਹਨ, ਜਿਸ ਵਿੱਚ ਵਰਤੇ ਗੁਣ-ਵਾਚਕ ਕੁੱਝ ਲਫ਼ਜ਼/ਅਰਥ ਇਹ ਹਨ:- ੧-ਸ਼ਿਵ (ਕਲਿਆਣ ਰੂਪ), ੩- ਸੁਖਦਾਤਾ, ੧੧-ਮਹੇਸ਼ਵਰ (ਮਹਾਨ ਈਸ਼ਵਰ), ੧੫- ਵਿਸਵੰਭਰੇਸ਼ਵਰ (ਸੰਸਾਰ ਦਾ ਭਰਣ ਪੋਸ਼ਣ ਕਰਣ ਵਾਲੇ ਵਿਸ਼ਨੂ ਦੇ ਈਸ਼ਵਰ), ੨੩-ਅਸ਼ਟ ਮੂਰਤੀ (ਜਲ, ਅਗਨੀ, ਹਵਾ, ਆਕਾਸ਼, ਸੂਰਜ, ਚੰਦ੍ਰਮਾ, ਪ੍ਰਿਥਵੀ ਔਰ ਯਜਮਾਨ; ਇਨ ਆਠ ਰੂਪੋਂ ਵਾਲੇ: ਸਭ ਨੂੰ ਨਮਸਤੰ), ੨੫-ਧਰਮ, ਅਰਥ, ਕਾਮ ਅਤੇ ਸਵਰਗ ਦੀ ਪ੍ਰਾਪਤੀ ਕਰਾਣ ਵਾਲੇ), ੨੯-ਤ੍ਰਿਲੋਚਨ: (ਸੂਰਜ, ਚੰਦ੍ਰਮਾ, ਅਗਨੀ ਰੂਪ ਤਿੰਨ ਅੱਖਾਂ ਵਾਲੇ), ੩੫-ਵਿਸ਼ਵਰੂਪ, ੪੨-ਈਸ਼ (ਸਵਾਮੀ ਯਾ ਸ਼ਾਸਕ), ੪੫-ਚਿਤ੍ਰਵੇਸ਼ (ਵਿਚਿਤ੍ਰ ਵੇਸ਼ਧਾਰੀ। ਇਉਂ ਜਾਪਦਾ ਹੈ ਕਿ ਪੁਰਾਤਨ ਸਿਖਾਂ ਨੇ ਇਸੇ ਕਰਕੇ ਇਸ ਗ੍ਰੰਥ ਦਾ ਨਾਂ ਵਿਚਿਤ੍ਰ ਨਾਟਕ ਅਥਵਾ ਬਚਿਤ੍ਰ ਨਾਟਕ ਗ੍ਰੰਥ ਰਖਿਆ ਸੀ ਕਿਉਂਕਿ ਮਹਾਕਾਲ-ਕਾਲਕਾ ਦੀਆਂ ਤਸਵੀਰਾਂ ਵਿੱਚ ਵਿਚਿਤ੍ਰ ਵੇਸ਼ ਸਪਸ਼ਟ ਦਿਸਦਾ ਹੈ), ੫੦-ਬ੍ਰਹਮਾ (ਸ੍ਰਿਸ਼ਟੀ ਕਰਤਾ), ੫੨-ਕਾਲ ਕੇ ਭੀ ਕਾਲ (ਕਾਲਕਾਲ: , ਨਮੋ ਕਾਲ ਕਾਲੇ), ੫੬-ਬੰਧਨ ਰਹਿਤ, ੫੭-ਪੁਰੁਸ਼: (ਅੰਤਰਯਾਮੀ ਆਤਮਾ), ੬੫-ਆਦਿ ਅੰਤ ਏਵੰ ਮੱਧ ਸੇ ਰਹਿਤ, ੭੪-ਨੀਲਕੰਠ, ੮੪-ਉਗ੍ਰ-ਸੰਹਾਰਕਾਲ ਮੇ ਭਯੰਕਰ ਰੂਪ ਧਾਰਣ ਕਰਨੇ ਵਾਲੇ, ਪਰਮ ਚਤੁਰ, ਸਰਵ ਵਿਆਪਕ, ਸਰਵ-ਸਮਰਥ, ੯੮-ਸ੍ਰਿਸ਼ਟੀ-ਕਰਤਾ, ੧੦੯-ਸ਼ੁੱਧਆਤਮਾ, ੧੧੬-ਮਹਾਤੇਜਾ (ਨਮੋ ਤੇਜ ਤੇਜੇ।।) , ੧੧੯-ਅੰਮ੍ਰਿਤਮਯ (ਅੰਮ੍ਰਿਤਾਮ੍ਰਿਤ ਹੈਂ।।), ੧੨੬-ਜਗਤ ਕੇ ਸ੍ਰਸ਼ਟਾ (ਕਰਤਾ), ੧੨੯-ਸਨਾਤਨ (ਨਿੱਤਸਰੂਪ), ੧੩੨-ਤ੍ਰਿਲੋਚਨ (ਤੀਨੋ ਲੋਕੋਂ ਕੋ ਦੇਖਨੇ ਵਾਲੇ), ੧੩੫-ਕਲਿਆਣ ਦਾਤਾ, ੧੪੦-ਸਰਵ ਵਿਆਪਕ, ੧੪੬-ਤ੍ਰਿਕਾਲ ਦਰਸ਼ੀ, ੧੫੦- ਸ਼ਿਵ (ਮੰਗਲਮਯ) ੧੬੨-ਉਤਮ ਕੀਰਤੀ ਵਾਲੇ, ੧੭੫-ਸਦਾਸ਼ਿਵ (ਨਿਰੰਤਰ ਕਲਯਾਣਕਾਰੀ), ੧੭੬-ਪਾਪ ਰਹਿਤ, ੧੮੦-ਦੁਰਲਭ: , ੧੮੭-ਸੁੰਦਰ ਅੰਗੋਂ ਵਾਲੇ, ੧੮੯-ਜਗਦੀਸ਼ (ਜਗਤ ਕੇ ਸਵਾਮੀ), ੧੯੪-ਨਿਰਮਲ ਸ਼ਰੀਰ ਵਾਲਾ, ੨੦੮-ਮਹਾਨਿਧਿ, ੨੧੨-ਪ੍ਰਭੰਜਨ (ਮਾਰਣ ਵਾਲਾ), ੨੧੩-ਪੱਚੀਸ ਤਤੋਂ ਮੇਂ ਵਯਾਪਕ, ੨੨੩-ਸ਼ਤਰੂ ਵਿਨਾਸ਼ਕ (ਅੰਧਕ ਦੈਤ ਆਦਿ ਕੋ ਮਾਰਨੇ ਵਾਲੇ; ਨਮੋ ਅੰਧਕਾਰੇ।।), ੨੩੭- ਗੁਣਾਕਰ: (ਸਦਗੁਣੋਂ ਕੀ ਖਾਨ), ੨੪੦-ਅਦੀਨ: (ਗਰੀਬੀ ਸੇ ਰਹਿਤ, ਉਦਾਰ), ੨੪੪-ਆਨੰਦ: , ੨੪੮-ਪ੍ਰਣਾਮ ਕਰਨੇ ਯੋਗਯ (ਨਮਸਤੰ), ੨੬੦-ਸਮ੍ਰਥ, ੨੬੧-ਵਿਸ਼ਵ ਕੋ ਭੋਜਨ ਦਾਤਾ, ੨੬੫-ਸਬ ਸੇ ਸ੍ਰੇਸ਼ਟ, ੨੬੬-ਪ੍ਰਭੂ (ਸਰਵ ਸਮਰਥ), ੨੬੭-ਅਵਿਨਾਸ਼ੀ, ੨੬੯-ਅੰਤਰਯਾਮੀ, ੨੭੫-ਚੰਦ੍ਰ: , ੨੭੬-ਸੂਰਯ: , ੨੮੨-ਪਰਬ੍ਰਹਮ, ੨੮੮-ਪਰਮਾਤਮਾ ਪਰਬ੍ਰਹਮ ਪਰਮੇਸ਼ਵਰ, ੨੮੯-ਜਗਦਗੁਰੂ, ੩੦੫-ਅਜਨਮਾ, ੩੦੬-ਸਰਬੇਸ਼ਵਰ: , ੩੧੭-ਸਤਯ ਸਰੂਪ, ੩੨੬-ਲੋਕਨਾਥ, ੩੨੮-ਅੰਮ੍ਰਿਤ ਸਰੂਪ, ੩੨੯-ਸ਼ਾਂਤ, ੩੪੩-ਪੁਰੰਦਰ: (ਤਿੰਨਾਂ ਪੁਰੀਆਂ ਦੇ ਲੋਕਾਂ ਨੂੰ ਮਾਰਣ ਵਾਲਾ), ੩੫੫- ਜਨਕ-ਸਬ ਕੇ ਉਤਪਾਦਕ (ਪੈਦਾ ਕਰਣ ਵਾਲਾ), ੩੫੯-ਪ੍ਰਕਾਸ਼ ਰੂਪ, ੩੮੫-ਹਰਿ: , ੩੯੨-ਵਿਕਾਰ ਰਹਿਤ, ੩੯੫-੩੯੬-੩੯੭-ਕਰਣੰ ਕਾਰਣੰ ਕਰਤਾ, ੪੦੩- ਗੁਰੂ ਕੀ ਪ੍ਰਾਪਤੀ ਕਰਾਨੇ ਵਾਲਾ, ੪੧੮-ਸ਼ਿਵਾਲਯ: (ਸ਼ਿਵ ਦਾ ਘਰ, ਭਗਵਤੀ ਸ਼ਿਵਾ ਨੂੰ ਆਸਰਾ ਦੇਣ ਵਾਲਾ), ੪੩੩-ਜਗਤ ਸਰੂਪ, ੪੪੫-ਵਿਰੰਚਿ (ਬ੍ਰਹਮ ਸਰੂਪ), ੪੬੨-ਵਿਸ਼ਵਭਰਤਾ (ਸੰਸਾਰ ਦਾ ਭਰਣ ਪੋਸ਼ਣ ਕਰਣ ਵਾਲਾ), ੪੬੪-ਨਿਤਯ (ਸਤਯ ਸਰੂਪ), ੪੭੧-ਉੱਤਾਰਣ (ਸੰਸਾਰ ਸਾਗਰ ਸੇ ਪਾਰ ਉਤਾਰਨੇ ਵਾਲੇ), ੪੭੨-ਪਾਪੋਂ ਕਾ ਨਾਸ਼ ਕਰਨੇ ਵਾਲੇ, ੪੭੫-ਅਜਨਮਾ, ੪੭੬-ਅਨਾਦਿ, ੪੮੧-ਵਿਸ਼ਵ ਕਰਤਾ, ੪੮੮-ਸਬ ਕੇ ਸਵਾਮੀ, ੪੯੪-ਓਂਕਾਰ ਸਰੂਪ, ੪੯੯-ਮਹਾਦੇਵ (ਸਭ ਤੋਂ ਵੱਡਾ ਦੇਵਤਾ), ੫੦੩-ਏਕਾਤਮਾ (ਅਦਵਿਤੀਯ ਆਤਮ ਸਰੂਪ), ੫੦੪-ਸਰਵ ਵਿਆਪਕ, ੫੦੭-ਬ੍ਰਾਹਮਣ: (ਬ੍ਰਹਮ ਦਾ ਗਿਆਨ ਦੇਣ ਵਾਲਾ), ੫੦੮-ਜਨਮ ਮਰਣ ਬੁਢੇਪੇ ਤੋਂ ਰਹਿਤ, ੫੧੨-ਸਵਯੰਭੂ (ਸੈਭੰ), ੫੧੩-ਆਦਿ ਅੰਤ ਸੇ ਰਹਿਤ, ੫੨੭- ਅਪਣੇ ਆਪ ਤੋਂ ਪ੍ਰਕਾਸ਼ਮਾਨ, ੫੩੫-ਜਗਤ ਕੇ ਉਤਪਾਦਕ, ੫੩੬-ਸੰਹਾਰਕਾਰੀ (ਮਾਰਣ ਵਾਲੇ), ੫੪੦- ਕਲਿਆਣਕਾਰੀ ਗੁਣ ਔਰ ਨਾਮ ਵਾਲੇ, ੫੪੧-ਪਾਪ ਨਾਸ਼ਕ, ੫੫੩-ਹਿਰਦੇ ਕਮਲ ਮੇਂ ਸਥਿਤ, ੫੬੦-ਸਮਰਥ, ੫੬੨-ਅਧਰਮ ਨਾਸ਼ਕ, ੫੬੩-ਅਗਯੇਯ (ਬੁੱਧੀ ਤੋਂ ਪਰੇ), ੫੭੫-ਨਾਦ ਸਰੂਪ, ੫੮੦-ਜੋਤਿ ਸਰੂਪ ਬ੍ਰਹਮ, ੫੯੪-ਸਵਯੰਭੂ ਬ੍ਰਹਮਾ, ੫੯੭-ਗਿਆਨ ਸਰੂਪ, ੬੦੪-ਕਾਲ ਸਰੂਪੀ, ੬੦੮-ਅਚਲ, ੬੧੪-ਨਿਰਲੇਪ, ੬੨੨-ਜਪਣ ਯੋਗ, ੬੨੮-ਅਗਿਆਨ ਅੰਧਕਾਰ ਨਾਸ਼ਕ, ੬੪੨-ਨਿਰਮਲ, ੬੪੪-ਪਾਵਨ, ੬੪੮-ਮਨ ਬੁਧੀ ਅਹੰਕਾਰ ਸਰੂਪ, ੬੫੨-ਅਨੰਤ ਬਲ ਕੇ ਸਾਗਰ, ੬੫੪- ਕਾਲ ਅਗਨੀ ਸਰੂਪ ਮੇ ਜਗਤ ਕੋ ਖਾ ਜਾਨੇ ਵਾਲੇ, ੬੫੬-ਸਰਵ ਸ੍ਰੇਸ਼ਠ, ੬੫੮-ਕਲਿਆਣ ਦਾਤਾ, ੬੭੨-ਅਨੇਕ ਰੂਪ ਵਾਲੇ, ੬੭੭-ਨਿਰੰਜਨ (ਨਿਰਮਲ), ੬੭੮ -ਹਜ਼ਾਰ ਸਿਰ ਵਾਲੇ, ੬੮੧-ਮੁੰਡ: (ਮੁੰਡੇ ਹੂਏ ਸਿਰ ਵਾਲੇ ਸਨਿਆਸੀ), ੬੯੧-ਹਜ਼ਾਰ ਬਾਂਹਾਂ ਵਾਲੇ, ੬੯੨-ਸਰਵੇਸ਼ (ਸਬ ਕੇ ਸਵਾਮੀ), ੬੯੬-ਪਰੰ ਜਯੋਤਿ (ਪਰਮ ਪ੍ਰਕਾਸ਼ ਰੂਪ), ੭੦੦-ਵਿਸ਼ਵਗਰਭ: (ਸਾਰੇ ਜਗਤ ਨੂੰ ਆਪਣੇ ਢਿੱਡ ਵਿੱਚ ਸਮੇਟਣ ਵਾਲੇ), ੭੦੧-ਚਤੁਰ, ੭੦੬-੭੧੦-ਦੇਵਤਿਆਂ ਤੇ ਰਾਖਸ਼ਾਂ ਦੇ ਗੁਰੂ-ਪੂਜਨੀਕ-ਮਿੱਤਰ-ਈਸ਼ਵਰ-ਸ਼ਾਸਕ, ੭੨੧-ਸਾਰੇ ਸ੍ਰੇਸ਼ਟ ਦੇਵਤਿਆਂ ਦੇ ਭੀ ਸ਼ਿਰੋਮਣਿ (ਦੇਵਾਨ ਦੇਵ।।), ੭੩੪-ਅਨੰਤ (ਅੰਤ ਰਹਿਤ), ੭੩੫-ਨਗਨ ਵ੍ਰਤ ਧਰ- ਹਮੇਸ਼ਾ ਨੰਗਾ ਰਹਿਣ ਵਾਲਾ, ੭੩੬-ਨਿਤਯ ਸ਼ੁੱਧ, ੭੩੭-ਲਿੰਗ ਅਧਯਕਸ਼ (ਲਿੰਗ ਦਾ ਮਾਲਕ), ੭੩੯-ਯੋਗਾਧਯਕਸ਼-ਜੋਗੀਆਂ ਦਾ ਈਸ਼ਵਰ, ੭੪੧-ਸਵਧਰਮਾ (ਅਪਣੇ ਧਰਮ ਦਾ ਪੱਕਾ), ੭੪੯-ਲੋਭ ਰਹਿਤ, ੭੫੧-ਸਬ ਪ੍ਰਾਣੀਯੋਂ ਕੇ ਪਰਮੇਸ਼ਵਰ, ੭੫੪-ਧਰਮ ਮਰਯਾਦਾ ਕੇ ਪਾਲਕ, ੭੫੭-ਤਿੰਨ ਨੇਤ੍ਰਾਂ ਵਾਲਾ, ੭੫੯-ਅੰਧਕਾਰਿ: (ਅੰਧਕ ਨਾਮ ਵਾਲੇ ਦੈਂਤ ਨੂੰ ਮਾਰਣ ਵਾਲਾ, ਜਾਪ ਬਾਣੀ ਵਿੱਚ ਪੜੋ ‘ਨਮੋ ਅੰਧਕਾਰੇ` ਤੇ ਅਰਥ ਸੋਚੋ), ੭੬੨-ਦੋਸ਼ ਰਹਿਤ, ੭੬੩-ਅਵਿਨਾਸ਼ੀ ਗੁਣੋਂ ਵਾਲਾ, ੭੬੮-ਸਾਕਾਰ ਤੇ ਨਿਰਾਕਾਰ ਪਰਮਾਤਮਾ,

੭੭੦-ਅਕਾਲ: (ਜਾਪ ਵਿਚ, ਨਮਸਤੰ ਅਕਾਲੇ), ੭੭੪-ਸਰਵ ਵਯਾਪੀ ਪਰਬ੍ਰਹਮ ਪਰਮਾਤਮਾ, ੭੭੬-ਪਰਮ ਪਵਿਤ੍ਰ, ੭੮੨-ਅਨਾਮਯ: (ਰੋਗ ਸੋਗ ਸੇ ਰਹਿਤ, ਜਾਪ ਵਿੱਚ ‘ਨਮਸਤੰ ਅਨਾਮੇ`), ੭੮੮-ਨਿਤਯ: (ਸਨਾਤਨ, ਹਰ ਸਮੇਂ ਕਾਇਮ), ੭੯੫-ਖਲ ਕੰਟਕ: (ਮੂਰਖਾਂ ਲਈ ਦੁਖਦਾਈ ਕੰਡਾ), ੭੯੭-ਮਹਾਕਾਲ ਭੂਤ: (ਮਹਾਕਾਲ ਨਾਮਕ ਜਯੋਤੀ-ਲਿੰਗ-ਸਵਰੂਪ ਅਥਵਾ ਕਾਲ ਕੇ ਭੀ ਕਾਲ ਹੋਨੇ ਸੇ ਮਹਾਕਾਲ), ੮੦੦-ਲੋਕੋਤਰ-ਸੁਖਾਲਯ: (ਸੁਖਾਂ ਦਾ ਘਰ) , ੮੦੪- ਲੋਕ ਬੰਧੂ ਲੋਕ ਨਾਥ: (ਲੋਗਾਂ ਦਾ ਮਿਤਰ ਤੇ ਰਾਖਾ), ੮੦੭-ਅਵਿਨਾਸ਼ੀ, ੮੧੨-ਅਣੂ: (ਬਹੁਤ ਹੀ ਛੋਟਾ, ਸੂਕਸ਼ੰ), ੮੧੪-ਪ੍ਰਸੰਨ ਆਤਮਾ (ਸਦਾ ਖਿੜਿਆ), ੮੧੫-ਜਿਸ ਨੂੰ ਜਿਤਣਾ ਬਹੁਤ ਹੀ ਮੁਸ਼ਕਿਲ ਹੈ (ਅਜੈ), ੮੧੭-ਤੇਜੋਮਯ (ਨਮੋ ਤੇਜ ਤੇਜੇ।। ਜਾਪ ਵਿਚ), ੮੧੮-ਜਗੰਨਾਥ, ੮੧੯-ਨਿਰਾਕਾਰ: (ਆਕਾਰ ਰਹਿਤ ਪਰਮਾਤਮਾ), ੮੨੨-ਮਹਾਕੋਪ: (ਮਹਾਨ ਕ੍ਰੋਧ ਵਾਲੇ), ੮੨੩-ਸ਼ੋਕ ਰਹਿਤ, ੮੨੪-ਸ਼ੋਕ ਨਾਸ਼ਨ, ੮੨੫-੮੨੬-ਤਿੰਨਾਂ ਲੋਕਾਂ ਦਾ ਪਾਲਨਹਾਰਾ ਅਤੇ ਸਵਾਮੀ, ੮੩੩-ਉੱਤਮ ਗੁਣੋਂ ਵਾਲੇ, ੮੪੩-ਸ੍ਰਸ਼ਟਾ (ਸ੍ਰਿਸਟੀ ਕਰਤਾ), ੮੪੭-ਸਰਵ ਵਿਆਪੀ, ੮੫੨-ਭੂਪਤਿ (ਧਰਤੀ ਦੇ ਸਵਾਮੀ), ੮੬੩-ਨਿਰਮਮ: -ਮਮਤਾ ਰਹਿਤ, ੮੬੪-ਨਿਰਹੰਕਾਰ (ਹੰਕਾਰ ਰਹਿਤ), ੮੭੩-ਭੂਤ ਭਵਿੱਖ ਤੇ ਵਰਤਮਾਨ ਦੇ ਸਵਾਮੀ, ੮੯੭-ਪ੍ਰਕਟ: (ਹਾਜ਼ਰ) , ੯੦੧-ਗੋਵਿੰਦ: , ੯੦੩-ਆਧਾਰ ਰਹਿਤ, ੯੦੬-ਪਵਿਤ੍ਰ ਸ਼ਰੀਰ ਵਾਲੇ (ਸ਼ਰੀਰਧਾਰੀ?), ੯੧੦-ਏਕਨਾਯਕ: , ੯੧੩-ਏਕ ਬੰਧੂ: , ੯੨੧-ਕਲਿਆਣ ਸਰੂਪ, ੯੨੬-ਕਾਲ ਨਾਸ਼ਕ, ੯੨੯-ਨਿਰੰਤਰ ਸ਼ਾਂਤ (ਨਮੋ ਸਾਂਤ ਰੂਪੇ), ੯੩੧-ਵਿਰਕਤ: (ਬੈਰਾਗੀ), ੯੩੪-ਸ਼ੁਭ ਨਾਮਧਾਰੀ, ੯੩੬-ਅਗੁਣ: (ਨਿਰਗੁਣ), ੯੪੧-ਸ਼ਤਰੂ ਨਾਸ਼ਕ, ੯੪੪-ਜਟਾ ਮੁੰਡਮਾਲਾ ਔਰ ਕਵਚਧਾਰੀ, ੯੪੫-ਮੌਤ ਤੋਂ ਰਹਿਤ, ੯੪੮-ਅਸੰਖ ਨਾਮ ਰੂਪ ਤੇ ਗੁਣਾਂ ਵਾਲਾ, ੯੫੬-ਸ਼ਰਣੰ (ਆਸਰਾ ਦੇਣ ਵਾਲਾ), ੯੬੦-ਕਾਲ ਕਾਲ: (ਨਮੋ ਕਾਲ ਕਾਲੇ, ਜਾਪ ਵਿਚ) ; ੯੬੪-ਨਿਸ਼ਕਲੰਕ - (ਨਿਹਕਲੰਕੀ ਸਰੂਪੇ), ੯੬੫-ਬੰਧਨ ਰਹਿਤ, ੯੭੦-ਉਸਤਤਿ ਜੋਗ, ੯੭੩-ਸਰਵਯੋਨਿ: (ਸਬ ਕੀ ਉਤਪਤਿ ਕੇ ਸਥਾਨ), ੯੭੪-ਨਿਰਾਤੰਕ (ਨਿਰਭਯ, ਅਭੈ) ; ੯੮੦-ਉਸਤਤਿ ਦੇ ਪ੍ਰੇਮੀ, ੯੮੫-ਵਿਦਿਆ ਕੇ ਸਾਗਰ, ੯੮੭-ਸ਼ਾਂਤ ਬੁਧੀ ਵਾਲੇ, ੯੯੦-ਨਿਤਯ ਸੁੰਦਰ, ੯੯੪-ਰਾਤ੍ਰੀ ਕੇ ਸਵਾਮੀ, ੯੯੯-ਪ੍ਰੇਮ ਰਸ ਪ੍ਰਦਾਨ ਕਰਨੇ ਵਾਲੇ, ੧੦੦੦-ਸਬ ਲੋਗੋ ਕੋ ਸਹਾਰਾ ਦੇਨੇ ਵਾਲੇ। ਇਸ ਤਰ੍ਹਾਂ ਵਿਸ਼ਨੂੰ ਭਗਵਾਨ ਨੇ ਸ਼ਿਵ-ਪੂਜਨ ਕੀਤਾ।

(ਨੋਟ: ਐਸੀ ਗੁਣ-ਵਾਚਕ ਉਪਮਾ ਜਾਪ ਵਿੱਚ ਵੀ ਲਿਖੀ ਹੈ, ਜਿਵੇਂ ‘ਨਮੋ ਕਾਲ ਕਾਲੇ`। ਜਾਪਦਾ ਹੈ ਕਿ ਜਾਪ ਵਿੱਚ ਸ਼ਿਵ/ਮਹਾਕਾਲ ਦੀ ਉਸਤਤਿ ਕੀਤੀ ਗਈ ਹੈ ਜੋ ਕਿ ੴ ਨਾਲ ਨਹੀ ਜੋੜਦੀ।)

(੫) ਮਹਾਕਾਲੀ ਉਪਾਸਨਾ; ਪੰਡਿਤ ਵਾਈ. ਐਨ. ਝਾ, ਟਾਂਡਾ ਰੋਡ, ਟੋਬਰੀ ਮੁਹੱਲਾ, ਮਕਾਨ ਨੰ: ੬੧, ਜਲੰਧਰ। ਪ੍ਰਕਾਸ਼ਕ ਅਮਿਤ ਪਾਕਟ ਬੁਕਸ, ਗਿਆਨ ਮਾਰਕਿਟ, ਚੌਕ ਅੱਡਾ ਟਾਂਡਾ, ਜਲੰਧਰ। ਮੁਲ ੩੦ ਰੁਪਏ। ੧੨੦ ਪੰਨੇ

ਸ਼ਿਵ-ਪਾਰਵਤੀ ਦੇ ਜੁੜਵੇਂ ਰੂਪ, ਜਿਸਦਾ ਸੱਜੇ ਹਥ ਵਾਲਾ ਹਿੱਸਾ ਮਰਦ (ਸ਼ਿਵ) ਦਾ ਦਸਿਆ ਹੈ ਅਤੇ ਖੱਬੇ (ਵਾਮ) ਹਥ ਵਾਲਾ ਹਿੱਸਾ ਔਰਤ (ਪਾਰਵਤੀ) ਦਾ ਦਸਿਆ ਹੈ, ਨੂੰ ਅਰਧ-ਨਾਰੀਸ਼ਵਰ ਦਸਿਆ ਗਿਆ ਹੈ। ਖੱਬੇ ਹਿੱਸੇ ਦੇ ਉਪਾਸਕ ਦੇਵੀ-ਪੂਜਕ ਅਥਵਾ ਵਾਮ-ਮਾਰਗੀ ਅਥਵਾ ਸ਼ਾਕਤ-ਮਤੀਏ ਅਥਵਾ ਤਾਂਤ੍ਰਿਕ ਕਹੇ ਜਾਂਦੇ ਹਨ। ਦੇਵੀ-ਪੂਜਾ ਜਾਨਵਰ ਦੀ ਬਲੀ ਦੇ ਕੇ, ਸ਼ਰਾਬ ਭੇਟਾ ਕਰਕੇ ਕਰਦੇ ਹਨ; ਦੇਵੀ-ਸ਼ਰਧਾਲੂਆਂ ਨੂੰ ਮਾਸ ਦੀ ਬੋਟੀ ਅਤੇ ਸ਼ਰਾਬ ਦਾ ਘੁੱਟ ਪਰਸ਼ਾਦ ਵਜੋਂ ਦਿੱਤਾ ਜਾਂਦਾ ਹੈ। ਦੇਵੀ ਭਗਵਤੀ ਨੂੰ ਕਾਲੀ ਆਦਿ-ਸ਼ਕਤੀ, ਕਾਲਕਾ, ਸ਼ਿਵਾ, ਭਗਉਤੀ, ਭਵਾਨੀ, ਮਾਰਕੰਡੇਯ ਪੁਰਾਣ ਵਿੱਚ ਲਿਖਿਆ ਹੈ ਜਿਸਦਾ ਉਗ੍ਰ (ਅਤੀ ਡਰਾਉਣਾ) ਰੂਪ ਮਹਾਕਾਲੀ ਦਾ ਸਰੂਪ ਹੈ। ਵਖ ਵਖ ਸਮੇ ਅਲਗ ਅਲਗ ਹਾਲਾਤਾਂ ਵਿੱਚ ਪ੍ਰਗਟ ਹੋਈ ਲਿਖੀ ਹੈ।

ਸ਼੍ਰੀ ਕਾਲੀ ਕਾਸ਼ਟਕਮੑ ਸਿਰਲੇਖ ਹੇਠ (ਪੰਨਾ ੪੭) ਤੇ ਲਿਖਿਆ ਹੈ - ਜਿਨਕੇ ਕੰਠ ਮੇਂ ਰਹਨੇ ਵਾਲੀ ਮੁੰਡਮਾਲਾ ਸੇ ਨਿਰੰਤਰ ਰਕਤਸ੍ਰਾਵ ਹੋ ਰਹਾ ਹੈ, ਜੋ ਮਹਾਘੋਰ ਸ਼ਬਦ ਕਰਨੇ ਵਾਲੀ ਔਰ ਬੜੇ ਬੜੇ ਦਾਂਤ ਸੇ ਅਤਯੰਤ ਭੀਸ਼ਣ ਹੈਂ, ਨੰਗੀ, ਸ਼ਮਸ਼ਾਨ ਮੇ ਨਿਵਾਸ ਕਰਨੇ ਵਾਲੀ, ਬਿਖਰੇ ਬਾਲੋਂ ਵਾਲੀ ਏਵੰ ਮਹਾਕਾਲ ਸੇ ਰਤਿ ਕੇ ਲਿਏ ਸਰਵਥਾ ਵਯਗ੍ਰ ਰਹਤੀ ਹੈਂ, ਵਹੀ ਕਾਲਿਕਾ ਕੇ ਨਾਮ ਸੇ ਵਿਖਯਾਤ ਹੈਂ। ਹੂ-ਬ-ਹੂ ਐਸਾ ਹੀ ਕਾਲ ਦਾ ਸਰੂਪ ਅਖਉਤੀ ਦਸਮ ਗ੍ਰੰਥ ਦੇ ਪੰਨਾ ੮੧੦ ਤੇ ਲਿਖਿਆ ਹੈ:- ਮੁੰਡ ਕੀ ਮਾਲ, ਦਿਸਾਨ ਕੇ ਅੰਬਰ, ਬਾਮ ਕਰਯੋ ਗਲ ਮੈ ਅਸਿ ਭਾਰੋ।। ਲੋਚਨ ਲਾਲ, ਕਰਾਲ ਦਿਪੈ ਦੋਊ, ਭਾਲ ਬਿਰਾਜਤ ਹੈ ਅਨਿਯਾਰੋ।। ਛੁਟੇ ਹੈਂ ਬਾਲ ਮਹਾ ਬਿਕਰਾਲ, ਬਿਸਾਲ ਲਸੈ ਰਦ ਪੰਤਿ ਉਜਯਾਰੋ।। ਛਾਡਤ ਜਵਾਲ, ਲਏ ਕਰ ਬਯਾਲ, ਸੁ ‘ਕਾਲ` ਸਦਾ ਪ੍ਰਤਿਪਾਲ ਤਿਹਾਰੋ।। …… (ਇਸ਼ਟ ਦਾ ਸਰੂਪ)

ਇਸ ਪੁਸਤਕ ਦੇ ਲੇਖਕ ਨੇ ਪੰਨਾ ੨੩-੨੪ ਤੇ “ਸ਼੍ਰੀ ਦੁਰਗਾ ਜੀ ਔਰ ਮਹਾਕਾਲੀ ਜੀ ਕੇ ਉਪਾਸਕ” ਸਿਰਲੇਖ ਹੇਠ ਲਿਖਿਆ ਹੈ ਕਿ ‘ਛਤ੍ਰਪਤਿ ਗੁਰੂ ਗੋਬਿੰਦ ਸਿੰਘ` ਤਥਾ ‘ਸ਼ਿਵਾਜੀ` ਮਹਾਰਾਜ:- ਜਿਂਹੋਨੇ ਅਤਯੰਤ ਸੰਕਟ ਕਾਲ ਮੇਂ ਹਿੰਦੂ ਜਾਤਿ ਕੀ ਰਕਸ਼ਾ ਕੀ, ਅਨਯਥਾ ਨਰਾਧਮ ਔਰੰਗਜ਼ੇਬ ਬਾਦਸ਼ਾਹ ਕੇ ਅਤਯਾਚਾਰ ਕਾਲ ਮੇ ਹਿੰਦੂ ਜਾਤਿ ਕਾ ਲੇਸ਼ਮਾਤ੍ਰ ਭੀ ਨਹੀ ਬਚਤਾ। ਆਜ ਹਮ ਆਪ ਜੋ ਸ਼ਿਖਾ-ਯੁਕਤ ਔਰ ਜਨੇਉ-ਯੁਕਤ ਦਿਖਾਈ ਪੜ ਰਹੇ ਹੈਂ, ਯਹ ਇਨਹੀ ਦੋ ਮਹਾਨ ਵੀਰੋਂ ਕੇ ਕਾਰਯ ਕਾ ਫਲ ਹੈ। ਇਨ ਦੋਨੋ ਮਹਾਪੁਰਸ਼ੋਂ ਕੋ ‘ਜਗਦੰਬਾ` ਜੀ ਨੇ ਆਜ ਸੇ ੫੦੦ ਵਰਸ਼ (ਗਲਤ ਬਿਆਨੀ…. ੩੦੦ ਸਾਲ) ਪਹਲੇ ਸਾਕਸ਼ਾਤ ਦਰਸ਼ਨ ਭੀ ਦਿਯਾ ਥਾ ਜਿਨਕੇ ਪਰਿਣਾਮ-ਸਰੂਪ ਇਤਨੇ ਬੜੇ ਕਾਰਯ ਕੋ ਕਰ ਸਕੇ। ਪਾਠਕ ਅੰਦਾਜ਼ਾ ਲਾ ਸਕਦੇ ਹਨ ਕਿ ਪੰਡਿਤ ਵਾਈ. ਐਨ. ਝਾ ਵਰਗੇ ਬ੍ਰਾਹਮਣ-ਵਾਦੀ ਲੋਕ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੇਵੀ-ਪੂਜਕ ਸਿਧ ਕਰਣ ਲਈ ਪੂਰਾ ਜ਼ੋਰ ਲਾ ਰਹੇ ਹਨ।

ਮੋਜੂਦਾ ਅਖਉਤੀ ਦਸਮ ਗ੍ਰੰਥ ਗੁਰਸਿਖਾਂ ਨੂੰ ਬ੍ਰਾਹਮਣ-ਵਾਦ ਵਿੱਚ ਉਲਝਾਉਣ ਲਈ ਰਚਿਆ ਗਿਆ ਹੈ। ਦਸਮ-ਗ੍ਰੰਥ-ਰੂਪੀ ਹਥਿਆਰ ਨਾਲ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲਾ ਜਾਰੀ ਹੈ।
.