.

ਮਾਂ ਬੋਲੀ ਭੁੱਲ ਜਾਵਾਂਗੇ ਕੱਖਾਂ ਵਾਂਗੂੰ ਰੁਲ ਜਾਵਾਂਗੇ


ਦੁਨੀਆਂ ਵਿੱਚ ਅਨੇਕਾਂ ਵੰਡਾਂ ਹੋਈਆ ਹਨ ਤੇ ਅੱਜ ਵੀ ਅਨੇਕਾਂ ਵੰਡਾਂ ਹੋ ਰਹੀਆਂ ਹਨ। ਵੰਡਾਂ ਵਿਚ, ਭਾਰਤ ਪਾਕਿਸਤਾਨ ਦੀ ਵੰਡ ਬੜੀ ਹੀ ਮਹੱਤਵ ਪੂਰਣ ਵੰਡ ਹੈ। ਸਿੱਖਾਂ ਨੇ ਇਸ ਵੰਡ ਵਿਚ, ਆਪਣੇ ਘਰ ਪਰਵਾਰ ਗਵਾਏ ਤੇ ਨਾਲ ਹੀ ਆਪਣੇ ਸਭ ਤੋਂ ਪਿਆਰੇ ਗੁਰੁ ਅਸਥਾਨਾਂ ਨਾਲੋਂ ਭੀ ਦੂਰ ਹੋ ਗਏ। ਹਰ ਇੱਕ ਪਰਵਾਰ ਨੇ ਆਪਣਾ ਕਮੀਤੀ ਧਨ ਤੇ ਗਵਾਇਆ ਹੀ ਨਾਲ ਹੀ ਆਪਣੇ ਨਾਲ ਕੂਝ ਭੀ ਨਹੀਂ ਲਿਆ ਸਕੇਂ। ਇਹ ਗੁਰੁ ਕੇ ਪਿਆਰੇ ਲਿਆਏ ਤੇ ਲਿਆਏ ਸਿਰਫ ਇੱਕ ਖਜਾਨਾ, ਉਹ ਸੀ ਸਿਰਫ ਤੇ ਸਿਰਫ ਗੁਰੁ ਵਲੌਂ ਬਖਸ਼ੀ ਬੋਲੀ ਮਾਂ ਬੋਲੀ ਪੰਜਾਬੀ ਦਾ। ਇਸ ਖਜਾਨੇ ਨੂੰ ਇਨਾਂ ਤੋਂ ਕੋਈ ਭੀ ਨਹੀਂ ਖੋਹ ਸਕਿਆ। ਇਸ ਮਾਂ ਬੋਲੀ ਦੇ ਖਜਾਨੇ ਨੇ ਇਨ੍ਹਾਂ ਵਿੱਚ ਆਪਸੀ ਪ੍ਰੇਮ ਪਿਆਰ ਕਾਇਮ ਰਖਿਆ ਤੇ ਨਾਲ ਹੀ ਗੁਰੁ ਘਰ ਦੇ ਨਾਲ ਭੀ ਜੋੜੀ ਰਖਿਆ। ਇਹ ਖਜਾਨਾ ਇਨ੍ਹਾਂ ਨੇ ਆਪ ਤੇ ਵਰਤਿਆ ਹੀ ਨਾਲੋ ਨਾਲ ਦੁਨਿਆਂ ਨੂੰ ਬੀ ਖੂਬ ਵਰਤਾਇਆ।

ਮਾਂ ਬੋਲੀ ਪੰਜਾਬੀ ਦਾ ਖਜਾਨਾ, ਸਾਡੇ ਬਜੁਰਗਾਂ ਨੇ ਆਪਣੇ ਮਾਂਪਿਆ ਤੋ ਲਿਆ ਤੇ ਸਾਨੂੰ ਭੀ ਖੂਬ ਵਰਤਾਇਆ। ਇਸੀ ਖਜਾਨੇ ਰਾਹੀ ਇਨ੍ਹਾਂ ਨੇ ਆਪਣੇ ਦੁਖ ਸੁਖ ਵੰਡੇ ਤੇ ਆਪਣੇ ਵਿਰਸੇ ਨੂੰ ਸੰਭਾਲਿਆ। ਇਸੀ ਮਾਂ ਬੋਲੀ ਦੇ ਆਸਰੇ ਹੀ ਅੱਜ ਵੀ ਇਹ ਆਪਣੇ ਔਖੇ-ਸੌਖੇ ਦਿਨਾਂ ਨੂੰ ਯਾਦ ਰਖਦੇ ਹਨ ਤੇ ਮਹਾਨ ਸਭਿਆਚਾਰ ਅਤੇ ਵਿਰਸੇ ਨੂੰ ਸਾਨੂੰ ਸਿਖਾਇਆ ਕਰਦੇ ਹਨ। ਇਸੀ ਦੇ ਆਸਰੇ ਹੀ ਸਿੱਖੀ ਦੀ ਮਹਾਨ ਸੋਚ ਨੂੰ ਅੱਜ ਤਕ ਜੀਵੰਦਾ ਰਖਿਆ।
ਪਰ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਆਪ ਹੀ ਆਪਣੇ ਬਹੁਮੁਲੇਂ ਖਜਾਨੇ ਨਾਲ ਦੂਰੀ ਸਹੇੜੀ ਜਾ ਰਹੇ ਹਾਂ। ਜਿਸਦੇ ਕਰਕੇ ਅੱਜ ਸਾਡੇ ਬਚਿਆਂ ਅਤੇ ਨੋਜਵਾਨ ਨੂੰ ਪੰਜਾਬੀ ਇੱਕ ਪੁਰਾਣੀ ਅਤੇ ਗਰੀਭ ਭਾਸ਼ਾ ਲਹਣ ਲਗ ਪਈ ਹੈ। ਅਸੀਂ ਆਪਣੀ ਨਵੀਂ ਪਨੀਰੀ ਨੁੰ ਇਹ ਦਸਣ ਦੀ ਖੇਚਲ ਹੀ ਨਹੀਂ ਕਰਦੇ ਕਿ ਜਿਸ ਨੂੰ ਅੱਜ ਦਾ ਮਰਡਨ ਸਮਾਜ ਗਰੀਬ ਤੇ ਪੁਰਾਣੀ ਭਾਸ਼ਾ ਕਹਿੰਦਾ ਹੈ ਉਹ ਪੰਜਾਬੀ ਭਾਸ਼ਾ ਸਾਰੇ ਹੀ ਗੁਣਾਂ ਨਾਲ ਭਰਪੁਰ ਅਤੇ ਸਾਰਿਆਂ ਹੀ ਪ੍ਰਚਲਤ ਭਾਸ਼ਾਵਾਂ ਤੋਂ ਨਵੀ ਅਤੇ ਵਿਗਿਆਨਕ ਹੈ। ਜਿਥੇਂ ਪੰਜਾਬੀ ਦੀ ਨਿੰਦਿਆਂ ਵਿੱਚ ਹੀ ਕੂਝ ਲੋਗ ਲਗੇ ਹੋਏ ਹਨ ਉਥੇਂ ਦੂਜੇ ਪਾਸੇ ਹਲਾਤ ਇਹ ਹਨ ਕਿ ਅੱਜ ਦੀਆਂ ਫਿਲਮਾਂ ਅਤੇ ਗਾਣੇ ਪੰਜਾਬੀ ਦੇ ਅਖਰਾਂ ਤੋਂ ਬਿਨਾਂ ਪੁਰੇ ਨਹੀਂ ਹੁੰਦੇ ਹਨ। ਪੰਜਾਬੀ ੳ ਅ ਨਾ ਜਾਨਣ ਵਾਲੇ ਇਨ੍ਹਾਂ ਫਿਲਮਾਂ ਅਤੇ ਗਾਣਿਆਂ ਨੂੰ ਸੁਣ ਸੁਣ ਕੇ ਖੁਸ਼ ਹੋਈ ਜਾੰਦੇ ਹਨ ਤੇ ਅਸੀਂ ਆਪ ਹੀ ਆਪਣੀ ਮਾਂ ਬੋਲੀ ਨਾਲ ਧ੍ਰੋਹ ਕਰਦੇ ਹੋਏ ਇਸਨੂਂ ਮਾਣੀ ਜਾਨਣ ਦੀ ਬੇਵਕੁਫੀ ਕਰੀ ਜਾੰਦੇ ਹਾਂ।

ਠੀਕ ਹੈ ਸਮਾਂ ਬਦਲ ਗਿਆ ਹੈ ਤੇ ਅੱਜ ਸਾਡੇ ਪਾਸ ਧਨ ਵੀ ਹੈ ਤੇ ਸਮੇ ਦੀ ਲੋੜ ਵੀ ਹੈ ਕਿ ਸਾਡੇ ਬੱਚੇ ਚੰਗੇ ਸਕੂਲਾਂ ਵਿੱਚ ਪੜਨ, ਤੇ ਉਹ ਦੁਨਿਆਂ ਦੀ ਚੰਗੀ ਤੋਂ ਚੰਗੀ ਤਾਲੀਮ ਹਾਸਿਲ ਕਰਣ। ਅੱਜ ਅਸੀਂ ਇਨ੍ਹਾਂ ਕਾਰਜਾਂ ਨੂੰ ਬੜੇ ਹੀ ਸੁਚਜੇ ਢੰਗ ਨਾਲ ਕਰ ਰਹੇ ਹਾਂ ਤੇ ਨਤੀਜੇ ਭੀ ਇਨ੍ਹਾਂ ਦੇ ਬੜੇ ਹੀ ਉਤਸਾਹਜਨਕ ਨੇ। ਦੂਜੇ ਪਾਸੇ ਅਸੀਂ ਆਪ ਆਪਣੇ ਪੈਰਾਂ ਤੇ ਕੁਹਾਣੀ ਮਾਰ ਰਹੇ ਹਾਂ। ਮਹਾਨ ਖੂਨੀ ਵਿਰਸੇ ਅਤੇ ਆਪਣੇ ਵਿਗਿਆਨਕ ਤੇ ਨਵੇਕਲੇਂ ਸਭਿਆਚਾਰ ਤੋਂ ਦੂਰ ਹੁੰਦੇ ਜਾਂ ਰਹੇ ਹਾਂ। ਸਾਡੇ ਇਸ ਬਹੁਮੁਲੇ ਸਭਿਆਚਾਰ ਦਾ ਅਧਾਰ ਸਾਡੀ ਆਪਣੀ ਮਾਂ ਬੋਲੀ ਪੰਜਾਬੀ ਹੀ ਹੈ। ਜਦ ਤਕ ਅਸੀਂ ਆਪਣੇ ਚਾਰ ਚੁਫੇਰੇ ਪੰਜਾਬੀ ਦੀ ਵਰਤੋਂ ਨਹੀਂ ਕਰਦੇ ਤਦ ਤਕ ਅਸੀਂ ਆਂਪਣੇ ਬਚਿਆਂ ਨੂੰ ਪੰਜਾਬੀ ਦੀ ਵਰਤੋਂ ਦੀ ਆਦਤ ਨਹੀਂ ਪਾ ਸਕਦੇ ਹਾਂ।
ਅਸੀਂ ਆਪਣੇ ਬਚਿਆਂ ਨੂੰ ਉਨ੍ਹਾਂ ਦੀ ਤੋਤਲੀ ਜੁਬਾਨ ਵਿੱਚ ਅੰਗਰੇਜੀ ਦੀਆਂ ਕਵਿਤਾਵਾਂ ਤੇ ਜਰੂਰ ਯਾਦ ਕਰਾਉਨਦੇ ਹਾਂ ਪਰ ਗੁਰਬਾਣੀ ਦੀਆਂ ਚਾਰ ਸਤਰਾਂ ਦਸਣਿਆਂ ਵੀ ਭੂਲ ਜਾਉਂਦੇ ਹਾਂ। ਭਾਈ ਤਾਰੂ ਸਿੰਘ ਜੀ, ਛੋਟੇ ਸਾਹਿਬਜਾਦਿਆਂ ਬਾਰੇ ਤੇ ਉਹ ਕੂਝ ਨਹੀਂ ਜਾਣਦੇ ਪਰ ਉਹ ਹਾਲੀਵੁਡ ਅਤੇ ਭਾਲੀਵੁਡ ਦੇ ਛੋਟੇ ਤੋਂ ਛੋਟੇ ਕਿਰਦਾਰਾਂ ਬਾਰੇ ਜਰੂਰ ਜਾਣਦੇ ਹਨ। ਅੱਜ ਸਾਡਿਆਂ ਬੀਬਿਆਂ ਬਚਿਆਂ ਨੂੰ ਸਿੱਖੀ ਵਿਰਾਸਤ ਬਾਰੇ ਦਸਣ ਵਿੱਚ ਨਾਕਾਮ ਹਨ। ਇਨ੍ਹਾਂ ਸਭ ਗਲਾਂ ਲਈ ਸਾਡਾ ਆਪਣੀ ਪੰਜਾਬੀ ਬੋਲੀ ਤੋਂ ਅਵੇਸਲਾਪਨ ਹੀ ਜਿੱਮੇਦਾਰ ਹਨ। ਜੇ ਅਸੀਂ ਆਪ ਹੀ ਪੰਜਾਬੀ ਨ ਜਾਨਣ ਕਰਕੇ ਗੁਰਮਤਿ ਅਤੇ ਇਤਿਹਾਸ ਬਾਰੇ ਨਹੀਂ ਜਾਣਦੇ ਹੋਵਾਗੇਂ ਤੇ ਬਚਿਆਂ ਨੂੰ ਕਿਦਾਂ ਕੂ ਵਡੇ ਸਾਹਿਬਜਾਦਿਆਂ, ਭਾਈ ਸੁੱਖਾ ਸਿੰਘਾਂ ਮਹਿਤਾਬ ਸਿੰਘ ਜੀ ਬਾਰੇ ਦਸਦੇ ਹੋਏ ਕਿਵੇਂ ਸਮਝਾਵਾਗੇਂ ਕਿ ਸਿੱਖ ਦਾ ਬਿਪਰਵਾਦੀ ਕਰਮਕਾੰਡਾਂ ਨਾਲ ਕੋਈ ਲੈਣਾ ਦੇਣਾ ਨਹੀ ਹੈ?
ਯਾਦ ਰਹੇ ਜੇ ਅਸੀਂ ਆਪਣੇ ਬਚਿਆਂ ਨੂੰ ਕੇਵਲ ਚੰਗੇ ਸਕੂਲਾਂ ਵਿੱਚ ਪੜਾ ਕੇ ਵਡੇ ਬੰਦੇ (ਮਾਇਆਧਾਰੀ) ਤੇ ਬੜਾ ਸਕਦੇ ਹਾਂ ਪਰ ਅਸੀਂ ਉਨ੍ਹਾਂ ਨੂੰ ਚੰਗਾ ਗੁਰਸਿੱਖ ਬਨਾਉਣ ਵਿੱਚ ਨਾਕਾਮ ਹੋ ਜਾਵਾਗੇਂ। ਜੇ ਸਾਡੇ ਬੱਚੇ ਸਿੱਖ ਨਾ ਬਣ ਸਕੇਂ ਤੇ ਸਾਡਾ ਸਾਰਾ ਜੀਵਨ ਹੀ ਖੁਆਰ ਹੋ ਜਾਣਾ ਹੈ। ਅਸੀਂ ਆਪਣਾ ਜੀਵਨ ਆਪ ਹੀ ਸਵਾਰਨਾ ਹੈ ਤੇ ਆਉਣ ਵਾਲੇ ਕੱਲ ਨੂੰ ਭੀ ਅੱਜ ਹੀ ਸਭਾਲਣਾ ਹੈ। ਜੇ ਅਸੀਂ ਗੁਰੁ ਦੀਆਂ ਖੂਸ਼ਿਆਂ ਲੋਚਦੇ ਹਾਂ ਤਾਂ ਸਾਨੂੰ ਬਚਿਆਂ ਨੂੰ ਜਿਥੇਂ ਵਡਾ ਡਾਕਟਰ ਜਾਂ ਇੰਜੀਨੀਅਰ ਬਨਾਉਣ ਲਈ ਵਿਗਿਆਂਨ ਦੀ ਨੀਤ ਨਵੀਂ ਤਕਨੀਕ ਦਸਣੀ ਹੈ ਉਥੇਂ ਨਾਲ ਹੀ ਨਾਲ ਗੁਰਮਤਿ ਬਾਰੇਂ ਭੀ ਜਰੂਰ ਦਸਣੀ ਹੈ। ਜਿਸਦੇ ਨਾਲ ਉਹ ਚੰਗਾ ਗੁਰਸਿੱਖ ਡਾਕਟਰ ਇੰਜੀਨੀਅਰ ਜਾਂ ਵਕੀਲ ਬਣ ਸਕਣ।

ਮਨਮੀਤ ਸਿੰਘ, ਕਾਨਪੁਰ।
(ਸੰਪਾਦਕੀ ਨੋਟ:- ਅਸੀਂ ਇਸ ਲੇਖ ਦੇ ਸਪੈਲਿੰਗ ਠੀਕ ਕਰਨ ਦੀ ਕੋਸ਼ਿਸ਼ ਕਰਨ ਲੱਗੇ ਸੀ। ਪਹਿਲੀਆਂ ਦੋ ਕੁ ਲਾਈਨਾ ਦੇ ਠੀਕ ਕੀਤੇ ਸਨ। ਸਮਾ ਜ਼ਿਆਦਾ ਲਗਦਾ ਸੀ ਇਸ ਕਰਕੇ ਠੀਕ ਨਹੀਂ ਕਰ ਸਕੇ। ਪਾਠਕਾਂ ਨੂੰ ਬੇਨਤੀ ਹੈ ਕਿ ਉਹ ਆਪ ਹੀ ਠੀਕ ਸਮਝਣ ਦੀ ਖੇਚਲ ਕਰਨ)
.