‘ਅੰਮ੍ਰਿਤ ਵੇਲਾ’
ਹਰਦੇਵ ਸਿੰਘ, ਜੰਮੂ
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ ਆਖਹਿ ਮੰਗਹਿ ਦੇਹਿ ਦੇਹਿ
ਦਾਤਿ ਕਰੇ ਦਾਤਾਰੁ ॥----
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ । (ਮ. ੧, ਆਦਿ ਗੁਰੂ
ਗ੍ਰੰਥ, ਪੰਨਾ ੨)
ਆਮ ਤੋਰ ਤੇ ਇਸ ਪੰਗਤੀ ਦੇ ਕੀਤੇ ਜਾਂਦੇ ਅਰਥ ਇਸ ਪ੍ਰਕਾਰ ਹਨ:- ‘
ਪੂਰਨ
ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ), ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ
ਵਿਚਾਰ ਕਰੀਏ‘।
ਰੱਬੀ ਕੁਦਰਤ ਵਿੱਚ ਮਨੁੱਖਾ ਜੀਵਨ ਹੈ। ਜੇ ਕਰ ਇਸ ਵਿੱਚ ਵਿਸ਼ਵਾਸ ਹੈ ਤਾਂ
ਮਨੁੱਖ ਪਰਮਾਤਮਾ ਨੂੰ ਕਿਵੇਂ ਖ਼ੁਸ਼ ਕਰਦੇ ਪਰਮਾਤਮਾ ਦਾ ‘ਪਿਆਰ‘ ਅਥਾਰਥ ਉਹ ਦੀ ਕਿਰਪਾ ਪ੍ਰਾਪਤ ਕਰੇ
ਤਾਂ ਕਿ ਮਾਯਾਵੀ ਸਾਧਨਾਂ ਦੀ ਇੱਛਾਵਾਂ ਵੀ ਪੂਰੀਆਂ ਹੋਣ? ਉਸ ਪਰਮਾਤਮਾ ਦਾ ਪਿਆਰ, ਜਿਸ ਬਾਰੇ ਗੁਰੂ
ਨਾਨਕ ਨੇ ਪਹਿਲੇ ਹੀ ਸਪਸ਼ਟ ਕੀਤਾ ਹੈ:
ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥੩॥। (ਮ. ੧, ਆਦਿ
ਗੁਰੂ ਗ੍ਰੰਥ, ਪੰਨਾ ੨)
ਅਰਥ:-
ਹੁਕਮ ਵਾਲੇ ਰੱਬ
ਦਾ ਹੁਕਮ ਹੀ (ਸੰਸਾਰ ਦੀ ਕਾਰ ਵਾਲਾ) ਰਸਤਾ ਚਲਾ ਰਿਹਾ ਹੈ। ਹੇ ਨਾਨਕ! ਉਹ ਨਿਰੰਕਾਰ ਸਦਾ ਵੇਪਰਵਾਹ
ਹੈ ਤੇ ਪਰਸੰਨ ਹੈ।
ਸੱਚਮੁਚ ਪਰਮਾਤਮਾ ਦਾ ਇਹ ਗੁਣ ਉਸ ਦੀ ਨਿਰਵੈਰ ਹੋਂਦ ਦਾ ਪ੍ਰਤੀਕ ਹੈ। ਗੁਰੂ
ਨਾਨਕ ਦੇ ਦਰਸ਼ਨ ਦੇ ਭਾਵ ਅਨੁਸਾਰ ਮਨੁੱਖ ਨੇ ਆਪਣੇ ਜੀਵਨ ਵਿੱਚ ਵਾਸਤਵਕ ਪਰਸੰਨਤਾ ਨੂੰ ਪ੍ਰਾਪਤ
ਕਰਨਾ ਹੈ ਤਾਂ ਕਿ ਜੀਵਣ ਦੀ ਮਸ਼ਕਤ ਸਫ਼ਲ ਹੋ ਸਕੇ। ਪ੍ਰਭੂ ਤਾਂ ਪਰਸੰਨ ਹੈ ਹੀ। ਫਿਰ ਵੀ ਆਮ ਮਨੁੱਖੀ
ਮਾਨਸਿਕਤਾ ਵਿੱਚ ਪਰਮਾਤਮਾ ਦੀ ਕਿਰਪਾ ਦੀ ਲੋੜ ਬੜਾ ਮਹੱਤਵ ਰੱਖਦੀ ਹੈ। ਉਹ ਜੀਵਨ ਵਿੱਚ ਪ੍ਰੇਰਨਾ
ਦਾ ਸੂਤਰ ਹੈ।
ਗੁਰੂ ਨਾਨਕ ਜੀ ਵੇਲੇ ਪਰਮਾਤਮਾ ਨੂੰ ਪਰਸੰਨ ਕਰਨ ਦੇ ਕਈ ਤਰੀਕੇ ਪ੍ਰਚਲਤ ਸਨ
ਤਾਂ ਕਿ ਜੀਵਨ ਵਿੱਚ ਖ਼ੁਸ਼ੀਆਂ ਪ੍ਰਾਪਤ ਹੋ ਸਕਣ। ਪਰ ਇਸ ਚਰਚਾ ਵਿੱਚ ਅਸੀਂ ਕੇਵਲ ਦੋ ਤਰੀਕਿਆਂ ਦੀ
ਗੱਲ ਕਰਾਂ ਗੇ ਜੋ ਸਭ ਤੋਂ ਜ਼ਿਆਦਾ ਪ੍ਰਚਲਤ ਤਰੀਕੇ ਸਨ ਅਤੇ ਇਨਾਂ ਦੋਹਾਂ ਵਿਚੋਂ ‘ਇੱਕ ਤਰੀਕੇ‘
ਰਾਹੀਂ ਬਹੁਤ ਵੱਡਾ ਭੁਲੇਖਾ ਖੜਾ ਕਰਕੇ ‘ਦੂਜੇ ਤਰੀਕੇ‘ ਦੂਆਰਾ ਬਹੂਤ ਵੱਡਾ ਬਾਜ਼ਾਰ
ਖੜਾ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਪਹਿਲਾ ਤਰੀਕਾ ਸੀ ‘ਬੋਲਣ ਦਾ‘ ਅਤੇ ਦੂਜਾ ਤਰੀਕਾ ਸੀ ‘ਕੁੱਝ
ਭੇਂਟ‘ ਕਰਨ ਦਾ। ਆਉ ਜ਼ਰਾ ਸੰਖੇਪ ਵਿੱਚ ਵਾਰੋ ਵਾਰੀ ਇਨ੍ਹਾਂ ਦੀ ਗੱਲ ਕਰੀਏ ਤਾਂ ਕਿ ਚਰਚਾ ਅਰਥ
ਪੁਰਨ ਹੋ ਸਕੇ।
ਪਹਿਲਾ ਤਰੀਕਾ:- ਕੁੱਝ ਕਹਿ ਕੇ ਪਰਮਾਤਮਾ ਦੀ ਕਿਰਪਾ ਸ਼ਕਤੀ ਪ੍ਰਾਪਤ ਕਰਨਾ।
ਇਸ ਤਰੀਕੇ ਨੇ ਪਹਿਲੇ ਜ਼ੁਬਾਨੀ ਬੋਲਣ ਅਤੇ ਫਿਰ ਲਿਖੇ ਨੂੰ ਪੜ ਕੇ ਜਾਂ ਯਾਦ
ਕਰਕੇ ਬੋਲਣ ਦੀ ਪੱਧਤੀਆਂ ਨੂੰ ਜਨਮ ਦਿੱਤਾ ਸੀ। ਇਸ ਤਰੀਕੇ ਦੇ ਚਲਦੇ ਇਹ ਮਾਨਤਾ ਸਥਾਪਤ ਹੋ ਚੁੱਕੀ
ਸੀ ਕਿ ਕੁੱਝ ‘ਵਿਸ਼ੇਸ਼‘ ਬੋਲਣ ਨਾਲ ਪਰਮਾਤਮਾ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ
ਤਰੀਕੇ ਦੀ ਵਰਤੋਂ ਉਤੇ ਸਮਾਜ ਦੇ ਇੱਕ ਹਿੱਸੇ ਦਾ ਵਿਸ਼ੇਸ਼ ਅਧਿਕਾਰ
(Monopoly)
ਬਣ ਗਿਆ। ਸਮਾਜ ਦੇ ਵਿਕਾਸ ਦੇ ਚਲਦੇ ਜਦ ਬੋਲਾਂ ਨੇ ਲਿਖਤੀ ਰੂਪ ਧਾਰਣ ਕੀਤਾ ਤਾਂ ਉਨ੍ਹਾਂ ਲਿਖਤਾਂ
ਨੂੰ ਪੜਨ ਦਾ ਅਧੀਕਾਰ ਵੀ ਵਿਸ਼ੇਸ਼ ਧਿਰਾਂ ਲਈ ਹੀ ਸੁਰਖਿਅਤ ਹੋ ਗਿਆ ਸੀ।
ਇਸ ਦੇ ਨਾਲ-ਨਾਲ ਇਹ ਪ੍ਰਥਾ ਵੀ ਮਜ਼ਬੂਤ ਹੋਈ ਕਿ ਪੜ੍ਹਨ ਜਾਂ ਬੋਲ ਸਕਣ ਦਾ
ਅਧੀਕਾਰ ਰੱਖਣ ਵਾਲਾ ਬੰਦਾ, ਉਹ ਲਿਖਿਆਂ ਹੋਈਆਂ ਵਿਸ਼ੇਸ ਗੱਲਾਂ ਬੋਲ ਕੇ ਪਰਮਾਤਮਾ ਨੂੰ ਖ਼ੁਸ਼ ਕਰਦੇ
ਹੋਏ ਦੂਜੇ ਬੰਦਿਆਂ ਨੂੰ ਵਿਸ਼ੇਸ਼ ਕਿਰਪਾ ਪ੍ਰਾਪਤ ਕਰਵਾ ਸਕਦਾ ਹੈ। ਬੋਲ ਕੇ ਪਰਮਾਤਮਾ ਦੀ ਕਿਰਪਾ
ਪ੍ਰਾਪਤੀ ਕਰਨ ਦੀ ਭਾਵਨਾ ਨੇ ਹੀ ਵਿਚੋਲਿਆਂ ਦੀ ਸ਼੍ਰੇਣੀ ਨੂੰ ਪੈਦਾ ਕੀਤਾ ਸੀ।
ਦੂਜਾ ਤਰੀਕਾ:-ਕੁੱਝ ਭੇਂਟ ਕਰਕੇ ਪਰਮਾਤਮਾ ਦੀ ਕਿਰਪਾ ਸ਼ਕਤੀ ਪ੍ਰਾਪਤ ਕਰਨਾ।
ਅਸੀਂ ਜਾਂਣਦੇ ਵਿਚੋਲਿਆਂ ਦੇ ਵੀ ਪੇਟ ਹੁੰਦਾ ਹੈ। ਨਤੀਜਤਨ ਇਹ ਤਰੀਕਾ
ਵਿਚੋਲਿਆਂ ਲਈ ਇੱਕ ਧੰਧਾ ਬਣ ਗਿਆ। ਇਹ ਧੰਧਾ ਲੇਂਣ-ਦੇਂਣ ਦਾ ਮਾਮਲਾ ਸੀ। ਜਿਸ ਵਿੱਚ ਵਿਚੋਲਿਆ
ਵਸਤੂਆਂ ਜਾਂ ਪੈਸਾ ਲੈ ਕੇ ਆਪਣੀਆਂ ਸੇਵਾਵਾਂ ਦੇਂਦਾ ਸੀ। ਕਿਰਤ ਕਰਣਾ ਅਪਰਾਧ ਨਹੀਂ ਹੁੰਦਾ। ਆਪਣਾ
ਪੇਟ ਪਾਲਣਾ ਤਾਂ ਹਰ ਬੰਦੇ ਦਾ ਹੱਕ ਹੁੰਦਾ ਹੈ ਅਤੇ ਇਸ ਨਾਲ ਹੋਰ ਬਹੁਤ ਸਾਰੀਆਂ ਜਿੰਮੇਵਾਰੀਆਂ ਵੀ
ਜੁੜੀਆਂ ਹੁੰਦੀਆਂ ਹਨ। ਪਰ ਕੋਈ ਵੀ ਧੰਧਾ ਉਸ ਵੇਲੇ ਖੋਟਾ ਹੋ ਜਾਂਦਾ ਹੈ ਜਿਸ ਵੇਲੇ ਉਸ ਦੀ ਉਸਾਰੀ
ਕਿਸੇ ਭੁਲੇਖਾ ਦੇਂਣ ਦੀ ਭਾਵਨਾ ਉਤੇ ਕੀਤੀ ਜਾਵੇ। ਹਾਂ ਜੇਕਰ ਐਸੀ ਉਸਾਰੀ ਅਗਿਆਨਤਾ ਵਸ ਹੁੰਦੀ ਰਹੇ
ਤਾਂ ਇਹ ਕੇਵਲ ਅਗਿਆਨਤਾ ਹੈ ਧੋਖਾ ਨਹੀਂ।
ਇਸ ਵਿਚਾਰ ਦਾ ਇੱਕ ਹੋਰ ਪੱਖ ਵਿਚਾਰ ਲਈਏ। ਕਿਸੇ ਵੀ ਧੰਧੇ ਦਾ ਦੂਜਾ ਪੱਖ
ਤਾਂ ਹੁੰਦਾ ਹੀ ਹੈ। ਯਾਨੀ ਕੇ ਗ੍ਰਾਹਕ (ਖ਼ਰੀਦਾਰ)। ਇਹ ਇੱਕ ਵਚਿਤਰ ਧੰਧਾ ਹੀ ਸੀ ਕਿ ਜਿਸ ਵਿੱਚ
ਖ਼ਰੀਦਣ ਵਾਲਾ ਆਪ ਖ਼ਰੀਦ ਤਾਂ ਕੁੱਝ ਵੀ ਨਹੀਂ ਸੀ ਸਕਦਾ ਕੇਵਲ ਆਪ ਵਿੱਕ ਜਾਂਦਾ ਸੀ। ਇਹ ਇੱਕ
ਤ੍ਰਾਸਦੀ ਹੀ ਸੀ ਕਿ ਇਸ ਧੰਧੇ ਵਿੱਚ ਉਸਦੀ ਮਾਨਸਿਕਤਾ ਵਿੱਕਦੀ ਸੀ ਅਤੇ ਉਸ ਦੀ ਕਮਾਈ ਵੀ। ਕਿਉਂਕਿ
ਵੇਚਣ ਵਾਲੇ ਕੋਲ ਤਾਂ ਵੇਚਣ ਜੋਗਾ ਕੁੱਝ ਹੈ ਹੀ ਨਹੀਂ ਸੀ। ਹੁਣ ਅੱਗੇ ਵੱਧੀਏ।
ਜਪੁ ਦੀ ਬਾਣੀ ਵਿੱਚ ਗੁਰੂ ਨਾਨਕ ਨੇ ਆਰੰਭਕ ਪੋਹੜੀਆਂ ਵਿੱਚ ਇਸ ਨੁਕਤੇ ਤੇ
ਆਪਣਾ ਦਰਸ਼ਨ ਲਿਖਿਆ ਸੀ ਕਿਉਂਕਿ ਇਹ ਮੱਹਤਵ ਪੂਰਨ ਗੱਲ ਸੀ ਅਤੇ ਇਸੀ ਗੱਲ ਉਤੇ ਸਿੱਖੀ ਦੇ ਦਰਸ਼ਨ
ਵਿੱਚ ਪਰਮਾਤਮਾ ਅਤੇ ਮਨੁਖਾ ਜੀਵਨ ਵਿਚਲੇ ਸੰਵਾਦ ਦੀ ਬੁਨਿਆਦ ਸੀ।
ਮੁਖ਼ਤਸਰ, ਇਨ੍ਹਾਂ ਦੋਹਾਂ ਤਰੀਕਿਆਂ ਨਾਲ ਗੁਰੂ ਨਾਨਕ ਸਹਿਮਤ ਨਹੀਂ ਸਨ। ਇਸ
ਲਈ ਇਨ੍ਹਾਂ ਦੋਹਾਂ ਤਰੀਕਿਆਂ ਦੀ ਬਾਬਤ ਹੀ ਉਨ੍ਹਾਂ ਦੋ ਸਵਾਲ ਖੜੇ ਕੀਤੇ:
ਪਹਿਲਾ: ਫੇਰਿ ਕਿ ਅਗੈ ਰਖੀੲੈ ਜਿਤੁ ਦਿਸੈ ਦਰਬਾਰ।।
ਦੂਜਾ: ਮੁਹੋ ਕਿ ਬੋਲਣ ਬੋਲੀਐ ਜਿਤੁ ਸੁਣਿ ਧਰੈ ਪਿਆਰੁ।।
ਸੰਖੇਪ ਭਾਵਅਰਥ ਕਿ ਮਨੁਖ ਕੀ ਭੇਂਟ ਕਰਕੇ ਅਤੇ ਕੀ ਬੋਲ ਕੇ ਉਸ ਪਰਮਾਤਮਾ ਦਾ
ਦਰਸ਼ਨ ਅਤੇ ਉਸ ਦਾ ਪਿਆਰ ਪ੍ਰਾਪਤ ਕਰ ਸਕਦਾ ਹੈ?
ਇਨਾਂ ਸਵਾਲਾਂ ਦਾ ਜਵਾਬ ਸਾਨੂੰ ਇਸ ਪੋਹੜੀ ਦੀਆ ਪਹਿਲੀਆਂ ਪੰਗਤੀਆਂ ਸਾਚਾ
ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ’ ਦੇ ਸੰਧਰਭ
ਵਿੱਚ ਸਮਝਣਾ ਪਵੇ ਗਾ ਜਿਸ ਵਿੱਚ ਗੁਰੂ ਨਾਨਕ ਸੁਚੇਤ ਕਰਦੇ ਹਨ ਕਿ ਪਰਮਾਤਮਾ ਆਪਣੇ ਵਜੂਦ, ਆਪਣੇ
ਨਿਆਂ ਵਿੱਚ ਸਚਾ ਹੈ ਅਤੇ ਉਹ ਪਿਆਰ ਦੀ ਬੋਲੀ ਜਾਂਣਦਾ ਹੈ। ਮਨੁੱਖ ਕਈ ਪ੍ਰਕਾਰ ਦੀਆਂ ਦਾਤਾਂ ਮੰਗਦਾ
ਅਤੇ ਉਸ ਪਰਮਾਤਮਾ ਪਾਸੋਂ ਪ੍ਰਾਪਤ ਕਰਦਾ ਰਹਿੰਦਾ ਹੈ। ਹਰ ਮਨੁੱਖ ਜੀਉਂਣ ਲਈ ਦ੍ਰਿਸ਼ਟੀ, ਹਵਾ, ਪਾਣੀ
ਦਿਨ, ਰਾਤ ਤੰਦਰੁਸਤੀ ਆਦਿ ਚਾਹੁੰਦਾ ਹੈ ਅਤੇ ਪਰਮਾਤਮਾ ਦੀ ਕੁਦਰਤ ਵਿੱਚ ਇਹ ਦਾਤਾਂ ਉਸ ਨੂੰ
ਮਿਲਦੀਆਂ ਹੀ ਰਹਿੰਦੀਆਂ ਹਨ। ਇਹ ਵੱਖਰੀ ਗੱਲ ਹੇ ਕਿ ਮਾਯਾ ਵਿੱਚ ਗ਼ੈਰ ਜ਼ਰੂਰੀ ਢੰਗ ਨਾਲ ਰੁੱਝਿਆ
ਮਨੁੱਖ ਇਨ੍ਹਾਂ ਦਾਤਾਂ ਵੱਲ ਗ਼ੌਰ ਨਹੀਂ ਕਰਦਾ। ਹਾਂ ਜਿਸ ਬੰਦੇ ਦਾ ਸਾਹ ਰੁੱਕਦਾ ਹੋਵੇ ਤਾਂ ਉਹ
ਇਕ-ਇਕ ਸਾਹ ਦੀ ਕਧਰ ਜਾਂਣ ਸਕਦਾ ਹੈ। ਦ੍ਰਿਸ਼ਟੀ ਤੋਂ ਹੀਣ ਬੰਦਾ ਹੀ ਇਸ ਦਾਤ ਦੀ ਕਦਰ ਜਾਂਣਦਾ ਹੈ।
ਫਿਰ ਇਸ ਸੱਚਾਈ ਦੇ ਮੱਧੇ ਨਜ਼ਰ ਮਨੁੱਖ ਕਿਹੜੀ ਵਸਤੂ ਭੇਂਟ ਕਰ ਉਸ ਦਾਤਾਰ ਦਾ
ਸ਼ੁਕਰਾਨਾ ਅਦਾ ਕਰੇ? ਦਾਤਾਰ ਨੂੰ ਕੋਈ ਦੇਵੇ ਤੇ ਕੀ ਦੇਵੇ? ਉਸ ਦਿਲਾਂ ਦੇ ਜਾਂਣੀ ਨੂੰ ਕੋਈ ਕਿਹੇ
ਤਾਂ ਕੀ ਕਹੇ? ਕੀ ਦੇ ਕੇ ਜਾਂ ਕਹਿ ਕੇ ਉਸ ਦਾ ਪਿਆਰ ਪ੍ਰਾਪਤ ਕਰੇ? ਇਥੇ ਤਾਂ ਭੇਂਟ ਅਤੇ ਬੋਲ ਤਾਂ
ਬੇ-ਮਾਨੀ ਹੋ ਜਾਂਦੇ ਹਨ। ਹਾਂ ਕੇਵਲ ਗੁਰੂ ਦੀ ਮਤਿ ਧਾਰਣ ਕਰਕੇ ਮਨਮਤਿ ਦੀ ਭੇਂਟ ਹੀ ਸਹਾਇਕ ਹੋ
ਸਕਦੀ ਹੈ ਅਤੇ ਮਤਿ ਭੇਂਟ ਕਰਨ ਦਾ ਵੇਲਾ ਇਹ ਮਨੁੱਖਾ ਜੀਵਨ ਹੈ।
ਜ਼ਾਹਰ ਜਿਹੀ ਗੱਲ ਹੈ ਕਿ ਜੇਕਰ ਉਹ ਜਾਂਣੀਜਾਣ ਹੈ ਅਤੇ ਸੰਸਾਰ ਦੀ ਹਰ ਸ਼ੈਅ
ਪਰਮਾਤਮਾ ਦੀ ਦੇਂਣ ਹੈ ਤਾਂ ਮਨੁੱਖ ਕੀ ਕਹੇ ਅਤੇ ਕਿਹੜੀ ਸ਼ੈਅ ਨੂੰ ਪਰਮਾਤਮਾ ਦੇ ਅੱਗੇ ਰੱਖੇ ਜਿਸ
ਤੋਂ ਉਸ ਨੂੰ ਪਰਮਾਤਮਾ ਦੇ ਦਰਬਾਰ ਦਾ ਦਰਸ਼ਨ, ਉਸਦਾ ਪਿਆਰ ਪ੍ਰਾਪਤ ਹੋ ਸਕੇ? ਗੁਰੂ ਨਾਨਕ ਨੇ ਜੁਗਤ
ਦੱਸੀ ਹੈ ਦਰਸ਼ਨ ਅਭਿਲਾਸ਼ੀ ਨੂੰ। ਇਹ ਜੁਗਤ ਪਰਮਾਤਮਾ ਦੇ ਦਰਸ਼ਨ
(Understanding)
ਕਰਨ ਦਾ ਦਰਸ਼ਨ (Philosophy)
ਹੈ।। ਖ਼ੈਰ ਫ਼ਿਲਹਾਲ ਇਸ ਚਰਚਾ ਦਾ ਵਿਸ਼ਾ ‘ਅੰਮ੍ਰਿਤ ਵੇਲਾ‘ ਹੈ।
ਗੁਰੂ ਨਾਨਕ ਇਸ ਸਵਾਲ ਦੇ ਜਵਾਬ ਵਿੱਚ ਸਭ ਤੋਂ ਪਹਿਲਾਂ ਸਾਨੂੰ ਪਰਮਾਤਮਾ ਦੇ
ਪਿਆਰ ਨੁੰ ਪ੍ਰਾਪਤ ਕਰਨ ਦਾ ਸਮੇਂ ਬਾਰੇ ਸੁਚੇਤ ਕਰਦੇ ਹਨ। ਮਨੁੱਖ ਨੂੰ ਇਹ ਵੀ ਪਤਾ ਹੋਣਾ ਚਾਹੀਦਾ
ਹੈ ਕਿ ਪਰਮਾਤਮਾ ਦਾ ਦਰਸ਼ਨ ਕਿਸ ਵੇਲੇ ਹੋ ਸਕਦਾ ਹੈ ਕਿੳਂਕਿ ਜੇਕਰ ਦਰਸ਼ਨ ਦੇ ਸਮੇਂ ਦਾ ਗਿਆਨ ਨਾ
ਹੋਵੇ ਤਾਂ ਪਰਦਾ ਗਿਰ ਸਕਦਾ ਹੈ, ਮੋਕਾ ਖੁੰਝ ਸਕਦਾ ਹੈ।
ਕਈਆਂ ਨੇ ਬੜਾ ਸੋਖਾ ਜਿਹਾ ਤਰੀਕਾ ਲੱਭ ਲਿਆ ਗੁਰੂ ਨਾਨਕ ਜੀ ਦੇ ਵਰਤੇ ਸ਼ਬਦਾ
ਵਿਚੋਂ ਅਤੇ ਸੋਚ ਲਿਆ ਕਿ ਸਵੇਰ ਦੇ ਸਮੇਂ (ਅੰਮ੍ਰਿਤ ਵੇਲਾ) ਪਰਮਾਤਮਾ ਦੇ ਸਚੇ ਨਾਮ ਦੀ
ਸਿਫ਼ਤ ਦੀ ਵਿਚਾਰ ਕਰਨਾ ਹੀ ਗੁਰੂ ਨਾਨਕ ਦੀ ਦੱਸੀ ਹੋਈ ਉਹ ਜੁਗਤ ਹੈ ਜਿਸ ਰਾਹੀਂ ਪਰਮਾਤਮਾ ਦੀ
ਕਿਰਪਾ ਦਾ ਪਾਤਰ ਬਣਿਆ ਜਾ ਸਕਦਾ ਹੈ। ਸਵੇਰ ਦੇ ਸਮੇਂ ਗੁਰਬਾਣੀ ਪੜਨ ਸੁਣਨ ਦਾ ਆਪਣਾ ਮਹੱਤਵ ਹੈ
ਅਤੇ ਆਪਣੇ ਸੰਧਰਭ ਇਹ ਬਹੁਤ ਜਰੂਰੀ ਵੀ ਹੈ। ਇਸ ਨਾਲ ਇਕਾਗਰਤਾ ਅਤੇ ਅਨੁਸ਼ਾਸਨ ਬਣਦਾ ਹੈ। ਇਹ ਇੱਕ
ਵੱਖਰਾ ਸੰਧਰਭ ਹੈ। ਪਰ ਇੱਥੇ ਗੱਲ ਗੁਰੂ ਨਾਨਕ ਦੇ ਦਰਸ਼ਨ ਦੀ ਹੈ।
ਜੇਕਰ ਕੋਈ ਦੋਪਹਿਰ ਜਾਂ ਰਾਤ ਵੇਲੇ ਪਰਮਾਤਮਾ ਦੀ ਵਿਚਾਰ ਕਰੇ ਤਾਂ ਕੀ ਉਹ
ਦਰੁਸਤ ਨਾ ਆਉਂਦੇ ਹੋਏ ਦੇਰੀ ਨਾਲ ਆਇਆ ਕਿਹਾ ਜਾਵੇਗਾ? ਬਾਣੀ ਵਿੱਚ ਤਾਂ ਥਾਂ ਪਰ ਥਾਂ ਅੱਠੇ ਪਹਿਰ
ਨਾਮ ਜੱਪਣ ਦੀ ਗੱਲ ਹੈ ਜਿਸ ਰਾਹੀਂ ਅਸੀਂ ਹਰ ਵੇਲੇ, ਹਰ ਕੰਮ ਗੁਰੂ ਦੀ ਵਿਚਾਰ ਰਾਹੀਂ ਪਰਮਾਤਮਾ ਦੀ
ਰਜ਼ਾ ਨੂੰ ਸਮਝਣ ਦਾ ਜਤਨ ਕਰਦੇ ਤੁਰਨਾ ਹੈ। ਕੋਈ ਪੁੱਛ ਸਕਦਾ ਹੈ ਕਿ ਅੱਠ ਪਹਿਰਾਂ ਵਿੱਚ ਤਾਂ ਰਾਤ
ਵੀ ਆਉਂਦੀ ਹੈ ਫਿਰ ਕੀ ਕਰਨਾ ਹੈ? ਦਰਅਸਲ ਮਨੁੱਖ ਸੋਂਣ ਵੇਲੇ ਪਰਮਾਤਮਾ ਦੀ ਰਜ਼ਾ ਵਿੱਚ ਹੀ ਹੁੰਦਾ
ਹੈ ਕਿਉਂਕਿ ਉਸ ਵੇਲੇ ਉਹ ਹੁਉਮੇਂ ਤੋਂ ਬਾਹਿਰ ਹੁੰਦਾ ਹੈ। ਜਾਗਦੇ ਹੀ ਉਹ ਪ੍ਰਭੂ ਦੀ ਰਜ਼ਾ ਨੂੰ
ਨਹੀਂ ਸਮਝਦਾ। ਉਹ ਵੈਰੀ ਵੀ ਹੋ ਜਾਂਦਾ ਹੈ ਅਤੇ ਬੇਗਾਨਾ ਵੀ। ਕੂੜੀ ਰਾਸ ਨਾਲ ਕੂੜ ਦਾ ਵਪਾਰ ਕਰਨ
ਨੂੰ ਤਿਆਰ। ਪਰੇਸ਼ਾਨ ਕਰਨ ਅਤੇ ਪਰੇਸ਼ਾਨ ਹੋਂਣ ਲਈ ਤਿਆਰ।
ਹੁਣ ਵਿਚਾਰ ਕਰੀਏ ਕਿ ਗੁਰੂ ਨਾਨਕ ਦੇ ਦਰਸ਼ਨ ਵਿੱਚ ਅੰਮ੍ਰਿਤ ਵੇਲਾ ਕਿਹੜਾ
ਹੈ? ਆਉ ਇਸ ਲਈ ਬਾਣੀ ਦੇ ਕੁੱਝ ਹਵਾਲਿਆਂ ਦੀ ਸੰਖੇਪ ਜਿਹੀ ਪੜਚੋਲ ਕਰੀਰੇ:
(1) ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥ (ਮ. ੧, ਆਦਿ ਗੁਰੂ
ਗ੍ਰੰਥ, ਪੰਨਾ ੨੦)
ਅਰਥ:-
ਹੇ ਪਿਆਰੇ ਮਿਤ੍ਰ
ਮਨ! (ਮੇਰੀ ਸਿੱਖਿਆ) ਸੁਣ। ਪਰਮਾਤਮਾ ਨੂੰ ਮਿਲ, (ਮਿਲਣ ਦਾ) ਇਹ (ਮਨੁੱਖਾ ਜਨਮ ਹੀ) ਵੇਲਾ ਹੈ।
(੨) ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ
ਤੇਰੀ ਬਰੀਆ ॥
ਅਰਥ:- (
ਹੇ ਭਾਈ!) ਤੈਨੂੰ
ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ (ਮ. ੧, ਆਦਿ
ਗੁਰੂ ਗ੍ਰੰਥ, ਪੰਨਾ ੧੨)
(੩) ਕਹਿ ਕਬੀਰ ਮਿਲੁ ਅੰਤ ਕੀ ਬੇਲਾ ॥੪॥੨॥। (ਆਦਿ ਗੁਰੂ ਗ੍ਰੰਥ, ਪੰਨਾ
੩੨੩)
ਅਰਥ: ਕਬੀਰ ਆਖਦਾ ਹੈ—ਹੁਣ ਤਾਂ (ਮਨੁੱਖਾ-ਜਨਮ) ਅਖ਼ੀਰ ਦਾ ਵੇਲਾ ਹੈ,
ਮੈਨੂੰ ਜ਼ਰੂਰ ਮਿਲ। ੪। ੨।
(੪) ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥
(ਆਦਿ ਗੁਰੂ ਗ੍ਰੰਥ, ਪੰਨਾ ੧੧੫੯)
ਅਰਥ: ਪ੍ਰਭੂ ਨੂੰ ਮਿਲਣ ਦਾ ਇਹ ਮਨੁੱਖਾ-ਜਨਮ ਹੀ ਮੌਕਾ ਹੈ, ਇਹੀ ਵਾਰੀ
ਹੈ (ਇੱਥੋਂ ਖੁੰਝ ਕੇ ਸਮਾ ਨਹੀਂ ਮਿਲਣਾ)
ਉਪਰੋਕਤ ਹਵਾਲਿਆਂ ਤੋਂ ਇੱਕ ਗੱਲ ਸਪਸ਼ਟ ਹੈ ਕਿ ਪਰਮਾਤਮਾ ਨੂੰ ਸਮਝਣ ਦਾ
ਵੇਲਾ ਇਹ ਮਨੁੱਖਾ ਜੀਵਨ ਹੀ ਹੈ। ਇਹ ਅੰਮ੍ਰਿਤ ਦਾ ਵੇਲਾ ਹੈ। ਕਿੳਂਕਿ ਇਸ ਵੇਲੇ ਹੀ ਸੱਚੇ ਨਾਮ ਦੀ
ਵਿਚਾਰ (ਪਰਮਾਤਮਾ ਦੇ ਗੁਣਾਂ ਦੀ ਸਹੀ ਵਿਚਾਰ) ਰਾਹੀਂ ਚਾਰੋਂ ਪਾਸੇ ਵਰਸ ਰਹੇ ਅੰਮ੍ਰਿਤ ਨੂੰ ਅਸੀਂ
ਸਮਝ ਸਕਦੇ ਹਾਂ। ਸਭ ਤਰਫ਼ ਫ਼ੈਲੀ ਕੁਦਰਤ ਰਾਹੀਂ ਪਰਮਾਤਮਾ ਦੀ ਦਾਤਾਂ ਦਾ ਅੰਮ੍ਰਿਤ ਨਿਰੰਤਰ ਵਰਸ
ਰਿਹਾ ਹੈ ਅਤੇ ਮਨੁੱਖਾ ਜੀਵਨ ਇਸ ਨੂੰ ਸਮਝਣ ਦਾ ਅਵਸਰ ਹੈ ਯਾਨੀ ਕਿ ਵੇਲਾ ਹੈ। ਨਾਲ ਹੀ ਗੁਰੂ ਦੇ
ਸ਼ਬਦ ਦਾ ਦਰਸ਼ਨ
(Philosophy)
ਵੀ ਇਸ ਵੇਲੇ ਦੀ ਸਾਰਥਕਤਾ ਸਮਝਣ ਲਈ ਅੰਮ੍ਰਿਤ ਸਮਾਨ ਹੈ।
ਗੁਰੂ ਨਾਨਕ ਦੇ ਦਰਸ਼ਨ ਦੇ ਇਸ ਪੱਖ ਦੀ ਵਿਆਖਿਆ ਚੌਥੇ ਪਾਤਿਸ਼ਾਹ ਇੰਝ ਕਰਦੇ
ਹਨ:
ਸਾਵਣਿ ਵਰਸੁ ਅੰਮ੍ਰਿਤਿ ਜਗੁ ਛਾਇਆ ਜੀਉ ॥ ਮਨੁ ਮੋਰੁ ਕੁਹੁਕਿਅੜਾ ਸਬਦੁ
ਮੁਖਿ ਪਾਇਆ ॥ ਹਰਿ ਅੰਮ੍ਰਿਤੁ ਵੁਠੜਾ ਮਿਲਿਆ ਹਰਿ ਰਾਇਆ ਜੀਉ ॥ ਜਨ ਨਾਨਕ ਪ੍ਰੇਮਿ ਰਤੰਨਾ
॥੪॥੧॥੨੭॥੬੫ (ਮ. ੪, ਆਦਿ ਗੁਰੂ ਗ੍ਰੰਥ, ਪੰਨਾ ੧੭੩)
ਅਰਥ: ਜੀਵਨ ਰੂਪੀ ਸਾਵਣ ਵੇਲੇ ਗੁਰ ਗਿਆਨ ਦਾ ਅੰਮ੍ਰਿਤ ਰੂਪੀ ਬੱਦਲ
ਛਾਇਆ ਰਹਿੰਦਾ ਹੈ। ਮਨ ਦਾ ਮੋਰ ਪਿਆਰ ਵਿੱਚ ਆਨੰਦਿਤ ਹੋ ਕੇ ਉਸ ਦੀ ਬੂੰਦ ਦੀ ਪ੍ਰਾਪਤੀ ਲਈ ਕੂਕਦਾ
ਹੈ (ਵਿਚਾਰ ਕਰਦਾ ਹੈ) ਤਾਂ ਸ਼ਬਦ ਦੇ ਅਮ੍ਰਿਤ ਦੀ ਬੂੰਦ ਉਸ ਦੇ ਮੁੰਹ ਵਿੱਚ ਪੇਂਦੀ ਹੈ। ਇਸ ਤਰਾਂ
ਪਰਮਾਤਮਾ ਦਾ ਸਦਾ ਵਰਸਨ ਵਾਲੇ ਅਮ੍ਰਿਤ (ਪਿਆਰ) ਦੀ ਪ੍ਰਾਪਤੀ ਹੁੰਦੀ ਹੈ। ਹੇ ਦਾਸ ਨਾਨਕ! (ਜਿਸ
ਮਨੁੱਖ ਦੇ ਜੀਵਨ ਵਿਚ) ਨਾਮ ਅੰਮ੍ਰਿਤ ਆ ਵੱਸਦਾ ਹੈ ਉਹ ਪ੍ਰਭੂ-ਪ੍ਰੇਮ ਵਿੱਚ ਰੰਗਿਆ ਜਾਂਦਾ ਹੈ। ੪।
੧। ੨੭। ੬੫।
ਸ਼ਦਾ ਵਰਸਨ ਵਾਲਾ ਪਰਮਾਤਮਾ ਦਾ ਪਿਆਰ ਉਸ ਦੀ ਵੱਡੀਆਈ ਹੈ ਜਿਸ ਦੀ ਸਾਨੂੰ
ਸਮਝ ਨਹੀਂ ਆਉਂਦੀ। ਇਸ ਸ਼ਬਦ ਵਿੱਚ ਗੁਰੂ ਸਾਹਿਬ ਪ੍ਰਭੂ ਦੇ ਪਿਆਰ ਦੀ ਪ੍ਰਾਪਤੀ ਲਈ ਗੁਰੂ ਦੇ ਸ਼ਬਦ
ਦਾ ਮੱਹਤਵ ਬਿਆਨ ਕਰਦੇ ਹੋਏ ਸਿਖਿਆ ਦੇਂਦੇ ਹਨ ਕਿ ਇਸ ਸਦਾ ਵਰਸਦੇ ਹੋਏ ਅੰਮ੍ਰਿਤ ਦੀ ਸਮਝ
(ਪ੍ਰਾਪਤੀ) ਗੁਰੂ ਦੇ ਸ਼ਬਦ ਰਾਹੀਂ ਹਾਸਲ ਹੁੰਦੀ ਹੈ।
ਮਨੁੱਖ ਨੂੰ ਅੰਮ੍ਰਿਤ ਵੇਲੇ ਅੰਮ੍ਰਿਤ ਦੀ ਪ੍ਰਾਪਤੀ ਦਾ ਜਤਨ ਗੁਰੂ ਦੇ ਸ਼ਬਦ
ਰਾਹੀਂ ਕਰਨਾ ਚਾਹੀਦਾ ਹੈ। ਮਨੁੱਖਾ ਜੀਵਨ ਪਰਮਾਤਮਾ ਦੀ ਕਿਰਪਾ ਹੈ ਅਤੇ ਉਸਦੀ ਮੇਹਰ ਨਾਲ ਹੀ ਮਨੁੱਖ
ਨੂੰ ਜੀਵਨ ਮੁਕਤੀ ਦਾ ਦਰਵਾਜਾ ਲੱਭਦਾ ਹੈ
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ
॥੪ (ਮ. ੧, ਆ. ਗ