.

ਦਸਮ ਗ੍ਰੰਥ ਦੀ ਅਸਲੀਯਤ
(ਕਿਸ਼ਤ ਨੰ: 06)

ਦਲਬੀਰ ਸਿੰਘ ਐੱਮ. ਐੱਸ. ਸੀ.

ਅਖਉਤੀ ਦਸਮ ਗ੍ਰੰਥ ਦੀ ਬ੍ਰਾਹਮਣੀ-ਗ੍ਰੰਥਾਂ ਨਾਲ ਤੁਲਨਾ

ਬਚਿਤ੍ਰ ਨਾਟਕ ਗ੍ਰੰਥ/ਅਖਉਤੀ ਦਸਮ ਗ੍ਰੰਥ ਦਾ ਪੰਜਾਬੀ ਅਨੁਵਾਦ (ਜਿਸਦੀ ਇਸ ਗ੍ਰੰਥ ਦੇ ਇਸ਼ਟ ਨੂੰ ਮੁਖ ਰੱਖ ਕੇ ਕੁੱਝ ਥਾਂਈਂ ਪੁਨਰ-ਵੀਚਾਰ ਜ਼ਰੂਰੀ ਹੈ) ਗੋਬਿੰਦ ਸਦਨ, ਮਹਰੋਲੀ, ਦਿੱਲੀ ਵਾਲਿਆਂ ਨੇ ਡਾ: ਰਤਨ ਸਿੰਘ ਜੱਗੀ (ਪਟਿਆਲਾ) ਤੋ ਕਰਵਾ ਕੇ ਪੰਜ ਪੋਥੀਆਂ ਵਿੱਚ ਛਪਵਾਇਆ। ਪਹਿਲੀ ਪੋਥੀ ਵਿੱਚ ਲਿਖੀ ਭੂਮਿਕਾ ਸਿਧ ਕਰਦੀ ਹੈ ਕਿ ਇਹ ਗ੍ਰੰਥ ਪ੍ਰਮਾਣੀਕ ਗ੍ਰੰਥ ਨਹੀ। ਕਈ ਥਾਂਈ ਪਾਠ-ਅੰਤਰ ਹਨ। ਇਹ ਗ੍ਰੰਥ ਹੇਠ ਲਿਖੇ ਬ੍ਰਾਹਮਣੀ-ਗ੍ਰੰਥਾਂ ਤੇ ਆਧਾਰਿਤ ਹੈ ਜਿਹਨਾ ਦੇ ਹਿੰਦੀ-ਅਨੁਵਾਦ ਨਾਲ ਕੀਤੀ ਤੁਲਨਾ ਇਸ ਪ੍ਰਕਾਰ ਹੈ:

(੧) ਸ਼੍ਰੀ ਮਾਰਕੰਡੇਯ ਪੁਰਾਣ (ਭਾਸ਼ਾ) ; ਸੰਪਾਦਕ ਪੰਡਿਤ ਰਾਮ ਜੀ ਸ਼ਰਮਾ; ਪ੍ਰਕਾਸ਼ਕ ਸ਼੍ਰੀ ਦੁਰਗਾ ਪੁਸਤਕ ਭੰਡਾਰ, ੫੨੭, ਏ/੨, ਕੱਕੜ ਨਗਰ, ਇਲਾਹਾਬਾਦ; ਮੁਦ੍ਰਕ ਪੰਚੁਅਲ ਪ੍ਰਿੰਟਿੰਗ ਪ੍ਰੈਸ, ਇਲਾਹਾਬਾਦ (ਕੀਮਤ ੧੫੦ ਰੁਪਏ)। ਕੁਲ ੫੧੨ ਪੰਨੇ।

ਇਸ ਪੁਰਾਣ ਵਿੱਚ ਦੁਰਗਾ ਦੇਵੀ ਦੇ ਅਵਤਾਰ ਚਰਿਤ੍ਰਾਂ ਦਾ ਵਰਣਨ ਹੈ। ਇਸ ਪੁਸਤਕ ਵਿੱਚ ਪੰਨਾ ੨੯੯ ਤੋਂ ੩੫੩ ਤਕ ਦੇਵੀ ਦੁਰਗਾ ਦੇ ਮਧੁ-ਕੈਟਭ, ਮਹਿਸ਼ਾਸੁਰ, ਧੁਮ੍ਰਲੋਚਨ, ਚੰਡ, ਮੁੰਡ, ਰਕਤਬੀਜ, ਨਿਸ਼ੁੰਭ, ਸ਼ੁੰਭ ਦੈਂਤਾਂ ਨਾਲ ਹੋਏ ਜੁਧਾਂ ਦਾ ਵਰਣਨ ਹੈ। ਇਹਨਾਂ ਦੈਂਤਾਂ ਨੂੰ ਮਾਰ ਕੇ ਦੇਵੀ ਨੇ ਦੇਵਰਾਜ ਇੰਦਰ ਦਾ ਖੁਸਿਆ ਰਾਜ ਦੇਂਤਾਂ ਤੋਂ ਵਾਪਸ ਦੁਆਇਆ। ਇੰਦਰ ਅਤੇ ਹੋਰ ਸਾਰੇ ਦੇਵਤਿਆਂ ਨੇ ਦੇਵੀ ਦੀ ਉਸਤਤਿ ਕੀਤੀ; ਦੇਵੀ ਨੇ ਪ੍ਰਸੰਨ ਹੋ ਕੇ ਦੇਵਤਿਆਂ ਨੂੰ ਵਰ ਦਿੱਤੇ। ਪੰਨਾ ੩੫੩ ਤੋ ੩੫੭ ਤਕ ਦੇਵੀ ਚਰਿਤ੍ਰਾਂ ਦੇ ਪਾਠ ਦਾ ਮਹਾਤਮ ਲਿਖਿਆ ਹੈ।

ਬਚਿਤ੍ਰ ਨਾਟਕ ਗ੍ਰੰਥ ਦੇ ਪੰਨਾ ੭੪ ਤੋਂ ੯੯ ਤਕ ਅਥ ਚੰਡੀ ਚਰਿਤ੍ਰ ਉਕਤਿ ਬਿਲਾਸ ਹੂ-ਬ-ਹੂ ਇਸੇ ਤਰਤੀਬ ਵਿੱਚ ਲਿਖਿਆ ਹੈ; ਫਿਰ ਪੰਨਾਂ ੯੯ ਤੋਂ ੧੧੯ ਤਕ ਇਸੇ ਪ੍ਰਸੰਗ ਨੂੰ ਦੁਹਰਾਇਆ ਗਿਆ ਹੈ ਅਤੇ ਫਿਰ ਤੀਜੀ ਵਾਰੀ ਇਹੀ ਪ੍ਰਸੰਗ ਪੰਨਾ ੧੧੯ ਤੋਂ ੧੨੭ ਤਕ ਵਾਰ ਸ੍ਰੀ ਭਗਉਤੀ ਜੀ ਕੀ ਸਿਰਲੇਖ ਹੇਠ ਲਿਖਿਆ ਹੈ (ਵੇਖੋ: ਅੰਤਿਕਾ ਨੰ: ੧)। ਡਾ: ਰਤਨ ਸਿੰਘ ਜੱਗੀ, ਜਿਨੑਾਂ ਨੇ ਅਖਉਤੀ ਦਸਮ ਗ੍ਰੰਥ ਦੇ ਪੰਜ ਪੋਥੀਆਂ ਵਿੱਚ ਅਰਥ ਕੀਤੇ ਹਨ, ਲਿਖਦੇ ਹਨ ਕਿ ਇਸ ਵਾਰ ਦਾ ਪਹਿਲੋਂ ਸਿਰਲੇਖ ਵਾਰ ਦੁਰਗਾ ਕੀ ਸੀ (ਪੰਨਾ ੩੧੪, ਭਾਗ ਪਹਿਲਾ)। ਕਿਸੇ ਅਗਿਆਨੀ ਜਾਂ ਪੰਥ-ਦੋਖੀ ਨੇ ਬਾਦ ਵਿੱਚ ਇਸਦਾ ਸਿਰਲੇਖ ਬਦਲ ਕੇ ਵਾਰ ਸ੍ਰੀ ਭਗਉਤੀ ਜੀ ਕੀ ਲਿਖ ਦਿੱਤਾ; ਸਮਾਪਤੀ ਸੰਕੇਤ ‘ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰਸਤ. . ।। ਅਖਉਤੀ ਦਸਮ ਗ੍ਰੰਥ ਦੇ ਟੀਕਾਕਾਰ ਡਾ: ਰਤਨ ਸਿੰਘ ਜੱਗੀ ਨੇ ਪੋਥੀ ਪਹਿਲੀ ਦੇ ਪੰਨਾ ੩੩੪ ਤੇ ਸਪਸ਼ਟ ਲਿਖਿਆ ਹੈ। ਅਨੇਕਾਂ ਥਾਂਈਂ ਲਿਖੇ ਮੰਗਲਾਚਰਨ ਸ੍ਰੀ ਭਗਉਤੀ ਜੀ ਸਹਾਇ।। … ਸ੍ਰੀ ਭਗੌਤੀ ਏ ਨਮਹ। . . ਸਿਧ ਕਰਦੇ ਹਨ ਕਿ ਅਖਉਤੀ ਦਸਮ ਗ੍ਰੰਥ ਦੇ ਲਿਖਾਰੀ ਯਕੀਨਨ ਕੋਈ ਦੇਵੀ-ਪੂਜਕ ਸ਼ਾਕਤ-ਮਤੀਏ ਤਾਂਤ੍ਰਿਕ ਹੀ ਹਨ; ਗੁਰੂ ਗੋਬਿੰਦ ਸਿੰਘ ਸਾਹਿਬ ਨਹੀ ਹਨ।

ਇਸ ਮਾਰਕੰਡੇਯ ਪੁਰਾਣ ਦੇ ਪੰਨਾ ੪੫੧ ਤੋਂ ਅਖੀਰਲੇ ਪੰਨੇ ੫੧੨ ਤਕ ਅਨੇਕਾਂ ਤਰ੍ਹਾਂ ਦੀ ਦੁਰਗਾਪਾਠ ਦੀ ਵਿਧੀ ਦੱਸੀ ਗਈ ਹੈ। ਮਾਰਕੰਡੇਯ ਉਵਾਚ (ਪੰਨਾ ੪੬੨ ਤੋਂ ੪੬੫ ਤਕ) ਦੁਰਗਾ-ਉਸਤਤਿ ਦੇ ਕੁੱਝ ਅੰਸ਼ ਇਸ ਪ੍ਰਕਾਰ ਹਨ:-

ਓਮ ਜਯੰਤੀ ਮੰਗਲਾ ਕਾਲੀ ਭਦ੍ਰਕਾਲੀ ਕਪਾਲਿਨੀ। ਦੁਰਗਾ ਛਿਮਾ ਸ਼ਿਵਾ ਧਾਤ੍ਰੀ ਸਵਾਹਾ ਸਵਧਾ ਨਮੋਸਤੁ ਤੇ।। ੧।। …… ਰਕਤਬੀਜ ਵਧੇ ਦੇਵਿ ਚੰਡ ਮੁੰਡ ਵਿਨਾਸ਼ਿਨੀ. . ਸ਼ੁੰਭਸਯੈਵ ਨਿਸ਼ੁੰਭਸਯ ਧੁਮ੍ਰਾਛਸਯ ਚ ਮਰਦਿਨਿ।। ਰੁਪੰ ਦੇਹਿ ਜਯੰ ਦੇਹਿ ਯਸ਼ੋ ਦੇਹਿ. . ਇਦੰ ਸਤੋਤ੍ਰੰ ਪਠਿਤਵਾ ਤੁ ਮਹਾਸਤੋਤ੍ਰੰ ਪਠੇਂਨਰ: ।। ਸ ਤੁ ਸਪਤਸ਼ਤੀ ਸੰਖਯਾਵਰ ਮਾਪਨੋਤਿ ਸੰਪਦਾਮੑ।। ੨੫।।

ਇਸੇ ਸ਼ਬਦਾਵਲੀ ਵਿੱਚ ਦੇਵੀ ਉਸਤਤਿ ਅਖਉਤੀ ਦਸਮ ਗ੍ਰੰਥ ਦੇ ਪੰਨਾ ੮੦੯ ਤੇ ਦੇਵੀ-ਪੂਜਕ ਲਿਖਾਰੀ ਨੇ ਲਿਖੀ ਹੈ।

ਸਪਸ਼ਟ ਹੈ ਕਿ ਅਖਉਤੀ ਦਸਮ ਗ੍ਰੰਥ ਵਿੱਚ ਮਾਰਕੰਡੇਯ ਪੁਰਾਣ ਦਾ ਅਨੁਵਾਦ ਹੀ ਹੈ ਜੋ ਸਿਧਾਂਤਕ ਤੌਰ (ਦੇਵੀ ਦੇਵਤਿਆਂ ਦੀ ਪੂਜਾ ਮਨ੍ਹਾ ਹੈ) ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਉੱਕਾ ਹੀ ਮੇਲ ਨਹੀ ਖਾਂਦਾ।

(੨) ਸ਼੍ਰੀਮਦ ਭਾਗਵਤ-ਭਾਸ਼ਾ ਸੁਖ ਸਾਗਰ, ਬਾਰਹ ਸਕੰਧ, ਅਨੁਵਾਦ-ਕਰਤਾ ਕਵਿ-ਭੂਸ਼ਣ ਮੁਕੰਦ, ਸਪੈਸ਼ਲ ਸੰਸਕਰਣ ੧੯੯੮; ਮੁੱਲ ੩੦੦ ਰੁਪਏ; ਨਯੂ ਸਟੈਂਡਰਡ ਪਬਲੀਕੇਸ਼ਨਜ਼, ੧੮੧੩, ਚੰਦ੍ਰਾਵਲ ਰੋਡ, ਦਿੱਲੀ - ੧੧੦੦੦੭, ਕੁਲ ੮੮੦ ਪੰਨੇ।

ਇਸ ਪੁਰਾਣ ਵਿੱਚ ੧੨ ਸਕੰਧ (ਮੁਖ-ਅਧਿਆਇ) ਹਨ ਜਿਨੑਾਂ ਵਿੱਚ ਵਿਸ਼ਨੂੰ ਦੇ ਅਵਤਾਰਾਂ ਦਾ ਜ਼ਿਕਰ ਹੈ। ਦੂਜੇ ਸਕੰਧ ਦੇ ਸਤਵੇਂ ਅਧਯਾਯ (ਸੰਖੇਪ ਵਿਚ, ੨/੭) ਵਿਸ਼ਨੂੰ ਜੀ ਦੇ ੨੪ ਅਵਤਾਰਾਂ ਦੀ ਲਿਸਟ ਬ੍ਰਹਮਾ ਜੀ ਨੇ ਲਿਖੀ ਹੈ। ਸਤਵੇਂ, ਅਠਵੇਂ ਅਤੇ ਨੋਵੇਂ ਸਕੰਧਾਂ ਵਿੱਚ ਵਿਸ਼ਨੂੰ ਦੇ ੨੦ ਅਵਤਾਰਾਂ (ਰਾਮ ਅਵਤਾਰ ਤਕ) ਦਾ ਜ਼ਿਕਰ ਹੈ ਅਤੇ ਅਖਉਤੀ ਦਸਮ ਗ੍ਰੰਥ ਦੇ ਪੰਨਾ ੧੫੫ ਤੋਂ ੨੫੪ ਤਕ ਅਥ ਚੌਬੀਸ ਅਵਤਾਰ ਕਥਨੰ ਸਿਰਲੇਖ ਹੇਠ ਲਿਖੇ ਹਨ। ਦਸਮ ਸਕੰਧ (ਪੰਨਾ ੪੮੮ ਤੋਂ ੮੨੨) ਵਿੱਚ ਕ੍ਰਿਸ਼ਨਾਵਤਾਰ ਦੀਆਂ ਕਥਾਵਾਂ ਉਸੇ ਤਰਤੀਬ ਵਿੱਚ ਲਿਖੀਆਂ ਹਨ ਜਿਹਾ ਕਿ ਅਖਉਤੀ ਦਸਮ ਗ੍ਰੰਥ ਵਿੱਚ ਪੰਨਾ ੨੫੪ ਤੋਂ ੫੭੦

ਤਕ (ਵੇਖੋ ਅੰਤਿਕਾ ਨੰ: ੨)। (ਨੋਟ; ਬਚਿਤ੍ਰ ਨਾਟਕ ਗ੍ਰੰਥ ਦੇ ਲਿਖਾਰੀ ਨੇ ਵਿਸ਼ਨੂੰ ਦੇ ੨੩ਵੇਂ (ਬੁੱਧ), ੨੪ਵੇਂ (ਹਰਿ ਜੂ ਅਰਥਾਤ ਨਿਹਕਲੰਕੀ, ਸ਼ੁਦ੍ਰਾਂ ਨੂੰ ਮਾਰਣ ਵਾਲਾ ਹੈ! ? ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸ਼ੂਦਰਾਂ ਨੂੰ ਬਚਾਉਣ ਵਾਲੇ ਅਤੇ ਸਰਦਾਰੀਆਂ ਬਖਸ਼ਣ ਵਾਲੇ ਹਨ ਜਿਸਤੋਂ ਸਾਬਤ ਹੁੰਦਾ ਹੈ ਕਿ ਲਿਖਾਰੀ ਗੁਰੂ ਸਾਹਿਬ ਨਹੀ) ਅਤੇ ੨੫ਵੇਂ ਮਹਿਦੀ ਮੀਰ (ਹਜ਼ਰਤ ਮੁਹੰਮਦ?) ਦੀ ਕਥਾ, ਜੋ ਭਾਗਵਤ-ਪੁਰਾਣ ਵਿੱਚ ਨਹੀ, ਕਿਥੋਂ ਲਈ ਹੈ ਲਿਖਾਰੀ-ਕਵੀ-ਸ਼ਯਾਮ ਹੀ ਜਾਣੇ।

(੩) ਸ਼੍ਰੀ ਸ਼ਿਵ ਮਹਾਪੁਰਾਣ, ਸੰਪਾਦਕ ਪੰਡਿਤ ਰਾਜ ਕੁਮਾਰ ਪਾਂਡੇਯ, ਤਿਲੋਈ (ਰਾਯ-ਬਰੇਲੀ), ਪ੍ਰਕਾਸ਼ਕ ਨਯੂ ਸਟੈਂਡਰਡ ਪਬਲੀਕੇਸ਼ਨਜ਼, ਚੰਦ੍ਰਾਵਲ ਰੋਡ, ਮਲਕਾ ਗੰਜ, ਦਿੱਲੀ-੭; ਮੁਲ ੧੩੦ ਰੁਪਏ। ੭੭੦ ਪੰਨੇ।

ਇਸ ਪੁਰਾਣ ਵਿੱਚ ਸ਼ਿਵ ਦੇ ਅਵਤਾਰਾਂ ਦਾ ਜ਼ਿਕਰ ਹੈ। ਪੰਨਾ ੪੫੪ ਤੇ ਦਵਾਦਸ਼ ਜਯੋਤੀਰਲਿੰਗ ਦੀ ਕਥਾ (ਸ਼ਿਵ ਦੇ ੧੨ ਅਵਤਾਰਾਂ ਦੀ ਕਥਾ) ਮੁਤਾਬਿਕ ਉਜੈਨ (ਮੱਧ ਪ੍ਰਦੇਸ਼, ਨਰਮਦਾ ਨਦੀ ਦੇ ਕੰਡੇ) ਵਿੱਚ ਮਹਾਕਾਲ ਦਾ ਬਹੁਤ ਵੱਡਾ ਮੰਦਿਰ ਹੈ। ਪੰਨਾ ੪੮੭ ਤਕ ਮਹਾਕਾਲ ਦੀ ਉਤਪਤੀ (ਨੋਟ: ਅਖਉਤੀ ਦਸਮ ਗ੍ਰੰਥ ਵਿੱਚ ਲਿਖਾਰੀ ਕਵੀ ਸਯਾਮ ਆਦਿਕ ਹਰ-ਹੀਲੇ ਸਾਰੇ ਦੇਵਤਿਆਂ, ਅਵਤਾਰਾਂ, ਮਹਾਪੁਰਖਾਂ, ਮਨੁਖਾਂ ਨੂੰ ਮਹਾਕਾਲ ਦਾ ਉਪਾਸਕ ਬਣਾਉਣਾ ਚਾਹੁੰਦਾ ਹੈ; ਪੜੋ ਜੀ, ਚਰਿਤ੍ਰੋ ਪਾਖਯਾਨ ਨੰ: ੨੬੬, ਬਚਿਤ੍ਰ ਨਾਟਕ ਗ੍ਰੰਥ/ਦਸਮ ਗ੍ਰੰਥ ਦਾ ਪੰਨਾ ੧੨੧੦)

ਇਸ ਸ਼ਿਵ ਪੁਰਾਣ ਵਿੱਚ ਪੰਨਾ ੨੮ ਤੇ ਸ਼੍ਰੀ ਸ਼ਿਵ-ਸਹਸਤ੍ਰਨਾਮਾ (੧੦੦੦ ਨਾਮ, ਸੰਸਕ੍ਰਿਤ ਵਿਚ) ਵਿਸ਼ਨੂੰ-ਉਵਾਚ ਦੇ ਅਰਥ (ਭਾਸ਼ਾ-ਅਨੁਵਾਦ) ਪੰਨਾ ੫੧੮ ਤੋਂ ੫੨੮ ਤਕ ਲਿਖੇ ਹਨ, ਜਿਸ ਵਿੱਚ ਵਰਤੇ ਗੁਣ-ਵਾਚਕ ਕੁੱਝ ਲਫ਼ਜ਼/ਅਰਥ ਇਹ ਹਨ:- ਸੁਖ ਕੇ ਦਾਤਾ, ਪਾਰਬ੍ਰਹਮ, ਪਰਮਾਤਮਾ, ਵਿਸ਼ਵ-ਪਾਲਕ, ਅਵਿਨਾਸ਼ੀ, ਦੇਵਾਧਿਦੇਵ, ਸਾਰੇ ਦੇਵੋਂ ਮੇ ਬੜੇ, ਕਾਲੋਂ ਕੇ ਕਾਲ (ਕਾਲਕਾਲ: ), ਤੇਜੋਮਯ, ਅੰਮ੍ਰਿਤਮਯ, ਸਰਵੇਸ਼ਵਰ, ਓਂਕਾਰ ਸਰੂਪ, ਆਦਿ ਅੰਤ ਏਵੰ ਮੱਧ ਸੇ ਰਹਿਤ, ਨੀਲਕੰਠ, ਪਰਮ ਚਤੁਰ, ਸਰਵ ਵਿਆਪਕ, ਸਰਵ-ਸਮਰਥ, ਸ੍ਰਿਸ਼ਟੀ-ਕਰਤਾ, ਮ੍ਰਿਤੂ-ਰਹਿਤ (ਅਕਾਲੇ), ਚੰਦ੍ਰ ਰੂਪ, ਸਵਯੰ ਪ੍ਰਕਾਸ਼ (ਸੈਭੰ) , ਸਬ ਕੇ ਨਾਥ, ਸਰਵ-ਗਿਆਤਾ, ਸ੍ਰਿਸ਼ਟੀ-ਰਚਇਤਾ, ਸੰਸਾਰ ਚਲਾਨੇ ਵਾਲੇ, ਅਭਯ, ਸ਼ਤਰੂ ਵਿਨਾਸ਼ਕ, ਅਮਰ, ਪਰਮ ਗਿਆਨੀ, ਸਬਸੇ ਪ੍ਰਥਮ, ਪਰਮਾਤਮਾ, ਲੋਕ ਪਾਲਕ, ਅੰਤਰਯਾਮੀ, ਜਗਤ ਕੇ ਪਿਤਾ, ਸਰਵ-ਵਿਆਪਕ, ਸਭ ਕੇ ਤਾਰਕ, ਸਰਵੇਸ਼ਵਰ, ਅਜਨਮਾ, ਲੋਕ ਨਾਥ, ਨਿਤਯ ਅੰਮ੍ਰਿਤਮਯ, ਸ਼ਾਂਤ-ਰੂਪ, ਤੇਜੋਂ ਕੇ ਭੀ ਤੇਜਰੂਪ (ਜਾਪ, ਨਮੋ ਤੇਜ ਤੇਜੇ), ਉਂਕਾਰ, ਅਕਸ਼ਰ-ਰੂਪ, ਸਰਵ-ਮਹਾਨ, ਅਜੇਯ, ਪਾਪ-ਨਾਸ਼ਕ, ਸਰਵ-ਕਰਤਾ, ਇੰਦ੍ਰ-ਰੂਪ, ਮੁਕਤੀ-ਦਾਤਾ, ਨਿਰਭਯ, ਵਿਸ਼ਵ-ਪਾਲਕ, ਜਨਮ ਮਰਣ ਰਹਿਤ, ਵਿਸ਼ਵ-ਵਯਾਪੀ, ਅਘ-ਨਾਸ਼ਕ, ਅਗੰਮਯ, ਸ਼ਤਰੂ-ਵਿਨਾਸ਼ਕ, ਵਿਸ਼ਵ ਕੋ ਭੋਜਨ ਦਾਤਾ, ਅਹੰਕਾਰ-ਸਰੂਪ, ਦੈਤਯ-ਸ਼ਤਰੂ, ਦੇਵੋਂ ਕੇ ਰਾਜਾ, ਮੁੰਡਿਤ-ਸਿਰ, ਸੁੰਦਰ-ਸਰੂਪ, ਸ਼ਬਦ-ਰੂਪ, ਦੇਵ-ਦਾਨਵ-ਮਿਤ੍ਰ, ਈਸ਼ਵਰ, ਸ੍ਰੀ ਪਾਰਵਤੀ ਕੇ ਪ੍ਰੇਮੀ, ਬ੍ਰਹਮਚਾਰੀ ਸਰੂਪ, ਅੰਤ-ਰਹਿਤ, ਨਗਨ ਰਹਨੇ ਵਾਲੇ, ਲਿੰਗ ਸਵਾਮੀ, ਕਪਟ ਰੂਪ ਧਾਰਕ, ਮੂਰਤੀ ਆਕਾਰ ਸੇ ਰਹਿਤ, ਅੰਧਕ-ਅਸੁਰ ਸ਼ਤਰੂ (ਨਮੋ ਅੰਧਕਾਰੇ।। ਅੰਧਕ ਦਾ ਹਤਿਆਰਾ), ਦੋਸ਼-ਰਹਿਤ, ਪਵਿਤ੍ਰ, ਭਕਤੋਂ ਕੇ ਪ੍ਰੇਮੀ, ਧਤੂਰੇ ਕੇ ਸੇਵਨ-ਕਰਤਾ, ਕਲਾਧਾਰੀ ਮਹਾਕਾਲ-ਰੂਪ, ਅਜੇਯ, ਜਗੰਨਾਥ ਨਿਰਾਕਾਰ, ਤ੍ਰਿਲੋਕੀ-ਨਾਥ, ਪ੍ਰਕਾਸ਼ਮਯ, ਪ੍ਰਿਥਵੀ-ਨਾਥ, ਬ੍ਰਹਮਰੂਪ, ਵਾਮਦੇਵ, ਨਿਤਯ-ਅਨੰਦ-ਰੂਪ, ਸਰਵ-ਆਤਮਾ, ਸਰਵਗਯ, ਸਦਾ-ਸ਼ਾਂਤ-ਰੂਪ (ਨਮੋ ਸ਼ਾਂਤ ਰੂਪੇ), ਸਰਪ ਕੇ ਕੁੰਡਲੋਂ ਵਾਲੇ, ਸਦਾ ਅਮਰ, ਸ਼ਰੀਰਧਾਰੀ, ਸਮਯ ਕਾਲ ਕੇ ਭੀ ਕਾਲ (ਨਮੋ ਕਾਲ ਕਾਲੇ), ਨਿਸ਼-ਕਲੰਕ, ਸੰਤਾਨ-ਰਹਿਤ, ਸ਼ਾਂਤ-ਬੁੱਧਿ, ਰਾਤ੍ਰੀ ਕੇ ਸਵਾਮੀ, ਪ੍ਰਿਥਵੀ ਸਵਾਮੀ, ਰਕਸ਼ਕ, ਵਿਦਵਾਨੋ ਪਰ ਦਯਾਲੂ, ਪਾਰਵਤੀ ਜੀ ਕੇ ਸਾਥ ਰਹਨੇ ਵਾਲੇ, ਵੀਰਯ-ਦਾਤਾ ਭਗਵਾਨ ਸ਼ੰਕਰ ਸਦਾਸ਼ਿਵ ਮੇਰੀ ਰਕਸ਼ਾ ਕਰੋ। ਇਸ ਤਰ੍ਹਾਂ ਵਿਸ਼ਨੂੰ ਭਗਵਾਨ ਨੇ ਸ਼ਿਵ ਪੂਜਨ ਕੀਤਾ।

(ਨੋਟ: ਐਸੀ ਗੁਣ-ਵਾਚਕ ਉਪਮਾ ਜਾਪ ਵਿੱਚ ਵੀ ਲਿਖੀ ਹੈ ਜਿਸਤੋਂ ਲਗਦਾ ਹੈ ਕਿ ਜਾਪੁ ਵਿੱਚ ਸ਼ਿਵ/ਮਹਾਕਾਲ ਦੀ ਉਸਤਤਿ ਕੀਤੀ ਗਈ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦੇ ਵਿਰੁਧ ਹੈ)।

ਸ਼ਿਵ ਪੁਰਾਣ ਦੇ ਪੰਨਾ ੧੬ ਤੇ ਅਥ ਸ਼੍ਰੀ ਸ਼ਿਵ ਭੁਜੰਗ ਪ੍ਰਯਾਤ ਸਤੋਤ੍ਰਮ (ਦਸਮ ਗ੍ਰੰਥ ਵਿਚ, ਭੁਜੰਗ ਪ੍ਰਯਾਤ ਛੰਦ) ਵਿੱਚ ਪਾਰਬ੍ਰਹਮ-ਰੂਪੰ ਜਾਣ ਕੇ ਸ਼ਿਵ-ਉਸਤਤਿ ਕੀਤੀ ਹੈ। ਪੰਨਾ ੨੧ ਤੇ ਕਾਲਕਾਲੰ ਨਮੋਸਤੁ ਤੇ (ਨਮੋ ਕਾਲ ਕਾਲੇ। . . ਜਾਪ ਵਿਚ)। ਪੰਨਾ ੧੬ ਤੋਂ ੨੩ ਤਕ ਵਖ ਵਖ ਉਪਾਸਕਾਂ ਦੇ ਸ਼ਿਵ-ਸਤੋਤ੍ਰਮ ਨਕਲ (scanning) ਕਰਕੇ ਸੰਸਕ੍ਰਿਤ ਵਿੱਚ ਇਸ ਪੁਸਤਕ ਦੇ ਅਖੀਰ ਵਿੱਚ ਪਾਠਕ ਪੜ੍ਹ ਸਕਦੇ ਹਨ। ਸ਼ਿਵ ਸਹਸਤ੍ਰ-ਨਾਮਾ ਇਸੇ ਸ਼ਿਵ ਪੁਰਾਣ ਦੇ ਪੰਨਾ ੫੧੮ ਤੋਂ ੫੨੮ ਤਕ ਨਕਲ (scanning) ਕਰਕੇ ਇਸ ਪੁਸਤਕ ਵਿੱਚ ਅਖੀਰ ਤੇ ਜੋੜ ਦਿੱਤੇ ਹਨ ਅਤੇ ਪਾਠਕ ਤਸੱਲੀ ਕਰ ਲੈਣ ਕਿ ਬਚਿਤ੍ਰ ਨਾਟਕ ਗ੍ਰੰਥ ਦੀ ਪਹਿਲੀ ਰਚਨਾ “ਜਾਪ” ਸ਼ਿਵ (ਮਹਾਕਾਲ) ਦੇ ਹਜ਼ਾਰ-ਨਾਵਾਂ ਵਿਚੋਂ ਚੁਣ ਕੇ ਲਿਖਾਈ ਹੈ। ਇਹਨਾਂ ਹਜ਼ਾਰ-ਨਾਵਾਂ ਵਿਚੋਂ ਕੁੱਝ ਨਾਂ ਉਪਰ ਵੀ ਲਿਖੇ ਹਨ। ਨੋਟ ਕੀਤਾ ਜਾਵੇ ਕਿ ‘ਜਾਪ` ਰਚਨਾ ਦਾ ਸਮਾਪਤੀ-ਸੰਕੇਤ ਅਖੌਤੀ ਦਸਮ ਗ੍ਰੰਥ ਵਿੱਚ ਨਹੀ ਲਿਖਿਆ; ਹੋ ਸਕਦਾ ਹੈ ਕਿ ਸੋਧਕ ਕਮੇਟੀ ਨੇ ਇਸ ਰਚਨਾ ਦੇ ਅਖੀਰ ਤੇ ਲਿਖੇ ਪਹਿਲੀ-ਨਜ਼ਰੇ ਇਤਰਾਜ਼-ਯੋਗ ਦਿਸਣ ਵਾਲੇ ਨਾਂ ਹਟਾ ਦਿੱਤੇ ਹੋਣ।

ਇਸੇ ਸ਼ਿਵ ਪੁਰਾਣ ਦੇ ਪੰਨਾ ੫੮੧ – ੫੮੨ (ਨਕਲ ਇਸ ਪੁਸਤਕ ਦੇ ਅਖੀਰ ਵਿੱਚ ਪਾਠਕ ਪੜ ਸਕਦੇ ਹਨ) ਤੇ ਇਸਤ੍ਰੀਯੋਂ ਕੇ ਸਵਭਾਵ (nature) ਕਾ ਵਰਣਨ ਕਰਦਿਆਂ, (ਨਾਰਦ ਅਤੇ ਅਪਸਰਾ ਪੰਚਚੂੜਾ ਦੀ ਵਾਰਤਾਲਾਪ) ਔਰਤਾਂ ਨੂੰ ਕਾਮੀ, ਕੁਟਿਲ, ਵਿਭਚਾਰਨ, ਪਾਪ ਵਿੱਚ ਲਿਪਤ ਹੋਣ ਵਾਲੀ, ਚਾਲਬਾਜ਼ ਆਦਿਕ ਅਨੇਕਾਂ ਦੋਸ਼ਾਂ ਨਾਲ ਭਰੀਆਂ ਦਸਿਆ ਹੈ। ਅਖਉਤੀ ਦਸਮ ਗ੍ਰੰਥ ਵਿੱਚ ਲਿਖੇ ਤ੍ਰਿਯਾ-ਚਰਿਤ੍ਰ (੪੦੪ ਚਰਿਤ੍ਰੋ ਪਾਖਯਾਨ ਕਵਿ ਸ਼ਯਾਮ, ਕਵਿ ਰਾਮ ਨੇ ਇਸੇ ਤੋਂ ਸੇਧ ਲੈਕੇ ਲਿਖੇ ਲਗਦੇ ਹਨ।

ਇਸੇ ਸ਼ਿਵ ਪੁਰਾਣ ਦੇ ਪੰਨਾ ੬੧੫ ਤੋਂ ੬੨੧ (ਨਕਲ, Scan, ਇਸ ਪੁਸਤਕ ਦੇ ਅਖੀਰ ਪਾਠਕ ਪੜ ਸਕਦੇ ਹਨ) ਤਕ ਮਧੁ-ਕੈਟਭ ਵਧ, ਮਹਾਕਾਲੀ ਕਾ ਵਰਣਨ, ਮਹਿਖਾਸੁਰ, ਧੁਮ੍ਰਲੋਚਨ, ਚੰਡ, ਮੁੰਡ, ਰਕਤਬੀਜ, ਨਿਸ਼ੁੰਭ, ਸ਼ੁੰਭ ਦੈਂਤਾਂ ਦਾ ਦੇਵੀ ਚੰਡਿਕਾ (ਮਹਾਕਾਲੀ) ਨੇ ਵਧ ਕੀਤਾ। ਦੁਰਗਾ-ਸਪਤਸ਼ਤੀ ਦੀ ਇਹ ਕਥਾ ਉਪਰ ਬਿਆਨ ਕੀਤੇ ਮਾਰਕੰਡੇਯ ਪੁਰਾਣ ਦੀ ਹੈ; ਤਿੰਨ ਵਾਰੀ ਇਹ ਕਥਾ ਕਵਿ ਸ਼ਯਾਮ ਆਦਿਕ ਕਵੀਆਂ ਨੇ ਦਸਮ ਗ੍ਰੰਥ ਵਿੱਚ ਲਿਖੀ ਹੈ।

(੪) ਮਹਾਕਾਲੀ ਉਪਾਸਨਾ; ਲੇਖਕ ਪੰਡਿਤ ਵਾਈ. ਐਨ. ਝਾ, ਟਾਂਡਾ ਰੋਡ, ਟੋਬਰੀ ਮੁਹੱਲਾ, ਮਕਾਨ ਨੰ: ੬੧, ਜਲੰਧਰ ਸਿਟੀ (ਪੰਜਾਬ) ਪ੍ਰਕਾਸ਼ਕ ਅਮਿਤ ਪਾਕਟ ਬੁਕਸ, ਗਿਆਨ ਮਾਰਕਿਟ, ਨਜ਼ਦੀਕ ਚੌਕ ਅੱਡਾ ਟਾਂਡਾ, ਜਲੰਧਰ (ਪੰਜਾਬ)। ਕੀਮਤ ੩੦ ਰੁਪਏ। ਕੁਲ ੧੨੦ ਪੰਨੇ।

ਸ਼ਿਵ-ਪਾਰਵਤੀ ਦੇ ਜੁੜਵੇਂ ਰੂਪ, ਜਿਸਦਾ ਸੱਜੇ ਹਥ ਵਾਲਾ ਹਿੱਸਾ ਮਰਦ (ਸ਼ਿਵ) ਦਾ ਦਸਿਆ ਹੈ ਅਤੇ ਖੱਬੇ (ਵਾਮ) ਹਥ ਵਾਲਾ ਹਿੱਸਾ ਔਰਤ (ਪਾਰਵਤੀ) ਦਾ ਦਸਿਆ ਹੈ, ਨੂੰ ਅਰਧ-ਨਾਰੀਸ਼ਵਰ ਦਸਿਆ ਗਿਆ ਹੈ। ਖੱਬੇ ਹਿੱਸੇ ਦੇ ਉਪਾਸਕ ਦੇਵੀ-ਪੂਜਕ ਅਥਵਾ ਵਾਮ-ਮਾਰਗੀ ਅਥਵਾ ਸ਼ਾਕਤ-ਮਤੀਏ ਅਥਵਾ ਤਾਂਤ੍ਰਿਕ ਕਹੇ ਜਾਂਦੇ ਹਨ। ਦੇਵੀ-ਪੂਜਾ ਜਾਨਵਰ ਦੀ ਬਲੀ ਦੇ ਕੇ, ਸ਼ਰਾਬ ਭੇਟਾ ਕਰਕੇ ਕਰਦੇ ਹਨ; ਦੇਵੀ-ਸ਼ਰਧਾਲੂਆਂ ਨੂੰ ਮਾਸ ਦੀ ਬੋਟੀ ਅਤੇ ਸ਼ਰਾਬ ਦਾ ਘੁੱਟ ਪਰਸ਼ਾਦ ਵਜੋਂ ਦਿੱਤਾ ਜਾਂਦਾ ਹੈ। ਦੇਵੀ ਭਗਵਤੀ ਦੇ ਕਾਲੀ, ਆਦਿ-ਸ਼ਕਤੀ, ਕਾਲਕਾ, ਸ਼ਿਵਾ, ਚੰਡੀ, ਭਵਾਨੀ, ਦੁਰਗਾ ਆਦਿਕ ਨਾਂ ਮਾਰਕੰਡੇਯ ਪੁਰਾਣ ਵਿੱਚ ਲਿਖੇ ਹਨ ਜਿਸਦਾ ਉਗ੍ਰ (ਅਤੀ ਡਰਾਉਣਾ) ਰੂਪ ਮਹਾਕਾਲੀ ਦਾ ਸਰੂਪ ਹੈ। ਵਖ ਵਖ ਸਮੇ ਅਲਗ ਅਲਗ ਹਾਲਾਤਾਂ ਵਿੱਚ ਪ੍ਰਗਟ ਹੋਈ ਦਸੀ ਹੈ। ਸ਼ਿਵ ਦੀ ਜਟਾ ਵਿਚੋਂ ਵੀ ਪ੍ਰਗਟ ਹੋਈ (ਦਕਸ਼ ਯੱਗ ਕਥਾ ਵਿਚ, ਸ਼ਿਵ ਪੁਰਾਣ) ਦਸੀ ਜਾਂਦੀ ਹੈ।

ਸ਼੍ਰੀ ਕਾਲੀ ਕਾਸ਼ਟਕਮੑ (ਪੰਨਾ ੪੭) ਤੇ ਲਿਖਿਆ ਹੈ --- ਜਿਨਕੇ ਕੰਠ ਮੇਂ ਰਹਨੇ ਵਾਲੀ ਮੁੰਡਮਾਲਾ ਸੇ ਨਿਰੰਤਰ ਰਕਤਸ੍ਰਾਵ ਹੋ ਰਹਾ ਹੈ, ਜੋ ਮਹਾਘੋਰ ਸ਼ਬਦ ਕਰਨੇ ਵਾਲੀ ਔਰ ਬੜੇ ਬੜੇ ਦਾਂਤ ਸੇ ਅਤਯੰਤ ਭੀਸ਼ਣ ਹੈਂ, ਨੰਗੀ, ਸ਼ਮਸ਼ਾਨ ਮੇ ਨਿਵਾਸ ਕਰਨੇ ਵਾਲੀ, ਬਿਖਰੇ ਬਾਲੋਂ ਵਾਲੀ ਏਵੰ ਮਹਾਕਾਲ ਸੇ ਰਤਿ ਕੇ ਲਿਏ ਸਰਵਥਾ ਵਯਗ੍ਰ ਰਹਤੀ ਹੈਂ, ਵਹੀ ਕਾਲਿਕਾ ਕੇ ਨਾਮ ਸੇ ਵਿਖਯਾਤ ਹੈਂ। ਹੂ-ਬ-ਹੂ ਐਸਾ ਹੀ ਕਾਲ ਦਾ ਸਰੂਪ ਅਖਉਤੀ ਦਸਮ ਗ੍ਰੰਥ ਦੇ ਪੰਨਾ ੮੧੦ ਤੇ ਲਿਖਿਆ ਹੈ

ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੋ।। ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ।। ਛੁਟੇ ਹੈਂ ਬਾਲ ਮਹਾਬਿਕਰਾਲ ਬਿਸਾਲ ਲਸੈ ਰਦ ਪੰਤਿ ਉਜਯਾਰੋ।। ਛਾਡਤ ਜਵਾਲ ਲਏ ਕਰ ਬਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ।।

ਇਸ ਪੁਸਤਕ ‘ਮਹਾਕਾਲੀ ਉਪਾਸਨਾ` ਦੇ ਲੇਖਕ ਨੇ ਪੰਨਾ ੨੩-੨੪ ਤੇ “ਸ਼੍ਰੀ ਦੁਰਗਾ ਜੀ ਔਰ ਮਹਾਕਾਲੀ ਜੀ ਕੇ ਉਪਾਸਕ” ਸਿਰਲੇਖ ਹੇਠ ਲਿਖਿਆ ਹੈ ਕਿ ‘ਛਤ੍ਰਪਤਿ ਗੁਰੂ ਗੋਬਿੰਦ ਸਿੰਘ` ਤਥਾ ‘ਸ਼ਿਵਾਜੀ` ਮਹਾਰਾਜ:- ਜਿਂਹੋਨੇ ਅਤਯੰਤ ਸੰਕਟ ਕਾਲ ਮੇਂ ਹਿੰਦੂ ਜਾਤਿ ਕੀ ਰਕਸ਼ਾ ਕੀ, ਅਨਯਥਾ ਨਰਾਧਮ ਔਰੰਗਜ਼ੇਬ ਬਾਦਸ਼ਾਹ ਕੇ ਅਤਯਾਚਾਰ ਕਾਲ ਮੇ ਹਿੰਦੂ ਜਾਤਿ ਕਾ ਲੇਸ਼ਮਾਤ੍ਰ ਭੀ ਨਹੀ ਬਚਤਾ। ਆਜ ਹਮ ਆਪ ਜੋ ਸ਼ਿਖਾ-ਯੁਕਤ ਔਰ ਜਨੇਉ-ਯੁਕਤ ਦਿਖਾਈ ਪੜ ਰਹੇ ਹੈਂ, ਯਹ ਇਨਹੀ ਦੋ ਮਹਾਨ ਵੀਰੋਂ ਕੇ ਕਾਰਯ ਕਾ ਫਲ ਹੈ। ਇਨ ਦੋਨੋ ਮਹਾਪੁਰਸ਼ੋਂ ਕੋ ‘ਜਗਦੰਬਾ` ਜੀ ਨੇ ਆਜ ਸੇ ੫੦੦ ਵਰਸ਼ (ਗਲਤ ਬਿਆਨੀ…. ੩੦੦ ਸਾਲ) ਪਹਲੇ ਸਾਕਸ਼ਾਤ ਦਰਸ਼ਨ ਭੀ ਦਿਯਾ ਥਾ ਜਿਨਕੇ ਪਰਿਣਾਮ-ਸਰੂਪ ਇਤਨੇ ਬੜੇ ਕਾਰਯ ਕੋ ਕਰ ਸਕੇ। ………

ਪਾਠਕ ਅੰਦਾਜ਼ਾ ਲਾ ਸਕਦੇ ਹਨ ਕਿ ਪੰਡਿਤ ਵਾਈ. ਐਨ. ਝਾ ਵਰਗੇ ਬ੍ਰਾਹਮਣ-ਵਾਦੀ ਲੋਕ ਅਤੇ ਸਿਖੀ-ਸਰੂਪ-ਵਾਲੇ-ਬ੍ਰਾਹਮਣ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ-ਪੂਜਕ ਸਿਧ ਕਰਣ ਲਈ ਪੂਰਾ ਜ਼ੋਰ ਲਾ ਰਹੇ ਹਨ।

ਇਹ ਪੁਸਤਕ ਲਿਖਣ ਦਾ ਇਕੋ ਹੀ ਮਕਸਦ ਹੈ ਕਿ ੴ ਸਤਿਨਾਮੁ ਦੇ ਉਪਾਸਕ ਅਪਣੇ ਧਰਮ-ਪਿਤਾ ਸਰਬੰਸ-ਦਾਨੀ, ਮਹਾਨ ਜੋਧੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨੂਰਾਨੀ ਤੇ ਲਾਸਾਨੀ ਸ਼ਖ਼ਸੀਅਤ ਨੂੰ ਦੇਵੀ-ਪੂਜਕ ਦਾ ਲੇਬਲ ਨ ਲਗਣ ਦੇਈਏ। ਅਗਲੇ ਪੰਨਿਆਂ ਤੇ ਲਿਖੀ ਡੂੰਘੀ ਪੜਚੋਲ ਸਾਬਤ ਕਰਦੀ ਹੈ ਕਿ ਇਹ ਗ੍ਰੰਥ ਦੇਵੀ-ਪੂਜਕਾਂ ਦਾ ‘ਮਹਾਕਾਲ-ਕਾਲਕਾ ਗ੍ਰੰਥ` ਹੈ।

ਹਰ ਗੁਰਸਿਖ ਦਾ ਫ਼ਰਜ਼ ਹੈ;

ਸਾਹਿਬੁ ਸੰਕਟਵੈ ਸੇਵਕੁ ਭਜੈ।। ਚਿਰੰਕਾਲ ਨ ਜੀਵੈ ਦੋਊ ਕੁਲ ਲਜੈ।। (ਗੁਰ ਗ੍ਰੰਥ ਸਾਹਿਬ, ਅੰਗ ੧੧੯੫)

ਅਰਥਾਤ, ਗੁਰੁ ਤੇ ਹਮਲਾ ਹੋਵੇ/ਸੰਕਟ ਆਵੇ ਅਤੇ ਸਿਖ ਦੋੜ ਜਾਵੇ, ਐਸਾ ਸਿਖ ਅਤੇ ਉਸਦੀ ਔਲਾਦ ਬਹੁਤਾ ਚਿਰ ਨਹੀ ਜੀ ਸਕਦੇ; ਜੇ ਜੀਉਂਦੇ ਹਨ ਤਾਂ ਬੁਜ਼ਦਿਲ ਦੀ ਸ਼ਰਮਿੰਦਗੀ ਅਤੇ ਜ਼ਿੱਲਤ-ਭਰੀ ਜ਼ਿੰਦਗੀ। ਦਸਮ-ਗ੍ਰੰਥ-ਰੂਪੀ ਹਥਿਆਰ ਨਾਲ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲਾ ਜਾਰੀ ਹੈ।

ਅੰਤਿਕਾ ਨੰਬਰ ੧ ਪੰਨਾ ੧੭

ਬਚਿਤ੍ਰ ਨਾਟਕ ਗ੍ਰੰਥ ਵਿੱਚ ਦਰਜ ਚੰਡੀ ਦੀਆਂ ਤਿੰਨਾਂ ਵਾਰਾਂ ਦੇ ਪ੍ਰਸੰਗ ਮਾਰਕੰਡੇਯ ਪੁਰਾਣ ਵਿਚੋਂ ਹੂ-ਬ-ਹੂ ਨਕਲ ਮਾਰ ਕੇ ਲਿਖੇ ਗਏ ਹਨ। ਹੇਠ ਲਿਖੀ ਤਾਲਿਕਾ (Table) ਨੂੰ ਪਾਠਕ ਧਿਆਨ ਨਾਲ ਵੇਖਣ:

ਤੁਲਨਾ: ਚੰਡੀ ਚਰਿਤ੍ਰ ਮਾਰਕੰਡੇ ਪੁਰਾਣ ਅਤੇ ਚੰਡੀ ਚਰਿਤ੍ਰ ਉਕਤਿ ਬਿਲਾਸ ਬਚਿਤ੍ਰ ਨਾਟਕ ਗ੍ਰੰਥ ਵਿਚ

_______________________________________________________________

ਪੰਨਾ ਮਾਰਕੰਡੇ ਪੁਰਾਣ ਪੰਨਾ ਬਚਿਤ੍ਰ ਨਾਟਕ ਗ੍ਰੰਥ ਅਖੀਰ ਤੇ ਲਿਖੇ ‘ਸਮਾਪਤੀ ਸੰਕੇਤ`

੩੦੬ - ੩੦੭ ੭੪ – ੭੫ ਇਤਿ ਸ੍ਰੀ ਮਾਰਕੰਡੇ ਪੁਰਾਨੇ ਉਕਤਿ ਬਿਲਾਸ ਮਧਕੈਟਭ ਬਧਹਿ ਪ੍ਰਥਮ ਧਯਾਇ।। ੧।।

੩੦੭ – ੩੧੮ ੭੫ – ੭੯ ਇਤਿ ਸ੍ਰੀ ਮਾਰਕੰਡੇ ਪੁਰਾਨੇ……………ਮਹਖਾਸੁਰ ਬਧਹਿ………………।। ੨।।

੩੩੧ – ੩੩੩ ੭੯ – ੮੩ ਇਤਿ ਸ੍ਰੀ ਮਾਰਕੰਡੇ ਪੁਰਾਨੇ………… ਧੂਮ੍ਰਲੋਚਨ/ਧੂਮ੍ਰਨੈਨ ਬਧਹਿ … …. . ।। ੩।।

੩੩੩ – ੩੩੬ ੮੩ – ੮੫ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਚੰਡੀ ਚਰਿਤ੍ਰੇ ਚੰਡ ਮੁੰਡ ਬਧਹਿ………… …. ।। ੪।।

੩੩੬ – ੩੪੧ ੮੫ – ੯੧ ਇਤਿ ਸ੍ਰੀ ਮਾਰਕੰਡੇ ਪੁਰਾਨੇ…… ਰਕਤਬੀਜ ਬਧਹਿ……………………।। ੫।।

੩੪੧ – ੩੪੫ ੯੧ – ੯੫ ਇਤਿ ਸ੍ਰੀ ਮਾਰਕੰਡੇ ਪੁਰਾਨੇ………ਨਿਸੁੰਭ ਬਧਹਿ ……………………. ।। ੬।।

੩੪੫ – ੩੪੮ ੯੫ - ੯੮ ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰੇ ਸੁੰਭ ਭਧਹਿ…………………. . ।। ੭।।

੩੪੮ – ੩੫੩ ੯੮ – ੯੯ …………… ਦੇਵੀ ਉਸਤਤਿ ………

੩੪੮ - ੩੫੩ ੧੧੫-੧੧੯ ਦੇਵੀ ਜੂ ਕੀ ਉਸਤਤ/ਚੰਡੀ ਚਰਿਤ੍ਰ ਉਸਤਤ

_______________________________________________________________

ਤੁਲਨਾ: ਚੰਡੀ ਚਰਿਤ੍ਰ ਮਾਰਕੰਡੇ ਪੁਰਾਣ ਵਿੱਚ ਅਤੇ `ਚੰਡੀ ਚਰਿਤ੍ਰ ਦੁਜਾ` ਬਚਿਤ੍ਰ ਨਾਟਕ ਗ੍ਰੰਥ ਵਿੱਚ

ਬਚਿਤ੍ਰ ਨਾਟਕ ਗ੍ਰੰਥ ਵਿੱਚ ਪੰਨਾ ੧੦੦ ਉੱਤੇ ੴ ਅਥ ਚੰਡੀ ਚਰਿਤ੍ਰ ਲਿਖਯਤੇ` ਦੂਜੀ ਵਾਰੀ ਫਿਰ ਲਿਖਿਆ ਹੈ। ਇਸ ਵਿੱਚ ਮਹਖਾਸੁਰ ਬਧਹਿ ਪ੍ਰਥਮ ਧਿਆਇ ਪੰਨਾ ੧੦੦ ਤੋਂ ੧੦੨ ਤਕ,

ਧੁਮ੍ਰਨੈਣ/ਧੂਮ੍ਰਲੋਚਨ ਬਧਹ ਪੰਨਾ ੧੦੨ ਤੋਂ ੧੦੪ ਤਕ, ਚੰਡ ਮੁੰਡ ਬਧਹ ਧਿਆਇ ਪੰਨਾ ੧੦੪ ਤੋਂ ੧੦੫ ਤਕ,

ਰਕਤਬੀਜ ਬਧਹ ਧਿਆਯ ਪੰਨਾ ੧੦੫ ਤੋਂ ੧੦੮ ਤਕ, ਨਿਸੁੰਭ ਬਧਹ ਧਿਆਇ ਪੰਨਾ ੧੦੮ ਤੋਂ ੧੧੧ ਤਕ,

ਸੁੰਭ ਬਧਹ ਧਿਅਇ ਪੰਨਾ ੧੧੧ ਤੋਂ ੧੧੫ ਤਕ ਅਤੇ ਪੰਨਾ ੧੧੫ ਤੋਂ ੧੧੯ ਤਕ ਦੇਵੀ ਜੂ ਕੀ ਉਸਤਤ/ਚੰਡੀ ਚਰਿਤ੍ਰ ਉਸਤਤ ਬਰਨਨੰ ਮਾਰਕੰਡੇ ਪੁਰਾਣ ਵਿੱਚ ਪੰਨਾ ੩੪੮ – ੩੫੩ ਤਕ ਲਿਖੀ ਹੈ।

ਪੰਨਾ ੧੧੯ ਤੇ ਲਿਖਿਆ ਸਮਾਪਤੀ ਸੰਕੇਤ ਇਉਂ ਹੈ, “ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰ ਉਸਤਤ ਬਰਨਨੰ ਨਾਮ ਅਸਟਮੋ ਧਿਆਯ ਸੰਪੂਰਣਮਸਤ ਸੁਭਮਸਤ।। ੮।। ਅਫਜੂ।।

_______________________________________________________________

ਚੰਡੀ ਦੀ ਵਾਰ ਤੀਜੀ ਵਾਰੀ: ਸਿਰਲੇਖ ਇਉਂ ਹੈ:- (ਪੰਨਾ ੧੧੯)

ੴ ਵਾਹਿਗੁਰੂ ਜੀ ਕੀ ਫਤੇ।। ਸ੍ਰੀ ਭਗਉਤੀ ਜੀ ਸਹਾਇ।। ਵਾਰ ਸ੍ਰੀ ਭਗਉਤੀ ਜੀ ਕੀ।।

ਇਸ ਵਾਰ ਵਿੱਚ ਉਪਰ-ਲਿਖੇ ਦੈਂਤਾਂ ਨਾਲ ਦੇਵੀ ਚੰਡੀ/ਕਾਲਕਾ/ਦੁਰਗਾ ਦੇ ਜੁਧਾਂ ਦਾ ਹੀ ਜ਼ਿਕਰ ਹੈ। ਇਸ ਵਾਰ ਦੀ ਸ਼ੁਰੂਆਤ ‘ਪ੍ਰਿਥਮ ਭਗਉਤੀ ਸਿਮਰ ਕੇ ਗੁਰ ਨਾਨਕ ਲਈ ਧਿਆਇ। . . (ਪਹਿਲੀ ਪਉੜੀ) ਅਤੇ ਅਖੀਰਲੀ ਪਉੜੀ ਨੰ: ੫੫ “ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।। “ ਸਿਧ ਕਰਦੀ ਹੈ ਕਿ ਇਸ ਸਿਰਲੇਖ”ਵਾਰ ਦੁਰਗਾ ਕੀ” ਹੀ ਹੈ। ਪੰਨਾ ੧੨੧ ਤੇ ਮਹਿਖਾਸੁਰ ਨਾਲ ਜੰਗ, ਪੰਨਾ ੧੨੨ ਤੇ ਧੂਮਰਨੈਣ ਸੰਘਾਰੇ, ਪੰਨਾ ੧੨੩ ਤੇ ਚੰਡ ਮੁੰਡ ਦਾ ਵਧ, ਪੰਨਾ ੧੨੪ – ੧੨੫ ਤੇ ਸ੍ਰਣਵਤਬੀਜ (ਰਕਤਬੀਜ) ਨਾਲ ਜੰਗ, ਪੰਨਾ ੧੨੬ ਤੇ ਨਿਸੁੰਭ ਨਚਾਇਆ, ਪੰਨਾ ੧੨੭ ਤੇ ਸੁੰਭ ਦਾ ਮਾਰਿਆਂ ਜਾਣਾ। ਸੰਖੇਪ ਵਿੱਚ ਲਿਖੀ ਤੀਜੀ ਚੰਡੀ ਦੀ ਵਾਰ/ਵਾਰ ਦੁਰਗਾ ਕੀ/ਵਾਰ ਸ੍ਰੀ ਭਗਉਤੀ ਜੀ ਕੀ ਉਪਰ-ਲਿਖੇ ਸ਼ਿਵ ਪੁਰਾਣ ਵਿਚੋਂ ਪੰਨਾ ੬੧੭ ਤੋਂ ੬੨੧ ਤਕ ਮਾਰਕੰਡੇ ਪੁਰਾਣ ਦੇ ਆਧਾਰ ਤੇ ਨਕਲ ਮਾਰ ਕੇ ਲਿਖੀ ਗਈ ਹੈ।

ਉਪਰ ਲਿਖੀਆਂ ਤਿੰਨੇ ਚੰਡੀ ਦੀਆਂ ਵਾਰਾਂ ਮਾਰਕੰਡੇ ਪੁਰਾਣ ਦੀ ਹੂ-ਬ-ਹੂ ਨਕਲ ਮਾਰ ਕੇ ਲਿਖੀਆਂ ਗਈਆਂ ਹਨ। ਪੰਨਿਆਂ ਨੰਬਰਾਂ ਦੀ ਉਪਰ-ਲਿਖੀ ਤਾਲਿਕਾ ਸਪਸ਼ਟ ਪ੍ਰਮਾਣ ਹੈ। ਹੁਣ ਵੀ ਜੇਕਰ ਕੋਈ ਆਖੇ ਕਿ ਭਗਉਤੀ ਦਾ ਅਰਥ ਦੇਵੀ ਦੁਰਗਾ ਨਹੀ ਤਾਂ ਉਸ ਦੇਵੀ-ਪੂਜਕ (ੴ ਤੋਂ ਮੁਨਕਰ ਸਿਖ) ਨੂੰ ਗੁਰਬਾਣੀ ‘ਮੂਰਖਾ ਸਿਰਿ ਮੂਰਖ ਹੈ ਜਿ ਮੰਨੈ ਨਾਹੀ ਨਾਉ।। ਹੀ ਆਖਦੀ ਹੈ। ਤਾਂ ਤੇ ‘ਪ੍ਰਿਥਮ ਭਗਉਤੀ ਸਿਮਰ ਕੇ…` ਅਰਦਾਸ ਦਾ ਮੁਖੜਾ ਜ਼ਰੂਰ ਬਦਲਨਾ ਪਵੇਗਾ।

ਗੁਰਸਿਖ ਦੀ ਅਰਦਾਸ ਗੁਰੂ ਅਥਵਾ ਵਾਹਿਗੁਰੂ ਅੱਗੇ ਹੀ ਹੋਣੀ ਚਾਹੀਦੀ ਹੈ।

ਅੰਤਿਕਾ ਨੰਬਰ ੨ ਪੰਨਾ ੧੮

ਸ੍ਰੀਮਦ ਭਾਗਵਤ ਪੁਰਾਣ ਵਿੱਚ ਵਿਸ਼ਨੂੰ ਦੇ ੨੪ ਅਵਤਾਰਾਂ ਦਾ ਜ਼ਿਕਰ ਹੈ

ੈ ਜਿਨ੍ਹਾਂ ਦੀ ਸੰਖੇਪ ਸੂਚੀ ਪ੍ਰਥਮ ਸਕੰਧ ਦੇ ਪੰਨਾ ੩੬ ਤੋਂ ੪੦ ਤਕ (ਸਕੰਧ ੧/ਅਧਯਾਯ ੩) ਅਤੇ ਫਿਰ ਦੁਬਾਰਾ ਪੰਨਾ ੧੧੨ ਤੋਂ ੧੧੫ (ਸਕੰਧ ੧/ਅਧਯਾਯ ੭; ਨੋਟ ਕੀਤਾ ੧/੭) ਤਕ ਲਿਖੀ ਹੈ। ੨੦ਵੇਂ ਅਵਤਾਰ ਰਾਮਾਵਤਾਰ ਦੀ ਕਥਾ ਨਵਮ (ਨੋਂਵੇਂ) ਸਕੰਧ ਵਿੱਚ ਪੰਨਾ ੪੫੭ ਤੋਂ ੪੬੨ ਤਕ ਲਿਖੀ ਹੈ। ਅੱਗੇ ਦਸਮ ਸਕੰਧ ਵਿੱਚ ੨੧ਵੇਂ ਕ੍ਰਿਸ਼ਨਾਵਤਾਰ ਦੀ ਕਥਾ ਪੰ: ੪੮੮ ਤੋਂ ੮੨੨ ਤਕ (ਕੁਲ ੩੩੪ ਪੰਨੇ) ਪੂਰੇ ਵਿਸਤਾਰ ਨਾਲ ਲਿਖੀ ਹੈ।

ਬਚਿਤ੍ਰ ਨਾਟਕ ਗ੍ਰੰਥ ਵਿੱਚ ੧੯ ਅਵਤਾਰਾਂ ਦੀ ਕਥਾ ਅਤੇ ਅੱਗੇ ਰਾਮਵਤਾਰ ਪੰਨਾ ੨੫੩ (ਇਤਿ ਸ੍ਰੀ ਰਾਮਾਇਣ ਸਮਾਪਤਮਸਤ।।) ਤੇ ਮੁਕਦਾ ਹੈ ਅਤੇ ਪੰਨਾ ੨੫੩ ਤੋਂ ੫੭੦ (ਕੁਲ ੩੧੭ ਪੰਨੇ) ਤਕ ਕ੍ਰਿਸਨਾਵਤਾਰ ਲਿਖਿਆ ਹੈ। ਦੇਵੀ-ਭਗਤ ਲਿਖਾਰੀ ਕਵਿ ਸ਼ਯਾਮ ਆਦਿਕ ਨੇ ਸ਼ੁਰੂਆਤ ‘ਅਥ ਦੇਵੀ ਜੂ ਕੀ ਉਸਤਤ ਕਥਨੰ।। ` ਨਾਲ ਹੀ ਕੀਤੀ ਹੈ (ਪੰਨਾ ੨੫੫) ਅਤੇ ਵਿਚਕਾਰ ਦੇਵੀ ਜੂ ਕੀ ਉਸਤਤ ਪੰਨਾ ੩੦੯ ਤੇ ਫਿਰ ਲਿਖ ਦਿਤੀ ਹੈ।

ਸ੍ਰੀਮਦ ਭਾਗਵਤ ਪੁਰਾਣ (ਸੁਖ ਸਾਗਰ ਗ੍ਰੰਥ) ਦੇ ਦਸਮ ਸਕੰਧ ਦੇ ਅਧਯਾਯ ੧ ਤੋਂ ੯੦ ਤਕ ਦੇ ਪ੍ਰਸੰਗਾਂ ਦੀ ਸੂਚੀ ਦੀ ਤੁਲਨਾ ਬਚਿਤ੍ਰ ਨਾਟਕ ਗ੍ਰੰਥ ਦੇ ਪ੍ਰਸੰਗਾਂ ਦੀ ਸੂਚੀ ਨਾਲ ਕੀਤੀ ਗਈ ਹੈ ਜੋ ਹੇਠ ਲਿਖੀ ਹੈ:

_____________________________________________________________

ਪੰਨਾ ਭਾਗਵਤ ਪੁਰਾਣ ਗ੍ਰੰਥ ਪੰਨਾ ਬਚਿਤ੍ਰ ਨਾਟਕ ਗ੍ਰੰਥ ਪ੍ਰਸੰਗ/ਸ਼ੁਰੂ ਵਿੱਚ ਸਿਰਲੇਖ/ਅਖੀਰ ਤੇ ਲਿਖੇ ਸਮਾਪਤੀ ਸੰਕੇਤ (ਕ੍ਰਿਸ਼ਨਾਵਤਾਰ ਦੇ ਸਾਰੇ ਪ੍ਰਸੰਗ)

______________________________________________________________

੪੯੨ (੧੦/੧) ੨੫੫ ਅਥ ਪ੍ਰਿਥਮੀ (ਗਾਂ ਰੂਪ ਧਾਰ) ਬ੍ਰਹਮਾ ਪਹਿ ਪੁਕਾਰਤ ਭਈ।।

੪੯੩ (੧੦/੧) ੨੫੬ (ਦੇਵਕੀ ਵਿਵਾਹ) ਅਥ ਦੇਵਕੀ ਕੋ ਬਰ ਢੂੰਢਬੋ ਕਥਨੰ।।

੪੯੭ (੧੦/੨) ੨੬੦ (ਬਲਰਾਮ) ਅਥ ਬਲਭਦ੍ਰ ਜਨਮ।।

੫੦੦ (੧੦/੩) ੨੬੦ ਅਥ ਕ੍ਰਿਸਨ ਜਨਮ।।

੫੦੫ (੧੦/੬) ੨੬੪ ਇਤਿ ਸ੍ਰੀ ਦਸਮ ਸਕੰਧ ਪੁਰਾਣੇ ਬਚਿਤ੍ਰ ਨਾਟਕ ਪੂਤਨਾ ਬਧ. . ।।

੫੧੧ (੧੦/੮) ੨੬੫ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਾਮ ਕਰਨ ਬਰਨਨੰ।।

੫੧੪ (੧੦/੮) ੨੬੯ ਇਤਿ ਸ੍ਰੀ ਬਚਿਤ੍ਰ……ਮਾਤ ਜਸੁਧਾ ਕੋ ਮੁਖ ਪਸਾਰ ਬਿਸਵ ਰੂਪ ਦਿਖੈਬੋ।।

੫੧੬ (੧੦/੮) ੨੬੯ ਇਤਿ ਸ੍ਰੀ ਬਚਿਤ੍ਰ ਨਾਟਕ…… ਮਾਖਨ ਚੁਰੈਬੋ ਬਰਨਨੰ।।

੫੨੪ (੧੦/੧੦) ੨੭੧ ਇਤਿ……………… ਜੁਮਲਾਰਜੁਨ ਉਧਾਰਬੋ ਬਰਨਨੰ।।

੫੨੮ (੧੦/੧੧) ੨੭੩ ਇਤਿ ਬਕਾਸੁਰ ਦੈਤ ਬਧਹਿ।।

੫੩੦ (੧੦/੧੨) ੨੭੪ ਇਤਿ ਅਘਾਸੁਰ ਦੈਤ ਬਧਹਿ।।

੫੩੭ (੧੦/੧੩) ੨੭੬ ਬ੍ਰਹਮਾ ਦਵਾਰਾ ਗਾਯ-ਬਛੜੋਂ ਕਾ ਅਪਹਰਣ/ ਇਤ ਬ੍ਰਹਮਾ ਬਛਰੇ ਆਨ ਪਾਇ ਪਰਾ

੫੪੩ (੧੦/੧੫) ੨੭੮ ਇਤਿ ਸ੍ਰੀ ਦਸਮ ਸਕੰਧ ਪੁਰਾਣੇ ਬਚਿਤ੍ਰ ਨਾਟਕ … ਧੇਨਕ ਦੈਤ ਬਧਹਿ।।

੫੪੫ (੧੦/੧੬) ੨੮੦ ਇਤਿ… ਕਾਲ ਨਾਗ ਨਿਕਾਰਬੋ ਬਰਨਨੰ।।

੫੬੧ (੧੦/੧੯) ੨੮੧ ਇਤਿ … ਦਾਵਾਨਲ ਤੇ ਬਚੈਬੋ।।

੫੫੯ (੧੦/੧੮) ੨੮੨ ਇਤਿ… ਪ੍ਰਲੰਬ ਦੈਤ ਬਧਹਿ।।

੫੬੬ (੧੦/੨੧) ੨੮੬ ਗੋਪੀ ਚੀਰ ਹਰਣ ਕਥਾ

੫੭੧ (੧੦/੨੩) ੨੯੭ ਇਤਿ ਸ੍ਰੀ ਦਸਮ ਸਿਕੰਧ ਬਚਿਤ੍ਰ ਨਾਟਕੇ. . ਹਰਿ ਭੋਜਨ ਲੇਇ ਊਧਾਰ ਕਰਬੋ ਬਰਨਨੰ।।

੫੭੪ (੧੦/੨੪) ੨੯੭ ਅਥ ਗੋਵਰਧਨ (ਪਰਬਤ) ਗਿਰਿ ਕਰ ਪਰ ਧਾਰਬੋ।।

੫੮੫ (੧੦/੨੮) ੩੦੭ ਅਥ ਨੰਦ ਕੋ ਬਰਨ (ਵਰੁਣ ਲੋਕ ਮੇਂ) ਬਾਂਧ ਕਰਿ ਲੇ ਗਏ।। ਨਹੀ ਹੈ ੩੦੯ ਅਥ ਦੇਵੀ ਜੂ ਕੀ ਉਸਤਤ ਕਥਨੰ।। (ਦੇਵੀ-ਪੂਜਕ ਕਵਿ ਸ਼ਯਾਮ ਨੇ ਕਿਉਂ ਲਿਖੀ?)

੫੮੮ (੧੦/੨੯) ੩੧੦ ਅਥ ਰਾਸ ਮੰਡਲ।। (ਤਕਰੀਬਨ ਹਰ ਪੰਨੇ ਤੇ ‘ਕਬਿ ਸਯਾਮ` ਛਾਪ)

੬੦੪ (੧੦/੩੩) ੩੨੩-੩੫੪ ਮਹਾਰਾਸ ਲੀਲਾ/ਅਥ ਕਰਿ ਪਕਰ ਖੇਲਬੋ ਕਥਨੰ।। ਰਾਸ ਮੰਡਲ।। (ਨੋਟ: ਸਯਾਮ ਕਵੀ ……………… ਨੇ ਪੰਨਾ ੩੫੪ ਤੇ ਸੰਮਤ ੧੭੪੫ ਇਸ ਰਚਨਾ ਦਾ ਸਮਾ ਦਸਿਆ) ਇਤਿ ਸ੍ਰੀ. . ਰਾਸ ਮੰਡਲ ਬਰਨਨੰ. . ।।

੬੨੧ (੧੦/੩੬) ੩੫੫ ਅਥ ਬ੍ਰਿਖਭਾਸੁਰ (ਵ੍ਰਸ਼ਾਸੁਰ) ਦੈਤ ਬਧ ਕਥਨੰ।।

੬੨੫ (੧੦/੩੭) ੩੫੭ ਇਤੀ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕੇਸੀ ਬਧਹਿ ਧਯਾਇ ਸਮਾਪਤ…।।

੬੨੯ (੧੦/੩੮) ੩੫੮ ਅਥ ਹਰਿ ਕੋ ਅਕ੍ਰੂਰ ਮਥੁਰਾ (ਨੰਦਗਾਂਵ) ਲੈਜੈਬੋ।।

੬੪੦ (੧੦/੪੧) ੩੬੨ ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ…ਮਥੁਰਾ ਪ੍ਰਵੇਸ਼ ਕਰਣੰ।।

੬੪੪ (੧੦/੪੨) ੩੬੩ ਅਥ ਕੁਬਜਾ ਕੋ ਉਧਾਰ ਕਰਨ।।

ਪੰਨਾ ੧੯

੬੪੭ (੧੦/੪੩) ੩੬੬ ਕੁਵਲਿਆਪੀੜ ਹਾਥੀ/ਇਤੀ ਸ੍ਰੀ ਦਸਮ ਸਿਕੰਧੇ. . ਗਜ ਬਧਹਿ ਧਯਾਇ ਸਮਾਪਤ।।

੬੫੧ (੧੦/੪੪) ੩੬੬ ……. ਚੰਡੂਰ ਮੁਸਟ ਮੱਲ ਬਧਹਿ ਧਯਾਇ. . ।।

੬੫੪ (੧੦/੪੫) ੩੬੭ ਉਗ੍ਰਸੇਨ ਕੋ ਰਾਜ. . /. . ਕੰਸ ਬਧਹਿ. . ਤਾਤ ਮਾਤ ਕੋ ਛੁਰਾਵਤ ਭਏ।।

੬੬੪ (੧੦/੪੫) ੩੭੧ … ਕਿਸਨ ਜੂ ਕੋ ਗਾਇਤ੍ਰੀ ਮੰਤ੍ਰ. . ਜਗਯੋ ਪਵੀਤ ਡਾਰਾ. . ।।

੬੭੫ (੧੦/੪੭) ੩੮੬ …. . ਗੋਪੀ ਊਧਵ ਸੰਬਾਦੇ ਬਿਰਹ ਨਾਟਕ. .

੬੯੦ (੧੦/੪੯) ੩੮੯ ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕੇ …ਅਕਰੂਰ ਗ੍ਰਿਹ ਜੈਬੇ. . ।।

੬੯੧ (੧੦/੪੯) ੩੯੨ ਇਤਿ ਸ੍ਰੀ. . ਅਕਰੂਰ ਫੁਫੀ ਕੁੰਤੀ ਪਾਸ ਭੇਜਾ…।।

੬੯੪ (੧੦/੫੦) ੩੯੨ ਅਥ ਜੁੱਧ ਪ੍ਰਬੰਧ ਜਰਾਸਿੰਧ ਜੁੱਧ ਕਥਨੰ।।

੬੯੭ (੧੦/੫੦) ੪੯੫, ੫੦੧ ਇਤਿ. . ਨ੍ਰਿਪ ਜਰਾਸਿੰਧ ਕੋ ਪਕਰ ਕਰ ਛੋਰਦੀਬੋ ਸਮਾਪਤ।। ੭੦੦ (੧੦/੫੧) ੪੯੮ ਇਤਿ ਸ੍ਰੀ ਬਚਿਤਰ ਨਾਟਕ ਗ੍ਰੰਥੇ. . ਕਾਲਜਮਨ ਬਧਹਿ. . ।।

੭੦੪ (੧੦/੫੨) ੫੦੩ ਇਤਿ ਸ੍ਰੀ ……… ਬਲਭਦ੍ਰ ਬਿਆਹ ਬਰਨਨੰ।।

੭੦੮ (੧੦/੫੩) ੫੦੯ ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕੇ ਕ੍ਰਿਸਨਾਵਤਾਰੇ ਰੁਕਮਨੀ ਹਰਨ…।।

੭੧੮ (੧੦/੫੫) ੫੧੨ ਇਤਿ ਸ੍ਰੀ ਦਸਮ ਸਿਕੰਧੇ ……ਕ੍ਰਿਸਨਾਵਤਾਰੇ ਪਰਦੁਮਨ ਸ਼ੰਬਰ ਦੈਤ ਬਧ…।।

੭੧੯ (੧੦/੫੬) ੫੧੫-੫੧੬ ਜਾੰਬਵਤੀ ਔਰ ਸਤਯਭਾਮਾ ਕਾ ਵਿਵਾਹ ਕ੍ਰਿਸਨ ਸੇ. . /ਇਤਿ ਬਿਵਾਹ ਸੰਪੂਰਨ. . ।।

੭੨੫ (੧੦/੫੭) ੫੧੬ ਲਛੀਆ ਗ੍ਰਿਹ ਪ੍ਰਸੰਗ।।

੭੨੭ (੧੦/੫੭) ੫੧੮ ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ. . ਸਤਧੰਨੇ ਕੋ ਬਧ ਕੈ ਅਕ੍ਰਰ. . ।।

੭੩੧ (੧੦/੫੮) ੫੧੮ ਕ੍ਰਿਸਨ ਜੀ ਇੰਦ੍ਰਪ੍ਰਸਥ ਗਏ/ਕਾਨਜੂ ਕੋ ਦਿੱਲੀ ਮਹਿ ਆਵਨ ਕਥਨੰ।।

੭੩੨ (੧੦/੫੮) ੫੧੯ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸ਼ਿਕਾਰ ਖੇਲਬੋ…………।।

੭੩੬ (੧੦/੫੮) ੫੨੦ ਸਾਤੋਂ ਬੈਲੋਂ ਕੋ ਏਕ ਸਾਥ ਨਾਥ ਡਾਲਾ/ਜੋ ਇਨ ਸਤ ਬ੍ਰਿਖਭਨ ਕੋ ਨਾਥੈ. . ੨੧੦੩।।

੭੩੮ (੧੦/੫੯) ੫੨੨ ਅਥ ਇੰਦ੍ਰ ਭੂਮਾਸੁਰ ਕੇ ਦੁਖ ਤੇ ਆਵਤ ਭਏ ਕਥਨੰ।। /. . ਮੁਰ ਦੈਤ ਬਧਹ।।

੭੪੦ (੧੦/੫੯) ੫੨੫ …ਸੋਲਹ ਹਜ਼ਾਰ. . /ਸੋਲਾ ਸਹੰਸ੍ਰ ਰਾਜ ਸੁਤਾ ਬਿਆਹ ਕਥਨੰ।।

੭੪੧ (੧੦/੫੯) ੫੨੭ ਇਤਿ ਸ੍ਰੀ ਦਸਮ ਸਿਕੰਧ ਪੁਰਾਣੇ. . ਇੰਦ੍ਰ ਕੋ ਜੀਤ ਕਰ ਕਲਪ ਬ੍ਰਿਛ ਲਿਆਵਤ ਭਏ।। ੭੪੨ (੧੦/੬੦) ੫੨੮ ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ…… ਰੁਕਮਨੀ ਉਪਹਾਸ ਸਮਾਪਤ।।

੭੪੬ (੧੦/੬੧) ੫੨੮ ਅਨਰੁੱਧ ਜੀ ਕੋ ਬਯਾਹ ਕਥਨੰ।।

੭੪੮ (੧੦/੬੨) ੫੩੦ …ਰੁਕਮ ਬਧ ਧਿਆਇ ਸਮਾਪਤ।। ; ਉਸ਼ਾ ਕੇ ਵਿਵਾਹ ਕੀ ਕਥਾ ਸ਼ੁਰੂ. .

੭੫੯ (੧੦/੬੩) ੫੩੮ ਇਤਿ ਸ੍ਰੀ ਦਸਮ ਸਿਕੰਧ ਪੁਰਾਣੇ. . ਬਨਾਸੁਰ ਕੋ ਜੀਤ ਅਨਰੁੱਧ ਊਖਾ ਕੋ ਬਯਾਹ. . ।।

੭੬੧ (੧੦/੬੪) ੫੩੯ ਇਤਿ ਸ੍ਰੀ ਬਚਿਤ੍ਰ. . ਕਿਰਲਾ (ਗਿਰਗਿਟ) ਕੋ ਕੂਪ ਤੇ ਕਾਢ ਕੈ ਉਧਾਰ ਕਰਤ ਭਏ. . ।।

੭੬੨ (੧੦/੬੫) ੫੪੦ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬਲਭਦ੍ਰ ਗੋਕਲ (ਬ੍ਰਜ) ਬਿਖੈ ਜਾਇ ਕਰ ਆਵਤ ਭਏ।।

੭੬੭ (੧੦/੬੬) ੫੪੨ ਇਤਿ ਸ੍ਰੀ ਬਚਿਤ੍ਰ ਨਾਟਕ. . ਸ੍ਰਿਗਾਲ ਕਾਂਸੀ ਕੇ ਭੂਪ ਸਹਤ ਬਧਹ. . (ਪਉਂਡਰੀਕ ਕਥਾ)

੭੬੮ (੧੦/੬੭) ੫੪੪ ਇਤਿ ਕਪ (ਵਾਨਰ/ਬਾਂਦਰ) ਕੋ ਬਲਭਦ੍ਰ ਬਧ ਕੀਬੋ. . ।।

੭੭੦ (੧੦/੬੮) ੫੪੫ ਇਤਿ ਸ੍ਰੀ ਦਸਮ ਸਕੰਧ ਪੁਰਾਣੇ. . ਸਾਂਬ ਕੋ ਬਯਾਹ ਲਿਆਵਤ ਭਏ।।

੭੭੮ (੧੦/੭੨) ੫੪੯ ਇਤਿ ਸ੍ਰੀ ਬਚਿਤ੍ਰ ਨਾਟਕ. . ਜਰਾਸਿੰਧ ਕੋ ਬਧ ਕਰ ਦਿੱਲੀ (?) ਮੋ ਆਵਤ ਭਏ।।

੭੮੬ (੧੦/੭੪) ੫੫੧ ਇਤਿ ਸ੍ਰੀ ਬਚਿਤ੍ਰ ਨਾਟਕ. . ਰਾਜਸੂ ਜੱਗ ਕਰਿ ਸਸਪਾਲ (ਸ਼ਿਸ਼ੁਪਾਲ) ਬਧਹਿ ਧਿਆਇ।।

੭੮੬ (੧੦/੭੫) ੫੫੪ ਪਾਂਡਵ ਸਭਾ ਮੇਂ ਦੁਰਜੋਧਨ ਕਾ ਅਪਮਾਨ…/ ਜੁਧਿਸਟਰ ਕੋ ਸਭਾ ਬਨਾਇ ਕਥਨੰ।।

੭੯੩ (੧੦/੭੮) ੫੫੬ ਦੰਤਵਕ੍ਰ ਔਰ ਵਿਦੂਰਥ ਵਧ/ਬਕਤ੍ਰ ਦੈਤ ਬਧਹ, ਬੈਦੂਰਥ ਦੈਤ ਬਧ…।।

੭੯੬ (੧੦/੭੯) ੫੫੯ ਇਤਿ ਸ੍ਰੀ ਦਸਮ ਸਿਕੰਧ. . (ਇਲਵਲ ਕਾ ਵਧ) ਦੈਤ ਕੋ ਮਾਰਤ ਭਏ………।।

੭੯੮ (੧੦/੮੦) ੫੬੦ ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ. . ਦਿਜ ਸੁਦਾਮਾ ਕੋ ਦਾਰਦ ਦੂਰ. . ।।

੮੦੪ (੧੦/੮੨) ੫੬੧-੫੬੩ ਇਤਿ ਸ੍ਰੀ ਦਸਮ ਸਿਕੰਧ. . ਕੁਲਖੇਤ੍ਰ ਬਿਖੈ ਜਗ ਕਰਕੈ……।।

੮੧੮ (੧੦/੮੮) ੫੬੬ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ. . ਭਸਮਾਂਗਤ (ਭਸਮਾਸੁਰ) ਦੈਤ ਬਧਹ।।

੮੧੯ (੧੦/੮੯) ੫੬੭ ਇਤਿ ਸ੍ਰੀ ਦਸਮ ਸਿਕੰਧ ਪੁਰਾਣੇ. . ਭ੍ਰਿਗਲਤਾ ਪ੍ਰਸੰਗ…।।

੮੨੨ (੧੦/੯੦) --- ਸ੍ਰੀ ਕ੍ਰਿਸ਼ਨ ਕੀ ਸੰਤਾਨੋਂ ਕਾ ਵਰਣਨ. . ਪੁਤ੍ਰ ਪੋਤ੍ਰੋਂ ਕੀ ਸੰਖਯਾ ਇਤਨੀ ਬੜ੍ਹੀ ਕਿ

ਉਨਕੋ ਪੜ੍ਹਾਨੇ ਕੇ ਲਿਯੇ ਕਰੋੜੋਂ ਬ੍ਰਾਹਮਣ ਆਤੇ ਥੇ? ? ?

੫੭੦ ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ।। ……………. ਅਰਥਾਤ ਭਾਗਵਤ ਪੁਰਾਣ ਦੇ ਦਸਮ ਸਕੰਧ ਦੀ ਕਥਾ ਲਿਖਾਰੀ ਕਬਿ ਸਯਾਮ ਨੇ ਅਪਣੀ ਭਾਖਾ (ਬੋਲੀ) ਵਿੱਚ ਲਿਖੀ ਹੈ। ਪਾਠਕ ਨੋਟ ਕਰਣ।

ਸਮਾਪਤੀ-ਸੰਕੇਤ:: ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਧਯਾਯ

ਸਮਾਪਤਮਸਤ ਸੁਭਮਸਤ।। ਪੰਨਾ ੫੭੦।।
.