ਕੰਨ ਦੀ ਮੈਲ
‘ਦਸਮ ਗਰੰਥ’ ਦਾ ਆਲੇ ਦੁਆਲੇ ਹੁਣ
ਆਮ ਹੀ ਇੱਕ ਰੌਲਾ ਜਿਹਾ ਪੈ ਗਿਆ ਸੀ। ਜਿਸ ਕਦੇ ਇਸ ਨਾਂ ਨਹੀ ਵੀ ਸੁਣਿਆ ਸੀ ਉਸ ਨੂੰ ਉਤਸੁਕਤਾ ਸੀ
ਕਿ ਆਖਰ ਇਹ ਮਾਜਰਾ ਕੀ ਹੈ। ਬਾਬਾ ਫੌਜਾ ਸਿੰਘ ਦਾ ਇੱਕ ਪੁਰਾਣਾ ਜਾਣੂੰ ਉਸ ਕੋਲੇ ਆਇਆ। ਉਹ ਥੋੜਾ
‘ਅਗਾਂਹ ਵੱਧੂ’ ਯਾਨੀ ਵੈਸਟਨ ਕਲਚਰ ਵਿੱਚ ਕੁੱਝ ਜਿਆਦਾ ਹੀ ਗੁੰਨਿਆ ਗਿਆ ਸੀ। ਉਹ ਬਾਬੇ ਨੂੰ ਕਹਿਣ
ਲੱਗਾ ਕਿ ਮੈਨੂੰ ‘ਦਸਮ ਗਰੰਥ’ ਚਾਹੀਦਾ ਆਖਰ ਪੜਨਾ ਤਾਂ ਚਾਹੀਦਾ ਐਵੇਂ ਬਿਨਾ ਪੜੇ ਹੀ ਸਿਰ ਫਸੀ
ਜਾਂਦੇ ਨੇ।
ਬਾਬੇ ਨੇ ਉਸ ਨੂੰ ਸਾਰਾ ਸਮੇਤ ਅਰਥਾਂ ਦੇ ਦਿੱਤਾ। ਉਹ ਬੜੀ ਈਮਾਨਦਾਰੀ ਨਾਲ ਹਫਤੇ ਕੁ ਬਾਅਦ ਬਾਬੇ
ਨੂੰ ‘ਦਸਮ ਗਰੰਥ’ ਵਾਪਸ ਮੋੜਨ ਆਇਆ। ਬਾਬੇ ਪੁਛਿਆ ਕਿਵੇਂ ਰਿਹਾ, ਕੋਈ ਹੋਇਆ ਗਿਆਨ ਚ’ ਵਾਧਾ। ਬਾਬੇ
ਨੂੰ ਉਮੀਦ ਸੀ ਕਿ ਇਹ ਤ੍ਰਿਆ ਚਰਿਤ੍ਰ ਤੇ ਬੋਲੇਗਾ ਪਰ ਉਹ ਕਹਿਣ ਲੱਗਾ ਕਿ ਇਸ ਵਿੱਚ ਕੀ ਖਾਸ ਗੱਲ ਏ
ਬਈ। ਇਹ ਤਾਂ ਆਮ ਗੱਲਾਂ ਨੇ। ਸੈਕਸ ਦੇ ਤਰੀਕੇ ਨੇ ਉਹ ਤਾਂ ਮੂਵੀਆਂ ਵਿੱਚ ਵੀ ਨੇ ਉਨ੍ਹਾਂ ਨੂੰ
ਕਿਹੜਾ ਦੁਨੀਆਂ ਵੇਖਦੀ ਨਹੀ ਜੇ ਇਸ ਵਿੱਚ ਦੱਸ ਦਿੱਤੇ ਗਏ ਤਾਂ ਕਿਹੜੀ ਆਖਰ ਆ ਗਈ!
ਤੇਰਾ ਖਾਨਾ ਖਰਾਬ ਗੁਰੁ ਸਾਹਿਬ ਲੁਕਾਈ ਨੂੰ ਕੀ ਤਰੀਕੇ ਦੱਸਣ ਆਏ ਸਨ ਜਾਂ ਜੀਵਨ ਜਾਚ ਦੇਣ. . ?
ਓ ਬਾਬਾ ਤੁਸੀਂ ਕੁੱਝ ਜਿਆਦਾ ਹੀ ‘ਨੈਰੋ’ ਹੋ ਕੇ ਸੋਚਣ ਲੱਗ ਜਾਂਦੇ ਹੋ ਚਲ ਤੂੰ ਦੱਸ ਜੇ ਗੁਰੁ
ਸਾਹਿਬ ਦੇ ਨਹੀ ਵੀ ਤਾਂ ਸੈਕਸ ਬਾਰੇ ਜਾਣਕਾਰੀ ਕੀ ਮਾੜੀ ਗੱਲ ਏ. ? ਸੈਕਸ ਬਾਰੇ ਇਧਰ ਵੈਸਟਨ ਵਲ ਇਹ
ਗੱਲਾਂ ਕੋਈ ਖਾਸ ਮਾਇਨਾ ਨਹੀ ਰੱਖਦੀਆਂ।
ਵੈਸਟਨ ਵਲ ਵੀ ਇਹ ਗੱਲਾਂ ਉਨ੍ਹਾ ਲਈ ਮਾਇਨਾ ਨਹੀ ਰੱਖਦੀਆਂ ਜਿਹੜੇ ਮੁੜ ਤੋਂ ਜੰਗਲ ਵਲ ਮੁੜਨੇ ਸ਼ੁਰੂ
ਹੋ ਗਏ ਨੇ ਗਏ ਹੋਏ ਹਨ ਨਹੀ ਤਾਂ ਗੋਰਿਆਂ ਵਿੱਚ ਵੀ ਅਜਿਹੀਆਂ ਫੈਮਲੀਆਂ ਹਨ ਜਿਹੜੀਆਂ ਸੈਕਸ ਦੀ ਇਸ
ਖੇਡ ਨੂੰ ਪਸ਼ੂਆਂ ਵਾਂਗ ਨਹੀ ਖੇਡਦੀਆਂ। ਬਾਬੇ ਬਥੇਰਾ ਸਮਝਾਇਆ ਪਰ ਉਸ ਦੀ ਸੂਈ ਵੈਸਟਨ ਤੇ ਅੜੀ ਹੋਈ
ਸੀ।
ਇੱਕ ਥਾਂ ਤੇ ਪਰ ਉਸ ਦੀ ਸੂਈ ਆ ਕੇ ਅੜ ਗਈ। ੳਹ ਕਹਿਣ ਲੱਗਾ ਕਿ ਬਾਕੀ ਤਾਂ ਚਲੋ ਛੱਡੋ ਪਰ ਯਾਰ ਆਹ
ਕੰਨ ਚੋਂ ਸ੍ਰਿਸ਼ਟੀ ਬਣੀ ਵਾਲੀ ਗੱਲ ਹਜਮ ਨਹੀ ਹੁੰਦੀ।
ਕੰਨ ਦੀ ਮੈਲ ਚੋਂ ਹੋ ਕਿਉਂ ਨਹੀ ਸਕਦੀ ਸ੍ਰਿਸਟੀ? ਹੁਣ ਬਾਬਾ ਜਾਣ ਕੇ ਅੜ ਖੜੋਤਾ।
ਕਿਵੇਂ ਹੋ ਜੂ ਕੰਨ ਚੋਂ ਸ੍ਰਿਸਟੀ?
ਤੇਰੇ ਕੰਨ `ਚ ਮੈਲ ਹੀ ਨਹੀ ਤੈਨੂੰ ਕਿਵੇਂ ਪਤਾ ਲੱਗੇ ਕਿ ਹੋਜੂ! ਤੀਲੇ ਮਾਰ-ਮਾਰ ਕੰਨ ਪਾਟਣੇ ਕਰ
ਲੈਂਦਾ ਮੈਲ ਕਿਥੇ?
ਪਰ ਤੇਰਾ ਕੀ ਮੱਤਲਬ?
ਮੱਤਲਬ ਸਾਫ ਹੈ ਕਿ ਜੇ ਵਿਸ਼ਨੂੰ ਜੀ ਮਹਾਰਾਜ ਖੀਰ ਸਮੁੰਦਰ ਪੈਦਾ ਕਰ ਸਕਦੇ, ਉਸ ਉਪਰ ਸੱਪ ਦੀ ਸੇਜਾ
ਵਿਛਾ ਕੇ ਘਰਾੜੇ ਮਾਰ ਸਕਦੇ ਉਨ੍ਹਾ ਲਈ ਕੰਨ `ਚ ਇਨੀ ਮੈਲ ਪੈਦਾ ਕਰਨੀ ਕਿਹੜੀ ਔਖੀ ਕਿ ਉਹ ਕਿ ਉਸ
ਵਿੱਚੋਂ ਇਸ ਸ੍ਰਿਸ਼ਟੀ ਨਾ ਪੈਦਾ ਹੋ ਸਕੇ।
ਬਾਬਾ ਤੂੰ ਟਿੱਚਰਾਂ ਤੇ ਆ ਗਿਆਂ ਇਹ ਕੋਈ ਤੁੱਕ ਨਹੀ ਬਣਦੀ!
ਉਵੇਂ ਹੀ ਜਿਵੇਂ ਤੇਰੀ ਵਿਕਾਰਾਂ ਵਾਲੀਆਂ ਸੈਕਸੀ ਕਹਾਣੀਆਂ ਨੂੰ ਖੁਲ੍ਹੀ ਹਵਾ ਦੇਣੀ ਨਹੀ ਬਣਦੀ।
ਨਹੀ ਯਾਰ ਬਾਬਾ ਤੂੰ ਮੇਰੀ ਗੱਲ ਨਹੀ ਸਮਝਿਆ ਕਿ ਜਿਹੜੇ ਕਾਮ ਤੋਂ ਮਨੁੱਖ ਪੈਦਾ ਹੋਇਆ, ਉਸ ਬਾਰੇ
ਗੱਲ ਕਰਨੀ ਕੀ ਕੋਈ ਗੁਨਾਹ ਹੈ?
ਕੋਈ ਗੁਨਾਹ ਨਹੀ ਪਰ ਤੇਰੀ ਮਾਂ ਤੇ ਪਿਓ ਨੇ ਤੈਨੂੰ ਕਾਮ ਤੋਂ ਹੀ ਪੈਦਾ ਕੀਤਾ ਪਰ ਕਦੇ ਤੂੰ ਅਪਣੀ
ਮਾਂ ਨਾਲ ਕਾਮ ਬਾਰੇ ਗੱਲ ਕੀਤੀ?
ਉਹ ਟੱਪ ਪਿਆ। ਬਾਬਾ ਇਹ ਤਾਂ ਬਦਤਾਮੀਜੀ ਹੈ।
ਵੀਰ ਇਹੀ ਤਾਂ ਤੈਂਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰ ਰਿਹੈਂ ਕਿ ਜਿਹੜੀਆਂ ਕਹਾਣੀਆਂ ਗੁਰੂ ਦੀਆਂ
ਲਿਖੀਆਂ ਕਹੀਆਂ ਜਾ ਰਹੀਆਂ ਉਹ ਗੁਰੂ ਦੀਆਂ ਬੱਚੀਆਂ ਨੇ ਪੜਨੀਆਂ ਸਨ, ਮਾਵਾਂ ਨੇ ਵੀ ਗੁਰੁ ਦੀਆਂ
ਸਿੰਘਣੀਆਂ ਨੇ ਵੀ ਗੁਰੁ ਦੇ ਸਿੱਖਾਂ ਨੇ ਵੀ ਤੇ ਦੱਸ ਕਿਹੜਾ ਬਾਪ ਅਪਣੀਆਂ ਬੱਚੀਆਂ-ਮਾਵਾਂ ਨਾਲ
ਅਜਿਹੀਆਂ ਖੁਲ੍ਹੀਆਂ ਗੱਲਾਂ ਕਰਦਾ? ਤੇ ਜੇ ਇਹ ‘ਗਿਆਨ’ ਇਕੱਲੇ ਸਿੰਘਾਂ ਲਈ ਹੀ ਸੀ ਤਾਂ ਗੁਰੁ ਦਾ
ਗਿਆਨ ਸਰਬ ਸਾਝਾਂ ਕਿਵੇਂ ਹੋਇਆ?
ਇਥੇ ਆ ਕੇ ਉਹ ਸਿਰ ਮਾਰ ਗਿਆ ਕਿਉਂਕਿ ਉਸ ਦਾ ਵੈਸਟਨ ਮਾਂ ਤੇ ਆ ਕੇ ਫਿੱਕਾ ਪੈ ਗਿਆ। ਉਸ ਨੂੰ
ਜਾਪਿਆ ਕਿ ਮਨੁੱਖ ਚਾਹੇ ਕਿੰਨਾ ਵੀ ਪਸ਼ੂ ਹੋ ਜਾਏ ਪਰ ਮਾਂ-ਧੀ ਸਾਹਵੇਂ……
ਮੈਚ. . ?
ਬਾਬਾ ਫੌਜਾ ਸਿੰਘ ਨੂੰ ਕਿਸੇ ਸੱਜਣ ਦਾ ਫੋਨ ਆਇਆ ਕਿ ਬਾਬਾ ਇੱਕ ‘ਮੈਚ’ ਹੋਰ ਪੈ ਗਿਆ ਈ. . ?
ਮੈਚ?
ਬਾਬਾ ਹੈਰਾਨ ਸੀ ਕਿਉਂਕਿ ਕੌਡੀ ਤਾਂ ਹਾਲੇ ਚਿਰ ਨੂੰ ਸ਼ੁਰੂ ਹੋਣੀ ਪਰ ਇਹ ਮੈਚ ਕੇਹਾ ਪੈ ਗਿਆ ਬਈ. .
!
ਦਰਅਸਲ ਉਹ ਬਾਬੇ ਨੂੰ ਇੱਕ ਗੁਰਦੁਆਰਾ ਸਾਹਬ ਹੋਈ ਤਾਜਾ ਲੜਾਈ ਨੂੰ ਮੈਚ ਹੀ ਦੱਸ ਰਿਹਾ ਸੀ। ਬਾਬਾ
ਉਸਦੀ ਸ਼ਬਦਾਵਲੀ ਤੇ ਪ੍ਰੇਸ਼ਾਨ ਸੀ ਕਿ ਸਿੱਖਾਂ ਦੀ ਇਸ ਪੱਗੋ-ਹੱਥੀ ਨੂੰ ਲੋਕ ਮੈਚ ਵਾਗੂੰ ਕਿਉਂ ਦੇਖਣ
ਲੱਗ ਪਏ ਹਨ।
ਖ਼ਬਰ ਸੁਣਦਿਆਂ ਬਾਬਾ ਵੀ ਗੁਰੂਘਰ ਵਲ ਹੋ ਤੁਰਿਆ। ਉਸ ਦੇਖਿਆ ਕਿ ਬਾਹਰ ਪੁਲਿਸ ਇੰਝ ਖੜੀ ਸੀ ਜਿਵੇਂ
ਅੰਦਰ ਕੋਈ ਤਗੜਾ ਮੁਕਬਾਲਾ ਹੋਇਆ ਹੁੰਦਾ ਹੈ।
ਬਾਬੇ ਨੂੰ ਜਦ ਸਾਰੀ ਕਹਾਣੀ ਦਾ ਪਤਾ ਕੀਤਾ ਤਾ ਇਸ ਲੜਾਈ ਵਿੱਚ ਟੱਕੂਏ-ਗੰਡਾਸਿਆਂ ਵਾਲੇ ਉਹੀ
ਪਿੱਛਲੇ ਦਿਨਾ ਵਾਲੀ ‘ਸੂਰਬੀਰ ਫੌਜ’ ਦੀ ਇੱਕ ਟੁੱਕੜੀ ਵਿੱਚੋਂ ਹੀ ਸਨ। ਬੇਸ਼ੱਕ ਕਿਸੇ ਕਾਰਨਾ ਕਰਕੇ
ਮਾਲਟਨ ਵਾਲੇ ‘ਕੁੱਤੇ ਦੇ ਸ਼ਿਕਾਰ’ ਹੋਏ ਲੋਕ ਚੋਰੀ-ਛਿੱਪੇ ਜਿਹੇ ਲੂਹਰੀਆਂ ਲੈਂਦੇ ਦੇਖੇ ਗਏ ਪਰ
ਸਿੱਧੇ ਤੌਰ ਤੇ ਉਹ ਇਸ ਲੜਾਈ ਵਿੱਚ ਨਹੀ ਕੁੱਦੇ। ਪਰ ਬਾਬੇ ਫੌਜਾ ਸਿੰਘ ਨੂੰ ਸਭ ਤੋਂ ਵੱਧ ਹੈਰਾਨੀ
ਉਨ੍ਹਾਂ ‘ਪੰਥਕ ਫੌਜਾਂ’ ਉਪਰ ਸੀ ਜਿਹੜੀਆਂ ਇਨ੍ਹਾਂ ਸੁੰਭ-ਨਿਸੁਭ’ ਭਰਾਵਾਂ ਨੂੰ ਗੋਲਕ ਚੋਰੀ ਵੇਲੇ
ਬਚਾਉਂਣ ਆਈਆਂ ਸਨ ਤੇ 3-3 ਫੁੱਟੀਆਂ ਸ੍ਰੀ ਸਾਹਿਬਾਂ ਨਾਲ ਜੀਹਨਾ ਦੇ ਚਿਹਰਿਆਂ ਦੀਆਂ ਲਾਲੀਆਂ ਸਾਂਭ
ਨਹੀ ਸਨ ਹੁੰਦੀਆਂ। ਚੋਰ ਨੂੰ ਬਚਾਉਂਣ ਖਾਤਰ ਦਿਹ ਜੈਕਾਰੇ ਤੇ ਜੈਕਾਰਾ ਲਾ ਰਹੇ ਸਨ। ਬਾਬਾ ਉਦਾਸ ਸੀ
ਇਹ ਸੋਚ ਕੇ ਕਿ ‘ਮਿਰਜਾ ਬਾਝ ਭਰਾਵਾਂ ਮਾਰਿਆ’ ਗਿਆ ਸੀ। ਸਭ ਤੋਂ ਵਧ ਹੈਰਾਨੀ ਬਾਬੇ ਨੂੰ ਇਸ ਗੱਲ
ਦੀ ਸੀ ਕਿ ‘ਪੰਥ ਨੂੰ ਖਤਰਾ’ ਤਾਂ ਇਸ ਵਾਰੀ ਵੀ ਪਹਿਲਾਂ ਜਿੰਨਾ ਸੀ ਕਿਉਂਕਿ ਟੱਕੂਏ ਵਾਲੇ ‘ਜਰਨੈਲ’
ਨੇ ਚੋਰੀ ਵੇਲੇ ‘ਫੌਜਾਂ’ ਇਸ ਗੱਲ ਤੇ ਹੀ ਇਕੱਠੀਆਂ ਕੀਤੀਆਂ ਸਨ ਕਿ, “ਘੱਗੇ ਦੇ ਰਾਖਸ਼ ਪੈ ਗਏ ਓ
ਗੁਰੂ ਘਰ ਨੂੰ! ਕਰ ਦੇਣਗੇ ਪੁਲੀਤ, ਦੌੜੌ ਜੇ ਬਚਾਉਂਣਾ ਗੁਰੁ ਦਾ ਘਰ” ! ! ਤੇ ਵੱਡੇ ਵੱਡੇ ਜਥੇਦਾਰ
ਉਸ ਵੇਲੇ ਮੁਛਹਿਰਿਆਂ ਨੂੰ ਤਾਅ ਦਿੰਦੇ ਆਂਣ ਹਾਜਰ ਹੋਏ ਕਿ, ‘ਦੇਖੇਗੇਂ ਕੌਣ ਗੋਲਕ ਚੋਰ ਦੀ ਹਵਾ ਵਲ
ਦੇਖੇਗਾ’. . ?
ਉਪਰਲੇ ਖੇਮਿਆਂ ਵਿੱਚ ਜਿਸ ‘ਸੁੰਭ ਦੈਂਤ’ ਬਾਰੇ ਮਸ਼ਹੂਰ ਸੀ ਕਿ ‘ਖੜਕ ਸਿੰਘ ਕੇ ਖੜਕਨੇ ਪਰ ਖੜਕਤੀ
ਹੈਂ ਖਿੜਕੀਆਂ’ ਪਰ ਇਸ ਵਾਰੀ ‘ਵੀਰਾਂ’ ਬਾਝ ਉਸ ਦੀਆਂ ਖੁਦ ਦੀਆਂ ਹੀ ਖਿੜਕੀਆਂ ਖੜਕ ਗਈਆਂ।
ਬਾਬੇ ਨੂੰ ਬੜਾ ਦੁੱਖ ਹੋਇਆ ਜਦ ਬਾਬੇ ਸੁਣਿਆ ਕਿ ਇਸ ‘ਮਹਾਂਬਲੀ’ ਜੀ ਦੇ ਸੱਜੇ ਹੱਥ ਸਮਝੇ ਜਾਂਦੇ,
ਹਰੇਕ ਭੇੜ ਵਿੱਚ ਸਿੱਖਾਂ ਦੀਆਂ ਦੋ-ਚਾਰ ਪੱਗਾਂ ਲਾਹੁਣ ਵਾਲੇ ‘ਨਿਸੁੰਭ ਦੈਂਤ’ ਨੂੰ ਆਖੇ ਜਾਂਦੇ
‘ਘੱਗੇ ਦੀ ਰਾਖਸ਼’ ਫੌਜ ਨੇ ਇੰਨਾ ਗੋਡਾ ਫੇਰਿਆ ਕਿ ਉਸ ਦੀਆਂ ਦੋਵੇਂ ਈ ਖਿੜਕੀਆਂ ਖੜਕ ਗਈਆਂ।
ਉਹ ਤਾਂ ਹਸਪਤਾਲ ਵਾਲੀਆਂ ਨਰਸਾਂ ਤੋਂ ਪਤਾ ਲੱਗਾ ਕਿ ਜਿਹੜੀ ਇੱਕ ਵਿਰੋਧੀ ਨੂੰ ਹੀ ਉਸ ਨੂੰ ਮਿਲਣ
ਗਿਆ ਸਮਝ ਕੇ ਕਹਿਣ ਲੱਗੀ ਕਿ ਮਿਸਟਰ ਤੁਹਾਡਾ ਇਹ ਜੈਂਟਲਮੈਨ ਇੰਨਾ ਕਮਜੋਰ ਏ ਤਾਂ ਡਾਇਪਰ ਲਾ ਕੇ
ਕਿਉਂ ਨਹੀ ਲੜਦਾ! ! !
ਜੋ ਵੀ ਹੋਇਆ ਮਾੜਾ ਹੋਇਆ ਬਾਬਾ ਫੌਜਾ ਸਿੰਘ ਨੂੰ ਉਸ ‘ਗਰੀਬ’ ਨਾਲ ਪੂਰਨ ਹਮਦਰਦੀ ਹੈ ਤੇ ਅਗੇ ਤੋਂ
ਆਸ ਹੈ ਕਿ ਕੱਪੜੇ ਫਾਲਤੂ ਨਾਲ ਜਰੂਰ ਰੱਖਣੇ ਚਾਹੀਦੇ।
ਕਲਯੁੱਗ ਦੀ ਸਾਜਸ਼
ਮਾਈ ਪ੍ਰੇਮੀ ਨੂੰ ਗੁਰੂ ਘਰ ਨਾਲ ਬੜਾ ਪ੍ਰੇਮ
ਹੈ ਪਰ ਉਮਰ ਵਡੇਰੀ ਹੋਣ ਕਾਰਨ ਉਸ ਕੋਲੋਂ ਤੁਰ ਨਹੀ ਹੁੰਦਾ ਤੇ ਉਹ ਗੁਰਦੁਆਰੇ ਜਾਣ ਗੋਚਰੀ ਨਹੀ
ਰਹੀ। ਸੋ ਉਸ ਮੁੰਡਿਆਂ ਨੂੰ ਕਹਿ ਪੰਜਾਬੀ ਦੇ ਸਾਰੇ ਉਹ ਟੀ. ਵੀ ਚੈਨਲ ਲਵਾ ਲਏ ਨੇ ਜਿਥੇ ਵੀ ਕੋਈ
ਗੁਰਬਾਣੀ ਪ੍ਰੋਗਰਾਮ ਆਉਂਦਾ ਹੈ ਤੇ ਇੰਝ ਉਹ ਸਾਰਾ ਦਿਨ ਆਹਰੇ ਲੱਗੀ ਰਹਿੰਦੀ ਹੇ।
ਇਨ੍ਹਾ ਸਾਰਿਆਂ ਵਿੱਚੋਂ ਇੱਕ ‘ਸਿਮਰਨ ਪ੍ਰੋਗਰਾਮ’ ਨਾਲ ਤਾਂ ਉਸ ਦੀ ਜਿਆਦਾ ਹੀ ਮਹੁੱਬਤ ਹੈ। ਉਹ
ਬੜੀ ਬੇਸਬਰੀ ਨਾਲ ‘ਬਾਬਾ ਜੀ’ ਦੇ ਦਰਸ਼ਨਾ ਅਤੇ ਸਿਮਰਨ ਨੂੰ ਉਡੀਕਦੀ ਹੈ। ਸਿਮਰਨ ਦੇ ਸਮੇ ਤੋਂ
ਪਹਿਲਾਂ ਹੀ ਉਹ ਟੀ. ਵੀ ਜੀ ਅੱਗੇ ਧੂਪ-ਬੱਤੀ ਸ਼ੁਰੂ ਕਰ ਦਿੰਦੀ ਹੈ ਤੇ ਜਦ ਬਾਬਾ ਜੀ ਐਨ ਸਮੇ ਤੇ
ਬਾਕੀ ਸੰਗਤਾਂ ਵਿੱਚਦੀ ‘ਸ਼ਾਰਟ-ਕੱਟ’ ਆ ਕੇ ਸਟੇਜ ਤੇ ਸੱਜਦੇ ਹਨ ਤਾਂ ਮਾਈ ਪ੍ਰੇਮੀ ਝੁਕ-ਝੁਕ ਟੀ.
ਵੀ ਨੂੰ ਮੱਥੇ ਟੇਕਦੀ ਹੈ।
ਉਨੂੰ ਸਾਖਯਾਤ ਇਨ੍ਹਾਂ ਵਿੱਚੋਂ ਬਾਬਾ ਜੀ ਪਿਹੋਵਾ ਦੇ ਦਰਸ਼ਨ ਹੁੰਦੇ ਹਨ ਜੀਹਨਾ ਦੀ ਮਾਈ ਪ੍ਰੇਮੀ
ਪੁਰਾਣੀ ਸੇਵਕ ਹੈ ਤੇ ਜਿਹੜੇ ਇਥੇ ਕਈ ਗੇੜੇ ਮਾਰ ਕੇ ਇਨ੍ਹਾ ਬਾਬਾ ਜੀ ਨੂੰ ਵੀ ਅਪਣਾ ਹੀ ‘ਰੂਪ’ ਕਰ
ਗਏ ਹਨ। ਮਾਈ ਪ੍ਰੇਮੀ ਕਿਵੇ ਭੁੱਲ ਸਕਦੀ ਹੈ ਜਿਹੜੀ ਹਾਲੇ ਕੁੱਝ ਚਿਰ ਪਹਿਲਾਂ ਹੀ ਰੋਣੋ ਨਾ ਹੱਟਦੇ
ਪੋਤੇ ਲਈ ਤਾਂਬੇ ਦੀ ਗੜਵੀ ਵਿੱਚ ‘ਜਲ’ ਕਰਵਾ ਕੇ ਲਿਆਈ ਸੀ ਤੇ ਡਾਡਾਂ ਮਾਰਦਾ ਮੁੰਡਾ ਮਿੰਟਾਂ `ਚ
ਖਮੋਸ਼ ਹੋ ਗਿਆ ਸੀ। ਪ੍ਰੇਮੀ ਅਕਸਰ ਕਹਿੰਦੀ ਕਿ ਦੇਖੋ ਬਾਬਾ ਜੀ ਕਿੰਨੇ ਦਿਆਲੂ ਹਨ ਉਹ ਚਾਹੁੰਦੇ ਕੋਈ
ਘਰ ਮੁੰਡੇ ਤੋਂ ਬਿਨਾ ਰਹਿ ਜਾਏ ਤੇ ਉਨ੍ਹੀ ਮਾਰ ਮਿੱਸੇ ਪ੍ਰਸਾਦਿਆਂ ਦੇ ਲੰਗਰ ਲਾ ਛੱਡੇ! ! ਤੇ ਰੱਬ
ਜੀ ਦੀ ਕੀ ਜੁਅਰਤ ਬਾਬਾ ਜੀ ਦੇ ਇਸ ‘ਉਪਕਾਰ’ ਤੋਂ ਨਾਬਰ ਹੋ ਜਾਏ।
ਮਾਈ ਪ੍ਰੇਮੀ ਨੇ ਅੱਜ ਵੀ ਬੜੀ ਸ਼ਰਧਾ ਨਾਲ ਟੀ. ਵੀ ਅੱਗੇ ਧੂਪ-ਬੱਤੀ ਕੀਤੀ ਤੇ ਲੱਗੀ ਬਾਬਾ ਜੀ ਦੀ
ਉਡੀਕ ਕਰਨ। ਬਾਬਾ ਜੀ ਆਏ ਲੋਈ ਦੀ ਬੁੱਕਲ ਸੰਵਾਰਦੇ ਸਟੇਜ ਤੇ ਬੈਠ ਗਏ। ਮਾਈ ਬੜੀ ਹੈਰਾਨ ਬਾਬਾ ਜੀ
ਸਿੱਧਾ ਹੀ ਸਿਮਰਨ ਕਰਨ ਲੱਗ ਪਏ। ਬਾਬਾ ਜੀ ਦਾ ਵਾਜਾ ਕਿਧਰ ਗਿਆ? ਇੰਨੀਆਂ ਸੁਰੀਲੀਆਂ ਟਿਉਨਾ ਕੱਢਦੇ
ਨੇ, 31 ਰਾਗਾਂ ਦੇ ਮਾਹਰ ਕਿ ਸੁਣ ਕੇ ਤਾਨ ਸੈਨ ਵੀ ਸ਼ਰਮਿੰਦਾ ਪਿਆ ਹੋਵੇ, ਉਗਲਾਂ ਬਾਬਾ ਜੀ ਦੀਆਂ
ਵਾਜੇ ਉਪਰ ਨੱਚਦੀਆਂ ਸਨ ਨੱਚਦੀਆਂ ਤੇ ਅੱਜ ਕਿੰਨ ਨਜਰ ਲਾ ਦਿੱਤੀ ਬਾਬਾ ਜੀ ਦੀਆਂ ਉਗਲਾਂ ਨੂੰ?
ਬਾਬਾ ਜੀ ਨੂੰ ਇੰਝ ‘ਸੁੱਕਾ ਸਿਮਰਨ’ ਕਰਦਿਆਂ ਦੇਖ ਮਾਈ ਦਾ ਮਨ ਨਾ ਲੱਗੇ। ਬਾਬਾ ਜੀ ਅੱਜ ਅਪਣੇ
‘ਕਰ-ਕਮਲ’ ਲੋਈ ਚੋਂ ਬਾਹਰ ਹੀ ਨਹੀ ਸਨ ਕੱਢ ਰਹੇ। ਮਾਈ ਪ੍ਰੇਮੀ ਨੂੰ ਜਾਪੇ ਕਿ ਸ਼ਾਇਦ ਟੀ. ਵੀ ਵਿੱਚ
ਕੋਈ ਨੁਕਸ ਹੈ। ਉਸ ਬਥੇਰਾ ਬਾਬਾ ਜੀ ਦੇ ਨਾਲ ਸਿਰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਿਰ ਮਾਈ ਦਾ ਤਾਲ
ਫੜਦਾ ਹੀ ਨਹੀ ਸੀ। ਮਾਈ ਨੂੰ ਜਾਪੇ ਜਿਵੇਂ ਬਾਬਾ ਜੀ ਵੀ ਬੱਧੇ-ਰੁੱਤੇ ਸਿਰ ਮਾਰ ਰਹੇ ਹਨ ਦਰਅਸਲ
ਵਾਜੇ ਦੇ ਗਲ ਵਿੱਚ ਗੂਠ ਦੇਣ ਤੋਂ ਬਿਨਾ ਮਨ ਉਨ੍ਹਾ ਦਾ ਵੀ ਨਹੀ ਟਿੱਕਦਾ।
ਤੇ ਆਖਰ ਮਾਈ ਦਾ ਮਨ ਜਦ ਨਾ ਹੀ ਟਿੱਕਿਆ ਤਾਂ ਉਸ ਨੂੰਹ ਆਪਦੀ ਨੂੰ ਅਵਾਜ ਮਾਰੀ ਕਿ ਟੀ. ਵੀ. ਠੀਕ
ਕਰਕੇ ਲਾਵੇ ਕੋਈ ਪਿੱਛੋਂ ਗੜਬੜ ਚਲ ਰਹੀ ਹੈ। ਨੂੰਹ ਨੇ ਆ ਕੇ ਜਦ ਸਾਰੀ ਸਮੱਸਿਆ ਸੁਣੀ ਤਾਂ ਉਸਦਾ
ਹਾਸਾ ਨਿਕਲ ਗਿਆ,
‘ਮਾਤਾ ਇਹ ਭਾਈ ਵਾਜਾ ਕਿਵੇਂ ਵਜਾਲੂ ਇਸ ਨੂੰ ਤਾਂ ਕੁੱਤੇ ਨੇ ਵੱਡਿਆ ਹੈ ਉਹ ਵੀ ਹੱਥ ਤੇ’! !
ਕੁੱਤੇ ਨੇ? ਨਾ ਕੁੱਤੇ ਨੂੰ ਕੀ ਬੀਮਾਰੀ ਸੀ?
ਮਾਤਾ ਕੁੱਤੇ ਨੂੰ ਬੀਮਾਰੀ ਨਹੀ ਸੀ ਜਦ ਬੰਦਾ ਹੀ ਕੁੱਤੇ ਕੰਮ ਕਰੂ ਤਾਂ ਕੁੱਤੇ ਹੀ ਵੱਢਣਗੇ।
ਤੈਨੂੰ-ਮੈਨੂੰ ਨਹੀ ਘਰੇ ਆ ਕੇ ਕੁੱਤਾ ਵੱਡ ਖਾਂਦਾ?
‘ਭਾਈ ਘੋਰ ਕੱਲਜੁਗ ਹੈ ਪਤਾ ਨਹੀ ਕਲਯੁੱਗ ਕਿਹੜੇ ਰੂਪ ਵਿੱਚ ਆ ਜਾਂਦਾ ਭਗਤੀ ਵਿੱਚ ਵਿਘਨ ਪਾਉਂਣ ਇਹ
ਵੀ ਕਲਯੁੱਗ ਦੀ ਹੀ ਕੋਈ ‘ਸਾਜਸ਼’ ਲੱਗਦੀ। ਹਾਂਅ! ! !
ਗੁਰਦੇਵ ਸਿੰਘ ਸੱਧੇਵਾਲੀਆ