ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ॥ ਅੰਕ-੯੪੩
ਬਾਬੇ ਨਾਨਕ ਦੇ ਪ੍ਰਕਾਸ਼ ਅਤੇ ਭਗਤੀ
ਲਹਿਰ ਤੋਂ ਪਹਿਲਾਂ ਦਾ ਸਮਾਂ ਵੀਚਾਰ ਕੇ ਦੇਖੀਏ ਤਾਂ ਪਤਾ ਚਲਦਾ ਹੈ ਕਿ ਧਾਰਮਿਕ ਵਿਅਕਤੀ, ਗੁਰੂਆਂ
ਦੀ ਭਰਮਾਰ ਸੀ। ਪਰ ਕਿਸੇ ਨੇ ਵੀ ਪੂਰਨ ਸੱਚੁ, ਪਰਮਾਤਮਾ ਦੀ ਗੱਲ ਜੋ ਪੂਰੀ ਤਰ੍ਹਾਂ ਵਿਗਿਆਨਕ ਹੈ,
ਮਨੁੱਖਤਾ ਨੂੰ ਨਹੀਂ ਦੱਸੀ ਸੀ। ਜਿਸ ਕਾਕਨ ਮਨੁੱਖ ਨੇ ਨਿਰੰਕਾਰ, ਅਤੇ ਉਸਦੀ ਰਜਾ ਹੁਕਮ ਨੂੰ ਨਾ
ਜਾਣਦੇ ਹੋਇਆਂ, ਪਸ਼ੂਆਂ, ਦੱਰਖਤਾਂ ਅਨੇਕ ਤਰ੍ਹਾਂ ਦੇ ਕਲਪਿਤ ਭਗਵਾਨਾਂ ਦੀ ਪੂਜਾ ਪ੍ਰਚਲਿਤ ਕਰ
ਦਿੱਤੀ ਜੋ ਅਜ ਤਕ ਵੀ ਦੇਖੀ ਜਾ ਸਕਦੀ ਹੈ। ਬਾਬੇ ਨਾਨਕ ਜੀਆਂ ਨੇ ਇਸ ਪੂਜਾ ਨੂੰ ਗਿਆਨ ਵਿਹੂਣੀ
ਅਗਿਆਨਤਾ ਵਾਲੀ ਪੂਜਾ ਦਸਿਆ। {ਅੰਕ:- ੧੪੧੨} ਗਿਆਨ ਹੀਣੰ ਅਗਿਆਨ ਪੂਜਾ॥ ਅੰਧ ਵਰਤਾਰਾ ਭਾਉ ਦੂਜਾ॥
ਬਾਬੇ ਨਾਨਕ ਅਤੇ ਭਗਤਾਂ ਨੇ ਮਨੂੱਖਤਾ ਨੂੰ ਇਸ ਅਗਿਆਨਤਾ ਵਿੱਚੋ ਕੱਢਣ ਵਾਸਤੇ ਵਿਗਿਆਨਿਕ ਢੰਗ ਨਾਲ
ਸਮਝਾਇਆ, ਕਿ ਸੰਸਾਰ ਦੀ ਰਚਨਾ ਦਾ ਕਰਤਾ ਇੱਕ ਹੈ, ਉਹ ਹਰ ਥਾਂ ਹਾਜ਼ਰ ਨਾਜ਼ਰ ਹੈ ਅਤੇ ਹਰ ਜੀਵ ਨਾਲ
ਵਿਚਰ ਰਿਹਾ ਹੈ, ਅਸੀ ਉਸ ਦੇ ਵਿੱਚ ਹਾਂ ਉਹ ਸਾਡੇ ਸਰੀਰ ਅੰਦਰ ਹੈ।
“ਕਾਇਆ ਨਗਰੁ ਨਗਰ ਗੜੁ ਅੰਦਿਰ॥ ਸਾਚਾ ਵਾਸਾ ਪੁਰਿ ਗਗੰਦਰਿ॥
ਅਸਥਿਰ ਥਾਨ ਸਦਾ ਨਿਰਮਾਇਲ ਆਪੇ ਆਪੁ ਉਪਾਇਦਾ। {ਅੰਕ ੧੦੩੩}
ਗੁਰਮਿਤ (ਅਨਾਦੀ ਹੈ) ਦੀ ਬੋਲੀ ਵਿੱਚ ਦਸਿਆ ਕਿ ਸਤਿਗੁਰ ਜੋ ਗਿਆਨ ਦਾ ਸੋਮਾ ਹੈ ਇਹ ਸਭ ਵਿੱਚ
ਸਮਾਇਆ ਹੋਇਆ ਹੈ। ਜੋਤਿ ਰੂਪੀ ਮਨ ਪ੍ਰਮਾਤਮਾ, ਅੰਮ੍ਰਿਤ, ਗੁਣਾਂ ਦਾ ਖਜਾਨਾ, ਇਤ ਆਦਿ ਦੈਵੀ ਸ਼ਕਤੀਆ
ਮਨੁੱਖ ਦੇ ਅੰਦਰ ਹਨ, ਕੋਈ ਮਨੁੱਖ ਵੀ ਇਹਨਾਂ ਤੋਂ ਵਾਂਝਾ ਨਹੀ। ਇਹਨਾਂ ਦੀ ਖੋਜ ਦਾ ਕੇਂਦਰ ਵੀ
ਮਨੁੱਖ ਦਾ ਸਰੀਰ ਹੀ ਦਸਿਆ, ਜੋ, ਆਪਣੇ ਸਰੀਰ ਅੰਦਰ ਖੋਜਣ ਨਾਲ ਮਿਲ ਜਾਂਦੀਆ ਹਨ। ਅੰਦਰਿ ਖੋਜਣ ਦਾ
ਸਾਧਨ ਗੁਰ ਸ਼ਬਦ, ਗੁਰਬਾਣੀ, ਗੁਰਬਚਨ ਦੱਸਕੇ ਮਨੁੱਖ ਗੁਰੂ ਨੂੰ ਮੂਲੋਂ ਹੀ ਰੱਦ ਕਰ ਦਿੱਤਾ। ਕਿਉਕਿ
ਬਾਬੇ ਨਾਨਕ ਨੇ ਇੱਕ ਤਤੁ ਨਿਰੰਜਨੀ ਜੋਤਿ, ਅਪਰੰਮਪੁਰ, ਪਾਰ ਬ੍ਰਹਮ ਨੂੰ ਹੀ ਗੁਰੂ ਮੰਨਿਆ ਹੈ।
{ਅੰਕ ੫੯੯} ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ
ਨਾਨਕ ਗੁਰੁ ਮਿਲਿਆ ਸੋਈ ਜੀੳ॥ ਪ੍ਰਮਾਤਮਾ, ਆਤਮਾ ਵਿੱਚ ਮਨੁਖ ਵਿਚੋਲਾ ਨਹੀ ਬਣ ਸਕਦਾ, ਮਨੁਖ
ਨਾਸ਼ਵਾਨ ਹੈ ਪਰਮਾਤਮਾ ਅਬਿਨਾਸੀ ਹੈ ਅਤੇ ਉਸਦੀ ਅੰਸ ਜੋਤਿ ਵੀ ਅਬਿਨਾਸੀ ਹੈ। ਮਨੁੱਖ ਨੂੰ ਛੱਡ ਕੇ
ਬਾਕੀ ਜੀਵਾਂ ਵੱਲ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ ਇਹਨਾਂ ਦਾ ਕਾਮ, ਮੋਹ ਇਤਆਦਿ ਕੁਦਰਤ ਦੇ ਨੇਮ
ਵਿੱਚ ਹੈ। ਕੀੜੀਆ ਅਤੇ ਸ਼ਹਿਦ ਦੀਆ ਮੱਖੀਆ ਆਪਣੇ-ਆਪਣੇ ਥਾਂ ਤੇ ਸੈਕੜਿਆ ਦੀ ਗਿਣਤੀ ਵਿੱਚ ਰਹਿ
ਲੈਦੀਆ ਹਨ ਪਰ ਮਨੁੱਖ ਨੂੰ ਸਿੱਖਿਆ ਦੇਣ ਵਾਲੇ ਭਿੰਨ-ਭਿੰਨ ਧਰਮਾਂ ਦੇ ਆਗੂ ਮੱਨੁਖਤਾ ਦਾ ਸੁਮੇਲ
ਕਰਵਾ ਕੇ ਪਿਆਰ ਨਾਲ ਰਹਿਣਾ ਨਹੀ ਸਿਖਾ ਸਕੇ। ਅਤੇ ਨਾ ਹੀ ਆਪਣੇ ਕਾਮ ਤੇ ਮੋਹ ਇਤ-ਆਦਿ ਨੂੰ ਕੁਦਰਤੀ
ਸੰਜਮ ਵਿੱਚ ਰਖ ਸਕੇ। ਇਹ ਸਭ ਕੁੱਝ ਕੇਵਲ ਤਤੁ ਨਿਰੰਜਣੀ ਜੋਤ ਗੁਰੂ ਦੇ ਮਨੰਣ ਨਾਲ ਹੋ ਸਕਦਾ ਹੈ।
ਬਾਬੇ ਨਾਨਕ ਦਾ ਸਾਹਿਬ, ਖਸਮ, ਗੁਰਪਰਮੇਸ਼ਰ ਬੋਲਦਾ, ਸੁਣਦਾ ਅਤੇ ਦੇਖਦਾ ਵੀ ਹੈ। ਇਸ ਵਾਸਤੇ ਉਸੇ ਦੇ
ਬਚਨਾਂ ਨੂੰ ਗੁਰਬਚਨ ਦਸਿਆ, “ਗੁਰ ਬਚਨੀ ਮਨ ਸਹਜ ਧਿਆਨੇ॥ {ਅੰਕ ੭੯੬} ਭਗਤ ਰਵਿਦਾਸ ਜੀ ਵੀ ਇਸ ਗੱਲ
ਦੀ ਪ੍ਰੋੜਤਾ ਕਰਦੇ ਹਨ, “ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨ ਦੀਜੈ॥ {ਅੰਕ ੬੯੪}
ਪਰਮਾਤਮਾ ਦੇ ਬਚਨਾਂ ਨੂੰ ਸੁਣਨ ਦੀ ਵਿਧੀ ਗੁਰਬਾਣੀ ਨੂੰ ਗੁਰੂ ਮੰਨ ਕੇ ਜੀਵਨ ਜੀਉਣ ਨਾਲ ਅਸੀ,
ਹੁਕਮ ਅਤੇ ਸਹਜ ਜਾਨਣ ਵਾਲੇ ਬਣ ਜਾਂਦੇ ਹਾ। ਇਸ ਅਵਸਥਾ ਵਿੱਚ ਵਿਚਰਦਿਆ ਨੂੰ ਸਾਨੂੰ ਅਨਹਦ ਸ਼ਬਦ ਦੀ
ਪ੍ਰਾਪਤੀ ਹੋ ਜਾਂਦੀ ਹੈ। ਅਨਹਦ ਇੱਕ ਐਸੀ ਸੁਰੀਲੀ ਧੁਨਿ ਹੈ ਜਿਸਨੂੰ ਸੁਣਕੇ ਮਨ ਆਪਣੇ ਨਿੱਜ ਸਰੂਪ,
ਅੰਤਰਿ, ਨਿੱਜ ਥਾਂ ਤੇ ਆ ਟਿਕਦਾ ਹੈ। ਟਿਕੇ ਹੋਏ ਮਨ ਵਿਚੋਂ ਗੁਰਬਚਨ ਜੋ ਅੰਦਰੋਂ ਭਾਵਾ ਦੇ ਰੂਪ
ਵਿੱਚ ਪ੍ਰਾਪਤ ਹੁੰਦੇ ਹਨ, ਉਹਨਾਂ ਨੂੰ ਅਸੀ ਆਪਣੀ- ਆਪਣੀ ਭਾਸ਼ਾ, ਲਿੱਪੀ ਵਿੱਚ ਲਿਖ ਲੈਦੇਂ ਹਾ। ਇਸ
ਰੱਬੀ ਬਾਣੀ ਨੂੰ “ਗੁਰਬਾਣੀ” ਆਖਦੇ ਹਾਂ।
ਇਸ ਅਨਹਦ ਸ਼ਬਦ ਨੂੰ ਬਾਬੇ ਨਾਨਕ ਨੇ ਸ਼ਬਦ ਗੁਰੂ ਕਿਹਾ ਹੈ, ਕਿਉਕਿ ਇਸ ਗਿਆਨ ਦੀ ਪ੍ਰਾਪਤੀ ਅਤੇ ਧੁਨ
ਸੁਨਣ ਨਾਲ ਮਨ ਇਸ ਵਿੱਚ ਮਗਨ ਰਹਿਣ ਲੱਗ ਜਾਂਦਾ ਹੈ।
ਫੁਰਮਾਨ: ਗੁਰੁ ਗ੍ਰੰਥ ਸਾਹਿਬ ਜੀ: ਅਨਹਦੁ ਸੁਣਿ ਮਾਨਿਆ ਸ਼ਬਦ ਵੀਚਾਰੀ॥
ਆਤਮ ਚੀਨੈ ਭਏ ਨਿਰੰਕਾਰੀ {ਅੰਕ ੪੧੫}
ਅਨਹਦੋ ਅਨਹਦੁ ਵਾਜੈ ਰੁਣ ਝੁਣ ਕਾਰੋ ਰਾਮ॥ {ਅੰਕ ੪੩੬}
ਮੇਰਾ ਮਨੋ ਮੇਰਾ ਮਨੁ ਰਾਤਾ ਲਾਲ ਪਿਆਰੇ ਰਾਮ॥
ਅਨਹਦ ਬਾਣੀ ਗੁਰਮੁਖਿ ਜਾਣੀ ਬਿਰਾਲੋ ਕੋ ਅਰਥਾਣੈ॥ {ਅੰਕ ੯੪੫}
ਅਨਹਦ ਬਾਣੀ ਪਾਈਐ ਤਉ ਹਉਮੈ ਹੋਇ ਬਿਨਾਸ॥ {ਅੰਕ ੨੧}
ਦੇਵ ਸਥਾਨੈ ਕਿਆ ਨੀਸ਼ਾਨੀ॥ ਤਹਵਾਜੇ ਸ਼ਬਦੁ ਅਨਾਹਦ ਬਾਣੀ॥ {ਅੰਕ ੯੭੪}
ਅਨਹਦ ਸ਼ਬਦ ਹੋਤ ਝਣਕਾਰ॥ ਜਿਹ ਪਉੜੈੁ ਪ੍ਰਭ ਸ੍ਰੀ ਗੋਪਾਲ॥ {ਅੰਕ॥ ੬੨}
ਨਿਰਭਉ ਕੈ ਘਰਿ ਬਜਾਵਹਿ ਤੂਰ॥
ਅਨਹਦ ਬਜਹਿ ਸਦਾ ਭਰਪੂਰ॥ {ਅੰਕ ੯੭੧}
ਅਨਹਦਿ ਰਾਤਾ ਏਕ ਲਿਵ ਤਾਰ॥ ਓਹੁ ਗੁਰਮੁਖਿ ਪਾਵੈ ਅਲਖ ਅਪਾਰ॥ {ਅੰਕ ੧੧੮੮}
ਅਨਹਦ ਵਾਜੈ ਭ੍ਰਮ ਭਉ ਭਾਜੈ॥ ਸਗਲ ਬਿਆਪ ਰਹਿਆ ਪ੍ਰਭ ਛਾਜੈ॥ {ਅੰਕ ੧੦੩੪}
ਉਪਰੋਕਤ ਪ੍ਰਮਾਣ ਸਾਰੇ ਬਾਬੇ ਨਾਨਕ ਦੇ ਅਤੇ ਇੱਕ ਭਗਤ ਕਬੀਰ ਜੀ ਦਾ ਹੈ ਇੱਕ ਭਗਤ ਬੇਣੀ ਜੀ ਦਾ
ਅਨੇਕਾ ਹੋਰ ਪ੍ਰਮਾਣ ਵੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਹਨ। ਇਸ ਸਬਦ ਗੁਰੂ ਨੂੰ “ਸਿਧ ਗੋਸਿਟ”
ਬਾਣੀ, ਜੋ ਸਿਧਾਂ ਨਾਲ ਬਾਬੇ ਦੀ ਵੀਚਾਰ ਹੋਈ ਸੀ, “ਸ਼ਬਦ ਗੁਰੂ ਸੁਰਤਿ ਧੁਨਿ ਚੇਲਾ” ਕਿਹਾ ਸੀ।
ਸਿਧਾਂ ਦੇ ਸਵਾਲ ਦਾ ਜਵਾਬ ਦਿਦਿੰਆਂ ਬਾਬੇ ਨਾਨਕ ਨੇ ਇਸ ਸ਼ਬਦ ਨੂੰ ਅਨਾਦੀ ਦਸਿਆ ਸੀ। ਇਸਦਾ ਵਾਸਾ
ਵੀ ਸਰਬ ਨਿਰੰਤਰ ਅਕਾਲ ਪੁਰਬ ਵਿੱਚ ਦਸਿਆ ਸੀ। ਪੁਰਾਤਨ ਸਿਖ ਇਸਦੇ ਅਭਿਆਸੀ ਹੁੰਦੇ ਸਨ। ਇਸ ਕਾਰਣ
ਉਹਨਾਂ ਅੰਦਰ ਅੱਜ ਕਲ੍ਹ ਦੇ ਗਿਣਤੀ ਦੇ ਪਾਠਾਂ ਦੀ ਅਤੇ ਕਰਮ ਕਾਂਡ ਦੀ ਰੀਤੀ ਨਹੀ ਸੀ।
ਕਿਉਂਕਿ ਪੁਰਾਤਨ ਸਿੱਖਾਂ ਦਾ ਧਿਆਨ ਬਾਣੀ ਦੇ ਵਪਾਰ ਵੱਲ ਨਹੀਂ ਸੀ। ਅੱਜ ਅਸੀ ੯੯% ਬਾਣੀ ਦਾ ਵਪਾਰ
ਕਰ ਰਹੇ ਹਾਂ। ਇਸ ਵਾਸਤੇ ਗੁਰਬਾਣੀ ਦੇ ਅੰਤਰੀਵ ਭਾਵ ਸ਼ਬਦ ਗੁਰੂ ਨੂੰ ਬਹੁ ਗਿਣਤੀ ਸਿੱਖਾਂ ਦੀ ਸ਼ਾਇਦ
ਜਾਣਦੀ ਹੀ ਨਾ ਹੋਵੇ।
ਗੁਰੁ ਗ੍ਰੰਥ ਸਾਹਿਬ ਜੀ ਅੰਦਰ ਕਰੀਬ ੫੮੦੦ ਸ਼ਬਦ ਹਨ ਪਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ
ਸੰਪਾਦਨਾ ਤੋ ਪਹਿਲਾਂ ਜਦੋ ਕੇਵਲ ਬਾਬੇ ਨਾਨਕ ਦੀ ਹੀ ਬਾਣੀ ਸੀ, ਉਦੋ ਸਿਧਾਂ ਨੂੰ ਇਸ ਅਨਹਦ ਸ਼ਬਦੁ
ਗੁਰੂ ਬਾਰੇ ਸਮਝਾਇਆ ਸੀ। ਬਾਬੇ ਨਾਨਕ ਅਤੇ ਭਗਤਾਂ ਨੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਕਾਇਮ ਰਖਦਿਆ ਇਸ
ਬਾਣੀ ਨੂੰ ਧੁਰ ਕੀ ਬਾਣੀ, ਸਚੁ ਕੀ ਬਾਣੀ, ਅੰਮ੍ਰਿਤ ਬਾਣੀ, ਖਸਮ ਕੀ ਬਾਣੀ, ਨਿਰੰਕਾਰੀ ਬਾਣੀ ਕਰਕੇ
ਦਰਸਾਇਆ ਤੇ ਪਰਚਾਇਆ। ਕਿਤੇ ਵੀ ਬਾਬੇ ਨਾਨਕ ਨੇ ਆਪਣੀ ਬਾਣੀ ਕਰਕੇ ਨਹੀਂ ਕਿਹਾ। ਸ਼ਬਦੁ, ਬਾਣੀ ਨੂੰ
ਹੀ ਗੁਰੂ ਕਿਹਾ।
ਸਤਿਗੁਰ ਸਬਦੀ ਪਾਧਰੁ ਜਾਣਿ॥
ਸ਼ਬਦੁ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੈਆਲੰ। {ਅੰਕ ੧੨੭੫}
ਅਨਹਦ ਸਬਦੁ ਵਜੈ ਦਿਨ ਰਾਤੀ॥ {ਅੰਕ ੯੦੪}
ਸ਼ਬਦਿ ਸੂਰ ਜੁਗ ਚਾਰੇ ਅਉਧੂ ਬਾਣੀ
ਭਗਤ ਵੀਚਾਰੀ॥ {ਅੰਕ ੯੦੮}
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗ ਬਉਰਾਨੰ॥ {ਅੰਕ ੬੩੫}
ਗੁਰ ਕਾ ਸਬਦੁ ਵੀਚਾਰਿ ਜੋਗੀ॥ ਦੁਖ ਸੁਖੁ ਸਮ ਕਰਣਾ ਸੋਗ ਬਿਓਗੀ॥ {ਅੰਕ ੮੭੯}
ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਿਮੁਖਿ ਅਕਥ ਕਹਾਣੀ॥ {ਅੰਕ ੮੭੯}
ਗੁਰਿ ਤਾਰ ਬਾਰਨ ਹਾਰਿਆ॥ ਦੇਹਿ ਭਗਤਿ ਪੂਰਨ ਅਬਿਨਾਸ਼ੀ ਹਉ ਤੁਝ ਕਉ ਬਲਿਹਰਿਆ॥ {ਅੰਕ ੮੭੮}
ਗੁਰਪਰਮੇਸਰੁ ਨਾਨਕ ਭੇਟਿਓ ਸਾਚੇ ਸਬਦਿ ਨਿਬੇਰਾ॥ {ਅੰਕ ੮੭੮}
ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ॥ {ਅੰਕ ੧੪੭}
ਗੁਰ ਕੀ ਮਤਿ ਜੀਇ ਆਈ ਕਾਰਿ॥ {ਅੰਕ ੨੨੧}
ਗੁਰ ਪੂਰੇ ਸਚੁ ਸਮਾਇਆ॥ ਗੁਰ ਆਦਿ ਪੁਰਖੁ ਹਰਿ ਪਾਇਆ॥ {ਅੰਕ ੮੭੯}
“ਗੁਰ ਆਦਿ ਪੁਰਖੁ ਹਰਿ ਪਾਇਆ” ਕਹਿਕੇ ਉਸ ਕਰਤਾ ਪੁਰਖੁ ਰਚਨਹਾਰ ਨੂੰ ਗੁਰ ਮਿਲਣ ਦੀ ਜੁਗਤੀ ਦਸਣ
ਵਾਲਾ ਦਸ ਦਿੱਤਾ। ਭਗਤ ਕਬੀਰ ਜੀ ਫੁਰਮਾਨ ਕਰਦੇ ਹਨ। ਪਰਮਾਤਮਾ ਨੂੰ ਆਪਣੇ ਅੰਦਰ ਰਿੜਕੋ।
“ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ਸਹਜਿ ਬਿਲੋਵਹੁ ਜੈਸ ਤਤੁ ਨ ਜਾਈ॥ ੧॥ ਹਰਿ ਕਾ ਬਿਲੋਵਨਾ
ਮਨੁ ਕਾ ਬੀਚਾਰਾ॥ ਮਨ ਦੇ ਵੀਚਾਰਾਂ ਨੂੰ ਅੰਦਰ ਰਿੜਕਣਾ ਭਾਵ ਚੰਗਿਆਂ ਨੂੰ ਰਖਣਾ, ਮਾੜਿਆਂ ਨੂੰ
ਬਾਹਰ ਕੱਢਣਾ, ਛੱਡਣਾ, ਮਾੜਿਆ ਨਾਲ ਸੁਰਤਿ ਨਾ ਜੋੜਨੀ।
“ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇੱਕ ਵਸਤੁ ਅਨੂਪ ਦਿਖਾਈ॥
ਗੁਰ ਗੋਬਿੰਦੁ ਗੋਬਿੰਦੁ ਗੁਰੂ ਹੈ ਨਾਨਕ ਭੇਦੁ ਨਾ ਭਾਈ॥” {ਅੰਕ ੪੪੨}
ਇਸ ਸ਼ਬਦ ਅੰਦਰ ਦੋਨੋ ਗੋਬਿਦ ਅਕਾਲ ਪੁਰਖ ਦੇ ਵਾਚਕ ਹਨ, ਕਿਸੇ ਵਿਅਕਤੀ ਨੂੰ ਨਹੀ ਕਿਹਾ। ਗਿਆਨ ਹੀ
ਗੁਰੁ ਹੈ।
ਬਾਬੇ ਦੀ ਉਪਰੋਕਤ ਬਾਣੀ ਅੰਦਰ ਕੀ ਕੋਈ ਗੁਰਸਿੱਖ ਦਸ ਸਕਦਾ ਹੈ ਕਿ ਬਾਬੇ ਨਾਨਕ ਦਾ ਵਿਅਕਤੀ ਗੁਰੂ
ਕੋਣ ਸੀ, ਬਾਬੇ ਨੇ ਕੇਵਲ ਅਕਾਲ ਪੁਰਖ ਨੂੰ ਆਪਣਾ ਗੁਰੁ ਕਿਹਾ ਹੈ ਜੋ ਹਰ ਮਨੂੱਖ ਦੇ ਅੰਦਰ ਹੈ।
ਇਸੇ ਕਾਰਣ ਕਰੀਬ ਪੰਜਾਹ ਤੋ ਵੱਧ ਵਾਰ ਸਿੱਧੇ ਤੌਰ ਤੇ ਸਾਨੂੰ ਗੁਰਬਾਣੀ ਅੰਦਰ ਭਰਾ ਕਿਹਾ ਹੈ। ਗੁਰ
ਭਾਈ ਵੀ ਕਿਹਾ ਹੈ। ਕੋਈ ਵੀ ਗੁਰੂ ਆਪਣੇ ਸੇਵਕਾ ਨੂੰ ਭਰਾ ਨਹੀ ਕਹਿੰਦਾ। ਬਾਬੇ ਦਾ ਮੰਨਣਾ ਹੈ ਕਿ
ਅਸੀ ਇੱਕ ਨੂਰ ਤੋ ਪੈਦਾ ਹੋਏ ਹਾਂ, ਇੱਕੋ ਹੀ ਜੋਤਿ ਰੂਪ ਅਕਾਲ ਪੁਰਖ ਸਭ ਅੰਦਰ ਹੈ, ਫਿਰ ਤੁਸੀ ਕਿਸ
ਨੂੰ ਚੇਲਾ ਕਹੋਗੇ, ਕਿਸ ਦੇ ਪੈਰਾ ਦਾ ਪਾਣੀ ਪਿਓਗੇ। ਕਦੇ ਕੋਈ ਦੇਹਧਾਰੀ ਗੁਰੂ ਆਪਣੇ ਚੇਲੇ ਸਿੱਖਾ
ਦੀ ਚਰਣ- ਧੂੜ ਨਹੀ ਮੰਗਦਾ। ਬਾਬੇ ਨਾਨਕ ਦੇ ਵੇਲੇ ਵੀ ਬਹੁਤ ਦੇਹਧਾਰੀ ਧਾਰਮਿਕ ਗੁਰੂ ਸਨ। ੨੨
ਮੰਜੀਆ ਨਕਲੀ ਗੁਰੂਆਂ ਦੀਆਂ ਸਾਡਾ ਇਤਿਹਾਸ ਦਸ ਰਿਹਾ ਹੈ।
ਇਨ੍ਹਾਂ ਨੂੰ ਬਾਬੇ ਨਾਨਕ ਨੇ ‘ਉਜਾੜੇ ਕਾ ਬੰਨਾ’ ਕਿਹਾ ਸੀ, ਨਾਲ ਹੀ ਇਨ੍ਹਾਂ ਬਾਰੇ ਫੁਰਮਾਨ ਕਰਦੇ
ਹਨ:- “ਆਪੇ ਵੈਦ ਆਪਿ ਨਾਰਾਇਣ ਇਹ ਵੈਦੁ ਜੀਅ ਕਾ ਦੁਖ ਲਾਇਣ”।। {ਅੰਕ ੯੬੨}
ਦੇਹਧਾਰੀ, ਗੁਰੂ ਲੋਕਾ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਦੁਖੀ ਕਰਦੇ ਹਨ। ਇਸ ਤੋ ਇਲਾਵਾ ਮਾਇਆ ਭੀ
ਲੋਕਾਈ ਕੋਲੋ ਕਾਫੀ ਵਟੋਰਦੇ ਹਨ। ਇਨ੍ਹਾਂ ਵਿੱਚੋ ਸਹੀ ਧਾਰਮਿਕ ਇੱਕ ਪਰਮਾਤਮਾ ਦੇ ਸੱਚ, ਧਰਮ, ਨੂੰ
ਜਾਨਣ, ਅਨੁਭਵ ਕਰਨ ਵਾਲਾ ਜੇ ਕੋਈ ਹੋਵੇ ਉਹ ਕਦੇ ਵੀ ਧਰਮ ਦੇ ਨਾਮ ਤੇ ਧਰਮ ਦੀ ਦੁਕਾਨ ਚਲਾਕੇ ਵਪਾਰ
ਨਹੀ ਕਰੇਗਾ। ਉਸਦੇ ਅੰਦਰਿ ਪਰਮਾਤਮਾ ਦੇ ਅਟੱਲ ਨੇਮ, ਗੁਣ ੳਪਜਣਗੇ ਅਤੇ ਉਨਾਂ ਗੁਣਾਂ ਦਾ ਅਨੁਭਵੀ
ਹੋ ਕੇ ਗੁਣਾਂ ਦਾ ਪਰਚਾਰ ਕਰੇਗਾ। ਇਹੀ ਕੰਮ ਭਗਤਾਂ, ਬਾਬੇ ਨਾਨਕ ਨੇ ਕੀਤਾ ਸੀ ਜਿਸਨੂੰ ਅਸੀ
ਭੁਲਾਕੇ ਬਾਬੇ ਨਾਨਕ ਦੀ ਕਰਨੀ ਤੋ ਭੱਜ ਕੇ ਕੇਵਲ ਦੂਜਾ ਭਾਵ, ਜੋ ਨਾਸ਼ਵਾਨ ਹੈ, ਉਸਦਾ ਪ੍ਰਚਾਰ ਕਰਦੇ
ਹਾਂ।
ਪ੍ਰਮਾਤਮਾ ਦੀ ਪੂਜਾ ਸੱਚੇ ਮਨ ਨਾਲ ਮਨ ਵਿੱਚ ਹੋ ਸਕਦੀ ਹੈ ਜੋ ਸਹੀ ਹੈ। ਅੰਕ ੪੮੯ ਜੋ ਬਾਬੇ ਨਾਨਕ
ਨੇ ਸਿਖਾਈ ਸੀ। ਇਸ ਪੂਜਾ ਦਾ ਮਨੁੱਖ ਨੂੰ ਇਹ ਫਾਇਦਾ ਮਿਲਦਾ ਹੈ ਕਿ ਇਹ ਮਨੁੱਖ ਜਿਸਦੀ ਅੰਸ਼ ਸੀ ਉਸ
ਨਾਲ ਇਕਮਿਕ ਹੋ ਜਾਦਾਂ ਹੈ, ਜੋ ਇਸਦੇ ਜਨਮ ਦਾ ਅਸਲੀ ਮਨੋਰਥ ਸੀ।
ਬਾਹਰ ਦੀ ਪੂਜਾ ਸਾਨੂੰ ਕਰਤੇ ਤੋ ਦੂਰ ਲੈ ਜਾਂਦੀ ਹੈ, ਕਿਉਕਿ ਇਸ ਨਾਲ ਹੰਕਾਰ ਵਧਦਾ ਹੈ। ਜਿਸ ਕਾਰਣ
ਅਸੀ ਸਿਰਜਨਹਾਰ ਕਰਤੇ ਦੇ ਹੁਕਮ ਤੋ ਬਾਹਰ, ਆਪਣੇ ਭਾਣੇ (ਮਰਜ਼ੀ) ਦੇ ਜੀਵਨ ਜੀਊਣ ਨਾਲ ਦੁਖੀ ਹੁੰਦੇ
ਹਾਂ।
ਇਕਾ ਬਾਣੀ ਇਕੁ ਗੁਰ ਇਕੋ ਸ਼ਬਦੁ ਵੀਚਾਰੁ॥ {ਅੰਕ ੬੪੬}
ਇਸ ਸਿਧਾਂਤ ਨਾਲ ਜੋ ਜੋਤਿ ਅਕਾਲ ਪੁਰਖ ਨੇ ਪੰਜਾਂ ਤੱਤਾਂ ਦੇ ਸਰੀਰ ਵਿੱਚ ਰਖੀ ਸੀ। ਉਹ ਆਪਣੇ ਅਸਲੀ
ਪ੍ਰਕਾਸ਼ ਰੂਪ ਵਿੱਚ ਆ ਜਾਂਦੀ ਹੈ, ਫਿਰ ਉਹ ਕਦੇ ਹਉਮੈ ਨਾਲ ਨਹੀ ਜੁੜਦੀ।
ਸੰਸਾਰ ਵਿੱਚ ਜੋ ਵੀ ਕੋਈ ਵੱਡੇ ਤੋ ਵੱਡਾ ਵੀ ਖੁਦ ਭਗਵਾਨ ਜਾਂ ਗੁਰੂ ਬਣਿਆ, ਉਸਨੂੰ ਰਚਨਹਾਰ ਦੇ
ਕਰਤੇਪਨ ਦਾ ਅਧਿਕਾਰ ਨਹੀ ਮਿਲਿਆ ਉਹ ਅਧਿਕਾਰ ਕੇਵਲ ਅਕਾਲਪੁਰਖ ਕੋਲ ਹੀ ਰਹਿੰਦਾ ਹੈ। ਉਸ ਰਚਨਹਾਰ
ਦਾ ਅਨੁਭਵ ਕਰਕੇ ਬਾਬੇ ਨਾਨਕ ਨੇ ਉਸਨੂੰ ਕਿਹਾ ਸੀ ‘ਵਾਹੁ ਖਸਮੁ ਤੂ ਵਾਹੁ’॥ {ਅੰਕ ੭੮੮} ਜੋ “ਇਕਾ
ਬਾਣੀ ਇਕੁ ਗੁਰ ਇਕੋ ਸ਼ਬਦੁ ਵੀਚਾਰੁ॥” ਦੇ ਸਿਧਾਂਤ ਤੋ ਉਲਟ ਗੱਦੀਆ ਚਲਾਉਦੇ ਹਨ ਉਹਨਾ ਨੂੰ ਬਾਵਲੇ,
ਬੇਸ਼ਰਮ ਅਤੇ ਨਿਰਜੱਲ ਕਿਹਾ ਸੀ।
“ਕੁਲਹਾਂ ਦੇਦੇ ਬਾਵਲੇ ਲੈਦੇ ਵਡੇ ਨਿਲਜ”॥ {ਅੰਕ ੧੨੮੬}
ਉਹ ਵੀਰ ਜੋ ਸੁਣੀਆ ਸੁਣਾਈਆ ਗੱਲਾਂ ਤੇ, ਬਿਨਾਂ ਬਾਣੀ ਦੇ ਅਨੁਭਵੀ ਜੀਵਨ ਤੋ ਸੱਚ ਦੀ ਵਿਚਾਰ ਤੇ
ਇਤਰਾਜ ਕਰਦੇ ਹਨ, ਉਨਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਉਹ ਵੀਚਾਰ ਕਰਨ, ਸਤਿਗੁਰ, ਅਕਾਲ ਪੁਰਖ, ਸਚੁ
ਦਾ ਗਿਆਨ, ਜੋਤਿ, ਪਰਮਾਤਮਾ, ਇਹ ਸਭ ਦੈਵੀ ਹਸਤੀਆ ਸਾਡੇ ਸਰੀਰ ਅੰਦਰ ਅਵਨਾਸ਼ੀ ਰੂਪ ਵਿੱਚ ਵਿਚਰਦੀਆ
ਹਨ। ਇਨਾਂ ਦਾ ਅਨੁਭਵ ਕਰਨ ਨਾਲ ਹੁਕਮ ਰਜਾਈ ਚਲਣ ਦੀ ਸਮਝ ਆਵੇਗੀ, ਇਤਰਾਜ ਖਤਮ ਹੋ ਜਾਣਗੇ।
ਜੇ ਇਤਰਾਜ ਕਰਨਾ ਹੀ ਹੈ ਤਾਂ ਉਨਾਂ ਤੇ ਕਰੋ ਜਿਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਖੋਟੇ ਦਿਲ
ਵਾਲੇ ਲਿਖਿਆ ਹੈ, ਅਤੇ ਜੋ ਇਹਨਾ ਖੋਟਿਆ ਦਾ ਪ੍ਰਚਾਰ ਕਰਦੇ ਹਨ, ਇਹਨਾਂ ਦੇ ਨਾਂ ਤੇ ਛੁੱਟੀ, ਇਹਨਾਂ
ਦਾ ਨਾਂ ਸੜਕਾਂ ਦੇ ਮੀਲ ਪੱਥਰਾਂ ਤੇ ਲਿਖ ਕੇ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਦਾ ਵਿਰੋਧ ਕਰਦੇ
ਹਨ, ਜਾਂ ਜੋ ਰੱਬੀ ਬਾਣੀ ਦੇ ਕਲਾਮ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ, ਬਿਨਾਂ ਬਾਬੇ ਨਾਨਕ ਦੇ
ਨਾਂ ਵਾਲੀ ਬਾਣੀ, ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਦੇ ਹਨ ਜਾਂ ਜੋ ਲੋਕ ਗੁਰੂ ਗ੍ਰੰਥ ਸਾਹਿਬ ਦਾ
ਪ੍ਰਕਾਸ਼ ਕਰਦੇ ਹੋਇ ੧੧ ਵੀ ੧੨ ਵੀ ਪਾਤਸ਼ਾਹੀ ਦੇ ਨਾਂ ਤੇ ਗਦੀਆ ਚਲਾਉਦੇ ਹਨ ਉਹਨਾ ਤੇ ਇਤਰਾਜ ਕਰਨਾ
ਯੋਗ ਹੈ। ਪਰ ਸਾਡੀਆ ਧਾਰਮਿਕ ਸੰਸਥਾਵਾਂ, ਅਖਵਾਰਾ ਬਿਲਕੁਲ ਇਤਰਾਜ ਨਹੀ ਕਰਦੀਆ। ਸ਼੍ਰੋਮਣੀ ਕਮੇਟੀ
ਕੋਲ ਸਾਡੇ ਦੇਸ਼ ਦੀ ਸੁਪਰੀਮ ਕੋਰਟ ਦਾ ਫੈਸਲਾ ਜੋ ਮਿਤੀ 29.3.2000 ਕੇਸ ਨੰਬਰ
ARI SC1421 ਮੁਤਾਬਕ ਗੁਰੂ ਗ੍ਰੰਥ ਜੀ ਨੂੰ
ਸਦੀਵੀ ਕਾਲ ਵਾਸਤੇ ਜਿੰਦਾ ਗੁਰੂ ਮੰਨਿਆ ਗਿਆ ਹੈ। ਸਾਡੀ ਸ਼੍ਰੋਮਣੀ ਕਮੇਟੀ ਨੇ ਇਹ ਕੇਸ ਲੜਿਆ ਸੀ
ਸਾਡੇ ਜਥੇਦਾਰਾ ਨੂੰ ਵੀ ਇਹ ਗਿਆਨ ਹੈ, ਫਿਰ ਵੀ ਅਸੀ ਜੋ ਲੋਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼
ਹੁੰਦਿਆ ਹੋਇਆ ਗੁਰ ਗੱਦੀਆ ਚਲਾਉਦੇ ਨੇ ਉਹਨਾ ਤੇ ਸ਼੍ਰੋਮਣੀ ਕਮੇਟੀ ਕੋਰਟ ਦੇ ਫੈਸਲੇ ਮੁਤਾਬਕ ਐਕਸ਼ਨ
ਕਿਉ ਨਹੀ ਲੈਦੀ, ਜਦੋ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਕਾਲ ਵਾਸਤੇ ਗੁਰੂ ਮੰਨਿਆ ਗਿਆ ਉਥੇ
ਹੋਰ ੧੧ਵੀ ੧੨ਵੀ ਜਾ ਹੋਰ ਅੱਗੇ ਗੱਦੀਆ ਨਹੀ ਚੱਲਣੀਆ ਚਾਹੀਦੀਆ ਹਨ। ਇਹਨਾ ਲੋਕਾ ਦਾ ਇਤਰਾਜ ਕਰਨਾ
ਚਾਹੀਦਾ ਸੀ ਅਤੇ ਉਹਨਾਂ ਅਸਥਾਨਾਂ ਤੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹਰਿਮੰਦਰ ਸਾਹਿਬ ਲਿਆਦੇ
ਜਾ ਉਹਨਾ ਨੂੰ ਗੱਦੀਆਂ ਚਲਾਉਣ ਤੋ ਬੰਦ ਕਰਨ ਦੀ ਬੇਨਤੀ ਕਰਦੇ, ਇਹ ਸ਼੍ਰੋਮਣੀ ਕਮੇਟੀ ਦਾ ਕਾਨੂਨੀ
ਅਧਿਕਾਰ ਵੀ ਬਣਦਾ ਹੈ। ਇਹਨਾ ਗੱਦੀਆਂ ਚਲਾਉਣ ਵਾਲਿਆ ਨੇ ੧੨ ਵੀ ਪਾਤਸ਼ਾਹੀ ਦੇ ਨਾਂ ਤੇ ਕਲੰਡਰ
ਛਾਪਿਆ ਸੀ ਜੋ ਕੁੱਝ ਦਿਨ ਪਹਿਲਾ ਸਪੋਕਸਮੈਨ ਵਿੱਚ ਦੇਖਿਆ ਗਿਆ ਸੀ। ਸਾਡੀਆ ਧਾਰਮੀਕ ਸੰਸਥਾਵਾਂ ਜੋ
ਗੁਰਸਿਖ ਸੰਗਤਾ ਦੀ ਮਾਇਆ ਨਾਲ ਪ੍ਰਫੁਲਤ ਹੋਇਆ ਹਨ, ਇਹ ਸੰਸਥਾਵਾਂ ਇਹਨਾ ਮਨਮੱਤਾ ਨੂੰ ਰੋਕਣ ਵਲ
ਕਿਉ ਧਿਆਨ ਨਹੀ ਦਿੰਦੀਆ। (ਇਹ ਚਿੰਤਾ ਵਾਲੀ ਗਲ ਹੈ)
ਗੁਰਸਿੱਖ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਕਿ ਜੋ ਇਤਰਾਜ ਯੋਗ ਵਿਚਾਰ ਉਪਰ ਲਿਖੇ ਹਨ ਉਹ ਗੁਰਮਤਿ ਦੇ
ਸਿਧਾਂਤ ਤੋ ਬਿਲਕੁਲ ਪ੍ਰਤੀਕੂਲ ਹਨ, ਸਾਨੂੰ ਸਾਰਿਆ ਨੂੰ ਮਿਲ ਕਿ ਰੋਕਣ ਦੀ ਵਿਚਾਰ ਕਰਨੀ ਚਾਹੀਦੀ
ਹੈ। ਇਸ ਨਾਲ ਨਿਰੋਲ ਬਾਬੇ ਨਾਨਕ ਦੇ ਆਸ਼ੇ ਅਨੁਸਾਰ ਨਿਰੋਲ ਗੁਰਮਿਤ ਦਾ ਪ੍ਰਚਾਰ ਹੋ ਸਕੇਗਾ, ਨਾਲ ਹੀ
ਇਤਰਾਜ ਕਰਨ ਵਾਲਿਆ ਨੂੰ ਸਹੀ ਇਤਰਾਜ ਕਰਨ ਦੀ ਜੁਗਤੀ ਆ ਜਾਵੇਗੀ।
ਗੁਰਬਖਸ਼ ਸਿੰਘ
94172-31762