ਦੇ ਰੋਜ਼ਾਨਾ ਸਪੋਕਸਮੇਨ ਵਿੱਚ ਛੱਪੀ ਇੱਕ ਚਿੱਠੀ ਦੇ ਸਵਾਲਾਂ ਦੇ ਜਵਾਬ ਦੇਂਦੇ ਹੋਏ ਲੇਖਕ ਜੀ ਨੇ
‘ਅਪਣੀ ਨਿਜੀ ਡਾਇਰੀ ਦੇ ਪੰਨਿਆਂ’ ਵਿੱਚ ਲਿਖਿਆ ਸੀ:-
“ਇਸ ਚਿੱਠੀ ਵਿੱਚ ਅਗਲਾ ਸਵਾਲ ਹੈ ਕਿ ‘ਸ਼ਬਦ ਗੁਰੁ ਕਿਹੜਾ ਹੈ ਤੇ ਅਸੀਂ
ਸਿੱਖ ਕਿਸ ਦੇ ਹਾਂ? ‘ਏਕਸ ਕੇ ਬਾਰਕ’ ਦੀਆਂ ਮਾਸਕ ਮੀਟਿੰਗਾ ਵਿੱਚ ਇਨਾਂ ਪ੍ਰਸ਼ਨਾਂ ਬਾਰੇ ਖੁਲੀ
ਵਰਚਾ ਹੋਈ ਸੀ ਤੇ ਬਾਣੀ ਦੇ ਹਵਾਲਿਆਂ ਨਾਲ, ਇਸੇ ਨਤੀਜੇ ਤੇ ਪੁੱਜੇ ਸੀ ਕਿ ‘ਸ਼ਬਦ (ਜਿਸ ਨੂੰ ਗੁਰੁ
ਕਿਹਾ ਗਿਆ ਹੈ) ਅਕਾਲ ਪੁਰਖ ਦਾ ਉਹ ਸ਼ਬਦ ਹੈ ਜੋ ਉਸ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਿਆ ਸੀ
ਤੇ ਇਸ ਵਿਚੋਂ ਸਾਰੀ ਦੁਨੀਆਂ ਦੇ ਫ਼ਲਸਫ਼ੇ, ਸ੍ਰਿਸ਼ਟੀ, ਗਿਆਨ, ਆਕਾਰ, ਜੀਵ-ਜੰਤੁ, ਮੋਤ-ਜੀਵਨ ਆਦਿ
ਨਿਕਲੇ ਸਨ। ਅਕਾਲ ਪੁਰਖ ਦੇ ਉਸ ਸ਼ਬਦ ਤੋਂ ਬਾਹਿਰ ਕੁੱਝ ਵੀ ਨਹੀ ਉਪਜ ਸਕਦਾ। ਮੱਨੁਖਾਂ ਦੀਆਂ
ਬੋਲੀਆਂ ਵਿੱਚ ਵੀ ਕਈ-ਕਈ ਅੱਖਰਾਂ ਦੇ ਚਾਰ-ਚਾਰ, ਪੰਜ ਜਾਂ ਉਸ ਤੋਂ ਕੁੱਝ ਜ਼ਿਆਦਾ ਅਰਥ ਵੀ ਕੀਤੇ ਜਾ
ਸਕਦੇ ਹਨ ਪਰ ਅਕਾਲ ਪੁਰਖ ਦੇ ਉਸ ‘ਸ਼ਬਦ’ (ਜਿਸ ਨੂੰ ਬਾਬੇ ਨਾਨਕ ਨੇ ‘ਗੁਰੁ’ ਆਖਿਆ ਹੈ, ਉਸ ਦੇ
ਅਰਥਾਂ ਬਾਰੇ ਤਾਂ ਮਨੁੱਖ ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿਉਂਕਿ ਉਸ ਵਿਚੋਂ ਤਾਂ ਸਾਰੀ ਸ੍ਰਿਸ਼ਟੀ ਤੇ
ਇਸ ਦਾ ਸਮੁੱਚਾ ਗਿਆਨ ਨਿਕਲਿਆ ਹੈ ਤੇ ਇਸ ਲਈ ਉਹ ਸਾਡਾ ਗੁਰੂ ਹੈ।
ਹੁਣ ਅਗਲਾ ਸਵਾਲ ਹੈ ਕਿ ਅਸੀਂ ਸਿੱਖ ਕਿਸ ਦੇ ਹਾਂ? ਕੇਵਲ ਅਕਾਲ ਪੁਰਖ ਦੇ।
ਇਹੀ ਗੱਲ ਬਾਬੇ ਨਾਨਕ ਨੇ, ਮਨੁੱਖ ਨੂੰ ਸਮਝਾਉਣ ਦੀ ਵਾਰ ਵਾਰ ਕੋਸ਼ਿਸ਼ ਕੀਤੀ ਹੈ। ਜ਼ਰਾ ਇਹੀ ਸਵਾਲ
ਬਾਬੇ ਨਾਨਕ ਨੂੰ ਪੁੱਛ ਕੇ ਵੇਖ ਲਉ, ਜਵਾਬ ਜ਼ਰੁਰ ਮਿਲੇਗਾ ਤੇ ੧੦੦ ਫ਼ੀ ਸਦੀ ਠੀਕ ਜਵਾਬ ਮਿਲੇਗਾ।
………ਮੇਰੀ ਨਾ ਸੁਣੋ। ਕਿਸੇ ਹੋਰ ਦੀ ਨਾ ਸੁਣੋ। ਪਰ ਬਾਬੇ ਨਾਨਕ ਦੀ ਤਾਂ ਸੁਣੋਂ। ਕਿਵੇਂ ਸੁਣੋਂਗੇ?
ਬਾਣੀ ਪੜ ਕੇ ਤੇ ਸਮਝ ਕੇ। ‘ਉਚਾ ਦਰ ਬਾਬੇ ਨਾਨਕ ਦਾ’ ਬਾਣੀ ਪੜਾਉਣ ਤੇ ਸਮਝਾਉਣ ਦਾ ਕੰਮ ਬੜੇ
ਵਿਘਿਆਨਕ ਢੰਗ ਨਾਲ ਤੇ ਸਰਲ ਢੰਗ ਨਾਲ ਕਰੇਗਾ” …… (ਰੋਜ਼ਾਨਾ ਸਪੋਕਸਮੇਨ, ਮਿਤੀ
ਨੂੰ ਸਿੱਖ ਮਾਰਗ. ਕਾਮ ਤੇ ਪੱਤਰਾਂ ਦੇ ਕਾਲਮ ਵਿੱਚ ਛੱਪੀ ਸੀ। ਉਸੀ ਡਾਇਰੀ ਵਿੱਚ ਲਿਖੇ ਹੋਰ
ਪੰਨਿਆਂ ਦਾ ਜਵਾਬ ਡਾ. ਇਕਬਾਲ ਸਿੰਘ ਜੀ ਨੇ ਚੰਗੇ ਨੁਕਤੇ ਉਬਾਰ ਕੇ ਦਿੱਤਾ ਹੈ। ਚੁਂਕਿ ਇਸ ਬਾਰੇ
ਮੈਂ ਅਪਣਾ ਜਵਾਬ ਪਹਿਲੇ ਤੋਂ ਹੀ ਲਿਖ ਰਿਹਾ ਸੀ ਇਸ ਲਈ ਇਸ ਨੂੰ ਪਾਠਕਾਂ ਨਾਲ ਸਾਂਝਾ ਕਰਨਾ
ਚਾਹੁੰਦਾ ਹਾਂ। ਇੱਕ ਵਾਰ ਫਿਰ ਦੁਹਰਾ ਦਿਆਂ ਕਿ ਆਸ ਹੈ ਲੇਖਕ ਜੀ ਅਪਣੀ ਡਾਇਰੀ ਦੇ ਲਿਖੇ ਇਨਾਂ
ਪੰਨਿਆ ਪ੍ਰਤੀ ਇਸ ਦੂਜੀ ਟਿੱਪਣੀ ਨੂੰ ਇੱਕ ਚੰਗੇ ਆਪਸੀ ਸੰਵਾਦ ਦੇ ਰੂਪ ਵਿੱਚ ਲੇਂਣਗੇ ਅਤੇ ਬਾਬੇ
ਨਾਨਕ ਜੀ ਦੀ ਨਸੀਹਤ ‘ਰੋਸ ਨ ਕੀਜੈ ਉਤਰ ਦੀਜੈ’ ਦੀ ਭਾਵਨਾ ਨਾਲ ਇਸ ਸੰਵਾਦ ਵਿੱਚ ਉੱਠਦੇ
ਤਰਕ ਅਤੇ ਸਵਾਲਾਂ ਦਾ ਜਵਾਬ ਦੇਣਗੇ। ਬਾਬਾ ਨਾਨਕ ਨੇ ਸੰਸਾਰ ਨੂੰ ਸੁਚੱਜਾ ਸੰਵਾਦ ਕਰਨਾ ਸਿਖਾਇਆ
ਹੈ।
ਲੇਖਕ ਅਨੁਸਾਰ ਚਿੱਠੀ ਪਾਉਣ ਵਾਲੇ ਸਜੱਣ ਨੇ ਦੋ ਸਵਾਲ ਸਨ:-
1) ‘ਸ਼ਬਦ ਗੁਰੁ ਕਿਹੜਾ ਹੈ?
2) ਤੇ ਅਸੀਂ ਸਿੱਖ ਕਿਸ ਦੇ ਹਾਂ?
ਆਉ ਹੁਣ ਜ਼ਰਾ ‘ਏਕਸ ਕੇ ਬਾਰਕ’ ਦੀਆਂ ਮਾਸਕ ਮੀਟਿੰਗਾ ਦੇ ਨਤੀਜਿਆਂ ਅਤੇ
ਲੇਖਕ ਜੀ ਦੇ ਉੱਤਰਾਂ ਦੀ ਪੜਚੋਲ ਕਰੀਏ:-
ਲੇਖਕ ਜੀ ਲਿਖਦੇ ਹਨ; “‘ਸ਼ਬਦ (ਜਿਸ ਨੂੰ ਗੁਰੂ ਕਿਹਾ ਗਿਆ ਹੈ) ਅਕਾਲ
ਪੁਰਖ ਦਾ ਉਹ ਸ਼ਬਦ ਹੈ ਜੋ ਉਸ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਿਆ ਸੀ”
ਨਿਰਸੰਦੇਹ ਲੇਖਕ ਜੀ ਗੁਰਬਾਣੀ ਵਿੱਚ ਲਿਖੇ ਵੱਖ-ਵੱਖ ਤੱਥਾਂ ਦੇ ਸੰਧਰਭਾਂ
ਨੂੰ ਗਲਤ ਸੰਧਰਭ ਵਿੱਚ ਸਮਝ ਰਹੇ ਹਨ। ਸੁਚੇਤ ਸਿੱਖ ਗੁਰੁ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਨੂੰ
ਸ਼ਬਦਾਂ ਰਾਹੀਂ ਦੱਸੇ ਗਿਆਨ ਨੂੰ ਗੁਰੂ ਮੰਨਦੇ ਹਨ ਪਰ ਲੇਖਕ ਜੀ ਸਾਰੀ ਬਾਣੀ ਨੂੰ ਛੱਡ ਸ੍ਰਿਸ਼ਟੀ ਦੀ
ਰਚਨਾ ਸਬੰਧੀ ਗੁਰੂਬਾਣੀ ਦਿਆਂ ਟਿੱਪਣਿਆਂ ਵਿੱਚ ਵਰਤੇ ਇੱਕ ਸ਼ਬਦ ‘ਸ਼ਬਦ’ ਨੂੰ ਉਹ ‘ਗੁਰੂ’
ਮੰਨ ਰਹੇ ਹਨ। ਵਚਿੱਤਰ ਗੱਲ ਹੈ ਕਿ ਐਸਾ ਚਿੰਤਨ ਕਰਦੇ ਹੋਏ ਉਹ ਬਾਬਾ ਨਾਨਕ ਦੀ ਬਕਿ ਬਾਣੀ ਨੂੰ ਵੀ
‘ਸ਼ਬਦ ਗੁਰੂ’ ਮੰਨਦੇ ਨਜ਼ਰ ਨਹੀਂ ਆ ਰਹੇ। ਲੇਖਕ ਮੁਤਾਬਕ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਰਚਨਾ ਵੇਲੇ
ਇੱਕ ‘ਸ਼ਬਦ’ ਉਚਾਰਿਆ ਸੀ ਅਤੇ ਉਹ ‘ਸ਼ਬਦ’ ਮਨੁੱਖਾ ਸਮਝ ਤੋਂ ਬਾਹਿਰ ਦੀ ਗੱਲ ਹੈ। ਅਗਰ ਇਹ ਸਹੀ ਹੈ
ਤਾਂ ਐਸੇ ‘ਸ਼ਬਦ’ ਤੋਂ ਸਿੱਖਾਂ ਨੇ ਸਿੱਖਣਾਂ ਕੀ ਹੈ? ਉਹ ਲੋਕਾਈ ਦੇ ਕਿਸ ਕੰਮ ਦਾ? ਲੇਖਕ ਜੀ
ਮੁਤਾਬਕ ਉਹ ਸ਼ਬਦ ਸਮਝ ਵੀ ਨਹੀਂ ਆ ਸਕਦਾ ਤਾਂ ਚਲੋ ਫ਼ਿਲਹਾਲ ਇਨਾਂ ਹੀ ਸਮਝ ਲੇਂਦੇ ਹਾਂ ਕਿ ‘ਕੋਈ
ਸ਼ਬਦ’ ਸੀ। ਫਿਰ ਇਹ ‘ਸ਼ਬਦ’ ਹੈ ਕੀ ਸੀ? ਸ਼ਬਦ ਦੇ ਮਤਲਬ ਸਮਝਣ ਦੀ ਗੱਲ ਤਾਂ ਬਾਦ ਦੀ ਗੱਲ ਹੈ ਪਹਿਲੇ
ਇਹ ਤਾਂ ਪਤਾ ਚਲੇ ਕਿ ‘ਉਹ ਸ਼ਬਦ’ ਕਿਹੜਾ ਸੀ? ਇਹ ਸ਼ਬਦ ‘ਠਾਹ’ ਸੀ ਜਾਂ ਫਿਰ ‘ਠੁੱਸ’ ?
ਬਾਬਾ ਨਾਨਕ ਲਿਖਦੇ ਹਨ:
ਦਾ ਇਸ਼ਾਰਾ
ਹੈ ਤਾਂ ਇਸ ਤੋਂ ਕੇਵਲ ਭੋਤਿਕ ਵਿਗਿਆਨ ਦੇ ਸੁਤਰ ਲਭਦੇ ਹਨ ਪਰ ਬਾਬੇ ਨਾਨਕ ਦੁਆਰਾ ਦੱਸੀ ਜੀਵਨ ਜਾਚ
ਨਹੀਂ। ਉਸ ਲਈ ਤਾਂ ਸਾਰੀ ਬਾਣੀ ਨੂੰ ਗੁਰੂ ਮੰਨਣਾ ਪਵੇਗਾ ਨਾ ਕਿ ਇੱਕ ‘ਸ਼ਬਦ’ ਮਾਤਰ ਨੂੰ। ਜੀਵਨ
ਵਿੱਚ ਦਰਪੇਸ਼ ਸੰਘਰਸ਼ ਵਿੱਚ ਸੁਚੱਜੇ ਢੰਗ ਨਾਲ ਅੱਗੇ ਤੁਰਨ ਲਈ ਸਾਨੂੰ ਗੁਰਬਾਣੀ ਤੋਂ ਸੇਧ ਲੈਣੀਂ ਹੈ
ਜਾਂ ਕਿ ਕੇਵਲ ਇੱਕ ਸ਼ਬਦ ਤੋਂ?
ਜੇ ਕਰ ਗੁਰੂ ਨਾਨਕ ਜੀ ਨੇ ਕਿਹਾ ਹੈ ਕਿ ‘ਸ਼ਬਦ’ (ਹੁਕਮ ਰੁਪੀ ਆਵਾਜ਼ ਨਾ ਕਿ
ਭਾਸ਼ਾ ਵਾਲਾ ਸ਼ਬਦ) ਤੋਂ ਰਚਨਾ ਹੋਈ ਤਾਂ ਗੁਰੂ ਨਾਨਕ ਨੇ ਇਹ ਵੀ ਕਿਹਾ ਕਿ ‘ਸੁੰਨ’ ਤੋਂ ਹੀ ਸਭ ਕੁੱਝ
ਉੱਤਪੰਨ ਹੋਇਆਂ ਤਾਂ ਫਿਰ ਕਿ ਹੁਣ ਅਸੀਂ ‘ਸੁੰਨ’ ਨੂੰ ਹੀ ਗੁਰੂ ਮੰਨ ਲਈਏ? ਜੇਕਰ ਸ਼ਬਦ ਰੱਬ ਨੇ
ਉਚਾਰਿਆ ਸੀ ਤਾਂ ਫਿਰ ਸਿੱਧਾ ਰੱਬ ਨੂੰ ਹੀ ਗੁਰੂ ਕਿਉਂ ਨਾ ਮੰਨ ਲਈਏ? ਮਾਤਰ ਇੱਕ ‘ਸ਼ਬਦ’ ਨੂੰ ਖੇਚਲ
ਦੇਣ ਦੀ ਕੀ ਲੋੜ ਹੈ? ਵੇਸੇ ਵੀ ਲੇਖਕ ਜੀ ਦੇ ਬਿਆਨ ਕੀਤੇ ਐਸੇ ਨਾ ਸਮਝ ਵਿੱਚ ਆਉਣ ਵਾਲੇ ‘ਗੁਰੂ’
ਦੇ ਨਾਲ ‘ਮਤਿ’ ਦਾ ਕੋਈ ਸਥਾਨ ਨਹੀਂ ਕਿਉਂਕਿ ਐਸੇ ਗੁਰੂ ਦੀ ਕੋਈ ਵੀ ਗੁਰਮਤਿ ਨਹੀ ਹੋ ਸਕਦੀ।
‘ਮਤਿ’ ਤਾਂ ਕੇਵਲ ਸਮਝ ਆ ਸਕਣ ਵਾਲੀ ਅਵਸਥਾ ਨਾਲ ਜੁੜਨ ਵਾਲੀ ਗੱਲ ਹੁੰਦੀ ਹੈ।
ਲੇਖਕ ਜੀ ਸ੍ਰਿਸ਼ਟੀ ਰਚਨਾ ਸਬੰਧੀ ਗੁਰੂਬਾਣੀ ਦੀਆਂ ਟਿੱਪਣਿਆਂ ਵਿੱਚ ਉਲੱਜ
ਕੇ ਭੂੱਲੇਖਾ ਖਾ ਰਹੇ ਹਨ। ਸ੍ਰਿਸ਼ਟੀ ਦੇ ਆਰੰਭ ਸਬੰਧੀ ਘਟਨਾ ਦੇ ਕਿਸੇ ਨੁਕਤੇ ਦੇ ਜ਼ਿਕਰ ਨੂੰ ਉਹ
ਗੁਰੂ ਮੰਨ ਬੈਠੇ ਹਨ। ਇਸ ਚੱਕਰ ਵਿੱਚ ਇੱਕ ਪਾਸੇ ਨਾ ਤਾਂ ਉਹ ਰੱਬ ਨੂੰ ਗੁਰੂ ਮੰਨ ਰਿਹੇ ਹਨ ਨਾ ਹੀ
ਗੁਰੂ ਨਾਨਕ ਨੂੰ ਅਤੇ ਦੂਜੇ ਪਾਸੇ ਉਹ ਇੱਕ ਕਦੇ ਨਾ ਸਮਝ ਆ ਸਕਣ ਵਾਲੇ ‘ਸ਼ਬਦ’ ਨੂੰ ਗੁਰੂ ਕਹਿ ਕੇ
ਬੜਾ ਹਲਕਾ ਤਰਕ ਪੇਸ਼ ਕਰ ਰਿਹੇ ਹਨ।
ਲੇਕਿਨ ਨਾਲ ਹੀ ਕੁੱਝ ਅਗੇ ਜਾ ਕੇ ਉਹ ਲਿਖਦੇ ਹਨ; “ਹੁਣ ਅਗਲਾ ਸਵਾਲ ਹੈ
ਕਿ ਅਸੀਂ ਸਿੱਖ ਕਿਸ ਦੇ ਹਾਂ? ਕੇਵਲ ਅਕਾਲ ਪੁਰਖ ਦੇ” ਹੁਣ ਬਾ-ਕੋਲ ਲੇਖਕ ਜੀ ਦੇ ਨਿਜੀ ਚਿੰਤਨ
ਵਿੱਚ ਨਿਰਨਾ ਨਹੀਂ ਹੋ ਰਿਹਾ ਕਿ ਜੇਕਰ ਸਾਡਾ ਗੁਰੂ ਕੇਵਲ ਇੱਕ ‘ਸ਼ਬਦ’ ਮਾਤਰ ਹੈ ਤਾਂ ਸਿੱਖ ਅਸੀਂ
ਅਕਾਲ ਪੁਰਖ ਦੇ ਕਿਸ ਤਰਾਂ ਹਾਂ? ਗੁਰੂ ‘ਸ਼ਬਦ’ (ਲੇਖਕ ਮੁਤਾਬਕ ਉਚਾਰਿਆ ਗਿਆ ਕੇਵਲ ‘ਇਕ ਸ਼ਬਦ’ ) ਹੈ
ਪਰ ਸਿੱਖ ਅਸੀਂ ਕੇਵਲ ਅਕਾਲ ਪੁਰਖ ਦੇ ਹਾਂ ਤਾਂ ਉਸ ਇੱਕ ਉਚਾਰੇ ਗਏ ‘ਸ਼ਬਦ’ ਦਾ ਸਿੱਖ ਕੋਂਣ ਹੈ ਅਤੇ
ਉਹ ਗੁਰੂ ਕਿਸ ਦਾ ਹੈ? ‘ਗੁਰੁ ਕੇਵਲ ਇੱਕ ਸ਼ਬਦ’ ਅਤੇ ‘ਸਿੱਖ ਕੇਵਲ ਅਕਾਲ ਪੁਰਖ ਦੇ’ ਸਵੈ ਵਿਰੋਧੀ
ਨਿਜੀ ਨਿਰਨੈ ਹਨ। ਗੁਰਤਾ ਸਵੀਕਾਰਣ ਦਾ ਭਾਵ ਹੈ ਨਾ ਕਿ ਧੱਕੇ ਨਾਲ ਪ੍ਰਗਟ ਜਾਂ ਗਾਈਬ ਦੀ ਗੱਲ।
ਦਰਅਸਲ ਗੁਰੂ ਨਾਨਕ ਸ੍ਰਿਸ਼ਟੀ ਰਚਨਾ ਸਬੰਧੀ ਜਿਸ ‘ਸ਼ਬਦ’ ਦੀ ਗੱਲ਼ ਕੀਤੀ ਹੈ
ਉਸ ਦਾ ਅਸਲ ਭਾਵਅਰਥ ਕੋਈ ਸ਼ਬਦ ਵਿਸੇਸ਼ ਨਹੀ ਬਲਕਿ ‘ਹੁਕਮ’ ਹੈ। ਗੁਰੂਬਾਣੀ ਵਿੱਚ ਪਰਮਾਤਮਾ, ਸ਼ਬਦ
(ਹੁਕਮ ਅਤੇ ਗਿਆਨ ਦੇ ਰੂਪ ਵਿਚ) ਅਤੇ ਗੁਰੂਆਂ ਨੂੰ ਗੁਰੂ ਕਿਹਾ ਗਿਆ ਹੈ। ਗੱਲ ਕੇਵਲ ਇਨਾਂ ਤਿਨਾਂ
ਗੁਰੂ ਰੂਪ ਸੰਬੋਧਨਾਂ ਨਾਲ ਜੁੜੇ ਵੱਖ-ਵੱਖ ਸੰਧਰਭਾਂ ਨੂੰ ਸਮਝਣ ਦੀ ਹੈ। ਗੁਰੂ ਨਾਨਕ ਨੇ ਪਰਮਾਤਮਾ
ਅਤੇ ਗੁਰੂ ਨੂੰ ‘ਪਿਤਾ’ ਦੇ ਸੰਬੋਧਨ ਨਾਲ ਵੀ ਪੁਕਾਰਿਆ ਹੈ ਪਰ ਇਸ ਦਾ ਮਤਲਬ ਇਹ ਨਹੀਂ ਕੱਢ ਲੇਣਾ
ਚਾਹੀਦਾ ਕਿ ਪਰਮਾਤਮਾ ਜਾਂ ਗੁਰੂ ਨੂੰ ‘ਪਿਤਾ’ ਦਾ ਸੰਬੋਧਨ ਦੇਣ ਨਾਲ ਸਾਡੇ ਸਾਰਿਆਂ ਦੇ ਪਿਤਾ
ਪਰਮਾਤਮਾ ਜਾਂ ਗੁਰੂ ਹੋ ਜਾਣਗੇ। ਗੱਲ ਸੰਮਬੋਧਨਾ ਦੇ ਪ੍ਰਯੋਗ ਦੇ ਸੰਧਰਭਾਂ ਨੂੰ ਸਮਝਣ ਦੀ ਹੈ।
ਫਿਰ ਲੇਖਕ ਜੀ ਇਹ ਵੀ ਲਿਖਦੇ ਹਨ ਕਿ: ਇਸ ਵਿਚੋਂ (ਉਸੇ ਉਚਾਰੇ ਗਏ ਇੱਕ
ਸ਼ਬਦ ਤੋਂ) ਸਾਰੀ ਦੁਨੀਆਂ ਦੇ ਫ਼ਲਸਫ਼ੇ, ਸ੍ਰਿਸ਼ਟੀ, ਗਿਆਨ, ਆਕਾਰ, ਜੀਵ-ਜੰਤੁ, ਮੋਤ-ਜੀਵਨ ਆਦਿ ਨਿਕਲੇ
ਸਨ। ਅਗਰ ਲੇਖਕ ਜੀ ਦੀ ਹੀ ਗੱਲ ਮੰਨ ਲਈਏ ਤਾਂ ਫਿਰ ਕਿ ਸਾਰੇ ਫ਼ਲਸਫ਼ੇ ਸਾਡੇ ਗੁਰੂ ਨਹੀ ਹਨ?
ਮਾਤਰ ਇੱਕ ‘ਸ਼ਬਦ’ ਤੇ ਗੱਲ ਕਿਵੇਂ ਅਟਕ ਗਈ?
ਲੇਖਕ ਜੀ ਅੱਗੇ ਨਸੀਹਤ ਦੇਂਦੇ ਹਨ: “ਮੇਰੀ ਨਾ ਸੁਣੋ। ਕਿਸੇ ਹੋਰ ਦੀ ਨਾ
ਸੁਣੋ। ਪਰ ਬਾਬੇ ਨਾਨਕ ਦੀ ਤਾਂ ਸੁਣੋਂ। ਕਿਵੇਂ ਸੁਣੋਂਗੇ? ਬਾਣੀ ਪੜ ਕੇ ਤੇ ਸਮਝ ਕੇ। ‘ਉੱਚਾ ਦਰ
ਬਾਬੇ ਨਾਨਕ ਦਾ’ ਬਾਣੀ ਪੜਾਉਣ ਤੇ ਸਮਝਾਉਣ ਦਾ ਕੰਮ ਬੜੇ ਵਿਘਿਆਨਕ ਢੰਗ ਨਾਲ ਤੇ ਸਰਲ ਢੰਗ ਨਾਲ
ਕਰੇਗਾ”
ਜੇ ਕਰ ਲੇਖਕ ਸਮੇਤ ਕਿਸੇ ਦੀ ਨਾ ਸੁਣੀਏ ਤਾਂ ‘ਉੱਚਾ ਦਰ ਬਾਬੇ ਨਾਨਕ ਦਾ’
ਬਾਣੀ ਪੜਾਉਣ ਤੇ ਸਮਝਾਉਣ ਦਾ ਕੰਮ’ ਦਾ ਕੀ ਮਤਲਬ? ਜੇਕਰ ਲੇਖਕ ਮੁਤਾਬਕ ਬਾਬਾ ਨਾਨਕ ਸਾਡਾ ਗੁਰੂ ਹੀ
ਨਹੀ ਤਾਂ ਉਸਦੀ ਗੱਲ਼ ਵੀ ਕਿਉਂ ਸੁਣੀਏ? ਉਸ ਬਾਬੇ ਕੋਲੋਂ ਕੁੱਝ ਵੀ ਕਿਉਂ ਸਿੱਖੀਏ? ਪਹਿਲਾਂ ਲੇਖਕ
ਜੀ ਸਿੱਖਾਂ ਅਤੇ ਲੋਕਾਈ ਅੱਗੇ ਸਿਰਫ ‘ਉਹ ਇੱਕ ਸ਼ਬਦ’ ਤਾਂ ਪੇਸ਼ ਕਰਣ ਜਿਹਣਾ ਕੇ ਸ੍ਰਿਸ਼ਟੀ ਦੀ ਰਚਨਾ
ਵੇਲੇ ਉਚਾਰਿਆ ਗਿਆ ਸੀ ਅਤੇ ਜੋ, ਬਾ-ਕੋਲ ਲੇਖਕ ਜੀ ਸਾਡਾ ਅਸਲ ਗੁਰੁ ਹੈ। ਕੇਵਲ ਇਕੋ ‘ਸ਼ਬਦ’!
ਜਿਹੜਾ ਕੇ ਲੇਖਕ ਦੇ ਹੀ ਮੁਤਾਬਕ ਨਾ ਤਾਂ ਕਿਸੇ ਦੀ ਸਮਝ ਵਿੱਚ ਆਉਂਦਾ ਹੈ ਅਤੇ ਨਾਂ ਹੀ ਉਸ ਨੂੰ
ਸਮਝਿਆ ਜਾ ਸਕਦਾ ਹੈ। ਜੇਕਰ ਇੱਕ ਆਵਾਜ਼ ਮਾਤਰ ‘ਗੁਰੂ’ ਹੈ ਤਾਂ ‘ਗੁਰਮਤਿ’ ਕਿਸ ਸ਼ੈਅ ਦਾ ਨਾਮ ਹੈ?
ਫਿਰ ਵੀ ਲੇਖਕ ਜੀ ਦਾ ਕਹਿਣਾ ਹੈ ‘ਏਕਸ ਕੇ ਬਾਰਕ’ ਦੀਆਂ ਮਾਸਕ ਮੀਟਿੰਗਾ
ਦੇ ਨਤੀਜਿਆਂ ਨੂੰ ਮੰਨ ਕੇ ਉਸੇ ‘ਸ਼ਬਦ’ ਨੂੰ ਗੁਰੁ ਮੰਨੋ ਜਿਸ ਸ਼ਬਦ ਦਾ ਪਤਾ ਅਤੇ ਮਤਲਬ ਲੇਖਕ
ਜੀ ਨੂੰ ਆਪ ਵੀ ਪਤਾ ਨਹੀ। ਲੇਖਕ ਜੀ ਕਹਿ ਰਹੇ ਹਨ ਕਿ ‘ਕੇਵਲ’ ਉਹ ‘ਸ਼ਬਦ’ ਹੀ ਸਾਡਾ ‘ਗੁਰੂ’ ਹੈ ਪਰ
ਨਾਲ ਹੀ ਪ੍ਰੇਰਨਾ ਦੇਂਦੇ ਹਨ ਕਿ ਉਸ ‘ਸ਼ਬਦ’ ਦੇ ਸਿੱਖ ਨਾ ਬਣੋਂ ਕਿਉਂਕਿ ਸਿੱਖ ਤਾਂ ਅਸੀਂ ਕੇਵਲ
ਅਕਾਲ ਪੁਰਖ ਦੇ ਬਣਨਾ ਹੈ। ਅਗਰ ਇਸ ਡਾਇਰੀ ਬਾਬਤ ਲੇਖਕ ਜੀ ਅਤੇ ‘ਏਕਸ ਕੇ ਬਾਰਕ’ ਦੀਆਂ ਮਾਸਕ
ਮੀਟਿੰਗਾ ਦੇ ਨਤੀਜਿਆਂ’ ਨੂੰ ਇੱਕ ਸੰਦੇਸ਼ ਦੇ ਰੂਪ ਵਿੱਚ ਇਕੋ ਹੀ ਪੰਗਤੀ ਵਿੱਚ ਲਿਖਣਾ ਹੋਵੇ
ਤਾਂ ਉਹ ਇੱਝ ਹੋਵੇਗਾ:
“ਇਕ ਨਾ ਸਮਝ ਵਿੱਚ ਆਉਂਣ ਵਾਲਾ ਸ਼ਬਦ ਤੁਹਾਡਾ ਗੁਰੂ ਹੈ ਪਰ ਜੋ ਤੁਹਾਡਾ
ਗੁਰੂ ਹੈ ਉਸ ਦੇ ਸਿੱਖ ਨਾ ਬਣੋ ਕਿਉਂਕਿ ਤੁਸੀਂ ਸਿੱਖ ਉਸਦੇ ਹੋ ਜੋ ਤੁਹਾਡਾ ਗੁਰੂ ਨਹੀਂ”
ਕੀ ਇਸੇ ਗੱਲ ਨੂੰ ‘ਬਾਬੇ ਨਾਨਕ ਦੇ ਦਰ’ ਤੇ ਵਿਗਿਆਨਕ ਅਤੇ ਸਰਲ ਢੰਗ ਨਾਲ
ਸਮਝਾਇਆ ਜਾਵੇਗਾ? ਇਹ ਬੜਾ ਵਚਿੱਤਰ ‘ਰਹਸਵਾਦ’ ਹੈ।
ਕਮਾਲ ਹੈ ਭਾਈ! ਸਾਡਾ ਗੁਰੂ ਉਹ ‘ਇਕ ਸ਼ਬਦ’ ਹੈ ਜਿਸਦਾ ਨਾ ਤਾਂ ਸਾਨੂੰ ਪਤਾ
ਹੈ ਅਤੇ ਨਾ ਹੀ ਸਮਝਣ ਦਾ ਸਮਰਥ ਲੇਕਿਨ ਜਿਸ (ਬਾਣੀ) ਦਾ ਸਾਨੂੰ ਪਤਾ ਹੈ ਅਤੇ ਸਮਝਣ ਦਾ ਕੁੱਝ ਸਮਰਥ
ਵੀ ਉਹ ਸਾਡਾ ਗੁਰੂ ਹੀ ਨਹੀਂ?
ਲੇਖਕ ਜੀ ਗੁਰਬਾਣੀ ਦੇ ਕਿਸੇ ਸੰਧਰਭ ਨੂੰ ਯਕੀਨਨ ਕਿਸੇ ਗਲਤ ਸੰਧਰਭ ਵਿੱਚ
ਸਮਝ ਕੇ ਸਮਝਾਉਂਣ ਦਾ ਜਤਨ ਕਰ ਰਹੇ ਹਨ। ਵੱਡੇ ਪੰਥਕ ਉਪਰਾਲਿਆਂ ਨਾਲ ਵੱਡੀ ਜਿੰਮੇਵਾਰਿਆਂ ਜੁੜੀਆਂ
ਹੁੰਦੀਆਂ ਹਨ। ਅਗਰ ਲੇਖਕ ਜੀ ਮੁਤਾਬਿਕ ਸਿੱਖੀ ਦੇ ਦਰਸ਼ਨ ਵਿੱਚ ਵਿੱਚ ਗੁਰੂ ਨਾਨਕ ਦੇ ਵਿਚਾਰਾਂ ਦਾ
ਸਥਾਨ ਇੱਕ ਗੁਰੂ ਵਰਗਾ ਨਹੀਂ ਤਾਂ ਉਨ੍ਹਾਂ ਦੇ ਜ਼ਹਿਨ ਵਿੱਚ ਉਸਰ ਰਹੇ ‘ਬਾਬੇ ਨਾਨਕ ਦੇ ਉੱਚੇ ਦਰ’
ਤੇ ਕੁੱਝ ਸਿੱਖਣ-ਸਮਝਣ ਜਾਂਣ ਲਈ ਕਿਸੇ ਦਾ ਕੀ ਕੰਮ? ਕੀ ਉਥੇ ਇਹ ਸਮਝਾਇਆ ਜਾਏਗਾ ਕਿ ਬਾਬੇ ਨਾਨਕ
ਤੋਂ ਸਮਝੋ ਸਭ ਕੁੱਝ ਪਰ ਸਿੱਖੋ ਕੁੱਝ ਵੀ ਨਹੀਂ?
ਬਾਬੇ ਨਾਨਕ ਦਾ ਉੱਚਾ ਦਰ (ਗੁਰੂ ਨਾਨਕ ਦੀ ਵਿਚਾਰਧਾਰਾ) ਤਾਂ