ਨੀਲੇ ਤਾਰੇ ਦਾ ਰਾਵਣ
26 ਸਾਲ ਹੋ ਗਏ। ਜ਼ਖਮ ਹਾਲੇ ਅਲ੍ਹੇ
ਹਨ। ਪਰ ਕਿੰਨਿਆਂ ਲਈ? 1984 ਦੇ ਖੂਨੀ ਦਿਨ 26 ਸਾਲ ਬਾਅਦ ਤਾਜੇ ਜਾਪ ਰਹੇ ਹਨ ਪਰ ਕਦੋਂ ਤੱਕ?
ਕਹਾਣੀ ਹੈ ਕਿ ਰਾਮ ਦੀ ਸੀਤਾ ਰਾਵਣ ਲੈ ਗਿਆ। ਬ੍ਰਾਹਮਣੀ ਗਰੰਥਾਂ ਦੇ ਜੁੱਗਾਂ ਦੇ ਗੇੜਾਂ ਮੁਤਾਬਕ
ਤਾਂ ਲੱਖਾਂ ਨਹੀ ਤਾਂ ਹਜਾਰਾਂ ਸਾਲ ਤਾਂ ਬਣਦੇ ਹਨ। ਪਰ ਇੰਝ ਲੱਗਦਾ ਹੈ ਜਿਵੇਂ ਹਾਲੇ ਕੱਲ ਰਾਵਣ
ਤਾਜਾ ਹੀ ਸੀਤਾ ਨੂੰ ਕੰਧਾੜੇ ਚੁੱਕੀ ਜਾਂਦਾ ਹੋਵੇ। ਤੇ ਰਾਮ ਜੀ ਹੁਰੀਂ ਜਿਵੇਂ ਅੱਜ ਹੀ ਰਾਵਣ ਨੂੰ
ਫੂਕ ਸੀਤਾ ਵਾਪਸ ਲੈ ਆਏ ਹੋਣ। ਕੁੱਝ ਵੀ ਨਹੀ ਕਿਹਾ ਰਾਵਣ ਨੇ ਸੀਤਾ ਨੂੰ। ਬ੍ਰਹਾਮਣ ਆਪ ਹੀ ਕਹਿੰਦਾ
ਕਿ ਸੀਤਾ ਅਗਨੀ ਪ੍ਰੀਖਿਆ ਪਾਸ ਕਰ ਗਈ। ਪਰ ਰਾਵਣ ਦੀ ‘ਰਾਖਸ਼ਸ਼ਾ’ ਹਾਲੇ ਵੀ ਤਾਜਾ ਹੈ।
ਉਧਰ ਮੇਰੀ ਕੌਮ ਹੈ ਹਾਲੇ 26 ਸਾਲ ਹੋਏ ਨੇ। ਅਖੇ ਛੱਡੋ ਜੀ ਪੁਰਾਣੀਆਂ ਗੱਲਾਂ। ਗੋਲ ਜਿਹਾ ਮੂੰਹ
ਕਰਕੇ, ਆਪਾਂ ਕੀ ਲੈਣੈ ਰਾਜਨੀਤੀ ਚੋਂ, । ਅਜਿਹੇ ਲੋਕਾ ਦੀ ਹਾਲਤ ਤੋਂ ਚਾਚੇ ਮੇਰੇ ਦਾ ਰੱਖਿਆ ਬੂਰਾ
ਸੰਢਾ ਯਾਦ ਆ ਜਾਂਦਾ ਹੈ। ਉਹ ਲੋਕਾਂ ਦੀਆਂ ਪੈਲੀਆਂ `ਚ ਮੂੰਹ ਮਾਰਨੋਂ ਹੱਟਦਾ ਹੀ ਨਹੀ ਸੀ ਉਸ ਨੂੰ
ਹਾਲੇ ਪਰਾਣੀ ਵਰ੍ਹ ਕੇ ਹੱਟਣੀ ਉਸ ਫਿਰ ਤੁਰ ਪੈਣਾ। ਬੜਾ ਮੋਟਾ ਮਾਸ ਸੀ ਉਸ ਦਾ ਤੇ ਉਨਾ ਹੀ ਮੋਟਾ
ਸਿਰ, ਯਾਨੀ ਕੁੱਟ ਖਾਓ ਤੇ ਭੁੱਲ ਜਾਓ। ਕੀ ਕਰੋਂਗੇ ਉਸ ਕੌਮ ਦਾ ਜਿਹੜੀ ਅਪਣੀ ਬੇਇੱਜਤੀ ਵੀ ਚੇਤੇ
ਨਹੀ ਰੱਖ ਸਕਦੀ। ਗਾਉਣ ਲੱਗੇ ਪੱਬਾਂ ਤੱਕ ਅਸੀਂ ਕ੍ਹਿਲਦੇ ਹਾਂ ਕਿ ‘ਜੱਟ’ ਨਾਲ ਪੰਗਾ ਲੈਣ ਵਾਲੇ ਦੀ
ਖੈਰ ਨਹੀ। ਕਿਹੜਾ ਜੱਟ? ਜਿਹੜਾ ਬਾਣੀਏ ਨੇ ਰੱਜ ਕੇ ਛਿੱਲਿਆ ਤੇ ਉਹੀ ਜੱਟ ਜੀ ਹੁਰੀਂ ਹੁਣ ਦਿੱਲੀ
ਜਾ ਕੇ ਬਾਣੀਏ ਦੇ ਤਲਵੇ ਚੱਟਦੇ ਫਿਰ ਰਹੇ?
1200 ਜਵਾਨ ਲੜਕੀ ਮੇਰੀ ਕੌਮ ਦੀ ਦਿੱਲੀ ਦੇ ਕਤਲੇਆਮ ਵੇਲੇ ਹਿੰਦੂਆਂ ਲਾਪਤਾ ਕਰਕੇ ਕੋਠਿਆਂ ਉਪਰ
ਬਿਠਾਈ ਹੋਈ ਹੈ। ਸਾਡੀ ਆਮ ਜਨਤਾ ਦੀ ਗੱਲ ਛੱਡੋ, ਉਥੋਂ ਦੇ ਵਿਕਾਊ ਮਾਲ ਦੀ ਵੀ ਗੱਲ ਛੱਡੋ ਇਧਰ ਦੇ
ਖਾਂਦੇ-ਪੀਂਦੇ ਚੌਧਰੀ ਹੀ ਇੰਨੇ ਭੁਲੱਕੜ ਜਾਂ ਬੇਸ਼ਰਮ ਹਨ ਉਹ ਉਨ੍ਹਾਂ ਲੋਕਾਂ ਨਾਲ ਹੀ ਉਸੇ ਦਿੱਲੀ
ਵਿੱਚ ਗਾਂਧੀ ਦੀ ਸਮਾਧ ਤੇ ਮੱਥੇ ਟੇਕਦੇ ਤੇ ਚਾਹਾਂ ਦੇ ਸੁੜਾਕੇ ਲਾਉਂਦੇ ਤੁਰੇ ਫਿਰਦੇ ਹਨ।
1984 ਮੇਰੇ ਅੰਦਰ ਹੈ। ਨੀਲਾ ਤਾਰਾ ਮੇਰੀ ਹਿੱਕ ਵਿੱਚਦੀ ਟੁੱਟਦਾ ਲੰਘ ਜਾਂਦਾ ਹੈ। ਤੜਫਾਂਦੀ ਹੈ 84
ਮੈਨੂੰ। ਪਰ ਸਭ ਤੋਂ ਜਿਆਦਾ 84 ਮੈਨੂੰ ਉਦੋਂ ਛਿੱਲਦੀ ਹੈ ਜਦ ਮੇਰੇ ਪੱਗਾਂ ਵਾਲੇ ‘ਬਰਖੁਰਦਾਰ’
ਉਸੇ ਝੰਡੇ ਅੱਗੇ ਲੰਮੇ ਪੈਂਦੇ ਹਨ ਜਿਸ ਝੰਡੇ ਦੀ ਕਮਾਨ ਹੇਠ ਹਿੰਦੋਸਤਾਨੀ ਫੌਜਾਂ ਦੇ ਕੱਟਕ ਮੇਰੇ
ਗੁਰੂ ਦੇ ਦਰਬਾਰ ਉਪਰ ਚੜ੍ਹੇ ਸਨ। ਜਿਸ ਦੀ ਕਮਾਨ ਹੇਠ ਗਈ ਫੌਜ ਨੇ ਪਾਵਨ ਸਰੋਵਰ ਨੂੰ ਲਹੂ ਨਾਲ
ਰੰਗਿਆ, ਲਾਸ਼ਾਂ ਨਾਲ ਭਰਿਆ, ਤੇ ਟੱਟੀ ਵਾਲੇ ਹੱਥ ਧੋਤੇ।
ਉਸ ਤੋਂ ਮੈਂ ਕੀ ਉਮੀਦ ਕਰਾਂ। ਮੈਂ ਜਦ ਮੰਨ ਹੀ ਲਿਆ ਕਿ ਉਹ ਮੇਰਾ ਦੁਸ਼ਮਣ ਹੈ, ਮੇਰੇ ਗੁਰੂ ਦੇ
ਸਿਧਾਂਤ ਦਾ ਬੱਚਨਾ ਦਾ ਪੱਕਾ ਵੈਰੀ। ਹੁਣ ਤੋਂ ਨਹੀ ਮੁੱਢ ਤੋਂ ਹੀ। ਫਿਰ ਮੇਰਾ ਗਿਲਾ ਉਸ ਦੇ ਮਾਰੇ
ਪੱਥਰ ਤੇ ਨਹੀ, ਉਨ੍ਹਾਂ ਦੇ ਫੁੱਲ ਤੇ ਹੈ ਜਿਹੜੇ ਮੇਰੇ ਅਪਣੇ ਹਨ।
ਸਾਲ ਬਾਅਦ ਯਾਦ ਕਰ ਲੈਣਾ, ਖੇਡਾਂ ਕਰਾ ਲੈਣੀਆਂ, ਬਲੱਡ ਦੇ ਦੇਣਾ, ਅਖੰਡ ਪਾਠ ਕਰਾ ਦੇਣਾ, ਸੈਮੀਨਰ
ਕਰਾ ਲੈਣਾ ਕੀ ਕਾਫੀ ਹੈ? 84 ਦੇ ਰਾਵਣ ਨੂੰ ਨਸਲਾਂ ਤੱਕ ਯਾਦ ਰੱਖ ਸਕਣ ਲਈ ਮੇਰੀ ਕੌਮ ਨੇ ਕੀ
ਕੀਤਾ? ਕਮਲਿਓ! ਲੋਕ ਤਾਂ ਭੁੱਲ ਗਏ। 26 ਸਾਲਾਂ ਬਾਅਦ ਹੀ? ਕਿੰਨੇ ਹਨ ਜੀਹਨਾ ਨੂੰ 84 ਰਾਵਣ ਵਾਂਗ
ਯਾਦ ਹੈ?
ਉਸਦਾ ਤ੍ਰੇਤੇ ਦਾ ਰਾਵਣ ਹਾਲੀ ਤੱਕ ਮੈਂ ਮੋਢਿਆਂ ਉਪਰ ਚੁੱਕੀ ਫਿਰਦਾ ਹਾਂ। ਮੇਰੇ ਬੱਚਿਆਂ ਨੂੰ
ਪੱਤੈ ਰਾਵਣ ਕਦੋਂ ਫੂਕਣਾ ਪਰ ਮੈ ਅਪਣੇ ਬੱਚਿਆਂ ਨੂੰ ਇਹ ਨਹੀ ਦੱਸ ਸਕਿਆ ਕਿ 84 ਵੇਲੇ ਕਈ ਰਾਵਣਾ
ਦੀ ਰੂਹ ਇੱਕ ਇੰਦਰਾ ਨਾਂ ਦੀ ਔਰਤ ਵਿੱਚ ਆਈ ਸੀ ਉਸ ਪਤਾ ਨਹੀ ਕਿੰਨੀਆਂ ਸੀਤਾਵਾਂ ਵਰਗੀਆਂ ਔਰਤਾਂ
ਦੇ ਚੀਰ ਫੌਜੀ ਦਰਿੰਦਿਆਂ ਤੋਂ ਹਰਣ ਕਰਵਾਏ ਸਨ। ਸੀਤਾ ਤਾਂ ਬ੍ਰਹਾਮਣ ਕਹਿੰਦਾ ਬਚ ਆਈ ਸੀ ਪਰ
ਜਿਹੜੀਆਂ ਹਜਾਰਾਂ ਸਦਾ ਲਈ ਕੋਠਿਆਂ ਉਪਰ ਬਿਠਾ ਦਿੱਤੀਆਂ ਗਈਆਂ? ਉਹ ਟਾਈਲਰ, ਭਗਤ ਹਾਲੇ ਤੱਕ ਸਾਡੀ
ਹਿੱਕ ਉਪਰ ਦਨ-ਦਨਾਦੇ ਫਿਰ ਰਹੇ ਹਨ। ਇਨਾ ਰਾਵਣਾ ਲਈ ਕੀ ਕੋਈ ਵਿਸ਼ਨੂੰ ਅਵਤਾਰ ਨਹੀ ਧਾਰਦਾ? ਇਹ
ਕਿਹੋ ਜਿਹਾ ਭਗਵਾਨ ਹੈ ਵਿਸ਼ਨੂੰ ਜਿਸਨੂੰ ਸ੍ਰਿਸ਼ਟੀ ਦੀ ਪਾਲਨਾ ਕਰਦੇ ਨੂੰ ਇਕੱਲੇ ਰਾਮ ਦੀ ਹੀ ਸੀਤਾ
ਦਿੱਸੀ ਬਾਕੀ ਸ੍ਰਿਸ਼ਟੀ ਕੀ ਮਤਰੇਈ ਸੀ? ਦਿੱਲੀ ਦੇ ਜਾਂ ਹੋਰ ਸ਼ਹਿਰਾਂ ਵਿੱਚ ਬਲਾਤਕਾਰ ਹੋਈਆਂ
ਸੀਤਾਵਾਂ ਕੀ ਵਿਸ਼ਨੂੰ ਭਗਵਾਨ ਦੀ ਸ੍ਰਿਸ਼ਟੀ ਦੀਆਂ ਨਹੀ ਸਨ? ਇਸ ਵਿਸ਼ਨੂੰ ਦੀ ਭਗਤੀ ਆਧ-ਬਿਆਧਾਂ ਦਾ
ਨਾਸ ਕਰਦੀ ਹੈ ਜਿਸ ਨੂੰ ਟਕਸਾਲੀ ਤੇ ਹੋਰ ਡੇਰੇਦਾਰ ਹੇਕਾਂ ਲਾ-ਲਾ ਰੋਜ ਸਿੱਖਾਂ ਦੇ ਕੰਨਾ ਵਿੱਚ
ਤੂਸਦੇ ਹਨ ਕਿ, “ਬਿਸ਼ਨ ਭਗਤ ਕੀ ਇਹ ਫਲ ਹੋਈ, ਆਧ ਬਿਆਧ ਛਵੈ ਸਕੈ ਨ ਕੋਈ” ? ? ? ਕਿਉਂ ਕਰਾਂ ਮੈਂ
ਅਜਿਹੇ ਵਿਸ਼ਨੂੰ ਦੀ ਭਗਤੀ ਜਿਹੜਾ ਸੀਤਾ ਲਈ ਤਾਂ ਰਾਮ ਬਣ ਕੇ ਆਉਂਦਾ ਪਰ…
ਅਪਣੀ ਇੱਕ ਸੀਤਾ ਪਿੱਛੇ ਬ੍ਰਾਹਮਣੀ ਗਰੰਥਾਂ ਮੁਤਾਬਕ ਰਾਮ ਭਗਵਾਨ ਦੁਹੱਥੜੀਂ ਰੋਇਆ ਅਤੇ ਮਰਵਾ ਤੇ
ਵਿਚਾਰੇ ਭੂਏ ਚੜਾ ਕੇ ਬਾਂਦਰ ਪਰ ਤੁਹਾਡੀਆਂ ਹਜਾਰਾਂ ਸੀਤਾਵਾਂ ਨੂੰ ਛਡਾਉਣ ਕੋਈ ਭਗਵਾਨ ਨਹੀ
ਬਹੁੜਿਆ ਇਸ ਬੇਇਨਸਾਫੇ ਭਗਵਾਨ ਦੀ ਰਾਮ ਕਥਾ ਜੁਗ-ਜੁਗ ਅਟੱਲ ਗੁਰੂ ਦੀ ਹਜੂਰੀ ਵਿੱਚ ਗਾਉਂਦੇ ਨੂੰ
ਮੈਨੂੰ ਕੀ ਸ਼ਰਮ ਨਹੀ ਆਉਂਦੀ?
84 ਮੇਰੀ ਹਿੱਕ ਵਿੱਚ ਨੇਜੇ ਵਾਂਗ ਵੱਜਦੀ ਹੈ। ਪਰ 84 ਵਰਤਾਉਂਣ ਵਾਲੇ ਭਗਵਾਨ ਤਾਂ ਮੈਂ ਸਿਰੀਂ
ਚੁੱਕੇ ਹੋਏ ਹਨ। ਮੈਂ ਬੁਰੀ ਤਰ੍ਹਾ ਫਸ ਗਿਆ ਹੋਇਆ ਹਾਂ। ਮੈਂ ਰਾਵਣ ਨੂੰ ਭੰਡਦਾਂ ਪਰ ਰਾਮ ਨੂੰ ਸਿਰ
ਤੇ ਚੁੱਕੀ ਫਿਰਦਾ। ਰਾਮ ਦੇ ਨਾਂ ਤੇ ਮੇਰੀ ਗਿੱਦੜ ਕੁੱਟ ਹੋਈ ਹੈ, ਰਾਮ ਦੇ ਭਗਤਾਂ ਹੀ ਮੇਰੇ ਗੁਰੂ
ਨੂੰ ਸਿੱਧੀਆਂ ਗੋਲੀਆਂ ਮਾਰੀਆਂ ਹਨ, ਫਿਰ ਰਾਮ ਦੀ ਕਥਾ ਜੁੱਗ-ਜੁੱਗ ਅਟੱਲ ਕਿਵੇਂ? ਉਹ ਵੀ ਉਸੇ
ਗੁਰੁ ਦੇ ਸਾਹਵੇਂ ਜਿਸਦੇ ਵਿਚਦੀ ਗੋਲੀਆਂ ਲੰਘੀਆਂ? ਮੈਨੂੰ ਇੱਕ ਰਾਹ ਚੁਨਣਾ ਪਵੇਗਾ। ਜਾਂ ਮੈਂ 84
ਵੇਲੇ ਦੇ ਮੱਗਰਮੱਛ ਦੇ ਅੱਥਰੂ ਵਹਾਉਂਣੋਂ ਹਟਾਂ ਤੇ ਜਾਂ ਰਾਮ ਕਥਾ ਦਾ ਭੋਗ ਪਾਵਾਂ। ਜਿਹੜਾ ਰੱਬ
ਮੇਰੇ ਲਈ ਬਹੁੜਿਆ ਹੀ ਨਹੀ ਮੈਂ ਉਸ ਤੋਂ ਕਰਾਉਂਣਾ ਕੀ ਏ?
ਮੇਰਾ ਰੱਬ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਹੈ। ਉਹ ਕਹਿੰਦਾ ਸਿੱਧਾ ਹੋ ਜਾ। ਸਪੱਸ਼ਟ ਸੱਚ ਬਗੈਰ
ਤੂੰ ਦੋਗਲਾ ਮਰੇਂਗਾ ਯਾਨੀ ਦੁਬਿਧਾ ਵਿੱਚ। ਗੁਰੂ ਨੇ ਮਿਲਗੋਭਿਆਂ ਦੀ ਕੌਮ ਨਹੀ ਸੀ ਪੈਦਾ ਕੀਤੀ ਕਿ
ਰਾਮ ਦੀ ਕਥਾ ਵੀ ਗਾਈ ਜਾਣ, ਬਿਸ਼ਨ ਦੀ ਭਗਤੀ ਵੀ ਕਰੀ ਜਾਣ, ਇੰਦਰ ਦੀ ਆਰਤੀ ਵੀ ਕਰੀ ਜਾਣ ਤੇ ‘ਹਮ
ਸਿੰਘ ਹੋਤੇ ਹੈਂ’ ਵੀ ਕਹੀ ਜਾਣ। ਦੁਬਿਧਾ ਬਾਰੇ ਗੁਰੂ ਨੇ ਬਹੁਤ ਕੁੱਝ ਕਿਹਾ ਪਰ ਇਥੇ ਸਿਰੇ ਦੀ ਕਹੀ
ਕਿ,
“ਬਿਨ ਸ਼ਬਦੈ ਭਰਮਾਈਐ, ਦੁਬਿਧਾ ਡੂਬੈ ਪੂਰੁ”
ਤੇ ਸੱਚਮੁਚ ਮੇਰੀ ਕੌਮ ਪੂਰਾਂ ਦੇ ਪੂਰ ਡੁਬਾ ਕੇ ਵੀ ਉਥੇ ਖੜੀ ਹੈ ਜਿਥੋਂ ਤੁਰੀ ਸੀ ਕਿਉਂਕਿ ਸ਼ਬਦ
ਦੀ ਥਾਂ ਰਾਮ ਕਥਾ ਤੇ ਬਿਸ਼ਨ ਕੀ ਭਗਤ ਉਪਰ ਹੀ ਟੱਲੀਆਂ ਖੜਕਾਈ ਤੁਰੀ ਜਾ ਰਹੀ ਹੈ ਤੇ ਕ੍ਰਿਪਾ ਰੋਜ
‘ਜਗਮਾਤਾ’ ਤੋਂ ਮੰਗਦੀ ਹੈ। ਕੋਈ ਇਨ੍ਹਾਂ ਨੂੰ ਪਰ੍ਹੇ ਵਿੱਚ ਖੜਿਆਂ ਕਰਕੇ ਪੁੱਛਣ ਵਾਲਾ ਨਹੀ ਕਿ
ਰੋਜਾਨਾ ਗੁਰੁ ਦੀ ਹਜੂਰੀ ਵਿੱਚ ਤੁਸੀਂ ਕਿਹੜੇ ਤ੍ਰਿਆ ਚਰਿਤ੍ਰ ਦੀ ‘ਸਮਾਪਤ ਮਸਤ ਸੁਭ ਮਸਤ’ ਕਰਕੇ
ਭੋਗ ਪਾਉਂਦੇ ਹੋ। 84 ਮੇਰੇ ਧੁਰ ਅੰਦਰਲੇ ਜ਼ਖਮ ਕੁਰੇਦਦੀ ਹੈ ਪਰ ਦੁਬਿਧਾ ਮੈਨੂੰ ਕਿਸੇ ਕਿਨਾਰੇ ਨਹੀ
ਲੱਗਣ ਦੇ ਰਹੀ।
ਮੇਰਾ ਹਾੜਾ ਹੈ ਗੁਰੂ ਅੱਗੇ ਕਿ ਮੇਰੀ ਕੌਮ ਨੂੰ ਇਸ ਦੁਬਿਧਾ ਦੇ ਦੋਗਲੇਪਨ ਤੋ ਬਚਾਵੇ ਤੇ ਸਿੱਧੇ
ਰਸਤੇ ਤੁਰਨ ਦੀ ਜਾਚ ਦਾ ਕਰਮ ਮੇਰੇ ਉਪਰ ਕਰੇ ਤਾਂ ਕਿ ਇਸ 84 ਦੇ ਨੀਲੇ ਤਾਰੇ ਵਰਤਾਉਂਣ ਵਾਲਿਆਂ
ਨੂੰ ਮੈਂ ਸਪੱਸ਼ਟ ਦੱਸ ਸਕਾਂ ਕਿ ਜੇ ਤੇਰੇ ਅੰਦਰ ਮੇਰੇ ਗੁਰੂ ਦਾ ਕੋਈ ਭਓ ਨਹੀ, ਜੇ ਤੂੰ ਮੇਰੇ ਗੁਰੁ
ਨੂੰ ਸਿੱਧੀਆਂ ਗੋਲੀਆਂ ਮਾਰ ਸਕਦਾਂ, ਮੇਰੇ ਗੁਰੂ ਦੇ ਘਰ ਨੂੰ ਟੈਕਾਂ-ਤੋਪਾਂ ਨਾਲ ਉਡਾ ਸਕਦਾ ਤਾਂ
ਤੂੰ ਵੀ ਅਪਣੇ ਬ੍ਰਹਮੇ-ਬਿਸ਼ਨੂੰ ਅਪਣੇ ਕੋਲ ਸਾਂਭ ਰੱਖ। ਉਹ ਜਿਹੋ ਜਿਹੇ ਵੀ ਹਨ ਤੈਨੂੰ ਮੁਬਾਰਕ ਪਰ
ਮੇਰਾ ਇੰਨਾ ਨਾਲ ਕੋਈ ਲੈਣਾ-ਦੇਣਾ ਨਹੀ। ਕੀ ਹੈ ਮੇਰੇ ਵਿੱਚ ਇਨੀ ਜੁਅੱਰਤ?
ਗੁਰਦੇਵ ਸਿੰਘ ਸੱਧੇਵਾਲੀਆ