ਰਾਜੇ ਸੀਂਹ ਮੁਕਦਮ ਕੁੱਤੇ (ਅੰਕ 1288)
ਉਪਰੋਕਤ ਬਚਨ ਬਾਬੇ ਨਾਨਕ ਜੀਆਂ ਨੇ
ਮੁਗਲ ਬਾਦਸ਼ਾਹ ਬਾਬਰ ਦੇ ਰਾਜ ਕਾਲ ਅਤੇ ਉਸ ਸਮੇਂ ਦੇ ਹਾਲਾਤ ਨੂੰ ਦੇਖ ਕੇ ੳਚਾਰੇ ਸਨ। ਉਸ ਵਕਤ
ਅਸੀਂ ਭਾਰਤ ਦੇ ਲੋਕ ਉਨ੍ਹਾਂ ਦੇ ਗੁਲਾਮ ਸੀ। ਗੁਲਾਮ ਨੂੰ ਕੋਈ ਹੱਕ ਨ੍ਹੀਂ ਦਿੱਤਾ ਜਾਂਦਾ। ਰਾਜਾ
ਸੀਂਹ ਅਤੇ ਮੁਕਦਮ ਲੋਕਾਈ ਨਾਲ ਆਪਣੀ ਮਰਜ਼ੀ ਮੁਤਾਬਕ ਵਰਤਾਰਾ ਕਰਦੇ ਸਨ, ਰਾਜੇ ਸੀਂਹ ਵੱਲੋ ਉਨ੍ਹਾਂ
ਨੂੰ (ਮੁਕਦਮ) ਖੁੱਲ ਸੀ। ਵਕਤ ਦੀ ਨਜ਼ਾਕਤ ਨੂੰ ਦੇਖਦੇ ਬਾਬੇ ਨਾਨਕ ਨੇ ਲੋਕਾਈ ਦੇ ਅੰਦਰ ਦੀ ਮਰੀ
ਹੋਈ ਜ਼ਮੀਰ ਨੂੰ ਜਗਾਣਾ ਸ਼ੁਰੂ ਕੀਤਾ। ਇਸ ਜਾਗ੍ਰਤੀ ਦਾ ਢੰਗ ਕੇਵਲ ਸਦੀਂਵੀ ਸੱਚ ਦਾ ਗਿਆਨ ਸੀ ਜਿਸ
ਨਾਲ ਅੰਦਰ ਦੇ ਸੱਚ ਨੁੰ ਜਗਾਇਆ ਜਾ ਸਕਦਾ ਸੀ। ਬਾਬੇ ਨਾਨਕ ਤੋਂ ਪਹਿਲਾਂ ਸਾਡੇ ਦੇਸ਼ ਦੇ ਪੁਜਾਰੀਆਂ
ਨੇ ਲੋਕਾਂ ਨੂੰ ਝੂਠ ਅਤੇ ਅਗਿਆਨਤਾ ਨਾਲ ਅਤੇ ਜਾਤ-ਪਾਤ ਦੇ ਵਿਤਕਰੇ ਨਾਲ ਵਹਿਮਾਂ-ਭਰਮਾਂ ਵਿੱਚ ਪਾ
ਕੇ ਬਹੁਤ ਕਮਜ਼ੋਰ ਕਰ ਦਿੱਤਾ ਸੀ, ਜਿਸ ਕਾਰਨ ਅਸੀਂ ਰਾਜੇ ਸੀਂਹ ਦਾ ਮੁਕਾਬਲਾ ਕਰਨ ਜੋਗ ਨਹੀਂ ਰਹੇ
ਸਾਂ। ਬਾਬੇ ਨਾਨਕ ਨੇ ਐਸਾ ਨਿਰਮਲਤਾ ਵਾਲਾ ਪੰਥ ਵਿਖਾਇਆ ਕਿ ਅਸੀਂ ਇਸ ਪੰਥ ਤੇ ਤੁਰਨ ਵਾਲਿਆਂ ਨੇ
ਭਾਰਤ ਵਿੱਚ ਸਭ ਤੋਂ ਪਹਿਲਾਂ ਖਾਲਸਾ ਰਾਜ ਸਥਾਪਿਤ ਕੀਤਾ। ਸੱਚ ਦੀ ਜੁਰਤ ਜੋ ਬਾਬੇ ਨਾਨਕ ਅਤੇ
ਭਗਤਾਂ ਨੇ ਸਾਨੁੰ ਸਿਖਾਈ ਸੀ ਉਸ ਅੱਗੇ ਕੋਈ ਵੀ ਸੀਂਹ ਰਾਜਾ ਟਿਕ ਨਹੀਂ ਸਕਦਾ ਸੀ ਨਾ ਹੀ ਪੁਜਾਰੀ
ਦੇ ਝੂਠੇ ਪਰਚਾਰ ਦਾ ਅਸਰ ਇਸ ਸੱਚ ਦੀ ਸਿੱਖਿਆ ਵਾਲੇ ਤੇ ਹੁੰਦਾ ਸੀ।
ਸਿੱਖ ਰਾਜ ਦੇ ਅਖੀਰੀ ਦਹਾਕੇ ਤੋਂ ਪੁਜਾਰੀਆਂ ਨੇ ਫਿਰ ਆਪਣਾ ਕੰਮ ਜ਼ੋਰਾ ਤੇ ਸ਼ੁਰੂ ਕਰਕੇ ਇਸ ਜੁਰਤ
ਨੁੰ ਰਾਜ ਦੀ ਮਦਦ ਨਾਲ ਕਮਜ਼ੋਰ ਕਰਨ ਵਿੱਚ ਅਹਿਮ ਹਿੱਸਾ ਪਾਇਆ। ਅੰਗਰੇਜ਼ ਹਕੂਮਤ ਨੇ ਵੀ ਪੁਜਾਰੀਆਂ
ਨਾਲ ਮਿਲਕੇ ਬਾਬੇ ਨਾਨਕ ਦੇ ਸੱਚ ਨੁੰ ਗੰਧਲਾ ਕਰਨਾਂ ਸ਼ੁਰੂ ਕਰ ਦਿੱਤਾ ਅਤੇ ਲਾਭ ਉਠਾਇਆ। 1947 ਤੋਂ
ਅੱਜ ਤੱਕ ਬਾਬੇ ਨਾਨਕ ਦੇ ਸੱਚ ਨੂੰ ਗੰਧਲਾ ਕਰਨ ਦਾ ਕੰਮ ਬਹੁਤ ਜ਼ੋਰਾ ਤੇ ਹੋ ਰਿਹਾ ਹੈ, ਜਿਸ ਵਿੱਚ
ਸਿੱਖ ਜਥੇਬੰਦੀਆਂ ਜੋ ਕੇਵਲ ਇਸ ਸੱਚ ਵਿੱਚੋ ਝੁਠ ਨੂੰ ਕੱਢਣ, ਵਾਸਤੇ ਅਤੇ ਨਿਰੋਲ ਸੱਚ ਨੂੰ
ਪ੍ਰਚਾਰਨ ਹਿੱਤ ਹੋਂਦ ਵਿੱਚ ਆਈਆਂ ਸਨ ਉਹਨਾਂ ਵਿੱਚੋਂ ਵੀ ਕੁੱਝ ਝੂਠ ਦੇ ਪ੍ਰਚਾਰ ਵਿੱਚ (ਜਿਸ ਨਾਲ
ਜਨਤਾ ਨੂੰ ਸੱਚ ਤੋਂ ਦੂਰ ਰੱਖੀਆਂ ਜਾਵੇ) ਹੀ ਲੱਗੀਆਂ ਹਨ। ਸੀਂਹ ਰਾਜੇ ਤੇ ਹੁਕਮਰਾਨ ਉਹਨਾਂ ਨਾਲ
ਇਕਮਿਕ ਹਨ। ਬਾਬੇ ਨਾਨਕ ਦੀ ਬਾਣੀ ਕਿਸੇ ਤੀਰਥ ਇਸ਼ਨਾਨ ਨਾਲ ਮੁਕਤੀ ਨਹੀਂ ਮੰਨਦੀ। ਮੁਕਤੀ ਕੇਵਲ
ਸੱਚੀ- ਸੁੱਚੀ ਕਰਨੀ ਨਾਲ ਹੀ ਮਿਲਦੀ ਹੈ। ਸਾਡੀ ਸਭ ਤੋਂ ਵੱਡੀ ਸੰਸਥਾ ਨੇ ਗੋਇੰਦਵਾਲ ਬਾਉਲੀ ਦੀਆਂ
ਪਉੜੀਆਂ ਤੇ “ਜਪੁ” ਬਾਣੀ ਦੇ 84 ਪਾਠ ਕਰਨ ਨਾਲ ਮੁਕਤੀ ਦਾ ਵੱਡਾ ਬੋਰਡ ਲਾਇਆ ਹੋਇਆ ਹੈ, “ਸੰਨ
ਸਾਹਿਬ” ਸੰਨ੍ਹ ਵਾਲੀ ਥਾਂ ਤੋਂ ਲੰਘਣੇ ਨਾਲ ਵੀ ਮੁਕਤੀ ਬਾਰੇ ਮੋਟੇ ਅੱਖਰਾ ਵਿੱਚ ਲਿਖਿਆ ਹੋਇਆ ਹੈ।
ਬਾਣੀ ਅਨੁਸਾਰ, ਕਾਲਾ ਕਾਂ ਚਿੱਟਾ ਨਹੀ ਹੁੰਦਾ, ਪਰ ਅਸੀਂ ਸਰੋਵਰ ਦੇ ਵਿੱਚੋਂ ਕੈਲੰਡਰਾ ਰਾਹੀਂ
ਚਿੱਟੇ ਕਾਂ ਨਿਕਲਦੇ ਵਿਖਾ ਰਹੇ ਹਾਂ ਅਨੇਕਾਂ ਹੀ ਇਸ ਪ੍ਰਕਾਰ ਦੀਆਂ ਮਨਮਤਾਂ ਗੁਰ ਅਸਥਾਨਾਂ ਅੰਦਰ
ਪ੍ਰਚੱਲਿਤ ਹਨ, ਪਰ ਕੋਈ ਸੰਸਥਾ ਕੁੱਝ ਨਹੀ ਬੋਲਦੀ ਸਿੱਖਾਂ ਨੇ ਵੀ ਅੰਦਰ ਦੀ ਪੂਜਾ ਅਤੇ ਖੋਜ ਨੁੰ
ਛੱਡਕੇ ਦਿਖਾਵੇ ਵਾਲੀ ਬਾਹਰੀ ਪੂਜਾ ਸ਼ੁਰੂ ਕਰ ਦਿੱਤੀ ਅਤੇ ਅਪਾਣੀ ਉਚੱੀ ਸੁੱਚੀ ਮਾਨਸਿਕਤਾ ਨੂੰ
ਕਮਜ਼ੋਰ ਕਰਕੇ ਨੀਵੇਂ ਪੱਧਰ ਤੇ ਲੈ ਆਂਦਾ। ਇਹੀ ਗੱਲ ਸੀਂਹ ਰਾਜੇ ਮੁਕਦਮ ਅਤੇ ਪੁਜਾਰੀਆਂ ਦੇ ਹਿੱਤ
ਵਿੱਚ ਸੀ। ਕਮਜ਼ੋਰ ਮਾਨਸਿਕਤਾ ਵਾਲੇ ਮਨੁੱਖ ਉਤੇ ਇਹ ਤਿੰਨੋ ਆਪਣੀ ਮਰਜ਼ੀ ਦਾ ਹੁਕਮ ਠੋਕ ਸਕਦੇ ਹਨ ਜੋ
ਅੱਜ ਦੇਖਣ ਨੁੰ ਆਮ ਮਿਲਦਾ ਹੈ। ਇਹਨਾਂ ਹਾਲਾਤਾ ਵਿੱਚ ਧਰਮ, ਇਨਸਾਫ, ਦੇਸ਼ ਪਿਆਰ ਤੁਹਾਨੂੰ ਕਿਤੇ ਵੀ
ਦੇਖਣ ਨੂੰ ਨਹੀ ਮਿਲ ਸਕਦਾ। ਧਾਰਮਿਕ ਅਸਥਾਨਾਂ ਅਤੇ ਮੁਖੀਆਂ ਦੇ ਹਾਲ ਹਰ ਰੋਜ਼ ਅਖਬਾਰਾਂ ਰਾਹੀਂ
ਸਾਡੇ ਸਾਹਮਣੇ ਆ ਰਹੇ ਹਨ, ਕਿ ਕਿਸ ਤਰ੍ਹਾਂ ਦੇ ਨੀਚ ਕੰਮ ਸਾਡੇ ਦੇਸ਼ ਦੇ ਧਾਰਮਿਕ ਆਗੂ ਕਹਿਲਾਉਣ
ਵਾਲੇ ਲੋਕ ਕਰ ਰਹੇ ਹਨ। ਫਿਰ ਵੀ ਸਾਡੇ ਸੀਂਹ ਰਾਜੇ, ਰਾਜ ਦੀ ਜਨਤਾ ਦੇ ਕਰੋੜਾ ਰੁ: ਖਰਚ ਕੇ
ਉਨ੍ਹਾਂ ਨੂੰ Special Security
ਪਰਦਾਨ ਕਰਦੇ ਹਨ। ਖਰਚੇ ਦਾ ਸਾਰਾ ਭਾਰ ਗਰੀਬ ਜਨਤਾ ਦੇ
ਸਿਰ ਪੈਂਦਾ ਹੈ।
ਇਹ ਸੀਂਹ ਰਾਜੇ ਨਕਲੀ ਗੁਰੂਆਂ ਨੂੰ, ਜੋ ਆਪਣੀ ਤੁਲਨਾ ਉਸ ਸਰਵ-ਸ਼ਕਤੀਮਾਨ ਪ੍ਰਮਾਤਮਾ ਨਾਲ ਕਰਦੇ ਹਨ,
ਰੱਬ ਬਣਾਕੇ ਪੂਜਦੇ ਹਨ ਅਤੇ ਭੋਲੀ ਭਾਲੀ ਜਨਤਾ ਦਾ ਰੂਹਾਨੀਅਤ ਵਾਲਾ ਜੀਵਨ ਤਬਾਹ ਕਰਦੇ ਹੋਏ ਉਨ੍ਹਾਂ
ਨੂੰ ਅਗਿਆਨਤਾ ਦੀ ਸਿੱਖਿਆ ਦਿੰਦੇ ਹਨ। ਇਹੋ ਜਿਹੇ ਧਰਤੀ ਤੇ ਵਿਚਰਦੇ ਹੋਏ ਮਹਾਂਪੁਰਖ ਆਪਣੇ ਆਪ ਨੂੰ
ਰੱਬ ਦੇ ਨਜ਼ਦੀਕੀ ਸਮਝਦੇ ਹਨ, ਉਹਨਾਂ ਨੂੰ Security
ਦੀ ਕੀ ਲੋੜ, ਕਿਉ ਕਿ ਉਹ ਪਰਮਾਤਮਾ ਦੇ ਨਾਲ ਇਕਮਿਕ ਹੋਣ ਕਰਕੇ ਮੌਤ ਤੋਂ ਡਰਦੇ ਨਹੀਂ ਹੁੰਦੇ। ਇਸ
ਤਰ੍ਹਾਂ ਦੇ ਰਾਜ ਵਿੱਚ ਸੱਚ ਦੇ ਰਾਹ ਉਤੇ ਪਹਿਰਾ ਦੇਣ ਵਾਲੇ ਤੇ ਪੁਲਿਸ ਕੇਸ ਵੀ ਬਹੁਤ ਜਲਦੀ ਦਰਜ
ਹੋ ਜਾਂਦਾ ਹੈ, ਪਰ ਅਸਲ ਦੋਸ਼ੀ ਤੇ ਨਹੀਂ, ਕਿਉਂਕਿ ਮੁੱਕਦਮ, ਦੋਸ਼ੀ ਦਾ ਰਖਾਵਾਲਾ ਬਣਕੇ ਬੈਠਾ ਹੁੰਦਾ
ਹੈ। ਇਹ ਧਾਰਣਾ ਸਾਡੇ ਦੇਸ਼ ਦੇ ਇਨਸਾਫ ਕਰਨ ਵਾਲੇ ਚੰਗੇ, ਇਮਾਨਦਾਰ ਪੁਰਖਾਂ ਦੀ ਹੈ। ਸੀਂਹ ਰਾਜੇ ਦਾ
ਸੁਬਾਓ ਹਰ ਸਮੇਂ ਇਕੋ ਜਿਹਾ ਰਹਿੰਦਾ ਹੈ ਚਾਹੇ ਉਹ ਅੰਗਰੇਜ ਹੋਵੇ ਜਾ ਮੁਗਲ ਜਾ ਆਪਣੇ ਦੇਸ਼ ਦਾ
ਹੋਵੇ। ਉਸ ਤੋਂ ਜਨਤਾ ਅਗਰ ਆਪਣਾ ਹੱਕ ਮੰਗਣਾ ਚਾਹੁੰਦੀ ਹੈ ਤਾਂ ਜਨਤਾ ਤੇ ਲਾਠੀਆ ਤੇ ਗੋਲੀਆਂ ਦੀ
ਬਰਸਾਤ ਹੁੰਦੀ ਹੈ (ਇਹ ਸੀਂਹ ਰਾਜੇ ਦਾ ਸੁਬਾਓ ਹੁੰਦਾ ਹੈ ਚਾਹੇ ਉਹ ਕਿਸੇ ਵੀ ਰਾਜ ਦਾ ਹੋਵੇ।)
ਸਰਕਾਰੀ ਦਫਤਰਾਂ ਵਿੱਚ ਮੁੱਕਦਮ ਉਸ ਜਨਤਾ ਨਾਲ, ਜਿਸ ਜਨਤਾ ਦੇ ਉਹ ਸੇਵਕ
(Public Servant)
ਕਹੇ ਜਾਂਦੇ ਹਨ ਅਤੇ ਜਿਸ ਜਨਤਾ ਦਾ ਰਾਜ ਕਿਹਾ ਜਾਂਦਾ ਹੈ ਉਸ ਜਨਤਾ ਨਾਲ ਕਿਸ ਤਰ੍ਹਾਂ ਦਾ ਵਤੀਰਾ
ਕੀਤਾ ਜਾਂਦਾ ਹੈ, ਸ਼ਾਇਦ ਹੀ ਇਸ ਤਰ੍ਹਾਂ ਦਾ ਭੈੜਾ ਵਤੀਰਾ ਕਿਸੇ ਹੋਰ ਅਜ਼ਾਦ ਦੇਸ਼ ਵਿੱਚ ਹੁੰਦਾ
ਹੋਵੇ। ਇਹੋ ਜਿਹੇ ਨਜ਼ਾਮ ਵਿੱਚ ਕਦੇ ਕਿਸੇ ਗਰੀਬ ਨੂੰ ਸਮੇਂ ਸਿਰ ਇਨਸਾਫ ਮਿਲਿਆ ਸੁਣਿਆ ਨਹੀਂ। ਕੀ
ਬਾਬੇ ਨਾਨਕ ਦੇ ਉਪਾਸਕ ਇਹੋ ਜਿਹੇ ਨਜ਼ਾਮ ਨੁੰ ਪ੍ਰਫਲਿਤ ਕਰਨਾ ਚਾਹੁੰਣਗੇ ਜਾਂ ਬਾਬੇ ਨਾਨਕ ਦੇ ਸੱਚੇ
ਮਾਰਗ ਦਾ ਸਹਾਰਾ ਲੈ ਕੇ ਇਸ ਵਿੱਚੋਂ ਬਾਹਰ ਆਉਣਗੇ। ਪੁਰਾਤਨ ਕਾਲ ਤੋਂ ਹੀ ਇਹ ਸੁਣਦੇ ਆ ਰਹੇ ਹਾਂ
ਕਿ ਜੋ ਰਾਜੇ ਦਾ ਜੀਵਨ ਹੋਵੇਗਾ, ਉਹੋ ਜਿਹਾ ਹੀ ਜਨਤਾ ਦਾ ਬਣ ਜਾਂਦਾ ਹੈ। ਇਸ ਹਿਸਾਬ ਨਾਲ ਕਰੀਬ
ਅਸੀਂ ਬਹੁ-ਗਿਣਤੀ ਵਿੱਚ ਚੰਗੇ ਜੀਵਨ ਤੋਂ ਵਿਹੂਣੇ ਹੀ ਹਾਂ, ਇਸ ਵਾਸਤੇ ਸਾਨੂੰ ਸਭ ਨੂੰ ਮਿਲਕੇ
ਅਰਦਾਸ ਕਰਨੀ ਚਾਹੀਦੀ ਹੈ ਕਿ “ਵਾਹਿਗੁਰੂ ਸਾਡੇ ਸ਼ੀਹ ਰਾਜਿਆ ਨੂੰ ਸਬਰ ਅਤੇ ਸੰਤੋਖ ਵਾਲੀ ਮਤ ਬਖਸ਼ਣ”
ਜਿਸ ਦਾ ਅਸਰ ਅਸੀਂ ਮੁਕਦਮਾਂ ਅਤੇ ਜਨਤਾ ਵਿੱਚ ਵੀ ਦੇਖ ਸਕੀਏ।
ਗੁਰਬਖਸ ਸਿੰਘ
94172-31762