.

ਕਿਆ ਧਾਰਮਿਕਤਾ ਸੱਚ ਦੀ ਖੋਜ ਹੈ ਜਾਂ?

ਸੰਸਾਰ ਵਿੱਚ ਵੱਖ ਵੱਖ ਕਿਸਮਾਂ ਦੇ ਲੋਕ ਵਿਚਰਦੇ ਰਹੇ ਹਨ ਤੇ ਵਿਚਰਦੇ ਰਹਣਗੇ। ਇਹਨਾਂ ਲੋਕਾਂ ਦੀ ਕੁਦਰਤ ਨਾਲ ਜੰਗ ਜਾਨੇ ਅਨਜਾਨੇ ਵਿੱਚ ਹੁੰਦੀ ਹੀ ਆ ਰਹੀ ਹੈ। ਇਸੇ ਸੰਸਾਰ ਵਿੱਚ ਸਮੇ ਸਮੇ ਨਾਲ ਵੱਖ ਵੱਖ ਪੀਰ ਫਕੀਰ ਵੀ ਹੁੰਦੇ ਰਹੇ ਹਨ ਜਿਨਾਂ ਨੇ ਕੁਦਰਤ ਦੇ ਖਲਾਫ ਚਲਣ ਵਾਲੇ ਲੋਕਾਂ ਦਾ ਡਟੱ ਕੇ ਮੁਕਾਬਲਾ ਕੀਤਾ ਤੇ ਮਨੁੱਖਤਾ ਨੂੰ ਸਨਮੁਖ ਰਖ ਕੇ ਧਰਮ ਦਾ ਪ੍ਰਚਾਰ ਕੀਤਾ।

ਪਰ ਬਦਕਿਸਮਤੀ ਇਹ ਰਹੀ ਕੀ ਮਨੁੱਖ ਇਨ੍ਹਾਂ ਪੀਰਾਂ ਫਕੀਰਾਂ ਅਤੇ ਰਹਬਰਾਂ ਦਾ ਮੁਰੀਦ ਤੇ ਬਣ ਗਿਆ ਪਰ ੳਹ ਆਪ ਫਕੀਰ ਹੋ ਨਾ ਸਕਿਆ। ਇਸ ਦਾ ਕਾਰਣ ਕਿ ੳਹ ਗਿਆਨ ਨੂੰ ਆਪਨੇ ਅੰਤਰ ਆਤਮੇ ਵਿੱਚ ੳਤਾਰਣ ਚ ਹਮੇਸ਼ਾ ਅਸਫਲ ਰਿਹਾ। ਇਸਨੇ ਧਰਮ ਦੇ ਬਾਹਰ ਦੇ ਚਿੰਨ੍ਹਾਂ ਨੂੰ ਹੀ ਧਰਮ ਸਮਝ ਲਿਆ ਅਤੇ ਕੁੱਝ ਇੱਕ ਸਿਧਾਂਤਾ ਨੂੰ ਐਸਾ ਚਮੜਿਆ ਕੀ ਧਰਮ ਦੀ ਸ਼ਖਸ਼ੀਅਤ ਕਟਰੱਤਾ ਵਿੱਚ ਬਦਲ ਗਈ।

ਇਨ੍ਹਾਂ ਧਰਮਾਂ ਨੇ ਸਮ੍ਹੇ ਦੇ ਨਾਲ ਨਾਲ ਐਸਾ ਰੂਪ ਧਾਰਣ ਕਰ ਲਿਆ ਕੀ ਰੂਹਾਨੀਅਤ ਦੇ ਮਾਰਗ ਤੇ ਸ਼ੁਰੁ ਹੋਏ ਇਹ ਧਰਮ ਜਿਨ੍ਹਾਂ ਨੇ ਚੰਗੇ ਅਤੇ ਅਦਰਸ਼ ਮਨੁਖ ਦੀ ਨੀਵ ਰਖਨੀ ਸੀ ਤੇ ਰੱਬੀ ਪਿਆਰ ਨਾਲ ਹਰ ਇੱਕ ਨੂੰ ਜੋੜਨਾ ਸੀ, ਜਦੋ ਇਹ ਧਰਮ ਲੋਕਾਂ ਦੇ ਹੱਥ ਪਏ ਤੇ ਇਹ ਕੁਦਰਤ ਦੇ ਖਲਾਫ ਹੀ ਖੜੇ ਹੋ ਨਿਬੜੇ।

ਨਤੀਜਾ ਅੱਜ ਵੱਖ ਵੱਖ ਧਰਮਾਂ ਦੇ ਕਾਰਣ ਲੋਕ ਆਪਸ ਚ ਲੜਦੇ ਹੋਇ ਇੱਕ ਦੂਜੇ ਦੇ ਧਰਮ ਅਸਥਾਨਾਂ ਨੂੰ ਅੱਗ ਤਕ ਲਗਾ ਦਿੰਦੇ ਨੇ।

ਧਰਮ ਤਾਂ ਸਹੀ ਸ਼ੁਰੁ ਹੋਏ ਪਰ ਅੰਤ ਕੁਦਰਤ ਵੀਰੋਧੀ ਹੋ ਨਿਬੜੇ।

ਮਨੁਖੀ ਹੱਥ ਵਿੱਚ ਆਂਦੇ ਹੀ ਧਰਮ ਦੀ ਸਖਸ਼ੀਅਤ ਕਿੳਂ ਬਦਲਦੀ ਰਹੀ, ਇਹ ਵਿਸ਼ਾ ਬੜਾ ਹੀ ਵਿਚਾਰਣ ਵਾਲਾ ਹੈ।

ਇਨ੍ਹਾਂ ਧਰਮਾਂ ਨੂੰ ਜਨਮ ਦੇਨ ਵਾਲੀ ਰੂਹਾਨੀ ਸਖਸੀਅਤਾਂ ਤੋਂ ਬਾਦ ਜਨਮ ਹੋਇਆ ਇਨ੍ਹਾਂ ਹੀ ਧਰਮਾਂ ਦੇ ਠੇਕੇਦਾਰਾਂ ਦਾ ਜਿਨ੍ਹਾਂ ਨੇ ਧਰਮ ਨੂੰ ਤੋੜ ਮਰੋੜ ਕੇ ਅਪਣੇ ਰਸਤੇ ਪਾ ਦਿਤਾ। ਲੇਕਿਨ ਪ੍ਰਚਾਰ ਇਹ ਅਪਨੇ ਧਰਮ ਦੇ ਜਨਮ ਦਾਤਾਵਾਂ ਦੇ ਨਾਂ ਤੇ ਹੀ ਕਰਦੇ ਰਹੇ ਅਨਜਾਨੇ ਲੋਕ ਜੋ ਸੱਚ ਦੇ ਮਾਰਗ ਦੀ ਖੋਜ ਵਾਸਤੇ ਇਨ੍ਹਾਂ ਧਰਮਾਂ ਵਿੱਚ ਆਏ ਸਨ, ਉਨਾਂ ਲੋਕਾਂ ਨੂੰ ਧਰਮ ਦੀ ਰਾਹ ਤੋਂ ਪੁਟਕੇ ਅਤੇ ਲੁਟਕੇ ਅਪਨੇ ਹੀ ਰਸਤੇ ਪਾ ਦਿਤਾ।

ਜਿਨ੍ਹਾਂ ਰੁਹਾਨੀ ਸਖਸੀਅਤਾਂ ਨੇ ਇਸ ਸੰਸਾਰ ਵਿੱਚ ਲੋਕਾਂ ਨੂੰ ਧਰਮ ਦਿਤਾ ਹੈ ੳਹ ਪੀਰ, ਫਕੀਰ ਹਰ ਇੱਕ ਧਰਮ ਵਿੱਚ ਇਕੋ ਇੱਕ ਹੋਆ ਹੈ ਲੋਕਿਨ ਵੈਸੀ ਦੂਸਰੀ ਸਖਸੀਅਤ ਹੋ ਨ ਸਕੀ।

ਅਧੁਨਿਕ ਜੁਗ ਦਾ ਸਿਖ ਧਰਮ ਇਨਹਾਂ ਧਰਮਾਂ ਤੋਂ ਵਖ ਹੈ ਇਸ ਵਿੱਚ ਐਸੀ ਸਖਸੀਅਤਾਂ ਸਮੇ ਸਮੇ ਹੁੰਦੀਆਂ ਰਹੀਆਂ ਹਨ। ਪਰ ਅਫਸੋਸ ਅੱਜ ਇਹ ਸਾਰੇ ਧਰਮ ਖੁਦਕੂਸ਼ੀ ਦੀ ਡਗਰ ਤੇ ਹੀ ਖੜੇ ਹਨ। ਬੇਸ਼ਕ ਇਹ ਧਰਮ ਅਪਨੇ ਫਲਸਫੇ ਵਿੱਚ ਸਭ ਤੋਂ ਅਮੀਰ ਹੈ।

ਇਨਸਾਨ ਦੀ ਰਬ ਨਾਲ ਸਾਂਝ ਨ ਹੋਨਾ ਹੀ ਇਨ੍ਹਾਂ ਧਰਮਾਂ ਨੂੰ ਰੱਬੀ ਅਤੇ ਰੂਹਾਨੀਅਤ ਦੇ ਰਸਤੇ ਤੋਂ ਕੌਹਾਂ ਦੂਰ ਲੈ ਗਈ ਹੈ, ਹੂਨ ਤਾਂ ਸਿਰਫ ਇਹ ਸਾਰੇ ਧਰਮ ਅਪਨੇ – ਅਪਨੇ ਬਾਨੀਆਂ ਦੀਆਂ ਸਕਸੀਅਤਾਂ ਹੀ ਕੈਸ਼ ਕਰ ਰਹੇ ਹਨ।

ਇਕ ਵਾਰੀ ਗੁਰੂ ਨਾਨਕ ਸਾਹਿਬ ਮਕਾ ਗਏ ੳਨ੍ਹਾਂ ਨੂੰ ਉਥੇ ਕਾਜੀਆਂ ਨੇ ਘੇਰ ਲਿਆ ਤੇ ਪੁਛਿਆ ਹਿੰਦੂ ਵਡਾ ਕੇ ਮੁਸਲਮਾਨ, ਹੂਨ ਸੋਚਨ ਵਾਲਾ ਸੋਚੇਗਾ ਕਿ ਅਖੌਤੀ ਧਰਮ ਮੁਖੀਆਂ ਵੱਲੌਂ ਇਹ ਕੈਸਾ ਸਵਾਲ ਹੈ, ਧਰਮ ਤਾਂ ਪਿਆਰ ਸਿਖਾਦਾ ਹੈ ਪਰਮਾਤਮਾ ਨਾਲ ਜੌੜਦਾ ਹੈ। ਲੇਕਿਨ ਇਹ ਧਰਮ ਮੁਖੀ ਤਾਂ ਆਪ ਹੀ ਦੌਜਕ ਦੀ ਅੱਗ ਵਿੱਚ ਸੜ੍ਹ ਰਹੇ ਹਨ, ਕਿ ਕਿਤੇ ਕੋਈ ਧਰਮ ਸਾਡੇ ਤੋਂ ਵਡਾ ਨ ਹੋ ਜਾਏ। ਨੇਕ ਕਰਮਾਂ ਤੋਂ ਥਿੜਕਿਆ ਬੰਦਾ ਰਬ ਦੇ ਭਾਨੇ ਤੋਂ ਇਨਕਾਰੀ ਹੋ ਜਾਦਾਂ ਹੈ, ਰੱਬੀ ਨਿਅਮਾਂ ਤੋ ਬਾਹਰ ਅਤੇ ਖਿਲਾਫ ਖੜਾ ਹੋ ਜਾਂਦਾ ਹੈ।

ਹੁਨ ਦੇ ਸਮੇ ਅਨੁਸਾਰ ਜਰਾ ਸੋਚੋ ਕੀ ਅਗਰ ਸਿਖ ਧਰਮ ਦੇ ਬਾਨੀ ਗੁਰੂ ਨਾਨਕ ਕੋਲ ਮੋਲਵੀਆਂ ਨਾਲ ਵਿੱਚ ਸਿੱਖ ਵੀ ਜਾਨਦੇ ਤੇ ਪੁਛਦੇ ਕੀ ਗੁਰੂ ਸਾਹਿਬ ਦਸੋ ਇਨ੍ਹਾਂ ਸਾਰਿਆਂ ਧਰਮਾਂ ਤੋਂ ਬਡਾ ਕਿਹੜਾ ਧਰਮ ਹੈ ਤੇ ਕਿਆ ਗੁਰੂ ਸਾਹਿਬ ਦਾ ਜਬਾਬ ਬਦਲ ਜਾਂਦਾ?

ਗੁਰੂ ਗ੍ਰੰਥ ਸਾਹਿਬ ਦੇ ਪਨਾ 1412

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥

ਸਿਰੁ ਦੀਜੈ ਕਾਣਿ ਨ ਕੀਜੈ॥

ਗੁਰੂ ਗ੍ਰੰਥ ਸਾਹਿਬ ਦਇ ਪੰਨਾ 918

ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥

ਇਹਨਾਂ ਦੋਨਾਂ ਸ਼ਬਦਾ ਵਿਚੱ ਇੱਕ ਗੱਲ ਤੇ ਬੜਾ ਜੋਰ ਦਿਤਾ ਗਿਆ ਹੈ ੳਹ ਹੈ “ਮਾਰਗ”।

ਇਥੇ ਗੁਰੂ ਸਾਹਿਬ ਮਨੁਖ ਨੂੰ ਸੰਬੋਦਨ ਕਰਦੇ ਹੋਇ ਸਾਫ ਕਹਿ ਰਹੇ ਹਨ, ਭਾਈ ਇਹ ਮਾਰਗ ਬਹੁਤ ਕਠਿਨ ਹੈ ਇਸ ਮਾਰਗ ਤੇ ਪੈਰ ਬੜਾ ਸੋਚ ਸਮਜ ਕੇ ਰਖੀ। ਇਸ ਮਾਰਗ ਤੇ ਪੈਰ ਰਖਿਆ ਮਤਲਬ ਖਤਮ ਹੋ ਜਾਨਾ ਹੈ, ਜਿੰਦਾ ਰਹਿੰਦੇ ਹੋਇ ਮਰ ਜਾਨਾ ਹੈ, ਸੌਚ ਲੈ ਕਿੳਕਿ ਅਪਨੀ ਮਤ ਨੂੰ ਖਤਮ ਕਰਕੇ ਗੁਰੂ ਮੱਤ ਨੂ ਧਾਰਣ ਕਰਨਾ ਹੈ।

ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ॥

ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ॥ 800

TO UNLEARN THE LEARN

ਪਰ ਇਨਸਾਨ ਆਪਨੀ ਮਤ ਤਿਆਗਨ ਤੋਂ ਇਨਕਾਰੀ ਹੈ ਇਸ ਮਾਰਗ ਤੇ ਚਲਨਾ ਚਾਹੁੰਦਾ ਹੈ ਪਰ ਕਰਮ ੳਸਦੇ ੳਲਟ ਕਰਦਾ ਹੈ ਇਸ ਨੂੰ ਮਰਨਾ ਗਵਾਰਾ ਨਹੀ ਕਿੳਕੀ ਇਸ ਨਾਲ ਸਾਡੇ ਅਹੰਕਾਰ ਨੂ ਸੱਟ ਲਗਦੀ ਹੈ। ਇਹ ਅਪਨੇ ਮਕਾਨ ੳਸਾਰਣ ਵਿੱਚ ਮਹਲ ਬਨਾਨ ਵਿਚ, ਬੱਚੇ ਪੈਦਾ ਕਰਣ ਵਿਚ, ਭ੍ਰਿਸਟਾਚਾਰ ਬਿਚ ਇਨਾ ਫਸਿਆ ਹੋੲਆ ਕਦੀ ਹਸਦਾ ਹੈ ਤੇ ਕਦੀ ਰੋਨਦਾ ਹੈ ਕੀ ਪੇਈ ਹੈ ਇਸ ਨੂੰ ਏਥੇ ਆਨ ਦੀ। ਮਰ ਜਾਨਾ, ਮਿਟ ਜਾਨਾ, ਫਨਾ ਹੋ ਜਾਨਾ ਹਰ ਇੱਕ ਦੇ ਬਸ ਦਾ ਰੋਗ ਨਹੀਂ। ਧਰਮ ਨੂੰ ਖੋਜ ਕੇ ਇਹ ਕੀ ਕਰੇਗਾ ਮਨੁਖ ਵੈਸੇ ਹੀ ਬੜਾ ਧਾਰਮਿਕ ਹੈ ਰੋਜ ਸਵੇਰੇ ਸ਼ਾਮ ਮੰਦਿਰ, ਮਸਜਿਦ, ਗੁਰਦਵਾਰੇ ਜਾਨਦਾ ਹੈ ਬਸ ਏਹੀ ਸਾਡੇ ਵਾਸਤੇ ਠੀਕ ਵੀ ਹੈ ਸਾਡੀ ਵਾਸ਼ਨਾਵਾਂ ਨੂੰ ਏਥੇ ਆਕੇ ਬੜਾਵਾ ਮਿਲਦਾ ਹੈ ਸਾਡੇ ਅਹਾਂਕਾਰ ਨੂੰ ਏਥੇ ਸਜਾਆ ਜਾਨਦਾ ਹੈ ਸਵਾਰੀਆ ਜਾਨਦਾ ਹੈ ਇਹ ਸਾਨੂੰ ਠੀਕ ਵੀ ਲਗਦਾ ਹੈ ਇਨਹਾਂ ਧਰਮ ਸਥਾਨਾਂ ਨੇ ਸਾਡੇ ਰੱਸਤੇ ਕੋਈ ਰੁਕਾਵਟ ਖੜੀ ਨਹੀਂ ਕਰਨੀ ਕੁਛ ਸਮਜਾਨਾ ਨਹੀ ਕੋਈ ਸੇਧ ਸਾਨੂੰ ਦੇਨੀ ਨਹੀਂ ਏਥੇ ਹੀ ਮਥੇ ਟੇਕੀ ਜਾੳ ਏਹੀ ਸਾਡੇ ਵਾਸਤੇ ਠੀਕ ਹੈ।

ਪੈਦਾ ਹੋਨਦੇ ਹੀ ਅਸੀ ਧਾਰਮਿਕ ਕਹਲਾਉਣ ਲਗ ਜਾਨਦੇ ਹਾਂ ਧਰਮ ਦਾ ਮਾਰਗ ਖੋਜ ਕੇ ਅਸੀ ਕੀ ਕਰਾਂਗੇ। ਹਿੰਦੂ ਦੇ ਘਰ ਪੈਦਾ ਹੋਨਦੇ ਹੀ ਹਿੰਦੂ ਕਹਲਾਨਦੇ ਹਾਂ, ਗੀਤਾ ਪੜੋ ਕਰਮ ਕਾਂਢਾਂ ਤੇ ਰਜ ਕੇ ਜੋਰ ਦੇਉ ਕੁਛ ਸ਼ਲੋਕ ਗੀਤਾ ਦੇ ਜਾਦ ਕਰ ਲਵੋ ਫੇਰ ਤੁਸੀ ਵੀ ਉਹੀ ਬੋਲੋਗੇ ਜੋ ਕ੍ਰਿਸ਼ਣ ਬੋਲਦਾ ਸੀ। ਮੁਸਲਮਾਨ ਦੇ ਘਰ ਪੈਦਾ ਹੋਏ ਤੇ ਮੁਸਲਮਾਨ ਕਹਲਾੳਗੇ ਕੁਰਾਣ ਦੀ ਅਇਤਾਂ ਰਟ ਲਵੋ ਫੇਰ ਔਹੀ ਬੋਲੋਗੇ ਜੋ ਮੁਹੰਮਦ ਸਾਹਿਬ ਬੋਲਦੇ ਸਨ। ਇਸੇ ਤਰਾਂ ਸਿੱਖ ਦੇ ਘਰ ਪੈਦਾ ਹੋਏ ਤੇ ਸਿੱਖ ਕਹਲਾਵਾਂਗੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਰਟ ਲਵੋ ਫੇਰ ਉਹੀ ਬੋਲੋਗੇ ਜੋ ਗੁਰੂ ਸਾਹਿਬ ਬੋਲਦੇ ਸਨ। ਅਸੀ ਧਰਮ ਦੇ ਮਾਰਗ ਨੂੰ ਖੋਜ ਕੇ ਸੱਤ ਨੂੰ ਖੋਜ ਕੇ ਕੀ ਕਰਾਂਗੇ।

ਏਨੇ ਧਰਮ ਧਰਤੀ ਤੇ ਮਜੂਦ ਹਨ ਕਿਸੇ ਨੂੰ ਵੀ ਫੜ ਲਵੋ। ਹਿੰਦੂ, ਮੁਸਲਿਮ, ਸਿੱਖ, ਇਸਾਈ ਦੀ ਪਦੱਵੀ ਹਾਸਿਲ ਕਰਣ ਵਾਸਤੇ ਅਜ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਕੋਈ ਜਾਨ ਨਹੀਂ ਵਾਰਨੀ ਪੈਨਦੀ ਕੋਈ ਸਚ ਨਹੀ ਬੋਲਨਾ ਪੈਨਦਾ ਵੈਸੇ ਵੀ ਤਾਂ ਸਾਰਾ ਸੰਸਾਰ ਇਸੇ ਦੌੜ ਵਿੱਚ ਲਗਿਆ ਹੋਆ ਹੈ ਕਿ ਅਸੀ ਕਿਸ ਤਰਾਂ ਅਪਨੇ ਧਰਮ ਦੇ ਨੱਬਰ ਬਦਾਇੲ।

ਰੋਜ ਗੁਰਦਵਾਰੇ ਵਿੱਚ ਮੈਂ ਅਰਦਾਸ ਸੁੱਨਦਾ ਹਾਂ ੳਸ ਵਿੱਚ ਰੋਜ ਕਿਹਾ ਜਾਨਦਾ ਹੈ ਜਿਨਾ ਧਰਮ ਵਾਸਤੇ ਜਾਨ ਦਿਤੀ, ਬੰਦ ਬੰਦ ਕਟਵਾਏ, ਸ਼ੀਸ਼ ਵਾਰਿਆ, ਚਰਖੜੀਆਂ ਤੇ ਚੜੇ ਜਿਨਾਂ ਨੇ ਇਹ ਕਾਰਨਾਮੇ ਕਿਤੇ ੳਸ ਦਾ ਇੱਕ ਕਾਰਣ ਸੀ ਕਿ ੳਨਾਂ ਨੇ ਗੁਰੂ ਦੇ ਦਿਤੇ ਗਿਆਨ ਨੂੰ ਪੂਜੀਆ ਨਹੀਂ ਵਲ ਕੀ ਵਿਚਾਰਿਆ ਅਪਨੇ ਮਨ ਦੀ ਗਹਰਾਈਆਂ ਵਿੱਚ ੳਸ ਗਿਆਨ ਨੂੰ ੳਤਾਰ ਅੰਦਰੋਂ ਸੱਚ ਨੂੰ ੳਜਾਗਰ ਕੀਤਾ। ਗੁਰੂ ਦਾ ਕਿਹਾ ਸੱਚ ਸਾਡੇ ਵਾਸਤੇ ਵੀ ੳਦੋਂ ਹੀ ਸੱਚ ਹੋਵੇਗਾ ਜਦੋਂ ੳਹ ਸੱਚ ਬਨੱ ਕੇ ਸਾਡੇ ਅੰਦਰੋਂ ਵੀ ੳਬਰੇਗਾ ਨਹੀਂ ਤਾਂ ਸਿਰਫ ਵਿਸ਼ਵਾਸ ਰਖੀ ਰਖਨਾ ਇੱਕ ਥੋਥੇ ਮਨੁਖ ਨੂੰ ਜਨਮ ਦਿੰਦਾ ਹੈ ਥੋਥਾ ਸਮਾਜ ਪੈਦਾ ਕਰਦਾ ਹੈ ਜਿਵੇਂ ਅਗਰ ਕੋਈ ਕਹੇ ਕੀ ਭਾਈ ਖੰਡ ਮਿੱਠੀ ਹੋਨਦੀ ਹੈ ਤੁਸੀ ਇਸ ਗਲ ਨੂੰ ਮੱਨ ਲਵੋ ਤੇ ਲੋਕਾਂ ਨੂੰ ਕਵੋ ਭਾਈ ਵਿਸ਼ਵਾਸ ਰਖ ਖੰਡ ਮਿੱਠੀ ਹੁਨਦੀ ਹੈ ਏਸਾ ਵਿਸ਼ਵਾਸ ਥੋਥਾ ਹੀ ਹੈ ਕੳਕਿ ਇਸ ਵਿਸ਼ਵਾਸ ਵਿੱਚ ਖੰਡ ਦੀ ਮਿਠਾਸ ਦਾ ਇਹਸਾਸ ਨਹੀ ਹੈ ੳਸ ਮਿੱਠੇ ਪਨ ਦਾ ਗਿਆਨ ਨਹੀ ਹੈ। ਭਾਈ ਮਨੀ ਸਿੱਘ ਨੇ ਸ਼ੀਸ਼ ਵਾਰਿਆ, ਭਾਈ ਤਾਰੂ ਸਿੱਘ ਨੇ ਖੋਪੜ ੳਤਰਵਅਿਾ, ਸੁਬੇਗ ਸਿੱਘ ਸ਼ੀਹਬਾਜ ਸਿੱਘ ਚੜਖੜੀਆਂ ਤੇ ਚੜੇ, ਬੰਦਾ ਸਿੱਘ ਬਹਾਦੁਰ ਨੇ ਮਨੁਖਤਾ ਵਾਸਤੇ ਸ਼ਹਾਦਤ ਦਾ ਜਾਮ ਪੀਤਾ ਪਰਵਾਰ ਤਕ ਲੇਖੇ ਲਾ ਗਿਆ ਇਸ ਤਰਾਂ ਦੇ ਵਿਲਖਣ ਸ਼ਹਾਦਤਾਂ ਨਾਲ ਇਤਹਾਸ ਭਰਾ ਪਿਆ ਹੈ ਕੋੳਕਿ ੳਨਾਂ ਨੇ ਗੁਰੂ ਦੀ ਗੱਲ ਤੇ ਸਿਰਫ ਵਿਸ਼ਵਾਸ ਹੀ ਨਹੀ ਰਖਿਆ ਵਲ ਕੀ ਸੱਚ ਨੂੰ ਮੱਨ ਦਿਆਂ ਗਹਰਾਇਆਂ ਵਿੱਚ ਵਸਾ ਕੇ ਏਸਾ ਗਿਆਨ ੳਜਾਗਰ ਕੀਤਾ ਕੀ ਸਚ ਦੇ ਮਾਰਗ ਤੇ ਚਲਦੇ ਹੋਏ ਸੱਚ ਹੀ ਹੋ ਗਏ ਨਾਨਕ ਪਾਤਸ਼ਾਹ ਨੂੰ ਸੰਨਦੇ ਵਿਚਾਰਦੇ ਨਾਨਕ ਬੱਨੇ ਨਹੀ ਨਾਨਕ ਹੋ ਗਏ। ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਰਟ ਕੇ ਵਖ ਧਰਮ ਜਾਂ ਫਿਰਕਾ ਨਹੀਂ ਖੜਾ ਕਿਤਾ ਬਲ ਕੀ ਅਪਨਾ ਜੀਵਨ ਹੀ ਗੁਰੂ ਗ੍ਰੱਥ ਹੋਗਿਆ।

ਇਸੇ ਵਾਸਤੇ ਗੁਰੂ ਸਾਹਿਬ ਨੇ ੳਪਰ ਵਰਨਤ ਸ਼ਬਦਾ ਵਿੱਚ ਮਨੁਖ ਨੂੰ ਬੜੇ ਪਿਆਰ ਨਾਲ ਸਮਝਾਇਆ ਹੈ ਤੇ ਨਾਲ ਹੀ ਸਾਵਧਾਨ ਵੀ ਕੀਤਾ ਹੈ।

“ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥”

ਕੀ ਬੰਦੀਆ ਵੇਖ ਲੈ ਸੋਚ ਲੈ ਅਗਰ ਤੇਰੇ ਅੰਦਰ ਪ੍ਰੇਮ ਦਾ ਖੇਲ ਖੇਲਣ ਦਾ ਚਾਹ ਹੈ ੳਸ ਅੱਨਦਿਤ ਅਵਸਥਾ ਵਿੱਚ ਜਾਨ ਦੀ ਚਾਹ ਹੈ ਤਾਂ ਹੀ ਇਸ ਗਲੀ ਵਿੱਚ ਆਈਂ ਮਗਰ ਇੱਕ ਗੱਲ ਜਾਦ ਰਖੀਂ ਇਸ ਰੂਹਾਨੀਅਤ ਅਤੇ ਸੱਚ ਦੇ ਰਾਹ ਤੇ ਤੁਰਣ ਵਾਸੱਤੇ ਅਪਨੀ ਮਤ ਨੂੰ ਅਪਨੀ ਤਲੀ ਤੇ ਰਖ ਕੇ ਆਵੀਂ ਕਹਨ ਦਾ ਭਾਵ ਹੈ ਕਿ ਨਿਸਤੋ ਨਾਬੂਤ ਹੋਨ ਨੂੰ, ਅਪਨੇ ਆਪ ਨੂੰ ਮੀਟਾਨ ਨੂੰ, ਅਪਨੇ ਆਪ ਨੂੰ ਫਨਾ ਕਰਣ ਵਾਸਤੇ ਅਗਰ ਤੂੰ ਤਿਆਰ ਹੈਂ ਸੱਚ ਬੋਲਣ ਵਾਸਤੇ ਅਤੇ ਸੱਚ ਹੋਨ ਵਾਸਤੇ ਅਗਰ ਤੂੰ ਤਿਆਰ ਹੈਂ ਫੇਰ ਹੀ ਇਸ ਗਲੀ ਅਈ।

“ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥”

“ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥”

ਇਸ ਪੰਕਤੀ ਨੂੰ ਸ਼ਪਸਟ ਕਰਣ ਵਾਸਤੇ ਇੱਕ ਛੋਟੀ ਜਹੀ eg. ਲਵਾਂਗੇ ਜਿਵੇ ਕਿ ਕੋਈ ਕਹੇ ਚਲੋ ਆੳ ਮੈ ਤਹਾਨੂੰ ਇੱਕ ਬਹੁਤ ਹੀ ਖੂਬਸੂਰਤ ਜਗਹ ਲੈ ਚਲਾਂ ਜੋ ਸ਼ਾਜਦ ਤੁਸੀ ਕਦੀ ਵੇਖੀ ਵੀ ਨਾ ਹੋਵੇ ਜਿਸ ਦਾ ਖਿਆਲ ਤਹਾਡੇ ਮਨ ਵਿੱਚ ਕਦੀ ਉਠੀਆ ਵੀ ਨਾ ਹੋਵੇ ਲੇਕਿਨ ਕਿਤੇ ਨ ਕਿਤੇ ਕੁਛ ਏਸਾ ਦੇਖਨ ਦੀ ਤਵਾਡੇ ਮਨ ਅੱਦਰ ਚਾਹ ਹੋਵੇ ਤੇ ਚਲੋ ਮੇਰੇ ਨਾਲ ਮੈ ਤਵਾਨੂ ਏਸੀ ਜਗਹ ਲੈ ਜਾਵਾਂ ਲੇਕਿਨ ਇਸ ਜਗਹ ਜਾਨ ਦੀ ਇੱਕ ਸ਼ਰਤ ਹੈ ਕੀ ਪਾਈ ਔਥੇ ਪੁਜਨ ਵਾਸਤੇ ਗੱਡੀ ਦੀ ਰਫਤਾਰ 2000 km p/h ਹੋਵੇਗੀ ਅਗਰ accident ਹੋ ਗਿਆ ਤੇ ਬਚੱਨਾ ਮੁਸ਼ਕਿਲ ਹੈ ਅਗਰ ਕਬਰਾ ਗਿਆ ਤਾਂ ਰੁਕਨਾ ਮੁਸ਼ਕਿਲ ਹੈ ਹੂਨ ਅਗਰ ਤੇਰੇ ਅੰਦਰ ਚਾਹ ਹੈ ਤਾਂ ਚਲ। ਹੁਨ ਤੁਸੀ ਆਪ ਸੋਚ ਲਵੋ ਕੀ ਇਸ ਗੱਡੀ ਤੇ ਚੜਨ ਵਾਸਤੇ ਕਿਨੇ ਕੳ ਲੋਗ ਤਿਆਰ ਹੋਨਗੇ ਸਾਰੇਅ ਦਾ ਤਿਆਰ ਹੋਨਾ ਨਮੁਮਕਿਨ ਹੈ। 1699 ਦੀ ਵਿਸਾਖੀ ਦੇ ਦਿਨ ਜਦ 10 ਵੇ ਗੁਰੂ ਨੇ ਸੀਸ ਮੰਗਿਆ ਸੀ ਤੇ 80000 ਦੇ ਇਕੱਠ ਵਿਚੋ 5 ਬੱਦੇ ਹੀ ਅਪਨਾ ਸ਼ੀਸ਼ ਪੇਂਟ ਕਰਣ ਨੂੰ ਤਿਆਰ ਹੋਏ, ੳਸ ਦਾ ਸਬ ਤੋਂ ਵੱਡਾ ਕਾਰਣ ਸੀ ਅਜਾਦੀ ਨਾਲ ਪਿਆਰ, ਅਜਾਦ ਮਾਨਸਿਕਤਾ ਜੋ ਅਕਾਲ ਪੁਰਖ ਦੇ ਸਿਵਾ ਕਿਸੇ ਤੋਂ ਡਰਦਾ ਨਾ ਹੋਵੇ ਕਿਸੇ ਤਰਾ ਦੇ ਭਰਮ-ਵਹਮ ਦੇ ਅਦੀਨ ਨਾ ਹੋਵੇ ਕਿਸੇ ਦੀ ਗੁਲਾਮੀ ਨੂੰ ਸਵੀਕਾਰ ਨ ਕਰੇ ਜੋ ਮਨੁਖ ਮਾਨਸਿਕ ਤੌਰ ਤੇ ਆਜਾਦ ਹੈ ਔਹੀ ਲੋਕਾਂ ਅੰਦਰ ਆਜਾਦੀ ਦੀ ਚਿੰਗਾਰੀ ਫੂਕ ਸਕਦਾ ਹੈ ਤੇ ਗੁਲਾਮੀ ਦੀ ਬੇੜੀਆਂ ਨੂੰ ਕਟ ਸਕਦਾ ਹੈ ਤੇ ਮਨੁਖਤਾ ਦੇ ਹਕ ਵਾਸਤੇ ਅਪਨਾ ਆਪ ਵੀ ਵਾਰ ਸਕਦਾ ਹੈ।

ਸਿਖ ਪੰਥ ਇੱਕ ਅਜਾਦ ਲੋਕਾਂ ਦਾ ਇਕੱਠ ਸੀ ਪਰ ਅਜ ਭਰਮਾਂ-ਵਹਮਾਂ ਦਾ, ਭ੍ਰਿਸ਼ਟਾਚਾਰ ਦਾ, ਸੱਤਾ ਦਾ, ਪਖੰਡੀਆਂ ਦਾ, ਡੇਰੀਆਂ ਦਾ, ਮਾਨਸਿਕ ਗੁਲਾਮ ਲੋਕਾਂ ਦਾ ਫਿਰਕਾ ਹੈ। ਗੁਰ ਸਿੱਖ ਦਾ ਜੀਵਨ ਦੇਖ ਕੇ ਰਤਨ ਸਿੰਘ ਭੰਗੂ ਵੀ ਕੇਹ ੳਠੇਆ ਸੀ

“ਸਿਰ ਰਾਖੇ ਸਿਰ ਜਾਤ ਹੈ ਸਿਰ ਕਾਟੇ ਸਿਰ ਸੋਹੈ॥

ਜੈਸੇ ਬਾਤੀ ਦੀਪ ਕੀ ਕਟੇ ੳਜੇਆਰਾ ਹੋਹੇ॥”

ਲੇਕਿਨ ਅਜ ਏਸਾ ਜੀਵਨ ਦੇਖਨ ਨੂੰ ਨਹੀ ਮਿਲਦਾ ੳਸਦਾ ਵੀ ਇੱਕ ਕਾਰਣ ਹੈ ਆਜ ਹਿੰਦੂ, ਮੁਸਲਿਮ, ਸਿਖ, ਇਸਾਈ ਦੀ ਪਧਵੀ ਬਹੁਤ ਸਸਤੀ ਹੋ ਗਈ ਹੈ ਬੱਚੇ ਦੇ ਜਨਮ ਦੇ ਨਾਲ ਧਰਮ ਦੀ ਛਾਪ ਲਾ ਦਿਤੀ ਜਾਂਦੀ ਹੈ ੳਸ ਨੂੰ ਸਿਰਫ ਤਾਂ ਸਿਰਫ ਧਰਮ ਦੇ ਬਾਹਰ ਦੇ ਸਿਧਾਨਤਾਂ ਨੂੰ ਮੱਨਨ ਤੇ ਹੀ ਜੋਰ ਦਿਤਾ ਜਾਨਦਾ ਹੈ ਗਿਆਨ ਨਾਲ ਸਾਂਝ ਨਹੀਂ ਪਵਾਈ ਜਾਨਦੀ। ਇਸ ਕਰਕੇ ਸਾਰੇ ਧਰਮ ਆਜ ਬਾਹਰ ਦੇ ਡਾਂਚੇ ਵੰਗਰ ਖੜੇ ਹਨ ਪਰ ਅੰਦਰੋਂ ਖਾਨੀ ਹਨ ਕੋਈ ਟਾਵਾਂ ਟਾਵਾਂ ਵਿਅਕਤੀ ਹੀ ਹੋਵੇਗਾ ਜਿਸ ਅੰਦਰ ਅਜ ਵੀ ਗੁਰੂ ਨਾਨਕ ਵਿਚਾਰਧਾਰਾ ਜਿੰਦੀ ਹੋਵੇ।

ਧਾਰਮਿਕ ਬੰਦੇ ਦਾ ਜੀਵਨ ਤਾਂ ਇੱਕ ਬੂਟੇ ਵੰਾਗਰ ਹੈ ਜਿੱਨੀ ਦੇਰ ਰਹਨਦਾ ਹੈ ਕਦੀ ਸ਼ਾਂ ਦਿਨਦਾ ਹੈ ਕਦੀ ਫਲ ਦਿਨਦਾ ਹੈ ਇਸ ਬੂਟੇ ਦਾ ਫਲ ਹਰ ਕਿਸੇ ਵਾਸਤੇ ਹੈ ਕੋਈ ਵੀ ਇਸ ਦੀ ਸ਼ਾਂ ਦਾ ਅੱਨਦ ਮਾਨ ਸਕਦਾ ਹੈ ਅਗਰ ਕੋਈ ਦੁਸ਼ਮਨ ਇਸ ਬੂਟੇ ਨੂੰ ਕਟ ਦੇਵੇ ਤਾਂ ੳਸ ਨੂੰ ਗਾਲਾਂ ਨਹੀ ਕਡਦਾ ਪਰ ੳਸ ਦੇ ਮਕਾਨ ਦੀ ਛਤ ਬਨਕੇ ਕੁਦਰਤ ਦੇ ਕਹਰ ਤੋਂ ੳਸ ਨੂੰ ਬਚਾਂਦਾ ਹੈ। ਇਸੇ ਤਰਹਾਂ ਫੁਲਾਂ ਤੋਂ ਆਂਦੀ ਖੁਸ਼ਬੂ ਕਿਸੇ ਖਾਸ ਵਿਅਕਤੀ ਦੇਹ ਕਾਰ ਨਹੀ ਜਾਨਦੀ ੳਸਦਾ ਅਨੱਦ ਕੋਈ ਵੀ ਮਾਨ ਸਕਦਾ ਹੈ। ਇਸੇ ਤਰਾਂ ਗਿਆਨ ਹੈ ਜੋ ਵੀ ਕੋਈ ਇਸ ਨੂੰ ਵਿਚਾਰੇਗਾ ਚਾਹੇ ੳਹ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਹੋਵੇ ਕਿਸੇ ਵੀ ਜਾਤ ਨਾਲ ਸਬੰਦਤ ਹੋਵੇ ੳਸ ਅੰਦਰ ਪ੍ਰਕਾਸ਼ ਹੋਵੇਗਾ ਹੀ ਹੋਵੇਗਾ ਫੇਰ ਕੋਈ ਫਿਕਾ ਇਸ ਨੂੰ ਬੱਨ ਨਹੀ ਸਕਦਾ ਤੇ ਰੁਹਾਨੀ ਇਲਮ ਨਾਲ ਸਚ ਦੇ ਮਾਰਗ ਤੇ ਲੋਕਾ ਦਾ ਮਾਰਗ ਦਰਸ਼ਣ ਕਰਦਾ ਹੈ ਏਹੀ ਇਨਸਾਨ ਸਿਖ ਹੈ ਏਹੀ ਮਨੁਖ ਦੀ ਪਰੀਬਾਸ਼ਾ ਹੈ।

ਏਸੇ ੳਚੀ ਅਤਮਿਕ ਅਵਥਾ ਦਾ ਨਾਮ ਸਿਖ ਹੈ।

ਲੇਕਿਨ ਇਸ ਰਾਹ ਤੇ ਚਲਣ ਦਾ ਜੋ ਮਾਰਗ ਹੈ ੳਜ ਇਨਸਾਨ ਦੇ ਮਨ ਦੀ ਗਹਰਾਈਆਂ ਤੋਂ ਸ਼ੁਰੂ ਹੁੰਦਾ ਹੈ ਕਿਸੇ ਮੰਦਰ, ਮਸਜਿਦ, ਜਾਂ ਗੁਰਦਵਾਰਿਆਂ ਤੋ ਨਹੀ ਮੰਨ ਨੂੰ ਹੀ ਧਰਮ ਸਥਾਨ ਬਨਾਨਾ ਹੈ।

“ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ॥

ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮਾੑਲਿ॥ 1॥ ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥” 1346

“ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ, ਏਹੀ ਠਉਰ ਮੁਕਾਮਾ॥” 1349

Lao Tzu ਕਹਨਦਾ ਹੈ “ Life is a series of natural and spontaneous changes. Don`t resist them – that only creates sorrow. Let reality be reality. Let things flow naturally forward in whatever way they like. ”

ਸ਼ਬਦਾਂ ਦੀ ਘਾਟ ਕਾਰਣ ਹੋ ਸਕਦਾ ਹੈ ਮੈ ਇਤਨੀ ਚੱਗੀ ਤਰਾਂ ਅਪਨੇ ਵਿਚਾਰ ਨਾ ਪਰਗਟ ਕਰ ਸਕਾਂ ਹੋਵਾ ਇਸ ਕਰਕੇ ਭੁਲ ਚੁਕ ਭਾਸਤੇ ਖਿਮਾਂ ਦਾ ਜਾਚਕ ਹਾਂ।

ਸ਼ੇਵਾ ਵਿਚ।

ਅਭਿਨਵ

ਜੱਮੂ

9419109844
.