.

ਪੰਥ ਅਕਾਲੀ ਨਾਮੁ ਤੋਂ ਖਾਲੀ

ਕੁੱਝ ਦਹਾਕਿਆਂ ਤੋਂ ਜੋ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਧਾਰਮਿਕ ਸੰਸਥਾਵਾਂ, ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ ਦੇ ਜੱਥੇਦਾਰ, ਅਕਾਲੀ ਦਲ, ਡੇਰੇਦਾਰ, ਇਤਆਦ ਰਾਂਹੀ ਹੋਇਆ/ਹੋ ਰਿਹਾ ਹੈ। ਉਸ ਤੋਂ ਸਿੱਖ ਮਾਨਸਿਕਤਾ ਮੁਕਤ ਨਹੀ ਹੋਈ। ਇਸ ਦਾ ਕਾਰਣ ਸਾਡੇ ਮੁਖੀਆਂ ਅਤੇ ਆਗੂਆਂ ਦਾ ਗੁਰਮਤਿ ਦੇ ਧਾਰਣੀ ਨਾ ਹੋਣਾ ਹੀ ਕਿਹਾ ਜਾ ਸਕਦਾ ਹੈ। ਗੁਰਬਾਣੀ ਅਨੁਸਾਰ ਗੁਰਸਿੱਖਾਂ, ਮੁਖੀਆਂ, ਆਗੂਆਂ ਅੰਦਰ ਗਿਆਨ ਰੂਪ ਸਤਿਗੁਰ ਵਰਤਣਾ ਚਾਹੀਦਾ ਸੀ। ਪਰ ਅਜਕੱਲ ਇਨ੍ਹਾਂ ਅੰਦਰ ਹਉਮੈ, ਮਨਮਤਿ ਵਰਤਦੀ ਨਜਰ ਆ ਰਹੀ ਹੈ। ਇਸ ਦਾ ਪਰਮਾਣ ਅੱਜ ਤੋਂ ਦਸ ਸਾਲ ਪਹਿਲਾਂ The Indian Express, Punjabi Newsline ਦੇ ਪਹਿਲੇ ਪੰਨੇ ਤੇ (1-3-2000) ਨੂੰ ਅਕਾਲੀ ਦਲ ਦੇ ਮੁੱਖੀ ਦੀ ਫੋਟੋ ਦੇਖ ਕੇ ਮਿਲ ਗਿਆ ਸੀ ਅਤੇ ਹੁਣ ਤੱਕ ਇਹੋ ਜਿਹੇ ਪ੍ਰਮਾਣਾ ਵਿੱਚ ਵਾਧਾ ਹੋ ਰਿਹਾਂ ਹੈ। ਖਬਰਾਂ ਮੁਤਾਬਿਕ ਚੰਦਰਾ ਸੁਆਮੀ ਤੋਂ ਆਸ਼ੀਰਵਾਦ ਦਾ ਸ਼ੁਕਰਾਨਾ, ਲੁਧਿਆਣੇ ਸਰਾਭਾ ਨਗਰ ਵਿੱਚ ਕੀਤਾ ਗਿਆ ਸੀ। ਤਸਵੀਰ ਵਿੱਚ ਤਿਲਕ ਅਤੇ ਗਾਨਾ ਬੰਨਿਆ ਹੋਇਆ ਵੀ, ਮੁੱਖੀ ਦੀ ਤਸਵੀਰ ਨਾਲ ਸੋਭ ਰਿਹਾ ਸੀ। ਇਸਦਾ ਸਿੱਧਾ ਅਰਥ ਹੈ ਕਿ ਸਾਡੇ ਮੁਖੀਆਂ ਨੂੰ ਗੁਰੂ ਅਤੇ ਗੁਰਮਤਿ ਤੇ ਭਰੋਸਾ ਨਹੀ ਜੋ ਕਿ ਸਰਬ ਵਿਆਪਕ ਅਤੇ ਸਰਵ ਪਰਵਾਣਿਤ ਹੈ।
ਅਕਾਲ, ਅਕਾਲੀ ਅੱਖਰ ਬਾਬੇ ਨਾਨਕ ਦੀ ਸੋਚ ਦਾ ਪ੍ਰਤੀਕ ਹੈ। ਇਸਦੇ ਅੱਖਰੀ ਅਰਥਾਂ ਤੇ ਜੇ ਭਰੋਸਾ ਹੋ ਜਾਵੇ, ਸਮਝ ਆ ਜਾਣ, ਤਦ ਅਸੀਂ ਚੜ੍ਹਦੀ ਕਲਾ ਵਿੱਚ ਆ ਜਾਂਦੇ ਹਾਂ ਤੇ ਨਿਰਭਓ ਅਤੇ ਨਿਰਵੈਰ ਤੇ ਨਿਰਮਲਤਾ ਦੇ ਗੁਣਾਂ ਦਾ ਅਸੀਂ ਸੋਮਾਂ ਬਣ ਜਾਂਦੇ ਹਾਂ। 18ਵੀਂ ਸਦੀ ਵਿੱਚ ਅਨੇਕਾ ਅਕਾਲੀ, ਖਾਲਸੇ ਜਿਨਾਂ ਵਿੱਚ ਅਕਾਲੀ ਫੂਲਾ ਸਿੰਘ ਜੀ, ਅਕਾਲੀ ਭਾਈ ਕੌਰ ਸਿੰਘ ਜੀ ਮੁੱਖ ਸਨ ਕਰੀਬ ਪਿਛਲੇ 20 ਦਿਨਾਂ ਤੋਂ ਅੱਜ ਤੱਕ (25-4-2010) ਜੋ ਜਾਣਕਾਰੀ ਅਸੀ ਸਿੱਖ ਵਿਦਵਾਨਾਂ, ਭਾਈ ਹਰਜਿੰਦਰ ਸਿੰਘ ਦਿਲਗੀਰ, ਗਿਆਨੀ ਹਰਜਿੰਦਰ ਸਿੰਘ ਅਲਵਰ, ਅਤੇ ਹੋਰ ਅਨੇਕਾ ਸਿੱਖਾਂ ਤੋਂ ਰੋਜਾਨਾ ਸਪੋਕਸਮੈਨ ਰਾਂਹੀ ਪੜ੍ਹ ਕੇ ਹਾਸਲ ਕੀਤੀ ਹੈ ਉਸ ਨਾਲ ਸਿੱਖ ਮਾਨਸਿਕਤਾ ਨੂੰ ਕਿੰਨਾ ਧੱਕਾ ਲੱਗਾ ਹੋਵੇਗਾ ਕਿ ਸੰਗਤਾਂ ਦੇ ਅਰਬਾਂ ਰੁਪਏ ਨਾਲ ਸਾਡੀ ਸ਼੍ਰੋਮਣੀ ਕਮੇਟੀ (ਜੋ ਅਕਾਲੀ ਦਲ ਦੀ ਵਰੋਸਾਈ ਹੋਈ ਹੈ) ਅਤੇ ਡੇਰੇਦਾਰ, ਜੱਥੇਦਾਰ, ਗੁਰੂ ਦੀ ਹਜੂਰੀ ਵਿੱਚ ਸੂਰਜ ਪ੍ਰਕਾਸ਼ ਦੀ ਕਥਾ ਭਗਤ ਮਾਲਾ ਦੀਆਂ ਸਾਖੀਆਂ ਜੋ ਗੁਰਮਤਿ ਤੱਤ ਨਾਲ ਮੇਲ ਨਹੀ ਰੱਖਦੀਆਂ ਉਹਨਾਂ ਨੂੰ ਗੁਰਦੁਆਰਿਆ ਵਿੱਚ ਪ੍ਰਚਾਰ ਕਰ ਕੇ ਪੱਕਾ ਕੀਤਾ ਹੈ। ਇਸ ਤੋਂ ਇਲਾਵਾ ਗੁਰਮਤਿ ਦੇ ਪ੍ਰਤੀਕੂਲ ਸਿੱਖ ਇਤਿਹਾਸ ਗੁਰਵਿਲਾਸ ਪਾ: 6 ਸੂਰਜ ਪ੍ਰਕਾਸ਼, ਦਸਮ ਗ੍ਰੰਥ ਅਤੇ ਅਨੇਕਾਂ ਹੋਰ ਮਨਮਤਾਂ ਗੁਰਦੁਆਰਿਆਂ ਵਿੱਚ ਪ੍ਰਚਲਿਤ ਹਨ। ਗੁਰਦੁਆਰਿਆਂ ਅੰਦਰ ਗੁਰਮਤਿ ਸਿਧਾਂਤ ਤੋਂ ਵੱਖਰਾ ਕੋਈ ਵੀ ਪ੍ਰਚਾਰ, ਥਿਤਾਂ ਵਾਰਾਂ ਦੀ ਪੂਜਾ ਜਾਂ ਅਨਮਤ, ਮਨਮਤ ਮੂਲੋਂ ਹੀ ਮਨ੍ਹਾਂ ਹੈ। ਸ਼੍ਰਮੋਣੀ ਕਮੇਟੀ ਨੇ ਜੋ ਸਿਖ ਇਤਹਾਸ ਹਿਂਦੀ ਵਿੱਚ ਗੁਰੂ ਦੀ ਮਾਈਆ ਨਾਲ ਗੁਰੂ ਜੀਵਨ ਤੋ ਉਲਟ ਨਿਰਾਦਰੀ ਵਾਲਾ ਲਿਖਵਾਇਆ ਸੀ ਉਸ ਨੂੰ ਪੜ ਕੇ ਸਿੱਖ ਮਾਨਸਿਕਤਾ ਨੂੰ ਬਹੁਤ ਦੁਖ ਹੋਇਆ। ਇਹ ਜਥੇਬੰਦੀ ਅਪਣੇ ਹੀ ਧਰਮ ਦੇ ਖਿਲਾਫ ਕਿਸ ਆਸ਼ੇ ਨਾਲ ਲਿਖਵਾ ਗਈ, ਇਹਨਾਂ ਮੁਖੀਆ ਤੇ ਕੀ ਭਰੋਸਾ ਕਰਾਂਗੇ
ਸਾਡੇ ਇਹ ਧਰਮ ਮੁਖੀ ਜੇ ਗੁਰਮਤਿ ਦੇ ਧਾਰਨੀ ਹੁੰਦੇ ਤਾਂ ਇਨ੍ਹਾਂ ਨੁੰ ਪਤਾ ਹੋਣਾ ਚਾਹੀਦਾ ਸੀ ਕਿ ਜਿੱਥੇ ਗੁਰਮਤਿ ਗਿਆਨ ਹੋਵੇ ਉਸ ਹਿਰਦੇ ਅੰਦਰ ਧਰਮ ਹੋਵੇਗਾਂ। ਜਿੱਥੇ ਝੂਠ ਹੋਵੇ ਉਥੇ ਪਾਪ, ਜਿਥੇ ਲੋਭ ਹੈ ਉਥੇ ਕਾਲ, ਜਿਸ ਹਿਰਦੇ ਵਿੱਚ ਖਿਮਾ ਹੈ ਉਸ ਵਿੱਚ ਪ੍ਰਭੂ ਆਪ ਹੈ। ਇਹ ਅਕਾਲ ਪੁਰਖ ਦੇ ਗੁਣ ਹਨ ਜੋ ਹਰ ਖੁਦਾ ਪਰਸਤ ਮਨੁੱਖ ਅਤੇ ਅਕਾਲੀਆਂ ਜਾਂ ਧਾਰਮਿਕ ਮੁਖੀਆਂ ਵਿੱਚ ਜਰੂਰੀ ਹੋਣੇ ਚਾਹੀਦੇ ਸਨ। ਇਹਨਾਂ ਗੁਣਾਂ ਤੋ ਵਿਹੂਣੇ ਗੁਰਮਤਿ, ਪ੍ਰਚਾਰਕ ਗੁਰਸਿੱਖ, ਸੇਵਾਦਾਰ, ਧਰਮ ਮੁਖੀ, ਗੁਰਮਤਿ ਗਿਆਨ, ਇਤਹਾਸ, ਸਿਧਾਤਾਂ ਨੂੰ ਗੰਧਲਾਂ ਹੀ ਕਰਣਗੇ। ਜੇ ਇਨ੍ਹਾਂ ਦਾ ਇਰਾਦਾ ਗੁਰਮਤਿ ਵਾਲਾ ਹੁੰਦਾ ਤਾਂ ਸਪੋਕਸਮੈਨ ਅਤੇ ਇਸਦੇ ਸੰਪਾਦਕ ਨੂੰ ਗਲੇ ਲਾ ਕੇ ਇਸਦਾ ਸਨਮਾਨ ਕਰਦੇ ਕਿ ਤੁਸੀ ਸੰਗਤਾਂ ਨੂੰ ਸਹੀ ਸੇਧ ਦਿੱਤੀ ਸਾਡੀਆਂ ਗਲਤੀਆਂ ਤੋਂ ਸਾਨੂੰ ਜਾਣੂੰ ਕਰਵਾਇਆ। ਸ਼ਾਇਦ ਅਕਾਲ ਪੁਰਖ ਨੇ ਇਹਨਾਂ ਨੂੰ ਪ੍ਰਿਥੀਏ ਵਾਲੀ ਸੇਵਾ ਲਾਈ ਹੋਈ ਹੈ ਕਿ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦੇ ਗਿਆਨ ਨੂੰ ਛੁਪਾਉਣਾ। ਅਜਿਹੇ ਸਿੱਖਾਂ ਨੂੰ ਗੁਰੂ ਗ੍ਰੰਥ ਜੀ ਅੰਕ 651, ਅੰਕ309 ਉਪਰ ਪਾਪੀ ਕਹਿੰਦੇ ਹਨ ਅਤੇ ਸੰਗਤਾਂ ਪ੍ਰਤੀ ਹੁਕਮ ਕਰਦੇ ਹਨ ਕਿ ਇਨ੍ਹਾਂ ਦੇ ਦਰਸ਼ਨ ਨਹੀ ਕਰਨੇ।
ਸਾਡੇ ਜੱਥੇਦਾਰਾਂ ਨੇ ਕਈ ਗਲਤ ਫੈਸਲੇ ਵੀ ਕੀਤੇ ਜਿਨਾਂ ਨੂੰ ਉਹਨਾਂ ਨੇ ਵਾਪਸ ਵੀ ਲਿਆ ਪਰ ਅਖੌਤੀ ਬਾਬੇ ਧੰਨਵੰਤ ਸਿੰਘ ਦੇ ਹੱਕ ਵਿੱਚ ਜੋ ਗਲਤ ਫੈਸਲਾ ਕਰਕੇ ਪਛਤਾਵਾ ਵੀ ਨਹੀ ਕੀਤਾ, ਉਸ ਫੈਸਲੇ ਤੋਂ ਅਕਾਲ ਤਖਤ ਦਾ ਮਾਲਕ ਇਨਾਂ ਨੂੰ ਕਿਸ ਤਰ੍ਹਾਂ ਦਾ ਥਾਪੜਾ ਦੇਵੇਗਾ ਉਹੀ ਜਾਣਦਾ ਹੈ। ਕੋਰਟ ਨੇ ਤਾਂ ਉਸ ਬਾਬੇ ਨੂੰ 10 ਸਾਲ ਦੀ ਸਜਾ ਦਿੱਤੀ ਹੈ।
ਅੰਤ ਵਿੱਚ ਦਾਸ ਦੀ ਧਾਰਮਿਕ ਆਗੂਆ ਪ੍ਰਚਾਰਕਾ, ਸੰਸਥਾਵਾ ਨੂੰ ਸਨਿਮਰ ਬੇਨਤੀ, ਬਾਬੇ ਨਾਨਕ ਦੇ ਪਿਆਰ ਭਰੀ ਪੀੜਾਂ ਨਾਲ ਕਰ ਰਿਹਾ ਹਾ ਕਿ ਤੁਹਾਨੂੰ ਜੋ ਕੁਦਰਤ ਨੇ ਅਵਸਰ ਦਿੱਤਾ ਹੈ ਇਸ ਨੂੰ ਸਹੀ ਇਸਤੇਮਾਲ ਕਰਕੇ ਵੇਖ ਲਵੋ ਸਿੱਖ ਸੰਗਤਾਂ ਤੁਹਾਡਾ ਅੰਤਰ-ਆਤਮਾ ਤੋ ਸਤਿਕਾਰ ਕਰਨਗੀਆਂ।

ਗੁਰਬਖਸ਼ ਸਿੰਘ
94172-31762




.