‘ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ-ਸੰਪਾਦਨ ਅਤੇ ਵਿਰੋਧੀ ਧਿਰਾਂ’
ਸਿਖੀ ਦਾ ਇਤਿਹਾਸ ਬੜੀਆਂ ਅਨੂਠੀਆਂ ਘਟਨਾਵਾਂ ਨਾਲ ਭਰਿਆ ਹੋਇਆ ਹੈ। ਐਸੀਆਂ
ਘਟਨਾਵਾਂ ਜਿਨਾਂ ਦਾ ਵਾਪਰਣਾ ਆਪਣੇ ਆਪ ਵਿੱਚ ਬੜਾ ਅਨੋਖਾ ਸੀ। ਲੇਕਿਨ ਘਟਟਨਾਵਾਂ ਤਾਂ ਘਟਨਾਵਾਂ ਹੀ
ਹੁੰਦੀਆਂ ਹਨ ਇਸ ਲਈ ਘਟ (ਵਾਪਰ) ਜਾਂਦੀਆਂ ਹਨ ਅਤੇ ਵਾਪਰਣ ਨਾਲ ਅਤੀਤ ਦਾ ਹਿਸਾ ਬਣਦੀਆਂ ਜਾਂਦੀਆਂ
ਹਨ। ਇਸ ਦੇ ਨਾਲ ਨਾਲ ਕੁੱਝ ਘਟਨਾਵਾਂ ਅਤੀਤ ਦਾ ਹਿਸਾ ਹੋ ਜਾਣ ਦੈ ਬਾਵਜੂਦ ਵਰਤਮਾਨ ਵਿੱਚ ਜੀਵਨ
ਨੂੰ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ। ਪ੍ਰੰਤੂ ਫਿਰ ਵੀ ਉਹ ਰਹਿੰਦੀਆਂ ਹਨ ਇਤਿਹਾਸ ਦਾ ਹਿਸਾ
ਬਣਕੇ ਹੀ। ਕਿੳਂਕਿ ਗਿਆ ਹੋਇਆ ਵਕਤ ਵਾਪਿਸ ਨਹੀਂ ਆਉਂਦਾ।
ਜੇਕਰ ਅਸੀਂ ਗ਼ੋਰ ਕਰ ਸਕੀਏ ਤਾਂ ਪਤਾ ਚਲਦਾ ਹੈ ਕਿ ਗੁਰੂ ਨਾਨਕ ਜੀ ਦਾ ਜਨਮ
ਲੈਣਾ, ਜੇਨਊ ਦੀ ਰਸਮ ਤੋਂ ਅਸਹਿਮਤ ਹੋਣਾ, ਗੁਰੂ ਅੰਗਦ ਨੂੰ ਆਪਣਾ ਵਾਰਿਸ ਚੁਣਦੇ ਹੋਏ ਉਨਾਂ ਦੇ ਹਥ
ਆਪਣੇ ‘ਸ਼ਬਦ ਗਿਆਨ‘ ਅਤੇ ਆਪਣੇ ਨਾਲ ਜੁੜੇ ਭਾਈਚਾਰੇ ਦੀ ਕਮਾਨ ਸੋਂਪਣਾ, ਗੁਰੂ ਅਰਜਨ ਦੇਵ ਜੀ ਦਾ
ਗੁਰਬਾਣੀ ਦਾ ਸੰਕਲਨ ਅਤੇ ਸੰਪਾਦਨ ਕਰਣਾ, ਉਨਾਂ ਦੀ ਸ਼ਹੀਦੀ, ਗੁਰੂ ਹਰਿ ਗੋਬਿੰਦ ਜੀ ਦਾ ਮੀਰੀ ਪੀਰੀ
ਦੇ ਫ਼ਲਸਫ਼ੇ ਦਾ ਖੁਲਾਸਾ ਕਰਣਾ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਗੁਰੂ ਗੋਬਿੰਦ ਸਿੰਘ ਜੀ ਦਾ
1699 ਦੀ ਵੈਸਾਖੀ ਨੂੰ
ਖੰਡੇ ਦੀ ਪਾਹੁਲ ਰਾਹੀਂ ਕੋਮੀ ਪ੍ਰਬੰਧ ਨੂੰ ਮਜ਼ਬੂਤੀ ਦੇਣਾਂ ਆਦਿ ਆਪਣੇ ਆਪ ਵਿੱਚ ਬੜੀਆਂ ਅਹਿਮ
ਘਟਨਾਵਾਂ ਸਨ। ਪ੍ਰੰਤੂ ਇਨਾਂ ਸਾਰੀਆਂ ਘਟਨਾਵਾਂ ਵਿਚੋ ਇੱਕ ਘਟਨਾਂ ਐਸੀ ਸੀ ਜੋ ਕੇਵਲ ਵਾਪਰ ਜਾਣ ਲਈ
ਨਹੀਂ ਵਾਪਰੀ ਬਲਕਿ ਹਮੇਸ਼ਾਂ ਵਾਪਰਦੇ ਰਹਿਣ ਲਈ ਹੀ ਵਾਪਰੀ। ਇਤਿਹਾਸ ਸਾਨੂੰ ਇਸ ਘਟਨਾ ਦਾ ਆਗਾਜ਼ ਤਾਂ
ਦਸਦਾ ਹੈ ਪਰ ਇਸ ਦਾ ਅੰਤ ਨਹੀਂ ਕਿਉਂਕਿ ਗੁਰੂ ਚਾਹੁੰਦੇ ਸਨ ਕਿ ਇਸ ਦਾ ਅੰਤ ਹੋ ਹੀ ਨਾ ਸਕੇ। ਇਹ
ਸਦੀਵੀ ਰਹੇ।
ਗੁਰੂ ਨਾਨਕ ਜੀ ਦਾ ਜਨਮ ਲੈਣਾ ਅਤੇ ਸੰਸਾਰ ਤੋਂ ਚਲੇ ਜਾਣਾ ਅਦਿ ਘਟਨਾਵਾਂ
ਵਾਪਰੀਆਂ ਅਤੇ ਇਤਿਹਾਸ ਬਣ ਗਈਆਂ। ਪ੍ਰੰਤੂ ਇੱਕ ਐਸੀ ਘਟਨਾ ਜੋ ਘਟੀ (ਵਾਪਰੀ) ਪਰ ਕਦੇ ਵੀ ਮਾਤਰ
ਇਤਿਹਾਸ ਬਣ ਕੇ ਨਾ ਰਹੀ ਬੇਹਦ ਕਾਬਿਲੇ ਗ਼ੋਰ ਹੈ। ਇਹ ਘਟਨਾ ਸੀ ਗੁਰੂ ਅਰਜਨ ਦੇਵ ਦੁਆਰਾ ਗੁਰੂ
ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦਾ ਸੰਕਲਨ ਅਤੇ ਸੰਪਾਦਨ। ਅਸੀਂ ਇਤਿਹਾਸਕ ਤਥਾਂ ਰਾਹੀਂ ਜਾਣ ਪਾਉਂਦੇ
ਹਾਂ ਕਿ ਗੁਰੂ ਨਾਨਕ ਸਰੀਰਕ ਰੂਪ ਵਿੱਚ ਤਕਰੀਬਨ
72
ਸਾਲ ਇਸ ਸੰਸਾਰ ਵਿੱਚ ਰਹੇ। ਇਸ ਅਰਸੇ ਦੋਰਾਨ ਉਨਾਂ ਨੇ ਗੁਰਬਾਣੀ ਨੂੰ ਕਲਮਬੱਧ ਕੀਤਾ ਜੋ ਕਿ ਉਨਾਂ
ਦੇ ਜੀਵਨ ਵਿੱਚ ਉਨਾਂ ਲਈ ਸਭ ਤੋਂ ਵਡੀ ਉਪਲਬਧੀ ਜਾਂ ਕਮਾਈ ਸੀ। ਆਪਣੀ ਇਸ ਉਪਲਬਧੀ ਦੇ ਪ੍ਰਚਾਰ ਲਈ
ਹੀ ਤਾਂ ਉਨਾਂ ਨੇ ਹਜਾਰਾਂ ਮੀਲਾਂ ਦੀ ਯਾਤਰਾ ਕੀਤੀ ਅਤੇ ਆਪਣਾ ਸਾਰਾ ਜੀਵਨ ਇਸੇ ਪ੍ਰਾਪਤੀ ਦੇ
ਅਨੁਸਾਰ ਬਤੀਤ ਕੀਤਾ। ਫਿਰ ਇਸੇ ਉਪਲਬਧੀ ਦੀ ਕਸਵਟੀ ਦੇ ਆਧਾਰ ਤੇ ਇੱਕ ਐਸੀ ਸ਼ਖਸ਼ੀਅਤ (ਗੁਰੂ ਅੰਗਦ)
ਨੂੰ ਚੁਣਿਆ ਜੋ ਕਿ ਉਨਾਂ ਦੀ ਨਜ਼ਰ ਵਿੱਚ ਇਸ ਪ੍ਰਾਪਤੀ ਨੂੰ ਸਾੰਭ ਸਕਣ ਵਾਲੀ ਸਭ ਤੋਂ ਢੁਕਵੀਂ
ਸ਼ਖਸ਼ੀਅਤ ਸੀ। ਗੁਰੂ ਨਾਨਕ ਨੂੰ ਆਪਣੀ ਇਸ ਸ਼ਬਦ ਗਿਆਨ ਰੂਪੀ ਉਪਲਬਧੀ ਪ੍ਰਤੀ ਮੋਜੂਦ ਖਤਰਿਆਂ ਦਾ ਭਲੀ
ਭਾਂਤਿ ਗਿਆਨ ਸੀ।
72
ਸਾਲਾਂ ਦੇ ਅਰਸੇ ਵਿੱਚ ਗੁਰੂ ਨਾਨਕ ਅਤੇ ਬਾਕੀ ਗੁਰੂਆਂ ਨੇ ਆਪਣੀ ਬਾਣੀ ਨੂੰ ਲਿਖਣ ਦੇ ਨਾਲ ਨਾਲ
ਹੋਰ ਬਹੁਤ ਕੁੱਝ ਕੀਤਾ ਹੀ ਹੋਵੇਗਾ। ਉਦਾਹਰਣ ਲਈ ਬਹੁਤ ਹਾਰੇ ਕੰਮ ਅਤੇ ਬਹੁਤ ਸਾਰੀਆਂ ਗਲਾਂ ਜੇ
ਉਨਾਂ ਦੁਆਰਾ ਪ੍ਰਾਪਤ ਗਿਆਨ ਦੇ ਅਨੁਸਾਰ ਹੀ ਹੋਣਗੀਆਂ। ਸਾੰਨੂ ਗੁਰੂ ਨਾਨਕ ਦੇ ਸ਼ਬਦ ਗਿਆਨ ਅਤੇ
ਉਨਾਂ ਦੇ ਵਿਵਹਾਰ ਦੇ ਪਰਿਭੇਖ ਵਿੱਚ ਉਨਾਂ ਗਲਾਂ ਜਾਂ ਕੰਮਾਂ ਬਾਰੇ ਵੀ ਵਿਵੇਕਸ਼ੀਲ ਅਤੇ ਸੁਚੇਤ ਹੋ
ਸੋਚਣਾ ਪਵੇਗਾ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ ਅਤੇ ਸੰਪਾਦਨ ਦੇ ਪਰਿਪੇਖ ਨੂੰ ਅਸੀਂ
ਸਮਝ ਸਕੀਏ। ਗੁਰੂ ਨਾਨਕ ਅਤੇ ਬਾਕੀ ਗੁਰੂਆਂ ਨੂੰ ਗੁਰਬਾਣੀ ਨਾਲ ਡੁੰਘਾ ਪਿਆਰ ਸੀ ਅਤੇ ਉਹ ਉਸ ਦੀ
ਨਿਰੋਲਤਾ ਦੀ ਹਿਫ਼ਾਜ਼ਤ ਲਈ ਪੂਰਣ ਰੂਪ ਵਿੱਚ ਸੁਚੇਤ, ਸਮਰਪਿਤ, ਅਤੇ ਪ੍ਰਤੀਬੱਧ ਸਨ।
ਇਹ ਗਲ ਸਭ ਤੋਂ ਪਹਿਲਾਂ ਉਨਾਂ ਵਿਚਾਰਕਾਂ ਨੂੰ ਸਮਝ ਲੈਣੀ ਚਾਹੀਦੀ ਹੈ
ਜਿਹੜੇ ਕਿ ਗੁਰਬਾਣੀ ਪ੍ਰਤੀ ਆਪਣੇ ਆਪ ਨੂੰ ਗੁਰੁਆਂ ਤੋਂ ਵੀ ਜ਼ਿਆਦਾ ਸੁਚੇਤ ਜਾਂ ਪ੍ਰਤੀਬਧ ਸਮਝਣ
ਜਾਂ ਦਰਸਾਉਣ ਲਗ ਪਏ ਹਨ। ਉਨਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਗੁਰਬਾਣੀ ਹੀ ਤਾਂ ਗੁਰੂ ਘਰ
ਦੀ ਸਭ ਤੋਂ ਵਡੀ ਉਪਲਬਧੀ ਸੀ ਜਿਸ ਦੀ ਹਿਫਾਜ਼ਤ ਲਈ ਗੁਰੂਆਂ ਦਾ ਸਾਰਾ ਜੀਵਨ ਸਮ੍ਰਪਿਤ ਸੀ। ਨਿਸੰਦੇਹ
ਗੁਰੂ ਆਪ ਗੁਰਬਾਣੀ ਦੇ ਸਭ ਤੋਂ ਵਡੇ ਅਤੇ ਸਭ ਤੋਂ ਕਾਮਯਾਬ ਮੁਹਾਫ਼ਿਜ਼ ਸਨ। ਇਸ ਵਿੱਚ ਕਿਸੇ ਵਿਚਾਰਕ,
ਮੈਗਜ਼ੀਨ ਜਾਂ ਅਖ਼ਬਾਰ ਨਵੀਸ ਨੂੰ ਕਿਸੇ ਕਿਸਮ ਦਾ ਕੋਈ ਮੁਗ਼ਾਲਤਾ ਨਹੀਂ ਰਹਿਣਾ ਚਾਹੀਦਾ।
ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਅਤੇ ਸੰਕਲਨ ਤੋਂ ਪਹਿਲਾਂ ਗੁਰਬਾਣੀ ਨੂੰ
ਗੁਰੂਆਂ ਨੇ ਕੁੱਝ ਪੋਥੀਆਂ ਵਿੱਚ ਹੀ ਲਿਖਿਆ ਸੀ। ਇਹ ਇੱਕ ਤਥ ਹੈ ਕਿਉਂਕਿ ਗੁਰੂ ਨਾਨਕ ਆਪ ਵੀ ਆਪਣੀ
ਪੋਥੀ ਨੂੰ ਨਾਲ ਨਾਲ ਲੈ ਕਿ ਚਲਦੇ ਸਨ। ਦਸਵੇਂ ਪਾਤਸ਼ਾਹ ਤਕ ਗੁਰੂ ਘਰ ਬਾਤੋਰ ਇੱਕ ਸੰਸਥਾਨ ਅਤੇ
ਪ੍ਰਚਾਰ ਦੇ ਮੂਖ ਕੇਂਦਰ ਕਦੇ ਵੀ ਮੁਢਲੀ ਤੇ ਪ੍ਰਮਾਣਿਕ ਬਾਣੀ ਤੋਂ ਰਹਿਤ ਨਹੀ ਰਹਿਆ ਸੀ।
ਜ਼ਾਹਿਰ ਜਿਹੀ ਗਲ ਹੈ ਕਿ ਸਮੇਂ ਦੇ ਨਾਲ ਗੁਰਬਾਣੀ ਦਾ ਆਕਾਰ ਵਧਿਆ ਅਤੇ ਇਸ ਲਈ ਪੋਥੀਆਂ ਦੀ ਸੰਖਿਆ
ਵੀ। ਲੇਕਿਨ ਗੁਰੂ ਅਰਜਨ ਦੇਵ ਜੀ ਦੁਆਰਾ ਸਾਰੀ ਬਾਣੀ ਨੂੰ ਇੱਕ ਹੀ ਗ੍ਰੰਥ (ਕਰਤਾਰ ਪੁਰੀ ਬੀੜ)
ਵਿੱਚ ਸੰਕਲਿਤ ਅਤੇ ਸੰਪਾਦਤ ਕਰਣਾ ਸਿਖੀ ਦੇ ਅਧਿਆਤਮਕ ਇਤਿਹਾਸ ਵਿੱਚ ਸਬ ਤੋਂ ਵਡੀ ਘਟਨਾ ਸੀ।
ਕਿਉਂਕਿ ਇਸ ਘਟਨਾ ਨੇ ਇਤਿਹਾਸ ਨਹੀਂ ਸੀ ਬਣਨਾ ਬਲਕਿ ਇਤਿਹਾਸ ਬਣਾਉਂਦੇ ਰਹਿਣਾ ਸੀ। ਗੁਰਬਾਣੀ ਦਾ
ਸੰਪਾਦਨ ਤੇ ਸੰਕਲਨ ਭੁਤਕਾਲ ਦੇ ਗਰਭ ਵਿੱਚ ਸਮਾਂ ਜਾਨ ਵਾਲੀ ਘਟਨਾ ਨਹੀਂ ਸੀ ਬਲਕਿ ਇਸਨੇ ਤਾਂ ਸਦਾ
ਲਈ ਵਰਤਮਾਨ ਦਾ ਵਿਸ਼ਾ ਹੋ ਕਿ ਚਲਣਾ ਸੀ।
ਸ਼ਾਡੇ ਲਈ ਇਹ ਜਾਣ ਲੈਣਾ ਤੇ ਸਮਝ ਲੈਣਾ ਬੇਹਦ ਜਰੂਰੀ ਹੈ ਕਿ ਗੁਰੂ ਅਰਜਨ
ਦੇਵ ਜੀ ਨੇ ਪਹਿਲੇ ਗੁਰੂਆਂ ਦੀਆਂ ਹਥ ਲਿਖਤ ਪੋਥੀਆਂ ਦੇ ਬਾਵਜੂਦ ਇੱਕ ਹੀ ਗ੍ਰੰਥ (ਕਰਤਾਰ ਪੂਰੀ
ਬੀੜ) ਵਿੱਚ ਸਾਰੀ ਗੁਰਬਾਣੀ ਨੂੰ ਇਕਠਾ ਕਰਣ ਦੀ ਗਲ ਕਿਉਂ ਸੋਚੀ? ਸਾੰਨੂ ਇਸ ਦਾ ਵਿਸ਼ਲੇਸ਼ਣ
ਕੁੱਝ ਇੰਝ ਕਰਣਾ ਪਵੇ ਗਾ ਤਾਂ ਕਿ ਅਸੀਂ ਸਚਾਈ ਨੂੰ ਜਿਆਦਾ ਬੇਹਤਰ ਢੰਗ ਨਾਲ ਜਾਣ ਸਕੀਏ। ਕਿਸੇ ਵੀ
ਵਿਸ਼ੇਸ਼ ਇਤਹਾਸਕ ਘਟਨਾ ਨੂੰ ਸਮਝਣ ਲਈ ਉਸ ਦੇ ਪਿਛੋਕੜ ਅਤੇ ਉਸ ਨਾਲ ਜੁੜੇ ਸਮਕਾਲੀ ਵਾਤਾਵਰਨ ਅਤੇ
ਹਾਲਾਤਾਂ ਦੀ ਪੜਚੋਲ ਕਰਨੀ ਜਰੂਰੀ ਹੂੰਦੀ ਹੈ। ਪਰ ਗਲ ਜੇ ਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ
ਅਤੇ ਸੰਪਾਦਨ ਦੀ ਹੈ ਤਾਂ ਇਸ ਲਈ ਸਾਨੂੰ ਉਸ ਸਮੇਂ ਦੇ ਪਿਛੋਕੜ, ਵਾਤਾਵਰਨ, ਹਾਲਾਤਾਂ ਦੇ ਨਾਲ ਨਾਲ
ਅਜ ਦੇ ਅਤੇ ਆਉਣ ਵਾਲੇ ‘ਸਿਖੀ ਅਤੇ ਕੌਮੀ ਜੀਵਨ‘ ਵਿੱਚ ਸ਼ਬਦ ਗੁਰੂ ਦੇ ਸਥਾਨ ਨੂੰ ਵੀ ਲਾਜ਼ਮੀ ਤੋਰ
ਤੇ ਜ਼ਹਿਨ ਵਿੱਚ ਰਖਣਾਂ ਚਾਹੀਦਾ ਹੈ। ਇਸ ਵਾਸਤੇ ਸਾੰਨੂ ਹੇਠਾਂ ਲਿਖੇ ਨੁਕਤਿਆਂ ਤੇ ਗ਼ੋਰ ਕਰਣਾ
ਪਵੇਗਾ।
1.
ਗੁਰੂ ਨਾਨਕ ਦੇ
ਸਮੇਂ ਤੋਂ ਹੀ ਗੁਰੂ ਘਰ ਨੂੰ ਅੰਦਰੋਂ ਅਤੇ ਬਾਹਿਰੋਂ ਵਿਰੋਧ ਅਤੇ ਸਾਜਿਸ਼ਾਂ ਦਾ ਸਾਹਮਣਾ ਕਰਣਾ ਪਿਆ
ਸੀ। ਜਾਹਿਰ ਜਿਹੀ ਗਲ ਹੈ ਕਿ ਗੁਰੂ ਘਰ ਦਾ ਵਿਰੋਧ ਗੁਰਬਾਣੀ ਦਾ ਵਿਰੋਧ ਹੀ ਸੀ ਕਿੳੰਕਿ ਇਹੀ ਤਾਂ
ਗੁਰੁ ਘਰ ਦੀ ਸਭ ਤੌ ਬਾਅਸਰ ਬੇਸ਼ਕੀਮਤੀ ਚੀਜ਼ ਸੀ। ਪ੍ਰਚਾਰ ਦੇ ਚਲਦੇ ਸਮਾਂ ਐਸਾ ਵੀ ਆਇਆ ਜਦ ਇੱਕ
ਵਡੇ ਭੂਗੋਲਿਕ ਖੇਤਰ ਵਿੱਚ ਗੁਰਬਾਣੀ ਵਡੀ ਪਧਰ ਤੇ ਲੋਕਾਂ ਦਾ ਆਦਰ ਅਤੇ ਸਤਿਕਾਰ ਪ੍ਰਾਪਤ ਕਰ ਬੜੀ
ਲੌਕਪ੍ਰਿਯ ਹੋ ਗਈ ਸੀ। ਕੂਝ ਵਿਰੋਧੀ ਧਿਰਾਂ ਬਾਣੀ ਵਿੱਚ ਜੋੜ ਤੋੜ ਕਰ ਅਪਣੀਆਂ ਰੋਟੀਆਂ ਸੇਕੰਣ ਅਤੇ
ਕੁੱਝ ਧਿਰਾਂ ਗੁਰੂ ਘਰ ਦੇ ਫ਼ਲਸਫ਼ੇ ਨੂੰ ਸਿਰੇ ਤੋਂ ਖ਼ਾਰਿਜ ਜਾਂ ਖ਼ਤਮ ਕਰਨ ਦੀ ਫ਼ਿਰਾਕ ਵਿੱਚ ਸਨ।
2.
ਅਲਗ- ਅਲਗ ਗੁਰ
ਪੋਥੀਆਂ (ਗੁਰੂ ਦੂਆਰਾ ਲਿਥਤ) ਸਵਰੂਪਾਂ ਵਿੱਚ ਇੱਕ ਜਾਂ ਫਿਰ ਕੁੱਝ ਹੋਰ ਨਕਲੀ ਪੋਥੀਆਂ ਨੂੰ ਸ਼ੁਮਾਰ
ਕਰਣਾ ਇੱਕ ਆਸਾਨ ਅਤੇ ਖ਼ਤਰਨਾਕ ਸਾਜਿਸ਼ ਹੋ ਸਕਦੀ ਸੀ। ਜਿਸਦੇ ਉਪਰਾਲੇ ਹੇ ਵੀ ਰਹੇ ਸਨ ਅਤੇ ਨਕਲੀ
ਰਚਨਾਵਾਂ ਰਚਣ ਦੀਆਂ ਕੇਸ਼ਿਸਾਂ ਵੀ ਹੋ ਰਹਿਆਂ ਸਨ ਜੋ ਕਿ ‘ਗੁਰੂਪਦ‘ ਤੇ ਦਾਵੇਦਾਰੀ ਦੇ ਮਨਸੁਬਿਆਂ
ਨਾਲ ਵੀ ਜੁੜੀਆਂ ਸਨ।
3.
ਅਲਗ ਅਲਗ ਪੋਥੀਆਂ
ਹੋਣ ਤੇ ਭਵਿਖ ਵਿੱਚ ਇਕ- ਇੱਕ ਜਾਂ ਫਿਰ ਦੋ- ਦੋ ਪੋਥੀਆਂ ਆਦਿ ਦੇ ਆਧਾਰ ਤੇ ਅਲਗ ਅਲਗ ਧੜੇ ਬਣਨ ਦੀ
ਪੂਰੀ ਸੰਭਾਵਨਾ ਸੀ। ਜਿਸਦੇ ਚਲਦਿਆਂ ਕੋਈ ਵੀ ਧੜਾ ਆਪਣੇ ਵਲੋਂ ਕਾਬਿਜ਼ ਪੋਥੀ ਨੂੰ ਅਸਲੀ ਅਤੇ
ਦੂਸਰਿਆਂ ਦੀ ਪੋਥੀ ਨੂੰ ਨਕਲੀ ਪ੍ਰਚਾਰ ਸਕਦਾ ਸੀ।
4
. ਇੱਕ ਸਮੇਂ
(ਦਸਵੇਂ ਪਾਤਸ਼ਾਹ ਬਾਦ) ਅਲਗ-ਅਲਗ ਗੁਰ ਪੋਥੀਆਂ ਦੇ ਅਲਗ-ਅਲਗ ਹਥਾਂ ਵਿੱਚ ਪੈਣ ਦੀ ਸੂਰਤ ਵਿੱਚ ਗੁਰੂ
ਘਰ ਦੇ ਫ਼ਲਸਫ਼ੇ ਦੀ ਇਕਸਾਰਤਾ ਨੂੰ ਖਤਰਾ ਹੋ ਸਕਦਾ ਸੀ ਅਤੇ ਐਸੀ ਸੂਰਤ ਵਿੱਚ ਗੁਰੂ ਘਰ ਦੇ ਫ਼ਲਸਫ਼ੇ ਲਈ
ਇੱਕ ਸਿਧਾਂਤਿਕ ਬਿਖਰਾਵ ਜਹੀ ਹਾਲਤ ਹੋ ਸਕਦੀ ਸੀ।
5.
ਸੰਨ
1595 ਵਿੱਚ ਅਮ੍ਰਿਤਸਰ ਆਂਉਣ
ਤੇ ਗੁਰ ਅਰਜਨ ਦੇਵ ਜੀ ਨੇ ਸਾਜਿਸ਼ਾਂ ਅਤੇ ਪ੍ਰਿਥੀ ਚੰਦ ਦੁਆਰਾ ਨਕਲੀ ਗੁਰਬਾਣੀ ਲਿਖਣ ਅਤੇ ਪ੍ਰਚਾਰਣ
ਦਿਆਂ ਕੋਸ਼ਿਸ਼ਾਂ ਨੂੰ ਭਾਂਪ ਕੇ ਸਭ ਤੋ ਪਹਿਲਾਂ ਗੁਰਬਾਣੀ ਪ੍ਰਤੀ ਐਸੇ ਸੰਭਾਵਿਤ ਖ਼ਤਰਿਆਂ ਨੂੰ ਨਜਿਠਣ
ਲਈ ਸਾਰੀ ਗੁਰਬਾਣੀ ਨੂੰ ਇੱਕ ਗ੍ਰੰਥ ਰੂਪ ਵਿੱਚ ਲਿਖਣ ਦਾ ਇਤਹਾਸਕ ਨਿਰਣਾ ਲਿਆ ਅਤੇ ਗੁਰ ਪੋਥੀਆਂ
(ਗੁਰੂਆਂ ਦੁਆਰਾ ਲਿਥਤ ਅਤੇ ਪ੍ਰਮਾਣਿਤ ਬਾਣੀ) ਦੀ ਬਾਣੀ ਨੂੰ ਇੱਕ ਗ੍ਰੰਥ ਵਿੱਚ ਦਰਜ (Transfer)
ਕਰਨ ਦਾ ਕੰਮ ਸ਼ਰੂ ਕੀਤਾ। ਇਹ ਕੇਈ ਵਿਚਾਰਕ ਬਦਲਾਵ ਨਹੀਂ ਸੀ ਬਲਕਿ ਇਹ ਵਕਤ ਦੀ ਨਜ਼ਾਕਤ ਅਨੁਸਾਰ
‘ਸ਼ਬਦ ਵਿਚਾਰਧਾਰਾ‘ ਲਈ ਲੋੜੀਂਦੀ ‘ਪ੍ਰਚਾਰਧਾਰਾ‘ ਵਿੱਚ ਲੋੜੀਂਦੇ ਬਦਲਾਵ ਦਾ ਉਪਰਾਲਾ ਸੀ। ਇਸ
ਪੰਜਵੇਂ ਨੁਕਤੇ ਵਿੱਚ ਕੁੱਝ ਗਲਾਂ ਵਿਚਾਰਨ ਯੋਗ ਹਨ ਜੋ ਇਸ ਪ੍ਰਕਾਰ ਹਨ:-
A)
ਗੁਰੂਆਂ ਨੇ
ਭਗਤਾਂ ਦੀ ਬਾਣੀ (ਜੋ ਕਿ ਗੁਰੂ ਰੂਪ ਸ਼ਬਦ ਗਿਆਨ ਮੁਤਾਬਿਕ ਸੀ) ਇਕਤਰ ਕੀਤੀ ਸੀ ਇਹ ਗਲ ਸਮਝ ਆਂਉਦੀ
ਹੈ।
b)
ਪਰ ਇਹ ਗਲ
ਬਿਲਕੁਲ ਤਰਕਸੰਗਤ ਨਜ਼ਰ ਨਹੀ ਆਉਂਦੀ ਕਿ ਆਦਿ ਬੀੜ ਦੇ ਸੰਕਲਨ ਅਤੇ ਸੰਪਾਦਨ ਵਾਸਤੇ ਗੁਰੂ ਅਰਜਨ ਨੂੰ
ਗੁਰੂਆਂ ਦੀ ਅਪਣੀ ਬਾਣੀ ਵੀ ਇਕਤਰ ਕਰਣ ਦੀ ਲੋੜ ਪਈ ਸੀ। ਅਗਰ ਇਹ ਸਚ ਹੈ ਤਾਂ ਸਵਾਲ ੳਠਦੇ ਹਨ ਕਿ
ਕੀ ਗੁਰੂ ਅਰਜਨ ਜੀ ਦੇ ਸਮੇਂ ਗੁਰੂਘਰ ਆਪ ਸੰਮਪੂਰਨ ਅਸਲੀ ਬਾਣੀ (ਗੁਰੂਆਂ ਦੀ ਅਪਣੀ ਬਾਣੀ) ਤੋਂ
ਰਹਿਤ ਸੀ? ਕੀ ਗੁਰੂ ਅਰਜਨ ਵਰਗੇ ਰਹਬਰ ਬਿਨਾਂ ਸੰਮਪੂਰਣ ਅਸਲ ਬਾਣੀ ਤੋਂ ਹੀ ਸਿਖਾਂ ਨੂੰ ਰਹਬਰੀ
ਦਿੰਦੇ ਰਹੇ ਸਨ? ਨਿਰਸੰਦੇਹ ਐਸਾ ਹੋ ਹੀ ਨਹੀ ਸੀ ਸਕਦਾ। ਐਸਾ ਸੋਚਣਾ ਵੀ ਨਿਹਾਯਤ ਅਤਰਕਸ਼ੀਲ ਗਲ
ਹੋਵੇਗੀ। ਗੁਰੂ ਅਰਜਨ ਦੇਵ ਜੀ ਪਾਸ ਪਹਿਲੇ ਗੁਰੂਆਂ ਅਤੇ ਅਪਣੀ ਬਾਣੀ ਸੀ ਹੀ।
c)
ਫਿਰ ਵੀ ਇਤਹਾਸ
ਵਿੱਚ ਗੁਰੂ ਅਰਜਨ ਦੁਆਰਾ ਆਦਿ ਬੀੜ ਲਿਖਵਾਉਣ ਦੋਰਾਨ ਕੂਝ ਬਾਣੀ ਲਿਖਤਾਂ ਇਕਤਰ ਕਰਣ ਦੇ ਸੰਕੇਤ
ਮਿਲਦੇ ਹਨ। ਗੁਰੂ ਜੀ ਨੇ ਆਦਿ ਗ੍ਰੰਥ ਲਿਖਣ ਸਮੇਂ ਦੋਰਾਨ ਅਪਣੇ ਪਾਸ ਅਸਲੀ ਬਾਣੀ (ਗੁਰੂਆਂ ਦੀ
ਅਪਣੀ ਬਾਣੀ) ਮੋਜੂਦ ਹੋਂਣ ਦੇ ਬਾਵਜੂਦ ਬਾਣੀ ਲਿਖਤਾਂ ਇਕਤਰ ਕਰਣ ਦਾ ਉਪਰਾਲਾ ਕਿੳਂ ਕੀਤਾ? ਇਹ ਗਲ
ਗੰਭੀਰਤਾ ਨਾਲ ਵਿਚਾਰਣ ਦੀ ਲੋਣ ਹੈ। ਇਥੇ ਸਾਨੂੰ ਬਾਣੀ ਇਕਤਰ ਕਰਣ ਪਿਛੇ ਗੁਰੂ ਦੇ ਮਕਸਦ ਅਤੇ ਬਾਣੀ
ਲਿਖਣ ਪਿਛੇ ਗੁਰੂ ਦੇ ਮਕਸਦ ਵਿਚਲੇ ਅੰਤਰ ਨੂੰ ਵੀ ਸਮਝਣਾ ਪਵੇਗਾ।
d)
ਦਰਅਸਲ ਮੂਢਲੀਆਂ
ਜਾਂ ਪ੍ਰਮਾਣਿਕ ਲਿਖਤਾਂ (ਗੁਰੂਆਂ ਦੀ ਅਪਣੀ ਬਾਣੀ) ਤਾਂ ਗੁਰੂਘਰ ਪਾਸ ਹੀ ਰਹਿੰਦੀਆਂ ਸਨ ਪਰ ਉਨਾਂ
ਦੇ ਉਤਾਰੇ ਬਾਹਰ ਪ੍ਰਚਾਰ ਲਈ ਪ੍ਰਚਲਿਤ ਹੂੰਦੇ ਸਨ। ਗੁਰੂ ਨਾਨਕ ਦੇਵ ਜੀ ਤੋਂ ਚੋਥੇ ਗੁਰੂ ਸਾਹਿਬ
ਤਕ ਬਾਣੀ ਲਗਾਤਾਰ ਲਿਖੀ ਗਈ ਸੀ ਜਿਸਨੂੰ ਹਰ ਗੁਰੂ ਬਾ-ਤਰਤੀਬ ਅਗਲੇ ਗੁਰੂ ਨੂੰ ਸੌਪਦੇ ਜਾਂਦੇ ਰਹੇ
ਸੀ। ਇਸ ਅੰਦਰੂਨੀ ਪਦਰ (Internal
level) ਤੇ ਬਾਣੀ
ਮੁਕੰਮਲ ਰਹਿੰਦੀ ਸੀ ਪਰ ਬਾਹਰੀ ਪਦਰ (ਸੰਗਤਾਂ ਲਈ) ਤੇ ਬਾਣੀ ਦੇ ਉਤਾਰੇ ਵਾਰੋ ਵਾਰੀ ਭੇਜੇ ਜਾਂਦੇ
ਸੀ। ਇਹ ਤਰੀਕਾ ਲਗਭਗ 100
ਸਾਲ ਤਕ ਚਲਦਾ ਰਿਹਾ ਸੀ। ਵਾਰੋ ਵਾਰੀ ਭੇਜਣ ਕਰਕੇ
ਉਤਾਰਿਆਂ ਵਿੱਚ ਅੰਤਰ ਰਹਿੰਦਾ ਸੀ। ਮਿਸਾਲ ਦੇ ਤੋਰ ਤੇ ਜੋ ਉਤਾਰੇ ਗੁਰੂ ਨਾਨਕ ਜੀ ਨੇ ਭੇਜੇ ਉਨਾਂ
ਵਿੱਚ ਗੁਰੂ ਅੰਗਦ ਜੀ ਦੀ ਬਾਣੀ ਨਹੀ ਸੀ ਹੋ ਸਕਦੀ ਅਤੇ ਠੀਕ ਇਸੇ ਤਰਾਂ ਜੋ ਉਤਾਰੇ ਗੁਰੂ ਅੰਗਦ ਜੀ
ਨੇ ਸੰਗਤਾਂ ਨੁੰ ਭੇਜੇ ਉਨਾਂ ਵਿੱਚ ਤੀਜੇ ਅਤੇ ਚੋਥੇ ਗੁਰੂ ਸਾਹਿਬਾਨ ਦੀ ਬਾਣੀ ਦਾ ਹੋਣਾ ਬਣਦਾ
ਨਹੀਂ ਸੀ।
ਬਾਹਰ ਪ੍ਰਚਾਰ ਲਈ ਪ੍ਰਚਲਿਤ ਇਨਾਂ ਉਤਾਰਿਆਂ ਨੂੰ ਗੁਰੂ ਅਰਜਨ ਦੁਆਰਾ ਇਕਤਰ
ਕਰਣ ਦਾ ਨਿਰਣਾ ਇੱਕ ਪ੍ਰਕਾਰ ਦੇ ਬਦਲਾਵ ਅਤੇ ਵਾਪਸੀ (
Calling back
of writings in use) ਦੀ ਪ੍ਰਕ੍ਰਿਆ ਸੀ ਜਿਸ
ਰਾਹੀਂ ਗੁਰੂ ਜੀ ਨੇ ਜਿਥੇ ਇੱਕ ਪਾਸੇ ਪ੍ਰਚਲਤ ਪੋਥੀ ਸਵਰੁਪਾਂ ਦੀ ਵਾਪਸੀ ਅਤੇ ਅਸਲੀ ਬਾਣੀ ਵਿੱਚ
ਰਲਿਆਂ ਜਾਂ ਘਾਟੇ ਵਾਧੇ (Addition Altration)
ਦੀ ਸ਼ਿਨਾਖ਼ਤ ਸੁਨਿਸ਼ਚਤ ਕੀਤੀ ਉਸਦੇ ਨਾਲ ਹੀ ਦੂਜੇ ਪਾਸੇ ਪੋਥੀਆਂ ਦੇ ਬਜਾਏ ਆਦਿ ਬੀੜ ਲਿਖਦੇ ਹੇਏ ਉਸ
ਦੇ ਉਤਾਰਿਆਂ (ਇਕ ਰੁਪ ਪ੍ਰਮਾਣਿਕ ਗੁਰਬਾਣੀ ਗ੍ਰੰਥ) ਦੇ ਪ੍ਰਚਲਨ ਵਰਗੀ ‘ਪ੍ਰਚਾਰਧਾਰਾ‘ ਦਾ ਮਜ਼ਬੂਤ
ਆਧਾਰ ਸਥਾਪਿਤ ਕੀਤਾ। ਇਥੇ ਸਾਨੂੰ ਬਾਣੀ ਇਕਤਰ ਕਰਣ ਪਿਛੇ ਗੁਰੂ ਦੇ ਮਕਸਦ ਅਤੇ ਬਾਣੀ ਲਿਖਣ ਪਿਛੇ
ਗੁਰੂ ਦੇ ਮਕਸਦ ਵਿਚਲਾ ਅੰਤਰ ਸਮਝ ਆ ਸਕਦਾ ਹੈ।
e)
ਪੋਥੀਆਂ ਇਕਤਰ
ਕਰਣ ਸਬੰਧੀ ਇੱਕ ਇਤਹਾਸਕ ੳਦਾਰਣ ਵਿਚਾਰਣ ਯੋਗ ਹੈ ਜਿਸਦੇ ਮੂਤਾਬਿਕ ਗੁਰੂ ਅਰਜਨ ਦੇਵ ਜੀ ਨੇ ਬਾਬਾ
ਮੋਹਨ (ਗੁਰੂ ਅਮਰਦਾਸ ਜੀ ਦੇ ਪੁਤਰ) ਨੂੰ ਪ੍ਰੇਰਦੇ ਹੋਇ ਉਨਾਂ ਪਾਸੋਂ ਪਹਿਲੇ ਤਿੰਨ ਗੁਰੂਆਂ ਦੀ
ਬਾਣੀ ਪ੍ਰਾਪਤ ਕੀਤੀ। ਇਸ ਦਾ ਮਤਲਬ ਕਦਾਚਿਤ ਇਹ ਨਹੀਂ ਸਮਝ ਲੈਣਾਂ ਚਾਹੀਦਾ ਕਿ ਗੁਰੂ ਅਰਜਨ ਜੀ ਪਾਸ
ਪਹਿਲੇ ਗੁਰੂਆਂ ਦੀ ਬਾਣੀ ਦੇ ਸੋਮੇਂ (Authentic Sources)
ਨਹੀਂ ਸੀ। ਫਿਰ ਗੁਰੂ ਅਰਜਨ ਦੇਵ ਜੀ ਨੇ ਐਸਾ ਕਿਉ ਕੀਤਾ? ਇਹ ਇੱਕ ਬੜਾ ਦਿਲਚਸਪ ਸਵਾਲ ਹੈ। ਇਸ ਦੇ
ਉਤਰ ਲਈ ਮਿਤੀ 31-8-46
ਅਤੇ 10-9-1946 ਨੂੰ
ਬਾਬਾ ਪ੍ਰੇਮ ਸਿੰਘ ਜੀ ਹੋਤੀ ਦੁਆਰਾ ਭਾਈ ਜੋਧ ਸਿੰਘ ਜੀ ਨੂੰ ਲਿਖਿਆਂ ਦੋ ਚਿਠੀਆਂ ਨੂੰ ਵਿਚਾਰਣ ਦੀ
ਲੋਣ ਹੈ ਜੋ ਕਿ ਭਾਈ ਜੋਧ ਸਿੰਘ ਦੁਆਰਾ ਬਾਬਾ ਮੋਹਨ ਦੀਆਂ ਪੋਥੀਆਂ ਬਾਰੇ ਕੀਤੀਆਂ ਪੁੱਛਾਂ (Enquries)
ਦਾ ਉਤਰ ਸਨ। ਇਹ ਚਿਠੀਆਂ ਭਾਈ ਜੋਧ ਸਿੰਘ ਜੀ ਦੀ ਪੁਸਤਕ ‘ਕਰਤਾਰਪੁਰੀ ਬੀੜ ਦੇ ਦਰਸ਼ਨ‘ ਦੇ ਸਫ਼ਾ
123 ਅਤੇ
124 ਤੇ ਛਪੀਆਂ ਹੋਈਆਂ ਹਨ।
ਭਾਈ ਜੋਧ ਸਿੰਘ ਜੀ ਕਰਤਾਰਪੁਰੀ ਬੀੜ ਦੇ ਸਵਰੂਪ ਦਾ ਅਖੀਂ ਵਿਸ਼ਲੇਸ਼ਣ ਕਰਣ
ਵੇਲੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਜੀ ਪਾਸ ਬਾਬਾ ਮੋਹਨ ਦੀਆਂ ਪੋਥੀਆਂ ਬਾਬਤ ਕੂਝ ਅਹਮ ਜਾਣਕਾਰੀ
ਪ੍ਰਾਪਤ ਕਰਣ ਦਾ ਯਤਨ ਕਰ ਰਹੇ ਸੀ ਕਿਉਕਿ ਬਾਬਾ ਪ੍ਰੇਮ ਸਿੰਘ ਜੀ ਹੋਤੀ ਪਾਸ ਬਾਬਾ ਮੋਹਨ ਦੀਆਂ
ਪੋਥੀਆਂ (ਯਕੀਨਨ ਉਨਾ ਦਾ ਕੋਈ ਪੁਰਾਤਨ ਮਹੱਤਵ ਪੁਰਨ ਉਤਾਰਾ) ਬਾਬਤ ਕੂਝ ਅਖੀਂ ਦੇਖੀ ਅਤੇ ਉਚੇਚੀ
ਨੋਟ ਕੀਤੀ ਅਹਮ ਜਾਣਕਾਰੀ ਸੀ।
ਬਹੂਤ ਸਾਰੀਆਂ ਪੁਛਾਂ ਦੇ ਉਤਰਾਂ ਵਿਚੇਂ ਪਹਲੀ ਚਿਠੀ ਦੀ ਪਹਲੀ ਅਤੇ ਦੂਜੀ
ਪੁਛ ਪ੍ਰਤਿ ਬਾਬਾ ਪ੍ਰੇਮ ਸਿੰਘ ਜੀ ਹੋਤੀ ਦਾ ਉੱਤਰ ਇੰਝ ਹੈ:-
(1) “ਇਨਾਂ ਦੋਹਾਂ ਪੋਥੀਆਂ ਵਿੱਚ ਜੁਪ ਜੀ ਸਾਹਿਬ ਅਤੇ ਰਹਿਰਾਸ ਨਾਮ ਦੀ
ਬਾਣੀ ਕਿਤੇ ਵੀ ਨਹੀ ਲਿਖੀ ਅਤੇ ਨਾ ਹੀ ਸਿਰੀ ਰਾਗ ਦਿਤਾ ਹੈ। ਜੁਪ ਜੀ ਬਾਰੇ ਗੁਰੂ ਅਰਜਨ ਦੇਵ ਨੇ
ਆਦ ਬੀੜ ਵਿੱਚ ਸੂਚਨਾ ਲਿਖ ਦਿੱਤੀ ਹੈ ਕਿ ‘ਗੁਰੂ ਰਾਮ ਦਾਸ ਜੀ ਦੇ ਲਿਖੇ ਜੁਪ ਤੋਂ ਨਕਲ ਕੀਤਾ‘।
(2) “ਪਹਲੀ ਪੋਥੀ ਰਾਗ ਸੂਹੀ ਤੋਂ ਅਰੰਭ ਹੁੰਦੀ ਹੈ … …. ਅਤੇ ਦੂਜੀ ਪੋਥੀ
ਰਾਗ ਰਾਮਕਲੀ ਤੋਂ ਸ਼ੁਰੂ ਹੂੰਦੀ ਹੈ। …. . “
ਹੋਰ ਪੁਛਾਂ ਦੇ ਉੱਤਰ ਵੀ ਹਨ ਜੋ ਆਦਿ ਬੀਣ ਅਤੇ ਬਾਬਾ ਮੋਹਨ ਦੀਆਂ ਪੋਥੀਆਂ
ਵਿਚਲੇ ਕੁੱਝ ਹੋਰ ਅਹਿਮ ਅੰਤਰਾਂ ਵਲ ਸੰਕੇਤ ਕਰਦੇ ਹੋਏ ਪੋਥੀਆਂ ਦੀ ਕਮੀਆਂ ਉਜਾਗਰ ਕਰਦੇ ਹਨ। ਪਰ
ਇਥੇ ਨੁਕਤਾ ਸਪਸ਼ਟ ਕਰਣ ਲਈ ਇਹ ਦੋ ਉਤਰ ਹੀ ਕਾਫ਼ੀ ਹਨ ਕਿਉਕਿ ਇਥੇ ਹੀ ਸਪਸ਼ਟ ਹੋ ਜਾਂਦਾ ਹੈ ਕਿ ਬਾਬਾ
ਮੋਹਨ ਦੀਆਂ ਪੋਥੀਆਂ ਅਧੂਰੀਆਂ ਸਨ ਅਤੇ ਮੂਢਲੇ ਆਧਾਰਾਂ (ਜੁਪ ਅਤੇ ਰਹਿਰਾਸ) ਤੋਂ ਬਗ਼ੈਰ ਸਨ।
ਇਸ ਦਾ ਅਰਥ ਇਹ ਹੋਇਆ ਕਿ ਗੁਰੂ ਅਰਜਨ ਜੀ ਪਾਸ ਉਦੇਂ ਤਕ ਦੀ ਸੰਪੁਰਨ ਬਾਣੀ
ਸੀ ਜੋ ਕਿ ਬਾਬਾ ਮੋਹਨ ਦੀਆਂ ਪੋਥੀਆਂ ਵਰਗੀਆਂ ਮਸ਼ਹੂਰ ਕਹਿਆਂ ਜਾਂਦੀਆਂ ਲਿਖਤਾਂ ਵਿੱਚ ਵੀ ਨਹੀਂ
ਸੀ। ਲੇਕਿਨ ਬਾਵਜੂਦ ਇਨਾਂ ਭਾਰੀ ਅੰਤਰਾਂ ਦੇ ਗੁਰੂ ਸਾਹਿਬ ਨੇ ਉਹ ਅਧੂਰਿਆਂ ਪੋਥੀਆਂ ਪ੍ਰਾਪਤ ਕਰ
ਉਨਾਂ ਨੂੰ ਪਰਖਦੇ ਹੋਏ ‘ਮੂਖ ਪ੍ਰਚਾਰਧਾਰਾ‘
( Main Streamline of
Propagation of Shabad Guru) ਤੋਂ ਪਰੇ ਕਰ
ਦਿੱਤਾ।
ਜ਼ਾਹਿਰ ਜਿਹੀ ਗਲ ਹੈ ਕਿ ਗੁਰੂ ਅਰਜਨ ਲਿਖਤਾਂ ਇਕਤਰ ਕਰ ਉਨਾ ਨੂੰ ਅਪਣੇ ਪਾਸ
ਮੋਜੂਦ ਪ੍ਰਮਾਣਿਕ ਬਾਣੀ ਦੀ ਕਸਵਟੀ ਤੇ ਪਰਖਦੇ ਅਤੇ ਇੱਕ ਪਾਸੇ ਕਰਦੇ ਸ਼ਬਦ ਗੁਰੂ ਦੇ ਸੋਮੇਂ ਗੁਰੂ
ਗ੍ਰੰਥ ਸਾਹਿਬ ਦੇ ਪ੍ਰਚਲਨ ਦਾ ਰਸਤਾ ਸਾਫ਼ ਕਰਦੇ ਗਏ।
(
We can see even in modern times when
particulary designed currency notes are faked and pushed in the market at
alarming rate, the Government, using its prerogative, changes the pattern of the
notes so that the fake notes are identified and go out of use gradually along
with authentic old pattern notes. And while doing so only presentation is
changed and the value remains unchanged)
ਸੂਭਾਵਿਕ ਜਿਹੀ ਗਲ ਹੈ ਕਿ ਸਿਖੀ ਨਾਲੋਂ ਪ੍ਰਭਾਵਿਤ ਵਡੇ ਇਲਾਕੇ ਅਤੇ
100 ਸਾਲ ਤੋਂ ਵਦ
ਸਮੇਂ ਦੋਰਾਨ ਹੁੰਦੇ ਆਏ ਪਹਲੇ ਉਤਾਰਿਆਂ ਦੀ ਵਡੀ ਸਖ਼ਿਆ ਕਰਕੇ ਕਈ ਉਤਾਰੇ ਬਾਹਰੀ ਪਦਰ ਤੇ ਰਹ ਵੀ ਗਏ
ਹੋਂਣਗੇ। ਪਰ ਗੁਰੂ ਗ੍ਰੰਥ ਸਾਹਿਬ ਸਾਮਣੇਂ ਉਨਾਂ ਸਵਰੂਪਾਂ ਦਾ ਕੋਮੀ ਰੂਤਬਾ ਘਟ ਗਿਆ। ਉਦਾਰਣ ਵਜੋਂ
ਅਸੀਂ ਦੇਖ ਸਕਦੇ ਹਾਂ ਕਿ 1909
ਵਿੱਚ ਛਪੇ ਹੋਏ 100
ਸਾਲ ਪੁਰਾਣੇ ਕਿਸੇ ਗੁਰੂਬਾਣੀ ਦੇ ਗੁਟਕੇ ਦਾ ਕੋਮੀ ਰੂਤਬਾ 2010
ਵਿਚ ਛਪੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਮੀ
ਰੁਤਬੇ ਨਾਲ ਨਹੀ ਮੇਲ ਖਾਂਦਾ। ਸ਼ਬਦ ਗਿਆਨ ਦੇ ਸੋਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਮੀ ਰੁਤਬੇ ਦੇ
ਆਲੇ ਦੁਆਲੇ ਹੀ ਕੋਮ ਦੀਆਂ ਭਾਵਨਾਵਾਂ ਜੁੜਦੀਆਂ ਗਇਆਂ।
ਗੁਰੂ ਗ੍ਰੰਥ ਸਾਹਿਬ ਦਾ ਸਵਰੁਪ (
Book Form)
ਸ਼ਬਦ ਗਿਆਨ ਨਹੀਂ ਬਲਕਿ ਇਹ ਸ਼ਬਦ ਗਿਆਨ ਦੀ ਪ੍ਰਮਾਣਿਕਤਾ ਦਾ ਭਾਵਨਾਤਮਕ ਸੰਕੇਤ ਬਣਿਆ। ਇਸੇ ਤਰਹ
ਹਰਮੰਦਰ ਸਾਹਿਬ ਸਥਾਨ ਸ਼ਬਦ ਗਿਆਨ ਦੀ ਇਤਹਾਸਕ ਪਾਠਸ਼ਾਲਾ ਹੀ ਨਹੀਂ ਬਲਕਿ ਸਿਖੀ ਦੇ ਸਚੇ ਵਿਵਹਾਰ ਦੇ
ਵਿਰਸੇ ਦੀ ਪ੍ਰਮਾਣਿਕਤਾ ਦਾ ਭਾਵਨਾਤਮਕ ਸੰਕੇਤ ਬਣਿਆ। ਇਹ ਸੰਕੇਤ ਸ਼ਬਦ ਗਿਆਨ ਅਤੇ ਉਸਦੇ ਵਿਵਹਾਰ ਦੀ
ਪਛਾਂਣ ਦੇ ਸੰਕੇਤ ਬਣੇ। ਇਹ ਗੁਰੂ ਜੀ ਦੀ ਦੇਣ ਸਨ। ਇਹ ਦੋਵੇਂ ਭਾਵਨਾਤਮਕ ਸੰਕੇਤ ਵਿਰੋਧੀ ਧਿਰਾਂ
ਨੂੰ ਖਟਕਦੇ ਰਹੈ।
6.
ਮਨੁਖਤਾ ਦੀ ਭਲਾਈ
ਪ੍ਰਤੀ ਅਪਣੇ ਡੂੰਘੇ ਪਿਆਰ, ਮਜ਼ਬੂਤ ਅਹਿਦ ਅਤੇ ਕੜੇ ਸੰਘਰਸ਼ ਦਾ ਸਭ ਤੋਂ ਵਡਾ ਆਧਾਰ ਸ਼ਬਦ ਗਿਆਨ ਹੀ
ਸੀ ਜਿਸ ਦੀ ਨਿਰੋਲਤਾ ਦੀ ਹਿਫ਼ਾਜ਼ਤ ਕਰਣਾ ਗੁਰੂ ਘਰ ਦਾ ਸਭ ਤੌਂ ਵਡਾ ਫੈਸਲਾ ਅਤੇ ਉਪਰਾਲਾ ਸੀ। ਇੱਕ
ਸਮੇਂ ਗੁਰੂ ਹਰਿ ਰਾਇ ਜੀ ਦਾ ਆਪਣੇ ਪੁਤਰ ਰਾਮ ਰਾਇ ਨਾਲੋਂ ਨਾਤਾ ਤੇੜ ਲੈਣਾ ਗੁਰਬਾਣੀ ਪ੍ਰਤੀ ਗੁਰੂ
ਘਰ ਦੀ ਪ੍ਰਤੀਬਧਤਾ ਦਾ ਸਬੂਤ ਸੀ। ਕਿਉਂਕਿ ਰਾਮ ਰਾਇ ਨੂੰ ਮੁਗ਼ਲ ਦਰਬਾਰ ਵਿੱਚ ਗੁਰਬਾਣੀ ਦੇ ਇੱਕ
ਸ਼ਬਦ ‘ਮੁਸਲਮਾਨ‘ ਨੂੰ ਜਾਣਬੁਝ ਕੇ ਬਤੌਰ ‘ਬੇਈਮਾਨ‘ ਦਸਣ ਦਾ ਦੋਸ਼ੀ ਪਾਇਆ ਗਿਆ ਸੀ। ਇਹ ਤੱਥ ਇਸ ਗਲ
ਦਾ ਸਪਸ਼ਟ ਸਬੂਤ ਹੈ ਕਿ ਗੁਰਬਾਣੀ ਦੇ ਕਲਮਬੱਧ ਹੋਂਣ ਦੇ ਬਾਦ ਵੀ ਗੁਰੂਘਰ ਇਸਦੀ ਨਿਰੋਲਤਾ ਅਤੇ
ਸੁਰਖਿਆ ਪ੍ਰਤੀ ਸੁਦ੍ਰਿੜ ਸੀ।
7.
ਐਸੀਆਂ ਸਾਰੀਆਂ
ਸਾਜਿਸ਼ਾਂ, ਮੁਗ਼ਲਤਿਆਂ ਦੀ ਸੰਭਾਵਨਾਵਾਂ ਅਤੇ ਗੁੰਜਾਇਸ਼ਾਂ ਨੂੰ ਮਾਤ ਦੇਣ ਲਈ ਹੀ ਗੁਰੂ ਅਰਜਨ ਦੇਵ ਜੀ
ਨੇ ਪੋਥੀਆਂ ਦੇ ਬਜਾਏ ਇੱਕ ਗ੍ਰੰਥ ਦੇ ਸੰਕਲਨ ਅਤੇ ਸੰਪਾਦਨ ਦੀ ਸ਼ੁਰੂਆਤ ਕੀਤੀ ਅਤੇ ਉਨਾਂ ਦੇ ਇਸ
ਦੁਰਦਰਸ਼ੀ ਕਦਮ ਨੇ ਸਭ ਤੋਂ ਜਿਆਦਾ ਉਨਾਂ ਅਨਸਰਾਂ ਨੂੰ ਵਿਚਲਿਤ ਕੀਤਾ ਜੋ ਗੁਰਬਾਣੀ ਦੇ ਵਿਰੋਧੀ ਸਨ।
ਗੁਰੂ ਅਰਜਨ ਦੇਵ ਜੀ ਦੇ ਇਸ ਕਦਮ ਨੂੰ ਰੋਕਣ ਲਈ ਵਿਰੋਧੀਆਂ ਨੇ ਅਕਬਰ ਬਾਦਸ਼ਾਹ ਨੂੰ ਸ਼ਿਕਾਇਤ ਕੀਤੀ
ਕਿ ਗੁਰੂ ਅਰਜਨ ਦੁਆਰਾ ਤਿਆਰ ਕੀਤੇ ਜਾ ਰਹੇ ਗ੍ਰੰਥ ਵਿੱਚ ਇਸਲਾਮ ਵਿਰੋਧੀ ਟਿਪਣੀਆਂ ਹਨ। ਐਸੀਆਂ
ਸ਼ਿਕਾਇਤਾਂ ਦੇ ਆਧਾਰ ਤੇ ਉਤਰੀ ਖੇਤਰ ਵਿੱਚ ਆਪਣੇ ਇੱਕ ਦੋਰੇ ਦੋਰਾਨ (1598
ਦੇ ਆਸਪਾਸ) ਅਕਬਰ ਨੇ ਗੁਰੂਘਰ ਪਾਸੋਂ ਸੰਕਲਨ ਕੀਤੇ ਜਾ ਰਹੇ ਗ੍ਰੰਥ ਨੂੰ ਦੇਖਣ ਦੀ ਕੋਸ਼ਿਸ਼ ਕੀਤੀ।
ਜਿਸ ਤੇ ਬਾਬਾ ਬੁਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਅਕਬਰ ਨੂੰ ਗੁਰੂਘਰ ਦੁਆਰਾ ਤਿਆਰ ਕੀਤੇ ਜਾ ਰਹੇ
ਗ੍ਰੰਥ ਦੇ ਕੁੱਝ ਸ਼ਬਦ ਪੜ ਕੇ ਸੁਣਾਏ। ਜਿਨਾਂ ਨੂੰ ਸੁਣਕੇ ਅਕਬਰ ਦਾ ਸ਼ਕ ਦੂਰ ਹੋ ਗਿਆ ਅਤੇ ਗੁਰਬਾਣੀ
ਤੋਂ ਕਾਇਲ ਹੋ ਕੇ ਉਸ ਨੇ ਗੁਰੂ ਗ੍ਰੰਥ ਅਗੇ ਸੋਨੇ ਦੀਆਂ ਇਕਵੰਜਾ ਮੋਹਰਾਂ ਭੇਟ ਕੀਤੀਆਂ। ਇਸ ਦੇ
ਨਾਲ ਨਾਲ ਉਸ ਨੇ ਬਾਬਾ ਬੁਢਾ ਜੀ, ਭਾਈ ਗੁਰਦਾਸ ਜੀ ਤੇ ਗੁਰੂ ਅਰਜਨ ਦੇਵ ਲਈ ਤਿੰਨ ਸਿਰੋਪੇ ਵੀ ਭੇਟ
ਕੀਤੇ ਅਤੇ ਗੁਰੂ ਅਰਜਨ ਦੇਵ ਜੀ ਦੇ ਕਹਿਣ ਤੇ ਸੋਕਾ ਗ੍ਰਸਿਤ ਉਸ ਇਲਾਕੇ ਦੇ ਲੋਕਾਂ ਦਾ ਸਾਲਾਨਾ
ਮਾਲੀਆ ਵੀ ਮੁਆਫ਼ ਕਰ ਦਿਤਾ। ਇਸ ਤਰਾਂ ਆਪਣੀ ਇਸ ਸਾਜਿਸ਼ ਵਿੱਚ ਵਿਰੋਧੀ ਨਾਕਾਮ ਹੋ ਗਏ। ਵਿਰੋਧੀਆਂ
ਦੇ ਇਸ ਕਦਮ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਗੁਰੂ ਅਰਜਨ ਦੇਵ ਜੀ ਦੇ ਉਪਰਾਲੇ (ਗੁਰੂ ਗ੍ਰੰਥ ਸਾਹਿਬ
ਜੀ ਦਾ ਸੰਕਲਨ ਅਤੇ ਸੰਪਾਦਨ) ਵਿੱਚ ਆਪਣੀਆਂ ਸਾਜਿਸ਼ਾਂ ਦੀਆਂ ਸੰਭਾਵਨਾਵਾਂ ਦਾ ਅੰਤ ਦੇਖ ਰਹੇ ਸੀ
ਅਤੇ ਇਸ ਲਈ ਗ੍ਰੰਥ ਦੇ ਹੋ ਰਹੇ ਸੰਕਲਨ ਤੇ ਸੰਪਾਦਨ ਦੇ ਮੁਖ਼ਾਲਿਫ ਸੀ।
8.
ਨਿਰਮਲਿਆਂ ਅਤੇ
ਉਦਾਸੀਆਂ ਜਿਹੇ ਅਨਸਰਾਂ ਵਲੋਂ ਸਾਜਿਸ਼ਾਂ ਦੀਆਂ ਤਮਾਮ ਸੰਭਾਵਨਾਵਾਂ ਨੂੰ ਖਤਮ ਕਰਣ ਲਈ ਗੁਰੂ ਅਰਜਨ
ਦੇਵ ਜੀ ਨੇ ਪੋਥੀਆਂ ਸਵਰੁਪਾਂ ਉਪਰ ਗ੍ਰੰਥ ਸਵਰੁਪ ਨੂੰ ਤਰਜੀਹ (Preference)
ਦਿਤੀ ਅਤੇ ਐਸਾ ਕਰਣ ਦਾ ਮਕਸਦ ਹੀ ਗ੍ਰੰਥ ਨੂੰ ਪੋਥੀਆਂ ਦੇ ਰੂਪ ਤੋਂ ਅਲਗ ਕਰਦੇ ਹੋਏ ਉਸ ਨੂੰ ਇੱਕ
ਜ਼ਿਆਦਾ ਸੁਰਖ਼ਿਅਤ ਅਤੇ ਪ੍ਰਭਾਵਸ਼ਾਲੀ ਰੂਪ ਦੇਣਾ ਸੀ। ਇਹ ‘ਇਕ ਕੌਮੀ ਹੋਂਦ ਅਤੇ ਪ੍ਰਭਾਵ‘ ਦਾ ਅਤੁਟ
ਸੂਤਰ ਵੀ ਸੀ।
9.
ਵਿਰੋਧੀਆਂ ਵਲੋਂ
ਗੁਰੂ ਅਰਜਨ ਦੇਵ ਜੀ ਦੇ ਇਸ ਕਦਮ ਦਾ ਵਿਰੋਧ ਹੋਇਆ। ਜਦ ਗੁਰ ਪੋਥੀਆਂ ਸਨ ਤਾਂ ਉਹ ਵਿਰੇਧੀਆਂ ਲਈ
“ਭੂਤਨੇ ਤੇ ਬੇਤਾਲਿਆਂ” ਦੀਆਂ ਪੋਥੀਆਂ ਸਨ ਅਤੇ ਉਹ ਪੋਥੀਆਂ ਦੇ ਵਿਰੋਧੀ ਸਨ ਅਤੇ ਜਿਦੋਂ ਗੁਰ
ਪੋਥੀਆਂ ਤੋਂ ਗ੍ਰੰਥ ਬਣਿਆ ਤਾਂ ਪੋਥੀਆਂ ਦੇ ਹਿਮਾਯਤੀ ਹੋ ਗਏ। ੳਨਾਂ ਨੇ ਸਮਾਂ ਪਾ ਕੇ ਗੁਰੂ ਅਰਜਨ
ਦੇਵ ਜੀ ਦੁਆਰਾ ਸੰਪਾਦਤ ਗ੍ਰੰਥ ਅਤੇ ਉਸ ਦੇ ਹੋਰ ਉਤਾਰਿਆਂ ਨੂੰ ਸ਼ਕ ਦੇ ਦਾਇਰੇ ਵਿੱਚ ਲਿਆਉਣ ਲਈ
ਗੁਰੂ ਨਾਨਕ ਦੀਆਂ ਪੋਥੀਆਂ ਤਬਾਹ ਹੋਣ ਦੀਆਂ ਗਲਾਂ ਚਲਾਈਆਂ ਤਾਂ ਕਿ ਗੁਰੂ ਅਰਜਨ ਦੇਵ ਦੁਆਰਾ ਆਪਣੀ
ਨਿਗਰਾਣੀ ਹੇਠ ਗੁਰਬਾਣੀ ਦੀ ਹਿਫਾਜ਼ਤ ਲਈ ਕੀਤਾ ਗਿਆ ਪ੍ਰਬੰਧ (ਗੁਰੂ ਗ੍ਰੰਥ ਸਾਹਿਬ ਜੀ) ੂ ਸ਼ਕ ਅਤੇ
ਕਿੰਤੂ ਪ੍ਰੰਤੂ ਦੇ ਦਾਇਰੇਆਂ ਵਿੱਚ ਲਿਆਇਆ ਜਾ ਸਕੇ। ਪਰ ੳਨਾਂ ਦੇ ਹਥ ਨਾਂ ਤਾਂ ਕਾਮਯਾਬੀ ਲਗੀ ਅਤੇ
ਨਾਂ ਹੀ ਗੁਰ ਪੌਥੀਆਂ (ਗੁਰੂਆਂ ਦੂਆਰਾ ਪੋਥੀ ਸਵਰੂਪਾਂ ਵਿੱਚ ਲਿਖਤ ਅਸਲ ਲਿਖਤਾਂ)
ਕਇਆਂ ਨੇ ਤਾਂ ‘ਭੇਥੀ ਪੇਥੀਆਂ‘ ਅਤੇ ‘ਕਚੇ ਗ੍ਰੰਥਾਂ‘ ਤਕ ਦਾ ਆਸਰਾ ਲੇਣ ਦਾ
ਜਤਨ ਕੀਤਾ ਪਰ ਨਾਕਾਮ ਰਹੇ। ਇਸ ਕਮਜ਼ੋਰ ਸਾਜਿਸ਼ ਨੇ
1704
ਦੇ ਬਾਦ ਜ਼ਿਆਦਾ ਜੋਰ ਪਕੜੀਆ। ਪਰ ਸਾਜਿਸ਼ਾਂ ਅਧੀਨ ਕੀਤੇ ਕਚੇ ਉਪਰਾਲੇ ਕਦੇ ਗੁਰੂ ਦੇ ਗ੍ਰੰਥ ਸਾਹਮਣੇ
ਟਿਕ ਨਾ ਸਕੇ। ਗੁਰੂ ਦੂਆਰਾ ਗ੍ਰੰਥ ਸਾਹਿਬ ਦੇ ਸੰਕਲਨ ਅਤੇ ਸੰਪਾਦਨ ਦਾ ਨਿਸ਼ਾਨਾ ਅਚੂਕ ਸੀ ਜਿਸਨੇ
ਸਾਰੇ ਕਚੇ ਆਧਾਰ ਧਾਰਾਸ਼ਾਈ ਕਰ ਦਿਤੇ। ਅਸੀਂ ਦੇਖ ਸਕਦੇ ਹਾਂ ਕਿ ‘ਸਿਖੀ‘ ਤੋਂ ਬਾਹਰ ਕੂਝ ਗੁਰੂ ਤਾਂ
ਬਣੇਂ ਪਰ ‘ਸਿਖੀ‘ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕੋਈ ਗੁਰੂ ਨਾ ਬਣ ਸਕਿਆ।
10
. ਗੁਰੂ ਅਰਜਨ ਦੇਵ
ਜੀ ਨੇ ਆਪਣੇ ਇਸ ਕੰਮ ਨੂੰ ਪਕਾ ਕਰਣ ਲਈ ਜਿਥੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ
ਲੋੜੀੰਦੇ ਉਤਾਰੇ ਵੀ ਕਰਵਾਏ ਉਥੇ ਹੀ ਦੁਜੇ ਪਾਸੇ ਗੁਰੂ ਗ੍ਰੰਥ ਦੀ ਇੱਕ ਰਸ ਅਤੇ ਪ੍ਰਮਾਣਿਕ ਹੈਸੀਅਤ
(Authority) ਨੂੰ
ਸਥਾਪਿਤ ਕਰਣ ਲਈ ਆਪ ਪਹਿਲੀਆਂ ਅਲਗ ਅਲਗ ਗੁਰ ਪੋਥੀਆਂ ਨੂੰ ਵਾਜਿਬ ਟਿਕਾਣੇ ਲਗਾ ਦਿਤਾ। ਇਹ ਬਦਲਾਵ
ਸ਼ਬਦ ਗਿਆਨ ਦਾ ਬਦਲਾਵ ਨਹੀਂ ਬਲਕਿ ਇਹ ਸ਼ਬਦ ਗਿਆਨ ਦੇ ਬਚਾਉ ਦਾ ਉਪਾਵ ਸੀ। ਆਦਿ ਬੀੜ ਦੇ ਸੰਕਲਨ ਤੇ
ਸੰਪਾਦਨ ਦਾ ਨਿਰਣਾ ਇੱਕ ਅਕਟ ਸਿਧਾਂਤਕ ਪੈਮਾਨਾ (Perameter)
ਤਿਆਰ ਕਰਦੇ ਹੇਏ ਅਲਗ-ਅਲਗ ਪੋਥੀਆਂ ਦੇ ਪ੍ਰਚਲਨ ਨੂੰ ਸਮਾਪਤ ਕਰਣਾ ਹੀ ਤਾਂ ਸੀ ਅਤੇ ਜੇਕਰ ਗੁਰੂ
ਐਸਾ ਨਾ ਕਰਦੇ ਤਾਂ ਬੇਸ਼ਕ ਅਜ ਗੁਰੂ ਗ੍ਰੰਥ ਦੇ ਹਮਮਨਸਬ ਕਈ ਹੋਰ ਪੋਥੀਆਂ ਹੁੰਦੀਆ ਅਤੇ ਨਾਲ ਹੀ
ਉਨਾਂ ਤੇ ਚਲਣ ਵਾਲੇ ਅਲਗ ਅਲਗ ਧੜੇ ਅਤੇ ਉਨਾਂ ਦੇ ਦਾਵੇਦਾਰ।
11
. ਗੁਰੂ ਅਰਜਨ ਦੇਵ
ਜੀ ਦੇ ਗੁਰ ਪੌਥੀਆਂ ਤੋ ਇੱਕ ਗ੍ਰੰਥ ਦੇ ਸੰਪਾਦਨ ਦੀ ਮਨਸ਼ਾ ਹੀ ਅਲਗ ਅਲਗ ਪੋਥੀਆਂ ਸਵਰੂਪਾਂ ਤੋਂ
ਪੈਦਾ ਹੋਣ ਵਾਲੇ ਸੰਭਾਵਿਤ ਖਤਰੀਆਂ ਨੂੰ ਦਰ ਕਿਨਾਰ ਕਰਣਾ ਸੀ।। ਸਿਖੀ ਦੇ ਫੈਲਾਉ ਅਤੇ ਕੇਵਲ ਇਕੋ
ਗ੍ਰੰਥ (Only One Copy)
ਹੋਣ ਦੀ ਸੂਰਤ ਨਾਲ ਜੁੜੇ ਨੁਕਤਿਆਂ/ਖ਼ਤਰਿਆਂ ਦੇ ਮਦੇ ਨਜ਼ਰ ਕਈ ਉਤਾਰੇ (More
Copies) ਵੀ ਕਰਵਾਏ ਗਏ। ਗੁਰੂ ਦੀ ਇਸ ਸੂਝਬੂਝ
ਤੋਂ ਪ੍ਰੇਸ਼ਾਨ ਹੋਏ ਵਿਰੋਧੀਆਂ ਨੇ ਸਮਾਂ ਬੀਤਣ ਤੇ ਗੁਰੂ ਗ੍ਰੰਥ ਨੂੰ ਲੇ ਕੇ ਪੋਥੀਆਂ ਦੇ ਨਾਂ ਤੇ
ਰੋਣਾਂ ਆਰੰਭ ਕੀਤਾ। ਇਹ ਰੋਣਾਂ ਦਰਅਸਲ ਗੁਰੂ ਅਰਜਨ ਦੀ ਸੂਝਬੂਝ ਹਥੋਂ ਹਾਰੇ ਕੁੱਝ ਵਿਰੋਧੀ ਧਿਰਾਂ
ਦਾ ਰੋਣਾਂ ਸੀ ਜਿਨਾਂ ਦੀਆਂ ਅਥਾਂ ਦੇ ਅਥਰੂ ਅਜ ਵੀ ਕੁੱਝ ਚਿੰਤਕਾਂ ਨੂੰ ਭਰਮਾਉਂਦੇ ਹਨ।
ਮੂਢਲੀ ਹਥ ਲਿਖਤ ਵਿੱਚ ਹੀ ਤਾਂ ਸੁਭਾਵਿਕ ਤੌਰ ਤੇ ਸੌਧਾਂ (
Corrections)
ਅਤੇ ਇੰਦਰਜਾਂ (Entries)
ਦੀ ਤਦਾਦ ਜ਼ਿਆਦਾ ਹੂੰਦੀ ਹੈ ਵਿਸ਼ੇਸ਼ ਤੌਰ ਤੇ ਉਸ ਸਥਿਤੀ ਵਿੱਚ ਜਿਸ ਵੇਲੇ ਕਿਸੇ ਰਚਨਾ ਨੂੰ ਵਡੀ ਪਧਰ
ਤੇ ਪਹਲੀ ਵਾਰ ਬੜੇ ਡੂੰਗੇ ਸੋਚ ਵਿਚਾਰ ਨਾਲ ਵਿਸ਼ੇਸ਼ ਤਰਤੀਬ ਦਿੰਦੇ ਹੋਏ ਸੰਕਲਤ ਤੇ ਸੰਪਾਦਤ ਕੀਤਾ
ਜਾ ਰਿਹਾ ਹੋਵੇ। ਇਸ ਸਥਿਤੀ ਵਿੱਚ ਰਦੋ ਬਦਲ (Corrections)
ਅਤੇ ਇੰਦਰਾਜ ਮੌਲਿਕਤਾ ਅਤੇ ਗੰਭੀਰ ਸੌਚ ਵਿਚਾਰ ਦੇ ਪ੍ਰਤੀਕ ਹੂੰਦੇ ਹਨ ਜੋ ਅਗਲੇ ਹਥ ਉਤਾਰਿਆਂ
ਵਿੱਚ ਘਟ ਹੂੰਦੇ ਹਨ। ਗੁਰੂ ਦੀ ਹਥੀ ਤਸਦੀਕ ਸ਼ੁਦਾ (Approved)
ਇਹ ਮੌਲਿਕਤਾ ਸਾਨੂੰ ਕਰਤਾਰ ਪੁਰੀ ਬੀੜ ਵਿੱਚ ਮਿਲਦੀ ਹੈ ਜਿਸ ਦੇ ਇੱਕ ਅਗਲੇ ਪ੍ਰਮਾਣਿਕ ਉਤਾਰੇ
(ਦਮਦਮੀ ਬੀੜ) ਵਿੱਚ ਗੁਰੂ ਗੋਵਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾਈ ਸੀ।
ਇਹੀ ਮੋਜੂਦਾ ਸਵਰੁਪ ਦੇ ਅਸਲ ਪੈਮਾਨੇ (Parameters)
ਹਨ।
ਰਹੀ ਗਲ ਉਤਾਰਿਆਂ ਵਿੱਚ ਅੰਤਰਾਂ ਦੀ ਤਾਂ ਇਨਾਂ ਅੰਤਰਾਂ ਨੂੰ ਗ਼ੈਰ ਵਾਜਿਬ
ਢੰਗ ਨਾਲ ਇੱਕ ਵਹਿਮ ਦੇ ਰੂਪ ਵਿੱਚ ਲੈ ਲੈਣਾ ਵੀ ਅਕਲਮੰਦੀ ਨਹੀਂ। ਹਥੀ ਉਤਾਰਿਆਂ ਵਿੱਚ ਛੋਟੇ ਜਿਹੇ
ਸੁਭਾਵਿਕ ਅੰਤਰ ਮਿਲੇ ਵੀ ਹੋਣ ਗੇ ਪਰ ਇਸ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਅਤੇ ਰੂਤਬੇ
ਵਿੱਚ ਕੇਇ ਅੰਤਰ ਨਹੀ ਆਯਾ। ਇਥੋਂ ਤਕ ਕਿ ਬਾਦ ਵਿੱਚ ਕਿਸੇ ਦੁਆਰਾ ਨਿਜੀ ਤੋਰ ਤੇ ਕੀਤੇ ਕੁੱਝ ਹਥੀ
ਉਤਾਰੇ ਕੁੱਝ ਅਣਗੇਲੀਆਂ, ਕਮੀਆਂ ਜਾਂ ਵਾਦੇ ਘਾਟੇ ਲਏ ਹੋ ਵੀ ਸਕਦੇ ਸਨ ਅਤੇ ਕਿਸੇ ਕਾਰਣ ਅਧੂਰੇ ਵੀ
ਛੁਟ ਗਏ ਹੋ ਸਕਦੇ ਸਨ ਜਾਂ ਕਿਸੇ ਦੀ ਨਾਕਾਮ ਜੋੜ-ਤੋੜ ਦੀ ਸ਼ਾਜਿਸ਼ ਵੀ ਹੇ ਸਕਦੇ ਸਨ। ਪਰ ਐਸੇ ਅਧੁਰੇ
ਜਾਂ ਕਚੇ ਉਤਾਰੇ ਕਦੇ ਵੀ ਨਵੇਂ ਪੇਮਾਨੇ (
Parameter)
ਨਹੀ ਬਣ ਸਕੇ। ਅਜ ਵੀ ਜੇਕਰ ਕਿਸੇ ਪੁਸਤਕ ਵਿੱਚ ਕਿਸੇ ਗੁਰੂ ਵਿਸ਼ੇਸ਼ ਜਾਂ ਭਗਤਾਂ ਵਿਸ਼ੇਸ਼ ਦੀ ਬਾਣੀ
ਲਿਖ ਦਿਤੀ ਜਾਂਦੀ ਹੈ ਤਾਂ ਐਸੀਆਂ ਪੁਸਤਕਾਂ ਵਿੱਚ ਕਿਸੇ ਬਾਣੀ ਦਾ ਹੋਣਾ ਨਾ ਹੋਣਾ, ਹੁਣ ਜਾਂ ਵਡਾ
ਸਮਾਂ ਬੀਤਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਖ ਦਾ ਪੈਮਾਨਾ ਨਹੀ ਹੋ ਸਕਦੀਆਂ ਬਲਕਿ ਗੂਰੂ ਗ੍ਰੰਥ
ਸਾਹਿਬ ਹੀ ਉਨਾਂ ਤਮਾਮ ਪੁਸਤਕਾਂ ਦੀ ਪਰਖ ਦੀ ਕਸਵਟੀ ਰਹਿਣਗੇ। ਠੀਕ ਇਹੀ ਗਲ ਕਰਤਾਰ ਪੁਰੀ ਬੀੜ ਅਤੇ
ਦਮਦਮੀ ਬੀੜ ਨੂੰ ਲੈ ਕਿ ਬਾਦ ਦੇ ਉਤਾਰਿਆਂ ਦੇ ਸੰਧਰਭ ਵਿੱਚ ਲਾਗੂ ਹੂੰਦੀ ਹੈ। ਕਰਤਾਰ ਪੁਰੀ
ਬੀੜ ਅਤੇ ਦਮਦਮੀ ਬੀੜ ਹੀ ਬਾਦ ਦੇ ਉਤਾਰਿਆਂ ਲਈ ਮੁਢਲੀ ਕਸਵਟੀ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ
ਮੌਜੂਦਾ ਸਵਰੁਪ (ਬਾਣੀ) ਇਸ ਕਸਵਟੀ ਤੇ ਪੂਰਾ ਉਤਰਦਾ ਹੈ।
ਅਸੀਂ ਦੇਖ ਸਕਦੇ ਹਾਂ ਕਿ ਅਜ ਦੇ ਜੁਗ ਵਿੱਚ ਵੀ ਜਿਥੇ ਸਾਡੇ ਕੋਲ
ਕੰਮਪੂਯਟਰਾਂ ਨਾਲ ਲੈਸ ਬੇਹਤਰ ਅਤੇ ਆਧੁਨਿਕ ਛਾਪੇ ਖਾਨੇ ਹਨ ਪੁਸਤਕਾਂ ਦੀ ਛਪਾਈ ਵਿੱਚ ਲਗ,
ਮਾਤਰਾਵਾਂ, ਸ਼ਬਦਾਂ ਆਦਿ ਵਰਗੀਆਂ ਸੰਭਾਵਿਤ ਜਹਿਆਂ ਗਲਤੀਆਂ ਦੀ ਗੁੰਜਾਇਸ਼ ਰਹਿੰਦੀ ਹੀ ਹੈ। ਸੈਕੜੇ
ਸਾਲਾਂ ਪਹਿਲੇ ਕੀਤੇ ਹਥ ਉਤਾਰਿਆਂ ਵਿੱਚ ਲਗ ਮਾਤਰਾ ਜਾਂ ਕੂਝ ਸ਼ਬਦਾਂ (
Words)
ਵਰਗੀਆਂ ਗਲਤੀਆਂ ਵਲ ਸਾਨੂੰ ਭੰਗ ਖਾਧੇ ਵਹਿਮੀਆਂ ਵਾਂਗ ਇਸ ਤਰਾਂ ਨਹੀਂ ਦੇਖਣਾ ਚਾਹੀਦਾ ਕਿ ਸਾਨੂੰ
ਬਾਣੀ ਹੀ ਬਦਲੀ ਹੋਈ ਨਜ਼ਰ ਆਏ। ਹੁਣ ਜੇਕਰ ‘ਗ਼ੈਰ ਵਾਜਿਬ ਚਿੰਤਨ ਦੀ ਅੱਤ‘ ਦੇ ਨਸ਼ੇ ਵਿੱਚ ਕਿਸੇ ਨੂੰ
ਸਿਦਾ ਵੀ ਉਲਟਾ ਨਜ਼ਰ ਆ ਰਿਹਾ ਹੋਵੇ ਤਾਂ ਮਾਤਰ ਐਸੇ ਕੁੱਝ ਸੱਜਣਾਂ ਦੀ ਸਹੂਲਤ ਵਾਸਤੇ ਸਿਦੇ ਨੂੰ
ਉਲਟਾ ਨਹੀਂ ਕੀਤਾ ਜਾ ਸਕਦਾ। ਬੇਹਤਰ ਇਹੀ ਹੋਵੇਗਾ ਕਿ ਉਹ ਐਸਾ ਨਸ਼ਾ ਛਡ ਵਾਜਿਬ ਢੰਗ ਨਾਲ ਸਿਦੇ ਨੂੰ
ਸਿਦਾ ਹੀ ਦੇਖਣ।
ਗੁਰੂਆਂ ਦੀ ਸੂਝਬੂਝ (ਗੁਰੁ ਗ੍ਰੰਥ ਸਾਹਿਬ ਜੀ) ਦੇ ਮੁਕਾਬਲੇ ਪੋਥੀਆਂ ਦੇ
ਨਾਂ ਤੇ ਰੋਣਾਂ ਤਾਂ ਨਿਰਮਲਿਆਂ ਅਤੇ ਉਦਾਸੀਆਂ ਵਰਗੇ ਅਨਸਰਾਂ ਦੀ ਬਦਹਵਾਸੀ ਸੀ। ਐਸੀ ਬਦਹਵਾਸੀ ਨੂੰ
ਲੈ ਕੇ ਹੂਣ ਕਿਸੇ ਨੂੰ ਆਪਣੇ ਹੋਸ਼ੋ ਹਵਾਸ ਨਹੀਂ ਗਵਾਣੇ ਚਾਹੀਦੇ। ਗੁਰੂ ਅਰਜਨ ਦੇਵ ਜੀ ਨੇ ਸੋਚ ਸਮਝ
ਕਿ ਹੀ ਗੁਰ ਪੋਥੀਆਂ ਸਵਰੂਪਾਂ ਨੂੰ (ਬਾਣੀ ਨੂੰ ਨਹੀ) ਆਪ ਵਾਜਿਬ ਤਰੀਕੇ (ਜਿਸ ਨੂੰ ਗੁਰੂ ਨੇ
ਬੇਹਤਰ ਸਮਜਿਆ) ਨਾਲ ਦਰ ਕਿਨਾਰ ਕੀਤਾ ਸੀ ਅਤੇ ਇਸੇ ਵਿੱਚ ਇਸ ਸਵਾਲ ਦਾ ਜਵਾਬ ਹੈ ਕਿ ਗੁਰ ਪੋਥੀਆਂ
ਕਿਥੇ ਗਈਆਂ?
ਇਹ ਗੁਰੂ ਦੇ ਆਪਣੇ ਅਧਿਕਾਰ ਖੇਤਰ (
Prerogative)
ਦੀ ਗਲ ਸੀ ਨਾ ਕਿ ਕਿਸੇ ਦੀ ਇਜਾਜ਼ਤ ਦੀ। ਅਗਸਤ 1604
ਨੂੰ ਗੁਰੂ ਅਰਜਨ ਦੇਵ ਜੀ ਦੁਆਰਾ ਆਪ ਹਰਮੰਦਰ ਸਾਹਿਬ ਵਿੱਚ ਗੁਰ ਪੋਥੀਆਂ ਦੇ ਬਜਾਏ ਗੁਰੂ ਗ੍ਰੰਥ
ਸਾਹਿਬ ਜੀ (ਕਰਤਾਰ ਪੁਰੀ ਬੀੜ, Bhadon Sudhi 1
Samat 1661) ਦਾ ਪ੍ਰਕਾਸ਼ ਕਰਣਾ ਇਸ ਦਾ ਸਭ ਤੋਂ
ਵਡਾ ਸਬੂਤ ਹੈ। ਜਿਸਦੇ ਸਦਕੇ ਹੀ ਸ਼ਤਾਬਦੀਆਂ ਤੋਂ ਅਸੀਂ ‘ਪੇਥੀਆਂ ਵਾਲੇ‘ ਬਜਾਏ ‘ਇਕੋ ਗੁਰੂ ਵਾਲੇ‘
ਅਤੇ ‘ਇਕ ਕੋਮ‘ ਦੇ ਰੁਪ ਵਿੱਚ ਜਾਣੇਂ ਜਾਂਦੇ ਰਹੇ, ਹਾਂ ਅਤੇ ਰਹਾਂਗੇ।
ਹਰਦੇਵ ਸਿੰਘ,
ਜੰਮੂ
0191-09419184990