.

“ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਮੁੰਦਾਵਣੀ ਤਕ ਪੂਰੀ ਤਰਾਂ ਪ੍ਰਮਾਣਕ ਗੁਰੂ ਹਨ”

ਇਹ ਕਹਿਣ ਵਿੱਚ ਰੋਜਾਨਾ ਸਪੋਕਸਮੇਨ ਨੁੰ ਹਿਚਕ ਕੈਸੀ ਤੇ ਦੇਰੀ ਕਿਉ?

This is what Max Arthur Macauliffe writes about the authenticity of the Guru’s teaching:

The Sikh religion differs as regards the authenticity of its dogmas from most other theological systems. Many of the great teachers the world has known, have not left a line of their own composition and we only know what they taught through tradition or second-hand information. If Pythagoras wrote of his tenets, his writings have not descended to us. We know the teachings of Socrates only through the writings of Plato and Xenophon. Buddha has left no written memorial of his teaching. Kungfu-tze, known to Europeans as Confucius, left no documents in which he detailed the principles of his moral and social system. The founder of Christianity did not reduce his doctrines to writing and for them we are obliged to trust to the gospels according to Matthew, Mark, Luke and John. The Arabian Prophet did not himself reduce to writing the chapters of the Quran. They were written or compiled by his adherents and followers. But the compositions of Sikh Gurus are preserved and we know at first hand what they taught.

ਮੈਕਸ ਆਰਥਰ ਮੈਕਾਲਿਫ ਦੇ ੳਪਰ ਲਿਖੇ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਤਿਹਾਸਿਕ ਪਥ ਦੀ ਪ੍ਰਮਾਣਿਕਤਾ ਨੂੰ ਬੇਹਦ ਸਪਸ਼ਟ ਸ਼ਬਦਾਂ ਵਿੱਚ ਬਿਆਨ ਕਰਦੇ ਹਨ। ਇਹ ਇੱਕ ਇਤਿਹਾਸਕਾਰ ਦੀ ਟਿਪਣੀ ਹਨ ਜੋ ਅਪਣੇ ਕੰਮ ਨਾਲ ਚੰਗੀ ਤਰਾਂ ਵਾਕਿਫ ਸੀ। ਯਾਨੀ ਕਿ ਆਪਣੇ ਵਿਸ਼ੇ ਦਾ ਮਾਹਰ (Expert ) ਇਸ ਟਿਪਣੀ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਜੈਸੀ ਰਚਨਾ (ਗੁਰੂ) ਅਤੇ ਦੁਜੀਆਂ ਧਾਰਿਮਕ ਰਚਨਾਵਾਂ ਦੇ ਵਿਚਲਾ ਅੰਤਰ ਸਮਝ ਆਉਂਦਾ ਹੈ। ਲੈਕਿਨ ਇਹ ਇੱਕ ਵਡੀ ਗੰਭੀਰ ਸਥਿਤੀ ਹੈ ਕਿ ਜੋ ਕੁੱਝ ਇੱਕ ਗੈਰ ਸਿਖ ਇਤਿਹਾਸਕਾਰ ਨੇ ਇਸ ਬਾਰੇ ਸਮਝਿਆ ਉਸ ਨੂੰ ਸਾਡੇ ਕੁੱਝ ਚਿੰਤਕ ਨਹੀ ਸਮਝ ਸਕੇ।

ਬੇਸ਼ਕ ਮੈਕਲਿਫ ਅਤੇ ‘ਕੁਝ ਚਿੰਤਕਾਂ ‘ਨੂੰ ਧਿਆਨ ਵਿੱਚ ਰਖ ਕੇ ਹੀ ਗੁਰੂਆਂ ਨੇ ਅਪਣੇ ਜਿਊਂਦੇ ਜੀਅ ਹੀ ਆਪਣੀ ਬਾਣੀ ਦਾ ਸੰਪਾਦਨ ਕਰਦੇ ਹੋਏ ਉਸ ਨੂੰ ਕਲਮਬੰਦ ਕਰ ਦਿਤਾ ਸੀ ਤਾਂ ਕਿ ਭਵਿਖ ਵਿੱਚ ਮੈਕਾਲਿਫ ਜੈਸੇ ਇਤਿਹਾਸ ਖੋਜੀ ਗੁਰਬਾਣੀ ਦੀ ਪ੍ਰਮਾਣਿਕਤਾ ਨੂੰ ਲੈ ਕੇ ਕਿਸੇ ਵੀ ਮੁਗਾਲਤੇ ਵਿੱਚ ਨਾ ਰਹਿਣ ਅਤੇ ਇਸ ਦੇ ਨਾਲ ਹੀ ਕੁੱਝ ਚਿੰਤਕ ਗੁਰਬਾਣੀ ਸੰਬਧੀ ਆਪਣੇ ਚਿੰਤਨ ਵਿੱਚ ਕੋਈ ਧੋਖਾ ਜਾਂ ਮੁਗਾਲਤਾ ਨਾ ਖਾਣ ਜਾਂ ਫਿਰ ਕਿਸੇ ਨੂੰ ਧੋਖਾ ਜਾਂ ਮੁਗਾਲਤਾ ਦੇਣ ਦਾ ਯਤਨ ਨਾ ਕਰਨ ਅਤੇ ਜੇ ਕਰ ਕਰਣ ਤਾਂ ਰੰਗੇ ਹਥੀਂ ਹੀ ਪਕੜੇ ਜਾਣ।

ਗੁਰੂ ਸਾਹਿਬ ਚੰਗੀ ਤਰਾਂ ਜਾਣਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਅਗਰ ਕੋਈ ਤੋੜਣ – ਮੋੜਣ ਜਾਂ ਫਿਰ ਉਸ ਤੇ ਕਿੰਤੂ ਪ੍ਰਤੂੰ ਕਰਣ ਦੀ ਕੋਸ਼ਿਸ਼ ਹੋਈ ਤਾਂ ਇਹ ਕੇਵਲ ਕਿਸੇ ਇਤਿਹਾਸਕਾਰ ਜਾਂ ਫਿਰ ਕਿਸੇ ਵਿਚਾਰਕ ਦੁਆਰਾ ਹੀ ਹੋਵੇ ਗੀ ਨਾ ਕਿ ਕਿਸੇ ਆਮ ਆਦਮੀ ਦੁਆਰਾ। ਆਮ ਆਦਮੀ ਅਕਸਰ ਮੁਗਾਲਤਾ ਜਾਂ ਧੋਖਾ ਖਾ ਜਾਂਦੇ ਹਨ ਪਰ ਮੁਗਾਲਤਾ ਜਾਂ ਧੋਖਾ ਦਿੰਦੇ ਨਹੀ। ‘ਵਿਚਾਰਕ ਧੋਖਾ ‘ਜਾਂ ਮੁਗਾਲਤਾ ਦੇਣਾ ਵਿਚਾਰਕਾਂ ਦਾ ਹੀ ਕੰਮ ਹੋ ਸਕਦਾ ਹੈ। ਅਤੇ ਜੇਕਰ ਕੋਈ ਵਿਚਾਰਕ ਐਸਾ ਕਰਦਾ ਜਾਂ ਕਰਦੇ ਹਨ ਤਾਂ ਉਸ ਨਾਲ ਤਿੰਨ ਗਲਾਂ ਸਪਸ਼ਟ ਹੁੰਦੀਆਂ ਹਨ:-

(1) ਜਾਂ ਤਾਂ ਉਹ ਵਿਵੇਕਹੀਣ ਸ਼ਰਧਾਲੂ ਹਨ (in some case) ਜੋ ਗੁਰੂਮਤਿ ਦੇ ਤੱਤ ਦੇ ਨਾਮ ਉਤੇ ਅਤ ਕਰ ਰਹੇ ਹਨ ਜਾਂ ਅਪਣੇ ਨਿਜੀ ਕਯਾਸਾਂ ਨੂੰ ਇਤਹਾਸੀ ਜਾਮਾ ਦੇ ਵਿਦਵਾਨ ਅਖਵਾੳਣਾਂ ਚਾਹੁੰਦੇ ਹਨ।

(2) ਜਾਂ ਫਿਰ ਉਹ ਅਣਜਾਣੇ ਕਿਸੇ ਸਾਜਿਸ਼ ਦਾ ਸ਼ਿਕਾਰ ਹਨ।

(3) ਜਾਂ ਫਿਰ ਉਹ ਕਿਸੇ ਸਾਜਿਸ਼ ਦਾ ਹਿਸਾ ਹਨ।

ਵਿਚਾਰ ਇੱਕ ਰਸਤਾ ਹੈ ਜਿਸ ਰਾਹੀ ਅਸੀਂ ਜੀਵਨ ਵਿੱਚ ਫੈਸਲੇ ਲੈਂਦੇ ਰਹਿੰਦੇ ਹਾਂ। ਗੁਰਬਾਣੀ ਵਿੱਚ ਵਿਚਾਰ ਦੀ ਬੜੀ ਅਹਿਮੀਅਤ ਹੈ ਤਾਂ ਕਿ ਅਸੀਂ ਸਹੀ ਨਿਰਣੇ ਲੈਂਦੇ ਰਹੀਏ। ਵਿਚਾਰ ਕਿਸੇ ਵੀ ਨਿਰਣੇ ਤੋਂ ਪਹਿਲਾਂ ਦੀ ਗਲ ਹੁੰਦੀ ਹੈ ਅਤੇ ਵਿਚਾਰ ਵਿਵੇਕਸ਼ੀਲਤਾ ਰਾਹੀਂ ਹੀ ਹੋਣਾ ਚਾਹੀਦਾ ਹੈ ਤਾਂ ਕਿ ਸਹੀ ਨਿਰਣਾਂ ਲਿਆ ਜਾ ਸਕੇ। ਪਰ ਜੋ ਕੋਈ ਚਿਤੰਕ ਨਿਰਨਾ ਲੈਣ ਤੋਂ ਬਾਦ ਵਿਚਾਰ ਕਰਣ ਦੀ ਖੇਡ ਖੇਡੇ ਤਾਂ ਇਹ ਵਿਵੇਕਸ਼ੀਲ ਚਿਤੰਨ ਨਹੀ। ਇਸ ਵਿੱਚ ਸੁਧਾਰ ਦੀ ਲੋੜ ਹੁੰਦੀ ਹੈ।

੧੬ ਮਾਰਚ ੨੦੧੦ ਰੋਜ਼ਾਨਾ ਸਪੋਕਸਮੈਨ ਦਾ ਸੰਪਾਦਕੀ ਲੇਖ ਇਸ ਦੀ ਮਿਸਾਲ ਹੈ ਜਿਸ ਵਿੱਚ ਸੰਪਾਦਕ ਨੂੰ ਗੁਰਬਾਣੀ ਸੰਬਧੀ ਅਪਣੇ ਨਿਜੀ ਨਿਰਣੇ ਦੇਣ ਤੋ ਪਹਿਲਾਂ ਘਟੋ ਘਟ ਏਨਾ ਜਰੂਰ ਵਿਚਾਰ ਲੈਣਾ ਚਾਹੀਦਾ ਸੀ ਕਿ ੳਹ ਕਰੋੜਾ ਲੋਕਾਂ ਦੇ ਪ੍ਰਮਾਣਿਕ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਨਿਰਣੇ ਦੇ ਰਹੇ ਹਨ ਨਾ ਕਿ ਕਿਸੇ ਅਪਣੇ ਨਿਜੀ ਮਸਲੇ ਸਬੰਧੀ। ਅੱਗੇ ਵਧਣ ਤੋ ਪਹਿਲਾਂ ਅਸੀਂ ਸੰਪਾਦਕੀ ਨੂੰ ਜ਼ਰਾ ਸੰਪਾਦਕ ਦੀ ਕਲਮੀ ਹੀ ਦੇਖ ਲਈਏ। (Reference 2nd and 3rd para of editorial dated :16.03.2010)

“ਸਿੱਖ ਆਪ ਕਿਉਂ ਕਿ ਲੜਾਈਆਂ ਲੜਨ ਵਿੱਚ ਰੁੱਝੇ ਹੋਏ ਸਨ, ਇਸ ਲਈ ਇਸ ਸਾਜ਼ਸ਼ ਨੂੰ ਸਿਰੇ ਚੜ੍ਹਾਉਣਾ ਹੋਰ ਵੀ ਸੌਖਾ ਹੋ ਗਿਆ ਤੇ ਨਿਰਮਲਿਆਂ, ਉਦਾਸੀਆਂ ਨੇ ਇਹ ਕੰਮ ਅਪਣੇ ਹੱਥਾਂ ਵਿੱਚ ਲੈ ਲਿਆ। ਗੁਰਬਿਲਾਸ ਪਾਤਸ਼ਾਹੀ-੬ ਤੇ ‘ਦਸਮ ਗ੍ਰੰਥ’ ਨਾਮ ਦੀਆਂ ਪੁਸਤਕਾਂ ਹੀ ਨਹੀਂ, ਲਗਭਗ ਸਾਰੇ ਇਤਿਹਾਸਕ ਸੋਮੇ, ਨਿਰਮਲਿਆਂ ਦੇ ਹੀ ਲਿਖੇ ਹੋਏ ਮਿਲਦੇ ਹਨ। ਸ੍ਰੀਚੰਦ ਦੇ ਨਿਰਮਲਿਆਂ ਤੇ ਉਦਾਸੀਆਂ ਨੇ ਹੀ ਬਾਬੇ ਨਾਨਕ ਦੀ ਹੱਥ-ਲਿਖਤ ‘ਪੋਥੀ ਸਾਹਿਬ’ ਤਬਾਹ ਕੀਤੀ ਜਾਂ ਸਾੜੀ ਅਤੇ ਬਾਅਦ ਵਿੱਚ ਲਿਖ ਦਿੱਤਾ ਕਿ ਜੰਗਾਂ ਯੁੱਧਾਂ ਦੌਰਾਨ ‘ਪੋਥੀ ਸਾਹਿਬ ਤਬਾਹ ਹੋ ਗਈ। ਬਾਬੇ ਨਾਨਕ ਦਾ ਸੁਟਿਆ ਹੋਇਆ `ਚੋਲਾ’ ਤਾਂ ਤਬਾਹ ਨਾ ਹੋਇਆ, ਖੜਾਵਾਂ ਤਾਂ ਬੱਚ ਗਈਆਂ, ਬਾਕੀ ਗੁਰੂਆਂ ਦੀ ਹਰ ਲਿਖਤ ਤੇ ਯਾਦਗਾਰ ਤੇ ੩੫ ਭਗਤਾਂ ਦੀ ਹਰ ਲਿਖਤ ਤੇ ਯਾਦਗਾਰ ਤਾਂ ਬੱਚ ਗਈ ਪਰ ਯੁਧਾਂ ਨੇ ਕੇਵਲ ਬਾਬੇ ਨਾਨਕ ਦੀ ਹੱਥ-ਲਿਖਤ ‘ਬਾਣੀ’ ਹੀ ਤਬਾਹ ਕਰਨੀ ਸੀ?

ਸਾਫ਼ ਹੈ ਕਿ ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵਾਰ ਵਾਰ ਤਬਦੀਲੀਆਂ ਕੀਤੀਆਂ ਤੇ ਪਹਿਲੀਆਂ ਬੀੜਾਂ ਨੂੰ ਸਾੜ ਦੇਣ ਦੀ ਮੰਦੀ ਰੀਤ ਚਲਾਈ। (ਤਾ ਕਿ ਸਾਰੇ ਸਬੂਤ ਮਿਟ ਜਾਣ) ਅਤੇ ਧੁਮਾ ਇਹ ਦਿੱਤਾ ਕਿ ‘ਬਿਰਧ ਬੀੜਾਂ ਦਾ ਸਸਕਾਰ’ ਕਰਨਾ ਵੀ ਧਰਮ ਦਾ ਕਰਮ ਹੈ। ਸਾੜਿਆ ਕੇਵਲ ਮੁਰਦੇ ਨੂੰ ਜਾਂਦਾ ਹੈ। ਕੀ ਬਿਰਧ ਜਾਂ ਪੁਰਾਤਨ ਬੀੜਾਂ ਮੁਰਦਾ ਹੋ ਚੁੱਕੇ ਗਿਆਨ ਦੀਆਂ ਪੁਸਤਕਾਂ ਹੁੰਦੀਆਂ ਹਨ? ਗਿਆਨ ਨੂੰ ਸਾੜਨਾ ਕਿਸੇ ਤਰ੍ਹਾਂ ਵੀ ਧਰਮ ਦਾ ਕੰਮ ਨਹੀਂ ਕਿਹਾ ਜਾ ਸਕਦਾ। ਅਪਣੀ ਬਦੀ ਨੂੰ ਛੁਪਾਉਣ ਲਈ ਹੀ ਇਹ ਵੀ ਐਲਾਨ ਕਰ ਦਿਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੱਖਰ, ਲੱਗ, ਮਾਤਰਾ ਵਿੱਚ ਤਬਦੀਲੀ ਨਹੀਂ ਕੀਤੀ ਜਾ ਸਕਦੀ। ਜਿਨ੍ਹਾਂ ਸ੍ਰੀਚੰਦੀਆਂ ਨੇ ਆਪ ਵੱਡੀਆਂ ਤਬਦੀਲੀਆਂ ਕੀਤੀਆਂ, ਉਨ੍ਹਾਂ ਨੇ ਅਪਣੇ ਗੁਨਾਹ ਉਤੇ ਪਰਦਾ ਪਾਉਣ ਲਈ ਹੀ, ਅਪਣੇ ਵਲੋਂ ਕੀਤੀਆਂ ਤਬਦੀਲੀਆਂ ਨੂੰ ‘ਅੰਤਮ ਰੂਪ’ ਦੇਣ ਲਈ ਇਹ ਧਰਮ-ਬਾਣ ਚਲਾ ਦਿਤਾ। ਹੋਰ ਵੀ ਬੜੇ ਧਰਮ ਹਨ। ਉਨ੍ਹਾਂ ਦੇ ਵੀ ਪੂਜਯ ਗ੍ਰੰਥ ਹਨ। ਕਿਸੇ ਹੋਰ ਨੇ ‘ਸਸਕਾਰ ਕਰਨ’ ਜਾਂ ਲੱਗ, ਅੱਖਰ, ਮਾਤਰਾ ‘ਵਿੱਚ ਤਬਦੀਲੀ ਨੂੰ ਗੁਨਾਹ ਨਾ ਬਣਾਇਆ। ਕਿਉਂ? ਖੁਦ ਕਿਸੇ ਗੁਰੂ ਨੇ ਇਹ ਪਾਬੰਦੀ ਕਿਉਂ ਨਾ ਆਇਦ ਕਰ ਦਿੱਤੀ? ਨਿਰਮਲਿਆਂ ਤੇ ਉਦਾਸੀਆਂ ਨੂੰ ਹੀ ਇਹ ਸੱਭ ਕਿਉਂ ਸੁੱਝਿਆ? ਸੋਚਣ, ਵਿਚਾਰਨ ਤੇ ਖੋਜਣ ਦੀ ਲੋੜ ਹੈ। ਬੜੇ ਸਬੂਤ ਮਿਲ ਰਹੇ ਹਨ ਜੋ ਨਿਰਮਲਿਆਂ, ਉਦਾਸੀਆਂ ਵੱਲੋਂ ਬਾਬੇ ਨਾਨਕ ਦੀ ਪਿਠ ਵਿੱਚ ਇੱਕ ਤੋਂ ਬਾਅਦ ਦੂਜਾ ਛੁਰਾ ਘੋਪਣ ਦੀ ਅਕੱਟ ਗਵਾਹੀ ਪੇਸ਼ ਕਰਦੇ ਹਨ। ਪਰ ਜਿਉਂ ਹੀ ਕੋਈ ਸੱਚ ਦੀ ਖੋਚ ਕਰਨ ਵਾਲੇ ਪਾਸੇ ਪੈਰ ਪੁੱਟਣ ਲਗਦਾ ਹੈ, ਨਿਰਮਲੇ ਤੇ ਉਨ੍ਹਾਂ ਦੇ ਏਜੰਟ ਹੀ ਰੌਲਾ ਪਾ ਦੇਂਦੇ ਹਨ, “ਵੇਖੋ ਜੀ, ਇਹ ਗੁਰੂ ਗ੍ਰੰਥ ਸਾਹਿਬ ਉਤੇ ਕਿੰਤੂ ਕਰਦਾ ਹੈ।” ਜਿਨ੍ਹਾਂ ਨੇ ਭਾਰੀ ਖ਼ਰੂਦ ਕੀਤਾ. ਉਹਨਾਂ ਦੇ ਗੁਰਗੇ ਕਦੇ ਨਹੀਂ ਚਾਹੁਣ ਗੇ ਕਿ ਸੱਚ ਸਾਹਮਣੇ ਆ ਜਾਵੇ ਤੇ ਉਨ੍ਹਾਂ ਦੀ ਸਾਜ਼ਸ਼ ਨੰਗੀ ਹੋ ਜਾਵੇ। ਇਸ ਬਾਰੇ ਪੂਰਾ ਵਿਸਥਾਰ ਫਿਰ ਕਦੇ, ਇਸ ਵੇਲੇ ਅਸੀਂ ਇਸ਼ਾਰੇ ਮਾਤਰ ਹੀ ਦਸ ਰਹੇ ਹਾਂ ਕਿ ਬਾਬੇ ਨਾਨਕ ਦੇ ਫ਼ਲਸਫ਼ੇ ਦੀ ਪਿਠ ਵਿੱਚ ਸ਼ੁਰੂ ਤੋਂ ਹੀ ਸ੍ਰੀਚੰਦੀਆਂ ਨੇ ਛੁਰੇ ਘੋਪਣ ਦੀ ਕੋਸ਼ਿਸ਼ ਕੀਤੀ ਹੈ ਤੇ ਸਿੱਖਾਂ ਨੂੰ ਮੂਰਖ ਬਣਾਇਆ ਹੈ। ….

ਬੇਸ਼ਕ ਕਿਸੇ ਵੀ ਅਖਬਾਰ ਦਾ ਸੰਪਾਦਕੀ ਲੇਖ ਉਸ ਅਖਬਾਰ ਦੇ ਨੀਤੀਗਤ ਦ੍ਰਿਸ਼ਟੀਕੋਣ ਦਾ ਅਕਸ ਹੁੰਦਾ ਹੈ ਅਤੇ ਇਸ ਨੂੰ ਸੋਚ ਸਮਝ ਕੇ ਹੀ ਲਿਖਿਆ ਜਾਂਦਾ ਹੈ। ਪਰ ਫਿਰ ਵੀ ਇਨਸਾਨ ਤਾਂ ਇਨਸਾਨ ਹੈ ਗਲਤੀ ਹੋ ਵੀ ਸਕਦੀ ਹੈ। ਗਲਤੀ ਦਾ ਸਹੀ ਅੰਦਾਜ਼ਾ ਹੀ ਗਲਤੀ ਦੇ ਸੁਧਾਰ ਦਾ ਆਧਾਰ ਹੰਦਾ ਹੈ। ਪਰ ਜੇਕਰ ਏਹ ਆਧਾਰ ਹੀ ਕਮਜ਼ੋਰ ਹੋਵੇ ਤਾਂ ਗਲਤੀ ਵਿੱਚ ਸੁਧਾਰ ਦੀ ਗਲ ਕਰਣ ਦੇ ਅਲਫਾਜ਼ ਫਿਕੇ ਹੁੰਦੇ ਹਨ ਜਿਨਾਂ ਕਰਕੇ ਗਲਤੀ ਦੇ ਸੁਧਾਰ ਦੀ ਗਲ ਕੇਵਲ ਲੀਪਾਪੋਤੀ ਜਿਹੀ ਭਾਵਨਾ ਵਿੱਚ ਬਦਲ ਜਾਂਦੀ ਹੈ। ਇਹ ਬਾ-ਦਿਲ ਨਹੀ ਬੇ-ਦਿਲੀ ਦੀ ਗਲ ਹੈ। ਇਹ ਸ਼ਬਦਜਾਲ ਹੈ।

ਉਪਰ ਦਿਤੇ ਸੰਪਾਦਕੀ ਬਿਆਨ ਵਿੱਚ ਸੰਪਾਦਕ ਨੇ ਜੋ ਲਿਖਿਆ ਹੈ ਉਸਦਾ ਨਿਚੋੜ ਕੁੱਝ ਇੰਝ ਨਿਕਲਦਾ ਪ੍ਰਤੀਤ ਹੁੰਦਾ ਹੈ।

(1) ਇਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਨਿਰਮਲਿਆਂ ਤੇ ਉਦਾਸੀਆਂ ਨੇ ਗੁਰੂ ਨਾਨਕ ਦੀ ਲਿਖੀ ਪੋਥੀ (ਗੁਰੁ ਨਾਨਕ ਦੀ ਬਾਣੀ) ਨੂੰ ਨਸ਼ਟ ਕਰ ਦਿਤਾ ਸੀ ਤਾਂ ਕਿ ਉਹ ਗੁਰਬਾਣੀ ਵਿੱਚ ਨਾਨਕ ਦੀ ਬਾਣੀ ਦੇ ਅਸਲੀ ਸਬੂਤ (ਨਾਨਕ ਬਾਣੀ ਦੀ ਪੋਥੀ) ਨੂੰ ਖਤਮ ਕਰ ਕੇ ਉਸ ਵਿੱਚ ਤਬਦੀਲੀਆਂ ਕਰ ਸਕਣ। ਜ਼ਾਹਿਰ ਜਿਹੀ ਗਲ ਹੈ ਕਿ ਸੰਪਾਦਕ ਅਪਣੇ ਇਸ ਨਿਰਣੇ ਵਲ ਇਸ਼ਾਰਾ ਕਰਦੇ ਪ੍ਰਤੀਤ ਹੋਏ ਸੀ ਕਿ ਗੁਰੁ ਨਾਨਕ ਦੀ ਬਾਣੀ ਬਦਲ ਦਿੱਤੀ ਗਈ ਸੀ। (it is evident that no one will destroy the whole book just to make minor grammatical changes like full stop and comas. Rather the conspirator will change the whole writing materially to replace the whole with fake writings)

(2) ਬਕੌਲ ਸੰਪਾਦਕ ਗੁਰੁ ਗ੍ਰੰਥ ਸਾਹਿਬ ਵਿੱਚ ‘ਭਾਰੀ ਤਬਦੀਲੀਆਂ ਕੀਤੀਆਂ ਗਈਆਂ ‘ਜਿਨਾਂ ਤੇ ਪਰਦਾ ਪਾਉਣ ਲਈ ਅਸਲ ਬੀੜਾਂ ਵੀ ਸਾੜ ਦਿਤੀਆਂ ਗਈਆਂ ਅਤੇ ਜੋ ਕੁੱਝ ਬਚਿਆ ਰਹਿਣ ਦਿੱਤਾ ਗਿਆ ਉਹ ਤਰਮੀਮ ਕੀਤੀ ਗਈ ਬਾਣੀ ਹੀ ਸੀ। ਜ਼ਾਹਿਰ ਜਿਹੀ ਗਲ ਹੈ ਕਿ ਸੰਪਾਦਕ ਜੀ ਦੇ ਜ਼ਿਹਨ ਵਿੱਚ ਇਨਾਂ ਭਾਰੀ ਤਬਦੀਲੀਆਂ ਦੇ “ਕਥਿਤ ਸਬੂਤ” ਹਨ। ਕਿਉਂਕਿ ਐਸਾ ਲਿਖਦੇ ਹੋਏ ੳਹ ਵੀਚਾਰ ਨਹੀਂ ਬਲਕਿ ਇੱਕ ਨਿਰਣਾ ਦੇਣ ਦਾ ਯਤਨ ਕਰਦੇ ਪ੍ਰਤੀਤ ਹੋਏ ਹਨ। (here the editor has seriously questioned the entire gamut of Holy scripture because he did not mention the nature and % of changes. Is it 1%, 20% 50% 85% or the whole? He has mentioned about big and regular changes and so these changes may be to any extent but surely not less as per his worded editorial)

(3) ਬਕੌਲ ਸੰਪਾਦਕੀ ਭਾਰੀ ਤਬਦੀਲੀਆਂ ਕੀਤੀਆਂ ਗਈਆਂ ਅਤੇ ਇਸ ਲਈ ਹੀ ਨਾਨਕ ਦੀ ਪੋਥੀ ਨੂੰ ਤਬਾਹ ਕਰ ਦਿਤਾ ਗਿਆ ਤਾਂ ਕਿ ਉਸ ਪੋਥੀ ਦਾ ਮਿਲਾਣ ਕੀਤੀਆਂ ਗਈਆਂ ਤਬਦੀਲੀਆਂ ਨਾਲ ਕੋਈ ਨਾ ਕਰ ਸਕੇ ਤੇ ਨਾ ਹੀ ਇਸ ਸਾਜਿਸ਼ ਦਾ ਕਦੇ ਪਰਦਾ ਫਾਸ਼ ਹੋ ਸਕੇ। ਸਮਝ ਨਹੀਂ ਆਉਂਦੀ ਕਿ ਕੀ ਸੰਪਾਦਕ ਜੀ ਦੇ ਹਥ ਨਸ਼ਟ ਕਰ ਦੀਤੀ ਗਈ ਨਾਨਕ ਦੀ ਪੋਥੀ ਲਗ ਗਈ ਹੈ ਜਿਸ ਨੂੰ ਮਿਲਾਣ ਉਪ੍ਰੰਤ ੳਹ ਗੁਰੁ ਗ੍ਰੰਥ ਸਾਹਿਬ ਦੇ ਮੋਜੂਦਾ ਸਰੂਪ ਵਿੱਚ ਦਰਜ ਤਬਦੀਲ ਕੀਤੀ ਗਈ ਨਾਨਕ ਦੀ ਕਥਿਤ “ਝੁਠੀ ਬਾਣੀ” ਨੂੰ ਪਕੜਣ ਵਿੱਚ ਕਾਮਯਾਬ ਹੋ ਗਏ ਹਨ?

(4) ਸੰਪਾਦਕ ਜੀੇ ਇਹ ਨਿਰਣਾ ਵੀ ਕਰਦੇ ਪ੍ਰਤੀਤ ਹੋਏ ਹਨ ਕਿ ਤਬਦੀਲੀਆਂ ਬਾਰ – ਬਾਰ ਕੀਤੀਆਂ ਗਾਈਆਂ ਜਿਨਾਂ ਨੂੰ ਛੁਪਾਉਣ ਲਈ ਅਸਲ ਗੁਰਬਾਣੀ ਦੀਆਂ ਬੀੜਾਂ ਦੇ ਸੰਸਕਾਰ ਵਰਗੀ ਸਾਜਿਸ਼ ਸ਼ੁਦਾ ਰਸਮ ਚਲਾ ਦਿਤੀ ਗਈ ਅਤੇ ਫਿਰ ਤਬਦੀਲੀਆਂ ਕਰਨ ਵਾਲਿਆਂ ਨੇ ਕੰਮ ਪੁਰਾ ਹੋਣ ਮਗਰੋਂ ਬਦਲੀ ਹੋਈ ਬਾਣੀ ਵਿੱਚ ਲਗ ਮਾਤਰਾਂ ਦੀ ਤਬਦੀਲੀ ਤੇ ਵੀ ਪਾਬੰਦੀ ਲਗਾ ਦਿਤੀ ਤਾਂ ਕਿ ਤਬਦੀਲ ਸ਼ੁਦਾ ਬਾਣੀ ਹੀ ਅਸਲੀ ਬਾਣੀ (ਮੁਖ ਰੂਪ ਵਿੱਚ ਨਾਨਕ ਦੇ ਨਾਂ ਤੇ) ਬਣੀ ਰਹੇ।

ਕੁਲ ਮਿਲਾ ਕਿ ਗੁਰੁ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦੀ ਮੰਦਾਵਣੀ ਤੇ ਹੀ ਕਿਆਸਾਂ ਆਧਾਰਿਤ ਅਪਣੇ ਨਿਜੀ ਨਿਰਣਿਆਂ ਰਾਹੀਂ ਸਵਾਲ ਖੜੇ ਕਰਣ ਅਤੇ ਉਸ ਤੋ ਸਿਰਜੇ ਮਾਹੋਲ ਤੇ ਵਿਚਾਰ ਕਰਣ ਤੋ ਬਾਦ ਸੰਪਾਦਕ ਜੀ ਨੇ ਸੰਪਾਦਕੀ ਵਾਪਿਸ ਲੈਣ ਦਾ ਨਿਰਣਾ ਲਿਆ। ਕੋਈ ਇਸ ਨੂੰ ਦੇਰ ਆਏ ਦਰੁਸਤ ਆਏ ਦੀ ਭਾਵਨਾ ਨਾਲ ਦੇਖ ਸਕਦਾ ਹੈ। ਪਰ ਸੰਪਾਦਕੀ ਵਾਪਿਸ ਲੈਣ ਬਾਦ ਸੰਪਾਦਕ ਜੀੇ ਦੀ ਪਤਰਕਾਰਿਤਾ ਦੇਖ ਇੰਝ ਲਗਦਾ ਹੈ ਕਿ ਉਹ ਦਰੁਸਤ ਨਹੀਂ ਆਏ ਹਨ ਬਲਕਿ ਜਿਵੇ ਇਸ ਬਾਰੇ ਹੋਰ ਗੱਲਾਂ ਕਰਣ ਦਾ ਕੋਇ ਲਾਇਸੈਂਸ ਲੈ ਪਰਤੇ ਹਨ। ਪਰ ਜੇ ਕਰ ੳਹ ਸਚੁਮੱਚ ਹੀ ਦਰੁਸਤ ਆਏ ਹਨ ਤਾਂ ੳਨਾਂ ਲਈ ਇੱਕ ਸੁਝਾਵ ਹੈ ਕਿ ਇਸ ਬਾਰੇ ੳਹ ਆਪਣੀ ਇੱਕ ਨਵੀਂ (ਲੋੜੀਂਦੀ) ਸੰਪਾਦਕੀ ਦਾ ਸਿਰਲੇਖ ਕੁੱਝ ਇੰਝ ਲਿਖਣ: “ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਮੁੰਦਾਵਣੀ ਤਕ ਪੂਰੀ ਤਰਾਂ ਪ੍ਰਮਾਾਣਕ ਗੁਰੂ ਹਨ”। ਤਾਂ ਕਿ ੳਹ ਇਸ ਬਾਰੇ ਸਪਸ਼ਟ ਨਜ਼ਰ ਆੳਣ। ਗੁਰੁ ਗ੍ਰੰਥ, ਪੰਥ ਅਤੇ ਸਮੂਚੀ ਮਾਨਵਤਾ ਦੇ ਹਿਤ ਨੂੰ ਸਾਹਮਣੇ ਰੱਖਦੇ ਹੋਏ ਇਹ ਇੱਕ ਸੁਝਾਉ ਮਾਤਰ ਹੈ। ਕਿਉਂਕਿ ਸੰਪਾਦਕ ਆਪ ਇੱਕ ਲੇਖਕ ਹਨ ਅਤੇ ਜਾਣਦੇ ਹੀ ਹੋਣ ਗੇ ਕਿ ਸਾਫ਼ ਮਨ ਰਾਹੀਂ ਕਿਵੇ ਸਾਫ਼ਗੋਈ ਅਤੇ ਉਦਾਰਤਾ ਨਾਲ ਗਲਤੀ ਮੰਨੀ ਜਾਂਦੀ ਹੈ। ਸਹੀ ਵਿਚਾਰਾਂ ਲਈ ਤਾਂ ਮਾਫੀ ਮੰਗੀ ਹੀ ਨਹੀ ਜਾਂਦੀ। ਜੇ ਮੰਗੀ ਜਾਵੇ ਤਾਂ ਇਹ ਅਪਣੇ ਆਪ ਵਿੱਚ ਇੱਕ ਸਬੂਤ ਹੁੰਦਾ ਹੈ ਕੀ ਵਿਚਾਰਾਂ ਗਲਤ ਸਨ। ਫਿਰ “ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਮੁੰਦਾਵਣੀ ਤਕ ਪੂਰੀ ਤਰਾਂ ਪ੍ਰਮਾਾਣਕ ਗੁਰੂ ਹਨ” ਕਹਨ ਵਿੱਚ ਇੱਕ ਸਿਖ ਨੁੰ ਹਿਚਕ ਕੈਸੀ ਤੇ ਦੇਰੀ ਕਿਉ? ਪਤਰਕਾਰਿਤਾ ਦੇ ਸ਼ਬਦਜਾਲ ਇਸ ਦੇਰੀ ਅਤੇ ਬੇ-ਦਿਲੀ ਦੇ ਸਬੂਤ ਹਨ।

ਸਾਡੇ ਵਿਚੋਂ ਹਰ ਵਿਦਵਾਨ ਜਾਂ ਚਿਤੰਕ ਨੂੰ ਇਹ ਯਾਦ ਰਖਣਾ ਚਾਹੀਦਾ ਹੈ ਕਿ ਨਾਨਕ ਘਰ ਦੀ ਮੁੰਦਾਵਣੀ (ਮੁਹਰ ਰੁਪੀ ਤਾਲਾ) ਬੜੀ ਸਚੀ, ਸੁੱਚੀ, ਪ੍ਰਮਾਣਿਕ ਮਜਬੂਤ ਅਤੇ ਸਦੀਵੀ ਹੈ ਅਤੇ ਇਸ ਲਈ ਇਸ ਦੀ ਪ੍ਰਮਾਣਿਕਤਾ ਹੁਣ ਕਿਸੇ ਵੀ ਸੰਸਥਾਨ ਜਾਂ ਅਖਬਾਰ ਦੇ ਕਿਸੇ ਵੀ ਇਜੰਡੇ ਦਾ ਵਿਸ਼ਾ ਨਹੀਂ ਹੋ ਸਕਦੀ। ਇਹ ਮੂਲਭੂਤ ਆਧਾਰ (Basic Structure) ਹੈ ਅਤੇ ਇਸ ਲਈ ਇਹ ਕਿਸੇ ਵੀ ਚਿਤੰਕ ਦੇ ਚਿਤੰਨ ਦੀ ਔਕਾਤ ਤੋਂ ਬਾਹਰ ਦੀ ਗਲ ਹੈ।

ਸਚ ਹਮੇਸ਼ਾ ਸਿਆਣਪ ਤੋ ਬਹੁਤ ਉਤੇ ਦੀ ਗੱਲ ਹੂੰਦਾ ਹੈ। ਗੁਰੂ ਨਾਨਕ ਦੀ ਤਾਕੀਦ ਹੈ:-

ਸਹਸ ਸਿਆਣਪਾ ਲਖ ਹੋਹਿ ਤ ਇੱਕ ਨਾ ਚਲੈ ਨਾਲਿ।।

ਸਾਨੂੰ ਅਟਲ ਯਕੀਨ ਹੈ ਕਿ ਏਹ ਤਾਕੀਦ ਨਿਰਮਲਿਆਂ ਅਤੇ ਉਦਾਸੀਆਂ ਵਰਗੇ ਲੋਕਾਂ ਦਵਾਰਾ ਕੀਤੀ ਗਈ ਤਬਦੀਲੀ ਨਹੀਂ।

Sikhism Research Foundation




.