.

ਗੁਰੁ ਅਤੇ ਸਿੱਖ

ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਸੰਸਾਰ ਭਰ ਵਿੱਚ ਘੱਟ ਹੀ ਨਹੀਂ ਸਗੋਂ ਅਤਿ ਦੀ ਹੀ ਘੱਟ ਹੈ। ਸਿਧਾੰਤਕ ਸੂਝ ਅਤੇ ਵਿਰਸੇ ਵਜੋਂ, ਇਹ ਸੰਸਾਰ ਦੇ ਵਿੱਚ ਸਭ ਤੌਂ ਅਗੇ ਹਨ। ਸਿੱਖ ਧਰਮ ਦੇ ਸਾਰੇ ਸਿਧੰਾਤ ਵਿਗਿਆਨਕ ਅਤੇ ਵਿਵਹਾਰਕ ਹਨ। ਅੱਜ ਸਾਰੇ ਸੰਸਾਰ ਵਿੱਚ ਲੋਕਸ਼ਾਹੀ (Democracy) ਪੰਸਦ ਕੀਤੀ ਜਾੰਦੀ ਹੈ। ਜੋ ਮਨੁਖੀ ਅਧਿਕਾਰਾਂ ਅਤੇ ਕਦਰਾਂ-ਕੀਮਤਾਂ ਲਈ ਚੰਗੀ ਗੱਲ ਹੈ। ਲੋਕਸ਼ਾਹੀ ਵਿੱਚ ਵਿਵਹਾਰਕ ਤੌਰ ਤੇ, ਉਸੀ ਦੇ ਹੱਕ ਦੀ ਗੱਲ ਹੋਦੀ ਹੈ, ਜਿਸ ਨਾਲ ਵੋਟ ਹੋਦੇ ਹਨ। ਸਿੱਖਾਂ ਦੀ ਗਿਣਤੀ, ਜੋ ਆਟੇ ਵਿੱਚ ਲੂਣ ਤੌਂ ਭੀ ਘੱਟ ਹੈ, ਕਰਕੇ ਅੱਜ ਸੰਸਾਰ ਦਾ ਸਭ ਤੌਂ ਵਿਗਿਆਨਕ ਅਤੇ ਨਵੇਕਲਾ ਧਰਮ, ਦੂਜੇ ਧਰਮਾਂ ਦੇ ਮੁਕਾਬਲੇ ਕਾਨੂਨੀ ਅਤੇ ਨਵੀਨ ਵਿਆਖਿਆ ਵਿੱਚ ਕਾਫੀ ਪੱਛਣ ਗਿਆ ਹੈ।

ਸਿੱਖ ਧਰਮ ਦੇ ਸਾਰੇ ਸਿਧਾੰਤਾਂ ਦੀ ਵਿਆਖਿਆਂ ਖੁਦ ਗੁਰੁ ਸਾਹਿਬਾਨ ਨੇ ਹੀ ਕਰ ਦੀਤੀ ਸੀ। ਸਾਰੇ ਹੀ ਤਕਨੀਕੀ ਧਾਰਮਕ (Techanical Words) ਸ਼ਬਦਾਂ ਦੀ ਵਿਆਖਿਆਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਿਲਦੀ ਹੈ। ਸਿੱਖਾਂ ਨੂੰ ਸਿੱਖ ਨਾਮ, ਸਿੱਖ ਧਰਮ ਗੁਰੂਆਂ ਵਲੋਂ ਹੀ ਪ੍ਰਾਪਤ ਹੋਇਆ ਹੈ। “ਗੁਰੁ ਨਾਨਕ ਨੇ ਆਪਣੇ ਆਪ ਨੂੰ ਸਾਧਾਰਨ ‘ਗੁਰੂ’ ਵਿਸ਼ੇਸ਼ਵ ਨਾਲ ਹੀ ਪ੍ਰਬੌਧਨ ਕੀਤਾ ਅਤੇ ਆਪਣੇ ਪੈਰੋਕਾਰਾਂ ਨੂੰ ਸਾਦੇ ਸ਼ਬਦ ਸਿੱਖ ਨਾਲ … ਸਿੱਖ (ਸੰਸਕ੍ਰਿਤ ‘ਸ਼ਿਸ਼ਯ” ) ਦੇ ਅਰਥ ਹਨ `ਚੇਲਾ’।” ਇਥੇਂ “ਸਿੱਖ ਸ਼ਬਦ ਦਾ ਸ਼ਿਸ਼ਯ ਵਿਚੌਂ ਨਿਕਾਸ ਹੋਇਆ ਹੈ ਅਤੇ ਸ਼ਿਸ਼ਯ ਦੇ ਅਰਥ `ਚੇਲਾ’ ਹਨ ਤੇ ਸਿੱਖ ਗੁਰੁ ਨਾਨਕ ਆਦਿ ਗੁਰੂਆਂ ਦੇ ਚੇਲੇ ਹਨ।”

ਸੰਸਾਰ ਦੇ ਸਾਰੇ ਰਿਸ਼ਤੇ ਜੀਉਂਦੇ ਮਨੁਖਾ ਵਿੱਚ ਹੀ ਹੋੰਦੇ ਹਨ। ਮਰ ਚੁਕੇ ਮਨੁਖਾਂ ਦੇ ਰਿਸ਼ਤੇ ਕੇਵਲ ਇਤਿਹਾਸਕ ਹੀ ਹੋੱਦੇ ਹਨ। ਮਰ ਗਏ ਮਨੁਖਾਂ (Non Living personalities or things) ਵਿੱਚ ਆਪਸੀ ਤੌਰ ਤੇ ਕੋਈ ਭੀ ਜਿੱਮੇਦਾਰੀ ਨਹੀਂ ਹੋੰਦੀ ਹੈ। ਇਸ ਤਰ੍ਹਾਂ ਹੀ ਸਿੱਖ ਅਤੇ ਗੁਰੁ ਦਾ ਰਿਸ਼ਤਾ ਭੀ ਜੀਵਿਤ ਅਵਸਥਾ ਦਾ ਰਿਸ਼ਤਾ ਹੈ। ਸਿੱਖ ਦਾ ਗੁਰੁ ਭੀ ਸਦਾ ਤੋਂ ਸ਼ਬਦ ਹੀ ਰਿਹਾ ਹੈ। ਸ਼ਬਦ ਕਦੀ ਮਰਦਾ ਨਹੀਂ ਹੈ। ਸ਼ਬਦ ਸਦਾ ਹੀ ਇਕੋ ਜਿਹਾ ਹੀ ਰਹਿੰਦਾ ਹੈ ਦੇ ਕਦੀ ਭੀ ਬਦਲਦਾ ਨਹੀਂ ਹੈ। ਗੁਰੁ ਨਾਨਕ ਸਾਹਿਬ ਨੇ ਭੀ ਆਪਣਾ ਗੁਰੁ ਸ਼ਬਦ ਨੂੰ ਹੀ ਮਨਿਆਂ ਹੈ।

ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥

ਅਕਥ ਕਥਾ ਲੇ ਰਹਉ ਨਿਰਾਲਾ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ॥

ਏਕੁ ਸਬਦੁ ਜਿਤੁ ਕਥਾ ਵੀਚਾਰੀ॥ ਗੁਰਮੁਖਿ ਹਉਮੈ ਅਗਨਿ ਨਿਵਾਰੀ॥

(ਪੰਨਾ 943)

ਇਸ ਉਪਦੇਸ਼ ਦੀ ਪ੍ਰੋਣਤਾ ਕਰਦੇ ਹੋਏ ਹੀ, “ਸ਼੍ਰੀ ਗੁਰੁ ਅਰਜਨ ਸਾਹਿਬ ਨੇ ਆਦਿ ਗ੍ਰੰਥ ਨੂੰ 1604 ਵਿੱਚ ਦਰਬਾਰ ਸਾਹਿਬ ਵਿੱਚ ਮਰਿਯਾਦਾ ਨਾਲ ਸਥਾਪਿਤ ਕੀਤਾ।” ਇਹ ਇਤਿਹਾਸਕ ਤੱਥ ਬੜਾ ਹੀ ਮਹੱਤਵਪੂਰਵ ਹੈ ਕਿ “ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਭਰੀ ਸੰਗਤ ਦੇ ਸਾਹਮਣੇ ਹੁਕਮ ਕੀਤਾ ਕਿ ਸ਼ਖਸੀ ਗੁਰਿਆਈ ਦਾ ਸਿਲਸਿਲਾ ਖਤਮ ਕੀਤਾ ਜਾੰਦਾ ਹੈ। ਹੁਣ ਸਦਾ ਲਈ ਖਾਲਸੇ ਨੇ ਗੁਰੁ ਗ੍ਰੰਥ ਸਾਹਿਬ ਨੂੰ ਗੁਰੁ ਅਤੇ ਦਸ ਗੁਰੁ ਵਿਅਕਤਿਆਂ ਦਾ ਸਰੂਪ ਮਨੰਣਾ ਹੈ। ਗੁਰੁ ਗੋਬਿੰਦ ਸਿੰਘ ਜੀ ਨੇ ਗੁਰੁ ਗੱਦੀ ਦੋ ਭਾਗਾਂ ਵਿੱਚ ਵੰਡ ਕੇ ਦੀਤੀ। “ਅਧਿਆਤਮਕ ਗੁਰਤਾ ‘ਆਦਿ ਗ੍ਰੰਥ’ ਨੂੰ ਅਤੇ ਸੰਸਾਰਕ ਗੁਰਤਾ ਪੰਥਕ ਸਮੂਹ, ਅਰਥਾਤ ਸਮੂਚੀ ਸਿੱਖ ਕੌਮ ਨੂੰ ਸੋਂਪ ਦੀਤੀ।” ਗੁਰੁ ਗ੍ਰੰਥ ਸਾਹਿਬ ਦੀ ਅਗਵਾਈ ਦੇ ਪਿੱਛੇ ਗੁਰੁ ਪੰਥ ਨੂੰ ਮਿਲਾ ਕੇ ਹੀ ਸਿੱਖ/ਖਾਲਸਾ ਪੰਥ ਮੁਕਮਲ ਹੋੰਦਾ ਹੈ। ਸ਼ਬਦ ਗੁਰੁ ਸਦਾ ਹੀ ਜੀਉਂਦਾ ਹੈ ਅਤੇ ਨਾ ਹੀ ਇਸਨੂੰ ਮੋਤ ਹੀ ਆ ਸਕਦੀ ਹੈ। ਇਸ ਸਬੰਧ ਵਿੱਚ ਭਾਰਤ ਦੀ ਸੁਪ੍ਰੀਮ ਕੋਰਟ ਨੇ ਇੱਕ ਮਾਮਲੇ ਵਿੱਚ ਟਿਪੱਣੀ ਕੀਤੀ ਹੈ:-

The Last living guru, Guru Gobind Singh, expressed in no uncertain terms that henceforth there would not be any living Guru. The Guru Granth Sahib would be the vibrating Guru. He declared that “ henceforth it would be your guru from which you will get all your guidance and answers” It is with this faith that it is worshipped like a living Guru.”

ਸਿੱਖ ਦੀ ਹੋੰਦ ਗੁਰੁ ਤੋਂ ਬਿਨ੍ਹਾਂ ਕੌਝ ਭੀ ਨਹੀਂ ਹੈ। ਸਿੱਖ ਸਿਧਾੰਤ ਮੁਤਾਬਿਕ ਕੋਈ ਭੀ ਮਨੁਖ ਕੇਵਲ ਸਿੱਖ ਮਾਂਪਿਆਂ ਦੀ ਸੰਤਾਨ ਕਾਰਣ ਹੀ ਸਿੱਖ ਨਹੀਂ ਹੋ ਜਾੰਦਾ ਹੈ। ਕਿਸੀ ਗੈਰ ਸਿੱਖ ਮਾਂਪਿਆਂ ਦੀ ਸੰਤਾਨ ਨੂੰ ਕੇਵਲ ਇਸ ਅਧਾਰ ਤੇ ਸਿੱਖ ਹੋਣ ਤੋਂ ਇਨਕਾਰਿਆ ਨਹੀਂ ਜਾ ਸਕਦਾ ਕਿ ਉਸ ਦੇ ਮਾਤਾ ਪਿਤਾ ਸਿੱਖ ਨਹੀਂ ਹਨ। “ਸਿੱਖ ਉਹ ਹੈ ਜੋ ਉਸ ਸਤਯ ਦੀ ਪ੍ਰਾਪਤੀ ਲਈ ਜਿਸ ਦਾ ਉਪਦੇਸ਼ ਕਿ ਗੁਰੁ ਸਾਹਿਬਾਨ ਨੇ ਦਿੱਤਾ ਹੈ, ਸਦਾ ਤੱਤਪਰ ਹੈ।” ਸਿੱਖ ਨੂੰ ਸਿੱਖ ਦਾ ਦਰਜਾ ਉਸਦੇ ਗੁਰੁ ਕੋਲੋਂ ਪ੍ਰਾਪਤ ਹੋੱਦਾ ਹੈ। ਕੋਈ ਭੀ ਸੰਸਥਾ ਜਾਂ ਹਸਤੀ ਨਾ ਤੇ ਕੀਸੀ ਨੂੰ ਸਿੱਖ ਹੋਣ ਦਾ ਮਾਣ ਦੇ ਸਕਦੇ ਹਨ ਤੇ ਨਾ ਹੀ ਕੀਸੀ ਨੂੰ ਇਹ ਅਧਿਕਾਰ ਹੈ ਕਿ ਉਹ ਕੀਸੀ ਦਾ ਇਹ ਰੁਤਬਾ ਖੋ ਸਕੇਂ। ਸਿੱਖ ਹੋਣ ਦਾ ਮਾਣ ਕੇਵਲ ਇੱਕ ਸਿੱਖ ਹੀ ਜਾਣ ਸਕਦਾ ਹੈ। ਇਹ ਰੁਤਬਾ ਦੁਨਿਆਵੀਂ ਘੱਟ ਤੇ ਅਧਿਆਤਮਕ ਬਹੁਤ ਹੀ ਸੁੱਚਾ ਤੇ ਉਚਾ ਹੈ। ਅਧਿਆਤਮਕ ਪੱਖ ਤੋਂ ਗੁਰੁ ਅਤੇ ਸਿੱਖ ਵਿੱਚ ਕੀਸੀ ਵਿਚੋਲੇ ਦੀ ਕੋਈ ਲੋੜ ਨਹੀਂ ਹੈ। ਸੱਸਕਾਰਿਤ ਪੱਧਰ ਤੇ ਸਿੱਖ ਨੂੰ ਗੁਰੁ ਅਪਨਾਉਣਾ ਪੈਂਦਾ ਹੈ। ਗੁਰੁ (ਗੁਰੁ ਗ੍ਰੰਥ ਅਤੇ ਗੁਰੁ ਪੰਥ) ਅਗੇ ਸਿੱਖ ਇਹ ਪ੍ਰਣ ਕਰਦਾ ਹੇ ਕਿ ਉਹ ਆਪਣੇ ਜੀਵਨ ਨੂੰ ਗੁਰਮਤਿ ਮੁਤਾਬਿਕ ਬੀਤਾਏਗਾ। ਇਸ ਪ੍ਰਣ ਦਾ ਨਾਮ ਹੀ ਅਮ੍ਰਿੰਤ ਛਕਣਾ ਹੈ। ਇਸ ਸਾਰੇ ਪ੍ਰਣ ਨੂੰ ਸਿੱਖ ਰਹਿਤ ਮਰਯਾਦਾ (Code of conduct) ਵਿੱਚ ਵਿਸਤਾਰ ਪੂਰਵਕ ਦਿੱਤਾ ਗਿਆ ਹੈ। ਇਸ ਤਰ੍ਹਾਂ ਨਾਲ ਗੁਰੂ ਅਤੇ ਸਿੱਖ ਦਾ ਸਬੰਧ ਸਦੀਵੀ ਕਾਲ ਲਈ ਜੁੜ ਜਾੰਦਾ ਹੈ। ਇਹ ਸਬੰਧ ਕੋਈ ਭੀ ਤਾਕਤ ਤੋੜ ਨਹੀਂ ਸਕਦੀ ਹੈ। ਗੁਰੁ ਇੱਕ ਵਾਰ ਜਿਸ ਨਾਲ ਰਿਸ਼ਤਾ ਜੌੜ ਲੈੱਦਾ ਹੈ, ਗੁਰੁ ਉਸ ਦੇ ਲੋਕ ਪਰਲੋਕ ਦੇ ਸਾਰੇ ਦੁਖਾਂ ਨੂੰ ਦੂਰ ਕਰ ਦੇੱਦਾ ਹੈ।

ਗੁਰੁ ਅਤੇ ਸਿੱਖ ਦਾ ਰਿਸ਼ਤਾ ਬੜਾ ਹੀ ਭਾਵਨਾਤਮਕ ਹੋੱਦਾ ਹੈ। ਪੰਥ ਵਲੋਂ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਵਿੱਚ ਦੀਤਿਆਂ 4 ਕੂਰਹਿਤਾਂ ਵਿਚੋਂ “ਕੋਈ ਕੁਰਹਿਤ ਹੋ ਜਾਵੇਂ ਤਾਂ ਮੁੜ ਕੇ ਅਮਿੱ੍ਰਤ ਛਕੜਾ ਪਏਗਾ। ਆਪਣੀ ਇੱਛਾ ਵਿਰੁਧ ਅਨਭੋਲ ਹੀ ਕੋਈ ਕੁਰਹਿਤ ਹੋ ਜਾਵੇਂ ਤਾਂ ਕੋਈ ਦੰਡ ਨਹੀਂ।” ਇਥੇਂ ਇਹ ਵਿਚਾਰ ਬੜਾ ਹੀ ਧਿਆਨ ਦੇਣ ਜੋਗ ਹੈ ਕਿ ਜੇ ਕੋਈ ਸਿੱਖ ਜਾਣ ਕੇ ਗਲਤੀ ਕਰੇ ਤਾਂ ਊਸ ਨੂੰ ਭੀ ਕੂਝ ਦੰਡ ਲਗਾ ਕੇ ਮਾਫ ਕਰ ਦਿੱਤਾ ਜਾੰਦਾ ਹੈ। ਤਨਖਾਹ ਲਾਉਣ ਅਤੇ ਪੂਰੀ ਕਰਣ ਤੋਂ ਬਾਦ ਕਿਸੇ ਵੀ ਤਰ੍ਹਾਂ ਨਾਲ ਉਸ ਕਰਮ ਦਾ ਪ੍ਰਭਾਵ ਨਹੀਂ ਰਹਿ ਜਾੰਦਾ ਹੈ। ਉਹ ਸਿੱਖ ਪੂਰੀ ਤਰ੍ਹਾਂ ਨਾਲ ਸ਼੍ਰੀ ਗੁਰੁ ਗ੍ਰੰਥ ਸਾਹਿਬ ਦਾ ਸਿੱਖ ਅਤੇ ਖਾਲਸਾ ਪੰਥ ਦਾ ਹਿੱਸਾ ਹੋੰਦਾ ਹੈ।

ਜਦੋਂ ਤਕ ਮਨੂਖ ਗੁਰੁ ਗ੍ਰੰਥ ਅਤੇ ਗੁਰੁ ਪੰਥ ਦੇ ਉਪਦੇਸ਼ ਅਤੇ ਮਰਯਾਦਾ ਦਾ ਪਾਲਨ ਨਹੀਂ ਕਰਦਾ, ਉਹ ਸਿੱਖ ਹੋਣ ਦਾ ਦਾਅਵਾ ਨਹੀਂ ਕਰ ਸਰਦਾ। “ਉਹ ਪ੍ਰਾਣੀ ਜਿਨ੍ਹਾਂ ਨੇ ਗੁਰੂਆਂ ਦੇ ਉਪਦੇਸ਼ ਗ੍ਰਹਿਣ ਅਤੇ ਧਾਰਣ ਕੀਤੇ ਹਨ, ਉਹ ਸ੍ਵਤੇ ਸਿਧ ਹੀ ਇਨ੍ਹਾਂ ਅਰਥਾਂ ਵਿੱਚ ਸਿੱਖ ਹਨ। ਸਿੱਖ ਇਉ ਨਹੀਂ ਕਿ ਉਨ੍ਹਾਂ ਨੇ ਗੁਰੁ ਧਾਰਣ ਕੀਤਾ ਹੈ, ਸਗੋਂ ਸਿੱਖ ਇਉ ਕਿ ਉਹ ਸੱਤ ਨੂੰ ਤੇ ਸੱਤਯਾਛਾਰ ਨੂੰ ਸਰਵ ਸ੍ਰੇਸ਼ਟ ਮੰਨਦੇ ਹਨ”

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥

(ਪੰਨਾ 62)

ਗੁਰੁ ਬਿਨ੍ਹਾਂ ਸਿੱਖ ਦੀ ਕਲੱਪਨਾ ਭੀ ਨਹੀਂ ਕੀਤੀ ਜਾ ਸਕਦੀ ਹੈ। ਜਿਸ ਨੂੰ ਗੁਰੁ ਪ੍ਰਵਾਨ ਕਰਦਾ ਹੈ, ਉਹੀ ਸਿੱਖ ਹੈ। ਜੋ ਮਨੁਖ ਗੁਰੁ, ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਆਸ਼ੇ ਮੁਤਾਬਿਕ ਆਪਣਾ ਜੀਵਨ ਬਤੀਤ ਕਰਦਾ ਹੈ, ਗਰਮਤਿ ਗਾਡੀ ਰਾਹ ਦਾ ਪਾਂਧੀ ਹੈ, ਉਹੀ ਸਿੱਖ ਹੈ:-

ਸੋ ਸਿਖੁ ਸਦਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥

(ਪੰਨਾ 601)

ਤਿਸ ਗੁਰਸਿੱਖ ਕੰਉ ਹੰਉ ਸਦਾਨਮਸਕਾਰੀ

ਜੋ ਗੁਰ ਕੇ ਭਾਣੈ ਗੁਰਸਿਖ ਚਲਿਆ

(ਪੰਨਾ 593)

ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਗੁਰੁ ਪੰਥ ਨੂੰ ਗੁਰੁ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਫੈਸਲੇ ਲੈਣ ਦਾ ਹੱਕ ਬਖਸ਼ ਕੇ ਸਦਾ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੀਵੰਤ ਗੁਰੁ ਥਾਪ ਦਿੱਤਾ ਤੇ ਆਮ ਸਿੱਖ ਨੂੰ ਗੁਰੁ ਸਾਹਿਬਾਨ ਵਲੌਂ ਬਖਸ਼ੇ ਸੱਤ ਦੇ ਉਪਦੇਸ਼ ਨੂੰ ਪ੍ਰਾਪਤ ਕਰਣ ਦੀ ਯੁਕਤੀ ਭਖਸ਼ੀ।

ਮਨਮੀਤ ਸਿੰਘ
.