ਨਨਕਾਣਾ
(An Aricle by S. Hardev Singh, Jammu in response to the
discussion)
ਗੁਰੂਪਦ
ਲਾਹੌਰ ਸ਼ਹਿਰ ਤੋਂ ਲਗਭਗ ੪੦ ਮੀਲ ਦੂਰ ਮੌਜੂਦ ਤਲਵੰਡੀ ਰਾਏ ਭੋਏ ਨੂੰ ਹੁਣ
ਨਨਕਾਣਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਉਹ ਅਸਥਾਨ ਹੈ ਜਿਥੇ ੧੫ ਅਪ੍ਰੈਲ ੧੪੬੯ ਨੂੰ ਗੁਰੂ
ਨਾਨਕ ਜੀ ਦਾ ਜਨਮ ਹੋਇਆ ਸੀ। ਸਿਖ ਇਤਿਹਾਸ ਵਿੱਚ ਨਨਕਾਣਾ ਦੀ ਇਹੀ ਸਭ ਤੋਂ ਢੁਕਵੀ ਵਿਆਖਿਆ ਹੈ ਕਿ
ਨਨਕਾਣਾ ਗੁਰੂ ਨਾਨਕ ਦਾ ਜਨਮ ਅਸਥਾਨ ਸੀ। ਇਹ ਗਲ ਅਲਗ ਹੈ ਕਿ ਆਦਰ ਭਾਵ ਦੇ ਇੱਕ ਗੈਰ ਵਾਜਿਬ ਸੰਧਰਭ
ਵਿੱਚ ਇਸ ਨਨਕਾਣਾ ਨਾਮਕ ਅਸਥਾਨ ਨੂੰ ਨਨਕਾਣਾ ਸਾਹਿਬ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ। ਖੈਰ ਆਦਰ
ਦੇ ਇਸ ਭਾਵ ਨੂੰ ਸਮਝਿਆ ਜਾ ਸਕਦਾ ਹੈ। ਨਾਨਕ ਦਾ ਜਨਮ ਅਸਥਾਨ ਸਿਖੀ ਦੇ ਇਤਿਹਾਸਕ ਪੱਖ ਵਜੋਂ ਬੜੀ
ਅਹਮੀਅਤ ਰਖਦਾ ਹੈ।
ਸੰਖੇਪ ਵਿੱਚ ਨਨਕਾਣਾ ਨਾਨਕ ਦੇ ਜਨਮ ਅਸਥਾਨ ਦਾ ਨਾਮ ਹੈ ਕਿਉਂਕਿ ਗੁਰੂ
ਨਾਨਕ ਇਥੇ ਪੈਦਾ ਹੋਏ ਸੀ ਇਸ ਲਈ ਸਿਖ ਮਾਨਸਿਕਤਾ ਨਾਨਕ ਦੇ ਇਸ ਤਵਾਰੀਖੀ ਅਸਥਾਨ ਨਾਲ ਜੁੜੀ ਹੈ ਤੇ
ਸਿਖ ਇਸ ਨੂੰ ਬੜੇ ਸਤਿਕਾਰ ਭਾਵ ਨਾਲ ਦੇਖਦੇ ਹਨ ਲੇਕਿਨ ਇਸ ਚਰਚਾ ਵਿੱਚ ਅਸੀਂ ਸਿਖਾਂ ਦੀ ਮਾਨਸਿਕਤਾ
ਵਿੱਚ ਗੁਰੂ ਨਾਨਕ ਦੇ ਸਥਾਨ ਦੀ ਗਲ ਕਰਾਂਗੇ ਨਾ ਕਿ ਨਾਨਕ ਦੇ ਜਨਮ ਅਸਥਾਨ ਦੀ। ਨਾਨਕ ਦੇ ਜਨਮ
ਅਸਥਾਨ ਨਨਕਾਣਾ ਦਾ ਤਾਰੁਫ (
Introduction)
ਇਸ ਲੇਖ ਦੇ ਅਰੰਭ ਵਿੱਚ ਲਿਖੀਆ ਦੋ ਤਿੰਨ ਲਾਈਨਾਂ ਤੋਂ ਜਿਆਦਾ ਨਹੀਂ ਹੈ ਪਰ ਸਿਖ ਜੀਵਨ ਵਿੱਚ ਨਾਨਕ
ਦੇ ਅਸਥਾਨ ਦਾ ਪਰਿਚੇ ਅਤੇ ਉਸਦਾ ਮਹਤਵ ਇੱਕ ਗੰਭੀਰ ਚਿੰਤਨ ਦਾ ਵਿਸ਼ਾ ਹੈ। ਇਸ ਲਈ ਇਸ ਲੇਖ ਦੇ
ਸਿਰਲੇਖ ‘ਨਨਕਾਣਾ` ਨੂੰ ਅਸੀਂ ਨਾਨਕ ਦੇ ਜਨਮ ਅਸਥਾਨ ਦੇ ਰੂਪ ਵਿੱਚ ਨਾਂ ਲੈਕੇ ਇਸਨੂੰ ਸਿਖੀ ਜੀਵਨ
ਵਿੱਚ ਨਾਨਕ ਦੇ ਅਸਥਾਨ ਦੇ ਰੂਪ ਵਿੱਚ ਲੈ ਅਗੇ ਤੁਰਾਂਗੇ।
ਪਰ ਅਗੇ ਵਧਣ ਤੋਂ ਪਹਿਲਾਂ ਅਸੀਂ ਇਤਿਹਾਸਕ ਸੰਧਰਭ ਵਿੱਚ ਇੱਕ ਬਿਲਕੁਲ ਸਪਸ਼ਟ
ਤੱਥ ਨੂੰ ਸਮਝ ਲਈਏ। ਇਸ ਤੱਥ (
Fact)
ਨੂੰ ਸਮਝਣ ਲਈ ਸਾਨੂੰ ਇੱਕ ਛੋਟਾ ਜਿਹਾ ਪਰ ਬੇਹਦ ਮਹਤਵਪੂਰਣ (ਇਸ ਚਰਚਾ ਲਈ) ਸਵਾਲ ਖੜਾ ਕਰਨਾ
ਪਵੇਗਾ।
ਇਹ ਸਵਾਲ ਹੈ:-
ਸਿਖ ਧਰਮ ਦਾ ਬਾਨੀ (
Founder)
ਕੌਣ ਸੀ?
ਬੇਸ਼ਕ ਇਸ ਸਵਾਲ ਦਾ ਜਵਾਬ ਹੈ - ਗੁਰੂ ਨਾਨਕ। ਇਸ ਵਿੱਚ ਕੋਈ ਸ਼ਕ ਨਹੀਂ ਕਿ
ਗੁਰੂ ਨਾਨਕ ਜੀ ਦਾ ਜਨਮ ਲਾਹੌਰ ਤੋਂ ੪੦ ਮੀਲ ਦੂਰ ਨਨਕਾਣਾ ਵਿੱਚ ਹੋਇਆ ਸੀ ਪਰ ਆਪਣੇ ਸਮਕਾਲੀ
ਸੰਧਰਭ ਵਿੱਚ ਨਾਨਕ ਨੂੰ ਮੰਨਣ ਵਾਲਿਆਂ ਲਈ ‘ਬਾਨੀ ਨਾਨਕ` ਦਾ ਜਨਮ ਨਾਨਕ ਦੀ ਵਿਚਾਰਧਾਰਾ ਨੂੰ ਮੰਨਣ
ਵਾਲਿਆਂ ਦੀ ਜ਼ਹਨੀਅਤ ਵਿੱਚ ਹੋਇਆ ਸੀ। ਹਾਲਾਂਕਿ ਸਿਖ ਪਰੰਪਰਾ ਦਸ ਗੁਰੂ ਸਾਹਿਬਾਨ ਨੂੰ ਗੁਰੂ ਮੰਨਦੀ
ਹੈ ਪਰ ਇੱਕ ਗਲ ਜਿਹੜੀ ਕਿ ਗੁਰੂ ਨਾਨਕ ਨੂੰ ਬਾਕੀ ਗੁਰੂਆਂ ਨਾਲੋਂ ਅਲਗ ਕਰਦੀ ਹੈ ਉਹ ਗਲ ਹੈ ਉਤੇ
ਪੁਛੇ ਗਏ ਇੱਕ ਛੋਟੇ ਜਿਹੇ ਪ੍ਰੰਤੂ ਬੇਹਦ ਮਹਤਵਪੂਰਣ ਸਵਾਲ ਦਾ ਜਵਾਬ।
ਸਿਖ ਮੱਤ ਦੇ ਬਾਨੀ (
Founder)
ਦਾ ਸਥਾਨ ਇੱਕ ਐਸਾ ਨੁਕਤਾ ਹੈ ਜਿਥੇ ਕੇਵਲ ਗੁਰੂ ਨਾਨਕ ਇਕਲੇ ਹੀ ਖੜੇ ਨਜ਼ਰ ਆਉਂਦੇ ਹਨ ਕਿਉਂਕਿ ਇਸ
ਅਸਥਾਨ ਤੇ ਕੇਵਲ ਗੁਰੂ ਨਾਨਕ ਲਈ ਹੀ ਜਗ੍ਹਾ ਉਪਲਬਧ ਹੈ। ਇਥੇ ਕੇਵਲ ਗੁਰੂ ਨਾਨਕ ਹੀ ਕਾਬਿਜ਼ ਹਨ। ਇਹ
ਨਾਨਕ ਦਾ ਜਨਮ ਅਸਥਾਨ ਨਹੀਂ ਬਲਕਿ ਇਹ ਗੁਰੂ ਨਾਨਕ ਦਾ ਸਥਾਨ ਹੈ। ਇਹ ਨੁਕਤਾ ਸਾਨੂੰ ਸਮਝਣਾ ਚਾਹੀਦਾ
ਹੈ। ਲੇਕਿਨ ਇਸ ਗਲ ਨੂੰ ਮਾਤਰ ਲਿਖ ਜਾਂ ਸਮਝ ਲੈਣ ਨਾਲ ਹੀ ਸਿਖ ਪਰੰਪਰਾ ਵਿੱਚ ਨਾਨਕ ਦੇ ਸਥਾਨ ਦੀ
ਗਲ ਪੂਰੀ ਨਹੀਂ ਹੁੰਦੀ। ਇਹ ਤਾਂ ਕੇਵਲ ਸ਼ੁਰੂਆਤੀ ਨੁਕਤਾ ਹੈ।
ਕੁਝ ਹੋਰ ਅਗੇ ਵਧਣ ਤੋਂ ਪਹਿਲੇ ਇੱਕ ਹੋਰ ਗੰਭੀਰ ਨੁਕਤਾ ਸੰਜੀਦਗੀ ਨਾਲ ਸਮਝ
ਲੈਣਾ ਜ਼ਰੂਰੀ ਹੈ ਤਾਂ ਕਿ ਇਹ ਚਰਚਾ ਆਪਣੇ ਸੰਧਰਭ ਵਿੱਚ ਅਰਥ ਪੂਰਣ ਹੋ ਸਕੇ। ਗੁਰੂ ਨਾਨਕ ਕੈਸੇ ਸਨ?
ਇਹ ਸਵਾਲ ਸਾਡੀ ਚਰਚਾ ਦਾ ਵਿਸ਼ਾ ਨਹੀਂ। ਸਾਡੀ ਇਸ ਚਰਚਾ ਦਾ ਮੁਢਲਾ ਆਧਾਰ ਇਹ ਸਵਾਲ ਹਨ ਕਿ ਗੁਰੂ
ਨਾਨਕ ਆਪਣੇ ਸਮਕਾਲੀ ਸਿਖਾਂ ਲਈ ਕੀ ਸਨ? ਤੇ ਨਾਨਕ ਦਾ ਉਨ੍ਹਾਂ ਦੇ ਜੀਵਨ ਵਿੱਚ ਕੀ ਸਥਾਨ ਸੀ? ਅਤੇ
ਸਾਡੇ ਜੀਵਨ ਵਿੱਚ ਉਨ੍ਹਾਂ ਦਾ ਕੀ ਸਥਾਨ ਹੈ? ਆਓ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
ਮਨੁਖ ਨਾਲ ਮਨੁਖ ਦਾ ਸਬੰਧ ਮਨੋਭਾਵਾਂ ਅਤੇ ਸੰਵੇਦਨਾਵਾਂ ਦਾ ਸਬੰਧ ਹੈ। ਇਹ
ਸਬੰਧ ਮਨੁਖ ਦੇ ਵਸਤੂ ਸਬੰਧ ਤੋਂ ਬਹੁਤ ਹਟ ਕੇ ਹੁੰਦਾ ਹੈ। ਮਿਸਾਲ ਦੇ ਤੌਰ ਤੇ ਅਸੀਂ ਆਪਣੀ ਜ਼ਿੰਦਗੀ
ਵਿੱਚ ਇੱਕ ਘਰ ਵਿੱਚ ਰਹਿੰਦੇ ਹਾਂ ਤੇ ਕੁੱਝ ਲੋੜੀਂਦੀ ਚੀਜ਼ਾਂ ਦਾ ਇਸਤੇਮਾਲ ਕਰਦੇ ਰਹਿੰਦੇ ਹਾਂ ਜਿਸ
ਤਰ੍ਹਾਂ ਮੋਟਰ ਕਾਰ ਜਾਂ ਮੋਟਰ ਸਾਇਕਲ। ਆਪਣੇ ਘਰ ਨਾਲ ਸਾਡਾ ਇੱਕ ਲਗਾਵ ਹੰਦਾ ਹੈ ਅਤੇ ਮੋਟਰ ਕਾਰ
ਨਾਲ ਵੀ। ਲੇਕਿਨ ਆਪਣੇ ਪਤੀ, ਪਤਨੀ ਜਾਂ ਬਚਿਆਂ ਨਾਲ ਮਨੁਖ ਦਾ ਸਬੰਧ ਇੱਕ ਵਖਰੇ ਕਿਸਮ ਦੇ
ਮਨੋਭਾਵਾਂ ਅਤੇ ਸੰਵੇਦਨਾਵਾਂ ਨਾਲ ਭਰਿਆ ਹੁੰਦਾ ਹੈ ਅਤੇ ਸਮਾਜਿਕ ਵਿਕਾਸ ਦੇ ਚਲਦੇ ਇਹ ਮਨੋਭਾਵ
ਕੁੱਝ ਵਿਸ਼ੇਸ਼ ਸ਼ਬਦਾਂ ਦੀ ਚੋਣ ਕਰ ਲੈਂਦੇ ਹਨ। ਤਾਂ ਕਿ ਉਨ੍ਹਾਂ ਵਿਸ਼ੇਸ਼ ਸ਼ਬਦਾਂ ਰਾਹੀਂ ਲੰਮੇ ਚੌੜੇ
ਅਤੇ ਡੂੰਘੇ ਮਨੋਭਾਵ ਜਾਂ ਸਬੰਧ ਕੁੱਝ ਜਾਂ ਫਿਰ ਇੱਕ ਸ਼ਬਦ ਮਾਤਰ ਵਿੱਚ ਹੀ ਬਿਆਨ ਕੀਤੇ ਜਾ ਸਕਣ। ਇਹ
ਸ਼ਬਦ ਸੰਕੇਤਿਕ ਹੁੰਦੇ ਹਨ ਅਤੇ ਸੰਕੇਤ ਮਹਤਵਪੂਰਣ ਹੁੰਦੇ ਹਨ। ਹਾਂ ਇਹ ਗਲ ਵਖਰੀ ਹੈ ਕਿ ਸੰਕੇਤਾਂ
ਦਾ ਦੁਰਉਪਯੋਗ ਵੀ ਹੋ ਸਕਦਾ ਹੈ। ਲੇਕਿਨ ਇਥੇ ਅਸੀਂ ਉਨ੍ਹਾਂ ਦੇ ਵਿਵਹਾਰਿਕ ਸਦਉਪਯੋਗ ਨੂੰ ਸਮਝੀਏ।
ਮਨ ਲਉ ਕਿ ਤੁਹਾਡੇ ਤੇ ਮੇਰੇ ਸਾਹਮਣੇ ਕੁੱਝ ਗਜ਼ ਦੂਰ ਇੱਕ ਤੀਸਰਾ ਬੰਦਾ ਖੜਾ
ਹੈ ਜੋ ਕਿ ਮੇਰਾ ਪਿਤਾ ਹੈ। ਪਰ ਤੁਸੀਂ ਉਸ ਨਾਲ ਵਾਕਿਫ ਨਹੀਂ ਹੋ। ਮੈਂ ਤੁਹਾਨੂੰ ਉਸਦਾ ਪਰਿਚੈ
ਦਿੰਦਾ ਹਾਂ - “ਇਹ ਸਾਹਿਬਾਨ ਮੇਰੇ ਅੰਨਦਾਤਾ ਤੇ ਪਾਲਣਹਾਰ ਹਨ। ਤੁਸੀਂ ਇਸ ਪਰਿਚੈ ਨੂੰ ਸੁਣਦੇ ਹੋ।
ਹੁਣ ਤੁਸੀਂ ਸੁਭਾਵਿਕ ਰੂਪ ਵਿੱਚ ਕੁੱਝ ਗਲਾਂ ਸੋਚ ਸਕਦੇ ਹੋ ਪਹਿਲੀ ਗਲ ਕਿ ਉਹ ਆਦਮੀ ਸ਼ਾਇਦ ਮੇਰਾ
ਮਾਲਿਕ ਹੈ ਅਤੇ ਮੈਂ ਉਸਦੀ ਨੌਕਰੀ ਕਰਦਾ ਹਾਂ। ਦੂਜੀ ਗਲ ਸ਼ਾਇਦ ਉਹ ਆਦਮੀ ਹੀ ਮੈਨੂੰ ਰੋਟੀ ਪਾਣੀ
ਅਤੇ ਗੁਜ਼ਰ ਬਸਰ ਦੇ ਦੂਜੇ ਸਾਧਨ ਦਿੰਦਾ ਹੈ। ਲੇਕਿਨ ਜੇ ਸ਼ਬਦ ਪਾਲਣਹਾਰ ਵਰਤਣ ਦੇ ਬਜਾਏ ਮੈਂ
ਤੁਹਾਨੂੰ ਕਹਿ ਦਿੰਦਾ ਕਿ ਉਹ ਸਾਮਣੇ ਖੜਾ ਆਦਮੀ ਮੇਰਾ ਪਿਤਾ ਹੈ।
ਉਸ ਸੂਰਤ ਵਿੱਚ ਲਫਜ਼ ‘ਪਿਤਾ` ਹੀ ਮੇਰੇ ਅਤੇ ਉਸ ਤੀਸਰੇ ਆਦਮੀ ਦੇ ਸਹੀ ਸਬੰਧ
ਨੂੰ ਜ਼ਾਹਿਰ ਕਰਣ ਦਾ ਸਭ ਤੋਂ ਮਜ਼ਬੂਤ ਸਾਧਨ ਹੋ ਸਕਦਾ ਸੀ ਕਿਉਂਕਿ ਪਿਤਾ ਸ਼ਬਦ ਅੰਨਦਾਤਾ ਜਾਂ
ਪਾਲਣਹਾਰ ਵਰਗੇ ਸ਼ਬਦਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮੇਟ ਸਕਦਾ ਹੈ। ਪਰ ਅੰਨਦਾਤਾ ਜਾਂ ਪਾਲਣਹਾਰ
ਵਰਗੇ ਸ਼ਬਦ ਪਿਤਾ ਅਤੇ ਪੁਤਰ ਦੇ ਸਬੰਧ ਨੂੰ ਦਰਸਾਉਣ ਵਿੱਚ ‘ਸ਼ਾਇਦ` ਵਰਗੀ ਗਲ ਨੂੰ ਖੜਾ ਕਰ ਦਿੰਦੇ
ਹਨ।
ਇਕ ਹੋਰ ਸਥਿਤਿ ਨੂੰ ਸਮਝੀਏ। ਅਸੀਂ ਜਾਣਦੇ ਹਾਂ ਕਿ ਪਰਮਾਤਮਾ ਸਰਬ ਵਿਆਪਕ
ਹੈ ਨਾ ਕਿ ਦਿਸ਼ਾ ਵਿਸ਼ੇਸ਼ ਵਿਚ। ਇਹ ਗੁਰਮਤਿ ਦਾ ਸਪਸ਼ਟ ਖੁਲਾਸਾ ਹੈ। ਇੱਕ ਵਾਰੀ ਫਿਰ ਮੈਂ ਤੇ ਤੁਸੀਂ
ਆਮਣੇ ਸਾਮਣੇ ਬੈਠੇ ਆਮ ਗਲਬਾਤ ਕਰ ਰਹੇ ਹੁੰਦੇ ਹਾਂ। ਤੁਸੀਂ ਪੁਛਦੇ ਹੋ “ਭਈ ਦੁਨੀਆਂ ਵਿੱਚ ਸਭ ਤੋਂ
ਵਧ ਤਾਕਤਵਰ ਕੌਣ ਹੈ”? ਮੈਂ ਜਵਾਬ ਦਿੰਦਾ ਹਾਂ “ਉਹ ਸਭ ਤੋਂ ਵਧ ਤਾਕਤਵਰ ਹੈ। “ ਜੇਕਰ ਤੁਹਾਡਾ
ਪੁਛਿਆ ਗਿਆ ਇਹ ਸਵਾਲ ਸਾਡੇ ਦੋਹਾਂ ਦਰਮਿਆਨ ਪਹਿਲੇ ਤੋਂ ਚਲ ਰਹੀ ਕਿਸੇ ਗਲ ਦੀ ਰਵਾਨਗੀ ਨਾਲ ਤਆਲੁਕ
ਨਹੀਂ ਰਖਦਾ ਤਾਂ ਤੁਸੀਂ ਮੇਰੇ ਇਸ ਜਵਾਬ ਨੂੰ ਕਿ ‘ਉਹ ਸਭ ਤੋਂ ਤਾਕਤਵਰ` ਹੈ ਸ਼ਾਇਦ ਹੀ ਸਮਝ ਪਾਉ।
ਹਾਂ ਜੇਕਰ ਮੈਂ ਆਪਣੇ ਜਵਾਬ ਵਿੱਚ ‘ਉਹ` ਦੀ ਜਗਾ ਪਰਮਾਤਮਾ ਬੋਲ ਦਿੰਦਾ ਤਾਂ ਬੇਸ਼ਕ ਤੁਹਾਡੀ ਸਮਝ
ਵਿੱਚ ‘ਸ਼ਾਇਦ` ਦੀ ਕੋਈ ਗੁੰਜਾਇਸ਼ ਹੀ ਨਾ ਰਹਿੰਦੀ।
ਇਥੇ ਇੱਕ ਹੋਰ ਗਲ ਸਮਝ ਲੈਣੀ ਜ਼ਰੂਰੀ ਹੈ ਕਿ ਜੇਕਰ ਮੈਂ ਬਿਨਾਂ ਪਰਮਾਤਮਾ
ਸ਼ਬਦ ਵਰਤੇ ਇਹ ਕਹਿਣ ਵੇਲੇ ਕਿ ‘ਉਹ ਸਭ ਤੋਂ ਤਾਕਤਵਰ ਹੈ` ਆਪਣੀ ਉਂਗਲੀ ਮਾਤਰ ਅਸਮਾਨ ਵਲ ਚੁਕ
ਦਿੰਦਾ ਤਾਂ ਤੁਹਾਨੂੰ ਮੇਰੀ ਗਲ ਸਮਝਣ ਵਿੱਚ ਦੇਰ ਨਾ ਲਗਦੀ ਕਿਉਂਕਿ ਮੇਰੇ ਉਪਰ ਵਲ ਉਂਗਲੀ ਉਠਾ ਦੇਣ
ਦਾ ਸੰਕੇਤ ਇੱਕ ਬੇਹਦ ਮਜ਼ਬੂਤ ਸਾਧਨ ਬਣ ਜਾਂਦਾ ਮੇਰੇ ਜਵਾਬ ਦੇ ਅਸਲੀ ਅਰਥਾਂ ਦਾ। ਇਥੇ ਮੈਂ ਮਾਫੀ
ਵੀ ਚਾਹਵਾਂਗਾ ਉਨ੍ਹਾਂ ਪਾਠਕਾ ਤੋਂ ਜਿਹੜੇ ਕਿ ਉਪਰਲੇ ਉਦਾਹਰਣ ਤੋਂ ਕਿਧਰੇ ਇਹ ਨਾ ਸਮਝ ਬੈਠੇ ਹੋਣ
ਕਿ ਇੱਕ ਸਰਬ ਵਿਆਪਕ ਪਰਮਾਤਮਾ ਦੀ ਗਲ ਕਹਿਣ ਲਈ ਮੈਂ ਅਸਮਾਨ ਵਲ ਉਂਗਲੀ ਉਠਾ ਕੇ ਪਰਮਾਤਮਾ ਨੂੰ ਇੱਕ
ਦਿਸ਼ਾ ਵਿੱਚ ਦਸਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜੀ ਨਹੀਂ ਐਸਾ ਨਹੀਂ ਹੈ। ਅਸਮਾਨ ਵਲ ਮੇਰਾ ਉਂਗਲੀ
ਚੁਕਣਾ ਮੇਰੇ ਲਈ ਇੱਕ ਦਿਸ਼ਾ ਪੂਰਣ ਪਰਮਾਤਮਾ ਨੂੰ ਮੰਨਣਾ ਨਹੀਂ ਬਲਕਿ ਮੇਰਾ ਇਹ ਸੰਕੇਤ ਕੇਵਲ ਇਸ ਗਲ
ਦਾ ਸੂਚਕ ਹੈ ਕਿ ਮੈਂ ਇੱਕ ਐਸੇ ‘ਤਾਕਤਵਰ` ਦਾ ਜਿਕਰ ਕਰ ਰਿਹਾ ਹਾਂ ਜਿਸਦੇ ਅਧੀਨ ਇਹ ਸਾਰੀ ਕਾਇਨਾਤ
ਹੈ। ਅਧੀਨ ਸ਼ਬਦ ਹੇਠਲੀ ਅਵਸਥਾ ਦਾ ਪ੍ਰਤੀਕ ਹੈ ਨਾ ਕਿ ਕਿਸੇ ਹੇਠਲੀ ਦਿਸ਼ਾ ਦਾ ਅਤੇ ‘ਉਪਰ` ਸ਼ਬਦ ਇੱਕ
ਤਾਕਤਵਰ ਅਵਸਥਾ ਦਾ ਪ੍ਰਤੀਕ ਹੈ ਨਾ ਕਿ ਕਿਸੇ ਉਪਰਲੀ ਦਿਸ਼ਾ ਦਾ। ਉਂਗਲੀ ਉਠਾਉਣ ਦਾ ਇਹ ਸੰਕੇਤ ਇੱਕ
ਤਰੀਕਾ ਮਾਤਰ ਹੈ ਇੱਕ ਤਾਕਤਵਰ ਪ੍ਰਮਾਤਮਾ ਦੀ ਸਭ ਤੋਂ ਉਚੀ ਸਤਾ ਨੂੰ ਦਰਸਾਉਣ ਦਾ। ਇਸ ਸੰਕੇਤ ਦਾ
ਅਰਥ ਦਿਸ਼ਾ (
Direction)
ਵਿਸ਼ੇਸ਼ ਨਹੀਂ ਬਲਕਿ ਦਸ਼ਾ (Position)
ਵਿਸ਼ੇਸ਼ ਹੈ।
ਈਸ਼ਵਰ ਦੀ ਉਚੀ ਦਸ਼ਾ ਮਨੁਖਾਂ ਦੀ ਇੱਕ ਨੀਵੀਂ ਦਸ਼ਾ ਦੀ ਸੂਚਕ ਹੈ। ਉਪਰਲੇ
ਉਦਾਹਰਣ ਨਾਲ ਸਾਨੂੰ ਸ਼ਬਦਾਂ ਅਤੇ ਸੰਕੇਤ ਦੇ ਮਹਤਵ ਅਤੇ ਉਨ੍ਹਾਂ ਦੀ ਜ਼ਰੂਰਤ ਦਾ ਅਹਿਸਾਸ ਹੋ ਸਕਦਾ
ਹੈ। ਹੁਣ ਕਦੀ ਕਦੀ ਸਾਡੇ ਸ਼ਬਦ ਅਤੇ ਸੰਕੇਤ ਵੀ ਕੁੱਝ ਗਲਾਂ ਦੇ ਸੰਧਰਭ ਵਿੱਚ ਬੇਮਾਨੀ ਹੋ ਜਾਂਦੇ
ਹਨ। ਇਹ ਉਹ ਸੰਧਰਭ ਹਨ ਜਦੋਂ ਚੀਜ਼ਾਂ ਸ਼ਬਦਾਂ ਦੀ ਮੁਹਤਾਜ ਨਹੀਂ ਰਹਿੰਦੀਆਂ। ਇਹ ਉਹ ਸਥਿਤੀ ਹੈ ਜਦ
ਕਿ ਚੀਜ਼ਾਂ ਆਪ ਇੱਕ ਸੰਕੇਤ ਬਣ ਕੇ ਬੋਲ ਉਠਦੀਆਂ ਹਨ। ਆਉ ਇਸ ਨੂੰ ਵੀ ਇੱਕ ਉਦਾਹਰਣ ਤੋਂ ਸਮਝੀਏ।
ਜੇਕਰ ਅਸੀਂ ਇੱਕ ਖਾਸ ਭਵਨ (
Building)
ਵਿੱਚ ਕੁੱਝ ਕੁ ਸੌ ਬੰਚਿਆਂ ਨੂੰ ਉਨ੍ਹਾਂ ਦੇ ਜਨਮ ਤੋਂ ਲੈ ਕੇ ੨੦ ਸਾਲ ਤਕ ਪਾਲਦੇ ਪੋਸਦੇ ਹੋਏ ਵਡਾ
ਕਰੀਏ ਤੇ ਇਸ ਦੌਰਾਨ ਕੁਦਰਤ ਦੇ ਸੰਧਰਭ ਵਿੱਚ ਕਈ ਪੁਸਤਕਾਂ ਅਤੇ ਵਿਸ਼ਾ ਤਜ਼ਰਬੇਕਾਰਾਂ (Experts)
ਰਾਹੀਂ ਉਨ੍ਹਾਂ ਬਚਿਆਂ ਨੂੰ ਕੁਦਰਤ ਦੇ ਹਰ ਪਹਿਲੂ ਦੀ ਜਾਣਕਾਰੀ ਦਿੰਦੇ ਰਹੀਏ ਤਾਂ ਕੁਦਰਤ ਸਬੰਧੀ
ਉਨ੍ਹਾਂ ਦਾ ਗਿਆਨ ਵਧੇਗਾ ਆਪਣੀ ਪੜ੍ਹਾਈ ਦੁਆਰਾ ਉਹ ਭੌਤਿਕੀ, ਰਸਾਇਣ ਆਦਿ ਸਬੰਧੀ ਗਿਆਨ ਵਿੱਚ
ਦ੍ਰਿੜ ਹੋਣਗੇ। ਪਰ ੨੦ ਸਾਲ ਦੇ ਅੰਤਰਾਲ (Gap)
ਦੇ ਬਾਦ ਜਦ ਅਸੀਂ ਉਨ੍ਹਾਂ ਬਚਿਆਂ ਨੂੰ ਉਸ ਵਿਸ਼ੇਸ਼ ਇਮਾਰਤ ਤੋਂ ਬਾਹਰ ਆਉਣ ਦੇਈਏ ਤਾਂ ਜਦ ਉਹ ਖੁਦ
ਕੁਦਰਤ ਨੂੰ ਦੇਖਣਗੇ ਤਾਂ ਹੀ ਸਮਝ ਸਕਣਗੇ ਕਿ ਕੁਦਰਤ ਅਸਲ ਹੈ ਕੀ? ਕੁਦਰਤੀ ਚੀਜ਼ਾਂ ਆਪ ਉਨ੍ਹਾਂ
ਬਚਿਆਂ ਨੂੰ ਆਪਣੀ ਜੁਬਾਨ ਵਿੱਚ ਆਪਣੀ ਖੂਬਸੂਰਤੀ ਨੂੰ ਬਿਆਨ ਕਰਣਗੀਆਂ। ਇਹ ਐਸੀ ਜੁਬਾਨ ਹੋਵੇਗੀ
ਜਿਹੜੀ ੨੦ ਸਾਲਾਂ ਦੇ ਪੜ੍ਹਣ ਪੜਾਉਣ ਵਾਲਿਆਂ ਕੋਲ ਨਹੀਂ ਹੋ ਸਕਦੀ।
ਅਸੀਂ ੨੦ ਸਾਲਾਂ ਵਿੱਚ ਉਨ੍ਹਾਂ ਬਚਿਆਂ ਨੂੰ ਕੁਦਰਤ ਸਬੰਧੀ ਗਿਆਨ ਤਾਂ ਦੇ
ਸਕੇ ਹੋਵਾਂਗੇ ਪਰ ਕੁਦਰਤ ਦੇ ਨਾਲ ਆਪਣੇ ਸਬੰਧ ਨੂੰ ਉਹ ਤਾਂ ਹੀ ਸਮਝ ਪਾਉਣਗੇ ਜਦ ਕੁਦਰਤ ਆਪ
ਉਨ੍ਹਾਂ ਦੇ ਸਾਮਣੇ ਹੋਵੇਗੀ। ਮਨੁਖ ਦੇ ਕੁਦਰਤ ਨਾਲ ਸਬੰਧਿਤ ਮਨੋਭਾਵਨਾਵਾਂ ਕੇਵਲ ਕਿਤਾਬੀ ਗਲ ਨਹੀਂ
ਹੋ ਸਕਦੀਆਂ। ਇੱਕ ਪੂਰਣ ਰੂਪ ਵਿੱਚ ਖਿੜੇ ਹੋਏ ਸੁਗੰਧਿਤ ਗੁਲਾਬ ਦੀ ਸੁੰਦਰਤਾ ਅਤੇ ਖੁਸ਼ਬੂ ਪ੍ਰਤੀ
ਇਨਸਾਨੀ ਸਮਝ ਨੂੰ ਕਈ ਕਿਤਾਬਾਂ ਵਿੱਚ ਵੀ ਨਹੀਂ ਬਿਆਨ ਕੀਤਾ ਜਾ ਸਕਦਾ। ਗੁਲਾਬ ਬਿਨਾਂ ਬੋਲੇ ਆਪਣੇ
ਬਾਰੇ ਉਹ ਗਲਾਂ ਬੋਲ ਸਕਦਾ ਹੈ ਜੋ ਕਿ ਕਿਤਾਬਾਂ ਕਦੇ ਨਹੀਂ ਬੋਲ ਸਕਦੀਆਂ।
ਠੀਕ ਇਸੇ ਤਰ੍ਹਾਂ ਸੂਰਜ ਦਾ ਚੜ੍ਹਣਾ ਅਤੇ ਅਸਤ ਹੋਣਾ ਸਭ ਤੋਂ ਮਜ਼ਬੂਤ ਸਾਧਨ
ਹੈ ਇਹ ਸਮਝਣ ਦਾ ਕਿ ਸੂਰਜ ਦੇ ਚੜ੍ਹਣ ਅਤੇ ਅਸਤ ਹੋਣ ਦੀ ਸੁੰਦਰਤਾ ਕੀ ਹੈ। ਇਸ ਨੂੰ ਸੂਰਜ ਦੇ ਅੰਦਰ
ਹੋਣ ਵਾਲੇ ਨਿਰੰਤਰ ਧਮਾਕੇ, ਉਨ੍ਹਾਂ ਧਮਾਕਿਆਂ ਤੋਂ ਪੈਦਾ ਹੋਣ ਵਾਲੀ ਊਰਜਾ ਅਤੇ ਧਰਤੀ ਉਤੇ ਉਸ ਦੀ
ਰੋਸ਼ਨੀ ਪੁਜਣ ਸਬੰਧੀ ਵਿਗਿਆਨਕ ਸਬੂਤ ਸੂਰਜ ਦੇ ਉਸ ਸਵਰੂਪ ਨੂੰ ਬਿਆਨ ਨਹੀਂ ਕਰ ਸਕਦੇ ਜਿਸ ਤਰ੍ਹਾਂ
ਕਿ ਸੂਰਜ ਆਪ ਕਰ ਸਕਦਾ ਹੈ। ਇਹ ਕੁਦਰਤ ਦੀ ਅਪਣੀ ਜੁਬਾਨ ਹੈ। ਇਸ ਜੁਬਾਨ ਅਤੇ ਸੰਕੇਤਾਂ ਪ੍ਰਤੀ
ਇਨਸਾਨੀ ਕੈਫਿਅਤ ਇੱਕ ਬੇਹਦ ਦਿਲਚਸਪ ਅਤੇ ਅਨੋਖੀ ਗਲ ਹੈ।
ਹੁਣ ਅਸੀਂ ਮੁੜਾਂਗੇ ਇੱਕ ਵਾਰੀ ਫਿਰ ਇਸ ਚਰਚਾ ਦੇ ਮੂਲ ਵਿਸ਼ੇ, ਸਿਖਾਂ ਦੇ
ਜੀਵਨ ਵਿੱਚ ਨਾਨਕ ਦੇ ‘ਸਥਾਨ` ਵਲ ਤਾਂ ਕਿ ਅਸੀਂ ਇਸ ਨੂੰ ਸਮਝ ਸਕੀਏ। ਬੇਸ਼ਕ ਸਿਖਾਂ ਦੇ ਜੀਵਨ ਵਿੱਚ
ਨਾਨਕ ਦਾ ਸਥਾਨ ਬਹੁਤ ਵਡਾ ਹੈ। ਚੂੰਕਿ ਇਹ ਸਥਾਨ ਸਾਡੇ ਮਾਨਸਿਕ ਮਨੋਭਾਵਾਂ ਵਿੱਚ ਹੈ ਇਸ ਲਈ ਇਸਦੀ
ਵੈਸੀ ਹਦ ਬੰਦੀ ਨਹੀਂ ਕੀਤੀ ਜਾ ਸਕਦੀ ਜੈਸੀ ਕਿ ਜ਼ਮੀਨ ਦੇ ਕਿਸੇ ਟੁਕੜੇ ਦੀ। ਨਾਨਕ ਸਰੀਰਕ ਰੂਪ
ਵਿੱਚ ਤਾਂ ਲਾਹੌਰ ਦੇ ਨਨਕਾਣਾ ਖੇਤਰ ਵਿੱਚ ਪੈਦਾ ਹੋਏ ਸੀ ਪਰ ਗੁਰੂ ਨਾਨਕ ਦਾ ਅਸਲੀ ਜਨਮ ਸਥਾਨ
ਉਨ੍ਹਾਂ ਦੇ ਮੁਰੀਦ ਬਣੇ ਲੋਕਾਂ ਦੀ ਜ਼ਹਿਨੀਅਤ ਵਿੱਚ ਹੀ ਹੋ ਸਕਦਾ ਹੈ। ਨਨਕਾਣਾ ਨਾਮੀ ਜ਼ਮੀਨ ਦੇ
ਟੁਕੜੇ ਉਤੇ ਜਨਮ ਲੈਣ ਵਾਲਾ ਨਾਨਕ ਆਪਣੀ ਸੰਸਾਰਿਕ ਯਾਤਰਾ ਕਰ ਕੇ ਜਾ ਚੁਕਾ ਹੈ ਕਿਉਂਕਿ ਉਸਨੇ ਜਾਣਾ
ਹੀ ਸੀ ਪਰ ਅਸੀਂ ਮਨੁਖਾਂ ਦੀ ਜ਼ਹਿਨੀਅਤ ਵਿੱਚ ਜਨਮ ਲੈਣ ਵਾਲਾ ਗੁਰੂ ਨਾਨਕ ਜਨਮ ਲੈਣ ਤੋਂ ਬਾਅਦ
ਜ਼ਿੰਦਾ ਹੈ ਕਿਉਂਕਿ ਉਸਨੇ ਜ਼ਿੰਦਾ ਰਹਿਣਾ ਹੀ ਸੀ। ਇਸੇ ਨੁਕਤੇ ਦੀ ਸੰਜੀਦਗੀ ਵਿੱਚ ਹੀ ਛੁਪੀ ਹੋਈ ਹੈ
ਇਹ ਸਮਝ ਪਾਉਣ ਦੀ ਤਾਕਤ ਕਿ ਇਸ ਗੁਰੂ ਨਾਨਕ ਦਾ ਸਿਖਾਂ ਦੇ ਜੀਵਨ ਵਿੱਚ ਕੀ ਸਥਾਨ ਹੈ।
ਅਸੀਂ ਸਾਰੇ ਇਸ ਸਥਾਨ ਨੂੰ ਮੰਨਦੇ ਹਾਂ ਤੇ ਇਹ ਵੀ ਮੰਨਦੇ ਹਾਂ ਕਿ ਇਹ ਬਹੁਤ
ਵਡਾ ਹੈ। ਇਸ ਉਤੇ ਬਹੁਤ ਕੁੱਝ ਲਿਖਿਆ ਜਾ ਸਕਦਾ ਹੈ ਲੇਕਿਨ ਇੱਕ ਗਲ ਜਿਹੜੀ ਬੇਹਦ ਮਹਤਵ ਪੂਰਨ ਹੈ
ਉਹ ਇਹ ਕਿ ਸਿਖੀ ਜੀਵਨ ਵਿੱਚ ਨਾਨਕ ਦੇ ਇਸ ਵਡੇ ਸਥਾਨ ਨੂੰ ਕਿਸ ਤਰ੍ਹਾਂ ਬਿਆਨ ਕਰੀਏ? ਅਤੇ ਇਸ ਦੇ
ਨਾਲ ਇਹ ਸਵਾਲ ਕੇ ਅਸੀਂ ਇਸ ਸਥਾਨ ਨੂੰ ਬਿਆਨ ਕਰਣ ਵਾਸਤੇ ਐਸੇ ਕਿਹੜੇ ‘ਸ਼ਬਦ` ਦੀ ਚੋਣ ਕਰ ਸਕਦੇ
ਹਾਂ ਜਿਹੜਾ ਕਿ ਇਸ ਵਡੇ ਸਥਾਨ ਨੂੰ ਅਸਾਨੀ ਨਾਲ ਬਿਆਨ ਕਰ ਜਾਏ? ਇਸ ਵਿੱਚ ਕੋਈ ਸ਼ਕ ਨਹੀਂ ਸਾਨੂੰ
ਇੱਕ ਐਸੇ ਸ਼ਬਦ ਦੀ ਲੋੜ ਹੈ ਜੋ ਇੱਕ ਪਾਸੇ ਸਾਡੇ ਜੀਵਨ ਵਿੱਚ ਨਾਨਕ ਦੇ ਸਥਾਨ ਨੂੰ ਬਿਆਨ ਕਰੇ ਤੇ
ਦੂਜੇ ਪਾਸੇ ਸਾਡੇ ਅਤੇ ਨਾਨਕ ਦੇ ਸਬੰਧ ਨੂੰ ਵੀ ਬਿਆਨ ਕਰਣ ਦੀ ਸਮਰਥਾ ਰਖਦਾ ਹੋਵੇ।
ਇਥੇ ਅਸੀਂ ਬੜੀ ਸੰਜੀਦਗੀ ਨਾਲ ਤਿੰਨ ‘ਸ਼ਬਦਾਂ` ਦੀ ਚੋਣ ਕਰ ਲੈਂਦੇ ਹਾਂ ਇਸ
ਵਿਸ਼ਲੇਸ਼ਣ (
Analysis)
ਵਾਸਤੇ ਕਿ ਇਨ੍ਹਾਂ ਤਿੰਨਾਂ ਸ਼ਬਦਾਂ ਵਿਚੋਂ ਕਿਹੜਾ ਸ਼ਬਦ ਜ਼ਿਆਦਾ ਸਮਰਥ ਅਤੇ ਅਸਲੀਅਤ ਦੇ ਕਰੀਬ ਹੈ ਕਿ
ਉਹ ਸਿਖਾਂ ਦੇ ਜੀਵਨ ਵਿੱਚ ਨਾਨਕ ਦੇ ਸਥਾਨ ਅਤੇ ਨਾਨਕ ਨਾਲ ਸਿਖਾਂ ਦੇ ਸਬੰਧ ਨੂੰ ਜ਼ਿਆਦਾ ਸੁਚਜੇ
ਢੰਰ ਨਾਲ ਬਿਆਨ ਕਰ ਸਕੇ। ਇਹ ਤਿੰਨ ‘ਸ਼ਬਦ` ਹਨ:-
੧. ਗੁਰੂ ੨. ਬਾਬਾ ੩. ਪਾਤਿਸ਼ਾਹ।
ਜ਼ਾਹਿਰ ਹੈ ਕਿ ਗੁਰੂ ਨਾਨਕ ਪ੍ਰਤੀ ਇਨ੍ਹਾਂ ਤਿੰਨਾਂ ਸ਼ਬਦਾਂ ਦੀ ਹੀ ਵਰਤੋਂ
ਕੀਤੀ ਜਾਂਦੀ ਹੈ। ਇਸ ਵਿੱਚ ਕੋਈ ਇਤਰਾਜ਼ ਵਾਲੀ ਗਲ ਨਹੀਂ ਕਿਉਂਕਿ ਜਿਆਦਤਰ ਲਿਖਣ ਅਤੇ ਬੋਲਚਾਲ ਵਿੱਚ
ਇੱਕ ਹੀ ਲਿਖਾਰੀ ਜਾਂ ਬੋਲਣ ਵਾਲਾ ਆਪਣੀ ਇੱਕ ਹੀ ਰਚਨਾ ਜਾਂ ਭਾਸ਼ਣ ਵਿੱਚ ਇਨ੍ਹਾਂ ਤਿੰਨਾਂ ਸ਼ਬਦਾਂ
ਦੀ ਵਰਤੋਂ ਕਰਦਾ ਹੈ। ਇਸ ਵਿੱਚ ਕੁੱਝ ਵੀ ਗਲਤ ਨਹੀਂ ਲੇਕਿਨ ਜੇਕਰ ਇਨ੍ਹਾਂ ਤਿੰਨਾਂ ਸ਼ਬਦਾਂ ਨੂੰ ਲੈ
ਕੇ ਇਹ ਸਵਾਲ ਖੜਾ ਕੀਤਾ ਜਾਵੇ ਕਿ ਇਨ੍ਹਾਂ ਤਿੰਨਾਂ ਸ਼ਬਦਾਂ ਵਿਚੋਂ ਐਸਾ ਕਿਹੜਾ ਸ਼ਬਦ ਹੈ ਜਿਹੜਾ ਕਿ
ਸਿਖਾਂ ਦੇ ਜੀਵਨ ਵਿੱਚ ਨਾਨਕ ਦੇ ਸਥਾਨ ਅਤੇ ਸਬੰਧ ਨੂੰ ਬਿਆਨ ਕਰਣ ਲਈ ਸਭ ਤੋਂ ਜ਼ਿਆਦਾ ਸਮਰਥ ਹੈ
ਤਾਂ ਇਹ ਸਵਾਲ ਇੱਕ ਅਤਿ ਗੰਭੀਰ ਵਿਸ਼ਲੇਸ਼ਣ ਅਤੇ ਸਾਵਧਾਨੀ ਨਾਲ ਭਰਿਆ ਹੋਇਆ ਜਵਾਬ ਚਾਹੁੰਦਾ ਹੈ। ਇਸ
ਵਿਸ਼ਲੇਸ਼ਣ ਲਈ ਅਸੀਂ ਪਿਛੇ ਚਰਚਿਤ ਇਸ ਨੁਕਤੇ ਨੂੰ ਨਾਲ ਨਾਲ ਯਾਦ ਰਖਾਂਗੇ ਕਿ ਨਾਨਕ ਦਾ ਜਨਮ ਤਾਂ
ਨਨਕਾਣਾ ਨਾਮਕ ਸਥਾਨ ਵਿੱਚ ਹੋਇਆ ਸੀ ਪਰ ਗੁਰੂ ਨਾਨਕ ਦਾ ਜਨਮ ਸਭ ਤੋਂ ਪਹਿਲਾਂ ਨਾਨਕ ਨੂੰ ਮੰਨਣ
ਵਾਲਿਆਂ ਦੀ ਜ਼ਹਿਨੀਅਤ ਵਿੱਚ ਹੋਇਆ ਸੀ ਤੇ ਹੁੰਦਾ ਹੈ। ਆਉ ਇਸ ਨੂੰ ਕੁੱਝ ਹੋਰ ਪਰਖੀਏ।
ਨਾਨਕ ਨੂੰ ਮੰਨਣ ਵਾਲਿਆਂ ਦੀ ਜ਼ਹਿਨੀਅਤ ਵਿੱਚ ਗੁਰੂ ਨਾਨਕ ਦੇ ਜਨਮ ਦਾ ਅਰਥ
ਹੈ ਕਿ ਜਿਸ ਪਲ ਲੋਕਾਂ ਨੇ ਨਾਨਕ ਦੇ ਵਿਚਾਰਾਂ ਨੂੰ ਆਪਣੀ ਜ਼ਹਿਨੀਅਤ ਵਿੱਚ ਕਬੂਲਿਆ ਉਸੇ ਪਲ ਗੁਰੂ
ਨਾਨਕ ਦਾ ਜਨਮ ਹੋਇਆ ਅਤੇ ਉਹ ਲੋਕ ਸਿਖ ਕਹਲਾਏ। ਨਾਨਕ ਦੇ ਸਿਖ ਦਾ ਅਰਥ ਨਾਨਕ ਦੇ ਸ਼ਰੀਰਕ ਸਰੂਪ ਦਾ
ਸਿਖ ਨਹੀਂ ਬਲਕਿ ਨਾਨਕ ਦੇ ਵਿਚਾਰਾਂ ਦਾ ਸਿਖ ਹੈ। ਗੁਰੂ ਨਾਨਕ ਆਪ ਵੀ ਇਸ ਗਲ ਨੂੰ ਚੰਗੀ ਤਰ੍ਹਾਂ
ਜਾਣਦੇ ਸਨ।
ਸੰਸਾਰਿਕ ਸੰਧਰਭ ਵਿੱਚ ਆਉ ਖੁਲ੍ਹੇ ਦਿਮਾਗ ਨਾਲ ਗੁਰੂ ਅਤੇ ਸਿਖ ਸਬੰਧੀ
ਕੁੱਝ ਵਿਚਾਰਾਂ ਕਰੀਏ। ਗੁਰੂ ਅਤੇ ਸਿਖ ਦੋਵੇਂ ਹੀ ਮਹਤਵਪੂਰਨ ਹਨ। ਬਿਨਾਂ ਗੁਰੂ ਦੇ ਸਿਖ ਹੋ ਹੀ
ਨਹੀਂ ਸਕਦਾ ਅਤੇ ਇਸਦੇ ਨਾਲ ਹੀ ਬਿਨਾ ਸਿਖ ਦੇ ਗੁਰੂ ਹੋਣ ਦੀ ਗਲ ਬੇਮਾਨੀ ਹੈ। ਇਥੇ ਗਲ ਸਿਖਾਂ ਦੀ
ਗਿਣਤੀ ਦੀ ਨਹੀਂ ਪਰ ਇੱਕ ਗਲ ਜ਼ਰੂਰ ਹੈ ਸਿਖ ਭਾਵੇਂ ਇੱਕ ਹੀ ਹੋਵੇ ਹੋਣਾ ਜ਼ਰੂਰ ਚਾਹੀਦਾ ਹੈ। ਮੰਨ
ਲਉ (ਕੁਝ ਚਿਰ ਵਾਸਤੇ) ਮਿਸਾਲ ਵਜੋਂ ਕਿ ਗੁਰੂ ਨਾਨਕ ਨੂੰ ਗਿਆਨ ਪ੍ਰਾਪਤ ਹੁੰਦਾ ਹੀ ਨਾ ਤਾਂ ਨਾਨਕ
ਲਈ ਸ਼ਬਦ ‘ਗੁਰੂ` ਦੀ ਹੋਂਦ ਹੋ ਵੀ ਨਹੀਂ ਸਕਦੀ ਸੀ। ਨਾਨਕ ਦਾ ਸ਼ਬਦ ਗਿਆਨ ਨੂੰ ਗੁਰੂ ਮੰਨਣਾ ਨਾਨਕ
ਲਈ ਸ਼ਬਦ ਗੁਰੂ ਦੀ ਹੋਂਦ ਦਾ ਆਰੰਭ ਸੀ। ਠੀਕ ਇਸੇ ਤਰ੍ਹਾਂ ਜੇਕਰ ਸ਼ਬਦ ਹੀ ਨਾ ਹੁੰਦਾ ਤਾਂ ‘ਸ਼ਬਦ` ਦਾ
ਸਿਖ ਕੌਣ ਹੁੰਦਾ? ਗੁਰੂ ਦੀ ਵਿਵਹਾਰਕ ਹੋਂਦ ਇੱਕ ਐਸੇ ਚੇਲੇ ਦੀ ਮੁਹਤਾਜ ਹੁੰਦੀ ਹੈ ਜਿਹੜਾ ਕਿ ਉਸ
ਦੀ ਸਿਖਿਆ ਨੂੰ ਨਾ ਸਿਰਫ ਜਾਣਦਾ ਹੋਵੇ ਬਲਕਿ ਵੈਸਾ ਵਿਹਾਰ ਵੀ ਕਰਦਾ ਹੋਵੇ। ਇਸ ਦੇ ਨਾਲ ਹੀ ਜਦ
ਆਦਮੀ ਕਿਸੇ ਦੀ ਸਿਖਿਆ ਦਾ ਪਾਲਣ ਕਰਦਾ ਹੈ ਤਾਂ ਚੇਲਾ ਆਪਣੇ ਆਪ ਜਨਮ ਲੈ ਲੈਂਦਾ ਹੈ।
ਸਿਖਿਆ ਨੂੰ ਸੁਣ ਲੈਣਾ ਚੇਲੇ ਨੂੰ ਜਨਮ ਨਹੀਂ ਦਿੰਦਾ ਬਲਕਿ ਸਿਖਿਆ ਦਾ ਪਾਲਣ
ਚੇਲੇ ਨੂੰ ਜਨਮ ਦਿੰਦਾ ਹੈ। ਜੇਕਰ ਕਿਸੇ ਵਿਚਾਰ ਅਥਵਾ ਗਿਆਨ ਵਿਸ਼ੇਸ਼ ਨੂੰ ਇੱਕ ਕਿਤਾਬ ਵਿੱਚ ਲਿਖ
ਦਿਤਾ ਜਾਵੇ ਅਤੇ ਫਿਰ ਅਸੀਂ ਦੇਖ ਸਕੀਏ ਕਿ ਉਸ ਗਿਆਨ ਜਾਂ ਵਿਚਾਰ ਨੂੰ ਪੜ੍ਹਣ ਅਤੇ ਮੰਨਣ ਵਾਲਾ ਕੋਈ
ਹੋਵੇ ਹੀ ਨਾ ਤਾਂ ਉਹ ਗਿਆਨ ਇੱਕ ਗੁਰੂ ਦੇ ਰੂਪ ਵਿੱਚ ਕਿਸ ਤਰ੍ਹਾਂ ਵਾਪਰੇਗਾ? ਬੇਸ਼ਕ ਨਹੀਂ ਵਾਪਰ
ਸਕਦਾ। ਸ਼ਬਦ ਗਿਆਨ ਗੁਰੂ ਦੇ ਰੂਪ ਵਿੱਚ ਉਦੋਂ ਹੀ ਵਾਪਰੇਗਾ ਜਦੋਂ ਉਸ ਗਿਆਨ ਦਾ ਵਿਵਹਾਰ ਕਰਣ ਵਾਲਾ
ਸਰੀਰ ਹੋਵੇ। ਕੇਵਲ ਸ਼ਬਦ ਗੁਰੂ ਦੇ ਰੂਪ ਵਿੱਚ ਨਹੀਂ ਰਹਿ ਸਕਦਾ ਜਦ ਤਕ ਉਸ ਨੂੰ ਕੋਈ ਮਾਨਸਿਕ
ਵਿਵਹਾਰਿਕ ਸੂਰਤ ਸਵੀਕਾਰ ਨਾ ਕਰੇ। ਗੁਰੂ ਇਕਲਾ ਹੋ ਹੀ ਨਹੀਂ ਸਕਦਾ ਤੇ ਨਾ ਹੀ ਚੇਲਾ। ਗੁਰੂ-ਚੇਲੇ
ਦਾ ‘ਮਿਲਣ` ਹੀ ਕਿਸੇ ਵਿਚਾਰ ਦੀ ਸਾਰਥਿਕਤਾ ਨੂੰ ਮਾਇਨੇ (
Meaning)
ਦੇ ਸਕਦਾ ਹੈ ਉਸ ਨੂੰ ਅਰਥ ਪੂਰਣ ਬਣਾ ਸਕਦਾ ਹੈ।
ਸਿਧ ਗੋਸ਼ਟਿ ਵਿੱਚ ਗੁਰੂ ਨਾਨਕ ਨੇ ਸਿਧਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ
ਆਪਣੇ ਗੁਰ ਦਾ ਪਰਿਚੈ ਦੇਣ ਵੇਲੇ ਇੱਕ ਗਲ ਕਬੂਲ ਕੀਤੀ ਸੀ ਕਿ ਸ਼ਬਦ ਹੀ ਉਨ੍ਹਾਂ ਦਾ ਗੁਰੂ ਹੈ ਅਤੇ
ਉਨ੍ਹਾਂ ਦੀ ‘ਵਿਵਹਾਰਿਕ ਸੁਰਤ` ਹੀ ਉਸ ਸ਼ਬਦ ਗਿਆਨ ਦਾ ਚੇਲਾ ਹੈ। ਜੇਕਰ ਗਲ ਸਿਰਫ ਸ਼ਬਦ ਗੁਰੂ ਦੀ
ਹੋਂਦ ਤਕ ਹੀ ਅਰਥਪੂਰਣ ਜਾਂ ਮਹਦੂਦ ਹੁੰਦੀ ਤਾਂ ਐਸਾ ‘ਸ਼ਬਦ ਗੁਰੂ` ਨਾਨਕ ਨੂੰ ਪ੍ਰਾਪਤ ਹੋ ਹੀ
ਚੁਕਿਆ ਸੀ ਫਿਰ ਉਹ ਘੁੰਮ-ਘੁੰਮ ਕੇ ਲੋਕ ਭਲਾਈ ਅਤੇ ਗ੍ਰਹਿਸਤ ਦੇ ਕੰਮਾਂ ਰਾਹੀਂ ਹੋਰ ਕੀ ਸਿਖਣ ਦਾ
ਯਤਨ ਕਰ ਰਹੇ ਸੀ? ਬੇਸ਼ਕ ਉਹ ਜਾਣਦੇ ਸੀ ਕਿ ਉਨ੍ਹਾਂ ਨੂੰ ਪ੍ਰਾਪਤ ਗਿਆਨ ਸਚ ਹੈ ਪਰ ਗਿਆਨ ਸ਼ਬਦ ਇੱਕ
ਵਿਚਾਰ ਮਾਤਰ ਹੋਣ ਦੇ ਨਾਤੇ ਆਪ ਵਿਵਹਾਰ ਨਹੀਂ ਕਰ ਸਕਦਾ। ਇਸ ਲਈ ਨਾਨਕ ਨੇ ਆਪ ਇੱਕ ਸਿਖ ਦੇ ਰੂਪ
ਵਿੱਚ ਸ਼ਬਦ ਗਿਆਨ ਨੂੰ ਆਪਣੇ ਵਿਵਹਾਰ ਰਾਹੀਂ ਇੱਕ ਵਿਵਹਾਰਕ ਗੁਰੂ ਬਣਾਇਆ ਉਹ ਆਪ ਪਹਿਲੇ ਸਿਖ ਬਣੇ।
ਇਥੇ ਇਹ ਗਲ ਵੀ ਸਪਸ਼ਟ ਹੁੰਦੀ ਹੈ ਕਿ ਆਪਣੇ ਆਪ ਨੂੰ ਇੱਕ ਸਿਖ ਦੇ ਰੂਪ ਵਿੱਚ
ਘੋਸ਼ਿਤ ਕਰਕੇ ਗੁਰੂ ਨਾਨਕ ਨੇ ਦੇਹ ਧਾਰੀ ਗੁਰੂ ਦੇ ਦਰਸ਼ਨ (
Concept)
ਨਾਲੋਂ ਖੁਦ ਨੂੰ ਦੂਰ ਰਖਿਆ। ਇਸ ਲਈ ਗੁਰੂ ਨਾਨਕ ਦੇਹ ਦੇ ਰੂਪ ਵਿੱਚ ਗੁਰੂ ਨਹੀਂ ਮੰਨੇ ਗਏ ਬਲਕਿ
ਉਨ੍ਹਾਂ ਦੇ ਜਾਂ-ਨਸ਼ੀਨਾਂ ਨੇ ਨਾਨਕ ਦੇ ਗਿਆਨ ਅਤੇ ਨਾਨਕ ਦੇ ਵਿਵਹਾਰ ਦੇ ਜੋੜ ਨੂੰ ਆਪਣਾ ਗੁਰੂ
ਮੰਨਿਆ ਅਤੇ ਇਸੇ ਨੂੰ (ਗਿਆਨ+ਵਿਵਹਾਰ) ਕਬੂਲ ਕਰਦੇ ਹੋਏ ਆਪਣੀ ਬਾਣੀ ਵਿੱਚ ਨਾਨਕ ਸ਼ਬਦ ਦਾ ਬਾਰ ਬਾਰ
ਪ੍ਰਯੋਗ ਕੀਤਾ। ਇਹ ਨਾਨਕ ਸ਼ਬਦ ਕੇਵਲ ਇੱਕ ‘ਛਾਪ` ਮਾਤਰ ਨਹੀਂ ਸੀ। ਛਾਪ ਕਿਸੇ ਵੀ ਸੰਧਰਭ ਵਿੱਚ ਇੱਕ
ਸਤਹੀ ਜਾਂ ਉਪਰੀ ਗਲ ਹੁੰਦੀ ਹੈ। ਪਰ ਨਾਨਕ ‘ਸ਼ਬਦ ਗਿਆਨ` ਦੀ ਸਤਹ ਉਪਰ ਟਿਕੇ ਰਹਿਣ ਵਾਲੇ ਬੰਦੇ ਦਾ
ਨਾਮ ਨਹੀਂ ਸੀ ਬਲਕਿ ਉਹ ਤਾਂ ਸ਼ਬਦ ਗਿਆਨ ਵਿੱਚ ਗਹਿਰੇ ਉਤਰ ਜਾਣ ਅਤੇ ਉਸਨੂੰ ਅਪਨੇ ਕਿਰਦਾਰ ਵਿੱਚ
ਉਤਾਰ ਲੈਣ ਵਾਲੀ ਸ਼ਖਸੀਅਤ ਦਾ ਨਾਮ ਸੀ।
ਸਾਨੂੰ ਯਾਦ ਰਖਣਾ ਪਵੇਗਾ ਕਿ ਹਰ ਕੋਸ਼ਿਸ਼ ਲਈ ਇੱਕ ਮਕਸਦ ਦੀ ਲੋੜ ਹੁੰਦੀ ਹੈ
ਅਤੇ ਸਮੇਂ ਦੀ ਵੀ। ਅਲਗ ਅਲਗ ਕੋਸ਼ਿਸ਼ਾਂ ਲਈ ਅਲਗ ਸਮੇਂ ਦੀ ਲੋੜ ਹੁੰਦੀ ਹੈ। ਉਦਾਹਰਣ ਵਜੋਂ ਨਹਾਉਣ
ਵਾਸਤੇ ਲਗਭਗ ੧੫ ਮਿੰਟ ਦਾ ਸਮਾਂ ਜ਼ਰੂਰੀ ਹੁੰਦਾ ਹੈ ਪਰ ਕਿਤਾਬ ਲਿਖਣ ਲਈ ਜ਼ਿਆਦਾ ਸਮੇਂ ਦੀ ਜ਼ਰੂਰਤ
ਹੁੰਦੀ ਹੈ। ਪਹਾੜ ਦੀ ਚੋਟੀ ਉਤੇ ਚੜਣ ਲਈ ਇੱਕ ਸੋਟੀ ਜਾਂ ਰਸਿਆਂ ਆਦਿ ਦੀ ਜ਼ਰੂਰਤ ਹੁੰਦੀ ਹੈ ਜਦ ਤਕ
ਚੜ੍ਹਨ ਵਾਲਾ ਚੋਟੀ ਤੇ ਪੁਜ ਨਾ ਜਾਏ। ਸਰਬਤ ਅਤੇ ਆਪਣੇ ਜੀਵਨ ਭਲੇ ਦੀ ਮਨਸ਼ਾ ਨਾਲ ਹੋਏ ਇੱਕ ਸਿਖ
ਨੂੰ ਸ਼ਬਦ ਗਿਆਨ ਦੀ ਜ਼ਰੂਰਤ ਹੈ। ਪਰ ਇਹ ਜੀਵਨ ਸਮੇਂ ਦਾ (
Life Span)
ਵਿਸ਼ਾ ਹੈ। ਸਮੁਚੇ ਸਿਖ ਭਾਈਚਾਰੇ ਦੇ ਤੌਰ ਤੇ ਇਹ ਮਾਨਵ ਜੀਵਨ ਦਾ ਵਿਸ਼ੇ (Time
span of Mankind) ਵੀ ਹੈ ਇਸ ਲਈ ਇਸ ਸ਼ਬਦ ਗਿਆਨ
ਦਾ ‘ਇਤਿਹਾਸਕ ਪੱਖ` ਵੀ ਸਮੇਂ ਦੇ ਨਾਲ ਨਾਲ ਚਲਦਾ ਰਹੇਗਾ। ਜਿਸਦਾ ਸਭ ਤੋਂ ਮਹਤਵਪੂਰਣ ਸ਼ੁਰੂਆਤੀ
ਨੁਕਤਾ ਜਾਂ ਪੱਖ ਆਪ ਗੁਰੂ ਨਾਨਕ ਹਨ।
ਮੰਨ ਲਈਏ ਕਿ ਜੇਕਰ ਅਜ ਤੋਂ ਪੰਜ ਹਜ਼ਾਰ ਸਾਲ ਬਾਅਦ ਵੀ ਕਿਸੇ ਸਟੇਜ ਤੇ ਜਾਂ
ਲੇਖਣ ਵਿੱਚ ‘ਸ਼ਬਦ ਗਿਆਨ` ਦੇ ਸਾਹਮਣੇ ਆਉਣ ਅਤੇ ਉਸ ਦੇ ਪ੍ਰਚਾਰ ਦੇ ਇਤਿਹਾਸਕ ਪੱਖ ਦੀ ਗਲ ਹੋਵੇਗੀ
ਤਾਂ ਕੀ ਇਹ ਗਲ ਬਿਨਾਂ ਨਾਨਕ ਦੇ ਪੂਰੀ ਹੋਵੇਗੀ? ਬੇਸ਼ਕ ਉਤਰ ਹੈ ਨਹੀਂ। ਇਸੇ ਲਈ ਇਨ੍ਹਾਂ ਤੱਥਾਂ ਦੀ
ਰੋਸ਼ਨੀ ਵਿੱਚ ਹੀ ਸਾਨੂੰ ਸਮਝਣਾ ਪਵੇਗਾ ਕਿ ਪਿਛੇ ਚਰਚਾ ਵਿੱਚ ਆਏ ਤਿੰਨ ਸ਼ਬਦਾਂ (ਗੁਰੂ, ਬਾਬਾ ਤੇ
ਪਾਤਿਸ਼ਾਹ) ਵਿਚੋਂ ਕਿਹੜਾ ਉਹ ਸਭ ਤੋਂ ਮਜ਼ਬੂਤ ਸ਼ਬਦ ਹੋ ਸਕਦਾ ਹੈ ਕਿ ਜਿਹੜਾ ਨਾਨਕ ਅਤੇ ਸਿਖਾਂ ਦੇ
ਸਬੰਧ ਦਾ ਸਭ ਤੋਂ ਵਾਜਬ ਖੁਲਾਸਾ ਕਰ ਸਕੇ।
ਆਉ ਸਭ ਤੋਂ ਪਹਿਲਾਂ ਅਸੀਂ ‘ਪਾਤਿਸ਼ਾਹ` ਸ਼ਬਦ ਨੂੰ ਪਰਖੀਏ। ਇਹ ਸ਼ਬਦ ਮੂਲ ਰੂਪ
ਵਿੱਚ ਪਰਸ਼ੀਅਨ (
Persian)
ਭਾਸ਼ਾ ਦਾ ਹੈ ਜਿਸਦਾ ਅਰਥ ਹੈ ਰਾਜਾ, ਮਹਾਨ ਰਾਜਾ ਜਾਂ ਮਹਾਨ। ਬਾਦ ਵਿੱਚ ਅਗੇ ਚਲਕੇ ਇਹੀ ਸ਼ਬਦ
ਬਾਦਸ਼ਾਹ ਬਣਿਆ। ਨਾਨਕ ਨੂੰ ਪਾਤਿਸ਼ਾਹ ਬੁਲਾਉਣ ਵਿੱਚ ਕੋਈ ਹਰਜ ਨਹੀਂ। ਇਹ ਸਾਡੇ ਆਦਰ ਭਾਵ ਨੂੰ
ਦਰਸਾਉਂਦਾ ਹੈ। ਲੇਕਿਨ ਇਸ ਸ਼ਬਦ ਵਿੱਚ ਕੁੱਝ ਅਧੂਰਾਪਨ ਜਿਹਾ ਹੈ ਜਿਹੜਾ ਕਿ ਸਿਖ ਅਤੇ ਨਾਨਕ ਦੇ
ਸਬੰਧ ਨੂੰ ਨਹੀਂ ਦਰਸਾ ਸਕਦਾ। ਖਾਸ ਤੌਰ ਤੇ ਗੈਰ ਸਿਖ ਭਾਈ ਜਿਗਆਸੂ ਵਾਸਤੇ। ਉਦਾਹਰਣ ਲਈ ਪਾਤਿਸ਼ਾਹ
ਸ਼ਬਦ ਸਬੰਧ ਨਹੀਂ ਬਲਕਿ ਰੁਤਬੇ ਨੂੰ ਜਿਆਦਾ ਦਰਸਾਉਂਦਾ ਹੈ। ਜੇਕਰ ਅਸੀਂ ਇਹ ਬੋਲ ਜਾਂ ਲਿਖ ਦਈਏ ਕਿ
ਨਾਨਕ ਪਾਤਿਸ਼ਾਹ ਮਹਾਨ ਸਨ ਤਾਂ ਕਿਸੇ ਪੜ੍ਹਣ ਜਾਂ ਸੁਣਨ ਵਾਲੇ ਨੂੰ ਐਸਾ ਵੀ ਲਗ ਸਕਦਾ ਹੈ ਕਿ ਸ਼ਾਇਦ
ਅਸੀਂ ਕਿਸੇ ਨਾਨਕ ਨਾਮ ਦੇ ਬਾਦਸ਼ਾਹ ਦਾ ਜ਼ਿਕਰ ਕਰ ਰਹੇ ਹਾਂ ਅਤੇ ਜੇਕਰ ਜ਼ਿਕਰ ਕਿਸੇ ਬਾਦਸ਼ਾਹ ਦਾ ਮੰਨ
ਲਿਆ ਜਾਵੇ ਤਾਂ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਇਹ ਕਿਸੇ ਐਸੇ ਬਾਦਸ਼ਾਹ ਦਾ ਜ਼ਿਕਰ ਹੋ ਰਿਹਾ ਹੈ ਜੋ
ਹੁਣ ਅਤੀਤ ਦੀ ਗਲ ਹੈ। ਫਿਰ ਜੇਕਰ ਕੋਈ ਪਾਤਿਸ਼ਾਹ ਨੂੰ ਰਾਜਾ ਹੀ ਸਮਝ ਬੈਠੇ ਤਾਂ ਐਸੇ ਰਾਜਾ ਨਾਲ
ਸਾਡਾ (ਸਿਖਾਂ ਦਾ) ਸਬੰਧ ਸੁਣਨ ਜਾਂ ਪੜ੍ਹਣ ਵਾਲੇ ਨੂੰ ਸਮਝ ਨਹੀਂ ਆ ਸਕਦਾ ਕਿਉਂਕਿ ਜੇਕਰ ਮੈਂ
ਕਿਸੇ ਨੂੰ ਦਸਦਾ ਹਾਂ ਕਿ ਅਕਬਰ ਇੱਕ ਪਾਤਸ਼ਾਹ (ਬਾਦਸ਼ਾਹ) ਸੀ ਤਾਂ ਇਸ ਸ਼ਬਦ ਰਾਹੀਂ ਮੇਰਾ ਉਸ ਅਕਬਰ
ਨਾਲ ਸਬੰਧ ਕਿਤੇ ਨਜ਼ਰ ਨਹੀਂ ਆਉਂਦਾ। ਅਕਬਰ ਅਤੀਤ ਦੀ ਇੱਕ ਰਾਜਨੀਤਕ ਹਸਤੀ ਸੀ। ਇਥੇ ਅਸੀਂ ਇੱਕ ਗਲ
ਯਾਦ ਰਖੀਏ ਕਿ ਨਾਨਕ ਦਾ ਸਰੀਰਕ ਰੂਪ ਵਿੱਚ ਜਨਮ ਲੈਣਾ ਅਤੇ ਚਲੇ ਜਾਣਾ ਕੋਈ ਇਤਿਹਾਸਕ ਰਾਜਨੀਤਕ
ਹਾਲਾਤਾਂ ਦੀ ਗਲ ਨਹੀਂ ਬਲਕਿ ਇਹ ‘ਸਿਖੀ ਦਰਸ਼ਨ` ਦੇ ਇਤਿਹਾਸ, ਵਰਤਮਾਨ ਅਤੇ ਭਵਿਖ ਦਾ ਵਿਸ਼ਾ ਹੈ। ਇਸ
ਲਈ ਇਹ ਸ਼ਬਦ ਪਾਤਿਸ਼ਾਹ ਨਾਨਕ ਦੇ ਰੁਤਬੇ ਨੂੰ ਤਾਂ ਦਰਸਾਉਂਦਾ ਹੈ ਪਰ ਨਾਨਕ ਨਾਲ ਸਾਡੇ ਸਬੰਧ ਨੂੰ
ਨਹੀਂ।
ਹੁਣ ਅਸੀਂ ਸ਼ਬਦ ‘ਬਾਬਾ` ਦੀ ਪੜਚੋਲ ਕਰੀਏ। ਆਮਤੌਰ ਤੇ ਇਸ ਸ਼ਬਦ ਦਾ ਅਰਥ
ਕਿਸੇ ਬਜ਼ੁਰਗ, ਬੱਚੇ ਜਾਂ ਕਿਸੇ ਜੋਗੀ ਸੰਤ ਆਦਿ ਦੇ ਰੂਪ ਵਿੱਚ ਲਿਆ ਜਾਂਦਾ ਹੈ। ਹੁਣ ਜੇਕਰ ਅਸੀਂ
ਕਿਸੇ ਨੂੰ ਦਸੀਏ ਕਿ ਨਾਨਕ ਇੱਕ ਬਾਬਾ ਸਨ ਤਾਂ ਉਹ ਇਸ ‘ਬਾਬਾ` ਸ਼ਬਦ ਨੂੰ ਕਿਸੇ ਬਜ਼ੁਰਗ ਜਾਂ ਜੋਗੀ
ਦੇ ਰੂਪ ਵਿੱਚ ਲੈ ਸਕਦਾ ਹੈ। ਇਥੇ ਬਾਬਾ ਸ਼ਬਦ ਵੀ ਸਾਡੇ ਅਤੇ ਨਾਨਕ ਦੇ ਸਬੰਧ ਨੂੰ ਦਰਸਾਉਣ ਵਿੱਚ
ਇੱਕ ਮੁਕੰਮਲ ਸ਼ਬਦ ਸਾਬਤ ਨਹੀਂ ਹੁੰਦਾ। ਅਸੀਂ ਦੇਖ ਸਕਦੇ ਹਾਂ ਕਿ ਪਾਤਿਸ਼ਾਹ ਜਾਂ ਬਾਬਾ ਸ਼ਬਦ ਨਾਨਕ
ਦੇ ਸੰਧਰਭ ਵਿੱਚ ਬੁਰੇ ਤਾਂ ਨਹੀਂ ਪਰ ਥੋੜੇ ਅਧੂਰੇ ਹਨ। ‘ਪਾਤਿਸ਼ਾਹ` ਜਾਂ ‘ਬਾਬਾ` ਸ਼ਬਦਾਂ ਵਿੱਚ ਉਹ
ਮਹਤਵ ਨਹੀਂ ਜੋ ‘ਗੁਰੂ` ਸ਼ਬਦ ਵਿੱਚ ਸਮਝ ਆਉਂਦਾ ਹੈ।
ਹੁਣ ਅਸੀਂ ਗਲ ਕਰਾਂਗੇ ‘ਗੁਰੂ` ਸ਼ਬਦ ਦੀ। ਇਸ ਸ਼ਬਦ ਦੀ ਪੜਚੋਲ ਤੋਂ ਪਹਿਲਾਂ
ਸਾਨੂੰ ਗੁਰਮਤਿ ਦੇ ਸਿਧਾਂਤ ਅਤੇ ਸਿਧਾਂਤਕ ਪੱਖ ਨਾਲ ਜੁੜੇ ਇਤਿਹਾਸਕ ਪੱਖਾਂ ਨੂੰ ਲਾਜ਼ਮੀ ਤੌਰ ਤੇ
ਧਿਆਨ ਵਿੱਚ ਰਖਣਾ ਪਵੇਗਾ
ਪਹਿਲੇ ਸ਼ਬਦ ਗੁਰੂ ਦਾ ਸਿਧਾਂਤਕ ਪੱਖ
ਨਾਨਕ ਨੇ ਸ਼ਬਦ ਨੂੰ ਆਪਣਾ ਗੁਰੂ ਤਸਲੀਮ ਕੀਤਾ। ਨਾਨਕ ਦਾ ਇਹ ਕਬੂਲ ਨਾਮਾ
ਖੁਦ ਨਾਨਕ ਨੂੰ ਇੱਕ ਪਹਿਲੇ ਸਿਖ ਦੇ ਰੂਪ ਵਿੱਚ ਸਥਾਪਿਤ ਕਰਦਾ ਹੈ। ਸ਼ਬਦ ਗੁਰੂ ਦੀ ਵਰਤੋਂ ਜਿਸ ਢੰਗ
ਨਾਲ ਨਾਨਕ ਨੇ ਕੀਤੀ ਉਸ ਤੋਂ ਪਤਾ ਚਲਦਾ ਹੈ ਕਿ ਨਾਨਕ ਨੇ ਪਰਮਾਤਮਾ ਦੁਆਰਾ ਬਖਸ਼ੀ ਵਿਚਾਰ ਸ਼ਕਤੀ
ਵਿੱਚ ਉਤਰੇ ਰਬੀ ਅਤੇ ਸਚੇ ਗਿਆਨ ਨੂੰ ਸ਼ਬਦ ਕਿਹਾ ਅਤੇ ਖੁਦ ਨੂੰ ਇਸ ਗਿਆਨ ਦਾ ਚੇਲਾ ਮੰਨਿਆ।
ਕਿਉਂਕਿ ਉਹ ਜਾਣਦੇ ਸੀ ਕਿ ਮਨੁਖ ਅਤੇ ਮਨੁਖ ਦੇ ਵਿੱਚ ਵਿਚਾਰ ਵਟਾਂਦਰਾ ਸ਼ਬਦਾਂ ਰਾਹੀਂ ਹੀ ਹੋ ਸਕਦਾ
ਹੈ। ਇਸ ਲਈ ਉਨ੍ਹਾਂ ਨੇ ਦੇਹ ਨੂੰ ਨਕਾਰਦੇ ਹੋਏ ਆਪਣੇ ਵਿਚਾਰਾਂ ਨੂੰ ਹੀ ਆਪਣਾ ਗੁਰੂ ਮੰਨਿਆ। ਇਹ
ਰਬੀ ਗਿਆਨ ਨਾਲ ਭਰੇ ਉਹ ਵਿਚਾਰ ਸਨ ਜਿਨ੍ਹਾਂ ਨੂੰ ਸ਼ਬਦਾਂ ਦੀ ਵਰਤੋਂ ਰਾਹੀਂ ਹੀ ਬੋਲਿਆ ਜਾਂ ਲਿਖਿਆ
ਜਾ ਸਕਦਾ ਸੀ। ਕਿਉਂਕਿ ਗਿਆਨ ਸਚ ਤਾਂ ਹੋ ਸਕਦਾ ਹੈ ਪਰ ਆਚਾਰੀ ਕਦੇਂ ਨਹੀਂ। ਇਸੇ ਲਈ ਨਾਨਕ ਨੇ ਇੱਕ
ਵਿਲਖਣ ਅਧਿਆਤਮ ਦੀ ਨੀਂਹ ਰਖੀ ਅਤੇ ਐਲਾਨ ਕੀਤਾ:-
‘ਸਚੋ ਉਰੇ ਸਭੁ ਕੋ ਉਪਰ ਸਚੁ ਅਚਾਰ`
ਇਸ ਅਧਿਆਤਮ ਵਿੱਚ ਨਾਨਕ ਨੇ ‘ਸਚ` (ਗਿਆਨ) ਨੂੰ ਮਹਾਨ ਤਾਂ ਮੰਨਿਆ ਪਰ ਨਾਲ
ਹੀ ਉਸ ਸਚੇ ਗਿਆਨ ਵਿੱਚ ‘ਆਚਾਰ` (ਵਿਵਹਾਰ) ਨੂੰ ਜੋੜ ਕੇ ਉਸ ਨੂੰ ਵਿਵਹਾਰਕ ਸ਼ਬਦ ਗਿਆਨ ਬਣਾ ਦਿਤਾ।
ਸ਼ਬਦ ਗਿਆਨ ਦਾ ਇਹੀ ਰੂਪ ਉਨ੍ਹਾਂ ਦਾ ਗੁਰੂ ਸੀ। ਇਸ ਵਿੱਚ ਗੁਰੂ-ਚੇਲੇ ਦੇ ਆਪਸੀ ਸਬੰਧ ਅਤੇ ਉਨ੍ਹਾਂ
ਦੀ ਵਿਵਹਾਰਿਕ ਹੋਂਦ ਦਾ ਸਿਧਾਂਤ ਸੀ। ਇਹ ਗੁਰੂ ਅਤੇ ਸਿਖ ਦੀ ਨਵੀਂ ਪਰਿਭਾਸ਼ਾ ਸੀ।
ਹੁਣ ਸ਼ਬਦ ਗੁਰੂ ਹੈ ਇਸ ਵਿੱਚ ਕੋਈ ਸ਼ਕ ਨਹੀਂ ਅਤੇ ਇਹ ਸ਼ਬਦ ਗਿਆਨ ਮਨੁਖਾ
ਜਾਤੀ ਦੀ ਅਣਹੋਂਦ ਦੇ ਸੰਧਰਭ ਵਿੱਚ ਆਪ ਹੀ ਵਿਵਹਾਰ ਨਹੀਂ ਕਰ ਸਕਦਾ ਇਸ ਵਿੱਚ ਵੀ ਕੋਈ ਸ਼ਕ ਨਹੀਂ।
ਇਸ ਹਾਲਤ ਵਿੱਚ ਸਾਨੂੰ ਇੱਕ ਵਾਰੀ ਫਿਰ ਸ਼ਬਦ ਗੁਰੂ ਦੇ ਤਾਰੀਖੀ ਪੱਖ ਵਲ ਮੁੜਨਾ ਪਵੇਗਾ ਕਿਉਂਕਿ ਇਹ
ਪੱਖ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਜਿਸ ਤਰ੍ਹਾਂ ਅਸੀਂ ਨਾਨਕ ਅਤੇ ਸਿਧਾਂ ਵਿਚਕਾਰ ਹੋਈ ਪੰਜ ਸੌ
ਸਾਲ ਤੋਂ ਵਧ ਪੁਰਾਣੀ ਵਿਚਾਰਕ ਗੋਸ਼ਟੀ ਦੀ ਗਲ ਕਰਦੇ ਹਾਂ ਤਾਂ ਸਾਨੂੰ ਇਸ ਦਾ ਤਾਰੀਖੀ ਪੱਖ ਲਾਜ਼ਮੀ
ਤੌਰ ਤੇ ਦਸਣਾ ਜਾਂ ਸਮਝਣਾ ਪੈਂਦਾ ਹੈ। ਸਿਖੀ ਦੀ ਗਲ ਅਜ ਹੋਵੇ ਜਾਂ ਹਜ਼ਾਰਾਂ ਸਾਲ ਬਾਦ ਇਹ ਗਲ
ਬਿਨਾਂ ਇਸ ਦੇ ਤਾਰੀਖੀ ਪੱਖ ਤੋਂ ਪੂਰੀ ਨਹੀਂ ਹੁੰਦੀ ਅਤੇ ਨਾ ਹੀ ਹੋਵੇਗੀ।
ਅਸੀਂ ਖੁਦ ਤੋਂ ਇੱਕ ਸਵਾਲ ਕਰੀਏ -- ਕੀ ਅਸੀਂ ਸਿਖਾਂ (ਨਾਨਕ ਦੇ ਸਮਕਾਲੀ
ਸਿਖਾਂ ਸਮੇਤ ਅਜ ਤਕ) ਨੇ ਨਾਨਕ ਤੋਂ ਕੁੱਝ ਨਹੀਂ ਸਿਖਿਆ?
ਹੁਣ ਅਸੀਂ ਜੇਕਰ ਆਪਣੇ ਤਰਕਸ਼ੀਲ ਵਿਵੇਕ ਨਾਲ ਇਸ ਦਾ ਜਵਾਬ ਲਭੀਏ ਤਾਂ ਸਾਡਾ
ਆਪਣਾ ਵਿਵੇਕ ਜਵਾਬ ਦੇਵੇਗਾ ਕਿ ਹਾਂ ਅਸਾਂ ਨਾਨਕ ਤੋਂ ਬਹੁਤ ਕੁੱਝ ਸਿਖਿਆ ਹੈ।
ਦਰਅਸਲ ਦੇਹ ਮਾਤਰ ਨੂੰ ਗੁਰੂ ਮੰਨਣ ਵਾਲਿਆਂ ਦਾ ਗੁਰੂ ਨਾਨਕ ਨਹੀਂ ਹੋ
ਸਕਦਾ। ਪਰ ਸ਼ਬਦ ਗਿਆਨ ਨੂੰ ਗੁਰੂ ਮੰਨਣ ਵਾਲਿਆਂ ਦਾ ਗੁਰੂ ਨਾਨਕ ਹੀ ਹੋ ਸਕਦਾ ਹੈ। ਅਗਰ ਅਜ ਅਸੀਂ
ਸ਼ਬਦ ਗੁਰੂ ਦੇ ਸਿਖ ਹਾਂ ਤਾਂ ਸਾਨੂੰ ਐਸਾ ਹੋਣ ਦਾ ਨਿਰਦੇਸ਼ ਕਿਸ ਨੇ ਦਿਤਾ? ਨਿਸੰਦੇਹ ਸਾਨੂੰ ਇਸ ਦੀ
ਮਤ ਗੁਰੂ ਨਾਨਕ ਨੇ ਹੀ ਦਿਤੀ ਅਤੇ ਇਸੇ ਮਤ ਦੀ ਪਾਲਣਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕੀਤੀ ਅਤੇ
ਨਾਨਕ ਦੇ ਮਤ ਨੂੰ ਦੁਹਰਾਉਦਆਂ ਐਲਾਨ ਕੀਤਾ ਕਿ ਸਿਖਾਂ ਦਾ ਗੁਰੂ ਕੇਵਲ ‘ਸ਼ਬਦ` ਹੋਵੇਗਾ ਅਤੇ ਇਸ ਸ਼ਬਦ
ਰੂਪੀ ਗਿਆਨ ਨੂੰ ਵਿਹਾਰਿਕ ਅਰਥ ਦੇਣ ਵਾਸਤੇ ਉਨ੍ਹਾਂ ਨੇ ਇਸ ਦਾ ਜ਼ਿੱਮਾਂ ਸਿਖਾਂ ਉਤੇ ਪਾ ਦਿਤਾ।
ਆਖਿਰ ਇਸ ਸ਼ਬਦ ਗੁਰੂ ਦੀ ਸਿਖਿਆ ਦਾ ਮਕਸਦ ਵੀ ਤਾਂ ਮਨੁਖਤਾ ਦੇ ਵਿਵਹਾਰ ਵਿੱਚ ਉਤਰ ਕੇ ਉਸ ਨੂੰ
ਬਦਲਣਾ ਹੀ ਸੀ ਤਾਂ ਕਿ ਮਨੁਖ ਆਪਣੇ ਅਤੇ ਮਨੁਖਾ ਭਾਈਚਾਰੇ ਦੇ ਭਲੇ ਦੀ ਕੋਸ਼ਿਸ਼ ਵਿੱਚ ਆਪਣਾ ਕਿਰਦਾਰ
ਨਿਭਾ ਸਕੇ।
ਅਜ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਤੇ ਉਨ੍ਹਾਂ ਦਾ ਇਹ ਗੁਰੂ
ਸਵਰੂਪ ਸ਼ਬਦਾਂ ਰਾਹੀਂ ਦਸਿਆ ਹੋਇਆ ਗਿਆਨ ਹੈ ਨਾ ਕਿ ਉਨ੍ਹਾਂ ਦਾ ਪੁਸਤਕ ਸਵਰੂਪ। ਠੀਕ ਇਹੀ ਗਲ ਗੁਰੂ
ਨਾਨਕ ਦੇ ਵਿਸ਼ੇ ਵਿੱਚ ਵੀ ਲਾਗੂ ਹੁੰਦੀ ਹੈ ਕਿ ਗੁਰੂ ਨਾਨਕ ਸਾਡੇ ਗੁਰੂ ਸਨ ਕਿਉਂਕਿ ਉਨ੍ਹਾਂ ਵਿੱਚ
ਹੀ ਰਬੀ ਗਿਆਨ ਦੇ ਚਸ਼ਮੇ ਫੁਟੇ ਸਨ ਜਿਨ੍ਹਾਂ ਨੂੰ ਸ਼ਬਦਾਂ ਦੀ ਵਰਤੋਂ ਰਾਹੀਂ ਉਨ੍ਹਾਂ ਨੇ ਮਨੁਖਤਾ ਦੇ
ਸਾਹਮਣੇ ਰਖਿਆ ਅਤੇ ਉਸ ਵਿੱਚ ਆਪਣੀ ਜੀਵਨਸ਼ੈਲੀ ਨੂੰ ਜੋੜ ਸਚਿਆਰਾ ਹੋ ਕੇ ਗਿਆਨ ਦੇ ਇਸ ਮੁਕੰਮਲ ਰੂਪ
ਨੂੰ ਸੰਸਾਰ ਵਿੱਚ ਫੈਲਾਉਣ ਦੀ ਪਹਿਲੀ ਮਿਸਾਲ ਬਣੇ।
ਗੁਰੂ ਨਾਨਕ ਸਰੀਰ ਦੇ ਰੂਪ ਵਿੱਚ ਹੁਣ ਇਤਿਹਾਸ ਦੀ ਗਲ ਹੈ ਪਰ ਬਿਨਾਂ ਸ਼ਕ
ਅਸੀਂ ਕਹਿ ਸਕਦੇ ਹਾਂ ਕਿ ਨਾਨਕ ਸਾਡੇ ਗੁਰੂ ਸਨ। ਵਰਤਮਾਨ ਸੰਧਰਭ ਵਿੱਚ ਨਾਨਕ ਗੁਰੂ ਨਹੀਂ ਹਨ ਪਰ
ਇਤਿਹਾਸਕ ਸੰਧਰਭ ਵਿੱਚ ਉਹ ਹਮੇਸ਼ਾ ਇੱਕ ਗੁਰੂ ਦੇ ਰੂਪ ਵਿੱਚ ਹੀ ਯਾਦ ਕੀਤੇ ਜਾਂਦੇ ਰਹਿਣਗੇ। ਸ਼ਬਦ
ਗਿਆਨ ਵਿੱਚ ਆਪਣੇ ਵਿਵਹਾਰ ਨੂੰ ਜੋੜਣ ਦੇ ਕਾਰਣ ਨਾ ਕਿ ਮਾਤਰ ਇੱਕ ਮਨੁਖਾ ਸਰੀਰ ਹੋਣ ਦੇ ਕਾਰਣ।
ਸਹਜ ਦੀ ਅਵਸਥਾ ਜਿਸ ਵਿੱਚ ਗੁਰੂ ਨਾਨਕ ਪਹੂੰਚੇ ਸੀ ਉਹ ਇੱਕ ਪਰਮਾਤਮਾ ਦੇ
ਰੰਗ (ਪਰਮਾਤਮਾ ਦੇ ਗੁਣ) ਵਿੱਚ ਰੰਗੀ ਹੋਈ ਅਵਸਥਾ ਸੀ ਅਤੇ ਜਦ ਉਨ੍ਹਾਂ ਦੇ ਜਾਂਨਸ਼ੀਨਾਂ ਨੇ ਨਾਨਕ
ਨੂੰ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਹੋੲਆ ਦੇਖੇਆ ਤਾਂ ਉਨ੍ਹਾਂ ਲਈ ਨਾਨਕ ਸਤਿਗੁਰੂ (ਪਰਮਾਤਮਾ)
ਸਮਾਨ ਹੀ ਗੁਰੂ ਹੋ ਗਏ। ਗੁਰੂ ਨਾਨਕ ਦੀ ਸਤਿਗੁਰੂ (ਪਰਮਾਤਮਾ) ਦੇ ਨਾਲ ਸ਼ਬਦ ਰੂਪੀ ਤੁਲਨਾ ਕੇਵਲ
ਗੁਰੂ ਦੀ ਗੁਰਤਾ ਦੇ ਗੁਣਾਂ ਦੇ ਅਧਾਰ ਤੇ ਹੈ।
ਮੌਜੂਦਾ ਸਿਖ ਪਰੰਪਰਾ ਵਿੱਚ ਇਹੀ ਨਾਨਕ ਦਾ ਵਾਜਬ ਸਥਾਨ ਹੈ। ਇਹੀ ਵਾਸਤਵਕ
ਨਨਕਾਣਾ ਹੈ ਜਿਸ ਨਾਲ ਸਾਡੇ ਮਨੋਭਾਵ ਅਤੇ ਸੰਵੇਦਨਾਵਾਂ ਜੁੜਿਆਂ ਹਨ। ਉਨ੍ਹਾਂ ਦੀ ਹੀ ਪ੍ਰੇਰਣਾ ਅਤੇ
ਮਾਰਗ ਦਰਸ਼ਨ ਦੇ ਸਦਕੇ ਅਜ ਸ਼ਬਦ ਗਿਆਨ (ਸ਼ਬਦਾਂ ਦੀ ਵਰਤੋਂ ਰਾਹੀਂ ਸਮਝਾਇਆ ਗਿਆ ਰਬੀ ਗਿਆਨ) ਸਾਡਾ
ਗੁਰੂ ਹੈ ਜਿਸ ਵਿੱਚ ਅਤੇ ਜਿਸ ਦੇ ਅਨੁਸਾਰ ਅਸੀਂ ਆਪਣੇ ਵਿਵਹਾਰ ਨੂੰ ਜੋੜ ਕੇ ਉਸਨੂੰ ਗੁਰੂ ਬਣਾਏ
ਰਖਣਾ ਹੈ। ਇਹੀ ਗੁਰੂ ਨਾਨਕ ਘਰ ਦੀ ਨਸੀਅਤ ਸੀ ਅਤੇ ਵਸੀਅਤ ਵੀ।
ਬਾਕੀ ਨਾਨਕ ਦੀ ਦੇਹ ਮਾਤਰ ਨੂੰ ਗੁਰੂ ਮੰਨਣ ਵਾਲਿਆਂ ਦੇ ਸਬੰਧ ਵਿੱਚ ਅਸੀਂ
ਗੁਰੂ ਦੇ ਇਨ੍ਹਾਂ ਬਚਨਾਂ ਦੀ ਰੋਸ਼ਨੀ ਵਿੱਚ ਇਹੀ ਕਹਿ ਸਕਦੇ ਹਾਂ:-
ਕਬੀਰ ਸਾਚਾ ਸਤਿਗੁਰ ਕਿਆ ਕਰੈ ਜਿਉਂ ਸਿਖਾਂ ਮਹਿ ਚੂਕਿ (ਅੰਕ ੩੭੨)
ਹਰਦੇਵ ਸਿਘ ਜੰਮੂ
Writer, ‘Sikhi Da Darshan’
Mob: 09419184990
Recorded Contemporary Historical Evidences
Bsides this, there are few strong historical evidences that during the
lifetime of Gurus , their followers were addressing them as Guru. Here are some
of words of none other than Jahangir, the empereor of India and the contemporary
of Guru Arjun about Guru Arjun Dev Ji:-
“
“he had captured many of the simple-hearted of the
Hindus, and even of the ignorant and foolish followers of Islam, by his ways and
manners, and they had loudly sounded the drum of his holiness. They
called him Guru, and from all sides stupid people crowded to
worship and manifest complete faith in him. For three or four generations (of
spiritual successors) they had kept this shop warm. Many times it occurred to me
to put a stop to this vain affair or to bring him into the assembly of the
people of Islam.”
Jahangir
, Tuzuk-i-Jahangiri
And further, Mohisan Fani, contemporary of Guru Hargovind writes:-
(A)
Contemporary Mohsin Fani says, "the Guru
told him that on Doomsday his disciples would not be asked to give an
explanation for their deeds". He adds, "The Sikhs believe that all disciples of
the Guru go to heaven".
(B)
Mohsin Fani, talking of the Guru’s years in
Kiratpur says “ From this time the disciples of the Guru
increased considerably” (Dabistan,II,276 )
(c) “
When the Guru returned to Batnesh, which
is a district of the Penjab, he attached himself to Yar Khan, the eunuch, who
held the office of a Foujdar in the Nawabí of the Penjab, and whom he assisted
in the administration.” “Har-govind returned to Rámadaspúr, where the Gurus
Rámadas and Arjun-mal had built great edifices and dug tanks. There he
sustained an attack of the army which Shah jehan, the shadow of God, sent
against him, and the Guru's property was then plundered. From thence he
fled to Kartarpúr; there too war reached him, and on this occasion Mír Badherah,
and Páindah Khan, the son of Fattah Khan Ganáida, found their death. Before and
after this, he encountered great dangers of war, but with the aid of God he
escaped unhurt, although he lost his property. It is related by one, Sadah by
name, that in this war a man aimed a blow at the Guru, who parried it,
and struck him with his blade, saying: “Not in that manner, but so the sword is
used;” and with one blow he made an end of his foe. One of the companions of the
Guru asked the author of this work: “What was the purport of the words by
which the Guru accompanied his blow?” I said: “It was to give instruction, as it
belongs to a Guru to teach also how to strike a blow with a sword; for a
Guru is called a teacher: he did not strike out of anger, which would
have been blameable.” - Volume 2, p. 274: Dabistan.
Above evidences clearly shows that Gurus were being
addressed/acknowledged by the contemporary Sikhs as Gurus. The evidences show
that the term Guru was being used within the knowledge of the Gurus.
ਹਰਦੇਵ ਸਿਘ
Jammu ,
Writer, ‘Sikhi Da Darshan’
Mob: 09419184990
Above whole article is a part of the new book (under printing) authoured by
S.Hardev Singh Jammu