.

ਸਮਾਜ ਨੂੰ ਗੁਰੂ ਨਾਨਕ ਦਾ ਐਜੂਕੇਸ਼ਨਲ ਸਿਸਟਮ ਧਾਰਨ ਕਰਨ ਦੀ ਲੋੜ!

-ਅਭਿਨਵ, ਜੰਮੂ # 94191-09844

ਸਮਾਂ ਲੰਘਣ ਦੇ ਨਾਲ ਨਾਲ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਗਿਰਾਵਟਾਂ ਨਜ਼ਰ ਆਉਣ ਲੱਗ ਪਈਆਂ ਹਨ, ਜੋ ਅਜ ਦੀਂ ਪੀੜ੍ਹੀ ਨੂੰ ਕੁਸ਼ ਨਹੀ ਦੇ ਰਹੀਆਂ। ਅੱਜ ਸਾਡਾ ਸਮਾਜਿਕ ਸਿਸਟਮ ਨਵੀਂ ਪੀੜ੍ਹੀ ਨੂੰ ਹਜਾਰਾਂ ਸਾਲ ਪਿਛੇ ਧਕੇਲ ਰਿਹਾ ਹੈ। ਸਾਡਾ ਸਮਾਜ ਅਜ ਇਹ ਸੋਚਣ ਨੂੰ ਅਸਮਰਥ ਹੈ ਕੀ ਨਵੀ ਪੀੜੀ ਨੂੰ ਚਾਹੀਦਾ ਕੀ ਹੈ। ਨਾ ਕੋਈ ਟੀ. ਵੀ. ਚੈਨਲ, ਨਾ ਕੋਈ ਅਖਬਾਰ ਅਤੇ ਨਾ ਕੋਈ ਵਿਦਵਾਨ ਇਸ ਪਖੀ ਗੰਭੀਰਤਾ ਨਾਲ ਸੋਚ ਰਿਹਾ ਹੈ।

ਅੱਜ ਸਭ ਤੋਂ ਪਹਿਲੀ ਲੋੜ ਹੈ ਸਾਡੀ ਨਵੀਂ ਪੀੜ੍ਹੀ ਨੂੰ ਚੰਗੀ ਸਿੱਖਿਆ ਦੇਣ ਦੀ! ਇਹ ਸਿੱਖਿਆ ਨੈਤਿਕ ਤੇ ਦੁਨਿਆਵੀ ਦੋਨੋਂ ਪੱਧਰ ਦੀ ਹੀ ਹੋਣੀ ਚਾਹੀਦੀ ਹੈ। ਸਾਡੇ ਬੱਚਿਆਂ ਤੇ ਨੌਜਵਾਨਾਂ ਵਾਸਤੇ ਇੱਕ ਵਧੀਆ ਐਜੂਕੇਸ਼ਨਲ ਸਿਸਟਮ ਹੋਣਾ ਚਾਹੀਦਾ ਹੈ। ਇਸ ਲਈ ਚੰਗੇ ਸਕੂਲਾਂ ਤੇ ਕਾਲਜਾਂ ਵਿੱਚ ਬੱਚਿਆਂ ਨੂੰ ਪੜ੍ਹਾਈ ਕਰਵਾਉਣਾ ਹਰੇਕ ਵਿਅਕਤੀ ਦੀ ਸੌਖੀ ਪਹੁੰਚ ਵਿੱਚ ਹੋਣਾ ਚਾਹੀਦਾ ਹੈ। ਪਰ ਅੱਜ ਹਾਲਤ ਇਹ ਬਣ ਗਈ ਹੈ ਕਿ ਆਮ ਵਿਅਕਤੀ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਲਈ ਮਜਬੂਰ ਹੈ, ਜਿਥੇ ਨਾ ਟੀਚਰ ਪੂਰੇ ਹੁੰਦੇ ਹਨ ਤੇ ਨਾ ਹੀ ਚੱਜ ਨਾਲ ਪੜ੍ਹਾਈ ਹੁੰਦੀ ਹੈ! ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਦੀ ਮਾਨਸਿਕਤਾ ਇੱਕ ਚਪੜਾਸੀ, ਹਵਲਦਾਰ, ਯਾਂ ਕਿਸੇ ਦਫਤਰ ਵਿੱਚ ਛੋਟੀ ਨੌਕਰੀ, ਤੇ ਅਖਿਰ ਕਾਰ ਨੇਤਾ ਗਿਰੀ ਯਾਂ ਗੁੰਡਾ ਗਰਦੀ ਤੋਂ ੳਪਰ ਨਹੀ ਜਾਣਦੀ।

ਇਸ education system ਨੇ ਸਮਾਜ ਵਿੱਚ ਨ ਅੱਛੇ ਡਾਕਟਰ ਪੈਦਾ ਕਿਤੇ, ਨ ਹੀ ਇੰਜਨੀਅਰ, ਨ ਹੀ ਸਾਇੰਟਿਸਟ। ਇਸਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਡਾਕਟਰ, ਇੰਜੀਨੀਅਰ ਵਰਗੇ ਅਹੁਦਿਆਂ ਉਪਰ ਉਹ ਲੋਕ ‘ਫਿੱਟ’ ਹੋ ਰਹੇ ਹਨ, ਜਿਨ੍ਹਾਂ ਦੀ ਇਸ ਮਾਮਲੇ ਵਿੱਚ ਪੂਰੀ ਯੋਗਤਾ ਨਹੀਂ ਹੁੰਦੀ ਅਤੇ ਜੋ ਇਹ ਅਹੁਦੇ ਸਿਫਾਰਸ਼ਾਂ ਨਾਲ ਹਾਸਲ ਕਰਦੇ ਹਨ। ਜਦ ਕਿ ਡਾਕਟਰਾਂ, ਇੰਜੀਨੀਅਰਾਂ ਵੱਲੋਂ ਆਪਣਾ ਕੰਮ ਸਹੀ ਢੰਗ ਨਾਲ ਨਾ ਕਰਨ ਤੇ ਇਸ ਖੇਤਰ ਵਿੱਚ ਭ੍ਰਿਸ਼ਟਾਚਾਰ ਹੋਣ ਦੀਆਂ ਖਬਰਾਂ ਵੀ ਅਕਸਰ ਹੀ ਆਉਂਦੀਆਂ ਰਹਿੰਦੀਆਂ ਹਨ। ਕੁੱਝ ਐਸੇ ਹਸਪਤਾਲਾਂ ਦੇ ਨਾਂ ਵੀ ਸਾਹਮਣੇ ਆਏ ਹਨ, ਜੋ ਇਲਾਜ ਦੇ ਨਾਂ ਤੇ ਮਨੁੱਖੀ ਅੰਗਾਂ ਦੀ ਤਸਕਰੀ ਦਾ ਮੰਦਾ ਕਾਰੋਬਾਰ ਕਰਦੇ ਫੜੇ ਗਏ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਲੋਕਾਂ ਦਾ ਵਿਸ਼ਵਾਸ ਇੱਨ੍ਹਾਂ ਡਾਕਟਰਾਂ ਤੇ ਬਣੇਗਾ ਯਾਂ ਢੌਂਗੀ ਸਾਧਾਂ ਤੇ ਜੋ ਆਪਣੇ ਗੰਦ ਨੂੰ ਚਮਤਕਾਰੀ ਔਛਦੀ ਦਾ ਨਾਮ ਦੇ ਕੇ ਲੋਕਾਂ ਨੂੰ ਖਵਾ ਰਹੇ ਹਨ ਤੇ ਖੁਲੇ ਆਮ ਸਚਾਈ ਨੂੰ ਚੈਲੇਂਜ ਕਰ ਰਹੇ ਰਹੇ ਹਨ ਕਿਉਂ ਕਿ ਇਹ ਸਾਧ ਬਾਬੇ ਸਮਝ ਗਏ ਹਨ ਕਿ ਹੁਣ ਇਸ ਭਰਿਸ਼ਟ ਸਮਾਜ ਵਿਚੋ ਅੱਛਾ ਡਾਕਟਰ, ਇੰਜੀਨੀਅਰ, ਸਾਇੰਟਿਸਟ ਪੈਦਾ ਹੋਣਾ ਮੁਸ਼ਕਿਲ ਹੈ।

‘ਸਰਿਤਾ’ ਨਾਂ ਦੀ ਇੱਕ ਹਿੰਦੀ ਮੈਗਜ਼ੀਨ ਦੇ ਸਤੰਬਰ 2009 ਦੇ ਅੰਕ ਵਿੱਚ ਪੰਨਾ ਨੰਬਰ 31 ਤੇ ਭਾਰਤੀ ਐਜੂਕੇਸ਼ਨਲ ਸਿਸਟਮ ਬਾਰੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕੀਤੇ ਗਏ ਤੁਲਨਾਤਮਕ ਅਧਿਐਨ ਵਿੱਚ ਇਹ ਦੱਸਿਆ ਗਿਆ ਸੀ ਕਿ ਭਾਰਤ ਵਿੱਚ 35% ਆਬਾਦੀ ਅਨਪੜ੍ਹ ਰਹ ਕੇ ਭਾਰਤ ਦਾ ਮਾਣ ਵਧਾ ਰਹੀ ਹੈ। 4 ਕਰੋੜ ਬੱਚੇ ਪ੍ਰਾਇਮਰੀ ਸਕੂਲਾਂ ਦੀ ਪਹੁੰਚ ਤੋਂ ਦੂਰ ਹਨ, ਜਿਨ੍ਹਾਂ ਨੂੰ ਸਕੂਲ ਲਿਆਉਣ ਲਈ ਸ਼ੁਰੂ ਕੀਤੀ ਗਈ ਮਿਡ-ਡੇ ਮੀਲ ਦੀ ਯੋਜਨਾ ਵੀ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਚੁੱਕੀ ਹੈ। 92% ਤੋਂ ਉਪਰ ਬੱਚੇ ਮੈਟਰਿਕ ਤੋਂ ਅੱਗੇ ਨਹੀਂ ਜਾ ਸਕਦੇ! ਕਈ ਸਕੂਲਾਂ ਵਿੱਚ ਪੀਣ ਵਾਲੇ ਸਾਫ ਪਾਣੀ ਤੇ ਟੌਇਲਟ ਆਦਿ ਦਾ ਵੀ ਸਹੀ ਪ੍ਰਬੰਧ ਨਹੀਂ ਹੈ!

ਜਦਕਿ ਇਸ ਮੁਕਾਬਲੇ ਵਿੱਚ ਜਾਪਾਨ ਵਿੱਚ 12. 7 ਕਰੋੜ ਲੋਕਾਂ ਲਈ 4000 ਯੂਨੀਵਰਸਿਟੀਆਂ ਬਣੀਆਂ ਹੋਈਆਂ ਹਨ। ਇਸੇ ਤਰ੍ਹਾਂ ਅਮਰੀਕਾ ਵਿੱਚ 30 ਕਰੋੜ ਲੋਕਾਂ ਲਈ 3650 ਯੂਨੀਵਰਸਿਟੀਆਂ ਹਨ। ਜਦਕਿ ਭਾਰਤ ਵਿੱਚ 102 ਕਰੋੜ ਲੋਕਾਂ ਲਈ ਸਿਰਫ 348 ਯੂਨੀਵਰਸਿਟੀਆਂ ਨਾਲ ਗੁਜਾਰਾ ਚਲ ਰਿਹਾ ਹੈ।

Indian Education System ਤੋ ਪੈਦਾ ਹੋਏ ਡਾਕਟਰਾਂ ਦੀ ਸਮਾਜ ਨੂੰ ਦੇਣ ਦੇਸ਼ ਦੀ 15 ਕਰੋੜ ਆਬਾਦੀ ਨੇਤਰਹੀਣ ਹੈ। 21 ਲੱਖ ਬੱਚੇ ਹਰ ਸਾਲ ਡਾਕਟਰਾਂ ਦੀ ਲਾਪਰਵਾਹੀ ਕਾਰਣ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਦੇਸ਼ ਦੀ 15 ਫੀਸਦੀ ਆਬਾਦੀ ਉਮਰ ਦੇ 40 ਸਾਲ ਵੀ ਪੂਰੇ ਨਹੀਂ ਕਰ ਪਾਉਂਦੀ। ਤਮਾਮ ਸੁਵਿਦਾ ਤੇ ਪਰਚਾਰ ਹੋਂਦੇ ਹੋੲ ਵੀ T. B. ਹਰ ਸਾਲ 33000 ਲੋਕਾਂ ਦੀ ਜਾਨ ਲੈ ਲੈਂਦੀ ਹੈ।

ਦੂਜੇ ਪਾਸੇ ਸਰਕਾਰ ਨੇ ਸਾਡੀ ਰਖਿਆ ਵਾਸਤੇ ਨਿਜੀ ਪੋਲੀਸ ਅਫਸਰ ਵੀ ਪੈਦਾ ਕੀਤੇ ਹਨ ਜੋ ਦੇਸ਼ ਦੀ ਰਖਿਆ ਵਾਸਤੇ ਕਿਤਨੇ ਲਾਹੇਵਂਦ ਨੇ ਅਸੀ ਸਾਰੇ ਹੀ ਜਾਨਦੇ ਹਾਂ। 1984 ਦਾ ਕਤਲੇਆਮ ਅਖਬਾਰਾਂ ਤੇ ਟੀਵੀ ਤੇ ਕਦੇ ਕਦੇ ਦੇਖਣ ਸੁਨਣ ਨੂੰ ਮਿਲਦਾ ਹੈ। ਹਾਲ ਵਿੱਚ ਹੋਆ ludhiana ਕਾਂਡ। ਅੱਜ ਸਮਾਜ ਅਤੰਕਵਾਦ ਤੋ ਇਤਨਾ ਡਰਿਆ ਹੋੲਆ ਨਹੀ ਹੈ ਜਿਤਨਾ ਕੀ ਪੁਲਿਸ ਵਾਲੇਆਂ ਤੋ। ਇਸ ਤਰਹ ਮਹਸੂਸ ਹੁੰਦਾ ਹੈ ਕਿ ਸ਼ਾਇਦ ਇਹਨਾਂ ਨੂੰ moral education ਨਹੀਂ ਦਿਤੀ ਜਾਂਦੀ।

ਸਾਡੇ ਦੇਸ਼ ਦੇ ਨੇਤਾ ਇਤਨੇ ਵਡੇ ਦੇਸ਼ ਨੂੰ ਚਲਾਉਣ ਲੇਈ ਸੂਰ ਦੀ ਮਾਨਸਿਕਤਾ ਰਖਦੇ ਨੇ ਜੋ ਮਿਲਿਆ ਉਹੀ ਡਕਾਰ ਲਿਆ ਚਾਹੇ ਉਹ ਜਾਨਵਰਾਂ ਦਾ ਚਾਰਾ ਹੋਵੇ ਜਾ ਆਪਨੇ ਹੀ ਭਰਾਵਾਂ ਦਾ ਖ਼ੂਨ। ludhiana ਵਿਚੇ ਹੋਏ ਦੰਗੇ ਕੁਛ ਇਨਹਾਂ ਦੀ ਹੀ ਮੇਰਬਾਨੀ ਹੈ।

ਭਾਰਤੀ ਐਜੂਕੇਸ਼ਨਲ ਸਿਸਟਮ ਦੀ ਇੱਕ ਹੋਰ ਦੇਣ ਸੁਨਨ ਨੂੰ ਆ ਰਹੀ ਹੈ ਕਿ ਹੁਣ ਸਾਡੇ ਬੱਚੇ ਸਕੂਲਾਂ ਵਿੱਚ ਬਾਪੂ ਆਸਾਰਾਮ ਦੀਆਂ ਕਿਤਾਬਾਂ ਪੜ੍ਹਿਆ ਕਰਨਗੇ! ਫੇਰ ਇਹ ‘ਬਾਬਾ’ ਬੱਚਿਆਂ ਨੂੰ ਪ੍ਰਵਚਨ ਦੇਣ ਸਕੂਲਾਂ ਵਿੱਚ ਜਾਇਆ ਕਰੇਗਾ ਤੇ ਬੱਚਿਆਂ ਨੂੰ ਅਖੌਤੀ ਅਧਿਆਤਮਵਾਦ ਦੇ ਨਾਂ ਤੇ ਗੁੰਮਰਾਹਕੁਨ ਦਲੀਲਾਂ ਸਮਝਾਇਆ ਕਰੇਗਾ! ਇਸ ਨਾਲ ਸਿਰਫ ਬਾਪੂ ਆਸਾਰਾਮ ਦਾ ਨਾਮ ਜਪਣ ਵਾਲੇ ਬੱਚੇ ਹੀ ਪੈਦਾ ਹੋਣਗੇ, ਜੋ ਅੰਧਵਿਸ਼ਵਾਸੀ ਵਧੇਰੇ ਹੋਣਗੇ, ਦਲੀਲ ਨਾਲ ਗੱਲ ਕਰਨ ਵਾਲੇ ਘੱਟ! ਡਾਕਟਰ, ਪ੍ਰੋਫੈਸਰ, ਵਿਗਿਆਨਕ ਤੇ ਇੰਜੀਨੀਅਰ ਵਰਗੇ ਅਹੁਦਿਆਂ ਉਪਰ ਪਹੁੰਚਣ ਲਈ ਸਾਡੇ ਬੱਚਿਆਂ ਵਿੱਚ ਯੋਗਤਾ ਦੀ ਵੱਡੀ ਘਾਟ ਹੋ ਜਾਵੇਗੀ!

ਇਹ ਵੀ ੳਮੀਦ ਕੀਤੀ ਜਾ ਸਕਦੀ ਜੈ ਕੀ ਵੇਹਲੜ ਪਨ ਨੂੰ ਖਤਮ ਕਰਨ ਵਾਲਾ, ਪਿੰਡਾਂ ਨੂੰ ਸ਼ੇਰ ਬਣਾਉਨ ਵਾਲਾ ਗੁਲਾਮ ਸਮਾਜ ਨੂੰ ਭਰਸ਼ਟ ਅਗੁਆਂ ਦੇ ਚੁਗਲ ਤੋ ਅਜਾਦ ਕਰਵਾਨ ਵਾਲਾ, ਸ਼ਬਦ ਗੁਰੁ ਦੇ ਲੜ ਲਾਨ ਵਾਲਾ, ਸਤ ਨਲਿ ਪਹਚਾਨ ਕਰਵਾਨ ਵਾਲਾ ਇਨਸਾਨ ਤੇ ਪਰਮਾਤਮਾ ਵਿਚੋ ਦੂਰੀਆਂ ਖਤਮ ਕਰਨ ਵਾਲਾ, ਇਨਸਾਨੀ ਭੇਦ ਭਾਦ ਮਿਟਾ ਕੇ ਆਪਸੀ ਪਿਆਰ ਪੈਦਾ ਕਰਨ ਵਾਲਾ ਗੁਰੂ ਨਾਨਕ ਵੀ ਹੁਣ ਦੁਬਾਰਾ ਨਹੀ ਆਵੇਗਾ।

ਗੁਰੂ ਨਾਨਕ ਸਾਹਿਬ ਵੱਲੋਂ ਗਿਆਨ (ਸ਼ਬਦ) ਨੂੰ ‘ਗੁਰੂ’ ਵਜੋਂ ਸਥਾਪਤ ਕਰਨ ਦਾ ਸਿੱਟਾ ਇਹ ਹੋਇਆ ਸੀ ਕਿ ਲੋਕਾਈ ਵਿੱਚ ਗਿਆਨ-ਵਿਚਾਰ ਦੀ ਗੱਲ ਨੂੰ ਪ੍ਰਮੁੱਖਤਾ ਦਿਤੀ ਜਾਣ ਲੱਗੀ ਸੀ, ਜਿਸ ਨਾਲ ਅੰਧਵਿਸ਼ਵਾਸ ਦੀਆਂ ਬੇੜੀਆਂ ਟੁੱਟਣ ਲੱਗ ਪਈਆਂ ਸਨ! ਗੁਰੂ ਨਾਨਕ ਸਾਹਿਬ ਦੇ ਐਜੂਕੇਸ਼ਨਲ ਸਿਸਟਮ ਉਪਰ ਚੱਲਦਿਆਂ ਬਾਕੀ ਦੇ ਨੌਂ ਗੁਰੂ ਸਾਹਿਬਾਨ ਨੇ ਵੀ ਲੋਕਾਈ ਨੂੰ ‘ਸ਼ਬਦ ਗੁਰੂ’ ਦੇ ਲੜ ਹੀ ਲਾਇਆ! ਉਨ੍ਹਾਂ ਇਸ ਖਾਤਰ ਕੁਰਬਾਨੀਆਂ ਵੀ ਕੀਤੀਆਂ! ਗੁਰੂ ਗ੍ਰੰਥ ਸਾਹਿਬ ਦੇ ਨਿਰਮਾਤਾ ਗੁਰੂ ਅਰਜਨ ਸਾਹਿਬ ਨੂੰ ਖੁਦ ਸ਼ਹਾਦਤ ਦਾ ਜਾਮ ਪੀਣਾ ਪਿਆ ਤੇ ਉਹ ਸਿੱਖੀ ਦੇ ਪਹਿਲੇ ਸ਼ਹੀਦ ਬਣੇ! ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਰਾਖੀ ਲਈ ਦਿੱਲੀ ਜਾ ਕੇ ਸ਼ਹਾਦਤ ਦਿਤੀ! ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰਿਆ ਤੇ ਜਾਂਦੇ ਵਕਤ ਗੁਰੂ ਗ੍ਰੰਥ ਸਾਹਿਬ ਨੂੰ ‘ਗੁਰਿਆਈ’ ਦੀ ਬਖਸ਼ਿਸ਼ ਕਰ ਗਏ! ਤੇ ਇਤਨਾ ਨੇਆਬ ਤੇ ਬੇਸ਼ਕਿਮਤੀ ਖਜਾਨਾ ਸਾਡੇ ਹਵਾਲੇ ਕਰ ਦਿਤਾ ਨਲਿ ਹੀ ਇਹ ਹੁਕਮ ਕੀਤਾ ਕਿ-

ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ॥

ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥

ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ॥

ਜੋ ਪ੍ਰਭ ਕੌ ਮਿਲਬੋ ਚਹੈ ਖੋਜ ਸ਼ਬਦ ਮਹਿ ਲੇਹ॥

ਇਹ ਦੋਹਰਾ ਅਸੀਂ ਸਾਰੇ ਅਰਦਾਸ ਮਗਰੋਂ ਰੋਜ਼ਾਨਾ ਪੜ੍ਹਦੇ ਤਾਂ ਹਾਂ, ਪਰ ਇਸ ਉਪਰ ਵਿਚਾਰ ਤੇ ਅਮਲ ਕਰਨ ਦਾ ਸੁਭਾਅ ਸਾਡਾ ਅਜੇ ਤਕ ਨਹੀਂ ਬਣ ਸਕਿਆ! ਅਸੀਂ ਆਮ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੱਥਾ ਟੇਕਣ ਤੇ ਇਸਦਾ ਪਾਠ ਕਰਨ ਤੱਕ ਹੀ ਸੀਮਤ ਹਾਂ ਤੇ ਵਿਚਾਰਨ ਨੂੰ ਬੇਲੋੜਾ ਸਮਝਕੇ ਵਿਸਾਰ ਦਿੰਦੇ ਹਾਂ! ਗੁਰੂ ਸਾਹਿਬ ਨੇ ਤਾਂ ਗ੍ਰੰਥ ਨੂੰ ਖੋਜਣ ਦੀ ਗੱਲ ਕੀਤੀ ਸੀ, ਜਦਕਿ ਅਸੀਂ ਤਾਂ ਬਣੇ-ਬਣਾਏ ਪਾਠ ਕਰਵਾਕੇ ਹੀ ਕੰਮ ਚਲਾਈ ਜਾ ਰਹੇ ਹਾਂ! ਇੱਕ ਸਮਾ ਸੀ ਜਦ ਲੋਗ ਸਿਖਾਂ ਤੋ ਪਰਭਾਵਤ ਹੋ ਕੇ ਸਿੰਘ ਸਜ ਜਾੲਆ ਕਰਦੇ ਸਨ ਤੇ ਗੁਰੂ ਦਾ ਸਿਖ ਕਹਲਾ ਕੇ ਬਹੁਤ ਮਾਣ ਮਹਸੂਸ ਕਰਦੇ ਸਨ ਕਹਣ ਦਾ ਭਾਵ ਹੈ ਕਿਸੇ ਸਮੇ ਅਸੀਂ ਸਿੱਖ ਕਹਲਾਂਦੇ ਸਾਂ ਅਜ ਗਿਆਨ ਤੋ ਟੁਟ ਕੇ ਅਸੀ ਨਿਰੰਕਾਰੀ, ਰਾਧਾਸਵਾਮੀ, ਖਨੇਵਾਲਾ, ਨੂਰਮਹਿਲੀਏ ਹੋਰ ਪਤਾ ਨਹੀ ਕੀ ਕੀ ਕਹਲਾਂਦੇ ਹਾਂ। ਗੁਰੂ ਸਾਹਿਬ ਦਾ ਹੁਕਮ ਸੀ ਕੀ ਸਾਰੇਆਂ ਨੇ ਇਸ ਗ੍ਰੰਥ ਨੂੰ ਪੜਨਾ ਹੈ ਤੇ ਖੋਜਣਾ ਹੈ ਪਰ ਅਸੀ ਖੋਜ ਵਿੱਚ ਇਨੀ ਅਗੇ ਨਿਕਲ ਗਏ ਕਿ 1430 ਪੰਨਿਆਂ ਵਾਲੇ ਗ੍ਰੰਥ ਵਿਚੋਂ ਅਸੀਂ ਇੱਕ “ਵਾਹਿਗੁਰੂ” ਗੁਰਮੰਤ੍ਰ ਹੀ ਕੱਢ ਸਕੇ ਹਾਂ! ਇਸ ਨਾਲ ਸਿੱਖਾਂ ਵਿੱਚ ਗੁਰਬਾਣੀ ਦੀ ਸ਼ਬਦ-ਵੀਚਾਰ ਕਰਨ ਦੀ ਥਾਂ ਕੇਵਲ “ਵਾਹਿਗੁਰੂ” ਸ਼ਬਦ ਦਾ ਰਟਨ ਵਧੇਰੇ ਪ੍ਰਚਲਤ ਹੋ ਗਿਆ ਹੈ!

ਸਿੱਖਾਂ ਦੀ ਇਸ ਸੀਮਤ ਗਿਆਨ ਵਾਲੀ ਪ੍ਰਵਿਰਤੀ ਦਾ ਲਾਹਾ ਲੈ ਕੇ ਸਾਧ-ਬਾਬੇ ਸਿੱਖਾਂ ਨੂੰ ਹਰ ਗੱਲ ਤੇ “ਬੋਲੋ ਜੀ ਵਾਹਿਗੁਰੂ” ਦਾ ਤਕੀਆ ਕਲਾਮ ਦੁਹਰਾਉਣ ਲਈ ਮਜਬੂਰ ਕਰਦੇ ਹਨ, ਜਿਵੇਂ ਬੱਚੇ ਪਤਿਤ ਹੋ ਰਹੇ ਹਨ, ਤਾਂ ਵੀ “ਬੋਲੋ ਜੀ ਵਾਹਿਗੁਰੂ” ! ਨਸ਼ਿਆਂ ਵਿੱਚ ਗਲਤਾਨ ਹੋ ਜਾਣ ਤਾਂ ਵੀ “ਬੋਲੋ ਜੀ ਵਾਹਿਗੁਰੂ” ! ਭਰੂਣ ਹੱਤਿਆ ਦਾ ਮਾਮਲਾ ਹੋਵੇ ਤਾਂ ਵੀ “ਬੋਲੋ ਜੀ ਵਾਹਿਗੁਰੂ” ! ਅਖੌਤੀ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਕਰਨਾ ਹੋਵੇ ਤਾਂ ਵੀ “ਬੋਲੋ ਜੀ ਵਾਹਿਗੁਰੂ” ! ਇਨ੍ਹਾਂ ਲੋਕਾਂ ਨੇ ਹਰ ਗੱਲ ਤੇ “ਬੋਲੋ ਜੀ ਵਾਹਿਗੁਰੂ” ਦਾ ਤਕੀਆ ਕਲਾਮ ਪ੍ਰਚੱਲਤ ਕਰਕੇ ਲੋਕਾਈ ਨੂੰ ਸ਼ਬਦ ਗੁਰੂ ਤੋਂ ਤੋੜਨ ਦਾ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਹੈ, ਜੋ ਕਿ ਗੁਰੂ ਨਾਨਕ ਦੇ ਐਜੂਕੇਸ਼ਨਲ ਸਿਸਟਮ ਦੀ ਸਪੱਸ਼ਟ ਉਲੰਘਣਾ ਹੈ।

ਪਿਛਲੇ ਦਿਨੀਂ “ਵਾਹਿਗੁਰੂ” ਦਾ ਜਾਪ ਕਰਵਾਉਣ ਵਾਲੇ ਸੇਵਾ ਸਿੰਘ ਤਰਮਾਲਾ ਨਾਂ ਦੇ ਇੱਕ ਵਿਅਕਤੀ ਦੀ ਵੀਡੀਓ ਸਿੱਖ ਜਗਤ ਦੇ ਸਾਹਮਣੇ ਆਈ ਹੈ, ਜਿਸ ਵਿੱਚ ਤਰਮਾਲੇ ਵਾਲੇ ਦੇ ਕਿਸੇ ਸਮਾਗਮ ਦੀ ਰਿਪੋਰਟ ਵਿਖਾਈ ਗਈ ਹੈ! ਇਸ ਵੀਡੀਓ ਵਿੱਚ ਇੱਕ ਵਿਅਕਤੀ ਕਿਸੇ ਉੱਚੀ ਥਾਂ ਤੇ ਖੜ੍ਹਾ ਹੋ ਕੇ ਸੰਗਤ ਨੂੰ ਉਪਦੇਸ਼ ਦੇ ਰਿਹਾ ਹੈ ਕਿ ਜਦੋਂ ਨਗਾਰੇ ਤੇ ਤੂਤੀਆਂ ਵੱਜਣਗੀਆਂ, ਉਦੋਂ ਸਾਰਿਆਂ ਨੇ “ਵਾਹਿਗੁਰੂ-ਵਾਹਿਗੁਰੂ” ਦਾ ਜ਼ੋਰ ਨਾਲ ਜਾਪ ਸ਼ੁਰੂ ਕਰ ਦੇਣਾ ਹੈ! ਫੇਰ ਜਦੋਂ ਨਗਾਰੇ ਤੇ ਤੂਤੀਆਂ ਵੱਜਦੀਆਂ ਹਨ ਤਾਂ ਸੰਗਤ ਵਿੱਚ ਹਾਜ਼ਰ ਲੋਕ ਸਿਰ ਘੁਮਾ-ਘੁਮਾਕੇ ਉੱਚੀ-ਉੱਚੀ “ਵਾਹਿਗੁਰੂ-ਵਾਹਿਗੁਰੂ” ਦਾ ਸਿਮਰਨ ਕਰਨਾ ਸ਼ੁਰੂ ਕਰ ਦਿੰਦੇ ਹਨ!

ਦੇਖਦੇ ਹੀ ਦੇਖਦੇ ਸਿਮਰਨ ਕਰਦੇ ਲੋਕਾਂ ਦੀਆਂ ਦਸਤਾਰਾਂ ਤੇ ਕੇਸਕੀਆਂ ਲਹਿ ਜਾਂਦੀਆਂ ਹਨ ਤੇ ਉਨ੍ਹਾਂ ਦੇ ਕੇਸ ਵਗੈਰਾ ਵੀ ਖਿੱਲਰ-ਪੁੱਲਰ ਜਾਂਦੇ ਹਨ! ਸਿੰਘ “ਵਾਹਿਗੁਰੂ-ਵਾਹਿਗੁਰੂ” ਕਰਦੇ ਇਸ ਤਰ੍ਹਾਂ ਸਿਰ ਘੁਮਾ ਰਹੇ ਹੁੰਦੇ ਹਨ, ਜਿਵੇਂ ਉਨ੍ਹਾਂ ਵਿੱਚ ਕੋਈ ਭੂਤ ਆਏ ਹੋਏ ਹੋਣ! ਕਈ ਤਾਂ ਉੱਛਲ-ਉੱਛਲਕੇ ਸਿਮਰਨ ਕਰ ਰਹੇ ਹੁੰਦੇ ਹਨ! ਕੀ ਸਿੱਖ ਗੁਰੂ ਸਾਹਿਬਾਨ ਨੇ ਅਜਿਹੇ ਕਿਸੇ ਸਿਮਰਨ ਨੂੰ ਮਾਨਤਾ ਦਿਤੀ ਸੀ? ਉਨ੍ਹਾਂ ਤਾਂ ਸਗੋਂ ਗਿਆਨ-ਵੀਚਾਰ ਦੀ ਗੱਲ ਹੀ ਅੱਗੇ ਤੋਰੀ ਸੀ! ਅੱਜ ਇਹ ਤਰਮਾਲੇ ਵਰਗੇ ਲੋਕ ਜਿਥੇ ਸਿੱਖਾਂ ਦਾ ਮਜ਼ਾਕ ਉਡਾ ਰਹੇ ਹਨ, ਉਥੇ ਅਖੌਤੀ ਸਿਮਰਨ ਦੇ ਨਾਂ ਤੇ ‘ਸ਼ਬਦ ਗੁਰੂ’ ਦਾ ਵੀ ਨਿਰਾਦਰ ਕਰ ਰਹੇ ਹਨ!

ਇਹ ਸਾਰਾ ਵਰਤਾਰਾ ਸਿੱਖਾਂ ਵਿੱਚ ਫੈਲੀ ਅਗਿਆਨਤਾ ਤੇ ਗੁਰੂ ਨਾਨਕ ਸਾਹਿਬ ਦੇ ਐਜੂਕੇਸ਼ਨਲ ਸਿਸਟਮ ਨਾਲੋਂ ਟੁੱਟਣ ਦਾ ਹੀ ਸਿੱਟਾ ਹੈ। ਗੁਰਬਾਣੀ ਵਿੱਚ ਸਾਨੂੰ ਰੋਜ਼ਾਨਾ ਆਪਣੇ ਆਪ ਨੂੰ ਖੋਜਣ ਤੇ ਇੱਕ ਅਕਾਲ ਪੁਰਖ ਦੇ ਲੜ ਲੱਗਣ ਲਈ ਪ੍ਰੇਰਤ ਕੀਤਾ ਗਿਆ ਹੈ। ਅਕਾਲ ਪੁਰਖ ਨੂੰ ਖੋਜਣ ਦਾ ਅਰਥ ਵੀ ਇਹੀ ਹੈ ਕਿ ਅਸੀਂ ਅਕਾਲ ਪੁਰਖ ਜਾਂ ਰੱਬ ਵਰਗੇ ਗੁਣ ਆਪਣੇ ਜੀਵਨ ਵਿੱਚ ਧਾਰਨ ਕਰੀਏ! ਪਰ ਅੱਜ ਅਸੀਂ “ਬੰਦੇ ਖੋਜ ਦਿਲ ਹਰ ਰੋਜ਼” ਵਰਗੇ ਗੁਰਫੁਰਮਾਨ ਛੱਡਕੇ ਮਨਮੱਤੀ ਸਾਖੀਆਂ ਦਾ ਸਹਾਰਾ ਲੈ ਕੇ ਬਾਬਿਆਂ ਪਿਛੇ ਲੱਗੇ ਫਿਰਦੇ ਹਾਂ, ਜੋ ਕੇਵਲ ‘ਨਾਮ ਜਪਣ’ ਆਸਰੇ ਸਿੱਖਾਂ ਨੂੰ ਭਰਮਾਈ ਫਿਰਦੇ ਹਨ! ਗੁਰਬਾਨੀ ਫਰਮਾਨ ਹੈ:

“ਬਿਨੁ ਸਬਦੈ ਮੁਆ ਹੈ ਸਭੁ ਕੋਇ॥ ਮਨਮੁਖੁ ਮੁਆ ਅਪੁਨਾ ਜਨਮੁ ਖੋਇ॥” 1418

“ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ॥ ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਿਉ ਪ੍ਰੀਤਿ ਨ ਪਿਆਰੁ॥ ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ॥” 1418

ਇਸੇ ਅਨਪੜਤਾ ਦੇ ਸ਼ਿਕਾਰ ਹੋਏ ਸਮਾਜ ਦੀ ਇੱਕ ਹੋਰ ਖੋਜ ਅਤੇ ਦੇਣ “ਅਖੌਤੀ ਦਸਮ ਗ੍ਰੰਥ “ਜੋ ਹਿੰਦੂ ਗ੍ਰੰਥ ਦੀ ਸਚਾਈ ਤਾਂ ਹੋ ਸਕਦੀ ਹੈ ਪਰ ਸਿਖ ਨਾਲ ਇਸ ਦਾ ਦੂਰ ਦੂਰ ਤਕ ਕੋਈ ਵਾਸਤਾ ਨਹੀ। ਹਿੰਦੂ ਗ੍ਰੰਥ ਦੀ ਜਿਲਦ ਬਦਲ ਕੇ ਇਸ ਨੂੰ ਜਬਰਦਸਤੀ ਗੁਰੂ ਸਾਹਿਬਾਨ ਦੇ ਸਿਰ ਤੇ ਮੜਿਆ ਜਾ ਰਿਹਾ ਹੈ।

ਅਸਲ ਵਿੱਚ ਗਿਆਨ ਇਤਨਾ ਮਹਾਨ ਹੁੰਦਾ ਹੈ ਕੀ ੳਸ ਦਾ ਨਿਰਾਦਰ ਨਹੀਂ ਕੀਤਾ ਜਾ ਸਕਦਾ ਉਹ ਕਿਸੇ ਦਾ ਨੁਕਸਾਨ ਨਹੀ ਕਰਦਾ ਅਤੇ ੳਸ ਤੇ ਕੋਈ ਇਲਜਾਮ ਨਹੀ ਲਗ ਸਕਦਾ ਤੇ ਨਾਲ ਹੀ ਉਹ ਸਮਾਜ ਵਿੱਚ ਅਛਾਈ ਫੈਲਾਂਦਾ ਹੈ ਤੇ ਬੁਰਾਈ ਨਾਲੋ ਹਰ ਕਿਸੇ ਨੂੰ ਬਚਾਉਂਦਾ ਹੈ। ਗਿਆਨ ਨੂੰ ਖੋਜਿਆਂ ਜਾਂਦਾ ਹੈ ਥੋਪਿਆ ਨਹੀਂ ਜਾਂਦਾ ਕਿਉਂਕਿ ਇਹ universal truth ਹੈ।

ਸਮਾਜ ਵਿੱਚ ਅਨੇਕਤਾ ਫੈਲਾਨ ਵਾਲੇ ਲੋਕਾਂ ਨੂੰ ਗਿਆਨ ਦੀ ਗਲ ਚੰਗੀ ਨਹੀ ਲਗਦੀ ਸਿਟਾ ਇਹ ਨਿਕਲਦਾ ਹੈ ਕੀ ਗਿਆਨ ਦੇ ਚਾਨਣ ਨੂੰ ਫੈਲਾਣ ਵਾਲੇ ਲੋਕਾਂ ਨੂੰ ਸਮਾਜ ਦਾ ਦੁਸ਼ਮਨ ਐਲਾਨ ਕੇ ਛੇਕ ਦਿਤਾ ਜਾਂਦਾ ਹੈ (Prof. Darshan singh, Inder singh Ghaga, Kala Afgana, joginder singh (spokesman)).

ਹਥ ਜੋੜ ਕੇ ਸਾਰਿਆਂ ਅਗੇ ਬੇਨਤੀ ਹੈ ਕਿ ਸ਼ਬਦ ਗੁਰੂ ਦੇ ਲੜ ਲਗੀਏ ਆਪ ਸ਼ਬਦ ਨੂੰ ਖੋਜੀਏ ਜਿਸ ਨਾਲ ਗਿਆਨ ਵਿੱਚ ਵਾਧਾ ਹੋਵੇਗਾ ਆਤਮਕ ਉਚਤਾ ਪਰਾਪਤ ਹੋਵੇਗੀ ਅਛੇ ਤੇ ਬੁਰੇ ਦੀ ਸਮਝ ਲਗੇਗੀ ਮਨ ਵਿਚੋਂ ਅਗਿਆਨਤਾ ਦਾ ਹਨੇਰਾ ਦੂਰ ਹੋਵੇਗਾ ਤੇ ਆਣ ਵਾਲੇ ਸਮੇਂ ਵਿੱਚ ਅੱਛੇ ਸਮਾਜ ਦਾ ਨਿਰਮਾਣ ਹੋ ਸਕੇਗਾ ਜਿਸ ਬਾਰੇ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਪੜਿਆਂ ਸਮਝ ਅਉਂਦੀ ਹੈ। ਗੁਰਫੁਰਮਾਨ ਹੈ:

“ਵਿਦਿਆ ਵੀਚਾਰੀ ਤਾਂ ਪਰਉਪਕਾਰੀ.॥” 356

“ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ॥ ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ”।।




.