.

ਆਇ ਮਿਲੁ ਗੁਰਸਿੱਖ ਆਇ ਮਿਲੁ
ਤੂ ਮੇਰੇ ਗੁਰੂ ਕੇ ਪਿਆਰੇ॥ ਅੰਕ ੭੨੫

ਗੁਰੂ ਨਾਨਕ ਦੇਵ ਜੀਆਂ ਨੇ ਗੁਰਸਿਖ ਨੂੰ ਬਹੁ-ਉਚਾ ਦਰਜਾ ਦਿਤਾ, ਇਥੋਂ ਤਕ ਕਹਿ ਦਿੱਤਾ “ਜਨ ਨਾਨਕ ਧੂੜਿ ਮਂਗੈ ਤਿਸ ਗੁਰਸਿਖ ਕੀ ਜੋ ਆਪ ਜਪੈ ਅਵਰਿਹ ਨਾਮ ਜਪਾਵੈ”। ਜੇ ਸਾਡਾ ਮਨ ਬਾਣੀ ਪੜਦਿਆ ਆਪਣੇ ਟਿਕਾਣੇ ਤੇ ਹੈਵੇ ਤਾ ਸੁਭਾਵਿਕ ਹੀ ਅੰਤਰਿ ਆਤਮਾ ਖੀਵਾ, ਨੀਵਾ, ਦ੍ਰਵਿਆ ਹੋਵੇ ਤਾ ਅੱਖਾਂ ਸਜਲ ਹੋ ਜਾਣਗੀਆਂ। ਉਸ ਪਲ, ਤੁਹਾਨੂੰ ਇਹਨਾਂ ਬਚਨਾਂ ਦਾ ਮੁਲ ਅਨੁਭਵ ਹੋਵੇਗਾ।
ਗੁਰੂ ਨਾਨਕ ਜੀਆਂ ਨੇ ਮਾਰੂ ਰਾਗ ਅੰਦਰ ਸੰਸਾਰ ਦੀ ਰਚਨਾ ਵਾਰੇ ਲੋਕਾਂ ਨੂੰ ਜੋ ਜਾਣਕਾਰੀ ਦਿੱਤੀ ਹੈ, ਕਿ ਅਰਬਾ, ਖਰਬਾਂ ਸਾਲ ਕੇਵਲ ਧੰਦੂ ਕਾਰ ਹੀ ਰਿਹਾਂ ਉਸ ਵਕਤ ਨਿੰਰਕਾਰ, ਉਸਦਾ ਹੁਕਮ, ਸਬਦ, ਨਾਮ, ਉਸ ਦੇ ਅੰਦਰਿ ਹੀ ਸਨ। ਪਰ ਰਚਨਾ ਚੰਦ, ਸੂਰਜ ਹਵਾ ਪਾਣੀ ਇਤਆਦਿ ਕੁੱਝ ਵੀ ਨਹੀ ਸੀ। ਜੇ ਗੁਰੂ ਦਾ ਸਿੱਖ ਅਪਣੇ ਮਨ ਨੂੰ ਕੇਵਲ ਉਸ ਨਿੰਰਕਾਰ ਜੋ ਪੂਰਨ ਚੇਤਨ ਹੈ ਵੱਲ ਲੈ ਜਾਵੇ ਅਤੇ ਵੀਚਾਰ ਕਰੇ ਕਿ ਜਿਸ ਨਿਰੰਕਾਰ ਨੇ ਧੰਦੂਕਾਰ ਵਿੱਚ ਏਨੀ ਵੱਡੀ ਰਚਨਾ ਰਚ ਦਿੱਤੀ ਉਹ ਕਿਡਾ ਵੱਡਾ ਮਹਾਨ ਕਾਰੀਗਰ, ਗੁਰੂ ਹੈ। ਇਸ ਅਵਸਥਾ ਨੁੰ ਵੀਚਾਰਨ ਨਾਲ ਮਨੁੱਖ ਨੂੰ ਪਤਾ ਚਲੇਗਾ ਕਿ ਮੇਰੇ ਅੰਦਰ ਜੋ ਜੋਤਿ ਰਖੀ ਸੀ ਉਹ ਮੇਰੇ ਸਰੀਰ ਤੋਂ ਪਹਿਲਾ ਵੀ ਸੀ ਅਤੇ ਇਹ ਜੋਤਿ ਹੀ ਮੇਰਾ ਆਪਾ, ਅਸਲਾ ਹੈ। ਇਸ ਗਿਆਨ ਨਾਲ ਗੁਰਸਿਖ ਹਉਮੈ ਰਹਿਤ ਹੋ ਕੇ ਉਸ ਨਿਰੰਕਾਰ, ਦੇ ਭੇਤਾਂ, ਹੁਕਮ, ਭਾਣੇ ਦਾ ਅਤੇ ਸ਼ਬਦ ਗੁਰੂ ਦਾ ਜਾਣੂ ਹੋ ਕੇ ਗੁਰਸਿਖ ਕਹਾਉਣ ਦਾ ਹਕਦਾਰ ਬਣਦਾ।
ਇਸ ਅਵਸਥਾ ਦੇ ਗਿਆਨ ਵਾਲੇ ਗੁਰਸਿਖਾਂ ਦੇ ਜੀਵਨ ਵਿੱਚ ਚਰਣ ਕਮਲਾ ਵਾਲੇ ਗੁਣਾ ਦੇ ਦਰਸ਼ਨ ਹੋ ਸਕਦੇ ਹਨ। “ਹਿਰਦੈ ਚਰਣ ਸ਼ਬਦ ਸਤਿ ਗੁਰ ਕੋ ਨਾਨਕ ਬਾਂਧਿਉ ਪਾਲ”॥ ਜਦੋਂ ਗੁਰ ਸ਼ਬਦ ਰੂਪੀ ਚਰਣ ਅੰਤਰਿ ਆਤਮੈ ਵਸ ਗਏ, ਕਮਲ ਦੀ ਨਿਰਲੇਪਤਾ ਸ਼ਬਦ ਦੇ ਗੁਣ, ਸਤੁ ਸੰਤੋਖ, ਦਇਆ, ਧਰਮ, ਇਹਨਾਂ ਗੁਣਾ ਦਾ ਗੁਰਸਿਖ ਸ਼ਿੰਗਾਰ ਬਣਾ ਕੇ ਜੀਵਨ ਜੀਉਂਦਾ ਹੈ ਲੋਕ ਉਸ ਦੀ, ਉਸ ਦੇ ਗੁਰੂ ਦੀ ਉਪਮਾ ਕਰਦੇ ਹਨ। ਇਸ ਤਰ੍ਹਾਂ ਸਗੁਰਸਿੱਖ ਨੁੰ ਇਸ ਗਲ ਦਾ ਮਾਣੁ ਮਿਲਦਾ ਹੈ “ਆਇ ਮਿਲੁ ਗੁਰਸਿਖ … ਉਪਰੋਕਤ ਗੁਣਾ, ਵਾਲੇ ਗੁਰਸਿਖਾ ਨੂੰ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਅੰਦਰਿ ਲਿਖੇ ਬਚਨਾ ਰਾਹੀ ਬਹੁਤ ਮਾਣੁ ਬਖਸ਼ਿਸ਼ ਕਰਦੇ ਹਨ।
ਗੁਰਪਰਵਾਣਤ ਇਹਨਾ ਗੁਰਸਿਖਾਂ ਅੰਦਰਿ ਸਬਦੁ ਗੁਰੂ ਦਾ ਪ੍ਰਕਾਸ਼ ਜੀਵਨ ਦੇ ਹਰ, ਪੱਖ ਵਿੱਚ ਦੇਖਿਆ ਜਾ ਸਕਦਾ ਹੈ। ਇਹਨਾਂ ਗੁਰਸਿਖਾਂ ਅੰਦਰਿ ਬੋਧਿਕਤਾ ਅੰਤਰਿ ਗਿਆਨ, ਸੱਚ, ਝੂਠ ਦੀ ਪਰਖ ਵਾਲੀ ਮਨੀਖਾ ਬੁਧ ਅਤੇ ਗੁਰਮਤਿ ਤਤ ਗਿਆਨ ਹੋਣ ਕਾਰਣ ਨਿਰਣਾ ਸ਼ਕਤੀ ਅਤ ਦੀ ਜੋਤਿ ਸਰੂਪੀ ਮਨ ਵਿੱਚੋ ਪੈਦਾ ਹੋ ਆੳਂਦੀ ਹੈ, ਅਤੇ ਇਹਨਾਂ ਦੇ ਗੁਰਮਤੇ, ਸੰਗਤਾ ਵਾਸਤੇ ਗੁਰੂ ਸ਼ਬਦ ਪ੍ਰਚਾਰ ਹਿਤ, ਜਾ ਕੋਈ ਹੋਰ ਸਾਂਝੇ ਫੈਸਲੇ, ਪੂਰਨ ਗੁਰਮਤਿ ਧਾਰਨੀ ਹੁੰਦੇ ਹਨ। ਗੁਰੂ ਤੋਂ ਬਿਨਾ ਕਿਸੇ ਹੋਰ ਅਨਮਤੀਏ ਦੀ ਸਲਾਹ ਜਾ, ਸਰਕਾਰਾਂ ਦੀ ਸਲਾਹ ਨਾਲ ਇਹੋ ਜਿਹੇ ਗੁਰਸਿੱਖ ਫੈਸਲੇ ਨਹੀ ਕਰਦੇ। ਇਹਨਾਂ ਦੇ ਕਾਰਨਾਮਿਆ ਦੇ ਗੁਣ ਅਜ ਤਕ ਅਸੀਂ ਗਾ ਰਹੇ ਹਾਂ ਅਤੇ ਰਹਿੰਦੀ ਦੁਨਿਆ ਤਕ ਲੋਕ ਗਾਂਦੇ ਰਹਿਣਗੇ।
ਅਜ ਧਾਰਮਿਕ ਪਦਵੀਆ ਤੇ ਬੈਠੇ ਗੁਰਸਿੱਖਾ ਨੁੰ ਦੇਖ ਕੇ ਸਿਰ ਨੀਵਾ ਹੁੰਦਾ ਹੈ ਕਿ ਕੋਈ ਵੀ ਫੈਸਲਾ ਗੁਰੂ ਨਾਨਕ ਦੇ ਮਿਸ਼ਨ ਦਾ, ਬਿਨਾ ਅਨਮਤੀਆ ਜਾ ਸਰਕਾਰਾਂ ਜਾਂ ਹੋਰ ਸਾਧਣਾ ਤੋਂ ਪੁਛੇ ਬਿਨਾ ਨਹੀਂ ਲੈ ਸਕਦੇ। ਇਸ ਦਾ ਸਬੂਤ ਹਰ ਥਾਂ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਸੀ ਇੱਕ ਬਾਣੀ ਇੱਕ ਗੁਰੂ ਹੁੰਦਿਆ ਵੀ ਮਰਿਆਦਾ ਇਕੁ ਨਹੀ ਦੇਖ ਸਕਦੇ ਕਰੀਬ 90% ਗੁਰਦੁਆਰਿਆ, ਡੇਰਿਆ ਅੰਦਰਿ ਉਹਨਾਂ ਦੀ ਆਪਣੀ ਆਪਣੀ ਮਰਿਆਦਾ ਚਲਦੀ ਹੈ।
ਤਾਜੀਆ ਮਸਾਲਾ ਸਾਡੇ ਸਾਹਮਣੇ ਹਨ। ਨਾਨਕਸ਼ਾਹੀ ਕੈਲੰਡਰ ਨੂੰ ਕਈ ਸਾਲਾ ਤੋਂ ਲਾਗੂ ਨਹੀ ਕਰ ਸਕੇ। ਕਰੀਬ ਤਿਨ ਸਦੀਆ ਤੋਂ ਅਸੀ ਗੁਰੂ ਮਾਨਿਓ ਗ੍ਰੰਥ, ਦਸਾ ਪਾਤਸ਼ਾਹੀਆ ਦੀ ਜੋਤਿ ਸ਼੍ਰੀ ਗ੍ਰੰਥ ਸਾਹਿਬ ਜੀ ਦਾ ਧਿਆਨ ਧਰਿ ਬੋਲੋ ਜੀ ਵਾਹਿਗੁਰੂ। ਤਿਨ ਸਦੀਆਂ (300 ਸਾਲਾ) ਤੋਂ ਅਸੀ ਇੱਕ ਗੁਰੂ ਨੂੰ ਪਕਾ ਕਰਦੇ ਹੋਇ ਇਹ ਅਚਨਚੇਤ ਦਸਮ ਗ੍ਰੰਥ ਦਾ ਪ੍ਰਕਾਸ਼ ਪ੍ਰਵਾਨਤ ਗੁਰੂ ਗ੍ਰੰਥ ਸਾਹਿਬ ਦੇ ਬਾਰਾਬਰ ਕਿਵੇ ਹੋ ਰਿਹਾ ਹੈ। ਫਿਰ ਇਕੋ ਜਿਲਦ ਵਿੱਚ ਗੁਰ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦਾ ਕੇਸਗੜ ਸਾਹਿਬ ਤੋ ਮਿਲਣਾ। ਗੁਰੂ ਨਾਨਕ ਦੇ ਉਪਦੇਸ਼ ਪ੍ਰਤੀ ਜਿੰਮੇਵਾਰ ਅਧਿਕਾਰੀਆਂ ਦੇ ਅਵਸਲੇ ਪਨ ਦਾ ਹੋਰ ਕੀ ਪ੍ਰਮਾਣ ਦਸੀਏ।
ਜਿਸ ਵਿਅਕਤੀ ਨੇ ਵੀ ਦਸਮ ਗ੍ਰੰਥ ਦਾ ਬਾਰਾਬਰ ਪ੍ਰਕਾਸ਼ ਕੀਤਾ ਉਸ ਨੂੰ ਅਧਿਕਾਰੀਆ ਪੁਜਾਰੀਆਂ, ਕੀ ਤਨਖਾਹ ਲਾਈ, ਕੀ ਉਸ ਨੂੰ ਸਿੱਖੀ ਵਿੱਚੋ ਛੇਕਿਆ ਗਿਆ? ਜਾਂ ਤੁਸੀ ਦੋ ਗੁਰੂ ਮਨ ਲਏ ਹਨ
ਜੇ ਕਿਸੇ ਸਿੱਖ ਨੇ ਸੱਚ ਦੀ ਗਲ ਕੀਤੀ ਉਸ ਨੁੰ ਤੁਸੀ ਬਿਨਾ ਵੀਚਾਰ ਤੋਂ ਹੀ ਛੇਕ ਦਿੱਤਾ।
ਗੁਰੂ ਵੱਲੋਂ ਗੁਰੂ ਦੀ ਸਿੱਖਿਆ ਲੈ, ਭਾਣੇ ਵਿੱਚ ਰਹਿੰਦੇ ਹੋਇ ਗੁਰਸਿੱਖ ਕੋਈ ਵੀ ਕਮ ਬਿਨਾ ਗੁਰ ਆਗਿਆ ਤੋਂ ਨਹੀ ਕਰਦੇ। ਪਰ ਸਾਡੇ ਅਜ ਗੁਰੂ ਘਰ ਦੇ ਅਧਿਕਾਰੀ ਪੁਜਾਰੀ ਗੁਰੂ ਨੂੰ ਇੱਕ ਪਾਸੇ ਬਿਠਾ ਕੇ ਗੁਰੂ ਦੇ ਉਪਦੇਸ਼ਾ ਤੋਂ ਉਲਟ, ਥਿਤਾਂ, ਵਾਰਾਂ, ਮੱਸਿਆ ਸੰਗਰਾਦ ਆਦਿ ਨੂੰ ਮਾਨਤਾ ਦੇ ਚੁਕੇ ਹਨ।
90% ਗੁਰਦੁਆਰਿਆ, ਡੇਰਿਆਂ ਵਿੱਚ ਇਹਨਾਂ ਅਨਮਤਾ ਦੇ ਬੋਰਡ ਬਣੇ ਤੇ ਲਿਖੇ ਹੋਏ ਦੇਖੇ ਜਾ ਸਕਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਅੰਦਰਿ ਗੁਰਮੁਖਿ ਪਿਆਰੇ ਮਹਾਂ ਪੁਰਖਾਂ ਨੇ ਗਉੜੀ ਰਾਗ, ਕਬੀਰ ਜੀ, ਗੁਰੂ ਅਰਜਨ ਦੇਵ ਜੀ, ਬਿਲਾਵਲ ਰਾਗ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਰ ਜੀ, ਥਿਤਾਂ ਵਾਰਾਂ ਦੀ ਪੂਜਾ ਦਾ ਖੰਡਨ ਕਰਦੇ ਹਨ। ਇਹਨਾ ਅਨਮਤੀ ਪੁਰਬਾ ਕਾਰਣ ਗੁਰਬਾਣੀ ਜੋ ਕੇਵਲ ਤੱਤ ਦਾ ਗਿਆਨ ਬਖਸ਼ਿਸ ਕਰਦੀ ਹੈ ਉਸ ਦੀ ਸ਼ਾਇਦ ਹੀ ਕਿਤੇ ਵੀਚਾਰ ਹੁੰਦੀ ਹੋਵੇ। ਸੰਗਤਾ ਦੀ ਮਾਇਆ ਬਿਪ੍ਰਨ ਕੀ ਰੀਤ ਦੇ ਪ੍ਰਚਾਰ ਤੋਂ ਹੀ ਲਗ ਰਹੀ ਹੈ। ਇਸ ਦਾ ਸਬੂਤ ਇਹ ਹੈ ਕਿ ਸਾਡੇ ਬਚੇ ਬਾਹਰਲੇ ਸਿੱਖੀ ਸਰੂਪ ਤੋਂ ਦੂਰ ਚਲੇ ਜਾ ਰਹੇ ਹਨ। ਗੁਰਬਾਣੀ ਦੇ ਤੱਤ ਵੀਚਾਰ ਨੇ ਇਸ ਪੱਖੋ ਰੋਕਣਾ ਸੀ। ਪਰ ਇਸ ਪਾਸੇ ਧਿਆਨ ਨਹੀ। ਕਿਉਂ ਕਿ ਸਰਧਾਲੂ ਸੰਗਤਾਂ ਦੀ ਗੈਰਹਾਜਰੀ ਵਿੱਚ ਭੇਟਾ ਲੈ ਕੇ ਉਹਨਾਂ ਵਾਸਤੇ ਬਾਣੀ ਦੇ ਪਾਠ ਕੀਤੇ ਜਾਂਦੇ ਹਨ। ਜਿਸ ਨੂੰ ਉਹ ਸੁਣਦੇ ਵੀ ਨਹੀ, ਕੀ ਇਸ ਨੁੰ ਗੁਰਮਤਿ ਕਿਹਾ ਜਾ ਸਕਦਾ ਹੈ? ਸਿੱਖੀ ਸਿੱਖਿਆ ਗੁਰ ਵੀਚਾਰ ਫੁਮਾਨ ਹੈ। ਸਾਡੇ ਦੇਸ਼ ਦੇ ਸੁਪਰੀਮ ਕੋਰਟ ਨੇ 29.03.2000 ਨੁੰ ਇੱਕ ਅਹਿਮ ਫੈਸਲਾ ਕਰ ਕੇ ਇਹ ਕਹਿ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ,
Living Eternal Guru of the Sikh ਫੈਸਲਾ ਕਰਣ ਵਾਲਾ ਸਤਿਕਾਰਯੋਗ ਜੱਜ ਸ੍ਰੀ ਮ੍ਰਿਸਾ ਜੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾ ਤੋਂ ਇਨੇ ਪ੍ਰਭਾਵਿਤ ਹੋਏ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਅਮ੍ਰਿੰਤਸਰ ਗਏ। ਇਸ ਕੇਸ ਦਾ ਨ. ARI SC 1421 Dt-29.03.2000 ਹੈ (ਨੈਟ ਤੋਂ ਵੀ ਮਿਲ ਸਕਦਾ ਹੈ) ਗੁਰੂ ਦੇ ਹਾਜਰ ਹੁੰਦਿਆ ਸਾਨੂੰ ਇਹ ਫੈਸਲੇ ਗੁਰ ਉਪਦੇਸ਼ ਅਨੁਸਾਰ ਜਲਦੀ, ਬਿਨਾ ਕਿਸੇ ਹੋਰ ਮਤਾਂ ਵਾਲਿਆਂ ਦੀ ਸਲਾਹ ਤੋਂ ਕਰਨੇ ਚਾਹੀਦੇ ਹਨ।
ਗੁਰਬਾਣੀ ਦਾ ਕੀਰਤਨ ਸੁਣਦੇ ਹਾਂ ਗੁਰਬਾਣੀ ਇਸ ਜਗ ਵਿੱਚ ਚਾਨਣ ਹੈ ਇਸ ਨੂੰ ਸੰਸਾਰ ਦੇ ਵੱਡੇ ਵੱਡੇ ਵਿਦਵਾਨ ਨੇ ਵੀ ਸਵੀਕਾਰਿਆ ਹੈ।
ਪਰ ਅਫਸੋਸ ਅਤੇ ਦੁਖ ਨਾਲ ਕਹਿਣਾ ਪਵੇਗਾ ਕਿ ਅੱਜ ਦੇ ਅਧਿਕਾਰੀਆਂ, ਪੁਜਾਰੀਆਂ ਨੇ ਇਸ ਗਿਆਨ ਦੇ ਚਾਨਣ ਹੁੰਦਿਆ ਵੀ ਫੈਸਲੇ ਲੈਣ ਵਿੱਚ ਇਸ ਨੂੰ ਵਰਤਿਆ ਨਹੀਂ। ਇਹ ਅਵੇਸਲਾਪਨ ਸਿਧ ਕਰਦਾ ਹੈ ਕਿ ਸ਼ਾਇਦ ਇਹਨਾਂ ਨੂੰ ਪ੍ਰਵਾਨਤ ਸਿਖਾਂ ਦੀ ਤਰ੍ਹਾ ਗੁਰਬਾਣੀ ਦੀ ਲਾਗ ਨਹੀ ਲਗੀ। ਇਸ ਕਾਰਣ ਦੁਬਿਧਾ ਵਿੱਚ ਹਨ, ਦੁਬਿਧਾ ਵਿੱਚ ਹੀ ਫੈਸਲਿਆ ਨੁੰ ਦੇਰ ਲਗਦੀ ਹੈ।
ਇਹਨਾਂ ਅਧਿਕਾਰੀਆਂ ਪੁਜਾਰੀਆਂ ਨੇ ਉਹਨਾਂ ਧਰਮੀ ਫੋਜੀਆਂ ਵਾਸਤੇ ਵੀ ਕੁੱਝ ਨਹੀ ਕੀਤਾ ਜਿਨਾਂ ਨੇ ਆਪਣੀਆਂ ਪੱਕੀਆਂ ਨੌਕਰੀਆਂ ਇਹਨਾਂ ਵਾਸਤੇ ਅਤੇ ਕੋਮ- ਵਾਸਤੇ ਛੱਡੀਆਂ। ਕ੍ਰਿਪਾ ਕਰਕੇ ਇਹਨਾਂ ਉਪਰੋਕਤ ਵਿਸ਼ਿਆ ਨੂੰ ਗੁਰਮਤਿ ਅਨੁਸਾਰ ਨਿਰਣਾ ਕਰ ਕੇ ਗੁਰ ਸੰਗਤਾ ਨੂੰ ਦੁਬਿਧਾ ਵਿੱਚੋ ਕੱਢਣ ਦੀ ਕ੍ਰਿਪਾਲਤਾ ਕਰੋ।
ਗੁਰ ਸਿਖ ਅੰਦਰਿ ਕਿਹੋ ਜਿਹੇ ਗੁਣ ਹੋਣੇ ਚਾਹੀਦੇ ਹਨ ਫੁਰਮਾਨ:-

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਪੰਨਾ ੬੦੧

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ॥ ਜਨੁ ਨਾਨਕੁ ਧੂੜਿ ਮੰਗੇ ਤਿਸੁ ਗੁਰਸਿੱਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ ੨॥ ਪਉੜੀ॥ ਪੰਨਾ ੩੦੫

ਉਪਰੋਕਤ ਵਿਚਾਰਾਂ ਨੂੰ ਮੁੱਖ ਰੱਖਦਿਆਂ ਉਹਨਾਂ ਪੁਜਾਰੀਆਂ, ਜੱਥੇਦਾਰਾਂ ਨੂੰ ਜੋ ਜਿੰਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਦੇ ਹਨ, ਗੁਹਾਰ ਹੈ ਕਿ ਤੁਸੀਂ ਗੁਰਬਾਣੀ ਦੇ ਚੰਗੀ ਤਰ੍ਹਾਂ ਜਾਣੂ ਹੋ ਕਿ ਸਤਿਗੁਰ ਸਾਡਾ ਬਾਲ ਸਖਾਈ ਮਿੱਤਰ ਹੈ, ਮਿੱਤਰ ਨਾਲ ਧੋਖਾਂ, ਦੱਗਾ ਠੀਕ ਨਹੀਂ। ਤੁਸੀ ਨਾਨਕ ਦੇ ਨਾਂ ਤੇ ਬਹੁੱਤ ਮਾਇਆ ਕਮਾ ਲਈ ਹੋਵੇਗੀ, ਹੁਣ ਮਿੱਤਰ ਗੁਰੂ, ਗੁਰਸੰਗਤਾਂ ਤੇ ਰਹਿਮ ਕਰੋ, ਤੁਹਾਨੂੰ ਗੁਰੂ ਅਤੇ ਗੁਰ ਸੰਗਤ ਦਾ ਸਦੀਵੀ ਪਿਆਰ ਮਿਲੇਗਾ। ਦੁਸ਼ਮਨ ਦਾ ਪਿਆਰ ਉਸ ਦੇ ਸੁਆਰਥ ਤੱਕ ਸੀਮਤ ਹੈ। ਸੱਤਾ ਤੇ ਬਲਵੰਡ ਵੀ ਮੁੜ ਆਏ ਸਨ। ਗੁਰੂ ਗ੍ਰੰਥ ਸਾਹਿਬ ਅੰਦਰ ਆਪਣੀ ਥਾਂ ਬਣਾ ਗਏ। ਤੁਸੀਂ ਵੀ ਇਹ ਕੰਮ ਕਰ ਵਿਖਾਉ ਅਤੇ ਗੁਰੂ ਦੀ ਬਖਸ਼ਿਸ਼ ਪਾਉ।

ਅੰਤ ਵਿੱਚ ਸਨਿਮਰ ਬੇਨਤੀ ਹੈ ਕਿ ਜੋ ਪਿਆਰ ਗੁਰੂ ਸਾਹਿਬ ਅੱਜ ਵੀ ਸਿੱਖਾ ਨਾਲ ਕਰਦੇ ਹਨ। ਉਸ ਪਿਆਰ ਦੇ ਹੱਕਦਾਰ ਗੁਰਮਤਿ ਕਰਨੀ ਵਾਲੇ ਜੀਵਨ ਨਾਲ ਬਣੀਏ, ਅਪਾਣੇ ਅਧਿਕਾਰਾਂ ਦਾ ਸਹੀ ਇਸਤੇਮਾਲ ਕਰ ਕੇ ਦੁਨਿਆ ਵਿੱਚ ਗੁਰੂ ਬਾਬੇ ਦਾ ਨਾਂ ਉਚਾ ਕਰੀਏ ਜੋ ਪੁਰਾਤਨ ਪ੍ਰਵਾਣਤ ਸਿੱਖਾਂ ਨੇ ਕੀਤਾ ਸੀ। ਗੁਰੁ ਨਾਨਕ ਦੇ ਫਲਸਫੇ ਨੂੰ ਕੇਵਲ ਵੋਟਾ ਤਕ ਸੀਮਤ ਨ ਕਰੋ ਸੰਸਾਂਰ ਦੇ ਲੋਕਾਂ ਤਕ ਪੰਹੁਚਾਣ ਦੀ ਕ੍ਰਿਪਾਲਤਾ ਕਰੋ ਜੀ।

ਗੁਰਬਖਸ ਸਿੰਘ
094172-31762




.