.

ਹਰਿ ਕੀ ਪੂਜਾ

ਪੂਰੀ ਕੁੱਲ ਦੁਨਿਆ ਅੰਦਰਿ ਬਹੁ ਗਿਣਤੀ ਵਿੱਚ ਮਨੁੱਖ ਇੱਕ ਰਬ ਨੂੰ ਕਹਿੰਦੇ ਸੁਣੀਦੇ ਹਨ। ਇਹਨਾ ਵਿੱਚ ਮੁਸਲਮਾਨ ਵੀਰ ਵੀ ਇੱਕ ਖੁਦਾ, ਕ੍ਰਿਸ਼ਚਨ, ਇੱਕ ਗੋਡ ਭਾਰਤ ਦੇ ਪ੍ਰਮੁੱਖ ਭਗਤਾਂ ਅਤੇ ਗੁਰੁ ਨਾਨਕ ਜੀਆ ਨੇ ਵੀ ਇੱਕ ਹੀ ਦਸਿਆ "ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ” ਹਰਿ ਇਕੋ ਦਾਤਾ ਮੰਗੀਐ ਹਰਿ ਇੱਕ ਧਿਆਈਐ।

ਗੁਰੂ ਗ੍ਰੰਥ ਸਾਹਿਬ ਅੰਦਰਿ ਸਾਰੇ ਮਹਾਂਪੁਰਖ ਇੱਕ ਮਤ ਹੋ ਕੇ ਦਸਦੇ ਹਨ ਕਿ ਉਹ ਪਰਮਾਤਮਾ, ਦਿਆਲੂ ਕ੍ਰਿਪਾਲੂ, ਮਿਠ ਬੋਲੜਾ, ਅੰਤਰਿਜਾਮੀ, ਸਰਬ ਵਿਆਪਕ ਉਦਾਰ ਚਿਤ, ਇਤ ਆਦਿ ਗੁਣਾ ਦਾ ਖਜਾਨਾ ਹੈ। ਇਹਨਾ ਗੁਣਾਂ ਦਾ ਖਜਾਨਾ ਹੋਣ ਕਾਰਣ ਉਸ ਨੁੰ ਕੋਈ ਗੋਡ ਕਹਿ ਲਵੇ, ਜਾਂ ਖੁਦਾ, ਅਲਾਹ ਜਾਂ ਪਰਮਾਤਮਾ ਕਹੇ ਉਸ ਦੇ ਗੁਣਾ ਵਿੱਚ ਫਰਕ ਨਹੀ ਹੋ ਸਕਦਾ। ਜਿਸ ਤਰ੍ਹਾ ਚੀਨੀ, ਖੰਡ, ਸ਼ੂਗਰ ਸੱਕਰ ਕਹਿਣ ਨਾਲ ਖੰਡ ਦੀ ਮਿਠਾਸ ਵਿੱਚ ਕੋਈ ਫਰਕ ਨਹੀ ਪੈਂਦਾ, ਇਸੇ ਤਰਹਾਂ ਪਰਮਾਤਮਾ ਨੁੰ ਸਹੀ ਜਾਨਣ ਵਾਲੇ ਕਿਸੇ ਵੀ ਧਰਮ ਦੇ ਹੋਣ ਉਹਨਾ ਦੇ ਮਿਠਾਸ ਵਿੱਚ ਵੀ ਕੋਈ ਫਰਕ ਨਹੀ ਹੁੰਦਾ। ਕਿਉ ਕਿ “ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ॥ ੧੩੫੦ ਅੰਕ।

ਜਿਸ ਨੂੰ ਇੱਕ ਖੁਦਾ, ਪਰਮਾਤਮਾ, ਕਿਹਾ ਹੈ ਉਹ ਕਦੇ ਜੰਮਦਾ ਤੇ ਮਰਦਾ ਨਹੀਂ ਨਾ ਹੀ ਉਸ ਦਾ ਕੋਈ ਬਾਪ ਅਤੇ ਮਾਂ ਹੈ ਉਸ ਦਾ ਕੋਈ ਆਦਿ ਨਹੀ ਅੰਤ ਨਹੀ।

ਉਪਰੋਕਤ ਗੁਣਾਂ ਵਾਲਾ ਪਰਮਾਤਮਾ ਸਾਰੇ ਬ੍ਰਹਿਮੰਡ ਵਿੱਚ ਕੇਵਲ ਇਕੋ ਹੀ ਹੈ ਜੋ ਪੂਰਨ ਚੇਤਨ ਅਤੇ ਸਾਰੀ ਰਚਨਾ ਦਾ ਰਚਨਹਾਰ ਹੈ। ਉਹ ਕਿਸੇ ਧਰਤੀ ਦੇ ਭਗਵਾਨਾ ਦੀ ਸਲਾਹ ਨਾਲ ਨਹੀ ਰਚਨਾ ਕਰਦਾ ਉਹ ਆਪਣੀ ਮੋਉਜ ਦਾ ਮਾਲਕ ਹੈ।

ਧਰਤੀ ਤੇ ਪੈਦਾ ਹੋਇ ਭਗਵਾਨਾ ਦੀ ਜੋ ਅਸੀ ਪੂਜਾ ਕਰਦੇ ਹਾਂ ਇਹ ਪੂਜਾ ਉਸ ਬ੍ਰਹਿਮੰਡ ਦੇ ਮਾਲਕ ਭਗਵਾਨ ਦੀ ਨਹੀ ਕਹੀ ਜਾਂ ਸਕਦੀ। ਕਿਉ ਕਿ ਇਸ ਪੂਜਾ ਨਾਲ ਸਾਡੇ ਅੰਦਰ ਨਿਰੰਜਨ ਨਿਰੰਕਾਰ ਦੀ ਨਿਰਭੈਤਾ ਨਿਰਵੈਰਤਾ ਦਾ ਕੋਈ ਗੁਣ ਨਹੀ ਪੈਦਾ ਹੋਇਆ। ਨਤੀਜਾ ਸਾਡੇ ਸਾਹਮਣੇ ਹੈ ਕਿਉ ਕਿ ਧਰਤੀ ਤੇ ਪੈਦਾ ਹੋਇ ਭਗਵਾਨ ਨਾ ਤਾ ਨਿਰਭੳੇ ਹਨ ਨਾ ਹੀ ਨਿਰਵੈਰ। ਬਹੁਤ ਸਾਰੇ ਭਗਵਾਨਾ ਦੇ ਗੱਦੀਆ, ਜ਼ਮੀਨਾ ਤੇ ਹੋਰ ਕਈ ਕਿਸਮ ਦੇ ਕੇਸ ਕਚਿਹਰੀਆਂ ਵਿੱਚ ਚਲ ਰਹੇ ਹਨ। ਇਸ ਦੇ ਨਾਲ ਹੀ ਇਹ ਮੌਤ ਤੋਂ ਡਰਦੇ ਹੋਇ ਸਰਕਾਰਾਂ ਤੋਂ ਆਪਣੇ ਬਚਾਉ ਵਾਸਤੇ ਸੁਰਖਿਆਂ ਲੈ ਰਹੇ ਹਨ।

ਰਚਨਾ ਦੇ ਮਾਲਕ ਭਗਵਾਨ ਨੁੰ ਕਿਸੇ ਸੁਰਖਿਆਂ ਦੀ ਲੋੜ ਨਹੀ ਕਿਉ ਕਿ ਉਹ ਨਿਰਭਉ ਤੇ ਨਿਰਵੈਰ ਹੈ। ਪੰਨਾ ੬੩੪

ਗੁਰੂ ਨਾਨਕ ਜੀਆਂ ਦਾ ਫੁਰਮਾਨ ਕੀਤਾ ਹੈ “ਜੈਸਾ ਸੇਵੈ ਤੈਸਾ ਹੋਇ ਅੰਕ ੨੨੩”. ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਇਹ ਪਤਾ ਲਗਾ ਕਿ ਜਿਸ ਤਰ੍ਹਾ ਦਾ ਇਸਟ ਤੁਸੀਂ ਸਾਹਮਣੇ ਰਖ ਕੇ ਪੂਜਾ ਕਰੋਗੇ, ਉਹ ਗੁਣ ਸੁਭਾਓ ਤੁਹਾਡੇ ਅੰਦਰਿ ਪਰਵੇਸ਼ ਕਰ ਜਾਣਗੇ ਤੇ ਤੁਸੀ ਉਸ ਤਰ੍ਹਾਂ ਦਾ ਜੀਵਨ ਜੀਉਗੇ।

ਸੋਰਠਿ ਮਹਲਾ ੫॥

ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭੁ ਕੋ ਕੀਤਾ ਹੋਸੀ॥ ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ॥

ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵ ਨਿਧਿ ਦੇਸੀ॥ ੧॥ ਪੰਨਾ ੬੦੮

ਇਕ ਨਿਰੰਕਾਰ ਦੀ ਪੂਜਾ ਕਰਨ ਵਾਲੇ (ਜੋ ਸਹੀ, ਨਿਰੰਕਾਰ ਦੇ ਭੇਤਾਂ ਨੁੰ ਜਾਣਦੇ ਹਨ। ਉਹ ਕਦੇ ਵੀ ਜਾਤ ਦੇ ਨਾਮ ਤੇ ਜਾਂ ਧਰਮ ਦੇ ਨਾਮ ਤੇ ਕਿਸੇ ਨਾਲ ਵੀ ਨਹੀ ਲੜਦੇ ਉਹਨਾਂ ਦੀ ਲੜਾਈ ਜ਼ੁਲਮ ਨਾਲ ਹੁੰਦੀ ਹੈ (ਜੁਲਮ ਉਸ ਨੁੰ ਕਿਹਾਂ ਜਾਂਦਾ ਹੈ ਜੋ Cosmic (order) ਦੇ ਉਲਟ ਕੰਮ ਹੋਵੇ। ਧੱਕਾ, ਬੇਇਮਾਨੀ, ਬੇਇਨਸਾਫੀ ਇਤ ਆਦਿ।

ਧਰਤੀ ਦੇ ਜਿਤਨੇ ਵੀ ਭਗਵਾਨ ਹਨ ਉਹਨਾਂ ਦੇ ਆਪਣੇ ਆਪਣੇ ਧਰਮ, ਨਿਯਮ, ਨੇਮ, ਬਗੈਰਾ ਵੱਖ-ਵੱਖ ਹੋਣ ਕਾਰਨ ਅਸੀਂ ਇੱਕ ਭਗਵਾਨ ਦੇ ਚੇਲਿਆ ਨੁੰ ਦੂਜੇ ਭਗਵਾਨ ਦੇ ਚੇਲਿਆ ਨਾਲ ਸਦੀਆ ਤੋਂ ਲੜਦੇ ਵੇਖਦੇ ਆ ਰਹੇ ਹਾਂ। ਬੋਧੀਆਂ ਦਾ ਹਾਲ, 1984 ਦੇ ਦੰਗੇ, ਗੁਜਰਾਤ ਦੇ ਦੰਗੇ, ਨੂਰਮਹਿਲੀਆਂ ਦੇ ਹਮਲੇ, ਸਰਸੇ ਵਾਲੇ ਦੇ ਚੇਲਿਆ ਦੇ ਹਮਲੇ ਅਤੇ ਬਿਆਨ ਵਿੱਚ ਮਾਰੇ ਗਏ ਭਗਵਾਨ ਦੇ ਚੇਲਿਆ ਨੇ ਜੋ ਕੁੱਝ ਕੀਤਾ ਤੁਹਾਡੇ ਸਾਹਮਣੇ ਹੈ ਇਹ ਤਾਜਾ ਮਿਸਾਲਾ ਹਨ। ਗੁਰੂ ਨਾਨਕ ਦੇ ਸਿੱਖਾ ਨੇ ਜਿਤਨਾ ਸਮਾਂ ਨਿੰਰਕਾਰ ਦੇ ਨਾਮ ਸਿਮਰਣ ਵਾਲੀ ਭਗਤੀ ਕੀਤੀ, ਇਹ ਵਖਰੀਆਂ ਵੱਖਰੀਆਂ ਜਾਤਾ ਵਾਲੇ ਹੋਣ ਦੇ ਬਾਵਜੂਦ ਵੀ ਆਪਸ ਵਿੱਚ ਨਹੀ ਲੜੇ, ਜ਼ੁਲਮਾ ਦਾ ਮੁਕਾਬਲਾ ਕੀਤਾ ਤੇ ਜ਼ਾਲਮਾ ਦੇ ਰਾਜ (ਮੁਗਲਾ) ਦਾ ਖਾਤਮਾ ਕਰ ਕੇ ਆਪਣਾ ਰਾਜ (ਮਹਾਰਾਜਾ ਰਣਜੀਤ ਸਿੰਘ) ਸਥਾਪਤ ਕੀਤਾ।

ਜਦੋਂ ਗੁਰੂ ਕੇ ਸਿੱਖਾ ਨੇ ਇੱਕ ਪਰਮਾਤਮਾ ਨੁੰ ਛਡ ਕੇ ਵਿਅਕਤੀ ਭਗਵਾਨ ਦੀ ਪੂਜਾ ਸ਼ੁਰੂ ਕੀਤੀ ਇਹਨਾਂ ਵਿੱਚ ਕਈ ਸੰਸਥਾਵਾ ਅਤੇ ਡੇਰੇ ਬਣ ਗਏ ਵੱਖਰੀ- ਵੱਖਰੀ ਪੂਜਾ ਕਾਰਣ ਇਹਨਾ ਦਾ ਵੀ ਉਹੀ ਹਾਲ ਹੋ ਰਿਹਾ ਹੈ ਜੋ ਦੂਸਰੇ ਧਰਤੀ ਦੇ ਭਗਵਾਨਾ ਦੇ ਚੇਲਿਆ ਦਾ ਧਰਤੀ ਦੇ ਭਗਵਾਨਾ ਦੇ ਚੇਲੇ (ਸਿੱਖਾ) ਕੋਲੋ ਵੀ ਨਿਰੰਕਾਰ ਦੀ ਨਿਰਭੈਤਾ, ਨਿਰਵੈਰਤਾ ਚਲੀ ਗਈ। ਗੁਰੂ ਨਾਨਕ ਦੀ ਫੁਲਵਾੜੀ ਅੰਦਰਿ ਅਗਰ ਕੁੱਝ ਗਿਣਤੀ ਦੇ ਸਿੱਖਾ ਵਿੱਚ ਨਿਰਵੈਰਤਾ ਤੇ ਨਿਰਭੈਤਾ ਦੇ ਗੁਣ ਹਨ ਤਾਂ ਉਹ ਕੇਵਲ ਗੁਰਬਾਣੀ ਗੁਰੂ ਦੇ ਆਸ਼ਕਾ ਅੰਦਰ ਹੀ ਮਿਲਣਗੇ। ਗੁਰਬਾਣੀ (ਨਿਰੰਕਾਰ ਦਾ ਗਿਆਨ) ਤੋਂ ਬਿਨਾਂ, ਉਹ ਗੁਣ ਧਰਤੀ ਤੇ ਚਲਦੇ ਫਿਰਦੇ ਹੋਰ ਕਿਸੇ ਭਗਵਾਨ ਦੀ ਪੂਜਾ ਕਰਨ ਕਾਰਣ ਨਹੀ ਸੀ ਪ੍ਰਾਪਤ ਹੋ ਸਕਦੇ। ਇੱਕ ਨਿੰਰਕਾਰ ਦੀ ਪੂਜਾ ਤੋ ਬਿਨਾਂ ਹੋਰ ਕਰਮਕਾਂਡੀ ਪੂਜਾ ਨੂੰ ਪਾਖੰਡ ਕਿਹਾ ਹੈ।

ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥ ੧॥ ਪੰਨਾ ੭੪੭

ਭਾਰਤ ਅੰਦਰਿ ਬਹੁ ਗਿਣਤੀ ਵਿੱਚ ਲੋਕ ਧਰਤੀ ਦੇ ਭਗਵਾਨਾ ਦੀ ਕਰਮ ਕਾਂਡੀ ਪੂਜਾ ਪੁਜਾਰੀ ਤੋਂ ਕਰਵਾਂਦੇ ਹਨ ਇਸ ਪੂਜਾ ਦਾ ਅਸਰ ਮਨੁੱਖ ਦੀ ਆਤਮਾ ਤੇ ਨਹੀ ਹੁੰਦਾ। ਅਸੀਂ ਜਦੋਂ ਵੀ ਨਵਾ ਕੰਮ ਕਾਰ ਕਿਸੇ ਵੀ ਤਰ੍ਹਾ ਦਾ ਹੋਵੇ, ਪੂਜਾ ਨਾਲ ਹੀ ਸ਼ੁਰੂ ਕਰਦੇ ਹਾਂ, ਇਸ ਦੇ ਬਾਵਜੂਦ ਵੀ ਅਸੀਂ ਭਾਰਤ ਅੰਦਰਿ ਕੋਈ ਵੀ ਖਾਨ ਪੀਣ ਵਾਲੀ ਸਹੀ ਚੀਜ ਨਹੀ ਲੱਭ ਸਕਦੇ। ਇਥੇ ਨਕਲੀ ਦੁੱਧ, ਪਨੀਰ, ਖੋਆ, ਦਵਾਈਆਂ, ਕੇਲੇ, ਅੰਬ, ਪਪੀਤੇ (ਮਸਾਲੇ ਨਾਲ ਪਕਾਏ ਹੋਇ) ਬਗੈਰਾ ਲੱਭ ਕੇ ਦੇਖ ਲਵੋਂ ਤੁਹਾਨੂੰ 60% ਨਕਲੀ ਮਿਲਣਗੇ।

ਇਸ ਤੋਂ ਇਲਾਵਾ ਸਾਡੇ ਉਹ ਵੀਰ ਜਿਨਾਂ ਨੁੰ ਸਾਡੀ Democratic ਸਰਕਾਰ ਨੇ Public Servant ਕਿਹਾ ਹੈ ਇਹਨਾ ਦੀ ਬਹੁ ਗਿਣਤੀ ਦਾ ਵਰਤਾਰਾ ਆਮ ਜਨਤਾ ਨਾਲ ਦਫਤਰਾਂ ਵਿੱਚ ਕਿਹੋ ਜਿਹਾਂ ਹੈ, ਸਾਰੇ ਜਾਣਦੇ ਹਨ। ਇਹਨਾਂ ਨੇ ਵੀ ਧਰਤੀ ਦੇ ਭਗਵਾਨਾ ਦੀ ਪੂਜਾ ਤੋਂ ਜਨਤਾ ਨਾਲ ਚੰਗਾ ਵਰਤਾਰਾ ਨਹੀ ਸਿੱਖਿਆ ਨਾ ਹੀ ਜਨਤਾ ਨਾਲ ਇਨਸਾਫ ਕਰਨਾ ਸਾਡੀਆ ਸਰਕਾਰਾ ਨੇ ਸਿਖਾਇਆ। ਇਹਨਾਂ ਵਿੱਚੋਂ ਕੁੱਝ ਵੀਰਾ ਤੇ ਜਨਤਾ ਨਾਲ ਧੱਕਾ ਕਰਣ ਬੇਕਸੂਰ ਲੋਕਾਂ ਦੇ ਕਤਲਾਂ ਦੇ ਕੇਸ਼ ਵੀ ਚਲ ਰਹੇ ਹਨ।

ਸ਼ਾਇਦ ਸਾਡੀਆਂ ਜਾ ਬਾਹਰ ਦੀਆ ਏਜੰਸੀਆ ਇਹਨਾਂ ਵੀਰਾਂ ਤੋਂ ਕੰਮ ਲੈਂਦੀਆਂ ਹੋਣ। ਜਸਵੰਤ ਸਿੰਘ ਖਾਲੜਾ ਵਰਗੇ ਵੀਰਾਂ ਦਾ ਕੋਈ ਪਤਾ ਹੀ ਨਹੀ ਲਗਾ ਇਹੋ ਜਿਹਾ ਵਰਤਾਰਾ ਹਰਿ ਕੀ ਪੂਜਾ ਵਾਲੇ ਨਹੀ ਕਰ ਸਕਦੇ।

ਨਿਰੰਕਾਰ ਦੀ ਪੂਜਾ ਵਾਲਾ ਚਾਹੇ ਉਹ ਵਪਾਰੀ ਹੋਵੇ ਜਾਂ ਜਨਤਾ ਦਾ ਸੇਵਕ, ਕਦੇ ਉਪਰੋਕਤ ਕੰਮ ਨਹੀ ਕਰ ਸਕਦਾ।

ਹਿੰਦੂ ਵੀਰਾਂ ਵਿੱਚ ਵੀ ਆਤਮਦਰਸੀ ਮਿਸ਼ਨਰੀ ਹਨ ਜੋ ਕੇਵਲ ਆਤਮਾ, ਪਰਮਾਤਮਾ ਦੇ ਪ੍ਰਚਾਰ ਦੀਆਂ ਗੱਲਾਂ ਕਰਦੇ ਹਨ। ਜਿਸ ਤਰਹਾਂ ਰਾਮ ਕ੍ਰਿਸ਼ਨ ਪਰਮ ਹੰਸ ਕਲਕੱਤੇ ਵਾਲਿਆ ਦੀ ਸੰਸਥਾ, ਸਵਾਮੀ ਵਿਵੇਕਾਨੰਦ ਜੀ ਵੀ ਇਹਨਾਂ ਵਿੱਚੋ ਹੀ ਹੋਇ ਹਨ, ਪਰ ਗਿਣਤੀ ਬਹੁਤ ਘੱਟ ਹੈ।

ਮੁਸਲਮਾਨ ਵੀਰਾਂ ਅੰਦਰਿ ਵੀ ਰੂਹਾਨੀਅਤ ਵਾਲੀਆਂ ਉੱਚੀਆਂ ਰੂਹਾ ਹਨ।

ਆਤਮਦਰਸੀਆ, ਰੂਹਾਨੀਅਤ ਵਾਲਿਆ ਅੰਦਰਿ ਕੋਈ ਜਾਤ ਪਾਤ ਦਾ ਵਿਤਰਕਰਾ ਨਹੀ ਹੁੰਦਾ ਨਾ ਹੀ ਧਰਮ ਦਾ। “ਏਕ ਪਿਤਾ ਏਕਸ ਕੇ ਬਾਰਿਕ “੬੧੧ ਅੰਕ।

ਗੁਰੁ ਗ੍ਰੰਥ ਸਾਹਿਬ ਅੰਦਰਿ ਜਿਤਨੇ ਵੀ ਮਹਾਂਪੁਰਖਾ ਦੀ ਬਾਣੀ ਹੈ ਉਹ ਵੱਖਰੇ ਵਖਰੇ ਧਰਮਾਂ, ਜਾਤਾਂ ਵਿਚੋ ਆ ਕੇ ਇੱਕ ਰੂਪ, ਇਕਮਤਿ ਹੋਇ ਕਿਉ ਕਿ ਉਹਨਾਂ ਦਾ ਨਿਸ਼ਾਨਾ ਇੱਕ ਬ੍ਰਹਿਮੰਡ ਦੇ ਰਚਨਹਾਰ ਰੱਬ ਦੀ ਪ੍ਰਾਪਤੀ ਦਾ ਸੀ।

ਸਾਡੇ ਦੇਸ਼ ਵਿੱਚ ਗੁਰੂ ਨਾਨਕ ਜੀ ਤੋਂ ਪਹਿਲਾ (ਬੀਬੀਆ ਵਾਸਤੇ) ਇਸਤ੍ਰੀਆਂ ਨੁੰ ਬਹੁਤ ਹੀ ਨੀਵਾਂ ਕਹਿ ਕੇ ਭੰਡਿਆ ਜਾਂਦਾ ਸੀ। ਗੂਰੂ ਨਾਨਕ ਜੀਆ ਨੇ ਇਹਨਾਂ ਦਾ ਦਰਜਾ ਉਚਾ ਦੱਸਿਆ, ਆਸਾ ਦੀ ਵਾਰ ਅੰਦਰਿ ਜਿਕਰ ਵੀ ਕੀਤਾ ਹੈ “ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ “ਰਾਜੇ ਦਾ ਨਾਂ ਇਸ ਵਾਸਤੇ ਵਰਤਿਆ ਲੱਗਦਾ ਹੈ ਕਿ ਪੁਜਾਰੀਆ ਨੇ ਰਾਜੇ ਨੂੰ ਨੇਹ ਕਲੰਕ ਦੱਸਿਆ ਸੀ, ਕਿਉ ਕਿ ਰਾਜੇ ਤੋਂ ਪੁਜਾਰੀਆ ਨੇ ਸਰਟੀਫਿਕੇਟ, ਪ੍ਰਵਾਨ ਪੱਤਰ ਲੈਣਾ ਸੀ ਕਿ ਅਸੀ ਜੋ ਕਰਦੇ ਹਾਂ ਉਹ ਧਰਮ ਹੈ। ਗੁਰੁ ਨਾਨਕ ਜੀਆ ਨੇ ਸੁਚੱਜੀ ਦਲੀਲ ਨਾਲ ਸਮਝਾਇਆ ਕਿ ਜੇ ਜਨਮ ਦੇਣ ਵਾਲੀ ਇਸਤਰੀ ਮਾੜੀ ਹੈ ਤਾ ਉਸ ਤੋਂ ਪੈਦਾ ਹੋਇਆ ਰਾਜਾ ਕਿਸ ਤਰ੍ਹਾਂ ਨਿਹਕਲੰਕ ਹੋ ਸਕਦਾ ਹੈ ਮਾਂ ਮਾੜੀ ਦੀ ਅਲ ਉਸ ਦੇ ਨਾਲ ਹੀ ਰਹੇਗੀ, ਚਾਹੀਦਾ ਤੇ ਇਹ ਸੀ ਕਿ ਪੁਜਾਰੀ ਰਾਜੇ ਦੇ ਦੋਸ਼ ਦਸਦਾ ਉਸ ਨੂੰ ਪਾਕੀਜਗੀ ਦਾ ਸਰਟੀਫਿਕੇਟ ਨਾ ਦਿੰਦਾ।

ਸਿੱਖਾਂ ਵਿੱਚ ਇਹ ਗਲ ਨਿਰੰਕਾਰ ਦੀ ਪੂਜਾ ਕਾਰਣ ਸਿਖ ਰਾਜ ਵਕਤ ਸੀ ਸਾਡੇ ਸਤਿਕਾਰਯੋਗ ਜੱਥੇਦਾਰ ਅਕਾਲੀ ਫੂਲਾ ਸਿੰਘ, ਮਹਾਰਾਜਾ ਰਣਜੀਤ ਸਿੰਘ ਨੂੰ ਵੀ ਗਲਤੀ ਦੀ ਸਜਾ ਸੁਣਾ ਦਿਦੇ ਸਨ।

ਪਰ ਇਸ ਤੋਂ ਬਚਣ ਲਈ ਸਾਡੇ ਜੱਥੇਦਾਰਾਂ ਦੀ ਨਿਯੁਕਤੀ ਵੀ ਅੱਜ ਦੇ ਰਾਜੇ ਹੀ ਕਰਦੇ ਹਨ।

ਨਿਰੰਕਾਰ ਦਾ ਚਿਤਨ ਸਾਨੂੰ ਪੂਰਨ ਚੇਤਨ ਬਣਾਉਂਦਾ (ਸਾਡੇ ਮਨ ਨੂੰ) ਹੈ। ਚੇਤਨ ਮਨੁੱਖ ਜੀਵਨ ਦੇ ਹਰ ਕਮ ਵਿੱਚ ਚੇਤਨ ਹੋਵੇਗਾ। ਸਾਡੇ ਦੇਸ਼ ਵਿੱਚ ਅੱਜ ਦੇ ਪੂਜਾ ਕਰਣ ਵਾਲਿਆ ਦੀ ਚੇਤਨਾ ਤੁਸੀ ਸੜਕਾ ਦੇ ਚੋਰਾਹਿਆ ਤੇ, ਰੇਲ ਗੱਡੀਆ ਦੇ ਬੈਰੀਅਰਾ ਤੇ ਦੇਖੋ ਰੇਲ ਬੈਰੀਅਰ ਬੰਦ ਹੁੰਦਿਆ ਹੋਇਆ ਵੀ ਸਾਇਕਲ, ਸਕੂਟਰਾ, ਵਾਲੇ ਥਲੇ ਤੋਂ ਲੰਘ ਜਾਂਦੇ ਹਨ ਕਾਰਵਾਲੇ ਖੱਬਾ ਸੱਜਾ, ਕੁੱਝ ਨਹੀ ਦੇਖਦੇ ਬੈਰੀਅਰ ਦੇ ਦੋਹੀ ਪਾਸੀ ਸੜਕ ਜਾਮ ਕਰ ਦਿੰਦੇ ਹਨ। ਵਿਕਸਤ ਮੁਲਕਾ ਵਿੱਚ ਚੇਤਨਾ ਦਾ ਵਿਕਾਸ ਹੋਇਆ ਦੇਖਣਾ ਹੋਵੇ ਉਥੇ ਲਾਲ ਬਤੀ ਸਾਹਮਣੇ ਹੋਵੇ ਸੜਕ ਪਾਰ ਨਹੀ ਕਰਦੇ ਭਾਵੇ ਸੜਕ ਖਾਲੀ ਵੀ ਹੋਵੇ। ਸਾਡੇ ਦੇਸ਼ ਵਿੱਚ ਲਾਲ ਲਾਈਟ ਹੁੰਦਿਆ ਸੜਕ ਪਾਰ ਕਰਨਾ ਫਖਰ ਸਮਝਦੇ ਹਨ ( North Indian) ਕਾਰਣ ਕੇਵਲ ਚੇਤਨਾ ਦਾ ਨਾ ਹੋਣਾ ਹੈ ਜੋ ਕੇਵਲ ਨਿਰੰਕਾਰ ਦੇ ਸਰੋਤੁ ਤੋਂ ਹੀ ਪ੍ਰਾਪਤ ਹੂੰਦੀ ਹੈ ਕਿਉ ਕਿ ਪ੍ਰਭੂ ਪੂਰਨ ਚੇਤਨ ਹੈ। “ਗਿਆਨੀ ਹੋਇ ਸੋ ਚੇਤਨ ਹੋਇ ਅਗਿਆਨੀ ਅੰਧ ਕਾਮਇ”।

ਸਚ ਨੁੰ ਲੱਭਣ ਵਾਲੇ ਦੀ ਮਿਸਾਲ ਦੇਖੋ ਗਲੇਲੀਉ ਨੇ ਜੋ ਗਿਆਨ ਧਰਤੀ ਅਤੇ ਬ੍ਰਹਮੰਡ ਬਾਰੇ ਦਿੱਤਾ ਸੀ ਉਸ ਨੁੰ ਚਰਚਾ ਦੇ ਪੁਜਰੀਆਂ, ਠੀਕ ਨਹੀ ਸੀ ਮਨਿਆ ਅਤੇ ਗਲੇਲੀਉ ਨੁੰ ਸਜਾ ਦਿੱਤੀ ਸੀ। ਪਰ ਜਦੋਂ ਸਾਰੀ ਦੁਨਿਆ ਨੇ ਗਲੇਲੀੳ ਦੇ ਸਿਧਾਂਤ ਨੁੰ ਠੀਕ ਮਨ ਲਿਆ। ਤਦ ਚਰਚ ਦੇ ਸਭ ਤੋਂ ਵੱਡੇ ਪੋਪ ਨੇ ਕਰੀਬ ਦੋ ਸਦੀਆ ਮਗਰੋਂ ੧੯੮੯ ਵਿੱਚ ਮਾਫੀ ਮੰਗੀ ਕਿ ਅਸੀ ਗਲਤ ਸੀ ਗਲੇਲੀੳ ਠੀਕ ਸੀ। ਕੀ ਸਾਡੇ ਦੇਸ ਦੇ ਪੂਜਾ ਕਰਣ ਕਰਵਾਣ ਵਾਲੇ ਸਚ ਕਹਿਣ ਵਾਲਿਆ ਨੁੰ ਮਾਰ ਕੇ ਤਸੀਹੇ ਦੇ ਕੇ ਅਪਣੀ ਗਲਤੀ ਮਨ ਸਕਦੇ ਹਨ ਜਬਾਬ ਨਹੀ ਹੋਵੇਗਾ ਕਿਉ ਕਿ ਇਹ ਸੱਚ ਨੁੰ ਉਜਾਗਰ ਕਰਨਾ, ਲੱਭਣਾ, ਨਹੀ ਚਾਹੁੰਦੇ।

ਇਹ ਵਰਤਾਰਾ, ਗੁਰੂ ਨਾਨਕ ਦੇ ਸੱਚ ਨਾਲ ਸਦੀਆ ਤੋਂ ਹੁੰਦਾ ਆ ਰਿਹਾ ਹੈ। ਜਿਸ ਦੇ ਭਾਈਵਾਲ ਗੁਰੂ ਨਾਨਕ ਦੇ ਘਰ ਦੇ ਵੱਡੇ- ਵੱਡੇ ਜੱਥੇਦਾਰ, ਅਤੇ ਧਾਰਮਿਕ ਲੀਡਰ ਵੀ ਹਨ। ਇਹਨਾ ਨੁੰ ਸੋਚਣਾ ਚਾਹੀਦਾ ਹੈ ਕਿ ਸਚ ਦੀ ਥਾਂ ਤੇ ਬੈਠ ਕੇ ਵੀ ਸੱਚ ਨੂੰ ਮਨਣ, ਕਹਿਣ ਦੀ ਜੁਰਤ ਕਿਉ ਨਹੀ ਕਰਦੇ। ਕਿਉ ਕਿ ਸਚ ਨੂੰ ਛਡ “ਕੂਰ ਕਿਰਿਆ ਉਰਝਿੳ ਵਾਲੀ ਰੀਤ ਅਪਣਾ ਲਈ ਲਗਦੀ ਹੈ। ਮਹਾਂਪੁਰਖਾ ਦੀ ਬਾਣੀ ਦੀ ਅਗਵਾਈ ਨੁੰ ਵਿਸਾਰ ਕੇ ਅੰਨੀ ਸ਼ਰਧਾ ਕਰਣ ਕਾਰਣ ਅਸੀ ਇੱਕ ਭਗਾਵਨ ਨੁੰ ਭੁਲਾ ਕੇ ਬਹੁਤ ਵੱਖਰੇ ਭਗਵਾਨਾ ਦੀ ਪੂਜਾ ਨੇ ਸਾਡਾ ਜੀਵਨ ਪੱਧਰ ਪਹਿਲਾ ਨਾਲੋਂ ਬਹੁਤ ਨੀਵਾ ਕਰ ਦਿੱਤਾ ਹੈ ਅਤੇ ਸਾਡੇ ਅੰਦਰੋ ਝੂਠ ਈਰਖਾਂ ਹਉਮੈ, ਨਫਰਤ ਬਗੈਰਾ ਨਹੀ ਖਤਮ ਹੋ ਸਕੀ।

ਜਿਸ ਤਰ੍ਹਾਂ ਇੱਕ ਨਹਿਰ ਜਿਸ ਸਰੋਤ ਤੋਂ ਸ਼ੁਰੂ ਹੁੰਦੀ ਹੈ ਉਥੇ ਉਸ ਦੇ ਪਾਣੀ ਦਾ ਵਹਾਂ ਵੇਗ ਬਹੁਤ ਵੱਧ ਤਾਕਤ ਵਾਲਾ ਹੁੰਦਾ ਹੈ ਜਦੋਂ ਉਹ ਸਰੋਤ ਤੋਂ ਚਲ ਕੇ ਟਿਕਾਣੇ ਤੇ ਪਹੁੰਚਦੀ ਹੈ ਰਸਤੇ ਵਿੱਚੋ ਸੂਇਆ ਰਾਂਹੀ ਪਾਣੀ ਦਾ ਵੈਗ ਕਮਜੋਰ ਪੈ ਜਾਂਦਾ ਹੈ। ਇਸੇ ਤਰ੍ਹਾਂ ਇੱਕ ਪਰਮਾਤਮਾ ਦਾ ਭਰੋਸਾ ਜਦੋਂ ਸਾਡੇ ਅੰਦਰ ਹੋਵੇਗਾ ਤਾਂ ਸਾਡੇ ਇੱਕ ਦੇ ਵਿਸ਼ਵਾਸ਼ ਦੀ ਜੋ ਤਾਕਾਤ ਅੰਦਰੋ ਪੈਦਾ ਹੁੰਦੀ ਹੈ ਉਸ ਤਾਕਤ ਨਾਲ ਅਸੀ ਹਰ ਮੈਦਾਨ ਫਤਹਿ ਕਰ ਸਕਦੇ ਹਾਂ, ਇਸ ਦੇ ਉਲਟ ਜੇ ਭਰੋਸਾ ਬਹੁ ਗਿਣਤੀ ਭਗਵਾਨਾ ਵਿੱਚ ਵੰਡਿਆ ਜਾਂਦਾ ਹੈ ਤਦ ਸਾਡੇ ਅੰਦਰਿ ਦਾ ਆਤਮ ਵਿਸ਼ਵਾਸ ਆਤਮ ਬਲ ਖਤਮ ਹੋ ਜਾਂਦਾ ਹੈ ਅਤੇ ਸਾਨੂੰ ਜੋ ਕੋਈ, ਚਾਹੇ ਜਿਸ ਪਾਸੇ ਮਰਜੀ ਹਿਕ ਕੇ ਲੈ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸਾਨੁੰ ਇੱਕ ਦੇ ਭਰੋਸੇ ਨਾਲ ਹਰਿ ਆਸ ਪੂਰੀ ਹੋਣ ਦੀ ਦ੍ਰਿੜਤਾ ਕਰਵਾਂਦਾ ਹੈ ਫੁਰਮਾਨ: ਏਕ ਊਪਰ ਜਿਸ ਜਨ ਕੀ ਆਸ ਤਿਸ ਕੀ ਕਟੀਐ ਜਮ ਕੀ ਫਾਸਾ।। ਸੁਖਮਨੀ।

ਜਿਸ ਜਨ ਵਿਸ਼ਾਵਾਸ ਪ੍ਰਭ ਆਇਆ ਤਤ ਗਿਆਨ ਤਿਸ ਮੰਨ ਪ੍ਰਗਟਾਇਆ।

ਨਿਰੰਕਾਰੀ ਹਸਤੀ (ਭਗਵਾਨ) ਨੇ ਸਾਨੂੰ ਹਵਾ ਪਾਣੀ ਧਰਤੀ, ਸੂਰਜ, ਚੰਦ ਅਨੇਕਾ ਤਰ੍ਹਾਂ ਦੇ ਪਦਾਰਥ ਸੋਨਾ ਚਾਂਦੀ, ਲੋਹਾ, ਕੋਲਾ ਡੀਜਲ ਅਨੇਕਾ ਧਾਤਾਂ ਦਿੱਤੀਆਂ। ਕੀ ਧਰਤੀ ਤੇ ਪੈਦਾ ਹੋਇਆ ਭਗਵਾਨ ਸਾਨੂੰ ਇਹ ਸਭ ਕੁੱਝ ਬਣਾ ਕੇ ਦੇ ਸਕਦਾ ਹੈ ਜੇ ਨਹੀ ਤਾ ਉਸ ਦੀ ਪੂਜਾ ਨਿਰੰਕਾਰ ਤੋਂ ਵੱਧ ਕਿਉਂ?

ਇਹਨਾ ਵੀਚਾਰਾ ਦਾ ਅਧਾਰ ਗੁਰਬਾਣੀ ਹੈ ਇਸ ਨੂੰ ਵੀਚਾਰ ਕੇ, ਧਿਆਨ ਨਾਲ ਪੜਨ ਦੀ ਕ੍ਰਿਪਾਲਤਾ ਕਰਨਾ ਜੀ।

ਇਤਿਹਾਸ ਦੀ ਇੱਕ ਗੱਲ ਹੋਰ ਯਾਦ ਆ ਗਈ, ਪੜਿਆ ਸੀ ਕਿ ਭਗਵਾਨ ਧਰਤੀ ਤੇ ਲੋਕਾਂ ਦਾ ਭਲਾ ਕਰਨ ਲਈ ਆਉਂਦਾ ਹੈ ਕਿੰਨਾ ਚੰਗਾ ਹੋਵੇ ਜੇ ਸਾਡੀ ਕੇਂਦਰ ਸਰਕਾਰ ਅਤੇ ਦੇਸ਼ ਦੀ ਜਨਤਾ ਅੱਜ ਦੇ ਧਰਤੀ ਤੇ ਵਿਚਰਦੇ, ਦਿਵਯਦ੍ਰਿਸਟੀ ਵਾਲੇ, ਭਵਿੱਖ ਦੱਸਣ ਵਾਲੇ ਭਗਵਾਨਾ ਨੂੰ ਝਾੜਖੰਡ, ਛੱਤੀਗੜ੍ਹ, ਜੰਮੂ ਅਤੇ ਕਸ਼ਮੀਰ ਅਤੇ ਹੋਰ ਰਾਜਾ ਵਿੱਚ, ਜਿੱਥੇ ਅੱਤਵਾਦ ਰੁਕਦਾ ਨਹੀ ਇਹਨਾਂ ਭਗਵਾਨਾ ਨੂੰ ਬੇਨਤੀ ਨਾਲ ਲੈ ਜਾ ਕੇ ਇਹਨਾਂ ਦੀ ਦਿਵਯਦ੍ਰਿਸ਼ਟੀ ਨਾਲ ਅੱਤਵਾਦੀਆ ਨੂੰ ਅਤੇ ਜਿਥੇ ਉਹ ਆਪਣੇ ਹਮਲੇ ਜਾ ਬੰਬ ਪਲਾਟ ਕਰਦੇ ਹਨ ਇਹਨਾਂ ਭਗਵਾਨਾ ਦੀ ਮਦਦ ਨਾਲ ਸਾਡੀ ਸਰਕਾਰ ਲੱਭ ਕੇ ਜਨਤਾ ਦਾ ਭਲਾ ਕਰੇ ਜਿਸ ਕੰਮ ਵਾਸਤੇ ਇਹ ਧਰਤੀ ਤੇ ਆਉਦੇ ਹਨ।

ਗੁਰਬਾਣੀ ਅੰਦਰ ਸਾਰੇ ਭਗਤ ਜਨ ਗੁਰੂ ਸਾਹਿਬਾਨ ਇੱਕ ਨਿਰੰਕਾਰ ਦੀ ਪੂਜਾ ਦੀ ਦ੍ਰਿੜਤਾ ਕਰਵਾਦੇ ਹਨ। ਇਸ ਦੇ ਪਰਮਾਨ ਤੁਸੀ ਗੁਰੂ ਗ੍ਰੰਥ ਸਾਹਿਬ ਅੰਕ ੧੧੯੫, ੭੩੯, ੬੫੪, ੪੮੯, ੮੭੪ ਤੇ ਦੇਖ ਸਕਦੇ ਹੋ।

ਅੰਤ ਵਿੱਚ ਮੇਰੀ ਇਹ ਸਨਿਮਰ ਬੇਨਤੀ ਹੈ ਕਿ ਅਸੀ ਉਸ ਸ਼੍ਰਿਸਟੀ ਦੇ ਰਚਨਹਾਰ, ਸਰਬ ਸ਼ਕਤੀਮਾਨ ਪ੍ਰਮਾਤਮਾ ਦਾ ਚਿੰਤਨ ਕਰੀਏ। ਉਸਦੇ ਚਿੰਤਨ ਵਾਸਤੇ ਕਿਸੇ ਮਾਇਆ ਦੀ ਲੋੜ ਨਹੀ, ਉਸ ਦਾ ਮਨਣ ਕਰਕੇ, ਕੇਵਲ ਮਨ ਨੁੰ ਧੋਣ ਦੀ ਲੋੜ ਹੈ ਜੋ ਗੁਰਬਾਣੀ ਮੁਤਾਬਕ ਅਮਲੀ ਜੀਵਨ ਜਿਉਣ ਨਾਲ ਪੂਰੀ ਹੋ ਸਕਦੀ ਹੈ ਉਹ ਇੱਕ ਖੁਦਾ, ਭਗਵਾਨ, ਗੁਰੂ (ਨਿਰੰਕਾਰ) ਹੀ ਸਾਨੂੰ ਝਗੜਿਆ ਤੋਂ ਰਹਿਤ ਪਿਆਰ ਵਾਲਾ ਜੀਵਨ ਦੇ ਸਕਦਾ ਹੈ।

ਗੁਰਬਖਸ ਸਿੰਘ

(94172-31762)




.