.

ਗੁਰਬਾਣੀ ਦਾ ਸੱਚ

(ਕਿਸ਼ਤ ਨੰ: 14)

ਗੁਰਬਾਣੀ ਦਾ ਸੱਚ(ਬੈਕੁੰਠ)

ਗੁਰੂ ਗ੍ਰੰਥ ਸਾਹਿਬਵਿੱਚ ਜਿਨ੍ਹਾਂ ਪੰਗਤੀਆਂ ਅਥਵਾ ਸ਼ਬਦਾਂਵਿੱਚ ‘ਸੁਰਗ’ ਸ਼ਬਦ ਆਇਆ ਹੈ, ਉਨ੍ਹਾਂ ਵਿਚੋਂ ਕੁੱਝ ਕੁਪੰਗਤੀਆਂਵਲ ਪਾਠਕਾਂ ਦਾ ਧਿਆਨ ਦਿਵਾਇਆ ਹੈ। ਉਪਰੋਕਤ ਪੰਗਤੀਆਂ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀਜਿੱਥੇ ‘ਸੁਰਗ’ ਸ਼ਬਦ ਆਇਆਹੈ, ਵਿੱਚਪੁਰਾਣਿਕ‘ਸੁਰਗ’ ਦੀ ਧਾਰਨਾ ਦੀ ਸਵੀਕ੍ਰਿਤੀਦੇ ਅਰਥ ਵਿੱਚ ਨਹੀਂ ਆਇਆ ਹੈ। ਇਹ ਸ਼ਬਦ (ਸੁਰਗ) ਦੇ ਪ੍ਰਤੀਕ, ਮੁਹਾਵਰੇ ਅਤੇ ਅਲੰਕਾਰ ਦੇ ਰੂਪ ਵਿੱਚ ਆਇਆ ਹੈ। ਬਾਣੀਕਾਰਾਂ ਨੇ ਸੁਰਗ ਦੀ ਭੁਗੋਲਕ ਹੋਂਦ ਨੂੰ ਨਹੀਂ ਮੰਨਿਆ ਹੈ। ਗੁਰੂਗ੍ਰੰਥ ਸਾਹਿਬ ਵਿੱਚ ਕਿਧਰੇ ਵੀ ਇਸ ਗੱਲ ਦਾ ਵਰਣਨ ਨਹੀਂਕੀਤਾ ਗਿਆ ਕਿ ਫਲਾਣੇ ਕਰਮ ਕਰਨ ਨਾਲ ਤੁਹਾਨੂੰਸੁਰਗ ਵਿੱਚ ਨਾਨਾ ਪ੍ਰਕਾਰ ਦੇ ਭੋਗ ਭੋਗਣ ਨੂੰ ਮਿਲਣਗੇ। ਬਾਣੀ ਵਿੱਚ ਜਿੱਥੇ ਵੀ ਆਵਾਗਵਨ ਦਾ ਜ਼ਿਕਰ ਆਇਆਹੈ, ਉੱਥੇ‘ਸੁਰਗ’ ਦਾ ਵਰਣਨ ਕਿਧਰੇ ਵੀ ਨਹੀਂਆਇਆ ਹੈ। ਇਤਨੀ ਸਪਸ਼ਟਤਾ ਦੇ ਬਾਵਜ਼ੂਦਜੇਕਰ ਕੋਈ ਸੱਜਣ ਇਹ ਆਖਦਾ ਜਾਂ ਪ੍ਰਚਾਰਦਾ ਹੈ ਕਿ ਗੁਰੂਗ੍ਰੰਥ ਸਾਹਿਬ ਵਿੱਚ ਵੀ ਪੁਰਾਣਿਕ ਸੁਰਗ ਦੀ ਧਾਰਨਾ ਨੂੰ ਪ੍ਰਵਾਣ ਕੀਤਾ ਗਿਆਹੈ ਤਾਂ ਇਹ ਉਸ ਸੱਜਣ ਦੀ ਆਪਣੀ ਹੀ ਮੱਤ ਆਖੀ ਜਾ ਸਕਦੀ ਹੈ ਗੁਰੂਦੀ ਨਹੀਂ।

ਗੁਰੂ ਗ੍ਰੰਥ ਸਾਹਿਬਵਿੱਚ ‘ਸੁਰਗ’ ਸ਼ਬਦ ਦੇ ਭਾਵ-ਅਰਥ ਦੀ ਸੰਖੇਪ ਵਿੱਚ ਚਰਚਾ ਕਰਨ ਮਗਰੋਂ ‘ਬੈਕੁੰਠ’ ਸ਼ਬਦ ਦੇ ਭਾਵ-ਅਰਥ ਦੀ ਚਰਚਾ ਕਰ ਰਹੇ ਹਾਂ।

ਗੁਰੂ ਗ੍ਰੰਥ ਸਾਹਿਬਵਿੱਚ ਸੁਰਗ ਵਾਂਗ ‘ਬੈਕੁੰਠ’ ਦੀ ਵੀ ਕੋਈ ਭੂਗੋਲਕ ਹੋਂਦ ਨਹੀਂ ਮੰਨੀ ਗਈ ਹੈ। ਗੁਰੂ ਗ੍ਰੰਥਸਾਹਿਬ ਦੇ ਬਾਣੀਕਾਰਾਂ ਦਾ ‘ਬੈਕੁੰਠ’ ਤੋਂ ਕੀ ਭਾਵ ਹੈ, ਨਿਮਨ ਲਿਖਤ ਪੰਗਤੀਆਂ ਵਿੱਚ ਦੇਖਿਆ ਜਾ ਸਕਦਾ ਹੈ:-

(ੳ) ਬੈਕੁੰਠ ਨਗਰੁ ਜਹਾ ਸੰਤ ਵਾਸਾ॥ ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ॥ (ਪੰਨਾ 742) ਅਰਥ: ਹੇ ਭਾਈ! ਜਿਸ ਥਾਂ (ਪਰਮਾਤਮਾ ਦੇ) ਸੰਤ ਜਨ ਵੱਸਦੇ ਹੋਣ, ਉਹੀ ਹੈ (ਅਸਲ) ਬੈਕੁੰਠ ਦਾ ਸ਼ਹਰ। (ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਆ ਵੱਸਦੇ ਹਨ।

(ਅ) ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ॥ (ਪੰਨਾ 749) ਅਰਥ: ਹੇ ਪ੍ਰਭੂ! ਜਿਸ ਥਾਂ ਤੇਰੀ ਸਿਫ਼ਤਿ-ਸਾਲਾਹ ਹੋ ਰਹੀ ਹੋਵੇ, (ਮੇਰੇ ਵਾਸਤੇ) ਉਹੀ ਥਾਂ ਬੈਕੁੰਠ ਹੈ, ਤੂੰ ਆਪ ਹੀ (ਸਿਫ਼ਤਿ-ਸਾਲਾਹ ਕਰਨ ਦੀ) ਸਰਧਾ (ਸਾਡੇ ਅੰਦਰ) ਪੈਦਾ ਕਰਦਾ ਹੈਂ।

(ੲ) ਅਠਸਠਿ ਤੀਰਥ ਜਹ ਸਾਧ ਪਗ ਧਰਹਿ॥ ਤਹ ਬੈਕੁੰਠੁ ਜਹ ਨਾਮੁ ਉਚਰਹਿ॥ ਸਰਬ ਅਨੰਦ ਜਬ ਦਰਸਨੁ ਪਾਈਐ॥ (ਪੰਨਾ 890) ਅਰਥ: (ਹੇ ਭਾਈ!) ਜਿੱਥੇ ਗੁਰਮੁਖ ਮਨੁੱਖ (ਆਪਣੇ) ਪੈਰ ਧਰਦੇ ਹਨ ਉਹ ਥਾਂ ਅਠਾਹਠ ਤੀਰਥ ਸਮਝੋ, (ਕਿਉਂਕਿ) ਜਿੱਥੇ ਸੰਤ ਜਨ ਪਰਮਾਤਮਾ ਦਾ ਨਾਮ ਉਚਾਰਦੇ ਹਨ ਉਹ ਥਾਂ ਸੱਚਖੰਡ ਬਣ ਜਾਂਦਾ ਹੈ।

(ਸ) ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ॥ ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ॥ (ਪੰਨਾ 749) ਅਰਥ: ਹੇ ਪ੍ਰਭੂ! ਤੇਰੀ ਸੇਵਾ-ਭਗਤੀ ਵਿਚ ਹੀ (ਵਿਕਾਰਾਂ ਤੋਂ) ਖ਼ਲਾਸੀ ਹੈ, ਸੰਸਾਰ ਦੇ ਸੁਖ ਹਨ, ਸੁਚੱਜੀ ਜੀਵਨ-ਜਾਚ ਹੈ (ਪਰ ਤੇਰੀ ਭਗਤੀ ਉਹੀ ਕਰਦਾ ਹੈ) ਜਿਸ ਪਾਸੋਂ ਤੂੰ ਆਪ ਕਰਾਂਦਾ ਹੈਂ। ਹੇ ਪ੍ਰਭੂ! ਜਿਸ ਥਾਂ ਤੇਰੀ ਸਿਫ਼ਤਿ-ਸਾਲਾਹ ਹੋ ਰਹੀ ਹੋਵੇ, (ਮੇਰੇ ਵਾਸਤੇ) ਉਹੀ ਥਾਂ ਬੈਕੁੰਠ ਹੈ, ਤੂੰ ਆਪ ਹੀ (ਸਿਫ਼ਤਿ-ਸਾਲਾਹ ਕਰਨ ਦੀ) ਸਰਧਾ (ਸਾਡੇ ਅੰਦਰ) ਪੈਦਾ ਕਰਦਾ ਹੈਂ।

(ਹ) ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ॥ ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ॥ (ਪੰਨਾ 682) ਅਰਥ: ਹੇ ਭਾਈ! ਆਪਣੇ ਮਾਲਕ-ਪ੍ਰਭੂ ਦਾ ਨਾਮ ਮੁੜ ਮੁੜ ਸਿਮਰ ਕੇ (ਸੇਵਕਾਂ ਦੇ) ਨੇੜੇ ਆਤਮਕ ਮੌਤ ਨਹੀਂ ਢੁਕਦੀ। ਸੇਵਕ ਗੁਰੂ ਦੀ ਸੰਗਤਿ ਪ੍ਰਾਪਤ ਕਰ ਲੈਂਦੇ ਹਨ ਜੇਹੜੀ ਪਰਮਾਤਮਾ ਦਾ ਘਰ ਹੈ। (ਇਹ ਸਾਧ ਸੰਗਤਿ ਹੀ ਉਹਨਾਂ ਵਾਸਤੇ) ਵਿਸ਼ਨੂ ਦੀ ਪੁਰੀ ਹੈ, ਵਿਕਾਰਾਂ ਤੋਂ ਖ਼ਲਾਸੀ (ਪਾਣ ਦੀ ਥਾਂ) ਹੈ।

(ਕ) ਬੈਕੁੰਠ ਗੋਬਿੰਦ ਚਰਨ ਨਿਤ ਧਿਆਉ॥ ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮ੍ਰਿਤੁ ਹਰਿ ਕਾ ਨਾਉ॥ 1॥ ਰਹਾਉ॥ (ਪੰਨਾ 1220) ਅਰਥ: ਹੇ ਭਾਈ! ਮੈਂ ਤਾਂ ਸਦਾ ਪਰਮਾਤਮਾਦੇ ਚਰਨਾਂ ਦਾ ਧਿਆਨ ਧਰਦਾ ਹਾਂ— (ਇਹਮੇਰੇ ਲਈ) ਬੈਕੁੰਠ ਹੈ। ਗੁਰੂ ਦੀ ਸੰਗਤਿ ਵਿੱਚਟਿਕੇ ਰਹਿਣਾ— (ਮੇਰੇ ਵਾਸਤੇਚੌਹਾਂ ਪਦਾਰਥਾਂ ਵਿਚੋਂ ਸ੍ਰੇਸ਼ਟ) ਮੁਕਤੀ ਪਦਾਰਥ ਹੈ। ਪਰਮਾਤਮਾ ਦਾਨਾਮ ਹੀ (ਮੇਰੇ ਲਈ) ਆਤਮਕ ਜੀਵਨ ਦੇਣ ਵਾਲਾ ਜਲ ਹੈ। 1. ਰਹਾਉ।

(ਖ) ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ॥ ਜੋ ਤੂੰ ਦੇਹਿ ਸੋਈ ਸੁਖੁ ਸਹਣਾ॥ ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ॥ (ਪੰਨਾ 106) ਅਰਥ: ਹੇ ਪ੍ਰਭੂ (ਸਾਰੇ ਪਦਾਰਥ) ਮੈਂ ਤੇਰੇ ਪਾਸੋਂ ਹੀ ਲੈਣੇ ਹਨ (ਸਦਾ ਲੈਂਦਾ ਰਹਿੰਦਾਹਾਂ), ਤੂੰਹੀ ਮੇਰੇਆਤਮਕ ਜੀਵਨ ਦੀ ਸੁੰਦਰਤਾ ਦਾ ਵਸੀਲਾ ਹੈਂ। (ਸੁਖ ਚਾਹੇ ਦੁੱਖ) ਜੋ ਕੁੱਝ ਤੂੰਮੈਨੂੰ ਦੇਂਦਾ ਹੈਂਮੈਂ ਉਸ ਨੂੰ ਸੁਖ ਜਾਣ ਕੇ ਸਹਾਰਦਾ ਹਾਂ (ਕਬੂਲਦਾ ਹਾਂ)। ਹੇ ਪ੍ਰਭੂ! ਤੂੰ ਸਭ ਜੀਵਾਂ ਦੀ ਪਾਲਣਾਕਰਨ ਵਾਲਾ ਹੈਂ, ਮੈਨੂੰ ਤੂੰਜਿਥੇ ਰੱਖਦਾ ਹੈਂ ਮੇਰੇ ਵਾਸਤੇ ਉਥੇ ਹੀ ਬੈਕੁੰਠ (ਸੁਰਗ) ਹੈ।

(ਗ) ਘੰਟਾ ਜਾ ਕਾ ਸੁਨੀਐ ਚਹੁ ਕੁੰਟ॥ ਆਸਨੁ ਜਾ ਕਾ ਸਦਾ ਬੈਕੁੰਠ॥ (ਪੰਨਾ 393) ਅਰਥ: (ਹੇ ਪੰਡਿਤ!) ਉਸ (ਹਰਿ-ਸਾਲਗਿਰਾਮ ਦੀਰਜ਼ਾ) ਦਾ ਘੰਟਾ (ਸਿਰਫ਼ ਮੰਦਰ ਵਿੱਚ ਸੁਣੇ ਜਾਣ ਦੀਥਾਂ) ਸਾਰੇ ਜਗਤ ਵਿੱਚ ਹੀ ਸੁਣਿਆ ਜਾਂਦਾ ਹੈ। (ਸਾਧ ਸੰਗਤਿ-ਰੂਪ) ਬੈਕੁੰਠ ਵਿੱਚ ਉਸ ਦਾ ਨਿਵਾਸ ਸਦਾ ਹੀ ਟਿਕਿਆ ਰਹਿੰਦਾ ਹੈ।

(ਘ) ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ॥ (ਪੰਨਾ 106) ਅਰਥ: ਹੇ ਪ੍ਰਭੂ! ਤੂੰ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ, ਮੈਨੂੰ ਤੂੰ ਜਿਥੇ ਰੱਖਦਾ ਹੈਂ ਮੇਰੇ ਵਾਸਤੇ ਉਥੇ ਹੀ ਬੈਕੁੰਠ (ਸੁਰਗ) ਹੈ।

ਪੁਰਾਣ ਸਾਹਿਤ ਵਿੱਚਵਰਣਿਤ ‘ਬੈਕੁੰਠ’ ਬਾਰੇ ਚਰਚਾ ਕਰਦਿਆਂ ਹੋਇਆਂ, ਗੁਰੂ ਗ੍ਰੰਥ ਸਾਹਿਬ ਵਿੱਚ ਇਹ ਕਿਹਾਹੈ:- ਸਭੁ ਕੋਈ ਚਲਨ ਕਹਤ ਹੈ ਊਹਾਂ॥ਨਾ ਜਾਨਉਬੈਕੁੰਠੁਹੈ ਕਹਾਂ॥ 1॥ ਰਹਾਉ॥ (ਪੰਨਾ 1161)

ਅਰਥ: ਹਰ ਕੋਈ ਆਖ ਰਿਹਾ ਹੈ ਕਿ ਮੈਂ ਉਸ ਬੈਕੁੰਠਵਿੱਚ ਅੱਪੜਨਾ ਹੈ। ਪਰ ਮੈਨੂੰ ਤਾਂ ਸਮਝ ਨਹੀਂਆਈ, (ਇਹਨਾਂ ਦਾ ਉਹ) ਬੈਕੁੰਠ ਕਿੱਥੇ ਹੈ। 1. ਰਹਾਉ।

ਕਬੀਰ ਸਾਹਿਬ ਇਨ੍ਹਾਂ ਪੰਗਤੀਆਂ ਤੋਂ ਅਗਲੀਆਂ ਤੁਕਾਂ ਵਿੱਚ ਫ਼ਰਮਾਉਂਦੇ ਹਨ:- ਆਪ ਆਪ ਕਾਮਰਮੁ ਨ ਜਾਨਾਂ॥ ਬਾਤਨ ਹੀ ਬੈਕੁੰਠੁਬਖਾਨਾਂ॥ 1॥

ਅਰਥ: (ਇਹਨਾਂ ਲੋਕਾਂ ਨੇ) ਆਪਣੇਆਪ ਦਾ ਤਾਂ ਭੇਤ ਨਹੀਂ ਪਾਇਆ, ਨਿਰੀਆਂਗੱਲਾਂ ਨਾਲ ਹੀ ‘ਬੈਕੁੰਠ’ ਆਖ ਰਹੇਹਨ। 1.

ਫਿਰ ਕਹਿੰਦੇ ਹਨ: ਜਬ ਲਗੁ ਮਨਬੈਕੁੰਠ ਕੀ ਆਸ॥ ਤਬ ਲਗੁ ਨਾਹੀ ਚਰਨਨਿਵਾਸ॥2॥ ਅਰਥ: ਹੇ ਮਨ! ਜਦਤਕ ਤੇਰੀਆਂ ਬੈਕੁੰਠ ਅੱਪੜਨ ਦੀਆਂ ਆਸਾਂ ਹਨ, ਤਦਤਕ ਪ੍ਰਭੂ ਦੇ ਚਰਨਾਂ ਵਿੱਚਨਿਵਾਸ ਨਹੀਂ ਹੋ ਸਕਦਾ। 2.

ਕਬੀਰ ਸਾਹਿਬ ਪੁਰਾਣਿਕ ਬੈਕੁੰਠ’ ਦੀ ਗੱਲ ਕਰਦਿਆਂ ਆਖਦੇ ਹਨ:-

ਖਾਈ ਕੋਟੁਨ ਪਰਲ ਪਗਾਰਾ॥ ਨਾ ਜਾਨਉ ਬੈਕੁੰਠ ਦੁਆਰਾ॥ 3॥

ਅਰਥ: ਮੈਨੂੰ ਤਾਂ ਪਤਾ ਨਹੀਂ (ਇਹਨਾਂ ਲੋਕਾਂ ਦੇ) ਬੈਕੁੰਠ ਦਾ ਬੂਹਾ ਕਿਹੋ ਜਿਹਾਹੈ, ਕਿਹੋਜਿਹਾ ਸ਼ਹਿਰ ਹੈ, ਕਿਹੋ ਜਿਹੀਉਸ ਦੀ ਫ਼ਸੀਲ ਹੈ, ਤੇ ਕਿਹੋ ਜਿਹੀ ਉਸ ਦੇ ਦੁਆਲੇ ਖਾਈ ਹੈ। 3.

ਸ਼ਬਦ ਦੀਆਂਅੰਤਲੀਆਂਪੰਗਤੀਆਂਵਿੱਚ ਕਬੀਰ ਸਾਹਿਬਅਸਲ ‘ਬੈਕੁੰਠ’ ਦਾ ਵਰਣਨ ਕਰਦੇ ਹੋਏ ਕਹਿੰਦੇਹਨ: ਕਹਿਕਮੀਰ ਅਬਕਹੀਐ ਕਾਹਿ॥ ਸਾਧਸੰਗਤਿ ਬੈਕੁੰਠੈ ਆਹਿ॥ 4॥ ਅਰਥ: ਕਬੀਰ ਆਖਦਾ ਹੈ— (ਇਹ ਲੋਕਸਮਝਦੇ ਨਹੀਂ ਕਿ ਅਗਾਂਹ ਕਿਤੇ ਬੈਕੁੰਠ ਨਹੀਂ ਹੈ) ਕਿਸ ਨੂੰ ਹੁਣ ਆਖੀਏ ਕਿ ਸਾਧ-ਸੰਗਤਹੀ ਬੈਕੁੰਠ ਹੈ? (ਤੇ ਉਹ ਬੈਕੁੰਠ ਇੱਥੇਹੀ ਹੈ)। 4.

ਗੁਰੂ ਗ੍ਰੰਥ ਸਾਹਿਬਵਿੱਚ ‘ਬੈਕੁੰਠ’ਸ਼ਬਦ ਪੁਰਾਣ ਸਾਹਿਤ`ਚ ਵਰਣਿਤ‘ਬੈਕੁੰਠ’ ਦੇ ਅਰਥ ਵਿੱਚ ਵੀ ਆਇਆ ਹੈ। ਪਰੰਤੂ ਬਾਣੀਕਾਰਾਂ ਨੇ ਪੁਰਾਣਿਕਸਾਹਿਤ ਦੇ ‘ਬੈਕੁੰਠ’ ਦੀ ਅਹਿਮੀਅਤਨੂੰ ਦ੍ਰਿੜ ਕਰਾਉਣਜਾਂ ਇਸ ਵਿੱਚ ਨਿਵਾਸ ਦੀ ਰੁਚੀ ਨਹੀਂਪ੍ਰਗਟਾਈਸਗੋਂ ਇਸਦੇ ਉਲਟ ਅਕਾਲ ਪੁਰਖ ਦੇ ਨਾਮ ਦੀ ਮਹਿਮਾਂ ਹੀ ਦ੍ਰਿੜ ਕਰਵਾਈ ਹੈ।‘ਬੈਕੁੰਠ’ ਦੀ ਭੂਗੋਲਕ ਹੋਂਦ ਨੂੰ ਨਾ ਸਵੀਕਾਰਦੇ ਹੋਏ, ਇਸ ਵਿੱਚਨਿਵਾਸੀ ਬਣਨ ਦੇ ਚਾਹਵਾਨਾਂਨੂੰ ਪ੍ਰਭੂ ਦੀ ਸਿਫ਼ਤ ਸਲਾਹਦੀ ਮਹੱਤਾ ਦਰਸਾਉਂਦਿਆਂ ਕਹਿੰਦੇ ਹਨ ਕਿ ਅਕਾਲ ਪੁਰਖ ਦਾ ਨਾਮ ਜਪਿਆਂ ਇਹੋ ਜੇਹੇ ਅਨੇਕਾਂ ਬੈਕੁੰਠ ਹਾਸਲ ਕਰ ਲਈਦਾ ਹਨ। ਭਾਵ, ਨਾਮ ਵਿੱਚ ਹੀ ਅਨੰਦ ਹੈ:

(ੳ) ਜਾਸੁ ਜਪਤ ਕਈ ਬੈਕੁੰਠ ਵਾਸੁ॥ (ਪੰਨਾ 236) ਅਰਥ: ਜਿਸ ਦਾ ਨਾਮ ਜਪਿਆਂ ਮਾਨੋ, ਅਨੇਕਾਂ ਬੈਕੁੰਠਾਂ ਦਾ ਨਿਵਾਸ ਹਾਸਲ ਹੋਜਾਂਦਾ ਹੈ। (ਨੋਟ: ਇਸ ਪੰਗਤੀ ਵਿੱਚ ਕੇਵਲ ਇਹ ਗੱਲ ਹੀ ਦ੍ਰਿੜ ਕਰਵਾਈ ਗਈ ਹੈ ਕਿ ਪ੍ਰਭੂ ਦਾ ਨਾਮ ਜਪਣਾ, ਭਾਵ ਵਾਹਿਗੁਰੂ ਦੇਗੁਣਾਂ ਨੂੰ ਹਿਰਦੇਵਿੱਚ ਧਾਰਨ ਕਰਨਾ ਹੀ ਬੈਕੁੰਠ’ ਦਾ ਨਿਵਾਸ ਹੈ।)

(ਅ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ॥ ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ॥ (ਪੰਨਾ 360) ਅਰਥ: ਜਿਸ ਮਨੁੱਖ ਨੇ ਅਟੱਲ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਸਿੱਖਿਆ-ਭਰੀ ਬਾਣੀ ਦਾ ਰਸ ਪੀਤਾ ਹੈ, ਉਹ ਪੀਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿੱਚ ਕਬੂਲ ਹੋਜਾਂਦਾ ਹੈ, ਉਹ ਪਰਮਾਤਮਾ ਦੇਦਰ ਦੇ ਦੀਦਾਰ ਦਾ ਪ੍ਰੇਮੀ ਬਣ ਜਾਂਦਾਹੈ, ਉਸ ਨੂੰ ਨਾਹ ਮੁਕਤੀ ਦੀਲੋੜ ਰਹਿੰਦੀ ਹੈ ਨਾਹ ਬੈਕੁੰਠ ਦੀ।

(ੲ) ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ॥ ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ॥ (ਪੰਨਾ 1324) ਅਰਥ: ਹੇ ਭਾਈ! ਸਾਰੇ ਲੋਕ ਸੁਰਗਮੁਕਤੀ ਬੈਕੁੰਠ (ਹੀ) ਮੰਗਦੇ ਰਹਿੰਦੇ ਹਨ, ਸਦਾ (ਸੁਰਗ ਮੁਕਤੀ ਬੈਕੁੰਠ ਦੀ ਹੀ) ਆਸਕੀਤੀ ਜਾਰਹੀ ਹੈ। ਪਰ ਪਰਮਾਤਮਾ ਦੇਦਰਸ਼ਨ ਦੇਪ੍ਰੇਮੀ ਭਗਤ ਮੁਕਤੀ ਨਹੀਂ ਮੰਗਦੇ। (ਪਰਮਾਤਮਾ ਨੂੰ) ਮਿਲ ਕੇ (ਪਰਮਾਤਮਾ ਦੇ) ਦਰਸਨ ਦੇ ਰਜੇਵੇਂ ਨਾਲ (ਉਹਨਾਂਦਾ) ਮਨ ਸ਼ਾਂਤ ਰਹਿੰਦਾ ਹੈ। (ਪਰਮਾਤਮਾਨੂੰ) ਮਿਲਕੇ (ਪਰਮਾਤਮਾ ਦੇ) ਦਰਸਨ ਦੇ ਰਜੇਵੇਂ ਨਾਲ (ਉਹਨਾਂਦਾ) ਮਨ ਸ਼ਾਂਤ ਰਹਿੰਦਾ ਹੈ।

(ਸ) ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ॥ ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ॥ (ਪੰਨਾ 484) ਅਰਥ: ਜੇ ਮਨਵਿੱਚ ਵਿਕਾਰਾਂ ਦੀਮੈਲ (ਭੀ ਟਿਕੀ ਰਹੇ, ਤੇ) ਕੋਈ ਮਨੁੱਖ ਤੀਰਥਾਂ ਉੱਤੇ ਨ੍ਹਾਉਂਦਾ ਫਿਰੇ, ਤਾਂ ਇਸ ਤਰ੍ਹਾਂ ਉਸ ਨੇ ਸੁਰਗ ਵਿੱਚ ਨਹੀਂ ਜਾ ਅੱਪੜਨਾ; (ਤੀਰਥਾਂ ਉੱਤੇ ਨ੍ਹਾਤਿਆਂ ਲੋਕਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰ) ਲੋਕਾਂ ਦੇ ਪਤੀਜਿਆਂ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਪਰਮਾਤਮਾ (ਜੋ ਹਰੇਕ ਦੇ ਦਿਲ ਦੀ ਜਾਣਦਾ ਹੈ) ਅੰਞਾਣਾ ਨਹੀਂ ਹੈ। (ਕਬੀਰ ਸਾਹਿਬ ਨੇ ਇਸ ਸ਼ਬਦ ਵਿੱਚ ਰਸਮੀਧਰਮ-ਕਰਮਸਬੰਧੀ ਪ੍ਰਚਲਤ ਭਰਮ-ਭੁਲੇਖਿਆਂ ਤੋਂ ਮਨੁੱਖਤਾ ਨੂੰ ਉਪਰ ਉਠਾਇਆ ਹੈ। ਲੋਕਾਈਨੂੰ ਸੁਚੇਤ ਕਰਦਿਆਂ ਹੋਇਆਂ ਸਪਸ਼ਟ ਕੀਤਾ ਹੈ ਕਿਰਸਮੀ ਧਰਮ-ਕਰਮ ਦਾ ਮਨੁੱਖ ਨੂੰ ਆਤਮਕਲਾਭ ਨਹੀਂ ਹੁੰਦਾ। ਆਮ ਲੋਕਾਂ ਵਲੋਂਕਿਸੇ ਨੂੰ ਕਰਮਕਾਂਡ ਕਰਦਿਆਂਦੇਖ ਕੇ ਧਰਮੀ ਹੋਣਦਾ ਸਰਟੀਫੀਕੇਟ ਜਾਰੀ ਕਰ ਦੇਣ ਨਾਲ ਆਤਮਕ ਮੌਤ ਤੋਂ ਬਚਾਓ ਨਹੀਂ ਹੁੰਦਾ। ਜਨ-ਸਾਧਾਰਨਲੋਕਾਈ ਜੋ ਰਸਮੀ ਧਰਮ ਕਰਮ ਦੁਆਰਾ ਪੁਰਾਣਿਕ ਬੈਕੁੰਠ ਵਿੱਚ ਪਹੁੰਚਣਦੀ ਆਸ ਲਗਾਈ ਬੈਠੀਹੈ, ਕਬੀਰਸਾਹਿਬ ਉਨ੍ਹਾਂ ਨੂੰ ਧਰਮ ਦਾ ਸਹੀ ਮਾਰਗ ਦਸਦਿਆਂ ਹੋਇਆਂ ਕਹਿੰਦੇ ਹਨ ਅਸਲ ਤੀਰਥ ਇਸ਼ਨਾਨ ਤਾਂ ‘ਪੂਜਹੁ ਰਾਮੁ ਏਕੁ ਹੀ ਦੇਵਾ ॥ ਸਾਚਾ ਨਾਵਣੁ ਗੁਰ ਕੀ ਸੇਵਾ’ ਹੈ। ਇਸ ਇਸ਼ਨਾਨ ਦੀ ਬਰਕਤਿ ਨਾਲ ਹੀਹਿਰਦੇ ਦੀ ਪਵਿਤੱਰਤਾ ਦੇ ਧਾਰਨੀ ਬਣ ਸਕੀਦਾ ਹੈ।)

(ਹ) ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ॥ ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ॥ (ਪੰਨਾ329) ਅਰਥ: ਚੱਲ, ਹੇ (ਮਨ-ਰੂਪਘੋੜੇ)! ਤੈਨੂੰ ਬੈਕੁੰਠ ਦੇ ਸੈਰ ਕਰਾਵਾਂ; ਜੇ ਅੜੀਕੀਤੀਓਈ, ਤਾਂ ਤੈਨੂੰ ਮੈਂ ਪ੍ਰੇਮ ਦਾ ਚਾਬਕ ਮਾਰਾਂਗਾ।

ਕਬੀਰ ਸਾਹਿਬ ਜੀ ਦੇਜਿਸ ਸ਼ਬਦਦੀਆਂ ਇਹਪੰਗਤੀਆਂਹਨ, ਉਸ ਨੂੰ ਪੜ੍ਹਿਆਂ ਠੀਕ ਪਤਾ ਚਲਦਾਹੈ ਕਿ ਕਬੀਰ ਸਾਹਿਬ ਇਸ ਸ਼ਬਦ ਵਿੱਚ ਮਨ ਨੂੰ ਕੇਹੜੇ ਬੈਕੁੰਠ ਦੀ ਸੈਰ ਕਰਾਉਣਦੀ ਗੱਲ ਕਰ ਰਹੇ ਹਨ। ਸ਼ਬਦਦੀਆਂ ਬਾਕੀਆਂ ਪੰਗਤੀਆਂ ਹਨ: ਦੇਇ ਮੁਹਾਰ ਲਗਾਮੁ ਪਹਿਰਾਵਉ ॥ ਸਗਲ ਤ ਜੀਨੁ ਗਗਨ ਦਉਰਾਵਉ ॥੧॥ ਅਪਨੈ ਬੀਚਾਰਿ ਅਸਵਾਰੀ ਕੀਜੈ ॥ ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥੧॥ ਰਹਾਉ ॥ …ਕਹਤ ਕਬੀਰ ਭਲੇ ਅਸਵਾਰਾ ॥ ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥

ਅਰਥ:- ਮੈਂਤਾਂ (ਆਪਣੇ ਮਨ-ਰੂਪ ਘੋੜੇ ਨੂੰ ਉਸਤਤਿਨਿੰਦਾ ਤੋਂ ਰੋਕਣ ਦੀ) ਪੂਜੀ(ਘੋੜੇ ਦੇਪੂਜ਼/ਮੂੰਹ ਦਾ ਬੰਧਨ) ਦੇ ਕੇ(ਪ੍ਰੇਮ ਦੀ ਲਗਨ ਦੀ) ਲਗਾਮ ਪਾਂਦਾ ਹਾਂਅਤੇ ਪ੍ਰਭੂ ਨੂੰ ਸਭ ਥਾਈਂ ਵਿਆਪਕ ਜਾਣਨਾ—ਇਹ ਕਾਠੀ ਪਾ ਕੇ (ਮਨ ਨੂੰ) ਨਿਰੰਕਾਰ ਦੇ ਦੇਸ ਦੀ ਉਡਾਰੀ ਲਵਾਉਂਦਾ ਹਾਂ (ਭਾਵ, ਮਨ ਨੂੰ ਪ੍ਰਭੂ ਦੀ ਯਾਦ ਵਿੱਚ ਜੋੜਦਾ ਹਾਂ)। 1.

(ਆਓ, ਭਾਈ!) ਆਪਣੇ ਸਰੂਪ ਦੇ ਗਿਆਨ-ਰੂਪ ਘੋੜੇ ਉੱਤੇ ਸਵਾਰ ਹੋ ਜਾਈਏ (ਭਾਵ, ਅਸਾਡਾ ਅਸਲਾ ਕੀਹ ਹੈ, ਇਸ ਵਿਚਾਰ ਨੂੰ ਘੋੜਾ ਬਣਾ ਕੇ ਇਸ ਉੱਤੇ ਸਵਾਰ ਹੋਵੀਏ; ਹਰ ਵੇਲੇ ਆਪਣੇ ਅਸਲੇ ਦਾ ਚੇਤਾ ਰੱਖੀਏ), ਅਤੇ ਆਪਣੀ ਅਕਲ-ਰੂਪ ਪੈਰ ਨੂੰ ਸਹਿਜ ਅਵਸਥਾ ਦੀ ਰਕਾਬ ਵਿੱਚ ਰੱਖੀ ਰੱਖੀਏ। 1. ਰਹਾਉ।

ਕਬੀਰ ਆਖਦਾ ਹੈ— (ਇਹੋ ਜਿਹੇ) ਸਿਆਣੇ ਅਸਵਾਰ (ਜੋ ਆਪਣੇ ਮਨਉੱਤੇ ਸਵਾਰ ਹੁੰਦੇਹਨ) ਵੇਦਾਂ ਤੇ ਕਤੇਬਾਂ (ਨੂੰਸੱਚੇ ਝੂਠੇ ਆਖਣ ਦੇ ਝਗੜੇ) ਤੋਂ ਵੱਖਰੇ ਰਹਿੰਦੇਹਨ। 3.

ਪ੍ਰੋਫੈਸਰਸਾਹਿਬ ਸਿੰਘ ਇਸ ਸ਼ਬਦ ਦੇ ਭਾਵ ਸਬੰਧੀਲਿਖਦੇ ਹਨ, “ਹੋਰਨਾਂ ਮਤਾਂ ਦੇ ਧਰਮ-ਪੁਸਤਕਾਂ ਨੂੰ ਨਿੰਦਣਦੇ ਥਾਂ, ਧਰਮ ਦਾ ਸਹੀ ਰਸਤਾਇਹ ਹੈ ਕਿ ਆਪਣੇ ਅਸਲੇ ਪਰਮਾਤਮਾ ਨੂੰਸਦਾ ਚੇਤੇ ਰੱਖੀਏ, ਤੇ ਇਸ ਤਰਾਂ ਮਨ ਨੂੰ ਵਿਕਾਰਾਂ ਵਿੱਚਨਾਹ ਡੋਲਣ ਦੇਈਏ।ਜੋ ਮਨੁੱਖ ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਨਾਲ ਪ੍ਰੇਮ ਜੋੜਦਾ ਹੈ ਉਹ ਮਾਨੋ ਬੈਕੁੰਠ ਵਿੱਚ ਉਡਾਰੀਆਂ ਲਾਉਂਦਾ ਹੈ! ।”

(ਕ) ਅਜੈਮਲ ਕੀਓ ਬੈਕੁੰਠਹਿ ਥਾਨ॥ (ਪੰਨਾ 874) ਅਰਥ: ਅਜਾਮਲ ਪਾਪੀ ਨੂੰ ਬੈਕੁੰਠ ਵਿਚ ਥਾਂ ਦਿੱਤੀ। (ਇਸਸ਼ਬਦ ਦੀਆਂ ਰਹਾਉ ਦੀਆਂ ਪੰਗਤੀਆਂ ਹਨ: ਹਰਏ ਨਮਸਤੇ ਹਰਏ ਨਮਹ ॥ ਹਰਿ ਹਰਿ ਕਰਤ ਨਹੀ ਦੁਖੁ ਜਮਹ ॥ (ਅਰਥ: ਮੇਰੀ ਉਸ ਪਰਮਾਤਮਾ ਨੂੰ ਨਮਸਕਾਰ ਹੈ, ਜਿਸ ਦਾ ਸਿਮਰਨ ਕੀਤਿਆਂ ਜਮਾਂ ਦਾ ਦੁੱਖ ਨਹੀਂ ਰਹਿੰਦਾ।) ਭਗਤ ਨਾਮਦੇਵ ਜੀ ਇਸ ਸ਼ਬਦ ਵਿੱਚ ਮੁੱਖ ਰੂਪ ਵਿੱਚ ਇਹ ਗੱਲ ਹੀ ਸਮਝਾ ਰਹੇ ਹਨ ਕਿ ਪ੍ਰਭੂ ਦਾ ਸਿਮਰਨ ਹੀਸਭ ਤੋਂ ਸ੍ਰੇਸ਼ਟ ਹੈ। ਸਿਮਰਨ ਦੀ ਬਰਕਤ ਨਾਲ ਹੀ ਸਾਰੀਆਂਆਤਮਕ ਔਕੜਾਂ ਦੂਰ ਹੁੰਦੀਆਂਹਨ; ਇਸ ਦੀ ਬਦੌਲਤ ਹੀ ਵਿਕਾਰੀ ਮਨੁੱਖਾਂ ਨੇ ਵਿਕਾਰਾਂ ਤੋਂ ਤੋਬਾ ਕਰਕੇ ਪਵਿੱਤਰ ਜੀਵਨਜੀਵਿਆ ਹੈ।

ਚੂੰਕਿ ਆਮਲੋਕਾਂ ਵਿੱਚ ਪੁਰਾਣਿਕ ਕਥਾਵਾਂ ਪ੍ਰਚਲਤ ਸਨ, ਲੋਕੀਂ ਇਨ੍ਹਾਂ ਕਥਾਵਾਂ ਨੂੰ ਸੱਚੀਆਂ ਮੰਨੀ ਬੈਠੇ ਸਨ। (ਉਸ ਸਮੇਂ ਹੀ ਨਹੀਂ ਅੱਜ ਵੀ ਪੁਰਾਣਾਂ ਵਿੱਚ ਵਿਸ਼ਵਾਸਰੱਖਣ ਵਾਲੇ ਇਨ੍ਹਾਂ ਨੂੰ ਸੱਚ ਹੀ ਮੰਨਦੇ ਹਨ।ਅਸੀਂ ਸਿੱਖ ਜਗਤ ਵਲ ਹੀ ਨਿਗਾਹ ਮਾਰੀਏ ਤਾਂ ਅਨੇਕਾਂ ਸਿੱਖ ਅਖਵਾਉਣ ਵਾਲੇ ਵੀ ਇਨ੍ਹਾਂਨੂੰ ਸੱਚਹੀ ਮੰਨਦੇ ਹਨ।) ਬਾਣੀਕਾਰਾਂ ਨੇ ਇਨ੍ਹਾਂ ਦੇ ਦ੍ਰਿਸ਼ਟਾਂਤ ਦੇ ਕੇ ਕੇਵਲ ਆਪਣੀ ਗੱਲ ਹੀ ਸਮਝਾਈ ਹੈ।

(ਖ) ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ॥ (ਪੰਨਾ 988) ਅਰਥ: ਹੇ ਮਾਧੋ! ਹੱਥਾਂ ਵਿੱਚ ਚੱਕਰ ਫੜਕੇ ਬੈਕੁੰਠ ਤੋਂ (ਹੀ) ਆਇਆ ਸੈਂ ਤੇ ਗਜ (ਹਾਥੀ) ਦੀ ਜਿੰਦ (ਤੰਦੂਏ ਤੋਂ) ਤੂੰ ਹੀਬਚਾਈ ਸੀ। (ਇਸ ਸ਼ਬਦ ਵਿੱਚ ਪੁਰਾਣਿਕ ਕਥਾ ਦਾ ਹਵਾਲਾ ਦੇਂਦਿਆਂ ਇਹ ਗੱਲ ਸਮਝਾਈ ਹੈ ਕਿਅਕਾਲ ਪੁਰਖ ਹੀ ਸਹਾਇਤਾ ਕਰਨ ਵਾਲਾ ਹੈ। ਪੁਰਾਣਾਂ ਦੀ ਕਥਾ ਅਨੁਸਾਰ ਗਜ ਦੀਵਿਸ਼ਨੂੰ ਨੇ ਸਹਾਇਤਾ ਕੀਤੀ ਸੀ ਪਰੰਤੂਇੱਥੇ ਇਸਗੱਲ ਨੂੰਦਰਸਾਇਆ ਗਿਆ ਹੈ ਕਿ ਸਹਾਇਤਾ ਕੇਵਲ ਪ੍ਰਭੂ ਹੀ ਕਰਨ ਦੇ ਸਮਰਥ ਹੈ। ਗੁਰੂ ਤੇਗ ਬਹਾਦਰ ਜੀ ਵੀ ਇਸ ਪੁਰਾਣਕਥਾ ਦਾ ਦ੍ਰਿਸ਼ਟਾਂਤ ਦੇਂਦੇ ਹੋਏ ਫ਼ਰਮਾਉਂਦੇ ਹਨ:-ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ॥ ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ॥ (ਪੰਨਾ 632) ਗੁਰੂ ਤੇਗ ਬਹਾਦਰ ਜੀ ਮਹਾਰਾਜ ‘ਕਿਰਪਾ ਨਿਧਿ’ਸ਼ਬਦ ਅਕਾਲ ਪੁਰਖ ਲਈ ਵਰਤ ਰਹੇ ਹਨ। ਮੂਲ ਰੂਪਵਿੱਚ ਗੁਰਦੇਵ ਨੇ ਇਸ ਸ਼ਬਦ ਵਿੱਚ ਵੀ ਨਾਮ ਦੀ ਮਹਿਮਾਂ ਹੀ ਦ੍ਰਿੜ ਕਰਵਾਈ ਹੈ। ਇਸ ਲਈ ਉਪਰੋਕਤਪੰਗਤੀ (ਕਰ ਧਰੇ ਚਕ੍ਰ ਬੈਕੁੰਠ ਤੇ ਆਏਗਜ ਹਸਤੀਕੇ ਪ੍ਰਾਨ ਉਧਾਰੀਅਲੇ) ਵਿੱਚ ਵੀ ਇਹੀ ਗੱਲ ਦ੍ਰਿੜ ਕਰਵਾਈ ਗਈ ਹੈ ਕਿ ਹਰੇਕ ਦੀ ਸਹਾਇਤਾ ਕਰਨ ਦੇਸਮਰਥ ਕੇਵਲ ਅਕਾਲ ਪੁਰਖ ਆਪਹੀ ਹੈ; ਗਜ ਦੀ ਸਹਾਇਤਾ ਵੀ ਉਸੇ ਨੂੰ ਹੀ ਕੀਤੀਹੈ।

(ਗ) ਕਈ ਬੈਕੁੰਠ ਨਾਹੀ ਲਵੈ ਲਾਗੇ॥ ਮੁਕਤਿ ਬਪੁੜੀ ਭੀ ਗਿਆਨੀ ਤਿਆਗੇ॥ (ਪੰਨਾ 1078) ਅਰਥ: ਹੇ ਭਾਈ! ਅਨੇਕਾਂ ਬੈਕੁੰਠ (ਗੁਰੂ ਦੇ ਦਰਸਨ ਦੀ) ਬਰਾਬਰੀ ਨਹੀਂ ਕਰ ਸਕਦੇ। ਜਿਹੜਾ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਨਾਲਸਾਂਝ ਪਾਂਦਾ ਹੈ, ਉਹ ਮੁਕਤੀਨੂੰ ਭੀ ਇੱਕ ਨਿਮਾਣੀ ਜਿਹੀ ਚੀਜ਼ ਸਮਝਕੇ (ਇਸ ਦੀ ਲਾਲਸਾ) ਛਡ ਦੇਂਦਾ ਹੈ। (ਸ਼ਬਦ ਦੀਆਂਇਨ੍ਹਾਂ ਪੰਗਤੀਆਂ ਵਿੱਚ ਵੀ ਪੁਰਾਣ ਸਾਹਿਤ ਦੇ ‘ਬੈਕੁੰਠ’ ਦੇ ਮੁਕਾਬਲੇ ਗੁਰਮਤਿ ਦੀ ਸ੍ਰੇਸ਼ਟਤਾ ਦਰਸਾਈ ਹੈ।

(ਘ) ਸ੍ਰੀਰੰਗ ਬੈਕੁੰਠ ਕੇ ਵਾਸੀ॥ ਮਛੁ ਕਛੁ ਕੂਰਮੁ ਆਗਿਆ ਅਉਤਰਾਸੀ॥ ਕੇਸਵ ਚਲਤ ਕਰਹਿ ਨਿਰਾਲੇ ਕੀਤਾ ਲੋੜਹਿ ਸੋ ਹੋਇਗਾ॥ (ਪੰਨਾ 1082) ਅਰਥ: ਹੇ ਲੱਛਮੀ ਦੇ ਪਤੀ! ਹੇ ਬੈਕੁੰਠ ਦੇ ਰਹਿਣ ਵਾਲੇ! ਮੱਛ ਤੇ ਕੱਛੂਕੁੰਮਾ (ਆਦਿਕ) ਤੇਰੀ ਹੀ ਆਗਿਆ ਵਿੱਚ ਅਵਤਾਰ ਹੋਇਆ। ਹੇ ਸੋਹਣੇਲੰਮੇ ਕੇਸਾਂ ਵਾਲੇ! ਤੂੰ (ਸਦਾ) ਅਨੋਖੇ ਕੌਤਕ ਕਰਦਾਹੈਂ। ਜੋ ਕੁੱਝ ਤੂੰ ਕਰਨਾਚਾਹੁੰਦਾਹੈਂ ਜ਼ਰੂਰ ਉਹੀ ਹੁੰਦਾ ਹੈ। (ਇਨ੍ਹਾਂਪੰਗਤੀਆਂਵਿੱਚ ਹਜ਼ੂਰ ਪੁਰਾਣਸਾਹਿਤ ਦੇ ਵਿਸ਼ਨੂੰਨੂੰ ਨਹੀਂ ਸਗੋਂ ਅਕਾਲ ਪੁਰਖ ਨੂੰ ਬੈਕੁੰਠ ਦਾ ਨਿਵਾਸੀ ਆਖ ਰਹੇ ਹਨ। ਜਿਸ ਤਰ੍ਹਾਂ ਬਾਣੀ ਵਿੱਚ ਪ੍ਰਭੂ ਦੀ ਸਰਬ ਵਿਆਪਕਤਾ ਦਰਸਾਉਣ ਲਈ ਬਾਣੀਕਾਰਾਂ ਨੇ ਕਈ ਥਾਂਈ ਪੁਰਾਣ ਆਦਿ ਸਾਹਿਤ ਦੇ ਕਈ ਲੋਕਾਂ/ਪੁਰੀਆਂ ਦਾ ਵਰਣਨ ਕੀਤਾ ਹੈ, ਉਸੇਤਰ੍ਹਾਂ ਇੱਥੇ ਪਰਮਾਤਮਾ ਨੂੰ‘ਬੈਕੁੰਠ’ ਵਾਸੀਆਖਿਆ ਹੈ। ਹਰੇਕ ਸ਼ਕਤੀ ਦਾ ਸੋਮਾ ਅਕਾਲ ਪੁਰਖ ਆਪ ਹੀ ਹੈ ਕੋਈ ਹੋਰ ਨਹੀਂ।ਅਵਤਾਰਵਾਦ ਦੇ ਸੰਕਲਪ ਬਾਰੇ ਅਸੀਂ ਵੱਖਰੇ ਤੌਰ `ਤੇ ਚਰਚਾ ਕਰਾਂਗੇ। ਇੱਥੇ ਕੇਵਲ ਇਤਨੀਕੁ ਹੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਅਵਤਾਰਵਾਦ ਦੇ ਸੰਕਲਪ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਵਾਣ ਨਹੀਂ ਕੀਤਾ ਗਿਆ ਹੈ। ਉਪਰੋਕਤਪੰਗਤੀ ਵਿੱਚ ਗੁਰੂਸਾਹਿਬ ਅਕਾਲ ਪੁਰਖਦੀ ਸਰਬ ਵਿਆਪਕਤਾ, ਸਮਰੱਥਾ ਅਤੇ ਉਸ ਦੇ ਕਰਤਾ ਭਾਵ ਦਾ ਵਰਣਨ ਕਰ ਰਹੇ ਹਨ। ਇਸੇ ਪ੍ਰਕਰਣ ਵਿੱਚਹਜ਼ੂਰ ਲੋਕਾਂ ਵਲੋਂਸਵੀਕਾਰ ਕੀਤੀ ਪੁਰਾਣਿਕ ਧਾਰਨਾ ਦਾ ਜ਼ਿਕਰ ਕਰਦੇਹੋਏ ਕਹਿੰਦੇ ਹਨ ਕਿ ‘ਬੈਕੁੰਠ’ ਵਿੱਚ ਵੀ ਉਸ ਪ੍ਰਭੂ ਦਾ ਹੀ ਨਿਵਾਸ ਹੈ ਅਤੇ ਉਸ ਦੀ ਆਗਿਆ ਅਥਵਾ ਉਸ ਤੋਂ ਹੀ ਮਛ ਕਛ ਆਦਿ ਦਾ ਅਵਤਾਰ ਹੋਇਆਹੈ।)

(ਙ) ਕੋਟਿ ਬੈਕੁੰਠ ਜਾ ਕੀ ਦ੍ਰਿਸਟੀ ਮਾਹਿ॥ (ਪੰਨਾ 1156) ਅਰਥ: ਕ੍ਰੋੜਾਂ ਹੀ ਬੈਕੁੰਠ ਉਸ ਦੀ (ਮਿਹਰ ਦੀ) ਨਿਗਾਹ ਵਿੱਚ ਹਨ।(ਇਸ ਪੰਗਤੀ ਵਿੱਚ ਪ੍ਰਭੂ ਦੀਮੇਹਰ ਦੀਦ੍ਰਿਸ਼ਟੀਦੇ ਮੁਕਾਬਲੇ ਪੁਰਾਣ ਸਾਹਿਤ ਦੇ ਬੈਕੁੰਠ ਦੀ ਤੁੱਛਤਾ ਦਰਸਾਈ ਹੈ।)

(ਚ) ਹਰਿ ਜਨ ਰਾਮ ਰਾਮ ਰਾਮ ਧਿਆਂਏ॥ ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ॥ 1॥ ਰਹਾਉ॥ (ਪੰਨਾ 1208) ਅਰਥ: ਹੇ ਭਾਈ! ਪਰਮਾਤਮਾ ਦੇ ਭਗਤ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇਹਨ। ਸਾਧ ਸੰਗਤਿ ਦੇ ਇੱਕ ਪਲ ਭਰ ਦੇ ਸੁਖ (ਨੂੰ ਉਹ ਇਉਂ ਸਮਝਦੇ ਹਨ ਕਿ) ਕ੍ਰੋੜਾਂ ਬੈਕੁੰਠ ਹਾਸਲ ਕਰ ਲਏਹਨ। 1. ਰਹਾਉ।

ਭਾਈ ਗੁਰਦਾਸ ਜੀ ਗੁਰਮਤਿ ਦੀ ਵੱਡਤਣ ਦਰਸਾਉਂਦਿਆਂ ਹੋਇਆਂ ਲਿਖਦੇ ਹਨ:-

ਚਰਣੋਦਕੁ ਹੋਇ ਸੁਰਸਰੀ ਤਜਿ ਬੈਕੁੰਠ ਧਰਤਿ ਵਿਚਿਆਈ॥ ਨਉਸੈ ਨਦੀ ਨੜਿੰਨਵੈ ਅਠਸਠਿ ਤੀਰਥਿ ਅੰਗਿਸਮਾਈ॥ ਤਿਹੁ ਲੋਈਪਰਵਾਣੁ ਹੈ ਮਹਾਦੇਵ ਲੈ ਸੀਸ ਚੜ੍ਹਾਈ॥ ਦੇਵੀ ਦੇਵ ਸਰੇਵਦੇ ਜੈ ਜੈ ਕਾਰ ਵਡੀ ਵਡਿਆਈ॥ ਸਣੁ ਗੰਗਾ ਬੈਕੁੰਠ ਲਖ ਲਖਬੈਕੁੰਠ ਨਾਥਿ ਲਿਵਲਾਈ॥ ਸਾਧੂ ਧੂੜਿਦੁਲੰਭ ਹੈ ਸਾਧਸੰਗਤਿ ਸਤਿਗੁਰੁ ਸਰਣਾਈ॥ ਚਰਨ ਕਵਲ ਦਲ ਕੀਮ ਨ ਪਾਈ॥ 4॥ (ਵਾਰ 23, ਪਉੜੀ 4)

ਅਰਥ: ਲੋਕਪ੍ਰਸਿੱਧਕਥਾ ਹੈ ਕਿ ਗੰਗਾ ਬਾਵਨ ਦੇਚਰਨਾਂ ਦਾ ਚਰਣਾਂਮ੍ਰਿਤ ਹੋਣਕਰ ਕੇ ਬੈਕੁੰਠ ਛਡਕੇ ਧਰਤੀਵਿਖੇ ਆਈ। ਨੌਂ ਸੈ ਨੜਿੰਨਵੇਂ ਨਦੀ ਤੇ ਅਠਾਹਠਤੀਰਥਾਂ ਨੇ ਗੰਗਾਂਵਿਖੇ ਸਮਾਈ ਕੀਤੀ, ਗੰਗਾ ਇਸ਼ਨਾਨ ਦਾ ਫਲ ਸਭ ਤੋਂ ਸ੍ਰੇਸ਼ਟਮੰਨਦੇ ਹਨ। ਤਿੰਨਾਂ ਲੋਕਾਂਵਿਖੇ ਪ੍ਰਮਾਣੀਕ ਹੋਈ ਅਰਥਾਤਉਸ ਦੀਆਂਤਿੰਨ ਧਾਰਾਂ ਹੋ ਗਈਆਂ, ਪਾਤਾਲ ਧਾਰਾ ਦਾ ਨਾਮ ਭੋਗਾਵਤੀ, ਸੁਰਗ ਧਾਰਾ ਦਾ ਨਾਮ ਅਮਰਾਵਤੀ, ਅਰ ਭੂਲਕ ਲੋਕ ਵਿਖੇ ਗੰਗਾਨਾਮ ਕਹੀਦਾ ਹੈ। ਇਸੇ ਨੂੰਸ਼ਿਵ ਨੇ ਲੈ ਕੇ ਸਿਰ ਪੁਰ ਰੱਖਿਆ। ਦੇਵੀਆਂ ਅਰਦੇਵਤੇ ਸੇਂਵਦੇ ਹਨ, ਜੈ ਜੈ ਕਾਰ ਹੁੰਦੇਅਰ ਵਡੀ ਸ਼ੋਭਾ ਹੁੰਦੀ ਹੈ। ਪਰ ਲੱਖਾਂ ਬੈਕੁੰਠਅਰ ਲੱਖਾਂ ਬੈਕੁੰਠਦੇ ਸੁਆਮੀ ਇਸ ਗੰਗਾ ਸਮੇਤ ਲਿਵ ਲਾ ਕੇ ਧਯਾਨ ਕਰਕੇ ਇਹ ਗੱਲ ਆਖਦੇ ਹਨ ਕਿ ਸੰਤਾਂ ਦੇਚਰਣਾਂ ਦੀ ਧੂੜ ਬਹੁਤ ਹੀ ਦੁਰਲੱਭ ਹੈ, ਜੋ ਸਤਿਗੁਰੂ ਅਤੇ ਸਾਧ ਸੰਗਤ ਦੀ ਸ਼ਰਨਆਉਣ ਦਾ ਨਾਮ ਹੈ।ਚਰਣ ਕਵਲਾਂ ਦੇ ਇੱਕ ਦਲ (ਪੱਤ੍ਰ) ਦੀ ਕੀਮਤ ਨਹੀਂ ਕਿਸੇ ਪਾਈ।

ਸੋ, ਗੁਰੂ ਗ੍ਰੰਥ ਸਾਹਿਬ ਵਿੱਚਪੁਰਾਣਿਕ‘ਬੈਕੁੰਠ’ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਬਾਣੀ ਵਿੱਚ ‘ਬੈਕੁੰਠ’ ਸ਼ਬਦ ਦੀ ਵਰਤੋਂ ਦੇਖ ਕੇ ਹੀ ਇਹ ਕਹਿਣਾਜਾਂ ਲਿਖਣਾ ਕਿ ਬਾਣੀਕਾਰ ‘ਬੈਕੁੰਠ’ ਦੇ ਸੰਕਲਪ ਨੂੰ ਮੰਨਦੇ ਹਨਬਾਣੀਕਾਰਾਂ ਨਾਲ ਭਾਰੀ ਅਨਿਆਂ ਹੈ।

ਜਸਬੀਰ ਸਿੰਘ ਵੈਨਕੂਵਰ




.