ਨਿਰੰਕਾਰੀ ਧਰਮ
ਸਰਕਾਰੀ ਧਰਮ
ਤਜਿ ਸਭਿ ਭਰਮ ਭਜਿਓ
ਪਾਰਬ੍ਰਹਮ॥
ਕਹੁ ਨਾਨਕ ਅਟਲ ਇਹੁ ਧਰਮੁ॥ ਅਂਕ196॥
ਗੁਰੁ ਗ੍ਰੰਥ ਸਾਹਿਬ ਜੀਆ ਅੰਦਰਿ
ਜਿਨਾ ਮਹਾਂਪੁਰਖਾਂ, ਭਗਤਾਂ, ਗੁਰਮੁਖਿ ਪਿਆਰਿਆਂ ਦੀ ਰਬੀ ਬਾਣੀ ਪੜਦੇ ਹਾਂ ਉਸ ਨੂੰ ਵੀਚਾਰ ਕੇ ਪਤਾ
ਚਲਦਾ ਹੈ ਕਿ ਭਾਰਤ ਵਿੱਚ ਕਰਮ ਕਾਂਡੀ ਪੂਜਾ ਨੂੰ ਹੀ ਧਰਮ ਕਿਹਾ ਜਾਂਦਾ ਸੀ। ਪਰ 12ਵੀ ਸਦੀ ਤੋ
16ਵੀ ਸਦੀ ਦੇ (ਬਾਬਾ ਫਰੀਦ ਜੀ 12ਵੀ ਅਤੇ ਬਾਬਾ ਨਾਨਕ 16ਵੀ ਸਦੀ) ਸਮੇਂ ਅੰਦਰਿ ਇਹਨਾਂ
ਮਹਾਂਪੁਰਖਾਂ ਨੇ ਲੋਕਾਈ ਨੂੰ ਉਸ ਨਿਰੰਕਾਰੀ ਸ਼ਕਤੀ ਤੋ ਜਾਣੂ ਕਰਵਾਇਆ, ਨਾਲ ਹੀ ਇਹ ਦ੍ਰਿੜ ਕਰਵਾਇਆ
ਕਿ ਇਹ ਨਿੰਰਕਾਰੀ ਜੋਤਿ ਹਰ ਥਾਂ, ਹਰ ਜੀਵ, ਅੰਦਰਿ ਵਿਚਰ ਰਹੀ ਹੈ। ਇਸੇ ਸ਼ਕਤੀ ਨੇ ਸੰਸਾਰੀ ਰਚਨਾਂ
ਨੂੰ, ਨਿਰੰਕਾਰ ਨੇ ਅਪਣੇ ਭੈ, ਹੁਕਮ, ਰੂਪੀ ਨਿਯਮਾਂ ਵਿੱਚ ਬਨ੍ਹ ਰਖਿਆ ਹੈ ਜੋ ਕਦੇ ਬਦਲੇ ਨਹੀਂ ਜਾ
ਸਕਦੇ।
ਇਹਨਾਂ ਅਟਲ ਨਿਯਮਾਂ, ਗੁਣਾਂ ਨੂੰ ਮਹਾਂਪੁਰਖਾਂ ਨੇ ਧਰਮ ਕਿਹਾ। ਬਾਬੇ ਨਾਨਕ ਨੇ ਇਸ ਨਿਰੰਕਾਰੀ
ਸ਼ਕਤੀ ਨੂੰ ਧੰਨ ਧਰਨੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ॥ ਕਰਤੇ ਕੀ ਮਿਤਿ ਕਰਤਾ ਜਾਣੈ ਕੈ
ਜਾਣੈ ਗੁਰੁ ਸੂਰਾ॥ ਅੰਕ 930॥ ਏਕੋ ਧਰਮੁ ਦ੍ਰਿੜੈ ਸਚੁ ਕੋਈ। ਗੁਰਮਤਿ ਪੂਰਾ ਜੁਗਿ ਜੁਗਿ ਸੋਈ॥ ਅੰਕ
1188॥ ਇਹ ਨਿਰੰਕਾਰੀ ਨਾਮ ਧਰਮ ਹੀ ਸਾਰੀ ਰਚਨਾ ਦਾ ਆਸਰਾ ਹੈ ਨਾ ਕਿ ਵਿਅਕਤੀ ਦਾ ਬਨਾਇਆ ਹੋਇਆ
ਸੰਸਾਰੀ ਧਰਮ॥ ਅੰਕ 309, ਬਾਬੇ ਨਾਨਕ ਜੀ ਦਾ ਫੁਰਮਾਨ ਹੈ, “ਇਹ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ
ਸਚੇ ਕੀ ਵਿੱਚ ਜੋਤਿ॥ ਸਰੀਰਾਂ ਅੰਦਰਿ ਜੋਤਿ ਦੇ ਕਾਰਣ ਜੇ ਸਾਨੂੰ ਜੋਤਿ ਦੇ ਨਿਯਮਾਂ ਦੀ ਜਾਣਕਾਰੀ
ਨਹੀ ਤਾਂ ਅਸੀ ਨਿਰੰਕਾਰ ਦੇ ਹੁਕਮ ਵਾਲਾ ਜੀਵਨ ਨਹੀ ਜੀ ਸਕਦੇ, ਆਪਣੀ ਹਉਮੈ ਵਾਲਾ ਜੀਵਨ ਜੀਵਾਗੇ
ਜਿਸ ਨੂੰ ਨਿਰੰਕਾਰੀ ਧਰਮ ਨਹੀ ਕਿਹਾ ਜਾ ਸਕਦਾ ਕਿਉ ਕਿ ਇਹ ਰਚਨਾ ਦੇ ਨਿਯਮਾਂ ਤੋ ਉਲਟ ਹੋਣ ਕਾਰਣ
ਅਸ਼ਾਂਤੀ ਤੇ ਬੇਸੂਰਾ ਜੀਵਨ ਪੈਦਾ ਕਰਦਾ ਹੈ “ਹਰਿ ਹਰਿ ਕਰਤ ਮਿਟੇ ਸਭਿ ਭਰਮਾ॥ ਹਰਿ ਕੋ ਨਾਮੁ ਲੈ
ਉਤਮ ਧਰਮਾ॥ ਅੰਕ 874
ਇਹਨਾਂ ਅਟਲ ਨਿਯਮਾਂ, ਗੁਣਾਂ, ਭੈ, ਹੁਕਮ ਇਤਆਦਿ ਵਾਲੇ ਜੀਵਨ ਨੂੰ ਇਹਨਾਂ ਮਹਾਂਪੁਰਖਾਂ ਨੇ ਧਾਰਮਿਕ
ਜੀਵਨ ਦਸਿਆ, ਜਿਸ ਵਿੱਚ ਕੋਈ ਠਗੀ-ਝੂਠ, ਧੋਖਾ ਵਗੈਰਾ ਨਹੀ। ਨਾਮ ਧਰਮ ਦੀ ਲਹਿਰ ਤੋਂ ਪਹਿਲਾਂ ਜੋ
ਧਰਮ ਪ੍ਰਚਲਿਤ ਸਨ ਉਹਨਾਂ ਵਿੱਚ ਤੁਰਕ ਤੇ ਹਿੰਦੂ ਮੁੱਖ ਸਨ। ਬਾਬੇ ਨਾਨਕ ਨੂੰ ਜਦੋ ਲੋਕਾਂ ਨੇ
ਪੁਛੀਆ ਤੁਸੀਂ ਕੋਣ ਹੋ ਹਿੰਦੂ ਕਿ ਮੁਸਲਮਾਨ, ਬਾਬੇ ਦਾ ਉਤਰ ਸੀ, “ਨ ਹਮ ਹਿੰਦੂ ਨ ਮੁਸਲਮਾਨ ਅਲ੍ਹਾ
ਰਾਮ ਕੇ ਪਿੰਡ ਪਰਾਣ॥ ਇਸ ਧਰਤੀ ਉਤੇ ਜਿੰਨੇ ਵੀ ਧਰਮ ਹਨ ਉਹ ਆਪਣੇ ਅੰਦਰਿ ਇੱਕ ਦੂਜੇ ਨਾਲ ਭੇਦ ਭਾਵ
ਰਖੱਦੇ ਹਨ ਕਿਉ ਕਿ ਇਹਨਾਂ ਦੇ ਵਿਸ਼ਵਾਸ਼ ਵਖਰੇ ਹਨ। ਇਸ ਕਾਰਣ ਇਹਨਾਂ ਦੀਆਂ ਆਪਸ ਵਿੱਚ ਲੜਾਇਆ ਪਹਿਲਾ
ਤੋ ਹੁਣ ਤਕ ਹੁੰਦੀਆ ਆ ਰਹੀਆ ਹਨ। ਇਹਨਾਂ ਦੀ ਮਾਨਸਿਕਤਾ ਖਿੰਡੀ ਪੁੰਡੀ ਹੁੰਦੀ ਹੈ ਖਿੰਡੀ ਹੋਈ
ਮਾਨਸਿਕਤਾ ਵਿਚੋ ਇੱਕ ਪਰਮਾਤਮਾ ਦਾ ਭਰੋਸਾ ਵੀ ਖਤਮ ਹੋ ਜਾਂਦਾ ਹੈ ਜਿਸ ਨੇ ਇੱਕ ਸੁਰਤਾ ਵਾਲਾ ਜੀਵਨ
ਦੇਣਾ ਸੀ
ਨਿਰੰਕਾਰੀ ਨਾਮ ਨੂੰ ਗੁਰਬਾਣੀ ਨੇ ਅਟਲ ਧਰਮ ਦੱਸਿਆ ਸੀ, ਇਸ ਦਾ ਗਿਆਨ ਨਿਰੰਕਾਰ ਦੇ ਹੁਕਮ ਵਿੱਚ
ਜੀਵਨ ਜੀਉਣ ਨਾਲ ਪ੍ਰਾਪਤ ਹੁੰਦਾ ਹੈ ਅਤੇ ਨਿਰੰਕਾਰ ਤੇ ਭਰੋਸਾ ਵਧਦਾ ਹੈ। ਨਿਰੰਕਾਰੀ ਭਰੋਸੇ ਕਾਰਣ
ਆਤਮਿਕ ਬਲ ਵਧਦਾ ਹੈ ਅਤੇ ਜਾਤਾਂ, ਵਰਣਾਂ ਦੇ ਭੇਦਾਂ ਨੂੰ ਦੂਰ ਕਰਕੇ ਏਕ ਪਿਤਾ ਦੇ ਬੱਚੇ ਬਣਨ ਵਿੱਚ
ਮਦਦ ਮਿਲਦੀ ਹੈ। ਭਾਰਤ ਦੇ ਪਿਛਲੇ ਇਤਹਾਸ ਨੂੰ ਦੇਖੀਏ ਅਸੀ ਅਖੌਤੀ ਧਰਮਾਂ ਦੇ ਕਾਰਣ ਇੱਕ ਪਿਤਾ ਦੇ
ਬਾਰਿਕ ਹੁੰਦੇ ਹੋਏ ਵੀ ਇੱਕ ਦੂਜੇ ਨਾਲ ਛੋਹ ਜਾਣ ਤੇ ਭਿਟੇ ਹੋਏ (ਅਪਵਿਤ੍ਰ ਹੋਏ) ਸਮਝਦੇ ਸੀ, ਜਿਸ
ਕਾਰਣ ਅਸੀ ਸਦੀਆਂ ਤਕ ਗੁਲਾਮ ਰਹੇ ਛੋਟੇ ਛੋਟੇ ਗੱਰੁਪਾ ਵਿੱਚ ਬਾਹਰੋ, (ਅਰਬ ਦੇਸ਼ਾ) ਤੋ ਲੋਕੀ ਆ ਕੇ
ਸਾਨੂੰ ਲੁਟ ਕੇ ਲੈ ਜਾਂਦੇ ਸਨ ਇਸ ਤੋ ਇਲਾਵਾ ਸਾਡੇ ਬੱਚੇ ਬਚੀਆਂ ਨੂੰ ਵੀ ਪਸ਼ੂਆਂ ਵਾਗ ਹਿਕ ਕੇ ਲੈ
ਜਾਂਦੇ ਸਨ। ਉਸ ਸਮੇ ਸਾਡੇ ਰਾਜਿਆਂ ਅਤੇ ਧਰਮ ਦੇ ਪੁਜਾਰੀਆ ਨੇ ਕੁੱਝ ਨਾ ਕੀਤਾ, ਨਾ ਹੀ ਉਹਨਾਂ ਦੇ
ਧਰਮ ਵਾਲਿਆ ਨੇ ਧਾੜਵੀਆਂ ਨੂੰ ਰੋਕਿਆ, ਇਤਹਾਸ ਗਵਾਹ ਹੈ ਕਿ ਸੋਮਨਾਥ ਦੇ ਮੰਦਰ ਵਿਚੋ ਸੋਨੇ ਦੇ
ਦਰਵਾਜੇ ਵੀ ਲਾਹ ਕੇ ਲੈ ਗਏ ਸਨ। ਗੁਰਬਾਣੀ ਰਾਹੀ ਜੋ ਨਾਮ ਧਰਮ ਮਹਾਂਪੁਰਖਾਂ ਨੇ ਸਿਖਾਇਆ ਸੀ। ਉਸ
ਨਿਰਮਲ ਪੰਥ ਦੇ ਰਾਹ, ਜੋ ਤੁਰੇ, ਉਹ ਸਚੀ ਮੁਚੀ ਆਪਣੇ ਭੇਦਾਂ ਨੂੰ ਖਤਮ ਕਰ ਕੇ ਇੱਕ ਪਿਤਾ ਦੇ
ਪੁੱਤਰ ਬਣ ਕੇ ਇਨੇ ਤਾਣ ਵਾਲੇ ਸਿੱਧ ਹੋਏ, ਕਿ ਉਹਨਾਂ ਨੇ ਧਾੜਵੀਆ ਦਾ ਡਟ ਕੇ ਮੁਕਾਬਲਾ ਕੀਤਾ ਅਤੇ
ਭਾਰਤ ਵਿਚੋਂ ਪਹਿਲਾਂ ਗੁਲਾਮੀ ਨੂੰ ਤੋੜ ਕੇ ਆਪਣਾ ਰਾਜ ਕਾਇਮ ਕੀਤਾ, ਜਿਸ ਨੂੰ ਮਹਾਰਾਜਾ ਰਣਜੀਤ
ਸਿੰਘ ਦਾ ਰਾਜ ਕਹਿੰਦੇ ਹਾਂ। ਇਸ ਰਾਜ ਵਿੱਚ ਕਿਸੇ ਨਾਲ ਵਿਤਕਰਾਂ ਨਹੀ ਹੋਇਆ ਹਿੰਦੂ, ਤੁਰਕਾਂ ਨੂੰ
ਬਰਾਬਰ ਥਾਂ ਦਿਤੀ ਗਈ।
ਪੁਜਾਰੀਆਂ ਦੇ ਧਰਮ ਵਾਲਿਆਂ ਨੂੰ ਇਹ ਚੰਗਾਂ ਨਾ ਲਗਾ ਉਹਨਾਂ ਨਕਲੀ ਸਿਖ ਬਣਾਕੇ ਇਸ ਰਾਜ ਨੂੰ ਖਤਮ
ਕਰਵਾ ਦਿਤਾ ਜਿਵੇ ਅਜ ਰਾਸ਼ਟ੍ਰੀਆ ਸਿਖ ਸੰਗਤ ਬਣ ਕੇ ਨਾਮ ਧਰਮ ਵਾਲਿਆਂ ਅੰਦਰਿ ਘੁਸ ਪੈਠ ਕਰ ਰਹੇ
ਹਨ। ਸਿੱਖਾਂ ਅੰਦਰਿ ਨਾਮ ਵਿਹੂਣੇ ਸਿੱਖਾਂ ਅਤੇ ਲੀਡਰਾਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ।
ਜਿਸ ਦਾ ਸਬੂਤ ਕੁੱਝ ਦਿਨ ਪਹਿਲਾਂ 5 ਦਸੰਬਰ 2009 ਨੂੰ ਲੁਧਿਆਣੇ ਵਿੱਚ ਸਿੱਖ ਲੀਡਰਾਂ, ਅਤੇ ਸਰਕਾਰ
ਨੇ ਅਸ਼ੂਤੋਸ਼ ਭਈਏ ਤੋ ਸਮਾਗਮ ਕਰਵਾ ਕੇ ਸਾਬਤ ਕਰ ਦਿੱਤਾ।
ਉਪਰੋਕਤ ਵੀਚਾਰਾਂ ਨੂੰ ਸਾਹਮਣੇ ਰਖ ਕੇ ਵੇਖੋ ਰਾਜਿਆਂ ਅਤੇ ਪੁਜਾਰੀਆਂ ਦੇ ਬਣਾਏ ਹੋਇ ਧਰਮ ਨੇ ਸਮਾਜ
ਨੂੰ ਜਾਤਾਂ, ਵਰਨਾਂ ਧਰਮਾ ਵਿੱਚ ਵੰਡਿਆਂ ਅਤੇ ਮੌਜਾਂ ਮਾਣੀਆਂ। ਮਹਾਪੁਰਖਾਂ ਦੇ ਨਾਮ ਧਰਮ ਨੇ
ਸਾਨੂੰ ਇੱਕ ਕਰ ਕੇ ਸਮਾਜ ਨੂੰ ਮਜਬੂਤ ਕੀਤਾ। ਅੰਕ 196 ਗੁਰ ਫੁਰਮਾਨ “ਤਜਿ ਸਭਿ ਭਰਮੁ ਭਜਿਓ
ਪਾਰਬ੍ਰਹਮੁ॥ ਕਹੁ ਨਾਨਕ ਅਟਲ ਇਹੁ ਧਰਮੁ॥ ਇਹ ਧਰਮ ਹੀ (ਮਾਨਸ ਕੀ ਜਾਤ ਸਭ ਏਕੈ ਪਹਿਚਾਣਬੋ) ਸਾਰੇ
ਸੰਸਾਰ ਦੀ ਮਨੁੱਖਤਾ ਨੂੰ ਇੱਕ ਕਰ ਸਕਦਾ ਹੈ। ਅਖੋਤੀ ਮਹਾਰਜ ਅਸ਼ੂਤੋਸ਼ ਦਾ ਸੈਕਟਰੀ ਕਹਿੰਦਾ ਸੀ ਸਾਡੇ
ਸਤਸੰਗ ਦੇ ਪੰਜਾਬ ਵਿੱਚ 25 ਲੱਖ ਸਿਖ ਹਨ। ਇਸ ਸੈਕਟਰੀ ਨੂੰ ਇਹ ਨਹੀ ਪਤਾ ਕਿ ਨਾਮ ਧਰਮ ਵਾਲਾ ਸਿਖ
ਕਿਸੇ ਧਰਤੀ ਦੇ ਭਗਵਾਨ ਜਾ ਮਹਾਰਜ ਦੇ ਪਿਛੇ ਨਹੀ ਲਗਦਾ। ਉਹ ਨਿਰੰਕਾਰੀ ਨਾ ਦਾ ਦੀਵਾਨਾ ਅਤੇ
ਪਰਵਾਨਾ ਹੈ। ਤੁਹਾਡੇ ਮਗਰ ਜੋ ਲਗੇ ਹਨ ਉਹ ਅਸ਼ੂਤੋਸ਼ ਦੇ ਆਣ ਤੋ ਪਹਿਲਾਂ ਪੰਜਾਬ ਵਿੱਚ ਹੀ ਰਹਿੰਦੇ
ਸਨ, ਕਦੇ ਕਿਸੇ ਤੇ ਡਾਗਾਂ ਨਹੀ ਚੁਕਦੇ ਸਨ ਪਰ ਤੂਹਾਡੇ ਅਤੇ ਸੋਦਾ ਸਾਧ (ਸਿਰਸੇ ਵਾਲੇ) ਦੇ
ਸਤਸੰਗਾਂ ਨੇ ਲੋਕਾਂ ਨੂੰ ਡਾਂਗ ਚੁਕਣੀ ਹੀ ਸਿਖਾਈ ਨਜ਼ਰ ਆ ਰਹੀ ਹੈ। ਇਹੋ ਜਿਹੇ ਸਤਸੰਗ ਜੋੜਦੇ ਨਹੀ
ਤੋੜਦੇ ਹਨ। ਇਹੋ ਜਿਹੇ ਪ੍ਰਚਾਰ ਨੂੰ ਜੇ ਤੁਸੀ ਸਤ ਦਾ ਸੰਗ ਕਹਿੰਦੇ ਹੋ ਤਾਂ ਤੁਸੀ ਸਤ ਵਿੱਚ ਜ਼ਹਰ
ਪਾ ਰਹੇ ਹੋ।
ਪਹਿਲਾਂ ਇਹ ਕਮ ਸਿਧੇ ਤੌਰ ਤੇ ਲੀਡਰ ਕਰਦੇ ਸਨ ਪਰ ਹੁਣ ਉਹਨਾਂ ਤੁਹਨੂੰ ਅਗੇ ਲੈ ਆਂਦਾ।
ਸਤ ਦੇ ਸੰਗ ਕਰਵਾਣ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਤ ਇਕੁ ਹੈ ਦੋ ਤਰਾਂ ਦਾ ਨਹੀ, ਅਤੇ
ਉਹ ਹਮੇਸ਼ਾ ਹੈ, ਮਰਦਾ ਨਹੀ। ਜੇ ਤੁਹਾਨੂੰ ਇਸ ਇੱਕ ਸੱਚ ਦਾ ਪਤਾ ਹੋਵੇ ਤਦ ਤੁਸੀ ਸਰਕਾਰ ਤੋਂ ਆਪਣੀ
ਰਾਖੀ ਨਹੀ ਕਰਵਾ ਸਕਦੇ ਤੁਹਾਡਾ ਸਚ ਹੀ ਤੁਹਾਨੂੰ ਬਚਾਏਗਾ। ਜੇ ਤੁਹਾਨੂੰ ਉਸ ਇੱਕ ਸਚ ਤੇ ਭਰੋਸਾ
ਨਹੀ ਤਾਂ ਤੁਸੀ ਲੋਕਾਂ ਨੂੰ ਸਤਸੰਗ ਕਰਕੇ ਕੀ ਭਰੋਸਾ ਦਿਵਾਓਗੇ। ਜੇ ਸਚ, ਨਾਮ ਦਾ ਪ੍ਰਚਾਰ ਕਰਨਾ ਹੈ
ਤਾਂ ਸਰਕਾਰੀ ਰਾਖੀ ਤੋ ਬਾਹਰ ਆਓ ਕਿਉ ਕਿ ਸਚ ਵਾਲਿਆ ਦਾ ਰਾਖਾ ਸਚਾ ਪਰਮਾਤਮਾ ਹੈ ਝੂਠੇ ਰਾਜ ਬਾਲੇ
ਨਹੀ।
ਸਾਡੇ ਦੇਸ਼ ਨੂੰ ਧਾਰਮਿਕ ਦੇਸ਼ ਕਿਹਾ ਜਾਂਦਾ ਹੈ ਅਤੇ ਇਥੇ ਭਗਵਾਨ ਦੇ ਨਾਂ ਤੇ ਕਰੋੜਾ ਰੁਪਏ ਖਰਚੇ
ਜਾਂਦੇ ਹਨ ਕਰੋੜਾ ਦਾ ਸੋਨਾ ਭਗਵਾਨ ਦੇ ਨਾਂ ਤੇ ਮੰਦਰਾ ਗੁਰਦੁਆਰਿਆਂ ਵਿੱਚ ਲਾਇਆ ਜਾਂਦਾ ਹੈ ਕਿਉਕਿ
ਅਸੀ ਪਰਮਾਤਮਾ ਨੂੰ ਸਰਬ ਸ਼ਕਤੀਮਾਨ ਸਰਬ ਵਿਆਪਕ ਸਮਝਦੇ ਹਾਂ। ਨਾਮ ਧਰਮ ਵਾਲੇ ਮਹਾਂ ਪੁਰਖਾ ਨੇ ਨਾਮ
ਨੂੰ ਸਬ ਤੋਂ ਵੱਡਾ ਦਸਿਆ ਹੇ, ਨਾਮ ਤੁਲ ਕਿਛ ਅਵਰ ਨਾ ਹੋਇ॥
ਹੁਣ ਪਾਠਕ ਆਪ ਵੀਚਾਰ ਕੇ ਵੇਖਣ ਕਿ ਸਾਡੀਆਂ ਸਰਕਾਰਾਂ ਇਹਨਾ ਦੀ ਰਾਖੀ ਵਾਸਤੇ ਜੇ ਪਬਲਿਕ ਦੇ ਕਰੋੜਾ
ਰੁਪਏ ਇਹਨਾ ਅਖੌਤੀ ਮਹਾਰਾਜ –ਸਤਗੁਰਾਂ ਵਾਸਤੇ ਖਰਚਾ ਕਰਦੀਆ ਹਨ ਇਸ ਨੂੰ ਉਹ ਕਿਸੇ ਤਰਾ ਵੀ ਸਹੀ
ਨਹੀ ਕਹਿ ਸਕਦੀਆਂ। ਅਖੌਤੀ ਮਹਾਰਾਜ ਨੂੰ ਕਿਸੇ ਝੂਠੇ ਰਾਜ ਤੋਂ ਰਖਵਾਲੀ ਨਹੀ ਲੈਣੀ ਚਾਹੀਦੀ। ਜੇ ਇਹ
ਰਬ ਦੇ ਭਰੋਸੇ ਨੂੰ ਛੱਡ ਕੇ ਰਾਜ ਦਾ ਭਰੋਸਾ ਭਾਲਦੇ ਹਨ ਤਾਂ ਇਹ ਆਪਣੇ ਚੇਲਿਆਂ ਨੂੰ ਡਾਂਗਾ ਹੀ
ਸਿਖਾਉਣਗੇ ਹੋਰ ਕੁੱਝ ਨਹੀ। ਸਾਡੀਆ ਸਰਕਾਂਰਾ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ।
ਸਚੇ ਮਹਾਂਪੁਰਖਾਂ ਨੇ ਜਿਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰਿ ਦਰਜ ਹੈ, ਉਸ ਕਾਲ ਵਿੱਚ ਜਦੋ
ਸਾਡੇ ਦੇਸ਼ ਦੇ ਪੁਜਾਰੀ ਛੋਟੀਆਂ ਜਾਤਾ ਵਾਲਿਆਂ ਨੂੰ ਧਰਮ ਪ੍ਰਚਾਰ ਦਾ ਹਕ ਨਹੀ ਦਿੰਦੇ ਸਨ, ਉਸ ਸਮੇਂ
ਇਹਨਾਂ ਨਾਮ ਧਰਮ ਵਾਲੇ ਮਹਾਂਪੁਰਖਾਂ ਨੇ ਬਹੁਤ ਜੋਰ ਦੀ ਅਵਾਜ ਨਾਲ ਉਪਦੇਸ਼ ਚਹੁਂਵਰਨਾ ਕਉ ਸਾਝਾਂ
ਵਾਲਾ ਧਰਮ ਸਿਖਾਇਆ ਜੋ ਅਜ ਵੀ ਗੁਰਸਿਖਾਂ ਵਿੱਚ ਪ੍ਰਚਲਿਤ ਹੈ। ਗੁਰ ਸਿਖਿਆਂ ਵਿਹੂਣਿਆਂ ਵਿੱਚ ਨਹੀ।
ਅਸੀ ਉਹਨਾਂ ਮਹਾਂਪੁਰਖਾਂ ਤੋ ਕੁਰਬਾਨ ਹਾ ਕਿ ਉਹਨਾਂ ਨੇ ਪੁਜਾਰੀ ਤੇ ਰਾਜ ਦਾ ਮੁਕਾਬਲਾ ਕੇਵਲ
ਪਰਮਾਤਮਾ ਦੀ ਪ੍ਰਾਪਤੀ ਵਾਲੇ ਭਰੋਸੇ ਨਾਲ ਕੀਤਾ। ਇਸ ਭਰੋਸੇ ਦੇ ਸਮੰਦਰ ਗੁਰੂ ਗ੍ਰੰਥ ਸਾਹਿਬ ਹੀ
ਹਨ, ਜੋ ਸਦੀਵੀ ਕਾਲ ਵਾਸਤੇ ਸੰਸਾਰ ਦੇ ਲੋਕਾਂ ਨੂੰ ਇਸ ਧਰਮ ਵਾਲੇ ਭਰੋਸੇ ਦੇ ਜੀਵਨ ਦਾਨ ਦੀ ਬਖਸ਼ਿਸ਼
ਕਰਦੇ ਰਹਿਣਗੇ।
ਜਿਵੇ ਅਸ਼ੂਤੋਸ਼ ਦੇ ਪੀ. ਏ. ਨੇ ਅਤੇ ਕੁੱਝ ਭਾਜਪਾ ਅਤੇ ਸਰਕਾਰੀ ਮਸ਼ਿਨਰੀ ਨੇ ਮੀਡੀਆ ਰਾਹੀਂ ਇਹ
ਪ੍ਰਚਾਰ ਕੀਤਾ ਕਿ ਸਿਖ ਸ਼ਾਂਤੀ ਭੰਗ ਕਰਦੇ ਹਨ। ਉਹਨਾਂ ਨੂੰ ਇਤਿਹਾਸ ਵਲ ਨਜ਼ਰ ਮਾਰਣੀ ਚਾਹੀਦੀ ਹੈ ਕਿ
1919 ਤੋ ਜੋ ਮੋਰਚੇ ਲਗਦੇ ਰਹੇ, ਜਿਵੇਂ ਪੰਜਾਬੀ ਸੂਬੇ ਦਾ ਮੋਰਚਾ, ਗੁਰਦੁਆਰਿਆਂ ਦੀ ਅਜ਼ਾਦੀ
ਮੋਰਚੇ, ਐਮਰਜੈਂਸੀ ਦਾ ਮੋਰਚਾ ਆਦਿਕ ਹਮੇਸ਼ਾਂ ਸਿੱਖਾ ਨੇ ਸ਼ਾਂਤਮਈ ਰਹਿ ਕੇ ਸ਼ਹਾਦਤਾਂ ਪ੍ਰਾਪਤ
ਕੀਤੀਆਂ। ਇਸ ਦੇ ਬਾਵਜੂਦ ਦੂਜਿਆਂ ਨੇ ਅਸ਼ਾਂਤੀ ਫੈਲਾ ਕੇ ਸਿੱਖਾ ਨੂੰ ਬੜੇ ਸੁੱਚਜੇ ਢੰਗ ਨਾਲ ਬਦਨਾਮ
ਕਰਨ ਦਾ ਬੀੜਾ ਚੁਕਿਆ ਹੋਇਆ ਹੈ। ਅਜ ਸਿੱਖੀ ਦਾ ਮਾਣ ਖਤਮ ਕਰਣ ਵਾਸਤੇ ਪ੍ਰਚਾਰ ਕੀਤਾ ਜਾ ਰਿਹਾ ਹੈ,
ਉਹ ਕੇਵਲ ਅਖੋਤੀ ਸਾਧਾਂ, ਸਤਗੁਰਾਂ, ਮਹਾਰਾਜਾ ਅਤੇ ਉਹਨਾਂ ਦੇ ਸਿੱਖਾਂ ਦਾ ਕਾਰਾ ਹੈ, ਇਸ ਵਿੱਚ
ਸਰਕਾਰੀ ਸਾਧਾਂ ਅਤੇ ਸਿਖਾਂ ਦਾ ਵੀ ਯੋਗਦਾਨ ਹੈ। (ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ
ਹੋਇਆ) ਮਹਾਰਾਜਾ ਰਣਜੀਤ ਸਿੰਘ ਰਾਜ ਦੇ ਪਿਛਲੇ ਸਮੇਂ, ਅਤੇ ਬਾਅਦ ਵਿੱਚ ਜੋ ਵੀ ਸਰਕਾਰ ਆਈ ਉਸ ਨੇ
ਸਿਖ ਧਰਮ ਦੇ ਨਿਗਰਾਨਾ (ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ) ਨੂੰ ਆਪਣੇ ਪ੍ਰਭਾਵ ਹੇਠ ਲਿਆ ਅਤੇ ਅਪਣੀ
ਮਰਜੀ ਦੇ ਹੁਕਮਨਾਮੇ ਤੇ ਹੋਰ ਕਮ ਕਰਵਾਏ ਇਤਹਾਸ ਨੂੰ ਬਿਗਾੜਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ
ਇਤਰਾਜ ਜੋਗ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾ, ਅਨੇਕਾ ਅਨਮਤੀ ਰੀਤਾ, ਅਖੋਤੀ ਸੰਤਾਂ ਦੇ ਡੇਰਿਆਂ ਨੂੰ
ਉਤਸ਼ਾਹਿਤ ਕਰਨਾ ਇਤਿਆਦ। ਇਨਾਂ ਕਮਾਂ ਵਿੱਚ ਪਥੰਕ ਸਰਕਾਰ ਦਾ ਸਭ ਤੋ ਵਧ ਰੋਲ ਰਿਹਾ। ਦੂਜੀਆਂ
ਸਰਕਾਰਾਂ (ਅੰਗਰੇਜ ਤੇ ਕਾਂਗਰਸ) ਡਰ ਕੇ ਕਰਦੇ ਸਨ। ਇਸ ਦਾ ਸਬੂਤ ਤੁਸੀ ਵੇਖੋ ਸ਼੍ਰੋਮਣੀ ਕਮੇਟੀ ਨੇ
ਸਿੱਖੀ ਜੀਵਨ ਦਾ ਪ੍ਰਚਾਰ ਕਰਨਾ ਸੀ ਪਰ ਇਹਨਾ ਨੇ ਅਤੇ ਡੇਰੇ ਵਾਲਿਆ ਨੇ ਕੇਵਲ ਡੇਰਿਆ ਵਿੱਚ ਹੀ
ਵਾਧਾ ਕੀਤਾ ਅਤੇ ਆਪਣੇ ਇਤਿਹਾਸ ਨੂੰ ਗੁਰਬਾਣੀ ਮੁਤਾਬਕ ਸਹੀ ਨਹੀ ਕੀਤਾ ਅਤੇ ਅਨਮਤੀਆਂ ਦੀਆਂ ਰੀਤਾਂ
ਨੂੰ ਦ੍ਰਿੜ ਕਰਵਾਇਆ। ਸਭ ਤੋਂ ਵੱਡਾ ਗੁਨਾਹ ਜੋ ਸਤਿਗੁਰ ਕਦੇ ਮੁਆਫ ਨਹੀ ਕਰ ਸਕਦੇ ਉਹ ਹੈ ਬਾਬੇ
ਨਾਨਕ ਦੀ ਤੇ ਮਹਾਂਪੁਰਖਾ ਦੀ 239 ਸਾਲ ਦੀ ਸਿਖਿਆ, “ਇਕਾ ਬਾਣੀ ਇਕੁ ਗੁਰ ਇਕੋ ਸਬਦੁ ਵੀਚਾਰ” ਵਾਲੇ
ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਤਰਾਜਯੋਗ ਰਚਨਾ ਦਸਮ ਗ੍ਰੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ
ਬਰਾਬਰ ਪ੍ਰਕਾਸ਼ ਕਰਨਾ। ਇਹ ਕੰਮ ਸਰਬੰਸਦਾਨੀ ਮਹਾਂਪੁਰਖਾ ਨੇ ਵੀ ਨਹੀ ਕੀਤਾ। ਸ਼੍ਰੀ ਗੁਰੂ ਗ੍ਰੰਥ
ਸਾਹਿਬ ਦੀ ਸਾਂਝੀ ਵਾਲਤਾ, ਕੋਮਲਤਾ ਨੂੰ ਬਰਕਰਾਰ ਰੱਖਣੇ ਹਿੱਤ ਇੱਕ ਵੀ ਅੱਖਰ ਆਪਣੀ ਰਚਨਾ ਦਾ ਸ਼੍ਰੀ
ਗੁਰੂ ਗ੍ਰੰਥ ਸਾਹਿਬ ਵਿੱਚ ਨਹੀ ਲਿਖਵਾਇਆ। ਦਸਮ ਗ੍ਰੰਥ ਦੀ ਬਰਾਬਰਤਾ ਦਾ ਕੰਮ ਜੇ ਕਿਸੇ ਗੈਰ ਸਿੱਖ
ਨੇ ਕੀਤਾ ਹੁੰਦਾ ਤਾਂ ਇਹਨਾਂ ਹਮਾਇਤੀਆ ਨੇ ਹੀ ਉਹਨਾ ਨੂੰ ਸੋਂਧਣ ਦੀਆ ਧਮਕੀਆ ਦੇਣੀਆ ਸਨ। ਪਰ ਅੱਜ
ਦੇ ਪੁਜਾਰੀ ਸਿੱਖ, ਸਾਧ ਸਮਾਜ ਨੇ ਨਾ ਗੁਰੂ ਦਾ ਹੁਕਮ ਮੰਨਿਆ ਨਾ ਹੀ ਸੁਪਰੀਮ ਕੋਰਟ ਦੇ ਫੈਸਲੇ
ਨੁੰ, ਜਿਸ ਫੈਸਲੇ ਰਾਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾ ਦਾ ਸਦੀਵੀ ਗੁਰੂ ਮੰਨਿਆ, ਜੋ
ਬਿਪ੍ਰਨ ਰੀਤਾਂ, ਰਸਮਾਂ ਤੋਂ ਬਿਲਕੁਲ ਵੱਖਰੇ ਹਨ। ਜੇ ਇਹਨਾਂ ਪੁਜਾਰੀਆਂ ਨੂੰ ਜਾਂ ਸਾਧ ਸਮਾਜ ਨੂੰ
ਪਤਾ ਨਹੀ ਤਾਂ, ARI SC 1421 29. 03. 2000
ਨੈੱਟ ਤੇ ਦੇਖ ਲੈਣ ਜਾਂ ਸ਼੍ਰੋਮਣੀ ਕਮੇਟੀ ਦੇ ਦਫਤਰੋ ਦੇਖ ਲੈਣ ਕਿਉਕਿ ਕਮੇਟੀ ਨੇ ਇਹ ਕੇਸ ਲੜਿਆ
ਸੀ।
ਇਕ ਬੇਨਤੀ ਉਨ੍ਹਾਂ ਬੀ. ਜੇ. ਪੀ. ਦੇ ਕਾਕੁਨਾ ਨੂੰ ਵੀ ਕਰਣੀ ਚਾਹਾਂਗਾ ਕਿ ਉਹ ਦਸਣ ਕਿ ਜੋ ਗੁਰੂ
ਗ੍ਰੰਥ ਸਾਹਿਬ ਅੰਦਰਿ ਹਰਿ ਜਾਤ, ਧਰਮ ਦੇ ਮਹਾਂਪੁਰਖਾਂ ਦਾ ਗਿਆਨ ਹੈ ਕਦੇ ਉਸ ਨੂੰ ਪਰਚਾਰਣ ਵਾਸਤੇ
ਇਨਾਂ ਜੋਰ ਲਾਇਆ ਜਿਨਾਂ ਤੁਸੀ ਅਸ਼ੂਤੋਸ਼ ਵਾਸਤੇ ਲਾਇਆ। ਇਹ ਇਕੋ ਇੱਕ ਧਾਰਮਿਕ ਗ੍ਰੰਥ ਹੈ ਜੋ ਸਾਰੇ
ਸੰਸਾਰ ਦੇ ਧਾਰਮਿਕ ਅਧਿਐਨ ਕਰਨ ਵਾਲਿਆ ਨੇ ਮਨੁੱਖਤਾ ਦਾ ਧਰਮ ਕਿਹਾ, ਕਿਸੇ ਨਾਲ ਕੋਈ ਭੇਦ ਭਾਵ,
ਵਿਤਕਰਾ ਇਸ ਦੇ ਉਪਦੇਸ਼ਾ ਤੇ ਅਮਲ ਕਰਨ ਵਾਲਿਆ ਦੇ ਅੰਦਰ ਨਹੀ ਰੰਹਿਦਾ
ਦੂਜੀ ਬੇਨਤੀ ਇਹ ਹੈ ਕਿ ਜੋ ਪ੍ਰਚਾਰ ਤੁਹਾਡੇ ਚੈਨਲ ਕਰਦੇ ਹਨ ਕਿ ਸ਼ਨੀ ਤੋ ਬਚਣ ਵਾਲਾ ਕਵਚ, ਹਨੂਮਾਨ
ਜੀ ਦਾ ਕਵਚ ਬਗੈਰਾਂ, ਤੁਸੀ ਇਹ ਕਵਚ ਅਸ਼ੂਤੋਸ਼ ਅਤੇ ਸਿਰਸੇ ਵਾਲੇ ਸੋਦਾ ਸਾਧ ਨੂੰ ਕਿਉ ਨਹੀ ਲੈ ਕੇ
ਦਿੰਦੇ, ਬਚਾਉ ਵਾਸਤੇ। ਇਸ ਨਾਲ ਤੁਸੀ ਕਰੋੜਾਂ ਰੁ. ਲੋਕਾਂ ਦੇ ਬਚਾ ਸਕਦੇ ਹੋ। ਇਸ ਗਲ ਨੂੰ
ਇਮਾਨਦਾਰੀ ਨਾਲ ਵੀਚਾਰ ਕੇ ਦੇਖੋ ਮਹਾਂਪੁਰਖਾਂ ਨੇ ਜੋ ਸਾਨੂੰ ਸਚ ਅਤੇ ਨਿਰਭੈਤਾ ਵਾਲਾ ਰਾਹ ਦਸਿਆ
ਸੀ ਉਸ ਵਿੱਚ ਕਿਸੇ ਕਿਸਮ ਦੀ ਕਮੀ ਨਹੀ, ਕਮੀ ਹੈ ਤਾਂ ਉਸ ਰਾਹ ਤੇ ਚਲਣ ਦੀ ਹੈ। ਇਹ ਪੈਸੇ ਤੁਸੀ
ਉਹਨਾਂ ਲੋਕਾਂ ਦੀ ਜਾਨ-ਮਾਲ ਨੂੰ ਸਾੜਣ ਤੋ ਰੋਕਣ ਵਾਸਤੇ ਖਰਚਾ ਕਰੋ ਤਾਂ ਲੋਕਾਂ ਦਾ ਜਸ ਮਿਲ ਸਕਦਾ
ਹੈ।
ਅਖੀਰ ਵਿੱਚ ਦਾਸ ਦੀ ਦੋਨਾਂ ਸਰਕਾਰਾਂ ਨੂੰ ਬੇਨਤੀ ਹੈ ਕਿ ਜਿਸ ਨੂੰ ਤੁਸੀ ਭਗਵਾਨ, ਸਤਿਗੁਰੂ ਜਾਂ
ਮਹਾਰਾਜ ਕਹਿੰਦੇ ਹੋ, ਉਸ ਦੀ ਰਾਖੀ ਵਾਸਤੇ ਲੋਕਾਂ ਦੇ ਪੈਸੇ ਖਰਚ ਕਰਨੇ ਕਿਸੇ ਵੀ ਢੰਗ ਨਾਲ ਠੀਕ
ਨਹੀ। ਆਪਣੇ ਦੇਸ਼ ਦੇ ਵੀਰਾਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਇਹਨਾਂ ਦੇ ਮਗਰ ਨਾ ਲਗਣ ਜਿਨਾਂ ਨੂੰ
‘ਰਾਖਾ ਏਕੁ ਹਮਾਰਾ ਸਵਾਮੀ’ ਤੇ ਭਰੋਸਾ ਨਹੀ। ਸਰਬ ਸਾਂਝੇ ਧਰਮ ਨੁੰ ਵਿਗਾੜ ਕੇ ਵੰਡੀਆ ਪਾਉਣ ਵਾਲੇ
ਧਰਮਾਂ ਦਾ ਪ੍ਰਚਾਰ ਕਰਦੇ ਅਤੇ ਕਰਵਾਉਦੇ ਹਨ।
ਗੁਰਬਖਸ਼ ਸਿੰਘ 919417231762