.

ਕੰਡਿਆਂ ਦੇ ਵਪਾਰੀ

ਮਃ 1॥ ਹਰਣਾਂ ਬਾਜਾਂ ਤੈ ਸਿਕਦਾਰਾਂ, ਏਨਾੑ ਪੜਿੑਆ ਨਾਉ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ॥ ਸੋ ਪੜਿਆ ਸੋ ਪੰਡਿਤੁ ਬੀਨਾ ਜਿਨੀੑ ਕਮਾਣਾ ਨਾਉ॥ ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ॥ ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿੑ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿੑ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ ਜਿਥੈ ਜੀਆਂ ਹੋਸੀ ਸਾਰ॥ ਨਕੀ ਵਢੀ ਲਾਇਤਬਾਰ॥ 2॥ (ਪੰਨਾ 1288)

ਇਸ ਵਕਤ ਦੋ ਵੱਡੇ ਮਸਲੇ ਸਿੱਖ ਕੋਮ ਸਾਹਮਣੇ ਬਹੁਤ ਖਤਰਨਾਕ ਤਰੀਕੇ ਨਾਲ ਮੂੰਹ ਅਡ ਕੇ ਖੜੇ ਹਨ ਸੱਭ ਤੋਂ ਵੱਡਾ ਮਸਲਾ ਇਸ ਵੇਲੇ ਪੰਜਾਬ ਵਿੱਚ ਸਿੱਖ, ਪੰਜਾਬ ਅਤੇ ਪੰਜਾਬੀ ਵਿਰੋਧੀ ਲੋਕਾਂ ਦਾ ਜਮਾਵੜਾ ਹੋ ਚੁੱਕਾ ਹੈ। ਧਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਿੱਖ ਧਰਮ ਦੀ ਸ਼ੁਰੂਆਤ ਕੀਤੀ ਸੀ ਉਸ ਵਕਤ ਇਹ ਧਰਮ ਨਿਮ੍ਰਤਾ, ਸੱਚਾਈ, ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਵਾਲੇ ਲੋਕਾਂ ਦਾ ਧਰਮ ਸੀ। ਇਨ੍ਹਾਂ ਗੁਣਾ ਕਰਕੇ ਉਸ ਵਕਤ ਤਿਨ ਕਰੋੜ ਤੋਂ ਵੱਧ ਲੋਕ ਸਿੱਖ ਧਰਮ ਨੂੰ ਅਪਨਾ ਚੁੱਕੇ ਸੀ, ਮਗਰ ਚਾਣਕੀਆ ਚਾਲਾਂ ਚਲਣ ਵਾਲੇ ਵੀ ਨਾਲ ਨਾਲ ਚਲਦੇ ਰਹੇ, ਹਿੰਦੂ ਰਾਜਿਆਂ ਦੀ ਬ੍ਰਾਹਮਣੀ ਸੋਚ ਹੋਣ ਕਰਕੇ ਜਿੱਥੇ ਉਨ੍ਹਾਂ ਨੇ ਜਿੱਥੇ ਸਿੱਖਾਂ ਨਾਲ ਆਪ ਵੈਰ ਰਖਿਆ ਓਥੇ ਮੁਗਲ ਹਾਕਮਾਂ ਨੂੰ ਵੀ ਸਿੱਖਾਂ ਦੇ ਖਿਲਾਫ ਵਰਗਲਾਇਆ, 5 ਤੇ 7 ਸਾਲ ਦੇ ਸਾਹਿਬ ਜਾਦਿਆਂ ਤਕ ਨੂੰ ਕਤਲ ਕਰਕੇ ਸੱਖੀ ਦਾ ਖੁਰਾ ਖੋਜ਼ ਮਟਾਉਣ ਦੀ ਨਾਪਾਕ ਕੋਸ਼ਿਸ਼ ਕੀਤੀ ਗਈ। ਚੰਦੂ, ਗੰਗੂ, ਸੁੱਚਾ ਨੰਦ ਤੇ ਨਰੈਣੂ ਮਹੰਤ ਦੀਆਂ ਨਾਪਾਕ ਰੂਹਾਂ ਅਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਾਡੀ ਕੋਮ ਵਿੱਚ ਵਿਚਰ ਰਹੀਆਂ ਹਨ।

ਬਾਬਾ ਬੰਦਾ ਸਿੰਘ ਬਹਾਦਰ (ਬਾਬਾ ਗੁਰਬਖਸ਼ ਸਿੰਘ) ਦੀ ਸ਼ਹਾਦਤ ਤੋਂ ਬਾਅਦ ਇਸ ਨਿਰਮਲ ਪੰਥ ਦੀ ਬਾਗਡੋਰ ਨਿਰਮਲੇ, ੳਦਾਸੀ ਤੇ ਹੋਰ ਪੰਥ ਵਿਰੋਧੀ ਮਹੰਤਾਂ ਦੇ ਹੱਥ ਵਿੱਚ ਆ ਗਈ ਉਸ ਵੇਲੇ ਇਤਹਾਸ ਨਾਲ ਵੀ ਛੇੜ-ਛਾੜ ਕੀਤੀ ਗਈ ਤੇ ਗੁਰਮਤਿ ਸਿਧਾਤਾਂ ਦਾ ਵੀ ਘਾਣ ਕੀਤਾ ਗਿਆ। ਭਾਵੇਂ ਇਸ ਦਰਮਿਆਨ ਮਹਾਰਾਜਾ ਰਣਜੀਤ ਸਿੰਘ ਦਾ ਰਾਜ (ਕਥਿਤ ਸਿੱਖ ਰਾਜ) ਵੀ ਆਇਆ ਪਰ ਸਿੱਖ ਦੁਸ਼ਮਣਾ ਦੀ ਉਸ ਵਕਤ ਵੀ ਤੂਤੀ ਬੋਲਦੀ ਰਹੀ, ਕੋਮ ਵਿੱਚ ਸਭ ਤੋਂ ਜਾਅਦਾ ਨਿਘਾਰ ਵੀ ਉਸੇ ਵੇਲੇ ਆਇਆ। ਇਤਹਾਸ ਇਸ ਗਲ ਦਾ ਗਵਾਹ ਹੈ ਕਿ ਰਣਜੀਤ ਸਿੰਘ ਨੇ ਆਪਣੇ ਸਾਰੇ ਕਾਰ ਵਿਹਾਰ ਬ੍ਰਾਹਮਣੀ ਰੀਤੀ ਮੁਤਾਬਕ ਹੀ ਕੀਤੇ ਅਤੇ ਆਪਣੇ ਸਾਰੇ ਸਿੱਖ ਜਰਨੈਲ ਆਪਣੇ ਤੋਂ ਦੂਰ ਹੀ ਰੱਖੇ ਤੇ ਪੰਥ ਧਰੋਹੀ ਡੋਗਰਿਆਂ ਨੂੰ ਰਾਜ ਦਾ ਭਾਈਵਾਲ ਬਣਾ ਕੇ ਰਖਿਆ, ਜਿਵੇਂ ਅਜ ਦੇ ਰਣਜੀਤ ਸਿੰਘ ਰਾਜ ਵਿੱਚ ਹੈ (ਰਾਜ ਨਹੀਂ ਸੇਵਾ)। ਨਰੈਣੂ ਮਹੰਤ ਤੇ ਧੀਰਮਲੀਏ ਅਜ ਡੇਰੇਦਾਰਾਂ ਦੇ ਰੂਪ ਵਿੱਚ ਪੰਜਾਬ ਦੇ ਬਹੁਤੇ ਹਿੱਸੇ ਤੇ ਕਾਬਜ਼ ਹਨ ਅਤੇ ਡੇਰਾਵਾਦ ਅਜ ਕਲ ਕਾਰੋਬਾਰ ਦੇ ਤੋਰ ਤੇ ਪ੍ਰਫੁਲੱਤ ਹੋ ਰਿਹਾ ਹੈ।

ਪੰਜਾਬ ਦੀ ਆਰਥਕਤਾ ਨੂੰ ਏਹ ਲੋਕ ਦੋ ਤਰੀਕਿਆਂ ਨਾਲ ਢਾਹ ਲਗਾ ਰਹੇ ਹਨ ਇੱਕ ਤੇ ਸ਼ਰਧਾ ਨੇ ਨਾਮ ਤੇ ਲੋਕਾਂ ਨੂੰ ਲੁਟਦੇ ਹਨ ਦੂਜਾ ਦੰਗੇ ਫਸਾਦਾ ਰਾਹੀ ਜਾਇਦਾਦਾਂ ਦੀ ਸਾੜ ਫੂਕ ਕਰਕੇ, ਜੋ ਕੁੱਝ ਪਿਛਲੇ ਦਿਨਾ ਵਿੱਚ ਮਾਲੀ ਅਤੇ ਜਾਨੀ ਨੁਕਸਾਨ ਹੋਇਆ ਹੈ ਇਹ ਸਭ ਡੇਰਾਵਾਦ ਦੀ ਹੀ ਦੇਣ ਹੈ। ਪੰਜਾਬ ਦੀ ਬਹੁਤੀ ਵਸੋਂ ਇਨ੍ਹਾਂ ਦੀ ਪਾਲਣ ਹਾਰ ਹੈ ਕੋਈ ਧਨ ਦੇ ਰਿਹਾ ਹੈ ਕੋਈ ਅਨ ਦੇ ਰਿਹਾ ਹੈ ਤੇ ਕਈ ਬੇਸਮਝ ਲੋਕ ਅੱਨੀ ਸ਼ਰਧਾ ਵਸ ਹੋ ਕੇ ਇਨ੍ਹਾਂ ਦੇ ਸਾਂਡ ਆਸ਼ਰਮ ਵਿੱਚ ਆਪਣੀਆਂ ਲੜਕੀਆਂ ਨੂੰ ਵੀ ਨੂੰ ਸਾਧਾਂ ਦੀ ਸੇਵਾ ਵਿੱਚ ਅਰਪਨ ਕਰੀ ਜਾ ਰਹੇ ਹਨ, ਕਾਰਣ ਲੋਕਾਂ ਨੂੰ ਗੁਰੂ ਗ੍ਰੰਥ ਵਿੱਚ ਵਿਸਵਾਸ਼ ਘਟ ਹੈ ਤੇ ਇਨ੍ਹਾਂ ਡੇਰੇਦਾਰਾਂ ਤੇ ਜਾਅਦਾ ਹੈ ਕਹਾਵਤ ਹੈ ਕਿ ਰਬ ਨੇੜੇ ਕੇ ਘਸੁਨਲੋਕਾਂ ਨੂੰ ਲਗਦਾ ਹੈ ਕਿ ਰਬ ਪਤਾ ਨਹੀ ਹੈ ਕਿ ਨਹੀਂ, ਪਰ ਬਾਬਾ ਜੀ ਦੇ ਅਸ਼ੀਰਵਾਦ ਉਤੇ ਉਨ੍ਹਾਂ ਨੂੰ ਪੱਕਾ ਭਰੋਸਾ ਹੈ। ਰਾਜਸੀ ਲੋਕਾਂ ਲਈ ਇਹ ਡੇਰੇ ਵੋਟਾਂ ਵਿੱਚ ਜਿੱਤ ਦਾ ਕਾਰਣ ਬਣਦਾ ਹੋਣ ਕਰਕੇ ਉਨ੍ਹਾਂ ਦੇ ਚਹੇਤੇ ਹੁੰਦੇ ਹਨ, ਤਾਜ਼ਾ ਮਿਸਾਲ ਹੈ ਕਿ 5 ਦਸੰਬਰ ਨੂੰ ਲੁਧਿਆਣਾ ਵਿੱਖੇ ਜੋ ਦੁੱਖਦਾਈ ਘਟਨਾ ਵਾਪਰੀ ਹੈ ਤੇ ਜਿਸ ਵਿੱਚ ਅਧਿਕਾਰਤ ਤੌਰ ਤੇ ਇੱਕ ਵਿਅਕਤੀ ਦੀ ਮੋਤ (ਸ਼ਹੀਦੀ) ਹੋਈ ਹੈ ਤੇ ਦਰਜ਼ਨ ਤੋਂ ਵੱਧ ਜਖਮੀ ਹੋਏ ਹਨ। ਇਹ ਸਭ ਵਾਪਰਨ ਤੋਂ ਬਾਅਦ ਆਸ਼ੂਤੋਸ਼ ਭੱਈਏ ਦਾ ਪ੍ਰੋਗਰਾਮ ਬੰਦ ਕਰ ਦਿੱਤਾ ਜਾਂ ਬੰਦ ਕਰਵਾ ਦਿੱਤਾ ਗਿਆ, (ਪਹਿਲਾਂ ਇਜਾਜ਼ਤ ਦਿੱਤੀ ਵੋਟਾ ਲਈ ਫੇਰ ਬੰਦ ਕਰਵਾ ਦਿੱਤਾ ਵੋਟਾਂ ਲਈ) ਪਰ ਇਹ ਸਭ ਕੁੱਝ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਸੀ, ਸਰਕਾਰ ਦੀ ਸ਼ਾਇਦ ਦੋ ਪੈਸੇ ਦੀ ਸਿਆਹੀ ਵੀ ਨਾ ਖਰਚ ਹੁੰਦੀ, (ਜੇ ਸਰਕਾਰ ਸਚਮੁਚ ਪੰਥਕ ਹੁੰਦੀ) ਪਰ ਇਸ ਵਾਸਤੇ ਬੇਸ਼ਕੀਮਤੀ ਖੂਨ ਡ੍ਹੋਲ ਕੇ ਕੀਮਤੀ ਜਾਨਾਂ ਗੁਆ ਕੇ ਫਿਰ ਆਸ਼ੂਤੋਸ਼ ਭੱਈਏ ਦਾ ਪ੍ਰੋਗਰਾਮ ਬੰਦ ਕੀਤਾ/ਰੋਕਿਆ ਗਿਆ। ਗੁਰਬਾਣੀ ਦਾ ਫਰਮਾਨ ਹੈ

ਕਬੀਰ ਜੋਰੁ ਕੀਆ ਸੋ ਜੁਲਮੁ ਹੈ, ਲੇਇ ਜਬਾਬੁ ਖੁਦਾਇ॥ ਦਫਤਰਿ ਲੇਖਾ ਨੀਕਸੈ, ਮਾਰ ਮੁਹੈ ਮੁਹਿ ਖਾਇ॥ 200॥ {ਪੰਨਾ 1375}

ਜਿਸ ਕੈ ਅੰਤਰਿ ਰਾਜ ਅਭਿਮਾਨੁ॥ ਸੋ ਨਰਕਪਾਤੀ ਹੋਵਤ ਸੁਆਨੁ॥ ਜੋ ਜਾਨੈ ਮੈ ਜੋਬਨਵੰਤੁ॥ ਸੋ ਹੋਵਤ ਬਿਸਟਾ ਕਾ ਜੰਤੁ॥ {ਪੰਨਾ 278}

ਮੈਂ ਇਹ ਨਹੀ ਕਹਿੰਦਾ ਕਿ ਸਿੱਖ ਨਿੱਹਥੇ ਸਨ ਉਹ ਆਪਣੇ ਰਵਾਇਤੀ ਸ਼ਸ਼ਤ੍ਰਾਂ ਨਾਲ ਲੈਸ ਸਨ ਤੇ ਸਿਰਫ ਜੈਕਾਰੇ ਹੀ ਛੱਡ ਰਹੇ ਸੀ ਕੋਈ ਸਾੜਫੂਕ ਨਹੀ ਕੀਤੀ ਕੋਈ ਦੰਗਾ ਨਹੀਂ ਕੀਤਾ ਕਿਸੇ ਦਾ ਕਤਲ ਨਹੀਂ ਕੀਤਾ, ਸਿਰਫ ਏਹਨਾਂ ਜੈਕਾਰਿਆ ਤੋਂ ਖਫਾ ਹੋ ਕੇ ਸਰਕਾਰ ਨੇ ਗੋਲੀ ਚਲਾ ਦਿੱਤੀ। ਪਰ ਦੂਜੇ ਪਾਸੇ ਕੁੱਝ ਕੁ ਦਿਨ ਪਹਿਲਾਂ ਵਿਆਨਾ ਵਿੱਚ ਸੰਤ ਰਾਮਾ ਨੰਦ ਦੀ ਮੋਤ ਦੀ ਘਟਨਾ ਤੋਂ ਬਾਅਦ ਪੰਜਾਬ ਵਿੱਚ ਰਵੀਦਾਸੀਏ ਭਾਈਚਾਰੇ ਵਲੋਂ ਰੱਜ ਕੇ ਖਰੂਦ ਕੀਤਾ ਗਿਆ ਰੇਲ ਗੱਡੀਆਂ, ਬਸਾਂ, ਟਰੱਕ, ਲੋਕਾਂ ਦੀਆਂ ਨਿਜੀ ਕਾਰਾਂ, ਤੋ ਹੋਰ ਅਰਬਾਂ ਰੁਪਿਆਂ ਦੀ ਬੇਹਿਸਾਬੀ ਜਾਇਦਾਦ ਅਗ ਦੇ ਹਵਾਲੇ ਕਰ ਦਿੱਤੀ ਗਈ ਉਸ ਵੇਲੇ ਕੋਈ ਗੋਲੀ ਨਹੀਂ ਚੱਲੀ।

ਅਪਰੈਲ 1978 ਵਿੱਚ ਨਿਰੰਕਾਰੀਆਂ ਹਥੋਂ 13 ਨਿਹੱਥੇ ਸਿੰਘ ਸ਼ਹੀਦ ਕਰ ਦਿੱਤੇ ਗਏ, ਉਸ ਬਾਅਦ ਲਗ੍ਹ ਭਗ੍ਹ 15/16 ਸਾਲ ਜੋ ਹਨੇਰੀ ਪੰਜਾਬ ਵਿੱਚ ਝੁੱਲੀ ਕਿਸੇ ਤੋਂ ਛੁਪੀ ਨਹੀ, ਮਾਝੇ ਦੇ ਕਈ ਪਿੰਡਾਂ ਵਿੱਚ ਅਜ ਤਕ ਬਰਾਤ ਨਹੀ ਚੜੀ, ਕੀ ਸਿੱਖ ਦੋਖੀਆਂ ਵਲੋਂ ਦੁਬਾਰਾ ਓਹੇ ਜਿਹੇ ਹਲਾਤ ਪੈਦਾ ਕਰਨ ਦੀ ਕੋਸ਼ਿਸ਼ ਤੇ ਨਹੀਂ ਕੀਤੀ ਜਾ ਰਹੀ? ਇਸ ਨੂੰ ਅਸੀਂ ਸੰਯੋਗ ਨਹੀ ਕਿਹ ਸਕਦੇ ਕਿ ਹਰ ਵਾਰੀ ਮੁੱਖ ਮੰਤਰੀ ਪ੍ਰਕਾਸ਼ ਸਿਹੁਂ ਬਾਦਲ ਹੀ ਹੁੰਦਾ ਹੈ। ਇਸ ਤੋਂ ਜਾਅਦਾ ਦੁੱਖਦਾਈ ਗਲ ਇਹ ਹੋ ਗਈ ਕਿ ਅਕਾਲ ਤਖਤ ਦਾ ਅਖੋਤੀ ਜਥੇਦਾਰ ਗੁਰਬਚਨ ਸਿਹੁਂ ਲੁਧਿਆਣਾ ਕਾਂਢ ਬਾਰੇ ਕਹਿੰਦਾ ਹੈ ਕਿ ਸਾਰਾ ਕਸੂਰ ਪ੍ਰਸਾਸ਼ਨ ਦਾ ਹੈ, ਪਤਾ ਨਹੀ ਇਨ੍ਹਾਂ ਦੀ ਬੁੱਧੀ ਕਿਤੇ ਗਿਰਵੀ ਪਈ ਹੈ ਜਾਂ ਜੰਗਾਲ ਲੱਗਾ ਹੋਇਆ ਹੈ, ਭਲਾ ਪ੍ਰਸਾਸ਼ਨ ਆਪਣੇ ਆਪ ਕਿਵੇਂ ਗੋਲੀ ਚਲਾਉਣ ਵਰਗਾ ਫੈਸਲਾ ਕਰ ਸਕਦਾ ਹੈ, ਬਿਲਕੁਲ ਇੱਕ ਦਿਨ ਪਹਿਲਾਂ 4 ਦਸੰਬਰ ਨੂੰ ਪ੍ਰਵਾਸੀ ਮਜਦੂਰਾਂ ਵਲੋਂ ਰੱਜ ਕੇ ਖਰੂਦ ਕੀਤਾ ਗਿਆ ਕਰੋੜਾਂ ਦੀ ਜਾਇਦਾਦ ਸਾੜ ਦਿੱਤੀ ਗਈ, ਪ੍ਰਸਾਸ਼ਨ ਤੇ ਉਹੀ ਹੈ ਉਸ ਵੇਲੇ ਕੋਈ ਗੋਲੀ ਨਹੀਂ ਚੱਲੀ, ਦੇਖੋ ਸ਼ੇਰ ਵੀ ਜਾਨਵਰ ਹੈ ਤੇ ਕੁੱਤਾ ਵੀ, ਹੰਸ ਵੀ ਪੰਛੀ ਹੈ ਤੇ ਬਗਲਾ ਵੀ, ਪਰ ਬਿਰਤੀਆਂ ਦਾ ਫਰਕ ਹੈ, ਗੁਰਸਿੱਖ ਨੂੰ ਹੰਸ ਦੀ ਬਿਰਤੀ ਦਿੱਤੀ ਹੈ ਬਗਲੇ ਦੀ ਨਹੀਂ, ਸਿੱਖ ਨੂੰ ਸਿੰਘ ਬਣਾ ਕੇ ਸ਼ੇਰ ਦੀ ਬਿਰਤੀ ਦਿੱਤੀ ਹੈ, ਕੁਤੇ ਦੀ ਨਹੀਂ, ਸ਼ੇਰ ਨੂੰ ਕੋਈ ਗੋਲ਼ੀ ਮਾਰੇ ਤੇ ਸ਼ੇਰ ਕਸੂਰ ਗੋਲ਼ੀ ਦਾ ਨਹੀਂ ਕਢਦਾ, ਤੇ ਉਹ ਗੋਲ਼ੀ ਮਾਰਨ ਵਾਲੇ ਵੱਲ ਭਜਦਾ ਹੈ, ਤੇ ਜੇ ਕੋਈ ਕੁੱਤੇ ਨੂੰ ਇੱਟ ਵੱਟਾ ਮਾਰੇ ਕੁੱਤਾ ਇਟ ਵੱਟੇ ਵੱਲ ਭਜਦਾ ਹੈ, ਗੋਲੀ ਮਾਰਣ ਵਾਲੀ ਸਰਕਾਰ ਹੈ, ਤੇ ਪ੍ਰਸਾਸ਼ਨ ਬੰਦੂਕ ਹੈ, ਗੋਲੀ ਹੈ, ਇਟ ਹੈ, ਇਹ ਅਸੀਂ ਦੇਖਣਾ ਹੈ ਕਿ ਕਸੂਰ ਗੋਲ਼ੀ ਮਾਰਨ ਵਾਲੇ ਦਾ ਹੈ ਕਿ ਗੋਲੀ ਦਾ। ਦੋ ਤਿਨ ਗਲਾਂ ਏਥੇ ਹੋਰ ਗੌਰ ਕਰਨ ਵਾਲੀਆਂ ਹਨ ਪਿਹਲੀ ਗਲ ਲੁਧਿਆਣੇ ਵਿੱਚ ਕਰਫੀਊ ਲੱਗਾ ਹੋਇਆ ਹੈ ਤੇ ਆਸੂਤੋਸ਼ ਭਈਏ ਦਾ ਸਮਾਗਮ ਕਿਵੇਂ ਹੋ ਗਿਆ ਦੂਜਾ ਸਿੱਖ ਜਥੇਬੰਦੀਆਂ ਵੀ ਕਰਫੀਊ ਦਾ ਉਲੰਘਣਾਂ ਕਰਕੇ ਇਕੱਠੀਆਂ ਕਿਵੇਂ ਹੋ ਗੱਈਆਂ ਸਿੱਧਾ ਜਿਹਾ ਮਤਲਬ ਹੈ ਚੋਰਾਂ ਨੂੰ ਕਿਹਾ ਕਿ ਤੁਸੀ ਚੋਰੀ ਕਰੋ, ਸਾਧਾਂ ਨੂੰ ਕਿਹਾ ਕਿ ਸਾਵਧਾਨ ਰਿਹੋ, ਤੇ ਸਿਆਸਤਦਾਨਾ ਦੀਆਂ ਰੋਟੀਆਂ ਤੇ ਕੁਰਸੀ ਪੱਕੀ।

ਦੁਜੇ ਪਾਸੇ ਅਖੋਤੀ ਦਸਮ ਗ੍ਰੰਥ ਦਾ ਮਸਲਾ ਕੋਮ ਲਈ ਗੰਭੀਰ ਬਣਿਆ ਹੋਇਆ ਹੈ ਬੇਸਮਝ, ਸਵਾਰਥੀ ਤੇ ਮੂਰਖ ਲੋਕਾਂ ਨੇ ਖਾਮਖਾਹ ਇਸਨੂੰ ਸੁਲਝਾਉਣ ਦੀ ਥਾਵੇਂ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ ਤੇ ਕੋਮ ਦੇ ਦੁਸ਼ਮਣ ਅੰਦਰੋ ਅੰਦਰ ਖੁਸੀਆਂ ਮਨਾ ਰਹੇ ਹਨ ਕਿ ਸਿੱਖ ਆਪਸ ਵਿੱਚ ਲੜ੍ਹ ਰਹੇ ਹਨ ਤੇ ਏਹੋ ਹੀ ਓਹ ਚਾਂਹੁਦੇ ਸੀ। ਦਸਮ ਗ੍ਰੰਥ ਉਹ ਪੁਸਤਕ ਹੈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੇ ਨਾਮ ਨਾਲ ਓਹਨਾਂ ਦੇ ਸਮੇ ਵਿੱਚ ਓਹਨਾਂ ਨਾਲ ਵਾਪਰੀਆਂ ਦਸੀਆਂ ਜਾ ਰਹੀਆਂ ਗੰਦੀਆਂ ਘਟਨਾਵਾਂ ਦਾ ਪੁਲੰਦਾ ਹਨ, ਬਹੁਗਿਣਤੀ ਸਿੱਖਾਂ ਦੀ ਬਿਲਕੁਲ ਇਸ ਨਾਲ ਸਿਹਮਤ ਨਹੀਂ, ਜੋ ਕੁੱਝ ਇਸ ਵਿੱਚ ਲਿਖਿਆ ਹੋੲਆ ਹੈ ਕੋਈ ਅਯਾਸ਼ ਤੇ ਕਾਮੀ ਬਿਰਤੀ ਦਾ ਬੰਦਾ ਭਾਂਵੇ ਪੜ੍ਹ ਕੇ ਖੁਸ਼ ਹੋ ਜਾਵੇ ਪਰ ਆਮ ਗ੍ਰਹਿਸਤੀ ਮਨੁਖ ਇਸ ਦੀਆਂ ਦੋ ਕੁ ਲਾਈਨਾਂ ਪੜ੍ਹ ਕੇ ਅਖੋਤੀ ਦਸਮ ਗ੍ਰੰਥ ਨੂੰ ਲਕਾਉਂਦਾ ਫਿਰੇਗਾ ਕਿ ਕਿਤੇ ਮੇਰੇ ਬਚਿਆਂ ਦੇ ਹੱਥ ਲਗ ਗਿਆ ਤੇ ਬੱਚੇ ਮੇਰੇ ਆਚਰਣ ਤੇ ਸ਼ੱਕ ਕਰਨ ਲਗ ਪੈਣਗੇ।

ਪ੍ਰੋਫੈਸਰ ਦਰਸ਼ਨ ਸਿੰਘ ਜੀ ਸਾਬਕਾ ਮੁੱਖ ਸੇਵਾਦਾਰ ਸ੍ਰੀ ਅਕਾਲ ਤਖਤ ਨੇ ਇਸ ਸ਼ਰਾਰਤ ਦਾ ਭਾਂਡਾ ਭਨਣ ਦੀ ਕੋਸ਼ਿਸ਼ ਕੀਤੀ ਪਰ ਦੋ ਕੁ ਸ਼ਾਤਰ ਲੋਕਾਂ ਨੇ ਇਨ੍ਹਾਂ ਅਖੋਤੀ ਜਥੇਦਾਰਾਂ ਦੇ ਮੋਢਿਆਂ ਤੇ ਬੰਦੂਕ ਰੱਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮਨਣ ਵਾਲਿਆਂ ਵਲ ਚਲਾ ਦਿਤੀ, ਤੇ ਬਿਨਾਂ ਸੋਚਿਆਂ ਸਮਝਿਆਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਸਾਬਕਾ ਮੁੱਖ ਸੇਵਾਦਾਰ ਸ੍ਰੀ ਅਕਾਲ ਤਖਤ ਨੂੰ ਅਕਾਲ ਤਖਤ ਤੇ ਤਲਬ ਕਰ ਲਿਆ। ਜੋ ਜਥੇਦਾਰਾਂ ਦੇ ਫਰਜ਼ ਸੀ ਉਹ ਇਨ੍ਹਾਂ ਨਹੀਂ ਨਿਭਾਏ “ਧਰਮ ਨਾਲੋਂ ਧੜਾ ਪਿਆਰਾ” ਮੁਹਾਵਰਾ ਏਥੇ ਪੂਰੀ ਤਰ੍ਹਾਂ ਨਾਲ ਢੁਕਦਾ ਹੈ ਕੋਈ ਕਿਨਾ ਵੀ ਵਧੀਆ ਸਿੱਖ ਹੋਵੇ ਵਧੀਆ ਕਿਰਦਾਰ ਹੋਵੇ ਜਿਸਦੀ ਸੋਚ ਇਨ੍ਹਾਂ ਨਾਲ ਮੇਲ ਨਹੀਂ ਖਾਂਦੀ ਜੋ ਇਨ੍ਹਾਂ ਦਾ ਜੀ ਹਜੂਰੀਆ ਨਹੀਂ ਬਣਨਾ ਚਾਹੁੰਦਾ ਬਸ ਸ਼ੇਕ ਦਿਓ ਪੰਥ ਵਿੱਚੋਂ, ਜਦੋਂ ਕਿ ਗੁਰੂ ਸਾਹਿਬਾਂ ਵੇਲੇ ਇਹ ਕੁੱਝ ਬਿਲਕੁਲ ਨਹੀਂ ਸੀ ਹੁੰਦਾ, ਤੇ ਅਜ ਕੋਈ ਕਿਨਾ ਵੀ ਘਟੀਆ ਕਿਰਦਾਰ ਵਾਲਾ ਹੋਵੇ ਉਸ ਦੀਆਂ ਕਿਨੀਆਂ ਵੀ ਸ਼ਕਾਇਤਾਂ ਇਨ੍ਹਾਂ ਪਾਸ ਪਹੁੰਚੀਆਂ ਹੋਣ ਪਹਿਲਾਂ ਤੇ ਇਹ ਇਸ ਗਲ ਨੂੰ ਮਨਣ ਲਈ ਤਿਆਰ ਹੀ ਨਹੀ ਹੁੰਦੇ ਕਿ ਇਨ੍ਹਾ ਪਾਸ ਕੋਈ ਸ਼ਕਾਇਤ ਆਈ ਹੈ, ਬਸ ਸ਼ਰਤ ਇਹ ਹੈ ਕਿ ਓਹ ਦੋਸ਼ੀ ਇਨ੍ਹਾਂ ਦਾ ਚਹੇਤਾ ਹੋਣਾ ਚਾਹੀਦਾ ਹੈ ਉਸ ਦੀਆਂ ਇੰਕੁਆਰੀਆ ਕਰਨ ਵਿੱਚ ਹੀ ਏਨਾਂ ਸਮਾ ਲੰਘਾ ਦਿੰਦੇ ਹਨ ਕਿ ਸ਼ਕਾਇਤ ਕਰਤਾ ਚੁਪ ਕਰਕੇ ਘਰ ਬਹਿ ਜਾਂਦਾ ਹੈ। ਮੈਨੂੰ ਤੇ ਇਨ੍ਹਾਂ ਜਥੇਦਾਰਾਂ ਉਤੇ ਤਰਸ ਆਉਂਦਾ ਹੈ ਕਿ ਤੁਹਾਡਾ ਬਣੂਗਾ ਕੀ? ਵਕਤ ਬਦਲਦਿਆਂ ਸਮਾਂ ਨਹੀਂ ਲਗਦਾ। ਗੁਰਬਾਣੀ ਦਾ ਫਰਮਾਨ ਹੈ

ਹਸਤੋ ਜਾਇ, ਸੁ ਰੋਵਤੁ ਆਵੈ, ਰੋਵਤੁ ਜਾਇ, ਸੁ ਹਸੈ॥ ਬਸਤੋ ਹੋਇ, ਹੋਇ ਸ+ ਊਜਰੁ, ਊਜਰੁ ਹੋਇ, ਸੁ ਬਸੈ॥ 1॥ (ਪੰਨਾ 1252)

ਇਨ੍ਹਾਂ ਦਾ ਫਰਜ਼ ਤੇ ਐਹ ਸੀ ਕਿ ਇਹ ਸਿੱਖਾਂ ਨੂੰ ਰਾਜਨੀਤਕ ਸੇਧ ਦਿੰਦੇ, ਅਕਾਲ ਤਖਤ ਦਾ ਮੁਖੀ ਜਥੇਦਾਰ ਸਿਆਸਤਦਾਨ ਸਿੱਖਾਂ ਨੂੰ ਅਵਾਜ ਮਾਰ ਕੇ ਕਹਿੰਦਾ ਕਿ ਸਾਡਾ ਨਿਸ਼ਾਨਾ ਹਲੇਮੀ ਸਿੱਖ ਰਾਜ ਦਾ ਹੈ ਮੈਂ ਤੁਹਾਂਨੂੰ ਆਦੇਸ਼ ਦਿੰਦਾ ਹਾਂ ਕਿ ਤੁਸੀ ਸਿੱਖ ਰਾਜ ਦੀ ਪ੍ਰਾਪਤੀ ਲਈ ਹਰ ਸੰਭਵ ਯਤਨ ਅਰੰਭੋ ਤੇ ਉਸਦੀ ੳਸਾਰੂ (progress) ਰਿਪੋਰਟ ਹਰ ਮਹੀਨੇ ਮੈਨੂੰ ਦਿਓ ਤਾਕਿ ਕੋਮ ਦਾ ਭਵਿਖ ਸੁਧਰ ਸਕੇ ਪਰ ਅਫਸੋਸ ਇਹ ਜਥੇਦਾਰ ਮਾਇਆ ਪਿਛੇ ਭੱਜੇ ਫਿਰਦੇ ਹਨ ਤੇ ਰਾਜਨੀਤਕਾਂ, ਆਪਣੇ ਅਕਾਵਾਂ ਸਾਹਮਣੇ ਹੱਥ ਜੋੜ ਕੇ ਖੜੇ ਰਹਿੰਦੇ ਹਨ।

ਆਮ ਲੋਕਾਂ ਨੇ ਇੱਕ ਗਲ ਸੁਣੀ ਹੋਣੀ ਹੈ ਕਿ ਕਿਸੇ ਇੱਕ ਨੇ ਦੂਜੇ ਨੂੰ ਕਿਹਾ ਕਿ ਤੇਰਾ ਕਨ ਕੁੱਤਾ ਲੈ ਗਿਆ ਤੇ ਦੂਜਾ ਆਪਣਾ ਕਨ ਦੇਖੇ ਬਿਨਾ ਕੁਤੇ ਵਲ ਭੱਜ ਪਿਆ, ਏਹੋ ਹਾਲ ਇਨ੍ਹਾਂ ਅਖੋਤੀ ਜਥੇਦਾਰਾਂ ਦਾ ਹੈ। ਭਈ ਭਲਿਓ ਪ੍ਰੋਫੈਸਰ ਦਰਸ਼ਨ ਸਿੰਘ ਜੀ, ਜੋ ਕਿਸੇ ਵੇਲੇ ਤੁਹਾਡਾ ਹਮ ਰੁਤਬਾ ਰਹੇ ਹਨ, ਨੂੰ ਸਦਣ ਤੋਂ ਪਿਹਲਾਂ ਸਾਰੀ ਘੋਖ ਤੇ ਕਰ ਲਵੋ ਕਿ ਸੱਚਾਈ ਕੀ ਹੈ, ਏਹੋ ਕਾਰਣ ਹੈ ਹੁਣ ਕੋਈ ਏਹਨਾਂ ਦੇ ਹੁਕਮਾਂ ਦੀ ਪਰਵਾਹ ਨਹੀ ਕਰਦਾ ਲੋਕੀਂ ਧੜਾ-ਧੜ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਪ੍ਰੋਗਰਾਮ ਕਰਵਾ ਰਹੇ ਹਨ, ਤੁਹਾਡੇ ਪੱਲੇ ਕੀ ਰਿਹ ਗਿਆ? ਤੁਸੀਂ ਜਿੱਨਾਂ ਮਰਜੀ ਟਿਲ ਲਾ ਲਉ ਗੁਰੂ ਇਸ ਅਖੋਤੀ ਦਸਮ ਗ੍ਰੰਥ ਨੂੰ ਕਿਸੇ ਨਹੀਂ ਜੇ ਮਨਣਾਂ। ਹੈਰਾਨੀ ਤੇ ਇਨ੍ਹਾਂ ਅਖੋਤੀ ਜਥੇਦਾਰਾਂ ਉਤੇ ਹੈ, ਗੁਰੂ ਘਰ ਦਾ ਖਾ ਕੇ ਉਸਦੇ ਖਿਲਾਫ ਹੀ ਸਾਜ਼ਸ਼ਾਂ ਰਚ ਰਹੇ ਹਨ। ਹੁਣ ਵਕਤ ਆ ਗਿਆ ਹੈ ਕੋਮ ਨੂੰ ਸਭ ਮਤਭੇਦ ਭੁਲਾ ਕੇ ਇਨ੍ਹਾਂ ਸਾਧਾਂ, ਅਖੋਤੀ ਜਥੇਦਾਰਾਂ ਤੇ ਪੰਥ ਦੇ ਲਿਬਾਸ ਵਿੱਚ ਬੈਠੇ ਇਨ੍ਹਾਂ ਪੰਥਕ ਲੀਡਰਾਂ ਤੋਂ ਆਪਣਾ ਪਿੱਛਾ ਛਡਵਾ ਲੈਣਾ ਚਾਹੀਦਾ ਹੈ ਅਤੇ ਇਨ੍ਹਾਂ ਵਲੋਂ ਕੀਤੇ ਹਰ ਫੈਸਲੇ ਦਾ ਵਿਰੋਧ ਕੀਤਾ ਜਾਵੇ ਤੇ ਇਨ੍ਹਾਂ ਵਲੋਂ ਕੀਤੀ ਹਰ ਕਾਰਵਾਈ ਨੂੰ ਨਿੰਦਿਆ ਜਾਵੇ ਤੇ ਇਨ੍ਹਾਂ ਨੂੰ ਬਿਲਕੁਲ ਮਾਨਤਾ ਨਾ ਦਿੱਤੀ ਜਾਵੇ। ਬਲਕਿ ਇਨ੍ਹਾਂ ਦੇ ਹਰ ਸਮਾਗਮ ਦਾ ਬਾਈਕਾਟ ਕੀਤਾ ਜਾਵੇ ਭਾਰਤ ਤੋਂ ਬਾਹਰਲੇ ਸਿੱਖ ਖਾਸ ਕਰਕੇ ਇਨ੍ਹਾਂ ਨੂੰ ਮੂੰਹ ਨਾ ਲਗਾਉਣ ਤਾਂ ਸ਼ਾਇਦ ਮਾੜੀ ਮੋਟੀ ਸ਼ਰਮ ਆ ਜਾਏ। ਇੱਕ ਮਸ਼ਹੂਰ ਸ਼ੇਅਰ ਕਿਹ ਕੇ ਗਲ ਖਤਮ ਕਰਦਾ ਹਾਂ।

ਬਸ ਏਕ ਹੀ ਉਲੂ ਕਾਫੀ ਥਾ ਬਰਬਾਦ ਗੁਲਿਸਤਾਂ ਕਰਨੇ ਕੋ,

ਹਰ ਸ਼ਾਖ ਪੇ ਉਲੂ ਬੈਠਾ ਹੈ ਅੰਜਾਮ ਏ ਗੁਲਿਸਤਾਂ ਕਿਆ ਹੋਗਾ।

ਅਕਾਲ ਪੁਰਖ ਸਹਾਈ ਹੋਵੇ।

ਭੁੱਲ ਚੱਕ ਦੀ ਖਿਮਾਂ॥

ਗੁਰਦੇਵ ਸਿੰਘ ਬਟਾਲਵੀ 9417270965
.