.

ਸਿੱਖੋ! ਕੁੱਝ ਤਾਂ ਹੋਸ਼ ਕਰੋ ਇਹ ਹੋ ਕੀ ਰਿਹਾ ਹੈ?

ਅੱਜ ਸਿੱਖ ਸਿਆਸਤ ਕਿਧਰ ਨੂੰ ਜਾ ਰਹੀ ਹੈ? ਕੀ ਸਿੱਖ ਕੌਮ ਦੀ ਹੋਂਦ ਖ਼ਤਰੇ ਵਿੱਚ ਹੈ ਜਾਂ ਕੀ ਸਿੱਖ ਧਰਮ ਨੂੰ ਹਿੰਦੂ ਧਰਮ ਨਿਗਲ ਜਾਵੇਗਾ? ਕੀ ਹਜ਼ਾਰਾਂ ਦੀ ਤਾਦਾਦ ਵਿੱਚ ਜੰਮੇ ਬਾਬੇ ਸਿੱਖ ਲੀਡਰਾਂ ਨਾਲ ਮਿਲ ਕੇ ਕੌਮ ਨੂੰ ਵੇਚ ਦੇਣਗੇ? ਕੀ ਸਿੱਖ ਪੰਥ ਵਿੱਚ ਦੁਫੇੜ ਪੈ ਜਾਵੇਗੀ? ਆਦਿ ਬਹੁਤ ਸਾਰੇ ਸਵਾਲ ਹਨ ਜੋ ਹਰ ਉਸ ਸਿੱਖ ਨੂੰ ਪ੍ਰੇਸ਼ਾਨ ਕਰਦੇ ਹਨ, ਜੋ ਸਿਰਫ ਤੇ ਸਿਰਫ 10 ਗੁਰੂਆਂ (ਗੁਰੁ ਨਾਨਕ ਦੇਵ ਜੀ ਤੋਂ, ਗੁਰੂ ਗੋਬਿੰਦ ਸਿੰਘ ਜੀ) ਅਤੇ ਜਾਗਦੀ ਜੋਤ, ਸ਼ਬਦ ਸ੍ਰੀ ਗੁਰੂ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ ਰੱਖਦਾ ਹੈ।
ਸਿੱਖ ਪੰਥ ਨੂੰ ਹਰ ਪਾਸੇ ਤੋਂ ਘੇਰ ਲਿਆ ਗਿਆ ਹੈ। ਸਿੱਖ ਸਿਆਸਤ ਦੀ ਵਾਗਡੋਰ ਉਹਨਾਂ ਦੇ ਹੱਥਾਂ ਵਿੱਚ ਹੈ, ਜਿਹਨਾਂ ਦਾ ਸਿੱਖੀ ਦੇ ਜਨਮ ਤੋਂ ਹੀ ਵੈਰੀ ਜਮਾਤ (ਖਾਕੀ ਨਿੱਕਰਾਂ ਵਾਲਿਆਂ) ਦੇ ਨਾਲ ਪਤੀ-ਪਤਨੀ ਦਾ ਰਿਸ਼ਤਾ ਹੈ, ਸਿੱਖੀ ਦੀ ਸਰਮੌਰ ਸੰਸਥਾਵਾਂ ਤੇ, ਧਰਮ ਪ੍ਰਚਾਰਿਕਾਂ ਤੇ, ਟਕਸਾਲਾਂ ਤੇ, ਸਿੱਖਿਆ ਸੰਸਥਾਵਾਂ ਤੇ, ਗੁਰੂ- ਦਵਾਰਿਆਂ ਤੇ, ਸਿੱਖ ਜਵਾਨੀ ਤੇ, ਇਥੋਂ ਤੱਕ 10 ਗੁਰੂਆਂ ਤੇ. . , ਗੱਲ ਕੀ ਸਿੱਖੀ ਦੀ ਕੋਈ ਜਗ੍ਹਾ ਨਹੀ ਬਚੀ ਜਿਸ ਤੇ ਯੋਜਨਾ-ਬੱਧ ਤਰੀਕੇ ਨਾਲ ਹਮਲਾ ਨਾਂ ਕੀਤਾ ਜਾ ਰਿਹਾ ਹੋਵੇ। ਪੁਰਾਣੇ ਵਿਵਾਦ ਖਤਮ ਨਹੀਂ ਹੁੰਦੇ, ਨਿੱਤ ਨਵੇਂ ਵਿਵਾਦ/ਸ਼ੰਕੇ ਖੜ੍ਹੇ ਕਰ ਦਿੱਤੇ ਜਾਂਦੇ ਹਨ। ਦਸ਼ਮ ਗ੍ਰੰਥ ਜਿਹੇ ਲੱਚਰ ਸਾਹਿਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜ ਦਿਤਾ ਗਿਆ ਹੈ, ਇਸ ਅਖੌਤੀ ਦਸ਼ਮ ਗ੍ਰੰਥ ਦੇ ਹਮਾਇਤੀਆਂ ਨੂੰ ਇਸ ਨੂੰ ਪੜ੍ਹ ਕੇ ਸ਼ਰਮ ਤਾਂ ਕੀ ਆਉਣੀ, ਉਲਟਾ ਫਖ਼ਰ ਮਹਿਸੂਸ ਹੁੰਦਾ ਹੈ।
ਸਿੱਖੀ ਦੀ ਵੈਰੀ ਜਮਾਤ ਦੀ ਪਤਨੀ ਬਣ ਕਿ ਫਖ਼ਰ ਮਹਿਸੂਸ ਕਰਨ ਵਾਲਿਉ …, ਯਾਦ ਰੱਖੋ ਇਹ ਲੋਕ ਕੌਣ ਹਨ …? ਇਹ ਉਹੀ ਲੋਕ ਹਨ ਜੱਦ ਇਹਨਾਂ ਦਾ ਧਰਮ ਖਤਰੇ ਵਿੱਚ ਸੀ, ਇਹਨਾਂ ਦੇ ਆਪਣੇ, ਪੂਛਾਂ ਨੂੰ ਅੱਗ ਲਾ ਕਿ ਲੰਕਾ ਜਲਾਉਣ ਦੀਆਂ ਟੌਹਰਾਂ ਮਾਰਨ ਵਾਲੇ ਬਾਂਦਰ ਵੀ, ਕਿਸੇ ਕੰਮ ਨਾ ਆਏ, ਫਿਰ ਇਹਨਾਂ ਦੇ ਬਜ਼ੁਰਗ ਡਰੇ ਹੋਏ ਕੁੱਤੇ ਵਰਗੀਆਂ ਬੋਦੀਆਂ ਲੈ ਕਿ, ਮੜੱਪ ਪਏ ਕੱਟਿਆ ਵਾਂਗੂ ਤੁਰ ਕਿ, ਸਾਡੇ ਗੁਰੂ ਦੇ ਦਰਵਾਰ ਵਿੱਚ ਪਹੁੰਚੇ ਸਨ, ਸੱਚ ਜਾਣਿਉ. . ਰੋ. . ਰੋ. . ਕਿ ਹੰਝੂਆਂ ਨਾਲ ਬਾਲਟੀਆਂ ਭਰ ਦਿੱਤੀਆਂ ਸਨ ਉਹਨਾਂ ਨੇ। ਇਹਨਾ ਦਾ ਧਰਮ ਬਚਾਉਣ ਵਾਸਤੇ ਗੁਰੂ ਸਾਹਿਬ ਨੇ ਇਹਨਾਂ ਦੇ ਸੁੱਚਾ ਨੰਦ ਵਰਗਿਆਂ ਦੀਆਂ ਕਰਤੂਤਾਂ ਭੁੱਲ ਕਿ ਦਿੱਲੀ ਜਾ ਕਿ ਆਪਣੀ ਕੁਰਬਾਨੀ ਦੇ ਦਿੱਤੀ ਪਰ ਇਹਨਾਂ ਦੇ ਧਰਮ ਤੇ ਆਂਚ ਨਹੀਂ ਸੀ ਆਉਣ ਦਿੱਤੀ। ਇਹਨਾਂ ਦੇ ਵਾਰਸ਼ਾਂ ਨੇ ਗੁਰੂ ਸਾਹਿਬ ਜੀ ਦੀ ਉਸ ਕੁਰਬਾਨੀ ਦਾ ਮੁੱਲ ਕੀ ਮੋੜਿਆ, ਯਾਦ ਆ ਥੋਨੂੰ. . ਜਾ. . ਭੁੱਲ ਗਏ. . ? ਕੁਰਬਾਨੀ ਦਾ ਮੁੱਲ ਗੰਗੂ ਬ੍ਰਾਮਣ ਨੇ ਉਸੇ ਗੁਰੂ ਸਾਹਿਬ ਜੀ ਦੇ ਪੋਤ੍ਰਿਆਂ ਅਤੇ (ਗੁਰੂ ਗੋਬਿੰਦ ਸਿੰਘ ਜੀ ਦੀ) ਮਾਤਾ ਗ਼ੁਜਰੀ ਜੀ ਨੂੰ ਸਰਹਿੰਦ ਦੇ ਨਵਾਬ ਕੋਲ ਵੇਚ ਕੇ ਦਿਤਾ। ਅੱਗੇ ਚੱਲ ਕਿ ਜੱਦ ਇਹਨਾਂ ਦੀਆਂ ਧੀਆਂ ਭੈਣਾਂ ਨੂੰ ਮੁਗਲ ਧਾੜਵੀ ਭੇਡਾਂ ਬੱਕਰੀਆਂ ਦੀ ਤਰ੍ਹਾਂ ਹੱਕ ਕੇ ਅਫਗਾਨਿਸਤਾਨ ਲੈ ਕਿ ਜਾਂਦੇ ਸਨ, ਇਹ ਫਿਰ ਸੰਘ ਪਾੜ-ਪਾੜ ਕਿ ਵੈਣ ਪਾਉਦਿਆਂ ਥੌਡੇ/ਸਾਡੇ ਬਜੁਰਗਾਂ ਨੂੰ “ਮੋੜੀ ਬਾਬਾ ਕੱਛ ਵਾਲਿਆ, ਸਾਡੀ ਰੰਨ ਬਸਰੇ ਨੂੰ ਚੱਲੀ” ਕਹਿ ਕੇ ਬਚਾਉਣ ਦੀ ਗੁਹਾਰ ਕਰਦੇ ਸਨ, ਸਾਡੇ ਬਜੁਰਗ਼ ਫਿਰ ਸਭ ਕੁੱਛ ਭੁੱਲ ਭੁਲਾ ਕਿ ਇਹਨਾਂ ਦੀਆਂ ਧੀਆਂ ਭੈਣਾਂ ਨੂੰ ਬਾ-ਇੱਜ਼ਤ ਇਹਨਾਂ ਦੇ ਮੰਦਰਾਂ ਦੇ ਦਰਵਾਜਿਆਂ ਸਾਹਿਤ, ਇਹਨਾਂ ਦੇ ਘਰੀਂ ਵਾੜ ਕਿ ਆਏ, ਇਹਨਾਂ ਦੇ ਬਜੁਰਗ਼ਾਂ ਦੀਆਂ ਬੋਦੀਆਂ ਉੱਤੇ ਮੁਗਲਾਂ ਦੁਵਾਰਾ ਬੰਨੇ ਇੱਟਾਂ –ਪੱਥਰ ‘ਸਾਡੇ ਬਜੁਰਗ਼ਾਂ ਨੇ ਜਾਨਾਂ ਤਲੀ ਤੇ ਧਰ ਕੇ ਖੋਹਲੇ ਸਨ, ਉਸ ਇਹਿਸਾਨ ਦਾ ਮੁੱਲ ਕੀ ਮੋੜਿਆ ਯਾਦ ਆ ਥੋਨੂੰ. . ਜਾ. . ਭੁੱਲ ਗਏ. . ? ਉਸ ਕੁਰਬਾਨੀ ਦਾ ਮੁੱਲ ਇਹਨਾਂ ਨੇ ਥੌਡੇ ਬਾਰਾਂ ਬਜਾ ਕਿ ਦਿਤਾ ਅਰਥਾਤ ਤੁਹਾਡੀ ਹਸਤੀ ਨੂੰ ਪਾਗਲ ਕਰਾਰ ਦੇ ਕਿ ਦਿਤਾ। ਯਾਦ ਰਹੇ ਜੇ ਥੌਡੇ ਬਾਰਾਂ ਨਾ ਬੱਜਦੇ, ਇਹਨਾਂ ਦੀਆਂ ਧੀਆਂ, ਭੈਣਾਂ ਅਫ਼ਗਾਨਾ ਕੋਲ ਹੀ ਰਹਿਣੀਆਂ ਸਨ, ਅਤੇ ਇਹਨਾ ਤੋਂ ਆਪਣੇ ਜੀਜੇ, ਜਮਾਈ ਅਤੇ ਫੁੱਫੜਾਂ ਦੇ ਸੰਥਾਰੇ ਨਹੀਂ ਸੀ ਸਾਭੇਂ ਜਾਣੇ, ਇਹਨਾਂ ਨੇ ਬੋਦੀਆਂ ਲਟਕਾ ਕਿ ਪੀਪੇ ਚੁੱਕ ਕੇ ਕਾਬਲ-ਕੰਧਾਰ ਦੀਆਂ ਗਲੀਆਂ ਵਿੱਚ ਧੱਕੇ ਖਾਂਦੇ ਤੁਰੇ ਫਿਰਨਾ ਸੀ, ਉਹ ਇਹਨਾਂ ਨੂੰ ਚੰਗਾ ਲਗਣਾ ਸੀ, ਪਰ ਹੁਣ ਤੁਹਾਡੀ ਇੱਜ਼ਤ (ਜਿਸ ਦਾ ਹੱਕ ਵੀ ਹੈ) ਕਰਦਿਆਂ ਇਹਨਾਂ ਨੂੰ ਸ਼ਰਮ ਆਉਂਦੀ ਹੈ।
ਇਹਨਾਂ ਨੇ ਸਾਡੇ ਕੀਤੇ ਹਰ ਅਹਿਸਾਨ ਦਾ ਮੁੱਲ ਦਗਾ (ਧ੍ਰੋਹ) ਨਾਲ ਮੋੜਿਆ ਹੈ, ਇਧਰ ਅਸੀ ਆਪਣੇ ਵਜੂਦ ਦੀ ਲੜਾਈ ਲੜਦੇ ਰਹੇ, ਉਧਰ ਇਹ ਸਾਡੇ ਧਾਰਮਿਕ ਗ੍ਰੰਥਾਂ ਵਿੱਚ (ਬਚਿਤ੍ਰ ਨਾਟਕ ਦੀ ਤਰ੍ਹਾਂ) ਮਿਲਾਵਟ ਕਰਦੇ ਰਹੇ, ਇਹਨਾਂ ਨੇ ਹਰ ਉਹ ਕੰਮ ਕੀਤਾ ਜਿਸ ਨਾਲ ਨੁਕਸਾਨ ਕੇਵਲ ਤੇ ਕੇਵਲ ਸਿੱਖ ਕੌਮ ਦਾ ਹੀ ਹੋਵੇ। ਜੱਦ ਕੌਮ ਨੂੰ ਆਪਣੀ ਕੀਤੀ ਕੁਰਬਾਨੀ ਦਾ ਫ਼ੱਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜਾ ਬਣਨ ਦੇ ਰੂਪ ਵਿੱਚ ਮਿਲਿਆ, ਇਹਨਾਂ ਗੀਦੀਆਂ ਵਲ਼ੋ ਉਸ ਦੇ ਰਾਜ ਨੂੰ ਖ਼ਤਮ ਕਰਨ ਦੀਆਂ ਸਕੀਮਾਂ ਬਣਾਈਆਂ ਗਈਆਂ, ਜੋ ਸਾਡੇ ਭੋਲੇਪਣ ਕਰਕੇ ਸਫਲ ਹੋ ਗਈਆਂ। “ਆਪ ਤਾਂ ਡੁੱਬੇ ਬ੍ਰਾਹਮਣਾਂ ਜ਼ਜ਼ਮਾਨ ਵੀ ਡੋਬੇ” ਦੇ ਕਹਾਉਤ ਐਵੈਂ ਨਹੀਂ ਬਣ ਗਏ। ਆਖਿਰ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਖ਼ਤਮ ਕਰ ਕਿ ਹੀ ਦਮ ਲਿਆ, ਪੂਰੇ ਹਿੰਦੋਸਤਾਨ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ।
ਅੰਗਰੇਜ਼ਾਂ ਦੇ ਰਾਜ ਨੂੰ ਖ਼ਤਮ ਕਰਨ ਲਈ ਵੀ ਅਸੀ ਹੀ ਮੂਹਰੇ ਸੀ, ਸਾਡੀਆਂ ਕੁਰਬਾਨੀਆਂ ਨਾਲ ਇਹਨਾਂ ਨੂੰ ਅਜ਼ਾਦੀ ਮਿਲੀ, 92 % ਕੁਰਬਾਨੀਆਂ ਅਸੀ ਦਿਤੀਆਂ ਹਨ, ਗੁਰੂ-ਦਵਾਰਾ ਸੁਧਾਰ ਲਹਿਰ, ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦੀ ਗਦਰ ਪਾਰਟੀ, ਬੱਬਰ ਖਾਲਸਾ ਲਹਿਰ, ਕਾਮਾਗਾਟਾ ਮਾਰੂ ਲਹਿਰ ਦੇ ਸੋਹਣ ਸਿੰਘ ਭਕਨਾਂ, ਕਰਮ ਸਿੰਘ ਦੌਲਤਪੁਰੀ, ਦਿਵਾਨ ਸਿੰਘ ਕਾਲੇਪੇਣੀ ਜਿਹੇ, ਜਲਿਆਂਵਾਲਾ ਬਾਗ ਦਾ ਸਾਕਾ (ਸਮੇਤ ਸੈਂਕੜੇ ਸ਼ਹੀਦ), ਸਾਰੀਆਂ ਲਹਿਰਾਂ ਇਹਨਾਂ ਦੀ ਅਜਾਦੀ ਲਈ ਅਸੀ ਹੀ ਚਲਾਈਆਂ, ਇਹਨਾਂ ਦੀ ਪੂਰੀ ਦੀ ਪੂਰੀ ਕੌਮ ਵਿੱਚੋਂ ਇੱਕ ਵੀ ਉਂਗਲ ਖੜੀ ਕਰਨ ਯੋਗਾ ਸ਼ਹੀਦ ਨਹੀਂ ਹੋਇਆ, ਉਲਟਾ ਸਾਡੇ ਸ਼ਹੀਦਾ ਦੀਆਂ ਦਾੜ੍ਹੀ, ਮੁੱਛਾਂ ਕੱਟ ਕਿ ਟੋਪੀਆਂ ਪਾ ਕਿ (ਭਗਤ ਸਿੰਘ) ਕੇ ਹੀ ਗੋਦ ਲੈ ਲਏ। ਇਹਨਾਂ ਨੇ ਸਾਡੀ ਸ਼ਹੀਦੀ ਦੀ ਕੀ ਕਦਰ ਪਾਈ ਯਾਦ ਹੈ. . ? ਇਹਨਾ ਦਾ ਗਾਂਧੀ ਅਤੇ ਹੋਰ ਸਾਰੇ ਇਹਨਾਂ ਦੇ ਲੀਡਰਾਂ ਨੇ ਕੀ ਰੋਲ ਅਦਾ ਕੀਤੇ ਪਤਾ ਹੈ? ਜਾਂ ਭੁੱਲ ਗਏ …. . ?॥
15 ਅਗਸਤ 1947 ਨੂੰ ਇਹਨਾਂ ਨੂੰ ਅਜ਼ਾਦੀ ਮਿਲੀ, ਰਾਤ 12. 01 ਮਿੰਟ ਤੇ ਹੀ ਤੁਹਾਡੀ ਕੌਮ ਲਈ ਅਬ ਜ਼ਮਾਨਾ ਬਦਲ ਗਿਆ ਹੈ ਦਾ ਐਲਾਨ ਕਰਕੇ, ਇਹਨਾਂ ਦੇ ਲ਼ੀਡਰਾਂ ਨੇ ਸਾਡੀ ਕੀਤੀ ਕੁਰਬਾਨੀ ਦਾ ਫਿਰ ਮੁੱਲ ਮੋੜਿਆ। ਇਹਨਾਂ ਨੇ ਉਸ ਗਾਧੀਂ ਨੂੰ ਬਾਪੂ ਮੰਨ ਲਿਆ ਜਿਹੜਾ ਇੱਕ ਗੱਲ ਤੇ ਥੱਪੜ ਮਾਰਨ ਵਾਲੇ ਦੇ ਮੂਹਰੇ, ਦੂਜੀ ਗੱਲ ਆਪਣੇ ਆਪ ਕਰ ਦਿੰਦਾ ਸੀ, ਭਾਵ ਜੇ ਕੋਈ ਧੀ ਨੂੰ ਛੇੜਦਾ ਹੈ, ਤਾਂ ਭੈਣ ਅਤੇ ਪਤਨੀ ਨੂੰ ਛੇੜਨ ਦਾ ਹੱਕ ਉਸ ਨੂੰ ਆਪਣੇ ਆਪ ਮਿਲ ਜਾਂਦਾ, (ਹੈ ਨਾ ਇੱਕ ਨਾਲ ਦੋ ਫ੍ਰੀ ਦਾ ਸਿਧਾਂਤ)। ਗਾਧੀਂ, ਨਹਿਰੂ ਅਤੇ ਪਟੇਲ ਦੀ ਸਾਡੇ ਗੁਰੂਆਂ ਬਾਰੇ ਕੀ ਸੋਚ ਸੀ, ਕੋਈ ਲੁੱਕੀ ਨੀ ਕਿਸੇ ਤੋਂ, ਸਭ ਕੁੱਝ ਲੁੱਟਾ ਕਿ ਅਸੀ ਇਹਨਾ ਤੋਂ ਪੰਜਾਬੀ ਸੂਬਾ ਹੀ ਤਾਂ ਮੰਗਿਆ ਸੀ, ਕੱਟ-ਵੱਢ ਕਿ ਸੂਬੀ ਹੱਥ ਫੜਾ ਦਿੱਤੀ। ਕੱਲ ਦੇ ਪੰਜਾ ਪਾਣੀਆਂ ਦੇ ਮਾਲਕਾਂ ਦਾ ਹਾਲ ਵਿਖਾਈ ਨੀ ਦਿੰਦਾ ਥੋਨੂੰ, ਯਾਦ ਰੱਖਿਉ, ਤੁਹਾਡੀਆਂ ਹੋਣ ਵਾਲੀਆਂ ਔਲਾਦਾਂ ਪਾਣੀ ਪੀਣ ਲਈ ਵੀ ਗਿਲਾਸ ਚੁੱਕ ਚੁੱਕ ਕਿ ਹਰਿਆਣੇ, ਰਾਜਸਤਾਨ ਜਾਇਆ ਕਰਨਗੀਆਂ, ਫਿਰ ਵੀ ਉਹਨਾਂ ਨੇ ਨਹੀਂ ਦੇਣਾ।
ਜੱਦ ਵੀ ਚੀਨ ਜਾਂ ਪਾਕਿਸਤਾਨ ਨੇ ਹਮਲਾ ਕੀਤਾ, ਇਹਨਾਂ ਦੀਆਂ ਹੁਣ ਤੀਰ ਵਾਂਗੂ ਖੜੀਆਂ ਬੋਦੀਆਂ ਫਿਰ ਆਪਣੇ ਅਸਲੀ ਸਥਾਨ ਤੇ ਆ ਜਾਦੀਆਂ ਸਨ, ਬੱਚਣ ਲਈ ਭੱਜ ਕਿ ਸਾਡੀ ਬੁੱਕਲ੍ਹ ਵੱਲ ਨੂੰ ਆਉਦਿਆਂ ਇਹਨਾਂ ਦੀਆਂ ਖਾਕੀ ਨੀਕਰਾਂ ਨਾਲੇ ਤੋੜ ਕਿ ਲਹਿ ਜਾਦੀਆਂ ਸਨ। ਇਨਾਮ ਕੀ ਦੇਣਾ ਸੀ ਇਸ ਬਹਾਦਰੀ ਦਾ, ਉਲ੍ਹਟਾ 93 ਹਜਾਰ ਪਾਕਿਸਤਾਨੀ ਫੌਜੀਆਂ ਤੋਂ ਹਥਿਆਰ ਸੁਟਾਉਣ ਵਾਲੇ, ਕੁੱਝ ਸਾਲ਼ਾਂ ਬਾਅਦ ਹੀ ਸਭ ਤੋਂ ਵੱਡੇ ਦੇਸ਼ ਧਰੋਹੀ ਗਰਦਾਨ ਦਿੱਤੇ ਗਏ।
ਚੌਲਾਂ ਦੀ ਫੱਕ ਅਤੇ ਅੰਬਾਂ ਦੀ ਗੁਥਲੀਆਂ ਖਾ ਕਿ ਗੁਜ਼ਾਰਾ ਕਰਨ ਵਾਲਿਆਂ ਨੂੰ ਢਿੱਡ ਭਰ ਕਿ ਰੋਟੀ ਵੀ ਫਿਰ ਵੀ ਅਸੀ ਹੀ ਦਿੱਤੀ, ਕੀ ਸਿਲ੍ਹਾ ਦਿਤਾ ਇਹਨਾਂ ਨੇ, ਪਤਾ ਹੈ …. , ਅਜੇ ਕੱਲ ਦੀ ਗੱਲ ਐ, ਸਾਡੇ ਦਰਬਾਰ ਸਾਹਿਬ ਸਮੇਤ ਹਜਾਰਾਂ ਗੁਰੁ-ਘਰਾਂ ਦੀ ਉਹ ਬੇ-ਅਦਬੀ ਕੀਤੀ ਇਹਨਾਂ ਨੇ, ਜਿਸ ਨੂੰ ਸ਼ਾਇਦ ਮੁਗਲ ਧਾੜਵੀ ਵੀ ਕਰਨਾਂ ਪਸੰਦ ਨਾ ਕਰਦੇ। ਐ… ਅਕਾਲੀਉ… (ਅਕਲ ਤੋਂ ਖਾਲੀਉ) ਤੁਹਾਡੇ ਇਸ ਅਖੌਤੀ ਪਤੀ/ਪਤਨੀ ਭਾਜਪਾ ਵਾਲੇ ਵੀ ਇੰਦਰਾਂ ਨੂੰ ਦੁਰਗਾ ਦਾ ਅਵਤਾਰ ਹੀ ਦੱਸਦੇ ਸਨ। ਇਹ ਵੀ ਯਾਦ ਰਹੇ ਛੋਟੇ ਸਾਹਿਬਯਾਦਿਆਂ ਦੀ ਨਿੱਕੀ ਉਮਰ ਵੇਖ ਕੇ ਉਹਨਾਂ ਮੁਗਲਾਂ ਵਿੱਚੋ ਵੀ ਮਰੇਲਕੋਟਲੇ ਦੇ ਨਵਾਬ ਵਰਗਾ ਕੋਈ ਹਾਅ ਦਾ ਨਾਰ੍ਹਾ ਮਾਰਨ ਵਾਲਾ ਉਠਿਆ ਸੀ, ਹੁਣ ਯਾਦ ਕਰੋ ਜੂਨ ਅਤੇ ਨਵੰਬਰ 1984 ਜਦ ਛੋਟੇ ਸਾਹਿਬਯਾਦਿਆਂ ਨਾਲੋਂ ਵੀ ਬਹੁਤ ਛੋਟੀ ਉਮਰ (ਗਰਭ ਅਵਸਥਾ ਵਿੱਚ ਵੀ) ਦੇ ਬੱਚੇ –ਬੱਚੀਆਂ ਨਾਲ ਜੋ ਜ਼ੁਲਮ ਇਹਨਾਂ ਨੇ ਕੀਤਾ, 80 ਕਰੋੜ ਵਿੱਚੋਂ ਕੋਈ ਉਠਿਆ ਕਹਿਣ ਵਾਲਾ ਬਈ ਜ਼ੁਲਮ ਨਾ ਕਰੋ, ਉਲਟਾ ਇਹਨਾਂ ਦੀ ਜਾਤ ਦੇ ਵਕੀਲਾਂ ਨੇ ਇਨਸ਼ਾਫ਼ ਦੀ ਗੁਹਾਰ ਕਰਨ ਲਈ, ਸਾਡੀ ਮਜਬੂਰੀ ਸ਼ਮਝ ਕਿ ਪੈਸੇ ਵੱਧ ਮੰਗੇ ਇਨਸ਼ਾਫ ਫਿਰ ਵੀ ਨਹੀਂ ਮਿਲਿਆ, ਸ਼ਰੀਕਾਂ ਦੇ ਚੁੱਬਵੇਂ ਬੋਲਾਂ ਕਰਕੇ ਪੀੜੀਆਂ ਤੱਕ ਦੁਸ਼ਮਣੀ ਨਾਂ ਛੱਡਣ ਵਾਲਿਆਂ ਨੂੰ 84 ਵਿੱਚ ਗਲਾਂ ਵਿੱਚ ਅੱਗ ਲਗੇ ਟਾਇਰ ਪਾ ਕਿ ਸਾੜਦੇ ਸਮੇ, ਇਹਨਾਂ ਦੀਆਂ ਭੀੜਾਂ ਦੁਆਰਾ "ਵੇਖੋ ਸਰਦਾਰ ਭੰਗੜਾ ਡਾਲ ਰਹਾ ਹੈ"ਦੇ ਬੋਲੇ ਬੋਲ ਕੀ ਭੁੱਲ ਗਏ ਨੇ ਅੱਜ …? । ਉਸ ਤੋਂ ਬਾਅਦ 1984 ਤੋਂ ਲੈ ਕਿ 15 ਸਾਲ ਤੱਕ ਪੂਰੇ ਦੇਸ਼ ਦੇ ਸਾਰੇ ਕੁੱਤੇਆਂ, ਬਗਿਆੜਾਂ (ਸਾਡੇ ਸ਼ਿਕਾਰੀ ਕੁੱਤੇ ਵੀ ਵੇਖਾ ਵੇਖੀ ਨਾਲ ਰਲ ਗਏ) ਨੂੰ ਸਾਡੇ ਸਿੱਖ ਨੌਜ਼ਵਾਨਾ ਦਾ ਸ਼ਿਕਾਰ ਕਰਨ ਤੋਂ ਬਿਨਾਂ ਕੋਈ ਕੰਮ ਸੀ, …. . ਨਹੀਂ।
1984 ਵਿੱਚ ਸਿੱਖ ਕਤਲੇਆਮ ਦੇ ਦੋਸ਼ੀ ਅੱਜ ਨੰਗੀਆਂ ਅੱਖਾਂ ਨਾਲ ਵਜ਼ੀਰੀਆਂ ਲਈ ਫਿਰਦੇ ਦਿਖਦੇ ਨੀ ਥੋਨੂੰ, ਇਹਨਾਂ ਦੇ ਜੁਲਮਾਂ ਤੋ ਤੰਗ ਆ ਕਿ ਹਥਿਆਰ ਚੁੱਕਣ ਵਾਲੇ ਸਾਡੇ ਨੌਜ਼ਵਾਨ ਜੇਲ੍ਹਾਂ ਵਿੱਚ ਵਗੈਰ ਮੁਕੱਦਮੇ ਚਲਾ ਕਿ ਇਨਸਾਨੀਅਤ ਦੇ ਸਾਰੇ ਹੱਦਾਂ ਬੰਨੇ ਟੱਪ ਕਿ ਜਿੰਦਗੀ ਭਰ ਲਈ ਅੰਦਰ ਕੀਤੇ ਵਿਖਾਈ ਨੀ ਦਿੰਦੇ ਥੋਨੂੰ, ਇਸ ਮਾੜੇ ਦਿਨਾਂ ਵਿੱਚ ਇਹਨਾਂ ਦੇ ਕਿਸੇ ਦੇ ਕੰਡਾ ਵੀ ਕਿਸੇ ਸਿੱਖ ਨੇ ਚਬੋ ਦਿਤਾ, ਉਸ ਨੂੰ ਜਿੰਦਗੀ ਭਰ ਲਈ ਅੰਦਰ ਕਰ ਕਿ ਜ਼ਾਂ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਕਿ ਹੀ ਸਾਹ ਲਿਆ ਇਹਨਾਂ ਨੇ।
ਐ ਨੀਲੇ ਬਾਣੇ ਅਤੇ ਨੀਲੀਆਂ ਪੱਗਾਂ ਵਾਲਿਉ, ਯਾਦ ਕਰੋ ਉਸ ਸਮੇਂ ਨੂੰ, ਜਦ ਹਰ ਸਿਰ ਤੁਹਾਨੂੰ ਵੇਖ ਕਿ ਸਤਿਕਾਰ ਨਾਲ ਝੁੱਕ ਕੇ ਸਲਾਮ ਕਰਦਾ ਸੀ, ਆਪਣੀਆ ਕਰਤੂਤਾਂ ਨਾਲ ਤੁਸ਼ੀ ਅੱਜ ਆਹ ਦਿਨ ਲਿਆ ਦਿਤੇ ਕਿ ਹਰ ਸੱਚੇ ਸਿੱਖ ਦਾ ਸਿਰ ਇਹ ਸੋਚ ਸੋਚ ਕਿ ਦੁਖਦਾ ਹੈ ਕਿ ਤੁਹਾਡੇ ---ਕਿਵੇਂ ਫੇਰਿਆ ਜਾਵੇ … …. . ?
ਐ ਬਾਦਲੋ. . , ਐ ਮੱਕੜੋ …, ਐ ਸ਼ਰਨੇਓ …, ਐ ਟਕਸਾਲੀਉ. . , ਅਖੰਡ-ਕੀਰਤਨੀਓ …, ਨਹਿੰਗੋ. . , ਸ੍ਰੋਮਣੀ ਗੁਰ-ਦਵਾਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰੋ ਅਤੇ ਮੁਲਾਜਮੋਂ …, ਅਤੇ ਹਰ ਤੀਜ਼ੇ ਦਿਨ, ਪੰਥ ਵਿਰੋਧੀ ਹਰ ਫੈਸ਼ਲਾ ਕਰਨ ਲਈ ਹਰਿਆਣੇ ਦੇ ਕਿਸੇ ਆੜਤੀ ਦੇ ਮੁਨੀਮਾਂ ਵਾਂਗੂ ਬੈਠੇ ਨਜ਼ਰ ਅਉਂਦੇ ਪੁਜਾਰੀ ਜਥੇਦਾਰੋ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜ਼ਮੀਨਾਂ ਆਪਣੇ ਨਾਮ ਕਰਾਉਣ (ਗਿਆਨੀ/ਆਗਿਆਨੀ ਪੂਰਨ ਸਿੰਘ ਵਰਗੇ) ਵਾਲੇ ਗ੍ਰੰਥੀਓ …, 84 ਦੇ ਕਤਲੇਆਮ ਦੀਆਂ ਪੀੜਤ ਵਿਧਵਾਆਂ ਨੂੰ ਫੱਫੇ-ਕੁਟਣਿਆਂ ਕਹਿ ਕਿ ਸੰਬੋਧਨ ਕਰਨ ਵਾਲੇ ਵਿਦਾਂਤੀਓ. . , ਕੁੱਝ ਤਾਂ ਸ਼ਰਮ ਕਰੋ …, ਆ ਜਾਓ ਵਾਪਸ ਸਿੱਖ ਕੌਮ ਦੀ ਮੁਖ-ਧਾਰਾ ਵਿੱਚ, … ਯਕੀਨ ਮੰਨਿਓ ਤੁਹਾਡੇ ਸਾਰੇ ਗੁਨਾਹ ਇਹ ਬਕਸ਼ਣ-ਹਾਰ ਕੌਮ ਮੁਆਫ ਕਰ ਦੇਵੇਗੀ, ਤੁਹਾਡੇ ਦੁਵਾਰਾਂ ਲੁਟੀਆਂ ਗੋਲਕਾਂ ਅਤੇ ਗੁਰੂ ਘਰ ਦੀਆਂ ਜਮੀਨਾਂ ਦਾ ਹਿਸਾਬ ਕਿਤਾਬ ਵੀ ਨਹੀਂ ਲਏਗੀ, ਹੁਣ ਵੀ ਸਮਾਂ ਹੈ, … ਚੱਕ ਲਓ ਪੰਜਾਬ ਦੇ ਮੁੱਦੇ, ਛੁਡਾਓ ਨੌਜ਼ਵਾਨਾ ਨੂੰ ਜ੍ਹੇਲਾਂ ਵਿੱਚੋਂ, ਲਾਹ ਕਿ ਵਗਾਹ ਮਾਰੋ ਪਾਈਆਂ ਖਾਕੀ ਨੀਕਰਾਂ (ਜਮਨਾਂ ਪਾਰ ਹੀ ਡਿੱਗਣ), ਖੋਹ ਲਓ ਇਹਨਾਂ ਲੁਟੇਰਿਆਂ ਤੋ ਪਾਣੀ ਆਵਦਾ, ਨਾਲੇ ਮੰਗੋ ਹਿੱਸਾ ਜਮਨਾ ਦੇ ਪਾਣੀ ਵਿੱਚੋਂ, ਕਰ ਲਵੋ ਕਬਜ਼ਾ ਚੰਡੀਗੜ ਤੇ, ਕਰੋ ਗੁਰੂ-ਦਵਾਰਿਆਂ ਦੀ ਸਫਾਈ, ਕਰੋ ਆਵਦਾ ਜਨਮ ਸ਼ਫਲ, ਛੱਡੋ ਝੂਠੀਆਂ ਸਰਦਾਰੀਆਂ, ਯਾਦ ਰੱਖਿਓ, ਜੇ ਅੱਜ ਨਹੀਂ, ਫਿਰ ਕਦੇ ਨਹੀਂ।
ਇਹ ਦਸ਼ਮੇਸ਼ ਪਿਤਾ ਦੀ ਸਾਜੀ-ਨਿਵਾਜੀ ਕੌਮ ਹੈ, ਹਜ਼ਾਰਾਂ ਝੱਖੜਾਂ, ਹਜ਼ਾਰਾਂ ਤੂਫ਼ਾਨਾਂ ਵਿੱਚ ਨਹੀਂ ਡੁੱਬੀ, ਡੋਬਣ ਵਾਲੇ ਪਹਿਲਾਂ ਵੀ ਡੁੱਬੇ, ਬੱਚਣੇ ਹੁਣ ਵੀ ਨਹੀਂ। ਵੇਖਿਓੁ ਕਿਤੇ ਗਦਾਰਾਂ ਵਿੱਚ ਨਾਮ ਨਾ ਲਿਖਾ ਲਿਓ ਆਵਦਾ, ਹੁਣ ਜਦ ਕੌਮ ਜਾਗੇਗੀ, ਗਦਾਰਾਂ ਨਾਲ ਕੀ ਸਲੂਕ ਕਰੇਗੀ ਅੰਦਾਜਾ ਲਾ ਕਿ ਵੇਖੋ? ਕੱਲ ਨੂੰ ਕੀ ਪਤਾ ਕੌਮ ਅਰਦਾਸ ਵਿੱਚ ਵੀ ਸੋਧ ਕਰ ਕਿ, ( “ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ” ਦੇ ਨਾਲ ਨਾਲ “ਜਿਹਨਾਂ ਗਦਾਰਾਂ ਦੀ ਵਜ੍ਹਾ ਨਾਲ ਕੌਮ ਨੂੰ ਮਾੜੇ ਦਿਨ ਵੇਖਣੇ ਪਏ, ਹੇ ਅਕਾਲਪੁਰਖ ਉਹਨਾਂ ਗਦਾਰਾਂ ਨੂੰ ਕਦੇ ਮੁਆਫ਼ ਨਾ ਕਰੀਂ” ) ਅਜਿਹਾ ਕੁੱਝ ਸ਼ਾਮਲ ਕਰ ਲਵੇ। ਕੀ ਪਤਾ ਭਵਿਖ ਵਿੱਚ “ਕੋਈ ਸਿੱਖ ਮਾਂ ਗਦਾਰ ਨੂੰ ਨਾ ਜੰਮੇ” ਦਾ ਹੱਲ ਕੱਢਣ ਲਈ ਗੁਰੂ-ਦਵਾਰਿਆਂ ਦੀ ਦੇਹਲੀ ਉਤੇ, ਜੁੱਤੇ-ਜੁਤਿਆਂ ਰੱਖਣ ਵਾਲੀ ਜਗ੍ਹਾ ਦੇ ਨਾਲ, ਕੌਮ ਦੇ ਗਦਾਰਾਂ ਦੀਆਂ ਫੋਟੋਆਂ ਰੱਖ ਕਿ ਹਰ ਸਿੱਖ ਨੂੰ ਇਹਨਾਂ ਗਦਾਰਾਂ ਦੇ 5-7 -- ਹਰ ਰੋਜ਼ ਜ਼ਰੂਰ ਮਾਰਨ ਵਰਗਾ ਹੁਕਮਨਾਮਾ ਵੀ ਕੌਮ ਦੁਆਰਾ ਲਾਗੂ ਕਰ ਦਿਤਾ ਜਾਵੇ। ਯਾਦ ਰੱਖਿਓੁ ਉਸ ਤੋਂ ਬਾਅਦ ਗਦਾਰਾਂ ਦੇ ਘਰ ਜੰਮੇ ਬੱਚੇ ਸਾਰੀ ਉਮਰ ਆਪਣੇ ਜੰਮਣ ਵਾਲੇ ਦਿਨ ਨੂੰ ਕੋਸਿਆ ਕਰਨਗੇ। ਵੇਖਿਓ ਕਿਤੇ ਤੁਹਾਡੇ ਵਿੱਚੋ ਕੋਈ ਉਮੀਦਵਾਰ (ਕੁਝ ਤਾਂ ਪੱਕੇ ਹਨ) ਕਿਤੇ ਇਹਨਾਂ ਲੱਗਣ ਵਾਲੀਆਂ ਫੋਟੋਆਂ ਲਈ ਕੁਵਾਲੀਫ਼ਾਈ ਨਾ ਕਰ ਜਾਵੇ। ਅੱਜ ਦੇ ਵਿਗਿਆਨੀ, ਪ੍ਰਸਿੱਧ ਸਾਇਂਟਿਸਟ ਆਂਸ਼ਟੀਂਟ ਦੁਆਰਾ ਖੋਜੇ ਸਮੇਂ ਦੇ ਉਸ ਸਿਧਾਂਤ ਨੂੰ ਖੋਲਣ ਦਾ ਯਤਨ ਕਰ ਰਹੇ ਹਨ, ਜਿਸ ਦੁਆਰਾ ਬੀਤੇ ਸਮੇਂ ਨੂੰ ਟੀਵੀ ਉਤੇ ਲਾਈਵ ਵੇਖਿਆ ਜਾ ਸਕੇਗਾ, ਫਿਰ ਤੁਹਾਡੇ ਨਾਲ ਕੋਈ ਬੇਇਨਸਾਫ਼ੀ ਵੀ ਨਹੀਂ ਕਰ ਸਕੇਗਾ, ਜਾਣੀਕੇ ਤੁਹਾਡੇ -- ਪੱਕੀਆਂ ਹੀ ਪੈਣਗੀਆਂ।
ਐ ਪੰਜਾਬੀ ਸਭਿਆਚਾਰ ਦੇ ਨਾਂ ਉੱਤੇ, ਲੱਚਰ ਗੀਤ, ਲਿਖਣ ਅਤੇ ਇਹ ਬੇ-ਸੁਰੇ ਗੀਤ ਗਾਉਣ ਵਾਲੇ ਫੁੱਕਰੇ, ਕੰਜ਼ਰ ਗਾਇਕੋ …, ਅਤੇ ਇਹਨਾ ਨੂੰ ਪ੍ਰਮੋਟ ਕਰਨ ਵਾਲੇ ਪ੍ਰਮੋਟਰੋ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਇਸ਼ਕ ਦਾ ਨਾ ਲੈ ਕਿ ਗੁਮਰਾਹ ਕਰਨ ਵਾਲਿਉ, … ਜਰਾ ਭੇਜੋ ਆਪਣੀਆਂ ਕਾਲਜ਼ ਪੜ੍ਹਦੀਆਂ ਭੈਣਾਂ ਨੂੰ ਬੁੱਲਟ-ਮੋਟਰ ਸ਼ਾਇਕਲ ਵਾਲੇ ਯਾਰਾਂ ਨਾਲ ਚੰਡੀਗੜ ਦੀ ਸੈਰ ਕਰਨ ਨੂੰ, ਵਾਪਸੀ ਵੇਲੇ ਫਿਰ ਉਹ ਨਵੇਂ ਬਣੇ (ਪੁਰਾਣਾ ਭੁੱਲ ਕਿ) ਯਾਰਾਂ ਦੀ ਨਵੀਂ ਲਈ ਸ਼ਫਾਰੀ/ ਸਕੋਡਾ ਕਾਰਾਂ ਵਿੱਚ ਬਹਿ ਕਿ ਆਪਣੇ ਆਪ ਫਿਰ ਸ਼ਿਮਲੇ ਦੀ ਸੈਰ ਲਗਦੇ ਹੱਥ ਕਰ ਆਉਣਗੀਆਂ, ਫਿਰ ਭੇਜ਼ ਦਿਉ ਨਵਾਂ ਯਾਰ ਲੱਭਣ, ਫਿਰ ਬੰਨਾਇਉ ਉਹਨਾਂ ਤੋਂ ਰੱਖੜੀਆਂ ਆਪਣੇ ਗੁੱਟਾਂ ਤੇ, ਵੇਖਿਉ ਸਿਰ ਤੁਹਾਡਾ ਮਾਣ ਨਾਲ ਕਿਵੇਂ ਉੱਚਾ ਹੁੰਦਾ … …. , ਆਪਣੇ ਮਾਪਿਆਂ ਦੇ ਸਿਰ ਪਈ ਸੁਆਹ ਵੇਖ ਕਿ। ਐ ਬੇਸ਼ਰਮੋ, ਕਦੇ ਵਾਹਗੇ ਬਾਰਡਰ ਦੀ ਕੰਧ ਦੇ ਪਾਰ, ਲਹਿੰਦੇ ਪੰਜਾਬ ਵਿੱਚ ਵੀ ਝਾਤੀ ਮਾਰ ਕਿ ਵੇਖੋ, ਕੋਈ ਵਿਖਦਾ ਹੈ ਤੁਹਾਡੇ ਵਰਗਾ ਗੰਦ-ਮੰਦ ਲਿਖਣ/ਗਾਉਣ ਵਾਲਾ ਫੁੱਕਰਾ/ਕੰਜਰ, ਕੀ ਗੱਲ ਉਹਨਾਂ ਕੋਲ ਮੋਟਰ-ਸ਼ਾਇਕਲ ਜ਼ਾ ਕਾਰਾਂ ਹੈ ਨੀ. . ? , ਕੀ ਉਹਨਾਂ ਦੀਆਂ ਹੀਰਾਂ-ਰਾਂਝੇ, ਸੱਸੀ-ਪੁੰਨੂ, ਸੋਹਣੀ-ਮਹੀਵਾਲ ਵਿਆਹੇ ਗਏ ਸਾਰੇ …? ਜ਼ਾਂ ਜੱਟਾਂ ਦਾ ਅਕਾਲ ਪੈ ਗਿਆ ਹੈ ਉੱਧਰ,. . ਕੀ ਉਹਨਾਂ ਨੂੰ ਲਿੱਖਣਾ ਨੀ ਆਉਦਾਂ. . ? , ਹੈ. . ਸਭ ਕੁੱਝ ਹੈ, … ਪਰ ਤੁਹਾਡੇ ਵਰਗੀ ਗੰਦੀ ਸੋਚਣੀ ਨਹੀਂ ਉਹਨਾਂ ਕੋਲ। ਸਿੱਖੋ ਉਹਨਾ ਕੋਲੋਂ ਕੁੱਝ, … ਬੰਦ ਕਰ ਦਿਉ ਗੰਦ-ਮੰਦ ਲਿਖਣਾ ਅਤੇ ਗਾਉਣਾ, … ਜੇ ਅਜੇ ਵੀ ਥੋੜ੍ਹੀ ਬਹੁਤ ਸ਼ਰਮ ਹਯਾ ਬਾਕੀ ਹੈ॥ ਐ ਇਹਨਾਂ ਨੂੰ ਸੁਣ ਕੇ ਚਾਗ੍ਹਰਾਂ ਮਾਰਨ ਵਾਲੇ ਅਤੇ ਇਹਨਾਂ ਨੂੰ ਅਦਰਸ਼ ਬਣਾਉਣ ਵਾਲਿਉ ਨੌਜ਼ਵਾਨ ਵੀਰੋ ਅਤੇ ਭੈਣੋਂ, ਸੋਚੋ ਕਿਧਰ ਨੂੰ ਜਾ ਰਹੇ ਹੋਂ ਤੁਸ਼ੀ, ਕੀ ਦੱਸੋਂਗੇ ਆਪਣੀ ਅਗਲੀ ਪੀੜ੍ਹੀ ਨੂੰ, ਕਿਹੜੇ ਮੂੰਹ ਨਾਲ ਰੋਕੋਂਗੇ ਉਹਨਾਂ ਨੂੰ ਗਲ਼ਤ ਕੰਮਾ ਤੋਂ, ਅਜੇ ਵੀ ਸਮਾਂ ਹੈ, ਸੰਗੀਤ ਉਹ ਸੁਣੋ ਜਿਸ ਨਾਲ ਸਿਰ ਉੱਚਾ ਹੋਵੇ ਨਾ ਕਿ ਨੀਵਾਂ, ਬਦਲ ਲਉ ਆਪਣੇ ਆਦਰਸ਼ ਬਹੁਤ ਬੇਫਕੂਫ ਬਣਾ ਲਿਆ ਇਹਨਾਂ ਨੇ।
ਐ, ਦਸਮ ਗ੍ਰੰਥ ਜਿਹੇ ਲੱਚਰ ਸਾਹਿਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ ਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਖੜ੍ਹਾ ਕਰਨ ਵਾਲੇ ਅਤੇ ਇਸ ਦਸ਼ਮ ਗ੍ਰੰਥ ਨੂੰ ਪੜ੍ਹ ਕਿ ਹੱਦੋਂ ਵੱਧ ਜੋਸ਼ ਪ੍ਰਾਪਤ ਕਰਨ ਵਾਲੇ ਦਸ਼ਮ ਗ੍ਰੰਥੀਉ, ਜਰਾ ਪੜਾਓ ਇਹ ਕੋਕ ਸ਼ਾਸ਼ਤਰ ਸਰੀਖੀ ਰਚਨਾ ਬਾਣੀ ਸਮਝ ਕਿ ਆਪਣੇ ਬੱਚਿਆਂ-ਬੱਚੀਆਂ ਨੂੰ ਅਰਥ ਕਰ ਕਰ ਕਿ, ਸੁਣਾਓ ਜਰਾ … ਚਰਿਤ੍ਰੋ ਪਖਿਆਨ. . ਦੀਆਂ ਸਾਖੀਆਂ ਉਹਨਾਂ ਨੂੰ, …. . ਫਿਰ ਵੇਖਿਓ ਜ਼ੋਸ਼ ਆਉਂਦਾ ਉਹਨਾਂ ਨੂੰ ਜ਼ਵਾਨੀ ਵਿੱਚ, ਅਨੂਪ ਕੌਰ (ਇਸ ਦੀ ਇੱਕ ਪਾਤਰ) ਦੀ ਤਰ੍ਹਾਂ। ਜਾਂ ਤਾਂ ਜੁੱਤੀਆਂ/ਕੱਪੜੇ ਛੱਡ ਕਿ ਇਹ ਕਿਤੇ ਭੱਜਣਗੇ ਜਾਂ ਕੋਈ ਇਹਨਾਂ ਕੋਲੇ ਭੱਜੇਗਾ। ਨਤੀਜਾ ਵੇਖ ਕਿ ਤੁਹਾਨੂੰ ਹੋਸ਼ ਜਰੂਰ ਆ ਜਾਵੇਗਾ। ਨਹੀਂ ਤਾਂ ਹੱਲ ਕਢੋ ਇਸਦਾ, ਕੀ ਇਹ ਗੁਰੂ ਸਾਹਿਬ ਦੀ ਲਿਖ਼ਤ ਹੈ (ਹੋ ਹੀ ਨੀ ਸਕਦਾ) ? ਮਿਲ ਬੈਠੋ ਸਾਰੇ ਮੰਨਣ ਵਾਲੇ ਅਤੇ ਨਾਂ ਮੰਨਣ ਵਾਲੇ, ਜਿਦਾਂ ਛੱਡੋ ਆਪਣੀਆਂ - ਆਪਣੀਆਂ, ਕੀ ਸਹੀ ਆ ਕੀ ਗਲਤ ਜ਼ਾਂਚ ਦਾ ਵਿਸ਼ਾ ਹੈ, ਬਹੁਤ ਨੁਕਸਾਨ ਕਰ ਚੁੱਕਿਆ ਇਹ ਮੁੱਦਾ ਕੌਮ ਦਾ। ਜੇ ਇਸ ਇੱਕ ਮੁੱਦੇ ਤੇ ਹੀ ਸਿੰਗ ਫਸਾਈ ਬੈਠੇ ਰਹੇ, ਦੁਸ਼ਮਣ ਨਾਲ ਕਦੋਂ ਲੜੋਂਗੇ. . ?. ਉਹ ਪਹਿਲਾਂ ਹੀ ਬਹੁਤ ਨੁਕਸਾਨ ਕਰੀ ਬੈਠਾ ਹੈ ਕੌਮ ਦਾ, ਉਹ ਦਰਵਾਜੇ ਤੇ ਖੜ੍ਹਾ ਲਲਕਾਰੇ ਮਾਰ ਰਿਹਾ ਹੈ, ਨਾਲੇ ਖੂਬ ਮਜ਼ੇ ਲੈ ਰਿਹਾ ਹੈ ਤੁਹਾਡੀ ਲੜਾਈ ਦਾ, ਉਸ ਦੀ ਦੁਸ਼ਮਣੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੈ, ਸਿਆਣਪ ਇਸੇ ਵਿੱਚ ਹੈ ਪਹਿਲਾਂ ਬਾਹਰ ਵਾਲੇ ਦੁਸ਼ਮਣ ਨਾਲ ਲੜੋ। ਹੱਲ ਹੈ ਇਸ ਸਮੱਸਿਆ ਦਾ ਵੀ, ਦੋਵੇਂ ਧਿਰਾਂ ਬਗੈਰ ਊਚ-ਨੀਚ ਆਪਣੇ ਅੱਧੇ ਅੱਧੇ ਮੈਂਬਰ ਵਿਦਵਾਨਾਂ ਦੀ ਕਮੇਟੀ ਬਣਾ ਲਉ, …. . ਲੈ ਲਉ ਕੋਈ ਫੈਸ਼ਲਾ ਖੋਜ ਕਰ ਕਿ, ਪੂਰੀ ਕੌਮ ਫੁੱਲ ਚੜਾਏਗੀ ਫੈਸ਼ਲੇ ਉੱਤੇ। ਕੀ ਵੇਖਦੇ ਓਂ … …. . , ਚੁੱਕੋ ਫੋਨ …. ਕਰੋ. . ਸਲਾਹ … ਇੱਕ ਦੂਜੇ ਨਾਲ … … ਪਰ ਸ਼ਰਤ ਇਹ ਹੈ ਕਿ ਵਿਸ਼ਵਾਸ ਕਰਨਾਂ ਪੈਣਾ ਹੈ ਇੱਕ ਦੂਜੇ ਤੇ, ਜਿਹੜਾ ਗਲਤ ਹੋਉ ਉਸਨੇ ਆਪਣੀਆਂ ਹਰਕਤਾਂ ਨਾਲ ਖੁਦ ਨੰਗੇ ਹੋ ਜਾਣਾ।
ਐ, ਰਵਿਦਾਸ ਭਗਤ ਸਾਹਿਬ ਦੀ ਬਹੁਤ ਹੀ ਸਤਿਕਾਰਯੋਗ ਗੁਰੂਬਾਣੀ ਨੂੰ ਯੁਗੋ ਯੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਵਿਛੋੜ ਕਿ ਆਪਣਾ ਵੱਖਰਾ ਗ੍ਰੰਥ ਅਤੇ ਵੱਖਰਾ ਧਰਮ ਬਣਾਉਣ ਦੀ ਸੋਚ ਰੱਖਣ ਵਾਲਿਉ …. . ਕੀ ਕਰ ਰਹੇ ਹੋਂ ਤੁਸ਼ੀ …? , ਕੀ ਤੁਸ਼ੀ ਉਹਨਾਂ ਗੁਰੂ ਸਾਹਿਬਾਨਾਂ ਦੇ ਅਹਿਸ਼ਾਨਾ ਨੂੰ ਭੁੱਲ ਗਏ, ਜਿਹਨਾ ਨੇ ਤੁਹਾਨੂੰ ਹਜ਼ਾਰਾਂ ਸਾਲ ਦੀ ਗੁਲਾਮੀ ਵਿੱਚੋਂ ਕੱਢਿਆ, ਜਿਹਨਾਂ ਦੇ ਵੇਹੜੇ ਵਿੱਚ ਫਿਰ ਜਾਣ ਨੂੰ ਫਿਰਦੇ ਹੋ, ਜਾਣਦੇ ਹੋ, ਕੌਣ ਨੇ ਉਹ ਲੋਕ …. ? ਜਿਹਨਾ ਨੂੰ ਰਿਸ਼ਤੇਦਾਰੀ ਦੀ ਤਾਂ ਛੱਡੋ ਆੜੀ ਪਾਉਣ ਵਿੱਚ ਵੀ ਸ਼ਰਮ ਆਉਂਦੀ ਸੀ ਥੋਡੇ ਨਾਲ, ਤੁਹਾਡੇ ਕੰਨਾ ਵਿੱਚ ਸਿੱਕਾ ਢਾਲ ਕਿ ਪਾਉਣ ਵਾਲੀ ਮੰਨੂ ਸਿਮਰਤੀ ਨੂੰ ਭੁੱਲ ਗਏ. . ? । ਭੁੱਲ ਗਏ ਸਾਰੇ ਦੁੱਖ ਦਰਦ ਅਤੇ ਕੀਤੀਆਂ ਬੇ-ਇਜ਼ਤੀਆਂ …. ? । ਇਹ ਠੀਕ ਹੈ, ਕਿ ਸਾਡੇ ਲੰਬੜਾਂ ਨੇ ਵੀ ਤੁਹਾਡੇ ਨਾਲ ਘੱਟ ਨੀ ਸੀ ਕੀਤੀ, ਪਰ ਕੀ ਸਾਰਾ ਕਸੂਰ ਇਹਨਾਂ (ਲੰਬੜਾਂ) ਦਾ ਹੀ ਸੀ. . ? , ਤੁਹਾਡਾ ਕੋਈ ਕਸ਼ੂਰ ਨਹੀਂ ਸੀ. . ? , ਨਹੀਂ … ਤੁਸ਼ੀ ਉਹਨਾਂ ਜਿਤਨੇ ਹੀ ਕਸੂਰ-ਵਾਰ ਹੋਂ …। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਰਿਆਂ ਵਿੱਚੋਂ ਕੇਵਲ ਤੁਹਾਨੂੰ ਹੀ ਆਪਣੇ ਪੁਤ੍ਰਾਂ ("ਰੰਘਰੇਟੇ ਗੁਰੂ ਕੇ ਬੇਟੇ") ਦੇ ਸਨਮਾਨ ਨਾਲ ਨਿਵਾਜਿਆ ਸੀ, ਕੀ ਤੁਸ਼ੀ ਬਣੇ ਉਸ ਗੁਰੂ ਦੇ ਅਸਲੀ ਪੁਤ੍ਰ, ਕੀ ਕੋਈ ਹੈ ਤੁਹਾਡੇ ਵਿੱਚੋਂ ਜਿਸਨੇ ਸਿੱਖ ਕੌਮ ਵਿੱਚ ਅਖੌਤੀ ਉੱਚੀ ਜਾਤ ਵਾਲਿਆਂ ਦੀਆਂ ਹਰਕਤਾਂ ਤੇ ਉਂਗਲੀ ਚੁੱਕੀ ਹੋਵੇ. . ? , ਕੀ ਕੋਈ ਹੈ ਥੋਡੇ `ਚੋਂ ਜਿਸਨੇ ਡਾ: ਅੰਬੇਦਕਰ ਜਿਹੇ ਵਿਦਵਾਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਪਤਾ ਦਸਿਆ ਹੋਵੇ …. . ? , ਕੀ ਕੋਈ ਹੈ ਤੁਹਾਡੇ ਵਿੱਚੋਂ ਜਿਸ ਨੇ ਜਾਤ - ਪਾਤ ਦੇ ਨਾਂ ਨਾਲ ਬਣਨ ਵਾਲੇ ਗੁਰੂ-ਦਵਾਰਿਆਂ ਨੂੰ ਰੋਕਣ ਦਾ ਯਤਨ ਕੀਤਾ ਹੋਵੇ. . ? ਅੱਜ ਵੀ ਤੁਸੀ ਹਿੰਦੋਸ਼ਤਾਨ ਵਿੱਚ ਆਪਣੇ ਵਿਰੋਧੀਆਂ ਨਾਲ ਝਗੜਦੇ ਸਮੇ ਹਰੀਜਨ ਐਕਟ ਲਵਾਉਣਾ ਨਹੀਂ ਭੁੱਲਦੇ, ਹੁਣ ਸੁਣੋ ਮੈਡਮ ਕਮਲੇਸ਼ ਆਹੀਰ ਦੀਆਂ ਕੱਢੀਆਂ ਸਿਧੀਆਂ ਗਾਲਾਂ ਨੂੰ ਜਿਸ ਨੂੰ ਤੁਹਾਡੇ ਆਪਣੇ, ਸਰੋਤੇ ਬਣ, ਬੈਠ ਕਿ ਇਸ ਤਰ੍ਹਾਂ ਸੁਣਦੇ ਰਹੇ ਜਿਵੇਂ ਗਾਲ਼ਾਂ ਸੁਣਨ ਦੇ ਹੀ ਆਦੀ ਹੋਣ, ਕਿਹੜਾ ਐਕਟ ਲਾਉਂਗੇ ਕਮਲੇਸ਼ ਆਹੀਰ ਤੇ … …. ਹੁਣ. . ? । ਬੋਦੀਆਂ ਵਾਲਿਆਂ ਦੇ ਵਿਹੜੇ ਵਿੱਚ ਵੜਨ ਤੋਂ ਪਹਿਲਾਂ ਜਰਾ ਯੂਪੀ-ਬਿਹਾਰ ਦੇ ਕਿਸੇ ਪਿੰਡ ਦੇ, ਕਿਸੇ ਉੱਚੀ ਜਾਤ ਵਾਲਿਆਂ ਦੇ ਖੂਹ ਵਿੱਚੋਂ ਪਾਣੀ ਦੀ ਬਾਲਟੀ ਭਰਨ ਦੀ ਕੋਸ਼ਿਸ ਜਰੂਰ ਕਰ ਕੇ ਵੇਖਿਉ, ਯਕੀਨ ਮੰਨਿਉ ਉਹਨਾਂ ਦੀਆਂ ਜ਼ਨਾਨੀਆ ਦੇ ਛਿਤਰ ਵੇਖ ਕਿ ਹੋਸ਼ ਜਰੂਰ ਟਿਕਾਣੇ ਆ ਜਾਣਗੇ ਤੁਹਾਡੇ। ਜੇ ਸੱਚ-ਮੁੱਚ ਵਿੱਚ ਹੀ ਬਦਲਾਅ ਚਹੁੰਦੇ ਹੋਂ, ਤਾਂ ਕਰੋ ਸੁਰੂਆਤ ਪੰਜਾਬ ਦੇ ਪਿੰਡਾਂ ਵਿੱਚ, ਗੁਰੂ-ਦਵਾਰਿਆਂ ਨੂੰ ਇੱਕ ਕਰਨ ਦੀ, ਢਾਹ ਦਿਉ ਪਿੰਡਾ ਵਿੱਚ ਜ਼ਾਤਪਾਤ ਤੇ ਬਣੇ ਗੁਰੂ-ਦਵਾਰੇ। ਸਾਬਤ ਕਰ ਕਿ ਵਿਖਾ ਦਿਉ ਕਿ ਤੁਸੀ ਹੀ ਅਸਲੀ ਵਾਰਸ ਹੋਂ ਗੁਰੂ ਗੋਬਿੰਦ ਸਿੰਘ ਜਿਹੇ ਪਿਤਾ ਦੇ, ਯਕੀਨ ਮੰਨਿਉ ਸਾਰੀ ਕੌਮ ਪਿਛੇ ਖੜ੍ਹੀ ਮਿਲੇਗੀ ਤੁਹਾਡੇ।
ਐ, ਭਨਿਆਰੇ ਵਾਲੇ, ਸਰਸੇ ਵਾਲੇ ਸਾਧ, ਨੂਰਮਹਿਲੀਏ ਭਈਏ, ਅਤੇ ਪਿਹੋਵੇ ਵਾਲੇ ਦੇ ਡੇਰੇਆਂ ਵਿੱਚ ਸੱਚ ਦੀ ਖ਼ੋਜ ਵਿੱਚ ਜਾਣ ਵਾਲਿਉ, ਜਰਾ ਇਹਨਾ ਦੇ ਡੇਰਿਆਂ ਵਿੱਚ ਬਣੇ ਭੋਰਿਆਂ ਦੇ ਵੀ ਦਰਸ਼ਣ-ਦਿਦਾਰੇ ਕਰ ਕਿ ਆਇਆ ਕਰੋ। ਵੇਖ ਕਿ ਆਇਆ ਕਰੋ ਇਹਨਾਂ ਭੋਰਿਆਂ ਵਿੱਚ ਪਿਆ ਉੱਚ ਕੋਟੀ ਦਾ ਅਸ਼ਲੀਲ਼ ਸਾਹਿਤ, ਉਥੇ ਪਈਆਂ ਬਲਿਉ ਫ਼ਿਲਮਾ ਜਿਹਨਾਂ ਨੂੰ ਵੇਖ-ਵੇਖ ਕਿ ਇਹ ਪਖੰਡੀ ਸੱਚ ਦਾ ਪ੍ਰਚਾਰ ਕਰਦੇ ਨੇ, ਵੇਖ ਕਿ ਆਇਆ ਕਰੋ ਉਹ ਮੋਟੇ-ਮੋਟੇ ਮਖ਼ਮਲੀ ਗੱਦੇ, ਜਿਹਨਾਂ ਉੱਤੇ ਇਹਨਾਂ ਅਖੌਤੀ ਧਰਮਰਾਜਾਂ ਦੀਆਂ ਪ੍ਰੇਮਣਾਂ ਬਣਨ ਤੋਂ ਬਾਅਦ ਤੁਹਾਡੀਆਂ ਧੀਆਂ ਭੈਣਾਂ ਦੇ ਨਾਲ ਇਹ ਸਾਨ੍ਹ ਰੰਗ-ਰੰਗ਼ਲੀਆਂ ਮਨਾਉਂਦੇ ਨੇ, ਇਹ ਸਭ ਕੁੱਝ ਵੇਖਿਆ ਤੁਹਾਡੇ ਉਸ ਦਿਨ ਯਕੀਨਨ ਕੰਮ ਆਏਗਾ, ਜਿਸ ਦਿਨ ਇਹਨਾਂ ਸਾਨ੍ਹਾਂ ਤੇ ਬਲਾਤਕਾਰ ਦਾ ਕੇਸ ਕਰਨ ਵੇਲੇ, ਅਦਾਲਤ ਵਿੱਚ ਇਹਨਾਂ ਦੀ ਪੈਰਵੀ ਕਰਨ ਨੂੰ ਕੀਤੇ ਮਹਿੰਗੇ ਵਕੀਲ਼ਾਂ ਦੇ ਕੀਤੇ ਸ਼ਵਾਲਾਂ ਦੇ ਜੁਆਬ ਦੇਣੇ ਪਏ।
ਐ, ਨਾਨਕਸਰ, ਢੱਕੀਆਂ ਅਤੇ ਰਾੜ੍ਹੇ ਜਾ ਕਿ ਬਾਬਿਆਂ ਦੀਆਂ ਪੁਰਾਣੀਆਂ ਜੁੱਤੀਆਂ, ਫਟੀਆਂ ਪੁਰਾਣੀਆਂ ਵਰਦੀਆਂ, ਖ਼ੂਡੀਆਂ, ਅਤੇ ਟੱਟੀਆਂ ਦੇ ਅੱਗੇ ਜਾ ਮੱਥੇ ਰਗੜਨ ਵਾਲਿਉ, ਜਰਾ ਕਥਾ ਕਰਦੇ ਸਮੇਂ ਇਹਨਾਂ ਮਹਾਂ-ਪੁਰਸ਼ਾਂ ਦੀਆਂ ਪਲ੍ਹੀਆਂ ਖ਼ੁੱਚਾਂ (ਲੱਤਾਂ) ਉਤੇ ਵੀ ਝਾਤੀ ਮਾਰ ਲਿਆ ਕਰੋ, ਜਿਹੜੀਆਂ ਇਹਨਾਂ ਬਾਬੇਆਂ ਦੁਆਰਾ ਕੀਤੀ ਹੱਥੀ ਕਿਰਤ ਦੀ ਸ਼ਾਹਦੀ (ਗਵਾਹੀ) ਭਰਦੀਆਂ ਹਨ। ਐ, ਨਰੰਕਾਰੀ, ਨਾਮਧਾਰੀ, ਰਾਧਾਸੁਆਮੀਆਂ ਦੇ ਡੇਰਿਆਂ ਵਿੱਚ ਜਾਣ ਵਾਲਿਉ, ਕਦੇ ਇਹਨਾਂ ਮਿਸਨਾਂ ਦੇ ਮਾਲਕਾਂ ਦੀ ਨਾਮੀ-ਬੇਨਾਮੀ ਜਾਇਦਾਦ, ਅਤੇ ਰਾਜਿਆਂ ਮਹਾਂਰਾਜਿਆਂ ਦੀ ਤਰ੍ਹਾਂ ਰਹਿਣੀ ਬਹਿਣੀ ਅਤੇ ਲੰਮੀਆਂ ਕਾਰਾਂ ਨੂੰ ਵੀ ਵੇਖ ਲਿਆ ਕਰੋ ਜੋ ਤੁਹਾਡੇ ਦੁਆਰਾ ਪਾਈ ਪਈ ਜੋੜ ਕਿ, ਮੇਹਨਤਾਂ ਨਾਲ ਕਮਾਏ ਪੈਸੇ ਵਿੱਚੋਂ ਦਿਤੇ ਗਏ ਦਾਨ ਨਾਲ ਚੱਲਦੀਆਂ ਹਨ। ਨਾਲੇ ਕਿਹੜੀ ਘਾਟ ਰਹਿ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਜੋ ਪੁਰੀ ਹੁੰਦੀ ਹੈ ਇਹਨਾਂ ਡੇਰਿਆਂ ਵਿੱਚ ਜਾ ਕਿ। ਐ, ਮੱਛਰਾਂ ਨਾਲੋਂ ਵੀ ਵੱਧ ਗਿਣਤੀ ਵਿੱਚ, ਪੰਜਾਬ ਦੀ ਧਰਤੀ ਤੇ ਨਿੱਤ ਨਵੇਂ ਖੁਬਾਂ ਵਾਂਗ਼ੂ ਜੰਮੇ, ਆਪਣੇ ਆਪ ਨੂੰ ਮਹਾਂ-ਪੁਰਸ਼/ਬ੍ਰਮਗਿਆਨੀ ਕਹਾਉਣ ਵਾਲੇ ਸਾਧੋ …, ਕਿਹੜੇ ਰੱਬ ਨੂੰ ਮੰਨਦੇ ਹੋ ਤੁਸੀ …. ? ਚੱਕ ਲਿਆਉ ਉਸ ਨੂੰ, ਹੱਥ ਪੈਰ ਬੰਨ ਕਿ ਧਰਤੀ ਤੇ, ਜਿਸ ਨਾਲ ਤੁਹਾਡੇ ਲਾਈਵ ਸਬੰਧ ਨੇ, ਪੁੱਛੀਏ ਫਿਰ ਉਸ ਨੂੰ ਟੀਵੀ ਕੈਮਰਿਆਂ ਦੇ ਸਾਹਮਣੇ ਬਿਠਾ ਕਿ ਜੇ ਉਸ ਨੇ ਤੁਹਾਨੂੰ, ਜ਼ਨਾਨੀਆਂ ਨੂੰ, ਮੁੰਡੇ ਦੇਣ ਦਾ ਠੇਕਾ ਹੀ ਦੇਣਾ ਸੀ, ਫਿਰ ਔਰਤਾਂ ਬਣਾਈਆਂ ਹੀ ਕਿਉਂ ਨੇ …? , ਸਾਰ ਲੈਂਦੇ ਫਿਰ ਵੀ …. . । ਫਿਰ ਪੁੱਛੀਏ …. . , ਜੇ ਤੁਸੀ ਅਤੇ ਤੁਹਾਡੇ ਚੇਲਿਆ ਨੇ, ਰੱਬ ਦੇ ਨਾਮ ਤੇ ਲੋਕਾਂ ਨੂੰ ਉੱਲੂ ਹੀ ਬਣਾਉਣਾ ਸੀ, ਸਾਰਟ-ਕੱਟ ਹੀ ਉੱਲੂ ਹੀ ਕਿਉਂ ਨਹੀਂ ਬਣਾ ਦਿਤੇ ਉਸਨੇ …. ? , ਐ ਆਪਣੇ ਆਪ ਨੂੰ ਮਹਾਂ-ਪੁਰਸ਼ ਕਹਾਉਣ ਵਾਲਿਉ, ਕਿਹੜੀ ਲੱਤ ਬਾਂਹ ਜਿਆਦਾ ਲੱਗੀ ਆ ਥੋਡੇ, ਸਿੰਗ ਅਤੇ ਪੂਂਛ ਵੀ ਨੀ ਵਿਖਦੀ ਕਿਤੇ …. ? ਫਿਰ ਮਹਾਂ-ਪੁਰਸ਼ ਕਿਵੇਂ ਬਣ ਗਏ ਤੁਸ਼ੀ। ਐ ਬ੍ਰਮਗਿਆਨੀ ਦੀ ਡਿਗਰੀ ਦੇਣ ਵਾਲਿਉ, ਕਿਹੜੇ ਕੰਮ ਆਵੇਗੀ ਇਹ ਡਿਗਰੀ, ਸ਼ਰਮ ਕਰੋ ਸ਼ਰਮ, ਬੰਦ ਕਰੋ ਲੋਕਾਂ ਨੂੰ ਲੁਟਣਾ, ਪਹਿਲਾਂ ਹੀ ਬਹੁਤ ਦੁੱਖੀ ਨੇ ਪੰਜਾਬ ਦੇ ਲੋਕ।
ਐ, ਅਣ-ਜੰਮੀਆਂ ਧੀਆਂ ਨੂੰ ਕੁੱਖਾਂ ਵਿੱਚ ਖ਼ਤਮ ਕਰਨ ਵਾਲਿਉ, ਇਹਨਾਂ ਨੂੰ ਮਾਰ ਕਿ ਕਿਹੜੇ ਮੁੰਡੇ ਜੰਮਣ ਦੀ ਉਮੀਦ ਲਾਈ ਬੈਠੇ ਹੋਂ. . ? ਉਹ ਜਿਹੜਾ ਫੁੱਕਰੇ ਗਾਇਕਾਂ ਦੇ ਆਖੇ ਲੱਗ ਕਿ ਲੋਕਾਂ ਦੀਆਂ ਧੀਆਂ/ਭੈਣਾ ਦੀ ਇੱਜ਼ਤ ਨਾਲ ਖਿਲਵਾੜ ਕਰੇ …? , ਯਾਂ ਫਿਰ ਉਹ ਜਿਹੜਾ ਹਰ ਰੋਜ਼ 15-15 ਨਸ਼ੇ ਦੇ ਟੀਕੇ ਲਵਾ, ਹਰ ਤਰ੍ਹਾਂ ਦਾ ਨਸ਼ਾ ਕਰ ਕਿ ਦਿਨ ਕਟੀ ਕਰੇ, ਜ਼ਾਂ ਫਿਰ ਉਹ, ਜੋ ਜੁਆਨ ਹੋ ਕਿ ਮਾਂ ਦੀ ਕੁੱਖ ਨੂੰ ਲੱਤ ਮਾਰੇ, ਪਿਉ ਦੀ ਦਾੜ੍ਹੀ ਭਰੇ ਬਜ਼ਾਰ ਪੁੱਟੇ। ਕੁੱਖ ਵਿੱਚ ਧੀ ਮਾਰ ਕਿ ਜੰਮੇ ਮੁੰਡੇ ਤੋਂ ਭਗਤ, ਦਾਨੀ ਜਾਂ (ਜ਼ਨਨੀ ਜਨੇ ਭਗਤ ਜਨ, ਜਾਂ ਦਾਤਾ … …) ਸੂਰਮਾ ਬਣਨ ਦੀ ਉਮੀਦ ਕਰਨਾ ਅੱਕ ਬੀਜ ਕਿ ਸੇਬ ਤੋੜਨ ਦਾ ਸੁਪਨਾਂ ਵੇਖਣ ਦੇ ਬਰਾਬਰ ਹੈ।
ਐ, ਸ੍ਰੋਮਣੀ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਚੋਣਾ ਵਿੱਚ ਹਿੱਸਾ ਲੈਣ ਵਾਲੇ ਵੋਟਰੋ, ਵੋਟ ਪਾਉਣ ਤੋਂ ਪਹਿਲਾਂ ਸੋਚਿਉ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੋ ਕਿ, ਕੀ ਪਤਾ ਵੋਟ ਸਹੀ ਜਗ੍ਹਾ ਹੀ ਪੈ ਜਾਵੇ ਨਹੀਂ ਤਾਂ ਵੋਟ ਪਾਉਣ ਤੋਂ ਪਹਿਲਾਂ ਇਹ ਜਰੂਰ ਵੇਖਿਉ ਕਿਤੇ ਤੁਹਾਡੀ ਪਾਈ ਵੋਟ ਅੰਤਮ ਸਸਕਾਰ ਕਰਦੇ ਸਮੇਂ ਚਿੱਤਾ ਤੇ ਰੱਖਣ ਵਾਲੀ ਇੱਕ ਲੱਕੜੀ ਦੇ ਸਮਾਨ ਤਾਂ ਨਹੀਂ. . ? , ਵੋਟ ਲੈਣ ਵਾਲਾ ਭੰਗੜੇ ਪਾ ਕਿ (ਕਿਸੇ ਮਰੇ ਬਜ਼ੁਰਗ ਦੀ) ਮਰਗ ਦੀ ਮਕਾਣ ਜਾਣ ਵਾਲਾ ਤਾ ਨਹੀਂ. . ? , ਵੋਟ ਮੰਗਣ ਵਾਲੀ ਪਾਰਟੀ ਕਿਤੇ ਜਲ਼ੇਬੀਆਂ ਕੱਢਣ ਵਾਲਾ ਹਲਵਾਈ ਤਾਂ ਨਹੀਂ. . ? , ਕਿਉਂਕਿ ਖ਼ਤਰਾ ਹੈ, ਸਿੱਖ ਕੌਮ ਆਈ. ਸੀ. ਯੂ ਵਿੱਚ ਭਰਤੀ ਹੈ, ਕਿਤੇ ਤੁਸ਼ੀ ਉਸ ਦੇ ਮਰਨ ਤੋਂ ਬਾਅਦ ਨਿਕਲਣ ਵਾਲੇ ਜ਼ਨਾਜੇ ਵਿੱਚ ਸ਼ਾਮਲ ਤਾਂ ਨਹੀਂ ਹੋਣ ਜਾ ਰਹੇ …? । ਹੁਣ ਤੁਹਾਡਾ ਇੱਕ ਇੱਕ ਵੋਟ ਜਾਂ ਤਾਂ ਕੌਮ ਨੂੰ ਨਵਾਂ ਜੀਵਨ ਦਵੇਗਾ ਜਾਂ ਫਿਰ ਕੌਮ ਦੇ ਪੈਣ ਵਾਲੇ ਭੋਗ ਦੀ ਅੰਤਮ ਅਰਦਾਸ ਦੇ ਦਿਨ ਨੇੜੇ ਆਉਣਗੇ। ਹੁਣ ਫੈਸਲਾ ਤੁਹਾਡੇ ਹੱਥ ਹੈ। ਜਾਂ ਤਾਂ ਇਹ ਵੋਟ ਸ਼ਰਾਬਾਂ ਜਾਂ ਹੋਰ ਤਰ੍ਹਾ ਦੇ ਨਸ਼ੇ ਵੰਡਣ ਵਾਲੇ ਮੰਗਣਗੇ ਜਾਂ ਜਿਹਨਾਂ ਨੇ ਕੀਤਾ ਹੀ ਕੁੱਝ ਨਹੀਂ ਕੌਮ ਦੇ ਭਲੇ ਲਈ। ਸੋਚ ਸ਼ਮਝ ਕਿ ਪਾਇਉ ਆਪਣੀ ਵੋਟ। ਤੁਹਾਡੀ ਪਾਈ ਇੱਕ ਇੱਕ ਵੋਟ ਮੀਲ ਦਾ ਪੱਥਰ ਜ਼ਰੂਰ ਸਾਬਤ ਹੋਵੇਗੀ।
ਐ, ਜਥੇਦਾਰ ਨੰਦਗੜ, ਸਾਬਕਾ ਜਥੇਦਾਰ ਸਰਦਾਰ ਰਣਜੀਤ ਸਿੰਘ ਵਰਗੇ ਸਿੱਖ ਪੰਥ ਦੀ ਸਹੀ ਸੋਚ ਰੱਖਣ ਵਾਲਿਉ, ਅੱਗੇ ਵਧੋ, ਕਰੋ ਕੌਮ ਦੀ ਰਹਿਨੁਮਾਈ, ਬੁਲਾ ਲਉ ਸਰਬੱਤ ਖਾਲਸਾ ਇਸ ਵਾਰ ਹੋਲੇ - ਮਹੱਲੇ ਤੇ, ਲਉ ਫੈਸ਼ਲੇ ਕੌਮ ਦੇ ਹੱਕ ਵਿੱਚ, ਨਾ ਵੇਖੋ ਉਹਨਾਂ ਦੇ ਮੂਹਾਂ ਵੱਲ, ਜਿਹਨਾਂ ਨੇ ਜਾਂ ਤਾਂ ਖਾਕੀ ਨੀਕਰਾਂ ਪਾ ਲਈਆਂ ਹਨ, ਜਾਂ ਫਿਰ ਆਪਣੀ ਜ਼ਮੀਰ ਗਹਿਣੇ ਕਰ ਦਿਤੀ ਹੈ ਆਰ. ਐਸ. ਐਸ ਕੋਲ …, ਗਹਿਣੇ ਕੀਤੀ ਛੁਡਾਣੀ ਤਾਂ ਕੀ ਸੀ, ਹੁਣ ਬੈਅ ਕਰਨ ਲੱਗੇ ਨੇ, ਯਾਦ ਰੱਖਿਉ ਕੁਰਬਾਨੀ ਕਰਨ ਵਾਲੇ ਸਿੰਘ ਨਾ ਪਹਿਲਾਂ ਘੱਟ ਸਨ ਨਾ ਹੁਣ ਘੱਟ ਹਨ।
ਐ, ਸਿੱਖ ਕੌਮ ਦਾ ਦਰਦ ਰੱਖਣ ਵਾਲੇ ਵੀਰੋ, ਕੌਮ ਦੀ ਮੰਗ ਤੇ ਤੁਸੀਂ ਸੰਤਾਲੀਆਂ ਚੁੱਕਣ ਵਿੱਚ ਵੀ ਦੇਰ ਨੀ ਸੀ ਲਾਈ ਭਾਵੇਂ ਟੀਚੇ ਦਾ ਪਤਾ ਨਹੀਂ ਸੀ, ਸਾਡੇ ਨਿਰਦੋਸ਼ ਹਿੰਦੋਸਤਾਨ ਦੀਆਂ ਜ੍ਹਿਲਾਂ ਵਿੱਚ ਰੁਲ ਰਹੈ ਨੇ, ਇਨਸ਼ਾਫ ਦੇ ਨਾਂ ਤੇ ਸਾਡੇ ਨਾਲ ਥੋਖੇ ਤੇ ਥੋਖੇ ਹੋ ਰਹੇ ਨੇ, ਕੋਈ ਅਜਿਹੀ ਵਸਤੂ ਬਚੀ ਹੈ ਸਾਡੇ ਕੋਲ ਜਿਸ ਤੇ ਡਾਕਾ ਨਾ ਪਿਆ ਹੋਵੇ, ਲੰਡੀ ਬੁਚੀ ਸਾਡੀ ਇਜ਼ੱਤ ਨਾਲ ਖਿਲਵਾੜ ਕਰੀ ਜਾਂਦੀ ਹੈ, ਇਹਨਾਂ ਵਿੱਚੋਂ ਭਾਵੇਂ ਜਿਆਦਾ ਆਪਣੇ ਹੀ ਹਨ। ਹੁਣ ਸਮੇਂ ਦੀ ਰਮਜ਼ ਪਹਿਚਾਣੋ, ਹਥਿਾਆਰ ਚੁੱਕ ਕਿ ਕਿਸੇ ਦੀ ਹੱਤਿਆ ਕਰਨ ਨਾਲੋਂ, ਉਹਨਾਂ ਦੀਆਂ ਕਰਤੁਤਾਂ ਜ਼ਮਾਨੇ ਨੂੰ ਦੱਸੋ, ਲਾ ਦਿਉ ਫੋਟੂਆਂ ਦੁਨੀਆਂ ਭਰ ਦੇ ਗੁਰੂ-ਦਵਾਰਿਆਂ ਦੇ ਸਾਹਮਣੇ ਪੰਥ ਦੇ ਨਵੇਂ ਪੁਰਾਣੇ ਗਦਾਰਾਂ ਦੀਆਂ, ਨਾਲ ਜਿਹਨਾਂ ਨੇ ਜੁਲਮ ਕੀਤਾ ਸਾਡੇ ਤੇ, ਲਾ ਦਿਉ ਜੁੱਤੀਆਂ ਦੇ ਢੇਰ, ਮਾਰੋ ਜੁੱਤੀਆਂ ਇਹਨਾਂ ਦੇ ਹਰ ਰੋਜ਼, ਨਾ ਮੰਗੋ ਸ਼ਜਾ ਦੀ ਮੰਗ 84 ਦੇ ਕਤਿਲੇਆਮ ਦੀ, ਸਰਕਾਰ ਦੇ ਜਮਾਈ ਨੇ ਉਹ ਲੋਕ, ਨਹੀਂ ਦੇਣੀ ਕਿਸੇ ਵੀ ਕੀਮਤ ਤੇ ਸ਼ਜਾ ਉਹਨਾਂ ਲੋਕਾਂ ਨੂੰ ਹਿੰਦੋਸਤਾਨ ਦੀ ਸਰਕਾਰ ਨੇ, ਭਾਵੇਂ 100 ਸਾਲ ਹੋਰ ਇੰਤਜਾਰ ਕਰ ਕਿ ਵੇਖ ਲਿਉ, ਸਜ਼ਾ ਦੇਣੀ ਹੈ ਤਾਂ ਆਪਣੇ ਹੱਥੀਂ ਦਵੋ, ਯਾਦ ਰੱਖਿਉ ਇਹ ਫੈਸ਼ਲਾ ਲੈਣ ਤੋਂ ਬਾਅਦ ਪੰਥ ਦੇ ਨਵੇ ਬਣੇ ਗਦਾਰ ਇੱਕ ਦੂਜੇ ਤੋਂ ਮੂਹਰੇ ਹੋ ਕੇ ਪੰਥ ਪ੍ਰਸਤ ਬਣਦੇ ਨਜ਼ਰ ਆਉਣਗੇ। ਇਹ ਵੀ ਯਾਦ ਰੱਖਿਉ ਜ਼ਾਰਜ ਬੁਸ਼ ਦੇ ਇੱਕ ਜੁੱਤੀ ਪਈ ਸੀ ਇਰਾਕ ਵਿੱਚ, ਹੁਣ ਸਾਰੀ ਉਮਰ ਸ਼ਾਇਦ ਮੂੰਹ ਕਰਕੇ ਨਹੀਂ ਸ਼ੌ ਹੋਣਾ ਇਰਾਕ ਵੱਲ।
ਇੱਕ ਪੰਥ ਦਰਦੀ …।
ਸਿਮਰਦੀਪ ਸਿੰਘ ਘੁਮਾਣ, ਫੋਨ ਨੰ; 00639277824759

(ਨੋਟ:- ਤੁਹਾਡੇ ਇਸ ਲੇਖ ਦਾ ਹੈਡਿੰਗ ਅਸੀਂ ਬਦਲ ਦਿੱਤਾ ਹੈ ਕਿਉਂਕਿ ਜੋ ਪੰਗਤੀ ਤੁਸੀਂ ਇਸ ਹੈਡਿੰਗ ਵਿੱਚ ਲਿਖੀ ਸੀ ਉਹ ਦਸਮ ਗ੍ਰੰਥ ਵਿਚੋਂ ਸੀ ਜਿਸ ਨੂੰ ਕਿ ਤੁਸੀਂ ਇਸ ਆਪਣੇ ਲੇਖ ਵਿੱਚ ਹੀ ਰੱਦ ਕਰਦੇ ਹੋ। ਤੁਹਾਡੇ ਇਸ ਲੇਖ ਵਿਚੋਂ ਸਿੱਖੀ ਲਈ ਤੜਪ ਮਹਿਸੂਸ ਹੁੰਦੀ ਹੈ ਪਰ ਤੁਹਾਡੀ ਸ਼ਬਦਾਵਲੀ ਰੁੱਖੀ ਹੈ ਅਤੇ ਕਈ ਥਾਵਾਂ ਤੇ ਅਸੀਂ ਕੁੱਝ ਬਦਲੀ/ਕੱਟੀ ਵੀ ਹੈ। ਅਖੀਰ ਤੇ ਤੁਸੀਂ ਨੰਦਗੜ ਅਤੇ ਭਾਈ ਰਣਜੀਤ ਸਿੰਘ ਨੂੰ ਸਹੀ ਸੋਚ ਵਾਲੇ ਲਿਖਦੇ ਹੋ ਜੋ ਕਿ ਪੂਰੀ ਠੀਕ ਨਹੀਂ। ਇਹ ਬਾਕੀਆਂ ਨਾਲੋਂ ਥੋੜੇ ਜਿਹੇ ਠੀਕ ਹੋ ਸਕਦੇ ਹਨ ਸਾਰੇ ਨਹੀਂ। ਭਾਈ ਰਣਜੀਤ ਸਿੰਘ ਦੇ ਲੰਗਰ ਵਾਲੇ ਹੁਕਮਨਾਮੇ ਅਸਲ ਵਿੱਚ ਗੁਰੂ ਕੀ ਨਿੰਦਾ ਵਾਲੇ ਪਖੰਡਨਾਮੇ ਦੇ ਪਾਏ ਹੋਏ ਪੁਆੜੇ ਕਨੇਡਾ ਵਿੱਚ ਖਾਸ ਕਰਕੇ ਬੀ ਸੀ ਵਿੱਚ ਹਾਲੇ ਤੱਕ ਠੀਕ ਨਹੀਂ ਹੋਏ। ਇਸ ਨੇ ਹਰ ਇੱਕ ਗੁਰਦੁਆਰੇ ਵਿੱਚ ਫਸਾਦ ਕਰਵਾਏ ਹਨ। ਆਪਸੀ ਰਿਸ਼ਤੇਦਾਰੀਆਂ ਅਤੇ ਭਾਈਬੰਦੀਆਂ ਨੂੰ ਦੁਸ਼ਮਣੀ ਵਿੱਚ ਬਦਲ ਕੇ ਰੱਖ ਦਿੱਤਾ ਹੈ-ਸੰਪਾਦਕ)
.