.

ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਉ।

ਸਿੱਖ ਮਾਰਗ ਤੇ ਛਪਿਆ, ਡਾ. ਗੁਰਮੁਖ ਸਿੰਘ ਜੀ ਦਾ ਲੇਖ- 1936 ਵਿੱਚ ਬਣੀ ਪੰਥਕ ਰਹਿਤ ਮਰਿਆਦਾ……ਪੜਿਆ। ਡਾ. ਗੁਰਮੁਖ ਸਿੰਘ ਜੀ ਨਾਲ ਦਾਸ ਦੀ ਪਹਿਲੀ ਮੁਲਾਕਾਤ ਸਿੱਖ ਪਾਰਲੀਆਮੈਂਟ ਦੇ ਬੁਲਾਏ ਸੈਮੀਨਾਰ ਵਿੱਚ ਦਿੱਲੀ ਵਿਖੇ ਹੋਈ ਸੀ। ਦਾਸ ਨੇ ਉਨਾਂ ਦੀ ਅਖੌਤੀ “ਦਸ਼ਮ ਗ੍ਰੰਥ” ਉਪਰ ਲਿਖੀ ਇੱਕ ਕਿਤਾਬ ਬਾਰੇ ਵਿਚਾਰ ਕੀਤਾ ਅਤੇ ਕੁੱਝ ਸੁਝਾਵ ਦਿਤੇ। ਉਸ ਛੋਟੀ ਜਿਹੀ ਮੁਲਾਕਾਤ ਦੇ ਦੌਰਾਨ ਹੀ ਦਾਸ ਉਨਾਂ ਦੇ ਵਿਅਕਤਿਤਵ ਤੋਂ ਬਹੁਤ ਪ੍ਰਭਾਵਿਤ ਹੋਇਆ। 75-80 ਸਾਲ ਤੋ ਵਧ ਦੀ ਉਮਰ ਵਿਚ, ਦੁਬਲੇ ਪਤਲੇ ਸ਼ਰੀਰ ਵਿੱਚ ਇੱਕ ਵਿਦਵਾਨ ਅਤੇ ਪੰਥ ਦਰਦੀ ਝਲਕ ਰਿਹਾ ਸੀ। ਕਮਾਲ ਦਾ ਜੋਸ਼ ਅਤੇ ਅਧਿਅਨ ਦਾ ਇੱਕ ਬੇਮਿਸਾਲ ਤਾਲ ਮੇਲ ਉਨਾਂ ਵਿੱਚ ਨਜਰ ਆਇਆ। ਗਲਬਾਤ ਦੇ ਦੋਰਾਨ ਦਾਸ ਸੋਚ ਰਿਹਾ ਸੀ ਕੇ “ਅਖੋਤੀ ਦਸ਼ਮ ਗ੍ਰੰਥ” ਬਾਰੇ ਜਿਹੜਾ ਦੀਵਾ ਇਨਾਂ ਬੁਜੁਰਗ ਵਿਦਵਾਨਾਂ ਨੇ ਜਗਾਇਆ ਹੈ। ਕੀ ਅਜ ਦੀ ਪੀੜੀ ਉਸ ਦੀ ਲੋਅ ਨਾਲ ਲੋਅ ਜਗਾਉਨ ਵਿੱਚ ਕਾਮਜਾਬ ਹੋਵੇਗੀ ਜਾਂ ਇਨਾਂ ਨੂੰ ਬੁਢੇ-ਠੇਰਿਆਂ ਦਾ ਫਾਲਤੂ ਫਤੂਰ ਸਮਝ ਕੇ ਭੁਲ ਜਾਵੇਗੀ।

ਅਜ ਡਾ. ਸ਼ਾਹਿਬ ਦਾ ਲੇਖ ਪੜਕੇ ਵਾਕਈ ਇਹ ਮਹਿਸੂਸ ਹੋ ਗਇਆ ਕੇ ਉਨਾਂ ਵਿੱਚ ਵਿਦਵਾਨਤਾ ਦੇ ਨਾਲ ਨਾਲ ਨਿਡਰਤਾ ਅਤੇ ਮਿਸ਼ਨਰੀ ਸੋਚ ਵੀ ਕੁਟ ਕੁਟ ਕੇ ਭਰੀ ਹੈ। ਦਾਸ ਨੇ ਕਾਨਪੁਰ ਵਿੱਚ ਇੱਕ ਪੰਥਕ ਸਰਕਲ ਕਹਿਲਾਣ ਵਾਲੇ ਵੀਰਾਂ ਦੇ ਅਗੇ ਇਹੀ ਗਲ “ਮਿੱਠੇ ਪਾਣੀ” ਦੇ ਛਟੇ ਵਾਲੀ ਕਹੀ ਤੇ ਉਨਾਂ ਨੇ ਦਾਸ ਨੂੰ ਕੋਰਟ ਅਤੇ ਕਚਹਿਰੀ ਦੀ ਧਮਕੀ ਤਕ ਦੇ ਦਿਤੀ। ਅਤੇ ਇਹ ਕਹਿ ਕੇ ਭੰਡਿਆ ਕਿ ਦਾਸ “ਅੰਮ੍ਰਿਤ” ਤੇ ਸਵਾਲ ਖੜਾ ਕਰ ਰਿਤਾ ਹੈ। ਜਦ ਕੇ ਦਾਸ ਨੇ ਤੇ ਸਿਰਫ ਸਿਰ ਵਿੱਚ ਮਿਠੇ ਪਾਣੀ ਨੂੰ ਪਾਉਣ ਦੀ ਮਰਿਯਾਦਾ ਦਾ ਕੇਵਲ ਲੋਜਿਕ ਹੀ ਉਸ ਵੀਰ ਕੋਲੋਂ ਪੁਛਿਆਂ ਸੀ, ਤੇ ਬਹੁਤ ਕੁੱਝ ਝੱਲਣਾ ਪੈ ਗਇਆ। ਡਾ. ਸ਼ਾਹਿਬ ਨੇ ਤੇ ਉਸ ਨੂੰ ਬਹੁਤ ਖੁਲੇ ਢੰਗ ਨਾਲ ਪਰਮਾਣ ਦੇ ਦੇ ਕੇ ਸਮਝਾਇਆ ਹੈ। ਸਿੱਖ ਪੰਥ ਦੇ ਇਸ ਵਿਦਵਾਨ ਲਈ ਦਾਸ ਲੱਮੀ ਉਮਰ ਅਤੇ ਸੇਹਤ ਲਈ ਗੁਰੂ ਪਾਸ ਅਰਦਾਸ ਕਰਦਾ ਹੈ, ਤਾਂ ਕੇ ਇਹ ਆਪਣੇ ਲੇਖਾਂ ਰਾਹੀਂ ਸਿੱਖ ਕੌਮ ਨੂੰ ਇਸੇ ਤਰਾਂ ਜਾਗਰੂਕ ਕਰਦੇ ਰਹਿਣ।

ਦਾਸ ਨੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਅਧਿਅਨ ਕਰਦਿਆ ਇਹ ਪਾਇਆ ਕੇ “ਅਮ੍ਰਿਤ” ਸ਼ਬਦ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਵਿੱਚ 365 ਵਾਰ ਕੀਤੀ ਗਈ ਹੈ। ਅਤੇ ਹਰ ਵਾਰ ਉਸ ਦਾ ਅਰਥ ਇੱਕ “ਵਾਹਿਗੁਰੂ ਦੇ ਨਾਮ” ਨਾਲ ਹੀ ਹੈ।

ਸ਼ਬਦ ਗੁਰੁ ਸਾਹਿਬ ਗੁਰੁ ਗ੍ਰੰਥ ਸਾਹਿਬ ਜੀ ਦੇ ਅਨੁਸਾਰ “ਅੰਮ੍ਰਿਤ” ਕੀ ਹੈ। ਗੁਰੂ ਬਾਣੀ ਜੋ ਹਰ ਸਿੱਖ ਦੇ ਜੀਵਨ ਦੀ ਧੁਰੀ ਹੈ, ਅਨੁਸਾਰ “ਅੰਮ੍ਰਿਤ” ਦੀ ਪਰਿਭਾਸ਼ਾ ਕੀ ਹੈ। ਆਉ ਪੜਚੋਲ ਕਰਿਏ-

1- ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਉ॥ 1॥ 992

ਅੰਮ੍ਰਿਤ ਦਾ ਸੱਚਾ ਅਰਥ ਉਹ ਹੀ ਸਮਝ ਸਕਦਾ ਹੈ, ਜੋ ਉਸ ਦਾ ਵਿਆਪਾਰ ਕਰਦਾ ਹੈ। ਭਾਵ: ਗੁਰੂ ਦੇ ਨਾਮ ਰੂਪੀ ਅੰਮ੍ਰਿਤ ਨੂੰ ਸਦਾ ਅਪਨੇ ਮਨ ਵਿੱਚ ਵਰਤਨ ਵਾਲਾ ਹੀ ਉਸ “ਅੰਮ੍ਰਿਤ” ਦਾ ਸਹੀ ਅਰਥ ਸਮਝ ਸਕਦਾ ਹੈ।

2- ਅੰਮ੍ਰਿਤ ਬਾਣੀ ਹਰਿ ਹਰਿ ਤੇਰੀ॥ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ॥

ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ॥ 1॥ 103

ਗੁਰੁ ਦੀ ਬਾਣੀ ਹੀ “ਅੰਮ੍ਰਿਤ” ਹੈ। ਜਿਸਨੂੰ ਸੁਣ ਸੁਣ ਕੇ ਮਨੁਖ ਦਾ ਜੀਵਨ ਪਰਮ ਗਤਿ ਨੂੰ ਪ੍ਰਾਪਤ ਹੁੰਦਾ ਹੈ।

3- ਅੰਮ੍ਰਿਤੁ ਸਦਾ ਵਰਸਦਾ ਬੂਝਨਿ ਬੂਝਣਹਾਰ॥

ਗੁਰਮੁਖਿ ਜਿਨੀੑ ਬੁਝਿਆ ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ॥

ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ॥

ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ॥

ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮੁ ਮੁਰਾਰਿ॥ 2॥ 1291

ਸੱਚੇ ਗੁਰਸਿੱਖ ਦੇ ਮਨ ਵਿੱਚ ਹਮੇਸ਼ਾਂ ਗੁਰਬਾਣੀ ਰੂਪੀ ਅੰਮ੍ਰਿਤ ਦੀ ਬਰਸਾਤ ਹੁੰਦੀ ਰਹਿੰਦੀ ਹੈ। ਇਸ ਪਹੇਲੀ ਨੁੰ ਕੋਈ ਸੂਝਵਾਨ ਹੀ ਸਮਝ ਸਕਦਾ ਹੈ। ਜਿਸ ਗੁਰੁ ਦੇ ਪਿਆਰੇ ਨੇ ਇਸ ਰਾਜ ਨੂੰ ਸਮਝ ਲਿਆ, ਉਸ ਨੇ ਇਸ ਬਾਣੀ ਰੂਪੀ “ਅੰਮ੍ਰਿਤ” ਨੂੰ ਅਪਨੇ ਮਨ ਰੂਪੀ ਹਥ ਵਿੱਚ ਕਸਕੇ ਪਕੜ ਲਿਆ। ਭਾਉ: ਸਾਂਭ ਲਿਆ। ਜਿਹੜੇ ਗੁਰੂ ਦੇ ਸਿੱਖ ਨਾਮ ਦੇ ਇਸ ਅੰਮ੍ਰਿਤ ਨੂੰ ਨਿਤ ਪੀਂਦੇ ਹਨ ਉਹ ਹਮੇਸ਼ਾਂ ਰੰਗ ਮਾਣਦੇ ਹਨ। ਉਹਨਾ ਦਾ ਅਹੰਕਾਰ ਅਤੇ ਹਉਮੈ ਦੀ ਝੂਠੀ ਭੁਖ ਮਿਟ ਜਾਂਦੀ ਹੈ।

4- ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ 5॥ 982

ਗੁਰੂ ਦੀ ਬਾਣੀ, ਹੀ ਸਾਡਾ “ਸ਼ਬਦ ਗੁਰੂ” ਹੈ। ਦੁਨੀਆਂ ਦੇ ਸਾਰੇ “ਅੰਮ੍ਰਿਤ” ਇਸੇ ਵਿੱਚ ਮੌਜੂਦ ਹਨ

5- ਅੰਮ੍ਰਿਤ ਨਾਮੁ ਸੁਨੀਜੈ ਤੇਰਾ ਕਿਰਪਾ ਕਰਹਿ ਤ ਪੀਵਾ॥ 1117

ਹੇ! ਪਰਮਾਤਮਾਂ ਮੈਂ ਇਹ ਸੁਣਿਆ ਹੈ ਕਿ ਤੇਰਾ ਨਾਮ ਹੀ “ਅੰਮ੍ਰਿਤ” ਹੈ। ਜੇ ਤੂੰ ਕਿਰਪਾ ਕਰੇ ਤਾਂ ਇਸ “ਅੰਮ੍ਰਿਤ” ਨੂੰ ਪੀਣਾ ਮੇਰੇ ਨਸੀਬ ਵਿੱਚ ਵੀ ਹੋ ਜਾਵੇ

6- ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ॥

ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ॥ 318

ਹੇ ਗੁਰੂ ਦੇ ਪਿਆਰੇ ਸਿੱਖੋ! ਵਹਿਗੁਰੂ ਦਾ ਨਾਮ “ਅੰਮ੍ਰਿਤ” ਦਾ ਉਹ ਖਜਾਨਾਂ ਹੈ ਜੋ ਸਾਨੂੰ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋਇਆ ਹੈ। ਆਉ ਰਲ ਮਿਲ ਇਸ ਨੂੰ ਪੀਵੀਏ। ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰਨ ਨਾਲ ਸਾਰੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਹਰ ਪ੍ਰਕਾਰ ਦੀ ਭੁਖ ਮਿਟ ਜਾਂਦੀ ਹੈ।

7- ਹਰਿ ਅਮ੍ਰਿੰਤ ਪੀਵੈ ਸਦਾ ਰੰਗ ਰਾਤੇ ਹਉਮੇ ਤ੍ਰਿਸ਼ਨਾ ਮਾਰ॥

ਅੰਮਿਤ ਹਰਿ ਕਾ ਨਾਮ ਹੈ ਵਰਤੇ ਕਿਰਪਾ ਧਾਰ॥ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਨ ਵਾਲ ਸਦਾ ਰੰਗ ਮਾਣਦਾ ਹੈ। ਉਸ ਦਾ ਅਹੰਕਾਰ ਤੇ ਭੁਖ ਸਾਂਤ ਹੋ ਜਾਂਦੀ ਹੈ। ਵਾਹਿਗੁਰੂ ਦਾ ਨਾਮ ਹੀ ਅੰਮ੍ਰਿਤ ਹੈ। ਗੁਰੂ ਦੀ ਕਿਰਪਾ ਨਾਲ ਹੀ ਪਰਾਪਤ ਹੁੰਦਾ ਹੈ।

8– ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ॥

ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ॥ 818

ਵਡੇ ਵਡੇ ਦੇਵਤੇ ਤੇ ਮਨੁਖ ਜਿਸ ਅੰਮ੍ਰਿਤ ਨੂ ਖੋਜਦੇ ਖੋਜਦੇ ਰਹ ਗਏ। ਅੁਹ ਨਾਮ ਰੂਪੀ ਅੰਮ੍ਰਿਤ ਮੇਨੂੰ ਗੁਰੂ ਕੋਲੋਂ ਸਹਜੇ ਹੀ ਪ੍ਰਾਪਤ ਹੋ ਗਇਆ।

9 – ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥ 1238

ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਅਨੁਸਾਰ “ਇਕ ਵਾਹਿਗੁਰੂ ਦਾ ਨਾਮ ਹੀ ਅੰਮ੍ਰਿਤ ਹੈ। ਹੋਰ ਕੋਈ ਦੂਜਾ “ਅੰਮ੍ਰਿਤ” ਨਹੀਂ ਹੈ।

10 - ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ ਸਹਜੇ ਪਾਵੈ ਕੋਇ॥

ਜਿਨਾ ਪਰਾਪਤਿ ਤਿਨ ਪੀਆ ਹਉਮੈ ਵਿਚਹੁ ਖੋਇ॥ 31

11 - ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ॥ 35

12 -ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ॥

ਸਤਿਗੁਰਿ ਸੇਵਿਐ ਰਿਦੈ ਸਮ ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰਮਤੀ ਅੰਮ੍ਰਿਤੁ ਪੀਆਵਣਿਆ॥ 124

13 - ਨਾਨਕ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ॥ 8॥ 119

14 - ਅੰਮ੍ਰਿਤ ਨਾਮੁ ਪੀਵਹੁ ਮੇਰੇ ਭਾਈ॥ ਸਿਮਰਿ ਸਿਮਰਿ ਸਭ ਤਪਤਿ ਬੁਝਾਈ॥ 1॥ 191

15 -ਨਾਨਕ ਨਾਮੁ ਜਪੈ ਸੋ ਜੀਵੈ॥ ਸਾਧਸੰਗਿ ਹਰਿ ਅੰਮ੍ਰਿਤੁ ਪੀਵੈ॥ 2॥ 103॥ 172॥ 200॥

16 -ਇਹੁ ਹਰਿ ਰਸੁ ਪਾਵੈ ਜਨੁ ਕੋਇ॥ ਅੰਮ੍ਰਿਤੁ ਪੀਵੈ ਅਮਰੁ ਸੋ ਹੋਇ॥ 287

17 -ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ॥

ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ॥ 3॥ 496

18- ਮਃ 3॥

ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ॥

ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ॥ 644

19 -ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ॥

ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ॥ 2॥ 644॥

20 -ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ॥ ਮਨਿ ਤਨਿ ਹਿਰਦੈ ਸਿਮਰਿ ਹਰਿ ਆਠ ਪਹਰ ਗੁਣ ਗਾਉ॥ 962

21 - ਤਿਸਹਿ ਪਰਾਪਤਿ ਨਾਮੁ ਤੇਰਾ ਕਰਿ ਕ੍ਰਿਪਾ ਜਿਸੁ ਦੀਉ॥ 1॥ ਮੇਰੇ ਮਨ ਨਾਮੁ ਅੰਮ੍ਰਿਤੁ ਪੀਉ॥ 1007

22 -ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ॥

ਨਾਨਕ ਗੁਰਮੁਖਿ ਜਿਨੑ ਪੀਆ ਤਿਨੑ ਬਹੁੜਿ ਨ ਲਾਗੀ ਆਇ॥ 1॥ 1283

ਇੰਦਰ ਜੀਤ ਸਿੰਘ

ਕਾਨਪੁਰ
.