.

ਗੁਰਬਾਣੀ ਦਾ ਸਾਰ ਤਤ ਗੁਰਬਾਣੀ ਉਪਦੇਸ਼ਾਂ ਅਨੁਸਾਰ(2)

ਅਜੋਕੇ ਗੁਰਬਾਣੀ ਦੇ ਟੀਕੇ ਤੇ ਅਰਥ ਵਿਚਾਰ:

ਗੁਰੂ ਗੋਬਿੰਦ ਸਿੰਘ ਜੀ ਸਨ ੧੭੦੮ ਵਿੱਚ ਜੋਤੀ ਜੋਤਿ ਸਮਾਏ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ੧੭੧੬ ਵਿੱਚ ਹੋਈ। ਇਸ ਤੋਂ ਬਾਦ ਮੁਗਲੀਆ ਹਕੂਮਤ ਨੇ ਸਿਖਾਂ ਦਾ ਸੰਘਾਰ ਕਰਨਾ ਸ਼ੁਰੂ ਕੀਤਾ। ਉਸ ਸਮੇਂ ਸਿਖ ਛੋਟੇ ਛੋਟੇ ਟੋਲਿਆਂ ਵਿੱਚ ਜਾਨ ਬਚਾਓਨ ਲਈ ਜੰਗਲਾਂ ਵਿੱਚ ਰਹਿਣ ਲਗੇ, ਸਿਖ ਕਿਸੇ ਪਿੰਡ ਵਿੱਚ ਟਿਕ ਕੇ ਨਹੀਂ ਰਹਿ ਸਕਦੇ ਸਨ ਕਿਊਂਕਿ ਹਕੂਮਤ ਨੂੰ ਸੂਹ ਮਿਲ ਜਾਏ ਤਾਂ ਉਹਨਾਂ ਨੂੰ ਕਤਲ ਕਰ ਦਿਤਾ ਜਾਂਦਾ ਸੀ ਤੇ ਸੁਹੀਏ ਨੂੰ ਹਕੂਮਤ ਵਲੋਂ ਇਨਾਮ ਮਿਲਦਾ ਸੀ।
ਉਸ ਸਮੇਂ ਸਿਖਾਂ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਕੋਈ ਗੁਰਸਿਖ ਪਰਚਾਰਕ ਗੁਰਬਾਣੀ ਦੀ ਕਥਾ ਵਿਚਾਰ ਕਰਨ ਲਈ ਨਹੀਂ ਜਾ ਸਕਦਾ ਸੀ।
ਇਸ ਭਿਆਨਕ ਸਮੇਂ ਵਿੱਚ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਗੁਰਬਾਣੀ ਦੀ ਕਥਾ ਨਿਰਮਲਿਆਂ ਤੇ ਗੁਰੂ ਨਾਨਕ ਸਾਹਿਬ ਦੇ ਬਾਗ਼ੀ ਪੁਤਰ ਬਾਬਾ ਸਿਰੀ ਚੰਦ ਦੇ ਚੇਲੇ ਉਦਾਸੀ ਮਹੰਤਾਂ ਨੇ ਸੰਭਾਲੀ। ਇਹ ਬੇਦ ਬਾਣੀ ਨੂੰ ਮਨਣ ਵਾਲੇ ਵਿਦਵਾਨ ਸਨ। ਇਹ ਕਹਿੰਦੇ ਸਨ ਕਿ ਬੇਦ ਬਾਣੀ ਸਤ ਹੈ ਤੇ ਗੁਰਬਾਣੀ ਦਾ ਮੂਲ ਬੇਦ ਬਾਣੀ ਹੈ। ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਨ। ਉਦਾਸੀਆਂ ਦਾ ਲਿਬਾਸ ਮੰਜੀਠਾ ਚੋਲਾ, ਗਲ ਕਾਲੀ ਸੇਲੀ, ਅਤੇ ਸਿਰ ਉਚੀ ਟੋਪੀ ਹੈ।
ਅਸੀਂ ਜਾਨਦੇ ਹਾਂ ਕਿ ਗੁਰਬਾਣੀ ਦੇ ਅਰਥ ਗੁਰਬਾਣੀ ਕਰਦੀ ਹੈ ਤੇ ਬੇਦ ਬਾਣੀ ਦੇ ਅਰਥ ਬੇਦ ਬਾਣੀ ਕਰਦੀ ਹੈ। ਇਹਨਾਂ ਨੇਂ ਗੁਰਬਾਣੀ ਦੇ ਅਖਰਾਂ ਦੇ ਅਰਥ ਬੇਦ ਬਾਣੀ ਤੋਂ ਲਏ। ਇਹਨਾਂ ਨੇਂ ਗੁਰਬਾਣੀ ਦੇ ਅਰਥ ਵਿਚਾਰ ਵਿੱਚ ਬੇਦ ਬਾਣੀ ਦੀ ਰੰਗਤ ਇਸ ਤਰਾਂ ਚੜਾਈ ਕਿ ਗੁਰਬਾਣੀ ਤੇ ਬੇਦ ਬਾਣੀ ਵਿੱਚ ਭੇਦ ਦੀ ਪਛਾਨ ਨਾ ਹੋ ਸਕੇ।
ਗੁਰਬਾਣੀ ਸੰਸਾਰ ਤੋਂ ਪਾਰ ਇਕੋ ਇੱਕ ਅਬਿਨਾਸੀ ਹਸਤੀ ਨਾਮ ਰੂਪ ਅਕਾਲ ਪੁਰਖ ਪਾਰਬ੍ਰਹਮ ਦਾ ਗਿਯਾਨ ਬਖਸ਼ਦੀ ਹੇ। ਗੁਰਬਾਣੀ ਅਨੁਸਾਰ ਬੇਦ ਬਾਣੀ ਤ੍ਰੈ ਗੁਣ ਮਾਇਆ ਦੀ ਵਿਚਾਰ ਹੈ। ਬੇਦ ਬਾਣੀ ਦੇਵੀ ਦੇਵਤਿਆਂ ਨੂੰ ਭਗਵਾਨ ਮੰਨਦੀ ਹੈ ਤੇ ਇਹਨਾਂ ਦੀ ਪੂਜਾ ਆਰਾਧਨਾਂ ਕਰਦੀ ਹੈ। ਬੇਦ ਬਾਣੀ ਨੂੰ ਨਾਮ ਰੂਪ ਅਕਾਲ ਪੁਰਖ ਦਾ ਪਤਾ ਨਹੀਂ। ਗੁਰਬਾਣੀ ਬੇਦ ਬਾਣੀ ਦਾ ਖੰਡਨ ਕਰਦੀ ਹੈ।
ਨਿਰਮਲਿਆਂ ਤੇ ਉਦਾਸੀਆਂ ਦੀਆਂ ਗੁਰਬਾਣੀ ਨੂੰ ਬੇਦ ਮਤ ਦੀ ਰੰਗਤ ਦੇਣ ਵਾਲ਼ੀਆਂ ਪੁਸਤਕਾ ਦੇ ਪ੍ਰਭਾਵ ਕਰਕੇ ਸਾਡੇ ਵਿਦਵਾਨ ਤੇ ਟੀਕਾਕਾਰ ਗੁਮਰਾਹ ਹੋ ਗਏ, ਸਭ ਟੀਕਿਆਂ ਵਿੱਚ ਬੇਦ ਬਾਣੀ ਦੇ ਅਖਰਾਂ ਦੀ ਮਿਲਾਵਟ ਮਿਲਦੀ ਹੈ। ਹਥਲੀ ਪੁਸਤਕ ਵਿੱਚ ਅਸੀਂ ਸਿਖ ਬੁਧੀਜੀਵਿਆਂ ਨੂੰ ਇਹ ਜਾਨਕਾਰੀ ਗੁਰਬਾਣੀ ਅਧਾਰ ਤੇ ਦੇਵਾਂਗੇ ਤੇ ਇਹਨਾਂ ਗ਼ਲਤੀਆਂ ਦਾ ਸੁਧਾਰ ਗੁਰਬਾਣੀ ਅਧਾਰ ਤੇ ਕਰਨ ਦਾ ਯਤਨ ਕਰਾਂਗੇ।
ਗੁਰਬਾਣੀ ਤੇ ਬੇਦ ਬਾਣੀ ਦਾ ਸੰਖੇਪ ਵਿੱਚ ਭੇਦ:
ਗੁਰਬਾਣੀ ਗੁਰੂ ਸਾਹਿਬਾਨ ਨੇ ਉਚਾਰੀ। ਭਗਤਾਂ ਨੇ ਗੁਰਉਪਦੇਸ਼ ਲੈ ਕੇ ਗੁਰਮਤਿ ਨਾਮ ਸਿਮਰਨ ਕੀਤਾ ਤੇ ਬ੍ਰਹਮ ਗਿਅਨ ਦੀ ਅਵਸਥਾ ਪ੍ਰਾਪਤ ਕੀਤੀ। ਭਗਤਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗੁਰਬਾਣੀ ਇਕੋ ਇੱਕ ਅਬਨਿਾਸੀ ਹਸਤੀ ਸੰਸਾਰ ਤੋਂ ਪਾਰ ਅਕਾਲ਼ ਪੁਰਖ ਪਾਰਬ੍ਰਹਮ ਤੋਂ ਆਈ, ਬ੍ਰਹਮ ਦੀ ਬਾਣੀ ਹੈ ਤੇ ਸਤ ਸਰੂਪ ਹੈ।
ਬੇਦ ਬਾਣੀ ਬ੍ਰਹਮਾ ਦੇਵਤਾ ਨੇ ਉਚਾਰੀ, ਬਹੁਤ ਸਮਾ ਬਾਦ ਰਿਸ਼ੀਆਂ ਮੁਨੀਆਂ ਨੇ ਯਾਦ ਤੋਂ ਲਿਖੀ। ਬੇਦ ਬਾਣੀ ਤ੍ਰੈ ਗੁਣੀ ਮਾਇਆ ਦੀ ਵਿਚਾਰ ਕਰਦੀ ਹੈ ਦੇਵੀ ਦੇਵਤਿਆਂ ਨੂੰ ਭਗਵਾਨ ਮੰਨ ਕੇ ਪੂਜਦੀ ਹੈ। ਬ੍ਰਹਮਾ ਦੇਵਤਾ ਤੇ ਬੇਦ ਬਾਣੀ ਨੂੰ ਸੰਸਾਰ ਤੋਂ ਪਾਰ ਅਕਾਲ ਪੁਰਖ ਦਾ ਪਤਾ ਨਹੀਂ। ਗੁਰਬਾਣੀ ਬੇਦ ਬਾਣੀ ਦਾ ਖੰਡਨ ਸਪਸ਼ਟ ਸ਼ਬਦਾਂ ਵਿੱਚ ਕਰਦੀ ਹੈ।
ਗੁਰਬਾਣੀ ਤੇ ਬੇਦ ਬਾਣੀਂ ਵਿੱਚ ਬਹੁਤ ਅਖਰ ਸਮਾਨ ਹਨ ਪਰ ਉਹਨਾਂ ਦੇ ਅਰਥ ਵਖ ਵਖ ਹਨ।
ਗਿਆਨੀ ਗੁਰਦਿਤ ਸਿੰਘ ਨੇ; ਸਨ ੧੮੫੦ ਵਿੱਚ ਵਿਦਿਆ ਪ੍ਰਾਪਤੀ ਦੇ ਢੰਗਾਂ ਦਾ ਵਰਣਨ ਕੀਤਾ ਹੈ। ੧੮੫੦ ਵਿੱਚ ਵਿਦਿਆ ਦੇ ਕੇਂਦਰ ਸਾਧੂਆਂ ਦੇ ਡੇਰੇ ਹੁੰਦੇ ਸਨ, ਜਿਥੇ ਪੁਰਾਤਨ ਗ੍ਰੰਥਾਂ ਦਾ ਪਠਨ ਪਾਠਨ ਕੀਤਾ ਜਾਂਦਾ ਸੀ। ਪ੍ਰਾਚੀਨ ਗ੍ਰੰਥਾਂ ਦੇ ਅਧਿਆਤਮਕ ਗਿਆਨ ਦੇ ਨਾਲ ਸ਼ਾਸਤ੍ਰ ਤੇ ਵੇਦਾਂ, ਉਪਨਿਸ਼ਦਾਂ ਤੇ ਵਿਦਿਆ ਦੇ ਦੂਜੇ ਅੰਗਾਂ ਨੂੰ ਪੜਾਇਆ ਜਾਂਦਾ ਸੀ। ਵਿਦਵਾਨ ਉਸਨੂੰ ਸਮਝਿਆ ਜਾਂਦਾ ਸੀ ਜਿਸ ਨੇ ਵੇਦ ਵਿਆਕਰਨ ਵਿਚਾਰਿਆ ਹੋਵੇ। ਅਣਜਾਣ ਗੁਰਸਿਖਾਂ ਉਤੇ ਸਭ ਤੋਂ ਵਧ ਪ੍ਰਭਾਵ ਹਿੰਦੂਆਂ ਦੀ ਦੇਵੀ ਪੂਜਾ ਦਾ ਸੀ।
ਪ੍ਰਿੰਸੀਪਲ ਹਰਿਭਜਨ ਸਿੰਘ ਨੇ ਕਿਹਾ ਹੈ ਕਿ ਸਿਖ ਇਤਹਾਸ ਜੋ ਸਿਖ ਲਿਖਾਰੀਆ ਦਾ ਲਿਖਿਆ ਮੰਨਿਆ ਜਾਂਦਾ ਹੈ ਉਸ ਵਿਚੋਂ ਬਹੁਤ ਅਜੇਹਾ ਹੈ ਜਿਸ ਉਤੇ ਬ੍ਰਾਹਮਣੀ ਵਿਚਾਰਾਂ ਦੀ ਪੁਠ ਚੜੀ ਹੋਈ ਹੈ। ਜਨਮ ਸਾਖੀਆਂ, ਗੁਰਬਿਲਾਸ ਅਤੇ ਸੂਰਜ ਪ੍ਰਕਾਸ਼ ਗ੍ਰੰਥ ਸਭ ਦਾ ਇਹੀ ਹਾਲ ਹੈ।
ਅਫਸੋਸ ਦੀ ਗਲ ਹੈ ਕਿ ਇਸ ਜਾਣਕਾਰੀ ਦੇ ਹੁੰਦਿਆਂ ਵੀ ਸਾਡੇ ਸਾਰੇ ਇਤਹਿਾਸਕਾਰ, ਸਿਖ ਸਿਧਾਂਤ ਦੀਆਂ ਪੁਸਤਕਾਂ ਲਿਖਣ ਵਾਲੇ ਵਿਦਵਾਨ ਤੇ ਪਰਚਾਰਕ ਇਹਨਾਂ ਸਿਖ ਮਤ ਵਿਰੁਧ ਪੁਸਤਕਾਂ ਨੂੰ ਗੁਰਮਤਿ ਸਿਖਿਆ ਦੇ ਰੂਪ ਵਿੱਚ ਪੇਸ਼ ਕਰ ਰਹੇ ਹਨ।
ਦਾਸ ਨੂੰ ਇਹ ਕਹਿਣ ਵਿੱਚ ਸੰਕੋਚ ਨਹੀਂ ਕਿ ਭਾਈ ਗੁਰਦਾਸ ਦੀਆਂ ਵਾਰਾਂ ਵੀ ਸਿਖ ਮਤ ਵਿਰੋਧੀ ਹਨ। ਮਿਸਾਲ ਦੇ ਤੌਰ ਤੇ ਭਾਈ ਗੁਰਦਾਸ ਨੇ ਵਾਹਿਗੁਰੂ ਗੁਰਮੰਤ੍ਰ ਦੀ ਵਿਆਖਿਆਂ ਵਾਰ ਪਹਿਲੀ (੪੯) ਵਿੱਚ ਕੀਤੀ ਹੈ। ਭਾਈ ਸਾਹਿਬ ਕਹਿੰਦੇ ਹਨ ਵਾਹਿਗੁਰੂ ਅਖਰ ਬੇਦ ਬਾਣੀ ਵਿੱਚ ਦਰਸਾਏ ਪਿਛਲੇ ਜੁਗਾਂ ਦੇ ਦੇਵੀ ਦੇਵਤਿਆਂ ਦੇ ਅਵਤਾਰਾਂ ਨੂੰ ਜਪਨ ਵਾਲੇ ਨਾਮਾਂ ਤੋਂ ਲਿਆ ਗਿਆ। ਪਿਛਲੇ ਜੁਗਾਂ ਦੇ ਸਤਿਗੁਰਾਂ ਦੀ ਗਿਣਤੀ ਇਸ ਵਾਰ ਵਿੱਚ ਹੈ। ਭਾਈ ਗੁਰਦਾਸ ਦੀਆਂ ਵਾਰਾਂ ਨੇ ਬੇਦ ਮਤ ਦੇ ਪਿਛਲੇ ਜੁਗਾਂ ਦੇ ਵਿਸ਼ਨੂੰ ਦੇ ਅਵਤਾਰਾਂ ਨੂੰ ਭਾਈ ਗੁਰਦਾਸ ਨੇ ਸਤਿਗੁਰੂ ਬਣਾ ਦਿਤਾ। ਕੀ ਕੋਈ ਗੁਰਸਿਖ ਲਿਖਾਰੀ ਬੇਦ ਬਾਣੀ ਦੇ ਅਵਤਾਰਾਂ ਨੂੰ ਸਤਿਗੁਰੂ ਕਹਿ ਕੇ ਪੁਕਾਰੇਗਾ? ਅਸੀਂ ਜਾਣਦੇ ਹਾਂ ਕਿ ਅਵਤਾਰਾਂ ਦੇ ਗੁਰੂ ਬ੍ਰਾਹਮਣ ਸਨ।
ਸਤਿਜੁਗਿ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮੁ ਜਪਾਵੈ।
ਦੁਆਪਰਿ ਸਤਿਗੁਰ ਹਰਿਕ੍ਰਿਸਨ ਹਾਹਾ ਹਰਿ ਹਰਿ ਨਾਮ ਜਪਾਵੈ।
ਤ੍ਰਤੈ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੇ ਪਾਵੈ।
ਕਲਿਜੁਗਿ ਨਾਨਕ ਗੁਰ ਗੋਵਿੰਦ ਗਗਾ ਗੋਵਿੰਦ ਨਾਮੁ ਅਲਾਵੈ।
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿੱਚ ਜਾਇ ਸਮਾਵੈ।
ਚਾਰੇ ਅਛਰ ਇੱਕ ਕਰ ਵਾਹਿਗੁਰੂ ਜਪੁ ਮੰਤ੍ਰ ਜਪਾਵੈ।
(ਭਾਈ ਗੁਰਦਾਸ ਨੇ ਪਿਛਲੇ ਜੁਗਾਂ ਵਿੱਚ ਮਿਥਿਅਸਕ ਵਿਸ਼ਨੂੰ ਦੇ ਅਵਤਾਰਾਂ ਦੀ ਗਣਿਤੀ ਕੀਤੀ ਤੇ ਕਲਜੁਗ ਵਿੱਚ ਗੁਰੂ ਨਾਨਕ ਸਾਹਿਬ ਨੂੰ ਸਨਾਤਨ ਧਰਮ ਵਿੱਚ ਰਲਾ ਦਿਤਾ। ਇਥੇ ਹੀ ਬਸ ਨਹੀਂ ਗੁਰੂ ਨਾਨਕ ਸਾਹਿਬ ਨੇ ਵਾਹਗੁਰੂ ਗੁਰ ਮੰਤ੍ਰ ਪਿਛਲੇ ਜੁਗਾਂ ਦੇ ਮੰਤ੍ਰਾਂ ਦੇ ਪਹਿਲੇ ਅਖਰਾਂ ਨੂੰ ਜੋੜ ਕੇ ਬਨਾਇਆ। ਭਾਈ ਗੁਰਦਾਸ ਨੇ ਰਾਮ ਕ੍ਰਿਸ਼ਨ ਆਦਿ ਅਵਤਾਰਾਂ ਨੂੰ ਗੁਰੂ ਪਾਤਸ਼ਾਹੀਆਂ ਨੂੰ ਬਰਾਬਰੀ ਦਰਜਾ ਦੇ ਦਿਤਾ। ਜ਼ਾਹਰ ਹੈ ਭਾਈ ਗੁਰਦਾਸ ਦੀਆ ਵਾਰਾਂ ਬੇਦ ਮਤ ਨੂੰ ਉਚਾ ਤੇ ਗੁਰਮਤਿ ਨੂੰ ਨੀਚਾ ਦਿਖਾਓਨ ਲਈ ਲਿਖੀਆਂ ਗਈਆਂ।)
ਸਿਖ ਕਦੋਂ ਜਾਗਣਗੇ ਤੇ ਗੁਰਮਤਿ ਦੀ ਸਾਰੀ ਸਿਖਿਆ ਗੁਰ ਬਾਣੀ ਤੋਂ ਲੈਣਗੇ?
ਗੁਰਬਾਣੀ ਦੇ ਅਰਥ ਭਾਵ ਸਮਝਨ ਲਈ ਜ਼ਰੂਰੀ ਨੁਕਤੇ
ਗੁਰਬਾਣੀ ਦੇ ਅਰਥ ਗੁਰਬਾਣੀ ਕਰਦੀ ਹੈ। ਅਸੀਂ ਗੁਰਬਾਣੀ ਦੇ ਕਿਸੇ ਅਖਰ/ਸਬਦ ਦੇ ਅਰਥ ਬੇਦ ਬਾਣੀ ਵਿੱਚ ਵਰਤੇ ਉਸੇ ਅਖਰ ਤੋਂ ਨਹੀਂ ਲੈ ਸਕਦੇ। ਜਿਸਤਰਾਂ ਗੁਰਬਾਣੀ ਦਾ ਅਖਰ, ਗੁਰੂ ਆਪ ਅਕਾਲ ਪੁਰਖ ਹੈ। ਬੇਦ ਬਾਣੀ ਦਾ ਗੁਰੂ ਬ੍ਰਾਹਮਨ ਹੈ। ਭਗਤ ਕਬੀਰ ਨੇਂ ਫੈਸਲਾ ਕੀਤਾ ਹੈ।
ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ॥
ਆਪ ਡੁਬੇ ਚਹੁਬੇਦ ਮਹਿ ਚੇਲੇ ਦੀਏ ਬਹਾਇ॥ ਪੰਨਾ ੧੩੬੯
ਕਬੀਰ ਬਾਹਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥
ਅਰਝ ਉਰਝ ਕੇ ਪਚਿ ਮੂਆ ਚਾਰਉ ਬੇਦਹੁ ਮਾਹਿ॥ ਪੰਨਾ ੧੩੭੭


ਗੁਰਬਾਣੀ ਨਾਮ ਧਰਮ ਦਾ ਉਪਦੇਸ਼ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ੩੬ ਭਗਤ ਤੇ ਭਟ ਆਦਿ ਬ੍ਰਹਮ ਗਿਆਨੀ ਹਨ ਤੇ ਇਕੌ ਨਾਮ ਧਰਮ ਦਾ ਉਪਦੇਸ਼ ਦ੍ਰਿੜ ਕਰਾਓਂਦੇ ਹਨ। ਸਾਰੀ ਗੁਰਬਾਣੀ ਬੇਦ ਬਾਣੀ ਦਾ ਖੰਡਨ ਕਰਦੀ ਹੈ ਤੇ ਕਹਿੰਦੀ ਹੈ ਕਿ ਦੇਵੀ ਦੇਵਤੇ ਭਗਵਾਨ ਨਹੀਂ।
ਸਾਡੇ ਬੁਧੀ ਜੀਵਿਆਂ ਨੇ ਗੁਰਬਾਣੀ ਦੀ ਖੋਜ ਕਰਕੇ ਗੁਰਬਾਣੀ ਵਿਆਕਰਣ ਬਣਾਇਆ ਤੇ ਇਸ ਆਧਾਰ ਤੇ ਟੀਕੇ ਲਿਖੇ।
ਗੁਰਬਾਣੀ ਕਹਿੰਦੀ ਹੈ ਗੁਰਬਾਣੀ ਦੀ ਗੁਰਸਬਦੁ ਦੀ ਬਿਚਾਰ ਤੇ, ਬ੍ਰਹਮ/ਨਾਮ ਦੀ ਬਿਚਾਰ, ਜੀਵਾਤਮਾ ਪਰਮਆਤਮਾ ਦੇ ਪਧਰ ਤੇ ਸਮਝਣ ਲਈ ਗੁਰਸਬਦੁ, ਗੁਰਮੰਤ੍ਰ ਨਾਮ ਦਾ ਜਪ ਸਿਮਰਨ ਆਰਾਧਨਾਂ ਕਰਨਾ ਜ਼ਰੂਰੀ ਹੈ। ਇਸ ਤਰਾ ਗੁਰਬਾਣੀ ਦੇ ਅਰਥ ਭਾਵ ਗੁਰੂ ਜੀ ਤੋਂ ਪਰਾਪਤ ਹੁੰਦੇ ਹਨ।
ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦ ਰਤੇ ਰੰਗ ਲਾਇ॥
ਪਵਿਤੁ ਪਾਵਨ ਸੇ ਜਨ ਨਿਰਮਲ ਹਰਿ ਕੈ ਨਾਮਿ ਸਮਾਇ॥ ੧੩੪੬
ਜਿਨ ਕਉ ਆਪ ਦਇਅਲ ਹੋਇ ਤਿਨ ਉਪਜੈ ਮਨਿ ਗਿਆਨੁ॥ ੪੫/੧੩
ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰ॥
ਹਉਮੈ ਵਿਚਿ ਸਭ ਪੜ ਥਕੇ ਦੂਜੈ ਭਾਇ ਖੁਆਰੁ॥

(ਅਸੀਂ ਸਭ ਹਉਮੈ ਵਿਚਿ ਜੀਵਦੇ ਹਾਂ। ਹਉਂ ਬੁਧ ਵਾਲੇ ਮਨ ਦੀ ਗੁਰਬਾਣੀ ਦੀ ਪੜਾਈ ਤੇ ਸਮਝ ਬ੍ਰਹਮ ਦਾ ਗਿਆਨ ਨਹੀਂ ਦੇ ਸਕਦੀ। ਅਗੇ ਗੁਰੂ ਜੀ ਦਸਦੇ ਹਨ ਪੜਿਆ ਤੇ ਸਿਆਣਾਂ ਕਉਣ ਹੈ)
ਸੋ ਪੜਿਆ ਸੋ ਪੰਡਿਤੁ ਬੀਨਾ ਗੁਰਸਬਦਿ ਕਰੇ ਵੀਚਾਰੁ॥
ਅੰਦਰਿ ਖੋਜੈ ਤਤ ਲਹੈ ਪਾਏ ਮੋਖ ਦੁਆਰਿ॥
(ਪੜਿਆ ਤੇ ਸਿਆਣਾ ਉਹ ਹੈ ਜੋ ਗੁਰ ਸਬਦਿ ਦੀ ਵਿਚਾਰ ਗੁਰਮੰਤ੍ਰ ਨਾਮ ਦਾ ਜਪ/ ਸਿਮਰਨ ਅਰਾਧਨਾ ਕਰ ਕੇ ਕਰੇ; ਇਸ ਤਰ੍ਹਾਂ ਅਪਣਾ ਅੰਦਰ ਖੋਜੇ ਤੇ ਤਤ ਰੂਪ ਬ੍ਰਹਮ ਨੂੰ ਲਭ ਲਏ ਅਤੇ ਇਉਂ ਮੁਕਤੀ ਨੂੰ ਪ੍ਰਾਪਤ ਹੋਵੇ) ਪੰਨਾ ੬੫੦
ਗੁਰਬਾਣੀ ਸਮਝਾਉਂਦੀ ਹੈ ਨਾਮ ਦਾ ਜਪ/ਸਿਮਰਨ/ਸਿਫਤ ਸਾਲਾਹ ਕਰਕੇ ਬ੍ਰਹਮ ਦੀ ਸੂਝ ਬੂਝ ਪਛਾਨ ਹੁੰਦੀ ਹੈ, ਹੋਰ ਅਕਲਾਂ ਝੂਠੀਆਂ ਹਨ।
ਪੜੀਐ ਨਾਮੁ ਸਾਲਾਹ ਹੋਰ ਬੁਧੀਂ ਮਿਥਿਆ॥ ਪਨਾਂ ੧੨੮੯

Dr Gurmukh Singh B-6/58, Safdarjang Enclave. New Delhi 110029

Tel 26102376




.