.

ਅਸੀਂ ਜਿੱਤ ਕੇ ਵੀ ਕਿਉਂ ਹਾਰ ਜਾਨੇ ਹਾਂ

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥

ਪਿਛਲੇ ਕੁੱਝ ਕੁ ਸਾਲ ਤੋਂ ਮਾਰਚ ਕਢਣ ਦਾ ਰੁਝਾਨ ਬਹੁਤ ਜਿਆਦਾ ਪ੍ਰਚਲਤ ਹੋ ਗਿਆ ਹੈ ਲੋਕਾਂ ਦਾ ਉਤਸ਼ਾਹ ਜੋਸ਼ ਸੰਭਾਲਿਆ ਨਹੀਂ ਜਾਂਦਾ। ਹਰ ਛੋਟਾ ਵੱਡਾ ਡੇਰੇਦਾਰ, ਸਿਖਾਂ ਦਾ ਹਰ ਧਾਰਮਕ ਆਗੂ (ਮਕਸਦ ਭਾਵੇਂ ਸਿਆਸੀ ਹੈ) ਵੱਧ ਤੋਂ ਵੱਧ ਮਾਰਚ ਕਢਣਾਂ ਚਾਹੁਂਦਾ ਹੈ ਜਾਂ ਆਪਣੀ ਵੱਧ ਤੋਂ ਵੱਧ ਤਾਕਤ ਦਾ ਵਖਾਵਾ ਕਰਨਾ ਲੋਚਦਾ ਹੈ। ਪਰ ਸੋਚਣ ਦੀ ਲੋੜ ਹੈ ਕਿ ਇਸ ਨਾਲ ਹਾਸਲ ਕੀ ਹੋਇਗਾ ਤੇ ਨੁਕਸਾਨ ਕੀ ਹੋਵੇਗਾ? ਹਾਂਸਲ ਸਿਰਫ ਏਨਾ ਕੁ ਹੁਂਦਾ ਹੈ ਕਿ ਆਮ ਸਿੱਖ ਇਹਨਾ ਮਾਰਚਾਂ ਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਸਿੱਖ ਹੋਣ ਦਾ ਪ੍ਰਮਾਣ ਪਤੱਰ ਦੇ ਕੇ ਤਸੱਲੀ ਦੇਂਦਾ ਹੈ। ਪਰ ਪ੍ਰਾਪਤੀ ਬਿਲਕੁਲ ਮਨਫੀ। ਥੋੜਾ ਸੋਚਣ ਦੀ ਲੋੜ ਹੈ ਕਿ ਅਸੀਂ ਕਿਤੇ ਦੁਸ਼ਮਣ ਦੀ ਚਾਲ ਦਾ ਸ਼ਿਕਾਰ ਤੇ ਨਹੀ ਹੋ ਗਏ? ਕੋਮ ਦੇ ਅਰਬਾਂ ਰੁਪਏ, ਕੀਮਤੀ ਵਕਤ ਤੇ ਤਾਕਤ ਦੀ ਬਰਬਾਦੀ ਇਹ ਹੈ ਪ੍ਰਾਪਤੀ। 1947 ਚ ਮੁਲਕਾਂ ਦੀ ਵੰਡ ਹੋਈ ਸਭ ਕੁੱਝ ਠੀਕ ਠਾਕ ਨਿਬੱੜ ਜਾਣਾ ਸੀ ਲੋਕ ਆਪੋ ਆਪਣੇ ਅਕੀਦੇ ਨਾਲ ਧਰਤੀ ਦੇ ਹਿਸਿਆਂ ਨੂੰ ਬਦਲ ਲੇਂਦੇ ਤੇ ਸਭ ਕੁੱਝ ਸ਼ਾਂਤੀ ਨਾਲ ਹੋ ਜਾਣਾਂ ਸੀ ਪਰ ਇਹ ਚਾਣਕਿਆ ਕਿਵੇਂ ਬਰਦਾਸਤ ਕਰਦਾ। ਦੁਸ਼ਮਣ ਨੇ ਚਾਲ ਖੇਡੀ ਦਿੱਲੀ ਤੋਂ ਲਾਹੋਰ ਜਾਣ ਵਾਲੇ ਮੁਸਲਮਾਨ ਭਰਾ ਜੋ ਪਾਕਿਸਤਾਨ ਦੇ ਵਸਨੀਕ ਬਣਨਾ ਚਾਹੁਂਦੇ ਸੀ ਜਿਨ੍ਹਾ ਦਾ ਸਿਆਸਤ ਨਾਲ ਦੂਰ ਦਾ ਵੀ ਕੋਈ ਰਿਸ਼ਤਾ ਵਾਸਤਾ ਨਹੀਂ ਸੀ, ਦੀ ਵਢ ਟੁਕ ਕਰਕੇ ਗੱਡੀ ਪਾਕਿਸਤਾਨ ਤੋਰ ਦਿੱਤੀ। ਗੱਡੀ ਦੇ ਪਾਕਿਸਤਾਨ ਪੁਹਚਣ ਤੇ ਮੁਸਲਮਾਨਾ ਦੀਆਂ ਲਾਸ਼ਾਂ ਵੇਖ ਕੇ ਬਚਿਆਂ ਤੇ ਔਰਤਾਂ ਦੇ ਵਿਰਲਾਪ ਸੁਣ ਕੇ ਇਸ ਦੀ ਪ੍ਰਤੀਕਿਰਿਆ ਦਾ ਹੋਣਾਂ ਲਾਜਮੀ ਸੀ (ਇਹ ਵਾਕਿਆ ਮੈਨੂੰ 1977 ਵਿੱਚ ਇਰਾਨ ਰਿਹਦਿਆਂ ਇੱਕ ਪਾਕਿਸਤਾਨੀ ਆਦਮੀ ਨੇ ਦੱਸੇ ਸੀ) ਉਸ ਗਡੀ ਦੇ ਲਾਹੌਰ ਪਹੁਂਚਣ ਤੇ ਓਥੇ ਵਸਦੇ ਕੁੱਝ ਕਟੜ ਤੇ ਬੇਸਮਝ ਲੋਕਾਂ ਵਲੋਂ ਏਧਰਲੇ ਪੰਜਾਬ ਆਉਣ ਵਾਲੇ ਲੋਕਾਂ ਦੀ ਕਤਲੋ ਗਾਰਤ ਸ਼ੁਰੂ ਕਰ ਦਿਤੀ ਗਈ ਬਸ ਫਿਰ ਕੀ ਸੀ ਚਲ-ਸੋ-ਚਲ ਤੇ ਦੁਸ਼ਮਣ ਆਪਣੀ ਚਾਲ ਵਿੱਚ ਕਾਮਯਾਬ ਹੋ ਗਿਆ ਇੱਕ ਗੱਡੀ ਦੇ ਮੁਸਫਿਰ ਵਢ ਕੇ ਉਸਨੇ (ਦਿੱਲੀ ਵਾਲਿਆਂ) ਚਿਂਗਾਰੀ ਲਗਾ ਦਿਤੀ ਉਸਨੂੰ ਪਤਾ ਸੀ ਕਿ ਜੋ ਮੈਂ ਚਾਂਹਦਾ ਹਾਂ ਮੇਰੀ ਨੀਤੀ ਕਮ ਕਰ ਰਹੀ ਹੈ (ਦੁਸ਼ਮਣ ਬਾਤ ਕਰੇ ਅਨਹੋਣੀ) ਇਹ ਸਾਜਸੀ ਜਾਣਦੇ ਸਨ ਕਿ ਬਾਰ ਦੇ ਇਲਕੇ ਦੇ ਸਿੱਖ ਤੇ ਪੰਜਾਬੀ ਹਿਂਦੂ ਜੋ ਅਧ-ਪਚਧੇ ਸਿੱਖ ਹੀ ਸਨ ਆਰਥਕ ਤੋਰ ਤੇ ਬਹੁਤ ਮਜਬੂਤ ਸੀ ਤੇ ਕਤਲੋ-ਗਾਰਤ ਤੋਂ ਬਾਅਦ ਏਥੇ ਕੀ ਲੈਕੇ ਅਵੇਗਾ ਤੇ ਸਾਡੇ ਅਗੇ ਆ ਕੇ ਲਿਲਕੜੀਆਂ ਕਢੇਗਾ ਘੀਸੀਆਂ ਕਰੇਗਾ ਪਰ ਏਦਾਂ ਹੋਇਆ ਨਹੀ ਸਿੱਖ ਲੁਟਿਆ-ਪੁਟਿਆ ਜਰੂਰ ਗਿਆ ਪਰ ਕਿਸੇ ਅਗੇ ਹਥ ਨਹੀ ਅਢਿਆ ਰੇੜ੍ਹੀਆਂ, ਫੜ੍ਹੀਆਂ ਲਗਾਈਆਂ ਮੇਹਨਤ ਮਜਦੂਰੀ ਕੀਤੀ ਕੁੱਝ ਦਹਾਕਿਆਂ ਬਾਅਦ ਮਜਬੂਤੀ ਨਾਲ ਆਪਣੇ ਪੈਰਾਂ ਤੇ ਖੜਾ ਹੋ ਗਿਆ। ਦੁਸ਼ਮਣ ਦੇ ਢਿਡ ਪੀੜ ਰੁਕੀ ਨਹੀਂ ਉਸਨੇ ਨਵੀਂਆਂ ਚਾਲਾਂ ਖੇਡੀਆਂ ਸਿੱਖਾਂ ਵਿੱਚ ਪਾੜਾ ਪਾਉਣ ਲਈ ਸਿੱਖੀ ਦੇ ਦੁਸ਼ਮਣ ਡੇਰਿਆਂ ਨੂੰ ਉਤਸ਼ਾਹ ਦੇਣਾਂ ਸ਼ੁਰੂ ਕਰ ਦਿੱਤਾ ਤੇ ਸਿੱਖੀ ਦੇ ਖਿਲਾਫ ਕੂੜ ਪ੍ਰਚਾਰ ਦਾ ਦੋਰ ਸ਼ੁਰੂ ਹੋ ਗਿਆ ਇਸ ਦੇ ਵਿਰੁਧ ਸਿੱਖਾਂ ਵਿੱਚ ਰੋਹ ਜਾਗਣਾਂ ਸੁਭਾਵਿਕ ਸੀ ਵਿਰੋਧ ਕਰਨ ਵਾਲਿਆਂ ਤੇ ਲਾਠੀਆਂ ਗੋਲੀਆ ਵਰ੍ਹਨੀਆ ਸ਼ੁਰੂ ਹੋ ਗਈਆਂ ਪੰਥਕ ਜਥੇਬਂਦੀਆਂ ਤੇ ਜੁਮੇਵਾਰ ਆਗੂ ਵੀ ਪ੍ਰਚਾਰ ਦੇ ਜੋਰ ਤੇ ਇਸ ਕੂੜ ਪ੍ਰਚਾਰ ਨੂੰ ਰੋਕ ਨ ਸਕੇ ਸਰਕਾਰਾਂ ਇਨਸਾਫ ਕਰਨ ਤੋਂ ਭਜ ਗਈਆਂ ਸਿੱਖ ਦੇ ਜਖਮਾਂ ਤੇ ਮਲ੍ਹਮ ਦੀ ਥਾਂਏ ਲੂਣ ਮਲ੍ਹਿਆ ਗਿਆ ਨਤੀਜਾ ਖਾੜਕੂਵਾਦ ਦੇ ਰੂਪ ਵਿੱਚ ਨਿਕਲਿਆ ਦੁਸ਼ਮਣ ਫਿਰ ਆਪਣੀ ਚਾਲ ਵਿੱਚ ਕਾਮਯਾਬ ਹੋ ਗਿਆ ਹਜਾਰਾਂ ਬੇਦੋਸ਼ੇ ਨੋਜਵਾਨਾਂ ਨੂੰ ਫੜ੍ਹ-ਫੜ੍ਹ ਕੇ ਕਤਲ ਕਰ ਦਿੱਤਾ ਗਿਆ ਇਹ ਸਭ ਚਿਂਗਾਰੀਆਂ ਸਨ ਫਿਰ ਅਕਾਲ ਤਕਤ ਢਾਹ ਕੇ ਪੂਰਾ ਭਾਂਬੜ ਬਾਲ੍ਹ ਦਿੱਤਾ ਗਿਆ ਇਸ ਦੇ ਪ੍ਰਤੀਕਰਮ ਵਜੋਂ ਭਾਰਤ ਦੀ ਪ੍ਰਧਾਨ ਮੰਤਰੀ ਕਤਲ ਹੋ ਗਈ ਦੁਸ਼ਮਣ ਫਿਰ ਕਾਮਯਾਬ ਹੋ ਗਿਆ ਨਵੰਬਰ 1984 ਵਿੱਚ ਫਿਰ 1947 ਵਾਲੀ ਖੇਡ ਖੇਡੀ ਗਈ ਹਜਾਰਾਂ ਬੇਦੋਸੇ ਸਿੱਖ ਜਾਂ ਸਿੱਖ ਦਿਖ ਵਾਲੇ ਮਾਰ ਦਿੱਤੇ ਗਏ ਜੀਉਂਦੇ ਸਾੜ ਦਿੱਤੇ ਗਏ ਉਮਰਾਂ ਦੇ ਲਿਹਾਜ ਕੀਤੇ ਬਗੈਰ ਬੱਚੀਆਂ ਮਤਾਵਾਂ ਭੈਣਾਂ ਦੀ ਬੇਪਤੀ ਕੀਤੀ ਗਈ ਬਹੁਗਿਣਤੀ ਸਿਖਾਂ ਦੀ ਜਿਹੜੀ 1947 ਵਿੱਚ ਪਾਕਿਸਤਾਨ ਤੋਂ ਉਜੜ-ਪੁਜੜ ਕੇ ਭਾਰਤ ਦੇ ਵੱਖ-ਵੱਖ ਸੁਬਿਆਂ ਵਿੱਚ ਭਾਰਤ ਨੂੰ ਆਪਣਾ ਘਰ ਸਮਝ ਕੇ ਵਸ ਗਏ ਸੀ ਹੁਣ 1984 ਦੇ ਕਤਲਿਆਮ ਤੋਂ ਬਾਅਦ ਫਿਰ ਉਜੜ-ਪੁਜੜ ਕੇ ਪੰਜਾਬ ਵਿੱਚ ਪਨਾਹ ਲੈਣ ਲਈ ਆ ਗਏ ਲਖਾਂ ਚ ਖੇਡਣ ਵਾਲੇ ਕਖਾਂ ਚ ਰੁਲ ਗਏ ਫਿਰ ਉਸੇ ਤਰ੍ਹਾਂ ਰੇੜੀਆਂ, ਫੜੀਆਂ ਮੇਹਨਤ ਮਜਦੂਰੀ ਨਾਲ ਪ੍ਰਵਾਰਾਂ ਦਾ ਪਾਲਣ ਪੋਸ਼ਣ ਸ਼ੁਰੂ ਹੋਇਆ ਲੋਕ ਫਿਰ ਪੈਰਾਂ ਤੇ ਖੜੇ ਹੋ ਗਏ। ਦੁਸ਼ਮਣ ਨੇ ਸੋਚਿਆ ਇਹ ਏਦਾਂ ਨਹੀਂ ਮਰਦੇ ਕੋਈ ਹੋਰ ਤਰੀਕਾ ਲਭੋ ਨਸ਼ਾਨਾ ਓਹੀ 1947 ਵਾਲਾ ਲਿਲਕੜੀਆਂ ਤੇ ਘੀਸੀਆਂ ਘਢਾਉਣੀਆਂ, ਹੁਣ ਕੀ ਕੀਤਾ ਜਾਏ ਇਹਨਾ ਸਿੱਖਾਂ ਦੀ ਸਰਮਾਏਦਾਰੀ ਖਤਮ ਕੀਤੀ ਜਾਏ ਉਸਦਾ ਤਰੀਕਾ ਲਭਿਆ ਇਹਨਾਂ ਨੂੰ ਮਾਰਚਾਂ ਤੇ ਜਲ਼ੂਸਾਂ ਵਲ ਤੋਰ ਦਿਓ (ਗੁਰੂ ਕਾਲ ਵਿੱਚ ਗੁਰੁ ਨਾਨਕ ਸਾਹਿਬ ਜੀ ਤੋਂ ਗੁਰੁ ਗੋਬਿੰਦ ਸਿੰਘ ਜੀ ਸਾਹਿਬ ਤਕ ਕਿਹੜੇ ਮਾਰਚ ਨਿਕਲਦੇ ਰਹੇ ਹਨ? ਕੀ ਉਸ ਵਕਤ ਸਿੱਖ ਅਜ ਨਾਲੋਂ ਘਟ ਸ਼ਰਧਾਲੂ ਸੀ? ਬਲਕਿ ਉਸ ਵਕਤ ਸਿੱਖੀ ਚੜਦੀ ਕਲਾ ਵਿੱਚ ਸੀ) ਕੀ ਕੋਈ ਪੰਥਕ ਆਗੂ/ਲੀਡਰ ਦਸ ਸਕਦਾ ਹੈ ਕਿ ਅਸੀਂ ਇਹਨਾ ਮਾਰਚਾਂ ਚੋਂ ਕੋਮ ਲਈ ਆਹ ਕੁੱਝ ਪ੍ਰਾਪਤ ਕੀਤਾ ਹੈ, (ਭਾਵੇਂ ਜਾਗ੍ਰਤੀ ਬਿਲਕੁਲ ਨਹੀਂ ਆਈ) ਹਾਂ ਓਹਨਾਂ ਲੋਕਾਂ ਨੂੰ ਸ਼ਾਇਦ ਆਈ ਹੋਵੇ ਜਿਨ੍ਹਾਂ ਦੀਆਂ ਜੇਬਾਂ ਕਟੀਆਂ ਗਈਆਂ ਮੋਬਾਇਲ ਚੋਰੀ ਹੋ ਗਏ ਵਗੈਰ੍ਹਾ-ਵਗੈਰ੍ਹਾ ਪਈ ਆਂਇਦਾ ਤੋਂ ਏਹੋ ਜਹੇ ਮਾਰਚ ਵਿੱਚ ਸ਼ਾਮਲ ਨਹੀਂ ਹੋਣਾਂ। ਪਿਛੇ ਜਿਹੇ ਕਢੇ ਜਾਗ੍ਰਤੀ ਮਾਰਚ ਵਿੱਚ ਲੁਧਿਆਣੇ ਵਿੱਚ ਖਾਸ ਕਰਕੇ ਬਾਬੇ ਨਾਨਕ ਜੀ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਗਿਆ ਇਤਹਾਸਕ ਗੁਰਦਵਾਰਾ ਗਊ ਘਾਟ ਕਿਸੇ ਦੀ ਵੀ ਨਜਰੇ ਨਹੀਂ ਆਇਆ ਕਿਉਂ ਕੀ ਜਾਗ੍ਰਤੀ ਲਿਆਉਣਾ ਮਕਸਦ ਹੈ ਹੀ ਨਹੀ ਸਿਰਫ ਲੋਕਾਂ ਦੀ ਤਾਕਤ, ਵਕਤ ਤੇ ਸਰਮਾਇਆ ਖਤਮ ਕਰਨਾ ਹੀ ਮਕਸਦ ਹੈ, ਸਿੱਖੀ ਪ੍ਰਫੁਲੱਤ ਨਹੀਂ ਹੋਣ ਦੇਣੀ ਇਸ ਤੇ ਅਰਬਾਂ ਰੁਪਈਆ ਬਰਬਾਦ ਹੋਇਆ ਹੈ। ਪਿਛੇ ਜਿਹੇ ਪਾਕਿਸਤਾਨ ਤੋਂ ਇੱਕ ਸਜੱਣ ਇੱਕ ਸੁਰਾਖਾਂ ਵਾਲਾ ਬਰਤਨ (ਗੰਗਾ ਸਾਗਰ) ਲੈਕੇ ਏਧਰਲੇ ਪੰਜਾਬ ਘੁਮ ਫਿਰ ਕੇ ਕਰੋੜਾਂ ਰੁਪਈਆ ਇਕੱਠਾ ਕਰਕੇ ਲੈ ਗਏ (ਵਿੱਚ ਕਈ ਏਧਰਲੇ ਭਾਈਵਾਲ ਵੀ ਹੋਣਗੇ) ਇਸਦਾ ਕੋਮ ਨੂੰ ਕੀ ਫਾਇਦਾ ਹੋਵੇਗਾ? ਗੁਰੁ ਸਾਹਿਬਾਂ ਨੇ ਸਾਨੂੰ ਸ਼ਬਦ ਗੁਰੁ ਦੇ ਲੜ ਲਾਇਆ ਸੀ ਨ ਕੀ ਕਿਸੇ ਵਸਤੂ ਦੇ। ਹਿੰਦੂ ਲੋਕ ਪਹਾੜਾਂ ਵਿੱਚ ਵੈਸ਼ਨੋ ਦੇਵੀ, ਨੈਨਾ ਦੇਵੀ ਵਗੈਰ੍ਹਾ ਦੇ ਤੀਰਥਾਂ ਤੇ ਜਾਂਦੇ ਹਨ ਸਿੱਖਾਂ ਨੇ ਹੇਮਕੁੰਟ ਤੇ ਮਨੀਕਰਨ ਦੀ ਕਾਢ ਕਢ ਲਈ ਹਿੰਦੂ ਲੋਕ ਜਗਰਾਤੇ ਕਰਦੇ ਹਨ ਅਸੀਂ ਕੀਰਤਨ ਦਰਬਾਰ ਕਰਨੇ ਸ਼ੁਰੂ ਕਰ ਦਿੱਤੇ ਪ੍ਰਾਪਤੀ ਕੀ ਹੁੰਦੀ ਹੈ ਅਗੇ ਕੁੱਝ ਦਿਨ ਚਰਚਾ ਹੁੰਦੀ ਰਹਿਂਦੀ ਹੈ ਕਿ ਫਲਾਣੇ ਰਾਗੀ ਨੇ ਕੀਰਤਨ ਬਹੁਤ ਵਧੀਆ ਕੀਤਾ (ਭਾਵ ਸੰਗੀਤ ਤੋਂ ਹੁੰਦਾ ਹੈ ਸ਼ਬਦ ਤੋਂ ਨਹੀਂ) ਏਸੇ ਕਮ ਤੇ ਲੱਖਾਂ ਕਰੋੜਾਂ ਰੁਪਏ ਖਰਚ ਕਰ ਦਿੱਤੇ ਜਾਂਦੇ ਹਨ। ਸਾਹਿਬ ਸ੍ਰੀ ਗੁਰੁ ਅਰਜੁਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਮਿੱਠੇ ਸ਼ਰਬਤ ਦੀਆਂ ਸ਼ਬੀਲਾਂ ਲਗਾਈਆਂ ਜਾਦੀਆਂ ਹਨ ਲੋਕਾਂ ਨੂੰ ਜਬਰੀ ਰੋਕ-ਰੋਕ ਕੇ ਸ਼ਰਬਤ ਪਿਆਇਆ ਜਾਂਦਾ ਹੈ ਬਹੁਤੇ ਲੋਕਾਂ ਨੂੰ ਅਜ ਦੇ ਦਿਨ ਦਾ ਮਲਤਬ ਵੀ ਪਤਾ ਨਹੀਂ ਹੁਂਦਾ ਜਦਕਿ ਇਸ ਪੈਸੇ ਨਾਲ ਸਾਰੀਆਂ ਗਰਮੀਆਂ ਠੰਦੇ ਤੇ ਸਾਫ ਪਾਣੀ ਨਾਲ ਲੋਕਾਂ ਦੀ ਸੇਵਾ ਕੀਤੀ ਜਾ ਸਕਦੀ ਹੈ। ਪਰ ਅਸੀਂ ਭੇਡ ਚਾਲ ਵਿੱਚ ਫਸ ਕੇ ਬਿਨਾ ਸੋਚੇ ਸਮਝੇ ਤੁਰੇ ਜਾ ਰਹੇ ਹਾਂ ਇਹਨਾ ਸਾਰੀਆਂ ਗਲਾਂ ਤੇ ਡੂਗੀ ਚਿੰਤਨ ਤੇ ਵਿਚਾਰ ਦੀ ਲੋੜ ਹੈ ਜੇ ਲੰਗਰ ਲਗਾਉਂਣੇ ਹਨ ਤੇ ਅਫਰੀਕਾ ਦੇ ਓਹਨਾ ਦੇਸ਼ਾਂ ਵਿੱਚ ਲਗਾਈਏ ਜਿੱਥੇ ਤਨ ਢਕਣ ਲਈ ਲਈ ਕਪੜਾ ਨਹੀ ਢਿਡ ਭਰਨ ਲਈ ਰੋਟੀ ਨਹੀ ਓਥੇ ਲੋਕਾਂ ਦੀਆਂ ਸਿਰਫ ਹਢੀਆਂ ਹੀ ਦਿਸਦੀਆਂ ਹਨ। ਅਸੀਂ ਲੋਕਾਂ ਨੂੰ ਰੋਕ ਰੋਕ ਕੇ ਧੱਕੇ ਨਾਲ ਲੰਗਰ ਛਕਾਉਂਦੇ ਹਾਂ ਬਾਬੇ ਨਾਨਕ ਨੇ ਚੂਹੜਕਾਣੇ ਵਿੱਚ ਅਬਦਾਲ ਦੇ ਨੰਗੇ ਤੇ ਭੁਖੇ ਸਾਧੂਆਂ ਨੂੰ ਦੇਖ ਕੇ ਸੱਚਾ ਸੋਦਾ ਕੀਤਾ ਸੀ ਤੇ ਅਜ ਉਸੇ ਦੀ ਬਦੋਲਤ ਦੁਨੀਆਂ ਵਿੱਚ ਲੰਗਰ ਚਲਦੇ ਹਨ ਜੇ ਅਸੀਂ ਗੁਰੁ ਨਾਨਕ ਦੇ ਮਿਸ਼ਨ ਨੂੰ ਸਹੀ ਅਰਥਾਂ ਵਿੱਚ ਚਲਾ ਸਕੀਏ ਤੇ ਸਿੱਖੀ ਆਪਣੇ ਆਪ ਫੈਲ ਸਕਦੀ ਹੈ ਪਰ ਦੁਸ਼ਮਣ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਤੇ ਸਾਨੂੰ ਭੰਬਲ ਭੁਸੇ ਵਿੱਚ ਪਾਈ ਰਖੇਗਾ। ਆਓ ਦੁਸ਼ਮਣ ਦੀ ਚਾਲ ਨੂੰ ਸਮਝੀਏ ਇਸ ਤੋਂ ਬਚੀਏ ਤੇ ਇਸ ਪੈਸੇ ਨਾਲ ਸਕੂਲ, ਹਸਪਤਾਲ ਜਾਂ ਹੋਰ ਰੋਜਗਾਰ ਪੈਦਾ ਕਰਨ ਵਾਲੇ ਅਦਾਰੇ ਬਣਾਈਏ ਇਸ ਪੈਸੇ ਨਾਲ ਸਿੱਖ ਨੋਜਵਾਨਾਂ ਵਿੱਚੋਂ -I A S, I P S ਅਫਸਰ ਪੈਦਾ ਕਰੀਏ ਸਿੱਖੀ ਬਚਾਈਏ ਬਾਬੇ ਨਾਨਕ ਦੇ ਮਿਸ਼ਨ ਨੂੰ ਅਗੇ ਤੋਰੀਏ॥
ਗੁਰਦੇਵ ਸਿੰਘ ਬਟਾਲਵੀ
94172 70965
.