.

ਮਨ ਬੁਧੀ ਦੀ ਗੁਰਬਾਣੀ ਅਨੁਸਾਰ ਵਿਚਾਰ

ਗੁਰਬਾਣੀ ਵਿਚਾਰ ਕਰ ਕੇ ਅਸੀਂ ਸੰਸਾਰ ਵਿੱਚ ਰਹਿੰਦਿਆਂ ਸੁਖੀ ਜੀਵਨ ਜਾਚ ਦਾ ਉਪਦੇਸ਼ ਗ੍ਰਿਹਨ ਕਰਦੇ ਹਾਂ ਤੇ ਧਾਰਮਿਕ ਕਰਮਾਂ ਦੀ ਜਾਚ ਵੀ ਸਿਖਦੇ ਹਾਂ ਜਿਸ ਨਾਲ, ਸੱਚ ਜਾਨੀਂ ਸੰਸਾਰ ਦੀ ਅਸਲੀਅਤ ਦੀ ਸੋਝੀ ਤੇ ਗਿਆਨ ਹੋ ਸਕੇ। ਸੰਸਾਰ ਵਿੱਚ ਰਹਿੰਦਿਆਂ ਚੰਗੇ ਆਚਾਰ ਬਿਉਹਾਰ ਵਾਲਾ ਜੀਵਨ ਬਸਰ ਕਰਨ ਤੇ ਬੁਰਿਅਇਆਂ ਤੋਂ ਦੂਰ ਰਹਿਣ ਨਾਲ, ਸਾਡਾ ਜੀਵਨ ਸੁਖੀ ਹੁੰਦਾ ਹੈ। ਗੁਰਬਾਣੀ ਅਨੁਸਾਰ ਸਿਰਫ ਚੰਗੇ ਕਰਮ ਕਰਨ ਨਾਲ ਜੀਵਾਤਮਾਂ ਦਾ ਮੇਲ਼ ਪਰਮਾਤਮਾਂ ਨਾਲ ਨਹੀਂ ਹੋ ਸਕਦਾ। ਨਿਰੀ ਮਨ ਬੁਧੀ ਦੀ ਗੁਰਬਾਣੀ ਵਿਚਾਰ ਗੁਰਬਾਣੀ ਦਾ ਸਾਰ ਉਪਦੇਸ਼ ਨਹੀਂ।

ਗੁਰਬਾਣੀ ਦਾ ਸਾਰ ਉਪਦੇਸ਼, ਗੁਰਬਾਣੀ ਵਿਚਾਰ ਕਰ ਕੇ ਗੁਣਾਂ ਵਾਲਾ ਜੀਵਨ ਬਸਰ ਕਰਦਿਆਂ, ਗੁਰਮੰਤ੍ਰ ਨਾਮੁ, ਜਾਂ ਗੁਰਸਬਦੁ ਦਾ ਜਪ/ਸਿਮਰਨ/ਅਰਾਧਨਾਂ ਕਰਨ ਜਾਂ ਨਾਮ ਅਭਿਆਸ ਕਰਨ ਦਾ ਹੈ। ਨਾਮ ਅਭਿਆਸੀ ਨੂੰ ਅੰਤਰਗਤ ਪਾਰਬ੍ਰਹਮ ਜਾਨੀਂ ਸੰਸਾਰ ਦੀ ਅਸਲੀਅਤ ਦਾ, ਸੂਝ ਬੂਝ ਗਿਆਨ, ਸਬਦੁ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਨਾਮ ਅਭਿਆਸੀ ਦੀ ਸੁਰਤਿ, ਮਤਿ, ਮਨਿ, ਬੁਧਿ, ਨਾਮ ਸਿਮਰਨ ਘੜਦਾ ਹੈ, ਬੁਰਿਆਈਆਂ ਸਹਜ ਸੁਭਾਏ ਦੂਰ ਹੁੰਦੀਆਂ ਹਨ ਤੇ ਚੰਗਿਆਈਆਂ ਮਨ ਵਿੱਚ ਵਸਦੀਆਂ ਹਨ। ਸਿਮਰਨ ਦੇ ਤੀਜੇ ਪਦ ਵਿੱਚ ਮਨ ਨਿਰਮਲ ਹੋ ਜਾਂਦਾ ਹੈ, ਫਿਰ ਗੁਰਕਿਰਪਾ ਨਾਲ ਭਰਮ ਭਉ ਜਾਂਦਾ ਹੈ, ਤੇ ਚਉਥੇਪਦ ਵਿੱਚ ਬ੍ਰਹਮ ਗਿਆਨ ਦੀ ਅਵਸਥਾ ਪਰਾਪਤ ਹੁੰਦੀ ਹੈ।

ਕੁਝ ਅਰਥ। ਤਤ =ਅਸਲੀਅਤ। ਸਬਦ ਬਿਚਾਰ =ਤਤ ਦਾ ਨਿਰਣਾ। ਨਾਮ ਬਿਚਾਰ = ਤਤ ਜਾਨਣ ਦੀ ਕ੍ਰਿਯਾ= ਅਸਲੀਅਤ ਜਾਣਨ ਦੀ ਕ੍ਰਿਯਾ।

ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥

ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ॥ ਪਨਾ ੮੮

ਗੁਰਸਬਦੁ, ਸਬਦੁ ਗੁਰੂ ਤੇ ਗੁਰਮੰਤ੍ਰ ਨਾਮ, ਵਾਹਿਗੁਰੂ ਹੈ।

ਸਬਦੁ ਬੀਚਾਰੇ ਸੋ ਜਨ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ॥ ਸਾਚੀ ਭਗਤਿ ਕਰਹਿ ਦਿਨ ਰਾਤੀ ਤਾਂ ਤਨਿ ਦੂਖ ਨ ਹੋਈ॥ ਭਗਤੁ ਭਗਤੁ ਕਹੈ ਸਭੁ ਕੋਈ॥ ਬਿਨੁ ਸਿਤਗੁਰ ਸੇਵੇ ਭਗਤਿ ਨ ਪਾਈਐ ਪੂਰੈ ਭਾਗ ਮਿਲੈ ਪ੍ਰਭੁ ਸੋਈ॥ ੧੧੩੧ /੪

(ਗੁਰੂ ਜੀ ਕਂਿਹੰਦੇ ਹਨ ਗੁਰਮਤਿ ਨਾਮ ਸਿਮਰਨ ਸਚੀ ਭਗਤੀ ਹੈ, ਹੋਰ ਕਿਸੇ ਧਰਮ ਦਾ ਭਗਤ ਅਖਵਾਉਨ ਵਾਲਾ ਸਚਾ ਭਗਤ ਨਹੀਂ। ਸਤਿਗੁਰ ਦੀ ਸੇਵਾ, ਸਿਮਰਨ ਸਿਫਤ ਸਾਲਾਹ, ਭਗਤੀ, ਪਾਰਬ੍ਰਹਮ ਦੀ ਭਗਤੀ ਹੈ, ‘ਗੁਰੁ ਸਤਿਗੁਰ ਪਾਰਬ੍ਰਹਮ ਕਰ ਪੂਜਹੁ’।)

ਸਬਦੁ ਬੀਚਾਰ ਭਰਮ ਭਉ ਭੰਜਨ ਅਵਰ ਨ ਜਾਨਿਆ ਦੂਜਾ॥ ਪਨਾ ੧੨੩੩/੩

ਸਬਦੈ ਨਾਮੁ ਧਿਆਈਐ ਸਬਦੇ ਸਚਿ ਸਮਾਇ॥ ਪਨ। ੬੭/੧

ਮਨਮੁਖ ਕਾ ਇਹੁ ਬਾਦਿ ਆਚਾਰਿ॥ ਬਹੁ ਕਰਮ ਦ੍ਰਿੜਾਵੈ ਨਾਮੁ ਵਿਸਾਰ॥ ਗੁਰਮੁਖਿ ਕਾਮਣਿ ਬਣਿਆ ਸੀਗਾਰੁ ਸਬਦੇ ਪਿਰ ਰਾਖਿਆ ਉਰ ਧਾਰਿ॥ ਏਕ ਪਛਾਣੈ ਹਉਮੈ ਮਾਰ॥ ਪਨਾ੧੨੭੭/੧੩

ਸਬਦੁ ਬੀਚਾਰਿ ਛੁਟੈ ਹਰਿ ਨਾਇ॥ ੧੫੨/੧੮

ਸਬਦੁ ਗੁਰਸਬਦੁ, ਗੁਰ ਕਾ ਸਬਦ, ਗੁਰਮੰਤ੍ਰ ਨਾਮ ‘ਵਾਹਿਗੁਰੂ’, ਦਾ ਜਪ ਸਿਮਰਨ ਕਰਨ ਨਾਲ ਸਬਦੁ ਬੀਚਾਰਿ ਜਾਂ ਅਸਲੀਅਤ ਦਾ ਗਿਆਨ, ਗੁਰੂ ਜੀ ਤੋਂ ਪ੍ਰਾਪਤ ਹੁੰਦਾ ਹੈ ਤੇ ਚਉਥੇ ਪਦ ਵਿੱਚ ਬ੍ਰਹਮ ਗਿਆਨ ਹੁੰਦਾ ਹੈ। ਇਹ ਸਬਦੁ ਬਚਿਾਰਿ ਅੰਤਰਗਤ ਆਤਮ ਗਿਆਨ ਹੈ। ਨਿਰੀ ਗੁਰਬਾਣੀ ਵਿਚਾਰ ਸੰਸਾਰ ਦੀ ਵਿਚਾਰ ਹੈ।

ਸਬਾਹੀ ਸਾਲਾਹ ਜਿਨੀ ਧਿਆਇਆ ਇੱਕ ਮਨਿ॥ ਸੇਈ ਪੂਰੇ ਸਾਹ ਵਖਤੈ ਉਪਰਿ ਲੜ ਮੁਏ॥ ੧੪੫ ਜਿਹੜੇ ਨਹੀ ਸਿਮਰਦੇ।

ਮਨਮੁਖਿ ਕਦੇ ਨ ਦਰਗਹ ਸੀਝੈ॥ ਬਿਨ ਸਬਦੈ ਕਿਉ ਅੰਤਰੁ ਰੀਝੈ॥ ਬਾਧੇ ਆਵਿਹ ਬਾਧੇ ਜਾਵਿਹ ਸੋਝੀ ਬੂਝ ਨ ਕਾਈ ਹੇ॥ ੧੦੨੩/੧੮

ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ॥

ਬਿਨ ਸਬਦੇ ਸਭੁ ਜਗੁ ਬਉਰਾਨਾ ਬਿਰਥਾ ਜਨਮ ਗਵਾਇਆ॥ ੬੪੪/੫

ਸੁਖਮਨੀ ਸਾਹਿਬ ਵਿੱਚ ਪ੍ਰਭ ਕੈ ਸਿਮਰਨ ਦਾ ਉਪਦੇਸੁ, ਗੁਰਬਾਣੀ ਦਾ ਸਾਰ ਹੈ।

ਸਾਡੇ ਪਰਚਾਰਕ ਗੁਰਮਤਿ ਨੂੰ ਗੁਰਬਾਣੀ ਵਿਚਾਰ ਤਕ ਸੀਮਤ ਕਰ ਕੇ ਤੇ ਵਾਹਿਗੁਰੂ ਨਾਮ ਸਿਮਰਨ ਨੂੰ ਨਕਾਰ ਕੇ ਨਾਮੁ ਦੀ ਅਸਲੀਅਤ ਨੂੰ ਸਮਝਣ ਤੇ ਜਾਣਨ, ਤੇ ਬ੍ਰਹਮ ਦੇ ਗਿਆਨ ਤੋਂ ਸਿਖ ਮਤ ਨੂੰ ਮਹਿਰੂਮ ਕਰ ਦੇਣਗੇ। ਨਾਮ ਸਿਮਰਨ ‘ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ਹੈ॥ (ਪੰਨਾ ੨੬੬)॥ ਦਾਸ ਧੰਨਵਾਦੀ ਹੋਏਗਾ ਜੇ ਸਾਡੇ ਸਾਰੇ ਗੁਰਸਿਖ ਭਾਈ ਭੈਣ ਦਾਸ ਦੇ ਲੇਖਾਂ ਨੂੰ ਧਿਆਨ ਨਾਲ ਪੜਨ ਤੇ ਸ਼ੰਕਿਆਂ ਦੀ ਨਿਵਿਰਤੀ ਲਈ ਆਪਸੀ ਵਿਚਾਰ ਕਰਨ। ਸਾਡਾ ਉਪਰਾਲਾ ਹੈ ਕਿ ਅਸੀਂ ਗੁਰਮਤੁ ਉਪਦੇਸ਼ ਬਾਰੇ ਇੱਕ ਮਤ ਹੋ ਜਾਈਏ, ਤਾਂ ਹੀ ਸਿਖ ਰਹਿਤ ਮਰਿਆਦਾ ਗੁਰਮਤਿ ਅਨੁਕੂਲ ਬਣ ਸਕਦੀ ਹੈ। ਜੇ ਗੁਰਸਿਖ ਇਕੋ ਇੱਕ ਅਬਿਨਾਸੀ ਹਸਤੀ ਅਕਾਲ ਪੁਰਖ ਦਾ ਜਪ, ਸਿਮਰਨ ਕਰਨ ਤਾਂ ਸਭ ਦੀ ਗੁਰਬਾਣੀ ਵਿਚਾਰ ਗੁਰਮਤਿ ਅਨਕੂਲ ਇੱਕ ਹੋ ਸਕਦੀ ਹੈ। ਪੂਰਨ ਗੁਰਬਾਣੀ ਵਿਚਾਰ ਸਿਰਫ ਬ੍ਰਹਮ ਗਿਆਨੀ ਹੀ ਕਰ ਸਕਦਾ ਹੈ।

ਨਵੀਂ ਰਹਿਤ ਮਰਯਾਦਾ ਅਨੁਸਾਰ, ਇੱਕ ਵਿਚਾਰ ਹੈ ਕਿ ਗੁਰਬਾਣੀ ਦਾ ਪਾਠ, ਨਿਤ ਨੇਮ ਦਾ ਪਾਠ, ਸਹਿਜ ਪਾਠ, ਅਖੰਡ ਪਾਠ, ਬਿਨਾ ਵਿਚਾਰ ਕਰਨ ਦਾ ਕੋਈ ਲ਼ਾਭ ਨਹੀਂ।

ਇਹ ਵਿਚਾਰ ਗਰੁਬਾਣੀ ਉਪਦੇਸ਼ ਅਨੁਕੂਲ ਨਹੀਂ। ਅਸੀਂ ਮਨ ਬੁਧੀ ਦੀ ਵਿਚਾਰ ਕਰ ਕੇ ਵਖ ਵਖ ਅਰਥ ਕਰਦੇ ਹਾਂ, ਮਿਸਾਲ ਦੇ ਤੌਰ ਤੇ ਇੱਕ ਧਿਰ ਕਹਿੰਦੀ ਹੈ ਵਾਹਿਗੁਰੂ ਨਾਮ ਦਾ ਜਪ ਸਿਮਰਨ ਗੁਰਬਾਣੀ ਦਾ ਸਾਰ ਉਪਦੇਸ਼ ਹੈ। ਦੂਜੀ ਧਿਰ, ਅਨੁਸਾਰ ਵਾਹਿਗੁਰੂ ਨਾਮ ਸਿਮਰਨ ਦਾ ਹੁਕਮ ਗੁਰਬਾਣੀਂ ਨਹੀਂ ਦਿੰਦੀ, ਕੇਵਲ ਪਰਮਾਤਮਾਂ ਦੇ ਗੁਣਾਂ ਨੂੰ ਚੇਤੇ ਰਖੋ।

ਕੁਝ ਕਹਿੰਦੇ ਹਨ ਮਾਸ ਖਾਣਾ ਮਨਾ ਹੈ ਦੂਜੇ ਕਹਿੰਦੇ ਹਨ ਮਾਸ ਖਾਣਾ ਜਾਇਜ਼ ਹੈ।

ਫਰੀਦ ਕੋਟ ਵਾਲਾ ਟੀਕਾ, ਪਰੋਫੈਸਰ ਸਾਹਿਬ ਸਿੰਘ ਤੇ ਭਾਈ ਵੀਰ ਸਿੰਘ ਤੇ ਹੋਰ ਅਨੇਕਾਂ ਟੀਕਾਕਾਰ ਵਖ ਵਖ ਅਰਥ ਵਿਚਾਰ ਕਰਦੇ ਹਨ। ਕਿਹੜਾ ਠੀਕ ਹੈ? ਕੋਈ ਨਹੀਂ ਜਾਣਦਾ।

ਅਸੀਂ ਇਹਨਾਂ ਬੁਧੀ ਜੀਵਿਆਂ ਕੋਲੋਂ ਬਹੁਤ ਕੁੱਝ ਸਿਖਿਆ ਹੈ। ਅਸੀਂ ਇਹਨਾਂ ਦੇ ਰਿਣੀ ਹਾਂ। ਸਾਡਾ ਫਰਜ਼ ਹੈ ਕਿ ਅਸੀਂ ਆਪ ਸਿਮਰਨ ਕਰੀਏ ਤੇ ਗੁਰਬਾਣੀ ਵਿਚਾਰ ਵੀ ਕਰੀਏ। ਅਸੀਂ ਦੇਖਾਂਗੇ ਕਿ ਸਾਡੀ ਗੁਰਬਾਣੀ ਦੀ ਪਹਿਲੀ ਸਮਝ ਬਦਲ ਗਈ। ਇਹ ਵਿਚਾਰ ਸਾਡੀ ਸਿਮਰਨ ਦੀ ਅਵਸਥਾ ਮੁਤਾਬਕ ਬਦਲੇਗੀ। ਇਸ ਸਮੇਂ ਤਕ ਸਭ ਟੀਕੇ, ਨਿਰਮਲਿਆਂ ਤੋਂ ਆਈ ਵੇਦ ਬਾਣੀ ਦੀ ਵਿਚਾਰ ਨਾਲ ਰੰਗੇ ਹਨ।

ਅਸੀਂ ਗੁਰਬਾਣੀ ਵਿਚਾਰ ਤਕ ਸੀਮਤ ਰਹੀਏ ਤਾਂ ਗੁਰਸਿਖਾਂ ਵਿੱਚ ਬਹਿਸਾਂ ਹੁੰਦੀਆਂ ਰਹਿਣਗੀਆਂ ਤੇ ਦੁਚਿਤੀ ਬਣੀ ਰਹੇਗੀ। ਗੁਰਸਿਖ, ਮੀਤ ਸਾਜਨ ਤਾਂ ਹੀ ਬਨ ਸਕਦੇ ਹਨ ਜੇ ਉਹ ਗੁਰਮਤਿ ਨਾਮ ਸਿਮਰਨ ਨੂੰ ਜੀਵਨ ਦਾ ਆਧਾਰ ਬਨਾਉਣ। ਸਾਡੇ ਮਨ ਬਦਲ ਜਾਣਗੇ ਬੁਧੀ ਨਿਰਮਲ ਹੋਏਗੀ, ਬਿਬੇਕੀ ਹੋਵੇਗੀ, ਤੇ ਦੁਚਿਤੀ ਚਲੀ ਜਾਵੇਗੀ।

ਗੁਰਬਾਣੀ ਦਾ ਪਾਠ

ਨਵੀਂ ਸਿਖ ਮਰਯਾਦਾ ਵਾਲੇ ਕਹਿੰਦੇ ਹਨ ਬਿਨਾਂ ਵਿਚਾਰ ਪਾਠ ਕਰਨ ਦਾ ਕੋਈ ਲਾਭ ਨਹੀਂ। ਪਾਠ ਘਰ ਵਿੱਚ ਕਰੋ, ਗੁਰਦੁਆਰੇ ਸੰਗਤਿ ਵਿੱਚ ਨਹੀਂ।

ਗੁਰਬਾਣੀ ਕਹਿੰਦੀ ਹੈ ਗੁਰਬਾਣੀ ਦਾ ਪਾਠ, ਸਹਜ ਪਾਠ, ਅਖੰਡ ਪਾਠ ਕਰਨ ਨਾਲ ਗੁਰਬਾਣੀ ਮਨ ਵਿੱਚ ਵਸ ਜਾਂਦੀ ਹੈ। ਪਾਠ ਪ੍ਰੇਮ ਨਾਲ ਸ਼ਰਧਾ ਨਾਲ, ਧਿਆਨ ਲਗਾ ਕੇ ਕਰੋ ਤੇ ਸੁਣੋ। ਪਾਠ ਘਰ ਵਿੱਚ ਤੇ ਸਤਿ ਸੰਗਤਿ ਵਿੱਚ ਵੀ ਕਰੋ। ਸਤ ਸੰਗਤਿ ਵਿੱਚ ਰਲ ਕੇ ਪਾਠ ਕਰਨ ਦੇ ਲਾਭ ਅਧਿਕ ਹਨ। ਵਾਤਾਵਰਨ ਵਿੱਚ ਸ਼ੁਧ ਲਹਿਰਾਂ ਪਸਰਦੀਆਂ ਹਨ ਸਭ ਦੇ ਮਨ ਸ਼ਾਂਤ ਸੀਤਲ ਆਰੋਗ ਹੁੰਦੇ ਹਨ, ਆਪਸੀ ਪ੍ਰੇਮ ਵਧਦਾ ਹੈ। ਮੈਡੀਕਲ ਡਾਕਟਰਾਂ ਨੇ ਤਜਰਬੇ ਕਰ ਕੇ ਇਸ ਦੀ ਪੁਸ਼ਟੀ ਕੀਤੀ ਹੈ। ਗੁਰਬਾਣੀ ਇਸ ਤਰਾਂ ਸਮਝਾਂਉਦੀ ਹੈ:

ਸੁਣਿ ਵਡਭਾਗੀਆ ਹਰਿ ਅੰਿਮ੍ਰਤ ਬਾਣੀ ਰਾਮ॥ ਜਿਨ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ॥

ਪੰਨਾ ੫੪੫

ਆਇਓ ਸੁਨਨ ਪੜਨ ਕਉ ਬਾਣੀ॥

ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ॥ ਪਨਾ ੧੨੧੯

ਗੁਰਬਾਣੀ ਧਿਆਨ ਨਾਲ ਪੜਨ ਸੁਣਨ ਨਾਲ ਸਾਡੀ ਚੇਤਨਾਂ ਵਿੱਚ ਵਸ ਜਾਂਦੀ ਹੈ ਤੇ ਸੋਝੀ ਹੋਣ ਲਗਦੀ ਹੈ। ਗੁਰਬਾਣੀ ਦੇ ਕੁੱਝ ਹੋਰ ਉਦਾਹਰਣ ਜਿਨ੍ਹਾ ਵਿੱਚ ਸਿਰਫ ਸੁਣਨ ਦਾ ਉਪਦੇਸ਼ ਹੈ।

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ ਜਿਨ ਕਉ ਨਦਰਿ ਕਰਮਿ ਹੋਵੈ ਹਿਰਦੈ ਤਿਨਾ ਸਮਾਣੀ॥ ਪਨਾ ੯੨੦

ਗੁਰ ਕੀ ਬਾਣੀ ਜਿਸੁ ਮਨਿ ਵਸੈ॥ ਦੂਖੁ ਦਰਦੁ ਸਭੁ ਤਾ ਕਾ ਨਸੈ॥ ਪਨਾ ੧੩੪੦

Dr Gurmukh Singh, B6/58, Safdarjang Enclave, New Delhi 110029

Tel 26102376
.